07.07.24     Avyakt Bapdada     Punjabi Murli     11.11.20    Om Shanti     Madhuban


ਸੰਪੂਰਨਤਾ ਦੀ ਸਮੀਪਤਾ ਦ੍ਵਾਰਾ ਪਰਤਖਤਾ ਦੇ ਸ੍ਰੇਸ਼ਠ ਸਮੇਂ ਨੂੰ ਸਮੀਪ ਲਿਆਵੋ


"ਅੱਜ ਬਾਪਦਾਦਾ ਆਪਣੇ ਹੋਲੀਏਸਟ, ਹਾਈਏਸਟ, ਲਕੀਏਸਟ, ਸਵੀਟੈਸਟ ਬੱਚਿਆਂ ਨੂੰ ਦੇਖ ਰਹੇ ਹਨ। ਸਾਰੇ ਵਿਸ਼ਵ ਵਿੱਚ ਸਮੇਂ ਪ੍ਰਤੀ ਸਮੇਂ ਹੋਲੀਏਸਟ ਆਤਮਾਵਾਂ ਆਉਦੀਆਂ ਰਹਿੰਦੀਆਂ ਹਨ। ਤੁਸੀਂ ਵੀ ਹੋਲੀਏਸਟ ਹੋ ਪਰ ਤੁਸੀਂ ਸ਼੍ਰੇਸ਼ਠ ਆਤਮਾਵਾਂ ਪ੍ਰਕ੍ਰਿਤੀਜੀਤ ਬਣ, ਪ੍ਰਕ੍ਰਿਤੀ ਨੂੰ ਵੀ ਸਤੋਪ੍ਰਧਾਨ ਬਣਾ ਦਿਂਦੀ ਹੋ। ਤੁਹਾਡੇ ਪਵਿੱਤਰਤਾ ਦਾ ਪਾਵਰ ਪ੍ਰਕ੍ਰਿਤੀ ਨੂੰ ਵੀ ਸਤੋਪ੍ਰਧਾਨ ਪਵਿੱਤਰ ਬਣਾ ਦਿੰਦੀ ਹੈ ਇਸਲਈ ਤੁਸੀਂ ਸਭ ਆਤਮਾਵਾਂ ਪ੍ਰਕ੍ਰਿਤੀ ਦਾ ਇਹ ਸ਼ਰੀਰ ਵੀ ਪਵਿੱਤਰ ਪ੍ਰਾਪਤ ਕਰਦੀ ਹੋ। ਤੁਹਾਡੇ ਪਵਿੱਤਰਤਾ ਦੀ ਸ਼ਕਤੀ ਵਿਸ਼ਵ ਦੇ ਜੜ੍ਹ, ਚੇਤੰਨ ਸਰਵ ਨੂੰ ਪਵਿੱਤਰ ਬਣਾ ਦਿੰਦੀ ਹੈ ਇਸਲਈ ਤੁਹਾਨੂੰ ਸ਼ਰੀਰ ਵੀ ਪਵਿੱਤਰ ਪ੍ਰਾਪਤ ਹੁੰਦਾ ਹੈ। ਆਤਮਾ ਵੀ ਪਵਿਤਰ ਅਤੇ ਪ੍ਰਕ੍ਰਿਤੀ ਦੇ ਸਾਧਨ ਵੀ ਸਤੋਪਪ੍ਰਧਾਨ ਪਾਵਨ ਹੁੰਦੇ ਹਨ ਇਸਲਈ ਵਿਸ਼ਵ ਵਿੱਚ ਹੋਲੀਏਸਟ ਆਤਮਾਵਾਂ ਹੋ। ਹੋਲੀਏਸਟ ਹੋ? ਆਪਣੇ ਨੂੰ ਸਮਝਦੇ ਹੋ ਕਿ ਅਸੀਂ ਵਿਸ਼ਵ ਦੀਆਂ ਹੋਲੀਏਸਟ ਆਤਮਾਵਾਂ ਹਾਂ। ਹਾਈਏਸਟ ਵੀ ਹੋ, ਕਿਉਂ ਹਾਈਏਸਟ ਹੋ? ਕਿਉਂਕਿ ਉੱਚੇ ਤੋਂ ਉੱਚੇ ਭਗਵਨ ਨੂੰ ਪਹਿਚਾਣ ਲਿਆ। ਉੱਚੇ ਤੋਂ ਉੱਚੇ ਬਾਪ ਦਵਾਰਾ ਉੱਚੇ ਤੇ ਉੱਚੀ ਆਤਮਾਵਾਂ ਬਣ ਗਏ। ਸਾਧਾਰਨ ਸਮ੍ਰਿਤੀ, ਵ੍ਰਿਤੀ, ਦ੍ਰਿਸ਼ਟੀ, ਕ੍ਰਿਤੀ ਸਭ ਬਦਲਕੇ ਸ਼੍ਰੇਸ਼ਠ ਸਮ੍ਰਿਤੀ ਸਵਰੂਪ, ਸ਼੍ਰੇਸ਼ਠ ਵ੍ਰਿਤੀ, ਸ਼੍ਰੇਸ਼ਠ ਦ੍ਰਿਸ਼ਟੀ ਬਣ ਗਈ। ਕਿਸੇ ਨੂੰ ਵੀ ਮਿਲਦੇ ਹੋ ਤਾਂ ਕਿਸ ਵ੍ਰਿਤੀ ਨਾਲ ਮਿਲਦੇ ਹੋ? ਬ੍ਰਦਰਹੁਡ ਵ੍ਰਿਤੀ ਨਾਲ, ਆਤਮਿਕ ਦ੍ਰਿਸ਼ਟੀ ਨਾਲ, ਕਲਿਆਣ ਦੀ ਭਾਵਨਾ ਨਾਲ। ਪ੍ਰਭੂ ਪਰਿਵਾਰ ਦੇ ਭਾਵ ਨਾਲ। ਤਾਂ ਹਾਈਏਸਟ ਹੋ ਗਏ ਨਾ? ਬਦਲ ਗਏ ਨਾ! ਅਤੇ ਲਕੀਏਸਟ ਕਿੰਨੇ ਹੋ? ਕੋਈ ਜਯੋਤੀ ਨੇ ਤੁਹਾਡੇ ਭਾਗ ਦੀ ਲਕੀਰ ਨਹੀਂ ਖਿੱਚੀ ਹੈ, ਖੁਦ ਭਾਗ ਵਿਧਾਤਾ ਨੇ ਤੁਹਾਡੇ ਭਾਗ ਦੀ ਲਕੀਰ ਖਿੱਚੀ। ਅਤੇ ਗਰੰਟੀ ਕਿੰਨੀ ਵੱਡੀ ਦਿੱਤੀ ਹੈ? 21 ਜਨਮਾਂ ਦੇ ਤਕਦੀਰ ਦੀ ਲਕੀਰ ਦੇ ਅਵਿਨਾਸ਼ੀ ਦੀ ਗਰੰਟੀ ਲਿੱਤੀ ਹੈ। ਇੱਕ ਜਨਮ ਦੀ ਨਹੀਂ, 21 ਜਨਮ ਕਦੀ ਦੁੱਖ ਅਤੇ ਅਸ਼ਾਂਤੀ ਦੀ ਅਨੁਭੂਤੀ ਨਹੀਂ ਹੋਵੇਗੀ। ਸਦਾ ਸੁਖੀ ਰਹਿਣਗੇ। ਤਿੰਨ ਗੱਲਾਂ ਜੀਵਨ ਵਿੱਚ ਚਾਹੀਦਾ ਹੈ - ਹੈਲਥ, ਵੈਲਥ ਅਤੇ ਹੈਪੀ। ਇਹ ਤਿੰਨੋਂ ਹੀ ਤੁਸੀਂ ਸਭਨੂੰ ਬਾਪ ਦਵਾਰਾ ਵਰਸੇ ਵਿੱਚ ਪ੍ਰਾਪਤ ਹੋ ਗਿਆ। ਗਾਰੰਟੀ ਹੈ ਨਾ 21 ਜਨਮਾਂ ਦੀ? ਸਭ ਨੇ ਗਰੰਟੀ ਲਿੱਤੀ ਹੈ? ਪਿੱਛੇ ਵਾਲਿਆਂ ਨੂੰ ਗਾਰੰਟੀ ਮਿਲੀ ਹੈ? ਸਭ ਹੱਥ ਉਠਾ ਰਹੇ ਹਨ, ਬਹੁਤ ਚੰਗਾ। ਬੱਚਾ ਬਣਨਾ ਮਤਲਬ ਬਾਪ ਦਵਾਰਾ ਵਰਸਾ ਮਿਲਣਾ। ਬੱਚਾ ਬਣ ਨਹੀਂ ਰਹੇ ਹੋ, ਬਣ ਰਹੇ ਹੋ ਕੀ? ਬੱਚੇ ਬਣ ਰਹੇ ਹੋ ਜਾਂ ਬਣ ਗਏ ਹੋ? ਬੱਚਾ ਬਣਨਾ ਨਹੀਂ ਹੁੰਦਾ। ਪੈਦਾ ਹੋਇਆ ਅਤੇ ਬਣਿਆ। ਪੈਦਾ ਹੁੰਦੇ ਹੀ ਬਾਪ ਦੇ ਵਰਸੇ ਦੇ ਅਧਿਕਾਰੀ ਬਣ ਗਏ। ਤਾਂ ਇਵੇਂ ਦੇ ਸ਼੍ਰੇਸ਼ਠ ਭਾਗ ਬਾਪ ਦਵਾਰਾ ਹੁਣ ਪ੍ਰਾਪਤ ਕਰ ਲਿਆ। ਅਤੇ ਫਿਰ ਰਿਚੇਸਟ ਵੀ ਹੋ। ਬ੍ਰਾਹਮਣ ਆਤਮਾ, ਸ਼ਤ੍ਰੀ ਨਹੀਂ ਬ੍ਰਾਹਮਣ। ਬ੍ਰਾਹਮਣ ਆਤਮਾ ਨਿਸ਼ਚੇ ਤੋਂ ਅਨੁਭਵ ਕਰਦੀ ਹੈ ਕਿ ਮੈਂ ਸ਼੍ਰੇਸ਼ਠ ਆਤਮਾ, ਮੈਂ ਫਲਾਣਾ ਨਹੀਂ, ਆਤਮਾ ਰਿਚੇਸ੍ਟ ਇੰਨ ਦੀ ਵਰਲਡ ਹੈ। ਬ੍ਰਾਹਮਣ ਹਨ ਤਾਂ ਰਿਚੇਸ੍ਟ ਇੰਨ ਦੀ ਵਰਲਡ ਹਨ ਕਿਉਂਕਿ ਆਤਮਾ ਦੇ ਲਈ ਪਰਮਾਤਮ ਯਾਦ ਨਾਲ ਹਰ ਕਦਮ ਵਿੱਚ ਪਦਮ ਹਨ। ਤਾਂ ਸਾਰੇ ਦਿਨ ਵਿੱਚ ਕਿੰਨੇ ਕਦਮ ਉਠਾਉਂਦੇ ਹੋਣਗੇ? ਹਰ ਕਦਮ ਵਿੱਚ ਪਦਮ, ਤਾਂ ਸਾਰੇ ਦਿਨ ਵਿੱਚ ਕਿੰਨੇ ਪਦਮ ਹੋ ਗਏ? ਇਵੇਂ ਦੀਆ ਆਤਮਾਵਾਂ ਬਾਪ ਦਵਾਰਾ ਬਣ ਗਏ। ਮੈਂ ਬ੍ਰਾਹਮਣ ਆਤਮਾ ਕੀ ਹਾਂ, ਇਹ ਯਾਦ ਰਹਿਣਾ ਹੀ ਭਾਗ ਹੈ। ਤਾਂ ਅੱਜ ਬਾਪਦਾਦਾ ਹਰ ਇੱਕ ਦੇ ਮਸਤਕ ਤੇ ਭਾਗ ਦਾ ਚਮਕਦਾ ਹੋਇਆ ਸਿਤਾਰਾ ਦੇਖ ਰਹੇ ਹਨ। ਤੁਸੀਂ ਵੀ ਆਪਣੇ ਭਾਗ ਦਾ ਸਿਤਾਰਾ ਦੇਖ ਰਹੇ ਹੋ?

ਬਾਪਦਾਦਾ ਬੱਚਿਆਂ ਨੂੰ ਦੇਖ ਖੁਸ਼ ਹੁੰਦੇ ਹਨ ਜਾਂ ਬੱਚੇ ਬਾਪ ਨੂੰ ਦੇਖ ਖੁਸ਼ ਹੁੰਦੇ ਹਨ? ਕੌਣ ਖੁਸ਼ ਹੁੰਦੇ ਹਨ? ਬਾਪ ਜਾਂ ਬੱਚੇ? ਕੌਣ? (ਬੱਚੇ) ਬਾਪ ਖੁਸ਼ ਨਹੀਂ ਹੁੰਦੇ? ਬਾਪ ਬੱਚਿਆਂ ਨੂੰ ਦੇਖ ਖੁਸ਼ ਹੁੰਦੇ ਅਤੇ ਬੱਚੇ ਬਾਪ ਨੂੰ ਦੇਖ ਖੁਸ਼ ਹੁੰਦੇ ਹਨ। ਦੋਨੋਂ ਖੁਸ਼ ਹੁੰਦੇ ਹਨ ਕਿਉਂਕਿ ਬੱਚੇ ਜਾਣਦੇ ਹਨ ਕਿ ਇਹ ਪ੍ਰਭੂ ਮਿਲਣ, ਇਹ ਪਰਮਾਤਮ ਪਿਆਰ, ਇਹ ਪ੍ਰ੍ਰਮਾਤਮ ਵਰਸਾ, ਇਹ ਪਰਮਾਤਮ ਪ੍ਰਾਪਤੀਆਂ ਹੁਣ ਹੀ ਪ੍ਰਾਪਤ ਹੁੰਦੀਆਂ ਹਨ। ਹੁਣ ਨਹੀਂ ਤਾਂ ਕਦੀ ਨਹੀਂ। ਇਵੇਂ ਹੈ?

ਬਾਪਦਾਦਾ ਹੁਣ ਸਿਰਫ਼ ਇੱਕ ਗੱਲ ਬੱਚਿਆਂ ਨੂੰ ਰਿਵਾਇਜ ਕਰਵਾ ਰਹੇ ਹਨ- ਕਿਹੜੀ ਗੱਲ ਹੋਵੇਗੀ ਸਮਝ ਤਾਂ ਗਏ ਨਾ। ਇਹ ਹੀ ਬਾਪਦਾਦਾ ਰਿਵਾਇਜ ਕਰਵਾ ਰਹੇ ਹਨ ਕਿ ਹੁਣ ਸ਼੍ਰੇਸ਼ਠ ਸਮੇਂ ਨੂੰ ਸਮੀਪ ਲਿਆਓ। ਇਹ ਵਿਸ਼ਵ ਦੀ ਆਤਮਾਵਾਂ ਦਾ ਆਵਾਜ਼ ਹੈ। ਪਰ ਲਿਆਉਣ ਵਾਲੇ ਕੌਣ? ਤੁਸੀਂ ਹੋ ਜਾਂ ਹੋਰ ਕੋਈ ਹੋ? ਇਵੇਂ ਸੁਹਾਵਨੇ ਸ਼੍ਰੇਸ਼ਠ ਸਮੇਂ ਨੂੰ ਸਮੀਪ ਲਿਆਉਣ ਵਾਲੇ ਤੁਸੀਂ ਸਭ ਹੋ? ਜੇਕਰ ਹੋ ਤਾਂ ਹੱਥ ਉਠਾਓ। ਅੱਛਾ ਫਿਰ ਦੂਸਰੀ ਗੱਲ ਵੀ ਹੈ, ਉਹ ਵੀ ਸਮਝ ਗਏ ਹੋ ਤਾਂ ਹੱਸ ਰਹੇ ਹੋ? ਅੱਛਾ, ਉਸਦੀ ਤਰੀਖ਼ ਕਿਹੜੀ ਹੈ? ਡੇਟ ਤਾਂ ਫਿਕਸ ਕਰੋ ਨਾ। ਹੁਣ ਡੇਟ ਫਿਕਸ ਕੀਤੀ ਹੈ ਨਾ ਕਿ ਫਾਰੇਨਰਸ ਦਾ ਟਰਨ ਹੋਣਾ ਹੈ। ਤਾਂ ਇਹ ਡੇਟ ਤਾਂ ਫਿਕਸ ਕਰ ਲੀਤੀ। ਤਾਂ ਔ ਸਮੇਂ ਨੂੰ ਸਮੀਪ ਲਿਆਉਣ ਵਾਲੀ ਆਤਮਾਵਾਂ ਬੋਲੋ ਇਸਦੀ ਡੇਟ ਕਿਹੜੀ ਹੈ? ਉਹ ਨਜ਼ਰ ਆਉਂਦੀ ਹੈ? ਪਹਿਲੇ ਤੁਹਾਡੀ ਨਜਰਾਂ ਵਿੱਚ ਆਏ ਤਾਂ ਵਿਸ਼ਵ ਤੇ ਆਵੈ। ਬਾਪਦਾਦਾ ਜਦੋਂ ਅੰਮ੍ਰਿਤਵੇਲੇ ਵਿਸ਼ਵ ਵਿੱਚ ਚੱਕਰ ਲਗਾਉਂਦੇ ਹਨ ਤਾਂ ਦੇਖ - ਦੇਖ, ਸੁਣ -ਸੁਣ ਰਹਿਮ ਆਉਂਦਾ ਹੈ। ਮੌਜ ਵਿੱਚ ਵੀ ਹਨ ਪਰ ਮੌਜ ਦੇ ਨਾਲ ਮੂੰਝੇ ਹੋਏ ਵੀ ਹਨ। ਤਾਂ ਬਾਪਦਾਦਾ ਪੁੱਛਦੇ ਹਨ ਕਿ ਹੈ ਦਾਤਾ ਦੇ ਬੱਚੇ ਮਾਸਟਰ ਦਾਤਾ ਕਦੋਂ ਆਪਣੇ ਮਾਸਟਰ ਦਾਤਾਪਨ ਦਾ ਪਾਰ੍ਟ ਤੀਵਰਗਤੀ ਨਾਲ ਵਿਸ਼ਵ ਦੇ ਅੱਗੇ ਪ੍ਰਤੱਖ ਕਰਨਗੇ? ਜਾਂ ਹੁਣ ਪਰਦੇ ਦੇ ਅੰਦਰ ਤਿਆਰ ਹੋ ਰਹੇ ਹੋ? ਤਿਆਰੀ ਕਰ ਰਹੇ ਹੋ? ਤਿਆਰੀ ਕਰ ਰਹੇ ਹੋ? ਵਿਸ਼ਵ ਪਰਿਵਰਤਨ ਦੇ ਨਿਮਿਤ ਆਤਮਾਵਾਂ ਹੁਣ ਵਿਸ਼ਵ ਦੀਆਂ ਆਤਮਾਵਾਂ ਦੇ ਉਪਰ ਰਹਿਮ ਕਰੋ। ਹੋਣਾ ਤਾਂ ਹੈ ਹੀ, ਇਹ ਤਾਂ ਨਿਸ਼ਚਿਤ ਹੈ ਅਤੇ ਹੋਣਾ ਵੀ ਤੁਸੀਂ ਨਿਮਿਤ ਆਤਮਾਵਾਂ ਦਵਾਰਾ ਹੀ ਹੈ। ਸਿਰਫ਼ ਦੇਰੀ ਕਿਸ ਗੱਲ ਦੀ ਹੈ? ਬਾਪਦਾਦਾ ਇਹ ਇੱਕ ਸੇਰੀਮਨੀ ਦੇਖਣਾ ਚਾਹੁੰਦੇ ਹਨ, ਕਿ ਹਰ ਇੱਕ ਬ੍ਰਾਹਮਣ ਦੇ ਦਿਲ ਵਿੱਚ ਸੰਪੰਨਤਾ ਅਤੇ ਸੰਪੂਰਨਤਾ ਦਾ ਝੰਡਾ ਲਹਿਰਾਇਆ ਹੋਇਆ ਦਿਖਾਈ ਦਵੇ। ਜਦੋਂ ਹਰ ਬ੍ਰਾਹਮਣ ਦੇ ਅੰਦਰ ਸੰਪੂਰਨਤਾ ਦਾ ਝੰਡਾ ਲਹਿਰਾਏਗਾ ਉਦੋਂ ਹੀ ਵਿਸ਼ਵ ਵਿੱਚ ਬਾਪ ਦੀ ਪ੍ਰਤਖਤਾ ਦਾ ਝੰਡਾ ਲਹਿਰਾਏਗਾ। ਤਾਂ ਇਹ ਫਲੈਗ ਸੇਰੀਮਨੀ ਬਾਪਦਾਦਾ ਦੇਖਣਾ ਚਾਹੁੰਦੇ ਹਨ। ਜਿਵੇਂ ਸ਼ਿਵਰਾਤਰੀ ਤੇ ਸ਼ਿਵ ਅਵਤਰਨ ਦਾ ਝੰਡਾ ਲਹਿਰਾਦੇ ਹੋ, ਇਵੇਂ ਹੁਣ ਸ਼ਿਵ ਸ਼ਕਤੀ ਪਾਂਡਵ ਅਵਤਰਨ ਦਾ ਨਾਰਾ ਲੱਗੇ। ਇੱਕ ਗੀਤ ਵਜਾਉਂਦੇ ਹੋ ਨਾ - ਸ਼ਿਵ ਸ਼ਕਤੀਆਂ ਆ ਗਈ। ਹੁਣ ਵਿਸ਼ਵ ਇਹ ਗੀਤ ਗਾਏ ਕਿ ਸ਼ਿਵ ਦੇ ਨਾਲ ਸ਼ਕਤੀਆਂ, ਪਾਂਡਵ ਪ੍ਰਤੱਖ ਹੋ ਗਏ। ਪਰਦੇ ਵਿੱਚ ਕਿਥੋਂ ਤੱਕ ਰਹਿਣਗੇ! ਪਰਦੇ ਵਿੱਚ ਰਹਿਣਾ ਚੰਗਾ ਲਗੱਦਾ ਹੈ? ਥੋੜਾ - ਥੋੜਾ ਚੰਗਾ ਲੱਗਦਾ! ਚੰਗਾ ਨਹੀਂ ਲਗਦਾ, ਤਾਂ ਹਟਾਉਣ ਵਾਲਾ ਕੌਣ? ਬਾਬਾ ਹਟਾਏਗਾ? ਕੌਣ ਹਟਾਏਗਾ? ਡਰਾਮਾ ਹਟਾਏਗਾ ਜਾਂ ਤੁਸੀ ਹਟਾਵੋਗੇ? ਜਦੋਂ ਤੁਸੀ ਹਟਾਓਗੇ ਤਾਂ ਦੇਰੀ ਕਿਉਂ? ਤਾਂ ਇਵੇਂ ਸਮਝਦੇ ਹੋ ਨਾ ਕਿ ਪਰਦੇ ਵਿੱਚ ਰਹਿਣਾ ਚੰਗਾ ਲੱਗਦਾ ਹੈ? ਬਸ, ਬਾਪਦਾਦਾ ਦੀ ਹੁਣ ਸਿਰਫ ਇੱਕ ਹੀ ਇਹ ਸ਼੍ਰੇਸ਼ਠ ਆਸ਼ ਹੈ, ਸਭ ਗੀਤ ਗਾਏ ਵਾਹ! ਆ ਗਏ, ਆ ਗਏ, ਆ ਗਏ। ਹੋ ਸਕਦਾ ਹੈ? ਦੇਖੋ ਦਾਦੀਆਂ ਸਭ ਕਹਿੰਦਿਆਂ ਹਨ ਹੋ ਸਕਦਾ ਹੈ ਫਿਰ ਕਿਉਂ ਨਹੀਂ ਹੁੰਦਾ? ਕਾਰਣ ਕੀ ਹੈ? ਜਦੋਂ ਸਭ ਇਵੇਂ ਇਵੇਂ ਕਰ ਰਹੇ ਹਨ. ਫਿਰ ਕਾਰਣ ਕੀ ਹੈ? (ਸਭ ਸੰਪੰਨ ਨਹੀਂ ਬਣੇ ਹੋ) ਕਿਉਂ ਨਹੀਂ ਬਣੇ ਹੋ? ਡੇਟ ਦੱਸੋ ਨਾ! (ਡੇਟ ਤਾਂ ਬਾਬਾ ਖੁਦ ਦੱਸਣਗੇ) ਬਾਪਦਾਦਾ ਦਾ ਮਹਾਮੰਤਰ ਯਾਦ ਹੈ? ਬਾਪਦਾਦਾ ਕੀ ਕਹਿੰਦੇ ਹਨ? ਕਬ ਨਹੀਂ ਅਬ। (ਦਾਦੀ ਜੀ ਕਹਿ ਰਹੀ ਹੈ ਬਾਬਾ ਫਾਈਨਲ ਡੇਟ ਤੁਸੀਂ ਦੱਸੋ) ਅੱਛਾ, ਬਾਪਦਾਦਾ ਜੋ ਡੇਟ ਦੇਣਗੇਉਸ ਵਿਚ ਆਪਣੇ ਨੂੰ ਮੋਲਡ ਕਰਕੇ ਨਿਭਾਓਗੇ?ਪਾਂਡਵ ਨਿਭਾਉਣਗੇ? ਪੱਕਾ। ਜੇਕਰ ਹੇਠਾਂ ਉੱਪਰ ਕੀਤਾ ਤਾਂ ਕੀ ਕਰਨਾ ਪਵੇਗਾ? (ਤੁਸੀ ਡੇਟ ਦਵੋਗੇ ਤਾਂ ਕੋਈ ਥਲੇ ਉੱਪਰ ਨਹੀਂ ਕਰੇਗਾ) ਮੁਬਾਰਕ ਹੋਵੇ। ਅੱਛਾ। ਹੁਣ ਡੇਟ ਦਸਦੇ ਹਾਂ,, ਦੇਖਣਾ। ਦੇਖੋ, ਬਾਪਦਾਦਾ ਫਿਰ ਵੀ ਰਹਿਮਦਿਲ ਹੈ, ਤਾਂ ਬਾਪਦਾਦਾ ਡੇਟ ਦੱਸਦੇ ਹਨ ਅਟੇੰਸ਼ਨ ਨਾਲ ਸੁਣਨਾ।

ਬਾਪਦਾਦਾ ਸਭ ਬੱਚਿਆਂ ਤੋਂ ਇਹ ਸ਼੍ਰੇਸ਼ਠ ਭਾਵਨਾ ਰੱਖਦੇ ਹਨ, ਆਸ ਰੱਖਦੇ ਹਨ - ਘੱਟ ਤੋਂ ਘੱਟ 6 ਮਹੀਨੇ ਵਿੱਚ, 6 ਮਹੀਨੇ ਕਦੋਂ ਤੱਕ ਪੂਰਾ ਹੋਵੇਗਾ? (ਮਈ ਵਿੱਚ) ਮਈ ਵਿਚ,ਮੈ, ਮੈ ਖ਼ਤਮ। ਬਾਪਦਾਦਾ ਫਿਰ ਵੀ ਮਾਰਜਿਨ ਦਿੰਦੇ ਹਨ ਕਿ ਘੱਟ ਤੋਂ ਘੱਟ 6 ਮਹੀਨੇ ਵਿੱਚ, ਜੋ ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਹੈ ਅਤੇ ਅਗਲੇ ਸੀਜਨ ਵਿੱਚ ਵੀ ਕੰਮ ਦਿੱਤਾ ਸੀ, ਕਿ ਆਪਣੇ ਨੂੰ ਜੀਵਨਮੁਕਤ ਸਥਿਤੀ ਦੇ ਅਨੁਭਵ ਵਿੱਚ ਲਗਾਓ। ਸਤਿਯੁਗ ਦੇ ਸ੍ਰਿਸ਼ਟੀ ਦੀ ਜੀਵਨਮੁਕਤ ਨਹੀਂ, ਸੰਗਮਯੁਗ ਦੀ ਜੀਵਨਮੁਕਤ ਸਟੇਜ। ਕੋਈ ਵੀ ਵਿਘਣ, ਪਰਿਸਥਿਤੀਆਂ, ਸਾਧਨ ਅਤੇ ਮੈ ਅਤੇ ਮੇਰਾਪਨ, ਮੈ ਬਾਡੀ-ਕਾਂਨਸੇਸ ਦਾ ਅਤੇ ਮੇਰਾ ਬਾਡੀ - ਕਾਂਨਸੇਸ ਦੀ ਸੇਵਾ ਦਾ, ਇਹਨਾਂ ਸਭ ਦੇ ਪ੍ਰਭਾਵ ਤੋਂ ਮੁਕਤ ਰਹਿਣਾ। ਇਵੇਂ ਨਹੀਂ ਕਹਿਣਾ ਕਿ ਮੈਂ ਤਾਂ ਮੁਕਤ ਰਹਿਣਾ ਚਾਹੁੰਦਾ ਸੀ ਪਰ ਇਹ ਵਿਘਣ ਆ ਗਿਆ ਨਾ, ਇਹ ਗੱਲ ਹੀ ਬਹੁਤ ਵੱਡੀ ਹੋ ਗਈ ਨਾ। ਛੋਟੀ ਗੱਲ ਤਾਂ ਚਲ ਜਾਂਦੀ ਹੈ, ਇਹ ਬਹੁਤ ਵਡੀ ਗੱਲ ਸੀ, ਇਹ ਬਹੁਤ ਵੱਡਾ ਪੇਪਰ ਸੀ, ਬੜਾ ਵਿਘਣ ਸੀ, ਵੱਡੀ ਪਰਿਸਥਿਤੀ ਸੀ। ਕਿੰਨੀ ਵੀ ਵੱਡੀ ਤੋਂ ਵੱਡੀ ਪਰਿਸਥਿਤੀ, ਵਿਘਣ, ਸਾਧਨਾ ਦੀ ਆਕਰਸ਼ਣ ਸਾਹਮਣਾ ਕਰੇ, ਸਾਹਮਣਾ ਕਰੇਗੀ ਇਹ ਪਹਿਲੇ ਹੀ ਦਸ ਦਿੰਦੇ ਹਾਂ ਪਰ ਘਟ ਤੋਂ ਘੱਟ 6 ਮਹੀਨੇ ਵਿੱਚ 75 ਪਰਸੈਂਟ ਮੁਕਤ ਹੋ ਸਕਦੇ ਹੋ? ਬਾਪਦਾਦਾ 100 ਪਰਸੈਂਟ ਨਹੀਂ ਕਹਿ ਰਹੇ ਹਨ, 75 ਪਰਸੈਂਟ, ਪੋਣੇ ਤੱਕ ਤੇ ਆਉਣਗੇ ਤਾਂ ਪੂਰੇ ਤੇ ਪਹੁੰਚਣਗੇ ਨਾ! ਤਾਂ 6 ਮਹੀਨੇ ਵਿੱਚ, ਇੱਕ ਮਹੀਨੇ ਵਿੱਚ ਵੀ ਨਹੀਂ, 6 ਮਹੀਨੇ ਦੇ ਰਹੇ ਹਾਂ, ਵਰ੍ਹੇ ਦਾ ਅੱਧਾ। ਤਾਂ ਕੀ ਇਹ ਡੇਟ ਫਿਕਸ ਕਰ ਸਕਦੇ ਹੋ? ਦੇਖੋ, ਦਾਦੀਆਂ ਨੇ ਕਿਹਾ ਹੈ ਫਿਕਸ ਕਰੋ, ਦਾਦੀਆਂ ਦਾ ਹੁਕਮ ਤੇ ਮੰਨਣਾ ਹੈ ਨਾ! ਰਿਜ਼ਲਟ ਦੇਖਕੇ ਤਾ ਬਾਪਦਾਦਾ ਖੁਦ ਹੀ ਅਕਰਨਸ਼ਨ ਵਿੱਚ ਆਉਣਗੇ, ਕਹਿਣ ਦੀ ਜਰੂਰਤ ਨਹੀਂ ਪਵੇਗੀ। ਤਾਂ 6 ਮਹੀਨੇ ਅਤੇ 75 ਪਰਸੈਂਟ, 100 ਨਹੀਂ ਕਹਿ ਰਹੇ ਹਨ। ਉਸਦੇ ਲਈ ਫਿਰ ਅੱਗੇ ਟਾਇਮ ਦੇਣਗੇ। ਤਾਂ ਇਸ ਵਿੱਚ ਏਵਰਰੇਡੀ ਹੋ? ਏਵਰਰੇਡੀ ਨਹੀਂ 6 ਮਹੀਨੇ ਵਿੱਚ ਰੇਡੀ। ਪਸੰਦ ਹੈ ਜਾਂ ਥੋੜੀ ਹਿੰਮਤ ਘੱਟ ਹੈ, ਪਤਾ ਨਹੀਂ ਕੀ ਹੋਵੇਗਾ? ਸ਼ੇਰ ਵੀ ਆਏਗਾ, ਬਿੱਲੀ ਵੀ ਆਏਗੀ, ਸਭ ਆਉਣਗੇ। ਵਿਘਣ ਵੀ ਆਉਣਗੇ ਪਰਿਸਥਿਤੀਆਂ ਵੀ ਆਉਣਗੀਆਂ, ਸਾਧਨ ਵੀ ਵਧਣਗੇ ਪਰ ਸਾਧਨ ਦੇ ਪ੍ਰਭਾਵ ਤੋਂ ਮੁਕਤ ਰਹਿਣਾ। ਪਸੰਦ ਹੈ ਤਾਂ ਹੱਥ ਉਠਾਓ। ਟੀ. ਵੀ. ਘੁਮਾਓ। ਚੰਗੀ ਤਰ੍ਹਾਂ ਨਾਲ ਹੱਥ ਉਠਾਓ, ਥੱਲੇ ਨਹੀਂ ਕਰਨਾ। ਚੰਗੀ ਸੀਨ ਲਗ ਰਹੀ ਹੈ। ਅੱਛਾ, ਇੰਨਐਡਵਾਂਸ ਮੁਬਾਰਕ ਹੋਵੇ।

ਇਹ ਨਹੀਂ ਕਹਿਣਾ ਕੀ ਸਾਨੂੰ ਬਹੁਤ ਮਰਨਾ ਪਵੇਗਾ, ਮਰੋ ਜਾਂ ਜਿਓ ਪਰ ਬਣਨਾ ਹੈ। ਇਹ ਮਰਨਾ ਮਿੱਠਾ ਮਰਨਾ ਹੈ, ਇਸ ਮਰਨ ਨਾਲ ਦੁੱਖ ਨਹੀਂ ਹੁੰਦਾ ਹੈ। ਇਹ ਮਰਨਾ ਅਨੇਕਾਂ ਦੇ ਕਲਿਆਣ ਦੇ ਲਈ ਮਰਨਾ ਹੈ, ਇਸਲਈ ਇਸ ਮਰਨ ਵਿੱਚ ਮਜ਼ਾ ਹੈ। ਦੁੱਖ ਨਹੀਂ ਹੈ, ਸੁਖ ਹੈ। ਕੋਈ ਬਹਾਨਾ ਨਹੀਂ ਕਰਨਾ, ਇਹ ਹੋ ਗਿਆ ਨਾ, ਇਸਲਈ ਹੋ ਗਿਆ। ਬਹਾਨੇ ਬਾਜ਼ੀ ਨਹੀਂ ਚੱਲੇਗੀ। ਬਹਾਨੇ ਬਾਜ਼ੀ ਕਰੋਗੇ ਕੀ? ਨਹੀਂ ਕਰੋਗੇ ਨਾ! ਉੱਡਦੀ ਕਲਾ ਦੀ ਬਾਜ਼ੀ ਕਰਨਾ ਹੋਰ ਕੋਈ ਬਾਜ਼ੀ ਨਹੀਂ। ਡਿੱਗਦੀ ਕਲਾ ਦੀ ਬਾਜ਼ੀ, ਬਹਾਨੇ ਬਾਜ਼ੀ, ਕੰਮਜ਼ੋਰੀ ਦੀ ਬਾਜ਼ੀ ਇਹ ਸਭ ਖ਼ਤਮ। ਉੱਡਦੀ ਕਲਾ ਦੀ ਬਾਜ਼ੀ। ਠੀਕ ਹੈ ਨਾ! ਸਭਦੇ ਚੇਹਰੇ ਤੇ ਖਿੜ ਗਏ ਹਨ। ਜਦੋਂ 6 ਮਹੀਨੇ ਦੇ ਬਾਦ ਮਿਲਣ ਆਓਗੇ ਤੇ ਕਿਵੇਂ ਦੇ ਚੇਹਰੇ ਹੋਣਗੇ। ਉਦੋਂ ਵੀ ਫੋਟੋ ਕੱਢਾਗੇ।

ਡਬਲ ਫਾਰੇਨਰਸ ਆਏ ਹਨ ਨਾ ਤਾਂ ਡਬਲ ਪ੍ਰਤਿਗਿਆ ਕਰਨ ਦਾ ਦਿਨ ਆ ਗਿਆ। ਦੂਸਰੇ ਕਿਸੇਨੂੰ ਨਹੀਂ ਦੇਖਣਾ, ਸੀ ਫਾਦਰ, ਸੀ ਬ੍ਰਹਮਾ ਮਦਰ। ਦੂਸਰਾ ਕਰੇ ਨਾ ਕਰੇ, ਕਰਨਗੇ ਤਾਂ ਸਭ ਫਿਰ ਵੀ ਰਹਿਮ ਭਾਵ ਰੱਖਣਾ। ਕਮਜ਼ੋਰ ਨੂੰ ਸ਼ੁਭ ਭਾਵਨਾ ਦਾ ਭਲਾ ਦੇਣਾ, ਕਮਜ਼ੋਰੀ ਨਹੀਂ ਦੇਖਣਾ। ਅਜਿਹੀਆਂ ਆਤਮਾਵਾਂ ਨੂੰ ਆਪਣੀ ਹਿੰਮਤ ਦੇ ਹੱਥ ਨਾਲ ਉਠਾਉਣਾ, ਉੱਚਾ ਕਰਨਾ। ਹਿੰਮਤ ਦਾ ਹੱਥ ਸਦਾ ਖੁਦ ਪ੍ਰਤੀ ਅਤੇ ਸਰਵ ਦੇ ਪ੍ਰਤੀ ਵਧਾਉਂਦੇ ਰਹਿਣਾ। ਹਿੰਮਤ ਦਾ ਹੱਥ ਬਹੁਤ ਸ਼ਕਤੀਸ਼ਾਲੀ ਹੈ। ਅਤੇ ਬਾਪਦਾਦਾ ਦਾ ਵਰਦਾਨ ਹੈ - ਹਿੰਮਤ ਦਾ ਇੱਕ ਕਦਮ ਬੱਚਿਆਂ ਦਾ, ਹਜ਼ਾਰ ਕਦਮ ਬਾਪ ਦੀ ਮਦਦ ਦਾ। ਨਿਸਵਾਰਥ ਪੁਰਸ਼ਾਰਥ , ਸਵਾਰਥ ਦਾ ਪੁਰਸ਼ਾਰਥ ਨਹੀਂ, ਨਿਸਵਾਰਥ ਪੁਰਸ਼ਾਰਥ ਇਸ ਵਿੱਚ ਜੋ ਓਟੇ ਉਹ ਬ੍ਰਹਮਾ ਬਾਪ ਸਮਾਨ।

ਬ੍ਰਹਮਾ ਬਾਪ ਨਾਲ ਤੇ ਪਿਆਰ ਹੈ ਨਾ! ਤਾਂ ਹੀ ਤੇ ਬ੍ਰਹਮਾਕੁਮਾਰੀ ਬ੍ਰਹਮਾਕੁਮਾਰ ਕਹਾਉਂਦੇ ਹੋ ਨਾ! ਜਦੋਂ ਚੈਲੇਜ ਕਰਦੇ ਹੋ ਕਿ ਸੈਕਿੰਡ ਵਿੱਚ ਜੀਵਨਮੁਕਤੀ ਦਾ ਵਰਸਾ ਲੈ ਲੋ ਤਾਂ ਹੁਣ ਸੈਕਿੰਡ ਵਿੱਚ ਆਪਣੇ ਨੂੰ ਮੁਕਤ ਕਰਨ ਦਾ ਅਟੇੰਸ਼ਨ। ਹੁਣ ਸਮੇਂ ਨੂੰ ਸਮੀਪ ਲਿਆਓ। ਆਪਣੇ ਸੰਪੂਰਨਤਾ ਦੀ ਸਮੀਪਤਾ, ਸ਼੍ਰੇਸ਼ਠ ਸਮੇਂ ਨੂੰ ਸਮੀਪ ਲਿਆਏਗੀ। ਮਾਲਿਕ ਹੋ ਨਾ, ਰਾਜਾ ਹੋ ਨਾ! ਸਵਰਾਜ ਅਧਿਕਾਰੀ ਹੋ? ਤਾਂ ਆਡਰ ਕਰੋ। ਰਾਜਾ ਤੇ ਆਡਰ ਕਰਦਾ ਹੈ ਨਾ! ਇਹ ਨਹੀਂ ਕਰਨਾ ਹੈ, ਇਹ ਕਰਨਾ ਹੈ। ਬਸ ਆਡਰ ਕਰੋ। ਹੁਣੇ - ਹੁਣੇ ਦੇਖੋ ਮਨ ਨੂੰ ਕਿਉਂਕਿ ਮਨ ਹੈ ਮੁਖ ਮੰਤਰੀ। ਤਾਂ ਹੇ ਰਾਜੇ ਆਪਣੇ ਮਨ ਮੰਤਰੀ ਨੂੰ ਸੈਕਿੰਡ ਵਿੱਚ ਆਡਰ ਕਰ ਅਸ਼ਰੀਰੀ, ਵਿਦੇਹੀ ਸਥਿਤੀ ਵਿੱਚ ਸਥਿਤ ਕਰ ਸਕਦੇ ਹੋ? ਕਰੋ ਆਡਰ ਇੱਕ ਸੈਕਿੰਡ ਵਿੱਚ (ਪੰਜ ਮਿੰਟ ਡ੍ਰਿੱਲ) ਅੱਛਾ।

ਸਦਾ ਲਵਲੀਨ ਅਤੇ ਲੱਕੀ ਆਤਮਾਵਾਂ ਨੂੰ ਬਾਪਦਾਦਾ ਦਵਾਰਾ ਪ੍ਰਾਪਤ ਹੋਈ ਸਰਵ ਪ੍ਰਾਪਤੀਆਂ ਦੇ ਅਨੁਭੂਵੀ ਆਤਮਾਵਾਂ ਨੂੰ, ਸਵਰਾਜ ਅਧਿਕਾਰੀ ਬਣ ਅਧਿਕਾਰ ਦਵਾਰਾ ਸਵਰਾਜ ਕਰਨ ਵਾਲੀ ਸ਼ਕਤੀਸ਼ਾਲੀ ਆਤਮਾਵਾਂ ਨੂੰ, ਸਦਾ ਜੀਵਨਮੁਕਤ ਸਥਿਤੀ ਦੇ ਅਨੁਭਵੀ ਹਾਈਏਸਟ ਆਤਮਾਵਾਂ ਨੂੰ, ਭਾਗ ਵਿਧਾਤਾ ਦਵਾਰਾ ਸ਼੍ਰੇਸ਼ਠ ਭਾਗ ਦੀ ਲਕੀਰ ਦਵਾਰਾ ਲਕੀਏਸਟ ਆਤਮਾਵਾਂ ਨੂੰ, ਸਦਾ ਪਵਿੱਤਰਤਾ ਦੀ ਦ੍ਰਿਸ਼ਟੀ, ਵ੍ਰਿਤੀ ਦਵਾਰਾ ਖੁਦ ਪ੍ਰੀਵਤਰਨ ਵਿਸ਼ਵ ਪਰਿਵਰਤਨ ਕਰਨ ਵਾਲੀ ਹੋਲੀਏਸਟ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਡਬਲ ਵਿਦੇਸ਼ੀ ਮਹਿਮਾਨਾਂ ਨਾਲ ( ਕਾਲ ਆਫ਼ ਟਾਇਮ ਦੇ ਪ੍ਰੋਗ੍ਰਾਮ ਵਿੱਚ ਆਏ ਹੋਏ ਮਹਿਮਾਨਾਂ ਨਾਲ ):

ਸਭ ਆਪਣੇ ਸਵੀਟ ਹੋਮ ਵਿਚ, ਸਵੀਟ ਪਰਿਵਾਰ ਵਿਚ ਪਹੁੰਚ ਗਏ ਹੋ ਨਾ! ਇਹ ਛੋਟਾ ਜਿਹਾ ਸਵੀਟ ਪਰਿਵਾਰ ਪਿਆਰਾ ਲਗਦਾ ਹੈ ਨਾ! ਅਤੇ ਤੁਸੀ ਵੀ ਕਿੰਨੇ ਪਿਆਰੇ ਹੋ ਗਏ ਹੋ! ਸਭ ਤੋਂ ਪਹਿਲੇ ਪ੍ਰਮਾਤਮ ਪਿਆਰੇ ਬਣ ਗਏ। ਬਣੇ ਹੋ ਨਾ! ਬਣ ਗਏ ਜਾਂ ਬਣੋਗੇ? ਦੇਖੋ ਤੁਹਾਨੂੰ ਸਭ ਨੂੰ ਵੇਖਕੇ ਸਾਰੇ ਕਿੰਨੇ ਖੁਸ਼ ਹੋ ਰਹੇ ਹਨ? ਸਭ ਦੇ ਚੇਹਰੇ ਵੇਖੋ ਬਹੁਤ ਖੁਸ਼ ਹੋ ਰਹੇ ਹਨ। ਕਿਉਂ ਖੁਸ਼ ਹੋ ਰਹੇ ਹਨ? ਕਿਉਂਕਿ ਜਾਣਦੇ ਹਨ ਕਿ ਇਹ ਸਭ ਗੋਡਲੀ ਮੇਸੇਂਜਰ ਬਣ ਆਤਮਾਵਾਂ ਨੂੰ ਮੈਸੇਜ ਦੇਣ ਦੇ ਨਿਮਿਤ ਆਤਮਾਵਾਂ ਹਨ (ਪੰਜਾਂ ਖੰਡਾ ਦੇ ਹਨ) ਤਾਂ ਪੰਜਾਂ ਖੰਡਾਂ ਵਿਚ ਮੈਸੇਜ ਪਹੁੰਚ ਜਾਵੇਗਾ, ਸਹਿਜ ਹੈ ਨਾ। ਪਲਾਨ ਬਹੁਤ ਚੰਗਾ ਬਣਾਇਆ ਹੈ। ਇਸ ਵਿਚ ਪ੍ਰਮਾਤਮ ਪਾਵਰ ਭਰਕੇ ਅਤੇ ਪਰਿਵਾਰ ਦਾ ਸਹਿਯੋਗ ਲੈਕੇ ਅੱਗੇ ਵਧਦੇ ਰਹਿਣਾ। ਸਭ ਦੇ ਸੰਕਲਪ ਬਾਪਦਾਦਾ ਦੇ ਕੋਲ ਪਹੁੰਚ ਰਹੇ ਹਨ। ਸੰਕਲਪ ਬਹੁਤ ਚੰਗੇ - ਚੰਗੇ ਚਲ ਰਹੇ ਹਨ ਨਾ! ਪਲਾਨ ਬਣ ਰਹੇ ਹਨ। ਤਾਂ ਪਲਾਨ ਨੂੰ ਪ੍ਰੈਕਟਿਕਲ ਵਿਚ ਲਿਆਉਣ ਲਈ ਹਿੰਮਤ ਤੁਹਾਡੀ ਅਤੇ ਮਦਦ ਬਾਪ ਦੀ ਅਤੇ ਬ੍ਰਾਹਮਣ ਪਰਿਵਾਰ ਦੀ। ਸਿਰਫ ਨਿਮਿਤ ਬਣਨਾ ਹੈ ਬਸ ਹੋਰ ਮਿਹਨਤ ਨਹੀਂ ਕਰਨੀ ਹੈ। ਮੈਂ ਪ੍ਰਮਾਤਮ ਕੰਮ ਦੇ ਨਿਮਿਤ ਹਾਂ। ਕਸੀਏ ਵੀ ਕੰਮ ਵਿਚ ਆਓ ਤਾਂ ਬਾਬਾ ਮੈਂ ਇੰਸਟਰੁਮੇਂਟ ਸੇਵ ਦੇ ਲਈ ਤਿਆਰ ਹਾਂ, ਮੈਂ ਇੰਸਟਰੁਮੇਂਟ ਹਾਂ, ਚਲਾਉਣ ਵਾਲਾ ਆਪੇ ਹੀ ਚਲਾਵੇਗਾ। ਇਹ ਨਿਮਿਤ ਭਾਵ ਤੁਹਾਡੇ ਚਿਹਰੇ ਤੇ ਨਿਰਮਾਣ ਅਤੇ ਨਿਰਮਾਨ ਭਾਵ ਪ੍ਰਤੱਖ ਕਰੇਗਾ। ਕਰਾਵਨਹਾਰ ਨਿਮਿਤ ਬਣਾਏ ਕੰਮ ਕਰਾਵੇਗਾ। ਮਾਇਕ ਤੁਸੀਂ ਅਤੇ ਮਾਇਟ ਬਾਪ ਦੀ। ਤਾਂ ਸਹਿਜ ਹੈ ਨਾ! ਤਾਂ ਨਿਮਿਤ ਬਣਕੇ ਯਾਦ ਵਿਚ ਹਾਜਿਰ ਹੋ ਜਾਵੋ, ਬਸ। ਤਾਂ ਤੁਹਾਡੀ ਸੂਰਤ, ਤੁਹਾਡੇ ਫੀਚਰਜ ਆਪੇ ਹੀ ਸੇਵਾ ਦੇ ਨਿਮਿਤ ਬਣ ਜਾਣਗੇ। ਸਿਰਫ ਬੋਲ ਦ੍ਵਾਰਾ ਸੇਵਾ ਨਹੀਂ ਕਰਨਗੇ ਲੇਕਿਨ ਫੀਚਰਜ਼ ਦ੍ਵਾਰਾ ਵੀ ਤੁਹਾਡੀ ਅੰਦਰੂਨੀ ਖ਼ੁਸ਼ੀ ਚਿਹਰੇ ਤੋਂ ਵਿਖਾਈ ਦਵੇਗੀ। ਇਸਨੂੰ ਹੀ ਕਿਹਾ ਜਾਂਦਾ ਹੈ ਅਲੌਕਿਕਤਾ। ਹੁਣ ਅਲੌਕਿਕ ਹੋ ਗਏ ਨਾ। ਲੋਕਿਕਪਨ ਤੇ ਖਤਮ ਹੋਇਆ ਨਾ। ਮੈਂ ਆਤਮਾ ਹਾਂ - ਇਹ ਅਲੌਕਿਕ। ਮੈਂ ਫਲਾਣਾ ਹਾਂ - ਇਹ ਲੌਕਿਕ। ਤਾਂ ਕੌਣ ਹੋ? ਅਲੌਕਿਕ ਜਾਂ ਲੌਕਿਕ? ਅਲੌਕਿਕ ਹੋ ਨਾ! ਚੰਗਾ ਹੈ। ਬਾਪਦਾਦਾ ਅਤੇ ਪਰਿਵਾਰ ਦੇ ਸਾਮ੍ਹਣੇ ਪਹੁੰਚ ਗਏ, ਇਹ ਬਹੁਤ ਚੰਗੀ ਹਿੰਮਤ ਰੱਖੀ। ਵੇਖੋ, ਤੁਸੀ ਵੀ ਕੋਟਾਂ ਵਿੱਚੋ ਕੋਈ ਨਿਕਲੇ ਨਾ। ਕਿੰਨਾਂ ਗ੍ਰੂਪ ਸੀ, ਉਸ ਵਿਚੋਂ ਕਿੰਨੇ ਆਏ ਹੋ। ਤਾਂ ਕੋਟਾਂ ਵਿਚੋਂ ਕੋਈ ਨਿਕਲੇ ਨਾ। ਚੰਗਾ ਹੈ - ਬਾਪਦਾਦਾ ਨੂੰ ਗਰੁੱਪ ਪਸੰਦ ਹੈ। ਅਤੇ ਇਹ ਵੇਖੋ ਕਿੰਨੇ ਖੁਸ਼ ਹੋ ਰਹੇ ਹਨ। ਤੁਹਾਡੇ ਤੋਂ ਜਿਆਦਾ ਇਹ ਖੁਸ਼ ਹੋ ਰਹੇ ਹਨ ਕਿਉਂਕਿ ਸੇਵਾ ਦਾ ਰਿਟਰਨ ਸਾਮ੍ਹਣੇ ਵੇਖ ਖੁਸ਼ ਰੋ ਰਹੇ ਹਨ। ਖੁਸ਼ ਹੋ ਰਹੇ ਹੋ ਨਾ - ਮਿਹਨਤ ਦਾ ਫਲ ਮਿਲ ਗਿਆ। ਚੰਗਾ। ਹਾਲੇ ਤਾਂ ਬਾਲਿਕ ਸੋ ਮਾਲਿਕ ਹੋ। ਬਾਲਿਕ ਮਾਸਟਰ ਹੈ। ਬੱਚੇ ਨੂੰ ਸਦਾ ਕਿਹਾ ਜਾਂਦਾ ਹੈ ਮਾਸਟਰ। ਅੱਛਾ।

ਵਰਦਾਨ:-
ਸਫਲ ਕਰਨ ਦੀ ਵਿਧੀ ਨਾਲ ਸਫਲਤਾ ਦਾ ਵਰਦਾਨ ਪ੍ਰਾਪਤ ਕਰਨ ਵਾਲੇ ਵਰਦਾਨੀ ਮੂਰਤ ਭਵ।

ਸੰਗਮਯੁੱਗ ਤੇ ਤੁਸੀ ਬੱਚਿਆਂ ਨੂੰ ਵਰਸਾ ਵੀ ਹੈ ਤੇ ਵਰਦਾਨ ਵੀ ਹੈ ਕਿ ਸਫਲ ਕਰੋ ਅਤੇ ਸਫਲਤਾ ਪਾਵੋ ਸਫਲ ਕਰਨਾ ਹੈ ਬੀਜ ਅਤੇ ਸਫਲਤਾ ਹੈ ਫਲ। ਜੇਕਰ ਬੀਜ ਵਧੀਆ ਹੈ ਤਾਂ ਫਲ ਨਹੀਂ ਮਿਲੇ ਇਹ ਹੋ ਨਹੀਂ ਸਕਦਾ। ਤਾਂ ਜਿਵੇਂ ਦੂਜਿਆਂ ਨੂੰ ਕਹਿੰਦੇ ਹੋ ਕਿ ਸਮੇਂ, ਸੰਕਲਪ, ਸੰਪਤੀ ਸਭ ਸਫਲ ਕਰੋ। ਇਵੇਂ ਆਪਣੇ ਸਰਵ ਖਜਾਨਿਆਂ ਦੀ ਲਿਸਟ ਨੂੰ ਚੈਕ ਕਰੋ ਕਿ ਕਿਹੜਾ ਖਜਾਨਾ ਸਫਲ ਹੋਇਆ ਅਤੇ ਕਿਹੜਾ ਵਿਅਰਥ। ਸਫਲ ਕਰਦੇ ਰਹੋ ਤਾਂ ਸਰਵ ਖਜਾਨਿਆਂ ਨਾਲ ਸੰਪੰਨ ਵਰਦਾਨ ਮੂਰਤ ਬਣ ਜਾਵੋਗੇ।

ਸਲੋਗਨ:-
ਪ੍ਰਮਾਤਮ ਅਵਾਰਡ ਲੈਣ ਦੇ ਲਈ ਵਿਅਰਥ ਅਤੇ ਨੈਗੇਟਿਵ ਨੂੰ ਅਵੋਇਡ ਕਰੋ।