08.09.24 Avyakt Bapdada Punjabi Murli
15.12.2001 Om Shanti Madhuban
ਇਕਵਰਤਾ ਬਣ ਪਵਿੱਤਰਤਾ
ਦੀ ਧਾਰਨਾ ਦਵਾਰਾ ਰੂਹਾਨੀਅਤ ਵਿੱਚ ਰਹਿ ਮਨਸਾ ਸੇਵਾ ਕਰੋ।
ਅੱਜ ਰੂਹਾਨੀ ਬਾਪ ਚਾਰੋਂ
ਪਾਸੇ ਦੇ ਰੂਹਾਨੀ ਬੱਚਿਆਂ ਦੀ ਰੂਹਾਨੀਅਤ ਨੂੰ ਦੇਖ ਰਹੇ ਹਨ। ਹਰ ਇੱਕ ਬੱਚੇ ਵਿੱਚ ਰੂਹਾਨੀਅਤ ਦੀ
ਝਲਕ ਕਿੰਨੀ ਹੈ? ਰੂਹਾਨੀਅਤ ਨੈਣਾਂ ਤੋਂ ਪ੍ਰਤੱਖ ਹੁੰਦੀ ਹੈ। ਰੂਹਾਨੀਅਤ ਦੀ ਸ਼ਕਤੀ ਵਾਲੀ ਆਤਮਾ ਸਦਾ
ਨੈਣਾਂ ਨਾਲ ਹੋਰਾਂ ਨੂੰ ਵੀ ਰੂਹਾਨੀ ਸ਼ਕਤੀ ਦਿੰਦੀ ਹੈ। ਰੂਹਾਨੀ ਮੁਸਕਾਨ ਹੋਰਾਂ ਨੂੰ ਵੀ ਖੁਸ਼ੀ ਦੀ
ਅਨੁਭੂਤੀ ਕਰਾਉਂਦੀ ਹੈ। ਉਹਨਾਂ ਦੀ ਚੱਲਣ, ਚੇਹਰਾ ਫਰਿਸ਼ਤੇ ਦੇ ਸਮਾਨ ਡਬਲ ਲਾਇਟ ਦਿਖਾਈ ਦਿੰਦਾ ਹੈ।
ਅਜਿਹੀ ਰੂਹਾਨੀਅਤ ਦਾ ਆਧਾਰ ਹੈ ਪਵਿੱਤਰਤਾ। ਜਿੰਨੀ - ਜਿੰਨੀ ਮਨ -ਵਾਣੀ ਕਰਮ ਵਿੱਚ ਪਵਿੱਤਰਤਾ
ਹੋਵੇਗੀ ਓਨਾ ਹੀ ਰੂਹਾਨੀਅਤ ਦਿਖਾਈ ਦਵੇਗੀ। ਪਵਿੱਤਰਤਾ ਬ੍ਰਾਹਮਣ ਜੀਵਨ ਦਾ ਸ਼ਿੰਗਾਰ ਹੈ। ਪਵਿੱਤਰਤਾ
ਬ੍ਰਾਹਮਣ ਜੀਵਨ ਦੀ ਮਰਿਆਦਾ ਹੈ। ਤਾਂ ਬਾਪਦਾਦਾ ਹਰ ਇੱਕ ਬੱਚੇ ਦੀ ਪਵਿੱਤਰਤਾ ਦੇ ਆਧਾਰ ਤੇ
ਰੂਹਰਿਹਾਂਨ ਨੂੰ ਦੇਖ ਰਹੇ ਹਨ। ਰੂਹਾਨੀ ਆਤਮਾ ਇਸ ਲੋਕ ਵਿੱਚ ਰਹਿੰਦੇ ਹੋਏ ਵੀ ਅਲੌਕਿਕ ਫਰਿਸ਼ਤਾ
ਦਿਖਾਈ ਦਵੇਗੀ।
ਤਾਂ ਆਪਣੇ ਆਪ ਨੂੰ ਦੇਖੋ,
ਚੈਕ ਕਰੋ - ਸਾਡੇ ਸੰਕਲਪ, ਬੋਲ ਵਿੱਚ ਰੂਹਾਂਨਿਅਤ ਹੈ? ਰੂਹਾਨੀ ਸੰਕਲਪ ਆਪਣੇ ਵਿੱਚ ਵੀ ਸ਼ਕਤੀ ਭਰਨ
ਵਾਲੇ ਹਨ ਅਤੇ ਦੂਸਰਿਆਂ ਨੂੰ ਵੀ ਸ਼ਕਤੀ ਦਿੰਦੇ ਹਨ। ਜਿਸਨੂੰ ਦੂਸਰੇ ਸ਼ਬਦ ਵਿੱਚ ਕਹਿੰਦੇ ਹੋ ਰੂਹਾਨੀ
ਸੰਕਲਪ ਮਨਸਾ ਸੇਵਾ ਨਾਲ ਨਿਮਿਤ ਬਣਦੇ ਹਨ। ਰੂਹਾਨੀ ਬੋਲ ਖੁਦ ਨੂੰ ਅਤੇ ਦੂਸਰਿਆਂ ਨੂੰ ਵੀ ਸੁਖ ਦਾ
ਅਨੁਭਵ ਕਰਾਉਂਦੇ ਹਨ। ਸ਼ਾਂਤੀ ਦਾ ਅਨੁਭਵ ਕਰਾਉਂਦੇ ਹਨ। ਇੱਕ ਰੂਹਾਨੀ ਬੋਲ ਹੋਰ ਆਤਮਾਵਾਂ ਦੇ ਜੀਵਨ
ਵਿੱਚ ਅੱਗੇ ਵੱਧਣ ਦਾ ਆਧਾਰ ਬਣ ਜਾਂਦਾ ਹੈ। ਰੂਹਾਨੀ ਬੋਲ ਬੋਲਣ ਵਾਲਾ ਵਰਦਾਨੀ ਆਤਮਾ ਬਣ ਜਾਂਦਾ
ਹੈ। ਰੂਹਾਨੀ ਕਰਮ ਸਹਿਜ ਖੁਦ ਨੂੰ ਵੀ ਕਰਮਯੋਗੀ ਸਥਿਤੀ ਦਾ ਅਨੁਭਵ ਕਰਾਉਂਦੇ ਹਨ ਅਤੇ ਦੂਸਰੇ ਨੂੰ
ਵੀ ਕਰਮ ਯੋਗੀ ਬਣਾਉਣ ਦੇ ਸੈਂਪਲ ਬਣ ਜਾਂਦੇ ਹਨ। ਜੋ ਵੀ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਹਨ ਉਹ
ਸਹਿਯੋਗੀ, ਕਰਮਯੋਗੀ ਜੀਵਨ ਦਾ ਅਨੁਭਵੀ ਬਣ ਜਾਂਦੇ ਹਨ। ਪਰ ਸੁਣਾਇਆ ਰੂਹਾਨੀਅਤ ਦਾ ਬੀਜ਼ ਹੈ
ਪਵਿੱਤਰਤਾ। ਪਵਿੱਤਰਤਾ ਸੁਪਨੇ ਤੱਕ ਵੀ ਭੰਗ ਨਾ ਹੋਵੇ ਉਦੋਂ ਰੂਹਾਂਨਿਅਤ ਦਿਖਾਈ ਦਵੇਗੀ। ਪਵਿੱਤਰਤਾ
ਸਿਰਫ਼ ਬ੍ਰਹਮਾਚਾਰਯ ਨਹੀਂ, ਪਰ ਹਰ ਬੋਲ ਬ੍ਰਹਮਾਚਾਰੀ ਹੋਵੇ, ਹਰ ਸੰਕਲਪ ਬ੍ਰਹਮਾਚਾਰੀ ਹੋਵੇ। ਹਰ
ਕਰਮ ਬ੍ਰਹਮਾਚਾਰੀ ਹੋਵੇ। ਜਿਵੇਂ ਲੌਕਿਕ ਵਿੱਚ ਕਿਸੇ - ਕਿਸੇ ਬੱਚੇ ਦੀ ਸੂਰਤ ਬਾਪ ਸਮਾਨ ਹੁੰਦੀ ਹੈ
ਤੇ ਕੀ ਕਿਹਾ ਜਾਂਦਾ ਹੈ ਕਿ ਇਸ ਵਿੱਚ ਬਾਪ ਦਿਖਾਈ ਦਿੰਦਾ ਹੈ। ਇਵੇਂ ਬ੍ਰਹਮਾਚਾਰੀ ਬ੍ਰਾਹਮਣ ਆਤਮਾ
ਦੇ ਚੇਹਰੇ ਰੂਹਾਨੀਅਤ ਦੇ ਆਧਾਰ ਤੇ ਬ੍ਰਹਮਾ ਬਾਪ ਸਮਾਨ ਅਨੁਭਵ ਹੋਵੇ। ਜੋ ਸੰਪਰਕ ਵਾਲਿਆਂ ਆਤਮਾਵਾਂ
ਅਨੁਭਵ ਹੋਣ। ਜੋ ਸੰਪਰਕ ਵਾਲੀ ਆਤਮਾਵਾਂ ਅਨੁਭਵ ਕਰਨ - ਇਹ ਬਾਪ ਸਮਾਨ ਹਨ। ਚਲੋ 100 ਪਰਸੈਂਟ ਨਹੀਂ
ਵੀ ਹੋਵੇ ਤਾਂ ਸਮੇਂ ਅਨੁਸਾਰ ਕਿੰਨੀ ਪਰਸੈਂਟ ਦਿਖਾਈ ਦਵੇ? ਕਿਥੋਂ ਤੱਕ ਪਹੁੰਚੇ ਹਨ? 75 ਪਰਸੈਂਟ,
80 ਪਰਸੈਂਟ, 90 ਪਰਸੈਂਟ, ਕਿਥੋਂ ਤੱਕ ਪਹੁੰਚੇ ਹਨ? ਇਹ ਅੱਗੇ ਦੀ ਲਾਇਨ ਦੱਸੋ, ਵੇਖੋ ਬੈਠਣ ਵਿੱਚ
ਤੇ ਤੁਹਾਨੂੰ ਨੰਬਰ ਅੱਗੇ ਮਿਲਿਆ ਹੈ। ਤਾਂ ਬਰ੍ਹਮਾਚਾਰੀ ਨੰ ਵਿੱਚ ਵੀ ਨੰਬਰ ਅੱਗੇ ਹੋਵੋਗੇ ਨਾ! ਹਨ
ਅੱਗੇ ਕਿ ਨਹੀਂ?
ਬਾਪਦਾਦਾ ਹਰ ਬੱਚੇ ਦੀ
ਪਵਿੱਤਰਤਾ ਦੇ ਆਧਾਰ ਤੇ ਰੂਹਾਨੀਅਤ ਦੇਖਣਾ ਚਾਹੂੰਦੇ ਹਨ। ਬਾਪਦਾਦਾ ਦੇ ਕੋਲ ਸਭਦਾ ਚਾਰਟ ਹੈ। ਬੋਲਦੇ
ਨਹੀਂ ਹਨ ਪਰ ਚਾਰਟ ਹੈ, ਕੀ - ਕੀ ਕਰਦੇ ਹਨ। ਕਿਵੇਂ ਕਰਦੇ ਹਨ। ਸਭ ਬਾਪਦਾਦਾ ਦੇ ਕੋਲ ਦੇ ਕੋਲ
ਚਾਰਟ ਹੈ। ਪਵਿੱਤਰਤਾ ਵਿੱਚ ਵੀ ਹਾਲੇ ਕਈ - ਕੀ ਬੱਚਿਆਂ ਦੀ ਪਰਸੈਂਟੇਜ ਬਹੁਤ ਘੱਟ ਹੈ। ਸਮੇਂ ਦੇ
ਅਨੁਸਾਰ ਵਿਸ਼ਵ ਦੀਆਂ ਆਤਮਾਵਾਂ ਆਪ ਆਤਮਾਵਾਂ ਨੂੰ ਰੂਹਾਨੀਅਤ ਦਾ ਸੈਂਪਲ ਦੇਖਣਾ ਚਾਹੁੰਦੀਆਂ ਹਨ।
ਇਸਦਾ ਸਹਿਜ ਸਾਧਨ ਹੈ - ਸਿਰਫ਼ ਇੱਕ ਸ਼ਬਦ ਅਟੇੰਸ਼ਨ ਰੱਖੋ, ਬਾਰ - ਬਾਰ ਉਸ ਇੱਕ ਸ਼ਬਦ ਨੂੰ ਆਪਣੇ ਆਪ
ਅੰਡਰਲਾਇਨ ਕਰੋ, ਉਹ ਇੱਕ ਸ਼ਬਦ ਹੈ - ਇਕਵਰਤਾ ਭਵ। ਜਿੱਥੇ ਇੱਕ ਹੈ ਉੱਥੇ ਇਕਾਗਰਤਾ ਖੁਦ ਹੀ ਆ ਜਾਂਦੀ
ਹੈ। ਅਚਲ, ਅਡੋਲ ਖੁਦ ਹੀ ਬਣ ਜਾਂਦੇ ਹਨ। ਇੱਕਵਰਤਾ ਬਣਨ ਨਾਲ ਇਕਮਤ ਤੇ ਚਲਣਾ ਬਹੁਤ ਸਹਿਜ ਹੋ ਜਾਂਦਾ
ਹੈ। ਜਦੋਂ ਹਨ ਹੀ ਇੱਕਵਰਤਾ ਤਾਂ ਇਕ ਦੀ ਮਤ ਨਾਲ ਇੱਕਮਤੀ ਸਦਗਤੀ ਸਹਿਜ ਹੋ ਜਾਂਦੀ ਹੈ। ਇਕਰਸ ਸਥਿਤੀ
ਖੁਦ ਹੀ ਬਣ ਜਾਂਦੀ ਹੈ। ਤਾਂ ਚੈਕ ਕਰੋ - ਇਕਵਰਤਾ ਹਨ? ਸਾਰੇ ਦਿਨ ਵਿੱਚ ਮਨ -ਬੁੱਧੀ ਇੱਕਵਰਤਾ
ਰਹਿੰਦਾ ਹੈ? ਹਿਸਾਬ ਵਿੱਚ ਵੀ ਆਦਿ ਹਿਸਾਬ ਇੱਕ ਤੋਂ ਸ਼ੁਰੂ ਹੁੰਦਾ ਹੈ। ਇੱਕ ਬਿੰਦੀ ਅਤੇ ਇੱਕ ਸ਼ਬਦ,
ਇੱਕ ਅੰਕ ਲਗਾਉਂਦੇ ਜਾਓ, ਇੱਕ ਬਿੰਦੀ ਲਗਾਉਂਦੇ ਜਾਓ ਤਾਂ ਕਿੰਨਾ ਵਧਦਾ ਜਾਏਗਾ! ਤਾਂ ਹੋਰ ਕੁਝ ਵੀ
ਯਾਦ ਨਾ ਆਵੇ, ਇੱਕ ਸ਼ਬਦ ਤਾਂ ਯਾਦ ਰਹੇਗਾ ਨਾ! ਇਸ ਸਮੇਂ, ਆਤਮਾਵਾਂ ਤੁਸੀਂ ਇਕਵਰਤਾ ਆਤਮਾਵਾਂ ਨੂੰ
ਪੁਕਾਰ ਰਹੇ ਹਨ। ਤਾਂ ਸਮੇਂ ਦੀ ਪੁਕਾਰ, ਆਤਮਾਵਾਂ ਦੀ ਪੁਕਾਰ - ਹੇ ਦੇਵ ਆਤਮਾਵਾਂ ਸੁਣਨ ਵਿੱਚ ਨਹੀਂ
ਆਉਂਦੀ? ਪ੍ਰਕ੍ਰਿਤੀ ਵੀ ਤੁਸੀਂ ਪ੍ਰਕ੍ਰਿਤੀਪਤੀ ਨੂੰ ਦੇਖ - ਦੇਖ ਪੁਕਾਰ ਰਹੀ ਹੈ - ਹੇ
ਪ੍ਰਕ੍ਰਿਤੀਪਤੀ ਆਤਮਾਵੋ ਹੁਣ ਪਰਿਵਰਤਨ ਕਰੋ। ਇਹ ਤਾਂ ਵਿੱਚ - ਵਿੱਚ ਛੋਟੇ ਝਟਕੇ ਲੱਗ ਰਹੇ ਹਨ।
ਵਿਚਾਰੀ ਆਤਮਾਵਾਂ ਨੂੰ ਬਾਰ -ਬਾਰ ਦੁੱਖ ਦੇ, ਡਰ ਦੇ ਝਟਕੇ ਨਹੀਂ ਖਵਾਓ। ਤੁਸੀਂ ਮੁਕਤੀ ਦਵਾਉਣ ਵਾਲੀ
ਆਤਮਾਓ ਮਾਸਟਰ ਮੁਕਤੀਦਾਤਾ ਕਦੋਂ ਇਹਨਾਂ ਆਤਮਾਵਾਂ ਨੂੰ ਮੁਕਤੀ ਦਵਾਓਗੇ? ਕੀ ਮਨ ਵਿੱਚ ਰਹਿਮ ਨਹੀਂ
ਆਉਂਦਾ? ਕਿ ਸਮਾਚਾਰ ਸੁਣ ਕੇ ਚੁੱਪ ਹੋ ਜਾਂਦੇ ਹੋ, ਬਸ, ਹੋ ਗਿਆ, ਸੁਣ ਲਿਆ ਇਸਲਈ ਬਾਪਦਾਦਾ ਹਰ
ਬੱਚੇ ਦਾ ਹੁਣ ਮਰਸੀਫੁੱਲ ਸਵਰੂਪ ਦੇਖਣਾ ਚਾਹੁੰਦੇ ਹਨ। ਆਪਣੀਆਂ ਹੱਦ ਦੀਆ ਗੱਲਾਂ ਹੁਣ ਛੱਡ ਦਵੋ,
ਮਰਸੀਫੁੱਲ ਬਣੋ। ਮਨਸਾ ਸੇਵਾ ਵਿੱਚ ਲੱਗ ਜਾਓ। ਸਾਕਾਸ਼ ਦਵੋ, ਸ਼ਾਂਤੀ ਦਵੋ, ਸਹਾਰਾ ਦਵੋ। ਜੇਕਰ
ਮਰਸੀਫੁੱਲ ਬਣ ਹੋਰਾਂ ਨੂੰ ਸਹਾਰਾ ਦੇਣ ਵਿੱਚ ਬਿਜ਼ੀ ਰਹੋਗੇ ਤਾਂ ਹੱਦ ਦੀਆਂ ਅਕਰਸ਼ਨਾਂ ਤੋਂ, ਹੱਦ
ਦੀਆਂ ਗੱਲਾਂ ਤੋਂ ਖੁਦ ਹੀ ਦੂਰ ਹੋ ਜਾਓਗੇ। ਮਿਹਨਤ ਤੋਂ ਬੱਚ ਜਾਵੋਗੇ। ਵਾਣੀ ਦੀ ਸੇਵਾ ਵਿੱਚ ਬਹੁਤ
ਸਮੇਂ ਦਿੱਤਾ, ਸਮੇਂ ਸਫ਼ਲ ਕੀਤਾ, ਸੰਦੇਸ਼ ਦਿੱਤਾ। ਆਤਮਾਵਾਂ ਨੂੰ ਸੰਬੰਧ -ਸੰਪਰਕ ਵਿੱਚ ਲਿਆਉਂਦਾ,
ਡਰਾਮੇ ਅਨੁਸਾਰ ਹੁਣ ਤੱਕ ਜੋ ਕੀਤਾ ਬਹੁਤ ਵਧੀਆ ਕੀਤਾ। ਪਰ ਹੁਣ ਵਾਣੀ ਦੇ ਨਾਲ ਮਨਸਾ ਸੇਵਾ ਦੀ
ਜਰੂਰਤ ਹੈ। ਅਤੇ ਇਹ ਮਨਸਾ ਸੇਵਾ ਹਰ ਇੱਕ ਨਵਾਂ, ਪੁਰਾਣਾ, ਮਹਾਰਥੀ, ਘੁੜਸਵਾਰ, ਪਿਆਦੇ ਸਭ ਕਰ ਸਕਦੇ
ਹਨ। ਇਸ ਵਿੱਚ ਵੱਡੇ ਕਰਨਗੇ, ਅਸੀਂ ਛੋਟੇ ਹਾਂ, ਅਸੀਂ ਤਾਂ ਬੀਮਾਰ ਹਾਂ, ਅਸੀਂ ਤੇ ਸਾਧਨਾ ਵਾਲੇ ਨਹੀਂ
ਹਾਂ … ਕੋਈ ਵੀ ਆਧਾਰ ਨਹੀਂ ਚਾਹੀਦਾ। ਇਹ ਛੋਟੇ - ਛੋਟੇ ਬੱਚੇ ਵੀ ਕਰ ਸਕਦੇ ਹਨ। ਬੱਚੇ, ਮਨਸਾ ਸੇਵਾ
ਕਰ ਸਕਦੇ ਹਨ ਨਾ? (ਹਾਂ ਜੀ) ਇਸਲਈ ਹੁਣ ਵਾਚਾ ਅਤੇ ਮਨਸਾ ਸੇਵਾ ਦਾ ਬੈਲੇਂਸ ਰੱਖੋ। ਮਨਸਾ ਸੇਵਾ
ਨਾਲ ਤੁਸੀਂ ਕਰਨ ਵਾਲਿਆਂ ਨੂੰ ਵੀ ਬਹੁਤ ਫਾਇਦਾ ਹੈ। ਕਿਉਂ? ਜਿਸ ਆਤਮਾ ਨੂੰ ਮਨਸਾ ਸੇਵਾ ਮਤਲਬ
ਸੰਕਲਪ ਦਵਾਰਾ ਸ਼ਕਤੀ ਦੇਣਗੇ, ਸਾਕਾਸ਼ ਦਵੋਗੇ ਉਹ ਆਤਮਾ ਤੁਹਾਨੂੰ ਦੁਆ ਦਵੇਗੀ। ਅਤੇ ਤੁਹਾਡੇ ਖ਼ਾਤੇ
ਵਿੱਚ ਖੁਦ ਦਾ ਪੁਰਸ਼ਾਰਥ ਤਾਂ ਹੈ ਹੀ ਪਰ ਦੁਆਵਾਂ ਦਾ ਖਾਤਾ ਵੀ ਜਮਾਂ ਹੋ ਜਾਏਗਾ। ਤਾਂ ਤੁਹਾਡਾ ਜਮਾਂ
ਦਾ ਖਾਤਾ ਡਬਲ ਤਰੀਕੇ ਨਾਲ ਵੱਧਦਾ ਜਾਏਗਾ, ਇਸਲਈ ਭਾਵੇਂ ਨਵੇਂ ਹਨ, ਭਾਵੇਂ ਪੁਰਾਣੇ ਹਨ, ਕਿਉਂਕਿ
ਇਸ ਵਾਰੀ ਨਵੇਂ ਬਹੁਤ ਆਏ ਹਨ ਨਾ! ਪਹਿਲੀ ਵਾਰੀ ਆਏ ਹੋਏ ਬੱਚਿਆਂ ਕੋਲੋਂ ਵੀ ਬਾਪਦਾਦਾ ਪੁੱਛਦੇ ਹਨ
ਕਿ ਤੁਸੀਂ ਆਤਮਾਵਾਂ ਮਨਸਾ ਸੇਵਾ ਕਰ ਸਕਦੀਆਂ ਹੋ? (ਬਾਪਦਾਦਾ ਨੇ ਪਾਂਡਵਾਂ ਤੋਂ, ਮਾਤਾਵਾਂ ਤੋ ਸਭਤੋਂ
ਵੱਖ - ਵੱਖ ਪੁੱਛਿਆ ਤੁਸੀਂ ਮਨਸਾ ਸੇਵਾ ਕਰ ਸਕਦੇ ਹੋ?) ਇਹ ਤਾਂ ਬਹੁਤ ਵਧੀਆ ਹੱਥ ਉਠਾਇਆ, ਭਾਵੇਂ
ਕੋਈ ਟੀ. ਵੀ. ਤੋਂ ਦੇਖਕੇ ਸੁਣ ਰਹੇ ਹਨ, ਹੁਣ ਬਾਪਦਾਦਾ ਸਭ ਬੱਚਿਆਂ ਨੂੰ ਜਿੰਮੇਵਾਰੀ ਦਿੰਦੇ ਹਨ
ਕਿ ਰੋਜ਼ ਸਾਰੇ ਦਿਨ ਵਿੱਚ ਕਿੰਨੇ ਘੰਟੇ ਮਨਸਾ ਸੇਵਾ ਅਸਲ ਢੰਗ ਨਾਲ ਕੀਤੀ, ਉਸਦਾ ਹਰ ਇੱਕ ਆਪਣੇ ਕੋਲ
ਚਾਰਟ ਰੱਖਣਾ। ਇਵੇਂ ਨਹੀਂ ਕਹਿਣਾ ਹਾਂ ਕਰ ਲਈ। ਅਸਲ ਰੂਪ ਵਿੱਚ ਕਿੰਨੇ ਘੰਟੇ ਮਨਸਾ ਸੇਵਾ ਕੀਤੀ,
ਉਹ ਹਰ ਇੱਕ ਚਾਰਟ ਰੱਖਣਾ। ਫਿਰ ਬਾਪਦਾਦਾ ਅਚਾਨਕ ਚਾਰਟ ਮੰਗਾਉਣਗੇ। ਡੇਟ ਨਹੀਂ ਦੱਸਣਗੇ। ਅਚਾਨਕ
ਮੰਗਾਉਣਗੇ, ਦੇਖਣਗੇ ਕਿ ਜਿੰਮੇਵਾਰੀ ਦਾ ਤਾਜ਼ ਪਾਇਆ ਹੈ ਜਾਂ ਹਿਲਦਾ ਰਿਹਾ ਹੈ? ਜਿੰਮੇਵਾਰੀ ਦਾ ਤਾਜ਼
ਪਾਇਆ ਹੈ ਨਾ! ਟੀਚਰਸ ਨੇ ਵੀ ਜਿੰਮੇਵਾਰੀ ਦਾ ਤਾਜ਼ ਪਾਇਆ ਹੋਇਆ ਹੈ ਨਾ! ਹੁਣ ਉਸ ਵਿੱਚ ਇਹ ਐਡ ਕਰਨਾ।
ਠੀਕ ਹੈ ਨਾ! ਡਬਲ ਫ਼ਾਰਨਰਜ਼ ਹੱਥ ਉਠਾਓ। ਇਹ ਜਿੰਮੇਵਾਰੀ ਦਾ ਤਾਜ਼ ਚੰਗਾ ਲੱਗਦਾ ਹੈ, ਤਾਂ ਇਵੇਂ ਹੱਥ
ਉਠਾਓ। ਟੀਚਰਸ ਵੀ ਹੱਥ ਉਠਾਓ ਤੁਹਾਨੂੰ ਦੇਖਕੇ ਸਭਨੂੰ ਪ੍ਰੇਰਣਾ ਮਿਲੇਗੀ। ਤਾਂ ਚਾਰਟ ਰੱਖਣਗੇ? ਅੱਛਾ,
ਬਾਪਦਾਦਾ ਅਚਾਨਕ ਇੱਕ ਦਿਨ ਪੁੱਛੇਗਾ, ਆਪਣਾ - ਆਪਣਾ ਚਾਰਟ ਲਿੱਖ ਕੇ ਭੇਜੋ, ਫਿਰ ਦੇਖਾਂਗੇ ਕਿਉਂਕਿ
ਵਰਤਮਾਨ ਸਮੇਂ ਬਹੁਤ ਜਰੂਰਤ ਹੈ। ਆਪਣੇ ਪਰਿਵਾਰ ਦਾ ਦੁੱਖ, ਪ੍ਰੇਸ਼ਾਨੀ ਤੁਸੀਂ ਦੇਖ ਸਕਦੇ ਹੋ! ਦੇਖ
ਸਕਦੇ ਹੋ? ਦੁੱਖੀ ਆਤਮਾਵਾਂ ਨੂੰ ਅੰਚਲੀ ਤਾਂ ਦਵੋ। ਜੋ ਤੁਹਾਡਾ ਗੀਤ ਹੈ - ਇੱਕ ਬੂੰਦ ਦੀ ਪਿਆਸੀ
ਹਾਂ ਅਸੀਂ … ਅੱਜ ਦੇ ਸਮੇਂ ਵਿੱਚ ਸੁਖ ਸ਼ਾਂਤੀ ਦੇ ਇੱਕ ਬੂੰਦ ਦੀ ਆਤਮਾਵਾਂ ਪਿਆਸੀਆਂ ਹਨ। ਇੱਕ ਸੁਖ
- ਸ਼ਾਂਤੀ ਦੇ ਅੰਮ੍ਰਿਤ ਦੀ ਬੂੰਦ ਮਿਲਣ ਨਾਲ ਵੀ ਖੁਸ਼ ਹੋ ਜਾਣਗੀਆਂ। ਬਾਪਦਾਦਾ ਬਾਰ - ਬਾਰ ਸੁਣਾਉਂਦੇ
ਰਹਿੰਦੇ ਹਨ -ਸਮੇਂ ਤੁਹਾਡਾ ਇੰਤਜਾਰ ਕਰ ਰਿਹਾ ਹੈ। ਬ੍ਰਹਮਾ ਬਾਪ ਆਪਣੇ ਘਰ ਦੇ ਗੇਟ ਖੋਲ੍ਹਣ ਦਾ
ਇੰਤਜਾਰ ਕਰ ਰਿਹਾ ਹੈ। ਪ੍ਰਕ੍ਰਿਤੀ ਤੀਵਰਗਤੀ ਨਾਲ ਸਫ਼ਾਇਆ ਕਰਨ ਦਾ ਇੰਤਜ਼ਾਰ ਕਰ ਰਹੀ ਹੈ। ਤਾਂ ਹੇ
ਫ਼ਰਿਸ਼ਤੇ ਹੁਣ ਆਪਣੇ ਡਬਲ ਲਾਇਟ ਨਾਲ ਇੰਤਜ਼ਾਰ ਨੂੰ ਖ਼ਤਮ ਕਰੋ। ਏਵਰਰੇਡੀ ਸ਼ਬਦ ਤਾਂ ਸਭ ਬੋਲਦੇ ਹੋ ਪਰ
ਸੰਪੰਨ ਅਤੇ ਸੰਪੂਰਨ ਬਣਨ ਵਿੱਚ ਏਵਰਰੇਡੀ ਬਣੇ ਹੋ? ਸਿਰਫ਼ ਸ਼ਰੀਰ ਛੱਡਣ ਵਿੱਚ ਏਵਰਰੇਡੀ ਨਹੀਂ ਬਣਨਾ
ਹੈ, ਪਰ ਬਾਪ ਸਮਾਨ ਬਣਕੇ ਜਾਣ ਵਿੱਚ ਏਵਰਰੇਡੀ ਬਣਨਾ ਹੈ।
ਇਹ ਮਧੂਬਨ ਵਾਲੇ ਸਭ ਅੱਗੇ
- ਅੱਗੇ ਬੈਠਦੇ ਹਨ, ਚੰਗਾ ਹੈ। ਸੇਵਾ ਵੀ ਕਰਦੇ ਹਨ। ਮਧੂਬਨ ਵਾਲੇ ਏਵਰਰੇਡੀ ਹੋ? ਹੱਸਦੇ ਹਨ, ਅੱਛਾ
ਪਹਿਲੀ ਲਾਇਨ ਵਾਲੇ ਮਹਾਰਥੀ ਏਵਰਰੇਡੀ ਹੋ? ਬਾਪ ਸਮਾਨ ਬਣਨ ਵਿੱਚ ਏਵਰਰੇਡੀ? ਇਵੇਂ ਜਾਣਾ ਤਾਂ
ਐਡਵਾਸ ਪਾਰਟੀ ਵਿੱਚ ਜਾਣਗੇ। ਐਡਵਾਂਸ ਪਾਰਟੀ ਤਾਂ ਨਾ ਚਾਹੁੰਦੇ ਹੋਏ ਵੀ ਵੱਧਦੀ ਜਾਂਦੀ ਹੈ। ਹੁਣ
ਵਾਣੀ ਅਤੇ ਮਾਨਸਾ ਸੇਵਾ ਦੇ ਬੈਲੇਂਸ ਵਿੱਚ ਬਿਜ਼ੀ ਹੋ ਜਾਣਗੇ ਤਾਂ ਬਲੈਸਿੰਗ ਬਹੁਤ ਮਿਲੇਗੀ। ਡਬਲ
ਖਾਤਾ ਜਮਾਂ ਹੋ ਜਾਏਗਾ - ਪੁਰਸ਼ਾਰਥ ਦਾ ਵੀ ਤੇ ਦੁਆਵਾਂ ਦਾ ਵੀ। ਤਾਂ ਸੰਕਲਪ ਦਵਾਰਾ, ਬੋਲ ਦ੍ਵਾਰਾ,
ਵਾਣੀ ਦਵਾਰਾ, ਕਰਮ ਦਵਾਰਾ, ਸੰਬੰਧ -ਸੰਪਰਕ ਦਵਾਰਾ ਦੁਆਵਾਂ ਦਵੋ ਅਤੇ ਦੁਆਵਾਂ ਲਵੋ। ਇੱਕ ਗੱਲ ਹੀ
ਬਸ ਕਰੋ ਕੀ ਦੁਆਵਾਂ ਦੇਣੀਆਂ ਹਨ। ਭਾਵੇਂ ਕੋਈ ਬਦਦੁਆ ਦਵੇ ਤਾਂ ਵੀ ਤੁਸੀਂ ਦੁਆ ਦਵੋ ਕਿਉਂਕਿ ਤੁਸੀਂ
ਦੁਆਵਾਂ ਦੇ ਸਾਗਰ ਦੇ ਬੱਚੇ ਹੋ। ਕੋਈ ਨਾਰਾਜ਼ ਹੋਵੇ ਤੇ ਤੁਸੀਂ ਨਾਰਾਜ਼ ਨਾ ਹੋਵੋ। ਤੁਸੀਂ ਰਾਜ਼ੀ ਰਹੋ।
ਇਵੇਂ ਹੋ ਸਕਦਾ ਹੈ?100 ਜਨੇ ਤੁਹਾਨੂੰ ਨਾਰਾਜ਼ ਕਰਨ ਅਤੇ ਤੁਸੀਂ ਰਾਜ਼ੀ ਰਹੋ, ਹੋ ਸਕਦਾ ਹੈ? ਹੋ ਸਕਦਾ
ਹੈ? ਦੂਸਰੀ ਲਾਇਨ ਵਾਲੇ ਦੱਸੋ ਹੋ ਸਕਦਾ ਹੈ? ਹਾਲੇ ਹੋਰ ਵੀ ਨਾਰਾਜ ਕਰਨਗੇ, ਦੇਖੇਂਗੇ! ਪੇਪਰ ਤਾਂ
ਆਏਗਾ ਨਾ। ਮਾਇਆ ਵੀ ਸੁਣ ਰਹੀ ਹੈ, ਬਸ। ਹੋ ਸਕਦਾ ਹੈ? ਇਹ ਵਰਤ ਲਵੋ, ਦ੍ਰਿੜ੍ਹ ਸੰਕਲਪ ਲਵੋ - ਮੈਨੂੰ
ਦੁਵਾਵਾਂ ਦੇਣੀਆਂ ਹਨ ਤੇ ਲੈਣੀਆਂ ਹਨ ਬਸ। ਹੋ ਸਕਦਾ ਹੈ ਨਾ। ਮਾਇਆ ਭਾਵੇਂ ਨਾਰਾਜ਼ ਕਰੇ ਨਾ! ਤੁਸੀਂ
ਤਾਂ ਰਾਜ਼ੀ ਕਰਨ ਵਾਲੇ ਹੋ ਨਾ? ਤਾਂ ਇੱਕ ਕੰਮ ਕਰੋ ਬਸ। ਨਾਰਾਜ਼ ਨਾ ਹੋਣਾ ਹੈ, ਨਾ ਕਰਨਾ ਹੈ । ਕਰੇ
ਤਾਂ ਉਹ ਕਰੇ, ਅਸੀਂ ਨਹੀਂ ਹੋਈਏ। ਅਸੀਂ ਨਾ ਕਰੀਏ ਨਾ ਹੋਈਏ। ਹਰ ਇੱਕ ਆਪਣੀ ਜਿੰਮੇਵਾਰੀ ਲਵੇ।
ਦੂਸਰੇ ਨੂੰ ਨਹੀਂ ਦੇਖੇ, ਇਹ ਕਰਦੀ ਹੈ, ਇਹ ਕਰਦਾ ਹੈ, ਅਸੀਂ ਸਾਕਸ਼ੀ ਹੋਕੇ ਖੇਲ੍ਹ ਦੇਖਣ ਵਾਲੇ
ਹਾਂ, ਸਿਰਫ਼ ਰਾਜ਼ੀ ਦਾ ਖੇਲ ਦੇਖਣਗੇ ਕੀ, ਨਾਰਾਜ਼ਗੀ ਦਾ ਵੀ ਤਾਂ ਵਿੱਚ - ਵਿੱਚ ਦੇਖਣਾ ਚਾਹੀਦਾ ਹੈ
ਨਾ। ਪਰ ਹਰ ਇੱਕ ਆਪਣੇ ਆਪ ਨੂੰ ਰਾਜ਼ੀ ਰੱਖੇ।
ਮਾਤਾਵਾਂ, ਪਾਂਡਵ ਹੋ
ਸਕਦਾ ਹੈ? ਬਾਪਦਾਦਾ ਨਕਸ਼ਾ ਦੇਖ ਲੈਣਗੇ। ਬਾਪਦਾਦਾ ਕੇ ਕੋਲ ਬਹੁਤ ਵੱਡੀ ਟੀ.ਵੀ. ਹੈ, ਬਹੁਤ ਵੱਡੀ
ਹੈ। ਇੱਕ ਇੱਕ ਨੂੰ ਦੇਖ ਸਕਦੇ ਹਨ, ਕਿਸ ਸਮੇਂ ਕੋਈ ਕੀ ਕਰ ਰਿਹਾ ਹੈ, ਬਾਪਦਾਦਾ ਦੇਖਦੇ ਹਨ ਪਰ
ਬੋਲਣਾ ਨਹੀਂ ਹੈ, ਤੁਹਾਨੂੰ ਸੁਣਦਾ ਨਹੀਂ ਹੈ। ਬਾਕੀ ਰੰਗ ਬਹੁਤ ਦੇਖਦੇ ਹਨ। ਛਿਪ - ਛਿਪਕੇ ਕੀ ਕਰਦੇ
ਹੋ ਉਹ ਵੀ ਦੇਖਦਾ ਹੈ। ਬੱਚਿਆਂ ਵਿੱਚ ਚਲਾਕੀ ਬਹੁਤ ਹੈ ਨਾ! ਚਲਾਕ ਬਹੁਤ ਹਨ। ਜੇਕਰ ਬਾਪਦਾਦਾ
ਬੱਚਿਆਂ ਦੀਆਂ ਚਲਾਕੀਆਂ ਸੁਣਾਉਣ ਨਾ ਤਾਂ ਸੁਣਕੇ ਹੀ ਤੁਸੀਂ ਥੋੜਾ ਜਿਹਾ ਸੋਚਣ ਲੱਗੋਗੇ, ਇਸਲਈ ਨਹੀਂ
ਸੁਣਾਉਂਦੇ ਹਾਂ। ਤੁਹਾਨੂੰ ਸੋਚ ਵਿੱਚ ਕਿਉਂ ਪੀਈਏ। ਪਰ ਕਰਦੇ ਬਹੁਤ ਹੁਸ਼ਿਆਰੀ ਨਾਲ ਹੈ। ਜੇਕਰ ਸਭਤੋਂ
ਹੁਸ਼ਿਆਰ ਦੇਖਣਾ ਹੋਵੇ ਵੀ ਬ੍ਰਾਹਮਣਾਂ ਵਿੱਚ ਦੇਖੋ। ਪਰ ਕਿਸ ਵਿੱਚ ਹੁਸ਼ਿਆਰ ਬਣੋਂਗੇ? ਮਨਸਾ ਸੇਵਾ
ਵਿੱਚ। ਨੰਬਰ ਅੱਗੇ ਲੈ ਲਵੋ। ਪਿੱਛੇ ਨਹੀਂ ਰਹਿਣਾ। ਇਸ ਵਿੱਚ ਕੋਈ ਕਾਰਨ ਨਹੀਂ। ਸਮੇਂ ਨਹੀਂ ਮਿਲਦਾ,
ਚਾਂਸ ਨਹੀਂ ਮਿਲਦਾ, ਤਬੀਅਤ ਠੀਕ ਨਹੀਂ ਚੱਲਦੀ। ਪੁੱਛਿਆ ਨਹੀਂ ਗਿਆ, ਇਹ ਕੁਝ ਨਹੀਂ। ਸਭ ਕਰ ਸਕਦੇ
ਹੋ। ਬੱਚਿਆਂ ਨੇ ਦੌੜ ਲਗਾਉਣ ਦਾ ਖੇਲ੍ਹ ਖੇਲਿਆ ਸੀ ਨਾ, ਹੁਣ ਇਸ ਵਿੱਚ ਦੌੜ ਲਗਾਉਣਾ। ਮਨਸਾ ਸੇਵਾ
ਵਿੱਚ ਦੌੜ ਲਗਾਉਣਾ। ਅੱਛਾ।
ਕਰਨਾਟਕ ਦਾ ਟਰਨ ਹੈ -
ਕਰਨਾਟਕ ਵਾਲੇ ਜੋ ਸੇਵਾ ਵਿੱਚ ਆਏ ਹਨ, ਉਹ ਉੱਠੋ। ਇੰਨੇ ਸਭ ਸੇਵਾ ਦੇ ਲਈ ਆਏ ਹਨ ਚੰਗਾ ਹੈ ਇਹ ਵੀ
ਸ਼੍ਰੇਸ਼ਠ ਪੁੰਨ ਜਮਾਂ ਕਰਨ ਦਾ ਗੋਲਡਨ ਚਾਂਸ ਮਿਲਦਾ ਹੈ। ਭਗਤੀ ਵਿੱਚ ਕਿਹਾ ਹੈ - ਇੱਕ ਬ੍ਰਾਹਮਣ ਦੀ
ਵੀ ਸੇਵਾ ਕਰੋ ਤਾਂ ਬੜਾ ਪੁੰਨ ਹੁੰਦਾ ਹੈ। ਅਤੇ ਏਥੇ ਕਿੰਨੇ ਸੱਚੇ ਬ੍ਰਾਹਮਣਾਂ ਦੀ ਸੇਵਾ ਕਰਦੇ ਹੋ।
ਤਾਂ ਇਹ ਚੰਗਾ ਚਾਂਸ ਮਿਲਦਾ ਹੈ ਨਾ! ਚੰਗਾ ਲੱਗਿਆ ਕਿ ਥਕਾਵਟ ਹੋਈ? ਥੱਕੇ ਤੇ ਨਹੀਂ! ਮਜ਼ਾ ਆਇਆ ਨਾ!
ਜੇਕਰ ਦਿਲ ਨਾਲ ਪੁੰਨ ਸਮਝ ਕੇ ਸੇਵਾ ਕਰਦੇ ਹੋ ਤਾਂ ਉਸਦਾ ਪ੍ਰਤੱਖ ਫ਼ਲ ਹੈ, ਉਸਨੂੰ ਥਕਾਵਟ ਨਹੀਂ
ਹੋਵੇਗੀ, ਖੁਸ਼ੀ ਹੋਵੇਗੀ। ਇਹ ਪ੍ਰਤੱਖਫ਼ਲ ਪੁੰਨ ਦੇ ਜਮਾਂ ਦਾ ਅਨੁਭਵ ਹੁੰਦਾ ਹੈ। ਜੇਕਰ ਥੋੜਾ ਵੀ
ਕਿਸੇ ਕਾਰਨ ਨਾਲ ਥਕਾਵਟ ਹੁੰਦੀ ਹੈ ਜਾਂ ਥੋੜ੍ਹਾ ਜਿਹਾ ਮਹਿਸੂਸ਼ ਕਰਦੇ ਹੋ ਸਮਝੋ ਸੱਚੀ ਦਿਲ ਨਾਲ
ਸੇਵਾ ਨਹੀਂ ਹੈ। ਸੇਵਾ ਮਤਲਬ ਪ੍ਰਤੱਖਫ਼ਲ, ਮੇਵਾ। ਸੇਵਾ ਨਹੀਂ ਕਰਦੇ ਮੇਵਾ ਖਾਂਦੇ ਹਨ। ਤਾਂ ਕਰਨਾਟਕ
ਦੇ ਸਭ ਸੇਵਾਧਾਰੀਆਂ ਨੇ ਆਪਣੀ ਚੰਗੀ ਸੇਵਾ ਦਾ ਪਾਰ੍ਟ ਵਜਾਇਆ ਅਤੇ ਸੇਵਾ ਦਾ ਫ਼ਲ ਖਾਦਾ।
ਅੱਛਾ ਸਭ ਟੀਚਰਸ ਠੀਕ ਹਨ।
ਟੀਚਰਸ ਨੂੰ ਤਾਂ ਕਿੰਨੇ ਵਾਰੀ ਸੀਜਨ ਵਿੱਚ ਟਰਨ ਮਿਲਦਾ ਹੈ। ਇਹ ਟਰਨ ਮਿਲਣਾ ਵੀ ਭਾਗ ਦੀ ਨਿਸ਼ਾਨੀ
ਹੈ। ਹੁਣ ਟੀਚਰਸ ਨੂੰ ਮਨਸਾ ਸੇਵਾ ਵਿੱਚ ਰੇਸ ਕਰਨੀ ਹੈ। ਪਰ ਇਵੇਂ ਨਹੀਂ ਕਰਨਾ ਕਿ ਸਾਰਾ ਦਿਨ ਬੈਠ
ਜਾਓ, ਮੈਂ ਮਨਸਾ ਸੇਵਾ ਕਰ ਰਹੀ ਹਾਂ। ਕੋਈ ਕੋਰਸ ਕਰਾਉਣ ਵਾਲਾ ਆਏ ਤਾਂ ਤੁਸੀਂ ਕਹੋ ਨਹੀਂ, ਮੈਂ ਤੇ
ਮਨਸਾ ਸੇਵਾ ਕਰ ਰਹੀ ਹਾਂ। ਕੋਈ ਕਰਮਯੋਗ ਦਾ ਟਾਇਮ ਆਏ ਤਾਂ ਕਹੋ ਮਨਸਾ ਸੇਵਾ ਕਰ ਰਹੀ ਹਾਂ ਨਹੀਂ।
ਬੈਲੇਂਸ ਚਾਹੀਦਾ ਹੈ। ਕਿਸੇ ਕਿਸੇ ਨੂੰ ਤੇ ਜ਼ਿਆਦਾ ਨਸ਼ਾ ਚੜ੍ਹ ਜਾਂਦਾ ਹੈ ਨਾ! ਤਾਂ ਅਜਿਹਾ ਨਸ਼ਾ ਨਹੀਂ
ਚੜਾਉਣਾ। ਬੈਲੇਂਸ ਨਾਲ ਬਲੈਸਿੰਗ ਹੈ। ਬੈਲੇਂਸ ਨਹੀਂ ਤਾਂ ਬਲੈਸਿੰਗ ਨਹੀਂ। ਅੱਛਾ।
ਹੁਣ ਸਭ ਇਕ ਸੈਕਿੰਡ
ਵਿੱਚ ਮਾਨਸਾ ਸੇਵਾ ਦਾ ਅਨੁਭਵ ਕਰੋ। ਆਤਮਾਵਾਂ ਨੂੰ ਸ਼ਾਂਤੀ ਅਤੇ ਸ਼ਕਤੀ ਦੀ ਅੰਚਲੀ ਦਵੋ। ਅੱਛਾ। ਚਾਰੋਂ
ਪਾਸੇ ਦੇ ਸਰਵਸ਼੍ਰੇਸ਼ਠ ਰੂਹਾਨੀਅਤ ਦਾ ਅਨੁਭਵ ਕਰਾਉਣ ਵਾਲੇ ਰੂਹਾਨੀ ਆਤਮਾਵਾਂ ਨੂੰ, ਸਰਵ ਸੰਕਲਪ ਅਤੇ
ਸੁਪਨੇ ਵਿੱਚ ਵੀ ਪਵਿੱਤਰਤਾ ਦਾ ਪਾਠ ਪੜ੍ਹਾਉਣ ਵਾਲੇ ਬ੍ਰਹਮਾਚਾਰੀ ਬੱਚਿਆਂ ਨੂੰ, ਸਰਵ ਦ੍ਰਿੜ੍ਹ
ਸੰਕਲਪਧਾਰੀ, ਮਨਸਾ ਸੇਵਾਧਾਰੀ ਤੀਵਰ ਪੁਰਸ਼ਾਰਥੀ ਆਤਮਾਵਾਂ ਨੂੰ, ਸਦਾ ਦੁਆਵਾਂ ਦੇਣ ਅਤੇ ਲੈਣ ਵਾਲੇ
ਪੁੰਨ ਆਤਮਾਵਾਂ ਨੂੰ ਬਪਦਾਦਾ ਦਾ, ਦਿਲਾਰਾਮ ਬਾਪ ਦਾ ਦਿਲ ਅਤੇ ਜਾਨ, ਸਿਕਵਾ ਪ੍ਰੇਮ ਸਹਿਤ ਯਾਦਪਿਆਰ
ਅਤੇ ਨਮਸਤੇ।
(ਦਾਦੀ ਜੀ, ਦਾਦੀ ਜਾਨਕੀ
ਜੀ ਨਾਲ ਪਰਸਨਲ ਮੁਲਾਕਾਤ)
ਬਾਪਦਾਦਾ ਨੇ ਤ੍ਰਿਮੂਰਤੀ ਬ੍ਰਹਮਾ ਦਾ ਦ੍ਰਿਸ਼ ਦਿਖਾਇਆ। ਤੁਸੀਂ ਸਭਨੇ ਦੇਖਿਆ? ਕਿਉਂਕਿ ਬਾਪ ਸਮਾਨ
ਹਰ ਕੰਮ ਦੇ ਸਾਥੀ ਹੋ ਨਾ! ਇਸਲਈ ਇਹ ਦ੍ਰਿਸ਼ ਦਿਖਾਇਆ। ਬਾਪਦਾਦਾ ਨੇ ਤੁਸੀਂ ਦੋਵਾਂ ਨੂੰ ਵਿਸ਼ੇਸ਼
ਪਾਵਰਸ ਦੀ ਵਿਲ ਕੀਤੀ ਹੈ। ਵਿਲ ਪਾਵਰ ਵੀ ਦਿੱਤੀ ਅਤੇ ਸਰਵ ਪਾਵਰ ਦੀ ਵਿਲ ਵੀ ਕੀਤੀ, ਇਸਲਈ ਇਹ
ਪਾਵਰਸ ਆਪਣਾ ਕੰਮ ਕਰ ਰਹੀ ਹੈ। ਕਰਾਵਨਹਾਰ ਕਰ ਰਿਹਾ ਹੈ, ਅਤੇ ਤੁਸੀਂ ਨਿਮਿਤ ਬਣ ਕਰ ਰਹੇ ਹੋ। ਮਜ਼ਾ
ਆਉਂਦਾ ਹੈ ਨਾ! ਕਰਨ ਕਰਾਵਨਹਾਰ ਬਾਪ ਕਰਾ ਰਿਹਾ ਹੈ, ਇਸਲਈ ਕਰਾਉਣ ਵਾਲਾ ਕਰਾ ਰਿਹਾ ਹੈ, ਤੁਸੀਂ
ਬੇਫ਼ਿਕਰ ਹੋਕੇ ਕਰ ਰਹੇ ਹੋ। ਫ਼ਿਕਰ ਨਹੀਂ ਰਹਿੰਦਾ ਹੈ ਨਾ! ਬੇਫ਼ਿਕਰ ਬਾਦਸ਼ਾਹ। ਅੱਛਾ। ਤਬੀਅਤ ਵਿੱਚ
ਵੀ ਨਾਲੇਜ਼ਫੁੱਲ। ਥੋੜ੍ਹਾ -ਥੋੜ੍ਹਾ ਨਟਖਟ ਹੁੰਦਾ ਹੈ। ਇਸ ਵਿੱਚ ਵੀ ਨਾਲੇਜ਼ਫੁੱਲ ਬਣਨਾ ਹੀ ਪਵੇਗਾ
ਕਿਉਂਕਿ ਸੇਵਾ ਬਹੁਤ ਕਰਨੀ ਹੈ ਨਾ। ਤਾਂ ਤਬੀਅਤ ਵੀ ਸਾਥ ਦਿੰਦੀ ਹੈ। ਤਾਂ ਡਬਲ ਨਾਲੇਜ਼ਫੁੱਲ। ਅੱਛਾ,
ਓਮ ਸ਼ਾਂਤੀ।
ਵਰਦਾਨ:-
ਈਸ਼ਵਰੀ ਸੰਗ
ਵਿੱਚ ਰਹਿ ਉਲਟੇ ਸੰਗ ਤੋਂ ਬਚਨ ਵਾਲੇ ਸਦਾ ਦੇ ਸਤਿਸੰਗੀ ਭਵ
ਕਿਵੇਂ ਦਾ ਵੀ ਖ਼ਰਾਬ ਸੰਗ
ਹੋਵੇ ਪਰ ਤੁਹਾਡਾ ਸ਼੍ਰੇਸ਼ਠ ਸੰਗ ਉਸਦੇ ਅੱਗੇ ਕਈ ਗੁਣਾਂ ਸ਼ਕਤੀਸ਼ਾਲੀ ਹੈ। ਈਸ਼ਵਰੀ ਸੰਗ ਦੇ ਅੱਗੇ ਉਹ
ਕੁਝ ਵੀ ਨਹੀਂ ਹੈ। ਸਭ ਕਮਜ਼ੋਰ ਹਨ। ਪਰ ਜਦੋਂ ਖ਼ੁਦ ਕਮਜ਼ੋਰ ਬਣਦੇ ਹੋ ਉਦੋਂ ਉਲਟੇ ਸੰਗ ਦਾ ਵਾਰ ਹੁੰਦਾ
ਹੈ। ਜੋ ਸਦਾ ਬਾਪ ਦੇ ਸੰਗ ਵਿੱਚ ਰਹਿੰਦੇ ਹਨ ਮੱਲਤਬ ਸਦਾ ਦੇ ਸਤਿਸੰਗੀ ਹਨ ਉਹ ਹੋਰ ਕਿਸੇ ਦੇ ਸੰਗ
ਦੇ ਰੰਗ ਵਿੱਚ ਪ੍ਰਭਾਵਿਤ ਨਹੀਂ ਹੋ ਸਕਦੇ। ਵਿਅਰਥ ਗੱਲਾਂ, ਵਿਅਰਥ ਸੰਗ ਮਤਲਬ ਕੁਸੰਗ ਉਹਨਾਂ ਨੂੰ
ਆਕਰਸ਼ਿਤ ਨਹੀਂ ਕਰ ਸਕਦਾ।
ਸਲੋਗਨ:-
ਬੁਰਾਈ ਨੂੰ ਵੀ
ਅਛਾਈ ਵਿੱਚ ਪਰਿਵਰਤਨ ਕਰਨ ਵਾਲੇ ਹੀ ਪ੍ਰਸਨਚਿਤ ਰਹਿ ਸਕਦੇ ਹਨ।