08.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਬਾਪ ਸਮਾਨ ਅਪਕਾਰੀਆਂ ਤੇ ਵੀ ਉਪਕਾਰ ਕਰਨਾ ਸਿੱਖੋ, ਨਿੰਦਕ ਨੂੰ ਵੀ ਆਪਣਾ ਮਿੱਤਰ ਬਣਾਓ"

ਪ੍ਰਸ਼ਨ:-
ਬਾਪ ਦੀ ਕਿਹੜੀ ਦ੍ਰਿਸ਼ਟੀ ਪੱਕੀ ਹੈ? ਤੁਸੀਂ ਬੱਚਿਆਂ ਨੇ ਕਿਹੜੀ ਪੱਕੀ ਕਰਨੀ ਹੈ?

ਉੱਤਰ:-
ਬਾਪ ਦੀ ਦ੍ਰਿਸ਼ਟੀ ਪੱਕੀ ਹੈ ਕਿ ਜੋ ਵੀ ਆਤਮਾਵਾਂ ਹਨ ਸਭ ਮੇਰੇ ਬੱਚੇ ਹਨ। ਇਸ ਲਈ ਬੱਚੇ - ਬੱਚੇ ਕਹਿੰਦੇ ਰਹਿੰਦੇ ਹਨ। ਤੁਸੀਂ ਕਦੇ ਵੀ ਕਿਸੇ ਨੂੰ ਬੱਚੇ - ਬੱਚੇ ਨਹੀਂ ਕਹਿ ਸਕਦੇ ਹੋ। ਤੁਹਾਨੂੰ ਇਹ ਦ੍ਰਿਸ਼ਟੀ ਪੱਕੀ ਕਰਨੀ ਹੈ ਕਿ ਇਹ ਆਤਮਾ ਸਾਡਾ ਭਰਾ ਹੈ। ਭਰਾ ਨੂੰ ਵੇਖੋ, ਭਰਾ ਨਾਲ ਗੱਲ ਕਰੋ, ਇਸ ਨਾਲ ਰੂਹਾਨੀ ਪਿਆਰ ਰਹੇਗਾ। ਕ੍ਰਿਮੀਨਲ ਖਿਆਲਾਤ ਖ਼ਤਮ ਹੋ ਜਾਣਗੇ। ਨਿੰਦਾ ਕਰਨ ਵਾਲਾ ਵੀ ਮਿੱਤਰ ਬਣ ਜਾਵੇਗਾ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਰੂਹਾਨੀ ਬਾਪ ਦਾ ਨਾਮ ਕੀ ਹੈ? ਜ਼ਰੂਰ ਕਹਾਂਗੇ ਸ਼ਿਵ। ਉਹ ਸਭ ਦਾ ਰੂਹਾਨੀ ਬਾਪ ਹੈ, ਉਨ੍ਹਾਂਨੂੰ ਹੀ ਭਗਵਾਨ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ ਵਿਚੋਂ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਮਝਦੇ ਹਨ। ਇਹ ਜੋ ਆਕਾਸ਼ਵਾਣੀ ਕਹਿੰਦੇ ਹਨ, ਹੁਣ ਆਕਾਸ਼ਵਾਣੀ ਕਿਸਦੀ ਨਿਕਲਦੀ ਹੈ? ਸ਼ਿਵਬਾਬਾ ਦੀ। ਇਸ ਮੂੰਹ ਨੂੰ ਆਕਾਸ਼ ਤੱਤਵ ਕਿਹਾ ਜਾਂਦਾ ਹੈ। ਆਕਾਸ਼ ਦੇ ਤੱਤਵ ਨਾਲ ਵਾਣੀ ਤਾਂ ਸਾਰੇ ਮਨੁੱਖਾਂ ਦੀ ਨਿਕਲਦੀ ਹੈ। ਜੋ ਵੀ ਸਭ ਆਤਮਾਵਾਂ ਹਨ, ਆਪਣੇ ਬਾਪ ਨੂੰ ਭੁੱਲ ਗਈਆਂ ਹਨ। ਅਨੇਕ ਤਰ੍ਹਾਂ ਦੇ ਗਾਇਨ ਕਰਦੇ ਰਹਿੰਦੇ ਹਨ। ਜਾਣਦੇ ਕੁਝ ਵੀ ਨਹੀਂ। ਗਾਇਨ ਵੀ ਇਥੇ ਕਰਦੇ ਹਨ। ਸੁੱਖ ਵਿੱਚ ਤਾਂ ਕੋਈ ਵੀ ਬਾਪ ਨੂੰ ਯਾਦ ਨਹੀਂ ਕਰਦੇ। ਸਾਰੀਆਂ ਕਾਮਨਾਵਾਂ ਉਥੇ ਪੂਰੀਆਂ ਹੋ ਜਾਂਦੀਆਂ ਹਨ। ਇਥੇ ਤਾਂ ਕਾਮਨਾਵਾਂ ਬੜੀਆਂ ਰਹਿੰਦੀਆਂ ਹਨ। ਬਰਸਾਤ ਨਹੀਂ ਹੁੰਦੀ ਤਾਂ ਯੱਗ ਰਚਦੇ ਹਨ। ਇੰਵੇਂ ਨਹੀਂ ਕਿ ਸਦਾ ਯੱਗ ਕਰਨ ਨਾਲ ਮੀਂਹ ਪੈਂਦਾ ਹੈ। ਨਹੀਂ, ਕਿਤੇ ਫੈਮਨ ( ਸੁੱਕਾ ) ਪੈਂਦਾ ਹੈ ਭਾਵੇਂ ਯੱਗ ਕਰਦੇ ਹਨ, ਪਰੰਤੂ ਯੱਗ ਕਰਨ ਨਾਲ ਕੁਝ ਹੁੰਦਾ ਨਹੀਂ ਹੈ। ਇਹ ਤਾਂ ਡਰਾਮਾ ਹੈ। ਆਫ਼ਤਾਂ ਜਿਹੜੀਆਂ ਆਉਣੀਆਂ ਹਨ ਉਹ ਤਾਂ ਆਉਂਦੀਆਂ ਹੀ ਰਹਿਣਗੀਆਂ। ਕਿੰਨੇ ਢੇਰ ਮਨੁੱਖ ਮਰਦੇ ਹਨ, ਕਿੰਨੇ ਜਾਨਵਰ ਆਦਿ ਮਰਦੇ ਰਹਿੰਦੇ ਹਨ। ਮਨੁੱਖ ਕਿੰਨੇ ਦੁੱਖੀ ਹੁੰਦੇ ਹਨ। ਕਿ ਬਰਸਾਤ ਨੂੰ ਬੰਦ ਕਰਨ ਲਈ ਵੀ ਯੱਗ ਹੈ? ਜਦੋਂ ਇੱਕਦਮ ਮੁਸਲਾਧਾਰ ਬਰਸਾਤ ਹੋਵੇਗੀ ਤਾਂ ਯੱਗ ਕਰਨਗੇ? ਇਨ੍ਹਾਂ ਸਭ ਗੱਲਾਂ ਨੂੰ ਹੁਣ ਤੁਸੀਂ ਸਮਝਦੇ ਹੋ ਹੋਰ ਕੀ ਜਾਨਣ।

ਬਾਪ ਖੁੱਦ ਬੈਠ ਸਮਝਾਉਂਦੇ ਹਨ, ਮਨੁੱਖ ਬਾਪ ਦੀ ਮਹਿਮਾ ਵੀ ਕਰਦੇ ਹਨ ਅਤੇ ਗਾਲੀ ਵੀ ਦਿੰਦੇ ਹਨ। ਵੰਡਰ ਹੈ, ਬਾਬਾ ਦੀ ਗਲਾਨੀ ਕਦੋਂ ਤੋਂ ਸ਼ੁਰੂ ਹੋਈ? ਜਦੋਂ ਤੋਂ ਰਾਵਣ ਰਾਜ ਸ਼ੁਰੂ ਹੋਇਆ ਹੈ। ਮੁੱਖ ਗਲਾਨੀ ਕੀਤੀ ਹੈ ਜੋ ਈਸ਼ਵਰ ਨੂੰ ਸਰਵਵਿਆਪੀ ਕਿਹਾ ਹੈ, ਇਸ ਨਾਲ ਹੀ ਡਿੱਗ ਪਏ ਹਾਂ। ਗਾਇਨ ਹੈ ਨਿੰਦਾ ਸਾਡੀ ਜੋ ਕਰੇ ਮਿੱਤਰ ਸਾਡਾ ਸੋ। ਹੁਣ ਸਭਤੋਂ ਜਾਸਤੀ ਗਲਾਨੀ ਕਿਸਨੇ ਕੀਤੀ ਹੈ? ਤੁਸੀਂ ਬੱਚਿਆਂ ਨੇ। ਹੁਣ ਫੇਰ ਮਿੱਤਰ ਵੀ ਤੁਸੀਂ ਬਣਦੇ ਹੋ। ਉਂਵੇ ਤਾਂ ਗਲਾਨੀ ਸਾਰੀ ਦੁਨੀਆਂ ਕਰਦੀ ਹੈ। ਉਨ੍ਹਾਂ ਵਿੱਚ ਵੀ ਨੰਬਰਵਨ ਤੁਸੀਂ ਹੋ ਫੇਰ ਤੁਸੀਂ ਹੀ ਮਿੱਤਰ ਬਣਦੇ ਹੋ। ਸਭਤੋਂ ਨੇੜ੍ਹੇ ਵਾਲੇ ਮਿੱਤਰ ਹਨ ਬੱਚੇ। ਬੇਹੱਦ ਦਾ ਬਾਪ ਕਹਿੰਦੇ ਹਨ ਸਾਡੀ ਨਿੰਦਾ ਤੁਸੀਂ ਬੱਚਿਆਂ ਨੇ ਕੀਤੀ ਹੈ। ਅਪਕਾਰੀ ਵੀ ਤੁਸੀਂ ਬੱਚੇ ਬਣਦੇ ਹੋ। ਡਰਾਮਾ ਕਿਵੇਂ ਦਾ ਬਣਿਆ ਹੋਇਆ ਹੈ। ਇਹ ਹੈ ਵਿਚਾਰ ਸਾਗਰ ਮੰਥਨ ਕਰਨ ਦੀਆਂ ਗੱਲਾਂ। ਵਿਚਾਰ ਸਾਗਰ ਮੰਥਨ ਦਾ ਕਿੰਨਾ ਅਰਥ ਨਿਕਲਦਾ ਹੈ ਕੋਈ ਸਮਝ ਨਾ ਸਕੇ। ਬਾਪ ਕਹਿੰਦੇ ਹਨ ਕਿ ਤੁਸੀਂ ਬੱਚੇ ਪੜ੍ਹ ਕੇ ਉਪਕਾਰ ਕਰਦੇ ਹੋ। ਗਾਇਨ ਵੀ ਹੈ ਯਦਾ - ਯਦਾਹੀ ਭਾਰਤ ਦੀ ਗੱਲ ਹੈ। ਖੇਲ੍ਹ ਵੇਖੋ ਕਿਵੇਂ ਦਾ ਹੈ! ਸ਼ਿਵ ਜੇਯੰਤੀ ਅਥਵਾ ਸ਼ਿਵਰਾਤਰੀ ਵੀ ਮਨਾਉਂਦੇ ਹਨ। ਅਸਲ ਵਿੱਚ ਅਵਤਾਰ ਇੱਕ ਹੈ। ਅਵਤਾਰ ਨੂੰ ਵੀ ਠੀਕਰ - ਭੀਤਰ ਵਿੱਚ ਕਹਿ ਦਿੱਤਾ ਹੈ। ਬਾਪ ਉਲ੍ਹਾਮਾ ਦਿੰਦੇ ਹਨ। ਗੀਤਾ ਪਾਠੀ ਸ਼ਲੋਕ ਪੜ੍ਹਦੇ ਹਨ ਪ੍ਰੰਤੂ ਕਹਿੰਦੇ ਹਨ ਸਾਨੂੰ ਪਤਾ ਨਹੀਂ।

ਤੁਸੀਂ ਹੀ ਪਿਆਰੇ ਤੋਂ ਪਿਆਰੇ ਬੱਚੇ ਹੋ। ਕਿਸੇ ਨਾਲ ਗੱਲ ਕਰਨਗੇ ਤਾਂ ਬੱਚੇ - ਬੱਚੇ ਹੀ ਕਹਿੰਦੇ ਰਹਾਂਗੇ। ਬਾਪ ਦੀ ਤਾਂ ਉਹ ਦ੍ਰਿਸ਼ਟੀ ਪੱਕੀ ਹੋ ਗਈ ਹੈ। ਸਭ ਆਤਮਾਵਾਂ ਸਾਡੇ ਬੱਚੇ ਹਨ। ਤੁਹਾਡੇ ਵਿਚੋਂ ਇੱਕ ਵੀ ਨਹੀਂ ਹੋਵੇਗਾ ਜਿਸਦੇ ਮੁੱਖ ਤੋਂ ਬੱਚਾ ਅੱਖਰ ਨਿਕਲੇ। ਇਹ ਤਾਂ ਜਾਣਦੇ ਹਾਂ ਕੋਈ ਕਿਸੀ ਮਰਤਬੇ ਵਾਲਾ ਹੈ, ਕੀ ਹੈ। ਸਭ ਆਤਮਾਵਾਂ ਹਨ। ਇਹ ਵੀ ਡਰਾਮਾ ਬਣਿਆ ਹੋਇਆ ਹੈ, ਇਸ ਲਈ ਕੁਝ ਵੀ ਗਮ- ਖੁਸ਼ੀ ਨਹੀਂ ਹੁੰਦੀ। ਸਭ ਸਾਡੇ ਬੱਚੇ ਹਨ। ਕਿਸੇ ਨੇ ਮੇਹਤਰ ਦਾ ਸ਼ਰੀਰ ਧਾਰਨ ਕੀਤਾ ਹੈ, ਕਿਸੇ ਨੇ ਫਲਾਣੇ ਦਾ ਸ਼ਰੀਰ ਧਾਰਨ ਕੀਤਾ ਹੈ। ਬੱਚੇ - ਬੱਚੇ ਕਹਿਣ ਦੀ ਆਦਤ ਪੈ ਗਈ ਹੈ। ਬਾਬਾ ਦੀ ਨਜ਼ਰ ਵਿੱਚ ਸਭ ਆਤਮਾਵਾਂ ਹਨ। ਉਨ੍ਹਾਂ ਵਿਚੋਂ ਵੀ ਗ਼ਰੀਬ ਬਹੁਤ ਚੰਗੇ ਲਗਦੇ ਹਨ ਕਿਉਂਕਿ ਡਰਾਮੇ ਅਨੁਸਾਰ ਉਨ੍ਹਾਂਨੇ ਬਹੁਤ ਗਲਾਨੀ ਕੀਤੀ ਹੈ। ਹੁਣ ਫੇਰ ਮੇਰੇ ਕੋਲ ਆ ਗਏ ਹਨ। ਸਿਰ੍ਫ ਇਹ ਲਕਸ਼ਮੀ - ਨਾਰਾਇਣ ਹਨ ਜਿੰਨ੍ਹਾਂ ਦੀ ਕਦੇ ਗਲਾਨੀ ਨਹੀਂ ਕੀਤੀ ਜਾਂਦੀ। ਸ਼੍ਰੀ ਕ੍ਰਿਸ਼ਨ ਦੀ ਵੀ ਬਹੁਤ ਗਲਾਨੀ ਕੀਤੀ ਹੈ। ਵੰਡਰ ਹੈ ਨਾ। ਕ੍ਰਿਸ਼ਨ ਹੀ ਵੱਡਾ ਬਣਿਆ ਤਾਂ ਉਸਦੀ ਗਲਾਨੀ ਨਹੀਂ ਹੈ। ਇਹ ਗਿਆਨ ਕਿੰਨਾ ਅਟਪਟਾ ਹੈ। ਅਜਿਹੀਆਂ ਗੁਪਤ ਗੱਲਾਂ ਕੋਈ ਸਮਝ ਥੋੜ੍ਹੀ ਨਾ ਸਕਦੇ ਹਨ, ਇਸ ਵਿੱਚ ਚਾਹੀਦਾ ਹੈ ਸੋਨੇ ਦਾ ਬਰਤਨ। ਉਹ ਯਾਦ ਦੀ ਯਾਤਰਾ ਨਾਲ ਹੀ ਬਣ ਸਕਦਾ ਹੈ। ਇੱਥੇ ਬੈਠੇ ਵੀ ਪੂਰੀ ਤਰ੍ਹਾਂ ਯਾਦ ਥੋੜ੍ਹੀ ਨਾ ਕਰਦੇ ਹਨ। ਇਹ ਨਹੀਂ ਸਮਝਦੇ ਕੀ ਅਸੀਂ ਛੋਟੀ ਆਤਮਾ ਹਾਂ, ਯਾਦ ਵੀ ਬੁੱਧੀ ਨਾਲ ਕਰਨਾ ਹੈ। ਇਹ ਬੁੱਧੀ ਵਿੱਚ ਆਉਂਦਾ ਨਹੀਂ ਹੈ। ਛੋਟੀ ਜਿਹੀ ਆਤਮਾ, ਉਹ ਸਾਡਾ ਬਾਪ ਵੀ ਹੈ ਟੀਚਰ ਵੀ ਹੈ, ਇਹ ਬੁੱਧੀ ਵਿੱਚ ਆਉਂਣਾ ਹੀ ਅਸੰਭਵ ਹੋ ਜਾਂਦਾ ਹੈ। ਬਾਬਾ - ਬਾਬਾ ਤਾਂ ਕਹਿੰਦੇ ਹਨ, ਦੁੱਖ ਵਿੱਚ ਸਿਮਰਨ ਸਭ ਕਰਦੇ ਹਨ। ਭਗਵਾਨੁਵਾਚ ਹੈ ਨਾ - ਦੁੱਖ ਵਿੱਚ ਸਭ ਯਾਦ ਕਰਦੇ ਹਨ, ਸੁੱਖ ਵਿੱਚ ਕਰੇ ਨਾ ਕੋਈ। ਲੋੜ ਹੀ ਨਹੀਂ ਯਾਦ ਕਰਨ ਦੀ। ਇਥੇ ਤਾਂ ਇਤਨੇ ਦੁੱਖ ਆਫ਼ਤਾਂ ਆਦਿ ਆਉਂਦੀਆਂ ਹਨ, ਯਾਦ ਕਰਦੇ ਹਨ ਹੇ ਭਗਵਾਨ ਰਹਿਮ ਕਰੋ, ਕ੍ਰਿਪਾ ਕਰੋ। ਹੁਣ ਵੀ ਬੱਚੇ ਬਣਦੇ ਹਨ ਤਾਂ ਵੀ ਲਿਖਦੇ ਹਨ - ਕ੍ਰਿਪਾ ਕਰੋ, ਸ਼ਕਤੀ ਦੋ, ਰਹਿਮ ਕਰੋ। ਬਾਬਾ ਲਿਖਦੇ ਹਨ। ਸ਼ਕਤੀ ਆਪੇ ਹੀ ਯੋਗਬਲ ਨਾਲ ਲਵੋ। ਆਪਣੇ ਉਪਰ ਰਹਿਮ ਕਰੋ। ਆਪਣੇ ਨੂੰ ਆਪੇ ਹੀ ਰਾਜਤਿਲਕ ਦੇਵੋ। ਯੁਕਤੀ ਦਸਦਾ ਹਾਂ - ਕਿਵ਼ੇਂ ਦੇ ਸਕਦੇ ਹੋ। ਟੀਚਰ ਪੜ੍ਹਨ ਦੀ ਯੁਕਤੀ ਦਸਦੇ ਹਨ। ਸਟੂਡੈਂਟ ਦਾ ਕੰਮ ਹੈ ਪੜ੍ਹਨਾ, ਡਾਇਰੈਕਸ਼ਨ ਤੇ ਚੱਲਣਾ। ਟੀਚਰ ਕੋਈ ਥੋੜ੍ਹੀ ਹੀ ਹੈ ਜੋ ਕ੍ਰਿਪਾ ਅਸ਼ੀਰਵਾਦ ਕਰੇ। ਜੋ ਚੰਗੇ ਬੱਚੇ ਹੋਣਗੇ ਉਹ ਦੌੜਨਗੇ। ਹਰ ਇੱਕ ਆਜ਼ਾਦ ਹੈ, ਜਿੰਨੀ ਦੌੜ ਲਗਾਉਣੀ ਹੈ ਉਹ ਲਗਾਏ। ਯਾਦ ਦੀ ਯਾਤਰਾ ਹੀ ਦੌੜੀ ਹੈ।

ਇੱਕ - ਇੱਕ ਆਤਮਾ ਇੰਡੀਪੈਂਡੈਂਟ ਹੈ। ਭਰਾ - ਭੈਣ ਦਾ ਵੀ ਰਿਸ਼ਤਾ ਛੁੱਡਾ ਦਿੱਤਾ। ਭਰਾ - ਭਰਾ ਫੇਰ ਵੀ ਕ੍ਰਿਮੀਨਲ ਆਈ ਛੂਟਦੀ ਨਹੀਂ ਹੈ। ਉਹ ਆਪਣਾ ਕੰਮ ਕਰਦੀ ਰਹਿੰਦੀ ਹੈ। ਇਸ ਵਕਤ ਮਨੁੱਖਾਂ ਦੇ ਅੰਗ ਸਭ ਕ੍ਰਿਮੀਨਲ ਹਨ। ਕਿਸੇ ਨੂੰ ਲਤ ਮਾਰੀ, ਘਸੁੰਨ ਮਾਰਿਆ ਤਾਂ ਕ੍ਰਿਮੀਨਲ ਅੰਗ ਹੋਇਆ ਨਾ। ਅੰਗ - ਅੰਗ ਕ੍ਰਿਮੀਨਲ ਹੈ। ਉੱਥੇ ਕੋਈ ਵੀ ਅੰਗ ਕ੍ਰਿਮੀਨਲ ਨਹੀਂ ਹੋਵੇਗਾ। ਇੱਥੇ ਅੰਗ - ਅੰਗ ਨਾਲ ਕ੍ਰਿਮੀਨਲ ਕੰਮ ਕਰਦੇ ਰਹਿੰਦੇ ਹਨ। ਸਭਤੋਂ ਜ਼ਿਆਦਾ ਕ੍ਰਿਮੀਨਲ ਅੰਗ ਕਿਹੜਾ ਹੈ? ਅੱਖਾਂ। ਵਿਕਾਰ ਦੀ ਆਸ ਪੂਰੀ ਨਹੀਂ ਹੋਈ ਤਾਂ ਹੱਥ ਚਲਾਉਣ ਲਗ ਜਾਂਦੇ। ਪਹਿਲਾਂ - ਪਹਿਲਾਂ ਹਨ ਅੱਖਾਂ। ਤਾਂ ਸੂਰਦਾਸ ਦੀ ਵੀ ਕਹਾਣੀ ਹੈ। ਸ਼ਿਵਬਾਬਾ ਤਾਂ ਕੋਈ ਸ਼ਾਸਤਰ ਪੜ੍ਹਿਆ ਹੋਇਆ ਨਹੀਂ ਹੈ। ਇਹ ਰੱਥ ਪੜ੍ਹਿਆ ਹੋਇਆ ਹੈ। ਸ਼ਿਵਬਾਬਾ ਨੂੰ ਤਾਂ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਇਹ ਤੁਸੀਂ ਸਮਝਦੇ ਹੋ ਕਿ ਸ਼ਿਵਬਾਬਾ ਕੋਈ ਪੁਸਤਕ ਨਹੀਂ ਫੜ੍ਹਦਾ। ਮੈਂ ਤੇ ਨਾਲੇਜਫੁਲ ਹਾਂ ਬੀਜਰੂਪ ਹਾਂ। ਇਹ ਸ੍ਰਿਸ਼ਟੀ ਰੂਪੀ ਝਾੜ ਹੈ ਇਸ ਦਾ ਰਚਿਯਤਾ ਹੈ ਬਾਪ, ਬੀਜ। ਬਾਬਾ ਸਮਝਾਉਂਦੇ ਹਨ ਮੇਰਾ ਨਿਵਾਸ ਸਥਾਨ ਮੂਲਵਤਨ ਵਿੱਚ ਹੈ। ਹਾਲੇ ਮੈਂ ਇਸ ਸ਼ਰੀਰ ਵਿੱਚ ਵਿਰਾਜਮਾਨ ਹਾਂ ਹੋਰ ਕੋਈ ਕਹਿ ਨਾ ਸਕੇ ਮੈਂ ਇਸ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹਾਂ। ਮੈਂ ਪਰਮਪਿਤਾ ਪਰਮਾਤਮਾ ਹਾਂ ਕੋਈ ਕਹਿ ਨਹੀਂ ਸਕੇਗਾ। ਸੈਂਸੀਬੂਲ ਕੋਈ ਚੰਗਾ ਹੋਵੇ, ਉਸਨੂੰ ਕੋਈ ਕਹੇ ਈਸ਼ਵਰ ਸਰਵਵਿਆਪੀ ਹੈ ਤਾਂ ਝਟ ਪੁੱਛੇਗਾ ਕਿ ਤੁਸੀਂ ਵੀ ਈਸ਼ਵਰ ਹੋ? ਕੀ ਤੁਸੀਂ - ਅਲ੍ਹਾ ਸਾਈਂ ਹੋ? ਹੋ ਨਹੀਂ ਸਕਦਾ। ਪਰੰਤੂ ਇਸ ਸਮੇਂ ਕੋਈ ਸੈਂਸੀਬੂਲ ਨਹੀਂ ਹੈ। ਅਲ੍ਹਾ ਦਾ ਵੀ ਪਤਾ ਨਹੀ, ਖੁੱਦ ਹੀ ਕਹਿੰਦੇ ਹਨ ਅਲ੍ਹਾ ਹਾਂ। ਉਹ ਵੀ ਇੰਗਲਿਸ਼ ਵਿੱਚ ਕਹਿੰਦੇ ਹਨ ਓਮਨੀ ਪ੍ਰੇਜੇਂਟ। ਅਰਥ ਸਮਝਣ ਤਾਂ ਕਦੇ ਨਹੀਂ ਕਹਿਣ। ਬੱਚੇ ਹੁਣ ਜਾਣਦੇ ਹਨ ਸ਼ਿਵਬਾਬਾ ਦੀ ਜਯੰਤੀ ਸੋ ਨਵੇਂ ਵਿਸ਼ਵ ਦੀ ਜਯੰਤੀ। ਉਸ ਵਿੱਚ ਪਵਿੱਤਰਤਾ- ਸੁਖ - ਸ਼ਾਂਤੀ ਸਭ ਕੁਝ ਆ ਜਾਂਦਾ ਹੈ। । ਸ਼ਿਵ ਜਯੰਤੀ ਸੋ ਸ਼੍ਰੀਕ੍ਰਿਸ਼ਨ ਜਯੰਤੀ, ਸੋ ਦੁਸ਼ਹਿਰਾ ਜਯੰਤੀ। ਸ਼ਿਵਜਯੰਤੀ ਸੋ ਦੀਪਮਾਲਾ ਜਯੰਤੀ, ਸ਼ਿਵ ਜਯੰਤੀ ਸੋ ਸ੍ਵਰਗ ਜਯੰਤੀ। ਸਭ ਜਯੰਤੀਆਂ ਆ ਜਾਂਦੀਆਂ ਹਨ। ਇਹ ਸਭ ਨਵੀਆਂ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਸ਼ਿਵ ਜਯੰਤੀ ਸੋ ਸ਼ਿਵਾਲਿਯ ਜਯੰਤੀ, ਵੇਸ਼ਲਿਆ ਮਰੰਤੀ। ਸਾਰੀਆਂ ਨਵੀਆਂ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਸ਼ਿਵ ਜਯੰਤੀ ਸੋ ਨਵੇਂ ਵਿਸ਼ਵ ਦੀ ਜਯੰਤੀ। ਚਾਉਂਦੇ ਹੋ ਨਾ ਵਿਸ਼ਵ ਵਿੱਚ ਸ਼ਾਂਤੀ ਹੋਵੇ। ਤੁਸੀਂ ਕਿੰਨੀ ਵੀ ਚੰਗੀ ਤਰ੍ਹਾਂ ਸਮਝਾਉਂਦੇ ਹੋ, ਜਾਗਦੇ ਹੀ ਨਹੀਂ। ਅਗਿਆਨ ਹਨ੍ਹੇਰੇ ਵਿੱਚ ਸੁੱਤੇ ਪਏ ਹਨ ਨਾ। ਭਗਤੀ ਕਰਦੇ ਸੀੜੀ ਹੇਠਾਂ ਉਤਰਦੇ ਜਾਂਦੇ ਹਨ। ਬਾਪ ਕਹਿੰਦੇ ਹਨ ਮੈਂ ਆਕੇ ਸਭਦੀ ਸਦਗਤੀ ਕਰਦਾ ਹਾਂ। ਸ੍ਵਰਗ ਅਤੇ ਨਰਕ ਦਾ ਰਾਜ਼ ਤੁਹਾਨੂੰ ਬੱਚਿਆਂ ਨੂੰ ਬਾਪ ਸਮਝਾਉਂਦੇ ਹਨ। ਅਖਬਾਰਾਂ ਜੋ ਤੁਹਾਡੀ ਗਲਾਨੀ ਕਰਦੀਆਂ ਹਨ ਉਨ੍ਹਾਂ ਨੂੰ ਲਿਖ ਦੇਣਾ ਚਾਹੀਦਾ ਹੈ - ਨਿੰਦਾ ਸਾਡੀ ਜੋ ਕਰੇ ਮਿੱਤਰ ਸਾਡਾ ਸੋਈ। ਤੁਹਾਡੀ ਵੀ ਸਦਗਤੀ ਅਸੀਂ ਜ਼ਰੂਰ ਕਰਾਂਗੇ, ਜਿਤਨੀ ਚਾਹੀਏ ਉਤਨੀ ਗਾਲੀ ਦੋ। ਈਸ਼ਵਰ ਦੀ ਗਲਾਨੀ ਕਰਦੇ ਹਨ ਸਾਡੀ ਕੀਤੀ ਤੇ ਕੀ ਹੋਇਆ। ਤੁਹਾਡੀ ਸਦਗਤੀ ਅਸੀਂ ਜ਼ਰੂਰ ਕਰਾਂਗੇ। ਨਹੀਂ ਚਾਹੋਗੇ ਤਾਂ ਵੀ ਨੱਕ ਤੋਂ ਫੜ ਕੇ ਲੈ ਜਾਵਾਂਗੇ। ਡਰਨ ਦੀ ਤਾਂ ਗੱਲ ਨਹੀਂ, ਜੋ ਕੁਝ ਕਰਦੇ ਹਨ ਕਲਪ ਪਹਿਲੋਂ ਵੀ ਕੀਤਾ ਹੈ। ਅਸੀਂ ਬੀ. ਕੇ. ਤਾਂ ਸਭ ਦੀ ਸਗਦਤੀ ਕਰਾਂਗੇ। ਚੰਗੀ ਤਰ੍ਹਾਂ ਨਾਲ ਸਮਝਾਉਂਣਾ ਚਾਹੀਦਾ ਹੈ। ਅਬਲਾਵਾਂ ਤੇ ਅੱਤਿਆਚਾਰ ਤਾਂ ਕਲਪ ਪਹਿਲੋਂ ਵੀ ਹੋਇਆ ਸੀ, ਇਹ ਬੱਚੇ ਭੁਲ ਜਾਂਦੇ ਹਨ। ਬਾਪ ਕਹਿੰਦੇ ਹਨ ਬੇਹੱਦ ਦੇ ਬੱਚੇ ਸਭ ਸਾਡੀ ਗਲਾਨੀ ਕਰਦੇ ਹਨ। ਸਭ ਤੋਂ ਪਿਆਰੇ ਮਿੱਤਰ ਬੱਚੇ ਹੀ ਲਗਦੇ ਹਨ। ਬੱਚੇ ਤਾਂ ਫ਼ੁੱਲ ਹੁੰਦੇ ਹਨ। ਬੱਚਿਆਂ ਨੂੰ ਮਾਂ - ਬਾਪ ਚੁੰਮਦੇ ਹਨ, ਮੱਥੇ ਤੇ ਚੜ੍ਹਾਉਂਦੇ, ਉਨ੍ਹਾਂ ਦੀ ਸੇਵਾ ਕਰਦੇ ਹਨ ਬਾਬਾ ਵੀ ਤੁਹਾਡੀ ਬੱਚਿਆਂ ਦੀ ਸੇਵਾ ਕਰਦੇ ਹਨ।

ਹੁਣ ਤੁਹਾਨੂੰ ਇਹ ਨਾਲੇਜ ਮਿਲੀ ਹੋਈ ਹੈ ਤਾਂ ਤੁਸੀਂ ਨਾਲ ਲੈ ਜਾਂਦੇ ਹੋ। ਜੋ ਨਹੀਂ ਲੈਂਦੇ ਉਨ੍ਹਾਂ ਦਾ ਵੀ ਡਰਾਮੇ ਵਿੱਚ ਪਾਰ੍ਟ ਹੈ। ਉਹ ਹੀ ਪਾਰ੍ਟ ਵਜਾਉਣਗੇ। ਹਿਸਾਬ - ਕਿਤਾਬ ਚੁਕਤੂ ਕਰ ਘਰ ਚਲੇ ਜਾਂਦੇ ਹਨ। ਸ੍ਵਰਗ ਤਾਂ ਵੇਖ ਨਾ ਸਕਣ। ਸਭ ਥੋੜ੍ਹੀ ਨਾ ਸ੍ਵਰਗ ਵੇਖਣਗੇ। ਇਹ ਡਰਾਮਾ ਬਣਿਆ ਹੋਇਆ ਹੈ। ਪਾਪ ਖ਼ੂਬ ਕਰਦੇ ਹਨ, ਆਉਣਗੇ ਵੀ ਦੇਰੀ ਨਾਲ। ਤਮੋਪ੍ਰਧਾਨ ਬਹੁਤ ਦੇਰੀ ਨਾਲ ਆਉਣਗੇ। ਇਹ ਰਾਜ਼ ਵੀ ਬਹੁਤ ਅੱਛਾ ਸਮਝਣ ਵਾਲਾ ਹੈ। ਚੰਗੇ - ਚੰਗੇ ਮਹਾਂਰਥੀ ਬੱਚਿਆਂ ਤੇ ਵੀ ਗ੍ਰਹਿਚਾਰੀ ਬੈਠਦੀ ਹੈ ਤਾਂ ਝਟ ਗੁਸਾ ਆ ਜਾਂਦਾ ਹੈ ਫੇਰ ਚਿੱਠੀ ਵੀ ਨਹੀਂ ਲਿਖਦੇ ਹਨ। ਬਾਬਾ ਵੀ ਕਹਿੰਦੇ ਹਨ ਕਿ ਉਨ੍ਹਾਂ ਦੀ ਮੁਰਲੀ ਬੰਦ ਕਰ ਦੋ। ਅਜਿਹੇ ਨੂੰ ਬਾਪ ਦਾ ਖਜ਼ਾਨਾ ਦੇਣ ਨਾਲ ਫਾਇਦਾ ਹੀ ਕੀ ਹੈ ਫੇਰ ਕਿਸੇ ਦੀ ਅੱਖ ਖੁਲ੍ਹੇ ਤਾਂ ਕਹਾਂਗੇ ਭੁੱਲ ਹੋਈ। ਕੋਈ ਤਾਂ ਪਰਵਾਹ ਨਹੀਂ ਕਰਦੇ। ਇਤਨੀ ਗਫ਼ਲਤ ਨਹੀਂ ਕਰਨੀ ਚਾਹੀਦੀ। ਅਜਿਹੇ ਬਹੁਤ ਢੇਰ ਹਨ, ਬਾਪ ਨੂੰ ਯਾਦ ਵੀ ਨਹੀਂ ਕਰਦੇ ਹਨ, ਕਿਸੇ ਨੂੰ ਆਪ ਸਮਾਨ ਵੀ ਨਹੀਂ ਬਣਾਉਂਦੇ ਹਨ। ਨਹੀਂ ਤਾਂ ਬਾਬਾ ਨੂੰ ਲਿਖਣਾ ਚਾਹੀਦਾ ਹੈ - ਬਾਬਾ, ਅਸੀਂ ਹਰਦੱਮ ਤੁਹਾਨੂੰ ਯਾਦ ਕਰਦੇ ਹਾਂ। ਕਈ ਤਾਂ ਫੇਰ ਅਜਿਹੇ ਹਨ ਜੋ ਸਭ ਦਾ ਨਾਮ ਲਿਖ ਦਿੰਦੇ ਹਨ - ਫਲਾਣੇ ਨੂੰ ਯਾਦ ਦੇਣਾ, ਇਹ ਯਾਦ ਸੱਚੀ ਥੋੜ੍ਹੀ ਨਾ ਹੈ। ਝੂਠ ਚੱਲ ਨਾ ਸਕੇ। ਅੰਦਰ ਦਿਲ ਖਾਂਦਾ ਰਹੇਗਾ। ਬੱਚਿਆਂ ਨੂੰ ਪੋਇੰਟਸ ਤਾਂ ਚੰਗੇ - ਚੰਗੇ ਸਮਝਾਉਂਦੇ ਰਹਿੰਦੇ ਹਨ। ਦਿਨ- ਪ੍ਰਤੀਦਿਨ ਬਾਬਾ ਗੁਪਤ ਗੱਲਾਂ ਸਮਝਾਉਂਦੇ ਰਹਿੰਦੇ ਹਨ। ਦੁੱਖਾਂ ਦੇ ਪਹਾੜ ਡਿੱਗਣ ਵਾਲੇ ਹਨ। ਸਤਿਯੁਗ ਵਿੱਚ ਦੁੱਖ ਦਾ ਨਾਮ ਨਹੀਂ। ਹਾਲੇ ਹੈ ਰਾਵਣ ਰਾਜ। ਮੈਸੂਰ ਦਾ ਰਾਜਾ ਵੀ ਰਾਵਨ ਆਦਿ ਬਣਾ ਕੇ ਦੁਸ਼ਹਿਰਾ ਬਹੁਤ ਮਨਾਉਂਦੇ ਹਨ। ਰਾਮ ਨੂੰ ਭਗਵਾਨ ਕਹਿੰਦੇ ਹਨ। ਰਾਮ ਦੀ ਸੀਤਾ ਚੋਰੀ ਹੋਈ। ਹੁਣ ਉਹ ਤਾਂ ਸ੍ਰਵਸ਼ਕਤੀਮਾਂਨ ਠਹਿਰਿਆ, ਉਸਦੀ ਚੋਰੀ ਕਿਵੇਂ ਹੋ ਸਕਦੀ ਹੈ। ਇਹ ਸਭ ਹੈ ਅੰਧਸ਼ਰਧਾ। ਇਸ ਸਮੇਂ ਹਰ ਇੱਕ ਵਿੱਚ 5 ਵਿਕਾਰਾਂ ਦੀ ਗੰਦਗੀ ਹੈ। ਫੇਰ ਭਗਵਾਨ ਨੂੰ ਸਰਵਵਿਆਪੀ ਕਹਿਣਾ ਇਹ ਬਹੁਤ ਵੱਡਾ ਝੂਠ ਹੈ, ਤਾਂ ਹੀ ਤੇ ਬਾਪ ਕਹਿੰਦੇ ਹਨ - ਯਦਾ ਯਦਾਹਿ ...। ਮੈਂ ਆਕਰ ਸੱਚਖੰਡ, ਸੱਚਾ ਧਰਮ ਸਥਾਪਨ ਕਰਦਾ ਹਾਂ। ਸੱਚਖੰਡ ਸਤਿਯੁਗ ਨੂੰ, ਝੂਠਖੰਡ ਕਲਯੁਗ ਨੂੰ ਕਿਹਾ ਜਾਂਦਾ ਹੈ। ਹੁਣ ਬਾਪ ਝੂਠਖੰਡ ਨੂੰ ਸੱਚਖੰਡ ਬਣਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਗੁਪਤ ਵਾ ਅਟਪਟੇ ਗਿਆਨ ਨੂੰ ਸਮਝਾਉਣ ਦੇ ਲਈ ਬੁੱਧੀ ਨੂੰ ਯਾਦ ਦੀ ਯਾਤਰਾ ਨਾਲ ਸੋਨੇ ਦਾ ਬਰਤਨ ਬਣਾਉਣਾ ਹੈ। ਯਾਦ ਦੀ ਰੇਸ ਕਰਨੀ ਹੈ।

2. ਬਾਪ ਦੇ ਡਾਇਰੈਕਸ਼ਨ ਤੇ ਚਲਕੇ, ਪੜ੍ਹਾਈ ਨੂੰ ਧਿਆਨ ਨਾਲ ਪੜ੍ਹਕੇ ਆਪਣੇ ਉਪਰ ਆਪੇ ਹੀ ਕ੍ਰਿਪਾ ਅਤੇ ਅਸ਼ੀਰਵਾਦ ਕਰਨੀ ਹੈ ਆਪਣੇ ਨੂੰ ਰਾਜਤਿਲਕ ਦੇਣਾ ਹੈ। ਨਿੰਦਕ ਨੂੰ ਆਪਣਾ ਮਿੱਤਰ ਸਮਝ ਉਨ੍ਹਾਂ ਦੀ ਵੀ ਸਦਗਤੀ ਕਰਨੀ ਹੈ।

ਵਰਦਾਨ:-
ਉਪਰ ਤੋਂ ਅਵਤਰਿਤ ਹੋ ਅਵਤਾਰ ਬਣ ਸੇਵਾ ਕਰਨ ਵਾਲੇ ਸਾਕਸ਼ਾਤਕਾਰ ਮੂਰਤ ਭਵ

ਜਿਵੇਂ ਬਾਪ ਸੇਵਾ ਲਈ ਵਤਨ ਤੋਂ ਥੱਲੇ ਆਉਂਦੇ ਹਨ, ਇਵੇਂ ਅਸੀਂ ਵੀ ਸੇਵਾ ਦੇ ਪ੍ਰਤੀ ਵਤਨ ਤੋਂ ਆਏ ਹਾਂ, ਇਵੇਂ ਅਨੁਭਵ ਕਰ ਸੇਵਾ ਕਰੋ ਤਾਂ ਸਦਾ ਨਿਆਰੇ ਅਤੇ ਬਾਪ ਸਮਾਨ ਵਿਸ਼ਵ ਦੇ ਪਿਆਰੇ ਬਣ ਜਾਵੋਗੇ। ਉੱਪਰ ਤੋਂ ਥੱਲੇ ਆਉਣਾ ਮਤਲਬ ਅਵਤਾਰ ਬਣ ਅਵਤਰਿਤ ਹੋਕੇ ਸੇਵਾ ਕਰਨਾ। ਸਭ ਚਾਹੁੰਦੇ ਹਨ ਕਿ ਅਵਤਾਰ ਆਉਣ ਅਤੇ ਸਾਨੂੰ ਨਾਲ ਲੈ ਜਾਣ। ਤਾਂ ਸੱਚੇ ਅਵਤਾਰ ਤੁਸੀਂ ਹੋ ਜੋ ਸਭਨੂੰ ਮੁਕਤੀਧਾਮ ਵਿੱਚ ਨਾਲ ਲੈ ਜਾਣਗੇ। ਜਦੋਂ ਅਵਤਾਰ ਸਮਝਕੇ ਸੇਵਾ ਕਰਨਗੇ ਉਦੋਂ ਸਾਕਸ਼ਾਤਕਾਰ ਮੂਰਤ ਬਣਨਗੇ ਅਤੇ ਅਨੇਕਾਂ ਦੀਆਂ ਇਛਾਵਾਂ ਪੂਰਨ ਹੋਣਗੀਆਂ।

ਸਲੋਗਨ:-
ਤੁਹਾਨੂੰ ਕੋਈ ਚੰਗਾ ਦਵੇ ਜਾਂ ਬੁਰਾ ਤੁਸੀਂ ਸਭਨੂੰ ਸਨੇਹ ਦਵੋ, ਸਹਿਯੋਗ ਦਵੋ, ਰਹਿਮ ਕਰੋ।