07.07.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਬਹੁਤ ਰਾਇਲ ਸਟੂਡੈਂਟ ਹੋ , ਤੁਹਾਨੂੰ ਬਾਪ , ਟੀਚਰ , ਸਤਿਗੁਰੂ ਦੀ ਯਾਦ ਵਿੱਚ ਰਹਿਣਾ ਹੈ , ਅਲੌਕਿਕ ਖ਼ਿਦਮਤ ( ਸੇਵਾ ) ਕਰਨੀ ਹੈ "

ਪ੍ਰਸ਼ਨ:-
ਜੋ ਆਪ੍ਣੇ ਆਪ ਨੂੰ ਬੇਹੱਦ ਦਾ ਪਾਰਟਦਾਰੀ ਸਮਝ ਕੇ ਚਲਦੇ ਹਨ, ਉਨ੍ਹਾਂ ਦੀ ਨਿਸ਼ਾਨੀ ਸੁਣਾਓ?

ਉੱਤਰ:-
ਉਨ੍ਹਾਂ ਦੀ ਬੁੱਧੀ ਵਿੱਚ ਕੋਈ ਵੀ ਸੂਖਸ਼ਮ ਜਾਂ ਸਥੂਲ ਦੇਹਧਾਰੀ ਦੀ ਯਾਦ ਨਹੀਂ ਹੋਵੇਗੀ। ਉਹ ਇੱਕ ਬਾਪ ਨੂੰ ਅਤੇ ਸ਼ਾਂਤੀਧਾਮ ਘਰ ਨੂੰ ਯਾਦ ਕਰਦੇ ਰਹਿਣਗੇ ਕਿਉਂਕਿ ਬਲਿਹਾਰੀ ਇੱਕ ਦੀ ਹੈ। ਜਿਵੇਂ ਬਾਪ ਸਾਰੀ ਦੁਨੀਆਂ ਦੀ ਬੜੀ ਖ਼ਿਦਮਤ ਕਰਦੇ ਹਨ, ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਇਵੇਂ ਬੱਚੇ ਵੀ ਬਾਪ ਸਮਾਨ ਖਿਦਮਤਗਾਰ ਬਣ ਜਾਂਦੇ ਹਨ।

ਓਮ ਸ਼ਾਂਤੀ
ਪਹਿਲਾਂ - ਪਹਿਲਾਂ ਬਾਪ ਬੱਚਿਆਂ ਨੂੰ ਸਾਵਧਾਨੀ ਦਿੰਦੇ ਹਨ। ਇੱਥੇ ਬੈਠਦੇ ਹੋ ਤਾਂ ਆਪਣੇ ਨੂੰ ਆਤਮਾ ਸਮਝ ਬਾਪ ਦੇ ਅੱਗੇ ਬੈਠੇ ਹੋ? ਇਹ ਵੀ ਬੁੱਧੀ ਵਿੱਚ ਲਿਆਓ ਕਿ ਅਸੀਂ ਬਾਪ ਦੇ ਅੱਗੇ ਵੀ ਬੈਠੇ ਹਾਂ। ਨੰਬਰਵਨ ਗੱਲ ਹੈ - ਅਸੀਂ ਆਤਮਾ ਹਾਂ, ਬਾਪ ਵੀ ਆਤਮਾ ਹੈ, ਟੀਚਰ ਵੀ ਆਤਮਾ ਹੈ, ਗੁਰੂ ਵੀ ਆਤਮਾ ਹੈ। ਇੱਕ ਹੀ ਹਨ ਨਾ। ਇਹ ਨਵੀਂ ਗੱਲ ਤੁਸੀਂ ਸੁਣਦੇ ਹੋ। ਤੁਸੀਂ ਕਹੋਗੇ ਬਾਬਾ ਅਸੀਂ ਤਾਂ ਕਲਪ - ਕਲਪ ਇਹ ਸੁਣਦੇ ਹਾਂ। ਤਾਂ ਬੁੱਧੀ ਵਿੱਚ ਇਹ ਯਾਦ ਰਹੇ ਕਿ ਬਾਪ ਪੜ੍ਹਾਉਂਦੇ ਹਨ, ਅਸੀਂ ਆਤਮਾ ਇਨਾਂ ਆਰਗਨਜ ਦਵਾਰਾ ਸੁਣਦੀ ਹਾਂ। ਇਹ ਗਿਆਨ ਇਸ ਵਕਤ ਹੀ ਤੁਹਾਨੂੰ ਬੱਚਿਆਂ ਨੂੰ ਮਿਲਦਾ ਹੈ ਉੱਚ ਤੋਂ ਉੱਚ ਭਗਵਾਨ ਦਵਾਰਾ। ਉਹ ਸਾਰੀਆਂ ਆਤਮਾਵਾਂ ਦਾ ਬਾਪ ਹੈ, ਜੋ ਵਰਸਾ ਦਿੰਦੇ ਹਨ। ਕੀ ਗਿਆਨ ਦਿੰਦੇ ਹਨ? ਸਭ ਦੀ ਸਦਗਤੀ ਕਰਦੇ ਹਨ ਮਤਲਬ ਘਰ ਲੈ ਜਾਂਦੇ ਹਨ। ਕਿੰਨਿਆਂ ਨੂੰ ਲੈ ਜਾਣਗੇ? ਇਹ ਸਭ ਤੁਸੀਂ ਜਾਣਦੇ ਹੋ। ਮੱਛਰਾਂ ਤਰ੍ਹਾਂ ਸਭ ਆਤਮਾਵਾਂ ਨੂੰ ਜਾਣਾ ਹੈ। ਸਤਿਯੁਗ ਵਿੱਚ ਇੱਕ ਹੀ ਧਰਮ, ਪਵਿੱਤਰਤਾ- ਸੁੱਖ -ਸ਼ਾਂਤੀ ਸਭ ਰਹਿੰਦਾ ਹੈ। ਤੁਹਾਨੂੰ ਬੱਚਿਆਂ ਨੂੰ ਚਿੱਤਰ ਤੇ ਸਮਝਾਉਣਾ ਬਹੁਤ ਸਹਿਜ ਹੈ। ਬੱਚੇ ਵੀ ਨਕਸ਼ੇ ਤੇ ਸਮਝ ਜਾਂਦੇ ਹਨ ਨਾ। ਇੰਗਲੈਂਡ ਹੈ, ਇਹ ਹੈ ਫਿਰ ਯਾਦ ਪੈ ਜਾਂਦਾ ਹੈ। ਇਹ ਵੀ ਅਜਿਹੇ ਹਨ। ਇੱਕ - ਇੱਕ ਸਟੂਡੈਂਟ ਨੂੰ ਸਮਝਾਉਣਾ ਹੁੰਦਾ ਹੈ, ਮਹਿਮਾ ਵੀ ਇੱਕ ਦੀ ਹੈ - ਸ਼ਿਵਾਏ ਨਮਾ, ਉੱਚ ਤੇ ਉੱਚ ਭਗਵਾਨ। ਰਚਤਾ ਬਾਪ ਘਰ ਦਾ ਵੱਡਾ ਹੁੰਦਾ ਹੈ ਨਾ, ਉਹ ਹੈ ਹੱਦ ਦਾ, ਇਹ ਹੈ ਸਾਰੇ ਬੇਹੱਦ ਦਾ ਬਾਪ। ਇਹ ਫਿਰ ਟੀਚਰ ਵੀ ਹੈ। ਤੁਹਾਨੂੰ ਪੜ੍ਹਾਉਂਦੇ ਹਨ। ਤਾਂ ਤੁਹਾਨੂੰ ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਤੁਸੀਂ ਸਟੂਡੈਂਟ ਵੀ ਰਾਇਲ ਹੋ। ਬਾਪ ਕਹਿੰਦੇ ਹਨ ਮੈਂ ਸਧਾਰਣ ਤਨ ਵਿੱਚ ਆਉਂਦਾ ਹਾਂ। ਪ੍ਰਜਾਪਿਤਾ ਬ੍ਰਹਮਾ ਵੀ ਇੱਥੇ ਜਰੂਰ ਚਾਹੀਦਾ ਹੈ। ਉਨ੍ਹਾਂ ਬਿਗਰ ਕੰਮ ਕਿਵੇਂ ਚੱਲ ਸਕਦਾ। ਅਤੇ ਜਰੂਰ ਬਜ਼ੁਰਗ ਹੀ ਚਾਹੀਦਾ ਕਿਉਂਕਿ ਅਡੋਪਟਿਡ ਹੈ ਨਾ। ਤਾਂ ਬਜ਼ੁਰਗ ਚਾਹੀਦਾ। ਕ੍ਰਿਸ਼ਨ ਤਾਂ ਬੱਚੇ - ਬੱਚੇ ਬੋਲ ਨਾ ਸਕੇ। ਬਜ਼ੁਰਗ ਸ਼ੋਭਦਾ ਹੈ। ਬੱਚੇ ਨੂੰ ਥੋੜ੍ਹੀ ਨਾ ਕੋਈ ਬਾਬਾ ਕਹਿਣਗੇ। ਤਾਂ ਬੱਚਿਆਂ ਦੀ ਵੀ ਬੁੱਧੀ ਵਿੱਚ ਆਉਣਾ ਚਾਹੀਦਾ ਅਸੀਂ ਕਿਸਦੇ ਅੱਗੇ ਬੈਠੇ ਹਾਂ। ਅੰਦਰ ਵਿੱਚ ਖੁਸ਼ੀ ਵੀ ਹੋਣੀ ਚਾਹੀਦੀ। ਸਟੂਡੈਂਟ ਕਿੱਥੇ ਵੀ ਬੈਠੇ ਹੋਣਗੇ ਉਨ੍ਹਾਂ ਦੀ ਬੁੱਧੀ ਵਿੱਚ ਬਾਪ ਹੀ ਯਾਦ ਆਉਂਦਾ ਹੈ। ਟੀਚਰ ਵੀ ਯਾਦ ਪੈਂਦਾ ਹੈ। ਉਨ੍ਹਾਂ ਦਾ ਤੇ ਬਾਪ ਵੱਖ, ਟੀਚਰ ਵੱਖ ਹੁੰਦਾ ਹੈ। ਤੁਹਾਡਾ ਤੇ ਇੱਕ ਹੀ ਬਾਪ- ਟੀਚਰ- ਗੁਰੂ ਹੈ। ਇਹ ਬਾਬਾ ਵੀ ਤੇ ਸਟੂਡੈਂਟ ਹੈ। ਪੜ੍ਹ ਰਹੇ ਹਨ। ਸਿਰਫ ਲੋਨ ਤੇ ਰਥ ਦਿੱਤਾ ਹੋਇਆ ਹੈ। ਹੋਰ ਕੋਈ ਫ਼ਰਕ ਨਹੀਂ। ਬਾਕੀ ਤੁਹਾਡੇ ਵਾਂਗੂੰ ਹੀ ਹੈ। ਇਨ੍ਹਾਂ ਦੀ ਆਤਮਾ ਵੀ ਉਹ ਹੀ ਸਮਝਦੀ ਹੈ ਜੋ ਤੁਸੀਂ ਸਮਝਦੇ ਹੋ। ਬਲਿਹਾਰੀ ਹੈ ਹੈ ਇੱਕ ਦੀ। ਉਨ੍ਹਾਂ ਨੂੰ ਹੀ ਪ੍ਰਭੂ ਈਸ਼ਵਰ ਕਹਿੰਦੇ ਹਨ। ਇਹ ਵੀ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਇੱਕ ਪ੍ਰਮਾਤਮਾ ਨੂੰ ਯਾਦ ਕਰੋ, ਬਾਕੀ ਸਭ ਸੂਖਸ਼ਮ ਜਾਂ ਸਥੂਲ ਦੇਹਧਾਰੀਆਂ ਨੂੰ ਭੁੱਲ ਜਾਵੋ। ਤੁਸੀਂ ਸ਼ਾਂਤੀਧਾਮ ਵਿੱਚ ਰਹਿਣ ਵਾਲੇ ਹੋ। ਤੁਸੀਂ ਹੋ ਬੇਹੱਦ ਦੇ ਪਾਰਟਧਾਰੀ। ਇਹ ਗੱਲਾਂ ਹੋਰ ਕੋਈ ਵੀ ਨਹੀਂ ਜਾਣਦੇ। ਦੁਨੀਆਂ ਭਰ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਹੈ। ਇੱਥੇ ਜੋ ਆਉਂਦੇ ਹਨ ਸਮਝਦੇ ਜਾਂਦੇ ਹਨ। ਅਤੇ ਬਾਪ ਦੀ ਸਰਵਿਸ ਵਿੱਚ ਆਉਂਦੇ ਜਾਂਦੇ ਹਨ। ਈਸ਼ਵਰੀਏ ਖਿਦਮਤਗਾਰ ਠਹਿਰੇ ਨਾ। ਬਾਪ ਵੀ ਆਏ ਹਨ ਖਿਦਮਤ ਕਰਨ। ਪਤਿਤਾਂ ਨੂੰ ਪਾਵਨ ਬਣਾਉਣ ਦੀ ਖ਼ਿਦਮਤ ਕਰਦੇ ਹਨ। ਰਾਜ ਗਵਾ ਕੇ ਫਿਰ ਜਦੋਂ ਦੁਖੀ ਹੁੰਦੇ ਹਨ ਤਾਂ ਬਾਪ ਨੂੰ ਬੁਲਾਉਂਦੇ ਹਨ। ਜਿਨ੍ਹਾਂ ਨੇ ਰਾਜ ਦਿੱਤਾ ਹੈ ਉਨ੍ਹਾਂ ਨੂੰ ਹੀ ਬੁਲਾਉਣਗੇ।

ਤੁਸੀਂ ਬੱਚੇ ਜਾਣਦੇ ਹੋ ਬਾਪ ਸੁੱਖ ਧਾਮ ਦਾ ਮਾਲਿਕ ਬਣਾਉਣ ਆਏ ਹਨ। ਦੁਨੀਆਂ ਵਿੱਚ ਕਿਸੇ ਨੂੰ ਇਹ ਪਤਾ ਨਹੀਂ ਹੈ। ਹੈ ਤੇ ਸਭ ਭਾਰਤਵਾਸੀ ਇੱਕ ਧਰਮ ਦੇ। ਇਹ ਹੈ ਹੀ ਮੁੱਖ ਧਰਮ। ਤਾਂ ਜਰੂਰ ਜਦੋ ਨਾ ਹੋਵੇ ਉਦੋਂ ਤਾਂ ਬਾਪ ਆਕੇ ਸਥਾਪਨ ਕਰਨ। ਬੱਚੇ ਸਮਝਦੇ ਹਨ ਜਿਸਨੂੰ ਸਾਰੀ ਦੁਨੀਆਂ ਅਲਾਹ ਗਾਡ ਕਹਿ ਪੁਕਾਰਦੀ ਹੈ, ਉਹ ਇੱਥੇ ਡਰਾਮਾ ਮੁਤਾਬਿਕ ਕਲਪ ਪਹਿਲੇ ਤਰ੍ਹਾਂ ਆਏ ਹਨ। ਇਹ ਹੈ ਗੀਤਾ ਦਾ ਏਪੀਸੋਡ, ਜਿਸ ਵਿੱਚ ਬਾਪ ਆਕੇ ਸਥਾਪਨਾ ਕਰਦੇ ਹਨ। ਗਾਇਆ ਵੀ ਜਾਂਦਾ ਹੈ ਬ੍ਰਾਹਮਣ ਅਤੇ ਦੇਵੀ - ਦੇਵਤੇ… ਸ਼ਤਰੀਏ ਨਹੀਂ ਕਹਿੰਦੇ। ਬ੍ਰਾਹਮਣ ਦੇਵੀ - ਦੇਵਤਾ ਨਮਾ ਕਹਿੰਦੇ ਹਨ ਕਿਉਂਕਿ ਸ਼ਤਰੀਏ ਤੇ ਫਿਰ ਵੀ 2 ਕਲਾ ਘੱਟ ਹੋ ਗਏ ਹਨ। ਸਵਰਗ ਕਿਹਾ ਹੀ ਜਾਂਦਾ ਹੈ ਨਵੀਂ ਦੁਨੀਆਂ ਨੂੰ। ਤ੍ਰੇਤਾ ਨੂੰ ਨਵੀਂ ਦੁਨੀਆਂ ਥੋੜ੍ਹੀ ਨਾ ਕਹਾਂਗੇ। ਪਹਿਲਾਂ - ਪਹਿਲਾਂ ਸਤਿਯੁਗ ਵਿਚ ਹੈ ਇੱਕਦਮ ਨਵੀਂ ਦੁਨੀਆਂ। ਇਹ ਹੈ ਪੁਰਾਣੇ ਤੋਂ ਪੁਰਾਣੀ ਦੁਨੀਆਂ। ਫਿਰ ਨਵੀਂ ਤੋਂ ਨਵੀਂ ਦੁਨੀਆਂ ਵਿੱਚ ਜਾਵਾਂਗੇ। ਅਸੀਂ ਹੁਣ ਉਸ ਦੁਨੀਆਂ ਵਿੱਚ ਜਾਂਦੇ ਹਾਂ ਤਾਂ ਬੱਚੇ ਕਹਿੰਦੇ ਹਨ ਅਸੀਂ ਨਰ ਤੋਂ ਨਰਾਇਣ ਬਣਦੇ ਹਾਂ। ਕਥਾ ਵੀ ਅਸੀਂ ਸਤ ਨਾਰਾਇਣ ਦੀ ਸੁਣਦੇ ਹਾਂ। ਪ੍ਰਿੰਸ ਬਣਨ ਦੀ ਕਥਾ ਨਹੀਂ ਕਹਿੰਦੇ। ਸਤ ਨਾਰਾਇਣ ਦੀ ਕਥਾ ਹੈ। ਉਹ ਨਾਰਾਇਣ ਨੂੰ ਵੱਖ ਸਮਝਦੇ ਹਨ। ਪਰੰਤੂ ਨਾਰਾਇਣ ਦੀ ਕੋਈ ਜੀਵਨ ਕਹਾਣੀ ਤੇ ਹੈ ਨਹੀਂ। ਗਿਆਨ ਦੀਆਂ ਗੱਲਾਂ ਤਾਂ ਬਹੁਤ ਹਨ ਨਾ ਇਸ ਲਈ 7 ਰੋਜ਼ ਦਿੱਤੇ ਜਾਂਦੇ ਹਨ। 7 ਰੋਜ਼ ਭੱਠੀ ਵਿੱਚ ਰਹਿਣਾ ਪਵੇ। ਪਰੰਤੂ ਇਵੇ ਵੀ ਨਹੀਂ ਇੱਥੇ ਭੱਠੀ ਵਿੱਚ ਰਹਿਣਾ ਹੈ। ਇਵੇਂ ਤਾਂ ਫਿਰ ਭੱਠੀ ਦਾ ਬਹਾਨਾ ਕਰ ਬਹੁਤ ਢੇਰ ਆ ਜਾਣ। ਪੜ੍ਹਾਈ ਸਵੇਰੇ ਸਵੇਰੇ ਅਤੇ ਸ਼ਾਮ ਨੂੰ ਹੁੰਦੀ ਹੈ। ਦੁਪਹਿਰ ਨੂੰ ਵਾਯੂਮੰਡਲ ਠੀਕ ਨਹੀਂ ਹੁੰਦਾ ਹੈ। ਰਾਤ ਦਾ ਵੀ 10 ਤੋਂ 12 ਤੱਕ ਬਿਲਕੁਲ ਖਰਾਬ ਟਾਈਮ ਹੈ। ਇੱਥੇ ਤੁਹਾਨੂੰ ਬੱਚਿਆਂ ਨੂੰ ਵੀ ਮਿਹਨਤ ਕਰਨੀ ਹੈ, ਯਾਦ ਵਿੱਚ ਰਹਿ ਸਤੋਪ੍ਰਧਾਨ ਬਣਨ ਦੀ। ਉੱਥੇ ਤਾਂ ਸਾਰਾ ਦਿਨ ਕੰਮ - ਧੰਧੇ ਵਿੱਚ ਰਹਿੰਦੇ ਹੋ। ਅਜਿਹੇ ਵੀ ਬਹੁਤ ਹੁੰਦੇ ਹਨ ਜੋ ਧੰਧਾ ਧੋਰੀ ਕਰਦੇ ਫਿਰ ਪੜ੍ਹਦੇ ਵੀ ਹਨ ਜ਼ਿਆਦਾ ਵਧੀਆ ਨੌਕਰੀ ਕਰਨ ਦੇ ਲਈ। ਇੱਥੇ ਵੀ ਤੁਸੀਂ ਪੜ੍ਹਦੇ ਹੋ ਤਾਂ ਟੀਚਰ ਨੂੰ ਯਾਦ ਕਰਨਾ ਪਵੇ ਜੋ ਪੜ੍ਹਾਉਂਦੇ ਹਨ। ਅੱਛਾ, ਟੀਚਰ ਸਮਝਕੇ ਹੀ ਯਾਦ ਕਰੋ ਤਾਂ ਵੀ ਤਿੰਨੇ ਇਕੱਠੇ ਹੀ ਯਾਦ ਆ ਜਾਂਦੇ ਹਨ- ਬਾਪ, ਟੀਚਰ, ਗੁਰੂ ਤੁਹਾਡੇ ਲਈ ਬਹੁਤ ਸਹਿਜ ਹਨ ਤਾਂ ਝੱਟ ਯਾਦ ਆਉਣੇ ਚਾਹੀਦੇ। ਇਹ ਸਾਡਾ ਬਾਬਾ ਵੀ ਹੈ, ਟੀਚਰ ਅਤੇ ਗੁਰੂ ਵੀ ਹੈ। ਉੱਚ ਤੋਂ ਉੱਚ ਬਾਪ ਹੈ ਜਿਨ੍ਹਾਂ ਤੋਂ ਅਸੀਂ ਸਵਰਗ ਦਾ ਵਰਸਾ ਲੈ ਰਹੇ ਹਾਂ। ਅਸੀਂ ਸਵਰਗ ਵਿੱਚ ਜਰੂਰ ਜਾਵਾਂਗੇ। ਸਵਰਗ ਦੀ ਸਥਾਪਨਾ ਜਰੂਰ ਹੋਣੀ ਹੈ। ਤੁਸੀਂ ਪੁਰਸ਼ਾਰਥ ਸਿਰਫ ਕਰਦੇ ਹੋ ਉੱਚ ਪਦਵੀ ਪਾਉਣ ਦੇ ਲਈ। ਇਹ ਵੀ ਤੁਸੀਂ ਜਾਣਦੇ ਹੋ। ਮਨੁੱਖਾਂ ਨੂੰ ਵੀ ਪਤਾ ਚੱਲੇਗਾ, ਤੁਹਾਡਾ ਆਵਾਜ਼ ਫੈਲਦਾ ਰਹੇਗਾ। ਤੁਸੀਂ ਬ੍ਰਾਹਮਣਾਂ ਦਾ ਅਲੌਕਿਕ ਧਰਮ ਹੈ - ਸ੍ਰੀਮਤ ਤੇ ਅਲੌਕਿਕ ਸੇਵਾ ਵਿੱਚ ਤੱਤਪਰ ਰਹਿਣਾ। ਇਹ ਵੀ ਮਨੁੱਖਾਂ ਨੂੰ ਪਤਾ ਪੈ ਜਾਵੇਗਾ ਕਿ ਤੁਸੀਂ ਸ਼੍ਰੀਮਤ ਤੇ ਕਿੰਨਾ ਉੱਚ ਕੰਮ ਕਰ ਰਹੇ ਹੋ। ਤੁਹਾਡੇ ਵਰਗੀ ਅਲੌਕਿਕ ਸਰਵਿਸ ਕੋਈ ਕਰ ਨਾ ਸਕੇ। ਤੁਸੀਂ ਬ੍ਰਾਹਮਣ ਧਰਮ ਵਾਲੇ ਹੀ ਅਜਿਹਾ ਕਰਮ ਕਰਦੇ ਹੋ। ਤਾਂ ਅਜਿਹੇ ਕਰਮ ਵਿੱਚ ਲੱਗ ਜਾਣਾ ਚਾਹੀਦਾ ਹੈ, ਇਸ ਵਿਚ ਹੀ ਬਿਜ਼ੀ ਰਹਿਣਾ ਚਾਹੀਦਾ। ਬਾਪ ਵੀ ਬਿਜ਼ੀ ਰਹਿੰਦੇ ਹਨ ਨਾ। ਤੁਸੀਂ ਰਾਜਧਾਨੀ ਸਥਾਪਨ ਕਰ ਰਹੇ ਹੋ। ਉਹ ਤੇ ਪੰਚਾਇਤ ਮਿਲ ਕੇ ਸਿਰਫ ਪਾਲਣਾ ਕਰਦੀ ਰਹਿੰਦੀ ਹੈ। ਇੱਥੇ ਤੁਸੀਂ ਗੁਪਤ ਰੂਪ ਵਿੱਚ ਕੀ ਕਰ ਰਹੇ ਹੋ। ਤੁਸੀਂ ਹੋ ਇੰਕਾਗਨੀਟੋ, ਅਣਨੋਨ ਵਾਰਿਅਰਸ, ਨਾਨ - ਵਾਇਲੈਂਸ। ਇਸਦਾ ਅਰਥ ਵੀ ਕੋਈ ਸਮਝਦੇ ਨਹੀਂ ਹਨ। ਤੁਸੀਂ ਹੋ ਡਬਲ ਅਹਿੰਸਕ ਸੈਨਾ। ਵੱਡੀ ਹਿੰਸਾ ਤਾਂ ਇਸ ਵਿਕਾਰ ਦੀ ਹੈ, ਜੋ ਪਤਿਤ ਬਣਾਉਂਦੀ ਹੈ। ਇਸ ਨੂੰ ਹੀ ਜਿੱਤਣਾ ਹੈ। ਭਗਵਾਨੁਵਾਚ ਕਾਮ ਮਹਾਸ਼ਤਰੂ ਹੈ, ਇਸਤੇ ਜਿੱਤ ਪਾਉਣ ਨਾਲ ਹੀ ਤੁਸੀਂ ਜਗਤਜੀਤ ਬਣੋਗੇ। ਇਹ ਲਕਸ਼ਮੀ - ਨਾਰਾਇਣ ਜਗਤਜੀਤ ਹਨ ਨਾ। ਭਾਰਤ ਜਗਤਜੀਤ ਸੀ। ਇਹ ਵਿਸ਼ਵ ਦੇ ਮਾਲਿਕ ਕਿਵੇਂ ਬਣੇ! ਇਹ ਵੀ ਬਾਹਰ ਵਾਲੇ ਸਮਝ ਨਹੀਂ ਸਕਦੇ। ਇਸਨੂੰ ਸਮਝਣ ਲਈ ਬੁੱਧੀ ਬੜੀ ਵਿਸ਼ਾਲ ਚਾਹੀਦੀ ਹੈ। ਵੱਡੇ - ਵੱਡੇ ਇਮਤਿਹਾਨ ਪੜ੍ਹਨ ਵਾਲਿਆਂ ਦੀ ਬੁੱਧੀ ਬੜੀ ਵਿਸ਼ਾਲ ਹੁੰਦੀ ਹੈ ਨਾ। ਤੁਸੀਂ ਸ਼੍ਰੀਮਤ ਤੇ ਆਪਣਾ ਰਾਜ ਸਥਾਪਨ ਕਰ ਰਹੇ ਹੋ। ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ ਵਿਸ਼ਵ ਵਿੱਚ ਸ਼ਾਂਤੀ ਸੀ ਨਾ, ਹੋਰ ਕੋਈ ਰਾਜ ਨਹੀਂ ਸੀ। ਸਵਰਗ ਵਿੱਚ ਅਸ਼ਾਂਤੀ ਹੋ ਨਾ ਸਕੇ। ਬਹਿਸ਼ਤ ਨੂੰ ਕਹਿੰਦੇ ਹੀ ਹਨ ਗਾਰਡਨ ਆਫ਼ ਅਲਾਹ। ਸਿਰਫ ਬਗੀਚਾ ਥੋੜ੍ਹੀ ਨਾ ਹੋਵੇਗਾ। ਮਨੁੱਖ ਵੀ ਚਾਹੀਦੇ ਹਨ ਨਾ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਬਹਿਸ਼ਤ ਦੇ ਮਾਲਿਕ ਬਣ ਰਹੇ ਹਾਂ। ਤੁਸੀਂ ਬੱਚਿਆਂ ਨੂੰ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ ਅਤੇ ਉੱਚ ਖਿਆਲਾਤ ਹੋਣੇ ਚਹਿਦੇ ਹਨ। ਤੁਸੀਂ ਬਾਹਰ ਦੇ ਕਿਸੇ ਵੀ ਸੁਖ ਨੂੰ ਨਹੀਂ ਚਾਹੁੰਦੇ ਹੋ। ਇਸ ਵਕ਼ਤ ਤੁਹਾਨੂੰ ਬਿਲਕੁਲ ਸਿੰਪਲ ਰਹਿਣਾ ਹੈ। ਹੁਣ ਤੁਸੀਂ ਸਸੁਰ ਘਰ ਜਾਂਦੇ ਹੋ। ਇਹ ਹੈ ਪੀਅਰਘਰ। ਇੱਥੇ ਤੁਹਾਨੂੰ ਡਬਲ ਪਿਤਾ ਮਿਲੇ ਹਨ। ਇੱਕ ਨਿਰਾਕਾਰ ਉੱਚ ਤੋਂ ਉੱਚ, ਦੂਸਰਾ ਫਿਰ ਸਾਕਾਰ ਉੱਚ ਤੋੰ ਉੱਚ। ਹੁਣ ਤੁਸੀਂ ਸਸੁਰਘਰ ਵਿਸ਼ਨੂੰਪੁਰੀ ਵਿੱਚ ਜਾਂਦੇ ਹੋ। ਉਸਨੂੰ ਕ੍ਰਿਸ਼ਨਪੁਰੀ ਨਹੀਂ ਕਹਾਂਗੇ। ਬੱਚੇ ਦੀ ਪੁਰੀ ਨਹੀਂ ਹੁੰਦੀ। ਵਿਸ਼ਨੂੰਪੁਰੀ ਮਤਲਬ ਲਕਸ਼ਮੀ - ਨਾਰਾਇਣ ਦੀ ਪੁਰੀ। ਤੁਹਾਡਾ ਹੈ ਰਾਜਯੋਗ। ਤਾਂ ਜਰੂਰ ਨਰ ਤੋਂ ਨਾਰਾਇਣ ਬਣੋਗੇ।

ਤੁਸੀਂ ਬੱਚੇ ਹੋ ਸੱਚੇ - ਸੱਚੇ ਖੁਦਾਈ ਖਿਦਮਤਗਾਰ। ਬਾਬਾ ਸੱਚਾ ਖੁਦਾਈ ਖਿਦਮਤਗਾਰ ਉਸਨੂੰ ਕਹਿੰਦੇ ਹਨ ਜੋ ਘੱਟ ਤੋਂ ਘੱਟ 8 ਘੰਟੇ ਆਤਮ - ਅਭਿਮਾਨੀ ਰਹਿਣ ਦਾ ਪੁਰਸ਼ਾਰਥ ਕਰਦੇ ਹਨ। ਕੋਈ ਕਰਮ ਬੰਧਨ ਨਾ ਰਹੇ ਉਦੋਂ ਖਿਦਮਤਗਾਰ ਬਣ ਸਕਦੇ ਹੋ ਅਤੇ ਕਰਮਾਤੀਤ ਅਵਸਥਾ ਹੋ ਸਕਦੀ ਹੈ। ਨਰ ਤੋੰ ਨਾਰਾਇਣ ਬਣਨਾ ਹੈ ਤਾਂ ਕਰਮਾਤੀਤ ਅਵਸਥਾ ਜਰੂਰ ਚਾਹੀਦੀ ਹੈ। ਕਰਮ ਬੰਧਨ ਹੋਵੇਗਾ ਤਾਂ ਸਜਾ ਖਾਣੀ ਪਵੇਗੀ। ਬੱਚੇ ਖੁਦ ਸਮਝਦੇ ਹਨ - ਯਾਦ ਦੀ ਮਿਹਨਤ ਬਹੁਤ ਕਠਿਨ ਹੈ। ਯੁਕਤੀ ਬਹੁਤ ਸਹਿਜ ਹੈ, ਸਿਰਫ ਬਾਪ ਨੂੰ ਯਾਦ ਕਰਨਾ ਹੈ। ਭਾਰਤ ਦਾ ਪ੍ਰਾਚੀਨ ਯੋਗ ਮਸ਼ਹੂਰ ਹੈ। ਯੋਗ ਦੇ ਲਈ ਹੀ ਨਾਲੇਜ ਹੈ, ਜੋ ਬਾਪ ਆਕੇ ਸਿਖਾਉਂਦੇ ਹਨ। ਕ੍ਰਿਸ਼ਨ ਕੋਈ ਯੋਗ ਥੋੜ੍ਹੀ ਨਾ ਸਿਖਾਉਂਦੇ ਹਨ। ਕ੍ਰਿਸ਼ਨ ਨੂੰ ਫਿਰ ਸਵਦਰਸ਼ਨ ਚਕ੍ਰ ਦੇ ਦਿੱਤਾ ਹੈ। ਉਹ ਵੀ ਚਿੱਤਰ ਕਿੰਨਾ ਰਾਂਗ ਹੈ। ਹੁਣ ਤੁਹਾਨੂੰ ਕੋਈ ਚਿੱਤਰ ਆਦਿ ਵੀ ਯਾਦ ਨਹੀਂ ਕਰਨਾ ਹੈ। ਸਭ ਕੁਝ ਭੁਲੋ। ਕਿਸੇ ਵਿੱਚ ਬੁੱਧੀ ਨਾ ਜਾਵੇ, ਲਾਈਨ ਕਲੀਅਰ ਚਾਹੀਦੀ ਹੈ। ਇਹ ਹੈ ਪੜ੍ਹਾਈ ਦਾ ਸਮਾਂ। ਦੁਨੀਆ ਨੂੰ ਭੁੱਲ ਆਪਣੇ ਨੂੰ ਆਤਮਾ ਸਮਝ ਅਤੇ ਬਾਪ ਨੂੰ ਯਾਦ ਕਰਨਾ ਹੈ, ਉਦੋਂ ਹੀ ਪਾਪ ਨਾਸ਼ ਹੋਣਗੇ। ਬਾਪ ਕਹਿੰਦੇ ਹਨ ਪਹਿਲਾਂ - ਪਹਿਲਾਂ ਤੁਸੀਂ ਅਸ਼ਰੀਰੀ ਆਏ ਸੀ, ਫਿਰ ਤੁਹਾਨੂੰ ਜਾਣਾ ਹੈ। ਤੁਸੀਂ ਆਲਰਾਊਂਡਰ ਹੋ। ਉਹ ਹੁੰਦੇ ਹਨ ਹੱਦ ਦੇ ਐਕਟਰਜ਼, ਤੁਸੀਂ ਹੋ ਬੇਹੱਦ ਦੇ। ਹੁਣ ਤੁਸੀਂ ਸਮਝਦੇ ਹੋ ਅਸੀਂ ਅਨੇਕ ਵਾਰੀ ਪਾਰ੍ਟ ਵਜਾਇਆ ਹੈ। ਅਨੇਕ ਵਾਰੀ ਤੁਸੀਂ ਬੇਹੱਦ ਦੇ ਮਾਲਿਕ ਬਣਦੇ ਹੋ। ਇਸ ਬੇਹੱਦ ਦੇ ਨਾਟਕ ਵਿੱਚ ਫਿਰ ਛੋਟੇ - ਛੋਟੇ ਨਾਟਕ ਵੀ ਅਨੇਕ ਵਾਰੀ ਚੱਲਦੇ ਰਹਿੰਦੇ ਹਨ। ਸਤਿਯੁਗ ਤੋਂ ਕਲਯੁਗ ਤੱਕ ਜੋ ਹੋਇਆ ਉਹ ਰਪੀਟ ਹੁੰਦਾ ਰਹਿੰਦਾ ਹੈ। ਉਪਰ ਤੋਂ ਲੈਕੇ ਅੰਤ ਤੱਕ ਤੁਹਾਡੀ ਬੁੱਧੀ ਵਿੱਚ ਹੈ। ਮੂਲਵਤਨ, ਸੁਖਸ਼ਮਵਤਨ ਅਤੇ ਸ੍ਰਿਸ਼ਟੀ ਦਾ ਚੱਕਰ, ਬਸ, ਹੋਰ ਕਿਸੇ ਧਾਮ ਨਾਲ ਤੁਹਾਡਾ ਕੋਈ ਕੰਮ ਨਹੀਂ। ਤੁਹਾਡਾ ਧਰਮ ਬਹੁਤ ਸੁਖ ਦੇਣ ਵਾਲਾ ਹੈ। ਉਨ੍ਹਾਂ ਦਾ ਜਦੋਂ ਸਮੇਂ ਆਵੇਗਾ ਉਦੋਂ ਉਹ ਆਉਣਗੇ। ਨੰਬਰਵਾਰ ਜਿਵੇਂ ਆਏ ਹਨ, ਇਵੇਂ ਹੀ ਫਿਰ ਆਉਣਗੇ। ਅਸੀਂ ਹੋਰ ਧਰਮ ਦਾ ਕੀ ਵਰਨਣ ਕਰਾਂਗੇ। ਤੁਹਾਨੂੰ ਸਿਰਫ ਇੱਕ ਬਾਪ ਦੀ ਹੀ ਯਾਦ ਰਹਿਣੀ ਚਾਹੀਦੀ ਹੈ। ਚਿੱਤਰ ਆਦਿ ਸਭ ਭੁੱਲ ਕੇ ਇੱਕ ਬਾਪ ਨੂੰ ਯਾਦ ਕਰਨਾ ਹੈ। ਬ੍ਰਹਮਾ - ਵਿਸ਼ਨੂੰ- ਸ਼ੰਕਰ ਨੂੰ ਵੀ ਨਹੀਂ, ਸਿਰਫ਼ ਇੱਕ ਨੂੰ। ਉਹ ਸਮਝਦੇ ਹਨ ਪਰਮਾਤਮਾ ਲਿੰਗ ਹੈ। ਹੁਣ ਲਿੰਗ ਦੀ ਤਰ੍ਹਾਂ ਕੋਈ ਚੀਜ਼ ਹੋ ਕਿਵੇਂ ਸਕਦੀ ਹੈ। ਉਹ ਭਲਾ ਗਿਆਨ ਕਿਵੇਂ ਸੁਣਾਉਣਗੇ। ਕੀ ਪ੍ਰ੍ਰੇਣਾ ਨਾਲ ਕੋਈ ਲਾਉਡ ਸਪੀਕਰ ਰੱਖਣਗੇ ਜੋ ਤੁਸੀਂ ਸੁਣੋਗੇ। ਪ੍ਰੇਰਣਾ ਨਾਲ ਤੇ ਕੁਝ ਹੁੰਦਾ ਨਹੀਂ। ਇਵੇਂ ਨਹੀਂ, ਸ਼ੰਕਰ ਨੂੰ ਪ੍ਰੇਰਦੇ ਹਨ। ਇਹ ਸਭ ਡਰਾਮੇ ਵਿੱਚ ਪਹਿਲਾਂ ਤੋਂ ਹੀ ਨੂੰਧ ਹੈ। ਵਿਨਾਸ਼ ਤਾਂ ਹੋਣਾ ਹੀ ਹੈ ਜਿਵੇਂ ਤੁਸੀਂ ਆਤਮਾਵਾਂ ਸ਼ਰੀਰ ਦਵਾਰਾ ਗੱਲ ਕਰਦੀ ਹੋ, ਉਵੇਂ ਪ੍ਰਮਾਤਮਾ ਵੀ ਤੁਸੀਂ ਬੱਚਿਆਂ ਨਾਲ ਗੱਲ ਕਰਦੇ ਹਨ। ਉਨ੍ਹਾਂ ਦਾ ਪਾਰ੍ਟ ਹੀ ਦਿਵਯ ਅਲੌਕਿਕ ਹੈ। ਪਤਿਤ ਨੂੰ ਪਾਵਨ ਬਣਾਉਣ ਵਾਲਾ ਇੱਕ ਹੀ ਬਾਪ ਹੈ। ਕਹਿੰਦੇ ਹਨ ਮੇਰਾ ਪਾਰ੍ਟ ਸਭ ਤੋਂ ਨਿਆਰਾ ਹੈ। ਕਲਪ ਪਹਿਲਾਂ ਜੋ ਆਏ ਹੋਣਗੇ ਉਹ ਆਉਂਦੇ ਰਹਿਣਗੇ। ਜੋ ਕੁਝ ਵੀ ਪਾਸਟ ਹੋਇਆ ਉਹ ਡਰਾਮਾ, ਇਸ ਵਿੱਚ ਜ਼ਰਾ ਵੀ ਫਰਕ ਨਹੀਂ। ਫਿਰ ਪੁਰਸ਼ਾਰਥ ਦਾ ਖ਼ਿਆਲ ਰੱਖਣਾ ਹੈ। ਇਵੇਂ ਨਹੀਂ ਡਰਾਮੇ ਅਨੁਸਾਰ ਸਾਡਾ ਘੱਟ ਪੁਰਸ਼ਾਰਥ ਚੱਲਦਾ ਹੈ। ਫਿਰ ਤਾਂ ਪਦਵੀ ਵੀ ਬਹੁਤ ਘੱਟ ਹੋ ਜਾਵੇਗੀ। ਪੁਰਸ਼ਾਰਥ ਤਾਂ ਤੇਜ ਕਰਨਾ ਚਾਹੀਦਾ ਹੈ। ਡਰਾਮੇ ਤੇ ਛੱਡ ਨਹੀਂ ਦੇਣਾ ਹੈ। ਆਪਣੇ ਚਾਰਟ ਨੂੰ ਵੇਖਦੇ ਰਹੋ। ਵਧਾਉਂਦੇ ਰਹੋ। ਨੋਟ ਰੱਖੋ ਸਾਡਾ ਚਾਰਟ ਵੱਧਦਾ ਜਾਂਦਾ ਹੈ, ਘੱਟ ਤੇ ਨਹੀਂ ਹੁੰਦਾ ਹੈ। ਬਹੁਤ ਖ਼ਬਰਦਾਰੀ ਚਾਹੀਦੀ ਹੈ। ਇੱਥੇ ਤੁਹਾਡਾ ਹੈ ਬ੍ਰਾਹਮਣਾਂ ਦਾ ਸੰਗ। ਬਾਹਰ ਵਿੱਚ ਸਾਰਾ ਹੈ ਕੁਸੰਗ। ਉਹ ਸਭ ਉਲਟਾ ਹੀ ਸੁਣਾਉਂਦੇ ਹਨ। ਹੁਣ ਬਾਪ ਤੁਹਾਨੂੰ ਕੁਸੰਗ ਤੋਂ ਕੱਢਦੇ ਹਨ।

ਮਨੁਖਾਂ ਨੇ ਕੁਸੰਗ ਵਿੱਚ ਆਕੇ ਆਪਣਾ ਰਹਿਣ - ਸਹਿਣ, ਆਪਣਾ ਪਹਿਰਾਵਾ ਸਭ ਬਦਲ ਦਿੱਤੇ ਹਨ, ਦੇਸ਼ - ਵੇਸ਼ ਵੀ ਬਦਲ ਦਿੱਤਾ ਹੈ, ਇਹ ਵੀ ਜਿਵੇਂ ਆਪਣੇ ਧਰਮ ਦੀ ਇੰਸਲਟ ਕੀਤੀ ਹੈ। ਵੇਖੋ ਕਿਵੇਂ- ਕਿਵੇਂ ਦੇ ਵਾਲ ਬਣਾਉਂਦੇ ਹਨ। ਦੇਹ - ਅਭਿਮਾਨ ਹੋ ਜਾਂਦਾ ਹੈ। 100 - 150 ਰੁਪਈਏ ਦਿੰਦੇ ਹਨ ਸਿਰਫ ਵਾਲ ਬਣਾਉਣ ਦੇ ਲਈ। ਇਸਨੂੰ ਕਿਹਾ ਜਾਂਦਾ ਹੈ ਅਤੀ ਦੇਹ - ਅਭਿਮਾਨ। ਉਹ ਫਿਰ ਕਦੇ ਗਿਆਨ ਲੈ ਨਹੀਂ ਸਕਦੇ। ਬਾਬਾ ਕਹਿੰਦੇ ਹਨ ਬਿਲਕੁਲ ਸਿੰਪਲ ਬਣੋ। ਉੱਚੀ ਸਾੜ੍ਹੀ ਪਹਿਨਣ ਨਾਲ ਵੀ ਦੇਹ - ਅਭਿਮਾਨ ਆਉਂਦਾ ਹੈ। ਦੇਹ - ਅਭਿਮਾਨ ਤੋੜਨ ਦੇ ਲਈ ਸਭ ਹਲਕਾ ਕਰ ਦੇਣਾ ਚਾਹੀਦਾ ਹੈ। ਅੱਛੀ ਚੀਜ਼ ਦੇਹ - ਅਭਿਮਾਨ ਵਿੱਚ ਲਿਆਉਂਦੀ ਹੈ। ਤੁਸੀਂ ਇਸ ਵਕਤ ਵਣਵਾਹ ਵਿੱਚ ਹੋ ਨਾ। ਹਰ ਚੀਜ਼ ਨਾਲ ਮੋਹ ਹਟਾਉਣਾ ਹੈ। ਬਹੁਤ ਸਧਾਰਨ ਰਹਿਣਾ ਹੈ। ਸ਼ਾਦੀ ਆਦਿ ਵਿੱਚ ਭਾਵੇਂ ਰੰਗਦਾਰ ਕਪੜੇ ਆਦਿ ਪਹਿਣਕੇ ਜਾਵੋ, ਤੋੜ ਨਿਭਾਉਣ ਦੇ ਲਈ ਪਹਿਣਾ, ਫਿਰ ਘਰ ਵਿੱਚ ਆਕੇ ਉਤਾਰ ਦਿੱਤਾ। ਤੁਹਾਨੂੰ ਤੇ ਵਾਣੀ ਤੋਂ ਪਰੇ ਜਾਣਾ ਹੈ। ਵਾਣ ਪ੍ਰਸਥੀ ਸਫੇਦ ਪੋਸ਼ ਵਿੱਚ ਹੁੰਦੇ ਹਨ। ਤੁਸੀਂ ਇੱਕ - ਇੱਕ ਛੋਟੇ - ਵੱਡੇ ਸਭ ਵਾਣ ਪ੍ਰਸਥੀ ਹੋ। ਛੋਟੇ ਬੱਚਿਆਂ ਨੂੰ ਵੀ ਸ਼ਿਵਬਾਬਾ ਦੀ ਹੀ ਯਾਦ ਦਿਵਾਉਣੀ ਹੈ। ਇਸ ਵਿੱਚ ਹੀ ਕਲਿਆਣ ਹੈ। ਬਸ ਸਾਨੂੰ ਹੁਣ ਜਾਣਾ ਹੈ ਸ਼ਿਵਬਾਬਾ ਦੇ ਕੋਲ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਧਿਆਨ ਰਹੇ ਕੀ ਸਾਡੀ ਕੋਈ ਵੀ ਚਲਨ ਦੇਹ - ਅਭਿਮਾਨ ਵਾਲੀ ਨਾ ਹੋਵੇ। ਬਹੁਤ ਸਿੰਪਲ ਰਹਿਣਾ ਹੈ। ਕਿਸੇ ਵੀ ਚੀਜ਼ ਵਿੱਚ ਮਮਤਵ ਨਹੀਂ ਰੱਖਣਾ ਹੈ। ਕੁਸੰਗ ਤੋਂ ਆਪਣੀ ਸੰਭਾਲ ਕਰਨੀ ਹੈ।

2. ਯਾਦ ਦੀ ਮਿਹਨਤ ਨਾਲ ਸਰਵ ਕਰਮਬੰਧਨਾਂ ਨੂੰ ਤੋੜ ਕਰਮਾਤੀਤ ਬਣਨਾ ਹੈ। ਘੱਟ ਤੋਂ ਘੱਟ 8 ਘੰਟੇ ਆਤਮ - ਅਭਿਮਾਨੀ ਰਹਿ ਸੱਚਾ - ਸੱਚਾ ਖੁਦਾਈ ਖਿਦਮਤਗਾਰ ਬਣਨਾ ਹੈ।

ਵਰਦਾਨ:-
ਵਿਸ਼ਾਲ ਬੁੱਧੀ , ਵਿਸ਼ਾਲ ਦਿਲ ਨਾਲ ਆਪਣੇਪਨ ਦੀ ਅਨੁਭੂਤੀ ਕਰਾਉਣ ਵਾਲੇ ਮਾਸਟਰ ਰਚਿਯਤਾ ਭਵ।

ਮਾਸਟਰ ਰਚਿਯਤਾ ਦੀ ਪਹਿਲੀ ਰਚਨਾ - ਇਹ ਦੇਹ ਹੈ। ਜੋ ਇਸ ਦੇਹ ਦੇ ਮਾਲਿਕਪਨ ਵਿਚ ਸੰਪੂਰਨ ਸਫਲਤਾ ਪ੍ਰਾਪਤ ਕਰ ਲੈਂਦੇ ਹਨ, ਉਹ ਆਪਣੇ ਸਨੇਹ ਅਤੇ ਸੰਪਰਕ ਦ੍ਵਾਰਾ ਸਰਵ ਨੂੰ ਆਪਣੇਪਨ ਦਾ ਅਨੁਭਵ ਕਰਾਉਂਦੇ ਹਨ। ਉਸ ਆਤਮਾ ਦੇ ਸੰਪਰਕ ਨਾਲ ਸੁਖ ਦੀ, ਦਾਤਾਪਨ ਦੀ, ਸ਼ਾਂਤੀ, ਪ੍ਰੇਮ, ਆਨੰਦ, ਸਹਿਯੋਗ, ਹਿੰਮਤ, ਉਤਸਾਹ, ਉਮੰਗ ਕਿਸੇ ਨਾ ਕਿਸੇ ਵਿਸ਼ੇਸ਼ਤਾ ਦੀ ਅਨੁਭੂਤੀ ਹੁੰਦੀ ਹੈ। ਉਨ੍ਹਾਂ ਨੂੰ ਹੀ ਕਿਹਾ ਜਾਂਦਾ ਹੈ ਵਿਸ਼ਾਲਬੁੱਧੀ ਵਿਸ਼ਾਲ ਦਿਲ ਵਾਲੇ।

ਸਲੋਗਨ:-
ਉਮੰਗ - ਉਤਸਾਹ ਦੇ ਪੰਖਾਂ ਦ੍ਵਾਰਾ ਸਦਾ ਉੱਡਦੀ ਕਲਾ ਦੀ ਅਨੁਭੂਤੀ ਕਰਦੇ ਚੱਲੋ।

ਅਵਿਅਕਤ ਇਸ਼ਾਰੇ :- ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।

ਖੁਦ ਨੂੰ ਸ੍ਰੇਸ਼ਠ ਸੰਕਲਪਾਂ ਨਾਲ ਸੰਪੰਨ ਬਨਾਉਣ ਦੇ ਲਈ ਟਰੱਸਟੀ ਬਣਕੇ ਰਹੋ, ਟਰੱਸਟੀ ਬਣਨਾ ਮਤਲਬ ਡਬਲ ਲਾਈਟ ਫਰਿਸ਼ਤਾ ਬਣਨਾ। ਅਜਿਹੇ ਬੱਚਿਆਂ ਦਾ ਹਰ ਸ੍ਰੇਸ਼ਠ ਸੰਕਲਪ ਸਫਲ ਹੁੰਦਾ ਹੈ। ਇੱਕ ਸ੍ਰੇਸ਼ਠ ਸੰਕਲਪ ਬੱਚੇ ਦਾ ਅਤੇ ਹਜਾਰ ਸ੍ਰੇਸ਼ਠ ਸੰਕਲਪ ਦਾ ਫਲ ਬਾਪ ਦ੍ਵਾਰਾ ਪ੍ਰਾਪਤ ਹੋ ਜਾਂਦਾ ਹੈ। ਇੱਕ ਦਾ ਹਜਾਰ ਗੁਣਾ ਮਿਲ ਜਾਂਦਾ ਹੈ।