07.06.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ ਤੁਸੀਂ ਆਪਸ ਵਿੱਚ ਰੁਹਾਨੀ ਭਰਾ - ਭਰਾ ਹੋ, ਤੁਹਾਡਾ ਇੱਕ - ਦੂਜੇ ਨਾਲ ਬਹੁਤ ਪਿਆਰ ਹੋਣਾ ਚਾਹੀਦਾ ਹੈ, ਤੁਸੀਂ ਪ੍ਰੇਮ ਨਾਲ ਭਰਪੂਰ ਗੰਗਾ ਬਣੋ, ਕਦੇ ਵੀ ਲੜ੍ਹਨਾ - ਝਗੜ੍ਹਨਾ ਨਹੀਂ"

ਪ੍ਰਸ਼ਨ:-
ਰੂਹਾਨੀ ਬਾਪ ਨੂੰ ਕਿਹੜੇ ਬੱਚੇ ਬਹੁਤ - ਬਹੁਤ ਪਿਆਰੇ ਲਗਦੇ ਹਨ?

ਉੱਤਰ:-
1. ਜਿਹੜੇ ਸ਼੍ਰੀਮਤ ਤੇ ਸਾਰੇ ਸੰਸਾਰ ਦਾ ਕਲਿਆਣ ਕਰ ਰਹੇ ਹਨ,2. ਜਿਹੜੇ ਫੁੱਲ ਬਣੇ ਹਨ, ਕਦੇ ਕਿਸੇ ਨੂੰ ਕੰਡਾ ਨਹੀਂ ਲਗਾਉਂਦੇ, ਆਪਸ ਵਿੱਚ ਬਹੁਤ - ਬਹੁਤ ਪਿਆਰ ਨਾਲ ਰਹਿੰਦੇ ਹਨ ਕਦੇ ਰੁਸਦੇ ਨਹੀਂ - ਇਵੇਂ ਦੇ ਬੱਚੇ ਬਾਪ ਨੂੰ ਬਹੁਤ - ਬਹੁਤ ਪਿਆਰੇ ਲਗਦੇ ਹਨ ਜੋ ਦੇਹ - ਅਭਿਮਾਨ ਵਿੱਚ ਆਕੇ ਆਪਸ ਵਿੱਚ ਲੜਦੇ ਹਨ, ਲੂਣ - ਪਾਣੀ ਹੁੰਦੇ ਹਨ, ਉਹ ਬਾਪ ਦੀ ਇਜ਼ੱਤ ਗਵਾਉਂਦੇ ਹਨ। ਉਹ ਬਾਪ ਦੀ ਨਿੰਦਾ ਕਰਵਾਉਣ ਵਾਲੇ ਨਿੰਦਕ ਹਨ।

ਓਮ ਸ਼ਾਂਤੀ
ਜਿਵੇਂ ਰੂਹਾਨੀ ਬੱਚਿਆਂ ਨੂੰ ਹੁਣ ਰੂਹਾਨੀ ਬਾਪ ਪਿਆਰਾ ਲੱਗਦਾ ਹੈ, ਉਵੇਂ ਹੀ ਰੂਹਾਨੀ ਬਾਪ ਨੂੰ ਰੂਹਾਨੀ ਬੱਚੇ ਵੀ ਪਿਆਰੇ ਲਗਦੇ ਹਨ ਕਿਉਂਕਿ ਸ਼੍ਰੀਮਤ ਤੇ ਸਾਰੇ ਸੰਸਾਰ ਦਾ ਕਲਿਆਣ ਕਰ ਰਹੇ ਹਨ, ਕਲਿਆਣਕਾਰੀ ਸਭ ਪਿਆਰੇ ਲਗਦੇ ਹਨ। ਤੁਸੀਂ ਵੀ ਆਪਸ ਵਿੱਚ ਭਰਾ - ਭਰਾ ਹੋ, ਤਾਂ ਤੁਸੀਂ ਵੀ ਜ਼ਰੂਰ ਇੱਕ - ਦੂਜੇ ਨੂੰ ਪਿਆਰੇ ਲੱਗੋਗੇ। ਬਾਹਰ ਵਾਲਿਆਂ ਨਾਲ ਇਨ੍ਹਾਂ ਪਿਆਰ ਨਹੀਂ ਰਹੇਗਾ, ਜਿਨ੍ਹਾਂ ਬਾਪ ਦੇ ਬੱਚਿਆਂ ਦਾ ਆਪਸ ਵਿੱਚ ਹੋਵੇਗਾ। ਤੁਹਾਡਾ ਵੀ ਆਪਸ ਵਿੱਚ ਬਹੁਤ - ਬਹੁਤ ਪਿਆਰ ਹੋਣਾ ਚਾਹੀਦਾ ਹੈ। ਜੇਕਰ ਭਰਾ - ਭਰਾ ਇਥੇ ਹੀ ਲੜ੍ਹਦੇ - ਝਗੜ੍ਹਦੇ ਹਨ ਜਾਂ ਪਿਆਰ ਨਹੀਂ ਕਰਦੇ ਤਾਂ ਉਹ ਭਰਾ ਨਹੀਂ ਹੋਏ। ਤੁਹਾਡਾ ਆਪਸ ਵਿੱਚ ਲਵ ਹੋਣਾ ਚਾਹੀਦਾ ਹੈ। ਬਾਪ ਦਾ ਵੀ ਆਤਮਾਵਾਂ ਨਾਲ ਲਵ ਹੈ ਨਾ। ਤਾਂ ਆਤਮਾਵਾਂ ਦਾ ਵੀ ਆਪਸ ਵਿੱਚ ਬਹੁਤ ਲਵ ਹੋਣਾ ਚਾਹੀਦਾ ਹੈ। ਸਤਿਯੁੱਗ ਵਿੱਚ ਸਭ ਆਤਮਾਵਾਂ ਇੱਕ - ਦੂਜੇ ਨੂੰ ਪਿਆਰੀਆਂ ਲਗਦੀਆਂ ਹਨ। ਕਿਉਂਕਿ ਸ਼ਰੀਰ ਦਾ ਅਭਿਮਾਨ ਟੁੱਟ ਜਾਂਦਾ ਹੈ। ਤੁਸੀਂ ਭਰਾ - ਭਰਾ ਇੱਕ ਬਾਪ ਦੀ ਯਾਦ ਨਾਲ ਸਾਰੇ ਵਿਸ਼ਵ ਦਾ ਕਲਿਆਣ ਕਰਦੇ ਹੋ, ਆਪਣਾ ਵੀ ਕਲਿਆਣ ਕਰਦੇ ਹੋ ਤਾਂ ਭਰਾਵਾਂ ਦਾ ਵੀ ਕਲਿਆਣ ਕਰਨਾ ਚਾਹੀਦਾ ਹੈ ਇਸ ਲਈ ਬਾਪ ਦੇਹ - ਅਭਿਮਾਨੀ ਤੋਂ ਦੇਹੀ - ਅਭਿਮਾਨੀ ਬਣਾ ਰਹੇ ਹਨ। ਉਹ ਲੌਕਿਕ ਭਰਾ - ਭਰਾ ਤਾਂ ਆਪਸ ਵਿੱਚ ਧਨ ਦੇ ਲਈ, ਹਿੱਸੇ ਦੇ ਲਈ ਲੜ੍ਹ ਪੈਂਦੇ ਹਨ। ਇਥੇ ਲੜ੍ਹਨ - ਝਗੜ੍ਹਨ ਦੀ ਕੋਈ ਗੱਲ ਨਹੀਂ, ਹਰ ਇੱਕ ਨੂੰ ਡਾਇਰੈਕਟ ਕੁਨੈਕਸ਼ਨ ਰੱਖਣਾ ਪੈਂਦਾ ਹੈ। ਇਹ ਹੈ ਬੇਹੱਦ ਦੀ ਗੱਲ। ਯੋਗਬਲ ਨਾਲ ਬਾਪ ਤੋਂ ਵਰਸਾ ਲੈਣਾ ਹੈ। ਲੌਕਿਕ ਬਾਪ ਤੋਂ ਸਥੂਲ ਵਰਸਾ ਲੈਂਦੇ ਹਾਂ, ਇਹ ਤਾਂ ਹੈ ਰੂਹਾਨੀ ਬਾਪ ਤੋਂ ਰੂਹਾਨੀ ਬੱਚਿਆਂ ਨੂੰ ਰੂਹਾਨੀ ਵਰਸਾ। ਹਰ ਇੱਕ ਨੂੰ ਡਾਇਰੈਕਟ ਬਾਪ ਤੋਂ ਵਰਸਾ ਲੈਣਾ ਹੈ। ਜਿਨ੍ਹਾਂ - ਜਿਨ੍ਹਾਂ ਇੰਡੀਵੀਜਿਉਲ ( ਆਪਣਾ - ਆਪਣਾ ) ਬਾਪ ਨੂੰ ਯਾਦ ਕਰੋਗੇ ਉਹਨਾਂ ਵਰਸਾ ਮਿਲੇਗਾ। ਬਾਪ ਵੇਖਣਗੇ ਆਪਸ ਵਿੱਚ ਲੜ੍ਹਦੇ ਹਨ ਤਾਂ ਬਾਪ ਕਹਿਣਗੇ ਤੁਸੀਂ ਨਿਧਨਕੇ ਹੋ ਕੀ? ਰੂਹਾਨੀ ਭਰਾ - ਭਰਾ ਨੂੰ ਲੜ੍ਹਨਾ ਨਹੀਂ ਚਾਹੀਦਾ। ਜੇਕਰ ਭਰਾ - ਭਰਾ ਹੋਕੇ ਆਪਸ ਵਿੱਚ ਲੜ੍ਹਦੇ - ਝਗੜ੍ਹਦੇ ਹੋ, ਪਿਆਰ ਨਹੀਂ, ਤਾਂ ਜਿਵੇਂ ਰਾਵਣ ਦੇ ਬਣ ਜਾਂਦੇ ਹੋ। ਉਹ ਸਭ ਆਸੁਰੀ ਸੰਤਾਨ ਠਹਿਰੇ। ਫ਼ਿਰ ਦੈਵੀ ਸੰਤਾਨ ਅਤੇ ਆਸੁਰੀ ਸੰਤਾਨ ਵਿੱਚ ਜਿਵੇਂਕਿ ਫਰਕ ਨਹੀਂ ਰਹਿੰਦਾ ਕਿਉਂਕਿ ਦੇਹ - ਅਭਿਮਾਨੀ ਬਣਕੇ ਹੀ ਲੜ੍ਹਦੇ ਹਨ। ਆਤਮਾ, ਆਤਮਾ ਨਾਲ ਲੜ੍ਹਦੀ ਨਹੀਂ ਹੈ ਇਸ ਲਈ ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚੇ, ਆਪਸ ਵਿੱਚ ਲੂਣ - ਪਾਣੀ ਨਹੀਂ ਹੋਣਾ। ਹੁੰਦੇ ਹਨ ਤਾਂ ਹੀ ਸਮਝਾਇਆ ਜਾਂਦਾ ਹੈ। ਫਿਰ ਬਾਪ ਕਹਿਣਗੇ ਇਹ ਤਾਂ ਦੇਹ - ਅਭਿਮਾਨੀ ਬੱਚੇ ਹਨ, ਰਾਵਣ ਦੇ ਬੱਚੇ ਹਨ, ਸਾਡੇ ਤੇ ਨਹੀਂ ਹਨ, ਕਿਉਂਕਿ ਆਪਸ ਵਿੱਚ ਲੂਣ - ਪਾਣੀ ਹੋਕੇ ਰਹਿੰਦੇ ਹਨ । ਤੁਸੀਂ 21 ਜਨਮ ਖੀਰ -ਖੰਡ ਹੋਕੇ ਰਹਿੰਦੇ ਹੋ। ਇਸ ਵਕ਼ਤ ਦੇਹੀ - ਅਭਿਮਾਨੀ ਬਣਕੇ ਰਹਿਣਾ ਹੈ। ਜੇਕਰ ਆਪਸ ਵਿੱਚ ਨਹੀਂ ਬਣਦੀ ਹੈ ਤਾਂ ਉਸ ਵਕਤ ਦੇ ਲਈ ਰਾਵਣ ਸੰਪਰਦਾਏ ਸਮਝਣਾ ਚਾਹੀਦਾ ਹੈ। ਆਪਸ ਵਿੱਚ ਲੂਣ - ਪਾਣੀ ਹੋਣ ਨਾਲ ਬਾਪ ਦੀ ਇਜ਼ੱਤ ਗਵਾਉਣਗੇ। ਭਾਵੇਂ ਇਸ਼ਵਰੀਏ ਸੰਤਾਨ ਕਹਾਉਂਦੇ ਹੋ ਪਰੰਤੂ ਆਸੁਰੀ ਗੁਣ ਹਨ ਤਾਂ ਜਿਵੇਂ ਦੇਹ - ਅਭਿਮਾਨੀ ਹੋ। ਦੇਹੀ - ਅਭਿਮਾਨੀ ਵਿੱਚ ਇਸ਼ਵਰੀਏ ਗੁਣ ਹੁੰਦੇ ਹਨ। ਇਥੇ ਤੁਸੀਂ ਇਸ਼ਵਰੀਏ ਗੁਣ ਧਾਰਨ ਕਰੋਗੇ ਤਾਂ ਹੀ ਬਾਪ ਨਾਲ ਲੈ ਜਾਣਗੇ, ਫਿਰ ਉਹ ਹੀ ਸੰਸਕਾਰ ਨਾਲ ਜਾਣਗੇ। ਬਾਪ ਨੂੰ ਪਤਾ ਰਹਿੰਦਾ ਹੈ ਕਿ ਬੱਚੇ ਦੇਹ - ਅਭਿਮਾਨ ਵਿੱਚ ਆਕੇ ਲੂਣ - ਪਾਣੀ ਹੋ ਰਹਿੰਦੇ ਹਨ। ਉਹ ਇਸ਼ਵਰੀਏ ਬੱਚੇ ਕਹਾ ਨਹੀਂ ਸਕਦੇ। ਕਿੰਨਾ ਆਪਣੇ ਨੂੰ ਘਾਟਾ ਪਾਉਂਦੇ ਹਨ। ਮਾਇਆ ਦੇ ਵਸ਼ ਹੋ ਜਾਂਦੇ ਹਨ। ਆਪਸ ਵਿੱਚ ਲੂਣ - ਪਾਣੀ (ਨਮਕ - ਪਾਣੀ, ਮਤਭੇਦ) ਹੋ ਜਾਂਦੇ ਹਨ। ਓਵੇਂ ਤਾਂ ਸਾਰੀ ਦੁਨੀਆਂ ਲੂਣਪਾਣੀ ਹੈ ਪਰ ਜੇਕਰ ਇਸ਼ਵਰੀਏ ਸੰਤਾਨ ਵੀ ਲੂਣਪਾਣੀ ਹੋਵੇ ਤਾਂ ਬਾਕੀ ਫ਼ਰਕ ਕੀ ਰਿਹਾ? ਉਹ ਤਾਂ ਬਾਪ ਦੀ ਨਿੰਦਾ ਕਰਵਾਉਂਦੇ ਹਨ। ਉਹ ਬਾਪ ਦੀ ਨਿੰਦਾ ਕਰਵਾਉਣ ਵਾਲੇ, ਲੂਣਪਾਣੀ ਹੋਣ ਵਾਲੇ ਠੌਰ ਪਾ ਨਾ ਸਕਣ। ਉਨ੍ਹਾਂ ਨੂੰ ਨਾਸਤਿਕ ਵੀ ਕਹਿ ਸਕਦੇ ਹਾਂ। ਆਸਤਿਕ ਹੋਣ ਵਾਲੇ ਬੱਚੇ ਕਦੇ ਲੜ੍ਹ ਨਹੀਂ ਸਕਦੇ। ਤੁਸੀਂ ਆਪਸ ਵਿੱਚ ਲੜ੍ਹਨਾ ਨਹੀਂ ਹੈ। ਪ੍ਰੇਮ ਨਾਲ ਰਹਿਣਾ ਇਥੇ ਹੀ ਸਿੱਖਣਾ ਹੈ, ਜੋ ਫ਼ਿਰ 21 ਜਨਮ ਆਪਸ ਵਿੱਚ ਪ੍ਰੇਮ ਰਹੇਗਾ। ਬਾਪ ਦੇ ਬੱਚੇ ਕਹਾਕੇ ਫ਼ਿਰ ਭਰਾ - ਭਰਾ ਨਹੀਂ ਬਣਦੇ ਤਾਂ ਉਹ ਆਸੁਰੀ ਸੰਤਾਨ ਹੋਏ। ਬਾਪ ਬੱਚਿਆਂ ਨੂੰ ਸਮਝਾਉਣ ਦੇ ਲਈ ਮੁਰਲੀ ਚਲਾਉਂਦੇ ਹਨ। ਲੇਕਿਨ ਦੇਹ - ਅਭਿਮਾਨ ਦੀ ਵਜ਼ਾ ਨਾਲ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਚਲਦਾ ਕਿ ਬਾਬਾ ਸਾਡੇ ਲਈ ਕਹਿ ਰਹੇ ਹਨ। ਮਾਇਆ ਬੜੀ ਤਿੱਖੀ ਹੈ। ਜਿਵੇਂ ਚੂਹਾ ਕੱਟਦਾ ਹੈ, ਤਾਂ ਪਤਾ ਹੀ ਨਹੀਂ ਚਲਦਾ। ਮਾਇਆ ਵੀ ਬੜੀ ਮਿੱਠੀ - ਮਿੱਠੀ ਫੂਕ ਦੇ ਅਤੇ ਕੱਟ ਲੈਂਦੀ ਹੈ। ਪਤਾ ਵੀ ਨਹੀਂ ਚਲਦਾ ਹੈ। ਆਪਸ ਵਿੱਚ ਰੁੱਸਣਾ ਆਦਿ ਆਸੁਰੀ ਸੰਪਰਦਾਏ ਦਾ ਕੰਮ ਹੈ। ਬਹੁਤ ਸੈਂਟਰ ਵਿੱਚ ਲੂਣਪਾਣੀ ਹੋਕੇ ਰਹਿੰਦੇ ਹਨ। ਹਾਲੇ ਕੋਈ ਪ੍ਰਫੈਕਟ ਤਾਂ ਬਣੇ ਨਹੀਂ ਹਨ, ਮਾਇਆ ਵਾਰ ਕਰਦੀ ਰਹਿੰਦੀ ਹੈ। ਮਾਇਆ ਇਵੇਂ ਮੱਥਾ ਮੂੜ੍ਹ ਲੈਂਦੀ ਹੈ ਜੋ ਪਤਾ ਨਹੀਂ ਚਲਦਾ। ਆਪਣੇ ਦਿਲ ਤੋਂ ਪੁੱਛਣਾ ਹੈ ਕਿ ਸਾਡਾ ਆਪਸ ਵਿੱਚ ਪ੍ਰੇਮ ਹੈ ਜਾਂ ਨਹੀਂ? ਪ੍ਰੇਮ ਦੇ ਸਾਗਰ ਦੇ ਬੱਚੇ ਹੋ ਤਾਂ ਪ੍ਰੇਮ ਨਾਲ ਭਰਪੂਰ ਗੰਗਾ ਬਣਨਾ ਚਾਹੀਦਾ ਹੈ। ਲੜ੍ਹਨਾ - ਝਗੜ੍ਹਨਾ, ਉਲਟਾ - ਸੁਲਟਾ ਬੋਲਣਾ, ਇਸ ਨਾਲੋਂ ਨਾ ਬੋਲਣਾ ਚੰਗਾ ਹੈ। ਹਿਅਰ ਨੋ ਇਵਲ … । ਜੇਕਰ ਕਿਸੇ ਵਿੱਚ ਕ੍ਰੋਧ ਦਾ ਅੰਸ਼ ਹੈ, ਤਾਂ ਉਹ ਲਵ ਨਹੀਂ ਰਹਿੰਦਾ ਹੈ ਇਸ ਲਈ ਬਾਬਾ ਕਹਿੰਦੇ ਹਨ ਰੋਜ਼ ਆਪਣਾ ਪੋਤਾਮੇਲ ਕੱਢੋ, ਆਸੁਰੀ ਚਲਣ ਸੁਧਰਦੀ ਨਹੀਂ ਤਾਂ ਫਿਰ ਨਤੀਜਾ ਕੀ ਨਿਕਲਦਾ ਹੈ? ਕੀ ਪਦ ਪਾਓਗੇ? ਬਾਪ ਸਮਝਾਉਂਦੇ ਹਨ ਕੋਈ ਸਰਵਿਸ ਨਹੀਂ ਕਰੋਗੇ ਤਾਂ ਫ਼ਿਰ ਕੀ ਹਾਲਤ ਹੋ ਜਾਵੇਗੀ? ਪਦ ਘੱਟ ਹੋ ਜਾਵੇਗਾ। ਸਾਕਸ਼ਤਕਾਰ ਤਾਂ ਸਭ ਨੂੰ ਹੋਣਾ ਹੀ ਹੈ, ਤੁਹਾਨੂੰ ਵੀ ਆਪਣੀ ਪੜ੍ਹਾਈ ਦਾ ਸਾਕਸ਼ਤਕਾਰ ਹੁੰਦਾ ਹੈ। ਸਾਕਸ਼ਤਕਾਰ ਹੋਣ ਦੇ ਬਾਦ ਹੀ ਫਿਰ ਤੁਸੀਂ ਟਰਾਂਸਫਰ ਹੁੰਦੇ ਹੋ, ਟਰਾਂਸਫਰ ਹੋਕੇ ਤੁਸੀਂ ਨਵੀਂ ਦੁਨੀਆਂ ਵਿੱਚ ਆ ਜਾਵੋਗੇ। ਪਿਛਾੜੀ ਵਿੱਚ ਸਭ ਸਾਕਸ਼ਤਕਾਰ ਹੁੰਦਾ ਹੈ, ਕੌਣ - ਕੌਣ ਕਿੰਨੇ ਨੰਬਰਾਂ ਨਾਲ ਪਾਸ ਹੋਇਆ ਹੈ? ਫ਼ਿਰ ਰੋਣਗੇ, ਪਿੱਟਣਗੇ, ਸਜਾਵਾਂ ਵੀ ਖਾਣਗੇ, ਪਛਤਾਉਣਗੇ - ਬਾਬਾ ਦਾ ਕਹਿਣਾ ਨਹੀਂ ਮੰਨਿਆ। ਬਾਬਾ ਨੇ ਤਾਂ ਬਾਰ - ਬਾਰ ਸਮਝਾਇਆ ਹੈ ਕੋਈ ਆਸੁਰੀ ਗੁਣ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਵਿੱਚ ਦੈਵੀਗੁਣ ਹਨ ਉਨ੍ਹਾਂਨੂੰ ਇਵੇਂ ਆਪ ਸਮਾਨ ਬਣਾਉਣਾ ਚਾਹੀਦਾ ਹੈ। ਬਾਪ ਨੂੰ ਯਾਦ ਕਰਨਾ ਤੇ ਬਹੁਤ ਸਹਿਜ ਹੈ - ਅਲਫ਼ ਅਤੇ ਬੇ। ਅਲਫ਼ ਮਾਨਾ ਬਾਪ, ਬੇ ਬਾਦਸ਼ਾਹੀ। ਤਾਂ ਬੱਚਿਆਂ ਨੂੰ ਨਸ਼ਾ ਰਹਿਣਾ ਚਾਹੀਦਾ ਹੈ। ਜੇਕਰ ਆਪਸ ਵਿੱਚ ਲੂਣਪਾਣੀ ਹੋਣਗੇ ਤਾਂ ਫ਼ਿਰ ਇਸ਼ਵਰੀਏ ਔਲਾਦ ਕਿਵੇਂ ਸਮਝਾਂਗੇ। ਬਾਬਾ ਸਮਝਣਗੇ ਇਹ ਆਸੁਰੀ ਔਲਾਦ ਹੈ। ਮਾਇਆ ਨੇ ਇਸਨੂੰ ਨੱਕ ਤੋਂ ਫੜ ਲਿਆ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਚਲਦਾ ਹੈ, ਸਾਰੀ ਅਵਸਥਾ ਡਾਵਾਂਡੋਲ, ਪਦ ਘੱਟ ਹੋ ਜਾਂਦਾ ਹੈ। ਤੁਹਾਨੂੰ ਬੱਚਿਆਂ ਨੂੰ ਉਨ੍ਹਾਂ ਨੂੰ ਪ੍ਰੇਮ ਨਾਲ ਸਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪ੍ਰੇਮ ਦੀ ਦਿ੍ਸ਼ਟੀ ਰਹਿਣੀ ਚਾਹੀਦੀ ਹੈ। ਬਾਪ ਪ੍ਰੇਮ ਦਾ ਸਾਗਰ ਹੈ ਤਾਂ ਬੱਚਿਆਂ ਨੂੰ ਵੀ ਖਿੱਚਦੇ ਹਨ ਨਾ। ਤਾਂ ਤੁਹਾਨੂੰ ਵੀ ਪ੍ਰੇਮ ਦਾ ਸਾਗਰ ਬਣਨਾ ਹੈ।

ਬਾਪ ਬੱਚਿਆਂ ਨੂੰ ਬਹੁਤ ਪਿਆਰ ਨਾਲ ਸਮਝਾਉਂਦੇ ਹਨ, ਚੰਗੀ ਮੱਤ ਦਿੰਦੇ ਹਨ। ਇਸ਼ਵਰੀਏ ਮਤ ਮਿਲਣ ਨਾਲ ਤੁਸੀਂ ਫੁੱਲ ਬਣ ਜਾਂਦੇ ਹੋ। ਸਾਰੇ ਗੁਣ ਤੁਹਾਨੂੰ ਦਿੰਦੇ ਹਨ। ਦੇਵਤਿਆਂ ਵਿੱਚ ਪਿਆਰ ਹੈ ਨਾ। ਤਾਂ ਉਹ ਅਵਸਥਾ ਤੁਸੀਂ ਇਥੇ ਜਮਾਉਣੀ ਹੈ। ਇਸ ਵਕ਼ਤ ਤੁਹਾਨੂੰ ਨਾਲੇਜ਼ ਹੈ ਫਿਰ ਦੇਵਤਾ ਬਣ ਗਏ ਤਾਂ ਨਾਲੇਜ਼ ਨਹੀਂ ਰਹੇਗੀ। ਉੱਥੇ ਦੈਵੀ ਪਿਆਰ ਹੀ ਰਹਿੰਦਾ ਹੈ। ਤਾਂ ਬੱਚਿਆਂ ਨੇ ਹੁਣ ਦੈਵੀਗੁਣ ਧਾਰਨ ਕਰਨੇ ਹਨ। ਹੁਣ ਤੁਸੀਂ ਪੂਜੀਏ ਬਣਨ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਹੁਣ ਸੰਗਮ ਤੇ ਹੋ। ਬਾਪ ਵੀ ਭਾਰਤ ਵਿੱਚ ਆਉਂਦੇ ਹਨ, ਸ਼ਿਵਜਯੰਤੀ ਮਨਾਉਂਦੇ ਹਨ। ਪਰੰਤੂ ਉਹ ਕੌਣ ਹੈ, ਕਿਵੇਂ, ਕਦੋਂ ਆਉਂਦੇ, ਕੀ ਕਰਦੇ ਹਨ? ਇਹ ਨਹੀਂ ਜਾਣਦੇ। ਤੁਸੀਂ ਬੱਚੇ ਵੀ ਹੁਣ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ, ਜੋ ਨਹੀਂ ਜਾਣਦੇ ਉਹ ਕਿਸੇ ਨੂੰ ਸਮਝਾ ਵੀ ਨਹੀਂ ਸਕਦੇ ਫ਼ਿਰ ਪਦ ਘੱਟ ਹੋ ਜਾਂਦਾ ਹੈ। ਸਕੂਲ ਵਿੱਚ ਪੜ੍ਹਨ ਵਾਲਿਆਂ ਦੀ ਕਿਸੇ ਦੀ ਚਲਣ ਖ਼ਰਾਬ ਹੁੰਦੀ ਹੈ ਅਤੇ ਕਿਸੇ ਦੀ ਸਦਾ ਚੰਗੀ ਚਲਣ ਰਹਿੰਦੀ ਹੈ। ਕੋਈ ਹਾਜ਼ਿਰ ਰਹੇ ਕੋਈ ਗੈਰ ਹਾਜ਼ਿਰ। ਇਥੇ ਹਾਜ਼ਿਰ ਉਹ ਹਨ ਜੋ ਸਦਾ ਬਾਪ ਨੂੰ ਯਾਦ ਕਰਦੇ ਹਨ, ਸਵਦਰਸ਼ਨ ਚੱਕਰ ਫਿਰਾਉਂਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਉਠਦੇ - ਬੈਠਦੇ ਤੁਸੀਂ ਆਪਣੇ ਨੂੰ ਸਵਦਰਸ਼ਨ ਚਕ੍ਰਧਾਰੀ ਸਮਝੋ। ਭੁੱਲਦੇ ਹੋ ਤਾਂ ਐਬਸੇਂਟ ਹੋ ਜਾਂਦੇ ਹੋ, ਜਦੋਂ ਸਦਾ ਪ੍ਰੈਜੇਂਟ ਹੋਵੋਗੇ ਤਾਂ ਹੀ ਉੱਚ ਪਦ ਪਾਓਗੇ, ਭੁੱਲ ਜਾਵੋਗੇ ਤਾਂ ਘੱਟ ਪਦ ਪਾਓਗੇ। ਬਾਪ ਜਾਣਦੇ ਹਨ ਹਾਲੇ ਸਮਾਂ ਪਿਆ ਹੋਇਆ ਹੈ। ਉੱਚ ਪਦ ਪਾਉਣ ਵਾਲਿਆਂ ਦੀ ਬੁੱਧੀ ਵਿੱਚ ਇਹ ਚੱਕਰ ਫਿਰਦਾ ਹੋਵੇਗਾ। ਕਿਹਾ ਜਾਂਦਾ ਹੈ ਸ਼ਿਵਬਾਬਾ ਦੀ ਯਾਦ ਹੋਵੇ, ਮੁੱਖ ਵਿੱਚ ਗਿਆਨ ਅੰਮ੍ਰਿਤ ਹੋਵੇ, ਤਾਂ ਪ੍ਰਾਣ ਤਨ ਵਿਚੋਂ ਨਿਕਲਣ। ਜੇਕਰ ਕਿਸੇ ਚੀਜ਼ ਨਾਲ ਪਿਆਰ ਹੋਵੇਗਾ ਤਾਂ ਅੰਤ ਤੱਕ ਉਸਦੀ ਯਾਦ ਆਉਂਦੀ ਰਹੇਗੀ। ਖਾਣ ਦਾ ਲੋਭ ਹੋਵੇਗਾ ਤਾਂ ਮਰਨ ਵੇਲੇ ਉਹ ਚੀਜ਼ ਹੀ ਯਾਦ ਆਉਂਦੀ ਰਹੇਗੀ ਕਿ ਇਹ ਖਾਵਾਂ। ਫ਼ਿਰ ਪਦਵੀ ਭ੍ਰਸ਼ਟ ਹੋ ਜਾਵੇਗੀ। ਬਾਪ ਤਾਂ ਕਹਿੰਦੇ ਹਨ ਸਵਦਰਸ਼ਨ ਚਕ੍ਰਧਾਰੀ ਹੋਕੇ ਮਰੋ, ਹੋਰ ਕੁੱਝ ਵੀ ਯਾਦ ਨਾ ਆਵੇ। ਬਿਨਾਂ ਕਿਸੇ ਸੰਬੰਧ ਦੇ ਜਿਵੇਂ ਆਤਮਾ ਆਈ ਹੈ, ਉਵੇਂ ਜਾਣਾ ਹੈ। ਲੋਭ ਵੀ ਘੱਟ ਨਹੀਂ। ਲੋਭ ਹੈ ਤਾਂ ਪਿਛਾੜੀ ਦੇ ਵਕਤ ਉਹ ਹੀ ਯਾਦ ਆਉਂਦਾ ਰਹੇਗਾ। ਨਹੀਂ ਮਿਲਿਆ ਤਾਂ ਉਸੇ ਆਸ ਵਿੱਚ ਮਰ ਜਾਵਾਂਗੇ। ਇਸ ਲਈ ਤੁਸੀਂ ਬੱਚਿਆਂ ਵਿੱਚ ਲੋਭ ਆਦਿ ਵੀ ਨਹੀਂ ਹੋਣਾ ਚਾਹੀਦਾ। ਬਾਪ ਸਮਝਾਉਂਦੇ ਤਾਂ ਬਹੁਤ ਹਨ ਪਰ ਸਮਝਣ ਵਾਲਾ ਕੋਈ ਸਮਝੇ। ਬਾਪ ਦੀ ਯਾਦ ਨੂੰ ਇੱਕਦਮ ਕਲੇਜੇ ਨਾਲ ਲਗਾ ਦਿਓ -ਬਾਬਾ, ਓਹੋ ਬਾਬਾ। ਬਾਬਾ - ਬਾਬਾ ਮੂੰਹੋਂ ਕਹਿਣਾ ਵੀ ਨਹੀਂ ਹੈ। ਅਜਪਾਜਾਪ ਚਲਦਾ ਰਹੇ। ਬਾਪ ਦੀ ਯਾਦ ਵਿੱਚ, ਕਰਮਾਤੀਤ ਅਵਸਥਾ ਵਿੱਚ ਇਹ ਸ਼ਰੀਰ ਛੁੱਟੇ ਤਾਂ ਉੱਚ ਪਦ ਪਾ ਸਕਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪ੍ਰੇਮ ਨਾਲ ਭਰਪੂਰ ਗੰਗਾ ਬਣਨਾ ਹੈ। ਸਭਦੇ ਪ੍ਰਤੀ ਪ੍ਰੇਮ ਦੀ ਦ੍ਰਿਸ਼ਟੀ ਰੱਖਣੀ ਹੈ। ਕਦੇ ਵੀ ਮੁੱਖ ਤੋਂ ਉਲਟੇ ਬੋਲ ਨਹੀਂ ਬੋਲਣੇ ਹਨ।

2. ਕਿਸੇ ਵੀ ਚੀਜ਼ ਵਿੱਚ ਲੋਭ ਨਹੀਂ ਰੱਖਣਾ ਹੈ। ਸਵਦਰਸ਼ਨ ਚਕ੍ਰਧਾਰੀ ਹੋਕੇ ਰਹਿਣਾ ਹੈ। ਅਭਿਆਸ ਕਰਨਾ ਹੈ ਕਿ ਅੰਤ ਵਿੱਚ ਕੋਈ ਵੀ ਚੀਜ਼ ਯਾਦ ਨਾ ਆਵੇ।

ਵਰਦਾਨ:-
ਪੁਰਾਣੀ ਦੁਨੀਆ ਜਾਂ ਦੇਹ ਦੇ ਸਰਵ ਅਕ੍ਰਸ਼ਨਾਂ ਤੋਂ ਸਹਿਜ ਅਤੇ ਸਦਾ ਦੂਰ ਰਹਿਣ ਵਾਲੇ ਰਾਜਰਿਸ਼ੀ ਭਵ।

ਰਾਜਰਿਸ਼ੀ ਮਤਲਬ ਇੱਕ ਪਾਸੇ ਸਰਵ ਪ੍ਰਾਪਤੀ ਦੇ ਅਧਿਕਾਰ ਦਾ ਨਸ਼ਾ ਅਤੇ ਦੂਜੇ ਪਾਸੇ ਬੇਹੱਦ ਦੇ ਵੈਰਾਗ ਦਾ ਅਲੌਕਿਕ ਨਸ਼ਾ। ਵਰਤਮਾਨ ਸਮੇਂ ਇਨ੍ਹਾਂ ਦੋਵਾਂ ਅਭਿਆਸਾਂ ਨੂੰ ਵਧਾਉਂਦੇ ਚੱਲੋ। ਵੈਰਾਗ ਮਾਨਾ ਕਿਨਾਰਾ ਨਹੀਂ ਪਰ ਸਰਵ ਪ੍ਰਾਪਤੀ ਹੁੰਦੇ ਵੀ ਆਕਰਸ਼ਣ ਮਨ ਬੁੱਧੀ ਨੂੰ ਅਕ੍ਰਸ਼ਨ ਵਿਚ ਨਾ ਲਿਆਵੇ। ਸੰਕਲਪ ਮਾਤਰ ਵੀ ਅਧੀਨਤਾ ਨਾ ਹੋਵੇ ਇਸ ਨੂੰ ਕਹਿੰਦੇ ਹਨ ਰਾਜਰਿਸ਼ੀ ਮਤਲਬ ਬੇਹੱਦ ਦੇ ਵੈਰਾਗੀ। ਇਹ ਪੁਰਾਣੀ ਦੇਹ ਜਾਂ ਦੇਹ ਦੀ ਪੁਰਾਣੀ ਦੁਨੀਆ, ਵਿਅਕਤ ਭਾਵ, ਵੈਭਵਾਂ ਦਾ ਭਾਵ ਇਨ੍ਹਾਂ ਸਭ ਅਕਰਸ਼ਨਾਂ ਟਾਊਨ ਸਦਾ ਅਤੇ ਸਹਿਜ ਦੂਰ ਰਹਿਣ ਵਾਲੇ।

ਸਲੋਗਨ:-
ਸਾਇੰਸ ਦੇ ਸਾਧਨਾਂ ਨੂੰ ਯੂਜ ਕਰੋ ਪਰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਓ।

ਮਾਤੇਸ਼ਵਰੀ ਜੀ ਦੇ ਮਧੁਰ ਮਹਾਵਾਕਿਆ

ਵੇਖੋ ਮਨੁੱਖ ਕਹਿੰਦੇ ਹਨ ਕੌਰਵਾਂ ਅਤੇ ਪਾਂਡਵਾਂ ਦੀ ਆਪਸ ਵਿੱਚ ਕੁਰੁਕਸ਼ੇਤਰ ਵਿੱਚ ਲੜਾਈ ਲੱਗੀ ਹੈ ਅਤੇ ਫਿਰ ਵਿਖਾਉਂਦੇ ਹਨ ਪਾਂਡਵਾਂ ਦਾ ਸਾਥੀ ਡਾਇਰੈਕਸ਼ਨ ਦੇਣ ਵਾਲਾ ਸ਼੍ਰੀਕ੍ਰਿਸ਼ਨ ਸੀ, ਤਾਂ ਜਿਸ ਵੱਲ ਖੁਦ ਪ੍ਰਕ੍ਰਿਤੀਪਤੀ ਹੈ ਉਸਦੀ ਤਾਂ ਜਿੱਤ ਜ਼ਰੂਰ ਹੋਵੇਗੀ। ਵੇਖੋ, ਸਾਰੀਆਂ ਗੱਲਾਂ ਮਿਲਾ ਦਿੱਤੀਆਂ ਹਨ, ਪਹਿਲਾਂ ਤਾਂ ਇਸ ਗੱਲ ਨੂੰ ਸਮਝੋ ਕਿ ਪ੍ਰਕ੍ਰਿਤੀਪਤੀ ਕੋਈ ਕ੍ਰਿਸ਼ਨ ਨਹੀਂ ਹੈ। ਪ੍ਰਕ੍ਰਿਤੀਪਤੀ ਤਾਂ ਪਰਮ ਆਤਮਾ ਹੈ, ਕ੍ਰਿਸ਼ਨ ਤਾਂ ਸਤਯੁੱਗ ਦਾ ਪਹਿਲਾ ਦੇਵਤਾ ਹੈ, ਉਸਨੂੰ ਭਗਵਾਨ ਨਹੀਂ ਕਹਿ ਸਕਦੇ। ਤਾਂ ਪਾਂਡਵਾਂ ਦਾ ਸਾਰਥੀ ਪਰਮਾਤਮਾ ਸੀ ਨਾ ਕਿ ਸ਼੍ਰੀਕ੍ਰਿਸ਼ਨ। ਹੁਣ ਪਰਮਾਤਮਾ ਸਾਨੂੰ ਬੱਚਿਆਂ ਨੂੰ ਕਦੇ ਹਿੰਸਾ ਨਹੀਂ ਸਿਖਾ ਸਕਦਾ ਹੈ, ਨਾ ਪਾਂਡਵਾਂ ਨੇ ਹਿੰਸਕ ਲੜਾਈ ਕਰ ਸਵਰਾਜ ਲਿਆ। ਇਹ ਦੁਨੀਆਂ ਕਰਮਖੇਤਰ ਹੈ ਜਿਸ ਵਿੱਚ ਮਨੁੱਖ ਜਿਵੇਂ - ਜਿਵੇਂ ਦੇ ਕਰਮ ਕਰ ਬੀਜ਼ ਬੀਜ਼ਦਾ ਹੈ ਉਵੇਂ ਚੰਗਾ ਬੁਰਾ ਫ਼ਲ ਭੋਗਦਾ ਹੈ। ਜਿਸ ਕਰਮਖੇਤਰ ਤੇ ਪਾਂਡਵ ਮਤਲਬ ਭਾਰਤ ਮਾਤਾ ਸ਼ਕਤੀ ਅਵਤਾਰ ਵੀ ਮੌਜ਼ੂਦ ਹੈ। ਪਰਮਾਤਮਾ ਆਉਂਦਾ ਵੀ ਭਾਰਤ ਖੰਡ ਵਿੱਚ ਹੈ ਇਸ ਲਈ ਭਾਰਤ ਖੰਡ ਨੂੰ ਅਵਿਨਾਸ਼ੀ ਕਿਹਾ ਜਾਂਦਾ ਹੈ। ਪਰਮਾਤਮਾ ਦਾ ਅਵਤਾਰ ਖ਼ਾਸ ਭਾਰਤ ਖੰਡ ਵਿੱਚ ਹੋਇਆ ਹੈ ਕਿਉਂਕਿ ਅਧਰਮ ਦਾ ਵਾਧਾ ਵੀ ਭਾਰਤ ਖੰਡ ਤੋਂ ਹੋਇਆ ਹੈ। ਉਥੇ ਹੀ ਪਰਮਾਤਮਾ ਨੇ ਯੋਗਬਲ ਦੁਆਰਾ ਕੌਰਵ ਰਾਜ ਖ਼ਤਮ ਕਰ ਪਾਂਡਵਾਂ ਦਾ ਰਾਜ ਸਥਾਪਿਤ ਕੀਤਾ ਹੈ। ਤਾਂ ਪਰਮਾਤਮਾ ਨੇ ਆਕੇ ਧਰਮ ਦਾ ਰਾਜ ਸਥਾਪਨ ਕੀਤਾ ਪਰੰਤੂ ਭਾਰਤਵਾਸੀ ਆਪਣੇ ਮਹਾਨ ਪਵਿੱਤਰ ਧਰਮ ਅਤੇ ਸ੍ਰੇਸ਼ਠ ਕਰਮ ਨੂੰ ਭੁੱਲ ਆਪਣੇ ਨੂੰ ਹਿੰਦੂ ਕਹਾਂਉਂਦੇ ਹਨ। ਵਿਚਾਰੇ ਆਪਣੇ ਧਰਮ ਨੂੰ ਨਾ ਜਾਣ ਦੂਸਰਿਆਂ ਦੇ ਧਰਮ ਵਿੱਚ ਜੁੱਟ ਗਏ ਹਨ। ਤਾਂ ਇਹ ਬੇਹੱਦ ਗਿਆਨ, ਬੇਹੱਦ ਦਾ ਮਾਲਿਕ ਖੁਦ ਹੀ ਦੱਸਦਾ ਹੈ। ਇਹ ਤਾਂ ਆਪਣੇ ਸਵਧਰਮ ਨੂੰ ਭੁੱਲ ਹੱਦ ਵਿੱਚ ਫੱਸ ਗਏ ਹਨ ਜਿਸਨੂੰ ਕਿਹਾ ਜਾਂਦਾ ਹੈ ਅਤਿ ਧਰਮ ਗਲਾਨੀ ਕਿਉਂਕਿ ਇਹ ਸਭ ਪ੍ਰਕਿ੍ਤੀ ਦੇ ਧਰਮ ਹਨ ਪਰੰਤੂ ਪਹਿਲੋਂ ਚਾਹੀਦਾ ਹੈ ਸਵਧਰਮ, ਤਾਂ ਹਰੇਕ ਦਾ ਸਵਧਰਮ ਹੈ ਕਿ ਮੈਂ ਆਤਮਾ ਸ਼ਾਂਤ ਸਰੂਪ ਹਾਂ ਫ਼ਿਰ ਆਪਣੀ ਪ੍ਰਕ੍ਰਿਤੀ ਦਾ ਧਰਮ ਹੈ ਦੇਵਤਾ ਧਰਮ, ਇਹ 33 ਕਰੋੜ ਭਾਰਤਵਾਸੀ ਦੇਵਤੇ ਹਨ। ਤਾਂ ਹੀ ਤੇ ਪਰਮਾਤਮਾ ਕਹਿੰਦਾ ਹੈ ਅਨੇਕ ਦੇਹ ਦੇ ਧਰਮਾਂ ਦਾ ਤਿਆਗ ਕਰੋ, ਸਰਵ ਧਰਮਾਨੀ ਪਰਿਤਿਆਜ… ਇਸ ਹੱਦ ਦੇ ਧਰਮਾਂ ਵਿੱਚ ਇਨਾਂ ਅੰਦੋਲਨ ਹੋ ਗਿਆ ਹੈ। ਤਾਂ ਹੁਣ ਇਨਾਂ ਹੱਦ ਦਿਆਂ ਧਰਮਾਂ ਵਿਚੋਂ ਨਿਕਲ ਬੇਹੱਦ ਵਿੱਚ ਜਾਣਾ ਹੈ। ਉਸ ਬੇਹੱਦ ਦੇ ਬਾਪ ਸ੍ਰਵਸ਼ਕਤੀਮਾਨ ਪਰਮਾਤਮਾ ਨਾਲ ਯੋਗ ਲਗਾਉਣਾ ਹੈ ਇਸ ਲਈ ਸਰਵਸ਼ਕਤੀਮਾਨ ਪ੍ਰਕ੍ਰਿਤੀਪਤੀ ਪਰਮਾਤਮਾ ਹੈ, ਨਾ ਕਿ ਕ੍ਰਿਸ਼ਨ। ਤਾਂ ਕਲਪ ਪਹਿਲੋਂ ਵੀ ਜਿਸ ਵੱਲ ਸਾਕਸ਼ਾਤ ਪ੍ਰਕ੍ਰਿਤੀਪਤੀ ਪਰਮਾਤਮਾ ਸਨ ਉਨ੍ਹਾਂ ਦੀ ਜਿੱਤ ਗਾਈ ਹੋਈ ਹੈ। ਅੱਛਾ।