07.02.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਤੁਰਦੇ ਫ਼ਿਰਦੇ ਯਾਦ ਵਿੱਚ ਰਹਿਣ ਦਾ ਅਭਿਆਸ ਕਰਨਾ ਹੈ। ਗਿਆਨ ਅਤੇ ਯੋਗ ਇਹ ਹੀ ਮੁੱਖ ਦੋ ਚੀਜ਼ਾਂ ਹਨ, ਯੋਗ ਮਤਲਬ ਯਾਦ"

ਪ੍ਰਸ਼ਨ:-
ਅਕਲਮੰਦ (ਹੁਸ਼ਿਆਰ) ਬੱਚੇ ਕਿਹੜੇ ਬੋਲ ਮੁੱਖ ਤੋਂ ਨਹੀਂ ਬੋਲਣਗੇ?

ਉੱਤਰ:-
ਸਾਨੂੰ ਯੋਗ ਸਿਖਾਓ, ਇਹ ਬੋਲ ਅਕਲਮੰਦ ਬੱਚੇ ਨਹੀਂ ਬੋਲਣਗੇ। ਬਾਪ ਨੂੰ ਯਾਦ ਕਰਨਾ ਸਿੱਖਣਾ ਹੁੰਦਾ ਹੈ ਕੀ! ਇਹ ਪਾਠਸ਼ਾਲਾ ਹੈ ਪੜ੍ਹਨ ਪੜ੍ਹਾਉਣ ਦੇ ਲਈ। ਇਵੇਂ ਨਹੀਂ, ਯਾਦ ਕਰਨ ਦੇ ਲਈ ਕੋਈ ਖ਼ਾਸ ਬੈਠਣਾ ਹੈ। ਤੁਹਾਨੂੰ ਕਰਮ ਕਰਦੇ ਬਾਪ ਨੂੰ ਯਾਦ ਕਰਨ ਦਾ ਅਭਿਆਸ ਕਰਨਾ ਹੈ।

ਓਮ ਸ਼ਾਂਤੀ
ਹੁਣ ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚੇ ਜਾਣਦੇ ਹਨ ਰੂਹਾਨੀ ਬਾਪ ਇਸ ਰੱਥ ਦੁਆਰਾ ਸਾਨੂੰ ਸਮਝਾ ਰਹੇ ਹਨ। ਹੁਣ ਜਦਕਿ ਬੱਚੇ ਹਨ ਤਾਂ ਬਾਪ ਨੂੰ ਜਾਂ ਕਿਸੀ ਭੈਣ ਜਾਂ ਭਰਾ ਨੂੰ ਕਹਿਣਾ ਕਿ ਮੈਨੂੰ ਬਾਬਾ ਨੂੰ ਯਾਦ ਕਰਨਾ ਸਿਖਾਓ, ਇਹ ਗ਼ਲਤ ਹੋ ਜਾਂਦਾ ਹੈ। ਤੁਸੀਂ ਕੋਈ ਛੋਟੀ - ਛੋਟੀ ਬੱਚੀਆਂ ਤਾਂ ਨਹੀਂ ਹੋ ਨਾ। ਇਹ ਤਾਂ ਜਾਣਦੇ ਹੋ ਮੁੱਖ ਹੈ ਰੂਹ। ਉਹ ਤਾਂ ਹੈ ਅਵਿਨਾਸ਼ੀ। ਸ਼ਰੀਰ ਹੈ ਵਿਨਾਸ਼ੀ। ਵੱਡਾ ਤਾਂ ਰੂਹ ਹੋਇਆ ਨਾ। ਅਗਿਆਨਕਾਲ ਵਿੱਚ ਇਹ ਗਿਆਨ ਕਿਸੇ ਨੂੰ ਨਹੀਂ ਰਹਿੰਦਾ ਹੈ ਕਿ ਅਸੀਂ ਆਤਮਾ ਹਾਂ, ਸ਼ਰੀਰ ਦੁਆਰਾ ਬੋਲਦੇ ਹਾਂ। ਦੇਹ - ਅਭਿਮਾਨ ਵਿੱਚ ਆਕੇ ਬੋਲਦੇ ਹਨ - ਮੈਂ ਇਹ ਕਰਦਾ ਹਾਂ। ਹੁਣ ਤੁਸੀਂ ਦੇਹੀ - ਅਭਿਮਾਨੀ ਬਣੇ ਹੋ। ਜਾਣਦੇ ਹੋ ਆਤਮਾ ਕਹਿੰਦੀ ਹੈ ਮੈਂ ਇਸ ਸ਼ਰੀਰ ਦੁਆਰਾ ਬੋਲਦੀ ਹਾਂ, ਕਰਮ ਕਰਦੀ ਹਾਂ, ਆਤਮਾ ਮੇਲ ਹੈ। ਬਾਪ ਸਮਝਾਉਂਦੇ ਹਨ - ਇਹ ਬੋਲ ਬਹੁਤ ਕਰਕੇ ਸੁਣੇ ਜਾਂਦੇ ਹਨ, ਕਹਿੰਦੇ ਹਨ ਸਾਨੂੰ ਯੋਗ ਵਿੱਚ ਬਿਠਾਓ। ਸਾਹਮਣੇ ਇੱਕ ਬੈਠਦੇ ਹਨ, ਇਸ ਖ਼ਿਆਲ ਨਾਲ ਕਿ ਅਸੀਂ ਵੀ ਬਾਬਾ ਦੀ ਯਾਦ ਵਿੱਚ ਬੈਠੀਏ, ਇਹ ਵੀ ਬੈਠਣ। ਹੁਣ ਪਾਠਸ਼ਾਲਾ ਕੋਈ ਇਸਦੇ ਲਈ ਨਹੀਂ ਹੈ। ਪਾਠਸ਼ਾਲਾ ਤਾਂ ਪੜ੍ਹਾਈ ਦੇ ਲਈ ਹੈ। ਬਾਕੀ ਇਵੇਂ ਨਹੀਂ, ਇੱਥੇ ਬੈਠਕੇ ਸਿਰਫ਼ ਤੁਸੀਂ ਯਾਦ ਕਰਨਾ ਹੈ। ਬਾਪ ਨੇ ਤਾਂ ਸਮਝਾਇਆ ਹੈ ਤੁਰਦੇ - ਫ਼ਿਰਦੇ ਉਠਦੇ ਬੈਠਦੇ ਬਾਪ ਨੂੰ ਯਾਦ ਕਰੋ, ਇਸਦੇ ਲਈ ਖ਼ਾਸ ਬੈਠਣ ਦੀ ਵੀ ਲੌੜ ਨਹੀਂ। ਜਿਵੇਂ ਕੋਈ ਕਹਿੰਦੇ ਹਨ ਰਾਮ - ਰਾਮ ਕਹੋ, ਕੀ ਬਗ਼ੈਰ ਰਾਮ - ਰਾਮ ਕਹੇ ਯਾਦ ਨਹੀਂ ਕਰ ਸਕਦੇ ਹਨ? ਯਾਦ ਤਾਂ ਤੁਰਦੇ - ਫ਼ਿਰਦੇ ਕਰ ਸਕਦੇ ਹਨ। ਤੁਹਾਨੂੰ ਤਾਂ ਕਰਮ ਕਰਦੇ ਬਾਪ ਨੂੰ ਯਾਦ ਕਰਨਾ ਹੈ। ਆਸ਼ਿਕ ਮਾਸ਼ੂਕ ਕੋਈ ਖ਼ਾਸ ਬੈਠਕੇ ਇੱਕ - ਦੂਜੇ ਨੂੰ ਯਾਦ ਨਹੀਂ ਕਰਦੇ ਹਨ। ਕੰਮ ਕਾਜ਼ ਧੰਧਾ ਆਦਿ ਸਭ ਕਰਨਾ ਹੈ, ਸਭ ਕੁਝ ਕਰਦੇ ਆਪਣੇ ਮਾਸ਼ੂਕ ਨੂੰ ਯਾਦ ਕਰਦੇ ਰਹੋ। ਇਵੇਂ ਨਹੀਂ ਕਿ ਉਨ੍ਹਾਂ ਨੂੰ ਯਾਦ ਕਰਨ ਦੇ ਲਈ ਖ਼ਾਸ ਕਿਤੇ ਜਾਕੇ ਬੈਠਣਾ ਹੈ।

ਤੁਸੀਂ ਬੱਚੇ ਗੀਤ ਜਾਂ ਕਵਿਤਾਵਾਂ ਆਦਿ ਸੁਣਾਉਂਦੇ ਹੋ, ਤਾਂ ਬਾਬਾ ਕਹਿ ਦਿੰਦੇ ਹਨ ਇਹ ਭਗਤੀ ਮਾਰ੍ਗ ਦੇ ਹਨ। ਕਹਿੰਦੇ ਵੀ ਹਨ ਸ਼ਾਂਤੀ ਦੇਵਾ, ਉਹ ਤਾਂ ਪ੍ਰਮਾਤਮਾ ਨੂੰ ਹੀ ਯਾਦ ਕਰਦੇ ਹਨ, ਨਾ ਕਿ ਕ੍ਰਿਸ਼ਨ ਨੂੰ। ਡਰਾਮਾ ਅਨੁਸਾਰ ਆਤਮਾ ਅਸ਼ਾਂਤ ਹੋ ਗਈ ਹੈ ਤਾਂ ਬਾਪ ਨੂੰ ਪੁਕਾਰਦੀ ਹੈ ਕਿਉਂਕਿ ਸ਼ਾਂਤੀ, ਸੁੱਖ, ਗਿਆਨ ਦਾ ਸਾਗਰ ਉਹ ਹੈ। ਗਿਆਨ ਅਤੇ ਯੋਗ ਮੁੱਖ ਦੋ ਚੀਜ਼ਾਂ ਹਨ, ਯੋਗ ਮਤਲਬ ਯਾਦ। ਉਨ੍ਹਾਂ ਦਾ ਹਠਯੋਗ ਬਿਲਕੁਲ ਹੀ ਵੱਖ ਹੈ। ਤੁਹਾਡਾ ਹੈ ਰਾਜਯੋਗ। ਬਾਪ ਨੂੰ ਸਿਰਫ਼ ਯਾਦ ਕਰਨਾ ਹੈ। ਬਾਪ ਦੁਆਰਾ ਤੁਸੀਂ ਬਾਪ ਨੂੰ ਜਾਣਨ ਨਾਲ ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਨੂੰ ਜਾਣ ਗਏ ਹੋ। ਤੁਹਾਨੂੰ ਸਭਤੋਂ ਵੱਡੀ ਖੁਸ਼ੀ ਤਾਂ ਇਹ ਹੈ ਕਿ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਭਗਵਾਨ ਦਾ ਵੀ ਪਹਿਲੇ - ਪਹਿਲੇ ਪੂਰਾ ਪਰਿਚੈ ਹੋਣਾ ਚਾਹੀਦਾ। ਇਵੇਂ ਤਾਂ ਕਦੀ ਨਹੀਂ ਜਾਣਿਆ ਕਿ ਜਿਵੇਂ ਆਤਮਾ ਸਟਾਰ ਹੈ, ਉਵੇਂ ਭਗਵਾਨ ਵੀ ਸਟਾਰ ਹੈ। ਉਹ ਵੀ ਆਤਮਾ ਹੈ। ਪਰ ਉਨ੍ਹਾਂ ਨੂੰ ਪਰਮਆਤਮਾ, ਸੁਪ੍ਰੀਮ ਸੋਲ ਕਿਹਾ ਜਾਂਦਾ ਹੈ। ਉਹ ਕਦੀ ਪੁਨਰਜਨਮ ਤਾਂ ਲੈਂਦੇ ਨਹੀਂ ਹਨ। ਇਵੇਂ ਨਹੀਂ ਕਿ ਉਹ ਜਨਮ ਮਰਣ ਵਿੱਚ ਆਉਂਦੇ ਹਨ। ਨਹੀਂ, ਪੁਨਰਜਨਮ ਨਹੀਂ ਲੈਂਦੇ ਹਨ। ਖ਼ੁਦ ਆਕੇ ਸਮਝਾਉਂਦੇ ਹਨ ਮੈਂ ਕਿਵੇਂ ਆਉਂਦਾ ਹਾਂ? ਤ੍ਰਿਮੂਰਤੀ ਦਾ ਗਾਇਨ ਵੀ ਭਾਰਤ ਵਿੱਚ ਹੈ। ਤ੍ਰਿਮੂਰਤੀ ਬ੍ਰਹਮਾ - ਵਿਸ਼ਨੂੰ - ਸ਼ੰਕਰ ਦਾ ਚਿੱਤਰ ਵੀ ਵਿਖਾਉਂਦੇ ਹਨ। ਸ਼ਿਵ ਪ੍ਰਮਾਤਮਾਏ ਨਮਾ ਕਹਿੰਦੇ ਹਨ ਨਾ। ਉਸ ਉੱਚ ਤੇ ਉੱਚ ਬਾਪ ਨੂੰ ਭੁੱਲ ਗਏ ਹਨ, ਸਿਰਫ਼ ਤ੍ਰਿਮੂਰਤੀ ਦਾ ਚਿੱਤਰ ਦੇ ਦਿੱਤਾ ਹੈ। ਉਪਰ ਵਿੱਚ ਸ਼ਿਵ ਤਾਂ ਜ਼ਰੂਰ ਹੋਣਾ ਚਾਹੀਦਾ, ਜਿਸ ਨਾਲ ਇਹ ਸਮਝਣ ਕਿ ਇਨ੍ਹਾਂ ਦਾ ਰਚਿਅਤਾ ਸ਼ਿਵ ਹੈ। ਰਚਨਾਂ ਤੋਂ ਕਦੀ ਵਰਸਾ ਨਹੀਂ ਮਿਲ ਸਕਦਾ ਹੈ। ਤੁਸੀਂ ਜਾਣਦੇ ਹੋ ਬ੍ਰਹਮਾ ਤੋਂ ਕੁਝ ਵੀ ਵਰਸਾ ਨਹੀਂ ਮਿਲਦਾ। ਵਿਸ਼ਨੂੰ ਨੂੰ ਤਾਂ ਹੀਰੇ ਜਵਾਹਰਾਤਾਂ ਦਾ ਤਾਜ਼ ਹੈ ਨਾ। ਸ਼ਿਵਬਾਬਾ ਦੁਆਰਾ ਫ਼ੇਰ ਪੈਨੀ ਤੋਂ ਪਾਉਂਡ ਬਣੇ ਹਨ। ਸ਼ਿਵ ਦਾ ਚਿੱਤਰ ਨਾ ਹੋਣ ਨਾਲ ਸਾਰਾ ਖੰਡਨ ਹੋ ਜਾਂਦਾ ਹੈ। ਉੱਚ ਤੇ ਉੱਚ ਹੈ ਪਰਮਪਿਤਾ ਪ੍ਰਮਾਤਮਾ, ਉਨ੍ਹਾਂ ਦੀ ਇਹ ਰਚਨਾ ਹੈ। ਹੁਣ ਤੁਸੀਂ ਬੱਚਿਆਂ ਨੂੰ ਬਾਪ ਤੋਂ ਸਵਰਗ ਦਾ ਵਰਸਾ ਮਿਲਦਾ ਹੈ, 21 ਜਨਮਾਂ ਦੇ ਲਈ। ਭਾਵੇਂ ਉੱਥੇ ਫ਼ੇਰ ਵੀ ਸਮਝਦੇ ਹਨ ਲੌਕਿਕ ਬਾਪ ਤੋਂ ਵਰਸਾ ਮਿਲਿਆ ਹੈ। ਉੱਥੇ ਇਹ ਪਤਾ ਨਹੀਂ ਕਿ ਇਹ ਬੇਹੱਦ ਦੇ ਬਾਪ ਤੋਂ ਪਾਈ ਹੋਈ ਪ੍ਰਾਲਬੱਧ ਹੈ। ਇਹ ਤੁਹਾਨੂੰ ਹੁਣ ਹੀ ਪਤਾ ਹੈ। ਹੁਣ ਦੀ ਕਮਾਈ ਉੱਥੇ 21 ਜਨਮ ਚਲਦੀ ਹੈ। ਉੱਥੇ ਇਹ ਪਤਾ ਨਹੀਂ ਰਹਿੰਦਾ ਹੈ, ਇਸ ਗਿਆਨ ਦਾ ਬਿਲਕੁਲ ਪਤਾ ਨਹੀਂ ਰਹਿੰਦਾ। ਇਹ ਗਿਆਨ ਨਾ ਦੇਵਤਾਵਾਂ ਵਿੱਚ ਹੈ, ਨਾ ਸ਼ੂਦਰਾਂ ਵਿੱਚ ਰਹਿੰਦਾ ਹੈ। ਇਹ ਗਿਆਨ ਹੈ ਹੀ ਤੁਸੀਂ ਬ੍ਰਾਹਮਣਾਂ ਵਿੱਚ। ਇਹ ਹੈ ਰੂਹਾਨੀ ਗਿਆਨ, ਸਪ੍ਰਿਚੂਅਲ ਦਾ ਅਰ੍ਥ ਵੀ ਨਹੀਂ ਜਾਣਦੇ ਹਨ। ਡਾਕ੍ਟਰ ਆਫ਼ ਫ਼ਿਲਾਸਫ਼ੀ ਕਹਿੰਦੇ ਹਨ। ਡਾਕ੍ਟਰ ਆਫ਼ ਸਪ੍ਰਿਚੂਅਲ ਨਾਲੇਜ਼ ਇੱਕ ਹੀ ਬਾਪ ਹੈ। ਬਾਪ ਨੂੰ ਸਰ੍ਜਨ ਵੀ ਕਿਹਾ ਜਾਂਦਾ ਹੈ ਨਾ। ਸਾਧੂ ਸੰਨਿਆਸੀ ਆਦਿ ਕੋਈ ਸਰ੍ਜਨ ਥੋੜ੍ਹੇਹੀ ਹਨ। ਵੇਦ ਸ਼ਾਸਤ੍ਰ ਆਦਿ ਪੜ੍ਹਨ ਵਾਲੀਆਂ ਨੂੰ ਡਾਕ੍ਟਰ ਥੋੜ੍ਹੇਹੀ ਕਹਾਂਗੇ। ਭਾਵੇਂ ਟਾਇਟਲ ਵੀ ਦੇ ਦਿੰਦੇ ਹਨ ਪਰ ਅਸਲ ਵਿੱਚ ਰੂਹਾਨੀ ਸਰ੍ਜਨ ਹੈ ਇੱਕ ਬਾਪ, ਜੋ ਰੂਹ ਨੂੰ ਇੰਜੇਕਸ਼ਨ ਲਗਾਉਂਦੇ ਹਨ। ਉਹ ਹੈ ਭਗਤੀ। ਉਨ੍ਹਾਂ ਨੂੰ ਕਹਿਣਾ ਚਾਹੀਦਾ ਡਾਕ੍ਟਰ ਆਫ਼ ਭਗਤੀ ਜਾਂ ਸ਼ਾਸਤ੍ਰਾਂ ਦਾ ਗਿਆਨ ਦਿੰਦੇ ਹਨ। ਉਸ ਨਾਲ ਫ਼ਾਇਦਾ ਕੁਝ ਵੀ ਨਹੀਂ ਹੁੰਦਾ, ਥੱਲੇ ਡਿੱਗਦੇ ਹੀ ਜਾਂਦੇ ਹਨ। ਤਾਂ ਉਨ੍ਹਾਂ ਨੂੰ ਡਾਕ੍ਟਰ ਕਿਵੇਂ ਕਹਾਂਗੇ? ਡਾਕ੍ਟਰ ਤਾਂ ਫ਼ਾਇਦਾ ਪਹੁੰਚਾਉਂਦੇ ਹਨ ਨਾ। ਇਹ ਬਾਪ ਤਾਂ ਹੈ ਅਵਿਨਾਸ਼ੀ ਗਿਆਨ ਸਰ੍ਜਨ। ਯੋਗਬਲ ਨਾਲ ਤੁਸੀਂ ਏਵਰਹੇਲਦੀ ਬਣਦੇ ਹੋ। ਇਹ ਤਾਂ ਤੁਸੀਂ ਬੱਚੇ ਹੀ ਜਾਣਦੇ ਹੋ। ਬਾਹਰ ਵਾਲੇ ਕੀ ਜਾਣਨ। ਉਨ੍ਹਾਂ ਨੂੰ ਅਵਿਨਾਸ਼ੀ ਸਰ੍ਜਨ ਕਿਹਾ ਜਾਂਦਾ ਹੈ। ਆਤਮਾਵਾਂ ਵਿੱਚ ਜੋ ਵਿਕਾਰਾਂ ਦੀ ਖਾਦ ਪਈ ਹੈ, ਉਸਨੂੰ ਕੱਢਣਾ, ਪਤਿਤ ਨੂੰ ਪਾਵਨ ਬਣਾਕੇ ਸਦਗਤੀ ਦੇਣਾ - ਇਹ ਬਾਪ ਵਿੱਚ ਸ਼ਕਤੀ ਹੈ। ਆਲਮਾਇਟੀ ਪਤਿਤ - ਪਾਵਨ ਇੱਕ ਫ਼ਾਦਰ ਹੈ। ਆਲਮਾਇਟੀ ਕੋਈ ਮਨੁੱਖ ਨੂੰ ਨਹੀਂ ਕਹਿ ਸਕਦੇ ਹਾਂ। ਤਾਂ ਬਾਪ ਕਿਹੜੀ ਸ਼ਕਤੀ ਵਿਖਾਉਂਦੇ ਹਨ? ਸ੍ਰਵ ਨੂੰ ਆਪਣੀ ਸ਼ਕਤੀ ਨਾਲ ਸਦਗਤੀ ਦੇ ਦਿੰਦੇ ਹਨ। ਉਨ੍ਹਾਂ ਨੂੰ ਕਹਾਂਗੇ ਡਾਕ੍ਟਰ ਆਫ਼ ਸਪ੍ਰਿਚੂਅਲ ਨਾਲੇਜ਼। ਡਾਕ੍ਟਰ ਆਫ਼ ਫ਼ਿਲਾਸਫ਼ੀ - ਇਹ ਤਾਂ ਢੇਰ ਦੇ ਢੇਰ ਮਨੁੱਖ ਹਨ। ਸਪ੍ਰਿਚੂਅਲ ਡਾਕ੍ਟਰ ਇੱਕ ਹੈ। ਤਾਂ ਹੁਣ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਅਤੇ ਪਵਿੱਤਰ ਬਣੋ। ਮੈਂ ਆਇਆ ਹੀ ਹਾਂ ਪਵਿੱਤਰ ਦੁਨੀਆਂ ਸਥਾਪਨ ਕਰਨ, ਫ਼ੇਰ ਤੁਸੀਂ ਪਤਿਤ ਕਿਉਂ ਬਣਦੇ ਹੋ? ਪਾਵਨ ਬਣੋ, ਪਤਿਤ ਨਾ ਬਣੋ। ਸਭ ਆਤਮਾਵਾਂ ਨੂੰ ਬਾਪ ਦਾ ਡਾਇਰੈਕਸ਼ਨ ਹੈ - ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਰਹੋ। ਬਾਲ ਬ੍ਰਹਮਚਾਰੀ ਬਣੋ ਤਾਂ ਫ਼ੇਰ ਪਵਿੱਤਰ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਇੰਨੇ ਜਨਮ ਜੋ ਪਾਪ ਕੀਤੇ ਹਨ, ਹੁਣ ਮੈਨੂੰ ਯਾਦ ਕਰਨ ਨਾਲ ਪਾਪ ਭਸਮ ਹੋ ਜਾਣਗੇ। ਮੂਲਵਤਨ ਵਿੱਚ ਪਵਿੱਤਰ ਆਤਮਾਵਾਂ ਹੀ ਰਹਿੰਦੀਆਂ ਹਨ। ਪਤਿਤ ਕੋਈ ਜਾ ਨਹੀਂ ਸਕਦੇ ਹਨ। ਬੁੱਧੀ ਵਿੱਚ ਇਹ ਤਾਂ ਯਾਦ ਰੱਖਣਾ ਹੀ ਹੈ - ਬਾਬਾ ਸਾਨੂੰ ਪੜ੍ਹਾਉਂਦੇ ਹਨ। ਸਟੂਡੈਂਟ ਇਵੇਂ ਕਹਿਣਗੇ ਕਿ ਸਾਨੂੰ ਵੀ ਟੀਚਰ ਦੀ ਯਾਦ ਸਿਖਾਓ। ਯਾਦ ਸਿਖਾਉਣ ਦੀ ਕੀ ਲੌੜ ਹੈ। ਇੱਥੇ (ਸੰਦਲੀ ਤੇ) ਕੋਈ ਨਾ ਬੈਠੇ ਤਾਂ ਵੀ ਹਰਜਾ ਨਹੀਂ ਹੈ। ਆਪਣੇ ਬਾਪ ਨੂੰ ਯਾਦ ਕਰਨਾ ਹੈ। ਤੁਸੀਂ ਸਾਰਾ ਦਿਨ ਧੰਧੇ ਧੋਰੀ ਆਦਿ ਵਿੱਚ ਰਹਿੰਦੇ ਹੋ ਤਾਂ ਭੁੱਲ ਜਾਂਦੇ ਹੋ, ਇਸਲਈ ਇੱਥੇ ਬਿਠਾਇਆ ਜਾਂਦਾ ਹੈ। ਇਹ 10 - 15 ਮਿੰਟ ਵੀ ਯਾਦ ਕਰਨ। ਤੁਸੀਂ ਬੱਚਿਆਂ ਨੂੰ ਤਾਂ ਕੰਮ ਕਾਜ਼ ਕਰਦੇ ਯਾਦ ਵਿੱਚ ਰਹਿਣ ਦੀ ਆਦਤ ਪਾਉਣੀ ਹੈ। ਅੱਧਾਕਲਪ ਬਾਦ ਮਾਸ਼ੂਕ ਮਿਲਦਾ ਹੈ। ਹੁਣ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੀ ਆਤਮਾ ਤੋਂ ਖਾਦ ਨਿਕਲ ਜਾਵੇਗੀ ਅਤੇ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਵੋਗੇ। ਤਾਂ ਕਿਉਂ ਨਹੀਂ ਯਾਦ ਕਰਨਾ ਚਾਹੀਦਾ। ਇਸਤ੍ਰੀ ਦਾ ਜਦੋ ਹਥਿਆਲਾ ਬਣਦੇ ਹਨ ਤਾਂ ਉਸਨੂੰ ਕਹਿੰਦੇ ਹਨ ਪਤੀ ਤੁਹਾਡਾ ਗੁਰੂ ਈਸ਼ਵਰ ਸਭ ਕੁਝ ਹੈ। ਪਰ ਉਹ ਤਾਂ ਫ਼ੇਰ ਵੀ ਮਿੱਤਰ, ਸੰਬੰਧੀ, ਗੁਰੂ ਆਦਿ ਬਹੁਤਿਆਂ ਨੂੰ ਯਾਦ ਕਰਦੀ ਹੈ। ਉਹ ਤਾਂ ਦੇਹਧਾਰੀ ਦੀ ਯਾਦ ਹੋ ਗਈ। ਇਹ ਤਾਂ ਪਤੀਆਂ ਦਾ ਪਤੀ ਹੈ, ਉਨ੍ਹਾਂ ਨੂੰ ਯਾਦ ਕਰਨਾ ਹੈ। ਕੋਈ ਕਹਿੰਦੇ ਹਨ ਸਾਨੂੰ ਨੇਸ਼ਠਾ ਵਿੱਚ ਬਿਠਾਓ। ਪਰ ਇਸ ਨਾਲ ਕਿ ਹੋਵੇਗਾ। 10 ਮਿੰਟ ਇੱਥੇ ਬੈਠਦੇ ਹਨ ਤਾਂ ਵੀ ਇਵੇਂ ਨਾ ਸਮਝੋ ਕਿ ਕੋਈ ਇਕਰਸ ਹੋ ਬੈਠਦੇ ਹਨ। ਭਗਤੀ ਮਾਰ੍ਗ ਵਿੱਚ ਕਿਸੇਦੀ ਪੂਜਾ ਕਰਨ ਬੈਠਦੇ ਹਨ ਤਾਂ ਬੁੱਧੀ ਬਹੁਤ ਭਟਕਦੀ ਰਹਿੰਦੀ ਹੈ। ਨੌਧਾ ਭਗਤੀ ਕਰਨ ਵਾਲਿਆਂ ਨੂੰ ਇਹੀ ਤਾਤ ਲੱਗੀ ਰਹਿੰਦੀ ਹੈ ਕਿ ਸਾਨੂੰ ਸ਼ਾਖਸ਼ਤਕਾਰ ਹੋਵੇ। ਉਹ ਆਸ ਲਗਾਕੇ ਬੈਠੇ ਰਹਿੰਦੇ ਹਨ। ਇੱਕ ਦੀ ਲਗਨ ਵਿੱਚ ਲਵਲੀਨ ਹੋ ਜਾਂਦੇ ਹਨ, ਉਦੋਂ ਸ਼ਾਖਸ਼ਤਕਾਰ ਹੁੰਦਾ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਨੌਧਾ ਭਗਤ। ਉਹ ਭਗਤੀ ਇਵੇਂ ਦੀ ਹੈ ਜਿਵੇਂ ਆਸ਼ਿਕ - ਮਾਸ਼ੂਕ। ਖਾਂਦੇ ਪੀਂਦੇ ਬੁੱਧੀ ਵਿੱਚ ਯਾਦ ਰਹਿੰਦੀ ਹੈ। ਉਨ੍ਹਾਂ ਵਿੱਚ ਵਿਕਾਰ ਦੀ ਗੱਲ ਨਹੀਂ ਹੁੰਦੀ, ਸ਼ਰੀਰ ਨਾਲ ਪਿਆਰ ਹੋ ਜਾਂਦਾ ਹੈ। ਇੱਕ - ਦੂਜੇ ਨੂੰ ਵੇਖੇ ਬਗ਼ੈਰ ਰਹਿ ਨਹੀਂ ਸਕਦੇ।

ਹੁਣ ਤੁਸੀਂ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ - ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਕਿਵੇਂ ਤੁਸੀਂ 84 ਜਨਮ ਲਏ ਹੋ। ਬੀਜ਼ ਨੂੰ ਯਾਦ ਕਰਨ ਨਾਲ ਸਾਰਾ ਝਾੜ ਯਾਦ ਆ ਜਾਂਦਾ ਹੈ। ਇਹ ਵੈਰਾਇਟੀ ਧਰਮਾਂ ਦਾ ਝਾੜ ਹੈ ਨਾ। ਇਹ ਸਿਰਫ਼ ਤੁਹਾਡੀ ਬੁੱਧੀ ਵਿੱਚ ਹੀ ਹੈ ਕਿ ਭਾਰਤ ਗੋਲਡਨ ਏਜ ਵਿੱਚ ਸੀ, ਹੁਣ ਆਇਰਨ ਏਜ ਵਿੱਚ ਹੈ। ਇਹ ਅੰਗਰੇਜ਼ੀ ਅੱਖਰ ਚੰਗੇ ਹਨ, ਇਨ੍ਹਾਂ ਦਾ ਅਰ੍ਥ ਚੰਗਾ ਨਿਕਲਦਾ ਹੈ। ਆਤਮਾ ਸੱਚਾ ਸੋਨਾ ਹੁੰਦੀ ਹੈ ਫ਼ੇਰ ਉਸ ਵਿੱਚ ਖਾਦ ਪੈਂਦੀ ਹੈ। ਹੁਣ ਬਿਲਕੁਲ ਝੂਠੀ ਹੋ ਗਈ ਹੈ, ਇਸਨੂੰ ਕਿਹਾ ਜਾਂਦਾ ਹੈ ਆਇਰਨ ਏਜਡ। ਆਤਮਾਵਾਂ ਆਇਰਨ ਏਜਡ ਹੋਣ ਨਾਲ ਜ਼ੇਵਰ ਵੀ ਇਵੇਂ ਹੋ ਗਿਆ ਹੈ। ਹੁਣ ਬਾਪ ਕਹਿੰਦੇ ਹਨ ਮੈਂ ਪਤਿਤ - ਪਾਵਨ ਹਾਂ, ਮਾਮੇਕਮ ਯਾਦ ਕਰੋ। ਤੁਸੀਂ ਮੈਨੂੰ ਬੁਲਾਉਂਦੇ ਹੋ ਹੇ ਪਤਿਤ - ਪਾਵਨ ਆਓ। ਮੈਂ ਕਲਪ - ਕਲਪ ਆਕੇ ਤੁਹਾਨੂੰ ਇਹ ਯੁਕਤੀ ਦੱਸਦਾ ਹਾਂ। ਮਨਮਨਾਭਵ, ਮੱਧਿਆਜੀ ਭਵ ਮਤਲਬ ਸਵਰਗ ਦੇ ਮਾਲਿਕ ਬਣੋ। ਕੋਈ ਕਹਿੰਦੇ ਹਨ ਸਾਨੂੰ ਯੋਗ ਵਿੱਚ ਬਹੁਤ ਮਜ਼ਾ ਆਉਂਦਾ ਹੈ, ਗਿਆਨ ਵਿੱਚ ਇੰਨਾ ਮਜ਼ਾ ਨਹੀਂ। ਬਸ, ਯੋਗ ਕਰਕੇ ਇਹ ਭੱਜਣਗੇ। ਯੋਗ ਹੀ ਚੰਗਾ ਲੱਗਦਾ ਹੈ, ਕਹਿੰਦੇ ਹਨ ਸਾਨੂੰ ਤਾਂ ਸ਼ਾਂਤੀ ਚਾਹੀਦੀ। ਅੱਛਾ, ਬਾਪ ਨੂੰ ਤਾਂ ਕਿੱਥੇ ਵੀ ਬੈਠ ਯਾਦ ਕਰੋ। ਯਾਦ ਕਰਦੇ - ਕਰਦੇ ਤੁਸੀਂ ਸ਼ਾਂਤੀਧਾਮ ਵਿੱਚ ਚਲੇ ਜਾਵੋਗੇ। ਇਸ ਵਿੱਚ ਯੋਗ ਸਿਖਾਉਣ ਦੀ ਗੱਲ ਹੀ ਨਹੀਂ ਹੈ। ਬਾਪ ਨੂੰ ਯਾਦ ਕਰਨਾ ਹੈ। ਇਵੇਂ ਬਹੁਤ ਹਨ ਜੋ ਸੈਂਟਰਸ ਤੇ ਜਾਕੇ ਅੱਧਾ ਪੌਣਾ ਘੰਟਾ ਬੈਠਦੇ ਹਨ, ਕਹਿੰਦੇ ਹਨ ਸਾਨੂੰ ਨੇਸ਼ਠਾ ਕਰਾਓ ਜਾਂ ਤਾਂ ਕਹਿਣਗੇ ਬਾਬਾ ਨੇ ਪ੍ਰੋਗ੍ਰਾਮ ਦਿੱਤਾ ਹੈ ਨੇਸ਼ਠਾ ਦਾ। ਇੱਥੇ ਬਾਬਾ ਕਹਿੰਦੇ ਹਨ ਤੁਰਦੇ ਫ਼ਿਰਦੇ ਯਾਦ ਵਿੱਚ ਰਹੋ। ਨਾ ਨਾਲੋਂ ਤਾਂ ਬੈਠਣਾ ਚੰਗਾ ਹੈ। ਬਾਬਾ ਮਨਾ ਨਹੀਂ ਕਰਦੇ ਹਨ, ਭਾਵੇਂ ਸਾਰੀ ਰਾਤ ਬੈਠੋ, ਪਰ ਇਵੇਂ ਆਦਤ ਥੋੜ੍ਹੇਹੀ ਪਾਉਣੀ ਹੈ ਕਿ ਬਸ ਰਾਤ ਨੂੰ ਹੀ ਯਾਦ ਕਰਨਾ ਹੈ। ਆਦਤ ਇਹ ਪਾਉਣੀ ਹੈ ਕਿ ਕੰਮ ਕਾਜ਼ ਕਰਦੇ ਯਾਦ ਕਰਨਾ ਹੈ। ਇਸ ਵਿੱਚ ਬੜੀ ਮਿਹਨਤ ਹੈ। ਬੁੱਧੀ ਘੜੀ - ਘੜੀ ਹੋਰ ਪਾਸੇ ਭੱਜ ਜਾਂਦੀ ਹੈ। ਭਗਤੀ ਮਾਰ੍ਗ ਵਿੱਚ ਵੀ ਬੁੱਧੀ ਭੱਜ ਜਾਂਦੀ ਹੈ ਫ਼ੇਰ ਆਪਣੇ ਨੂੰ ਚੁਟਕੀ ਕੱਟਦੇ ਹਨ। ਸੱਚੇ ਭਗਤ ਜੋ ਹੁੰਦੇ ਹਨ ਉਨ੍ਹਾਂ ਦੀ ਗੱਲ ਕਰਦੇ ਹਨ। ਤਾਂ ਇੱਥੇ ਵੀ ਆਪਣੇ ਨਾਲ ਇਵੇਂ - ਇਵੇਂ ਗੱਲਾਂ ਕਰਨੀਆਂ ਚਾਹੀਦੀ। ਬਾਬਾ ਨੂੰ ਕਿਉਂ ਨਹੀਂ ਯਾਦ ਕੀਤਾ? ਯਾਦ ਨਹੀਂ ਕਰਣਗੇ ਤਾਂ ਵਿਸ਼ਵ ਦੇ ਮਾਲਿਕ ਕਿਵੇਂ ਬਣਨਗੇ? ਆਸ਼ਿਕ - ਮਾਸ਼ੂਕ ਤਾਂ ਨਾਮ - ਰੂਪ ਵਿੱਚ ਫ਼ਸੇ ਰਹਿੰਦੇ ਹਨ। ਇੱਥੇ ਤਾਂ ਤੁਸੀਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਹੋ। ਅਸੀਂ ਆਤਮਾ ਇਸ ਸ਼ਰੀਰ ਤੋਂ ਵੱਖ ਹਾਂ। ਸ਼ਰੀਰ ਵਿੱਚ ਆਉਣ ਨਾਲ ਕਰਮ ਕਰਨਾ ਹੁੰਦਾ ਹੈ। ਬਹੁਤ ਇਵੇਂ ਵੀ ਹਨ ਜੋ ਕਹਿੰਦੇ ਹਨ ਅਸੀਂ ਦੀਦਾਰ ਕਰੀਏ। ਹੁਣ ਦੀਦਾਰ ਕੀ ਕਰਣਗੇ। ਉਹ ਤਾਂ ਬਿੰਦੀ ਹੈ ਨਾ। ਅੱਛਾ, ਕੋਈ ਕਹਿੰਦੇ ਹਨ ਸ੍ਰੀਕ੍ਰਿਸ਼ਨ ਦਾ ਦੀਦਾਰ ਕਰੀਏ। ਸ਼੍ਰੀਕ੍ਰਿਸ਼ਨ ਦਾ ਚਿੱਤਰ ਵੀ ਹੈ ਨਾ। ਜੋ ਜੜ ਹਨ ਉਹ ਫ਼ੇਰ ਚੇਤੰਨ ਵਿੱਚ ਵਿੱਖਣਗੇ ਇਸ ਨਾਲ ਫ਼ਾਇਦਾ ਕੀ ਹੋਇਆ? ਸ਼ਾਖਸ਼ਤਕਾਰ ਨਾਲ ਥੋੜ੍ਹੇਹੀ ਫ਼ਾਇਦਾ ਹੋਵੇਗਾ। ਤੁਸੀਂ ਬਾਪ ਨੂੰ ਯਾਦ ਕਰੋ ਤਾਂ ਆਤਮਾ ਪਵਿੱਤਰ ਹੋਵੇ। ਨਾਰਾਇਣ ਦਾ ਸ਼ਾਖਸ਼ਤਕਾਰ ਹੋਣ ਨਾਲ ਨਾਰਾਇਣ ਥੋੜ੍ਹੇਹੀ ਬਣ ਜਾਣਗੇ।

ਤੁਸੀਂ ਜਾਣਦੇ ਹੋ ਸਾਡੀ ਏਮ ਆਬਜੈਕਟ ਹੈ ਹੀ ਲਕਸ਼ਮੀ - ਨਾਰਾਇਣ ਬਣਨ ਦੀ ਪਰ ਪੜ੍ਹਨ ਬਗ਼ੈਰ ਥੋੜ੍ਹੇਹੀ ਬਣਨਗੇ। ਪੜ੍ਹਕੇ ਹੁਸ਼ਿਆਰ ਬਣੋ, ਪ੍ਰਜਾ ਵੀ ਬਣਾਓ ਤਾਂ ਲਕਸ਼ਮੀ - ਨਾਰਾਇਣ ਬਣਨਗੇ। ਮਿਹਨਤ ਹੈ। ਪਾਸ ਵਿਦ ਆਨਰ ਹੋਣਾ ਚਾਹੀਦਾ ਜੋ ਧਰਮਰਾਜ ਦੀ ਸਜ਼ਾ ਨਾ ਮਿਲੇ। ਇਹ ਮੁਰੱਬੀ ਬੱਚਾ ਵੀ ਨਾਲ ਹੈ, ਇਹ ਵੀ ਕਹਿੰਦੇ ਹਨ ਤੁਸੀਂ ਤਿੱਖੇ ਜਾ ਸਕਦੇ ਹੋ। ਬਾਬਾ ਦੇ ਉਪਰ ਤਾਂ ਕਿੰਨਾ ਬੋਝਾ ਹੈ। ਸਾਰਾ ਦਿਨ ਕਿੰਨੇ ਖ਼ਿਆਲਾਤ ਕਰਨੇ ਪੈਂਦੇ ਹਨ। ਅਸੀਂ ਇੰਨਾ ਯਾਦ ਨਹੀਂ ਕਰ ਸਕਦੇ ਹਾਂ। ਭੋਜਨ ਤੇ ਥੋੜੀ ਯਾਦ ਰਹਿੰਦੀ ਫੇਰ ਭੁੱਲ ਜਾਂਦੇ ਹਨ। ਸਮਝਦਾ ਹਾਂ ਬਾਬਾ ਅਤੇ ਮੈਂ ਦੋਨੋ ਸੈਰ ਕਰਦੇ ਹਾਂ। ਸੈਰ ਕਰਦੇ - ਕਰਦੇ ਬਾਬਾ ਨੂੰ ਭੁੱਲ ਜਾਂਦਾ ਹਾਂ। ਖਿਸਕਣੀ ਚੀਜ਼ ਹੈ ਨਾ। ਘੜੀ - ਘੜੀ ਯਾਦ ਖ਼ਿਸਕ ਜਾਂਦੀ ਹੈ। ਇਸ ਵਿੱਚ ਬਹੁਤ ਮਿਹਨਤ ਹੈ। ਯਾਦ ਨਾਲ ਹੀ ਆਤਮਾ ਪਵਿੱਤਰ ਹੋਣੀ ਹੈ। ਬਹੁਤਿਆਂ ਨੂੰ ਪੜ੍ਹਾਉਣਗੇ ਤਾਂ ਉੱਚ ਪਦ ਪਾਉਣਗੇ। ਜੋ ਚੰਗਾ ਸਮਝਦੇ ਹਨ ਉਹ ਚੰਗਾ ਪਦ ਪਾਉਣਗੇ। ਪ੍ਰਦਰਸ਼ਨੀ ਵਿੱਚ ਕਿੰਨੀ ਪ੍ਰਜਾ ਬਣਦੀ ਹੈ। ਤੁਸੀਂ ਇੱਕ - ਇੱਕ ਲੱਖਾਂ ਦੀ ਸੇਵਾ ਕਰੋਗੇ ਅਤੇ ਫ਼ੇਰ ਆਪਣੀ ਵੀ ਅਵਸਥਾ ਇਵੇਂ ਚਾਹੀਦੀ। ਕਰਮਾਤੀਤ ਅਵਸਥਾ ਹੋ ਜਾਵੇਗੀ ਫ਼ੇਰ ਸ਼ਰੀਰ ਨਹੀਂ ਰਹੇਗਾ। ਅੱਗੇ ਚਲ ਤੁਸੀਂ ਸਮਝੋਗੇ ਹੁਣ ਲੜ੍ਹਾਈ ਜ਼ੋਰ ਹੋ ਜਾਵੇਗੀ ਫ਼ੇਰ ਢੇਰ ਤੁਹਾਡੇ ਕੋਲ ਆਉਂਦੇ ਰਹਿਣਗੇ। ਮਹਿਮਾ ਵੱਧਦੀ ਜਾਵੇਗੀ। ਅੰਤ ਵਿੱਚ ਸੰਨਿਆਸੀ ਵੀ ਆਉਣਗੇ, ਬਾਪ ਨੂੰ ਯਾਦ ਕਰਨ ਲੱਗ ਪੈਣਗੇ। ਉਨ੍ਹਾਂ ਦਾ ਪਾਰ੍ਟ ਹੀ ਮੁਕਤੀਧਾਮ ਵਿੱਚ ਜਾਣ ਦਾ ਹੈ। ਨਾਲੇਜ਼ ਤਾਂ ਲੈਣਗੇ ਨਹੀਂ। ਤੁਹਾਡਾ ਮੈਸੇਜ਼ ਸਭ ਆਤਮਾਵਾਂ ਤੱਕ ਪਹੁੰਚਣਾ ਹੈ, ਅਖਬਾਰਾਂ ਦੁਆਰਾ ਬਹੁਤ ਸੁਣਨਗੇ। ਕਿੰਨੇ ਪਿੰਡ ਹਨ, ਸਭਨੂੰ ਪੈਗ਼ਾਮ ਦੇਣਾ ਹੈ। ਮੈਸੇਂਜਰ ਪੈਗੰਬਰ ਤੁਸੀਂ ਹੀ ਹੋ। ਪਤਿਤ ਤੋਂ ਪਾਵਨ ਬਣਾਉਣ ਵਾਲਾ ਹੋਰ ਕੋਈ ਹੈ ਨਹੀਂ, ਸਿਵਾਏ ਬਾਪ ਦੇ। ਇਵੇਂ ਨਹੀਂ ਕਿ ਧਰਮ ਸ੍ਥਾਪਕ ਕਿਸਨੂੰ ਪਾਵਨ ਬਣਾਉਂਦੇ ਹਨ। ਉਨ੍ਹਾਂ ਦਾ ਧਰਮ ਤਾਂ ਵ੍ਰਿਧੀ ਨੂੰ ਪਾਉਣਾ ਹੈ, ਉਹ ਵਾਪਿਸ ਜਾਣ ਦਾ ਰਸਤਾ ਕਿਵੇਂ ਦੱਸਣਗੇ? ਸ੍ਰਵ ਦਾ ਸਦਗਤੀ ਦਾਤਾ ਇੱਕ ਹੈ। ਤੁਸੀਂ ਬੱਚਿਆਂ ਨੂੰ ਹੁਣ ਪਵਿੱਤਰ ਜ਼ਰੂਰ ਬਣਨਾ ਹੈ। ਬਹੁਤ ਹਨ ਜੋ ਪਵਿੱਤਰ ਨਹੀਂ ਰਹਿੰਦੇ ਹਨ। ਕਾਮ ਮਹਾਸ਼ਤ੍ਰੁ ਹੈ ਨਾ। ਚੰਗੇ - ਚੰਗੇ ਬੱਚੇ ਡਿੱਗ ਪੈਂਦੇ ਹਨ, ਕੁਦ੍ਰਿਸ਼ਟੀ ਵੀ ਕਾਮ ਦਾ ਹੀ ਅੰਸ਼ ਹੈ। ਇਹ ਵੱਡਾ ਸ਼ੈਤਾਨ ਹੈ। ਬਾਪ ਕਹਿੰਦੇ ਹਨ ਇਸ ਤੇ ਜਿੱਤ ਪਾਓ ਤਾਂ ਜਗਤਜੀਤ ਬਣ ਜਾਵੋਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕੰਮ - ਕਾਜ਼ ਕਰਦੇ ਯਾਦ ਵਿੱਚ ਰਹਿਣ ਦੀ ਆਦਤ ਪਾਉਣੀ ਹੈ। ਬਾਪ ਦੇ ਨਾਲ ਜਾਣ ਜਾਂ ਪਾਵਨ ਨਵੀਂ ਦੁਨੀਆਂ ਦਾ ਮਾਲਿਕ ਬਣਨ ਦੇ ਲਈ ਪਵਿੱਤਰ ਜ਼ਰੂਰ ਬਣਨਾ ਹੈ।

2. ਉੱਚ ਪਦ ਪਾਉਣ ਦੇ ਲਈ ਬਹੁਤਿਆਂ ਦੀ ਸੇਵਾ ਕਰਨੀ ਹੈ। ਬਹੁਤਿਆਂ ਨੂੰ ਪੜ੍ਹਾਉਣਾ ਹੈ। ਮੈਸੇਂਜਰ ਬਣ ਇਹ ਮੈਸੇਜ ਸਭ ਤੱਕ ਪਹੁੰਚਾਉਂਣਾ ਹੈ।

ਵਰਦਾਨ:-
ਸਨੇਹ ਦੀ ਗੋਦ ਵਿਚ ਆਂਤਰਿਕ ਸੁਖ ਅਤੇ ਸਰਵ ਸ਼ਕਤੀਆਂ ਦਾ ਅਨੁਭਵ ਕਰਨ ਵਾਲੇ ਅਸਲ ਪੁਰਸ਼ਾਰਥੀ ਭਵ।

ਜੋ ਅਸਲ ਪੁਰਸ਼ਾਰਥੀ ਹਨ ਉਹ ਕਦੇ ਮਿਹਨਤ ਜਾਂ ਥਕਾਵਟ ਦਾ ਅਨੁਭਵ ਨਹੀਂ ਕਰਦੇ, ਸਦਾ ਮੁੱਹਬਤ ਵਿਚ ਮਸਤ ਰਹਿੰਦੇ ਹਨ। ਉਹ ਸੰਕਲਪ ਤੋਂ ਵੀ ਸਰੈਂਡਰ ਹੋਣ ਦੇ ਕਾਰਣ ਅਨੁਭਵ ਕਰਦੇ ਕਿ ਸਾਨੂੰ ਬਾਪਦਾਦਾ ਚਲਾ ਰਹੇ ਹਨ, ਮਿਹਨਤ ਦੇ ਪੈਰ ਨਾਲ ਨਹੀਂ ਸਗੋਂ ਸਨੇਹ ਦੀ ਗੋਦੀ ਵਿਚ ਚੱਲ ਰਹੇ ਹਨ, ਸਨੇਹ ਦੀ ਗੋਦ ਵਿਚ ਸਰਵ ਪ੍ਰਾਪਤੀਆਂ ਦੀ ਅਨੁਭੂਤੀ ਹੋਣ ਦੇ ਕਾਰਣ ਉਹ ਚਲਦੇ ਨਹੀਂ ਸਗੋਂ ਸਦਾ ਖੁਸ਼ੀ ਵਿੱਚ, ਆਂਤਰਿਕ ਸੁਖ ਵਿਚ, ਸਰਵ ਸ਼ਕਤੀਆਂ ਦੇ ਅਨੁਭਵ ਵਿਚ ਉੱਡਦੇ ਰਹਿੰਦੇ ਹਨ।

ਸਲੋਗਨ:-
ਨਿਸ਼ਚੇ ਰੂਪੀ ਫਾਉਂਡੇਸ਼ਨ ਪੱਕਾ ਹੈ ਤਾਂ ਸ੍ਰੇਸ਼ਠ ਜੀਵਨ ਦਾ ਅਨੁਭਵ ਖੁਦ ਹੀ ਹੁੰਦਾ ਹੈ।

ਅਵਿਅਕਤ ਇਸ਼ਾਰੇ :- ਇਕਾਂਤਪ੍ਰਿਯ ਬਣੋ ਏਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ।

'ਅਨੇਕਤਾ ਵਿਚ ਏਕਤ' ਤਾਂ ਪ੍ਰੈਕਟਿਕਲ ਵਿਚ ਅਨੇਕ ਦੇਸ਼, ਅਨੇਕ ਭਾਸ਼ਵਾਂ, ਅਨੇਕ ਰੂਪ - ਰੰਗ ਲੇਕਿਨ ਅਨੇਕਤਾ ਵਿੱਚ ਵੀ ਸਭ ਦੇ ਦਿਲ ਵਿਚ ਏਕਤਾ ਹੈ ਨਾ! ਕਿਉਂਕਿ ਦਿਲ ਵਿਚ ਇੱਕ ਬਾਪ ਹੈ। ਇੱਕ ਸ਼੍ਰੀਮਤ ਤੇ ਚੱਲਣ ਵਾਲੇ ਹੈ। ਅਨੇਕ ਭਾਸ਼ਾਵਾਂ ਵਿਚ ਹੁੰਦੇ ਹੋਏ ਵੀ ਮਨ ਦਾ ਗੀਤ, ਮਨ ਦੀ ਭਾਸ਼ਾ ਇੱਕ ਹੈ।