08.02.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਖੁਦਾਈ ਖ਼ਿਦਮਦਗਾਰ ਸੱਚੇ ਸਾਲਵੇਸ਼ਨ ਆਰਮੀ ਹੋ, ਤੁਹਾਨੂੰ ਸਭਨੂੰ ਸ਼ਾਂਤੀ ਦੀ ਸਾਲਵੇਸ਼ਨ ਦੇਣੀ ਹੈ"

ਪ੍ਰਸ਼ਨ:-
ਤੁਸੀਂ ਬੱਚਿਆਂ ਤੋਂ ਕੋਈ ਸ਼ਾਂਤੀ ਦੀ ਸਾਲਵੇਸ਼ਨ ਮੰਗਦੇ ਹਨ ਤਾਂ ਉਨ੍ਹਾਂ ਨੂੰ ਕੀ ਸਮਝਾਉਣਾ ਚਾਹੀਦਾ?

ਉੱਤਰ:-
ਉਨ੍ਹਾਂ ਨੂੰ ਬੋਲੋ - ਬਾਪ ਕਹਿੰਦੇ ਹਨ ਕਿ ਹੁਣ ਇੱਥੇ ਹੀ ਤੁਹਾਨੂੰ ਸ਼ਾਂਤੀ ਚਾਹੀਦੀ। ਇਹ ਕੋਈ ਸ਼ਾਂਤੀਧਾਮ ਨਹੀਂ ਹੈ। ਸ਼ਾਂਤੀ ਤਾਂ ਸ਼ਾਂਤੀਧਾਮ ਵਿੱਚ ਹੀ ਹੋ ਸਕਦੀ ਹੈ, ਜਿਸਨੂੰ ਮੂਲਵਤਨ ਕਿਹਾ ਜਾਂਦਾ ਹੈ। ਆਤਮਾ ਨੂੰ ਜਦੋ ਸ਼ਰੀਰ ਨਹੀਂ ਹੈ ਉਦੋਂ ਸ਼ਾਂਤੀ ਹੈ। ਸਤਿਯੁਗ ਵਿੱਚ ਪਵਿੱਤਰਤਾ - ਸੁੱਖ - ਸ਼ਾਂਤੀ ਸਭ ਹੈ। ਬਾਪ ਹੀ ਆਕੇ ਇਹ ਵਰਸਾ ਦਿੰਦੇ ਹਨ। ਤੁਸੀਂ ਬਾਪ ਨੂੰ ਯਾਦ ਕਰੋ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਸਭ ਮਨੁੱਖ ਮਾਤਰ ਇਹ ਜਾਣਦੇ ਹਨ ਕਿ ਮੇਰੇ ਅੰਦਰ ਆਤਮਾ ਹੈ। ਜੀਵ ਆਤਮਾ ਕਹਿੰਦੇ ਹਨ ਨਾ। ਪਹਿਲੇ ਅਸੀਂ ਆਤਮਾ ਹਾਂ, ਪਿੱਛੇ ਸ਼ਰੀਰ ਮਿਲਦਾ ਹੈ। ਕਿਸੇ ਨੇ ਵੀ ਆਪਣੀ ਆਤਮਾ ਨੂੰ ਵੇਖਿਆ ਨਹੀਂ ਹੈ। ਸਿਰਫ਼ ਇੰਨਾ ਸਮਝਦੇ ਹਨ ਕਿ ਆਤਮਾ ਹੈ। ਜਿਵੇਂ ਆਤਮਾ ਨੂੰ ਜਾਣਦੇ ਹਨ, ਵੇਖਿਆ ਨਹੀਂ ਹੈ, ਉਵੇਂ ਪਰਮਪਿਤਾ ਪ੍ਰਮਾਤਮਾ ਦੇ ਲਈ ਵੀ ਕਹਿੰਦੇ ਹਨ ਪਰਮ ਆਤਮਾ ਮਤਲਬ ਪ੍ਰਮਾਤਮਾ, ਪਰ ਉਨ੍ਹਾਂ ਨੂੰ ਵੇਖਿਆ ਨਹੀਂ ਹੈ। ਨਾ ਆਪਣੇ ਨੂੰ, ਨਾ ਬਾਪ ਨੂੰ ਵੇਖਿਆ ਹੈ। ਕਹਿੰਦੇ ਹਨ ਕਿ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਪਰ ਪੂਰੀ ਤਰ੍ਹਾਂ ਨਹੀਂ ਜਾਣਦੇ। 84 ਲੱਖ ਯੋਨੀਆਂ ਵੀ ਕਹਿ ਦਿੰਦੇ ਹਨ, ਅਸਲ ਵਿੱਚ 84 ਜਨਮ ਹਨ। ਪਰ ਇਹ ਵੀ ਨਹੀਂ ਜਾਣਦੇ ਕਿ ਕਿਹੜੀ ਆਤਮਾਵਾਂ ਕਿੰਨੇ ਜਨਮ ਲੈਂਦੀਆਂ ਹਨ? ਆਤਮਾ ਬਾਪ ਨੂੰ ਪੁਕਾਰਦੀ ਹੈ ਪਰ ਨਾ ਵੇਖਿਆ ਹੈ, ਨਾ ਪੂਰੀ ਤਰ੍ਹਾਂ ਜਾਣਦੀ ਹੈ। ਪਹਿਲੇ ਤਾਂ ਆਤਮਾ ਨੂੰ ਚੰਗੀ ਤਰ੍ਹਾਂ ਜਾਣਦੇ ਤਾਂ ਬਾਪ ਨੂੰ ਜਾਣਦੇ। ਆਪਣੇ ਨੂੰ ਹੀ ਨਹੀਂ ਜਾਣਦੇ ਤਾਂ ਸਮਝਾਏ ਕੌਣ? ਇਸਨੂੰ ਕਿਹਾ ਜਾਂਦਾ ਹੈ - ਸੇਲ੍ਫ਼ ਰਿਅਲਾਇਜ ਕਰਨਾ। ਉਹ ਬਾਪ ਬਗ਼ੈਰ ਤਾਂ ਕੋਈ ਕਰਾ ਨਾ ਸਕੇ। ਆਤਮਾ ਕੀ ਹੈ, ਕਿਵੇਂ ਦੀ ਹੈ, ਕਿਥੋਂ ਦੀ ਆਉਂਦੀ ਹੈ, ਕਿਵੇਂ ਜਨਮ ਲੈਂਦੀ ਹੈ, ਕਿਵੇਂ ਇੰਨੀ ਛੋਟੀ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਭਰਿਆ ਹੋਇਆ ਹੈ, ਇਹ ਕੋਈ ਵੀ ਨਹੀਂ ਜਾਣਦੇ। ਆਪਣੇ ਨੂੰ ਨਹੀਂ ਜਾਣਦੇ ਤਾਂ ਬਾਪ ਨੂੰ ਵੀ ਨਹੀਂ ਜਾਣਦੇ। ਇਹ ਲਕਸ਼ਮੀ - ਨਾਰਾਇਣ ਵੀ ਮਨੁੱਖ ਦਾ ਮਰਤਬਾ ਹੈ ਨਾ। ਇਨ੍ਹਾਂ ਨੇ ਇਹ ਮਰਤਬਾ ਕਿਵੇਂ ਪਾਇਆ? ਇਹ ਕੋਈ ਵੀ ਨਹੀਂ ਜਾਣਦੇ। ਜਾਣਨਾ ਤਾਂ ਮਨੁੱਖ ਨੂੰ ਹੀ ਚਾਹੀਦਾ ਨਾ। ਕਹਿੰਦੇ ਹਨ ਇਹ ਬੈਕੁੰਠ ਦੇ ਮਾਲਿਕ ਸੀ ਪਰ ਉਨ੍ਹਾਂ ਨੇ ਇਹ ਮਾਲਿਕਪਨ ਲਿਆ ਕਿਵੇਂ, ਫ਼ੇਰ ਕਿੱਥੇ ਗਏ? ਕੁਝ ਵੀ ਨਹੀਂ ਜਾਣਦੇ। ਹੁਣ ਤੁਸੀਂ ਤਾਂ ਸਭ ਕੁਝ ਜਾਣਦੇ ਹੋ। ਅੱਗੇ ਕੁਝ ਵੀ ਨਹੀਂ ਜਾਣਦੇ ਸੀ। ਜਿਵੇਂ ਬੱਚਾ ਪਹਿਲੇ ਜਾਣਦਾ ਹੈ ਕੀ ਬੈਰਿਸਟਰ ਕੀ ਹੁੰਦਾ? ਪੜ੍ਹਦੇ - ਪੜ੍ਹਦੇ ਬੈਰਿਸਟਰ ਬਣ ਜਾਂਦਾ ਹੈ। ਤਾਂ ਇਹ ਲਕਸ਼ਮੀ - ਨਾਰਾਇਣ ਵੀ ਪੜ੍ਹਾਈ ਨਾਲ ਬਣੇ ਹਨ। ਬੈਰਿਸਟਰ, ਡਾਕ੍ਟਰੀ ਆਦਿ ਸਭ ਦੀਆਂ ਕਿਤਾਬਾਂ ਹੁੰਦੀਆਂ ਹਨ ਨਾ। ਇਨ੍ਹਾਂ ਦੀ ਕਿਤਾਬ ਫ਼ੇਰ ਹੈ ਗੀਤਾ। ਉਹ ਵੀ ਕਿਸਨੇ ਸੁਣਾਈ? ਰਾਜਯੋਗ ਕਿਸਨੇ ਸਿਖਾਇਆ? ਇਹ ਕੋਈ ਨਹੀਂ ਜਾਣਦੇ। ਉਸ ਵਿੱਚ ਨਾਮ ਬਦਲ ਲਿਆ ਹੈ। ਸ਼ਿਵ ਜਯੰਤੀ ਵੀ ਮਨਾਉਂਦੇ ਹਨ, ਉਹ ਆਕੇ ਤੁਹਾਨੂੰ ਕ੍ਰਿਸ਼ਨਪੂਰੀ ਦਾ ਮਾਲਿਕ ਬਣਾਉਂਦੇ ਹਨ। ਸ਼੍ਰੀਕ੍ਰਿਸ਼ਨ ਸਵਰਗ ਦਾ ਮਾਲਿਕ ਸੀ ਨਾ ਪਰ ਸਵਰਗ ਨੂੰ ਵੀ ਜਾਣਦੇ ਨਹੀਂ। ਨਹੀਂ ਤਾਂ ਕਿਉਂ ਕਹਿੰਦੇ ਕਿ ਸ਼੍ਰੀਕ੍ਰਿਸ਼ਨ ਨੇ ਦਵਾਪਰ ਵਿੱਚ ਗੀਤਾ ਸੁਣਾਈ। ਸ਼੍ਰੀਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ, ਲਕਸ਼ਮੀ - ਨਾਰਾਇਣ ਨੂੰ ਸਤਿਯੁਗ ਵਿੱਚ, ਰਾਮ ਨੂੰ ਤ੍ਰੇਤਾ ਵਿੱਚ। ਉਪਦ੍ਰਵ ਲਕਸ਼ਮੀ - ਨਾਰਾਇਣ ਦੇ ਰਾਜ ਵਿੱਚ ਨਹੀਂ ਵਿਖਾਉਂਦੇ। ਸ਼੍ਰੀਕ੍ਰਿਸ਼ਨ ਦੇ ਰਾਜ ਵਿੱਚ ਕੰਸ, ਰਾਮ ਦੇ ਰਾਜ ਵਿੱਚ ਰਾਵਣ ਆਦਿ ਵਿਖਾਏ ਹਨ। ਇਹ ਕਿਸੇ ਨੂੰ ਪਤਾ ਨਹੀਂ ਕਿ ਰਾਧੇ - ਕ੍ਰਿਸ਼ਨ ਹੀ ਲਕਸ਼ਮੀ - ਨਾਰਾਇਣ ਬਣਦੇ ਹਨ। ਬਿਲਕੁਲ ਹੀ ਅਗਿਆਨ ਹਨ੍ਹੇਰਾ ਹੈ। ਅਗਿਆਨ ਨੂੰ ਹਨ੍ਹੇਰਾ ਕਿਹਾ ਜਾਂਦਾ ਹੈ। ਗਿਆਨ ਨੂੰ ਰੋਸ਼ਨੀ ਕਿਹਾ ਜਾਂਦਾ ਹੈ। ਹੁਣ ਸੋਝਰਾ ਕਰਨ ਵਾਲਾ ਕੌਣ? ਉਹ ਹੈ ਬਾਪ। ਗਿਆਨ ਨੂੰ ਦਿਨ, ਭਗਤੀ ਨੂੰ ਰਾਤ ਕਿਹਾ ਜਾਂਦਾ ਹੈ। ਹੁਣ ਤੁਸੀਂ ਸਮਝਦੇ ਹੋ ਇਹ ਭਗਤੀ ਮਾਰ੍ਗ ਵੀ ਜਨਮ - ਜਨਮਾਂਤ੍ਰ ਚਲਦਾ ਆਇਆ ਹੈ। ਪੌੜੀ ਉਤਰਦੇ ਆਏ ਹਨ। ਕਲਾ ਘੱਟ ਹੁੰਦੀ ਜਾਂਦੀ ਹੈ। ਮਕਾਨ ਨਵਾਂ ਬਣਦਾ ਹੈ ਫ਼ੇਰ ਦਿਨ - ਪ੍ਰਤੀਦਿਨ ਉਮਰ ਘੱਟ ਹੁੰਦੀ ਜਾਵੇਗੀ। ¾ ਪੂਰਨ ਹੋਇਆ ਤਾਂ ਉਨ੍ਹਾਂ ਨੂੰ ਪੁਰਾਣਾ ਕਹਾਂਗੇ। ਬੱਚਿਆਂ ਨੂੰ ਪਹਿਲੇ ਤਾਂ ਇਹ ਨਿਸ਼ਚੈ ਚਾਹੀਦਾ ਕਿ ਇਹ ਸ੍ਰਵ ਦਾ ਬਾਪ ਹੈ, ਜੋ ਹੀ ਸ੍ਰਵ ਦੀ ਸਦਗਤੀ ਕਰਦੇ ਹਨ, ਸ੍ਰਵ ਦੇ ਲਈ ਪੜ੍ਹਾਈ ਵੀ ਪੜ੍ਹਾਉਂਦੇ ਹਨ। ਸਭ ਨੂੰ ਮੁਕਤੀਧਾਮ ਲੈ ਜਾਂਦੇ ਹਨ। ਤੁਹਾਡੇ ਕੋਲ ਏਮ ਆਬਜੈਕਟ ਹੈ। ਤੁਸੀਂ ਇਹ ਪੜ੍ਹਾਈ ਪੜ੍ਹਕੇ ਜਾਵੋ ਆਪਣੀ ਗੱਦੀ ਤੇ ਬੈਠੋਗੇ। ਬਾਕੀ ਸਭਨੂੰ ਮੁਕਤੀਧਾਮ ਵਿੱਚ ਲੈ ਜਾਣਗੇ। ਚੱਕਰ ਤੇ ਜਦੋ ਸਮਝਾਉਂਦੇ ਹੋ ਤਾਂ ਉਸ ਵਿੱਚ ਵਿਖਾਉਂਦੇ ਹੋ ਕਿ ਸਤਿਯੁਗ ਵਿੱਚ ਇਹ ਅਨੇਕ ਧਰਮ ਹਨ ਨਹੀਂ। ਉਸ ਵਕ਼ਤ ਉਹ ਆਤਮਾਵਾਂ ਨਿਰਾਕਾਰੀ ਦੁਨੀਆਂ ਵਿੱਚ ਰਹਿੰਦੀਆਂ ਹਨ। ਇਹ ਤਾਂ ਤੁਸੀਂ ਜਾਣਦੇ ਹੋ ਕਿ ਇਹ ਆਕਾਸ਼ ਪੋਲਾਰ ਹੈ। ਹਵਾ ਨੂੰ ਹਵਾ ਕਹਾਂਗੇ, ਆਕਾਸ਼ ਨੂੰ ਆਕਾਸ਼। ਇਵੇਂ ਨਹੀਂ ਕਿ ਸਭ ਪ੍ਰਮਾਤਮਾ ਹਨ। ਮਨੁੱਖ ਸਮਝਦੇ ਹਨ ਕਿ ਹਵਾ ਵਿੱਚ ਵੀ ਭਗਵਾਨ ਹੈ, ਆਕਾਸ਼ ਵਿੱਚ ਵੀ ਭਗਵਾਨ ਹੈ। ਹੁਣ ਬਾਪ ਬੈਠ ਸਭ ਗੱਲਾਂ ਸਮਝਾਉਂਦੇ ਹਨ। ਬਾਪ ਦੇ ਕੋਲ ਜਨਮ ਤਾਂ ਲਿਆ ਫ਼ੇਰ ਪੜ੍ਹਾਉਂਦੇ ਕੌਣ ਹਨ? ਬਾਪ ਹੀ ਰੂਹਾਨੀ ਟੀਚਰ ਬਣ ਪੜ੍ਹਾਉਂਦੇ ਹਨ। ਅੱਛਾ ਪੜ੍ਹਕੇ ਪੂਰਾ ਕਰਣਗੇ ਤਾਂ ਫ਼ੇਰ ਨਾਲ ਲੈ ਜਾਣਗੇ ਫ਼ੇਰ ਤੁਸੀਂ ਆਵੋਗੇ ਪਾਰ੍ਟ ਵਜਾਉਣ। ਸਤਿਯੁਗ ਵਿੱਚ ਪਹਿਲੇ - ਪਹਿਲੇ ਤੁਸੀਂ ਹੀ ਆਏ ਸੀ। ਹੁਣ ਫ਼ੇਰ ਸਭ ਜਨਮਾਂ ਦੇ ਅੰਤ ਵਿੱਚ ਆਕੇ ਪਹੁੰਚੇ ਹੋ, ਫ਼ੇਰ ਪਹਿਲੇ ਆਉਣਗੇ। ਹੁਣ ਬਾਪ ਕਹਿੰਦੇ ਹਨ ਦੌੜੀ ਲਗਾਓ। ਚੰਗੀ ਤਰ੍ਹਾਂ ਬਾਪ ਨੂੰ ਯਾਦ ਕਰੋ, ਹੋਰਾਂ ਨੂੰ ਵੀ ਪੜ੍ਹਾਉਣਾ ਹੈ। ਨਹੀਂ ਤਾਂ ਇੰਨੇ ਸਭਨੂੰ ਪੜ੍ਹਾਉਣ ਕੌਣ? ਬਾਪ ਦਾ ਜ਼ਰੂਰ ਮਦਦਗਾਰ ਬਣਨਗੇ ਨਾ। ਖੁਦਾਈ ਖ਼ਿਦਮਤਗਾਰ ਵੀ ਨਾਮ ਹੈ ਨਾ। ਅੰਗਰੇਜ਼ੀ ਵਿੱਚ ਕਹਿੰਦੇ ਹਨ ਸਾਲਵੇਸ਼ਨ ਆਰਮੀ। ਕਿਹੜੀ ਸਾਲਵੇਸ਼ਨ ਚਾਹੀਦੀ? ਸਭ ਕਹਿੰਦੇ ਹਨ ਸ਼ਾਂਤੀ ਦੀ ਸਾਲਵੇਸ਼ਨ ਚਾਹੀਦੀ। ਬਾਕੀ ਉਹ ਕੋਈ ਸ਼ਾਂਤੀ ਦੀ ਸਾਲਵੇਸ਼ਨ ਥੋੜ੍ਹੇਹੀ ਦਿੰਦੇ ਹਨ। ਜੋ ਸ਼ਾਂਤੀ ਦੀ ਸਾਲਵੇਸ਼ਨ ਮੰਗਦੇ ਹਨ ਉਨ੍ਹਾਂ ਨੂੰ ਬੋਲੋ - ਬਾਪ ਕਹਿੰਦੇ ਹਨ ਕੀ ਹੁਣ ਇੱਥੇ ਹੀ ਤੁਹਾਨੂੰ ਸ਼ਾਂਤੀ ਚਾਹੀਦੀ? ਇਹ ਕੋਈ ਸ਼ਾਂਤੀਧਾਮ ਥੋੜ੍ਹੇਹੀ ਹੈ। ਸ਼ਾਂਤੀ ਤਾਂ ਸ਼ਾਂਤੀਧਾਮ ਵਿੱਚ ਹੀ ਹੋ ਸਕਦੀ ਹੈ, ਜਿਸਨੂੰ ਮੂਲਵਤਨ ਕਿਹਾ ਜਾਂਦਾ ਹੈ। ਆਤਮਾ ਨੂੰ ਸ਼ਰੀਰ ਨਹੀਂ ਹੈ ਤਾਂ ਸ਼ਾਂਤੀ ਵਿੱਚ ਹਨ। ਬਾਪ ਹੀ ਆਕੇ ਵਰਸਾ ਦਿੰਦੇ ਹਨ। ਤੁਹਾਡੇ ਵਿੱਚ ਵੀ ਸਮਝਾਉਣ ਦੀ ਬੜੀ ਯੁਕਤੀ ਚਾਹੀਦੀ। ਪ੍ਰਦਰਸ਼ਨੀ ਵਿੱਚ ਜੇਕਰ ਅਸੀਂ ਖੜੇ ਹੋਕੇ ਸਭਦਾ ਸੁਣੀਏ ਤਾਂ ਬਹੁਤਿਆਂ ਦੀ ਭੁੱਲਾਂ ਨਿਕਲਣ ਕਿਉਂਕਿ ਸਮਝਾਉਣ ਵਾਲੇ ਨੰਬਰਵਾਰ ਤਾਂ ਹੈ ਨਾ। ਸਭ ਇਕਰਸ ਹੁੰਦੇ ਤਾਂ ਬ੍ਰਾਹਮਣੀ ਇਵੇਂ ਕਿਉਂ ਲਿਖਦੀ ਕਿ ਫਲਾਣਾ ਆਕੇ ਭਾਸ਼ਣ ਕਰੇ। ਅਰੇ, ਤੁਸੀਂ ਵੀ ਬ੍ਰਾਹਮਣ ਹੋ ਨਾ। ਬਾਬਾ ਫਲਾਣੇ ਸਾਡੇ ਤੋਂ ਹੁਸ਼ਿਆਰ ਹਨ। ਹੁਸ਼ਿਆਰੀ ਨਾਲ ਹੀ ਮਨੁੱਖ ਦਰਜਾ ਪਾਉਂਦੇ ਹਨ ਨਾ। ਨੰਬਰਵਾਰ ਤਾਂ ਹਨ ਨਾ। ਜਦੋ ਇਮਤਿਹਾਨ ਦੀ ਰਿਜ਼ਲਟ ਨਿਕਲੇਗੀ ਤਾਂ ਫ਼ੇਰ ਤੁਹਾਨੂੰ ਆਪੇਹੀ ਸ਼ਾਖਸ਼ਤਕਾਰ ਹੋਵੇਗਾ ਫੇਰ ਸਮਝਣਗੇ ਅਸੀਂ ਤਾਂ ਸ਼੍ਰੀਮਤ ਤੇ ਨਹੀਂ ਚੱਲਦੇ। ਬਾਪ ਕਹਿੰਦੇ ਹਨ ਕੋਈ ਵੀ ਵਿਕਰਮ ਨਾ ਕਰੋ। ਦੇਹਧਾਰੀ ਨਾਲ ਲਾਗਤ ਨਹੀਂ ਰੱਖੋ। ਇਹ ਤਾਂ 5 ਤੱਤਵਾਂ ਦਾ ਬਣਿਆ ਹੋਇਆ ਸ਼ਰੀਰ ਹੈ ਨਾ। 5 ਤੱਤਵਾਂ ਦੀ ਥੋੜ੍ਹੇਹੀ ਪੂਜਾ ਕਰਨੀ ਹੈ ਜਾਂ ਯਾਦ ਕਰਨਾ ਹੈ। ਭਾਵੇਂ ਇਨ੍ਹਾਂ ਅੱਖਾਂ ਨਾਲ ਵੇਖੋ ਪਰ ਯਾਦ ਬਾਪ ਨੂੰ ਕਰਨਾ ਹੈ। ਆਤਮਾ ਨੂੰ ਹੁਣ ਨਾਲੇਜ਼ ਮਿਲੀ ਹੈ। ਹੁਣ ਸਾਨੂੰ ਘਰ ਜਾਣਾ ਹੈ ਫ਼ੇਰ ਬੈਕੁੰਠ ਵਿੱਚ ਆਵਾਂਗੇ। ਆਤਮਾ ਨੂੰ ਸਮਝ ਸਕਦੇ ਹਾਂ, ਵੇਖ ਨਹੀਂ ਸਕਦੇ, ਉਵੇਂ ਇਹ ਵੀ ਸਮਝ ਸਕਦੇ ਹੋ। ਹਾਂ ਦਿਵਯ ਦ੍ਰਿਸ਼ਟੀ ਨਾਲ ਆਪਣਾ ਘਰ ਜਾਂ ਸਵਰਗ ਵੇਖ ਸਕਦੇ ਹੋ। ਬਾਪ ਕਹਿੰਦੇ ਹਨ - ਬੱਚੇ, ਮਨਮਨਾਭਵ, ਮੱਧਜੀ ਭਵ ਮਤਲਬ ਬਾਪ ਨੂੰ ਅਤੇ ਵਿਸ਼ਨੂੰਪੂਰੀ ਨੂੰ ਯਾਦ ਕਰੋ। ਤੁਹਾਡੀ ਏਮ ਆਬਜੈਕਟ ਹੀ ਇਹ ਹੈ। ਬੱਚੇ ਜਾਣਦੇ ਹਨ ਸਾਨੂੰ ਹੁਣ ਸਵਰਗ ਵਿੱਚ ਜਾਣਾ ਹੈ, ਬਾਕੀ ਸਭ ਨੇ ਮੁਕਤੀ ਵਿੱਚ ਜਾਣਾ ਹੈ। ਸਭ ਤਾਂ ਸਤਿਯੁਗ ਵਿੱਚ ਆ ਨਹੀਂ ਸਕਦੇ। ਤੁਹਾਡੀ ਹੈ ਡਿਟੀਜਮ। ਇਹ ਹੋ ਗਿਆ ਮਨੁੱਖ ਦਾ ਧਰਮ। ਮੂਲਵਤਨ ਵਿੱਚ ਤਾਂ ਮਨੁੱਖ ਨਹੀਂ ਹਨ ਨਾ। ਇੱਥੇ ਹੈ ਮਨੁੱਖ ਸ੍ਰਿਸ਼ਟੀ। ਮਨੁੱਖ ਹੀ ਤਮੋਪ੍ਰਧਾਨ ਅਤੇ ਫ਼ੇਰ ਸਤੋਪ੍ਰਧਾਨ ਬਣਦੇ ਹਨ। ਤੁਸੀਂ ਪਹਿਲੇ ਸ਼ੁਦ੍ਰ ਵਰਣ ਵਿੱਚ ਸੀ, ਹੁਣ ਬ੍ਰਾਹਮਣ ਵਰਣ ਵਿੱਚ ਹੋ। ਇਹ ਵਰਣ ਸਿਰਫ਼ ਭਾਰਤਵਾਸੀਆਂ ਦੇ ਹਨ। ਹੋਰ ਕੋਈ ਵੀ ਧਰਮ ਨੂੰ ਇਵੇਂ ਨਹੀਂ ਕਹਾਂਗੇ - ਬ੍ਰਾਹਮਣ ਵੰਸ਼ੀ, ਸੂਰਜਵੰਸ਼ੀ। ਇਸ ਵਕ਼ਤ ਸਭ ਸ਼ੁਦ੍ਰ ਵਰਣ ਦੇ ਹਨ। ਜੜਜੜੀਭੂਤ ਅਵਸਥਾ ਨੂੰ ਪਾਏ ਹੋਏ ਹਨ। ਤੁਸੀਂ ਪੁਰਾਣੇ ਬਣੇ ਤਾਂ ਸਾਰਾ ਝਾੜ ਜੜਜੜੀਭੂਤ ਤਮੋਪ੍ਰਧਾਨ ਬਣਿਆ ਹੈ ਫ਼ੇਰ ਸਾਰਾ ਝਾੜ ਥੋੜ੍ਹੇਹੀ ਸਤੋਪ੍ਰਧਾਨ ਬਣ ਜਾਵੇਗਾ। ਸਤੋਪ੍ਰਧਾਨ ਨਵੇਂ ਝਾੜ ਵਿੱਚ ਤਾਂ ਸਿਰਫ਼ ਦੇਵੀ - ਦੇਵਤਾ ਧਰਮ ਵਾਲੇ ਹੀ ਹਨ ਫ਼ੇਰ ਤੁਸੀਂ ਸੂਰਜਵੰਸ਼ੀ ਤੋਂ ਚੰਦ੍ਰਵੰਸ਼ੀ ਬਣ ਜਾਂਦੇ ਹੋ। ਪੁਨਰਜਨਮ ਤਾਂ ਲੈਂਦੇ ਹੋ ਨਾ। ਫ਼ੇਰ ਵੈਸ਼, ਸ਼ੁਦ੍ਰ ਵੰਸ਼ੀ… ਇਹ ਸਭ ਗੱਲਾਂ ਹਨ ਨਵੀਆਂ।

ਸਾਨੂੰ ਪੜ੍ਹਾਉਣ ਵਾਲਾ ਗਿਆਨ ਦਾ ਸਾਗਰ ਹੈ। ਉਹ ਹੀ ਪਤਿਤ - ਪਾਵਨ ਸ੍ਰਵ ਦਾ ਸਦਗਤੀ ਦਾਤਾ ਹੈ। ਬਾਪ ਕਹਿੰਦੇ ਹਨ ਤੁਹਾਨੂੰ ਗਿਆਨ ਮੈਂ ਦਿੰਦਾ ਹਾਂ। ਤੁਸੀਂ ਦੇਵੀ - ਦੇਵਤਾ ਬਣ ਜਾਂਦੇ ਹੋ ਫ਼ੇਰ ਇਹ ਗਿਆਨ ਰਹਿੰਦਾ ਨਹੀਂ। ਗਿਆਨ ਦਿੱਤਾ ਜਾਂਦਾ ਹੈ ਅਗਿਆਨੀਆਂ ਨੂੰ। ਸਭ ਮਨੁੱਖ ਅਗਿਆਨ ਹਨੇਰੇ ਵਿੱਚ ਹਨ, ਤੁਸੀਂ ਹੋ ਸੋਝਰੇ ਵਿੱਚ। ਇਨ੍ਹਾਂ ਦੇ 84 ਜਨਮਾਂ ਦੀ ਕਹਾਣੀ ਤੁਸੀਂ ਜਾਣਦੇ ਹੋ। ਤੁਸੀਂ ਬੱਚਿਆਂ ਨੂੰ ਸਾਰਾ ਗਿਆਨ ਹੈ। ਮਨੁੱਖ ਤਾਂ ਕਹਿੰਦੇ ਭਗਵਾਨ ਨੇ ਇਹ ਸ੍ਰਿਸ਼ਟੀ ਰਚੀ ਹੀ ਕਿਉਂ। ਕਿ ਮੋਕ੍ਸ਼ ਨਹੀਂ ਮਿਲ ਸਕਦਾ! ਅਰੇ, ਇਹ ਤਾਂ ਬਣਿਆ - ਬਣਾਇਆ ਖੇਡ ਹੈ। ਅਨਾਦਿ ਡਰਾਮਾ ਹੈ ਨਾ। ਤੁਸੀਂ ਜਾਣਦੇ ਹੋ ਆਤਮਾ ਇੱਕ ਸ਼ਰੀਰ ਛੱਡ ਜਾਕੇ ਦੂਜਾ ਲੈਂਦੀ ਹੈ, ਇਸ ਵਿੱਚ ਚਿੰਤਾ ਕਰਨ ਦੀ ਲੌੜ ਹੀ ਕੀ? ਆਤਮਾ ਨੇ ਜਾਕੇ ਆਪਣਾ ਦੂਜਾ ਪਾਰ੍ਟ ਵਜਾਇਆ। ਰੋਈਏ ਉਦੋਂ ਜਦੋ ਵਾਪਿਸ ਚੀਜ਼ ਮਿਲਣੀ ਹੋਵੇ। ਵਾਪਿਸ ਤਾਂ ਆਉਂਦੀ ਨਹੀਂ ਫ਼ੇਰ ਰੋਣ ਨਾਲ ਕੀ ਫ਼ਾਇਦਾ। ਹੁਣ ਤੁਸੀਂ ਸਭਨੂੰ ਮੋਹਜੀਤ ਬਣਨਾ ਹੈ। ਕਬ੍ਰਿਸਥਾਨ ਨਾਲ ਮੋਹ ਕੀ ਰੱਖਣਾ ਹੈ! ਇਸ ਵਿੱਚ ਦੁੱਖ ਹੀ ਦੁੱਖ ਹੈ। ਅੱਜ ਬੱਚਾ ਹੈ, ਕਲ ਬੱਚਾ ਵੀ ਇਵੇਂ ਬਣ ਜਾਂਦਾ ਜੋ ਬਾਪ ਦੀ ਪੱਗ ਉਤਾਰਨ ਵਿੱਚ ਵੀ ਦੇਰੀ ਨਾ ਕਰੇ। ਬਾਪ ਨਾਲ ਵੀ ਲੜ੍ਹ ਪੈਂਦੇ ਹਨ। ਇਸਨੂੰ ਕਿਹਾ ਹੀ ਜਾਂਦਾ ਹੈ ਨਿਧਨ ਦੀ ਦੁਨੀਆਂ। ਕੋਈ ਧਨੀ - ਧੋਣੀ ਹੈ ਨਹੀਂ ਜੋ ਸਿੱਖਿਆ ਦੇਵੇ। ਬਾਪ ਜਦੋ ਇਹੋ ਜਿਹੀ ਹਾਲਤ ਵੇਖਦੇ ਹਨ ਤਾਂ ਧਨਦਾ ਬਣਾਉਣ ਆਉਂਦੇ ਹਨ। ਬਾਪ ਹੀ ਆਕੇ ਸਭਨੂੰ ਧਨਦਾ ਬਣਾਉਂਦੇ ਹਨ। ਧਨੀ ਆਕੇ ਸਭ ਝਗੜੇ ਮਿਟਾ ਦਿੰਦੇ ਹਨ। ਸਤਿਯੁਗ ਵਿੱਚ ਕੋਈ ਝਗੜਾ ਹੁੰਦਾ ਨਹੀਂ। ਸਾਰੀ ਦੁਨੀਆਂ ਦੇ ਝਗੜੇ ਮਿਟਾ ਦਿੰਦੇ, ਫ਼ੇਰ ਜੈਜੈਕਾਰ ਹੋ ਜਾਂਦੀ ਹੈ। ਇੱਥੇ ਮੈਜਾਰਿਟੀ ਮਾਤਾਵਾਂ ਦੀ ਹੈ। ਦਾਸੀ ਵੀ ਇਨ੍ਹਾਂ ਨੂੰ ਸਮਝਦੇ ਹਨ। ਹਥਿਆਲਾ ਬੰਨਦੇ ਵਕ਼ਤ ਕਹਿੰਦੇ ਹਨ, ਤੁਹਾਡਾ ਪਤੀ ਹੀ ਈਸ਼ਵਰ ਗੁਰੂ ਆਦਿ ਸਭ ਕੁਝ ਹੈ। ਪਹਿਲੇ ਮਿਸਟਰ ਫ਼ੇਰ ਮਿਸੇਜ਼। ਹੁਣ ਬਾਪ ਆਕੇ ਮਾਤਾਵਾਂ ਨੂੰ ਅੱਗੇ ਰੱਖਦੇ ਹਨ। ਤੁਹਾਡੇ ਉਪਰ ਕੋਈ ਜਿੱਤ ਪਾ ਨਾ ਸਕੇ। ਤੁਹਾਨੂੰ ਬਾਪ ਸਭ ਕਾਇਦੇ ਸਿਖਾ ਰਹੇ ਹਨ। ਮੋਹਜੀਤ ਰਾਜਾ ਦੀ ਇੱਕ ਕਥਾ ਹੈ। ਉਹ ਸਭ ਬਣਾਈਆਂ ਹੋਈਆਂ ਕਹਾਣੀਆਂ ਹਨ। ਸਤਿਯੁਗ ਵਿੱਚ ਤਾਂ ਅਕਾਲੇ ਮ੍ਰਿਤੂ ਹੁੰਦੀ ਹੀ ਨਹੀਂ। ਵਕ਼ਤ ਤੇ ਇੱਕ ਸ਼ਰੀਰ ਛੱਡ ਦੂਜਾ ਲੈ ਲੈਂਦੇ ਹਨ। ਸ਼ਾਖਸ਼ਤਕਾਰ ਹੁੰਦਾ ਹੈ - ਹੁਣ ਇਹ ਸ਼ਰੀਰ ਬੁੱਢਾ ਹੋਇਆ ਹੈ ਫ਼ੇਰ ਨਵਾਂ ਲੈਣਾ ਹੈ, ਛੋਟਾ ਬੱਚਾ ਜਾਕੇ ਬਣਨਾ ਹੈ। ਖੁਸ਼ੀ ਨਾਲ ਸ਼ਰੀਰ ਛੱਡ ਦਿੰਦੇ ਹਨ। ਇੱਥੇ ਤਾਂ ਭਾਵੇਂ ਕਿੰਨੇ ਵੀ ਬੁੱਢੇ ਹੋਣਗੇ, ਰੋਗੀ ਹੋਣਗੇ ਅਤੇ ਸਮਝਣਗੇ ਵੀ ਕਿ ਕਿਤੇ ਇਹ ਸ਼ਰੀਰ ਛੁੱਟ ਜਾਵੇ ਤਾਂ ਚੰਗਾ ਹੈ ਫ਼ੇਰ ਵੀ ਮਰਨ ਦੇ ਵਕ਼ਤ ਰੋਣਗੇ ਜ਼ਰੂਰ। ਬਾਪ ਕਹਿੰਦੇ ਹਨ ਹੁਣ ਤੁਸੀਂ ਇਹੋ ਜਿਹੀ ਥਾਂ ਜਾਂਦੇ ਹੋ ਜਿੱਥੇ ਰੋਣ ਦਾ ਨਾਮ ਨਹੀਂ। ਉੱਥੇ ਤਾਂ ਖੁਸ਼ੀ ਹੀ ਖੁਸ਼ੀ ਰਹਿੰਦੀ ਹੈ। ਤੁਹਾਨੂੰ ਕਿੰਨੀ ਅਪਾਰ ਬੇਹੱਦ ਦੀ ਖੁਸ਼ੀ ਰਹਿਣੀ ਚਾਹੀਦੀ। ਅਰੇ, ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ! ਭਾਰਤ ਸਾਰੇ ਵਿਸ਼ਵ ਦਾ ਮਾਲਿਕ ਸੀ। ਹੁਣ ਟੁੱਕੜੇ - ਟੁੱਕੜੇ ਹੋ ਗਿਆ ਹੈ। ਤੁਸੀਂ ਹੀ ਪੂਜਯ ਦੇਵਤਾ ਸੀ ਫ਼ੇਰ ਪੂਜਾਰੀ ਬਣਦੇ ਹੋ। ਭਗਵਾਨ ਥੋੜ੍ਹੇਹੀ ਆਪੇਹੀ ਪੂਜਯ, ਆਪੇਹੀ ਪੂਜਾਰੀ ਬਣਨਗੇ। ਜੇਕਰ ਉਹ ਵੀ ਪੂਜਾਰੀ ਬਣੇ ਤਾਂ ਫ਼ੇਰ ਪੂਜਯ ਕੌਣ ਬਣਾਏ? ਡਰਾਮਾ ਵਿੱਚ ਬਾਪ ਦਾ ਪਾਰ੍ਟ ਹੀ ਵੱਖ ਹੈ। ਗਿਆਨ ਦਾ ਸਾਗਰ ਇੱਕ ਹੈ, ਉਸ ਇੱਕ ਦੀ ਹੀ ਮਹਿਮਾ ਹੈ ਜਦਕਿ ਗਿਆਨ ਦਾ ਸਾਗਰ ਹੈ ਤਾਂ ਕਦੋ ਆਕੇ ਗਿਆਨ ਦੇਵੇ, ਜੋ ਸਦਗਤੀ ਹੋਵੇ। ਜ਼ਰੂਰ ਇੱਥੇ ਆਉਣਾ ਪਵੇ। ਪਹਿਲੇ ਤਾਂ ਬੁੱਧੀ ਵਿੱਚ ਇਹ ਬਿਠਾਵੋ ਕਿ ਸਾਨੂੰ ਪੜ੍ਹਾਉਣ ਵਾਲਾ ਕੌਣ ਹੈ?

ਤ੍ਰਿਮੂਰਤੀ, ਗੋਲਾ ਅਤੇ ਝਾੜ - ਇਹ ਹੈ ਮੁੱਖ ਚਿੱਤਰ। ਝਾੜ ਨੂੰ ਵੇਖਣ ਨਾਲ ਝੱਟ ਸਮਝ ਜਾਣਗੇ ਅਸੀਂ ਤਾਂ ਫਲਾਣੇ ਧਰਮ ਦੇ ਹਾਂ। ਅਸੀਂ ਸਤਿਯੁਗ ਵਿੱਚ ਆ ਨਹੀਂ ਸਕਦੇ। ਇਹ ਚੱਕਰ ਤਾਂ ਬਹੁਤ ਵੱਡਾ ਹੋਣਾ ਚਾਹੀਦਾ। ਲਿਖਤ ਵੀ ਪੂਰੀ ਹੋਵੇ। ਸ਼ਿਵਬਾਬਾ ਬ੍ਰਹਮਾ ਦੁਆਰਾ ਦੇਵਤਾ ਧਰਮ ਮਤਲਬ ਨਵੀਂ ਦੁਨੀਆਂ ਦੀ ਸਥਾਪਨਾ ਕਰ ਰਹੇ ਹਨ, ਸ਼ੰਕਰ ਦੁਆਰਾ ਪੁਰਾਣੀ ਦੁਨੀਆਂ ਦਾ ਵਿਨਾਸ਼ ਫ਼ੇਰ ਵਿਸ਼ਨੂੰ ਦੁਆਰਾ ਨਵੀਂ ਦੁਨੀਆਂ ਦੀ ਪਾਲਣਾ ਕਰਾਉਂਦੇ ਹਨ, ਇਹ ਸਿੱਧ ਹੋ ਜਾਵੇ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ, ਦੋਨਾਂ ਦਾ ਕਨੈਕਸ਼ਨ ਹੈ ਨਾ। ਬ੍ਰਹਮਾ - ਸਰਸਵਤੀ ਸੋ ਫ਼ੇਰ ਲਕਸ਼ਮੀ - ਨਾਰਾਇਣ ਬਣਦੇ ਹਨ। ਚੜ੍ਹਦੀ ਕਲਾ ਇੱਕ ਜਨਮ ਵਿੱਚ ਹੁੰਦੀ ਹੈ ਫ਼ੇਰ ਉਤਰਦੀ ਕਲਾ ਵਿੱਚ 84 ਜਨਮ ਲੱਗਦੇ ਹਨ। ਹੁਣ ਬਾਪ ਕਹਿੰਦੇ ਹਨ ਉਹ ਸ਼ਾਸਤ੍ਰ ਆਦਿ ਰਾਈਟ ਹਨ ਜਾਂ ਮੈਂ ਰਾਈਟ ਹਾਂ? ਸੱਚੀ ਸੱਤ ਨਾਰਾਇਣ ਦੀ ਕਥਾ ਤਾਂ ਮੈਂ ਸੁਣਾਉਂਦਾ ਹਾਂ। ਹੁਣ ਤੁਹਾਨੂੰ ਨਿਸ਼ਚੈ ਹੈ ਕਿ ਸੱਤ ਬਾਪ ਦੁਆਰਾ ਅਸੀਂ ਨਰ ਤੋਂ ਨਾਰਾਇਣ ਬਣ ਰਹੇ ਹਾਂ। ਪਹਿਲੀ ਮੁੱਖ ਇਹ ਵੀ ਇੱਕ ਗੱਲ ਹੈ ਕਿ ਮਨੁੱਖ ਨੂੰ ਕਦੀ ਬਾਪ, ਟੀਚਰ, ਗੁਰੂ ਨਹੀਂ ਕਿਹਾ ਜਾਂਦਾ। ਗੁਰੂ ਨੂੰ ਕਦੀ ਬਾਬਾ ਜਾਂ ਟੀਚਰ ਕਹਾਂਗੇ ਕੀ? ਇੱਥੇ ਤਾਂ ਸ਼ਿਵਬਾਬਾ ਦੇ ਕੋਲ ਜਨਮ ਲੈਂਦੇ ਹੋ ਫ਼ੇਰ ਸ਼ਿਵਬਾਬਾ ਤੁਹਾਨੂੰ ਪੜ੍ਹਾਉਂਦੇ ਹਨ ਫ਼ੇਰ ਤੁਹਾਨੂੰ ਨਾਲ ਲੈ ਜਾਣਗੇ। ਮਨੁੱਖ ਤਾਂ ਇਵੇਂ ਕੋਈ ਹੁੰਦਾ ਨਹੀਂ, ਜਿਸਨੂੰ ਬਾਪ, ਟੀਚਰ, ਗੁਰੂ ਕਿਹਾ ਜਾਵੇ। ਇਹ ਤਾਂ ਇੱਕ ਹੀ ਬਾਪ ਹੈ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸੁਪ੍ਰੀਮ ਫ਼ਾਦਰ। ਲੌਕਿਕ ਬਾਪ ਨੂੰ ਕਦੀ ਸੁਪ੍ਰੀਮ ਫ਼ਾਦਰ ਨਹੀਂ ਕਹਾਂਗੇ। ਸਭ ਯਾਦ ਫ਼ੇਰ ਵੀ ਉਨ੍ਹਾਂ ਨੂੰ ਕਰਦੇ ਹਨ। ਉਹ ਬਾਪ ਤਾਂ ਹੈ ਹੀ। ਦੁੱਖ ਵਿੱਚ ਸਭ ਉਨ੍ਹਾਂ ਨੂੰ ਯਾਦ ਕਰਦੇ ਹਨ, ਸੁੱਖ ਵਿੱਚ ਕੋਈ ਨਹੀਂ ਕਰਦੇ। ਤਾਂ ਉਹ ਹੀ ਆਕੇ ਸਵਰਗ ਦਾ ਮਾਲਿਕ ਬਣਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. 5 ਤੱਤਵਾਂ ਦੇ ਬਣੇ ਹੋਏ ਇਨ੍ਹਾਂ ਸ਼ਰੀਰਾਂ ਨੂੰ ਵੇਖਦੇ ਹੋਏ ਯਾਦ ਬਾਪ ਨੂੰ ਕਰਨਾ ਹੈ। ਕਿਸੇ ਵੀ ਦੇਹਧਾਰੀ ਨਾਲ ਲਾਗਤ (ਲਗਾਵ) ਨਹੀਂ ਰੱਖਣਾ ਹੈ। ਕੋਈ ਵਿਕਰਮ ਨਹੀਂ ਕਰਨਾ ਹੈ।

2. ਇਸ ਬਣੇ - ਬਣਾਏ ਡਰਾਮਾ ਵਿੱਚ ਹਰ ਆਤਮਾ ਦਾ ਅਨਾਦਿ ਪਾਰ੍ਟ ਹੈ, ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ, ਇਸਲਈ ਸ਼ਰੀਰ ਛੱਡਣ ਤੇ ਚਿੰਤਾ ਨਹੀਂ ਕਰਨੀ ਹੈ, ਮੋਹਜੀਤ ਬਣਨਾ ਹੈ।

ਵਰਦਾਨ:-
ਸੰਪੂਰਨ ਅਹੂਤੀ ਦਵਾਰਾ ਪਰਿਵਰਤਨ ਸਮਾਰੋਹ ਮਨਾਉਣ ਵਾਲੇ ਦ੍ਰਿੜ ਸੰਕਲਪਧਾਰੀ ਭਵ।

ਜਿਵੇਂ ਕਹਾਵਤ ਹੈ "ਧਰਤ ਪਰੀਏ, ਧਰਮ ਨਾ ਛੱਡੀਏ", ਤਾਂ ਕੋਈ ਵੀ ਸਰਕਮਸਟਾਂਸਿਜ ਆ ਜਾਵੇ, ਮਾਇਆ ਦੇ ਮਹਾਂਵੀਰ ਰੂਪ ਸਾਮ੍ਹਣੇ ਆ ਜਾਣ ਲੇਕਿਨ ਧਾਰਨਾਵਾਂ ਨਾ ਛੁੱਟਣ। ਸੰਕਲਪ ਦ੍ਵਾਰਾ ਤਿਆਗ ਕੀਤੀਆਂ ਹੋਈਆਂ ਬੇਕਾਰ ਚੀਜਾਂ ਸੰਕਲਪ ਵਿਚ ਵੀ ਸਵੀਕਾਰ ਨਾ ਹੋਣ। ਸਦਾ ਆਪਣੇ ਸ੍ਰੇਸ਼ਠ ਸਵਮਾਨ, ਸ੍ਰੇਸ਼ਠ ਸਮ੍ਰਿਤੀ ਅਤੇ ਸ੍ਰੇਸ਼ਠ ਜੀਵਨ ਦੇ ਸਮ੍ਰਥੀ ਸਵਰੂਪ ਦ੍ਵਾਰਾ ਸ਼੍ਰੇਸ਼ਠ ਪਾਰਟਧਾਰੀ ਬਣ ਸ੍ਰੇਸ਼ਠਤਾ ਦਾ ਖੇਲ ਕਰਦੇ ਰਹੋ। ਕਮਜੋਰੀਆਂ ਦੇ ਸਾਰੇ ਖੇਲ ਖਤਮ ਹੋ ਜਾਣ। ਜਦੋਂ ਅਜਿਹੀ ਸੰਪੂਰਨ ਅਹੂਤੀ ਦਾ ਸੰਕਲਪ ਦ੍ਰਿੜ ਹੋਵੇਗਾ ਉਦੋਂ ਪਰਿਵਰਤਨ ਸਮਾਰੋਹ ਹੋਵੇਗਾ। ਇਸ ਸਮਾਰੋਹ ਦੀ ਡੇਟ ਹੁਣ ਸੰਗਠਿਤ ਰੂਪ ਵਿਚ ਨਿਸ਼ਚਿਤ ਕਰੋ।

ਸਲੋਗਨ:-
ਰੀਅਲ ਡਾਇਮੰਡ ਬਣਕੇ ਆਪਣੇ ਵਾਇਬ੍ਰੇਸ਼ਨ ਦੀ ਚਮਕ ਵਿਸ਼ਵ ਵਿਚ ਫੈਲਾਓ।

ਅਵਿਅਕਤ ਇਸ਼ਾਰੇ :- ਇਕਾਂਤਪ੍ਰਿਯ ਬਣੋ ਏਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ।

ਸਧਾਰਨ ਸੇਵਾਵਾਂ ਕਰਨਾ ਇਹ ਕੋਈ ਵੱਡੀ ਗੱਲ ਨਹੀਂ ਹੈ ਲੇਕਿਨ ਬਿਗੜੀ ਨੂੰ ਬਣਾਉਣਾ, ਅਨੇਕਤਾ ਵਿੱਚ ਏਕਤਾ ਲਿਆਉਣਾ ਇਹ ਹੈ ਵੱਡੀ ਗੱਲ। ਬਾਪਦਾਦਾ ਇਹ ਹੀ ਕਹਿੰਦੇ ਹਨ ਕਿ ਪਹਿਲੇ ਇੱਕਮਤ, ਇੱਕ ਬਲ, ਇੱਕ ਭਰੋਸਾ, ਅਤੇ ਏਕਤਾ ਸਾਥੀਆਂ ਵਿਚ, ਸੇਵਾ ਵਿਚ, ਵਾਯੂਮੰਡਲ ਵਿੱਚ ਹੋਵੇ।