08.01.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਬਾਪ
ਦੀ ਸ਼੍ਰੀਮਤ ਤੁਹਾਨੂੰ 21 ਪੀੜੀਆਂ ਦਾ ਸੁੱਖ ਦੇ ਦਿੰਦੀ ਹੈ, ਇੰਨੀ ਨਿਆਰੀ ਮੱਤ ਬਾਪ ਦੇ ਸਿਵਾਏ ਕੋਈ
ਦੇ ਨਹੀਂ ਸਕਦਾ, ਤੁਸੀਂ ਸ਼੍ਰੀਮਤ ਤੇ ਚੱਲਦੇ ਰਹੋ"
ਪ੍ਰਸ਼ਨ:-
ਆਪਣੇ ਆਪਨੂੰ
ਰਾਜਤਿਲਕ ਦੇਣ ਦਾ ਸਹਿਜ ਪੁਰਸ਼ਾਰਥ ਕੀ ਹੈ?
ਉੱਤਰ:-
1. ਆਪਣੇ ਆਪਨੂੰ
ਰਾਜ - ਤਿਲਕ ਦੇਣ ਦੇ ਲਈ ਬਾਪ ਦੀ ਜੋ ਸਿੱਖਿਆ ਮਿਲਦੀ ਹੈ ਉਨ੍ਹਾਂ ਤੇ ਚੰਗੀ ਤਰ੍ਹਾਂ ਚੱਲੋ। ਇਸ
ਵਿੱਚ ਆਸ਼ੀਰਵਾਦ ਜਾਂ ਕ੍ਰਿਪਾ ਦੀ ਗੱਲ ਨਹੀਂ। 2. ਫਾਲੋ ਫ਼ਾਦਰ ਕਰੋ, ਦੂਜਿਆਂ ਨੂੰ ਨਹੀਂ ਵੇਖਣਾ ਹੈ,
ਮਨਮਨਾਭਵ, ਇਸ ਨਾਲ ਆਪਣੇ ਨੂੰ ਆਪੇਹੀ ਤਿਲਕ ਮਿਲਦਾ ਹੈ। ਪੜ੍ਹਾਈ ਅਤੇ ਯਾਦ ਦੀ ਯਾਤਰਾ ਨਾਲ ਹੀ ਤੁਸੀਂ
ਬੇਗ਼ਰ ਟੁ ਪ੍ਰਿੰਸ ਬਣਦੇ ਹੋ।
ਗੀਤ:-
ਓਮ ਨਮੋ ਸ਼ਿਵਾਏ...
ਓਮ ਸ਼ਾਂਤੀ
ਜਦੋ ਬਾਪ ਅਤੇ ਦਾਦਾ ਓਮ ਸ਼ਾਂਤੀ ਕਹਿੰਦੇ ਹਨ ਤਾਂ ਦੋ ਵਾਰ ਵੀ ਕਹਿ ਸਕਦੇ ਹਨ ਕਿਉਂਕਿ ਦੋਨੋ ਇੱਕ
ਵਿੱਚ ਹਨ। ਇੱਕ ਹੈ ਅਵਿਅਕਤ, ਦੂਜਾ ਹੈ ਵਿਅਕਤ, ਦੋਨੋ ਇਕੱਠੇ ਹਨ। ਦੋ ਦਾ ਇਕੱਠੇ ਆਵਾਜ਼ ਵੀ ਹੁੰਦਾ
ਹੈ। ਵੱਖ - ਵੱਖ ਵੀ ਹੋ ਸਕਦਾ ਹੈ। ਇਹ ਇੱਕ ਵੰਡਰ ਹੈ। ਦੁਨੀਆਂ ਵਿੱਚ ਇਹ ਕੋਈ ਨਹੀਂ ਜਾਣਦੇ ਕਿ
ਪਰਮਪਿਤਾ ਪ੍ਰਮਾਤਮਾ ਇਨ੍ਹਾਂ ਦੇ ਸ਼ਰੀਰ ਵਿੱਚ ਬੈਠ ਗਿਆਨ ਸੁਣਾਉਂਦੇ ਹਨ। ਇਹ ਕਿੱਥੇ ਵੀ ਲਿਖਿਆ
ਹੋਇਆ ਨਹੀਂ ਹੈ। ਬਾਪ ਨੇ ਕਲਪ ਪਹਿਲੇ ਵੀ ਕਿਹਾ ਸੀ, ਹੁਣ ਵੀ ਕਹਿੰਦੇ ਹਨ ਕਿ ਮੈਂ ਇਸ ਸਧਾਰਨ ਤਨ
ਵਿੱਚ ਬਹੁਤ ਜਨਮਾਂ ਦੇ ਅੰਤ ਵਿੱਚ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ, ਇਨ੍ਹਾਂ ਦਾ ਆਧਾਰ ਲੈਂਦਾ
ਹਾਂ। ਗੀਤਾ ਵਿੱਚ ਕੁਝ ਨਾ ਕੁਝ ਇਵੇਂ ਵਰਸ਼ਨਸ ਹਨ ਜੋ ਕੁਝ ਰਿਅਲ ਵੀ ਹੈ। ਇਹ ਰਿਅਲ ਅੱਖਰ ਹੈ - ਮੈਂ
ਬਹੁਤ ਜਨਮਾਂ ਦੇ ਅੰਤ ਵਿੱਚ ਪ੍ਰਵੇਸ਼ ਕਰਦਾ ਹਾਂ, ਜਦਕਿ ਇਹ ਵਾਨਪ੍ਰਸਥ ਅਵਸਥਾ ਵਿੱਚ ਹਨ। ਇਨ੍ਹਾਂ
ਦੇ ਲਈ ਇਹ ਕਹਿਣਾ ਠੀਕ ਹੈ। ਪਹਿਲੇ - ਪਹਿਲੇ ਸਤਿਯੁਗ ਵਿੱਚ ਜਨਮ ਵੀ ਇਨ੍ਹਾਂ ਦਾ ਹੈ। ਫ਼ੇਰ ਲਾਸ੍ਟ
ਵਿੱਚ ਵਾਨਪ੍ਰਸਥ ਅਵਸਥਾ ਵਿੱਚ ਹਨ, ਜਿਸ ਵਿੱਚ ਹੀ ਬਾਪ ਪ੍ਰਵੇਸ਼ ਕਰਦੇ ਹਨ। ਤਾਂ ਇਨ੍ਹਾਂ ਦੇ ਲਈ
ਕਹਿੰਦੇ ਹਨ, ਇਹ ਨਹੀਂ ਜਾਣਦੇ ਅਸੀਂ ਕਿੰਨੇ ਪੁਨਰਜਨਮ ਲਏ। ਸ਼ਾਸਤ੍ਰਾਂ ਵਿੱਚ 84 ਲੱਖ ਪੁਨਰਜਨਮ ਲਿਖ
ਦਿੱਤਾ ਹੈ। ਇਹ ਸਭ ਹੈ ਭਗਤੀ ਮਾਰ੍ਗ। ਇਸਨੂੰ ਕਿਹਾ ਜਾਂਦਾ ਹੈ - ਭਗਤੀ ਕਲਟ। ਗਿਆਨ ਕਾਂਡ ਵੱਖ ਹੈ,
ਭਗਤੀ ਕਾਂਡ ਵੱਖ ਹੈ। ਭਗਤੀ ਕਰਦੇ - ਕਰਦੇ ਉਤਰਦੇ ਹੀ ਆਉਂਦੇ ਹਨ। ਇਹ ਗਿਆਨ ਤਾਂ ਇੱਕ ਹੀ ਵਾਰ
ਮਿਲਦਾ ਹੈ। ਬਾਪ ਇੱਕ ਹੀ ਵਾਰ ਸ੍ਰਵ ਦੀ ਸਦਗਤੀ ਕਰਨ ਆਉਂਦੇ ਹਨ। ਬਾਬਾ ਆਕੇ ਸਭਦੀ ਇੱਕ ਹੀ ਵਾਰ
ਪ੍ਰਾਲਬੱਧ ਬਣਾਉਂਦੇ ਹਨ - ਭਵਿੱਖ ਦੀ। ਤੁਸੀਂ ਪੜ੍ਹਦੇ ਹੀ ਹੋ ਭਵਿੱਖ ਨਵੀਂ ਦੁਨੀਆਂ ਲਈ। ਬਾਪ
ਆਉਂਦੇ ਹੀ ਹਨ ਨਵੀਂ ਰਾਜਧਾਨੀ ਸਥਾਪਨ ਕਰਨ ਇਸਲਈ ਇਸਨੂੰ ਰਾਜਯੋਗ ਕਿਹਾ ਜਾਂਦਾ ਹੈ। ਇਸਦਾ ਬਹੁਤ
ਮਹੱਤਵ ਹੈ। ਚਾਹੁੰਦੇ ਹਨ ਭਾਰਤ ਦਾ ਪ੍ਰਾਚੀਨ ਰਾਜਯੋਗ ਕੋਈ ਸਿਖਾਵੇ, ਪਰ ਅੱਜਕਲ ਇਹ ਸੰਨਿਆਸੀ ਲੋਕੀ
ਬਾਹਰ ਜਾਕੇ ਕਹਿੰਦੇ ਹਨ ਕਿ ਅਸੀਂ ਪ੍ਰਾਚੀਨ ਰਾਜਯੋਗ ਸਿਖਾਉਣ ਆਏ ਹਾਂ। ਤਾਂ ਉਹ ਵੀ ਸਮਝਦੇ ਹਨ ਅਸੀਂ
ਸਿੱਖੀਏ ਕਿਉਂਕਿ ਸਮਝਦੇ ਹਨ ਯੋਗ ਨਾਲ ਹੀ ਪੈਰਾਡਾਇਜ਼ ਸਥਾਪਨ ਹੋਇਆ ਸੀ। ਬਾਪ ਸਮਝਾਉਂਦੇ ਹਨ -
ਯੋਗਬਲ ਨਾਲ ਤੁਸੀਂ ਪੈਰਾਡਾਇਜ਼ ਦੇ ਮਾਲਿਕ ਬਣਦੇ ਹੋ। ਪੈਰਾਡਾਇਜ਼ ਸਥਾਪਨ ਕੀਤਾ ਹੈ ਬਾਪ ਨੇ। ਕਿਵੇਂ
ਸਥਾਪਨ ਕਰਦੇ ਹਨ, ਉਹ ਨਹੀਂ ਜਾਣਦੇ। ਇਹ ਰਾਜਯੋਗ ਰੂਹਾਨੀ ਬਾਪ ਹੀ ਸਿਖਾਉਂਦੇ ਹਨ। ਜਿਸਮਾਨੀ ਕੋਈ
ਮਨੁੱਖ ਸਿਖਾ ਨਾ ਸਕੇ। ਅੱਜਕਲ ਅਡਲਟ੍ਰੇਸ਼ਨ, ਕੁਰੱਪਸ਼ਨ ਤਾਂ ਬਹੁਤ ਹੈ ਨਾ ਇਸਲਈ ਬਾਪ ਨੇ ਕਿਹਾ ਹੈ -
ਮੈਂ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹਾਂ। ਜ਼ਰੂਰ ਫ਼ੇਰ ਪਤਿਤ ਬਣਾਉਣ ਵਾਲਾ ਵੀ ਕੋਈ ਹੋਵੇਗਾ। ਹੁਣ
ਤੁਸੀਂ ਜੱਜ ਕਰੋ - ਬਰੋਬਰ ਇਵੇਂ ਹੈ ਨਾ? ਮੈਂ ਹੀ ਆਕੇ ਸਭ ਵੇਦਾਂ - ਸ਼ਾਸਤ੍ਰਾਂ ਆਦਿ ਦਾ ਸਾਰ
ਸੁਣਾਉਂਦਾ ਹਾਂ। ਗਿਆਨ ਨਾਲ ਤੁਹਾਨੂੰ 21 ਜਨਮਾਂ ਦਾ ਸੁੱਖ ਮਿਲਦਾ ਹੈ। ਭਗਤੀ ਮਾਰ੍ਗ ਵਿੱਚ ਹੈ
ਅੱਧਾਕਲਪ ਸ਼ਣਭੰਗੁਰ ਸੁੱਖ, ਇਹ ਹੈ 21 ਪੀੜੀ ਦਾ ਸੁੱਖ, ਜੋ ਬਾਪ ਹੀ ਦਿੰਦੇ ਹਨ। ਬਾਪ ਤੁਹਾਨੂੰ
ਸਦਗਤੀ ਦੇਣ ਲਈ ਜੋ ਸ਼੍ਰੀਮਤ ਦਿੰਦੇ ਹਨ ਉਹ ਸਭਤੋਂ ਨਿਆਰੀ ਹੈ। ਇਹ ਬਾਪ ਸਭਦੀ ਦਿਲ ਲੈਣ ਵਾਲਾ ਹੈ।
ਜਿਵੇਂ ਉਹ ਜੜ ਦਿਲਵਾੜਾ ਮੰਦਿਰ ਹੈ, ਇਹ ਫ਼ੇਰ ਹੈ ਚੇਤੰਨ ਦਿਲਵਾਲਾ ਮੰਦਿਰ। ਐਕੁਰੇਟ ਤੁਹਾਡੀ
ਐਕਟੀਵਿਟੀ ਦੇ ਹੀ ਚਿੱਤਰ ਬਣੇ ਹਨ। ਇਸ ਵਕ਼ਤ ਤੁਹਾਡੀ ਐਕਟੀਵਿਟੀ ਚਲ ਰਹੀ ਹੈ। ਦਿਲਵਾਲਾ ਬਾਪ
ਮਿਲਿਆ ਹੈ - ਸ੍ਰਵ ਦੀ ਸਦਗਤੀ ਕਰਨ ਵਾਲਾ, ਸ੍ਰਵ ਦਾ ਦੁੱਖ ਹਰਕੇ ਸੁੱਖ ਦੇਣ ਵਾਲਾ। ਕਿੰਨਾ ਉੱਚ ਤੇ
ਉੱਚ ਗਾਇਆ ਹੋਇਆ ਹੈ। ਉੱਚ ਤੇ ਉੱਚ ਹੈ ਭਗਵਾਨ ਸ਼ਿਵ ਦੀ ਮਹਿਮਾ। ਭਾਵੇਂ ਚਿੱਤਰਾਂ ਵਿੱਚ ਸ਼ੰਕਰ ਆਦਿ
ਦੇ ਅੱਗੇ ਵੀ ਸ਼ਿਵ ਦਾ ਚਿੱਤਰ ਵਿਖਾਇਆ ਹੈ। ਅਸਲ ਵਿੱਚ ਦੇਵਤਾਵਾਂ ਦੇ ਅੱਗੇ ਸ਼ਿਵ ਦਾ ਚਿੱਤਰ ਰੱਖਣਾ
ਤਾਂ ਨਿਸ਼ੇਧ ਹੈ। ਉਹ ਤਾਂ ਭਗਤੀ ਕਰਦੇ ਨਹੀਂ। ਭਗਤੀ ਨਾ ਦੇਵਤਾ ਕਰਦੇ, ਨਾ ਸੰਨਿਆਸੀ ਕਰ ਸਕਦੇ ਹਨ।
ਉਹ ਹਨ ਬ੍ਰਹਮ ਗਿਆਨੀ, ਤੱਤਵ ਗਿਆਨੀ। ਜਿਵੇਂ ਇਹ ਆਕਾਸ਼ ਤੱਤਵ ਹੈ, ਉਵੇਂ ਉਹ ਬ੍ਰਹਮ ਤੱਤਵ ਹੈ। ਉਹ
ਬਾਪ ਨੂੰ ਤਾਂ ਯਾਦ ਕਰਦੇ ਨਹੀਂ, ਨਾ ਉਨ੍ਹਾਂ ਨੂੰ ਇਹ ਮਹਾਂਮੰਤਰ ਮਿਲਦਾ ਹੈ। ਇਹ ਮਹਾਂਮੰਤਰ ਬਾਪ
ਹੀ ਆਕੇ ਸੰਗਮਯੁਗ ਤੇ ਦਿੰਦੇ ਹਨ। ਸ੍ਰਵ ਦਾ ਸਦਗਤੀ ਦਾਤਾ ਬਾਪ ਇੱਕ ਹੀ ਵਾਰ ਆਕੇ ਮਨਮਨਾਭਵ ਦਾ
ਮੰਤਰ ਦਿੰਦੇ ਹਨ। ਬਾਪ ਕਹਿੰਦੇ ਹਨ - ਬੱਚੇ, ਦੇਹ ਸਹਿਤ ਦੇਹ ਦੇ ਸਭ ਧਰਮ ਤਿਆਗ, ਆਪਣੇ ਨੂੰ ਅਸ਼ਰੀਰੀ
ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਕਿੰਨਾ ਸਹਿਜ ਸਮਝਾਉਂਦੇ ਹਨ। ਰਾਵਣ ਰਾਜ ਦੇ ਕਾਰਨ ਤੁਸੀਂ
ਸਭ ਦੇਹ - ਅਭਿਮਾਨੀ ਬਣੇ ਹੋ। ਹੁਣ ਬਾਪ ਤੁਹਾਨੂੰ ਆਤਮ - ਅਭਿਮਾਨੀ ਬਣਾਉਂਦੇ ਹਨ। ਆਪਣੇ ਨੂੰ ਆਤਮਾ
ਸਮਝ ਮੈਨੂੰ ਬਾਪ ਨੂੰ ਯਾਦ ਕਰਦੇ ਰਹੋ ਤਾਂ ਆਤਮਾ ਵਿੱਚ ਜੋ ਖਾਦ ਪਈ ਹੈ, ਉਹ ਨਿਕਲ ਜਾਵੇ।
ਸਤੋਪ੍ਰਧਾਨ ਤੋਂ ਸਤੋ ਵਿੱਚ ਆਉਣ ਨਾਲ ਕਲਾਵਾਂ ਘੱਟ ਹੁੰਦੀਆਂ ਹੈ ਨਾ। ਸੋਨੇ ਦੀ ਵੀ ਕੈਰੇਟ ਹੁੰਦੀ
ਹੈ ਨਾ। ਹੁਣ ਤਾਂ ਕਲਯੁੱਗੀ ਅੰਤ ਵਿੱਚ ਸੋਨਾ ਵੇਖਣ ਵਿੱਚ ਵੀ ਨਹੀਂ ਆਉਂਦਾ, ਸਤਿਯੁਗ ਵਿੱਚ ਤਾਂ
ਸੋਨੇ ਦੇ ਮਹਿਲ ਹੁੰਦੇ ਹਨ। ਕਿੰਨਾ ਰਾਤ - ਦਿਨ ਦਾ ਫ਼ਰਕ ਹੈ! ਉਸਦਾ ਨਾਮ ਹੀ ਹੈ - ਗੋਲਡਨ ਏਜਡ
ਵਰਲ੍ਡ। ਉੱਥੇ ਇੱਟ - ਪੱਥਰ ਆਦਿ ਦਾ ਕੰਮ ਨਹੀਂ ਹੁੰਦਾ। ਬਿਲਡਿੰਗ ਬਣਦੀ ਹੈ ਤਾਂ ਉਸ ਵਿੱਚ ਸੋਨੇ -
ਚਾਂਦੀ ਦੇ ਸਿਵਾਏ ਹੋਰ ਕਿਚੜ - ਪੱਟੀ ਨਹੀਂ ਹੁੰਦੀ। ਉੱਥੇ ਸਾਇੰਸ ਨਾਲ ਬਹੁਤ ਸੁੱਖ ਹੈ। ਇਹ ਵੀ
ਡਰਾਮਾ ਬਣਿਆ ਹੋਇਆ ਹੈ। ਇਸ ਵਕ਼ਤ ਸਾਇੰਸ ਘਮੰਡੀ ਹੈ, ਸਤਿਯੁਗ ਵਿੱਚ ਘਮੰਡੀ ਨਹੀਂ ਕਹਾਂਗੇ। ਉੱਥੇ
ਤਾਂ ਸਾਇੰਸ ਨਾਲ ਤੁਹਾਨੂੰ ਸੁੱਖ ਮਿਲਦਾ ਹੈ। ਇੱਥੇ ਹੈ ਅਲਪਕਾਲ ਦਾ ਸੁੱਖ ਫ਼ੇਰ ਇਸ ਨਾਲ ਹੀ ਬੜਾ
ਭਾਰੀ ਦੁੱਖ ਮਿਲਦਾ ਹੈ। ਬੰਬ ਆਦਿ ਇਹ ਸਭ ਵਿਨਾਸ਼ ਦੇ ਲਈ ਬਣਾਉਂਦੇ ਹੀ ਰਹਿੰਦੇ ਹਨ। ਬੰਬ ਬਣਾਉਣ ਦੇ
ਲਈ ਦੂਜਿਆਂ ਨੂੰ ਮਨਾ ਕਰਦੇ ਹਨ ਫ਼ੇਰ ਖ਼ੁਦ ਬਣਾਉਂਦੇ ਰਹਿੰਦੇ। ਸਮਝਦੇ ਵੀ ਹਨ - ਇਨ੍ਹਾਂ ਬੰਬ ਨਾਲ
ਸਾਡੀ ਮੌਤ ਹੋਣੀ ਹੈ ਪਰ ਫ਼ੇਰ ਵੀ ਬਣਾਉਂਦੇ ਰਹਿੰਦੇ ਹਨ ਤਾਂ ਬੁੱਧੀ ਮਾਰੀ ਹੋਈ ਹੈ ਨਾ। ਇਹ ਸਭ
ਡਰਾਮਾ ਵਿੱਚ ਨੂੰਧ ਹੈ। ਬਣਾਉਣ ਦੇ ਸਿਵਾਏ ਰਹਿ ਨਹੀਂ ਸਕਦੇ। ਮਨੁੱਖ ਸਮਝਦੇ ਹਨ ਕਿ ਇਹਨਾਂ ਬੰਬਾਂ
ਨਾਲ ਸਾਡੀ ਹੀ ਮੌਤ ਹੋਵੇਗੀ ਪਰ ਪਤਾ ਨਹੀਂ ਕਿ ਕੌਣ ਪ੍ਰੇਰਿਤ ਕਰ ਰਿਹਾ ਹੈ, ਅਸੀਂ ਬਣਾਉਣ ਬਗ਼ੈਰ ਰਹਿ
ਨਹੀਂ ਸਕਦੇ। ਜ਼ਰੂਰ ਬਣਾਉਣੇ ਹੀ ਪੈਣ। ਵਿਨਾਸ਼ ਦੀ ਵੀ ਡਰਾਮਾ ਵਿੱਚ ਨੂੰਧ ਹੈ। ਕਿੰਨਾ ਵੀ ਭਾਵੇਂ
ਕੋਈ ਪੀਸ ਪ੍ਰਾਈਜ਼ ਦੇਣ ਪਰ ਪੀਸ ਸਥਾਪਨ ਕਰਨ ਵਾਲਾ ਇਕ ਬਾਪ ਹੀ ਹੈ। ਸ਼ਾਂਤੀ ਦਾ ਸਾਗਰ ਬਾਪ ਹੀ ਸ਼ਾਂਤੀ,
ਸੁੱਖ, ਪਵਿੱਤਰਤਾ ਦਾ ਵਰਸਾ ਦਿੰਦੇ ਹਨ। ਸਤਿਯੁਗ ਵਿੱਚ ਹੈ ਬੇਹੱਦ ਦੀ ਸੰਪਤੀ। ਉੱਥੇ ਤਾਂ ਦੁੱਧ
ਦੀਆਂ ਨਦੀਆਂ ਵਹਿੰਦੀਆਂ ਹਨ। ਵਿਸ਼ਨੂੰ ਨੂੰ ਸ਼ੀਰ ਸਾਗਰ ਵਿੱਚ ਵਿਖਾਉਂਦੇ ਹਨ। ਇਹ ਭੇਂਟ ਕੀਤੀ ਜਾਂਦੀ
ਹੈ। ਕਿੱਥੇ ਉਹ ਸ਼ੀਰ ਸਾਗਰ, ਕਿੱਥੇ ਇਹ ਵਿਸ਼ਯ ਸਾਗਰ। ਭਗਤੀ ਮਾਰ੍ਗ ਵਿੱਚ ਫੇਰ ਤਲਾਬ ਆਦਿ ਬਣਾਕੇ ਉਸ
ਵਿੱਚ ਪੱਥਰ ਤੇ ਵਿਸ਼ਨੂੰ ਨੂੰ ਸੁਲਾ ਦਿੰਦੇ ਹਨ। ਭਗਤੀ ਵਿੱਚ ਕਿੰਨਾ ਖ਼ਰਚਾ ਕਰਦੇ ਹਨ। ਕਿੰਨਾ ਵੇਸ੍ਟ
ਆਫ਼ ਟਾਈਮ, ਵੇਸ੍ਟ ਆਫ਼ ਮਨੀ ਕਰਦੇ ਹਨ। ਦੇਵੀਆਂ ਦੀਆਂ ਮੂਰਤੀਆਂ ਕਿੰਨਾ ਖਰਚਾ ਕਰ ਬਣਾਉਂਦੇ ਹਨ ਫ਼ੇਰ
ਸਮੁੰਦਰ ਵਿੱਚ ਪਾ ਦਿੰਦੇ ਹਨ ਤਾਂ ਪੈਸੇ ਵੇਸ੍ਟ ਹੋਏ ਨਾ। ਇਹ ਹੈ ਗੁਡੀਆਂ ਦੀ ਪੂਜਾ। ਕੋਈ ਦੇ ਵੀ
ਆਕੁਪੇਸ਼ਨ ਦਾ ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਕਿਸੀ ਦੇ ਵੀ ਮੰਦਿਰ ਵਿੱਚ ਜਾਓ ਤਾਂ ਤੁਸੀਂ
ਹਰ ਇੱਕ ਦਾ ਆਕੁਪੇਸ਼ਨ ਜਾਣਦੇ ਹੋ। ਬੱਚਿਆਂ ਨੂੰ ਮਨਾ ਨਹੀਂ ਹੈ - ਕਿੱਥੇ ਵੀ ਜਾਣ ਦੀ। ਅੱਗੇ ਤਾਂ
ਬੇਸਮਝ ਬਣਕੇ ਜਾਂਦੇ ਸੀ, ਹੁਣ ਸੈਂਸੀਬੁਲ ਬਣਕੇ ਜਾਂਦੇ ਹੋ। ਤੁਸੀਂ ਕਹੋਗੇ ਅਸੀਂ ਇਨ੍ਹਾਂ ਦੇ 84
ਜਨਮਾਂ ਨੂੰ ਜਾਣਦੇ ਹਾਂ। ਭਾਰਤਵਾਸੀਆਂ ਨੂੰ ਤਾਂ ਸ਼੍ਰੀ ਕ੍ਰਿਸ਼ਨ ਦੇ ਜਨਮ ਦਾ ਵੀ ਪਤਾ ਨਹੀਂ ਹੈ।
ਤੁਹਾਡੀ ਬੁੱਧੀ ਵਿੱਚ ਇਹ ਸਾਰੀ ਨਾਲੇਜ਼ ਹੈ। ਨਾਲੇਜ਼ ਸੋਰਸ ਆਫ਼ ਇਨਕਮ ਹੈ। ਵੇਦ - ਸ਼ਾਸਤ੍ਰ ਆਦਿ ਵਿੱਚ
ਕੋਈ ਏਮ ਆਬਜੈਕਟ ਨਹੀਂ ਹੈ। ਸਕੂਲ ਵਿੱਚ ਹਮੇਸ਼ਾਂ ਏਮ ਆਬਜੈਕਟ ਹੁੰਦੀ ਹੈ। ਇਸ ਪੜ੍ਹਾਈ ਨਾਲ ਤੁਸੀਂ
ਕਿੰਨੇ ਸਾਹੂਕਾਰ ਬਣਦੇ ਹੋ।
ਗਿਆਨ ਨਾਲ ਹੁੰਦੀ ਹੈ
ਸਦਗਤੀ। ਇਸ ਨਾਲੇਜ਼ ਨਾਲ ਤੁਸੀਂ ਸੰਪਤੀਵਾਨ ਬਣਦੇ ਹੋ। ਤੁਸੀਂ ਕਿਸੇ ਵੀ ਮੰਦਿਰ ਵਿੱਚ ਜਾਵੋਗੇ ਤਾਂ
ਝੱਟ ਸਮਝੋਗੇ - ਇਹ ਕਿਸਦਾ ਯਾਦਗ਼ਾਰ ਹੈ! ਜਿਵੇਂ ਦਿਲਵਾੜਾ ਮੰਦਿਰ ਹੈ - ਉਹ ਹੈ ਜੜ, ਇਹ ਹੈ ਚੇਤੰਨ।
ਹੂਬਹੂ ਜਿਵੇਂ ਇੱਥੇ ਝਾੜ ਵਿੱਚ ਵਿਖਾਇਆ ਹੈ, ਉਵੇਂ ਮੰਦਿਰ ਬਣਿਆ ਹੋਇਆ ਹੈ। ਥੱਲੇ ਤਪੱਸਿਆ ਵਿੱਚ
ਬੈਠੇ ਹਨ, ਉਪਰ ਛੱਤ ਵਿੱਚ ਸਾਰਾ ਸ੍ਵਰਗ ਹੈ। ਬਹੁਤ ਖ਼ਰਚੇ ਨਾਲ ਬਣਾਇਆ ਹੋਇਆ ਹੈ। ਇੱਥੇ ਤਾਂ ਕੁਝ
ਵੀ ਨਹੀਂ ਹੈ। ਭਾਰਤ 100 ਪਰਸੈਂਟ ਸਾਲਵੇਂਟ, ਪਾਵਨ ਸੀ, ਹੁਣ ਭਾਰਤ 100 ਪਰਸੈਂਟ ਇੰਸਾਲਵੇਂਟ ਪਤਿਤ
ਹੈ ਕਿਉਂਕਿ ਇੱਥੇ ਸਭ ਵਿਕਾਰ ਨਾਲ ਪੈਦਾ ਹੁੰਦੇ ਹਨ। ਉੱਥੇ ਗੰਦਗੀ ਦੀ ਗੱਲ ਨਹੀਂ ਹੁੰਦੀ। ਗਰੂੜ
ਪੁਰਾਣ ਵਿੱਚ ਰੋਚਕ ਗੱਲਾਂ ਇਸਲਈ ਲਿਖੀਆਂ ਹਨ ਕਿ ਮਨੁੱਖ ਕੁਝ ਸੁਧਰੇ। ਪਰ ਡਰਾਮਾ ਵਿੱਚ ਮਨੁੱਖਾਂ
ਦਾ ਸੁਧਰਨਾ ਹੈ ਨਹੀਂ। ਹੁਣ ਈਸ਼ਵਰੀਏ ਸਥਾਪਨਾ ਹੋ ਰਹੀ ਹੈ। ਈਸ਼ਵਰ ਹੀ ਸ੍ਵਰਗ ਸਥਾਪਨ ਕਰਣਗੇ ਨਾ।
ਉਨ੍ਹਾਂ ਨੂੰ ਹੀ ਹੇਵਿਨਲੀ ਗੌਡ ਫ਼ਾਦਰ ਕਿਹਾ ਜਾਂਦਾ ਹੈ। ਬਾਪ ਨੇ ਸਮਝਾਇਆ ਹੈ ਉਹ ਲਸ਼੍ਕਰ ਜੋ ਲੜ੍ਹਦੇ
ਹਨ, ਉਹ ਸਭ ਕੁਝ ਕਰਦੇ ਹਨ ਰਾਜਾ - ਰਾਣੀ ਦੇ ਲਈ। ਇੱਥੇ ਤੁਸੀਂ ਮਾਇਆ ਤੇ ਜਿੱਤ ਪਾਉਂਦੇ ਹੋ ਆਪਣੇ
ਲਈ। ਜਿਨਾਂ ਕਰਣਗੇ ਉਹਨਾਂ ਪਾਉਣਗੇ। ਤੁਸੀਂ ਹਰ ਇੱਕ ਨੂੰ ਆਪਣਾ ਤਨ - ਮਨ - ਧਨ ਭਾਰਤ ਨੂੰ ਸ੍ਵਰਗ
ਬਣਾਉਣ ਵਿੱਚ ਖ਼ਰਚ ਕਰਨਾ ਪੈਂਦਾ ਹੈ। ਜਿਨਾਂ ਕਰਣਗੇ ਉਨਾਂ ਉੱਚ ਪਦ ਪਾਉਣਗੇ। ਇੱਥੇ ਰਹਿਣ ਦਾ ਤਾਂ
ਕੁਝ ਹੈ ਨਹੀਂ। ਹੁਣ ਦੇ ਲਈ ਹੀ ਗਾਇਨ ਹੈ - ਕਿਨਕੀ ਦਬੀ ਰਹੇਗੀ ਧੂਲ ਵਿੱਚ… ਹੁਣ ਬਾਪ ਆਇਆ ਹੋਇਆ
ਹੈ, ਤੁਹਾਨੂੰ ਰਾਜ - ਭਾਗ ਦਵਾਉਣ। ਕਹਿੰਦੇ ਹਨ ਹੁਣ ਤਨ - ਮਨ - ਧਨ ਸਭ ਇਸ ਵਿੱਚ ਲਗਾ ਦਿਓ। ਇਸਨੇ
(ਬ੍ਰਹਮਾ ਨੇ) ਸਭ ਕੁਝ ਨਿਉਛਾਵਰ ਕਰ ਦਿੱਤਾ ਨਾ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਮਹਾਂਦਾਨੀ। ਵਿਨਾਸ਼ੀ
ਧਨ ਦਾ ਦਾਨ ਕਰਦੇ ਹਨ ਤਾਂ ਅਵਿਨਾਸ਼ੀ ਧਨ ਦਾ ਵੀ ਦਾਨ ਕਰਨਾ ਹੁੰਦਾ ਹੈ, ਜਿਨਾਂ ਜੋ ਦਾਨ ਕਰੇ।
ਨਾਮੀਗ੍ਰਾਮੀ ਦਾਨੀ ਹੁੰਦੇ ਹਨ ਤਾਂ ਕਹਿੰਦੇ ਹਨ ਫਲਾਣਾ ਬੜਾ ਫਲੈਨਥਰੋਫਿਸਟ ਸੀ। ਨਾਮ ਤਾਂ ਹੁੰਦਾ
ਹੈ ਨਾ। ਉਹ ਇਨਡਾਇਰੇਕਟ ਈਸ਼ਵਰ ਅਰ੍ਥ ਕਰਦੇ ਹਨ। ਰਾਜਾਈ ਨਹੀਂ ਸਥਾਪਨ ਹੁੰਦੀ ਹੈ। ਹੁਣ ਤਾਂ ਰਾਜਾਈ
ਸਥਾਪਨ ਹੁੰਦੀ ਹੈ ਇਸਲਈ ਕੰਪਲੀਟ ਫਲੈਨਥਰੋਫਿਸਟ ਬਣਨਾ ਹੈ। ਭਗਤੀ ਮਾਰਗ ਵਿੱਚ ਗਾਉਂਦੇ ਵੀ ਹਨ ਅਸੀਂ
ਵਾਰੀ ਜਾਵਾਂਗੇ…। ਇਸ ਵਿੱਚ ਖ਼ਰਚਾ ਕੁਝ ਨਹੀਂ ਹੈ। ਗਵਰਮੈਂਟ ਦਾ ਕਿੰਨਾ ਖਰਚਾ ਹੁੰਦਾ ਹੈ। ਇੱਥੇ
ਤੁਸੀਂ ਜੋ ਕੁਝ ਕਰਦੇ ਹੋ ਆਪਣੇ ਲਈ, ਫੇਰ ਭਾਵੇਂ 8 ਦੀ ਮਾਲਾ ਵਿੱਚ ਆਓ, ਭਾਵੇਂ 108 ਵਿੱਚ, ਭਾਵੇਂ
16108 ਵਿੱਚ। ਪਾਸ ਵਿੱਦ ਆਨਰ ਬਣਨਾ ਹੈ। ਇਵੇਂ ਯੋਗ ਕਮਾਓ ਜੋ ਕਰਮਾਤੀਤ ਅਵਸਥਾ ਨੂੰ ਪਾ ਲਵੋ ਫ਼ੇਰ
ਕੋਈ ਸਜ਼ਾ ਨਾ ਖਾਓ।
ਤੁਸੀਂ ਸਭ ਹੋ ਵਾਰਿਯਰ੍ਸ।
ਤੁਹਾਡੀ ਲੜ੍ਹਾਈ ਹੈ ਰਾਵਣ ਨਾਲ, ਕੋਈ ਮਨੁੱਖ ਨਾਲ ਨਹੀਂ ਹੈ। ਨਾਪਾਸ ਹੋਣ ਦੇ ਕਾਰਨ ਦੋ ਕਲਾ ਘੱਟ
ਹੋ ਗਈਆਂ। ਤ੍ਰੇਤਾ ਨੂੰ ਦੋ ਕਲਾ ਘੱਟ ਸ੍ਵਰਗ ਕਹਿਣਗੇ। ਪੁਰਸ਼ਾਰਥ ਤਾਂ ਕਰਨਾ ਚਾਹੀਦਾ ਨਾ - ਬਾਪ
ਨੂੰ ਪੂਰਾ ਫਾਲੋ ਕਰਨ ਦਾ। ਇਸ ਵਿੱਚ ਮਨ - ਬੁੱਧੀ ਨਾਲ ਸਰੈਂਡਰ ਹੋਣਾ ਹੁੰਦਾ ਹੈ। ਬਾਬਾ ਇਹ ਸਭ
ਕੁਝ ਤੁਹਾਡਾ ਹੈ। ਬਾਪ ਕਹਿਣਗੇ ਇਹ ਸਰਵਿਸ ਵਿੱਚ ਲਗਾਓ। ਮੈਂ ਜੋ ਤੁਹਾਨੂੰ ਮੱਤ ਦਿੰਦਾ ਹਾਂ, ਉਹ
ਕੰਮ ਕਰੋ, ਯੂਨੀਵਰਸਿਟੀ ਖੋਲੋ, ਸੈਂਟਰਸ ਖੋਲੋ। ਬਹੁਤਿਆਂ ਦਾ ਕਲਿਆਣ ਹੋ ਜਾਵੇਗਾ। ਸਿਰਫ਼ ਇਹ ਮੈਸੇਜ
ਦੇਣਾ ਹੈ ਬਾਪ ਨੂੰ ਯਾਦ ਕਰੋ ਅਤੇ ਵਰਸਾ ਲਵੋ। ਮੈਸੇਂਜਰ, ਪੈਗੰਬਰ ਤੁਸੀਂ ਬੱਚਿਆਂ ਨੂੰ ਕਿਹਾ ਜਾਂਦਾ
ਹੈ। ਸਭਨੂੰ ਇਹ ਮੈਸੇਜ ਦੋ ਕਿ ਬਾਪ ਬ੍ਰਹਮਾ ਦੁਆਰਾ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਤੁਹਾਡੇ
ਵਿਕਰਮ ਵਿਨਾਸ਼ ਹੋਣਗੇ, ਜੀਵਨਮੁਕਤੀ ਮਿਲ ਜਾਵੇਗੀ। ਹੁਣ ਹੈ ਜੀਵਨਬੰਧ ਫੇਰ ਜੀਵਨਮੁਕਤ ਹੋਣਗੇ। ਬਾਪ
ਕਹਿੰਦੇ ਹਨ ਮੈਂ ਭਾਰਤ ਵਿੱਚ ਹੀ ਆਉਂਦਾ ਹਾਂ। ਇਹ ਡਰਾਮਾ ਅਨਾਦਿ ਬਣਿਆ ਹੋਇਆ ਹੈ। ਕਦੋ ਬਣਿਆ, ਕਦੋ
ਪੂਰਾ ਹੋਵੇਗਾ? ਇਹ ਪ੍ਰਸ਼ਨ ਨਹੀਂ ਉੱਠ ਸਕਦਾ। ਇਹ ਤਾਂ ਡਰਾਮਾ ਅਨਾਦਿ ਚਲਦਾ ਹੀ ਰਹਿੰਦਾ ਹੈ। ਆਤਮਾ
ਕਿੰਨੀ ਛੋਟੀ ਬਿੰਦੀ ਹੈ। ਉਸ ਵਿੱਚ ਅਵਿਨਾਸ਼ੀ ਪਾਰ੍ਟ ਨੂੰਧਿਆ ਹੋਇਆ ਹੈ। ਕਿੰਨੀ ਗੁਹੇ ਗੱਲਾਂ ਹਨ।
ਸਟਾਰ ਮਿਸਲ ਛੋਟੀ ਬਿੰਦੀ ਹੈ। ਮਾਤਾਵਾਂ ਵੀ ਇੱਥੇ ਮਸ੍ਤਕ ਤੇ ਬਿੰਦੀ ਦਿੰਦੀਆਂ ਹਨ। ਹੁਣ ਤੁਸੀਂ
ਬੱਚੇ ਪੁਰਸ਼ਾਰਥ ਨਾਲ ਆਪਣੇ ਆਪਨੂੰ ਰਾਜਤਿਲਕ ਦੇ ਰਹੇ ਹੋ। ਤੁਸੀਂ ਬਾਪ ਦੀ ਸਿੱਖਿਆ ਤੇ ਚੰਗੀ ਤਰ੍ਹਾਂ
ਚੱਲੋਗੇ ਤਾਂ ਜਿਵੇਂ ਕਿ ਤੁਸੀਂ ਆਪਣੇ ਨੂੰ ਰਾਜ - ਤਿਲਕ ਦਿੰਦੇ ਹੋ। ਇਵੇਂ ਨਹੀਂ ਕਿ ਇਸ ਵਿੱਚ
ਆਸ਼ੀਰਵਾਦ ਜਾਂ ਕ੍ਰਿਪਾ ਹੋਵੇਗੀ। ਤੁਸੀਂ ਹੀ ਆਪਣੇ ਨੂੰ ਰਾਜ - ਤਿਲਕ ਦਿੰਦੇ ਹੋ। ਅਸਲ ਵਿੱਚ ਇਹ
ਰਾਜ - ਤਿਲਕ ਹੈ। ਫਾਲੋ ਫ਼ਾਦਰ ਕਰਨ ਦਾ ਪੁਰਸ਼ਾਰਥ ਕਰਨਾ ਹੈ, ਦੂਜਿਆਂ ਨੂੰ ਨਹੀਂ ਵੇਖਣਾ ਹੈ। ਇਹ ਹੈ
ਮਨਮਨਾਭਵ, ਜਿਸ ਨਾਲ ਆਪਣੇ ਨੂੰ ਆਪੇਹੀ ਤਿਲਕ ਮਿਲਦਾ ਹੈ, ਬਾਪ ਨਹੀਂ ਦਿੰਦੇ ਹਨ। ਇਹ ਹੈ ਹੀ
ਰਾਜ਼ਯੋਗ। ਤੁਸੀਂ ਬਗ਼ੈਰ ਟੁ ਪ੍ਰਿੰਸ ਬਣਦੇ ਹੋ। ਤਾਂ ਕਿੰਨਾ ਚੰਗਾ ਪੁਰਸ਼ਾਰਥ ਕਰਨਾ ਚਾਹੀਦਾ। ਫੇਰ
ਇਨ੍ਹਾਂ ਨੂੰ ਵੀ ਫਾਲੋ ਕਰਨਾ ਹੈ। ਇਹ ਤਾਂ ਸਮਝ ਦੀ ਗੱਲ ਹੈ ਨਾ। ਪੜ੍ਹਾਈ ਨਾਲ ਕਮਾਈ ਹੁੰਦੀ ਹੈ।
ਜਿਨਾਂ - ਜਿਨਾਂ ਯੋਗ ਉਹਨੀ ਧਾਰਨਾ ਹੋਵੇਗੀ। ਯੋਗ ਵਿੱਚ ਹੀ ਮਿਹਨਤ ਹੈ ਇਸਲਈ ਭਾਰਤ ਦਾ ਰਾਜਯੋਗ
ਗਾਇਆ ਹੋਇਆ ਹੈ। ਬਾਕੀ ਗੰਗਾ ਇਸਨਾਨ ਕਰਦੇ - ਕਰਦੇ ਤਾਂ ਉਮਰ ਵੀ ਚਲੀ ਜਾਵੇ ਤਾਂ ਵੀ ਪਾਵਨ ਬਣ ਨਾ
ਸੱਕਣ। ਭਗਤੀ ਮਾਰ੍ਗ ਵਿੱਚ ਈਸ਼ਵਰ ਅਰ੍ਥ ਗਰੀਬਾਂ ਨੂੰ ਦਿੰਦੇ ਹਨ। ਇੱਥੇ ਫ਼ੇਰ ਖ਼ੁਦ ਈਸ਼ਵਰ ਆਕੇ ਗਰੀਬਾਂ
ਨੂੰ ਹੀ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ। ਗਰੀਬ ਨਿਵਾਜ਼ ਹੈ ਨਾ। ਭਾਰਤ ਜੋ 100 ਪਰਸੈਂਟ ਸਾਲਵੇਂਟ
ਸੀ, ਉਹ ਇਸ ਵਕ਼ਤ 100 ਪਰਸੈਂਟ ਇਨਸਾਲਵੇਂਟ ਹੈ। ਦਾਨ ਹਮੇਸ਼ਾਂ ਗਰੀਬਾਂ ਨੂੰ ਦਿੱਤਾ ਜਾਂਦਾ ਹੈ।
ਬਾਪ ਕਿੰਨਾ ਉੱਚ ਬਣਾਉਂਦੇ ਹਨ। ਇਵੇਂ ਬਾਪ ਨੂੰ ਗਾਲੀ ਦਿੰਦੇ ਹਨ। ਬਾਪ ਕਹਿੰਦੇ ਹਨ - ਇਵੇਂ ਜਦੋਂ
ਗਲਾਣੀ ਕਰਦੇ ਹਨ ਉਦੋਂ ਮੈਨੂੰ ਆਉਣਾ ਪੈਂਦਾ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਇਹ ਬਾਪ ਵੀ ਹੈ,
ਟੀਚਰ ਵੀ ਹੈ। ਸਿੱਖ ਲੋਕੀ ਕਹਿੰਦੇ ਹਨ - ਸਤਿਗੁਰੂ ਅਕਾਲ। ਬਾਕੀ ਭਗਤੀ ਮਾਰ੍ਗ ਦੇ ਗੁਰੂ ਤਾਂ ਢੇਰ
ਹਨ। ਅਕਾਲ ਨੂੰ ਤਖ਼ਤ ਸਿਰਫ਼ ਇਹ ਮਿਲਦਾ ਹੈ। ਤੁਸੀਂ ਬੱਚਿਆਂ ਦਾ ਵੀ ਤਖ਼ਤ ਯੂਜ਼ ਕਰਦੇ ਹਨ। ਕਹਿੰਦੇ ਹਨ
ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰ ਸਭਦਾ ਕਲਿਆਣ ਕਰਦਾ ਹਾਂ। ਇਸ ਵਕ਼ਤ ਇਨ੍ਹਾਂ ਦਾ ਇਹ ਪਾਰ੍ਟ ਹੈ। ਇਹ
ਬੜੀ ਸਮਝਣ ਦੀਆਂ ਗੱਲਾਂ ਹਨ। ਨਵਾਂ ਕੋਈ ਸਮਝ ਨਾ ਸਕੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅਵਿਨਾਸ਼ੀ
ਗਿਆਨ ਧਨ ਦਾ ਦਾਨ ਕਰ ਮਹਾਂਦਾਨੀ ਬਣਨਾ ਹੈ। ਜਿਵੇਂ ਬ੍ਰਹਮਾ ਬਾਪ ਨੇ ਆਪਣਾ ਸਭ ਕੁਝ ਇਸ ਵਿੱਚ ਲਗਾ
ਦਿੱਤਾ, ਇਵੇਂ ਫਾਲੋ ਫ਼ਾਦਰ ਕਰ ਰਾਜਾਈ ਵਿੱਚ ਉੱਚ ਪਦ ਲੈਣਾ ਹੈ।
2. ਸਜਾਵਾਂ ਤੋਂ ਬਚਣ ਦੇ
ਲਈ ਇਵੇਂ ਯੋਗ ਕਮਾਉਣਾ ਹੈ ਜੋ ਕਰਮਾਤੀਤ ਅਵਸਥਾ ਨੂੰ ਪਾ ਲੈਣ। ਪਾਸ ਵਿਧ ਆਨਰ ਬਣਨ ਦਾ ਪੂਰਾ - ਪੂਰਾ
ਪੁਰਸ਼ਾਰਥ ਕਰਨਾ ਹੈ। ਦੂਜਿਆਂ ਨੂੰ ਨਹੀਂ ਵੇਖਣਾ ਹੈ।
ਵਰਦਾਨ:-
ਕੜੇ ਨਿਯਮ ਅਤੇ ਦ੍ਰਿੜ੍ਹ ਸੰਕਲਪ ਦਵਾਰਾ ਅਲਬੇਲੇਪਨ ਨੂੰ ਸਮਾਪਤ ਕਰਨ ਵਾਲੇ ਬ੍ਰਹਮਾ ਬਾਪ ਸਮਾਨ ਅਥਕ
ਭਵ
ਬ੍ਰਹਮਾ ਬਾਪ ਸਮਾਨ ਅਥੱਕ
ਬਣਨ ਦੇ ਲਈ ਅਲਬੇਲੇਪਨ ਨੂੰ ਸਮਾਪਤ ਕਰੋ, ਇਸਦੇ ਲਈ ਕੋਈ ਕੜਾ ਨਿਯਮ ਬਣਾਓ। ਦ੍ਰਿੜ੍ਹ ਸੰਕਲਪ ਕਰੋ,
ਅਟੇੰਸ਼ਨ ਰੂਪੀ ਚੌਕੀਦਾਰ ਸਦਾ ਅਲਰਟ ਰਹੇ ਤਾਂ ਅਲਬੇਲਾਪਨ ਖ਼ਤਮ ਹੋ ਜਾਏਗਾ। ਪਹਿਲੇ ਖੁਦ ਦੇ ਉਪਰ
ਮਿਹਨਤ ਕਰੋ ਫਿਰ ਸੇਵਾ ਵਿੱਚ, ਉਦੋਂ ਧਰਨੀ ਪਰਿਵਰਤਨ ਹੋਵੇਗੀ। ਹੁਣ ਸਿਰਫ਼ "ਕਰ ਲਵਾਂਗੇ, ਹੋ ਜਾਏਗਾ"
ਇਸ ਆਰਾਮ ਦੇ ਸੰਕਲਪਾਂ ਦੇ ਡੰਲਪ ਨੂੰ ਛੱਡੋ। ਕਰਨਾ ਹੀ ਹੈ, ਇਹ ਸਲੋਗਨ ਮੱਥੇ ਵਿੱਚ ਯਾਦ ਰਹੇ ਤਾਂ
ਪਰਿਵਰਤਨ ਹੋ ਜਾਏਗਾ।
ਸਲੋਗਨ:-
ਸਮਰਥ ਬੋਲ ਦੀ
ਨਿਸ਼ਨੀ ਹੈ -ਜਿਸ ਬੋਲ ਵਿੱਚ ਆਤਮਿਕ ਭਾਵ ਅਤੇ ਸ਼ੁਭ ਭਾਵਨਾ ਹੋਵੇ।
ਆਪਣੀ ਸ਼ਕਤੀਸ਼ਾਲੀ ਮਨਸਾ
ਦ੍ਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ।
ਜਿਨਾਂ - ਜਿਨਾਂ ਸਮੇਂ
ਸਮੀਪ ਆਉਂਦਾ ਜਾ ਰਿਹਾ ਹੈ ਓਨਾ ਵਿਅਰਥ ਸੰਕਲਪ ਵੀ ਵੱਧ ਰਹੇ ਹਨ, ਪਰ ਇਹ ਚੁਕਤੂ ਹੋਣ ਦੇ ਲਈ ਬਾਹਰ
ਨਿਕਲ ਰਹੇ ਹਨ। ਉਹਨਾਂ ਦਾ ਕੰਮ ਹੈ ਆਉਣਾ ਅਤੇ ਤੁਹਾਡਾ ਕੰਮ ਹੈ ਉਡਦੀ ਕਲਾ ਦਵਾਰਾ, ਸਾਕਾਸ਼ ਦਵਾਰਾ
ਪਰਿਵਰਤਨ ਕਰਨਾ। ਘਬਰਾਓ ਨਹੀਂ। ਉਸਦੇ ਸੇਕ ਵਿੱਚ ਨਹੀਂ ਆਓ।