07.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਇਹ ਅਨਾਦਿ ਅਵਿਨਾਸ਼ੀ ਬਣਿਆ ਬਣਾਇਆ ਡਰਾਮਾ ਹੈ, ਇਸ ਵਿੱਚ ਜੋ ਸੀਨ ਪਾਸ ਹੋਈ, ਉਹ ਫ਼ੇਰ ਕਲਪ ਦੇ ਬਾਦ ਹੀ ਰਿਪੀਟ ਹੋਵੇਗੀ, ਇਸਲਈ ਸਦਾ ਨਿਸ਼ਚਿੰਤ ਰਹੋ"

ਪ੍ਰਸ਼ਨ:-
ਇਹ ਦੁਨੀਆਂ ਆਪਣੀ ਤਮੋਪ੍ਰਧਾਨ ਸ੍ਟੇਜ ਤੇ ਪਹੁੰਚ ਗਈ ਹੈ, ਉਸ ਦੀਆਂ ਨਿਸ਼ਾਨੀਆਂ ਕੀ ਹਨ?

ਉੱਤਰ:-
ਦਿਨ - ਪ੍ਰਤੀਦਿਨ ਉਪਦ੍ਰਵ ਹੁੰਦੇ ਰਹਿੰਦੇ ਹਨ, ਕਿੰਨੀ ਘਮਸਾਨ ਹੋ ਰਹੀ ਹੈ। ਚੋਰ ਕਿਵੇਂ ਮਾਰ - ਪੀਟ ਕਰ ਲੁੱਟ ਲੈ ਜਾਂਦੇ ਹਨ। ਬਿਨਾਂ ਮੌਸਮ ਬਰਸਾਤ ਪੈਂਦੀ ਰਹਿੰਦੀ ਹੈ। ਕਿੰਨਾ ਨੁਕਸਾਨ ਹੋ ਜਾਂਦਾ ਹੈ। ਇਹ ਸਭ ਤਮੋਪ੍ਰਧਾਨਤਾ ਦੇ ਨਿਸ਼ਾਨ ਹਨ। ਤਮੋਪ੍ਰਧਾਨ ਪ੍ਰਕ੍ਰਿਤੀ ਦੁੱਖ ਦਿੰਦੀ ਰਹਿੰਦੀ ਹੈ। ਤੁਸੀਂ ਬੱਚੇ ਡਰਾਮਾ ਦੇ ਰਾਜ਼ ਨੂੰ ਜਾਣਦੇ ਹੋ ਇਸਲਈ ਕਹਿੰਦੇ ਹੋ ਨਥਿੰਗਨਿਊ।

ਓਮ ਸ਼ਾਂਤੀ
ਹੁਣ ਤੁਸੀਂ ਬੱਚਿਆਂ ਤੇ ਗਿਆਨ ਦੀ ਵਰਖਾ ਹੋ ਰਹੀ ਹੈ। ਤੁਸੀਂ ਹੋ ਸੰਗਮਯੁਗੀ ਅਤੇ ਬਾਕੀ ਜੋ ਵੀ ਮਨੁੱਖ ਹਨ ਉਹ ਸਭ ਹਨ ਕਲਯੁਗੀ। ਇਸ ਵਕ਼ਤ ਦੁਨੀਆਂ ਵਿੱਚ ਅਨੇਕ ਮਤ - ਮਤਾਂਤ੍ਰ ਹਨ। ਤੁਸੀਂ ਬੱਚਿਆਂ ਦੀ ਤਾਂ ਹੈ ਇੱਕ ਮਤ। ਜੋ ਇੱਕ ਮਤ ਭਗਵਾਨ ਦੀ ਹੀ ਮਿਲਦੀ ਹੈ। ਉਹ ਲੋਕ ਭਗਤੀ,ਮਾਰਗ ਵਿੱਚ ਜਪ - ਤਪ - ਤੀਰਥ ਆਦਿ ਜੋ ਕੁਝ ਕਰਦੇ ਹਨ ਉਹ ਸਮਝਦੇ ਹਨ ਇਹ ਸਭ ਰਸਤੇ ਭਗਵਾਨ ਨਾਲ ਮਿਲਣ ਦੇ ਲਈ ਹਨ। ਕਹਿੰਦੇ ਹਨ ਭਗਤੀ ਦੇ ਬਾਦ ਹੀ ਭਗਵਾਨ ਮਿਲਣਗੇ। ਪਰ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਭਗਤੀ ਸ਼ੁਰੂ ਕਦੋ ਹੁੰਦੀ ਹੈ ਅਤੇ ਕਦੋ ਤੱਕ ਚੱਲਦੀ ਹੈ। ਸਿਰਫ਼ ਕਹਿ ਦਿੰਦੇ ਭਗਤੀ ਨਾਲ ਭਗਵਾਨ ਮਿਲਣਗੇ ਇਸਲਈ ਅਨੇਕ ਪ੍ਰਕਾਰ ਦੀ ਭਗਤੀ ਕਰਦੇ ਆਉਂਦੇ ਹਨ। ਇਹ ਵੀ ਖ਼ੁਦ ਸਮਝਦੇ ਹਨ ਕਿ ਪਰੰਮਪਰਾ ਤੋਂ ਅਸੀਂ ਭਗਤੀ ਕਰਦੇ ਆਏ ਹਾਂ। ਇੱਕ ਦਿਨ ਭਗਵਾਨ ਜ਼ਰੂਰ ਮਿਲੇਗਾ। ਕੋਈ ਨਾ ਕੋਈ ਰੂਪ ਵਿੱਚ ਭਗਵਾਨ ਮਿਲੇਗਾ। ਕੀ ਕਰਣਗੇ? ਜ਼ਰੂਰ ਸਦਗਤੀ ਕਰਣਗੇ ਕਿਉਂਕਿ ਉਹ ਹੈ ਸਰਵ ਦਾ ਸਦਗਤੀ ਦਾਤਾ। ਭਗਵਾਨ ਕੌਣ ਹੈ, ਕਦੋ ਆਵੇਗਾ, ਇਹ ਵੀ ਨਹੀਂ ਜਾਣਦੇ। ਮਹਿਮਾ ਭਾਵੇਂ ਕਿਸਮ - ਕਿਸਮ ਦੀ ਗਾਉਂਦੇ ਹਨ, ਕਹਿੰਦੇ ਹਨ ਭਗਵਾਨ ਪਤਿਤ - ਪਾਵਨ ਹੈ, ਗਿਆਨ ਦਾ ਸਾਗਰ ਹੈ। ਗਿਆਨ ਨਾਲ ਹੀ ਸਦਗਤੀ ਹੁੰਦੀ ਹੈ। ਇਹ ਵੀ ਜਾਣਦੇ ਹਨ ਭਗਵਾਨ ਨਿਰਾਕਾਰ ਹੈ। ਜਿਵੇਂ ਅਸੀਂ ਆਤਮਾ ਵੀ ਨਿਰਾਕਾਰ ਹਾਂ, ਪਿੱਛੋਂ ਸ਼ਰੀਰ ਲੈਂਦੀ ਹੈ। ਅਸੀਂ ਆਤਮਾਵਾਂ ਵੀ ਬਾਪ ਦੇ ਨਾਲ ਪਰਮਧਾਮ ਵਿੱਚ ਰਹਿਣ ਵਾਲੀਆਂ ਹਾਂ। ਅਸੀਂ ਇੱਥੇ ਦੀ ਵਾਸੀ ਨਹੀਂ ਹਾਂ। ਕਿੱਥੋਂ ਦੇ ਨਿਵਾਸੀ ਹਾਂ, ਇਹ ਵੀ ਠੀਕ ਤਰ੍ਹਾਂ ਨਹੀਂ ਦੱਸਦੇ ਹਨ। ਕੋਈ ਤਾਂ ਸਮਝਦੇ ਹਨ - ਅਸੀਂ ਸਵਰਗ ਵਿੱਚ ਚਲੇ ਜਾਵਾਂਗੇ। ਹੁਣ ਸਿੱਧਾ ਸਵਰਗ ਵਿੱਚ ਤਾਂ ਕਿਸੇ ਨੇ ਜਾਣਾ ਨਹੀਂ ਹੈ। ਕੋਈ ਫ਼ੇਰ ਕਹਿੰਦੇ ਜੋਤੀ ਜੋਤ ਵਿੱਚ ਸਮਾ ਜਾਵਾਂਗੇ। ਇਹ ਵੀ ਗ਼ਲਤ ਹੈ। ਆਤਮਾ ਨੂੰ ਅਵਿਨਾਸ਼ੀ ਬਣਾ ਦਿੰਦੇ ਹਨ। ਮੋਕ੍ਸ਼ ਵੀ ਹੋ ਨਾ ਸਕੇ। ਜਦਕਿ ਕਹਿੰਦੇ ਹਨ ਬਣੀ ਬਣਾਈ... ਇਹ ਚੱਕਰ ਫ਼ਿਰਦਾ ਰਹਿੰਦਾ ਹੈ। ਹਿਸਟਰੀ - ਜਾਗ੍ਰਾਫ਼ੀ ਰਿਪੀਟ ਹੁੰਦੀ ਹੈ। ਪਰ ਚੱਕਰ ਕਿਵੇਂ ਫ਼ਿਰਦਾ ਹੈ ਇਹ ਨਹੀਂ ਜਾਣਦੇ। ਨਾ ਚੱਕਰ ਨੂੰ ਜਾਣਦੇ, ਨਾ ਈਸ਼ਵਰ ਨੂੰ ਜਾਣਦੇ। ਭਗਤੀ ਮਾਰਗ ਵਿੱਚ ਕਿੰਨਾ ਭਟਕਦੇ ਹਨ। ਭਗਵਾਨ ਕੌਣ ਹੈ ਇਹ ਤੁਸੀਂ ਜਾਣਦੇ ਹੋ। ਭਗਵਾਨ ਨੂੰ ਫ਼ਾਦਰ ਵੀ ਕਹਿੰਦੇ ਹਨ ਤਾਂ ਬੁੱਧੀ ਵਿੱਚ ਆਉਣਾ ਚਾਹੀਦਾ ਨਾ। ਲੌਕਿਕ ਫ਼ਾਦਰ ਵੀ ਤਾਂ ਹਨ ਫ਼ੇਰ ਉਨ੍ਹਾਂ ਨੂੰ ਯਾਦ ਕਰਦੇ ਹਨ ਤਾਂ ਦੋ ਫ਼ਾਦਰ ਹੋ ਗਏ - ਲੌਕਿਕ ਅਤੇ ਪਾਰਲੌਕਿਕ। ਉਸ ਪਾਰਲੌਕਿਕ ਬਾਪ ਨੂੰ ਮਿਲਣ ਦੇ ਲਈ ਇੰਨੀ ਭਗਤੀ ਕਰਦੇ ਹਨ। ਉਹ ਪਾਰਲੋਕ ਵਿੱਚ ਰਹਿੰਦੇ ਹਨ। ਨਿਰਾਕਾਰ ਦੁਨੀਆਂ ਵੀ ਹੈ ਜ਼ਰੂਰ।

ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ - ਮਨੁੱਖ ਜੋ ਕੁਝ ਕਰਦੇ ਹਨ ਉਹ ਸਭ ਹੈ ਭਗਤੀਮਾਰਗ। ਰਾਵਣ ਰਾਜ ਵਿੱਚ ਭਗਤੀ ਹੀ ਭਗਤੀ ਹੁੰਦੀ ਆਈ ਹੈ। ਗਿਆਨ ਹੋ ਨਾ ਸਕੇ। ਭਗਤੀ ਨਾਲ ਕਦੀ ਸਦਗਤੀ ਨਹੀਂ ਹੋ ਸਕਦੀ। ਸਦਗਤੀ ਕਰਨ ਵਾਲੇ ਬਾਪ ਨੂੰ ਯਾਦ ਕਰਦੇ ਹਨ ਤਾਂ ਜ਼ਰੂਰ ਉਹ ਕਦੀ ਆਕੇ ਸਦਗਤੀ ਕਰਣਗੇ। ਤੁਸੀਂ ਜਾਣਦੇ ਹੋ ਇਹ ਬਿਲਕੁਲ ਹੀ ਤਮੋਪ੍ਰਧਾਨ ਦੁਨੀਆਂ ਹੈ। ਸਤੋਪ੍ਰਧਾਨ ਸੀ ਹੁਣ ਤਮੋਪ੍ਰਧਾਨ ਹਨ, ਕਿੰਨੇ ਉਪਦ੍ਰਵ ਹੁੰਦੇ ਰਹਿੰਦੇ ਹਨ। ਬਹੁਤ ਘਮਸਾਨ ਹੋ ਰਹੀ ਹੈ। ਚੋਰ ਵੀ ਲੁੱਟਦੇ ਰਹਿੰਦੇ ਹਨ। ਕਿਵੇਂ - ਕਿਵੇਂ ਮਾਰ ਪਿੱਟ ਕਰਕੇ ਚੋਰ ਪੈਸੇ ਲੁੱਟ ਲੈ ਜਾਂਦੇ ਹਨ। ਇਹੋ - ਇਹੋ ਜਿਹੀਆਂ ਦਵਾਈਆਂ ਹਨ ਜੋ ਸੁੰਘਾਕੇ ਬੇਹੋਸ਼ ਕਰ ਦਿੰਦੇ ਹਨ। ਇਹ ਹੈ ਰਾਵਣ ਰਾਜ। ਇਹ ਬਹੁਤ ਵੱਡਾ ਬੇਹੱਦ ਦਾ ਖੇਡ ਹੈ। ਇਸਨੂੰ ਫ਼ਿਰਨ ਵਿੱਚ 5 ਹਜ਼ਾਰ ਵਰ੍ਹੇ ਲੱਗਦੇ ਹਨ। ਖੇਡ ਵੀ ਡਰਾਮਾ ਮਿਸਲ ਹੈ। ਨਾਟਕ ਨਹੀਂ ਕਹਾਂਗੇ। ਨਾਟਕ ਵਿੱਚ ਤਾਂ ਸਮਝੋ ਕੋਈ ਐਕਟਰ ਬਿਮਾਰ ਪੈਂਦਾ ਹੈ ਤਾਂ ਅਦਲੀ ਬਦਲੀ ਕਰ ਲੈਂਦੇ ਹਨ। ਇਸ ਵਿੱਚ ਤਾਂ ਇਹ ਗੱਲ ਹੋ ਨਾ ਸਕੇ। ਇਹ ਤਾਂ ਅਨਾਦਿ ਡਰਾਮਾ ਹੈ ਨਾ। ਸਮਝੋ ਕੋਈ ਬਿਮਾਰ ਹੋ ਪੈਂਦਾ ਹੈ ਤਾਂ ਕਹਿਣਗੇ ਇਵੇਂ ਬਿਮਾਰ ਹੋਣਾ ਵੀ ਡਰਾਮਾ ਵਿੱਚ ਪਾਰ੍ਟ ਹੈ। ਇਹ ਅਨਾਦਿ ਬਣਿਆ ਬਣਾਇਆ ਹੈ। ਹੋਰ ਕਿਸੇ ਨੂੰ ਤੁਸੀਂ ਡਰਾਮਾ ਕਹੋ ਤਾਂ ਮੂੰਝ ਜਾਣਗੇ। ਤੁਸੀਂ ਜਾਣਦੇ ਹੋ ਇਹ ਬੇਹੱਦ ਦਾ ਡਰਾਮਾ ਹੈ। ਕਲਪ ਬਾਦ ਫ਼ੇਰ ਵੀ ਇਹ ਹੀ ਐਕਟਰਸ ਹੋਣਗੇ। ਜਿਵੇਂ ਹੁਣ ਬਰਸਾਤ ਆਦਿ ਪੈਂਦੀ ਹੈ, ਕਲਪ ਬਾਦ ਫ਼ੇਰ ਵੀ ਇਵੇਂ ਹੀ ਪਵੇਗੀ। ਇਹ ਹੀ ਉਪਦ੍ਰਵ ਹੋਣਗੇ। ਤੁਸੀਂ ਬੱਚੇ ਜਾਣਦੇ ਹੋ ਗਿਆਨ ਦੀ ਬਰਸਾਤ ਤਾਂ ਸਭ ਤੇ ਪੈ ਨਹੀਂ ਸਕਦੀ ਹੈ ਪਰ ਇਹ ਆਵਾਜ਼ ਸਭ ਦੇ ਕੰਨਾਂ ਤੱਕ ਜ਼ਰੂਰ ਜਾਵੇਗੀ ਕਿ ਗਿਆਨ ਸਾਗਰ ਭਗਵਾਨ ਆਇਆ ਹੋਇਆ ਹੈ। ਤੁਹਾਡਾ ਮੁੱਖ ਹੈ ਯੋਗ। ਗਿਆਨ ਵੀ ਤੁਸੀਂ ਸੁਣਦੇ ਹੋ ਬਾਕੀ ਬਰਸਾਤ ਤਾਂ ਸਾਰੀ ਦੁਨੀਆਂ ਵਿੱਚ ਪੈਂਦੀ ਹੈ। ਤੁਹਾਡੇ ਯੋਗ ਨਾਲ ਸਥਾਈ ਸ਼ਾਂਤੀ ਹੋ ਜਾਂਦੀ ਹੈ। ਤੁਸੀਂ ਸਭਨੂੰ ਸੁਣਾਉਂਦੇ ਹੋ ਕਿ ਸਵਰਗ ਦੀ ਸਥਾਪਨਾ ਕਰਨ ਭਗਵਾਨ ਆਇਆ ਹੋਇਆ ਹੈ, ਪਰ ਇਵੇਂ ਵੀ ਬਹੁਤ ਹਨ ਜੋ ਆਪਣੇ ਨੂੰ ਭਗਵਾਨ ਸਮਝ ਲੈਂਦੇ ਹਨ, ਤਾਂ ਤੁਹਾਨੂੰ ਫ਼ੇਰ ਕੌਣ ਮੰਨੇਗਾ ਇਸਲਈ ਬਾਪ ਸਮਝਾਉਂਦੇ ਹਨ ਕੋਟਾਂ ਵਿੱਚ ਕੋਈ ਨਿਕਲਣਗੇ। ਤੁਹਾਡੇ ਵਿੱਚ ਵੀ ਨੰਬਰਵਾਰ ਜਾਣਦੇ ਹਨ ਭਗਵਾਨ ਬਾਪ ਆਇਆ ਹੋਇਆ ਹੈ। ਬਾਪ ਤੋਂ ਤਾਂ ਵਰਸਾ ਲੈਣਾ ਚਾਹੀਦਾ ਨਾ। ਕਿਵੇਂ ਬਾਪ ਨੂੰ ਯਾਦ ਕਰੋ ਉਹ ਵੀ ਸਮਝਾਇਆ ਹੈ। ਆਪਣੇ ਨੂੰ ਆਤਮਾ ਸਮਝੋ। ਮਨੁੱਖ ਤਾਂ ਦੇਹ - ਅਭਿਮਾਨੀ ਬਣ ਗਏ ਹਨ। ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਉਦੋਂ ਹਾਂ ਜਦੋ ਸਭ ਮਨੁੱਖ ਆਤਮਾਵਾਂ ਪਤਿਤ ਬਣ ਜਾਂਦੀਆਂ ਹਨ। ਤੁਸੀਂ ਕਿੰਨੇ ਤਮੋਪ੍ਰਧਾਨ ਬਣ ਗਏ ਹੋ। ਹੁਣ ਮੈਂ ਆਇਆ ਹਾਂ ਤੁਹਾਨੂੰ ਸਤੋਪ੍ਰਧਾਨ ਬਣਾਉਣ। ਕਲਪ ਪਹਿਲੇ ਵੀ ਮੈਂ ਤੁਹਾਨੂੰ ਇਵੇਂ ਸਮਝਾਇਆ ਸੀ। ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਿਵੇਂ ਬਣੋਗੇ? ਸਿਰਫ਼ ਮੈਨੂੰ ਯਾਦ ਕਰੋ। ਮੈਂ ਆਇਆ ਹਾਂ ਤੁਹਾਨੂੰ ਆਪਣਾ ਅਤੇ ਰਚਨਾ ਦਾ ਪਰਿਚੈ ਦੇਣ। ਉਸ ਬਾਪ ਨੂੰ ਸਭ ਯਾਦ ਕਰਦੇ ਹੀ ਹਨ ਰਾਵਣ ਰਾਜ ਵਿੱਚ। ਆਤਮਾ ਆਪਣੇ ਬਾਪ ਨੂੰ ਯਾਦ ਕਰਦੀ ਹੈ। ਬਾਪ ਹੈ ਹੀ ਅਸ਼ਰੀਰੀ, ਬਿੰਦੀ ਹੈ ਨਾ। ਉਨ੍ਹਾਂ ਦਾ ਨਾਮ ਫ਼ੇਰ ਰੱਖਿਆ ਗਿਆ ਹੈ। ਤੁਹਾਨੂੰ ਕਹਿੰਦੇ ਹਨ ਸਾਲੀਗ੍ਰਾਮ ਅਤੇ ਬਾਪ ਨੂੰ ਕਹਿੰਦੇ ਹਨ ਸ਼ਿਵ। ਤੁਸੀਂ ਬੱਚਿਆਂ ਦਾ ਨਾਮ ਸ਼ਰੀਰ ਤੇ ਪੈਂਦਾ ਹੈ ਬਾਪ ਤਾਂ ਹੈ ਹੀ ਪਰਮ ਆਤਮਾ। ਉਨ੍ਹਾਂ ਨੂੰ ਸ਼ਰੀਰ ਤੇ ਲੈਣਾ ਨਹੀਂ ਹੈ। ਉਸਨੇ ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ। ਇਹ ਬ੍ਰਹਮਾ ਦਾ ਤਨ ਹੈ, ਇਨ੍ਹਾਂ ਨੂੰ ਸ਼ਿਵ ਨਹੀਂ ਕਹਾਂਗੇ। ਆਤਮਾ ਨਾਮ ਤਾਂ ਤੁਹਾਡਾ ਹੈ ਹੀ ਫ਼ੇਰ ਤੁਸੀਂ ਸ਼ਰੀਰ ਵਿੱਚ ਆਉਂਦੇ ਹੋ। ਉਹ ਪਰਮ ਆਤਮਾ ਹੈ ਸਭ ਆਤਮਾਵਾਂ ਦਾ ਪਿਤਾ। ਤਾਂ ਸਭ ਦੇ ਦੋ ਬਾਪ ਹੋ ਗਏ। ਇੱਕ ਨਿਰਾਕਾਰ, ਇੱਕ ਸਾਕਾਰੀ। ਇਨ੍ਹਾਂ ਨੂੰ ਫ਼ੇਰ ਅਲੌਕਿਕ ਵੰਡਰਫੁੱਲ ਬਾਪ ਕਿਹਾ ਜਾਂਦਾ ਹੈ। ਕਿੰਨੇ ਢੇਰ ਬੱਚੇ ਹਨ। ਮਨੁੱਖਾਂ ਨੂੰ ਇਹ ਸਮਝ ਵਿੱਚ ਨਹੀਂ ਆਉਂਦਾ ਹੈ - ਪ੍ਰਜਾਪਿਤਾ ਬ੍ਰਹਮਾਕੁਮਾਰ - ਬ੍ਰਹਮਾਕੁਮਾਰੀਆਂ ਇੰਨੇ ਢੇਰ ਹਨ, ਇਹ ਕੀ ਹੈ! ਕਿਸ ਪ੍ਰਕਾਰ ਦਾ ਇਹ ਧਰਮ ਹੈ! ਸਮਝ ਨਹੀਂ ਸਕਦੇ। ਤੁਸੀਂ ਜਾਣਦੇ ਹੋ ਇਹ ਕੁਮਾਰ - ਕੁਮਾਰੀ ਪ੍ਰਵ੍ਰਿਤੀ ਮਾਰਗ ਦਾ ਅੱਖਰ ਹੈ ਨਾ। ਮਾਂ, ਬਾਪ, ਕੁਮਾਰੀ ਅਤੇ ਕੁਮਾਰ। ਭਗਤੀ ਮਾਰਗ ਵਿੱਚ ਤੁਸੀਂ ਯਾਦ ਕਰਦੇ ਆਏ ਹੋ ਤੁਸੀਂ ਮਾਤ - ਪਿਤਾ… ਹੁਣ ਤੁਹਾਨੂੰ ਮਾਤ - ਪਿਤਾ ਮਿਲਿਆ ਹੈ, ਤੁਹਾਨੂੰ ਅਡੋਪਟ ਕੀਤਾ ਹੈ। ਸਤਿਯੁਗ ਵਿੱਚ ਅਡੋਪਟ ਨਹੀਂ ਕੀਤਾ ਜਾਂਦਾ ਹੈ। ਉੱਥੇ ਅਡੋਪਸ਼ਨ ਦਾ ਨਾਮ ਨਹੀਂ। ਇੱਥੇ ਫ਼ੇਰ ਵੀ ਨਾਮ ਹੈ। ਉਹ ਹੈ ਹੱਦ ਦਾ ਬਾਪ, ਇਹ ਹੈ ਬੇਹੱਦ ਦਾ ਬਾਪ। ਬੇਹੱਦ ਦੀ ਅਡੋਪਸ਼ਨ ਹੈ। ਇਹ ਰਾਜ਼ ਬਹੁਤ ਹੀ ਗਹਿਰੇ ਸਮਝਣ ਲਾਇਕ ਹਨ। ਤੁਸੀਂ ਲੋਕ ਪੂਰੀ ਤਰ੍ਹਾਂ ਕਿਸੇ ਨੂੰ ਸਮਝਾਉਂਦੇ ਨਹੀਂ ਹੋ। ਪਹਿਲੇ - ਪਹਿਲੇ ਅੰਦਰ ਕੋਈ ਆਉਂਦੇ ਹਨ, ਬੋਲਣ ਗੁਰੂ ਦਾ ਦਰਸ਼ਨ ਕਰਨ ਆਏ ਹਾਂ, ਤਾਂ ਤੁਸੀਂ ਬੋਲੋ ਕਿ ਇਹ ਕੋਈ ਮੰਦਿਰ ਨਹੀਂ ਹੈ। ਬੋਰਡ ਤੇ ਵੇਖੋ ਕੀ ਲਿਖਿਆ ਹੋਇਆ ਹੈ! ਬ੍ਰਹਮਾਕੁਮਾਰ - ਕੁਮਾਰੀਆਂ ਢੇਰ ਹਨ। ਇਹ ਸਭ ਪ੍ਰਜਾਪਿਤਾ ਦੇ ਬੱਚੇ ਹੋ ਗਏ। ਪ੍ਰਜਾ ਤਾਂ ਤੁਸੀਂ ਵੀ ਹੋ। ਭਗਵਾਨ ਸ੍ਰਿਸ਼ਟੀ ਰਚਦੇ ਹਨ, ਬ੍ਰਹਮਾ ਮੁੱਖ ਕਮਲ ਦੁਆਰਾ ਸਾਨੂੰ ਰਚਿਆ ਹੈ। ਅਸੀਂ ਹਾਂ ਹੀ ਨਵੀਂ ਸ੍ਰਿਸ਼ਟੀ ਦੇ, ਤੁਸੀਂ ਹੋ ਪੁਰਾਣੀ ਸ੍ਰਿਸ਼ਟੀ ਦੇ। ਨਵੀਂ ਸ੍ਰਿਸ਼ਟੀ ਦਾ ਬਣਨਾ ਹੁੰਦਾ ਹੈ ਸੰਗਮਯੁਗ ਤੇ। ਇਹ ਹੈ ਪੁਰਸ਼ੋਤਮ ਬਣਨ ਦਾ ਯੁਗ। ਤੁਸੀਂ ਸੰਗਮਯੁਗ ਤੇ ਖੜੇ ਹੋ, ਉਹ ਕਲਯੁਗ ਤੇ ਖੜੇ ਹਨ ਜਿਵੇਂ ਕਿ ਪਾਰਟੀਸ਼ਨ ਪੈ ਗਈ ਹੈ। ਅੱਜਕਲ ਤਾਂ ਵੇਖੋ ਕਿੰਨੀ ਪਾਰਟੀਸ਼ਨ ਹੈ। ਹਰ ਇੱਕ ਧਰਮ ਵਾਲਾ ਸਮਝਦੇ ਅਸੀਂ ਆਪਣੀ ਪ੍ਰਜਾ ਨੂੰ ਸੰਭਾਲਾਂਗੇ, ਆਪਣੇ ਧਰਮ ਨੂੰ, ਹਮਜਿੰਸ ਨੂੰ ਸੁੱਖੀ ਰਖਾਂਗੇ ਇਸਲਈ ਹਰ ਇੱਕ ਕਹਿੰਦੇ ਹਨ - ਸਾਡੀ ਸਟੇਟ ਤੋਂ ਇਹ ਚੀਜ਼ ਬਾਹਰ ਨਾ ਜਾਵੇ। ਅੱਗੇ ਤਾਂ ਰਾਜਾ ਦਾ ਸਾਰੀ ਪ੍ਰਜਾ ਤੇ ਹੁਕਮ ਚਲਦਾ ਸੀ। ਰਾਜਾ ਨੂੰ ਮਾਈ ਬਾਪ, ਅੰਨ ਦਾਤਾ ਕਹਿੰਦੇ ਸੀ। ਹੁਣ ਤਾਂ ਰਾਜਾ - ਰਾਣੀ ਕੋਈ ਹੈ ਨਹੀਂ। ਵੱਖ - ਵੱਖ ਟੁੱਕੜੇ ਹੋ ਗਏ ਹਨ। ਕਿੰਨੇ ਉਪਦ੍ਰਵ ਹੁੰਦੇ ਰਹਿੰਦੇ ਹਨ। ਅਚਾਨਕ ਬਾੜ ਆ ਜਾਂਦੀ ਹੈ, ਭੁਕੰਪ ਹੁੰਦੇ ਰਹਿੰਦੇ ਹਨ, ਇਹ ਸਭ ਹੈ ਦੁੱਖ ਦਾ ਮੌਤ।

ਹੁਣ ਤੁਸੀਂ ਬ੍ਰਾਹਮਣ ਸਮਝਦੇ ਹੋ ਕਿ ਅਸੀਂ ਸਭ ਆਪਸ ਵਿੱਚ ਭਰਾ - ਭਰਾ ਹਾਂ। ਤਾਂ ਸਾਨੂੰ ਆਪਸ ਵਿੱਚ ਬਹੁਤ - ਬਹੁਤ ਪਿਆਰ ਨਾਲ ਸ਼ੀਰਖੰਡ ਹੋਕੇ ਰਹਿਣਾ ਹੈ। ਅਸੀਂ ਇੱਕ ਬਾਪ ਦੇ ਬੱਚੇ ਹਾਂ ਤਾਂ ਆਪਸ ਵਿੱਚ ਬਹੁਤ ਪਿਆਰ ਹੋਣਾ ਚਾਹੀਦਾ। ਰਾਮਰਾਜ ਵਿੱਚ ਸ਼ੇਰ - ਬੱਕਰੀ ਜੋ ਇਕਦਮ ਪੱਕੇ ਦੁਸ਼ਮਣ ਹਨ, ਉਹ ਵੀ ਇਕੱਠੇ ਪਾਣੀ ਪੀਂਦੇ ਹਨ। ਇੱਥੇ ਤਾਂ ਵੇਖੋ ਘਰ - ਘਰ ਵਿੱਚ ਕਿੰਨਾ ਝਗੜਾ ਹੈ। ਨੇਸ਼ਨ - ਨੇਸ਼ਨ ਦਾ ਝਗੜਾ, ਆਪਸ ਵਿੱਚ ਹੀ ਫੁੱਟ ਪੈਂਦੀ ਹੈ। ਅਨੇਕ ਮਤਾਂ ਹਨ। ਹੁਣ ਤੁਸੀਂ ਜਾਣਦੇ ਹੋ ਅਸੀਂ ਸਭਨੇ ਅਨੇਕ ਵਾਰ ਬਾਪ ਤੋਂ ਵਰਸਾ ਲਿਆ ਹੈ ਅਤੇ ਫ਼ੇਰ ਗਵਾਇਆ ਹੈ ਮਤਲਬ ਰਾਵਣ ਤੇ ਜਿੱਤ ਪਾਉਂਦੇ ਹਾਂ ਅਤੇ ਫ਼ੇਰ ਹਾਰਦੇ ਹਾਂ। ਇੱਕ ਬਾਪ ਦੀ ਸ਼੍ਰੀਮਤ ਤੇ ਅਸੀਂ ਵਿਸ਼ਵ ਦੇ ਮਾਲਿਕ ਬਣ ਜਾਂਦੇ ਹਾਂ, ਇਸਲਈ ਉਨ੍ਹਾਂ ਨੂੰ ਉੱਚ ਤੇ ਉੱਚ ਭਗਵਾਨ ਕਿਹਾ ਜਾਂਦਾ ਹੈ। ਸਰਵ ਦਾ ਦੁੱਖ ਹਰਤਾ ਸੁੱਖ ਕਰਤਾ ਕਿਹਾ ਜਾਂਦਾ ਹੈ। ਹੁਣ ਤੁਹਾਨੂੰ ਸੁੱਖ ਦਾ ਰਸਤਾ ਦੱਸ ਰਹੇ ਹਾਂ। ਤੁਸੀਂ ਬੱਚੇ ਆਪਸ ਵਿੱਚ ਸ਼ੀਰਖੰਡ ਹੋਣੇ ਚਾਹੀਦੇ ਹੋ। ਦੁਨੀਆਂ ਵਿੱਚ ਆਪਸ ਵਿੱਚ ਸਭ ਹਨ ਲੂਣਪਾਣੀ। ਇੱਕ - ਦੋ ਨੂੰ ਮਾਰਨ ਵਿੱਚ ਦੇਰੀ ਨਹੀਂ ਕਰਦੇ। ਤੁਸੀਂ ਈਸ਼ਵਰੀਏ ਔਲਾਦ ਤਾਂ ਸ਼ੀਰਖੰਡ ਹੋਣੇ ਚਾਹੀਦੇ। ਤੁਸੀਂ ਈਸ਼ਵਰੀਏ ਸੰਤਾਨ ਦੇਵਤਾਵਾਂ ਤੋਂ ਵੀ ਉੱਚ ਠਹਿਰੇ। ਤੁਸੀਂ ਬਾਪ ਦੇ ਕਿੰਨੇ ਮਦਦਗਾਰ ਬਣਦੇ ਹੋ। ਪੁਰਸ਼ੋਤਮ ਬਣਾਉਣ ਦੇ ਮਦਦਗਾਰ ਹੋ ਤਾਂ ਇਹ ਦਿਲ ਵਿੱਚ ਆਉਣਾ ਚਾਹੀਦਾ - ਅਸੀਂ ਪੁਰਸ਼ੋਤਮ ਹਾਂ, ਤਾਂ ਸਾਡੇ ਵਿੱਚ ਉਹ ਦੈਵੀਗੁਣ ਹਨ? ਆਸੁਰੀ ਗੁਣ ਹਨ ਤਾਂ ਉਹ ਬਾਪ ਦਾ ਬੱਚਾ ਤਾਂ ਕਹਿਲਾ ਨਾ ਸਕੇ ਇਸਲਈ ਕਿਹਾ ਜਾਂਦਾ ਹੈ ਸਤਿਗੁਰੂ ਦਾ ਨਿੰਦਕ ਠੋਰ ਨਾ ਪਾਵੇ। ਉਹ ਕਲਯੁਗੀ ਗੁਰੂ ਫ਼ੇਰ ਆਪਣੇ ਲਈ ਕਹਿ ਕੇ ਮਨੁੱਖਾਂ ਨੂੰ ਡਰਾ ਦਿੰਦੇ ਹਨ। ਤਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ - ਸਪੂਤ ਬੱਚੇ ਉਹ ਹਨ ਜੋ ਬਾਪ ਦਾ ਨਾਮ ਬਾਲਾ ਕਰਦੇ ਹਨ, ਸ਼ੀਰਖੰਡ ਹੋ ਰਹਿੰਦੇ ਹਨ। ਬਾਪ ਹਮੇਸ਼ਾ ਕਹਿੰਦੇ ਹਨ - ਸ਼ੀਰਖੰਡ ਬਣੋ। ਲੂਣਪਾਣੀ ਹੋ ਆਪਸ ਵਿੱਚ ਲੜੋ - ਝਗੜੋ ਨਹੀਂ। ਤੁਹਾਨੂੰ ਇੱਥੇ ਸ਼ੀਰਖੰਡ ਬਣਨਾ ਹੈ। ਆਪਸ ਵਿੱਚ ਬਹੁਤ ਲਵ ਚਾਹੀਦਾ ਕਿਉਂਕਿ ਤੁਸੀਂ ਈਸ਼ਵਰੀਏ ਔਲਾਦ ਹੋ ਨਾ। ਈਸ਼ਵਰ ਮੋਸ੍ਟ ਲਵਲੀ ਹਨ ਤਾਂ ਹੀ ਉਨ੍ਹਾਂ ਨੂੰ ਸਭ ਯਾਦ ਕਰਦੇ ਹਨ। ਤਾਂ ਤੁਹਾਡਾ ਆਪਸ ਵਿੱਚ ਬਹੁਤ ਪਿਆਰ ਹੋਣਾ ਚਾਹੀਦਾ। ਨਹੀਂ ਤਾਂ ਬਾਪ ਦੀ ਇੱਜਤ ਗਵਾਉਂਦੇ ਹੋ। ਈਸ਼ਵਰ ਦੇ ਬੱਚੇ ਆਪਸ ਵਿੱਚ ਲੂਣਪਾਣੀ ਕਿਵੇਂ ਹੋ ਸਕਦੇ, ਫ਼ੇਰ ਪਦ ਕਿਵੇਂ ਪਾ ਸਕੋਗੇ। ਬਾਪ ਸਮਝਾਉਂਦੇ ਹਨ ਆਪਸ ਵਿੱਚ ਸ਼ੀਰਖੰਡ ਹੋ ਰਹੋ। ਲੂਣ - ਪਾਣੀ ਹੋਣਗੇ ਤਾਂ ਕੁਝ ਵੀ ਧਾਰਨਾ ਨਹੀਂ ਹੋਵੇਗੀ। ਜੇਕਰ ਬਾਪ ਦੇ ਡਾਇਰੈਕਸ਼ਨ ਤੇ ਨਹੀਂ ਚੱਲੋਗੇ ਤਾਂ ਫ਼ੇਰ ਉੱਚ ਪਦ ਕਿਵੇਂ ਪਾਵੋਗੇ। ਦੇਹ - ਅਭਿਮਾਨ ਵਿੱਚ ਆਉਣ ਨਾਲ ਹੀ ਫ਼ੇਰ ਆਪਸ ਵਿੱਚ ਲੜ੍ਹਦੇ ਹਨ। ਦੇਹ - ਅਭਿਮਾਨੀ ਹੋ ਤਾਂ ਕੁਝ ਖਿਟਪਿਟ ਨਾ ਹੋਵੇ। ਈਸ਼ਵਰ ਬਾਪ ਮਿਲਿਆ ਹੈ ਤਾਂ ਫ਼ੇਰ ਦੈਵੀ ਗੁਣ ਵੀ ਧਾਰਨ ਕਰਨੇ ਹਨ। ਆਤਮਾ ਨੂੰ ਬਾਪ ਜਿਹਾ ਬਣਨਾ ਹੈ। ਜਿਵੇਂ ਬਾਪ ਵਿੱਚ ਪਵਿੱਤਰਤਾ, ਸੁੱਖ, ਪ੍ਰੇਮ ਆਦਿ ਸਭ ਹਨ, ਤੁਹਾਨੂੰ ਵੀ ਬਣਨਾ ਹੈ। ਨਹੀਂ ਤਾਂ ਉੱਚ ਪਦ ਪਾ ਨਹੀਂ ਸਕਦੇ। ਪੜ੍ਹਕੇ ਬਾਪ ਤੋਂ ਉੱਚ ਵਰਸਾ ਪਾਉਣਾ ਹੈ, ਬਹੁਤਿਆਂ ਦਾ ਜੋ ਕਲਿਆਣ ਕਰਦੇ ਹਨ, ਉਹ ਹੀ ਰਾਜਾ - ਰਾਣੀ ਬਣ ਸਕਦੇ ਹਨ। ਬਾਕੀ ਦਾਸ - ਦਾਸੀਆਂ ਜਾਕੇ ਬਣੋਗੇ। ਸਮਝ ਤਾਂ ਸਕਦੇ ਹਨ ਨਾ - ਕੌਣ - ਕੌਣ ਕੀ ਬਨਣਗੇ? ਪੜ੍ਹਨ ਵਾਲੇ ਖ਼ੁਦ ਵੀ ਸਮਝ ਸਕਦੇ ਹਨ - ਇਸ ਹਿਸਾਬ ਨਾਲ ਅਸੀਂ ਬਾਬਾ ਦਾ ਕੀ ਨਾਮ ਕਢਾਵਾਂਗੇ। ਈਸ਼ਵਰ ਦੇ ਬੱਚੇ ਤਾਂ ਮੋਸ੍ਟ ਲਵਲੀ ਹੋਣੇ ਚਾਹੀਦੇ, ਜੋ ਕੋਈ ਵੀ ਵੇਖ ਖੁਸ਼ ਹੋ ਜਾਵੇ। ਬਾਬਾ ਨੂੰ ਵੀ ਮਿੱਠੇ ਉਹ ਲੱਗਣਗੇ। ਪਹਿਲੇ ਘਰ ਨੂੰ ਤਾਂ ਸੁਧਾਰੋ। ਪਹਿਲੇ ਘਰ ਨੂੰ ਫ਼ੇਰ ਦੂਜਿਆਂ ਨੂੰ ਸੁਧਾਰਨਾ ਹੈ। ਗ੍ਰਹਿਸਤ ਵਿਵਹਾਰ ਵਿੱਚ ਕਮਲ ਫੁੱਲ ਸਮਾਨ ਪਵਿੱਤਰ ਅਤੇ ਸ਼ੀਰਖੰਡ ਹੋਕੇ ਰਹੋ। ਕੋਈ ਵੀ ਵੇਖੇ ਤਾਂ ਕਹੇ - ਔਹੋ! ਇੱਥੇ ਤਾਂ ਸਵਰਗ ਲੱਗਾ ਪਿਆ ਹੈ। ਅਗਿਆਨਕਾਲ ਵਿੱਚ ਵੀ ਬਾਬਾ ਨੇ ਖੁਦ ਇਹੋ ਜਿਹੇ ਘਰ ਵੇਖੇ ਹਨ। 6-7 ਬੱਚੇ ਵਿਆਹ ਕੀਤੇ ਹੋਏ ਸਭ ਇਕੱਠੇ ਰਹਿੰਦੇ ਹਨ। ਸਭ ਸਵੇਰੇ ਉੱਠਕੇ ਭਗਤੀ ਕਰਦੇ ਹਨ। ਘਰ ਵਿੱਚ ਇੱਕਦਮ ਸ਼ਾਂਤੀ ਲੱਗੀ ਰਹਿੰਦੀ ਹੈ। ਇਹ ਤਾਂ ਤੁਹਾਡਾ ਈਸ਼ਵਰੀਏ ਕਟੁੰਬ ਹੈ। ਹੰਸ ਅਤੇ ਬਗੁਲਾ ਇਕੱਠੇ ਤਾਂ ਰਹਿ ਨਹੀਂ ਸਕਦੇ। ਤੁਹਾਨੂੰ ਤਾਂ ਹੰਸ ਬਣਨਾ ਹੈ। ਲੂਣਪਾਣੀ ਹੋਣ ਨਾਲ ਬਾਬਾ ਰਾਜ਼ੀ ਨਹੀਂ ਹੋਵੇਗਾ। ਬਾਪ ਕਹਿਣਗੇ ਤੁਸੀਂ ਕਿੰਨਾ ਨਾਮ ਬਦਨਾਮ ਕਰਦੇ ਹੋ। ਜੇਕਰ ਸ਼ੀਰਖੰਡ ਹੋਕੇ ਨਹੀਂ ਰਵੋਗੇ ਤਾਂ ਸਵਰਗ ਵਿੱਚ ਉੱਚ ਪਦ ਪਾ ਨਹੀਂ ਸਕੋਗੇ, ਬਹੁਤ ਸਜ਼ਾ ਖਾਵੋਂਗੇ। ਬਾਪ ਦਾ ਬਣਕੇ ਫ਼ੇਰ ਜੇਕਰ ਲੂਣਪਾਣੀ ਹੋ ਰਹਿੰਦੇ ਹਨ ਤਾਂ ਸੌਗੁਣਾ ਸਜ਼ਾ ਖਾਵੋਗੇ। ਫ਼ੇਰ ਤੁਹਾਨੂੰ ਸ਼ਾਖਸ਼ਤਕਾਰ ਵੀ ਹੁੰਦੇ ਰਹਿਣਗੇ ਕਿ ਅਸੀਂ ਕੀ ਪਦ ਪਾਵਾਂਗੇ। ਅੱਛਾ!

ਮਿੱਠੇ - ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਧਿਆਨ ਰਹੇ - ਅਸੀਂ ਈਸ਼ਵਰ ਦੇ ਬੱਚੇ ਹਾਂ, ਅਸੀਂ ਮੋਸ੍ਟ ਲਵਲੀ ਹੋਕੇ ਰਹਿਣਾ ਹੈ। ਆਪਸ ਵਿੱਚ ਕਦੀ ਵੀ ਲੂਣਪਾਣੀ ਨਹੀਂ ਹੋਣਾ ਹੈ। ਪਹਿਲੇ ਆਪਣੇ ਨੂੰ ਸੁਧਾਰਨਾ ਹੈ ਫ਼ੇਰ ਦੂਜਿਆਂ ਨੂੰ ਸਿੱਖਿਆ ਦੇਣੀ ਹੈ।

2. ਜਿਵੇਂ ਬਾਪ ਵਿੱਚ ਪਵਿੱਤਰਤਾ, ਸੁੱਖ, ਪ੍ਰੇਮ ਆਦਿ ਸਭ ਗੁਣ ਹਨ, ਇਵੇਂ ਬਾਪ ਸਮਾਨ ਬਣਨਾ ਹੈ। ਇਹੋ ਜਿਹਾ ਕੋਈ ਕਰਮ ਨਹੀਂ ਕਰਨਾ ਹੈ ਜੋ ਸਤਿਗੁਰੂ ਦਾ ਨਿੰਦਕ ਬਣੇ। ਆਪਣੀ ਚਲਨ ਨਾਲ ਬਾਪ ਦਾ ਨਾਮ ਬਾਲਾ ਕਰਨਾ ਹੈ।

ਵਰਦਾਨ:-
ਬਾਪ ਅਤੇ ਪ੍ਰਾਪਤੀ ਦੀ ਸਮ੍ਰਿਤੀ ਨਾਲ ਸਦਾ ਹਿੰਮਤ - ਹੁਲਾਸ ਵਿਚ ਰਹਿਣ ਵਾਲੇ ਇੱਕਰਸ ਅਚਲ ਭਵ।

ਬਾਪ ਦਵਾਰਾ ਜਨਮ ਤੋਂ ਹੀ ਜੋ ਪ੍ਰਾਪਤੀਆਂ ਹੋਈਆਂ ਹਨ ਉਸ ਦੀ ਲਿਸਟ ਸਦਾ ਸਾਮ੍ਹਣੇ ਰੱਖੋ। ਜਦੋਂ ਪ੍ਰਾਪਤੀ ਅਟਲ, ਅਚਲ ਹੈ ਤਾਂ ਹਿੰਮਤ ਅਤੇ ਹੁਲਾਸ ਵੀ ਅਚਲ ਹੋਣਾ ਚਾਹੀਦਾ ਹੈ। ਅਚਲ ਦੀ ਬਜਾਏ ਜੇਕਰ ਮਨ ਕਦੇ ਚੰਚਲ ਹੋ ਜਾਂਦਾ ਹੈ ਜਾਂ ਸਥਿਤੀ ਚੰਚਲਤਾ ਵਿਚ ਆ ਜਾਂਦੀ ਹੈ ਤਾਂ ਇਸ ਦਾ ਕਾਰਨ ਹੈ ਕਿ ਬਾਪ ਆਏ ਪ੍ਰਾਪਤੀ ਨੂੰ ਸਦਾ ਸਾਮ੍ਹਣੇ ਨਹੀਂ ਰੱਖਦੇ। ਸਰਵ ਪ੍ਰਾਪਤੀਆਂ ਦਾ ਅਨੁਭਵ ਸਦਾ ਸਾਮ੍ਹਣੇ ਅਤੇ ਸਮ੍ਰਿਤੀ ਵਿਚ ਰਹੇ ਤਾਂ ਸਾਰੇ ਵਿਘਣ ਖਤਮ ਹੋ ਜਾਣਗੇ, ਸਦਾ ਨਵਾਂ ਉਮੰਗ, ਨਵਾਂ ਹੁਲਾਸ ਰਹੇਗਾ। ਸਥਿਤੀ ਇੱਕਰਸ ਅਤੇ ਅਚਲ ਰਹੇਗੀ।

ਸਲੋਗਨ:-
ਕਿਸੇ ਵੀ ਤਰ੍ਹਾਂ ਦੀ ਸੇਵਾ ਵਿਚ ਸਦਾ ਸੰਤੁਸ਼ਟ ਰਹਿਣਾ ਹੀ ਚੰਗੇ ਨੰਬਰ ਲੈਣਾ ਹੈ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਤੁਸੀ ਬ੍ਰਾਹਮਣ ਬੱਚੇ ਬਹੁਤ - ਬਹੁਤ ਰਾਇਲ ਹੋ। ਤੁਹਾਡਾ ਚਿਹਰਾ ਅਤੇ ਚਲਣ ਦੋਵੇਂ ਹੀ ਸਤਿਅਤਾ ਦੀ ਸਭਿਅਤਾ ਅਨੁਭਵ ਕਰਾਉਣ। ਉਵੇਂ ਵੀ ਰਾਇਲ ਆਤਮਾਵਾਂ ਨੂੰ ਸਭਿਅਤਾ ਦੀ ਦੇਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਬੋਲਣਾ, ਵੇਖਣਾ, ਚਲਣਾ, ਖਾਣਾ - ਪੀਣਾ, ਉੱਠਣਾ - ਬੈਠਣਾ, ਹਰ ਕਰਮ ਵਿਚ ਸਭਿਅਤਾ, ਸਤਿਅਤਾ ਸਦਾ ਹੀ ਵਿਖਾਈ ਦਿੰਦੀ ਹੈ। ਇਵੇਂ ਨਹੀਂ ਕਿ ਮੈਂ ਤਾਂ ਸਤ ਨੂੰ ਸਿੱਧ ਕਰ ਰਿਹਾ ਹਾਂ ਅਤੇ ਸਭਿਅਤਾ ਹੋਵੇ ਹੀ ਨਾ। ਤਾਂ ਇਹ ਰਾਇਟ ਨਹੀਂ ਹੈ।