08.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਯਾਦ ਨਾਲ ਵਿਕਰਮ ਵਿਨਾਸ਼ ਹੁੰਦੇ ਹਨ, ਟ੍ਰਾਂਸ ਨਾਲ ਨਹੀਂ। ਟ੍ਰਾਂਸ ਤਾਂ ਪਾਈ ਪੈਸੇ ਦਾ ਖੇਲ ਹੈ ਇਸ ਲਈ ਟ੍ਰਾਂਸ ਵਿੱਚ ਜਾਣ ਦੀ ਆਸ ਨਹੀਂ ਰੱਖੋ"

ਪ੍ਰਸ਼ਨ:-
ਮਾਇਆ ਦੇ ਵੱਖ - ਵੱਖ ਰੂਪਾਂ ਤੋਂ ਬਚਨ ਲਈ ਬਾਪ ਸਭ ਬੱਚਿਆਂ ਨੂੰ ਕਿਹੜੀ ਇੱਕ ਸਾਵਧਾਨੀ ਦਿੰਦੇ ਹਨ?

ਉੱਤਰ:-
ਮਿੱਠੇ ਬੱਚੇ, ਟ੍ਰਾਂਸ ਦੀ ਆਸ ਨਾ ਰੱਖੋ। ਗਿਆਨ - ਯੋਗ ਵਿੱਚ ਟ੍ਰਾਂਸ ਦਾ ਕੋਈ ਕੁਨੈਕਸ਼ਨ ਨਹੀਂ। ਮੁੱਖ ਹੈ ਪੜ੍ਹਾਈ। ਕੋਈ ਟ੍ਰਾਂਸ ਵਿੱਚ ਜਾਕੇ ਕਹਿੰਦੇ ਹਨ ਸਾਡੇ ਵਿੱਚ ਮੰਮਾ ਆਈ, ਬਾਬਾ ਆਇਆ। ਇਹ ਸਭ ਸੂਖਸ਼ਮ ਮਾਇਆ ਦੇ ਸੰਕਲਪ ਹਨ, ਇਸ ਤੋਂ ਬੜਾ ਸਾਵਧਾਨ ਰਹਿਣਾ ਹੈ। ਮਾਇਆ ਕਈ ਬੱਚਿਆਂ ਵਿੱਚ ਪ੍ਰਵੇਸ਼ ਕਰ ਉਲਟਾ ਕੰਮ ਕਰਾ ਦਿੰਦੀ ਹੈ ਇਸ ਲਈ ਟ੍ਰਾਂਸ ਦੀ ਆਸ ਨਹੀਂ ਰੱਖਣੀ ਹੈ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚੇ ਇਹ ਤਾਂ ਸਮਝ ਗਏ ਹਨ ਇੱਕ ਪਾਸੇ ਹੈ ਭਗਤੀ, ਦੂਸਰੇ ਪਾਸੇ ਹੈ ਗਿਆਨ। ਭਗਤੀ ਤੇ ਅਥਾਹ ਹੈ ਤੇ ਸਿਖਾਉਣ ਵਾਲੇ ਕਈ ਹਨ। ਸ਼ਾਸਤਰ ਵੀ ਸਿਖਾਉਂਦੇ ਹਨ, ਮਨੁੱਖ ਵੀ ਸਿਖਾਉਂਦੇ ਹਨ। ਇੱਥੇ ਨਾ ਕੋਈ ਸ਼ਾਸਤਰ ਹੈ, ਨਾ ਕੋਈ ਮਨੁੱਖ ਹੈ। ਇੱਥੇ ਸਿਖਾਉਣ ਵਾਲਾ ਇੱਕ ਹੀ ਰੂਹਾਨੀ ਬਾਪ ਹੈ ਜੋ ਆਤਮਾਵਾਂ ਨੂੰ ਸਮਝਾਉਂਦਾ ਹੈ। ਆਤਮਾ ਹੀ ਧਾਰਨ ਕਰਦੀ ਹੈ। ਪਰਮਪਿਤਾ ਪਰਮਾਤਮਾ ਵਿੱਚ ਸਾਰਾ ਗਿਆਨ ਹੈ, 84 ਦੇ ਚੱਕਰ ਦੀ ਉਸ ਵਿੱਚ ਨਾਲੇਜ ਹੈ, ਇਸ ਲਈ ਉਸ ਨੂੰ ਵੀ ਸਵਦਰਸ਼ਨ ਚੱਕਰ ਧਾਰੀ ਕਹਿ ਸਕਦੇ ਹਾਂ। ਸਾਨੂੰ ਬੱਚਿਆਂ ਨੂੰ ਵੀ ਸਵਦਰਸ਼ਨ ਚੱਕਰਧਾਰੀ ਬਣਾ ਰਹੇ ਹਨ। ਬਾਬਾ ਵੀ ਬ੍ਰਹਮਾ ਦੇ ਤਨ ਵਿੱਚ ਹਨ, ਇਸ ਲਈ ਉਨ੍ਹਾਂ ਨੂੰ ਬ੍ਰਾਹਮਣ ਵੀ ਕਿਹਾ ਜਾ ਸਕਦਾ ਹੈ। ਅਸੀਂ ਵੀ ਉਨ੍ਹਾਂ ਦੇ ਬੱਚੇ ਬ੍ਰਾਹਮਣ ਸੋ ਦੇਵਤਾ ਬਣਦੇ ਹਾਂ। ਹੁਣ ਬਾਪ ਬੈਠ ਯਾਦ ਦੀ ਯਾਤਰਾ ਸਿਖਾਉਂਦੇ ਹਨ, ਇਸ ਵਿੱਚ ਹੱਠ ਯੋਗ ਆਦਿ ਦੀ ਕੋਈ ਗੱਲ ਨਹੀਂ ਹੈ। ਉਹ ਲੋਕ ਹੱਠਯੋਗ ਨਾਲ ਟ੍ਰਾਂਸ ਆਦਿ ਵਿੱਚ ਜਾਂਦੇ ਹਨ। ਇਹ ਕੋਈ ਵਡਿਆਈ ਨਹੀਂ ਹੈ। ਟ੍ਰਾਂਸ ਦੀ ਵਡਿਆਈ ਕੁਝ ਵੀ ਨਹੀਂ ਹੈ। ਟ੍ਰਾਂਸ ਤਾਂ ਇੱਕ ਪਾਈ ਪੈਸੇ ਦਾ ਖੇਡ ਹੈ। ਤੁਹਾਨੂੰ ਇਵੇਂ ਕਦੀ ਕਿਸੇ ਨੂੰ ਨਹੀਂ ਕਹਿਣਾ ਕਿ ਅਸੀਂ ਟ੍ਰਾਂਸ ਵਿੱਚ ਜਾਂਦੇ ਹਾਂ ਕਿਉਂਕਿ ਅੱਜਕਲ ਵਿਲਾਇਤ ਆਦਿ ਵਿੱਚ ਜਿੱਥੇ - ਕਿੱਥੇ ਢੇਰ ਦੇ ਢੇਰ ਟ੍ਰਾਂਸ ਆਦਿ ਵਿੱਚ ਜਾਂਦੇ ਹਨ। ਟ੍ਰਾਂਸ ਵਿੱਚ ਜਾਣ ਨਾਲ ਨਾ ਉਨ੍ਹਾਂ ਨੂੰ ਕੋਈ ਫਾਇਦਾ ਹੈ, ਨਾ ਤੁਹਾਨੂੰ ਕੋਈ ਫਾਇਦਾ ਹੈ। ਬਾਬਾ ਨੇ ਸਮਝ ਦਿੱਤੀ ਹੈ। ਟ੍ਰਾਂਸ ਵਿੱਚ ਨਾ ਤੇ ਯਾਦ ਦੀ ਯਾਤਰਾ ਹੈ, ਨਾ ਗਿਆਨ ਹੈ। ਧਿਆਨ ਮਤਲਬ ਟ੍ਰਾਂਸ ਵਾਲਾ ਕਦੀ ਕੁਝ ਵੀ ਗਿਆਨ ਨਹੀਂ ਸੁਣੇਗਾ, ਨਾ ਕੋਈ ਪਾਪ ਭਸਮ ਹੋਣਗੇ। ਟ੍ਰਾਂਸ ਦਾ ਮਹੱਤਵ ਕੁਝ ਵੀ ਨਹੀਂ ਹੈ। ਬੱਚੇ ਯੋਗ ਲਾਓੰਦੇ ਹਨ, ਉਨ੍ਹਾਂ ਨੂੰ ਕੋਈ ਟ੍ਰਾਂਸ ਨਹੀਂ ਕਿਹਾ ਜਾਂਦਾ ਹੈ। ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ। ਟ੍ਰਾਂਸ ਵਿੱਚ ਵਿਕਰਮ ਵਿਨਾਸ਼ ਨਹੀਂ ਹੋਣਗੇ। ਬਾਬਾ ਸਾਵਧਾਨ ਕਰਦੇ ਹਨ ਬੱਚੇ ਟ੍ਰਾਂਸ ਦਾ ਸ਼ੌਂਕ ਨਾ ਰੱਖੋ।

ਤੁਸੀਂ ਜਾਣਦੇ ਹੋ ਇਨ੍ਹਾਂ ਸੰਨਿਆਸੀਆਂ ਆਦਿ ਨੂੰ ਗਿਆਨ ਤਾਂ ਮਿਲਦਾ ਹੈ ਜਦ ਵਿਨਾਸ਼ ਦਾ ਸਮਾਂ ਹੁੰਦਾ ਹੈ। ਭਾਵੇਂ ਤੁਸੀਂ ਉਨ੍ਹਾਂ ਨੂੰ ਇਵੇਂ ਸੱਦਾ ਦਿੰਦੇ ਰਹੋ ਲੇਕਿਨ ਇਹ ਗਿਆਨ ਉਨ੍ਹਾਂ ਦੇ ਕਲਸ਼ ਵਿੱਚ ਜਲਦੀ ਨਹੀਂ ਆਏਗਾ। ਜਦ ਵਿਨਾਸ਼ ਸਾਹਮਣੇ ਵੇਖਣਗੇ ਫਿਰ ਆਉਣਗੇ। ਸਮਝਣਗੇ ਕਿ ਹੁਣ ਤਾਂ ਮੌਤ ਆਇਆ ਕਿ ਆਇਆ। ਜਦ ਨਜ਼ਦੀਕ ਵੇਖਣਗੇ ਫਿਰ ਮੰਨਣਗੇ। ਉਨ੍ਹਾਂ ਦਾ ਪਾਰ੍ਟ ਹੀ ਅੰਤ ਵਿੱਚ ਹੈ। ਤੁਸੀਂ ਕਹਿੰਦੇ ਹੋ ਹੁਣ ਵਿਨਾਸ਼ ਆਇਆ ਕਿ ਆਇਆ, ਮੌਤ ਆਉਣਾ ਹੈ। ਉਹ ਸਮਝਦੇ ਹਨ ਕਿ ਇਨ੍ਹਾਂ ਦੇ ਇਹ ਗਪੌੜੇ ਹਨ।

ਤੁਹਾਡਾ ਝਾੜ ਹੋਲੀ - ਹੋਲੀ ਵੱਧਦਾ ਹੈ। ਸੰਨਿਆਸੀਆਂ ਨੂੰ ਸਿਰਫ ਕਹਿਣਾ ਹੈ ਕਿ ਬਾਪ ਨੂੰ ਯਾਦ ਕਰੋ। ਇਹ ਵੀ ਬਾਪ ਨੇ ਸਮਝਾਇਆ ਹੈ ਕਿ ਤੁਹਾਨੂੰ ਅੱਖਾਂ ਬੰਦ ਨਹੀਂ ਕਰਨੀਆਂ ਹਨ। ਅੱਖਾਂ ਬੰਦ ਹੋਣਗੀਆਂ ਤਾਂ ਬਾਪ ਨੂੰ ਕਿਵੇਂ ਵੇਖੋਗੇ। ਅਸੀਂ ਆਤਮਾ ਹਾਂ, ਪਰਮਪਿਤਾ ਪਰਮਾਤਮਾ ਦੇ ਸਾਹਮਣੇ ਬੈਠੇ ਹਾਂ। ਇਹ ਵੇਖਣ ਵਿੱਚ ਨਹੀਂ ਆਓਂਦਾ ਹੈ, ਪਰ ਇਹ ਗਿਆਨ ਬੁੱਧੀ ਵਿੱਚ ਹੈ। ਤੁਸੀਂ ਬੱਚੇ ਸਮਝਦੇ ਹੋ ਪਰਮਪਿਤਾ ਪਰਮਾਤਮਾ ਸਾਨੂੰ ਪੜ੍ਹਾ ਰਹੇ ਹਨ - ਇਸ ਸ਼ਰੀਰ ਦੇ ਆਧਾਰ ਨਾਲ। ਧਿਆਨ ਆਦਿ ਦੀ ਕੋਈ ਗੱਲ ਹੀ ਨਹੀਂ। ਧਿਆਨ ਵਿੱਚ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਇਹ ਭੋਗ ਆਦਿ ਦੀ ਡਰਾਮਾ ਵਿੱਚ ਸਭ ਨੂੰਦ ਹੈ। ਸਰਵੈਂਟ ਬਣ ਭੋਗ ਲਗਾ ਕੇ ਆਓਂਦੇ ਹੋ। ਜਿਵੇਂ ਸਰਵੈਂਟ ਲੋਕ ਵੱਡੇ ਆਦਮੀ ਨੂੰ ਖਵਾਉਂਦੇ ਹਨ। ਤੁਸੀਂ ਵੀ ਸਰਵੈਂਟ ਹੋ, ਦੇਵਤਾਵਾਂ ਨੂੰ ਭੋਗ ਲਗਾਉਣ ਜਾਂਦੇ ਹੋ। ਉਹ ਹਨ ਫਰਿਸ਼ਤੇ। ਉੱਥੇ ਮੰਮਾ ਬਾਬਾ ਨੂੰ ਵੇਖਦੇ ਹੋ। ਉਹ ਸੰਪੂਰਨ ਮੂਰਤੀ ਵੀ ਏਮ ਆਬਜੈਕਟ ਹੈ। ਉਨ੍ਹਾਂ ਨੂੰ ਇਵੇਂ ਦਾ ਫਰਿਸ਼ਤਾ ਕਿਸ ਨੇ ਬਣਾਇਆ ਹੈ? ਬਾਕੀ ਧਿਆਨ ਵਿੱਚ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਜਿਵੇਂ ਇੱਥੇ ਸ਼ਿਵਬਾਬਾ ਤੁਹਾਨੂੰ ਪੜ੍ਹਾਉਂਦੇ ਹਨ ਇਵੇਂ ਹੀ ਉੱਥੇ ਵੀ ਸ਼ਿਵਬਾਬਾ ਇਸ ਦੁਆਰਾ ਕੁਝ ਸਮਝਾਉਣਗੇ। ਸੂਖਸ਼ਮ ਵਿੱਚ ਕੀ ਹੁੰਦਾ ਹੈ, ਇਹ ਸਿਰਫ ਜਾਣਨਾ ਹੁੰਦਾ ਹੈ। ਬਾਕੀ ਟ੍ਰਾਂਸ ਆਦਿ ਨੂੰ ਕੁਝ ਵੀ ਮਹੱਤਵ ਨਹੀਂ ਦੇਣਾ ਹੈ। ਕੋਈ ਨੂੰ ਟ੍ਰਾਂਸ ਵਿਖਾਉਣਾ - ਇਹ ਵੀ ਬਚਪਨ ਹੈ। ਬਾਬਾ ਸਾਰਿਆਂ ਨੂੰ ਸਾਵਧਾਨ ਕਰਦੇ ਹਨ - ਟ੍ਰਾਂਸ ਵਿੱਚ ਨਾ ਜਾਓ, ਇਸ ਵਿੱਚ ਕਈ ਵਾਰ ਮਾਇਆ ਪ੍ਰਵੇਸ਼ ਹੋ ਜਾਂਦੀ ਹੈ।

ਇਹ ਪੜ੍ਹਾਈ ਹੈ, ਕਲਪ - ਕਲਪ ਬਾਪ ਆਕੇ ਤੁਹਾਨੂੰ ਪੜ੍ਹਾਉਂਦੇ ਹਨ। ਹੁਣ ਹੈ ਸੰਗਮਯੁਗ। ਤੁਹਾਨੂੰ ਟਰਾਂਸਫਰ ਹੋਣਾ ਹੈ। ਡਰਾਮਾ ਦੇ ਪਲਾਨ ਅਨੁਸਾਰ ਤੁਸੀਂ ਪਾਰ੍ਟ ਵਜਾ ਰਹੇ ਹੋ, ਪਾਰ੍ਟ ਦੀ ਮਹਿਮਾ ਹੈ। ਬਾਪ ਆਕੇ ਪੜ੍ਹਾਉਂਦੇ ਹਨ ਡਰਾਮਾ ਅਨੁਸਾਰ। ਤੁਹਾਨੂੰ ਬਾਪ ਤੋਂ ਇੱਕ ਵਾਰ ਪੜ੍ਹ ਕੇ ਮਨੁੱਖ ਤੋਂ ਦੇਵਤਾ ਜ਼ਰੂਰ ਬਨਣਾ ਹੈ। ਇਸ ਨਾਲ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ। ਅਸੀਂ ਬਾਪ ਨੂੰ ਵੀ ਬਾਪ ਦੀ ਰਚਨਾ ਦੇ ਆਦਿ ਮੱਧ ਅੰਤ ਨੂੰ ਵੀ ਜਾਣ ਗਏ ਹਾਂ। ਬਾਪ ਦੀ ਸਿੱਖਿਆ ਲੈਕੇ ਬਹੁਤ ਖ਼ੁਸ਼ ਹੋਣਾ ਚਾਹੀਦਾ ਹੈ। ਤੁਸੀਂ ਪੜ੍ਹਦੇ ਹੀ ਹੋ ਨਵੀਂ ਦੁਨੀਆਂ ਵਾਸਤੇ। ਉੱਥੇ ਹੈ ਹੀ ਦੇਵਤਾਵਾਂ ਦਾ ਰਾਜ ਤਾਂ ਜ਼ਰੂਰ ਪੁਰਸ਼ੋਤਮ ਸੰਗਮਯੁਗ ਤੇ ਪੜ੍ਹਨਾ ਹੁੰਦਾ ਹੈ। ਤੁਸੀਂ ਇਸ ਦੁੱਖ ਤੋਂ ਛੁੱਟ ਕੇ ਸੁੱਖ ਵਿੱਚ ਜਾਂਦੇ ਹੋ। ਇਥੇ ਤਮੋਪ੍ਰਧਾਨ ਹੋਣ ਦੇ ਕਾਰਣ ਤੁਸੀਂ ਬੀਮਾਰ ਆਦਿ ਹੁੰਦੇ ਹੋ। ਇਹ ਸਭ ਰੋਗ ਮਿੱਟ ਜਾਣੇ ਹਨ। ਮੁੱਖ ਹੈ ਹੀ ਪੜ੍ਹਾਈ, ਇਨ੍ਹਾਂ ਨਾਲ ਟ੍ਰਾਂਸ ਆਦਿ ਦਾ ਕੁਨੈਕਸ਼ਨ ਨਹੀਂ ਹੈ। ਇਹ ਵੱਡੀ ਗੱਲ ਨਹੀਂ। ਬਹੁਤ ਜਗ੍ਹਾ ਇਵੇਂ ਧਿਆਨ ਵਿੱਚ ਚਲੇ ਜਾਂਦੇ ਹਨ ਫਿਰ ਕਹਿੰਦੇ ਮੰਮਾ ਆਈ, ਬਾਬਾ ਆਇਆ। ਬਾਪ ਕਹਿੰਦੇ ਹਨ ਇਹ ਕੁਝ ਵੀ ਨਹੀਂ ਹੈ। ਬਾਪ ਤਾ ਇਕ ਹੀ ਗੱਲ ਸਮਝਾਉਂਦੇ ਹਨ - ਤੁਸੀਂ ਜੋ ਅੱਧਾਕਲਪ ਦੇਹ - ਅਭਿਮਾਨੀ ਬਣ ਪਏ ਹੋ, ਹੁਣ ਦੇਹੀ - ਅਭਿਮਾਨੀ ਬਣ ਬਾਪ ਨੂੰ ਯਾਦ ਕਰੋ ਤਾ ਵਿਕਰਮ ਵਿਨਾਸ਼ ਹੋਣ, ਇਸ ਨੂੰ ਯਾਦ ਦੀ ਯਾਤਰਾ ਕਿਹਾ ਜਾਂਦਾ ਹੈ। ਯੋਗ ਕਹਿਣ ਨਾਲ ਯਾਤਰਾ ਨਹੀਂ ਸਿੱਧ ਹੁੰਦੀ। ਤੁਸੀਂ ਆਤਮਾਵਾਂ ਨੂੰ ਇਥੋਂ ਜਾਣਾ ਹੈ, ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਤੁਸੀਂ ਹੁਣ ਯਾਤਰਾ ਕਰ ਰਹੇ ਹੋ। ਉਨ੍ਹਾਂ ਦਾ ਜੋ ਯੋਗ ਹੈ, ਉਸ ਵਿੱਚ ਯਾਤਰਾ ਦੀ ਗੱਲ ਨਹੀਂ। ਹੱਠਯੋਗੀ ਤਾ ਢੇਰ ਹਨ। ਉਹ ਹੈ ਹੱਠਯੋਗ, ਇਹ ਹੈ ਬਾਪ ਨੂੰ ਯਾਦ ਕਰਨਾ। ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ ਆਪਣੇ ਨੂੰ ਆਤਮਾ ਸਮਝੋ। ਇਵੇਂ ਹੋਰ ਕੋਈ ਕਦੇ ਨਹੀਂ ਸਮਝਾਉਣਗੇ। ਇਹ ਤਾਂ ਹੈ ਪੜ੍ਹਾਈ। ਬਾਪ ਦਾ ਬੱਚਾ ਬਣ ਪੜ੍ਹਨਾ ਤੇ ਪੜ੍ਹਾਉਣਾ ਹੈ। ਬਾਬਾ ਕਹਿੰਦੇ ਹਨ ਤੁਸੀਂ ਮਿਊਜ਼ੀਅਮ ਖੋਲੋ, ਆਪੇ ਤੁਹਾਡੇ ਕੋਲ ਆਉਣਗੇ। ਬੁਲਾਉਣ ਦੀ ਤਕਲੀਫ਼ ਨਹੀਂ ਹੋਵੇਗੀ। ਕਹਿਣਗੇ ਕਿ ਇਹ ਗਿਆਨ ਤਾ ਬੜਾ ਵਧੀਆ ਹੈ, ਕਦੀ ਸੁਣਿਆ ਨਹੀਂ ਹੈ। ਇਸ ਨਾਲ ਤਾਂ ਕਰੈਕਟਰ ਸੁਧਰਦੇ ਹਨ। ਮੁੱਖ ਹੈ ਹੀ ਪਵਿੱਤਰਤਾ, ਜਿਸਤੇ ਹੀ ਹੰਗਾਮੇ ਆਦਿ ਹੁੰਦੇ ਹਨ। ਬਹੁਤ ਫੇਲ ਵੀ ਹੁੰਦੇ ਹਨ। ਤੁਹਾਡੀ ਅਵਸਥਾ ਇਵੇਂ ਦੀ ਹੋ ਜਾਂਦੀ ਹੈ ਜੋ ਇਸ ਦੁਨੀਆਂ ਵਿੱਚ ਹੁੰਦੇ ਹੋਏ ਉਨ੍ਹਾਂ ਨੂੰ ਦੇਖਦੇ ਨਹੀਂ ਹੋ। ਖਾਂਦੇ ਪੀਂਦੇ ਵੀ ਬੁੱਧੀ ਉਸ ਤਰਫ਼ ਹੋਵੇ। ਜਿਵੇਂ ਬਾਪ ਨਵਾਂ ਮਕਾਨ ਬਣਾਉਂਦੇ ਹਨ ਤੇ ਸਭ ਦੀ ਬੁੱਧੀ ਨਵੇਂ ਮਕਾਨ ਵਿੱਚ ਚਲੀ ਜਾਂਦੀ ਹੈ ਨਾ। ਹੁਣ ਨਵੀਂ ਦੁਨੀਆਂ ਬਣ ਰਹੀ ਹੈ। ਬੇਹੱਦ ਦਾ ਬਾਪ ਬੇਹੱਦ ਦਾ ਘਰ ਬਣਾ ਰਹੇ ਹਨ। ਤੁਸੀਂ ਜਾਣਦੇ ਹੋ ਅਸੀਂ ਸਵਰਗਵਾਸੀ ਬਣਨ ਲਈ ਪੁਰਸ਼ਾਰਥ ਕਰ ਰਹੇ ਹਾਂ। ਹੁਣ ਚੱਕਰ ਪੂਰਾ ਹੋਇਆ ਹੈ। ਹੁਣ ਸਾਨੂੰ ਘਰ ਤੇ ਸਵਰਗ ਵਿੱਚ ਜਾਣਾ ਹੈ ਤਾ ਉਸਦੇ ਲਈ ਪਾਵਨ ਜ਼ਰੂਰ ਬਣਨਾ ਹੈ। ਯਾਦ ਦੀ ਯਾਤਰਾ ਨਾਲ ਪਾਵਨ ਬਣਨਾ ਹੈ। ਯਾਦ ਵਿੱਚ ਹੀ ਵਿਘਨ ਪੈਂਦੇ ਹਨ, ਇਸ ਵਿੱਚ ਹੀ ਤੁਹਾਡੀ ਲੜ੍ਹਾਈ ਹੈ। ਪੜ੍ਹਾਈ ਵਿੱਚ ਲੜ੍ਹਾਈ ਦੀ ਗੱਲ ਨਹੀਂ ਹੁੰਦੀ ਹੈ। ਪੜ੍ਹਾਈ ਤਾ ਬਿਲਕੁੱਲ ਸਿੰਪਲ ਹੈ। 84 ਦੇ ਚੱਕਰ ਦੀ ਨਾਲੇਜ਼ ਬੜੀ ਸਹਿਜ ਹੈ। ਬਾਕੀ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ, ਇਸ ਵਿੱਚ ਹੈ ਮਿਹਨਤ। ਬਾਪ ਕਹਿੰਦੇ ਨੇ ਯਾਦ ਦੀ ਯਾਤਰਾ ਨੂੰ ਭੁੱਲੋ ਨਾ। ਘੱਟੋ - ਘੱਟ 8 ਘੰਟਾ ਤਾ ਯਾਦ ਕਰੋ। ਸ਼ਰੀਰ ਨਿਰਵਾਹ ਲਈ ਕਰਮ ਵੀ ਕਰਨਾ ਹੈ। ਨੀਂਦ ਵੀ ਕਰਨੀ ਹੈ। ਸਹਿਜ ਮਾਰਗ ਹੈ ਨਾ। ਜੇ ਕਹੋ ਕਿ ਨੀਂਦ ਨਾ ਕਰੋ, ਤਾ ਇਹ ਹੋ ਗਿਆ ਹਠਯੋਗ। ਹਠਯੋਗੀ ਤਾਂ ਬਹੁਤ ਹਨ। ਬਾਪ ਕਹਿੰਦੇ ਹਨ ਉਸ ਪਾਸੇ ਕੁਝ ਨਾ ਦੇਖੋ, ਉਸ ਨਾਲ ਕੁਝ ਫਾਇਦਾ ਨਹੀਂ। ਕਿੰਨੇ ਹਠਯੋਗ ਆਦਿ ਸਿਖਾਉਂਦੇ ਹਨ। ਇਹ ਸਭ ਹੈ ਮਨੁੱਖ ਮੱਤ। ਤੁਸੀਂ ਆਤਮਾਵਾਂ ਹੋ, ਆਤਮਾ ਹੀ ਸ਼ਰੀਰ ਲੈ ਪਾਰਟ ਵਜਾਉਂਦੀ ਹੈ, ਡਾਕਟਰ ਆਦਿ ਬਣਦੀ ਹੈ। ਪਰ ਮਨੁੱਖ ਦੇਹ ਅਭਿਮਾਨੀ ਬਣ ਗਏ ਹਨ - ਮੈਂ ਫਲਾਣਾ ਹਾਂ…।

ਹੁਣ ਤੁਹਾਡੀ ਬੁੱਧੀ ਵਿੱਚ ਹੈ - ਅਸੀਂ ਆਤਮਾ ਹਾਂ। ਬਾਪ ਵੀ ਆਤਮਾ ਹੈ। ਇਸ ਸਮੇਂ ਤੁਸੀਂ ਆਤਮਾਵਾਂ ਨੂੰ ਪਰਮਪਿਤਾ ਪੜ੍ਹਾਉਂਦੇ ਹਨ, ਇਸਲਈ ਗਾਇਨ ਵੀ ਹੈ - ਆਤਮਾ ਪ੍ਰਮਾਤਮਾ ਵੱਖ ਰਹੇ ਬਹੁਕਾਲ… ਕਲਪ - ਕਲਪ ਮਿਲਦੇ ਹਨ। ਬਾਕੀ ਜੋ ਵੀ ਸਾਰੀ ਦੁਨੀਆਂ ਹੈ, ਉਹ ਸਭ ਦੇਹ - ਅਭਿਮਾਨ ਵਿੱਚ ਆਕੇ ਦੇਹ ਸਮਝ ਕੇ ਹੀ ਪੜ੍ਹਦੇ ਪੜ੍ਹਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਆਤਮਾਵਾਂ ਨੂੰ ਪੜਾਉਂਦਾ ਹਾਂ। ਜੱਜ, ਬੈਰਿਸਟਰ ਆਦਿ ਵੀ ਆਤਮਾ ਬਣਦੀ ਹੈ। ਤੁਸੀਂ ਆਤਮਾ ਸਤੋਪ੍ਰਧਾਨ ਪਵਿੱਤਰ ਸੀ ਤੁਸੀਂ ਪਾਰ੍ਟ ਵਜਾਉਂਦੇ - ਵਜਾਉਂਦੇ ਸਭ ਪਤਿਤ ਬਣੇ ਹੋ ਫਿਰ ਬੁਲਾਉਂਦੇ ਹੋ ਬਾਬਾ ਆਕੇ ਸਾਨੂੰ ਪਾਵਨ ਆਤਮਾ ਬਣਾਓ। ਬਾਪ ਤਾਂ ਹੈ ਹੀ ਪਾਵਨ। ਇਹ ਗੱਲ ਜਦੋਂ ਸੁਣਨ ਫਿਰ ਧਾਰਨਾ ਹੋਵੇ। ਤੁਸੀਂ ਬੱਚਿਆਂ ਨੂੰ ਵੀ ਧਾਰਨਾ ਹੁੰਦੀ ਹੈ ਫਿਰ ਤੁਸੀਂ ਦੇਵਤਾ ਬਣਦੇ ਹੋ। ਹੋਰ ਕਿਸੀ ਦੀ ਬੁੱਧੀ ਵਿੱਚ ਬੈਠੇਗਾ ਨਹੀਂ ਕਿਉਂਕਿ ਇਹ ਹੈ ਨਵੀਂ ਗੱਲ। ਇਹ ਹੈ ਗਿਆਨ। ਉਹ ਹੈ ਭਗਤੀ। ਤੁਸੀਂ ਵੀ ਭਗਤੀ ਕਰਦੇ - ਕਰਦੇ ਦੇਹ ਅਭਿਮਾਨੀ ਬਣ ਜਾਂਦੇ ਹੋ। ਹੁਣ ਬਾਪ ਕਹਿੰਦੇ ਹਨ - ਬੱਚੇ, ਆਤਮ ਅਭਿਮਾਨੀ ਬਣੋ। ਸਾਨੂੰ ਆਤਮਾਵਾਂ ਨੂੰ ਬਾਪ ਇਸ ਸ਼ਰੀਰ ਰਾਹੀਂ ਪੜ੍ਹਾਉਂਦੇ ਹਨ। ਘੜੀ - ਘੜੀ ਯਾਦ ਰੱਖੋ ਇਹ ਇਕ ਹੀ ਸਮਾਂ ਹੈ ਜਦੋ ਆਤਮਾਵਾਂ ਦਾ ਬਾਪ ਪਰਮਪਿਤਾ ਪੜ੍ਹਾਉਂਦੇ ਹਨ। ਬਾਕੀ ਤਾਂ ਸਾਰੇ ਡਰਾਮੇ ਵਿੱਚ ਕਦੀ ਪਾਰ੍ਟ ਹੀ ਨਹੀਂ ਹੈ, ਸਿਵਾਏ ਇਸ ਸੰਗਮਯੁਗ ਵਿੱਚ ਇਸ ਲਈ ਬਾਪ ਫਿਰ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਉ ਆਪਣੇ ਨੂੰ ਆਤਮਾ ਨਿਸ਼ਚੇ ਕਰੋ, ਬਾਪ ਨੂੰ ਯਾਦ ਕਰੋ। ਇਹ ਬੜੀ ਉੱਚੀ ਯਾਤਰਾ ਹੈ - ਚੜ੍ਹੇ ਤਾ ਚਾਖੇ ਬੈਕੁੰਠ ਰਸ। ਵਿਕਾਰ ਵਿੱਚ ਡਿੱਗਣ ਨਾਲ ਇੱਕਦਮ ਚਕਣਾਚੂਰ ਹੋ ਜਾਂਦੇ ਹਨ। ਫਿਰ ਵੀ ਸਵਰਗ ਵਿੱਚ ਤਾਂ ਆਉਣਗੇ ਪਰ ਪਦ ਬਹੁਤ ਨੀਵਾਂ ਹੋਵੇਗਾ। ਇਹ ਰਜਾਈ ਸਥਾਪਨ ਹੋ ਰਹੀ ਹੈ। ਇਸ ਵਿੱਚ ਘੱਟ ਪਦ ਵਾਲੇ ਵੀ ਚਾਹੀਦੇ ਹਨ, ਸਭ ਥੋੜੀ ਗਿਆਨ ਵਿੱਚ ਚਲਦੇ ਹਨ। ਫਿਰ ਤਾਂ ਬਾਬਾ ਨੂੰ ਬਹੁਤ ਬੱਚੇ ਮਿਲਣੇ ਚਾਹੀਦੇ ਹਨ। ਜੇ ਮਿਲਦੇ ਵੀ ਹਨ ਤਾਂ ਵੀ ਥੋੜੇ ਸਮੇਂ ਲਈ। ਤੁਸੀਂ ਮਾਤਾਵਾਂ ਦੀ ਬਹੁਤ ਮਹਿਮਾ ਹੈ, ਵੰਦੇ ਮਾਤਰਮ ਵੀ ਕਿਹਾ ਜਾਂਦਾ ਹੈ। ਜਗਤ ਅੰਬਾ ਦਾ ਕਿੰਨਾ ਭਾਰੀ ਮੇਲਾ ਲੱਗਦਾ ਹੈ, ਕਿਉਂਕਿ ਬੜੀ ਸਰਵਿਸ ਕੀਤੀ ਹੈ। ਜੋ ਬਹੁਤ ਸਰਵਿਸ ਕਰਦੇ ਹਨ ਉਹ ਵੱਡਾ ਰਾਜਾ ਬਣਦੇ ਹਨ। ਦਿਲਵਾੜਾ ਮੰਦਿਰ ਵਿੱਚ ਤੁਹਾਡਾ ਹੀ ਯਾਦਗਰ ਹੈ। ਤੁਹਾਨੂੰ ਬੱਚੀਆਂ ਨੂੰ ਤਾਂ ਬਹੁਤ ਸਮਾਂ ਕੱਢਣਾ ਚਾਹੀਦਾ ਹੈ। ਤੁਸੀਂ ਭੋਜਨ ਆਦਿ ਬਣਾਉਂਦੀਆਂ ਹੋ ਤਾਂ ਬਹੁਤ ਸ਼ੁੱਧ ਭੋਜਨ ਯਾਦ ਵਿੱਚ ਬੈਠ ਕੇ ਬਣਾਉਣਾ ਚਾਹੀਦਾ ਹੈ, ਜੋ ਕਿਸੇ ਨੂੰ ਖਵਾਓ ਤਾਂ ਉਨ੍ਹਾਂ ਦਾ ਵੀ ਦਿਲ ਸ਼ੁੱਧ ਹੋ ਜਾਏ। ਇਵੇਂ ਬਹੁਤ ਥੋੜ੍ਹੇ ਹਨ, ਜਿਨ੍ਹਾਂ ਨੂੰ ਇਵੇਂ ਦਾ ਭੋਜਨ ਮਿਲਦਾ ਹੋਵੇਗਾ। ਆਪਣੇ ਨੂੰ ਪੁੱਛੋ - ਅਸੀਂ ਸ਼ਿਵਬਾਬਾ ਦੀ ਯਾਦ ਵਿੱਚ ਰਹਿ ਕੇ ਭੋਜਨ ਬਣਾਉਂਦੇ ਹਾਂ, ਜੋ ਖਾਣ ਨਾਲ ਹੀ ਉਨ੍ਹਾਂ ਦੇ ਹਿਰਦੇ ਪਿਘਲ ਜਾਣ। ਘੜੀ - ਘੜੀ ਯਾਦ ਭੁੱਲ ਜਾਂਦੀ ਹੈ। ਬਾਬਾ ਕਹਿੰਦੇ ਭੁਲਣਾ ਵੀ ਡਰਾਮੇ ਵਿੱਚ ਨੂੰਦ ਹੈ ਕਿਉਂਕਿ ਤੁਸੀਂ 16 ਕਲਾਂ ਹਾਲੇ ਬਣੇ ਨਹੀਂ। ਸੰਪੂਰਨ ਬਣਨਾ ਜ਼ਰੂਰ ਹੈ। ਪੂਰਨਮਾਸ਼ੀ ਦੇ ਚੰਦਰਮਾਂ ਵਿੱਚ ਕਿੰਨਾ ਤੇਜ਼ ਹੁੰਦਾ ਹੈ, ਫਿਰ ਘੱਟ ਹੁੰਦੇ - ਹੁੰਦੇ ਲਕੀਰ ਜਾ ਕੇ ਰਹਿੰਦੀ ਹੈ। ਘੋਰ ਹਨ੍ਹੇਰਾ ਹੋ ਜਾਂਦਾ ਹੈ ਫਿਰ ਘੋਰ ਸੋਜਰਾ। ਇਹ ਵਿਕਾਰਾਂ ਨੂੰ ਛੱਡ ਬਾਪ ਨੂੰ ਯਾਦ ਕਰਦੇ ਰਹਾਂਗੇ ਤਾ ਤੁਹਾਡੀ ਆਤਮਾ ਸੰਪੂਰਨ ਬਣ ਜਾਏਗੀ। ਤੁਸੀਂ ਚਾਹੁੰਦੇ ਹੋ ਮਹਾਰਾਜਾ ਬਣੀਏ ਪਰ ਸਾਰੇ ਤਾਂ ਬਣ ਨਹੀਂ ਸਕਦੇ। ਪੁਰਸ਼ਾਰਥ ਸਭ ਨੂੰ ਕਰਨਾ ਹੈ। ਕੋਈ ਤਾਂ ਕੁਝ ਪੁਰਸ਼ਾਰਥ ਨਹੀਂ ਕਰਦੇ ਇਸ ਲਈ ਮਹਾਰਥੀ, ਘੁੜਸਵਾਰ, ਪਿਆਦੇ ਕਿਹਾ ਜਾਂਦਾ ਹੈ। ਮਹਾਰਥੀ ਥੋੜੇ ਹੁੰਦੇ ਹਨ। ਪਰਜਾ ਤੇ ਲਕਸ਼ਰ ਜਿਨਾਂ ਹੁੰਦਾ ਹੈ, ਉਨ੍ਹੇ ਕਮਾਂਡਰਜ਼ ਤੇ ਮੇਜ਼ਰਜ਼ ਨਹੀਂ ਹੁੰਦੇ ਹਨ। ਤੁਹਾਡੇ ਵਿੱਚ ਵੀ ਕਮਾਂਡਰਜ਼ ਮੇਜਰਜ਼, ਕੈਪਟਨ ਹਨ। ਪਿਆਦੇ ਵੀ ਹਨ। ਤੁਹਾਡੀ ਵੀ ਇਹ ਰੂਹਾਨੀ ਸੈਨਾ ਹੈ ਨਾ। ਸਾਰਾ ਮਦਾਰ ਹੈ ਯਾਦ ਦੀ ਯਾਤਰਾ ਤੇ। ਉਸ ਤੋਂ ਹੀ ਬਲ ਮਿਲੇਗਾ। ਤੁਸੀਂ ਹੋ ਗੁਪਤ ਯੋਧੇ। ਬਾਪ ਨੂੰ ਯਾਦ ਕਰਨ ਨਾਲ ਵਿਕਰਮਾ ਦਾ ਜੋ ਕਿਚੜਾ ਹੈ ਉਹ ਭਸਮ ਹੋ ਜਾਂਦਾ ਹੈ। ਬਾਪ ਕਹਿੰਦੇ ਹਨ ਧੰਦਾਧੋਰੀ ਭਾਵੇਂ ਕਰੋ। ਬਾਪ ਨੂੰ ਯਾਦ ਕਰੋ। ਤੁਸੀਂ ਜਨਮ - ਜਨਮਾਨਤ੍ਰ ਦੇ ਆਸ਼ਿਕ ਹੋ, ਇੱਕ ਮਾਸ਼ੂਕ ਦੇ। ਹੁਣ ਉਹ ਮਾਸ਼ੂਕ ਮਿਲਿਆ ਹੈ ਤਾਂ ਉਸ ਨੂੰ ਯਾਦ ਕਰਨਾ ਹੈ। ਅੱਗੇ ਯਾਦ ਕਰਦੇ ਸੀ ਭਾਵੇਂ ਪਰ ਵਿਕਰਮ ਵਿਨਾਸ਼ ਥੋੜੀ ਹੁੰਦੇ ਸੀ। ਬਾਪ ਨੇ ਦੱਸਿਆ ਹੈ ਤੁਹਾਨੂੰ ਇਥੇ ਹੀ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਆਤਮਾ ਨੂੰ ਹੀ ਬਣਨਾ ਹੈ। ਆਤਮਾ ਹੀ ਮਿਹਨਤ ਕਰ ਰਹੀ ਹੈ। ਇਸੇ ਜਨਮ ਵਿੱਚ ਤੁਹਾਨੂੰ ਜਨਮ - ਜਨਮਾਨਤ੍ਰ ਦੀ ਮੈਲ ਨੂੰ ਉਤਾਰਨਾ ਹੈ। ਇਹ ਹੈ ਮ੍ਰਿਤਲੋਕ ਦਾ ਅੰਤਿਮ ਜਨਮ ਫਿਰ ਜਾਣਾ ਹੈ ਅਮਰਲੋਕ। ਆਤਮਾ ਪਾਵਨ ਬਣੇ ਬਗੈਰ ਤਾਂ ਜਾ ਨਹੀਂ ਸਕਦੀ। ਸਭ ਨੂੰ ਆਪਣਾ - ਆਪਣਾ ਹਿਸਾਬ - ਕਿਤਾਬ ਚੁਕਤੂ ਕਰਕੇ ਜਾਣਾ ਹੈ। ਜੇ ਸਜਾਵਾਂ ਖਾਕੇ ਜਾਓਗੇ ਤਾਂ ਪਦ ਘੱਟ ਜਾਵੇਗਾ। ਜੋ ਸਜਾਵਾਂ ਨਹੀਂ ਖਾਂਦੇ ਹਨ ਉਹ ਸਿਰਫ਼ ਮਾਲਾ ਦੇ 8 ਦਾਣੇ ਕਹੇ ਜਾਂਦੇ ਹਨ। 9 ਰਤਨਾਂ ਦੀ ਹੀ ਅੰਗੂਠੀ ਆਦਿ ਬਣਦੀ ਹੈ। ਇਵੇਂ ਦਾ ਬਣਨਾ ਹੈ ਤਾਂ ਬਾਪ ਨੂੰ ਯਾਦ ਕਰਨ ਦੀ ਬਹੁਤ ਮਿਹਨਤ ਕਰਨੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸੰਗਮਯੁਗ ਤੇ ਖੁਦ ਨੂੰ ਟਰਾਂਸਫਰ ਕਰਨਾ ਹੈ। ਪੜ੍ਹਾਈ ਅਤੇ ਪਵਿੱਤਰਤਾ ਦੀ ਧਾਰਨਾ ਨਾਲ ਆਪਣੇ ਕਰੈਕਟਰ ਸੁਧਾਰਨੇ ਹਨ, ਟ੍ਰਾਂਸ ਆਦਿ ਦਾ ਸ਼ੌਂਕ ਨਹੀਂ ਰੱਖਣਾ ਹੈ।

2. ਸ਼ਰੀਰ ਨਿਰਵਾਹ ਅਰਥ ਕਰਮ ਵੀ ਕਰਨਾ ਹੈ, ਨੀਂਦ ਵੀ ਕਰਨੀ ਹੈ, ਹੱਠ ਯੋਗ ਨਹੀਂ ਹੈ, ਪਰ ਯਾਦ ਦੀ ਯਾਤਰਾ ਨੂੰ ਕਦੀ ਵੀ ਭੁੱਲਣਾ ਨਹੀਂ ਹੈ। ਯੋਗ ਯੁਕਤ ਹੋ ਕੇ ਇਵੇਂ ਸ਼ੁੱਧ ਭੋਜਨ ਬਣਾਓ ਅਤੇ ਖਵਾਓ ਜੋ ਖਾਣ ਵਾਲੇ ਦਾ ਦਿਲ ਸ਼ੁੱਧ ਹੋ ਜਾਵੇ।

ਵਰਦਾਨ:-
ਆਪਣੇ ਸੂਕਸ਼ਮ ਸ਼ਕਤੀਆਂ ਤੇ ਵਿਜਈ ਬਣਨ ਵਾਲੇ ਰਾਜਰਿਸ਼ੀ, ਸਵਰਾਜ ਅਧਿਕਾਰੀ ਆਤਮਾ ਭਵ।

ਕਰਮਿੰਦ੍ਰਿਆਜਿਤ ਬਣਨਾ ਤਾਂ ਸਹਿਜ ਹੈ ਪਰ ਮਨ ਬੁੱਧੀ ਸੰਸਕਾਰ - ਇਨ੍ਹਾਂ ਸੂਕਸ਼ਮ ਸ਼ਕਤੀਆਂ। ਤੇ ਵਿਜੇਈ ਬਣਨਾ - ਇਹ ਸੂਕਸ਼ਮ ਅਭਿਆਸ ਹੈ। ਜਿਸ ਵੇਲੇ ਜੋ ਸੰਕਲਪ, ਜੋ ਸੰਸਕਾਰ ਈਮਰਜ ਕਰਨਾ ਚਾਹੋ ਉਹ ਹੀ ਸੰਕਲਪ, ਉਹ ਹੀ ਸੰਸਕਾਰ ਸਹਿਜ ਅਪਣਾ ਸਕੋ- ਇਸ ਨੂੰ ਕਹਿੰਦੇ ਹਨ ਸੂਕਸ਼ਮ ਸ਼ਕਤੀਆਂ ਤੇ ਵਿਜੈ ਮਤਲਬ ਰਾਜਰਿਸ਼ੀ ਸਥਿਤੀ। ਜੇਕਰ ਸੰਕਲਪ ਸ਼ਕਤੀ ਨੂੰ ਆਰਡਰ ਕਰੋ ਕਿ ਹੁਣੇ - ਹੁਣੇ ਇਕਾਗ੍ਰਚਿੱਤ ਹੋ ਜਾਵੋ, ਤਾਂ ਰਾਜੇ ਦਾ ਆਰਡਰ ਉਸ ਘੜੀ ਉਸ ਤਰ੍ਹਾਂ ਮੰਨਣਾ - ਇਹ ਹੀ ਹੈ ਰਾਜ ਅਧਿਕਾਰੀ ਦੀ ਨਿਸ਼ਾਨੀ। ਇਸੇ ਆਵਾਜ਼ ਨਾਲ ਅੰਤਿਮ ਪੇਪਰ ਵਿਚ ਪਾਸ ਹੋਵੋਗੇ।

ਸਲੋਗਨ:-
ਸੇਵਾਵਾਂ ਨਾਲ ਜੋ ਦੁਆਵਾਂ ਮਿਲਦੀਆਂ ਹਨ ਇਹ ਹੀ ਸਭ ਤੋਂ ਵੱਡੀ ਤੇ ਵੱਡੀ ਦੇਣ ਹੈ।