07.12.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਸਾਰਾ ਮਦਾਰ ਕਰਮਾਂ ਤੇ ਹੈ, ਸਦਾ ਧਿਆਨ ਰਹੇ ਕਿ ਮਾਇਆ ਦੇ ਵਸ਼ੀਭੂਤ ਕੋਈ ਉਲਟਾ ਕਰਮ ਨਾ ਹੋਵੇ
ਜਿਸਦੀ ਸਜ਼ਾ ਖਾਣੀ ਪਵੇ”
ਪ੍ਰਸ਼ਨ:-
ਬਾਪ ਦੀ ਨਜ਼ਰ
ਵਿੱਚ ਸਭਤੋਂ ਜ਼ਿਆਦਾ ਬੁੱਧੀਵਾਨ ਕੌਣ ਹੈ?
ਉੱਤਰ:-
ਜਿਨ੍ਹਾਂ ਵਿੱਚ
ਪਵਿੱਤਰਤਾ ਦੀ ਧਾਰਨਾ ਹੈ ਉਹ ਹੀ ਬੁੱਧੀਵਾਨ ਹੈ ਅਤੇ ਜੋ ਪਤਿਤ ਹਨ ਉਹ ਬੁੱਧੀਹੀਣ ਹਨ। ਲਕਸ਼ਮੀ -
ਨਾਰਾਇਣ ਨੂੰ ਸਭਤੋਂ ਜ਼ਿਆਦਾ ਬੁੱਧੀਵਾਨ ਕਹਾਂਗੇ। ਤੁਸੀਂ ਬੱਚੇ ਹੁਣ ਬੁੱਧੀਵਾਨ ਬਣ ਰਹੇ ਹੋ।
ਪਵਿੱਤਰਤਾ ਹੀ ਸਭਤੋਂ ਮੁੱਖ ਹੈ ਇਸਲਈ ਬਾਪ ਸਾਵਧਾਨ ਕਰਦੇ ਹਨ - ਬੱਚੇ ਇਹ ਅੱਖਾਂ ਧੋਖਾ ਨਾ ਦੇਣ,
ਇਨ੍ਹਾਂ ਤੋਂ ਸੰਭਾਲ ਕਰਨਾ। ਇਸ ਪੁਰਾਣੀ ਦੁਨੀਆਂ ਨੂੰ ਵੇਖਦੇ ਹੋਏ ਵੀ ਨਹੀਂ ਵੇਖੋ। ਨਵੀਂ ਦੁਨੀਆਂ
ਸ੍ਵਰਗ ਨੂੰ ਯਾਦ ਕਰੋ।
ਓਮ ਸ਼ਾਂਤੀ
ਮਿੱਠੇ - ਮਿੱਠੇ ਸਿੱਕੀਲਧੇ ਬੱਚੇ ਇਹ ਤਾਂ ਸਮਝਦੇ ਹਨ ਇਸ ਪੁਰਾਣੀ ਦੁਨੀਆਂ ਵਿੱਚ ਅਸੀਂ ਹੁਣ ਥੋੜ੍ਹੇ
ਦਿਨ ਦੇ ਮੁਸਾਫ਼ਿਰ ਹਾਂ। ਦੁਨੀਆਂ ਦੇ ਮਨੁੱਖ ਸਮਝਦੇ ਹਨ ਅਜੁਨ 40 ਹਜ਼ਾਰ ਵਰ੍ਹੇ ਇੱਥੇ ਰਹਿਣ ਦਾ ਹੈ।
ਤੁਸੀਂ ਬੱਚਿਆਂ ਨੂੰ ਤਾਂ ਨਿਸ਼ਚੈ ਹੈ ਨਾ। ਇਹ ਗੱਲਾਂ ਭੁੱਲੋ ਨਹੀਂ। ਇੱਥੇ ਬੈਠੇ ਹੋ ਤਾਂ ਵੀ ਤੁਸੀਂ
ਬੱਚਿਆਂ ਨੂੰ ਅੰਦਰ ਵਿੱਚ ਗਦਗਦ ਹੋਣਾ ਚਾਹੀਦਾ। ਇੰਨਾ ਅੱਖਾਂ ਨਾਲ ਜੋ ਕੁਝ ਵੇਖਦੇ ਹੋ ਸਭ ਕੁਝ
ਵਿਨਾਸ਼ ਹੋਣ ਵਾਲਾ ਹੈ। ਆਤਮਾ ਤਾਂ ਅਵਿਨਾਸ਼ੀ ਹੈ। ਅਸੀਂ ਆਤਮਾ ਨੇ 84 ਜਨਮ ਲਏ ਹਨ। ਹੁਣ ਬਾਬਾ ਆਇਆ
ਹੈ ਘਰ ਲੈ ਜਾਣ ਦੇ ਲਈ। ਪੁਰਾਣੀ ਦੁਨੀਆਂ ਜਦੋਂ ਪੂਰੀ ਹੁੰਦੀ ਹੈ ਉਦੋਂ ਬਾਪ ਆਉਂਦੇ ਹਨ ਨਵੀਂ
ਦੁਨੀਆਂ ਬਣਾਉਣ। ਨਵੀਂ ਸੋ ਪੁਰਾਣੀ, ਪੁਰਾਣੀ ਸੋ ਨਵੀਂ ਦੁਨੀਆਂ ਕਿਵੇਂ ਹੁੰਦੀ ਹੈ ਇਹ ਤੁਹਾਡੀ
ਬੁੱਧੀ ਵਿੱਚ ਹੈ। ਅਸੀਂ ਅਨੇਕ ਵਾਰ ਚੱਕਰ ਲਗਾਇਆ ਹੈ। ਹੁਣ ਚੱਕਰ ਪੂਰਾ ਹੁੰਦਾ ਹੈ। ਨਵੀਂ ਦੁਨੀਆਂ
ਵਿੱਚ ਅਸੀਂ ਥੋੜ੍ਹੇ ਹੀ ਦੇਵਤਾ ਰਹਿੰਦੇ ਹਾਂ। ਮਨੁੱਖ ਨਹੀਂ ਹੋਣਗੇ। ਬਾਕੀ ਕਰਮਾਂ ਤੇ ਸਾਰਾ ਮਦਾਰ
ਹੈ। ਮਨੁੱਖ ਉਲਟਾ ਕਰਮ ਕਰਦੇ ਹਨ ਤਾਂ ਉਹ ਖਾਤਾ ਜ਼ਰੂਰ ਹੈ ਇਸਲਈ ਬਾਪ ਪੁੱਛਦੇ ਹਨ ਕਿ ਇਸ ਜਨਮ ਵਿੱਚ
ਕੋਈ ਇਵੇਂ ਦੇ ਪਾਪ ਤਾਂ ਨਹੀਂ ਕੀਤੇ ਹਨ? ਇਹ ਹੈ ਪਤਿਤ ਛੀ - ਛੀ ਰਾਵਣ ਰਾਜ। ਇਹ ਧੁੰਧਕਾਰੀ ਦੁਨੀਆਂ
ਹੈ। ਹੁਣ ਬਾਪ ਤੁਸੀਂ ਬੱਚਿਆਂ ਨੂੰ ਵਰਸਾ ਦੇ ਰਹੇ ਹਨ। ਹੁਣ ਤੁਸੀਂ ਭਗਤੀ ਨਹੀਂ ਕਰਦੇ। ਭਗਤੀ ਦੇ
ਹਨ੍ਹੇਰੇ ਵਿੱਚ ਧੱਕੇ ਖਾਕੇ ਆਏ ਹੋ। ਹੁਣ ਬਾਪ ਦਾ ਹੱਥ ਮਿਲਿਆ ਹੈ। ਬਾਪ ਦੇ ਸਹਾਰੇ ਬਗ਼ੈਰ ਤੁਸੀਂ
ਵਿਸ਼ਯ ਵੈਤਰਨੀ ਨਦੀ ਵਿੱਚ ਗੋਤੇ ਖਾਂਦੇ ਸੀ। ਅੱਧਾਕਲਪ ਹੈ ਹੀ ਭਗਤੀ, ਗਿਆਨ ਮਿਲਣ ਨਾਲ ਤੁਸੀਂ
ਸਤਿਯੁਗੀ ਨਵੀਂ ਦੁਨੀਆਂ ਵਿੱਚ ਚਲੇ ਜਾਂਦੇ ਹੋ। ਹੁਣ ਤਾਂ ਇਹ ਹੈ ਪੁਰਸ਼ੋਤਮ ਸੰਗਮਯੁਗ ਜਦਕਿ ਤੁਸੀਂ
ਪਤਿਤ ਛੀ - ਛੀ ਤੋਂ ਗੁਲਗੁਲ, ਕੰਡਿਆਂ ਤੋਂ ਫੁੱਲ ਬਣ ਰਹੇ ਹੋ। ਇਹ ਕੌਣ ਬਣਾਉਂਦੇ ਹਨ? ਬੇਹੱਦ ਦਾ
ਬਾਪ। ਲੌਕਿਕ ਬਾਪ ਨੂੰ ਬੇਹੱਦ ਦਾ ਬਾਪ ਨਹੀਂ ਕਹਾਂਗੇ। ਤੁਸੀਂ ਬ੍ਰਹਮਾ ਅਤੇ ਵਿਸ਼ਨੂੰ ਦੇ ਵੀ
ਆਕੂਪੇਸ਼ਨ ਨੂੰ ਜਾਣ ਗਏ ਹੋ। ਤਾਂ ਤੁਹਾਨੂੰ ਕਿੰਨਾ ਸ਼ੁੱਧ ਨਸ਼ਾ ਰਹਿਣਾ ਚਾਹੀਦਾ। ਮੂਲਵਤਨ,ਸੂਖਸ਼ਮਵਤਨ,
ਸਥੂਲਵਤਨ… ਇਹ ਸਭ ਸੰਗਮ ਤੇ ਹੀ ਹੁੰਦਾ ਹੈ। ਬਾਪ ਬੈਠ ਹੁਣ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਹਨ
ਪੁਰਾਣੀ ਅਤੇ ਨਵੀਂ ਦੁਨੀਆਂ ਦਾ ਇਹ ਸੰਗਮਯੁਗ ਹੈ। ਪੁਕਾਰਦੇ ਵੀ ਹਨ ਕਿ ਪਤਿਤਾਂ ਨੂੰ ਪਾਵਨ ਬਣਾਉਣ
ਆਓ। ਬਾਪ ਦਾ ਵੀ ਇਸ ਸੰਗਮ ਤੇ ਪਾਰ੍ਟ ਚੱਲਦਾ ਹੈ। ਕ੍ਰਿਏਟਰ, ਡਾਇਰੈਕਟਰ ਹੈ ਨਾ! ਤਾਂ ਜ਼ਰੂਰ ਉਨ੍ਹਾਂ
ਦੀ ਕੋਈ ਐਕਟਿਵਿਟੀ ਹੋਵੇਗੀ ਨਾ। ਸਭ ਜਾਣਦੇ ਹਨ ਕਿ ਉਨ੍ਹਾਂ ਨੂੰ ਆਦਮੀ ਨਹੀਂ ਕਿਹਾ ਜਾਂਦਾ, ਉਨ੍ਹਾਂ
ਨੂੰ ਤਾਂ ਆਪਣਾ ਸ਼ਰੀਰ ਹੀ ਨਹੀਂ। ਬਾਕੀ ਸਭਨੂੰ ਮਨੁੱਖ ਜਾਂ ਦੇਵਤਾ ਕਹਾਂਗੇ। ਸ਼ਿਵਬਾਬਾ ਨੂੰ ਨਾ
ਦੇਵਤਾ, ਨਾ ਮਨੁੱਖ ਕਹਾਂਗੇ। ਇਹ ਤਾਂ ਟੈਮਪ੍ਰੇਰੀ ਸ਼ਰੀਰ ਲੋਨ ਵਿੱਚ ਲਿਆ ਹੋਇਆ ਹੈ। ਗਰ੍ਭ ਤੋਂ
ਥੋੜ੍ਹੇਹੀ ਪੈਦਾ ਹੋਏ ਹਨ। ਬਾਪ ਖੁਦ ਕਹਿੰਦੇ ਹਨ - ਬੱਚੇ, ਸ਼ਰੀਰ ਬਗ਼ੈਰ ਮੈਂ ਰਾਜਯੋਗ ਕਿਵੇਂ
ਸਿਖਾਵਾਂਗਾ! ਸਾਨੂੰ ਮਨੁੱਖ ਲੋਕ ਭਾਵੇਂ ਕਹਿ ਦਿੰਦੇ ਹਨ ਕਿ ਠੀਕਰ ਭਿਤਰ ਵਿੱਚ ਪ੍ਰਮਾਤਮਾ ਹੈ ਪਰ
ਹੁਣ ਤੁਸੀਂ ਬੱਚੇ ਸਮਝਦੇ ਹੋ ਕਿ ਮੈਂ ਕਿਵੇਂ ਆਉਂਦਾ ਹਾਂ। ਹੁਣ ਤੁਸੀਂ ਰਾਜਯੋਗ ਸਿੱਖ ਰਹੇ ਹੋ।
ਕੋਈ ਮਨੁੱਖ ਤਾ ਸਿਖਾ ਨਾ ਸਕੇ। ਦੇਵਤਾ ਤਾਂ ਰਾਜਯੋਗ ਸਿਖਾ ਨਾ ਸੱਕਣ। ਇੱਥੇ ਇਸ ਪੁਰਸ਼ੋਤਮ ਸੰਗਮਯੁਗ
ਤੇ ਰਾਜਯੋਗ ਸਿੱਖਕੇ ਦੇਵਤਾ ਬਣਦੇ ਹਨ।
ਹੁਣ ਤੁਸੀਂ ਬੱਚਿਆਂ ਨੂੰ
ਅਥਾਹ ਖੁਸ਼ੀ ਹੋਣੀ ਚਾਹੀਦੀ - ਅਸੀਂ ਹੁਣ 84 ਦਾ ਚੱਕਰ ਪੂਰਾ ਕੀਤਾ ਹੈ। ਬਾਪ ਕਲਪ - ਕਲਪ ਆਉਂਦੇ ਹਨ,
ਬਾਪ ਖੁਦ ਕਹਿੰਦੇ ਹਨ ਇਹ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਸ਼੍ਰੀਕ੍ਰਿਸ਼ਨ ਤਾਂ ਸਤਿਯੁਗ ਦਾ
ਪ੍ਰਿੰਸ ਸੀ ਉਹ ਹੀ ਫੇਰ 84 ਦਾ ਚੱਕਰ ਲਗਾਉਂਦੇ ਹਨ। ਸ਼ਿਵਬਾਬਾ ਤਾਂ 84 ਦੇ ਚੱਕਰ ਵਿੱਚ ਨਹੀਂ ਆਉਣਗੇ।
ਸ੍ਰੀਕ੍ਰਿਸ਼ਨ ਦੀ ਆਤਮਾ ਹੀ ਸੁੰਦਰ ਤੋਂ ਸ਼ਾਮ ਬਣਦੀ ਹੈ, ਇਹ ਗੱਲਾਂ ਕਿਸੇ ਨੂੰ ਪਤਾ ਨਹੀਂ ਹਨ।
ਤੁਹਾਡੇ ਵਿੱਚ ਵੀ ਨੰਬਰਵਾਰ ਹੀ ਜਾਣਦੇ ਹਨ। ਮਾਇਆ ਬੜੀ ਕੜੀ ਹੈ। ਕਿਸੇ ਨੂੰ ਵੀ ਛੱਡਦੀ ਨਹੀਂ ਹੈ।
ਬਾਪ ਨੂੰ ਸਭ ਪਤਾ ਪੈਂਦਾ ਹੈ। ਮਾਇਆ ਗ੍ਰਾਹ ਇੱਕਦਮ ਹੱਪ ਕਰ ਲੈਂਦੀ ਹੈ। ਇਹ ਬਾਪ ਚੰਗੀ ਤਰ੍ਹਾਂ
ਜਾਣਦੇ ਹਨ। ਇਵੇਂ ਨਹੀਂ ਸਮਝੋ ਬਾਪ ਕੋਈ ਅੰਤਰਯਾਮੀ ਹੈ। ਨਹੀਂ, ਬਾਪ ਸਭਦੀ ਐਕਟਿਵਿਟੀ ਨੂੰ ਜਾਣਦੇ
ਹਨ। ਸਮਾਚਾਰ ਤਾਂ ਆਉਂਦੇ ਹੈ ਨਾ। ਮਾਇਆ ਇੱਕਦਮ ਕੱਚਾ ਹੀ ਪੇਟ ਵਿੱਚ ਪਾ ਦਿੰਦੀ ਹੈ। ਇਵੇਂ ਦੀਆਂ
ਬਹੁਤ ਗੱਲਾਂ ਤੁਸੀਂ ਬੱਚਿਆਂ ਨੂੰ ਪਤਾ ਨਹੀਂ ਪੈਂਦੀਆਂ ਹਨ। ਬਾਪ ਨੂੰ ਤਾਂ ਸਭ ਪਤਾ ਪੈਂਦਾ ਹੈ।
ਮਨੁੱਖ ਫੇਰ ਸਮਝ ਲੈਂਦੇ ਪ੍ਰਮਾਤਮਾ ਅੰਤਰਯਾਮੀ ਹੈ। ਬਾਪ ਕਹਿੰਦੇ ਹਨ ਮੈਂ ਅੰਤਰਯਾਮੀ ਨਹੀਂ ਹਾਂ।
ਹਰ ਇੱਕ ਦੀ ਚਲਣ ਤੋਂ ਪਤਾ ਤਾਂ ਪੈਂਦਾ ਹੈ ਨਾ। ਬਹੁਤ ਹੀ ਛੀ - ਛੀ ਚਲਣ ਚੱਲਦੇ ਹਨ ਇਸਲਈ ਬਾਪ ਘੜੀ
- ਘੜੀ ਬੱਚਿਆਂ ਨੂੰ ਖ਼ਬਰਦਾਰ ਕਰਦੇ ਹਨ। ਮਾਇਆ ਤੋਂ ਸੰਭਾਲਣਾ ਹੈ। ਫੇਰ ਭਾਵੇਂ ਬਾਪ ਸਮਝਾਉਂਦੇ ਹਨ
ਤਾਂ ਵੀ ਬੁੱਧੀ ਵਿੱਚ ਨਹੀਂ ਬੈਠਦਾ, ਕਾਮ ਮਹਾਸ਼ਤ੍ਰੁ ਹੈ, ਪਤਾ ਵੀ ਨਾ ਪਵੇ ਕਿ ਅਸੀਂ ਵਿਕਾਰ ਵਿੱਚ
ਗਏ ਹਾਂ, ਇਵੇਂ ਵੀ ਹੁੰਦਾ ਹੈ ਇਸਲਈ ਬਾਪ ਕਹਿੰਦੇ ਹਨ ਕੁਝ ਵੀ ਭੁੱਲ ਆਦਿ ਹੁੰਦੀ ਹੈ ਤਾਂ ਸਾਫ਼ ਦੱਸ
ਦਵੋ, ਲੁਕਾਓ ਨਾ। ਨਹੀਂ ਤਾਂ ਸੌਗੁਣਾ ਪਾਪ ਹੋ ਜਾਵੇਗਾ। ਉਹ ਅੰਦਰ ਖਾਂਦਾ ਰਹੇਗਾ। ਵ੍ਰਿਧੀ ਹੁੰਦੀ
ਰਹੇਗੀ। ਇੱਕਦਮ ਡਿੱਗ ਜਾਵੋਗੇ। ਬੱਚਿਆਂ ਨੂੰ ਬਾਪ ਦੇ ਨਾਲ ਬਿਲਕੁਲ ਹੀ ਸੱਚਾ ਰਹਿਣਾ ਹੈ। ਨਹੀਂ
ਤਾਂ ਬਹੁਤ - ਬਹੁਤ ਘਾਟਾ ਪੈ ਜਾਵੇਗਾ। ਇਹ ਤਾਂ ਰਾਵਣ ਦੀ ਦੁਨੀਆਂ ਹੈ। ਰਾਵਣ ਦੀ ਦੁਨੀਆਂ ਨੂੰ ਅਸੀਂ
ਯਾਦ ਕਿਉਂ ਕਰੀਏ। ਸਾਨੂੰ ਤਾਂ ਨਵੀਂ ਦੁਨੀਆਂ ਵਿੱਚ ਜਾਣਾ ਹੈ। ਬਾਪ ਨਵਾਂ ਮਕਾਨ ਆਦਿ ਬਣਾਉਂਦੇ ਹਨ
ਤਾਂ ਬੱਚੇ ਸਮਝਦੇ ਹਨ ਸਾਡੇ ਲਈ ਨਵਾਂ ਮਕਾਨ ਬਣ ਰਿਹਾ ਹੈ। ਖੁਸ਼ੀ ਰਹਿੰਦੀ ਹੈ। ਇਹ ਤਾਂ ਬੇਹੱਦ ਦੀ
ਗੱਲ ਹੈ। ਸਾਡੇ ਲਈ ਨਵੀਂ ਦੁਨੀਆਂ ਸ੍ਵਰਗ ਬਣ ਰਿਹਾ ਹੈ। ਹੁਣ ਅਸੀਂ ਨਵੀਂ ਦੁਨੀਆਂ ਵਿੱਚ ਜਾਣ ਵਾਲੇ
ਹਾਂ ਫੇਰ ਜਿਨਾਂ ਬਾਪ ਨੂੰ ਯਾਦ ਕਰਣਗੇ ਉਨ੍ਹਾਂ ਗੁਲ - ਗੁਲ ਬਣਨਗੇ। ਅਸੀਂ ਵਿਕਾਰਾਂ ਦੇ ਵਸ਼ ਹੋ
ਕੰਡੇ ਬਣ ਪਏ ਹਾਂ। ਤੁਸੀਂ ਬੱਚੇ ਜਾਣਦੇ ਹੋ - ਜੋ ਨਹੀਂ ਆਉਂਦੇ ਹਨ ਉਹ ਮਾਇਆ ਦੇ ਵਸ਼ ਹੋ ਗਏ ਹਨ।
ਬਾਪ ਦੇ ਕੋਲ ਹੈ ਹੀ ਨਹੀਂ। ਟ੍ਰੇਟਰ ਬਣ ਗਏ ਹਨ। ਪੁਰਾਣੇ ਦੁਸ਼ਮਣ ਕੋਲ ਚਲੇ ਗਏ ਹਨ। ਇਵੇਂ - ਇਵੇਂ
ਬਹੁਤਿਆਂ ਨੂੰ ਮਾਇਆ ਹੱਪ ਕਰ ਲੈਂਦੀ ਹੈ। ਕਿੰਨੇ ਖ਼ਤਮ ਹੋ ਜਾਂਦੇ ਹਨ। ਬਹੁਤ ਚੰਗੇ - ਚੰਗੇ ਹਨ ਜੋ
ਕਹਿਕੇ ਜਾਂਦੇ ਹਨ ਅਸੀਂ ਇਵੇਂ ਕਰਾਂਗੇ, ਇਹ ਕਰਾਂਗੇ। ਅਸੀਂ ਤਾਂ ਯੱਗ ਦੇ ਲਈ ਪ੍ਰਾਣ ਵੀ ਦੇਣ ਲਈ
ਤਿਆਰ ਹਾਂ। ਅੱਜ ਉਹ ਹੈ ਨਹੀਂ। ਤੁਹਾਡੀ ਲੜ੍ਹਾਈ ਹੈ ਹੀ ਮਾਇਆ ਦੇ ਨਾਲ। ਦੁਨੀਆਂ ਵਿੱਚ ਇਹ ਕੋਈ ਨਹੀਂ
ਜਾਣਦੇ ਕਿ ਮਾਇਆ ਨਾਲ ਲੜ੍ਹਾਈ ਕਿਵੇਂ ਹੁੰਦੀ ਹੈ। ਸ਼ਾਸਤ੍ਰਾ ਵਿੱਚ ਫੇਰ ਵਿਖਾਇਆ ਹੈ ਦੇਵਤਾਵਾਂ ਅਤੇ
ਅਸੁਰਾਂ ਵਿੱਚ ਲੜ੍ਹਾਈ ਹੋਈ। ਫ਼ੇਰ ਕੌਰਵਾਂ ਅਤੇ ਪਾਂਡਵਾਂ ਦੀ ਲੜ੍ਹਾਈ ਹੋਈ। ਕੋਈ ਤੋਂ ਪੁੱਛੋ ਇਹ
ਦੋ ਗੱਲਾਂ ਸ਼ਾਸਤ੍ਰਾਂ ਵਿੱਚ ਕਿਵੇਂ ਹਨ? ਦੇਵਤਾ ਤਾਂ ਅਹਿੰਸਕ ਹੁੰਦੇ ਹਨ। ਉਹ ਹੁੰਦੇ ਹੀ ਹਨ
ਸਤਿਯੁਗ ਵਿੱਚ। ਉਹ ਫੇਰ ਕਿ ਕਲਯੁੱਗ ਵਿੱਚ ਲੜਣ ਆਉਣਗੇ। ਕੌਰਵ ਅਤੇ ਪਾਂਡਵ ਦਾ ਵੀ ਅਰ੍ਥ ਨਹੀਂ
ਸਮਝਦੇ। ਸ਼ਾਸਤ੍ਰਾ ਵਿੱਚ ਜੋ ਲਿਖਿਆ ਹੈ ਉਹ ਹੀ ਪੜ੍ਹਕੇ ਸੁਣਾਉਂਦੇ ਰਹਿੰਦੇ ਹਨ। ਬਾਬਾ ਦੀ ਤਾਂ ਸਾਰੀ
ਗੀਤਾ ਪੜੀ ਹੋਈ ਹੈ। ਜਦੋਂ ਇਹ ਗਿਆਨ ਮਿਲਿਆ ਤਾਂ ਵਿਚਾਰ ਚੱਲਿਆ ਕਿ ਗੀਤਾ ਵਿੱਚ ਇਹ ਲੜ੍ਹਾਈ ਆਦਿ
ਦੀਆਂ ਗੱਲਾਂ ਕੀ ਲਿਖੀਆਂ ਹਨ? ਕ੍ਰਿਸ਼ਨ ਤਾਂ ਗੀਤਾ ਦਾ ਭਗਵਾਨ ਨਹੀਂ ਹੈ। ਇਨ੍ਹਾਂ ਅੰਦਰ ਬਾਪ ਬੈਠਾ
ਸੀ ਤਾਂ ਇਨ੍ਹਾਂ ਦੁਆਰਾ ਉਸ ਗੀਤਾ ਨੂੰ ਵੀ ਛੁਡਾ ਦਿੱਤਾ। ਹੁਣ ਬਾਪ ਦੁਆਰਾ ਕਿੰਨਾ ਸੋਝਰਾ ਮਿਲਿਆ
ਹੈ। ਆਤਮਾ ਨੂੰ ਹੀ ਸੋਝਰਾ ਹੁੰਦਾ ਹੈ ਉਦੋਂ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ, ਬੇਹੱਦ ਦੇ
ਬਾਪ ਨੂੰ ਯਾਦ ਕਰੋ। ਭਗਤੀ ਵਿੱਚ ਤੁਸੀਂ ਯਾਦ ਕਰਦੇ ਸੀ, ਕਹਿੰਦੇ ਸੀ ਤੁਸੀਂ ਆਵੋਗੇ ਤਾਂ ਬਲਿਹਾਰ
ਜਾਵਾਂਗੇ। ਪਰ ਉਹ ਕਿਵੇਂ ਆਉਣਗੇ, ਕਿਵੇਂ ਬਲਿਹਾਰ ਜਾਣਗੇ, ਇਹ ਥੋੜ੍ਹੇਹੀ ਸਮਝਦੇ ਸੀ।
ਹੁਣ ਤੁਸੀਂ ਬੱਚੇ ਸਮਝਦੇ
ਹੋ ਜਿਵੇਂ ਬਾਪ ਹਨ ਉਵੇਂ ਅਸੀਂ ਆਤਮਾ ਵੀ ਹਾਂ। ਬਾਪ ਦਾ ਹੈ ਅਲੌਕਿਕ ਜਨਮ, ਤੁਸੀਂ ਬੱਚਿਆਂ ਨੂੰ
ਕਿਵੇਂ ਚੰਗੀ ਤਰ੍ਹਾਂ ਪੜ੍ਹਾਉਂਦੇ ਹਨ। ਤੁਸੀਂ ਖੁਦ ਕਹਿੰਦੇ ਹੋ ਇਹ ਤਾਂ ਉਹ ਹੀ ਸਾਡਾ ਬਾਪ ਹੈ। ਜੋ
ਕਲਪ - ਕਲਪ ਸਾਡੇ ਬਾਪ ਬਣਦੇ ਹਨ। ਅਸੀਂ ਸਾਰੇ ਬਾਬਾ - ਬਾਬਾ ਕਹਿੰਦੇ ਹਾਂ। ਬਾਬਾ ਵੀ ਬੱਚੇ - ਬੱਚੇ
ਕਹਿੰਦੇ ਹਨ, ਉਹ ਹੀ ਟੀਚਰ ਰੂਪ ਵਿੱਚ ਰਾਜਯੋਗ ਸਿਖਾਉਂਦੇ ਹਨ। ਵਿਸ਼ਵ ਦਾ ਤੁਹਾਨੂੰ ਮਾਲਿਕ ਬਣਾਉਂਦੇ
ਹਨ। ਤਾਂ ਇਵੇਂ ਬਾਪ ਦਾ ਬਣਕੇ ਫੇਰ ਉਹ ਹੀ ਟੀਚਰ ਤੋਂ ਸਿੱਖਿਆ ਵੀ ਲੈਣੀ ਚਾਹੀਦੀ। ਸੁਣ - ਸੁਣ ਕੇ
ਗਦ - ਗਦ ਹੋਣਾ ਚਾਹੀਦਾ। ਜੇਕਰ ਛੀ - ਛੀ ਬਣੇ ਤਾਂ ਉਹ ਖੁਸ਼ੀ ਆਵੇਗੀ ਹੀ ਨਹੀਂ। ਭਾਵੇਂ ਕਿੰਨਾ ਮੱਥਾ
ਮਾਰਨ, ਉਹ ਫੇਰ ਸਾਡੇ ਜਾਤੀ ਭਰਾ ਨਹੀਂ। ਇੱਥੇ ਮਨੁੱਖਾਂ ਦੇ ਕਿੰਨੇ ਸਰਨੇਮ ਹੁੰਦੇ ਹਨ। ਉਹ ਸਭ ਹਨ
ਹੱਦ ਦੀਆਂ ਗੱਲਾਂ। ਤੁਹਾਡਾ ਸਰਨੇਮ ਵੇਖੋ ਕਿੰਨਾ ਵੱਡਾ ਹੈ। ਵੱਡੇ ਤੇ ਵੱਡਾ ਗ੍ਰੇਟ - ਗ੍ਰੇਟ
ਗ੍ਰੈਂਡ ਫ਼ਾਦਰ ਬ੍ਰਹਮਾ। ਉਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ। ਸ਼ਿਵਬਾਬਾ ਨੂੰ ਤਾਂ ਸ੍ਰਵਵਿਆਪੀ ਕਹਿ
ਦਿੱਤਾ ਹੈ। ਬ੍ਰਹਮਾ ਦਾ ਵੀ ਕਿਸੇ ਨੂੰ ਪਤਾ ਨਹੀਂ ਹੈ। ਚਿੱਤਰ ਵੀ ਹਨ - ਬ੍ਰਹਮਾ, ਵਿਸ਼ਨੂੰ, ਸ਼ੰਕਰ।
ਫੇਰ ਬ੍ਰਹਮਾ ਨੂੰ ਸੂਖਸ਼ਮਵਤਨ ਵਿੱਚ ਲੈ ਗਏ ਹਨ। ਬਾਇਓਗ੍ਰਾਫ਼ੀ ਕੁਝ ਵੀ ਨਹੀਂ ਜਾਣਦੇ। ਸੂਖਸ਼ਮਵਤਨ
ਵਿੱਚ ਫੇਰ ਬ੍ਰਹਮਾ ਕਿੱਥੋਂ ਆਇਆ? ਉੱਥੇ ਕਿਵੇਂ ਅਡੋਪਟ ਕਰਣਗੇ। ਬਾਪ ਨੇ ਸਮਝਾਇਆ ਹੈ ਇਹ ਸਾਡਾ ਰੱਥ
ਹੈ। ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ। ਇਹ ਪੁਰਸ਼ੋਤਮ ਸੰਗਮਯੁਗ
ਗੀਤਾ ਦਾ ਐਪੀਸੋਡ ਹੈ, ਜਿਸ ਵਿੱਚ ਪਵਿੱਤਰਤਾ ਮੁੱਖ ਹੈ। ਪਤਿਤ ਤੋਂ ਪਾਵਨ ਕਿਵੇਂ ਬਣਨਾ ਹੈ, ਇਹ
ਕਿਸੇ ਨੂੰ ਵੀ ਪਤਾ ਨਹੀਂ ਹੈ। ਸਾਧੂ - ਸੰਤ ਆਦਿ ਕਦੀ ਵੀ ਇਵੇਂ ਨਹੀਂ ਕਹਿਣਗੇ ਕਿ ਦੇਹ ਸਹਿਤ ਦੇਹ
ਦੇ ਸਭ ਸੰਬੰਧਾਂ ਨੂੰ ਭੁੱਲ ਇੱਕ ਮੈਨੂੰ ਯਾਦ ਕਰੋ ਤਾਂ ਮਾਇਆ ਦੇ ਪਾਪ ਕਰਮ ਭਸਮ ਹੋ ਜਾਣਗੇ। ਉਹ
ਤਾਂ ਬਾਪ ਨੂੰ ਹੀ ਨਹੀਂ ਜਾਣਦੇ ਹਨ। ਗੀਤਾ ਵਿੱਚ ਬਾਪ ਨੇ ਕਿਹਾ ਹੈ ਇਨ੍ਹਾਂ ਸਾਧੂਆਂ ਆਦਿ ਦਾ ਵੀ
ਮੈਂ ਆਕੇ ਉਧਾਰ ਕਰਦਾ ਹਾਂ।
ਬਾਪ ਸਮਝਾਉਂਦੇ ਹਨ ਸ਼ੁਰੂ
ਤੋਂ ਲੈਕੇ ਹੁਣ ਤੱਕ ਜੋ ਵੀ ਆਤਮਾਵਾਂ ਪਾਰ੍ਟ ਵਜਾ ਰਹੀਆਂ ਹਨ - ਸਭਦਾ ਇਹ ਅੰਤਿਮ ਜਨਮ ਹੈ। ਇਸਦਾ
ਵੀ ਇਹ ਅੰਤਿਮ ਜਨਮ ਹੈ। ਇਹੀ ਫੇਰ ਬ੍ਰਹਮਾ ਬਣਿਆ ਹੈ। ਛੋਟੇਪਨ ਵਿੱਚ ਗਾਂਵੜੇ ਦਾ ਛੋਰਾ ਸੀ। 84
ਜਨਮ ਇੰਨੇ ਪੂਰੇ ਕੀਤੇ, ਫ਼ਸਟ ਤੋਂ ਲਾਸ੍ਟ ਤੱਕ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਦਾ ਤਾਲਾ ਖੁੱਲ੍ਹਾ
ਹੋਇਆ ਹੈ। ਹੁਣ ਤੁਸੀਂ ਬੁੱਧੀਵਾਨ ਬਣਦੇ ਹੋ। ਅੱਗੇ ਬੁੱਧੀਹੀਨ ਸੀ। ਇਹ ਲਕਸ਼ਮੀ - ਨਾਰਾਇਣ ਹਨ
ਬੁੱਧੀਵਾਨ। ਬੁੱਧੀਹੀਨ ਪਤਿਤ ਨੂੰ ਕਿਹਾ ਜਾਂਦਾ ਹੈ। ਮੁੱਖ ਹੈ ਪਵਿੱਤਰਤਾ। ਲਿੱਖਦੇ ਵੀ ਹਨ ਮਾਇਆ
ਨੇ ਸਾਨੂੰ ਡਿਗਾ ਦਿੱਤਾ। ਅੱਖਾਂ ਕ੍ਰਿਮਿਨਲ ਬਣ ਗਈਆਂ। ਬਾਪ ਤਾਂ ਘੜੀ - ਘੜੀ ਸਾਵਧਾਨ ਕਰਦੇ ਰਹਿੰਦੇ
ਹਨ - ਬੱਚੇ, ਕਦੀ ਮਾਇਆ ਤੋਂ ਹਾਰ ਨਹੀਂ ਖਾਣਾ। ਹੁਣ ਘਰ ਜਾਣਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ
ਯਾਦ ਕਰੋ। ਇਹ ਪੁਰਾਣੀ ਦੁਨੀਆਂ ਖ਼ਤਮ ਹੋਈ ਕਿ ਹੋਈ। ਅਸੀਂ ਪਾਵਨ ਬਣਦੇ ਹਾਂ ਤਾਂ ਸਾਨੂੰ ਪਾਵਨ
ਦੁਨੀਆਂ ਵੀ ਤਾਂ ਚਾਹੀਦੀ ਹੈ ਨਾ! ਤੁਸੀਂ ਬੱਚਿਆਂ ਨੂੰ ਹੀ ਪਤਿਤ ਤੋਂ ਪਾਵਨ ਬਣਨਾ ਹੈ। ਬਾਪ ਤਾਂ
ਯੋਗ ਨਹੀਂ ਲਗਾਉਣਗੇ। ਬਾਬਾ ਪਤਿਤ ਥੋੜ੍ਹੇਹੀ ਬਣਦਾ ਹੈ ਜੋ ਯੋਗ ਲਗਾਉਣ। ਬਾਬਾ ਤਾਂ ਕਹਿੰਦੇ ਹਨ
ਮੈਂ ਤੁਹਾਡੀ ਸੇਵਾ ਵਿੱਚ ਹਾਜਿਰ ਹੁੰਦਾ ਹਾਂ। ਤੁਸੀਂ ਹੀ ਮਾਂਗਣੀ ਕੀਤੀ ਹੈ ਕਿ ਆਕੇ ਸਾਨੂੰ ਪਤਿਤਾਂ
ਨੂੰ ਪਾਵਨ ਬਣਾਓ। ਤੁਹਾਡੇ ਹੀ ਕਹਿਣ ਨਾਲ ਮੈਂ ਆਇਆ ਹਾਂ। ਤੁਹਾਨੂੰ ਬਹੁਤ ਸਹਿਜ ਰਸਤਾ ਦੱਸਦਾ ਹਾਂ
ਸਿਰਫ਼ ਮਨਮਨਾਭਵ। ਭਗਵਾਨੁਵਾਚ ਹੈ ਨਾ। ਸਿਰਫ਼ ਕ੍ਰਿਸ਼ਨ ਦਾ ਨਾਮ ਦੇਣ ਨਾਲ ਬਾਪ ਨੂੰ ਸਭ ਭੁੱਲ ਗਏ।
ਬਾਪ ਹੈ ਫ਼ਸਟ, ਸ਼੍ਰੀਕ੍ਰਿਸ਼ਨ ਹੈ ਸੈਕਿੰਡ। ਉਹ ਪਰਮਧਾਮ ਦਾ ਮਾਲਿਕ, ਉਹ ਹੈ ਬੈਕੁੰਠ ਦਾ ਮਾਲਿਕ।
ਸੂਖਸ਼ਮਵਤਨ ਵਿੱਚ ਤਾਂ ਕੁਝ ਹੁੰਦਾ ਹੀ ਨਹੀਂ। ਸਭ ਵਿੱਚ ਨੰਬਰਵਨ ਹਨ ਸ਼੍ਰੀ ਕ੍ਰਿਸ਼ਨ, ਜਿਸਨੂੰ ਸਭ
ਪਿਆਰ ਕਰਦੇ ਹਨ। ਬਾਕੀ ਤਾਂ ਸਭ ਪਿੱਛੇ - ਪਿੱਛੇ ਆਉਂਦੇ ਹਨ। ਸ੍ਵਰਗ ਵਿੱਚ ਤਾਂ ਸਭ ਜਾ ਵੀ ਨਾ
ਸੱਕਣ।
ਤਾਂ ਤੁਸੀ ਮਿੱਠੇ -
ਮਿੱਠੇ ਬੱਚਿਆਂ ਨੂੰ ਹੱਡੀ (ਜ਼ਿਗਰੀ) ਖੁਸ਼ੀ ਹੋਣੀ ਚਾਹੀਦੀ। ਕਈ ਬੱਚੇ ਬਾਬਾ ਦੇ ਕੋਲ ਆਉਂਦੇ ਹਨ ਜੋ
ਕਦੀ ਪਵਿੱਤਰ ਨਹੀਂ ਰਹਿੰਦੇ ਹਨ। ਬਾਬਾ ਸਮਝਾਉਂਦੇ ਹਨ ਵਿਕਾਰ ਵਿੱਚ ਜਾਂਦੇ ਹੋ ਫੇਰ ਬਾਬਾ ਦੇ ਕੋਲ
ਕਿਉਂ ਆਉਂਦੇ ਹੋ? ਕਹਿੰਦੇ ਕੀ ਕਰਾਂ, ਰਹਿ ਨਹੀਂ ਸਕਦਾ ਹਾਂ। ਪਰ ਇੱਥੇ ਆਉਂਦਾ ਹਾਂ ਸ਼ਾਇਦ ਕਦੀ ਤੀਰ
ਲੱਗ ਜਾਵੇ। ਤੁਹਾਡੇ ਬਗ਼ੈਰ ਸਾਡੀ ਸਦਗਤੀ ਕੌਣ ਕਰਣਗੇ ਇਸਲਈ ਆਕੇ ਬੈਠ ਜਾਂਦਾ ਹਾਂ। ਮਾਇਆ ਕਿੰਨੀ
ਪ੍ਰਭਲ ਹੈ। ਨਿਸ਼ਚੈ ਵੀ ਹੁੰਦਾ ਹੈ - ਬਾਬਾ ਸਾਨੂੰ ਪਤਿਤ ਤੋਂ ਗ਼ੁਲ - ਗ਼ੁਲ ਬਣਾਉਂਦੇ ਹਨ। ਪਰ ਕੀ ਕਰਾਂ
ਫੇਰ ਵੀ ਸੱਚ ਬੋਲਣ ਨਾਲ ਕਦੀ ਸੁਧਰ ਜਾਉਗਾ। ਸਾਨੂੰ ਇਹ ਨਿਸ਼ਚੈ ਹੈ ਕਿ ਤੁਹਾਡੇ ਤੋਂ ਹੀ ਅਸੀਂ
ਸੁਧਰਨਾ ਹੈ। ਬਾਬਾ ਨੂੰ ਅਜਿਹੇ ਬੱਚਿਆਂ ਨੂੰ ਤਰਸ ਪੈਂਦਾ ਹੈ ਫੇਰ ਵੀ ਇਵੇਂ ਹੋਵੇਗਾ। ਨਥਿੰਗਨਿਊ।
ਬਾਬਾ ਤਾਂ ਰੋਜ਼ - ਰੋਜ਼ ਸ਼੍ਰੀਮਤ ਦਿੰਦੇ ਹਨ। ਕੋਈ ਅਮਲ ਵਿੱਚ ਲਿਆਉਂਦੇ ਵੀ ਹਨ, ਇਸ ਵਿੱਚ ਬਾਬਾ ਕੀ
ਕਰ ਸਕਦਾ ਹੈ। ਬਾਬਾ ਕਹਿਣ ਸ਼ਾਇਦ ਇੰਨਾ ਦਾ ਪਾਰ੍ਟ ਹੀ ਇਵੇਂ ਹੈ। ਸਭ ਤਾਂ ਰਾਜੇ - ਰਾਣੀਆਂ ਨਹੀਂ
ਬਣਦੇ ਹਨ। ਰਾਜਧਾਨੀ ਸਥਾਪਨ ਹੋ ਰਹੀ ਹੈ। ਰਾਜਧਾਨੀ ਵਿੱਚ ਸਭ ਚਾਹੀਦੇ। ਫੇਰ ਵੀ ਬਾਬਾ ਕਹਿੰਦੇ ਹਨ
ਬੱਚੇ ਹਿਮੰਤ ਨਹੀਂ ਛੱਡੋ। ਅੱਗੇ ਜਾ ਸਕਦੇ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਦੇ ਨਾਲ
ਸਦਾ ਸੱਚਾ ਰਹਿਣਾ ਹੈ। ਹੁਣ ਕੋਈ ਵੀ ਭੁੱਲ ਹੋ ਜਾਏ ਤਾਂ ਲੁਕਾਣਾ ਨਹੀਂ ਹੈ। ਅੱਖਾਂ ਕਦੀ ਕ੍ਰਿਮਿਨਲ
ਨਾ ਹੋਣ - ਇਸਦੀ ਸੰਭਾਲ ਕਰਨੀ ਹੈ।
2. ਸਦਾ ਸੁੱਧ ਨਸ਼ਾ ਰਹੇ
ਕਿ ਬੇਹੱਦ ਦਾ ਬਾਪ ਸਾਨੂੰ ਪਤਿਤ ਛੀ - ਛੀ ਤੋਂ ਗੁਲਗੁਲ, ਕੰਡਿਆਂ ਤੋਂ ਫੁੱਲ ਬਣਾ ਰਹੇ ਹਨ। ਹੁਣ
ਸਾਨੂੰ ਬਾਪ ਦਾ ਹੱਥ ਮਿਲਿਆ ਹੈ, ਜਿਸਦੇ ਸਹਾਰੇ ਅਸੀਂ ਵਿਸ਼ਯ ਵੈਤਰਨੀ ਨਦੀ ਪਾਰ ਹੋ ਜਾਵਾਂਗੇ।
ਵਰਦਾਨ:-
ਪਾਵਰਫੁੱਲ ਬ੍ਰੇਕ ਦਵਾਰਾ ਸੈਕਿੰਡ ਵਿੱਚ ਨੇਗਟਿਵ ਨੂੰ ਪੋਜਟਿਵ ਵਿੱਚ ਪਰਿਵਰਤਨ ਕਰਨ ਵਾਲੇ ਸਵ
ਪਰਿਵਰਤਕ ਭਵ
ਜਦੋਂ ਨੇਗਟਿਵ ਸੰਕਲਪ
ਜਾਂ ਵਿਅਰਥ ਸੰਕਲਪ ਚੱਲਦਾ ਹੈ, ਤਾਂ ਉਸਦੀ ਗਤੀ ਬਹੁਤ ਫਾਸਟ ਹੁੰਦੀ ਹੈ। ਫਾਸਟ ਗਤੀ ਦੇ ਸਮੇਂ
ਪਾਵਰਫੁੱਲ ਬ੍ਰੇਕ ਲਗਾਕੇ ਪਰਿਵਰਤਨ ਕਰਨ ਦਾ ਅਭਿਆਸ ਚਾਹੀਦਾ ਹੈ। ਉਵੇਂ ਵੀ ਜਦੋਂ ਪਹਾੜੀ ਤੇ ਚੜ੍ਹਦੇ
ਹੋ ਤਾਂ ਪਹਿਲੇ ਬ੍ਰੇਕ ਨੂੰ ਚੈਕ ਕਰਦੇ ਹਨ। ਤੁਸੀ ਆਪਣੀ ਉੱਚੀ ਸਥਿਤੀ ਬਣਾਉਣ ਦੇ ਲਈ ਸੰਕਲਪਾਂ ਨੂੰ
ਸੈਕਿੰਡ ਵਿਚ ਬ੍ਰੇਕ ਦੇਣ ਦਾ ਅਭਿਆਸ ਵਧਾਓ। ਜਦੋਂ ਆਪਣੇ ਸੰਕਲਪ ਜਾਂ ਸੰਸਕਾਰ ਇੱਕ ਸੈਕਿੰਡ ਵਿਚ
ਨੈਗੇਟਿਵ ਤੋਂ ਪੋਜ਼ੀਟਿਵ ਵਿਚ ਬਦਲ ਲਵੋਗੇ ਤਾਂ ਸਵ ਪਰਿਵਰਤਨ ਦੇ ਨਾਲ ਵਿਸ਼ਵ ਪਰਿਵਰਤਨ ਦਾ ਕੰਮ
ਸੰਪੰਨ ਹੋਵੇਗਾ।
ਸਲੋਗਨ:-
ਆਪਣੇ ਪ੍ਰਤੀ ਅਤੇ
ਸਰਵ ਆਤਮਾਵਾਂ ਦੇ ਪ੍ਰਤੀ ਸ੍ਰੇਸ਼ਠ ਪਰਿਵਰਤਨ ਦੀ ਸ਼ਕਤੀ ਨੂੰ ਕੰਮ ਵਿਚ ਲਿਆਉਣ ਵਾਲੇ ਹੀ ਸੱਚੇ
ਕਰਮਯੋਗੀ ਹਨ।