07.10.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਬਾਪ ਆਇਆ ਹੈ ਤੁਸੀਂ ਬੱਚਿਆਂ ਨੂੰ ਕੁੰਭੀ ਪਾਕ ਨਰਕ ਤੋਂ ਕੱਢਣ ਦੇ ਲਈ, ਤੁਸੀਂ ਬੱਚਿਆਂ ਨੇ ਬਾਪ ਨੂੰ ਸੱਦਾ ਵੀ ਇਸਲਈ ਦਿੱਤਾ ਹੈ”

ਪ੍ਰਸ਼ਨ:-
ਤੁਸੀਂ ਬੱਚੇ ਬਹੁਤ ਵੱਡੇ ਤੋਂ ਵੱਡੇ ਕਾਰੀਗਰ ਹੋ - ਕਿਵੇਂ? ਤੁਹਾਡੀ ਕਾਰੀਗਰੀ ਕੀ ਹੈ?

ਉੱਤਰ:-
ਅਸੀਂ ਬੱਚੇ ਇਵੇਂ ਕਾਰੀਗਰੀ ਕਰਦੇ ਹਾਂ ਜੋ ਸਾਰੀ ਦੁਨੀਆਂ ਹੀ ਨਵੀਂ ਬਣ ਜਾਂਦੀ ਹੈ, ਉਸ ਦੇ ਲਈ ਅਸੀਂ ਕੋਈ ਇੱਟ ਜਾਂ ਤਗਾਰੀ ਆਦਿ ਨਹੀਂ ਚੁੱਕਦੇ ਹਾਂ ਪਰ ਯਾਦ ਨਾਲ ਨਵੀਂ ਦੁਨੀਆਂ ਬਣਾ ਦਿੰਦੇ ਹਾਂ। ਸਾਨੂੰ ਖੁਸ਼ੀ ਹੈ ਕਿ ਅਸੀਂ ਨਵੀਂ ਦੁਨੀਆਂ ਦੀ ਕਾਰੀਗਰੀ ਕਰ ਰਹੇ ਹਾਂ। ਅਸੀਂ ਹੀ ਫੇਰ ਅਜਿਹੇ ਸ੍ਵਰਗ ਦੇ ਮਾਲਿਕ ਬਣਾਂਗੇ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾਉਂਦੇ ਹਨ, ਤੁਸੀਂ ਜਦੋਂ ਆਪਣੇ - ਆਪਣੇ ਪਿੰਡ ਤੋਂ ਨਿਕਲਦੇ ਹੋ ਤਾਂ ਇਹ ਬੁੱਧੀ ਵਿੱਚ ਰਹਿੰਦਾ ਹੈ ਕਿ ਅਸੀਂ ਜਾਂਦੇ ਹਾਂ ਸ਼ਿਵਬਾਬਾ ਦੀ ਪਾਠਸ਼ਾਲਾ ਵਿੱਚ। ਇਵੇਂ ਨਹੀਂ ਕਿ ਕੋਈ ਸਾਧੂ - ਸੰਤ ਆਦਿ ਦਾ ਦਰਸ਼ਨ ਕਰਨ ਜਾਂ ਸ਼ਾਸਤ੍ਰ ਆਦਿ ਸੁਣਨ ਆਉਂਦੇ ਹਾਂ। ਤੁਸੀਂ ਜਾਣਦੇ ਹੋ ਅਸੀਂ ਜਾਂਦੇ ਹਾਂ ਸ਼ਿਵਬਾਬਾ ਦੇ ਕੋਲ। ਦੁਨੀਆਂ ਦੇ ਮਨੁੱਖ ਤਾਂ ਸਮਝਦੇ ਹਨ ਸ਼ਿਵ ਉੱਪਰ ਵਿੱਚ ਰਹਿੰਦੇ ਹਨ। ਉਹ ਜਦੋਂ ਯਾਦ ਕਰਦੇ ਹਨ ਤਾਂ ਅੱਖਾਂ ਖੋਲ੍ਹਕੇ ਨਹੀਂ ਬੈਠਦੇ। ਉਹ ਅੱਖਾਂ ਬੰਦ ਕਰ ਧਿਆਨ ਵਿੱਚ ਬੈਠਦੇ ਹਨ। ਸ਼ਿਵਲਿੰਗ ਜੋ ਵੇਖਿਆ ਹੋਇਆ ਹੁੰਦਾ ਹੈ। ਭਾਵੇਂ ਸ਼ਿਵ ਦੇ ਮੰਦਿਰ ਵਿੱਚ ਜਾਣਗੇ ਤਾਂ ਵੀ ਸ਼ਿਵ ਨੂੰ ਯਾਦ ਕਰਣਗੇ ਤਾਂ ਉੱਪਰ ਵਿੱਚ ਵੇਖਣਗੇ ਜਾਂ ਮੰਦਿਰ ਯਾਦ ਆਵੇਗਾ। ਕਈ ਫੇਰ ਅੱਖਾਂ ਬੰਦ ਕਰ ਬੈਠਦੇ ਹਨ। ਸਮਝਦੇ ਹਨ ਦ੍ਰਿਸ਼ਟੀ ਕਿਸੇ ਵੀ ਨਾਮ - ਰੂਪ ਵਿੱਚ ਜੇਕਰ ਜਾਵੇਗੀ ਤਾਂ ਸਾਡੀ ਸਾਧਨਾ ਟੁੱਟ ਜਾਵੇਗੀ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਭਾਵੇਂ ਸ਼ਿਵਬਾਬਾ ਨੂੰ ਯਾਦ ਕਰਦੇ ਸੀ। ਕੋਈ ਕ੍ਰਿਸ਼ਨ ਨੂੰ ਯਾਦ ਕਰਦੇ, ਕੋਈ ਰਾਮ ਨੂੰ ਯਾਦ ਕਰਦੇ, ਕੋਈ ਆਪਣੇ ਗੁਰੂ ਨੂੰ ਯਾਦ ਕਰਦੇ, ਗੁਰੂ ਦਾ ਵੀ ਛੋਟਾ ਲਾਕੇਟ ਬਣਾਕੇ ਪਾਉਂਦੇ ਹਨ। ਗੀਤਾ ਦਾ ਵੀ ਇੰਨਾਂ ਛੋਟਾ ਲਾਕੇਟ ਬਣਾਕੇ ਪਾਉਂਦੇ ਹਨ। ਭਗਤੀ ਮਾਰ੍ਗ ਵਿੱਚ ਤਾਂ ਸਭ ਇਵੇਂ ਹੀ ਹਨ। ਘਰ ਬੈਠੇ ਵੀ ਯਾਦ ਕਰਦੇ ਹਨ। ਯਾਦ ਵਿੱਚ ਯਾਤਰਾ ਕਰਨ ਵੀ ਜਾਂਦੇ ਹਨ। ਚਿੱਤਰ ਤਾਂ ਘਰ ਵਿੱਚ ਰੱਖਕੇ ਪੂਜਾ ਕਰ ਸਕਦੇ ਹਨ ਪਰ ਇਹ ਵੀ ਭਗਤੀ ਦੀ ਰਸਮ ਪਈ ਹੋਈ ਹੈ। ਜਨਮ - ਜਨਮਾਂਤ੍ਰ ਯਾਤਰਾਵਾਂ ਤੇ ਜਾਂਦੇ ਹਨ। ਚਾਰੋਂ ਧਾਮ ਦੀ ਯਾਤਰਾ ਕਰਦੇ ਹਨ। ਚਾਰ ਧਾਮ ਕਿਉਂ ਕਹਿੰਦੇ ਹਨ? ਵੈਸ੍ਟ, ਈਸਟ, ਨਾਰਥ, ਸਾਊਥ… ਚਾਰਾਂ ਦਾ ਚੱਕਰ ਲਗਾਉਂਦੇ ਹਨ। ਭਗਤੀ ਮਾਰ੍ਗ ਜਦੋਂ ਸ਼ੁਰੂ ਹੁੰਦਾ ਹੈ ਤਾਂ ਪਹਿਲੇ ਇੱਕ ਦੀ ਭਗਤੀ ਕੀਤੀ ਜਾਂਦੀ ਹੈ, ਉਸਨੂੰ ਕਿਹਾ ਜਾਂਦਾ ਹੈ ਅਵਿਭਚਾਰੀ ਭਗਤੀ। ਸਤੋਪ੍ਰਧਾਨ ਸੀ, ਹੁਣ ਤਾਂ ਇਸ ਵਕ਼ਤ ਹਨ ਤਮੋਪ੍ਰਧਾਨ। ਭਗਤੀ ਵੀ ਵਿਭਚਾਰੀ, ਅਨੇਕਾਂ ਨੂੰ ਯਾਦ ਕਰਦੇ ਰਹਿੰਦੇ ਹਨ। ਤਮੋਪ੍ਰਧਾਨ 5 ਤਤਵਾਂ ਦਾ ਬਣਿਆ ਹੋਇਆ ਸ਼ਰੀਰ, ਉਸਨੂੰ ਵੀ ਪੂਜਦੇ ਹਨ। ਤਾਂ ਗੋਇਆ ਤਮੋਪ੍ਰਧਾਨ ਭੂਤਾਂ ਦੀ ਪੂਜਾ ਕਰਦੇ ਹਨ, ਪਰ ਇਨ੍ਹਾਂ ਗੱਲਾਂ ਨੂੰ ਕੋਈ ਸਮਝਦੇ ਥੋੜ੍ਹੇਹੀ ਹਨ। ਭਾਵੇਂ ਇੱਥੇ ਬੈਠੇ ਹਨ ਪਰ ਬੁੱਧੀਯੋਗ ਕਿੱਥੇ ਭਟਕਦਾ ਰਹਿੰਦਾ ਹੈ। ਇੱਥੇ ਤਾਂ ਤੁਸੀਂ ਬੱਚਿਆਂ ਨੂੰ ਅੱਖਾਂ ਬੰਦ ਕਰ ਸ਼ਿਵਬਾਬਾ ਨੂੰ ਯਾਦ ਨਹੀਂ ਕਰਨਾ ਹੈ। ਜਾਣਦੇ ਹੋ ਬਾਪ ਬਹੁਤ - ਬਹੁਤ ਦੂਰਦੇਸ਼ ਦਾ ਰਹਿਣ ਵਾਲਾ ਹੈ। ਉਹ ਆਕੇ ਬੱਚਿਆਂ ਨੂੰ ਸ਼੍ਰੀਮਤ ਦਿੰਦੇ ਹਨ। ਸ਼੍ਰੀਮਤ ਤੇ ਚੱਲਣ ਨਾਲ ਹੀ ਸ਼੍ਰੇਸ਼ਠ ਦੇਵਤਾ ਬਣਾਂਗੇ। ਦੇਵਤਾਵਾਂ ਦੀ ਸਾਰੀ ਰਾਜਧਾਨੀ ਸਥਾਪਨ ਹੋ ਰਹੀ ਹੈ। ਤੁਸੀਂ ਇੱਥੇ ਬੈਠੇ ਆਪਣਾ ਦੇਵੀ - ਦੇਵਤਾਵਾਂ ਦਾ ਰਾਜ ਸਥਾਪਨ ਕਰਦੇ ਹੋ। ਪਹਿਲੇ ਤੁਹਾਨੂੰ ਪਤਾ ਥੋੜ੍ਹੇਹੀ ਸੀ ਉਹ ਕਿਵੇਂ ਸਥਾਪਨ ਹੁੰਦਾ ਹੈ। ਹੁਣ ਜਾਣਦੇ ਹੋ ਬਾਬਾ ਸਾਡਾ ਬਾਪ ਵੀ ਹੈ, ਟੀਚਰ ਬਣਕੇ ਪੜ੍ਹਾਉਂਦੇ ਹਨ ਹੋਰ ਫੇਰ ਨਾਲ ਵੀ ਲੈ ਜਾਣਗੇ, ਸਦਗਤੀ ਕਰਣਗੇ। ਗੁਰੂ ਲੋਕੀ ਕਿਸੇ ਦੀ ਸਦਗਤੀ ਨਹੀਂ ਕਰਦੇ ਹਨ। ਇੱਥੇ ਤੁਹਾਨੂੰ ਸਮਝਾਇਆ ਜਾਂਦਾ ਹੈ - ਇਹ ਇੱਕ ਹੀ ਬਾਪ, ਟੀਚਰ, ਸਤਿਗੁਰੂ ਹੈ। ਬਾਪ ਤੋਂ ਵਰਸਾ ਮਿਲਦਾ ਹੈ, ਸਤਿਗੁਰੂ ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਲੈ ਜਾਣਗੇ ਇਨ੍ਹਾਂ ਸਭ ਗੱਲਾਂ ਨੂੰ ਬੁੱਢੀਆਂ - ਬੁੱਢੀਆਂ ਮਾਤਾਵਾਂ ਤਾਂ ਸਮਝ ਨਾ ਸਕਣ। ਉਨ੍ਹਾਂ ਦੇ ਲਈ ਮੁੱਖ ਗੱਲ ਹੈ ਆਪਣੇ ਨੂੰ ਆਤਮਾ ਸਮਝ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਅਸੀਂ ਸ਼ਿਵਬਾਬਾ ਦੇ ਬੱਚੇ ਹਾਂ, ਸਾਨੂੰ ਬਾਬਾ ਸ੍ਵਰਗ ਦਾ ਵਰਸਾ ਦੇਣਗੇ। ਬੁੱਢੀਆਂ ਮਾਤਾਵਾਂ ਨੂੰ ਫੇਰ ਇਵੇਂ - ਇਵੇਂ ਤੋਤਲੀ ਭਾਸ਼ਾ ਵਿੱਚ ਬੈਠ ਸਮਝਾਉਣਾ ਚਾਹੀਦਾ ਹੈ। ਇਹ ਤਾਂ ਹਰ ਇੱਕ ਆਤਮਾ ਦਾ ਹੱਕ ਹੈ ਬਾਪ ਤੋਂ ਵਰਸਾ ਲੈਣਾ। ਮੌਤ ਤਾਂ ਸਾਹਮਣੇ ਖੜਾ ਹੈ। ਪੁਰਾਣੀ ਦੁਨੀਆਂ ਉਹ ਫੇਰ ਜ਼ਰੂਰ ਨਵੀਂ ਬਣਨੀ ਹੈ। ਨਵੀਂ ਸੋ ਪੁਰਾਣੀ। ਘਰ ਨੂੰ ਬਣਾਉਣ ਵਿੱਚ ਕਿੰਨੇ ਥੋੜ੍ਹੇ ਮਹੀਨਾ ਲਗਦੇ ਹਨ ਫੇਰ ਪੁਰਾਣੀ ਦੁਨੀਆਂ ਹੋਣ ਵਿੱਚ 100 ਵਰ੍ਹੇ ਲੱਗ ਜਾਂਦੇ ਹਨ।

ਹੁਣ ਤੁਸੀਂ ਬੱਚੇ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਹੁਣ ਖ਼ਤਮ ਹੋਣੀ ਹੈ। ਇਹ ਲੜ੍ਹਾਈ ਜੋ ਹੁਣ ਲੱਗਦੀ ਹੈ ਉਹ ਫੇਰ 5 ਹਜ਼ਾਰ ਵਰ੍ਹੇ ਦੇ ਬਾਦ ਲੱਗੇਗੀ। ਇਹ ਸਭ ਗੱਲਾਂ ਬੁੱਢੀਆਂ ਤਾਂ ਸਮਝ ਨਾ ਸਕਣ। ਇਹ ਫੇਰ ਬ੍ਰਾਹਮਣੀਆਂ ਦਾ ਕੰਮ ਹੈ ਉਨ੍ਹਾਂ ਨੂੰ ਸਮਝਾਉਣਾ। ਉਨ੍ਹਾਂ ਲਈ ਤਾਂ ਇੱਕ ਅੱਖਰ ਹੀ ਕਾਫ਼ੀ ਹੈ - ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਤੁਸੀਂ ਆਤਮਾ ਪਰਮਧਾਮ ਵਿੱਚ ਰਹਿਣ ਵਾਲੀ ਹੋ। ਫੇਰ ਇੱਥੇ ਸ਼ਰੀਰ ਲੈਕੇ ਪਾਰ੍ਟ ਵਜਾਉਂਦੀ ਹੋ। ਆਤਮਾ ਇੱਥੇ ਦੁੱਖ ਅਤੇ ਸੁੱਖ ਦਾ ਪਾਰ੍ਟ ਵਜਾਉਂਦੀ ਹੈ। ਮੂਲ ਗੱਲ ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ ਅਤੇ ਸੁੱਖਧਾਮ ਨੂੰ ਯਾਦ ਕਰੋ। ਬਾਪ ਨੂੰ ਯਾਦ ਕਰਨ ਨਾਲ ਪਾਪ ਕੱਟ ਜਾਣਗੇ ਅਤੇ ਫੇਰ ਸ੍ਵਰਗ ਵਿੱਚ ਆ ਜਾਓਗੇ। ਹੁਣ ਜਿਨਾਂ ਜੋ ਯਾਦ ਕਰਣਗੇ ਉਨ੍ਹੇ ਪਾਪ ਕੱਟਣਗੇ। ਬੁੱਢੀਆਂ ਤਾਂ ਹਿਰੀ ਹੋਈਆਂ ਹਨ, ਸਤਿਸੰਗਾਂ ਵਿੱਚ ਜਾਕੇ ਕਥਾ ਸੁਣਦੀਆਂ ਹਨ। ਉਨ੍ਹਾਂ ਨੂੰ ਫੇਰ ਘੜੀ - ਘੜੀ ਬਾਪ ਨੂੰ ਯਾਦ ਦਵਾਉਣਾ ਪੈਂਦਾ ਹੈ। ਸਕੂਲ ਵਿੱਚ ਤਾਂ ਪੜ੍ਹਾਈ ਹੁੰਦੀ, ਕਥਾ ਨਹੀਂ ਸੁਣੀ ਜਾਂਦੀ। ਭਗਤੀ ਮਾਰ੍ਗ ਵਿੱਚ ਤਾਂ ਤੁਸੀਂ ਢੇਰ ਕਥਾਵਾਂ ਸੁਣੀਆਂ ਹਨ ਪਰ ਉਸ ਤੋਂ ਕੁਝ ਵੀ ਫ਼ਾਇਦਾ ਨਹੀਂ ਹੁੰਦਾ ਹੈ। ਛੀ - ਛੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਤਾਂ ਜਾ ਨਾ ਸਕਣ। ਮਨੁੱਖ ਨਾ ਤਾਂ ਰਚਤਾ ਬਾਪ ਨੂੰ, ਨਾ ਰਚਨਾ ਨੂੰ ਜਾਣਦੇ ਹਨ। ਨੇਤੀ - ਨੇਤੀ ਕਹਿ ਦਿੰਦੇ ਹਨ। ਤੁਸੀਂ ਵੀ ਪਹਿਲੋਂ ਨਹੀਂ ਜਾਣਦੇ ਸੀ। ਹੁਣ ਤੁਸੀਂ ਭਗਤੀ ਮਾਰ੍ਗ ਨੂੰ ਚੰਗੀ ਤਰ੍ਹਾਂ ਜਾਣ ਗਏ ਹੋ। ਘਰ ਵਿੱਚ ਵੀ ਬਹੁਤਿਆਂ ਦੇ ਕੋਲ ਮੂਰਤੀਆਂ ਹੁੰਦੀਆਂ ਹਨ, ਚੀਜ਼ਾਂ ਉਹੀ ਹਨ, ਕੋਈ - ਕੋਈ ਪਤੀ ਲੋਕ ਵੀ ਇਸਤ੍ਰੀ ਨੂੰ ਕਹਿੰਦੇ ਹਨ - ਤੁਸੀਂ ਘਰ ਵਿੱਚ ਮੂਰਤੀ ਰੱਖ ਬੈਠ ਪੂਜਾ ਕਰੋ। ਬਾਹਰ ਧੱਕੇ ਖਾਣ ਕਿਉਂ ਜਾਂਦੀਆਂ ਹੋ, ਪਰ ਉਨ੍ਹਾਂ ਦੀ ਭਾਵਨਾ ਰਹਿੰਦੀ ਹੈ। ਹੁਣ ਤੁਸੀਂ ਸਮਝਦੇ ਹੋ ਤੀਰ੍ਥ ਯਾਤਰਾ ਕਰਨਾ ਮਤਲੱਬ ਭਗਤੀ ਮਾਰ੍ਗ ਦੇ ਧੱਕੇ ਖਾਣਾ। ਅਨੇਕ ਵਾਰ ਤੁਸੀਂ 84 ਦੇ ਚੱਕਰ ਕੱਟੇ। ਸਤਿਯੁਗ - ਤ੍ਰੇਤਾ ਵਿੱਚ ਤਾਂ ਕੋਈ ਯਾਤਰਾ ਨਹੀਂ ਹੁੰਦੀ। ਉੱਥੇ ਕੋਈ ਮੰਦਿਰ ਆਦਿ ਹੁੰਦਾ ਨਹੀਂ। ਇਹ ਯਾਤਰਾ ਆਦਿ ਸਭ ਭਗਤੀ ਮਾਰ੍ਗ ਵਿੱਚ ਹੀ ਹੁੰਦੀਆਂ ਹਨ। ਗਿਆਨ ਮਾਰ੍ਗ ਵਿੱਚ ਇਹ ਸਭ ਕੁਝ ਹੁੰਦਾ ਨਹੀਂ। ਉਸਨੂੰ ਕਿਹਾ ਜਾਂਦਾ ਹੈ ਭਗਤੀ। ਗਿਆਨ ਦੇਣ ਵਾਲਾ ਤਾਂ ਇੱਕ ਦੇ ਸਿਵਾਏ ਦੂਜਾ ਕੋਈ ਹੈ ਨਹੀਂ। ਗਿਆਨ ਨਾਲ ਹੀ ਸਦਗਤੀ ਹੁੰਦੀ ਹੈ। ਸਦਗਤੀ ਦਾਤਾ ਇੱਕ ਹੀ ਬਾਪ ਹੈ। ਸ਼ਿਵਬਾਬਾ ਨੂੰ ਕੋਈ ਸ਼੍ਰੀ ਸ਼੍ਰੀ ਨਹੀਂ ਕਹਿੰਦੇ, ਉਨ੍ਹਾਂ ਨੂੰ ਟਾਈਟਲ ਦੀ ਲੋੜ੍ਹ ਨਹੀਂ। ਇਹ ਤਾਂ ਵਡਿਆਈ ਕਰਦੇ ਹਨ, ਉਨ੍ਹਾਂ ਨੂੰ ਕਹਿੰਦੇ ਹੀ ਹਨ “ਸ਼ਿਵਬਾਬਾ”। ਤੁਸੀਂ ਬੁਲਾਉਂਦੇ ਹੋ ਸ਼ਿਵਬਾਬਾ ਅਸੀਂ ਪਤਿਤ ਬਣ ਗਏ ਹਾਂ, ਸਾਨੂੰ ਆਕੇ ਪਾਵਨ ਬਣਾਓ। ਭਗਤੀ ਮਾਰ੍ਗ ਦੇ ਦੁਬਨ ਵਿੱਚ ਗਲੇ ਤੱਕ ਫਸੇ ਪਏ ਹਨ। ਫੱਸਕੇ ਫੇਰ ਚਿਲਾਉਂਦੇ ਹਨ, ਵਿਸ਼ੇ ਵਾਸਨਾ ਦੇ ਦੁਬਨ ਵਿੱਚ ਇੱਕਦਮ ਫੱਸ ਪੈਂਦੇ ਹਨ। ਪੌੜੀ ਥੱਲੇ ਉੱਤਰਦੇ - ਉੱਤਰਦੇ ਫੱਸ ਪੈਂਦੇ ਹਨ। ਕਿਸੇ ਨੂੰ ਵੀ ਪਤਾ ਨਹੀਂ ਲੱਗਦਾ, ਉਦੋਂ ਕਹਿੰਦੇ ਹਨ ਬਾਬਾ ਸਾਨੂੰ ਕੱਢੋ। ਬਾਬਾ ਨੂੰ ਵੀ ਡਰਾਮਾ ਅਨੁਸਾਰ ਆਉਣਾ ਹੀ ਪੈਂਦਾ ਹੈ। ਬਾਪ ਕਹਿੰਦੇ ਹਨ ਮੈਂ ਬੰਧਾਏਮਾਨ ਹਾਂ, ਇਨ੍ਹਾਂ ਸਭ ਨੂੰ ਦੁਬਨ ਵਿਚੋਂ ਕੱਢਣ ਲ਼ਈ। ਇਸਨੂੰ ਕਿਹਾ ਜਾਂਦਾ ਹੈ ਕੁੰਭੀ ਪਾਕ ਨਰਕ। ਰੋਰਵ ਨਰਕ ਵੀ ਕਹਿੰਦੇ ਹਨ। ਇਹ ਬਾਪ ਬੈਠ ਸਮਝਾਉਂਦੇ ਹਨ, ਉਨ੍ਹਾਂ ਨੂੰ ਪਤਾ ਥੋੜ੍ਹੇਹੀ ਪੈਂਦਾ ਹੈ।

ਤੁਸੀਂ ਬਾਪ ਨੂੰ ਵੇਖੋ ਨਿਮੰਤ੍ਰਣ ਕਿਵੇਂ ਦਿੰਦੇ ਹੋ। ਨਿਮੰਤ੍ਰਣ ਤਾਂ ਕੋਈ ਵਿਆਹ - ਮੁਰਾਦੀ ਆਦਿ ਤੇ ਦਿੱਤਾ ਜਾਂਦਾ ਹੈ। ਤੁਸੀਂ ਕਹਿੰਦੇ ਹੋ - ਹੇ ਪਤਿਤ - ਪਾਵਨ ਬਾਬਾ, ਇਸ ਪਤਿਤ ਦੁਨੀਆਂ, ਰਾਵਣ ਦੀ aa ਪੁਰਾਣੀ ਦੁਨੀਆਂ ਵਿੱਚ ਆਓ। ਅਸੀਂ ਗਲੇ ਤੱਕ ਇਸ ਵਿੱਚ ਫਸੇ ਹੋਏ ਹਾਂ। ਸਿਵਾਏ ਬਾਪ ਦੇ ਹੋਰ ਤਾਂ ਕੋਈ ਨਿਕਾਲ ਨਾ ਸਕੇ। ਕਹਿੰਦੇ ਵੀ ਹਨ ਦੂਰ - ਦੇਸ਼ ਦਾ ਰਹਿਣਾ ਵਾਲਾ ਸ਼ਿਵਬਾਬਾ, ਇਹ ਰਾਵਣ ਦਾ ਦੇਸ਼ ਹੈ। ਸਭਦੀ ਆਤਮਾ ਤਮੋਪ੍ਰਧਾਨ ਹੋ ਗਈ ਹੈ ਇਸਲਈ ਬੁਲਾਉਂਦੇ ਵੀ ਹਨ ਕਿ ਆਕੇ ਪਾਵਨ ਬਣਾਓ। ਪਤਿਤ - ਪਾਵਨ ਸੀਤਾਰਾਮ, ਇਵੇਂ ਗਾਉਂਦੇ ਚਿਲਾਉਂਦੇ ਹਨ। ਇਵੇਂ ਨਹੀਂ ਕਿ ਉਹ ਪਵਿੱਤਰ ਰਹਿੰਦੇ ਹਨ। ਇਹ ਦੁਨੀਆਂ ਹੀ ਪਤਿਤ ਹੈ, ਰਾਵਣ ਰਾਜ ਹੈ, ਇਸ ਵਿੱਚ ਤੁਸੀਂ ਫਸੇ ਪਏ ਹੋ। ਫੇਰ ਇਹ ਨਿਮੰਤ੍ਰਣ ਦਿੱਤਾ ਹੈ - ਬਾਬਾ ਆਕੇ ਸਾਨੂੰ ਕੁੰਭੀ ਪਾਕ ਨਰਕ ਵਿਚੋਂ ਕੱਢੋ। ਤਾਂ ਬਾਪ ਆਏ ਹਨ। ਕਿੰਨਾ ਤੁਹਾਡਾ ਓਬਈਡੈਂਟ ਸਰਵੈਂਟ ਹੈ। ਡਰਾਮਾ ਵਿੱਚ ਅਪਾਰ ਦੁੱਖ ਤੁਸੀਂ ਬੱਚਿਆਂ ਨੇ ਵੇਖੇ ਹਨ। ਟਾਈਮ ਪਾਸ ਹੁੰਦਾ ਜਾਂਦਾ ਹੈ। ਇੱਕ ਸੈਕਿੰਡ ਨਾ ਮਿਲੇ ਦੂਜੇ ਨਾਲ। ਹੁਣ ਬਾਪ ਤੁਹਾਨੂੰ ਲਕਸ਼ਮੀ - ਨਾਰਾਇਣ ਵਰਗੇ ਬਣਾਉਂਦੇ ਹਨ ਫੇਰ ਤੁਸੀਂ ਅੱਧਾਕਲਪ ਰਾਜ ਕਰੋਗੇ - ਸਮ੍ਰਿਤੀ ਵਿੱਚ ਲਿਆਓ। ਹੁਣ ਟਾਈਮ ਬਹੁਤ ਥੋੜ੍ਹਾ ਹੈ। ਮੌਤ ਸ਼ੁਰੂ ਹੋ ਜਾਵੇਗੀ ਤਾਂ ਮਨੁੱਖ ਵਾਯਰੇ ਹੋ ਜਾਣਗੇ।(ਮੂੰਝ ਜਾਣਗੇ) ਥੋੜ੍ਹੇ ਵਕ਼ਤ ਵਿੱਚ ਕੀ ਹੋ ਜਾਵੇਗਾ। ਕੋਈ ਤਾਂ ਠਕਾਂ ਸੁਣਕੇ ਵੀ ਹਾਰਟਫੇਲ ਹੋ ਜਾਣਗੇ। ਮਰਣਗੇ ਇਵੇਂ ਜੋ ਗੱਲ ਨਾ ਪੁੱਛੋਂ। ਵੇਖੋ ਢੇਰ ਬੁੱਢੀ ਮਾਤਾਵਾਂ ਆਈਆਂ ਹਨ। ਵਿਚਾਰੀ ਕੁਝ ਵੀ ਸਮਝ ਨਾ ਸਕਣ। ਜਿਵੇਂ ਤੀਰਥਾਂ ਤੇ ਜਾਂਦੇ ਹਾਂ ਨਾ, ਤਾਂ ਇੱਕ - ਦੋ ਨੂੰ ਵੇਖੋ ਤਿਆਰ ਹੋ ਗਏ ਹਨ, ਅਸੀਂ ਵੀ ਚੱਲਦੇ ਹਾਂ।

ਹੁਣ ਤੁਸੀਂ ਜਾਣਦੇ ਹੋ ਭਗਤੀ ਮਾਰ੍ਗ ਦੇ ਤੀਰਥ ਯਾਤਰਾ ਦਾ ਅਰਥ ਹੀ ਹੈ ਥੱਲੇ ਉਤਰਨਾ, ਤਮੋਪ੍ਰਧਾਨ ਬਣਨਾ। ਵੱਡੇ ਤੋਂ ਵੱਡੀ ਯਾਤਰਾ ਤੁਹਾਡੀ ਇਹ ਹੈ। ਜੋ ਤੁਸੀਂ ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਵਿੱਚ ਜਾਂਦੇ ਹੋ। ਤੇ ਇਨ੍ਹਾਂ ਬੱਚੀਆਂ ਨੂੰ ਕੁਝ ਤਾਂ ਸ਼ਿਵਬਾਬਾ ਦੀ ਯਾਦ ਦਿਵਾਉਂਦੇ ਰਹੋ। ਸ਼ਿਵਬਾਬਾ ਦਾ ਨਾਮ ਯਾਦ ਹੈ? ਥੋੜ੍ਹਾ ਬਹੁਤ ਸੁਣਦੀ ਹੈ ਤਾਂ ਸ੍ਵਰਗ ਵਿੱਚ ਆਵੇਗੀ। ਇਹ ਫਲ ਜ਼ਰੂਰ ਮਿਲਣਾ ਹੈ। ਬਾਕੀ ਪੱਦ ਤਾਂ ਹੈ ਪੜ੍ਹਾਈ ਨਾਲ। ਉਸ ਵਿੱਚ ਬਹੁਤ ਫ਼ਰਕ ਪੈਂਦਾ ਜਾਂਦਾ ਹੈ। ਉੱਚ ਤੋਂ ਉੱਚ ਫੇਰ ਘੱਟ ਤੋਂ ਘੱਟ, ਰਾਤ - ਦਿਨ ਦਾ ਫ਼ਰਕ ਪੈਂਦਾ ਜਾਂਦਾ ਹੈ। ਕਿੱਥੇ ਪ੍ਰਾਇਮ ਮਿਨਿਸਟਰ, ਕਿੱਥੇ ਨੌਕਰ ਚਾਕਰ। ਰਾਜਧਾਨੀ ਵਿੱਚ ਨੰਬਰਵਾਰ ਹੁੰਦੇ ਹਨ। ਸ੍ਵਰਗ ਵਿੱਚ ਵੀ ਰਾਜਧਾਨੀ ਹੋਵੇਗੀ। ਪਰ ਉੱਥੇ ਪਾਪ ਆਤਮਾਵਾਂ ਗੰਦੇ ਵਿਕਾਰੀ ਨਹੀਂ ਹੋਣਗੇ। ਉਹ ਹੈ ਨਿਰਵਿਕਾਰੀ ਦੁਨੀਆਂ। ਤੁਸੀਂ ਕਹੋਗੇ ਅਸੀਂ ਇਹ ਲਕਸ਼ਮੀ - ਨਾਰਾਇਣ ਜ਼ਰੂਰ ਬਣਾਂਗੇ। ਤੁਹਾਨੂੰ ਹੱਥ ਚੁੱਕਦੇ ਵੇਖ ਬੁੱਢੀਆਂ ਆਦਿ ਵੀ ਸਭ ਹੱਥ ਚੁੱਕ ਦੇਣਗੀਆਂ। ਸਮਝਦੀਆਂ ਕੁਝ ਨਹੀਂ ਹਨ। ਫੇਰ ਵੀ ਬਾਪ ਦੇ ਕੋਲ ਆਈਆਂ ਹਨ ਤਾਂ ਸ੍ਵਰਗ ਵਿੱਚ ਤਾਂ ਜਾਣਗੀਆਂ ਪਰ ਸਭ ਇਵੇਂ ਥੋੜ੍ਹੇਹੀ ਬਣਨਗੀਆਂ। ਪ੍ਰਜਾ ਵੀ ਬਣੇਗੀ। ਬਾਪ ਕਹਿੰਦੇ ਹਨ ਮੈਂ ਗ਼ਰੀਬ ਨਿਵਾਜ਼ ਹਾਂ, ਤਾਂ ਬਾਬਾ ਗਰੀਬਾਂ ਨੂੰ ਵੇਖ ਖੁਸ਼ ਹੁੰਦੇ ਹਨ। ਭਾਵੇਂ ਕਿੰਨੇ ਵੀ ਵੱਡੇ ਤੇ ਵੱਡੇ ਸਾਹੂਕਾਰ ਪਦਮਪਤੀ ਹਨ, ਉਨ੍ਹਾਂ ਤੋਂ ਵੀ ਇਹ ਉੱਚ ਪੱਦ ਪਾਉਣਗੇ - 21 ਜਨਮਾਂ ਦੇ ਲਈ। ਇਹ ਵੀ ਚੰਗਾ ਹੈ। ਬੁੱਢੀਆਂ ਜਦੋਂ ਆਉਂਦੀਆਂ ਹਨ ਤਾਂ ਬਾਪ ਨੂੰ ਖੁਸ਼ੀ ਹੁੰਦੀ ਹੈ ਫੇਰ ਵੀ ਕ੍ਰਿਸ਼ਨਪੁਰੀ ਵਿੱਚ ਤਾਂ ਜਾਣਗੀਆਂ ਨਾ। ਇਹ ਹੈ ਰਾਵਣਪੁਰੀ, ਜੋ ਚੰਗੀ ਤਰ੍ਹਾਂ ਪੜ੍ਹਣਗੇ ਤਾਂ ਕ੍ਰਿਸ਼ਨ ਨੂੰ ਵੀ ਗੋਦ ਵਿੱਚ ਝੁਲਾਉਣਗੇ। ਪ੍ਰਜਾ ਥੋੜ੍ਹੇਹੀ ਅੰਦਰ ਆ ਸਕੇਗੀ। ਉਹ ਤਾਂ ਕਦੀ ਕਰਕੇ ਦੀਦਾਰ ਕਰਣਗੇ। ਜਿਵੇਂ ਪੋਪ ਦੀਦਾਰ ਕਰਾਉਂਦੇ ਹਨ ਖਿੜਕੀ ਤੋਂ, ਲੱਖਾਂ ਆਕੇ ਇਕੱਠੇ ਹੁੰਦੇ ਹਨ ਦਰਸ਼ਨ ਕਰਨ। ਪਰ ਉਨ੍ਹਾਂ ਦਾ ਅਸੀਂ ਕੀ ਦੀਦਾਰ ਕਰਾਂਗੇ। ਏਵਰ ਪਾਵਨ ਤਾਂ ਇੱਕ ਹੀ ਬਾਪ ਹੈ ਜੋ ਆਕੇ ਪਾਵਨ ਬਣਾਉਂਦੇ ਹਨ। ਸਾਰੇ ਵਿਸ਼ਵ ਨੂੰ ਸਤੋਪ੍ਰਧਾਨ ਬਣਾਉਂਦੇ ਹਨ। ਉੱਥੇ ਇਹ 5 ਭੂਤ ਰਹਿਣਗੇ ਨਹੀਂ। 5 ਤੱਤਵ ਵੀ ਸਤੋਪ੍ਰਧਾਨ ਬਣ ਜਾਂਦੇ ਹਨ, ਤੁਹਾਡੇ ਗੁਲਾਮ ਬਣ ਜਾਂਦੇ ਹਨ। ਕਦੀ ਵੀ ਇਵੇਂ ਗਰਮੀ ਨਹੀਂ ਹੋਵੇਗੀ ਜੋ ਨੁਕਸਾਨ ਹੋ ਜਾਵੇ। 5 ਤੱਤਵ ਵੀ ਕ਼ਾਇਦੇ ਅਨੁਸਾਰ ਚੱਲਦੇ ਹਨ। ਅਕਾਲੇ ਮ੍ਰਿਤੂ ਨਹੀਂ ਹੁੰਦੀ। ਹੁਣ ਤੁਸੀਂ ਸ੍ਵਰਗ ਵਿੱਚ ਚੱਲਦੇ ਹੋ ਤਾਂ ਨਰਕ ਤੋਂ ਬੁੱਧੀਯੋਗ ਕੱਢ ਲੈਣਾ ਚਾਹੀਦਾ। ਜਿਵੇਂ ਨਵਾਂ ਮਕਾਨ ਬਣਾਉਂਦੇ ਹਨ ਤਾਂ ਪੁਰਾਣੇ ਤੋਂ ਬੁੱਧੀ ਹੱਟ ਜਾਂਦੀ ਹੈ। ਬੁੱਧੀ ਨਵੇਂ ਵਿੱਚ ਚਲੀ ਜਾਂਦੀ ਹੈ, ਇਹ ਫੇਰ ਹੈ ਬੇਹੱਦ ਦੀ ਗੱਲ। ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ, ਪੁਰਾਣੀ ਦਾ ਵਿਨਾਸ਼ ਹੋਣਾ ਹੈ। ਤੁਸੀਂ ਹੋ ਨਵੀਂ ਦੁਨੀਆਂ ਸ੍ਵਰਗ ਬਣਾਉਣ ਵਾਲੇ। ਤੁਸੀਂ ਬਹੁਤ ਚੰਗੇ ਕਾਰੀਗਰ ਹੋ। ਆਪਣੇ ਲਈ ਸ੍ਵਰਗ ਬਣਾ ਰਹੇ ਹੋ। ਕਿੰਨੇ ਵੱਡੇ ਚੰਗੇ ਕਾਰੀਗਰ ਹੋ, ਯਾਦ ਦੀ ਯਾਤਰਾ ਨਾਲ ਨਵੀਂ ਦੁਨੀਆਂ ਸ੍ਵਰਗ ਬਣਾਉਂਦੇ ਹੋ। ਥੋੜ੍ਹਾ ਵੀ ਯਾਦ ਕਰੋ ਤਾਂ ਸ੍ਵਰਗ ਵਿੱਚ ਆ ਜਾਵੋਗੇ। ਤੁਸੀਂ ਗੁਪਤ ਵੇਸ਼ ਵਿੱਚ ਆਪਣਾ ਸ੍ਵਰਗ ਬਣਾ ਰਹੇ ਹੋ। ਜਾਣਦੇ ਹੋ ਅਸੀਂ ਇਸ ਸ਼ਰੀਰ ਨੂੰ ਛੱਡ ਫੇਰ ਜਾਕੇ ਸ੍ਵਰਗ ਵਿੱਚ ਨਿਵਾਸ ਕਰਾਂਗੇ ਤਾਂ ਇਵੇਂ ਬੇਹੱਦ ਦੇ ਬਾਪ ਨੂੰ ਭੁੱਲਣਾ ਨਹੀਂ ਚਾਹੀਦਾ। ਹੁਣ ਤੁਸੀਂ ਸ੍ਵਰਗ ਵਿੱਚ ਜਾਣ ਦੇ ਲਈ ਪੜ੍ਹ ਰਹੇ ਹੋ। ਆਪਣੀ ਰਾਜਧਾਨੀ ਸਥਾਪਨ ਕਰਨ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਇਹ ਰਾਵਣ ਦੀ ਰਾਜਧਾਨੀ ਖ਼ਤਮ ਹੋ ਜਾਣੀ ਹੈ। ਤਾਂ ਅੰਦਰ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ। ਅਸੀਂ ਇਹ ਸ੍ਵਰਗ ਤਾਂ ਅਨੇਕ ਵਾਰ ਬਣਾਇਆ ਹੈ, ਰਾਜਾਈ ਲਈ, ਫੇਰ ਗਵਾਈ ਹੈ। ਇਹ ਵੀ ਯਾਦ ਕਰੋ ਤਾਂ ਬਹੁਤ ਚੰਗਾ। ਅਸੀਂ ਸ੍ਵਰਗ ਦੇ ਮਾਲਿਕ ਸੀ, ਬਾਪ ਨੇ ਸਾਨੂੰ ਅਜਿਹਾ ਬਣਾਇਆ ਸੀ। ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋਣਗੇ। ਕਿੰਨਾ ਸਹਿਜ ਤਰ੍ਹਾਂ ਤੁਸੀਂ ਸ੍ਵਰਗ ਦੀ ਸਥਾਪਨਾ ਕਰ ਰਹੇ ਹੋ। ਪੁਰਾਣੀ ਦੁਨੀਆਂ ਦੇ ਵਿਨਾਸ਼ ਦੇ ਲਈ ਕਿੰਨੀਆਂ ਚੀਜ਼ਾਂ ਕੱਢਦੇ ਰਹਿੰਦੇ ਹਨ। ਕੁਦਰਤੀ ਆਪਦਾਵਾਂ, ਮੂਸਲ (ਮਿਸਾਇਲਸ) ਆਦਿ ਦੁਆਰਾ ਸਾਰੀ ਪੁਰਾਣੀ ਦੁਨੀਆਂ ਖ਼ਤਮ ਹੋਵੇਗੀ। ਹੁਣ ਬਾਪ ਆਏ ਹਨ ਤੁਹਾਨੂੰ ਸ਼੍ਰੇਸ਼ਠ ਮੱਤ ਦੇਣ, ਸ਼੍ਰੇਸ਼ਠ ਸ੍ਵਰਗ ਦੀ ਸਥਾਪਨਾ ਕਰਨ। ਅਨੇਕ ਵਾਰ ਤੁਸੀਂ ਇਹ ਸਥਾਪਨ ਕੀਤਾ ਹੈ ਤਾਂ ਬੁੱਧੀ ਵਿੱਚ ਯਾਦ ਰੱਖਣਾ ਚਾਹੀਦਾ। ਅਨੇਕ ਵਾਰ ਰਾਜ ਲਿਆ ਫੇਰ ਗਵਾਇਆ ਹੈ। ਇਹ ਬੁੱਧੀ ਵਿੱਚ ਚੱਲਦਾ ਰਹੇ ਅਤੇ ਇੱਕ - ਦੋ ਨੂੰ ਵੀ ਇਹ ਗੱਲਾਂ ਸੁਣਾਓ। ਦੁਨਿਆਵੀ ਗੱਲਾਂ ਵਿੱਚ ਵਕ਼ਤ ਨਹੀਂ ਗਵਾਉਣਾ ਚਾਹੀਦਾ। ਬਾਪ ਨੂੰ ਯਾਦ ਕਰੋ, ਸਵਦਰ੍ਸ਼ਨ ਚੱਕਰਧਾਰੀ ਬਣੋ। ਇੱਥੇ ਬੱਚਿਆਂ ਨੂੰ ਚੰਗੀ ਤਰ੍ਹਾਂ ਸੁਣਕੇ ਫੇਰ ਉਗਾਰਨਾ ਹੈ, ਸਿਮਰਨ ਕਰਨਾ ਹੈ, ਬਾਬਾ ਨੇ ਕੀ ਸੁਣਾਇਆ। ਸ਼ਿਵਬਾਬਾ ਅਤੇ ਵਰਸੇ ਨੂੰ ਤਾਂ ਜ਼ਰੂਰ ਯਾਦ ਕਰਨਾ ਚਾਹੀਦਾ। ਬਾਪ ਹਥੇਲੀ ਤੇ ਬਹਿਸ਼ਤ ਲੈ ਆਏ ਹਨ, ਪਵਿੱਤਰ ਵੀ ਬਣਨਾ ਹੈ। ਪਵਿੱਤਰ ਨਹੀਂ ਬਣੋਗੇ ਤਾਂ ਸਜ਼ਾ ਖਾਣੀ ਪਵੇਗੀ। ਪੱਦ ਵੀ ਬਹੁਤ ਛੋਟਾ ਪਾ ਲਵੋਗੇ। ਸ੍ਵਰਗ ਵਿੱਚ ਉੱਚ ਪੱਦ ਪਾਉਣਾ ਹੈ ਤਾਂ ਚੰਗੀ ਤਰ੍ਹਾਂ ਧਾਰਨ ਕਰੋ। ਬਾਪ ਰਸਤਾ ਤਾਂ ਬਹੁਤ ਸਹਿਜ ਦੱਸਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਜੋ ਸੁਣਾਉਂਦੇ ਹਨ ਉਸ ਨੂੰ ਚੰਗੀ ਤਰ੍ਹਾਂ ਸੁਣਕੇ ਫੇਰ ਉਗਾਰਨਾ ਹੈ। ਦੁਨਿਆਵੀ ਗੱਲਾਂ ਵਿੱਚ ਆਪਣਾ ਵਕ਼ਤ ਨਹੀਂ ਗਵਾਉਣਾ ਹੈ।

2. ਬਾਪ ਦੀ ਯਾਦ ਵਿੱਚ ਅੱਖਾਂ ਬੰਦ ਕਰਕੇ ਨਹੀਂ ਬੈਠਣਾ ਹੈ। ਸ਼੍ਰੀਕ੍ਰਿਸ਼ਨ ਦੀ ਰਾਜਧਾਨੀ ਵਿੱਚ ਆਉਣ ਦੇ ਲਈ ਪੜ੍ਹਾਈ ਚੰਗੀ ਤਰ੍ਹਾਂ ਪੜ੍ਹਨੀ ਹੈ।

ਵਰਦਾਨ:-
ਮਨ ਬੁੱਧੀ ਨੂੰ ਝਮੇਲਿਆਂ ਤੋਂ ਕਿਨਾਰਾ ਕਰ ਮਿਲਣ ਮੇਲਾ ਮਨਾਉਣ ਵਾਲੇ ਝਮੇਲਾ ਮੁਕਤ ਭਵ।

ਕਈ ਬੱਚੇ ਸੋਚਦੇ ਹਨ ਕਿ ਝਮੇਲਾ ਪੂਰਾ ਹੋਵੇਗਾ ਤਾਂ ਸਾਡੀ ਅਵਸਥਾ ਆਏ ਸੇਵਾ ਚੰਗੀ ਹੋ ਜਾਵੇਗੀ ਪਰ ਝਮੇਲੇ ਪਹਾੜ ਵਰਗੇ ਹਨ। ਪਹਾੜ ਨਹੀਂ ਹੱਟੇਗਾ ਪਰ ਜਿੱਥੇ ਝਮੇਲਾ ਹੋਵੇ ਉਥੇ ਆਪਣੀ ਮਨ - ਬੁੱਧੀ ਨੂੰ ਕਿਨਾਰੇ ਕਰ ਲਵੋ ਤਾਂ ਉੱਡਦੀ ਕਲਾ ਨਾਲ ਝਮੇਲੇ ਦੇ ਪਹਾੜ ਦੇ ਵੀ ਉੱਪਰ ਚਲੇ ਜਾਵੋ ਤਾਂ ਪਹਾੜ ਵੀ ਤੁਹਾਨੂੰ ਸਹਿਜ ਮਹਿਸੂਸ ਹੋਵੇਗਾ। ਝਮੇਲਿਆਂ ਦੀ ਦੁਨੀਆ ਵਿਚ ਝਮੇਲੇ ਤਾਂ ਆਉਣਗੇ ਹੀ, ਤੁਸੀਂ ਮੁਕਤ ਰਹੋ ਤਾਂ ਮਿਲਣ ਮੇਲਾ ਮਨਾ ਸਕੋਗੇ।

ਸਲੋਗਨ:-
ਇਸ ਬੇਹੱਦ ਨਾਟਕ ਵਿਚ ਹੀਰੋ ਪਾਰਟ ਵਜਾਉਣ ਵਾਲੇ ਹੀ ਹੀਰੋ ਪਾਰਟਧਾਰੀ ਹਨ