08.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਰੂਹਾਨੀ ਸਰਵਿਸ ਕਰ ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰੋ, ਬਾਪ ਨਾਲ ਸੱਚੀ ਦਿਲ ਰੱਖੋ ਤਾਂ ਬਾਪ ਦੀ ਦਿਲ ਤੇ ਚੜ੍ਹ ਜਾਵੋਗੇ"

ਪ੍ਰਸ਼ਨ:-
ਦੇਹੀ - ਅਭਿਮਾਨੀ ਬਣਨ ਦੀ ਮਿਹਨਤ ਕੌਣ ਕਰ ਸਕਦੇ ਹਨ? ਦੇਹੀ - ਅਭਿਮਾਨੀ ਦੀਆਂ ਨਿਸ਼ਾਨੀਆਂ ਸੁਣਾਓ?

ਉੱਤਰ:-
ਜਿਨ੍ਹਾਂ ਦਾ ਪੜ੍ਹਾਈ ਅਤੇ ਬਾਪ ਨਾਲ ਅਟੁੱਟ ਪਿਆਰ ਹੈ ਉਹ ਦੇਹੀ - ਅਭਿਮਾਨੀ ਬਣਨ ਦੀ ਮਿਹਨਤ ਕਰ ਸਕਦੇ ਹਨ। ਉਹ ਸ਼ੀਤਲ ਹੋਣਗੇ, ਕਿਸੇ ਨਾਲ ਵੀ ਜ਼ਿਆਦਾ ਗੱਲ ਨਹੀਂ ਕਰਨਗੇ, ਉਨ੍ਹਾਂ ਦਾ ਬਾਪ ਨਾਲ ਲਵ ਹੋਵੇਗਾ, ਚਲਨ ਬੜੀ ਰਾਇਲ ਹੋਵੇਗੀ। ਉਨ੍ਹਾਂ ਨੂੰ ਨਸ਼ਾ ਰਹਿੰਦਾ ਹੈ ਸਾਨੂੰ ਭਗਵਾਨ ਪੜ੍ਹਾਉਂਦੇ ਹਨ, ਅਸੀਂ ਉਨ੍ਹਾਂ ਦੇ ਬੱਚੇ ਹਾਂ। ਹਰ ਕਦਮ ਸ਼੍ਰੀਮਤ ਤੇ ਚੁੱਕਣਗੇ।

ਓਮ ਸ਼ਾਂਤੀ
ਬੱਚਿਆਂ ਨੂੰ ਸਰਵਿਸ ਸਮਾਚਾਰ ਵੀ ਸੁਣਾਉਣਾ ਚਾਹੀਦਾ ਫ਼ੇਰ ਮੁੱਖ - ਮੁੱਖ ਜੋ ਮਹਾਂਰਥੀ ਸਰਵਿਸਏਬੁਲ ਹਨ ਉਨ੍ਹਾਂ ਨੂੰ ਰਾਏ ਕੱਢਣੀ ਚਾਹੀਦੀ। ਬਾਬਾ ਜਾਣਦੇ ਹਨ ਸਰਵਿਸਏਬੁਲ ਬੱਚਿਆਂ ਦਾ ਹੀ ਵਿਚਾਰ ਸਾਗਰ ਮੰਥਨ ਚਲੇਗਾ। ਮੇਲੇ ਜਾਂ ਪ੍ਰਦਰਸ਼ਨੀ ਦੀ ਓਪਨਿੰਗ ਕਿਸ ਤੋਂ ਕਰਵਾਈਏ! ਕੀ - ਕੀ ਪੁਆਇੰਟ ਸੁਣਾਉਣੀ ਚਾਹੀਦੀ। ਸ਼ੰਕਰਾਚਾਰਿਆ ਆਦਿ ਜੇਕਰ ਤੁਹਾਡੀ ਇਸ ਗੱਲ ਨੂੰ ਸਮਝ ਗਏ ਤਾਂ ਕਹਿਣਗੇ ਇੱਥੇ ਦੀ ਨਾਲੇਜ਼ ਤਾਂ ਬਹੁਤ ਉੱਚੀ ਹੈ। ਇਨ੍ਹਾਂ ਨੂੰ ਪੜ੍ਹਾਉਣ ਵਾਲਾ ਕੋਈ ਤਿੱਖਾ ਵਿੱਖਦਾ ਹੈ। ਭਗਵਾਨ ਪੜ੍ਹਾਉਂਦੇ ਹਨ, ਉਹ ਤਾਂ ਮੰਨਣਗੇ ਨਹੀਂ। ਤਾਂ ਪ੍ਰਦਰਸ਼ਨੀ ਆਦਿ ਦਾ ਉਦਘਾਟਨ ਕਰਨ ਜੋ ਆਉਂਦੇ ਹਨ ਉਨ੍ਹਾਂ ਨੂੰ ਕੀ - ਕੀ ਸਮਝਾਉਂਦੇ ਹਨ, ਉਹ ਸਮਾਚਾਰ ਸਭਨੂੰ ਦੱਸਣਾ ਚਾਹੀਦਾ ਜਾਂ ਤੇ ਟੇਪ ਵਿੱਚ ਸ਼ੌਰਟ ਵਿੱਚ ਭਰਨਾ ਚਾਹੀਦਾ। ਜਿਵੇਂ ਗੰਗੇ ਨੇ ਸ਼ੰਕਰਾਚਾਰਿਆ ਨੂੰ ਸਮਝਾਇਆ, ਇਵੇਂ - ਇਵੇਂ ਦੇ ਸਰਵਿਸਏਬੁਲ ਬੱਚੇ ਤਾਂ ਬਾਪ ਦੀ ਦਿਲ ਤੇ ਚੜ੍ਹਦੇ ਹਨ। ਉਵੇਂ ਤਾਂ ਸਥੂਲ ਸਰਵਿਸ ਵੀ ਹੈ ਪਰ ਬਾਬਾ ਦਾ ਅਟੈਂਸ਼ਨ ਰੂਹਾਨੀ ਸਰਵਿਸ ਤੇ ਜਾਵੇਗਾ, ਜੋ ਬਹੁਤਿਆਂ ਦਾ ਕਲਿਆਣ ਕਰਦੇ ਹਨ। ਭਾਵੇਂ ਕਲਿਆਣ ਤਾਂ ਹਰ ਗੱਲ ਵਿੱਚ ਹੈ। ਬ੍ਰਹਮਾਭੋਜਨ ਬਣਾਉਣ ਵਿੱਚ ਵੀ ਕਲਿਆਣ ਹੈ, ਜੇਕਰ ਯੋਗਯੁਕਤ ਹੋ ਬਣਾਓ। ਇਵੇਂ ਯੋਗਯੁਕਤ ਭੋਜਨ ਬਣਾਉਣ ਵਾਲਾ ਹੋਵੇ ਤਾਂ ਭੰਡਾਰੇ ਵਿੱਚ ਬੜੀ ਸ਼ਾਂਤੀ ਹੋਵੇ। ਯਾਦ ਦੀ ਯਾਤਰਾ ਤੇ ਰਹੇ। ਕੋਈ ਵੀ ਆਵੇ ਤਾਂ ਝੱਟ ਉਨ੍ਹਾਂ ਨੂੰ ਸਮਝਾਓ। ਬਾਬਾ ਸਮਝ ਸਕਦੇ ਹਨ - ਸਰਵਿਸਏਬੁਲ ਬੱਚੇ ਕੌਣ ਹਨ, ਜੋ ਦੂਜਿਆਂ ਨੂੰ ਵੀ ਸਮਝਾ ਸਕਦੇ ਹਨ ਉਨ੍ਹਾਂ ਨੂੰ ਹੀ ਜ਼ਿਆਦਾਤਰ ਸਰਵਿਸ ਤੇ ਬੁਲਾਉਂਦੇ ਵੀ ਹਨ। ਤਾਂ ਸਰਵਿਸ ਕਰਨ ਵਾਲੇ ਹੀ ਬਾਪ ਦੀ ਦਿਲ ਤੇ ਚੜ੍ਹੇ ਰਹਿੰਦੇ ਹਨ। ਬਾਬਾ ਦਾ ਅਟੈਂਸ਼ਨ ਸਾਰਾ ਸਰਵਿਸਏਬੁਲ ਬੱਚਿਆਂ ਵੱਲ ਹੀ ਜਾਂਦਾ ਹੈ। ਕੋਈ ਤਾਂ ਸਮੁੱਖ ਮੁਰਲੀ ਸੁਣਦੇ ਹੋਏ ਵੀ ਕੁਝ ਸਮਝ ਨਹੀਂ ਸਕਦੇ। ਧਾਰਨਾ ਨਹੀਂ ਹੁੰਦੀ ਕਿਉਂਕਿ ਅੱਧਾਕਲਪ ਦੇ ਦੇਹ - ਅਭਿਮਾਨ ਦੀ ਬਿਮਾਰੀ ਬੜੀ ਕੜੀ ਹੈ। ਉਸਨੂੰ ਮਿਟਾਉਣ ਦੇ ਲਈ ਬਹੁਤ ਥੋੜ੍ਹੇ ਹਨ ਜੋ ਚੰਗੀ ਤਰ੍ਹਾਂ ਪੁਰਸ਼ਾਰਥ ਕਰਦੇ ਹਨ। ਬਹੁਤਿਆਂ ਤੋਂ ਦੇਹੀ - ਅਭਿਮਾਨੀ ਬਣਨ ਦੀ ਮਿਹਨਤ ਪਹੁੰਚਦੀ ਨਹੀਂ ਹੈ। ਬਾਬਾ ਸਮਝਾਉਂਦੇ ਹਨ - ਬੱਚੇ, ਦੇਹੀ - ਅਭਿਮਾਨੀ ਬਣਨਾ ਬੜੀ ਮਿਹਨਤ ਹੈ। ਭਾਵੇਂ ਕੋਈ ਚਾਰਟ ਵੀ ਭੇਜ ਦਿੰਦੇ ਹਨ ਪਰ ਪੂਰਾ ਨਹੀਂ। ਫ਼ੇਰ ਵੀ ਕੁਝ ਅਟੈਂਸ਼ਨ ਰਹਿੰਦਾ ਹੈ। ਦੇਹੀ - ਅਭਿਮਾਨੀ ਬਣਨ ਦਾ ਅਟੈਂਸ਼ਨ ਬਹੁਤਿਆਂ ਦਾ ਘੱਟ ਰਹਿੰਦਾ ਹੈ। ਦੇਹੀ - ਅਭਿਮਾਨੀ ਬੜੇ ਸ਼ੀਤਲ ਹੋਣਗੇ। ਉਹ ਇਨ੍ਹਾਂ ਜ਼ਿਆਦਾ ਗੱਲਬਾਤ ਨਹੀਂ ਕਰਣਗੇ। ਉਨ੍ਹਾਂ ਦਾ ਬਾਪ ਨਾਲ ਲਵ ਇਵੇਂ ਹੋਵੇਗਾ ਜੋ ਗੱਲ ਨਾ ਪੁਛੋ। ਆਤਮਾ ਨੂੰ ਇੰਨੀ ਖੁਸ਼ੀ ਹੋਣੀ ਚਾਹੀਦੀ ਜੋ ਕਦੀ ਕਿਸੇ ਮਨੁੱਖ ਨੂੰ ਨਾ ਹੋਵੇ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਤਾਂ ਗਿਆਨ ਹੈ ਨਹੀਂ। ਗਿਆਨ ਤੁਸੀਂ ਬੱਚਿਆਂ ਨੂੰ ਹੀ ਹੈ, ਜਿਨ੍ਹਾਂ ਨੂੰ ਭਗਵਾਨ ਪੜ੍ਹਾਉਂਦੇ ਹਨ। ਭਗਵਾਨ ਸਾਨੂੰ ਪੜ੍ਹਾਉਂਦੇ ਹਨ, ਇਹ ਨਸ਼ਾ ਵੀ ਤੁਹਾਡੇ ਵਿੱਚ ਕਿਸੇ ਇੱਕ - ਦੋ ਨੂੰ ਰਹਿੰਦਾ ਹੈ। ਉਹ ਨਸ਼ਾ ਹੋਵੇ ਤਾਂ ਬਾਪ ਦੀ ਯਾਦ ਵਿੱਚ ਰਹਿਣ, ਜਿਸਨੂੰ ਦੇਹੀ - ਅਭਿਮਾਨੀ ਕਿਹਾ ਜਾਂਦਾ ਹੈ। ਪਰ ਨਸ਼ਾ ਨਹੀਂ ਰਹਿੰਦਾ ਹੈ। ਯਾਦ ਵਿੱਚ ਰਹਿਣ ਵਾਲੇ ਦੀ ਚਲਨ ਬੜੀ ਚੰਗੀ ਰਾਇਲ ਹੋਵੇਗੀ। ਅਸੀਂ ਭਗਵਾਨ ਦੇ ਬੱਚੇ ਹਾਂ ਇਸਲਈ ਗਾਇਨ ਵੀ ਹੈ - ਅਤੀਇੰਦ੍ਰੀਏ ਸੁੱਖ ਗੋਪ - ਗੋਪੀਆਂ ਤੋਂ ਪੁਛੋ, ਜੋ ਦੇਹੀ - ਅਭਿਮਾਨੀ ਹੋ ਬਾਪ ਨੂੰ ਯਾਦ ਕਰਦੇ ਹਨ। ਯਾਦ ਨਹੀਂ ਕਰਦੇ ਹਨ ਇਸਲਈ ਸ਼ਿਵਬਾਬਾ ਦੇ ਦਿਲ ਤੇ ਨਹੀਂ ਚੜ੍ਹਦੇ ਹਨ। ਸ਼ਿਵਬਾਬਾ ਦੇ ਦਿਲ ਤੇ ਨਹੀਂ ਤਾਂ ਦਾਦਾ ਦੇ ਵੀ ਦਿਲ ਤੇ ਨਹੀਂ ਚੜ੍ਹ ਸਕਦੇ। ਉਨ੍ਹਾਂ ਦੇ ਦਿਲ ਤੇ ਹੋਣਗੇ ਤਾਂ ਜ਼ਰੂਰ ਇਨ੍ਹਾਂ ਦੇ ਦਿਲ ਤੇ ਵੀ ਹੋਣਗੇ। ਬਾਪ ਹਰ ਇੱਕ ਨੂੰ ਜਾਣਦੇ ਹਨ। ਬੱਚੇ ਖ਼ੁਦ ਵੀ ਸਮਝਦੇ ਹਨ ਕਿ ਅਸੀਂ ਕੀ ਸਰਵਿਸ ਕਰਦੇ ਹਾਂ। ਸਰਵਿਸ ਦਾ ਸ਼ੌਂਕ ਬੱਚਿਆਂ ਵਿੱਚ ਬਹੁਤ ਹੋਣਾ ਚਾਹੀਦਾ। ਕਿਸੇ ਨੂੰ ਸੈਂਟਰ ਖੋਲ੍ਹਣ ਦਾ ਵੀ ਸ਼ੌਂਕ ਰਹਿੰਦਾ ਹੈ। ਕਈਆਂ ਨੂੰ ਚਿੱਤਰ ਬਣਾਉਣ ਦਾ ਸ਼ੌਂਕ ਰਹਿੰਦਾ ਹੈ। ਬਾਪ ਵੀ ਕਹਿੰਦੇ ਹਨ - ਮੈਨੂੰ ਗਿਆਨੀ ਤੂੰ ਆਤਮਾ ਬੱਚੇ ਪਿਆਰੇ ਲੱਗਦੇ ਹਨ, ਜੋ ਬਾਪ ਦੀ ਯਾਦ ਵਿੱਚ ਰਹਿੰਦੇ ਹਨ ਅਤੇ ਸਰਵਿਸ ਕਰਨ ਦੇ ਲਈ ਵੀ ਫ਼ਤਕਦੇ ਰਹਿੰਦੇ ਹਨ। ਕੋਈ ਤਾਂ ਬਿਲਕੁਲ ਹੀ ਸਰਵਿਸ ਨਹੀਂ ਕਰਦੇ ਹਨ, ਬਾਪ ਦਾ ਕਹਿਣਾ ਵੀ ਨਹੀਂ ਮੰਨਦੇ ਹਨ। ਬਾਪ ਤਾਂ ਜਾਣਦੇ ਹਨ ਨਾ - ਕਿੱਥੇ ਕਿਸੇ ਨੂੰ ਸਰਵਿਸ ਕਰਨੀ ਚਾਹੀਦੀ। ਪਰ ਦੇਹ - ਅਭਿਮਾਨ ਦੇ ਕਾਰਨ ਆਪਣੀ ਮਤ ਤੇ ਚੱਲਦੇ ਹਨ ਤਾਂ ਉਹ ਦਿਲ ਤੇ ਨਹੀਂ ਚੜ੍ਹਦੇ ਹਨ। ਅਗਿਆਨ ਕਾਲ ਵਿੱਚ ਵੀ ਕਿਸੇ ਨੂੰ ਬੱਚਾ ਬਦਚਲਣ ਵਾਲਾ ਹੁੰਦਾ ਹੈ ਤਾਂ ਬਾਪ ਦੀ ਦਿਲ ਤੇ ਨਹੀਂ ਰਹਿੰਦਾ ਹੈ। ਉਨ੍ਹਾਂ ਨੂੰ ਕਪੂਤ ਸਮਝਦੇ ਹਨ। ਸੰਗਦੋਸ਼ ਵਿੱਚ ਖ਼ਰਾਬ ਹੋ ਪੈਂਦੇ ਹਨ। ਇੱਥੇ ਵੀ ਜੋ ਸਰਵਿਸ ਕਰਦੇ ਹਨ ਉਹੀ ਬਾਪ ਨੂੰ ਪਿਆਰੇ ਲੱਗਦੇ ਹਨ। ਜੋ ਸਰਵਿਸ ਨਹੀਂ ਕਰਦੇ ਹਨ ਉਨ੍ਹਾਂ ਨੂੰ ਬਾਪ ਪਿਆਰ ਥੋੜ੍ਹੇਹੀ ਕਰਣਗੇ। ਸਮਝਦੇ ਹਨ ਤਕਦੀਰ ਅਨੁਸਾਰ ਹੀ ਪੜ੍ਹਨਗੇ, ਫ਼ੇਰ ਵੀ ਪਿਆਰ ਕਿਸ ਤੇ ਰਹੇਗਾ? ਉਹ ਤਾਂ ਕ਼ਾਇਦਾ ਹੈ ਨਾ। ਚੰਗੇ ਬੱਚਿਆਂ ਨੂੰ ਬਹੁਤ ਪਿਆਰ ਨਾਲ ਬੁਲਾਉਣਗੇ। ਕਹਿਣਗੇ ਤੁਸੀਂ ਬਹੁਤ ਸੁੱਖਦਾਈ ਹੋ, ਤੁਸੀਂ ਪਿਤਾ ਸਨੇਹੀ ਹੋ। ਜੋ ਬਾਪ ਨੂੰ ਯਾਦ ਹੀ ਨਹੀਂ ਕਰਦੇ ਉਨ੍ਹਾਂ ਨੂੰ ਪਿਤਾ ਸਨੇਹੀ ਥੋੜ੍ਹੇਹੀ ਕਹਾਂਗੇ। ਦਾਦਾ ਸਨੇਹੀ ਨਹੀਂ ਬਣਨਾ ਹੈ, ਸਨੇਹੀ ਬਣਨਾ ਹੈ ਬਾਪ ਨਾਲ। ਜੋ ਬਾਪ ਦਾ ਸਨੇਹੀ ਹੋਵੇਗਾ ਉਨ੍ਹਾਂ ਦਾ ਬੋਲਚਾਲ ਬੜਾ ਮਿੱਠਾ ਸੁੰਦਰ ਰਹੇਗਾ। ਵਿਵੇਕ ਇਵੇਂ ਕਹਿੰਦਾ ਹੈ - ਭਾਵੇਂ ਟਾਈਮ ਹੈ ਪਰ ਸ਼ਰੀਰ ਦਾ ਕੋਈ ਭਰੋਸਾ ਥੋੜ੍ਹੇਹੀ ਹੈ। ਬੈਠੇ - ਬੈਠੇ ਐਕਸੀਡੈਂਟ ਹੋ ਜਾਂਦੇ ਹਨ। ਕੋਈ ਹਾਰਟਫੇਲ ਹੋ ਜਾਂਦੇ ਹਨ। ਕਿਸੇ ਨੂੰ ਰੋਗ ਲੱਗ ਜਾਂਦਾ ਹੈ, ਮੌਤ ਤਾਂ ਅਚਾਨਕ ਹੋ ਜਾਂਦਾ ਹੈ ਨਾ ਇਸਲਈ ਸਵਾਸ ਤੇ ਤਾਂ ਭਰੋਸਾ ਨਹੀਂ ਹੈ। ਨੈਚੁਰਲ ਕੈਲੇਮਿਟੀਜ਼ ਦੀ ਵੀ ਹੁਣ ਪ੍ਰੈਕਟਿਸ ਹੋ ਰਹੀ ਹੈ। ਬਗ਼ੈਰ ਟਾਈਮ ਬਰਸਾਤ ਪੈਣ ਨਾਲ ਵੀ ਨੁਕਸਾਨ ਕਰ ਦਿੰਦੀ ਹੈ। ਇਹ ਦੁਨੀਆਂ ਹੀ ਦੁੱਖ ਦੇਣ ਵਾਲੀ ਹੈ। ਬਾਪ ਵੀ ਅਜਿਹੇ ਵਕ਼ਤ ਤੇ ਆਉਂਦੇ ਹਨ ਜਦਕਿ ਮਹਾਨ ਦੁੱਖ ਹੈ, ਰਕਤ ਦੀਆਂ ਨਦੀਆਂ ਵੀ ਵਹਿਣੀਆਂ ਹਨ। ਕੋਸ਼ਿਸ਼ ਕਰਨੀ ਚਾਹੀਦੀ - ਅਸੀਂ ਆਪਣਾ ਪੁਰਸ਼ਾਰਥ ਕਰ 21 ਜਨਮਾਂ ਦਾ ਕਲਿਆਣ ਤਾਂ ਕਰ ਲਈਏ। ਬਹੁਤਿਆਂ ਵਿੱਚ ਆਪਣਾ ਕਲਿਆਣ ਕਰਨ ਦਾ ਫੁਰਨਾ ਵੀ ਵਿਖਾਈ ਨਹੀਂ ਪੈਂਦਾ ਹੈ।

ਬਾਬਾ ਇੱਥੇ ਬੈਠ ਮੁਰਲੀ ਚਲਾਉਂਦੇ ਹਨ ਤਾਂ ਵੀ ਬੁੱਧੀ ਸਰਵਿਸਏਬੁਲ ਬੱਚਿਆਂ ਵੱਲ ਰਹਿੰਦੀ ਹੈ। ਹੁਣ ਸ਼ੰਕਰਾਚਾਰਿਆ ਨੂੰ ਪ੍ਰਦਰਸ਼ਨੀ ਵਿੱਚ ਬੁਲਾਇਆ ਹੈ, ਨਹੀਂ ਤਾਂ ਇਹ ਲੋਕ ਇਵੇਂ ਕਿੱਥੇ ਜਾਂਦੇ ਨਹੀਂ ਹਨ। ਬੜੇ ਘਮੰਡ ਨਾਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਮਾਨ ਵੀ ਦੇਣਾ ਪਵੇ। ਉਪਰ ਸਿੰਘਾਸਨ ਤੇ ਬਿਠਾਉਣਾ ਪਵੇ। ਇਵੇਂ ਨਹੀਂ, ਨਾਲ ਵੀ ਬੈਠ ਸਕਦੇ ਹਨ। ਨਹੀਂ, ਰਿਗਾਰ੍ਡ ਉਨ੍ਹਾਂ ਨੂੰ ਬਹੁਤ ਚਾਹੀਦਾ। ਨਿਰਮਾਣ ਹੋਵੇ ਤਾਂ ਫ਼ੇਰ ਚਾਂਦੀ ਆਦਿ ਦਾ ਸਿੰਘਾਸਨ ਵੀ ਛੱਡ ਦੇਣ। ਬਾਪ ਵੇਖੋ ਕਿਵੇਂ ਸਧਾਰਨ ਰਹਿੰਦੇ ਹਨ। ਕੋਈ ਵੀ ਜਾਣਦੇ ਨਹੀਂ। ਤੁਸੀਂ ਬੱਚਿਆਂ ਵਿੱਚ ਵੀ ਵਿਰਲੇ ਹੀ ਜਾਣਦੇ ਹਨ। ਕਿੰਨਾ ਨਿਰਹੰਕਾਰੀ ਬਾਪ ਹੈ। ਇਹ ਤਾਂ ਬਾਪ ਅਤੇ ਬੱਚੇ ਦਾ ਸੰਬੰਧ ਹੈ ਨਾ। ਜਿਵੇਂ ਲੌਕਿਕ ਬਾਪ ਬੱਚਿਆਂ ਦੇ ਨਾਲ ਰਹਿੰਦੇ, ਖਾਂਦੇ ਖਵਾਉਂਦੇ ਹਨ, ਇਹ ਹੈ ਬੇਹੱਦ ਦਾ ਬਾਪ। ਸੰਨਿਆਸੀਆਂ ਆਦਿ ਨੂੰ ਬਾਪ ਦਾ ਪਿਆਰ ਨਹੀਂ ਮਿਲਦਾ ਹੈ। ਤੁਸੀਂ ਬੱਚੇ ਜਾਣਦੇ ਹੋ ਕਲਪ - ਕਲਪ ਸਾਨੂੰ ਬੇਹੱਦ ਦੇ ਬਾਪ ਦਾ ਪਿਆਰ ਮਿਲਦਾ ਹੈ। ਬਾਪ ਗੁਲ - ਗੁਲ (ਫੁੱਲ) ਬਣਾਉਣ ਦੀ ਬਹੁਤ ਮਿਹਨਤ ਕਰਦੇ ਹਨ। ਪਰ ਡਰਾਮਾ ਅਨੁਸਾਰ ਸਭ ਤਾਂ ਗੁਲ - ਗੁਲ ਬਣਦੇ ਨਹੀਂ ਹਨ। ਅੱਜ ਬਹੁਤ ਚੰਗੇ - ਚੰਗੇ ਕਲ ਵਿਕਾਰੀ ਹੋ ਜਾਂਦੇ ਹਨ। ਬਾਪ ਕਹਿਣਗੇ ਤਕਦੀਰ ਵਿੱਚ ਨਹੀਂ ਹੈ ਤਾਂ ਹੋਰ ਕੀ ਕਰੋਗੇ। ਬਹੁਤਿਆਂ ਦੀ ਗੰਦੀ ਚਲਨ ਹੋ ਪੈਂਦੀ ਹੈ। ਆਗਿਆ ਦਾ ਉਲੰਘਨ ਕਰਦੇ ਹਨ। ਈਸ਼ਵਰ ਦੀ ਮਤ ਤੇ ਵੀ ਨਹੀਂ ਚਲਣਗੇ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ! ਉੱਚ ਤੇ ਉੱਚ ਬਾਪ ਹੈ, ਹੋਰ ਤਾਂ ਕੋਈ ਹੈ ਨਹੀਂ। ਫ਼ੇਰ ਦੇਵਤਾਵਾਂ ਦੇ ਚਿੱਤਰਾਂ ਵਿੱਚ ਵੇਖੋਗੇ ਤਾਂ ਇਹ ਲਕਸ਼ਮੀ - ਨਾਰਾਇਣ ਹੀ ਉੱਚ ਤੇ ਉੱਚ ਹਨ। ਪਰ ਮਨੁੱਖ ਇਹ ਵੀ ਨਹੀਂ ਜਾਣਦੇ ਕਿ ਇਨ੍ਹਾਂ ਨੂੰ ਇਵੇਂ ਕਿਸਨੇ ਬਣਾਇਆ । ਬਾਪ ਤੁਸੀਂ ਬੱਚਿਆਂ ਨੂੰ ਰਚਿਅਤਾ ਅਤੇ ਰਚਨਾ ਦੀ ਨਾਲੇਜ਼ ਚੰਗੀ ਤਰ੍ਹਾਂ ਬੈਠ ਸਮਝਾਉਂਦੇ ਹਨ। ਤੁਹਾਨੂੰ ਤਾਂ ਆਪਣਾ ਸ਼ਾਂਤੀਧਾਮ, ਸੁੱਖਧਾਮ ਹੀ ਯਾਦ ਆਉਂਦਾ ਹੈ। ਸਰਵਿਸ ਕਰਨ ਵਾਲਿਆਂ ਦੇ ਨਾਮ ਸਮ੍ਰਿਤੀ ਵਿੱਚ ਆਉਂਦੇ ਹਨ। ਜ਼ਰੂਰ ਜੋ ਬਾਪ ਦੇ ਆਗਿਆਕਾਰੀ ਬੱਚੇ ਹੋਣਗੇ, ਉਨ੍ਹਾਂ ਵੱਲ ਹੀ ਦਿਲ ਜਾਵੇਗੀ। ਬੇਹੱਦ ਦਾ ਬਾਪ ਇੱਕ ਹੀ ਵਾਰ ਆਉਂਦੇ ਹਨ। ਉਹ ਲੌਕਿਕ ਬਾਪ ਤਾਂ ਜਨਮ - ਜਨਮਾਂਤ੍ਰ ਮਿਲਦਾ ਹੈ। ਸਤਿਯੁਗ ਵਿੱਚ ਵੀ ਮਿਲਦਾ ਹੈ। ਪਰ ਉੱਥੇ ਇਹ ਬਾਪ ਨਹੀਂ ਮਿਲਦਾ ਹੈ। ਹੁਣ ਦੀ ਪੜ੍ਹਾਈ ਨਾਲ ਤੁਸੀਂ ਪਦ ਪਾਉਂਦੇ ਹੋ। ਇਹ ਵੀ ਤੁਸੀਂ ਬੱਚੇ ਹੀ ਜਾਣਦੇ ਹੋ ਕਿ ਬਾਪ ਨਾਲ ਅਸੀਂ ਨਵੀਂ ਦੁਨੀਆਂ ਦੇ ਲਈ ਪੜ੍ਹ ਰਹੇ ਹਾਂ। ਇਹ ਬੁੱਧੀ ਵਿੱਚ ਯਾਦ ਰਹਿਣਾ ਚਾਹੀਦਾ। ਹੈ ਬਹੁਤ ਸਹਿਜ। ਸਮਝੋ ਬਾਬਾ ਖੇਡ ਰਹੇ ਹਨ, ਅਨਾਯਸ ਕੋਈ ਆ ਜਾਂਦੇ ਹਨ ਤਾਂ ਬਾਬਾ ਝੱਟ ਉੱਥੇ ਹੀ ਉਨ੍ਹਾਂ ਨੂੰ ਨਾਲੇਜ਼ ਦੇਣ ਲੱਗ ਪੈਣਗੇ। ਬੇਹੱਦ ਦੇ ਬਾਪ ਨੂੰ ਜਾਣਦੇ ਹੋ? ਬਾਪ ਆਏ ਹਨ ਪੁਰਾਣੀ ਦੁਨੀਆਂ ਨੂੰ ਨਵੀਂ ਦੁਨੀਆਂ ਬਣਾਉਣ। ਰਾਜਯੋਗ ਸਿਖਾਉਂਦੇ ਹਨ। ਭਾਰਤਵਾਸੀਆਂ ਨੂੰ ਹੀ ਸਿਖਾਉਣਾ ਹੈ। ਭਾਰਤ ਹੀ ਸਵਰਗ ਸੀ। ਜਿੱਥੇ ਇਨ੍ਹਾਂ ਦੇਵੀ - ਦੇਵਤਾਵਾਂ ਦਾ ਰਾਜ ਸੀ। ਹੁਣ ਤਾਂ ਨਰਕ ਹੈ। ਨਰਕ ਤੋਂ ਫ਼ੇਰ ਸਵਰਗ ਬਾਪ ਬਣਾਉਣਗੇ। ਇਵੇਂ - ਇਵੇਂ ਮੁੱਖ ਗੱਲਾਂ ਯਾਦ ਕਰ ਕੋਈ ਵੀ ਆਵੇ ਤਾਂ ਉਨ੍ਹਾਂ ਨੂੰ ਬੈਠ ਸਮਝਾਓ। ਤਾਂ ਕਿੰਨਾ ਖੁਸ਼ ਹੋ ਜਾਵੇ। ਸਿਰਫ ਬੋਲੋ ਬਾਪ ਆਇਆ ਹੋਇਆ ਹੈ। ਇਹ ਉਹੀ ਮਹਾਭਾਰਤ ਲੜ੍ਹਾਈ ਹੈ ਜੋ ਗੀਤਾ ਵਿੱਚ ਗਾਈ ਹੋਈ ਹੈ। ਗੀਤਾ ਦਾ ਭਗਵਾਨ ਆਇਆ ਸੀ, ਗੀਤਾ ਸੁਣਾਈ ਸੀ। ਕਿਸਲਈ? ਮਨੁੱਖ ਨੂੰ ਦੇਵਤਾ ਬਣਾਉਣ। ਬਾਪ ਸਿਰਫ਼ ਕਹਿੰਦੇ ਹਨ ਮੈਨੂੰ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ। ਇਹ ਦੁੱਖਧਾਮ ਹੈ। ਇੰਨਾ ਬੁੱਧੀ ਵਿੱਚ ਯਾਦ ਰਹੇ ਤਾਂ ਵੀ ਖੁਸ਼ੀ ਰਹੇ। ਅਸੀਂ ਆਤਮਾ ਬਾਬਾ ਨਾਲ ਜਾਣ ਵਾਲੀ ਹੈ ਸ਼ਾਂਤੀਧਾਮ। ਫ਼ੇਰ ਉੱਥੋਂ ਹੀ ਪਾਰ੍ਟ ਵਜਾਉਣ ਆਉਣਗੇ ਪਹਿਲੇ - ਪਹਿਲੇ ਸੁੱਖਧਾਮ ਵਿੱਚ। ਜਿਵੇਂ ਕਾਲੇਜ ਵਿੱਚ ਪੜ੍ਹਦੇ ਹਨ ਤਾਂ ਸਮਝਦੇ ਹਨ ਅਸੀਂ ਇਹ - ਇਹ ਪੜ੍ਹਦੇ ਹਾਂ ਫ਼ੇਰ ਇਹ ਬਣਾਂਗੇ। ਬੈਰਿਸਟਰ ਬਣੋਗੇ ਜਾਂ ਪੁਲਿਸ ਸੁਪਰੀਟੈਂਡੈਂਟ ਬਣੋਗੇ, ਇੰਨਾ ਪੈਸਾ ਕਮਾਵਾਂਗੇ। ਖੁਸ਼ੀ ਦਾ ਪਾਰਾ ਚੜ੍ਹਿਆ ਰਹੇਗਾ। ਤੁਸੀਂ ਬੱਚਿਆਂ ਨੂੰ ਵੀ ਇਹ ਖੁਸ਼ੀ ਰਹਿਣੀ ਚਾਹੀਦੀ। ਅਸੀਂ ਬੇਹੱਦ ਦੇ ਬਾਪ ਤੋਂ ਇਹ ਵਰਸਾ ਪਾਉਂਦੇ ਹਾਂ ਫ਼ੇਰ ਅਸੀਂ ਸਵਰਗ ਵਿੱਚ ਆਪਣੇ ਮਹਿਲ ਬਣਾਵਾਂਗੇ। ਸਾਰਾ ਦਿਨ ਬੁੱਧੀ ਵਿੱਚ ਇਹ ਚਿੰਤਨ ਰਹੇ ਤਾਂ ਖੁਸ਼ੀ ਵੀ ਹੋਵੇ। ਆਪਣਾ ਅਤੇ ਦੂਜਿਆਂ ਦਾ ਵੀ ਕਲਿਆਣ ਕਰੀਏ। ਜਿਨ੍ਹਾਂ ਬੱਚਿਆਂ ਦੇ ਕੋਲ ਗਿਆਨ ਹੈ ਉਨ੍ਹਾਂ ਦਾ ਫਰਜ਼ ਹੈ ਦਾਨ ਕਰਨਾ। ਜੇਕਰ ਧਨ ਹੈ, ਦਾਨ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਮਨਹੂਸ ਕਿਹਾ ਜਾਂਦਾ ਹੈ। ਉਨ੍ਹਾਂ ਦੇ ਕੋਲ ਧਨ ਹੁੰਦੇ ਵੀ ਜਿਵੇਂ ਕਿ ਹੈ ਹੀ ਨਹੀਂ। ਧਨ ਹੋਵੇ ਤਾਂ ਦਾਨ ਜ਼ਰੂਰ ਕਰਨ। ਚੰਗੇ - ਚੰਗੇ ਮਹਾਰਥੀ ਬੱਚੇ ਜੋ ਹਨ ਉਹ ਸਦੈਵ ਬਾਬਾ ਦੀ ਦਿਲ ਤੇ ਚੜ੍ਹੇ ਰਹਿੰਦੇ ਹਨ। ਕਿਸੇ - ਕਿਸੇ ਦੇ ਲਈ ਖ਼ਿਆਲ ਰਹਿੰਦਾ ਹੈ - ਇਹ ਸ਼ਾਇਦ ਟੁੱਟ ਪਵੇ। ਸਰਕਮਸਟਾਂਸ਼ ਇਵੇਂ ਹਨ। ਦੇਹ ਦਾ ਅਹੰਕਾਰ ਬਹੁਤ ਚੜ੍ਹਿਆ ਹੋਇਆ ਹੈ। ਕਿਸੇ ਵੀ ਵਕ਼ਤ ਹੱਥ ਛੱਡ ਦਵੇ ਅਤੇ ਜਾਕੇ ਆਪਣੇ ਘਰ ਵਿੱਚ ਰਹੇ। ਭਾਵੇਂ ਮੁਰਲੀ ਬਹੁਤ ਚੰਗੀ ਚਲਾਉਂਦੇ ਹਨ ਪਰ ਦੇਹ - ਅਭਿਮਾਨ ਬਹੁਤ ਹੈ, ਥੋੜ੍ਹਾ ਵੀ ਬਾਬਾ ਸਾਵਧਾਨੀ ਦੇਣਗੇ ਤਾਂ ਝੱਟ ਟੁੱਟ ਪੈਣਗੇ। ਨਹੀਂ ਤਾਂ ਗਾਇਨ ਹੈ - ਪਿਆਰ ਕਰੋ ਭਾਵੇਂ ਠੁਕਰਾਓ…….... ਇੱਥੇ ਬਾਬਾ ਰਾਈਟ ਗੱਲ ਕਰਦੇ ਹਨ ਤਾਂ ਵੀ ਗੁੱਸਾ ਚੜ੍ਹ ਜਾਂਦਾ ਹੈ। ਇਹੋ - ਇਹੋ ਜਿਹੇ ਬੱਚੇ ਵੀ ਹਨ, ਕੋਈ ਤਾਂ ਅੰਦਰ ਵਿੱਚ ਬਹੁਤ ਸ਼ੁਕਰੀਆ ਮਨਾਉਂਦੇ ਹਨ, ਕੋਈ ਅੰਦਰ ਜਲ ਮਰਦੇ ਹਨ। ਮਾਇਆ ਦਾ ਦੇਹ - ਅਭਿਮਾਨ ਬਹੁਤ ਹੈ। ਕਈ ਇਵੇਂ ਵੀ ਬੱਚੇ ਹਨ ਜੋ ਮੁਰਲੀ ਸੁਣਦੇ ਹੀ ਨਹੀਂ ਹਨ ਅਤੇ ਕੋਈ ਤਾਂ ਮੁਰਲੀ ਬਗ਼ੈਰ ਰਹਿ ਨਹੀਂ ਸਕਦੇ। ਮੁਰਲੀ ਨਹੀਂ ਪੜ੍ਹਦੇ ਹਨ ਤਾਂ ਆਪਣਾ ਹੀ ਹੱਠ ਹੈ, ਸਾਡੇ ਵਿੱਚ ਤਾਂ ਗਿਆਨ ਬਹੁਤ ਹੈ ਅਤੇ ਹੈ ਕੁਝ ਵੀ ਨਹੀਂ।

ਤਾਂ ਜਿੱਥੇ ਸ਼ੰਕਰਾਚਾਰਿਆ ਆਦਿ ਪ੍ਰਦਰਸ਼ਨੀ ਵਿੱਚ ਆਉਂਦੇ ਹਨ, ਸਰਵਿਸ ਚੰਗੀ ਹੁੰਦੀ ਹੈ ਤਾਂ ਉਹ ਸਮਾਚਾਰ ਸਭਨੂੰ ਭੇਜਣਾ ਚਾਹੀਦਾ ਤਾਂ ਸਭਨੂੰ ਪਤਾ ਪਵੇ ਕਿਵੇਂ ਸਰਵਿਸ ਹੋਈ ਤਾਂ ਉਹ ਵੀ ਸਿੱਖਣਗੇ। ਇਵੇਂ - ਇਵੇਂ ਸਰਵਿਸ ਦੇ ਲਈ ਜਿਨ੍ਹਾਂ ਨੂੰ ਖ਼ਿਆਲਾਤ ਆਉਂਦੇ ਹਨ ਉਨ੍ਹਾਂ ਨੂੰ ਹੀ ਬਾਬਾ ਸਰਵਿਸਏਬੁਲ ਸਮਝਣਗੇ। ਸਰਵਿਸ ਵਿੱਚ ਕਦੀ ਥੱਕਣਾ ਨਹੀਂ ਚਾਹੀਦਾ। ਇਹ ਤਾਂ ਬਹੁਤਿਆਂ ਦਾ ਕਲਿਆਣ ਕਰਨਾ ਹੈ ਨਾ। ਬਾਬਾ ਨੂੰ ਤਾਂ ਇਹੀ ਓਨਾ ਰਹਿੰਦਾ ਹੈ, ਸਭਨੂੰ ਇਹ ਨਾਲੇਜ਼ ਮਿਲੇ। ਬੱਚਿਆਂ ਦੀ ਵੀ ਉਨਤੀ ਹੋਵੇ। ਰੋਜ਼ ਮੁਰਲੀ ਵਿੱਚ ਸਮਝਾਉਂਦੇ ਰਹਿੰਦੇ ਹਨ - ਇਹ ਰੂਹਾਨੀ ਸਰਵਿਸ ਹੈ ਮੁੱਖ। ਸੁਣਨਾ ਅਤੇ ਸੁਣਾਉਣਾ ਹੈ। ਸ਼ੌਂਕ ਹੋਣਾ ਚਾਹੀਦਾ। ਬੈਜ ਲੈਕੇ ਰੋਜ਼ ਮੰਦਿਰਾਂ ਵਿੱਚ ਜਾਕੇ ਸਮਝਾਓ - ਇਹ ਲਕਸ਼ਮੀ - ਨਾਰਾਇਣ ਕਿਵੇਂ ਬਣੇ? ਫ਼ੇਰ ਕਿੱਥੇ ਗਏ, ਕਿਵੇਂ ਰਾਜ ਭਾਗ ਪਾਇਆ? ਮੰਦਿਰ ਦੇ ਦਰ ਤੇ ਜਾਕੇ ਬੈਠੋ। ਕੋਈ ਵੀ ਆਵੇ ਬੋਲੋ, ਇਹ ਲਕਸ਼ਮੀ - ਨਾਰਾਇਣ ਕੌਣ ਹਨ, ਕਦੋ ਇਨ੍ਹਾਂ ਦਾ ਭਾਰਤ ਵਿੱਚ ਰਾਜ ਸੀ? ਹਨੂਮਾਨ ਵੀ ਜੁੱਤੀਆਂ ਵਿੱਚ ਜਾਕੇ ਬੈਠਦਾ ਸੀ ਨਾ। ਉਸਦਾ ਵੀ ਰਾਜ਼ ਹੈ ਨਾ। ਤਰਸ ਪੈਂਦਾ ਹੈ। ਸਰਵਿਸ ਦੀਆਂ ਯੁਕਤੀਆਂ ਬਾਬਾ ਬਹੁਤ ਦੱਸਦੇ ਹਨ, ਪਰ ਅਮਲ ਵਿੱਚ ਬਹੁਤ ਕੋਈ ਮੁਸ਼ਕਿਲ ਲਿਆਉਂਦੇ ਹਨ। ਸਰਵਿਸ ਬਹੁਤ ਹੈ। ਅੰਨਿਆਂ ਦੀ ਲਾਠੀ ਬਣਨਾ ਹੈ। ਜੋ ਸਰਵਿਸ ਨਹੀਂ ਕਰਦੇ, ਬੁੱਧੀ ਸਾਫ਼ ਨਹੀਂ ਹੈ ਫ਼ੇਰ ਧਾਰਨਾ ਨਹੀਂ ਹੁੰਦੀ ਹੈ। ਨਹੀਂ ਤਾਂ ਸਰਵਿਸ ਬਹੁਤ ਸਹਿਜ ਹੈ। ਤੁਸੀਂ ਇਹ ਗਿਆਨ ਰਤਨ ਦਾ ਦਾਨ ਕਰਦੇ ਹੋ। ਕੋਈ ਸਾਹੂਕਾਰ ਆਏ ਤਾਂ ਬੋਲੋ ਅਸੀਂ ਤੁਹਾਨੂੰ ਇਹ ਸੌਗਾਤ ਦਿੰਦੇ ਹਾਂ। ਇਨ੍ਹਾਂ ਦਾ ਅਰ੍ਥ ਵੀ ਤੁਹਾਨੂੰ ਸਮਝਾਉਂਦੇ ਹਾਂ। ਇਨ੍ਹਾਂ ਬੈਜ਼ੇਜ਼ ਦਾ ਬਾਬਾ ਨੂੰ ਬਹੁਤ ਕਦਰ ਹੈ। ਹੋਰ ਕਿਸੇ ਨੂੰ ਇਨ੍ਹਾਂ ਕਦਰ ਨਹੀਂ ਹੈ। ਇਨ੍ਹਾਂ ਵਿੱਚ ਬਹੁਤ ਚੰਗਾ ਗਿਆਨ ਭਰਿਆ ਹੋਇਆ ਹੈ। ਪਰ ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਬਾਬਾ ਵੀ ਕੀ ਕਰ ਸਕਦੇ ਹਨ। ਬਾਪ ਨੂੰ ਅਤੇ ਪੜ੍ਹਾਈ ਨੂੰ ਛੱਡਣਾ - ਇਹ ਤਾਂ ਵੱਡੇ ਤੇ ਵੱਡਾ ਆਪਘਾਤ ਹੈ। ਬਾਪ ਦਾ ਬਣਕੇ ਅਤੇ ਫ਼ੇਰ ਫਾਰਖ਼ਤੀ ਦੇਣਾ - ਇਹੋ ਜਿਹਾ ਮਹਾਨ ਪਾਪ ਕੋਈ ਹੁੰਦਾ ਨਹੀਂ। ਉਨ੍ਹਾਂ ਜਿਹਾ ਕਮਬਖ਼ਤ ਹੁੰਦਾ ਨਹੀਂ। ਬੱਚਿਆਂ ਨੂੰ ਸ਼੍ਰੀਮਤ ਤੇ ਚੱਲਣਾ ਚਾਹੀਦਾ ਨਾ। ਤੁਹਾਨੂੰ ਬੁੱਧੀ ਵਿੱਚ ਹੈ ਅਸੀਂ ਵਿਸ਼ਵ ਦੇ ਮਾਲਿਕ ਬਣਨ ਵਾਲੇ ਹਾਂ, ਘੱਟ ਗੱਲ ਥੋੜ੍ਹੇਹੀ ਹੈ। ਯਾਦ ਕਰੋਗੇ ਤਾਂ ਖੁਸ਼ੀ ਵੀ ਰਹੇਗੀ। ਯਾਦ ਨਾ ਰਹਿਣ ਨਾਲ ਪਾਪ ਭਸਮ ਨਹੀਂ ਹੋਣਗੇ। ਅਡੋਪਟ ਹੋਏ ਤਾਂ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ। ਪਰ ਮਾਇਆ ਬਹੁਤ ਵਿਘਨ ਪਾਉਂਦੀ ਹੈ। ਕੱਚਿਆਂ ਨੂੰ ਡਿੱਗਾ ਦਿੰਦੀ ਹੈ। ਜੋ ਬਾਪ ਦੀ ਸ਼੍ਰੀਮਤ ਹੀ ਨਹੀਂ ਲੈਂਦੇ ਤਾਂ ਉਹ ਕੀ ਪੱਦ ਪਾਉਣਗੇ। ਥੋੜੀ ਮਤ ਲਈ ਤਾਂ ਫ਼ੇਰ ਇਵੇਂ ਹੀ ਹਲ਼ਕਾ ਪੱਦ ਪਾਉਣਗੇ। ਚੰਗੀ ਤਰ੍ਹਾਂ ਮਤ ਲੈਣਗੇ ਤਾਂ ਉੱਚ ਪੱਦ ਪਾਉਣਗੇ। ਇਹ ਬੇਹੱਦ ਦੀ ਰਾਜਧਾਨੀ ਸਥਾਪਨ ਹੋ ਰਹੀ ਹੈ। ਇਸ ਵਿੱਚ ਖ਼ਰਚੇ ਆਦਿ ਦੀ ਵੀ ਕੋਈ ਗੱਲ ਨਹੀਂ। ਕੁਮਾਰੀਆਂ ਆਉਂਦੀਆਂ ਹਨ, ਸਿਖਕੇ ਬਹੁਤਿਆਂ ਨੂੰ ਆਪਸਮਾਨ ਬਣਾਉਂਦੀਆਂ ਹਨ, ਇਸ ਵਿੱਚ ਫ਼ੀਸ ਆਦਿ ਦੀ ਗੱਲ ਹੀ ਨਹੀਂ। ਬਾਪ ਕਹਿੰਦੇ ਹਨ ਤੁਹਾਨੂੰ ਸਵਰਗ ਦੀ ਬਾਦਸ਼ਾਹੀ ਦਿੰਦਾ ਹਾਂ। ਮੈਂ ਸਵਰਗ ਵਿੱਚ ਵੀ ਨਹੀਂ ਆਉਂਦਾ ਹਾਂ। ਸ਼ਿਵਬਾਬਾ ਤਾਂ ਦਾਤਾ ਹੈ ਨਾ। ਉਨ੍ਹਾਂ ਨੂੰ ਖ਼ਰਚਾ ਕੀ ਦੇਣਗੇ। ਇਸਨੇ ਸਭ ਕੁਝ ਉਨ੍ਹਾਂ ਨੂੰ ਦੇ ਦਿੱਤਾ, ਵਾਰਿਸ ਬਣਾ ਦਿੱਤਾ। ਏਵਜ਼ ਵਿੱਚ ਵੇਖੋ ਰਾਜਾਈ ਮਿਲਦੀ ਹੈ ਨਾ। ਇਹ ਪਹਿਲਾ - ਪਹਿਲਾ ਮਿਸਾਲ ਹੈ। ਸਾਰੇ ਵਿਸ਼ਵ ਤੇ ਸਵਰਗ ਦੀ ਸਥਾਪਨਾ ਹੁੰਦੀ ਹੈ। ਖ਼ਰਚਾ ਪਾਈ ਵੀ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪਿਤਾ ਸਨੇਹੀ ਬਣਨ ਦੇ ਲਈ ਬਹੁਤ - ਬਹੁਤ ਸੁੱਖਦਾਈ ਬਣਨਾ ਹੈ। ਆਪਣਾ ਬੋਲ ਚਾਲ ਬਹੁਤ ਮਿੱਠਾ ਰਾਇਲ ਰੱਖਣਾ ਹੈ। ਸਰਵਿਸਏਬੁਲ ਬਣਨਾ ਹੈ। ਨਿਰਹੰਕਾਰੀ ਬਣ ਸੇਵਾ ਕਰਨੀ ਹੈ।

2. ਪੜ੍ਹਾਈ ਅਤੇ ਬਾਪ ਨੂੰ ਛੱਡਕੇ ਕਦੀ ਆਪਘਾਤੀ ਮਹਾਪਾਪੀ ਨਹੀਂ ਬਣਨਾ ਹੈ। ਮੁੱਖ ਹੈ ਰੂਹਾਨੀ ਸਰਵਿਸ, ਇਸ ਸਵਿਸ ਵਿੱਚ ਕਦੀ ਥੱਕਣਾ ਨਹੀਂ ਹੈ। ਗਿਆਨ ਰਤਨਾਂ ਦਾ ਦਾਨ ਕਰਨਾ ਹੈ, ਮਨਹੂਸ ਨਹੀਂ ਬਣਨਾ ਹੈ।

ਵਰਦਾਨ:-
ਸਦਾ ਨਿਜਧਾਮ ਅਤੇ ਨਿੱਜ ਸਵਰੂਪ ਦੀ ਸਮ੍ਰਿਤੀ ਤੋਂ ਉਪਰਾਮ, ਨਿਆਰੇ ਪਿਆਰੇ ਭਵ।

ਨਿਰਾਕਾਰੀ ਦੁਨੀਆ ਅਤੇ ਨਿਰਾਕਾਰੀ ਰੂਪ ਦੀ ਸਮ੍ਰਿਤੀ ਹੀ ਸਦਾ ਨਿਆਰਾ ਅਤੇ ਪਿਆਰਾ ਬਣਾ ਦਿੰਦੀ ਹੈ। ਅਸੀਂ ਹਾਂ ਹੀ ਨਿਰਾਕਾਰੀ ਦੁਨੀਆ ਦੇ ਨਿਵਾਸੀ, ਇੱਥੇ ਸੇਵਾ ਦੇ ਲਈ ਅਵਤਰਿਤ ਹੋਏ ਹਾਂ। ਅਸੀਂ ਇਸ ਮ੍ਰਿਤੂ ਲੋਕ ਦੇ ਨਹੀਂ ਲੇਕਿਨ ਅਵਤਾਰ ਹਾਂ ਸਿਰਫ ਇਹ ਛੋਟੀ ਜਿਹੀ ਗੱਲ ਯਾਦ ਰਹੇ ਤਾਂ ਉਪਰਾਮ ਹੋ ਜਾਣਗੇ। ਜੋ ਅਵਤਾਰ ਨਾ ਸਮਝਣ ਗ੍ਰਹਿਸਥੀ ਸਮਝਦੇ ਹਨ ਤਾਂ ਗ੍ਰਹਿਸਥੀ ਦੀ ਗੱਡੀ ਕਿਚੜ ਵਿਚ ਫਸੀ ਰਹਿੰਦੀ ਹੈ, ਗ੍ਰਹਿਸਥੀ ਵਿਚ ਹੈ ਹੀ ਬੋਝ ਦੀ ਸਥਿਤੀ ਅਤੇ ਅਵਤਾਰ ਬਿਲਕੁਲ ਹਲਕਾ ਹੈ। ਅਵਤਾਰ ਸਮਝਣ ਨਾਲ ਆਪਣਾ ਨਿੱਜੀ ਧਾਮ ਨਿੱਜੀ ਸਵਰੂਪ ਯਾਦ ਰਹੇਗਾ ਅਤੇ ਉਪਰਾਮ ਹੋ ਜਾਵੋਗੇ।

ਸਲੋਗਨ:-
ਬ੍ਰਾਹਮਣ ਉਹ ਹੈ ਜੋ ਸ਼ੁੱਧੀ ਅਤੇ ਵਿਧੀ ਪੂਰਵਕ ਹਰ ਕੰਮ ਕਰੇ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਜੋ ਨਿਰਮਾਣ ਹੁੰਦਾ ਹੈ ਉਹ ਹੀ ਨਵ ਨਿਰਮਾਣ ਕਰ ਸਕਦਾ ਹੈ। ਸ਼ੁਭ - ਭਾਵਨਾ ਜਾਂ ਸ਼ੁਭ ਕਾਮਨਾ ਦਾ ਬੀਜ ਹੀ ਹੈ ਨਿਮਿਤ - ਭਾਵ ਅਤੇ ਨਿਰਮਾਣ ਭਾਵ। ਹੱਦ ਦਾ ਮਾਨ ਨਹੀਂ, ਲੇਕਿਨ ਨਿਰਮਾਣ। ਹੁਣ ਆਪਣੇ ਜੀਵਨ ਵਿੱਚ ਸਤਿਅਤਾ ਅਤੇ ਸਭਿਅਤਾ ਦੇ ਸੰਸਕਾਰ ਧਾਰਨ ਕਰੋ। ਜੇਕਰ ਨਾ ਚਾਹੁੰਦੇ ਹੋਏ ਵੀ ਕਦੇ ਕ੍ਰੋਧ ਜਾਂ ਚਿੜਚੜਾਪਨ ਆ ਜਾਵੇ ਤਾਂ ਦਿਲ ਨਾਲ ਕਹੋ "ਮਿੱਠਾ ਬਾਬਾ", ਤਾਂ ਐਕਸਟ੍ਰਾ ਮਦਦ ਮਿਲ ਜਾਵੇਗੀ।