07.06.26     Avyakt Bapdada     Punjabi Murli     31.03.2010    Om Shanti     Madhuban


ਪੂਰਵਜ ਤੇ ਪੂਜੀਏ ਦੇ ਸਵਮਾਨ ਵਿਚ ਰਹਿ ਮਨਸਾ ਦ੍ਵਾਰਾ ਸਰਵ ਦੀ ਪਾਲਣਾ ਕਰੋ , ਪੂਰੇ ਬ੍ਰਿਖ ਨੂੰ ਸਾਕਸ਼ ਦਵੋ।


ਅੱਜ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਪੂਰਵਜ ਅਤੇ ਪੂਜੀਏ ਆਤਮਾਵਾਂ ਨੂੰ ਵੇਖ ਰਹੇ ਹਨ। ਪੂਰਵਜ ਆਤਮਾਵਾਂ ਆਪਣੇ ਨੂੰ ਸਮਝਦੇ ਹੋ ਨਾ। ਪੁਜੀਏ ਆਤਮਾਵਾਂ ਦਾ ਨਿਵਾਸ ਕਿੱਥੇ ਹੈ? ਆਪਣੇ ਝਾੜ ਨੂੰ ਸਾਮ੍ਹਣੇ ਲਿਆਓ, ਉਸ ਵਿੱਚ ਵੇਖੋ ਤੁਹਾਡਾ ਸਥਾਨ ਕਿੱਥੇ ਹੈ? ਜਾਣਦੇ ਹੋ ਕਿ ਤੁਸੀਂ ਪੂਰਵਜਾਂ ਦਾ ਸਥਾਨ ਜੜ ਵਿਚ ਹੈ। ਝਾੜ ਦੇ ਜੜ ਵਿਚ ਵੀ ਹੈ, ਤਨੇ ਵਿਚ ਵੀ ਹੈ। ਤਾਂ ਜੜ ਦੇ ਦ੍ਵਾਰਾ ਹੀ ਸਾਰੇ ਬ੍ਰਿਖ ਨੂੰ ਪਾਲਣਾ ਮਿਲਦੀ ਹੈ। ਤਾਂ ਤੁਸੀਂ ਇਸ ਸਾਰੇ ਬ੍ਰਿਖ ਦੇ ਟਾਲ - ਟਾਲੀਆਂ ਅਤੇ ਪੱਤਿਆਂ ਦੀ ਪਾਲਣਾ ਕਰਨ ਵਾਲੇ, ਸਕਾਸ਼ ਦੇਣ ਵਾਲੇ ਪੂਰਵਜ ਹੋ। ਪੂਰਵਜ ਦੇ ਨਾਲ ਪੁਜੀਏ ਵੀ ਹੋ। ਤਨਾ ਦ੍ਵਾਰਾ ਲਾਸ੍ਟ ਪੱਤੇ ਨੂੰ ਵੀ ਸਾਕਾਸ਼ ਮਿਲਦੀ ਹੈ। ਤਾਂ ਆਪਣੇ ਨੂੰ ਸਾਰੇ ਬ੍ਰਿਖ ਨੂੰ ਸਾਕਾਸ਼ ਦੇਣ ਵਾਲੇ ਅਨੁਭਵ ਕਰਦੇ ਹੋ? ਨਸ਼ਾ ਰਹਿੰਦਾ ਹੈ ਕਿ ਅਸੀਂ ਪੂਰਵਜ ਸਰਵ ਆਤਮਾ ਰੂਪੀ ਟਾਲ - ਟਾਲੀਆਂ ਜਾਂ ਪੱਤਿਆਂ ਨੂੰ ਸਾਕਾਸ਼ ਦੇ ਰਹੇ ਹਾਂ! ਜਿਵੇਂ ਬ੍ਰਹਮਾ ਬਾਪ ਨੂੰ ਗ੍ਰੇਟ - ਗ੍ਰੇਟ ਫਾਦਰ ਕਹਿੰਦੇ ਹਨ ਤਾਂ ਉਨ੍ਹਾਂ ਦੇ ਤੁਸੀਂ ਸਾਥੀ ਬੱਚੇ ਵੀ ਮਾਸਟਰ ਗ੍ਰੇਟ - ਗ੍ਰੇਟ ਗ੍ਰੈਂਡ ਫਾਦਰ ਹੋ। ਸਾਰੇ ਬ੍ਰਿਖ ਦੀਆਂ ਆਤਮਾਵਾਂ ਦੀ ਤੁਸੀ ਪੂਰਵਜ ਆਤਮਾਵਾਂ ਦੇ ਵਾਲ ਆਕਰਸ਼ਨ ਹੈ। ਤੁਸੀਂ ਪੂਰਵਜ ਆਤਮਾਵਾਂ ਉਨ੍ਹਾਂ ਦੀ ਪਾਲਣਾ ਸ਼ਕਤੀਆਂ ਦ੍ਵਾਰਾ ਕਰਦੇ ਹੋ। ਜਿਵੇਂ ਤੁਸੀਂ ਸਾਰੇ ਪੂਰਵਜ ਆਤਮਾਵਾਂ ਦੀ ਪਾਲਣਾ ਬਾਪ ਨੇ ਕੀਤੀ ਤਾਂ ਬਾਪ ਨੇ ਕਿਵੇਂ ਕੀਤੀ? ਸ਼ਕਤੀਆਂ ਦ੍ਵਾਰਾ। ਉਵੇਂ ਤੁਸੀਂ ਵੀ ਪੂਰਵਜ ਦੇ ਨਾਤੇ ਤੋਂ। ਸ਼ਕਤੀਆਂ ਦ੍ਵਾਰਾ ਉਨ੍ਹਾਂ ਦੀ ਪਾਲਣਾ ਕਰਨ ਵਾਲੇ ਹੋ। ਅੱਜਕਲ ਵੇਖਦੇ ਹੋ ਕਿ ਸਾਰੀਆਂ ਆਤਮਾਵਾਂ ਦੁਖੀ ਹਨ, ਪੁਕਾਰ ਰਹੀਆਂ ਹਨ, ਆਪਣੇ - ਆਪਣੇ ਦੇਵੀ - ਦੇਵਤਾਵਾਂ ਨੂੰ, ਆਓ ਸਾਡੀ ਰੱਖਿਆ ਕਰੋ, ਸਾਨੂੰ ਸ਼ਾਂਤੀ ਦਵੋ, ਸਾਨੂੰ ਸ਼ਕਤੀ ਦਵੋ। ਓ ਸ਼ਮਾ ਦੇ ਸਾਗਰ ਪੂਰਵਜ ਸਾਨੂੰ ਪਾਲਣਾ ਦਵੋ। ਤਾਂ ਇਹ ਆਵਾਜ ਤੁਸੀ ਪੂਰਵਜ ਆਤਮਾਵਾਂ ਦੇ ਕੰਨਾਂ ਵਿਚ ਸੁਣਾਈ ਦੇ ਰਿਹਾ ਹੈ? ਅਨੁਭਵ ਕਰਦੇ ਹੋ ਕਿ ਅਸੀਂ ਹੀ ਪੂਰਵਜ ਹਾਂ? ਸਾਰੇ ਬ੍ਰਿਖ ਵਿਚ ਵੇਖੋ ਜੋ ਦੂਜੇ ਧਰਮਾਂ ਵਾਲੀਆਂ ਆਤਮਾਵਾਂ ਵੀ ਹਨ ਤਾਂ ਬ੍ਰਿਖ ਵਿਚ ਟਾਲ - ਟਾਲੀਆਂ ਹੋਣ ਦੇ ਕਾਰਣ ਉਹ ਵੀ ਤੁਹਾਨੂੰ ਉਸ ਨਜ਼ਰ ਨਾਲ ਵੇਖਦੇ ਹਨ। ਉਨ੍ਹਾਂ ਦੇ ਵੀ ਪੂਰਵਜ ਤੁਸੀ ਹੀ ਹੋ। ਕਿਸੇ ਵੀ ਧਰਮ ਵਾਲਿਆਂ ਆਤਮਾਵਾਂ ਨੂੰ ਤੁਸੀ ਜਦੋਂ ਮਿਲਦੇ ਹੋ ਤਾਂ ਇਹ ਸਮਝਦੇ ਹੋ ਕਿ ਇਹ ਵੀ ਸਾਡੇ ਹੀ ਬ੍ਰਿਖ ਦੀਆਂ ਟਾਲ - ਟਾਲੀਆਂ ਹਨ! ਉਹ ਵੀ ਜਦੋਂ ਤੁਹਾਨੂੰ ਮਿਲਦੇ ਹਨ ਤਾਂ ਸਮਝਦੇ ਹਨ ਕਿ ਇਹ ਆਪਣੇ ਹਨ! ਆਪਣੇਪਨ ਦਾ ਅਨੁਭਵ ਉਨ੍ਹਾਂ ਆਤਮਾਵਾਂ ਨੂੰ ਵੀ ਹੋ ਰਿਹਾ ਹੈ ਅਤੇ ਹੋਣਾ ਹੀ ਹੈ। ਤਾਂ ਇਤਨਾ ਨਸ਼ਾ, ਇਤਨਾ ਅੰਦਰ ਤੋਂ ਤੁਸੀ ਲੋਕਾਂ ਦੇ ਕੋਲ ਰਹਿਮ ਆਉਂਦਾ ਹੈ? ਉਹ ਚਿੱਲਾ ਰਹੇ ਹਨ ਰਹਿਮ ਕਰੋ.. ਤਾਂ ਹੁਣ ਸਮੇਂ ਅਨੁਸਾਰ ਤੁਸੀਂ ਸਭ ਪੂਰਵਜ ਆਤਮਾਵਾਂ ਨੂੰ ਮਨਸਾ ਦ੍ਵਾਰਾ ਸ਼ਕਤੀਆਂ ਦੀ ਪਾਲਣਾ ਕਰਨੀ ਹੈ। ਉਨ੍ਹਾਂ ਨੂੰ ਜਰੂਰਤ ਹੈ। ਤਾਂ ਜਿਤਨਾ ਤੁਸੀ ਆਪਣੇ ਪੂਰਵਜ ਦੇ ਨਸ਼ੇ ਵਿਚ ਰਹੋਗੇ ਉਤਨਾ ਹੀ ਤੁਹਾਡੇ ਦ੍ਵਾਰਾ ਉਨ੍ਹਾਂ ਦੀ ਪਾਲਣਾ ਹੋਵੇਗੀ। ਉਵੇਂ ਵੀ ਵੇਖੋ ਕਿਸੇ ਦੀ ਵੀ ਪਾਲਣਾ ਲੌਕਿਕ ਵਿਚ ਵੀ ਵੱਡਿਆਂ ਤੋਂ ਹੁੰਦੀ ਹੈ। ਉਹ ਹੀ ਉਨ੍ਹਾਂ ਦੇ ਸ਼ਰੀਰ ਦੇ ਖਾਣੇ, ਪੀਣੇ, ਪੜਾਈ ਜੋ ਸਾਰੇ ਆਫ ਇਨਕਮ ਹੈ, ਉਨ੍ਹਾਂ ਦਾ ਪ੍ਰਬੰਧ ਕਰਦੇ ਹਨ । ਤਾਂ ਜਿਵੇਂ ਬਾਪ ਨੇ ਆਪ ਸਭ ਬੱਚਿਆਂ ਦੀ ਵੱਖ - ਵੱਖ ਸ਼ਕਤੀਆਂ ਦ੍ਵਾਰਾ ਪਾਲਣਾ ਕੀਤੀ ਹੈ ਉਵੇਂ ਹੁਣ ਤੁਹਾਡਾ ਕੰਮ ਹੈ ਸਾਰੇ ਬ੍ਰਿਖ ਦੇ ਟਾਲ - ਟਾਲੀਆਂ ਅਤੇ ਪੱਤਿਆਂ ਦੀ ਪਾਲਣਾ ਕਰਨਾ। ਅਜਿਹਾ ਉਮੰਗ ਤੁਸੀਂ ਪੂਰਵਜ ਆਤਮਾਵਾਂ ਨੂੰ ਆਉਂਦਾ ਹੈ? ਨਸ਼ਾ ਹੈ? ਪੂਜੀਏ ਵੀ ਹੋ। ਦੇਖੋ, ਸਾਰੇ ਡਰਾਮੇ ਵਿਚ ਜਿੰਨੀ ਤੁਸੀ ਆਤਮਾਵਾਂ ਦੀ ਕਾਇਦੇ ਪ੍ਰਮਾਣ ਪੂਜਾ ਹੁੰਦੀ ਹੈ ਉਤਨੀ ਪੂਜਾ ਕਿਸੇ ਵੀ ਮਹਾਤਮਾ, ਧਰਮ ਪਿਤਾ ਦੀ ਨਹੀਂ ਹੁੰਦੀ। ਤੁਹਾਡੀ ਪੂਜਾ ਨਿਯਮ ਪ੍ਰਮਾਣ ਆਰਤੀ ਹੋਣਾ, ਭੋਗ ਲਗਾਉਣਾ, ਇਵੇਂ ਕਿਸੇ ਦੀ ਵੀ ਨਹੀਂ ਹੁੰਦੀ। ਗਾਇਨ ਵੇਖੋ ਤੁਹਾਡਾ ਕਾਇਦੇ ਪ੍ਰਮਾਣ ਕੀਰਤਨ ਹੁੰਦਾ ਹੈ। ਕਿਸੇ ਦਾ ਵੀ ਇਵੇਂ ਗਾਇਨ ਨਹੀਂ ਹੁੰਦਾ। ਤਾਂ ਤੁਸੀਂ ਪੂਰਵਜ ਦੇ ਨਾਲ ਪੂਜੀਏ ਵੀ ਹੋ। ਡਰਾਮੇ ਵਿਚ ਤੁਹਾਡੇ ਵਰਗਾ ਪੂਜਨ ਕਿਸੇ ਦਾ ਵੀ ਨਹੀਂ ਹੈ।

ਬਾਪਦਾਦਾ ਅਜਿਹੀ ਤੁਸੀ ਪੂਜੀਏ ਅਤੇ ਪੂਰਵਜ ਆਤਮਾਵਾਂ ਨੂੰ ਵੇਖ ਕਿੰਨਾਂ ਖੁਸ਼ ਹੁੰਦੇ ਹਨ! ਬਾਪ ਦੇ ਦਿਲ ਤੋਂ ਬਾਰ - ਬਾਰ ਇਹ ਗੀਤ ਵਜਦਾ ਵਾਹ ਮੇਰੇ ਸਰਵ ਬ੍ਰਿਖ ਦੇ ਪੂਰਵਜ ਅਤੇ ਪੂਜੀਏ ਆਤਮਾਵਾਂ ਵਾਹ! ਤਾਂ ਅੱਜਕਲ੍ਹ ਬਾਪਦਾਦਾ ਤੁਸੀ ਸਾਰੇ ਬੱਚਿਆਂ ਨੂੰ ਜੋ ਤੁਹਾਡਾ ਸਵਮਾਨ ਹੈ, ਬਾਪ ਸਮਾਨ ਸੰਪੰਨ ਸੰਪੂਰਨ ਬਣਨ ਦਾ, ਉਹ ਹੀ ਰੂਪ ਵੇਖਣਾ ਚਾਹੁੰਦੇ ਹਨ। ਉਸ ਦੇ ਲਈ ਇੱਕ ਗੱਲ ਬੱਚਿਆਂ ਨੂੰ ਧਿਆਨ ਵਿੱਚ ਰੱਖਣੀ ਹੈ, ਬਾਪਦਾਦਾ ਨੇ ਵੇਖਿਆ ਕਿ ਸਾਰੇ ਬੱਚੇ ਪੁਰਸ਼ਾਰਥ ਬਹੁਤ ਚੰਗਾ ਵੀ ਕਰਦੇ ਹਨ ਲੇਕਿਨ ਸਦਾ ਸ਼ਬਦ ਹਰ ਇੱਕ ਨੂੰ ਆਪਣੇ ਪੁਰਸ਼ਾਰਥ ਵਿਚ ਐਡ ਕਰਨਾ ਹੈ। ਅਟੈਂਸ਼ਨ ਦੇਣਾ ਹੈ। ਬਾਪਦਾਦਾ ਬੱਚਿਆਂ ਨੂੰ ਪੁੱਛਦੇ ਹਨ ਕਿ ਜਿਵੇਂ ਬਾਪਦਾਦਾ ਤੁਸੀਂ ਸਾਰੇ ਬੱਚਿਆਂ ਨੂੰ ਸ੍ਰੇਸ਼ਠ ਸਵਮਾਨਧਾਰੀ ਆਤਮਾ ਦੇ ਰੂਪ ਵਿਚ ਵੇਖਦੇ ਹਨ, ਉਵੇਂ ਤੁਸੀਂ ਆਪਣੇ ਨੂੰ ਵੀ ਇਵੇਂ ਸਵਮਾਨਧਾਰੀ ਸਮਝਦੇ ਹੋ?

ਬਾਪਦਾਦਾ ਨੇ ਵੇਖਿਆ ਕਿ ਬੱਚੇ ਵੀ ਚਾਹੁੰਦੇ ਹਨ ਕਿ ਅਸੀਂ ਵੀ ਹੁਣ ਆਪਣੇ ਰਾਜ ਵਿਚ ਜਾਈਏ “ ਹੁਣ ਘਰ ਜਾਣਾ ਹੈ “। ਇਹ ਵੀ ਗੀਤ ਮਨ ਵਿਚ ਗਾਉਂਦੇ ਰਹਿੰਦੇ ਹਨ - ਹੁਣ ਘਰ ਜਾਣਾ ਹੈ, ਹੁਣ ਰਿਟਰਨ ਜਰਨੀ ਕਰਨੀ ਹੈ। ਇਸ ਦੇ ਲਈ ਬਾਪਦਾਦਾ ਨੇ ਪਹਿਲੇ ਹੀ ਕਿਹਾ ਕਿ ਸਾਰਾ ਸਮੇਂ ਆਪਣੇ ਨੂੰ ਕੋਈ ਨਾ ਕੋਈ ਸੇਵਾ ਵਿਚ ਬੀਜੀ ਰੱਖੋ। ਬਾਪਦਾਦਾ ਨੇ ਦੇਖਿਆ ਹੈ ਸੇਵਾ ਦੀ ਰੁਚੀ, ਸੇਵਾ ਦਾ ਉਮੰਗ - ਉਤਸਾਹ ਤੀਵ੍ਰ ਗਤੀ ਨਾਲ ਅੱਗੇ ਵਧਨ ਦੇ ਲਈ ਬੱਚਿਆਂ ਨੂੰ ਵਿਸ਼ੇਸ਼ ਅਟੈਂਸ਼ਨ ਦਵਾਉਂਦੇ ਹਨ ਕਿ ਸਿਰਫ ਇੱਕ ਵਾਚਾ ਦੀ ਸੇਵਾ ਨਹੀਂ, ਸੇਵਾ ਕਰਦੇ ਹੋ ਤਾਂ ਇੱਕ ਹੀ ਸਮੇਂ ਤੇ ਤਿੰਨ ਸੇਵਾਵਾਂ ਇੱਕਠੀਆਂ ਕਰੋ - ਮਨਸਾ ਦ੍ਵਾਰਾ ਸਕਾਸ ਦਵੋ, ਵਾਚਾ ਦ੍ਵਾਰਾ ਗਿਆਨ ਦਵੋ ਅਤੇ ਕਰਮਣਾ ਮਤਲਬ ਆਪਣੇ ਸੰਪਰਕ ਦ੍ਵਾਰਾ, ਸੰਬੰਧ ਦ੍ਵਾਰਾ, ਚੇਹਰੇ ਦ੍ਵਾਰਾ ਅਜਿਹੀ ਸੇਵਾ ਕਰੋ ਜੋ ਉਸ ਦਾ ਵੀ ਪ੍ਰਭਾਵ ਨਾਲ - ਨਾਲ ਸੇਵਾ ਵਿਚ ਹੋਵੇ। ਇਸ ਸਮੇਂ ਵਿੱਚ ਤਿੰਨ ਸੇਵਾਵਾਂ ਇੱਕਠੀਆਂ ਕਰੋ ਕਿਉਂਕਿ ਹੁਣ ਆਤਮਾਵਾਂ ਸੇਵਾ ਦੇ ਲਈ ਚਾਹੁੰਦੀਆਂ ਹਨ, ਕੁਝ ਫਰਕ ਹੋਵੇ। ਕੁਝ ਬਦਲਣਾ ਚਾਹੀਦਾ ਹੈ। ਤਾਂ ਇੱਕ ਹੀ ਸਮੇਂ ਤੇ ਤਿੰਨੋ ਸੇਵਾ ਕਰ ਸਕਦੇ ਹੋ? ਕਰ ਸਕਦੇ ਹੋ? ਚੈਕ ਕਰਦੇ ਹੋ ਕਿ ਜਿਸ ਸਮੇਂ ਵਾਣੀ ਦੀ ਸਰਵਿਸ ਕਰਦੇ ਉਸ ਸਮੇਂ ਮਨਸਾ ਦ੍ਵਾਰਾ ਅਤੇ ਕਰਮਣਾ ਮਤਲਬ ਸੰਪਰਕ - ਸੰਬੰਧ ਦ੍ਵਾਰਾ ਵੀ ਸੇਵਾ ਹੋ ਰਹੀ ਹੈ! ਹੁੰਦੀ ਹੈ ਨਾਲ - ਨਾਲ? ਜੋ ਸਮਝਦੇ ਹਨ ਕਿ ਅਸੀਂ ਇੱਕ ਹੀ ਸਮੇਂ ਤੇ ਤਿੰਨ ਸੇਵਾ ਕਰਦੇ ਹਾਂ, ਉਹ ਹੱਥ ਉਠਾਓ। ਇੱਕ ਹੀ ਸਮੇਂ ਤਿੰਨ ਸੇਵਾ। ਤਾਂ ਹੁਣ ਅਟੇਂਸ਼ਨ ਪਲੀਜ। ਕਦੇ - ਕਦੇ ਨਹੀਂ। ਕੀ ਹੁੰਦਾ ਹੈ? ਸੇਵਾ ਤੇ ਕਰਦੇ ਹਨ ਲੇਕਿਨ ਸੇਵਾ ਦੇ ਨਾਲ - ਨਾਲ ਆਪਣੇ ਵਿੱਚ ਅਤੇ ਸਾਥੀਆਂ ਵਿਚ ਸੰਤੁਸ਼ਟਤਾ ਕਿਉਂਕਿ ਸੇਵਾ ਦਾ ਫਲ ਹੈ ਸੰਤੁਸ਼ਟਤਾ ਅਤੇ ਖੁਸ਼ੀ। ਤਾਂ ਚੈਕ ਕਰੋ ਸੇਵਾ ਤੇ ਕੀਤੀ ਲੇਕਿਨ ਪਹਿਲੇ ਵੀ ਸੁਣਾਇਆ ਕਿ ਸੇਵਾ ਦੀ ਖੁਸ਼ੀ ਤਾਂ ਹੁੰਦੀ ਹੈ ਜਦ ਖੁਦ, ਸਾਥੀ ਅਤੇ ਵਾਯੂਮੰਡਲ ਸਾਰੇ ਸੰਤੁਸ਼ਟਤਾ ਦੇ ਵਾਏਬ੍ਰੇਸ਼ਨ ਵਿਚ ਹੋਣ। ਸੇਵਾ ਦੀ ਸਫਲਤਾ ਦੀਆਂ ਤਿੰਨ ਗੱਲਾਂ ਵਿਸ਼ੇਸ਼ ਸੁਣਾਈਆਂ ਸਨ, ਯਾਦ ਹੋਣਗੀਆਂ। ਪਹਿਲਾ ਨੰਬਰ ਸੇਵਾ ਮਤਲਬ ਨਿਮਿਤ ਭਾਵ। ਦੂਸਰਾ - ਨਿਰਮਾਣ ਭਾਵ। ਤੀਸਰਾ - ਨਿਰਮਲ ਵਾਣੀ। ਭਾਵ, ਭਾਵਨਾ ਅਤੇ ਸੁਭਾਅ। ਇਹ ਸਭ ਨਾਲ - ਨਾਲ ਸੇਵਾ ਵਿਚ ਹਨ ਤਾਂ ਖੁਦ ਵੀ ਸੰਤੁਸ਼ਟ ਅਤੇ ਸਾਥੀ ਵੀ ਸੰਤੁਸ਼ਟ ਅਤੇ ਜਿਨ੍ਹਾਂ ਦੀ ਸੇਵਾ ਕੀਤੀ ਉਹ ਵੀ ਅੱਗੇ ਵਧਦੇ ਜਾਣ। ਨਿਮਿਤ ਭਾਵ ਵਾਲੇ ਬਾਪ ਦੇ ਵੱਲ ਸੰਬੰਧ ਜੋੜਨਗੇ। ਜੇਕਰ ਨਿਮਿਤ ਭਾਵ ਨਹੀਂ ਤਾਂ ਬਾਪ ਦੇ ਨੇੜੇ ਇਤਨੇ ਨਹੀਂ ਆਉਣਗੇ। ਤਾਂ ਜਦੋਂ ਵੀ ਸੇਵਾ ਕਰਦੇ ਹੋ ਤਾਂ ਇਹ ਚੈਕ ਕਰੋ ਕਿ ਭਾਵ, ਭਾਵਨ ਅਤੇ ਸੁਭਾਅ ਠੀਕ ਰਿਹਾ? ਅਤੇ ਅੱਜਕਲ ਬਾਪਦਾਦਾ ਨੇ ਵੇਖਿਆ ਕਿ ਜੋ ਮੂਲ ਗੱਲ ਹੈ ਬਾਪਦਾਦਾ ਦੀ ਕਿ ਹਰ ਇੱਕ ਨੂੰ ਅਤੇ ਆਪਣੇ ਨੂੰ ਭਾਵੇਂ ਕਿੱਥੇ ਵੀ ਸੇਵਾ ਦੇ ਲਈ ਜਾਂਦੇ ਹੋ, ਤਾਂ ਇਹ ਚੈਕ ਕਰੋ ਕਿ ਸਾਥੀ ਸੰਤੁਸ਼ਟ ਰਹੇ? ਕਿਉਕਿ ਸੇਵਾ ਦੀ ਸਫਲਤਾ ਹੈ - ਸੰਤੁਸ਼ਟਤਾ ਦਾ ਫਲ ਪ੍ਰਾਪਤ ਹੋਣਾ। ਖੁਸ਼ੀ ਪ੍ਰਾਪਤ ਹੋਵੇ। ਨਾਲ - ਨਾਲ ਇਕ ਗੱਲ ਬਾਪਦਾਦਾ ਇਸ਼ਾਰਾ ਦਿੰਦੇ ਹਨ ਕਿ ਚਲਦੇ - ਚਲਦੇ, ਸੰਗਠਨ ਵਿਚ ਵੀ ਰਹਿੰਦੇ ਹੋ, ਕੋਈ ਨਾ ਕੋਈ ਨਾਲ ਸੇਵਾ ਵਿਚ ਹੁੰਦਾ ਹੀ ਹੈ, ਤਾਂ ਇੱਕ ਦੂਜੇ ਨੂੰ ਆਤਮਾ ਦੇ ਰੂਪ ਵਿਚ ਵੇਖੋ। ਆਤਮਾ ਦੇ ਰੂਪ ਵਿਚ ਵੇਖਦੇ ਵੀ ਹਨ, ਅਭਿਆਸ ਵੀ ਕਰਦੇ ਹਨ, ਲੇਕਿਨ ਜਦੋਂ ਆਤਮਾ ਵੇਖਦੇ ਹੋ ਤਾਂ ਆਤਮਾ ਦੇ ਓਰੀਜਨਲ ਸੰਸਕਾਰ ਨਾਲ ਵੇਖਦੇ ਹੋ? ਜਾਂ ਜੋ ਮਿਕਸ ਸੰਸਕਾਰ ਹਨ, ਉਹ ਵੀ ਵਿਖਾਈ ਦਿੰਦੇ ਹਨ? ਆਤਮਾ ਵੇਖੋ, ਇਸ ਵਿੱਚ ਪਾਸ ਹੋ, ਲੇਕਿਨ ਕਿਸ ਸੰਸਕਾਰ ਨਾਲ ਵੇਖਦੇ ਹੋ? ਕੀ ਆਤਮਾ ਦੇ ਓਰੀਜਨਲ ਦਾ ਸੰਸਕਾਰ ਨਾਲ ਕੁਨੈਕਸ਼ਨ ਵਿਚ ਆਉਂਦੇ ਹੋ? ਜਾਂ ਵਰਤਮਾਨ ਸੰਸਕਾਰ ਵੀ ਸਾਮ੍ਹਣੇ ਆਉਂਦੇ ਹਨ? ਤਾਂ ਬਾਪ ਕਹਿੰਦੇ ਹਨ ਕਿ ਅੱਜ ਤੋਂ ਕਿਸੇ ਨੂੰ ਵੀ ਇੱਕ ਆਤਮਾ ਰੂਪ ਵਿਚ ਦੇਖੋ ਲੇਕਿਨ ਆਤਮਾ ਦੇ ਜੋ ਓਰੀਜਨਲ ਸੰਸਕਾਰ ਹਨ ਉਸ ਰੂਪ ਵਿਚ ਦੇਖੋ। ਤਾਂ ਕਦੇ ਵੀ ਆਪਸ ਵਿੱਚ ਜੋ ਕਦੇ - ਕਦੇ ਗੱਲਾਂ ਹੋ ਜਾਂਦੀਆਂ ਹਨ, ਉਹ ਨਹੀਂ ਹੋਣਗੀਆਂ। ਹੁਣ ਆਤਮਾ ਰੂਪ ਵਿਚ ਵੇਖਦੇ ਹੋ ਲੇਕਿਨ ਨਾਲ ਹੀ ਵਰਤਮਾਨ ਸੰਸਕਾਰ ਵੀ ਸਾਮ੍ਹਣੇ ਆ ਜਾਂਦਾ ਹੈ। ਤਾਂ ਆਪਸ ਵਿਚ ਜੋ ਸੰਪੂਰਨ ਸਥਿਤੀ ਹੋਣੀ ਚਾਹੀਦੀ ਹੈ ਉਸ ਵਿੱਚ ਦੂਰੀ ਪੈ ਜਾਂਦੀ ਹੈ। ਤਾਂ ਓਰੀਜਨਲ ਸੰਸਕਾਰ ਵਾਲੀ ਆਤਮਾ ਵੇਖੋ। ਤਾਂ ਇਹ ਜੋ ਹਨ ਸੰਗਠਨ ਵਿਚ ਰੁਕਾਵਟ ਆਉਂਦੀ ਹੈ ਉਹ ਰੁਕਾਵਟ ਖਤਮ ਹੋ ਜਾਵੇਗੀ।

ਇਹ ਬ੍ਰਾਹਮਣ ਪਰਿਵਾਰ ਸ੍ਰੇਸ਼ਠ ਪਰਿਵਾਰ ਹੈ। ਪਰਿਵਾਰ ਦੀ ਬਹੁਤ ਮਹਿਮਾ ਹੈ। ਇਹ ਈਸ਼ਵਰੀ ਪਰਿਵਾਰ ਬਾਰ - ਬਾਰ ਨਹੀਂ ਮਿਲਦਾ। ਕਲਪ ਵਿਚ ਇੱਕ ਹੀ ਵਾਰੀ ਇਹ ਈਸ਼ਵਰੀ ਪਰਿਵਾਰ ਮਿਲਿਆ ਹੈ, ਇਨਾਂ ਵੱਡਾ ਪਰਿਵਾਰ ਸਾਰੇ ਕਲਪ ਵਿਚ ਕਦੇ ਨਹੀਂ ਮਿਲਦਾ। ਪਰਿਵਾਰ ਦੀ ਵੀ ਵਿਸ਼ੇਸ਼ਤਾ ਨੂੰ ਜਾਣਨਾ ਅਤੇ ਪਰਿਵਾਰ ਵਿਚ ਚਲਣਾ, ਇੱਕ ਮਹਾਨ ਸਬਜੈਕਟ ਹੈ। ਪਹਿਲੇ ਵੀ ਸੁਣਾਇਆ ਸੀ ਕਿ ਇਸ ਗਿਆਨ ਦਾ ਫਾਉਂਡੇਸ਼ਨ ਹੈ ਨਿਸ਼ਚੇ ਅਤੇ ਨਿਸ਼ਚੇ ਵਿਚ ਚਾਰ ਗੱਲਾਂ ਹਨ। ਬਾਪ, ਦਾਦਾ ਨਾਲ ਹਨ ਹੀ ਅਤੇ ਨਾਲੇਜ਼ ਵਿਚ, ਡਰਾਮੇ ਵਿਚ, ਪਰਿਵਾਰ ਵਿਚ ਸਭ ਵਿਚ ਨਿਸ਼ਚੇ ਹੋਵੇ। ਤਾਂ ਨਿਸ਼ਚੇ ਬੁੱਧੀ ਹੋ, ਸਹਿਜ ਪੁਰਸ਼ਾਰਥੀ ਬਣ ਜਾਂਦੇ ਹੋ। ਜਿਵੇਂ ਬਾਪਦਾਦਾ ਵਿਚ ਨਿਸ਼ਚੇ ਹੈ, ਇਵੇਂ ਪਰਿਵਾਰ ਵਿਚ ਵੀ ਨਿਸ਼ਚੇ ਜਰੂਰੀ ਹੈ। ਜਿਵੇਂ ਵੇਖੋ ਤੁਸੀਂ ਕਿਸੇ ਵੀ ਗੱਲ ਦੀ ਪੈਕਿੰਗ ਕਰਦੇ ਹੋ ਤਾਂ ਕੀ ਕਰਦੇ ਹੋ? ਚਾਰੋਂ ਪਾਸੇ ਹੀ ਟਾਇਟ ਕਰਦੇ ਹੋ ਨਾ, ਇੱਕ ਪਾਸਾ ਵੀ ਜੇਕਰ ਟਾਇਟ ਨਹੀਂ ਕੀਤਾ ਤਾਂ ਹਲਚਲ ਹੁੰਦੀ ਹੈ। ਇਵੇਂ ਹੀ ਬਾਪ, ਨਾਲੇਜ਼, ਨਾਲੇਜ਼ ਵਿਚ ਵੀ ਵਿਸ਼ੇਸ਼ ਡਰਾਮਾ ਅਤੇ ਪਰਿਵਾਰ। ਜੇਕਰ ਚਾਰ ਹੀ ਗੱਲਾਂ ਮਜ਼ਬੂਤ ਨਹੀਂ ਹਨ ਤਾਂ ਵਿਘਣ ਆਉਂਦੇ ਹਨ। ਵਿਘਨਾਂ ਨੂੰ ਪਾਰ ਕਰਨ ਵਿਚ ਅਟੈਂਸ਼ਨ ਦੇਣਾ ਪੈਂਦਾ ਹੈ ਇਸਲਈ ਪਰਿਵਾਰ ਦੀ ਪਹਿਚਾਣ, ਪਰਿਵਾਰ ਨਾਲ ਪਿਆਰ, ਇੱਕ ਦੂਜੇ ਨੂੰ ਸਮਝਣਾ, ਇਹ ਬਹੁਤ ਜਰੂਰੀ ਹੈ।

ਪੂਰਵਜ ਹੋ, ਪੂਜੀਏ ਹੋ, ਤਾਂ ਇਹ ਗੱਲਾਂ ਵੀ ਆਪਣੇ ਵਿੱਚ ਜਾਂ ਸਾਥੀਆਂ ਵਿਚ ਲਿਆਉਣੀਆਂ ਹਨ। ਕੀ ਵੀ ਹੋਵੇ, ਨੰਬਰਵਾਰ ਤੇ ਹੋ ਨਾ! ਲੇਕਿਨ ਬ੍ਰਾਹਮਣ ਪਰਿਵਾਰ ਦਾ ਵਿਸ਼ੇਸ਼ ਕੰਮ ਹੈ ਦੁਆ ਦੇਣਾ, ਦੁਆ ਲੈਣਾ। ਕਈ ਬੱਚੇ ਕਹਿੰਦੇ ਹਨ ਕਿ ਦੂਜਾ ਕ੍ਰੋਧ ਕਰਦਾ ਹੈ, ਹੁਣ ਦੁਆ ਲਵੇਗਾ ਕਿਵੇਂ! ਦੁਆ ਤੇ ਲਵੇਗਾ ਨਹੀਂ, ਕ੍ਰੋਧ ਕਰੇਗਾ। ਬਾਪਦਾਦਾ ਕਹਿੰਦੇ ਹਨ ਅੱਛਾ ਸੰਸਕਾਰ ਵਸ਼ ਉਹ ਬਦਦੁਆ ਦਿੰਦਾ ਹੈ, ਤੁਸੀ ਦੁਆ ਦੇਣਾ ਚਾਹੁੰਦੇ ਹੋ ਲੇਕਿਨ ਉਹ ਬਦਦੁਆ ਦਿੰਦਾ ਹੈ, ਲੇਕਿਨ ਉਸ ਨੇ ਬਦਦੁਆ ਦਿੱਤੀ, ਲੈਣ ਵਾਲਾ ਕੌਣ? ਲੈਣ ਵਾਲੇ ਤੁਸੀ ਹੋ ਜਾਂ ਉਹ ਹੈ? ਉਹ ਦੇਣ ਵਾਲਾ ਹੈ, ਤੁਸੀਂ ਲੈਣ ਵਾਲੇ ਹੈ। ਤਾਂ ਉਸਦੀ ਬਦਦੁਆ ਤੁਸੀਂ ਲਈ ਕਿਉਂ? ਜੇਕਰ ਆਤਮਾ ਨੂੰ ਓਰੀਜਨਲ ਸੰਸਕਾਰ ਨਾਲ ਵੇਖੋ ਤਾਂ ਤੁਹਾਨੂੰ ਰਹਿਮ ਆਵੇਗਾ। ਖੁਦ ਵੀ ਸੈਫ ਰਹੋ, ਬਦਦੁਆ ਲਵੋ ਨਹੀਂ, ਲੈਣ ਵਾਲੇ ਤੁਸੀਂ ਹੋ। ਨਾ ਦਵੋ, ਨਾ ਲਵੋ।

ਬਾਪਦਾਦਾ ਅੱਜ ਸਾਰੇ ਬੱਚਿਆਂ ਨੂੰ ਹੋਮ ਵਰਕ ਦਿੰਦੇ ਹਨ ਕਿ ਕਦੇ ਵੀ ਕਿਸੇ ਨੂੰ ਆਤਮਾ ਰੂਪ ਵਿਚ ਵੇਖੋ, ਵਰਤਮਾਨ ਸੰਸਕਾਰ ਦੇ ਰੂਪ ਵਿਚ ਨਹੀਂ ਵੇਖੋ। ਆਤਮਾ ਕਿਹਾ ਤਾਂ ਉਸ ਆਤਮਾ ਦੇ ਜੋ ਨਿੱਜੀ ਸੰਸਕਾਰ ਹਨ, ਉਸ ਨਿੱਜੀ ਸੰਸਕਾਰ ਦੇ ਰੂਪ ਵਿਚ, ਸੰਬੰਧ ਵਿੱਚ ਵੀ ਆਓ ਤੇ ਦ੍ਰਿਸ਼ਟੀ ਵਿਚ ਵੀ ਉਸੇ ਦ੍ਰਿਸ਼ਟੀ ਨਾਲ ਵੇਖੋ ਤਾਂ ਇਹ ਜੋ ਵਿਘਣ ਪੈਂਦੇ ਹਨ ਜਿਸ ਦੇ ਕਾਰਣ ਪੁਰਸ਼ਾਰਥ ਵਿਚ ਤੇਜੀ ਨਹੀਂ ਆਉਂਦੀ ਹੈ, ਤਾਂ ਹੁਣ ਵ੍ਰਿਤੀ ਬਦਲੋਗੇ, ਦ੍ਰਿਸ਼ਟੀ ਬਦਲੋਗੇ ਤਾਂ ਗੱਲਾਂ ਖਤਮ ਹੋ ਜਾਣਗੀਆਂ। ਕਿਸੇ ਦੀ ਕੋਈ ਵੀ ਗੱਲ ਵੇਖਦੇ ਹੋ, ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਤਾਂ ਜਦ ਤੁਸੀਂ ਬ੍ਰਾਹਮਣ ਪਰਿਵਾਰ ਦਾ ਇੱਕ - ਇੱਕ ਦਾ ਫਰਜ ਹੈ - ਸ਼ੁਭ ਭਾਵਨਾ, ਸ਼ੁਭ ਕਾਮਨਾ ਲੈਣਾ। ਉਸ ਸੰਸਕਾਰ ਨਾਲ ਵੇਖੋ ਅਤੇ ਚੱਲੋ। ਇੱਕ ਹੋਰ ਗੱਲ ਦਸਦੇ ਹਨ ਪਹਿਲੇ ਵੀ ਦੱਸਿਆ ਹੈ ਤਾਂ ਕਿਤੇ - ਕਿਤੇ ਸੰਗਠਨ ਵਿਚ ਕਦੇ - ਕਦੇ ਪਰਦਰਸ਼ਨ, ਪਰਚਿੰਤਨ ਅਤੇ ਪਰਮਤ ਦੇ ਵੱਲ ਆਕਰਸ਼ਿਤ ਹੋ ਜਾਂਦੇ ਹਨ। ਹੁਣ ਇਨ੍ਹਾਂ ਤਿੰਨ ਪਰਾਂ ਨੂੰ ਕਟ ਦਵੋ, ਇੱਕ ਪਰ ਰੱਖੋ - ਉਹ ਇੱਕ ਪਰ ਹੈ ਪਰ ਉਪਕਾਰ। ਪਰ ਉਪਕਾਰ ਕਰਨਾ ਹੈ, ਪਰ ਉਪਕਾਰੀ ਹੋ। ਬ੍ਰਾਹਮਣਾਂ ਦਾ ਸੁਭਾਅ ਹੈ ਪਰ ਉਪਕਾਰੀ। ਪਰ ਦਰਸ਼ਨ ਨਹੀਂ, ਇਹ ਪਰ ਕੱਟ ਦਵੋ। ਇਹ ਤਿੰਨੋ ਬਹੁਤ ਨੁਕਸਾਨ ਦਿੰਦੇ ਹਨ। ਇਸਲਈ ਆਪਣਾ ਸਵਮਾਨ ਸਦਾ ਇਹ ਹੀ ਯਾਦ ਰੱਖੋ ਕਿ ਮੁਝ ਬ੍ਰਾਹਮਣ ਆਤਮਾ ਦਾ ਸਵਮਾਨ ਹੀ ਹੈ “ ਪਰ ਉਪਕਾਰੀ”। ਤਾਂ ਦੂਜੀ ਸੀਜਨ ਵਿਚ ਬਾਪਦਾਦਾ ਹਰ ਇੱਕ ਬੱਚੇ ਵਿਚ ਪਰਿਵਰਤਨ ਵੇਖਣਾ ਚਾਹੁੰਦੇ ਹਨ। ਹੋ ਸਕਦਾ ਹੈ? ਬਾਪਦਾਦਾ ਮੁਬਾਰਕ ਦਿੰਦੇ ਹਨ, ਇੱਕ ਦੋ ਨੂੰ ਅਟੈਂਸ਼ਨ ਦਵਾਉਂਦੇ ਰਹਿਣਾ। ਕੀ ਕਰਨਾ? ਰੋਜ਼ ਰਾਤ ਨੂੰ ਸੌਣ ਦੇ ਪਹਿਲੇ ਬਾਪਦਾਦਾ ਨੂੰ ਗੁੱਡ ਨਾਇਟ ਕਰਨ ਤੋਂ ਪਹਿਲੇ ਆਪਣੇ ਸਾਰੇ ਦਿਨ ਦਾ ਪੋਤਾਮੇਲ ਦੇਣਾ। ਚੰਗਾ ਕੀਤਾ ਜਾਂ ਬੁਰਾ ਕੀਤਾ? ਜੋ ਵੀ ਕੀਤਾ ਉਹ ਬਾਪ ਨੂੰ ਪੌਤਾਮੇਲ ਦੇ ਕੇ, ਆਪਣੀ ਬੁੱਧੀ ਨੂੰ ਖਾਲੀ ਕਰਕੇ ਗੁੱਡ ਨਾਇਟ ਕਰਨਾ ਅਤੇ ਬਾਪ ਦੀ ਯਾਦ ਵਿੱਚ ਹੀ ਸੌ ਜਾਣਾ। ਫਿਰ ਤੁਹਾਡੀ ਨੀਂਦ ਬਹੁਤ ਚੰਗੀ ਹੋਵੇਗੀ। ਪਹਿਲੇ ਆਪਣੇ ਨੂੰ ਖਾਲੀ ਕਰਨਾ, ਬੁੱਧੀ ਵਿਚ ਕੋਈ ਗੱਲ ਨਹੀਂ ਰੱਖਣਾ, ਬਾਪ ਦੇ ਰੂਪ ਵਿਚ ਸਾਰਾ ਪੋਤਾਮੇਲ ਸੱਚੀ ਦਿਲ ਦਾ ਦੇ ਦਿੱਤਾ ਤਾਂ ਤੁਹਾਨੂੰ ਧਰਮਰਾਜਪੁਰੀ ਵਿਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਸੱਚੀ ਦਿਲ ਤੇ ਸਾਹਿਬ ਰਾਜ਼ੀ ਹੋ ਜਾਵੇਗਾ। ਤਾਂ ਹੋਮ ਵਰਕ ਮਿਲਿਆ! ਇੱਕ ਤਾਂ ਆਪਣੇ ਪੂਰਵਜ ਅਤੇ ਪੂਜੀਏ ਸਵਰੂਪ ਦੀ ਸੇਵਾ ਚਲਦੇ ਫਿਰਦੇ ਕਰ ਸਕਦੇ ਹੋ। ਬਾਪ ਨੇ ਵੇਖਿਆ ਇਹ ਜਨਕ ਬੱਚੀ ਨੇ ਤਬੀਯਤ ਖਰਾਬ ਹੁੰਦੇ, ਕਰਾਚੀ ਦੀ ਸੇਵਾ ਵਿਚ ਵਿਸ਼ੇਸ਼ ਮਨਸਾ ਸਾਕਾਸ਼ ਦਿੱਤੀ, ਭਾਵੇਂ ਨਿਮਿਤ ਕੋਈ ਵੀ ਹੈ ਲੇਕਿਨ ਇਸਨੇ ਪ੍ਰੈਕਟਿਕਲ ਵਿਚ ਕੀਤਾ। ਉੱਥੇ ਦੀਆਂ ਆਤਮਾਵਾਂ ਨੂੰ ਸਾਕਾਸ਼ ਮਿਲੀ। ਹੋਰ ਅੱਗੇ - ਅੱਗੇ ਉਮੰਗ ਵਿਚ ਵਧ ਰਹੇ ਹਨ। ਤਾਂ ਇਵੇਂ ਬਾਪਦਾਦਾ ਨੇ ਪ੍ਰੈਕਟਿਕਲ ਇਗਜੰਪਲ ਵੇਖਿਆ। ਤਾਂ ਤੁਸੀਂ ਸਭ ਵੀ ਕਰ ਸਕਦੇ ਹੋ। ਦੁਖੀ ਨੂੰ, ਚਿਲਾਉਣ ਵਾਲੇ ਨੂੰ ਖੁਸ਼ੀ ਦੀ ਲਹਿਰ ਪਹੁੰਚਾ ਸਕਦੇ ਹੋ। ਤੁਹਾਡੇ ਭਗਤ ਤੁਹਾਨੂੰ ਹੀ ਪੁਕਾਰ ਰਹੇ ਹਨ - ਸਾਡੀ ਦੇਵੀ ਸਾਡਾ ਦੇਵਤਾ ਕਦੋਂ ਆਕੇ ਰਹਿਮ ਕਰਨਗੇ। ਤੁਹਾਨੂੰ ਸੁਣਾਈ ਨਹੀਂ ਦਿੰਦਾ ਲੇਕਿਨ ਬਾਪ ਨੂੰ ਬਹੁਤ ਸੁਣਾਈ ਦਿੰਦਾ ਹੈ। ਹਰ ਇੱਕ ਇਸ਼ਟ ਨੂੰ ਪੁਕਾਰ ਰਹੇ ਹਨ। ਤੁਸੀਂ ਨਹੀਂ ਜਾਣਦੇ ਹੋ ਕਿ ਸਾਡੇ ਭਗਤ ਕਿਹੜੇ ਹਨ ਲੇਕਿਨ ਭਗਤ ਤੇ ਜਾਣਦੇ ਹਨ ਨਾ। ਉਹ ਤਾਂ ਪੁਕਾਰਦੇ ਹਨ ਅਤੇ ਤੁਸੀਂ ਹਰ ਬ੍ਰਾਹਮਣ ਆਤਮਾ ਦੇ ਭਗਤ ਹਨ। ਭਾਵੇਂ ਢਿੱਲੇ ਹੋਣ ਭਾਵੇਂ ਹੁਸ਼ਿਆਰ ਹੋਣ, ਭਗਤ ਤੁਹਾਡੇ ਵੀ ਹਨ ਕਿਉਂਕਿ ਜੜ ਵਿਚ ਬੈਠੇ ਹੋ ਨਾ, ਤਾਂ ਤੁਹਾਡਾ ਸਾਕਾਸ ਦਾ ਪਾਰਟ ਹੈ। ਤਾਂ ਹੁਣ ਮਨਸਾ ਸੇਵਾ ਨੂੰ ਵਧਾਓ। ਅਤੇ ਜਿਨਾਂ ਬਿਜੀ ਰਹੋਗੇ ਨਾ ਉਤਨਾ ਨਿਰਵਿਘਨ ਰਹੋਗੇ। ਕਰ ਸਕਦੇ ਹੋ ਨਾ! ਮਨਸਾ ਸੇਵਾ ਕਰਨਾ ਜਾਣਦੇ ਹੋ ਨਾ! ਅੱਛਾ ਨਿਯਮ ਨਾਲ ਕਰਦੇ ਹੋ ਜਾਂ ਕਦੇ - ਕਦੇ? ਜੇਕਰ ਕਦੇ - ਕਦੇ ਕਰਦੇ ਹੋ ਤਾਂ ਉਸ ਨੂੰ ਰੈਗੂਲਰ ਕਰੋ ਅਤੇ ਜੇਕਰ ਥੋੜ੍ਹੀ ਕਰਦੇ ਹੋ ਤਾਂ ਉਸਨੂੰ ਹੋਰ ਵਧਾਓ ਕਿਉ ਕਿ ਸਾਰੇ ਕਲਪ ਦਾ ਆਧਾਰ ਹੁਣ ਦੀ ਸੇਵਾ ਦਾ ਫਲ ਹੈ। ਭਾਵੇਂ ਪੁਜਾਰੀ ਬਣੋਗੇ, ਭਾਵੇਂ ਰਾਜ ਅਧਿਕਾਰੀ ਬਣੋਗੇ ਦੋਵਾਂ ਦਾ ਆਧਾਰ ਹੁਣ ਦੀ ਸੇਵਾ, ਹੁਣ ਦੀ ਅਵਸਥਾ, ਹੁਣ ਦੇ ਬੋਲ, ਹੁਣ ਦਾ ਸੰਬੰਧ - ਸੰਪਰਕ ਹੈ ਇਸਲਈ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਜਿੰਨੀ ਪ੍ਰਸੈਂਟੇਂਜ ਹੁਣ ਹੈ, ਉਸ ਤੋਂ ਵਧਣੀ ਚਾਹੀਦੀ ਹੈ। ਉਵੇਂ ਤੇ ਬਾਪਦਾਦਾ ਪਹਿਲੇ ਤੋਂ ਹੀ ਕਹਿੰਦੇ ਹਨ - ਕਰਨਾ ਹੈ ਤੇ ਹੁਣੇ ਕਰੋ। ਕਦੇ ਨਹੀਂ। ਬਾਪ ਦਾਦਾ ਨੂੰ ਕਦੇ ਦੇ ਗੀਤ ਬਹੁਤ ਸੁਣਾਉਂਦੇ ਹਨ। ਬਹੁਤ ਚੰਗੇ - ਚੰਗੇ ਕਰਕੇ ਸੁਣਾਉਂਦੇ ਹਨ। ਲੇਕਿਨ ਬਾਪਦਾਦਾ ਨੂੰ ਕਦੇ ਦੇ ਗੀਤ ਚੰਗੇ ਨਹੀਂ ਲਗਦੇ। ਹੁਣੇ - ਹੁਣੇ ਦੇ ਗੀਤ ਚੰਗੇ ਲਗਦੇ ਹਨ। ਤਰੁੰਤ ਦਾਨ ਮਹਾਪੁੰਨ। ਤਾਂ ਸਮਝਿਆ ਹੁਣ ਕੀ ਕਰਨਾ ਹੈ। ਅੱਛਾ।

ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ ਵੇਖ ਖੁਸ਼ ਵੀ ਹੁੰਦੇ ਹਨ ਕਿਉਂਕਿ ਬਾਪਦਾਦਾ ਬੱਚਿਆਂ ਦੇ ਸਿਵਾਏ ਇੱਕਲੇ ਕੁਝ ਨਹੀਂ ਕਰਨਾ ਚਾਹੁੰਦੇ ਇਸਲਈ ਹਰ ਰੋਜ ਬੱਚਿਆਂ ਦਾ ਆਹਵਾਨ ਕਰਦੇ ਰਹਿੰਦੇ ਹਨ। ਤੀਵ੍ਰ ਪੁਰਸ਼ਾਰਥੀ ਬੱਚੇ, ਮਿੱਠੇ ਬੱਚੇ, ਪਿਆਰੇ ਬੱਚੇ ਹੁਣ ਚੱਲੋ। ਅੱਛਾ।

ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਵੇਖ ਕੇ ਭਾਵੇਂ ਸਾਮ੍ਹਣੇ ਬੈਠੇ ਹਨ, ਭਾਵੇਂ ਕਿਤੇ ਵੀ ਬੈਠੇ ਹਨ ਲੇਕਿਨ ਸਭ ਨੂੰ ਬਾਪ ਯਾਦ ਹੈ। ਅਤੇ ਬਾਪ ਨੂੰ ਵੀ ਕੌਣ ਯਾਦ ਹੈ? ਚਾਰੋਂ ਪਾਸੇ ਦੇ ਬੱਚੇ ਯਾਦ ਹਨ ਕਿਉਂਕਿ ਬਾਪ ਹਰ ਬੱਚੇ ਦੇ ਲਈ ਇਹ ਹੀ ਆਸ ਰਖਦੇ ਹਨ ਕਿ ਹਰ ਬੱਚਾ ਬਾਪ ਸਮਾਨ ਬਣਨਾ ਹੀ ਹੈ। ਬਾਪ ਦੀਆਂ ਹਰ ਇੱਕ ਬੱਚੇ ਵਿਚ ਜੋ ਆਸ਼ਾਵਾਂ ਹਨ, ਉਹ ਜਾਣਦਾ ਹੈ ਕਿ ਨੰਬਰਵਾਰ ਹਨ ਲੇਕਿਨ ਫਿਰ ਵੀ ਆਪਣੇ ਨੰਬਰ ਅਨੁਸਾਰ ਵੀ ਸੰਪੰਨ ਤੇ ਬਣਨਾ ਹੈ ਨਾ। ਹਰ ਇੱਕ ਦੇ ਪੁਰਸ਼ਾਰਥ ਨੂੰ ਵੀ ਵੇਖਦੇ ਹਨ ਕੀ - ਕੀ ਕਰ ਰਹੇ ਹਨ, ਬਾਪ ਨੂੰ ਬਹੁਤ ਪਿਆਰ ਆਉਂਦਾ ਹੈ, ਬੱਚੇ ਜਦੋਂ ਮੇਹਨਤ ਕਰਦੇ ਹਨ ਤਾਂ ਬਹੁਤ ਪਿਆਰ ਆਉਂਦਾ ਹੈ ਕਿ ਮੇਹਨਤ ਤੋਂ ਛੁੱਟ ਜਾਣ। ਪਿਆਰ ਵਿਚ ਖੋਅ ਜਾਣ। ਪਿਆਰ ਵਿਚ ਮਿਜੋਰਟੀ ਪਾਸ ਹਨ ਲੇਕਿਨ ਗੱਲਾਂ ਵਿਚ ਆ ਜਾਂਦੇ ਤਾਂ ਬਾਪ ਨੂੰ ਭੁੱਲ ਜਾਂਦੇ ਹਨ।

ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਦਾ ਪਦਮ ਪਦਮ ਗੁਣਾਂ ਪਿਆਰ ਅਤੇ ਦਿਲ ਦਾ ਦੁਲਾਰ ਸਵੀਕਾਰ ਹੋਵੇ। ਸਭ ਨੂੰ, ਮਾਲਿਕ ਬੱਚਿਆਂ ਨੂੰ ਬਾਪ ਲੱਖ - ਲੱਖ ਵਧਾਈਆਂ ਦੇ ਰਹੇ ਹਨ। ਉੱਡਦੇ ਚੱਲੋ, ਉਡਾਉਂਦੇ ਚੱਲੋ। ਅੱਛਾ।

ਵਰਦਾਨ:-
ਸਵ ਸਥਿਤੀ ਦ੍ਵਾਰਾ ਸਰਵ ਪ੍ਰਸਥਿਤੀਆਂ ਨੂੰ ਪਾਰ ਕਰਨ ਵਾਲੇ ਨਿਰਾਕਾਰੀ , ਅਲੰਕਾਰੀ ਭਵ।

ਜੋ ਅਲੰਕਾਰੀ ਹਨ ਉਹ ਕਦੇ ਦੇਹ ਅਹੰਕਾਰੀ ਨਹੀਂ ਬਣ ਸਕਦੇ। ਨਿਰਾਕਾਰੀ ਅਤੇ ਅਲੰਕਾਰੀ ਰਹਿਣਾ - ਇਹ ਹੀ ਹੈ ਮਨਮਨਾ ਭਵ, ਮੱਧ ਜੀ ਭਵ। ਜਦੋਂ ਅਜਿਹੀ ਸਵ ਸਥਿਤੀ ਵਿਚ ਸਦਾ ਸਥਿਤ ਰਹਿੰਦੇ ਤਾਂ ਸਰਵ ਪ੍ਰਸਥਿਤੀਆਂ ਨੂੰ ਸਹਿਜ ਹੀ ਪਾਰ ਕਰ ਲੈਂਦੇ, ਇਸ ਨਾਲ ਅਨੇਕ ਪੁਰਾਣੇ ਸੁਭਾਅ ਖਤਮ ਹੋ ਜਾਂਦੇ ਹਨ। ਖੁਦ ਵਿੱਚ ਆਤਮਾ ਦਾ ਭਾਵ ਵੇਖਣ ਨਾਲ ਭਾਵ - ਸੁਭਾਅ ਦੀਆਂ ਗੱਲਾਂ ਖਤਮ ਹੋ ਜਾਂਦੀਆਂ ਹਨ ਅਤੇ ਸਾਮਨਾ ਕਰਨ ਦੀਆਂ ਸਾਰੀਆਂ ਸ਼ਕਤੀਆਂ ਖੁਦ ਵਿੱਚ ਆ ਜਾਂਦੀਆਂ ਹਨ।

ਸਲੋਗਨ:-
ਸੰਕਲਪ ਦਾ ਇੱਕ ਕਦਮ ਤੁਹਾਡਾ ਅਤੇ ਸਹਿਯੋਗ ਦੇ ਹਜ਼ਾਰ ਕਦਮ ਬਾਪ ਦੇ।

ਇਹ ਅਵਿਅਕਤ ਇਸ਼ਾਰੇ -, ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ, ਸਹਿਣਸ਼ੀਲ ਬਣੋ। ਜੋ ਆਪਣੀ ਅਤੇ ਦੂਜਿਆਂ ਦੀ ਬੀਤੀ ਨੂੰ ਨਹੀਂ ਵੇਖਦੇ ਹਨ, ਸੈਕਿੰਡ ਵਿਚ ਫੁੱਲ ਸਟਾਪ ਲਗਾਉਂਦੇ ਹਨ ਉਹ ਸਰਲਚਿੱਤ ਹੁੰਦੇ ਹਨ ਅਤੇ ਜੋ ਸਰਲਚਿੱਤ ਹੁੰਦੇ ਹਨ ਉਨ੍ਹਾਂ ਦੇ ਨੈਣਾਂ ਤੋਂ, ਮੁੱਖ ਤੋਂ, ਚਲਣ ਤੋਂ ਮਧੁਰਤਾ ਅਤੇ ਹਰਸ਼ਿਤ ਮੁਖਤਾ ਪ੍ਰਤੱਖ ਰੂਪ ਵਿਚ ਵੇਖਣ ਵਿਚ ਆਉਂਦੀ ਹੈ। ਅਜਿਹੀ ਸਰਲਚਿੱਤ ਸਥਿਤੀ ਵਾਲੇ ਦੂਜਿਆਂ ਨੂੰ ਵੀ ਸਰਲਚਿੱਤ ਬਣਾ ਦਿੰਦੇ ਹਨ। ਸਰਲਚਿੱਤ ਮਾਨਾ ਜੋ ਗੱਲ ਸੁਣੀ, ਵੇਖੀ, ਕੀਤੀ, ਉਹ ਸਾਰ ਯੁਕਤ ਹੋਵੇ ਅਤੇ ਸਾਰ ਨੂੰ ਹੀ ਉਠਾਏ।