08.05.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਦੇਹੀ
ਅਭਿਮਾਨੀ ਬਣ ਬਾਪ ਨੂੰ ਯਾਦ ਕਰੋ ਤਾਂ ਯਾਦ ਦਾ ਬਲ ਜਮਾਂ ਹੋਵੇਗਾ, ਯਾਦ ਦੇ ਬਲ ਨਾਲ ਤੁਸੀਂ ਸਾਰੇ
ਵਿਸ਼ਵ ਦਾ ਰਾਜ ਲੈ ਸਕਦੇ ਹੋ"
ਪ੍ਰਸ਼ਨ:-
ਕਿਹੜੀ ਗੱਲ ਤੁਸੀਂ
ਬੱਚਿਆਂ ਦੇ ਖਿਆਲ - ਖੁਆਬ ਵਿੱਚ ਵੀ ਨਹੀਂ ਸੀ, ਜੋ ਪ੍ਰੈਕਟੀਕਲ ਹੋਈ ਹੈ?
ਉੱਤਰ:-
ਤੁਹਾਡੇ ਖਿਆਲ
ਖੁਆਬ ਵਿੱਚ ਵੀ ਨਹੀਂ ਸੀ ਕਿ ਅਸੀਂ ਰੱਬ ਤੋਂ ਰਾਜਯੋਗ ਸਿੱਖਕੇ ਵਿਸ਼ਵ ਦੇ ਮਾਲਿਕ ਬਣਾਂਗੇ। ਰਜਾਈ ਦੇ
ਲਈ ਪੜ੍ਹਾਈ ਪੜ੍ਹਾਂਗੇ। ਹੁਣ ਤੁਹਾਨੂੰ ਅਥਾਹ ਖੁਸ਼ੀ ਹੈ ਕਿ ਸਰਵਸ਼ਕਤੀਮਾਨ ਬਾਪ ਤੋਂ ਬਲ ਲੈਕੇ ਅਸੀਂ
ਸਤਿਯੁਗੀ ਸਵਰਾਜ ਅਧਿਕਾਰੀ ਬਣਦੇ ਹਾਂ।
ਓਮ ਸ਼ਾਂਤੀ
ਇੱਥੇ ਬੱਚੀਆਂ ਬੈਠਦੀਆਂ ਹਨ ਪ੍ਰੈਕਟਿਸ ਦੇ ਲਈ। ਅਸਲ ਵਿੱਚ ਇੱਥੇ (ਸੰਦਲੀ ਤੇ) ਬੈਠਣਾ ਉਨ੍ਹਾਂ ਨੂੰ
ਚਾਹੀਦਾ ਹੈ ਜੋ ਦੇਹੀ - ਅਭਿਮਾਨੀ ਬਣ ਬਾਪ ਦੀ ਯਾਦ ਵਿੱਚ ਬੈਠੇ। ਜੇਕਰ ਯਾਦ ਵਿਚ ਨਹੀਂ ਬੈਠਣਗੀਆਂ
ਤਾਂ ਉਹ ਟੀਚਰ ਕਹਾ ਨਹੀਂ ਸਕਦੇ। ਯਾਦ ਵਿੱਚ ਸ਼ਕਤੀ ਰਹਿੰਦੀ ਹੈ, ਗਿਆਨ ਵਿੱਚ ਸ਼ਕਤੀ ਨਹੀਂ ਹੈ। ਇਸ
ਨੂੰ ਕਿਹਾ ਜਾਂਦਾ ਹੈ - ਯਾਦ ਦਾ ਬਲ। ਯੋਗਬਲ ਸੰਨਿਆਸੀਆਂ ਦਾ ਅੱਖਰ ਹੈ। ਬਾਪ ਡਿਫਿਕਲਟ ਅੱਖਰ ਕੰਮ
ਵਿੱਚ ਨਹੀਂ ਲਿਆਉਂਦੇ। ਬਾਪ ਕਹਿੰਦੇ ਹਨ ਬੱਚਿਓ ਹੁਣ ਬਾਪ ਨੂੰ ਯਾਦ ਕਰੋ। ਜਿਵੇਂ ਛੋਟੇ ਬੱਚੇ ਮਾਂ
- ਬਾਪ ਨੂੰ ਯਾਦ ਕਰਦੇ ਹਨ ਨਾ। ਉਹ ਤਾਂ ਦੇਹਧਾਰੀ ਹਨ। ਤੁਸੀਂ ਬੱਚੇ ਹੋ ਵਿਚਿੱਤਰ। ਇਹ ਚਿੱਤਰ ਇੱਥੇ
ਤੁਹਾਨੂੰ ਮਿਲਦਾ ਹੈ। ਤੁਸੀਂ ਰਹਿਣ ਵਾਲੇ ਵਿਚਿੱਤਰ ਦੇਸ਼ ਦੇ ਹੋ। ਉੱਥੇ ਚਿੱਤਰ ਰਹਿੰਦਾ ਨਹੀਂ।
ਪਹਿਲੇ - ਪਹਿਲੇ ਇਹ ਪੱਕਾ ਕਰਨਾ ਹੈ - ਅਸੀਂ ਤਾਂ ਆਤਮਾ ਹਾਂ ਇਸਲਈ ਬਾਪ ਕਹਿੰਦੇ ਹਨ - ਬੱਚੇ, ਦੇਹੀ
- ਅਭਿਮਾਨੀ ਬਣੋ, ਆਪਣੇ ਨੂੰ ਆਤਮਾ ਨਿਸ਼ਚਾ ਕਰੋ। ਤੁਸੀਂ ਨਿਰਵਾਣ ਦੇਸ਼ ਤੋਂ ਆਏ ਹੋ। ਉਹ ਤੁਸੀਂ
ਸਾਰੀਆਂ ਆਤਮਾਵਾਂ ਦਾ ਘਰ ਹੈ। ਇੱਥੇ ਪਾਰ੍ਟ ਵਜਾਉਣ ਆਉਂਦੇ ਹੋ। ਪਹਿਲੇ - ਪਹਿਲੇ ਕੌਣ ਆਉਂਦੇ ਹਨ?
ਇਹ ਵੀ ਤੁਹਾਡੀ ਬੁੱਧੀ ਵਿੱਚ ਹੈ। ਦੁਨੀਆਂ ਵਿੱਚ ਕੋਈ ਨਹੀਂ ਜਿਸ ਨੂੰ ਇਹ ਗਿਆਨ ਹੋਵੇ। ਹੁਣ ਬਾਪ
ਕਹਿੰਦੇ ਹਨ ਸ਼ਾਸ਼ਤਰ ਆਦਿ ਜੋ ਕੁਝ ਪੜ੍ਹਦੇ ਹੋ ਉਨ੍ਹਾਂ ਸਭ ਨੂੰ ਭੁੱਲ ਜਾਓ। ਸ਼ਤਕ੍ਰਿਸ਼ਨ ਦੀ ਮਹਿਮਾ,
ਫਲਾਣੇ ਦੀ ਮਹਿਮਾ ਕਿੰਨੀ ਕਰਦੇ ਹਨ। ਗਾਂਧੀ ਦੀ ਵੀ ਕਿੰਨੀ ਮਹਿਮਾ ਕਰਦੇ ਹਨ। ਜਿਵੇਂ ਕਿ ਉਹ
ਰਾਮਰਾਜ ਸਥਾਪਨ ਕਰਕੇ ਗਏ ਹਨ। ਪਰ ਸ਼ਿਵ ਭਗਵਾਨੁਵਾਚ ਆਦਿ ਸਨਾਤਨ ਰਾਜਾ - ਰਾਣੀ ਦੇ ਰਾਜ ਦਾ ਜੋ
ਕ਼ਾਇਦਾ ਸੀ, ਬਾਪ ਨੇ ਰਾਜਯੋਗ ਸਿਖਾਕੇ ਰਾਜਾ - ਰਾਣੀ ਬਣਾਇਆ, ਉਸ ਈਸ਼ਵਰੀ ਰਸਮ - ਰਿਵਾਜ ਨੂੰ ਵੀ
ਤੋੜ ਦਿੱਤਾ। ਬੋਲਿਆ ਰਾਜਾਈ ਨਹੀਂ ਚਾਹੀਦੀ, ਸਾਨੂੰ ਪ੍ਰਜਾ ਦਾ ਪ੍ਰਜਾ ਤੇ ਰਾਜ ਚਾਹੀਦਾ ਹੈ। ਹੁਣ
ਉਸਦੀ ਕੀ ਹਾਲਤ ਹੋਈ! ਦੁੱਖ ਹੀ ਦੁੱਖ, ਲੜ੍ਹਦੇ - ਝਗੜ੍ਹਦੇ ਰਹਿੰਦੇ ਹਨ। ਅਨੇਕ ਮਤਾਂ ਹੋ ਗਈਆਂ ਹਨ।
ਹੁਣ ਤੁਸੀਂ ਬੱਚੇ ਸ਼੍ਰੀਮਤ ਤੇ ਰਾਜ ਲੈਂਦੇ ਹੋ। ਇਨ੍ਹੀਂ ਤੁਹਾਡੇ ਵਿੱਚ ਤਾਕਤ ਰਹਿੰਦੀ ਹੈ ਜੋ ਉੱਥੇ
ਲਸ਼ਕਰ ਆਦਿ ਹੁੰਦਾ ਨਹੀਂ। ਡਰ ਦੀ ਕੋਈ ਗੱਲ ਨਹੀਂ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ, ਅਦਵੈਤ
ਰਾਜ ਸੀ। ਦੋ ਸਨ ਹੀ ਨਹੀਂ ਜੋ ਤਾਲੀ ਵਜੇ। ਉਸ ਨੂੰ ਕਿਹਾ ਹੀ ਜਾਂਦਾ ਹੈ - ਅਦਵੈਤ ਰਾਜ। ਤੁਸੀਂ
ਬੱਚਿਆਂ ਨੂੰ ਬਾਪ ਦੇਵਤਾ ਬਣਾਉਂਦੇ ਹਨ। ਫਿਰ ਦਵੈਤ ਤੋਂ ਦੈਤ ਬਣ ਜਾਂਦੇ ਹਨ ਰਾਵਣ ਦੁਆਰਾ। ਹੁਣ
ਤੁਸੀਂ ਬੱਚੇ ਜਾਣਦੇ ਹੋ ਅਸੀਂ ਭਾਰਤਵਾਸੀ ਸਾਰੇ ਵਿਸ਼ਵ ਦੇ ਮਾਲਿਕ ਸੀ। ਤੁਹਾਨੂੰ ਵਿਸ਼ਵ ਦਾ ਰਾਜ
ਸਿਰਫ ਯਾਦ ਬਲ ਨਾਲ ਮਿਲਿਆ ਸੀ। ਹੁਣ ਫਿਰ ਮਿਲ ਰਿਹਾ ਹੈ। ਕਲਪ - ਕਲਪ ਮਿਲਦਾ ਹੈ, ਸਿਰਫ ਬਾਪ ਯਾਦ
ਦੇ ਬਲ ਨਾਲ। ਪੜ੍ਹਾਈ ਵਿੱਚ ਵੀ ਬਲ ਹੈ। ਜਿਵੇਂ ਬੈਰਿਸਟਰ ਬਣਦੇ ਹਨ ਤਾਂ ਬਲ ਹੈ ਨਾ। ਉਹ ਹੈ ਪਾਈ -
ਪੈਸੇ ਦਾ ਬਲ। ਤੁਸੀਂ ਯੋਗਬਲ ਨਾਲ ਵਿਸ਼ਵ ਤੇ ਰਾਜ ਕਰਦੇ ਹੋ। ਸਰਵਸ਼ਕਤੀਮਾਨ ਬਾਪ ਤੋੰ ਬਲ ਮਿਲਦਾ ਹੈ।
ਤੁਸੀਂ ਕਹਿੰਦੇ ਹੋ - ਬਾਬਾ, ਅਸੀਂ ਕਲਪ - ਕਲਪ ਤੁਹਾਡੇ ਤੋਂ ਸਤਿਯੁਗ ਦਾ ਸਵਰਾਜ ਲੈਂਦੇ ਹਾਂ। ਫਿਰ
ਗੁਆਉਂਦੇ ਹਾਂ, ਫਿਰ ਲੈਂਦੇ ਹਾਂ। ਤੁਹਾਨੂੰ ਪੂਰਾ ਗਿਆਨ ਮਿਲਿਆ ਹੈ। ਹੁਣ ਅਸੀਂ ਸ਼੍ਰੀਮਤ ਤੇ
ਸ਼੍ਰੇਸ਼ਠ ਵਿਸ਼ਵ ਦਾ ਰਾਜ ਲੈਂਦੇ ਹਾਂ। ਵਿਸ਼ਵ ਵੀ ਸ਼੍ਰੇਸ਼ਠ ਬਣ ਜਾਂਦਾ ਹੈ। ਇਹ ਰਚਨਾ ਅਤੇ ਰਚਤਾ ਦਾ
ਗਿਆਨ ਤੁਹਾਨੂੰ ਹੁਣ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਵੀ ਗਿਆਨ ਨਹੀਂ ਹੋਵੇਗਾ ਕਿ ਅਸੀਂ ਇਹ
ਰਾਜਾਈ ਕਿਵੇਂ ਲੀਤੀ! ਇਥੇ ਤੁਸੀਂ ਪੜ੍ਹਦੇ ਹੋ ਫਿਰ ਜਾਕੇ ਰਜਾਈ ਕਰਦੇ ਹੋ। ਕੋਈ ਚੰਗੇ ਧਨਵਾਨ ਦੇ
ਘਰ ਵਿੱਚ ਜਨਮ ਲੈਂਦੇ ਹਨ ਤਾਂ ਕਿਹਾ ਜਾਂਦਾ ਹੈ ਨਾ ਇਸਨੇ ਪਹਿਲੇ ਜਨਮ ਵਿੱਚ ਚੰਗਾ ਕਰਮ ਕੀਤਾ ਹੈ,
ਦਾਨ - ਪੁੰਨ ਕੀਤਾ ਹੈ। ਜਿਵੇਂ ਕਰਮ ਇਵੇਂ ਦਾ ਜਨਮ ਮਿਲਦਾ ਹੈ। ਹੁਣ ਤਾਂ ਇਹ ਹੈ ਹੀ ਰਾਵਣ ਰਾਜ।
ਇੱਥੇ ਜੋ ਵੀ ਕਰਮ ਕਰਦੇ ਹਨ ਉਹ ਵਿਕਰਮ ਹੁੰਦਾ ਹੈ। ਸੀੜੀ ਉਤਰਨੀ ਹੀ ਹੈ। ਸਭ ਤੋਂ ਵੱਡੇ ਉੱਚ ਤੋਂ
ਉੱਚ ਦੇਵੀ - ਦੇਵਤਾ ਧਰਮ ਵਾਲਿਆਂ ਨੂੰ ਵੀ ਸੀੜੀ ਉਤਰਨੀ ਹੈ। ਸਤੋ, ਰਜੋ, ਤਮੋ ਵਿੱਚ ਆਉਣਾ ਹੈ। ਹਰ
ਇੱਕ ਚੀਜ਼ ਨਵੀਂ ਤੋਂ ਫਿਰ ਪੁਰਾਣੀ ਹੁੰਦੀ ਹੈ। ਤਾਂ ਹੁਣ ਤੁਸੀਂ ਬੱਚਿਆਂ ਨੂੰ ਅਥਾਹ ਖੁਸ਼ੀ ਹੋਣੀ
ਚਾਹੀਦੀ ਹੈ। ਤੁਹਾਡੇ ਖਿਆਲ - ਖੁਆਬ (ਸੰਕਲਪ - ਸੁਪਨੇ)ਵਿੱਚ ਵੀ ਨਹੀਂ ਸੀ ਕਿ ਅਸੀਂ ਵਿਸ਼ਵ ਦੇ
ਮਾਲਿਕ ਬਣਦੇ ਹਾਂ।
ਭਾਰਤਵਾਸੀ ਜਾਣਦੇ ਹਨ ਕਿ
ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਸਾਰੇ ਵਿਸ਼ਵ ਤੇ ਰਾਜ ਸੀ। ਪੂਜਯ ਸੀ ਸੋ ਫਿਰ ਪੁਜਾਰੀ ਬਣੇ ਹਨ। ਗਾਇਆ
ਵੀ ਜਾਂਦਾ ਹੈ ਆਪੇ ਹੀ ਪੂਜਯ, ਆਪੇ ਹੀ ਪੁਜਾਰੀ। ਹੁਣ ਤੁਹਾਡੀ ਬੁੱਧੀ ਵਿੱਚ ਇਹ ਹੋਣਾ ਚਾਹੀਦਾ। ਇਹ
ਨਾਟਕ ਤਾਂ ਬੜਾ ਵੰਡਰਫੁੱਲ ਹੈ। ਕਿਵੇਂ ਅਸੀਂ 84 ਜਨਮ ਲੈਂਦੇ ਹਾਂ, ਉਨ੍ਹਾਂ ਨੂੰ ਕੋਈ ਨਹੀਂ ਜਾਣਦੇ।
ਸ਼ਾਸਤਰਾਂ ਵਿੱਚ 84 ਲੱਖ ਜਨਮ ਲਗਾ ਦਿੰਦੇ ਹਨ। ਬਾਪ ਕਹਿੰਦੇ ਹਨ ਸਭ ਭਗਤੀ ਮਾਰਗ ਦੇ ਗਪੌੜੇ ਹਨ।
ਰਾਵਣ ਰਾਜ ਹੈ ਨਾ। ਰਾਮ ਰਾਜ ਅਤੇ ਰਾਵਣ ਰਾਜ ਕਿਵੇਂ ਹੁੰਦਾ ਹੈ, ਇਹ ਤੁਸੀਂ ਬੱਚਿਆਂ ਦੇ ਸਿਵਾਏ
ਹੋਰ ਕੋਈ ਦੀ ਬੁੱਧੀ ਵਿੱਚ ਨਹੀਂ ਹੈ। ਰਾਵਣ ਨੂੰ ਹਰ ਵਰ੍ਹੇ ਜਲਾਉਂਦੇ ਹਨ, ਤਾਂ ਦੁਸ਼ਮਣ ਹੈ ਨਾ। 5
ਵਿਕਾਰ ਮਨੁੱਖ ਦੇ ਦੁਸ਼ਮਣ ਹੈ। ਰਾਵਣ ਹੈ ਕੌਣ, ਕਿਓਂ ਜਲਾਉਂਦੇ ਹਨ - ਕੋਈ ਵੀ ਨਹੀਂ ਜਾਣਦੇ। ਜੋ
ਆਪਣੇ ਨੂੰ ਸੰਗਮਯਗੀ ਸਮਝਦੇ ਹਨ ਉਨ੍ਹਾਂ ਦੀ ਸਮ੍ਰਿਤੀ ਵਿੱਚ ਰਹਿੰਦਾ ਹੈ ਕਿ ਹੁਣ ਅਸੀਂ ਪੁਰਸ਼ੋਤਮ
ਬਣ ਰਹੇ ਹਾਂ। ਰੱਬ ਸਾਨੂੰ ਰਾਜਯੋਗ ਸਿਖਾਕੇ ਨਰ ਤੋਂ ਨਾਰਾਇਣ, ਭ੍ਰਿਸ਼ਟਾਚਾਰੀ ਤੋਂ ਸ਼੍ਰੇਸ਼ਠਾਚਾਰੀ
ਬਣਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਸਾਨੂੰ ਉੱਚ ਤੇ ਉੱਚ ਨਿਰਾਕਾਰ ਰੱਬ ਪੜ੍ਹਾਉਂਦੇ ਹਨ। ਕਿੰਨੀ
ਅਥਾਹ ਖੁਸ਼ੀ ਹੋਣੀ ਚਾਹੀਦੀ ਹੈ। ਸਕੂਲ ਵਿੱਚ ਸਟੂਡੈਂਟ ਦੀ ਬੁੱਧੀ ਵਿੱਚ ਰਹਿੰਦਾ ਹੈ ਨਾ - ਅਸੀਂ
ਸਟੂਡੈਂਟ ਹਾਂ। ਉਹ ਤਾਂ ਹੈ ਕਾਮਨ ਟੀਚਰ, ਪੜ੍ਹਾਉਣ ਵਾਲਾ। ਇੱਥੇ ਤਾਂ ਤੁਹਾਨੂੰ ਰੱਬ ਪੜ੍ਹਾਉਂਦੇ
ਹਨ। ਜੱਦ ਪੜ੍ਹਾਈ ਨਾਲ ਇਨਾਂ ਉੱਚ ਪਦ ਮਿਲਦਾ ਹੈ ਤਾਂ ਕਿੰਨਾ ਚੰਗਾ ਪੜ੍ਹਨਾ ਚਾਹੀਦਾ ਹੈ। ਹੈ ਬਹੁਤ
ਇਜ਼ੀ ਸਿਰਫ ਸਵੇਰੇ ਅੱਧਾ - ਪੌਣਾ ਘੰਟਾ ਪੜ੍ਹਨਾ ਹੈ। ਸਾਰਾ ਦਿਨ ਧੰਦੇ ਆਦਿ ਵਿੱਚ ਯਾਦ ਭੁੱਲ ਜਾਂਦੀ
ਹੈ ਇਸਲਈ ਇੱਥੇ ਸਵੇਰੇ ਆਕੇ ਯਾਦ ਵਿੱਚ ਬੈਠਦੇ ਹਨ। ਕਿਹਾ ਜਾਂਦਾ ਹੈ ਬਾਬਾ ਨੂੰ ਬਹੁਤ ਪ੍ਰੇਮ ਨਾਲ
ਯਾਦ ਕਰੋ - ਬਾਬਾ, ਆਪ ਸਾਨੂੰ ਪੜ੍ਹਾਉਣ ਆਏ ਹਨ, ਹੁਣ ਸਾਨੂੰ ਪਤਾ ਪਿਆ ਹੈ ਕਿ ਤੁਸੀਂ 5 ਹਜ਼ਾਰ
ਵਰ੍ਹੇ ਬਾਦ ਆਕੇ ਪੜ੍ਹਾਉਂਦੇ ਹੋ। ਬਾਬਾ ਦੇ ਕੋਲ ਬੱਚੇ ਆਉਂਦੇ ਹਨ ਤਾਂ ਬਾਬਾ ਪੁੱਛਦੇ ਹਨ ਪਹਿਲੋਂ
ਕਦੇ ਮਿਲੇ ਹੋ? ਅਜਿਹਾ ਪ੍ਰਸ਼ਨ ਕੋਈ ਵੀ ਸਾਧੂ - ਸੰਨਿਆਸੀ ਆਦਿ ਕਦੀ ਪੁੱਛ ਨਾ ਸਕੇ। ਉੱਥੇ ਤਾਂ
ਸਤਿਸੰਗ ਵਿੱਚ ਜੋ ਚਾਹੇ ਜਾਕੇ ਬੈਠਦੇ ਹਨ। ਬਹੁਤਿਆਂ ਨੂੰ ਵੇਖਕੇ ਸਭ ਅੰਦਰ ਘੁਸ ਜਾਂਦੇ ਹਨ। ਤੁਸੀਂ
ਵੀ ਹੁਣ ਸਮਝਦੇ ਹੋ - ਅਸੀਂ ਗੀਤਾ, ਰਾਮਾਇਣ ਆਦਿ ਕਿੰਨਾ ਖੁਸ਼ੀ ਨਾਲ ਜਾਕੇ ਸੁਣਦੇ ਸੀ। ਸਮਝਦੇ ਤਾਂ
ਕੁਝ ਨਹੀਂ ਸੀ। ਉਹ ਸਭ ਭਗਤੀ ਦੀ ਹੀ ਖੁਸ਼ੀ ਹੈ। ਬਹੁਤ ਖੁਸ਼ੀ ਵਿੱਚ ਨੱਚਦੇ ਰਹਿੰਦੇ ਹਨ। ਪਰ ਫਿਰ
ਥੱਲੇ ਉਤਰਦੇ ਆਉਂਦੇ ਹਨ। ਕਿਸਮ - ਕਿਸਮ ਦੇ ਹਠਯੋਗ ਆਦਿ ਕਰਦੇ ਹਨ। ਤੰਦਰੁਸਤੀ ਦੇ ਲਈ ਹੀ ਸਭ ਕਰਦੇ
ਹਨ। ਤਾਂ ਬਾਪ ਸਮਝਾਉਂਦੇ ਹਨ ਇਹ ਸਭ ਹੈ ਭਗਤੀ ਮਾਰਗ ਦੀ ਰਸਮ - ਰਿਵਾਜ। ਰਚਤਾ ਅਤੇ ਰਚਨਾ ਨੂੰ ਕੋਈ
ਵੀ ਨਹੀਂ ਜਾਣਦੇ। ਤਾਂ ਬਾਕੀ ਰਿਹਾ ਹੀ ਕੀ। ਰਚਤਾ ਰਚਨਾ ਨੂੰ ਜਾਨਣ ਨਾਲ ਤੁਸੀਂ ਕੀ ਬਣਦੇ ਹੋ ਅਤੇ
ਨਾ ਜਾਨਣ ਨਾਲ ਤੁਸੀਂ ਕੀ ਬਣ ਜਾਂਦੇ ਹੋ? ਤੁਸੀਂ ਜਾਨਣ ਨਾਲ ਸਾਲਵੈਂਟ ਬਣਦੇ ਹੋ, ਨਾ ਜਾਨਣ ਨਾਲ ਉਹ
ਹੀ ਭਾਰਤਵਾਸੀ ਇਨਸਾਲਵੈਂਟ ਬਣ ਗਏ ਹਨ। ਗਪੌੜੇ ਮਾਰਦੇ ਰਹਿੰਦੇ ਹਨ। ਕੀ - ਕੀ ਦੁਨੀਆਂ ਵਿੱਚ ਹੁੰਦਾ
ਰਹਿੰਦਾ ਹੈ। ਕਿੰਨੇ ਪੈਸੇ, ਸੋਨਾ ਆਦਿ ਲੁੱਟਦੇ ਹਨ! ਹੁਣ ਤੁਸੀਂ ਬੱਚੇ ਜਾਣਦੇ ਹੋ - ਉੱਥੇ ਤਾਂ ਅਸੀਂ
ਸੋਨੇ ਦੇ ਮਹਿਲ ਬਣਾਵਾਂਗੇ। ਬੈਰਿਸਟਰੀ ਆਦਿ ਪੜ੍ਹਦੇ ਹਨ ਤਾਂ ਅੰਦਰ ਵਿੱਚ ਰਹਿੰਦਾ ਹੈ ਨਾ - ਅਸੀਂ
ਇਹ ਇਮਤਿਹਾਨ ਪਾਸ ਕਰ ਫਿਰ ਇਹ ਕਰਾਂਗੇ, ਘਰ ਬਣਾਵਾਂਗੇ। ਤੁਹਾਨੂੰ ਕਿਓਂ ਨਹੀਂ ਬੁੱਧੀ ਵਿੱਚ ਆਉਂਦਾ
ਹੈ ਅਸੀਂ ਸ੍ਵਰਗ ਦਾ ਪ੍ਰਿੰਸ - ਪ੍ਰਿੰਸੇਜ਼ ਬਣਨ ਦੇ ਲਈ ਪੜ੍ਹ ਰਹੇ ਹਾਂ। ਖੁਸ਼ੀ ਕਿੰਨੀ ਰਹਿਣੀ
ਚਾਹੀਦੀ ਹੈ। ਪਰ ਬਾਹਰ ਜਾਣ ਨਾਲ ਹੀ ਖੁਸ਼ੀ ਗੁੰਮ ਹੋ ਜਾਂਦੀ ਹੈ। ਛੋਟੀ - ਛੋਟੀ ਬੱਚੀਆਂ ਇਸ ਗਿਆਨ
ਵਿੱਚ ਲਗ ਜਾਂਦੀਆਂ ਹਨ। ਸੰਬੰਧੀ ਕੁਝ ਵੀ ਸਮਝਦੇ ਨਹੀਂ, ਕਹਿ ਦਿੰਦੇ ਜਾਦੂ ਹੈ। ਕਹਿੰਦੇ ਹਨ ਅਸੀਂ
ਪੜ੍ਹਨ ਨਹੀਂ ਦੇਵਾਂਗੇ। ਇਸ ਹਾਲਤ ਵਿੱਚ ਜੱਦ ਤਕ ਸਗੀਰ ਹੈ ਤਾਂ ਮਾਂ - ਬਾਪ ਦਾ ਕਹਿਣਾ ਮੰਨਣਾ ਪਏ।
ਅਸੀਂ ਲੈ ਨਹੀਂ ਸਕਦੇ। ਬਹੁਤ ਖਿਟਪਿਟ ਹੋ ਜਾਂਦੀ ਹੈ। ਸ਼ੁਰੂ ਵਿੱਚ ਕਿੰਨੀ ਖਿਟਪਿਟ ਹੋਈ। ਬੱਚੀ ਕਹੇ
ਮੈਂ 18 ਵਰ੍ਹਿਆਂ ਦੀ ਹਾਂ, ਬਾਪ ਕਹੇ ਨਹੀਂ, 16 ਵਰ੍ਹਿਆਂ ਦੀ ਹੈ, ਸਗੀਰ ਹੈ, ਝਗੜਾ ਕਰ ਪਕੜ ਲੈ
ਜਾਂਦੇ ਹਨ। ਸਗੀਰ ਮਾਨਾ ਹੀ ਬਾਪ ਦੇ ਹੁਕਮ ਵਿੱਚ ਚਲਣਾ ਹੈ। ਬਾਲਿਗ ਹੈ ਫਿਰ ਜੋ ਚਾਹੇ ਸੋ ਕਰੇ।
ਕਾਇਦੇ ਵੀ ਹਨ ਨਾ। ਬਾਬਾ ਕਹਿੰਦੇ ਤੁਸੀਂ ਜੱਦ ਬਾਪ ਦੇ ਕੋਲ ਆਉਂਦੇ ਹੋ ਤਾਂ ਕਾਈਦਾ ਹੈ ਆਪਣੇ
ਲੌਕਿਕ ਬਾਪ ਦਾ ਸਰਟੀਫਿਕੇਟ (ਚਿੱਠੀ)ਲੈਕੇ ਆਓ। ਫਿਰ ਮੈਨਰਸ ਵੀ ਵੇਖਣੇ ਹੁੰਦੇ ਹਨ। ਮੈਨਰਸ ਠੀਕ ਨਹੀਂ
ਹਨ ਤਾਂ ਵਾਪਿਸ ਜਾਣਾ ਪਵੇਗਾ। ਖੇਡ ਵਿੱਚ ਵੀ ਇਵੇਂ ਹੁੰਦਾ ਹੈ। ਠੀਕ ਨਹੀਂ ਖੇਲਦੇ ਤਾਂ ਉਨ੍ਹਾਂ
ਨੂੰ ਕਹਿਣਗੇ ਬਾਹਰ ਜਾਓ। ਆਬਰੂ (ਇੱਜਤ) ਗੁਆਉਂਦੇ ਹੋ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਯੁੱਧ
ਦੇ ਮੈਦਾਨ ਵਿੱਚ ਹਾਂ। ਕਲਪ - ਕਲਪ ਬਾਪ ਆਕੇ ਸਾਨੂੰ ਮਾਇਆ ਤੇ ਜਿੱਤ ਪਹਿਣਾਉਂਦੇ ਹਨ। ਮੂਲ ਗੱਲ ਹੀ
ਹੈ ਬਣਨ ਦੀ। ਪਤਿਤ ਬਣੇ ਹਾਂ ਵਿਕਾਰ ਨਾਲ। ਬਾਪ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ। ਇਹ ਆਦਿ - ਮਧ -
ਅੰਤ ਦੁੱਖ ਦੇਣੇ ਵਾਲਾ ਹੈ। ਜੋ ਬ੍ਰਾਹਮਣ ਬਣਨਗੇ ਉਹ ਹੀ ਫਿਰ ਦੇਵੀ - ਦੇਵਤਾ ਧਰਮ ਵਿੱਚ ਆਉਣਗੇ।
ਬ੍ਰਾਹਮਣਾਂ ਵਿੱਚ ਵੀ ਨੰਬਰਵਾਰ ਹੁੰਦੇ ਹਨ। ਸ਼ਮਾ ਤੇ ਪਰਵਾਨੇ ਆਉਂਦੇ ਹਨ। ਕੋਈ ਤਾਂ ਜਲ ਮਰਦੇ ਹਨ,
ਕੋਈ ਫੇਰੀ ਪਹਿਨਕੇ ਚਲੇ ਜਾਂਦੇ ਹਨ। ਇਥੇ ਵੀ ਆਏ ਹਨ, ਕੋਈ ਤਾਂ ਇੱਕਦਮ ਫ਼ਿਦਾ ਹੁੰਦੇ ਹਨ, ਕੋਈ
ਸੁਣਕੇ ਫਿਰ ਚਲੇ ਜਾਂਦੇ ਹਨ। ਅੱਗੇ ਤਾਂ ਬਲੱਡ ਨਾਲ ਵੀ ਲਿੱਖਕੇ ਦਿੰਦੇ ਸੀ - ਬਾਬਾ, ਅਸੀਂ ਤੁਹਾਡੇ
ਹਾਂ। ਫਿਰ ਵੀ ਮਾਇਆ ਹਰਾ ਲੈਂਦੀ ਹੈ। ਇੰਨਾ ਮਾਇਆ ਦੀ ਯੁੱਧ ਚੱਲਦੀ ਹੈ, ਇਸ ਨੂੰ ਹੀ ਯੁੱਧ ਸਥਲ
ਕਿਹਾ ਜਾਂਦਾ ਹੈ। ਇਹ ਵੀ ਤੁਸੀਂ ਸਮਝਦੇ ਹੋ। ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਸਾਰੇ ਵੇਦਾਂ -
ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹਨ। ਚਿੱਤਰ ਤਾਂ ਢੇਰ ਬਣਾ ਦਿੱਤੇ ਹਨ ਨਾ। ਨਾਰਦ ਦਾ ਵੀ ਮਿਸਾਲ ਇਸ
ਸਮੇਂ ਦਾ ਹੈ। ਸਭ ਕਹਿੰਦੇ ਹਨ - ਅਸੀਂ ਲਕਸ਼ਮੀ ਅਤੇ ਨਾਰਾਇਣ ਬਣਾਂਗੇ। ਬਾਪ ਕਹਿੰਦੇ ਹਨ ਆਪਣੇ ਅੰਦਰ
ਵਿੱਚ ਵੇਖੋ - ਅਸੀਂ ਲਾਇਕ ਹਾਂ? ਸਾਡੇ ਵਿੱਚ ਕੋਈ ਵਿਕਾਰ ਤਾਂ ਨਹੀਂ ਹੈ? ਨਾਰਦ ਭਗਤ ਤਾਂ ਸਭ ਹਨ
ਨਾ। ਇਹ ਇੱਕ ਮਿਸਾਲ ਲਿਖਿਆ ਹੈ।
ਭਗਤੀ ਮਾਰਗ ਵਾਲੇ ਕਹਿੰਦੇ
ਹਨ ਅਸੀਂ ਸ਼੍ਰੀ ਲਕਸ਼ਮੀ ਨੂੰ ਵਰ ਸਕਦੇ ਹਾਂ? ਬਾਪ ਕਹਿੰਦੇ ਹਨ ਕਿ ਨਹੀਂ, ਗਿਆਨ ਸੁਣੋ ਤਾਂ ਸਦਗਤੀ
ਨੂੰ ਪਾ ਸਕੋ। ਮੈ ਪਤਿਤ - ਪਾਵਨ ਹੀ ਸਭ ਦੀ ਸਦਗਤੀ ਕਰਨ ਵਾਲਾ ਹਾਂ। ਹੁਣ ਤੁਸੀਂ ਸਮਝਦੇ ਹੋ ਬਾਪ
ਸਾਨੂੰ ਰਾਵਣ ਰਾਜ ਤੋਂ ਲਿਬ੍ਰੇਟ ਕਰ ਰਹੇ ਹਨ। ਉਹ ਹੈ ਜਿਸਮਾਨੀ ਯਾਤਰਾ। ਭਗਵਾਨੁਵਾਚ - ਮਨਮਨਾਭਵ।
ਬਸ, ਇਸ ਵਿੱਚ ਧੱਕੇ ਖਾਣ ਦੀ ਗੱਲ ਨਹੀਂ। ਉਹ ਸਭ ਹੈ ਭਗਤੀ ਮਾਰਗ ਦੇ ਧੱਕੇ। ਅੱਧਾਕਲਪ ਬ੍ਰਹਮਾ ਦਾ
ਦਿਨ, ਅੱਧਾਕਲਪ ਹੈ ਬ੍ਰਹਮਾ ਦੀ ਰਾਤ। ਤੁਸੀਂ ਸਮਝਦੇ ਹੋ ਅਸੀਂ ਸਭ ਬੀ. ਕੇ. ਦਾ ਹੁਣ ਅੱਧਾਕਲਪ ਦਿਨ
ਹੋਵੇਗਾ। ਅਸੀਂ ਸੁਖਧਾਮ ਵਿਚ ਹੋਵਾਂਗੇ। ਉੱਥੇ ਭਗਤੀ ਨਹੀਂ ਹੋਵੇਗੀ। ਹੁਣ ਤੁਸੀਂ ਬੱਚੇ ਜਾਣਦੇ ਹੋ
ਅਸੀਂ ਸਭ ਤੋਂ ਸਾਹੂਕਾਰ ਬਣਦੇ ਹਾਂ, ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਤੁਸੀਂ ਸਭ ਪਹਿਲੇ ਰਫ
ਪੱਥਰ ਸੀ, ਹੁਣ ਬਾਪ ਸੀਰਾਨ (ਧਾਰ) ਤੇ ਚੜ੍ਹਾ ਰਹੇ ਹਨ। ਬਾਬਾ ਜੌਹਰੀ ਵੀ ਹੈ ਨਾ। ਡਰਾਮਾ ਅਨੁਸਾਰ
ਬਾਬਾ ਨੇ ਰਥ ਵੀ ਅਨੁਭਵੀ ਲੀਤਾ ਹੈ। ਗਾਇਨ ਵੀ ਹੈ ਗਾਂਵ ਦਾ ਛੋਰਾ। ਸ਼੍ਰੀਕ੍ਰਿਸ਼ਨ ਗਾਂਵ ਦਾ ਛੋਰਾ
ਕਿਵੇਂ ਹੋ ਸਕਦਾ ਹੈ। ਉਹ ਤਾਂ ਸਤਿਯੁਗ ਵਿੱਚ ਸੀ। ਉਨ੍ਹਾਂ ਨੂੰ ਤਾਂ ਝੂਲਿਆਂ ਵਿੱਚ ਝੁਲਾਉਂਦੇ ਹਨ।
ਤਾਜ ਪਹਿਨਾਉਂਦੇ ਹਨ ਫਿਰ ਗਾਂਵ ਦਾ ਛੋਰਾ ਕਿਓਂ ਕਹਿੰਦੇ? ਗਾਂਵ ਦੇ ਛੋਰੇ ਸ਼ਿਆਮ ਠਹਿਰੇ। ਹੁਣ
ਸੁੰਦਰ ਬਣਨ ਆਏ ਹੋ। ਬਾਪ ਗਿਆਨ ਦੀ ਸਿਰਾਨ ਤੇ ਚੜ੍ਹਾਉਂਦੇ ਹਨ ਨਾ। ਇਹ ਸਤ ਦਾ ਸੰਗ ਕਲਪ - ਕਲਪ,
ਕਲਪ ਵਿੱਚ ਇੱਕ ਹੀ ਵਾਰ ਮਿਲਦਾ ਹੈ। ਬਾਕੀ ਸਭ ਹੈ ਝੂਠ ਸੰਗ ਇਸਲਈ ਬਾਪ ਕਹਿੰਦੇ ਹਨ ਹਿਯਰ ਨੋ ਇਵਿਲ…
ਇਵੇਂ ਦੀਆਂ ਗੱਲਾਂ ਨਾ ਸੁਣੋ ਜਿੱਥੇ ਸਾਡੀ ਅਤੇ ਤੁਹਾਡੀ ਗਲਾਣੀ ਕਰਦੇ ਰਹਿੰਦੇ ਹਨ।
ਜੋ ਕੁਮਾਰੀਆਂ ਗਿਆਨ
ਵਿੱਚ ਆਉਂਦੀਆਂ ਹੈ ਉਹ ਤਾਂ ਕਹਿ ਸਕਦੀਆਂ ਹਨ ਕਿ ਸਾਡਾ ਬਾਪ ਦੀ ਪ੍ਰਾਪਰਟੀ ਵਿੱਚ ਹਿੱਸਾ ਹੈ। ਕਿਓਂ
ਨਾ ਅਸੀਂ ਉਨ੍ਹਾਂ ਤੋਂ ਭਾਰਤ ਦੀ ਸੇਵਾ ਅਰਥ ਸੈਂਟਰ ਖੋਲੀਏ। ਕੰਨਿਆ ਦਾਨ ਤਾਂ ਦੇਣਾ ਹੀ ਹੈ। ਉਹ
ਹਿੱਸਾ ਸਾਨੂੰ ਦੇਵੋ ਤਾਂ ਅਸੀਂ ਸੈਂਟਰ ਖੋਲੀਏ। ਬਹੁਤਿਆਂ ਦਾ ਕਲਿਆਣ ਹੋਵੇਗਾ। ਅਜਿਹੀ ਯੁਕਤੀ ਰਚਨੀ
ਚਾਹੀਦੀ ਹੈ। ਇਹ ਹੈ ਤੁਹਾਡੀ ਈਸ਼ਵਰੀ ਮਿਸ਼ਨ। ਤੁਸੀਂ ਪੱਥਰਬੁੱਧੀ ਨੂੰ ਪਾਰਸਬੁੱਧੀ ਬਣਾਉਂਦੇ ਹੋ। ਜੋ
ਸਾਡੇ ਧਰਮ ਦੇ ਹੋਣਗੇ ਉਹ ਆਉਣਗੇ। ਇੱਕ ਹੀ ਘਰ ਵਿੱਚ ਦੇਵੀ - ਦੇਵਤਾ ਧਰਮ ਦਾ ਫੁਲ ਨਿਕਲ ਆਏਗਾ।
ਬਾਕੀ ਨਹੀਂ ਆਉਣਗੇ। ਮਿਹਨਤ ਲੱਗਦੀ ਹੈ ਨਾ। ਬਾਪ ਸਾਰੀਆਂ ਆਤਮਾਵਾਂ ਨੂੰ ਪਾਵਨ ਬਣਾ ਕੇ ਸਭ ਨੂੰ ਲੈ
ਜਾਂਦੇ ਹਨ ਇਸਲਈ ਬਾਬਾ ਨੇ ਸਮਝਾਇਆ ਸੀ - ਸੰਗਮ ਦੇ ਚਿੱਤਰ ਤੇ ਲੈ ਜਾਓ। ਇਸ ਪਾਸੇ ਹੈ ਕਲਯੁਗ, ਉਸ
ਪਾਸੇ ਹੈ ਸਤਿਯੁਗ। ਸਤਿਯੁਗ ਵਿੱਚ ਹਨ ਦੇਵਤਾ, ਕਲਯੁਗ ਵਿੱਚ ਹੈ ਅਸੁਰ। ਇਸ ਨੂੰ ਕਿਹਾ ਜਾਂਦਾ ਹੈ
ਪੁਰਸ਼ੋਤਮ ਸੰਗਮਯੁਗ। ਬਾਪ ਹੀ ਪੁਰਸ਼ੋਤਮ ਬਨਾਉਂਦੇ ਹਨ। ਜੋ ਪੜ੍ਹਨਗੇ ਉਹ ਸਤਿਯੁਗ ਵਿੱਚ ਆਉਣਗੇ, ਬਾਕੀ
ਸਭ ਮੁਕਤੀਧਾਮ ਵਿਚ ਚਲੇ ਜਾਣਗੇ। ਫਿਰ ਆਪਣੇ-ਆਪਣੇ ਸਮੇਂ ਤੇ ਆਉਣਗੇ। ਇਹ ਗੋਲੇ ਦਾ ਚਿਤਰ ਬੜਾ ਚੰਗਾ
ਹੈ। ਬੱਚਿਆਂ ਨੂੰ ਸਰਵਿਸ ਦਾ ਸ਼ੋਂਕ ਹੋਣਾ ਚਾਹੀਦਾ ਹੈ। ਅਸੀਂ ਇਵੇਂ - ਇਵੇਂ ਸਰਵਿਸ ਕਰ, ਗਰੀਬਾਂ
ਦਾ ਉੱਧਾਰ ਕਰ ਉਨ੍ਹਾਂ ਨੂੰ ਸ੍ਵਰਗ ਦਾ ਮਾਲਿਕ ਬਣਾਵਾਂਗੇ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੇ ਆਪ
ਨੂੰ ਵੇਖਣਾ ਹੈ ਅਸੀਂ ਸ਼੍ਰੀ ਲਕਸ਼ਮੀ, ਸ਼੍ਰੀ ਨਾਰਾਇਣ ਸਮਾਨ ਬਣ ਸਕਦੇ ਹਾਂ? ਸਾਡੇ ਵਿਚ ਕੋਈ ਵਿਕਾਰ
ਤਾਂ ਨਹੀਂ ਹਨ? ਫੇਰੀ ਲਗਾਉਣ ਵਾਲੇ ਪਰਵਾਨੇ ਹੋ ਜਾਂ ਫ਼ਿਦਾ ਹੋਣ ਵਾਲੇ ਹੋ? ਅਜਿਹੇ ਮੈਨਰਸ ਤਾਂ ਨਹੀਂ
ਹਨ ਜੋ ਬਾਪ ਦੀ ਆਬਰੂ (ਇੱਜਤ) ਜਾਏ।
2. ਅਥਾਹ ਖੁਸ਼ੀ ਵਿੱਚ
ਰਹਿਣ ਦੇ ਲਈ - ਸਵੇਰੇ - ਸਵੇਰੇ ਪ੍ਰੇਮ ਨਾਲ ਬਾਪ ਨੂੰ ਯਾਦ ਕਰਨਾ ਹੈ ਅਤੇ ਪੜ੍ਹਾਈ ਪੜ੍ਹਨੀ ਹੈ।
ਰੱਬ ਸਾਨੂੰ ਪੜ੍ਹਾਕੇ ਪੁਰਸ਼ੋਤਮ ਬਣਾ ਰਹੇ ਹਨ, ਅਸੀਂ ਸੰਗਮਯੁਗੀ ਹਾਂ, ਇਸ ਨਸ਼ੇ ਵਿੱਚ ਰਹਿਣਾ ਹੈ।
ਵਰਦਾਨ:-
ਸਰਵ ਗੁਣਾਂ ਦੇ ਅਨੁਭਵਾਂ ਦਵਾਰਾ ਬਾਪ ਨੂੰ ਪ੍ਰਤੱਖ ਕਰਨ ਵਾਲੇ ਅਨੁਭਵੀ ਮੂਰਤ ਭਵ
ਜੋ ਬਾਪ ਦੇ ਗੁਣ ਗਾਉਂਦੇ
ਹੋ ਉਹਨਾਂ ਸਰਵ ਗੁਣਾਂ ਦੇ ਅਨੁਭਵੀ ਬਣੋ, ਜਿਵੇਂ ਬਾਪ ਅਨੰਦ ਦਾ ਸਾਗਰ ਹੈ ਤਾਂ ਉਸੀ ਅਨੰਦ ਦੇ ਸਾਗਰ
ਦੀ ਲਹਿਰਾਂ ਵਿੱਚ ਲਹਿਰਾਉੱਦੇ ਰਹੋ। ਜੋ ਵੀ ਸੰਪਰਕ ਵਿੱਚ ਆਏ ਉਸਨੂੰ ਅਨੰਦ, ਪ੍ਰੇਮ, ਸੁਖ …ਸਭ ਗੁਣਾਂ
ਦੀ ਅਨੁਭੂਤੀ ਕਰਾਓ। ਇਵੇਂ ਸਰਵ ਗੁਣਾਂ ਦੇ ਅਨੁਭਵੀ ਮੂਰਤ ਬਣੋ ਤਾਂ ਆਪ ਦਵਾਰਾ ਬਾਪ ਦੀ ਸੂਰਤ
ਪ੍ਰਤੱਖ ਹੋਵੇ ਕਿਉਂਕਿ ਤੁਸੀਂ ਮਹਾਨ ਆਤਮਾਵਾਂ ਹੀ ਪਰਮ ਆਤਮਾ ਨੂੰ ਆਪਣੀ ਅਨੁਭਵੀ ਮੂਰਤ ਨਾਲ
ਪ੍ਰਤੱਖ ਕਰ ਸਕਦੀਆਂ ਹੋ।
ਸਲੋਗਨ:-
ਕਾਰਨ ਨੂੰ
ਨਿਵਾਰਨ ਵਿੱਚ ਪਰਿਵਰਤਨ ਕਰ ਅਸ਼ੁਭ ਗੱਲ ਨੂੰ ਵੀ ਸ਼ੁਭ ਕਰਕੇ ਉਠਾਓ।
ਅਵਿਕਅਤ ਇਸ਼ਾਰੇ:-
ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।
ਬ੍ਰਾਹਮਣਾਂ ਦੀ ਲਾਇਫ,
ਜੀਵਨ ਦਾ ਜੀਵ -ਦਾਨ ਪਵਿੱਤਰਤਾ ਹੈ। ਆਦਿ -ਅਨਾਦਿ ਸਵਰੂਪ ਹੀ ਪਵਿੱਤਰਤਾ ਹੈ। ਜਦੋਂ ਸਮ੍ਰਿਤੀ ਆ ਗਈ
ਕਿ ਮੈਂ ਅਨਾਦਿ -ਆਦਿ ਪਵਿੱਤਰ ਆਤਮਾ ਹਾਂ। ਸਮ੍ਰਿਤੀ ਆਉਣਾ ਮਤਲਬ ਪਵਿੱਤਰਤਾ ਦੀ ਸਮਰਥੀ ਆਉਣਾ।
ਸਮ੍ਰਿਤੀ ਸਵਰੂਪ, ਸਮਰਥ ਸਵਰੂਪ ਆਤਮਾਵਾਂ ਨਿਜ਼ੀ ਪਵਿੱਤਰ ਸੰਸਕਾਰ ਵਾਲੀ ਹੈ। ਤਾਂ ਨਿਜ਼ੀ ਸੰਸਕਾਰਾਂ
ਨੂੰ ਇਮਰਜ਼ ਕਰ ਇਸ ਪਵਿੱਤਰਤਾ ਦੀ ਪਰਸਨੈਲਿਟੀ ਨੂੰ ਧਾਰਨ ਕਰੋ।