07.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਆਪਣੇ ਨੂੰ ਸੰਗਮਯੁਗੀ ਬ੍ਰਾਹਮਣ ਸਮਝੋ ਤਾਂ ਸਤਿਯੁਗੀ ਝਾੜ ਵੇਖਣ ਵਿੱਚ ਆਵੇਗਾ ਅਤੇ ਅਪਾਰ ਖੁਸ਼ੀ ਵਿੱਚ ਰਹੋਗੇ"

ਪ੍ਰਸ਼ਨ:-
ਜੋ ਗਿਆਨ ਦੇ ਸ਼ੌਕੀਨ ਬੱਚੇ ਹਨ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਆਪਸ ਵਿੱਚ ਗਿਆਨ ਦੀ ਹੀ ਗੱਲਾਂ ਕਰਣਗੇ। ਕਦੀ ਪਰਚਿੰਤਨ ਨਹੀਂ ਕਰਣਗੇ। ਏਕਾਂਤ ਵਿੱਚ ਜਾਕੇ ਵਿਚਾਰ ਸਾਗਰ ਮੰਥਨ ਕਰਣਗੇ।

ਪ੍ਰਸ਼ਨ:-
ਇਸ ਸ੍ਰਿਸ਼ਟੀ ਡਰਾਮਾ ਦਾ ਕਿਹੜਾ ਰਾਜ਼ ਤੁਸੀਂ ਬੱਚੇ ਹੀ ਸਮਝਦੇ ਹੋ?

ਉੱਤਰ:-
ਇਸ ਸ੍ਰਿਸ਼ਟੀ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਨਹੀਂ ਹੈ, ਸਿਵਾਏ ਇੱਕ ਸ਼ਿਵਬਾਬਾ ਦੇ। ਪੁਰਾਣੀ ਦੁਨੀਆਂ ਦੀ ਆਤਮਾਵਾਂ ਨੂੰ ਨਵੀਂ ਦੁਨੀਆਂ ਵਿੱਚ ਲੈ ਜਾਣ ਦੇ ਲਈ ਕੋਈ ਤਾਂ ਚਾਹੀਦਾ, ਇਹ ਵੀ ਡਰਾਮਾ ਦਾ ਰਾਜ਼ ਤੁਸੀਂ ਬੱਚੇ ਹੀ ਸਮਝਦੇ ਹੋ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਪੁਰਸ਼ੋਤਮ ਸੰਗਮਯੁਗ ਤੇ ਆਉਣ ਵਾਲਾ ਬਾਪ ਸਮਝਾ ਰਹੇ ਹਨ। ਇਹ ਤਾਂ ਬੱਚੇ ਸਮਝਦੇ ਹਨ - ਅਸੀਂ ਬ੍ਰਾਹਮਣ ਹਾਂ। ਆਪਣੇ ਨੂੰ ਬ੍ਰਾਹਮਣ ਸਮਝਦੇ ਹੋ ਜਾਂ ਇਹ ਵੀ ਭੁੱਲ ਜਾਂਦੇ ਹੋ? ਬ੍ਰਾਹਮਣਾਂ ਨੂੰ ਆਪਣਾ ਕੁੱਲ ਨਹੀਂ ਭੁੱਲਦਾ ਹੈ। ਤੁਹਾਨੂੰ ਤਾਂ ਇਹ ਵੀ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਅਸੀਂ ਬ੍ਰਾਹਮਣ ਹਾਂ। ਇੱਕ ਗੱਲ ਯਾਦ ਰਹੇ ਤਾਂ ਵੀ ਬੇੜਾ ਪਾਰ ਹੈ। ਸੰਗਮ ਤੇ ਤੁਸੀਂ ਨਵੀਂਆਂ - ਨਵੀਂਆਂ ਗੱਲਾਂ ਸੁਣਦੇ ਹੋ ਤਾਂ ਉਸਦਾ ਚਿੰਤਨ ਚੱਲਣਾ ਚਾਹੀਦਾ, ਜਿਸਨੂੰ ਵਿਚਾਰ ਸਾਗਰ ਮੰਥਨ ਕਿਹਾ ਜਾਂਦਾ ਹੈ। ਤੁਸੀਂ ਹੋ ਰੂਪ - ਬਸੰਤ। ਤੁਹਾਡੀ ਆਤਮਾ ਵਿੱਚ ਸਾਰਾ ਗਿਆਨ ਭਰਿਆ ਜਾਂਦਾ ਹੈ ਤਾਂ ਰਤਨ ਨਿਕਲਣੇ ਚਾਹੀਦੇ। ਆਪਣੇ ਨੂੰ ਸਮਝਣਾ ਹੈ ਅਸੀਂ ਸੰਗਮਯੁਗੀ ਬ੍ਰਾਹਮਣ ਹਾਂ। ਕੋਈ ਤਾਂ ਇਹ ਵੀ ਸਮਝਦੇ ਨਹੀਂ ਹਨ। ਜੇਕਰ ਆਪਣੇ ਨੂੰ ਸੰਗਮਯੁਗੀ ਸਮਝਣ ਤਾਂ ਸਤਿਯੁਗ ਦੇ ਝਾੜ ਵੇਖਣ ਵਿੱਚ ਆਉਣ ਅਤੇ ਅਥਾਹ ਖੁਸ਼ੀ ਵੀ ਰਹੇ। ਬਾਪ ਜੋ ਸਮਝਾਉਂਦੇ ਹਨ ਉਹ ਅੰਦਰ ਰਿਪੀਟ ਹੋਣਾ ਚਾਹੀਦਾ। ਅਸੀਂ ਸੰਗਮਯੁਗ ਤੇ ਹਾਂ, ਇਹ ਵੀ ਤੁਹਾਡੇ ਸਿਵਾਏ ਹੋਰ ਕਿਸੇ ਨੂੰ ਪਤਾ ਨਹੀਂ ਹੈ। ਸੰਗਮਯੁਗ ਦੀ ਪੜ੍ਹਾਈ ਟਾਈਮ ਵੀ ਲੈਂਦੀ ਹੈ। ਇਹ ਇੱਕ ਹੀ ਪੜ੍ਹਾਈ ਹੈ ਨਰ ਤੋਂ ਨਾਰਾਇਣ, ਨਰਕਵਾਸੀ ਤੋਂ ਸ੍ਵਰਗਵਾਸੀ ਬਣਨ ਦੀ। ਇਹ ਯਾਦ ਰਹਿਣ ਨਾਲ ਵੀ ਖੁਸ਼ੀ ਰਹੇਗੀ - ਅਸੀਂ ਸੋ ਦੇਵਤਾ ਸ੍ਵਰਗਵਾਸੀ ਬਣ ਰਹੇ ਹਾਂ। ਸੰਗਮਯੁਗਵਾਸੀ ਹੋਣਗੇ ਉਦੋਂ ਤਾਂ ਸ੍ਵਰਗਵਾਸੀ ਬਣਨਗੇ। ਅੱਗੇ ਨਰਕਵਾਸੀ ਸੀ ਤਾਂ ਬਿਲਕੁਲ ਗੰਦੀ ਅਵਸਥਾ ਸੀ, ਗੰਦੇ ਕੰਮ ਕਰਦੇ ਸੀ। ਹੁਣ ਉਹ ਮਿਟਾਉਣਾ ਹੈ। ਮਨੁੱਖ ਤੋਂ ਦੇਵਤਾ ਸ੍ਵਰਗਵਾਸੀ ਬਣਨਾ ਹੈ। ਕਿਸੇ ਦੀ ਇਸਤ੍ਰੀ ਮਰ ਜਾਂਦੀ ਹੈ, ਤੁਸੀਂ ਪੁੱਛੋ - ਤੁਹਾਡੀ ਯੁਗਲ਼ ਕਿੱਥੇ ਹੈ? ਕਹਿਣਗੇ ਉਹ ਸ੍ਵਰਗਵਾਸੀ ਹੋ ਗਈ। ਸ੍ਵਰਗ ਕੀ ਚੀਜ਼ ਹੈ, ਉਹ ਨਹੀਂ ਜਾਣਦੇ। ਜੇਕਰ ਸ੍ਵਰਗਵਾਸੀ ਹੋਈ ਫ਼ੇਰ ਤਾਂ ਖੁਸ਼ੀ ਹੋਣੀ ਚਾਹੀਦੀ ਨਾ। ਹੁਣ ਤੁਸੀਂ ਬੱਚੇ ਇੰਨਾ ਗੱਲਾਂ ਨੂੰ ਜਾਣਦੇ ਹੋ। ਅੰਦਰ ਵਿਚਾਰ ਚੱਲਣਾ ਚਾਹੀਦਾ - ਅਸੀਂ ਹੁਣ ਸੰਗਮ ਤੇ ਹਾਂ, ਪਾਵਨ ਬਣ ਰਹੇ ਹਾਂ। ਸ੍ਵਰਗ ਦਾ ਵਰਸਾ ਬਾਪ ਤੋਂ ਲੈ ਰਹੇ ਹਾਂ। ਇਹ ਘੜੀ - ਘੜੀ ਸਿਮਰਨ ਕਰਨਾ ਹੈ, ਭੁੱਲਣਾ ਨਹੀਂ ਚਾਹੀਦਾ। ਪਰ ਮਾਇਆ ਭੁਲਾਕੇ ਇੱਕਦਮ ਕਲਯੁੱਗੀ ਬਣਾ ਦਿੰਦੀ ਹੈ। ਐਕਟਿਵਿਟੀ ਇਵੇਂ ਚੱਲਦੀ ਹੈ, ਜਿਵੇਂ ਇੱਕਦਮ ਕਲਯੁੱਗੀ। ਉਹ ਖੁਸ਼ੀ ਦਾ ਪਾਰਾ ਨਹੀਂ ਰਹਿੰਦਾ। ਸ਼ਕਲ ਜਿਵੇਂ ਮੁਰਦੇ ਮਿਸਲ। ਬਾਪ ਵੀ ਕਹਿੰਦੇ ਹਨ - ਸਭ ਕਾਮ ਚਿਤਾ ਤੇ ਬੈਠ ਜਲਕੇ ਮੁਰਦੇ ਹੋ ਪਏ ਹਨ। ਤੁਸੀਂ ਜਾਣਦੇ ਹੋ ਅਸੀਂ ਮਨੁੱਖ ਤੋਂ ਦੇਵਤਾ ਬਣਦੇ ਹਾਂ ਤਾਂ ਉਹ ਖੁਸ਼ੀ ਹੋਣੀ ਚਾਹੀਦੀ ਨਾ ਇਸਲਈ ਗਾਇਨ ਵੀ ਹੈ ਅਤਿਇੰਦ੍ਰੀਏ ਸੁੱਖ ਦੀ ਭਾਸਨਾ ਗੋਪ - ਗੋਪੀਆਂ ਤੋਂ ਪੁੱਛੋ। ਤੁਸੀਂ ਆਪਣੀ ਦਿਲ ਤੋਂ ਪੁੱਛੋ ਅਸੀਂ ਉਸ ਭਾਸਨਾ ਵਿੱਚ ਰਹਿੰਦੇ ਹਾਂ? ਤੁਸੀਂ ਈਸ਼ਵਰੀਏ ਮਿਸ਼ਨ ਹੋ ਨਾ। ਈਸ਼ਵਰੀਏ ਮਿਸ਼ਨ ਕੀ ਕੰਮ ਕਰਦੀ ਹੈ? ਪਹਿਲੇ ਤਾਂ ਸ਼ੁਦ੍ਰ ਤੋਂ ਬ੍ਰਾਹਮਣ, ਬ੍ਰਾਹਮਣ ਤੋਂ ਦੇਵਤਾ ਬਣਾਉਂਦੀ ਹੈ। ਅਸੀਂ ਬ੍ਰਾਹਮਣ ਹਾਂ - ਇਹ ਭੁੱਲਣਾ ਨਹੀਂ ਚਾਹੀਦਾ। ਉਹ ਬ੍ਰਾਹਮਣ ਤਾਂ ਝੱਟ ਕਹਿ ਦਿੰਦੇ ਹਨ - ਅਸੀਂ ਬ੍ਰਾਹਮਣ ਹਾਂ। ਉਹ ਤਾਂ ਹੈ ਕੁੱਖ ਦੀ ਸੰਤਾਨ। ਤੁਸੀਂ ਹੋ ਮੁੱਖ ਵੰਸ਼ਾਵਲੀ। ਤੁਸੀਂ ਬ੍ਰਾਹਮਣਾਂ ਨੂੰ ਬਹੁਤ ਨਸ਼ਾ ਹੋਣਾ ਚਾਹੀਦਾ। ਗਇਆ ਹੋਇਆ ਵੀ ਹੈ ਬ੍ਰਹਮਾ ਭੋਜਨ…। ਤੁਸੀਂ ਕਿਸੀ ਨੂੰ ਬ੍ਰਹਮਾ ਭੋਜਨ ਖ਼ਵਾਉਂਦੇ ਹੋ ਤਾਂ ਕਿੰਨਾ ਖੁਸ਼ ਹੁੰਦੇ ਹਨ। ਅਸੀਂ ਪਵਿੱਤਰ ਬ੍ਰਾਹਮਣਾਂ ਦੇ ਹੱਥ ਦਾ ਖਾਂਦੇ ਹਾਂ। ਮਨਸਾ - ਵਾਚਾ - ਕਰਮਣਾ ਪਵਿੱਤਰ ਹੋਣਾ ਚਾਹੀਦਾ। ਕੋਈ ਅਪਵਿੱਤਰ ਕ੍ਰਤਵਿਆ ਨਹੀਂ ਕਰਨਾ ਚਾਹੀਦਾ। ਟਾਈਮ ਤਾਂ ਲੱਗਦਾ ਹੈ। ਜੰਮਦੇ ਹੀ ਤਾਂ ਕੋਈ ਨਹੀਂ ਬਣਦਾ। ਭਾਵੇਂ ਗਇਨ ਹੈ ਸੈਕਿੰਡ ਵਿੱਚ ਜੀਵਨ ਮੁਕਤੀ, ਬਾਪ ਦਾ ਬੱਚਾ ਬਣਿਆ ਅਤੇ ਵਰਸਾ ਮਿਲਿਆ। ਇੱਕ ਵਾਰ ਪਛਾਣ ਕੇ ਕਿਹਾ - ਇਹ ਪ੍ਰਜਾਪਿਤਾ ਬ੍ਰਹਮਾ ਹੈ। ਬ੍ਰਹਮਾ ਵਲਦ ਸ਼ਿਵ। ਨਿਸ਼ਚੈ ਕਰਨ ਨਾਲ ਹੀ ਵਾਰਿਸ ਹੋ ਜਾਂਦਾ ਹੈ। ਫ਼ੇਰ ਜੇਕਰ ਕੋਈ ਅਕ੍ਰਤਵਿਆ ਕਰਣਗੇ ਤਾਂ ਸਜਾਵਾਂ ਬਹੁਤ ਖਾਣੀਆਂ ਪੈਣਗੀਆਂ। ਜਿਵੇਂ ਕਾਸ਼ੀ ਕਲਵਟ ਦਾ ਸਮਝਾਇਆ ਹੈ। ਸਜ਼ਾ ਖਾਣ ਨਾਲ ਹਿਸਾਬ - ਕਿਤਾਬ ਚੁਕਤੁ ਹੋ ਜਾਂਦਾ ਹੈ। ਮੁਕਤੀ ਦੇ ਲਈ ਹੀ ਖੂਹ ਵਿੱਚ ਕੁੱਦਦੇ ਸੀ। ਇੱਥੇ ਤਾਂ ਉਹ ਗੱਲ ਨਹੀਂ ਹੈ। ਸ਼ਿਵਬਾਬਾ ਬੱਚਿਆਂ ਨੂੰ ਕਹਿੰਦੇ ਹਨ - ਮਾਮੇਕਮ ਯਾਦ ਕਰੋ। ਕਿੰਨਾ ਸਹਿਜ ਹੈ। ਫ਼ੇਰ ਵੀ ਮਾਇਆ ਦਾ ਚੱਕਰ ਆ ਜਾਂਦਾ ਹੈ। ਇਹ ਤੁਹਾਡੀ ਯੁੱਧ ਸਭਤੋਂ ਜ਼ਿਆਦਾ ਟਾਈਮ ਚੱਲਦੀ ਹੈ। ਬਾਹੂਬਲ ਦੀ ਯੁੱਧ ਇੰਨਾ ਵਕਤ ਨਹੀਂ ਚੱਲਦੀ ਹੈ। ਤੁਸੀਂ ਤਾਂ ਜਦੋ ਦੀ ਆਏ ਹੋ, ਯੁੱਧ ਸ਼ੁਰੂ ਹੈ। ਪੁਰਾਣਿਆਂ ਨਾਲ ਕਿੰਨੀ ਯੁੱਧ ਚੱਲਦੀ ਹੈ, ਨਵੇਂ ਜੋ ਆਉਣਗੇ ਉਨ੍ਹਾਂ ਨਾਲ ਵੀ ਚੱਲੇਗੀ। ਉਸ ਲੜ੍ਹਾਈ ਵਿੱਚ ਵੀ ਮਰਦੇ ਰਹਿੰਦੇ ਹਨ, ਦੂਜੇ ਸ਼ਾਮਿਲ ਹੁੰਦੇ ਰਹਿੰਦੇ ਹਨ। ਇੱਥੇ ਵੀ ਮਰਦੇ ਹਨ, ਵ੍ਰਿਧੀ ਨੂੰ ਵੀ ਪਾਉਂਦੇ ਹਨ। ਝਾੜ ਵੱਡਾ ਤਾਂ ਹੋਣਾ ਹੀ ਹੈ। ਬਾਪ ਮਿੱਠੇ - ਮਿੱਠੇ ਬੱਚਿਆਂ ਨੂੰ ਸਮਝਾਉਂਦੇ ਹਨ - ਇਹ ਯਾਦ ਰਹਿਣਾ ਚਾਹੀਦਾ, ਉਹ ਬਾਪ ਵੀ ਹੈ, ਸੁਪ੍ਰੀਮ ਟੀਚਰ ਵੀ ਹੈ, ਸਤਿਗੁਰੂ ਵੀ ਹੈ। ਕ੍ਰਿਸ਼ਨ ਨੂੰ ਤਾਂ ਸਤਿਗੁਰੂ, ਬਾਪ, ਟੀਚਰ ਨਹੀਂ ਕਹਾਂਗੇ।

ਤੁਹਾਨੂੰ ਸਭਦਾ ਕਲਿਆਣ ਕਰਨ ਦਾ ਸ਼ੌਂਕ ਹੋਣਾ ਚਾਹੀਦਾ। ਮਹਾਂਰਥੀ ਬੱਚੇ ਸਰਵਿਸ ਤੇ ਰਹਿੰਦੇ ਹਨ। ਉਨ੍ਹਾਂ ਨੂੰ ਤਾਂ ਬਹੁਤ ਖੁਸ਼ੀ ਰਹਿੰਦੀ ਹੈ। ਜਿਥੋਂ ਨਿਮੰਤਰਣ ਮਿਲਦਾ ਹੈ, ਭੱਜਦੇ ਹਨ। ਪ੍ਰਦਰਸ਼ਨੀ ਸਰਵਿਸ ਕਮੇਟੀ ਵਿੱਚ ਵੀ ਚੰਗੇ - ਚੰਗੇ ਬੱਚੇ ਚੁਣੇ ਜਾਂਦੇ ਹਨ। ਉਨ੍ਹਾਂ ਨੂੰ ਡਾਇਰੈਕਸ਼ਨ ਮਿਲਦੇ ਹਨ, ਸਰਵਿਸ ਕਰਦੇ ਰਹਿਣ ਤਾਂ ਕਹਿਣਗੇ ਇਹ ਈਸ਼ਵਰੀਏ ਮਿਸ਼ਨ ਦੇ ਚੰਗੇ ਬੱਚੇ ਹਨ। ਬਾਪ ਵੀ ਖੁਸ਼ ਹੋਵੇਗਾ ਇਹ ਤਾਂ ਬਹੁਤ ਚੰਗੀ ਸਰਵਿਸ ਕਰਦੇ ਹਨ। ਆਪਣੀ ਦਿਲ ਤੋਂ ਪੁੱਛਣਾ ਚਾਹੀਦਾ - ਅਸੀਂ ਸਰਵਿਸ ਕਰਦੇ ਹਾਂ? ਕਹਿੰਦੇ ਹਨ ਆਨ ਗੌਡ ਫ਼ਾਦਰਲੀ ਸਰਵਿਸ। ਗੌਡ ਫ਼ਾਦਰ ਦੀ ਸਰਵਿਸ ਕੀ ਹੈ? ਬਸ, ਸਭਨੂੰ ਇਹੀ ਪੈਗਾਮ ਦੋ - ਮਨਮਨਾਭਵ। ਆਦਿ - ਮੱਧ - ਅੰਤ ਦੀ ਨਾਲੇਜ਼ ਤਾਂ ਬੁੱਧੀ ਵਿੱਚ ਹੈ। ਤੁਹਾਡਾ ਨਾਮ ਹੀ ਹੈ - ਸਵਦਰ੍ਸ਼ਨ ਚੱਕਰਧਾਰੀ। ਤਾਂ ਉਸਦਾ ਚਿੰਤਨ ਚੱਲਣਾ ਚਾਹੀਦਾ। ਸਵਦਰ੍ਸ਼ਨ ਚੱਕਰ ਰੁਕਦਾ ਥੋੜ੍ਹੇਹੀ ਹੈ। ਤੁਸੀਂ ਚੇਤੰਨ ਲਾਇਟ ਹਾਊਸ ਹੋ। ਤੁਹਾਡੀ ਮਹਿਮਾ ਬਹੁਤ ਗਾਈ ਜਾਂਦੀ ਹੈ। ਬੇਹੱਦ ਦੇ ਬਾਪ ਦਾ ਗਾਇਨ ਵੀ ਤੁਸੀਂ ਸਮਝਦੇ ਹੋ। ਉਹ ਗਿਆਨ ਦਾ ਸਾਗਰ ਪਤਿਤ - ਪਾਵਨ ਹੈ, ਗੀਤਾ ਦਾ ਭਗਵਾਨ ਹੈ। ਉਹੀ ਗਿਆਨ ਅਤੇ ਯੋਗਬਲ ਨਾਲ ਇਹ ਕੰਮ ਕਰਾਉਂਦੇ ਹਨ, ਇਸ ਵਿੱਚ ਯੋਗਬਲ ਦਾ ਬਹੁਤ ਪ੍ਰਭਾਵ ਹੈ। ਭਾਰਤ ਦਾ ਪ੍ਰਾਚੀਨ ਯੋਗ ਮਸ਼ਹੂਰ ਹੈ। ਉਹ ਤੁਸੀਂ ਹੁਣ ਸਿੱਖਦੇ ਹੋ। ਸੰਨਿਆਸੀ ਤਾਂ ਹੱਠਯੋਗੀ ਹਨ, ਉਹ ਪਤਿਤਾਂ ਨੂੰ ਪਾਵਨ ਬਣਾ ਨਾ ਸੱਕਣ। ਗਿਆਨ ਹੈ ਹੀ ਇੱਕ ਬਾਪ ਦੇ ਕੋਲ। ਗਿਆਨ ਨਾਲ ਤੁਸੀਂ ਜਨਮ ਲੈਂਦੇ ਹੋ। ਗੀਤਾ ਨੂੰ ਮਾਈ ਬਾਪ ਕਿਹਾ ਜਾਂਦਾ ਹੈ, ਮਾਤ - ਪਿਤਾ ਹੈ ਨਾ। ਤੁਸੀਂ ਸ਼ਿਵਬਾਬਾ ਦੇ ਬੱਚੇ ਹੋ ਫ਼ੇਰ ਮਾਤ- ਪਿਤਾ ਚਾਹੀਦਾ ਨਾ। ਮਨੁੱਖ ਤਾਂ ਭਾਵੇਂ ਗਾਉਂਦੇ ਹਨ ਪਰ ਸਮਝਦੇ ਥੋੜ੍ਹੇਹੀ ਹਨ। ਬਾਪ ਸਮਝਾਉਂਦੇ ਹਨ - ਇਸਦਾ ਅਰ੍ਥ ਕਿੰਨਾ ਗੁਹੇ ਹੈ। ਗੌਡ ਫ਼ਾਦਰ ਕਿਹਾ ਜਾਂਦਾ ਹੈ, ਫ਼ੇਰ ਮਾਤ - ਪਿਤਾ ਕਿਉਂ ਕਿਹਾ ਜਾਂਦਾ? ਬਾਬਾ ਨੇ ਸਮਝਾਇਆ ਹੈ - ਭਾਵੇਂ ਸਰਸ੍ਵਤੀ ਹੈ ਪਰ ਅਸਲ ਵਿੱਚ ਸੱਚੀ - ਸੱਚੀ ਮਦਰ ਬ੍ਰਹਮਪੁੱਤਰਾ ਹੈ। ਸਾਗਰ ਅਤੇ ਬ੍ਰਹਮਪੁੱਤਰਾ ਹੈ, ਪਹਿਲੇ - ਪਹਿਲੇ ਸੰਗਮ ਇਨ੍ਹਾਂ ਦਾ ਹੁੰਦਾ ਹੈ। ਬਾਬਾ ਇਨ੍ਹਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਹ ਕਿੰਨੀ ਮਹੀਨ ਗੱਲਾਂ ਹਨ। ਬਹੁਤਿਆਂ ਦੀ ਬੁੱਧੀ ਵਿੱਚ ਇਹ ਗੱਲਾਂ ਰਹਿੰਦੀਆਂ ਨਹੀਂ ਜੋ ਚਿੰਤਨ ਕਰੀਏ। ਬਿਲਕੁਲ ਘੱਟ ਬੁੱਧੀ ਹੈ, ਘੱਟ ਦਰਜ਼ਾ ਪਾਉਣ ਵਾਲੇ ਹਨ। ਉਨ੍ਹਾਂ ਦੇ ਲਈ ਬਾਪ ਫ਼ੇਰ ਵੀ ਕਹਿੰਦੇ - ਆਪਣੇ ਨੂੰ ਆਤਮਾ ਸਮਝੋ। ਇਹ ਤਾਂ ਸਹਿਜ ਹੈ ਨਾ। ਅਸੀਂ ਆਤਮਾਵਾਂ ਦਾ ਬਾਪ ਹੈ ਪ੍ਰਮਾਤਮਾ। ਉਹ ਤੁਸੀਂ ਆਤਮਾਵਾਂ ਨੂੰ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣ। ਇਹ ਹੈ ਮੁੱਖ ਗੱਲ। ਡਲ ਬੁੱਧੀ ਵਾਲੇ ਵੱਡੀਆਂ ਗੱਲਾਂ ਸਮਝ ਨਾ ਸੱਕਣ ਇਸਲਈ ਗੀਤਾ ਵਿੱਚ ਵੀ ਹੈ - ਮਨਮਨਾਭਵ। ਸਭ ਲਿਖਦੇ ਹਨ - ਬਾਬਾ, ਯਾਦ ਦੀ ਯਾਤਰਾ ਬਹੁਤ ਡਿਫੀਕਲਟ ਹੈ। ਘੜੀ - ਘੜੀ ਭੁੱਲ ਜਾਂਦੇ ਹਨ। ਕੋਈ ਨਾ ਕੋਈ ਪੁਆਇਂਟ ਤੇ ਹਾਰਦੇ ਹਨ। ਇਹ ਬਾਕਸਿੰਗ ਹੈ - ਮਾਇਆ ਅਤੇ ਈਸ਼ਵਰ ਦੇ ਬੱਚਿਆਂ ਦੀ। ਇਸਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਬਾਬਾ ਨੇ ਸਮਝਾਇਆ ਹੈ - ਮਾਇਆ ਤੇ ਜਿੱਤ ਪਾਕੇ ਕਰਮਾਤੀਤ ਅਵਸਥਾ ਵਿੱਚ ਜਾਣਾ ਹੈ। ਪਹਿਲੇ - ਪਹਿਲੇ ਤੁਸੀਂ ਆਏ ਹੋ ਕਰਮ ਸੰਬੰਧ ਵਿੱਚ। ਉਸ ਵਿੱਚ ਆਉਂਦੇ - ਆਉਂਦੇ ਫ਼ੇਰ ਅੱਧਾਕਲਪ ਬਾਦ ਤੁਸੀਂ ਕਰਮ ਬੰਧਨ ਵਿੱਚ ਆ ਗਏ ਹੋ। ਪਹਿਲੇ - ਪਹਿਲੇ ਤੁਸੀਂ ਪਵਿੱਤਰ ਆਤਮਾ ਸੀ। ਕਰਮਬੰਧਨ ਨਾ ਸੁੱਖ ਦਾ, ਨਾ ਦੁੱਖ ਦਾ ਸੀ, ਫ਼ੇਰ ਸੁੱਖ ਦੇ ਸੰਬੰਧ ਵਿੱਚ ਆਏ। ਇਹ ਵੀ ਹੁਣ ਤੁਸੀਂ ਸਮਝਦੇ ਹੋ - ਅਸੀਂ ਸੰਬੰਧ ਵਿੱਚ ਸੀ, ਹੁਣ ਦੁੱਖ ਵਿੱਚ ਹਾਂ ਫੇਰ ਜ਼ਰੂਰ ਸੁੱਖ ਵਿੱਚ ਹੋਵੋਗੇ। ਨਵੀਂ ਦੁਨੀਆਂ ਜਦੋ ਸੀ ਤਾਂ ਮਾਲਿਕ ਸੀ, ਪਵਿੱਤਰ ਸੀ, ਹੁਣ ਪੁਰਾਣੀ ਦੁਨੀਆਂ ਵਿੱਚ ਪਤਿਤ ਹੋ ਪਏ ਹਨ। ਫ਼ੇਰ ਅਸੀਂ ਸੋ ਦੇਵਤਾ ਬਣਦੇ ਹਾਂ, ਤਾਂ ਇਹ ਯਾਦ ਕਰਨਾ ਪਵੇ ਨਾ।

ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਮਿਟ ਜਾਣਗੇ, ਤੁਸੀਂ ਮੇਰੇ ਘਰ ਵਿੱਚ ਆ ਜਾਵੋਗੇ। ਵਾਇਆ ਸ਼ਾਂਤੀਧਾਮ ਸੁੱਖਧਾਮ ਵਿੱਚ ਆ ਜਾਵੋਗੇ। ਪਹਿਲੇ - ਪਹਿਲੇ ਜਾਣਾ ਹੈ ਘਰ, ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਵਿੱਤਰ ਬਣੋਗੇ, ਮੈਂ ਪਤਿਤ - ਪਾਵਨ ਤੁਹਾਨੂੰ ਪਵਿੱਤਰ ਬਣਾ ਰਿਹਾ ਹਾਂ - ਘਰ ਆਉਣ ਲਈ। ਇਵੇਂ - ਇਵੇਂ ਆਪਣੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਹੈ। ਬਰੋਬਰ ਹੁਣ ਚੱਕਰ ਪੂਰਾ ਹੁੰਦਾ ਹੈ, ਅਸੀਂ ਇੰਨੇ ਜਨਮ ਲੀਤੇ ਹਨ। ਹੁਣ ਬਾਪ ਆਇਆ ਹੈ ਪਤਿਤ ਤੋਂ ਪਾਵਨ ਬਣਾਉਣ। ਯੋਗਬਲ ਨਾਲ ਹੀ ਪਾਵਨ ਬਣੋਗੇ। ਇਹ ਯੋਗਬਲ ਬਹੁਤ ਨਾਮੀਗ੍ਰਾਮੀ ਹੈ, ਜੋ ਬਾਪ ਹੀ ਸਿਖਾ ਸਕਦੇ ਹਨ। ਇਸ ਵਿੱਚ ਸ਼ਰੀਰ ਨਾਲ ਕੁਝ ਵੀ ਕਰਨ ਦੀ ਲੋੜ ਨਹੀਂ। ਤਾਂ ਸਾਰਾ ਦਿਨ ਇਨ੍ਹਾਂ ਗੱਲਾਂ ਦਾ ਮੰਥਨ ਚੱਲਣਾ ਚਾਹੀਦਾ। ਏਕਾਂਤ ਵਿੱਚ ਕਿੱਥੇ ਵੀ ਬੈਠੋ ਜਾਂ ਜਾਓ, ਬੁੱਧੀ ਵਿੱਚ ਇਹੀ ਚੱਲਦਾ ਰਹੇ। ਏਕਾਂਤ ਤਾਂ ਬਹੁਤ ਹੈ, ਉਪਰ ਛੱਤ ਤੇ ਤਾਂ ਡਰਨ ਦੀ ਗੱਲ ਨਹੀਂ। ਅੱਗੇ ਤੁਸੀਂ ਸਵੇਰੇ ਵਿੱਚ ਮੁਰਲੀ ਸੁਣਨ ਦੇ ਬਾਦ ਚੱਲਦੇ ਸੀ ਪਹਾੜਾਂ ਤੇ। ਜੋ ਸੁਣਿਆ ਉਸਦਾ ਚਿੰਤਨ ਕਰਨ ਦੇ ਲਈ ਪਹਾੜੀਆਂ ਤੇ ਜਾਕੇ ਬੈਠਦੇ ਸੀ। ਜੋ ਗਿਆਨ ਦੇ ਸ਼ੌਕੀਨ ਹੋਣਗੇ, ਉਹ ਤਾਂ ਆਪਸ ਵਿੱਚ ਗਿਆਨ ਦੀਆਂ ਗੱਲਾਂ ਹੀ ਕਰਣਗੇ। ਗਿਆਨ ਨਹੀਂ ਹੈ ਤਾਂ ਫ਼ੇਰ ਪਰਚਿੰਤਨ ਕਰਦੇ ਰਹਿਣਗੇ। ਪ੍ਰਦਰਸ਼ਨੀ ਵਿੱਚ ਤੁਸੀਂ ਕਿੰਨਿਆਂ ਨੂੰ ਇਹ ਰਸਤਾ ਦੱਸਦੇ ਹੋ। ਸਮਝਦੇ ਹੋ ਸਾਡਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਦੂਜੇ ਧਰਮ ਵਾਲੀਆਂ ਨੂੰ ਸਿਰਫ਼ ਇੰਨਾ ਸਮਝਾਉਣਾ ਹੈ ਕਿ ਬਾਪ ਨੂੰ ਯਾਦ ਕਰੋ। ਇਹ ਨਹੀਂ ਸਮਝਾਉਣਾ ਹੈ ਕਿ ਇਹ ਮੁਸਲਮਾਨ ਹਨ, ਮੈਂ ਫਲਾਣਾ ਹਾਂ। ਨਹੀਂ, ਆਤਮਾ ਨੂੰ ਵੇਖਣਾ ਹੈ, ਆਤਮਾ ਨੂੰ ਸਮਝਾਉਣਾ ਹੈ। ਪ੍ਰਦਰਸ਼ਨੀ ਵਿੱਚ ਸਮਝਾਉਂਦੇ ਹੋ ਤਾਂ ਇਹ ਪ੍ਰੈਕਟਿਸ ਰਹੇ - ਅਸੀਂ ਆਤਮਾ ਭਰਾ ਨੂੰ ਸਮਝਾਉਂਦੇ ਹਾਂ। ਹੁਣ ਸਾਨੂੰ ਬਾਪ ਤੋਂ ਵਰਸਾ ਮਿਲ ਰਿਹਾ ਹੈ। ਆਪਣੇ ਨੂੰ ਆਤਮਾ ਸਮਝ ਭਰਾਵਾਂ ਨੂੰ ਗਿਆਨ ਦਿੰਦੇ ਹਾਂ - ਹੁਣ ਚਲੋ ਬਾਪ ਦੇ ਕੋਲ, ਬਹੁਤ ਵਕ਼ਤ ਵਿਛੜੇ ਹੋ। ਉਹ ਹੈ ਸ਼ਾਂਤੀਧਾਮ, ਇੱਥੇ ਤਾਂ ਕਿੰਨੀ ਅਸ਼ਾਂਤੀ - ਦੁੱਖ ਆਦਿ ਹੈ। ਹੁਣ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝਣ ਦੀ ਪ੍ਰੈਕਟਿਸ ਪਾਓ ਤਾਂ ਨਾਮ, ਰੂਪ, ਦੇਹ ਸਭ ਭੁੱਲ ਜਾਵੇ। ਫਲਾਣਾ ਮੁਸਲਮਾਨ ਹੈ, ਇਵੇਂ ਕਿਉਂ ਸਮਝਦੇ ਹੋ? ਆਤਮਾ ਸਮਝਕੇ ਸਮਝਾਓ। ਸਮਝ ਸਕਦੇ ਹਨ - ਇਹ ਆਤਮਾ ਚੰਗੀ ਹੈ ਜਾਂ ਬੁਰੀ ਹੈ। ਆਤਮਾ ਦੇ ਲਈ ਹੀ ਕਿਹਾ ਜਾਂਦਾ ਹੈ - ਬੁਰੇ ਤੋਂ ਦੂਰ ਭੱਜਣਾ ਚਾਹੀਦਾ। ਹੁਣ ਤੁਸੀਂ ਬੇਹੱਦ ਦੇ ਬਾਪ ਦੇ ਬੱਚੇ ਹੋ। ਇੱਥੇ ਪਾਰ੍ਟ ਵਜਾਇਆ ਹੁਣ ਫ਼ੇਰ ਵਾਪਿਸ ਚੱਲਣਾ ਹੈ, ਪਾਵਨ ਬਣਨਾ ਹੈ। ਬਾਪ ਨੂੰ ਜ਼ਰੂਰ ਯਾਦ ਕਰਨਾ ਪਵੇ। ਪਾਵਨ ਬਣਨਗੇ ਤਾਂ ਪਾਵਨ ਦੁਨੀਆਂ ਦੇ ਮਾਲਿਕ ਬਣੋਗੇ। ਜ਼ੁਬਾਨ ਨਾਲ ਪ੍ਰਤਿਗਿਆ ਕਰਨੀ ਹੁੰਦੀ ਹੈ। ਬਾਪ ਵੀ ਕਹਿੰਦੇ ਹਨ ਪ੍ਰਤਿਗਿਆ ਕਰੋ। ਬਾਪ ਯੁਕਤੀ ਵੀ ਦੱਸਦੇ ਹਨ ਕਿ ਤੁਸੀਂ ਆਤਮਾ ਭਰਾ - ਭਰਾ ਹੋ ਫ਼ੇਰ ਸ਼ਰੀਰ ਵਿੱਚ ਆਉਂਦੇ ਹੋ ਤਾਂ ਭਰਾ - ਭੈਣ ਹੋ। ਭਰਾ - ਭੈਣ ਕਦੀ ਵਿਕਾਰ ਵਿੱਚ ਜਾ ਨਹੀਂ ਸਕਦੇ। ਪਵਿੱਤਰ ਬਣ ਅਤੇ ਬਾਪ ਨੂੰ ਯਾਦ ਕਰਨ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਵੋਗੇ। ਸਮਝਾਇਆ ਜਾਂਦਾ ਹੈ - ਮਾਇਆ ਤੋਂ ਹਾਰੇ ਫ਼ੇਰ ਉਠਕੇ ਖੜੇ ਹੋ ਜਾਓ। ਜਿਨ੍ਹਾਂ ਖੜੇ ਹੋਵੋਗੇ ਉਹਨੀ ਪ੍ਰਾਪਤੀ ਹੋਵੇਗੀ। ਨਾ (ਘਾਟਾ) ਹੋਰ ਜਮਾ ਤਾਂ ਹੁੰਦਾ ਹੈ ਨਾ। ਅੱਧਾਕਲਪ ਜਮਾ ਫੇਰ ਰਾਵਣ ਰਾਜ ਵਿੱਚ ਨਾ ਹੋ ਜਾਂਦਾ ਹੈ। ਹਿਸਾਬ ਹੈ ਨਾ। ਜਿੱਤ ਜਮਾ, ਹਾਰ ਨਾ। ਤਾਂ ਆਪਣੀ ਪੂਰੀ ਜਾਂਚ ਕਰਨੀ ਚਾਹੀਦੀ। ਬਾਪ ਨੂੰ ਯਾਦ ਕਰਨ ਨਾਲ ਤੁਸੀਂ ਬੱਚਿਆਂ ਨੂੰ ਖੁਸ਼ੀ ਹੋਵੇਗੀ। ਉਹ ਤਾਂ ਸਿਰਫ਼ ਗਾਇਨ ਕਰਦੇ ਹਨ, ਸਮਝ ਕੁਝ ਨਹੀਂ। ਬੇਸਮਝੀ ਨਾਲ ਸਭ ਕੁਝ ਕਰਦੇ ਹਨ। ਤੁਸੀਂ ਤਾਂ ਪੂਜਾ ਆਦਿ ਕਰਦੇ ਨਹੀਂ ਹੋ। ਬਾਕੀ ਗਾਇਨ ਤਾਂ ਕਰਨਗੇ ਨਾ। ਉਸ ਇੱਕ ਬਾਪ ਦਾ ਗਾਇਨ ਹੈ ਅਵਿਭਚਾਰੀ। ਬਾਪ ਆਕੇ ਤੁਸੀਂ ਬੱਚਿਆਂ ਨੂੰ ਆਪੇਹੀ ਪੜ੍ਹਾਉਂਦੇ ਹਨ। ਤੁਹਾਨੂੰ ਕੁਝ ਪ੍ਰਸ਼ਨ ਪੁੱਛਣ ਦੀ ਲੌੜ ਨਹੀਂ ਹੈ। ਚੱਕਰ ਸਮ੍ਰਿਤੀ ਵਿੱਚ ਰਹਿਣਾ ਚਾਹੀਦਾ। ਸਮਝਣਾ ਚਾਹੀਦਾ - ਕਿਵੇਂ ਅਸੀਂ ਮਾਇਆ ਤੋਂ ਜਿੱਤ ਪਾਉਂਦੇ ਹਾਂ ਅਤੇ ਫ਼ੇਰ ਹਾਰ ਖਾਂਦੇ ਹਾਂ। ਬਾਪ ਸਮਝਾਉਂਦੇ ਹਨ ਹਾਰ ਖਾਣ ਨਾਲ ਸੋ ਗੁਣਾਂ ਦੰਡ ਪੈ ਜਾਵੇਗਾ। ਬਾਪ ਕਹਿੰਦੇ ਹਨ - ਸਤਿਗੁਰੂ ਦੀ ਨਿੰਦਾ ਨਹੀ ਕਰਾਓ, ਨਹੀਂ ਤਾਂ ਠੋਰ ਨਹੀਂ ਪਾਉਣਗੇ। ਇਹ ਸੱਤ ਨਾਰਾਇਣ ਦੀ ਕਥਾ ਹੈ, ਇਸਨੂੰ ਕੋਈ ਨਹੀਂ ਜਾਣਦੇ ਹਨ। ਗੀਤਾ ਵੱਖ, ਸੱਤ ਨਾਰਾਇਣ ਦੀ ਕਥਾ ਵੱਖ ਕਰ ਦਿੱਤੀ ਹੈ। ਨਰ ਤੋਂ ਨਾਰਾਇਣ ਬਣਨ ਦੇ ਲਈ ਇਹ ਗੀਤਾ ਹੈ।

ਬਾਪ ਕਹਿੰਦੇ ਹਨ ਮੈਂ ਤੁਹਾਨੂੰ ਨਰ ਤੋਂ ਨਾਰਾਇਣ ਬਣਾਉਣ ਦੀ ਕਥਾ ਸੁਣਾਉਂਦੇ ਹਾਂ, ਇਸਨੂੰ ਗੀਤਾ ਵੀ ਕਹਿੰਦੇ, ਅਮਰਨਾਥ ਦੀ ਕਥਾ ਵੀ ਕਹਿੰਦੇ ਹਨ। ਤੀਸਰਾ ਨੇਤ੍ਰ ਬਾਪ ਹੀ ਦਿੰਦੇ ਹਨ। ਇਹ ਵੀ ਜਾਣਦੇ ਹੋ ਅਸੀਂ ਦੇਵਤਾ ਬਣਦੇ ਹਾਂ ਤਾਂ ਗੁਣ ਵੀ ਜ਼ਰੂਰ ਹੋਣੇ ਚਾਹੀਦੇ। ਇਸ ਸ੍ਰਿਸ਼ਟੀ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਹੈ ਨਹੀਂ। ਸਦਾ ਕਾਇਮ ਤਾਂ ਇੱਕ ਸ਼ਿਵਬਾਬਾ ਹੀ ਹੈ, ਬਾਕੀ ਤਾਂ ਸਭਨੂੰ ਥੱਲੇ ਆਉਣਾ ਹੀ ਹੈ। ਪਰ ਉਹ ਵੀ ਸੰਗਮ ਤੇ ਆਉਂਦੇ ਹਨ, ਸਭ ਨੂੰ ਵਾਪਿਸ ਲੈ ਜਾਂਦੇ ਹਨ। ਪੁਰਾਣੀ ਦੁਨੀਆਂ ਦੀ ਆਤਮਾਵਾਂ ਨੂੰ ਨਵੀਂ ਦੁਨੀਆਂ ਵਿੱਚ ਲੈ ਜਾਣ ਦੇ ਲਈ ਕੋਈ ਤਾਂ ਚਾਹੀਦਾ ਨਾ। ਤਾਂ ਡਰਾਮਾ ਦੇ ਅੰਦਰ ਇਹ ਸਭ ਰਾਜ਼ ਹੈ। ਬਾਪ ਆਕੇ ਪਵਿੱਤਰ ਬਣਾਉਂਦੇ ਹਨ, ਕੋਈ ਵੀ ਦੇਹਧਾਰੀ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਇਸ ਵਕ਼ਤ ਬਾਪ ਸਮਝਾਉਂਦੇ ਹਨ, ਆਤਮਾ ਦੇ ਪੰਖ ਟੁੱਟੇ ਹੋਏ ਹਨ ਤਾਂ ਉਡ ਨਹੀਂ ਸਕਦੀ। ਬਾਪ ਆਕੇ ਗਿਆਨ ਅਤੇ ਯੋਗ ਦੇ ਪੰਖ ਦਿੰਦੇ ਹਨ। ਯੋਗੱਬਲ ਨਾਲ ਤੁਹਾਡੇ ਪਾਪ ਭਸਮ ਹੋ ਜਾਣਗੇ, ਪੁੰਨ ਆਤਮਾ ਬਣ ਜਾਣਗੇ। ਪਹਿਲੇ - ਪਹਿਲੇ ਤਾਂ ਮਿਹਨਤ ਵੀ ਕਰਨੀ ਚਾਹੀਦੀ, ਇਸਲਈ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ, ਚਾਰਟ ਰੱਖੋ। ਜਿਨ੍ਹਾਂ ਦਾ ਚਾਰਟ ਚੰਗਾ ਹੋਵੇਗਾ, ਉਹ ਲਿਖਣਗੇ ਅਤੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਹੁਣ ਸਭ ਮਿਹਨਤ ਕਰਦੇ ਹਨ, ਚਾਰਟ ਨਹੀਂ ਲਿੱਖਦੇ ਤਾਂ ਯੋਗ ਦਾ ਜੌਹਰ ਨਹੀਂ ਭਰਦਾ। ਚਾਰਟ ਲਿੱਖਣ ਵਿੱਚ ਫ਼ਾਇਦਾ ਹੈ ਬਹੁਤ। ਚਾਰਟ ਦੇ ਨਾਲ ਪੁਆਇਂਟਸ ਵੀ ਚਾਹੀਦੇ। ਚਾਰਟ ਵਿੱਚ ਤਾਂ ਦੋਨੋ ਲਿਖਣਗੇ - ਸਰਵਿਸ ਕਿੰਨੀ ਦਿੱਤੀ ਅਤੇ ਯਾਦ ਕਿੰਨਾ ਕੀਤਾ? ਪੁਰਸ਼ਾਰਥ ਇਵੇਂ ਕਰਨਾ ਹੈ ਜੋ ਪਿਛਾੜੀ ਵਿੱਚ ਕੋਈ ਵੀ ਚੀਜ਼ ਯਾਦ ਨਾ ਆਏ। ਆਪਣੇ ਨੂੰ ਆਤਮਾ ਸਮਝ ਪੁੰਨ ਆਤਮਾ ਬਣ ਜਾਵੇ - ਇਹ ਮਿਹਨਤ ਕਰਨੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਏਕਾਂਤ ਵਿੱਚ ਗਿਆਨ ਦਾ ਮਨਨ - ਚਿੰਤਨ ਕਰਨਾ ਹੈ। ਯਾਦ ਦੀ ਯਾਤਰਾ ਵਿੱਚ ਰਹਿ, ਮਾਇਆ ਤੇ ਜਿੱਤ ਪਾਕੇ ਕਰਮਾਤੀਤ ਅਵਸਥਾ ਨੂੰ ਪਾਉਣਾ ਹੈ।

2. ਕਿਸੀ ਨੂੰ ਵੀ ਗਿਆਨ ਸੁਣਾਉਂਦੇ ਵਕ਼ਤ ਬੁੱਧੀ ਵਿੱਚ ਰਹੇ ਕਿ ਅਸੀਂ ਆਤਮਾ ਭਰਾ ਨੂੰ ਗਿਆਨ ਦਿੰਦੇ ਹਾਂ। ਨਾਮ, ਰੂਪ, ਦੇਹ ਸਭ ਭੁੱਲ ਜਾਵੇ। ਪਾਵਨ ਬਣਨ ਦੀ ਪ੍ਰਤਿਗਿਆ ਕਰ, ਪਾਵਨ ਦੁਨੀਆਂ ਦਾ ਮਾਲਿਕ ਬਣਨਾ ਹੈ।

ਵਰਦਾਨ:-
ਖੁਦ ਦੇ ਪ੍ਰਤੀ ਇੱਛਾ ਮਾਤਰਮ ਅਵਿੱਧਿਆ ਬਣ ਬਾਪ ਸਮਾਨ ਅਖੰਡ ਦਾਨੀ ਪਰੋਪਕਾਰੀ ਭਵ।

ਜਿਵੇਂ ਬ੍ਰਹਮਾ ਬਾਪ ਨੇ ਖੁਦ ਦਾ ਸਮਾਂ ਵੀ ਸੇਵਾ ਵਿਚ ਦਿੱਤਾ, ਖੁਦ ਨਿਰਮਾਣ ਬਣ ਬੱਚਿਆਂ ਨੂੰ ਮਾਨ ਦਿੱਤਾ। ਕਾਮ ਦੇ ਨਾਮ ਦੀ ਪ੍ਰਾਪਤੀ ਦਾ ਵੀ ਤਿਆਗ ਕੀਤਾ। ਨਾਮ, ਮਾਨ ਸ਼ਾਨ ਸਭ ਵਿਚ ਪਰੋਪਕਾਰੀ ਬਣੇ, ਆਪਣਾ ਤਿਆਗ ਕਰਕੇ ਦੂਜਿਆਂ ਦਾ ਨਾਮ ਕੀਤਾ, ਖੁਦ ਸਦਾ ਸੇਵਾਦਾਰੀ ਰੱਖਿਆ, ਬੱਚਿਆਂ ਨੂੰ ਮਾਲਿਕ ਬਣਾਇਆ। ਖੁਦ ਦਾ ਸੁਖ ਬੱਚਿਆਂ ਦਾ ਸੁੱਖ ਸਮਝਿਆ, ਅਜਿਹੇ ਇੱਛਾ ਮਾਤਰਮ ਅਵਿਧਿਆ, ਮਤਲਬ ਮਸਤ ਫਕੀਰ ਬਣ ਅਖੰਡ ਦਾਨੀ ਪਰੋਪਕਾਰੀ ਬਣੋ। ਤਾਂ ਵਿਸ਼ਵ ਕਲੀਆਣ ਦੇ ਕੰਮ ਵਿੱਚ ਤੀਵ੍ਰ ਗਤੀ ਆ ਜਾਵੇਗੀ। ਕੇਸ ਅਤੇ ਕਿੱਸੇ ਖਤਮ ਹੋ ਜਾਣਗੇ।

ਸਲੋਗਨ:-
ਗਿਆਨ, ਗੁਣ ਅਤੇ ਧਾਰਨਾ ਵਿਚ ਸਿੰਧੂ ਬਣੋ, ਸਮ੍ਰਿਤੀ ਵਿੱਚ ਬਿੰਦੂ ਬਣੋ।

ਆਪਣੀ ਸ਼ਕਤੀਸ਼ਾਲੀ ਮਨਸਾ ਦ੍ਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ।

ਹੁਣ ਤੁਸੀਂ ਬੱਚੇ ਆਪਣੇ ਸ਼੍ਰੇਸ਼ਠ ਸ਼ਕਤੀਸ਼ਾਲੀ ਸੰਕਲਪ ਦਵਾਰਾ ਸਾਕਾਸ਼ ਦਵੋ। ਕਮਜ਼ੋਰਾਂ ਨੂੰ ਬਲ ਦਵੋ। ਆਪਣੇ ਪੁਰਸ਼ਾਰਥ ਦਾ ਸਮੇਂ ਦੂਸਰੇ ਨੂੰ ਸਹਿਯੋਗ ਦੇਣ ਵਿੱਚ ਲਗਾਓ। ਦੂਸਰੇ ਨੂੰ ਸਹਿਯੋਗ ਦੇਣਾ ਮਤਲਬ ਆਪਣਾ ਜਮਾਂ ਕਰਨਾ। ਹੁਣ ਇਵੇਂ ਦੀ ਲਹਿਰ ਫੈਲਾਓ - ਸਲਵੇਸ਼ਨ ਲੈਣਾ ਨਹੀਂ ਹੈ, ਸਲਵੇਸ਼ਨ ਦੇਣਾ ਹੈ। ਦੇਣ ਵਿੱਚ ਲੈਣਾ ਸਮਾਇਆ ਹੋਇਆ ਹੈ।