08.11.26     Avyakt Bapdada     Punjabi Murli     18.10.2071    Om Shanti     Madhuban


"ਵਿਸ਼ੇਸ਼ ਦੀਪਾਵਲੀ ਨਿਮਿਤ ਅਵਿਅਕਤ ਬਾਪਦਾਦਾ ਦੇ ਮਧੁਰ ਮਹਾਵਾਕ"


ਅੱਜ ਬਾਪਦਾਦਾ ਕੀ ਵੇਖ ਰਹੇ ਹਨ? ਤੁਸੀਂ ਦੀਪਕਾਂ ਦੀ ਮਾਲਾ ਵੇਖਣ ਲਈ ਆਏ ਹਨ। ਜੋ ਦੀਪਮਾਲਾ ਦਾ ਯਾਦਗਰ ਦਿਵਸ ਲੋਕ ਮਨਾਉਂਦੇ ਹਨ ਲੇਕਿਨ ਬਾਪਦਾਦਾ ਚੇਤੰਨ ਦੀਪਕਾਂ ਦੀ ਮਾਲਾ ਨੂੰ ਵੇਖ ਰਹੇ ਹਨ। ਤੁਸੀ ਸਭ ਵੀ ਜਦ ਦੀਪਮਾਲਾ ਦੇ ਦਿਨ ਜਗੇ ਹੋਏ ਦਿਪਕਾਂ ਨੂੰ ਵੇਖਦੇ ਹੋ ਤਾਂ ਵੇਖਦੇ ਹੋਏ ਇਹ ਖੁਸ਼ੀ ਹੁੰਦੀ ਹੈ ਕਿ ਸਾਡੀ ਹੀ ਯਾਦਗਰ ਮਨਾ ਰਹੇ ਹਨ? ਜਿਵੇਂ ਜਗਿਆ ਹੋਇਆ ਦੀਪਕ ਪਿਆਰਾ ਲਗਦਾ ਹੈ ਉਵੇਂ ਆਪਣੀ ਯਾਦਗਰ ਨੂੰ ਵੇਖ ਸਮ੍ਰਿਤੀ ਆਉਣ ਤੇ ਤੁਸੀ ਸਭ ਵੀ ਵਿਸ਼ਵ ਦੇ ਬਾਪ ਅਤੇ ਸਾਰੇ ਵਿਸ਼ਵ ਦੀਆਂ ਆਤਮਾਵਾਂ ਨੂੰ ਪਿਆਰੇ ਲਗਦੇ ਹੋ। ਤਾਂ ਅੱਜ ਯਾਦਗਰ ਰੂਪ ਨੂੰ ਪ੍ਰਤੱਖ ਰੂਪ ਵਿਚ ਵੇਖਣ ਆਏ ਹਨ। ਮਾਲਾ ਵਿਚ ਇੱਕ ਦਾਨਾ ਨਹੀਂ ਹੁੰਦਾ ਹੈ, ਅਨੇਕਾਂ ਦੀ ਮਾਲਾ ਬਣਦੀ ਹੈ। ਜੇਕਰ ਇੱਕ ਦੀਪਕ ਵਖਰਾ ਜਗਿਆ ਹੋਇਆ ਹੋਵੇ ਤਾਂ ਉਸ ਨੂੰ ਦੀਵਿਆਂ ਦੀ ਮਾਲਾ ਨਹੀਂ ਕਹਾਂਗੇ। ਤਾਂ ਇਵੇਂ ਹੀ ਅਨੇਕ ਦੀਵੇ ਜਗੇ ਹੋਏ, ਮਾਲਾ ਦੇ ਰੂਪ ਵਿਚ ਵਿਖਾਈ ਦਿੰਦੇ ਹਨ। ਤਾਂ ਹਰ ਇੱਕ ਆਪਣੇ ਨੂੰ ਇਸ ਦੀਪਮਾਲਾ ਦੇ ਵਿਚ ਪਿਰੋਇਆ ਹੋਇਆ, ਜਗਿਆ ਹੋਇਆ ਦਿਵਸ ਸਮਝਦੇ ਹੋ? ਜਾਂ ਤੁਸੀਂ ਲੋਕ ਵੀ ਅਨੇਕ ਜਗੇ ਹੋਏ ਦੀਵਿਆਂ ਦੀ ਮਾਲਾ ਨੂੰ ਵੇਖਦੇ ਹੋਏ ਹਰਸ਼ਿਤ ਹੁੰਦੇ ਹੋ। ਅੱਜ ਦੀਪਮਾਲਾ ਦੇ ਦਿਨ ਤੁਸੀਂ ਸਭ ਨੇ ਦੀਵਾਲੀ ਮਨਾਈ? ਅੱਜ ਵਿਸ਼ੇਸ਼ ਰੂਪ ਨਾਲ ਦੀਵਾਲੀ ਮਨਾਈ? ਉਵੇਂ ਤਾਂ ਸਦਾ ਜਗੇ ਹੋਏ ਦੀਵੇ ਹੋ, ਲੇਕਿਨ ਜਦ ਵਿਸ਼ੇਸ਼ ਯਾਦਗਰ ਦਾ ਦਿਨ ਹੁੰਦਾ ਹੈ ਤਾਂ ਵਿਸ਼ੇਸ਼ ਆਤਮਾਵਾਂ ਨੂੰ ਕੀ ਕਰਨਾ ਚਾਹੀਦਾ? ਵਿਸ਼ੇਸ਼ ਆਤਮਾਵਾਂ ਜੋ ਵਿਸ਼ੇਸ਼ ਰੂਪ ਨਾਲ ਨਿਮਿਤ ਬਣਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਸਰਵਿਸ ਕੀ ਕਰਨੀ ਹੈ? ਵਿਸ਼ੇਸ਼ ਆਤਮਾਵਾਂ ਨੂੰ ਤਾਂ ਦੁਨੀਆਂ ਤੋਂ ਵਿਸ਼ੇਸ਼ ਕੰਮ ਕਰਨਾ ਹੈ ਨਾ ਕਿਉਂਕਿ ਜੋ ਦੂਜਿਆਂ ਆਤਮਾਵਾਂ ਵੀ ਕਰ ਸਕਦੀਆਂ ਹਨ ਅਤੇ ਕਰ ਰਹੀਆਂ ਹਨ ਉਹ ਕੀਤਾ ਤਾਂ ਬਾਕੀ ਫਰਕ ਕੀ ਹੋਇਆ? ਵਿਸ਼ੇਸ਼ ਆਤਮਾਵਾਂ ਨੂੰ ਵਿਸ਼ੇਸ਼ ਕੰਮ ਕਰਨਾ ਹੈ। ਬਾਪਦਾਦਾ ਵਿਸ਼ੇਸ਼ ਦਿਨਾਂ ਤੇ ਵਿਸ਼ੇਸ਼ ਰੂਪ ਨਾਲ ਬੱਚਿਆਂ ਦੀ ਅਤੇ ਭਗਤਾਂ ਦੀ ਤਿੰਨਾਂ ਹੀ ਰੂਪਾਂ ਨਾਲ ਸੇਵਾ ਕਰਦੇ ਹਨ। ਵਿਸ਼ੇਸ਼ ਆਤਮਾਵਾਂ ਨੂੰ ਖ਼ਾਸ ਆਪਣੇ ਯਾਦਗਰ ਦੇ ਦਿਨ ਸਾਕਸ਼ਾਤਕਾਰ - ਮੂਰਤ ਬਣ, ਸਾਕਸ਼ਾਤ ਬਾਪਦਾਦਾ ਸਮਾਨ ਆਤਮਾਵਾਂ ਦੇ ਪ੍ਰਤੀ ਆਪਣੀ ਕਲੀਆਣ ਦੀ ਭਾਵਨਾ ਨਾਲ,ਆਪਣੇ ਰੂਹਾਨੀ ਸਨੇਹ ਦੇ ਸਵਰੂਪ ਨਾਲ, ਆਪਣੀਆਂ ਸੂਕਸ਼ਮ ਸ਼ਕਤੀਆਂ ਦ੍ਵਾਰਾ ਆਤਮਵਾਂ ਵਿਚ ਬਲ ਭਰਨਾ ਚਾਹੀਦਾ ਹੈ। ਜਿਵੇਂ ਅਵਿਅਕਤ ਰੂਪ ਵਿਚ ਬਾਪਦਾਦਾ ਚਾਰੋ ਪਾਸੇ ਬੱਚਿਆਂ ਦੀ ਸੇਵਾ ਕਰਦੇ ਹਨ। ਉਹ ਸਮਝਦੇ ਹਨ ਕਿ ਬਾਪਦਾਦਾ ਨੇ ਮੇਰੇ ਨਾਲ ਮੁਲਾਕਾਤ ਕੀਤੀ, ਮੇਰੀ ਯਾਦ ਦਾ ਰਿਸਪਾਂਸ ਦਿੱਤਾ ਜਾਂ ਮੇਰੀ ਯਾਦ ਦਾ ਪ੍ਰਤੱਖ ਫਲ ਮੈਂ ਅਨੁਭਵ ਕੀਤਾ ਅਤੇ ਭਗਤ ਵੀ ਅਨੁਭਵ ਕਰਦੇ ਹਨ ਕਿ ਸਾਡੇ ਪਿਆਰ ਅਤੇ ਭਾਵਨਾ ਦਾ ਫਲ ਭਗਵਾਨ ਨੇ ਪੂਰਾ ਕੀਤਾ, ਇਹ ਅਨੁਭਵ ਪ੍ਰੈਕਟਿਕਲ ਰੂਪ ਵਿਚ ਹੁੰਦਾ ਰਹਿੰਦਾ ਹੈ।

ਅਜਿਹੀਆਂ ਵਿਸ਼ੇਸ਼ ਆਤਮਾਵਾਂ ਨੂੰ ਆਪਣੀ ਅਵਿਅਕਤ ਸਥਿਤੀ ਵਿਚ, ਆਪਣੀ ਰੂਹਾਨੀ ਲਾਈਟ ਅਤੇ ਮਾਇਟ ਦੀ ਸਥਿਤੀ ਦ੍ਵਾਰਾ ਲਾਈਟ ਹਾਊਸ ਅਤੇ ਮਾਇਟ ਹਾਊਸ ਬਣ ਇੱਕ ਜਗ੍ਹਾ ਤੇ ਰਹਿੰਦੇ ਹੋਏ ਵੀ ਚਾਰੋਂ ਪਾਸੇ ਅਲੌਕਿਕ ਰੂਹਾਨੀ ਸਰਵਿਸ ਦੀ ਭਾਵਨਾ ਅਤੇ ਵ੍ਰਿਤੀ ਦ੍ਵਾਰਾ ਸਰਵਿਸ ਕਰਨੀ ਚਾਹੀਦੀ ਇਸ ਨੂੰ ਕਹਿੰਦੇ ਹਨ ਬੇਹਦ ਦੀ ਸਰਵਿਸ। ਇਵੇਂ ਅਨੁਭਵ ਜਾਂ ਮਹਿਸੂਸ ਹੋਣਾ ਚਾਹੀਦਾ ਹੈ ਕਿ ਮੇਰੀ ਪ੍ਰਜਾ ਅਤੇ ਭਗਤ ਅੱਜ ਵਿਸ਼ੇਸ਼ ਰੂਪ ਨਾਲ ਯਾਦਗਰ ਦੇ ਦਿਨ ਮੈਨੂੰ ਵਿਸ਼ੇਸ਼ ਆਤਮਾ ਨੂੰ ਯਾਦ ਕਰ ਰਹੇ ਹਨ। ਅਲਪਕਾਲ ਦੇ ਰਿਧਿ - ਸਿੱਧੀ ਵਾਲੇ ਇੱਕ ਸਥਾਨ ਤੇ ਰਹਿੰਦੇ ਹੋਏ ਆਪਣੇ ਭਗਤਾਂ ਨੂੰ ਆਪਣੇ ਰੂਪ ਦਾ ਪ੍ਰਤੱਖ ਸਾਕਸ਼ਾਤਕਾਰ ਕਰਵਾ ਸਕਦੇ ਹਨ ਤਾਂ ਕੀ ਵਿਸ਼ੇਸ਼ ਆਤਮਾਵਾਂ ਆਪਣੇ ਲਾਈਟ ਅਤੇ ਮਾਇਟ ਦ੍ਵਾਰਾ ਭਗਤਾਂ ਨੂੰ ਅਤੇ ਪ੍ਰਜਾ ਨੂੰ ਆਪਣੀ ਸੇਵਾ ਦ੍ਵਾਰਾ ਅਨੁਭਵ ਨਹੀਂ ਕਰਵਾ ਕਰਦੇ ਹਨ? ਤਾਂ ਜਦ ਅਜਿਹੇ ਵਿਸ਼ੇਸ਼ ਯਾਦਗਰ ਦੇ ਦਿਨ ਆਉਂਦੇ ਹਨ ਤਾਂ ਵਿਸ਼ੇਸ਼ ਆਤਮਾਵਾਂ ਨੂੰ ਅਜਿਹੀ ਵਿਸ਼ੇਸ਼ ਸਰਵਿਸ ਤੇ ਅਨੁਭਵ ਕਰਨਾ ਚਾਹੀਦਾ ਹੈ। ਅਜਿਹੀ ਸਰਵਿਸ ਕੀਤੀ? ਅੱਛਾ ਇਹ ਰਹੀ ਸਰਵਿਸ। ਅਤੇ ਦੀਪਾਵਲੀ ਦੇ ਦਿਨ ਆਪਣੇ ਪ੍ਰਤੀ ਵਿਸ਼ੇਸ਼ ਅਟੈਂਸ਼ਨ ਰਿਹਾ? ਅੱਜ ਦੇ ਦਿਨ ਆਪਣੀ ਆਤਮਾ ਦੇ ਸੰਸਕਾਰਾਂ ਵਿਚ ਸਦਾ ਦੇ ਲਈ ਪਰਿਵਰਤਨ ਲਿਆਉਣ ਦਾ ਵਿਸ਼ੇਸ਼ ਅਟੈਂਸ਼ਨ ਦਿੱਤਾ? ਜਦ ਯਾਦਗਰ ਰੂਪ ਵਿਚ ਅੱਜ ਦਾ ਦਿਨ ਪੁਰਾਣੇ ਖਾਤੇ ਖਤਮ ਕਰਨ ਦੀ ਰੀਤੀ ਰੂਪ ਵਿਚ ਚਲਦਾ ਆ ਰਿਹਾ ਹੈ ਉਹ ਜਰੂਰ ਪ੍ਰੈਕਟਿਕਲ ਰੂਪ ਵਿਚ ਤੁਸੀਂ ਆਤਮਾਵਾਂ ਨੇ ਕੀਤਾ ਹੈ ਤਾਂ ਤੇ ਯਾਦਗਰ ਚਲਦਾ ਆਇਆ ਹੈ। ਤਾਂ ਅੱਜ ਦੇ ਦਿਨ ਆਪਣੇ ਪੁਰਾਣੇ ਸੰਸਕਾਰਾਂ ਦਾ ਜਰਾ ਵੀ ਰਿਹਾ ਹੋਇਆ ਖਾਤਾ ਖਤਮ ਕੀਤਾ? ਖਤਮ ਕਰਨ ਦੇ ਪਹਿਲੇ ਆਪਣੇ ਖਾਤੇ ਨੂੰ ਚੈਕ ਕੀਤਾ ਜਾਂਦਾ ਹੈ। ਰਿਜਲਟ ਨਿਕਾਲੀ ਜਾਂਦੀ ਹੈ। ਇਵੇਂ ਤੁਸੀਂ ਸਭ ਨੇ ਆਪਣਾ ਪੋਤਾ ਮੇਲ ਚੈਕ ਕੀਤਾ? ਕੀ ਚੈਕ ਕਰਨਾ ਹੈ? ਅੱਜ ਦੇ ਦਿਨ ਤੱਕ ਜੋ ਵੀ ਪੁਰਸ਼ਾਰਥ ਚੱਲਿਆ ਉਸ ਦੀ ਰਿਜਲਟ ਹੁਣ ਤੱਕ ਕਿੰਨਾ ਗੱਲਾਂ ਵਿਚ ਤੇ ਕਿਸ ਪਰਸੈਂਟਜ ਵਿਚ ਸਫਲਤਾ ਮੂਰਤ ਬਣੇ? ਪਹਿਲੇ ਆਪਣੇ ਮਨਸਾ ਸੰਕਲਪਾਂ ਦੇ ਪੋਤਾਮੇਲ ਨੂੰ ਚੈੱਕ ਕਰੋ ਕਿ ਹੁਣ ਤੱਕ ਸੰਪੂਰਨ ਸ੍ਰੇਸ਼ਠ ਸੰਕਲਪਾਂ ਦੇ ਪੁਰਸ਼ਾਰਥ ਵਿਚ ਕਿੱਥੋਂ ਤੱਕ ਸਫਲਤਾ ਆਈ ਹੈ? ਵਿਅਰਥ ਸੰਕਲਪਾਂ ਅਤੇ ਵਿਕਲਪਾਂ ਦੇ ਉਪਰ ਕਿੱਥੋਂ ਤੱਕ ਵਿਜੇਈ ਬਣੇ ਹੋ? ਅਤੇ ਵਾਣੀ ਦ੍ਵਾਰਾ ਕਿੱਥੋਂ ਤੱਕ ਆਤਮਾਵਾਂ ਨੂੰ ਬਾਪ ਦਾ ਪਰਿਚੈ ਦੇ ਸਕਦੇ, ਕਿੰਨੀਆਂ ਆਤਮਾਵਾਂ ਨੂੰ ਬਾਪ ਦੇ ਸਨੇਹੀ ਅਤੇ ਸਹਿਯੋਗੀ ਬਣਾ ਸਕਦੇ ਹੋ? ਵਾਚਾ ਵਿਚ ਕਿੱਥੋਂ ਤੱਕ ਰੂਹਾਨੀਅਤ ਜਾਂ ਅਲੌਕਿਕਤਾ ਜਾਂ ਆਕਰਸ਼ਣ ਆਈ ਹੈ? ਇਵੇਂ ਹੀ ਕਰਮਣਾ ਦ੍ਵਾਰਾ ਸਦਾ ਨਿਆਰੇ ਅਤੇ ਪਿਆਰੇ, ਅਲੌਕਿਕ, ਅਸਧਾਰਨ ਕਰਮ ਕਿੱਥੋਂ ਤਾਂ ਕਰ ਸਕਦੇ ਹੋ? ਕਰਮਾਂ ਵਿੱਚ ਕਿੱਥੋਂ ਤੱਕ ਕਰਮਯੋਗੀ ਦਾ, ਯੋਗਯੁਕਤ ਸਨੇਹਯੁਕਤ ਰੂਪ ਲਿਆਂਦਾ ਹੈ? ਆਪਣੇ ਸੰਸਕਾਰਾਂ ਅਤੇ ਸਵਰੂਪਾਂ ਵਿਚ ਮਤਲਬ ਸੂਰਤ ਵਿਚ ਕਿੱਥੋਂ ਤੱਕ ਬਾਪ ਸਮਾਨ ਆਕਰਸ਼ਣ ਰੂਪ, ਸਨੇਹੀ ਰੂਪ, ਸਹਿਯੋਗੀ ਰੂਪ ਬਣੇ? ਇਵੇਂ ਆਪਣਾ ਪੋਤਾ ਮੇਲ ਚੈਕ ਕਰਨ ਨਾਲ ਹੁਣ ਤੱਕ ਜੋ ਕਮੀ ਜਾਂ ਕਮਜੋਰੀ ਰਹਿ ਗਈ ਹੈ ਉਸ ਨੂੰ ਖਤਮ ਕਰ ਨਵਾਂ ਖਾਤਾ ਸ਼ੁਰੂ ਕਰ ਸਕੋਗੇ? ਇਵੇਂ ਆਪਣਾ ਪੋਤਾ ਮੇਲ ਚੈਕ ਕਰੋ।

ਇਸ ਨੂੰ ਕਹਿੰਦੇ ਹਨ ਦੀਵਾਲੀ ਮਨਾਉਣਾ ਅਤੇ ਆਪਣੇ ਨੂੰ ਸੰਪੂਰਨ ਬਣਾਉਣ ਦਾ ਦ੍ਰਿੜ ਸੰਕਲਪ ਕਰਨਾ ਹੀ ਮਨਾਉਣਾ ਹੈ। ਤਾਂ ਇਵੇਂ ਦੀਵਲੀ ਮਨਾਈ ਹੈ ਕਿ ਸਿਰਫ ਮਿਲਣ ਮਨਾਇਆ? ਮਿਲਣ ਮਨਾਉਣ ਦਾ ਯਾਦਗਰ ਮਾਲਾ ਦੇ ਰੂਪ ਵਿਚ ਹੈ ਲੇਕਿਨ ਦ੍ਰਿੜ ਸੰਕਲਪਾਂ ਦਾ ਯਾਦਗਰ ਦੀਪਕ ਦੇ ਜੋਤੀ ਰੂਪ ਦਾ ਹੈ। ਤਾਂ ਦੋਵੇਂ ਰੂਪਾਂ ਨਾਲ ਆਇਆ? ਨਵੇਂ ਕਪੜੇ ਪਹਿਨੇ? ਆਤਮਾ ਨੂੰ ਨਵਾਂ ਚੋਲਾ ਕਿਸ ਆਧਾਰ ਤੇ ਮਿਲਦਾ ਹੈ? ਸੰਸਕਾਰਾਂ ਦੇ ਆਧਾਰ ਤੇ ਮਿਲਦਾ ਹੈ ਨਾ। ਆਤਮਾ ਦੇ ਜਿਵੇਂ ਦੇ ਸੰਸਕਾਰ ਹੁੰਦੇ ਹਨ ਉਸ ਅਨੁਸਾਰ ਹੀ ਚੋਲਾ ਤਿਆਰ ਹੂੰਦਾ ਹੈ। ਤਾਂ ਨਵਾਂ ਚੋਲਾ ਜਾਂ ਨਵੇਂ ਕਪੜੇ ਕਿਹੜੇ - ਕਿਹੜੇ ਲਵੋਗੇ? ਆਤਮਾ ਵਿਚ ਨਵੇਂ ਯੁੱਗ ਦੇ ਸੰਸਕਾਰ ਅਤੇ ਨਵੇਂ ਯੁੱਗ ਦੇ ਸਥਾਪਕ ਬਾਪ ਜਿਵੇਂ ਸੰਪੂਰਨ ਸੰਸਕਾਰਾਂ ਨੂੰ ਧਾਰਨ ਕਰਨਾ - ਇਹ ਹੀ ਨਵੇਂ ਕਪੜੇ ਪਾਉਣੇ ਹਨ। ਸ਼ਰੀਰ ਤੇ ਨਵੇਂ ਕਪੜੇ ਭਾਵੇਂ ਕਿੰਨੇ ਵੀ ਪਾਓ ਲੇਕਿਨ ਅੱਜ ਦੀ ਪੂਰੀ ਦੁਨੀਆਂ ਦੀ ਨਵੀਂ ਚੀਜ ਵੀ ਨਵੀਂ ਦੁਨੀਆਂ ਦੇ ਅੱਗੇ ਪੁਰਾਣੀ ਹੈ ਕਿਉਕਿ ਜੜਜੜੀਭੂਤ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਹਨ ਇਸਲਈ ਨਵੇਂ ਕਪੜੇ ਪਾਓ ਤਾ ਵੀ ਨਵੇਂ ਨਹੀਂ ਕਹਾਂਗੇ। ਸਤੋਪ੍ਰਧਾਨ ਦੁਨੀਆ ਵਿੱਚ ਹੀ ਸਭ ਕੁਝ ਨਵਾਂ ਹੈ। ਤਮੋਪ੍ਰਧਾਨ ਦੁਨੀਆਂ ਦੀਆਂ ਸਾਰੀਆਂ ਚੀਜਾਂ ਪੁਰਾਣੀਆਂ ਹਨ। ਆਸਾਰ ਹਨ। ਤਾਂ ਉਨ੍ਹਾਂ ਨੂੰ ਨਵਾਂ ਕਹਾਂਗੇ ਕੀ? ਤਾਂ ਨਵਾਂ ਕਪੜਾ ਮਤਲਬ ਆਪਣੀ ਆਤਮਾ ਦੇ ਨਵੇਂ ਸੰਸਕਾਰ, ਸ੍ਰੇਸ਼ਠ ਸੰਸਕਾਰ ਧਾਰਨ ਕਰਨਾ ਹੈ। ਹੋਰ ਕੀ ਕਰੋਂਗੇ? ਜਦ ਨਵੇਂ ਸੰਸਕਾਰ ਧਾਰਨ ਕਰ ਲਏ ਹਨ ਤਾਂ ਪੋਤਾਮੇਲ ਰੱਖਣ ਨਾਲ ਪੋਤਾਈ ਹੋ ਜਾਵੇਗੀ ਨਾ। ਤਾਂ ਪੋਤਾਮੇਲ ਰੱਖਣਾ ਇਹ ਹੀ ਪੋਤਾਈ ਮਤਲਬ ਸਫ਼ਾਈ, ਸਵੱਛਤਾ ਹੈ। ਜਿਵੇਂ ਪੋਤਾਈ ਕਰਦੇ ਹਨ ਤਾਂ ਜੋ ਵੀ ਗੰਦਗੀ ਜਾਂ ਕਿਟਾਣੂ ਹੁੰਦੇ ਹਨ ਉਹ ਆਪੇ ਹੀ ਖਤਮ ਹੋ ਜਾਂਦੇ ਹਨ। ਤਾਂ ਜਦੋਂ ਅਜਿਹਾ ਪੋਤਾਮੇਲ ਚੈਕ ਕਰੋਗੇ ਤਾਂ ਜੋ ਵੀ ਕਮਜੋਰੀ ਹੋਵੇਗੀ ਉਹ ਖੁਦ ਹੀ ਖਤਮ ਹੋ ਜਾਵੇਗੀ। ਇੱਕ ਦੋ ਵਿਚ ਆਪਣੇ ਮਧੁਰ ਬੋਲ ਨਾਲ ਲੈਣ - ਦੇਣ ਕੀ ਕਰੋਂਗੇ? ਜਿਵੇਂ ਦੀਵਾਲੀ ਤੇ ਇੱਕ ਦੋ ਤੋਂ ਖਰਚੀ ਲੈਂਦੇ ਹੋ ਨਾ। ਤੁਸੀਂ ਇੱਕ ਦੋ ਨੂੰ ਕਿਹੜੀ ਖਰਚੀ ਦਵੋਗੇ। ਤੁਹਾਡੇ ਕੋਲ ਕਿਹੜੀ ਚੀਜ ਹੈ ਜੋ ਇੱਕ ਦੂਜੇ ਨੂੰ ਖਰਚੀ ਦੇਵੋਗੇ? ( ਸਨੇਹ ਦੀ ਖਰਚੀ) ਸਨੇਹੀ ਤਾਂ ਇੱਕ ਦੋ ਦੇ ਸਦਾ ਦੇ ਲਈ ਹੋ, ਕਿ ਅੱਜ ਦੇ ਦਿਨ ਖ਼ਾਸ ਸਨੇਹੀ ਬਣੋਗੇ? ਸਨੇਹੀ ਤਾਂ ਹੋ ਅਤੇ ਇਸੇ ਸਨੇਹ ਦੀ ਨਿਸ਼ਾਨੀ ਹੈ, ਇੱਕ ਦੋ ਦੇ ਸਮੀਪਤਾ ਦੀ ਨਿਸ਼ਾਨੀ ਦੀਪਮਾਲਾ ਕਿਹਾ ਜਾਂਦਾ ਹੈ। ਵਿਸ਼ੇਸ਼ ਦਿਨਾਂ ਤੇ ਵਿਸ਼ੇਸ਼ ਖਰਚੀ ਕਿਹੜੀ ਦੇਣੀ ਹੈ? ਜੋ ਹੁਣ ਤੱਕ ਆਪਣੇ ਪੁਰਸ਼ਾਰਥ ਦ੍ਵਾਰਾ ਸਹਿਜ ਸਫਲਤਾ ਪ੍ਰਾਪਤ ਹੋਈ ਹੋਵੇ ਜਾਂ ਅਨੁਭਵ ਹੋਇਆ ਹੋਵੇ, ਅਜਿਹਾ ਆਪਣੇ ਅਨੁਭਵ ਦਾ ਗਿਆਨ ਰਤਨ, ਜਿਸ ਦ੍ਵਾਰਾ ਪ੍ਰੈਕਟਿਕਲ ਅਨੁਭਵੀ ਬਣ ਅਨੁਭਵੀ ਬਣਾ ਸਕਦੇ ਹੋ, ਅਜਿਹਾ ਰਤਨ ਇੱਕ ਦੋ ਨੂੰ ਖਰਚੀ ਦੇ ਰੂਪ ਵਿਚ ਵਿਸ਼ੇਸ਼ ਰੂਪ ਨਾਲ ਦੇਣ ਚਾਹੀਦਾ। ਸਮਝਾ? ਬਾਪ ਦੇ ਖਜਾਨੇ ਨੂੰ ਆਪਣੇ ਅਨੁਭਵ ਦ੍ਵਾਰਾ ਜੋ ਆਪਣਾ ਬਣਾਇਆ ਅਜਿਹਾ ਆਪਣਾ ਬਣਾਇਆ ਹੋਇਆ ਗਿਆਨ ਰਤਨ ਇੱਕ ਦੋ ਨੂੰ ਦੇਣ ਚਾਹੀਦਾ ਹੈ ਜਿਸ ਨਾਲ ਉਹ ਆਤਮਾ ਵੀ ਇਸ ਤੋਂ ਸਹਿਜ ਅਨੁਭਵੀ ਬਣ ਜਾਵੇ, ਇਹ ਹੈ ਖਰਚੀ। ਤਾਂ ਇੱਕ ਦੋ ਨੂੰ ਅਜਿਹੀ ਖਰਚੀ ਦੇਣਾ ਚਾਹੀਦਾ ਹੈ ਜੋ ਸਦਾ ਦੇ ਲਈ ਯਾਦ ਰੂਪ ਬਣ ਜਾਵੇ। ਜਦੋਂ ਅਜਿਹਾ ਰਤਨ ਕਿਸੇ ਨੂੰ ਦਵੋਗੇ ਤਾਂ ਸਦਾ ਦੇ ਲਈ ਉਸ ਆਤਮਾ ਨੂੰ ਬਾਪ ਦੇ ਨਾਲ ਤੁਹਾਡੇ ਦਿੱਤੇ ਹੋਏ ਰਤਨ ਦੀ ਯਾਦ ਜਰੂਰ ਰਹੇਗੀ। ਤਾਂ ਕਿਸੇ ਨੂੰ ਸਦਾ ਦੇ ਲਈ ਸੰਪੰਨ ਕਰਨ ਵਾਲੀ ਖਰਚੀ ਦੇਣੀ ਚਾਹੀਦੀ ਹੈ। ਅਜਿਹੀ ਦੀਵਾਲੀ ਮਨਾਓ ਅਤੇ ਇਵੇਂ ਹੀ ਸ੍ਰੇਸ਼ਠ ਆਤਮਾ ਬਣ ਦੂਜੀਆਂ ਆਤਮਾਵਾਂ ਦੀ ਸ੍ਰੇਸ਼ਠ ਸੇਵਾ ਕਰੋ।

ਆਂ ਦੇ ਦਿਨ ਸਭ ਆਤਮਾਵਾਂ ਧਨ ਦੀਆਂ ਪਿਆਸੀਆਂ ਹਨ। ਤਾਂ ਅਜਿਹੀਆਂ ਪਿਆਸੀਆਂ ਆਤਮਾਵਾਂ ਨੂੰ ਅਜਿਹਾ ਰੂਹਾਨੀ ਧਨ ਦਵੋ ਜਿਸ ਨਾਲ ਕਦੇ ਵੀ ਆਤਮਾ ਨੂੰ ਧਨ ਮੰਗਣ ਦੀ ਜਰੂਰਤ ਹੀ ਨਾ ਰਹੇ। ਧਨ ਕੌਣ ਮੰਗਦੇ ਹਨ? ਭਿਖਾਰੀ। ਅੱਜ ਦੇ ਦਿਨ ਆਤਮਾ ਭਿਖਾਰੀ ਬਣਦੀ ਹੈ। ਰਾਇਲ ਭਿਖਾਰੀ ਕਹੋ। ਕਿੰਨੇ ਵੀ ਕਰੋੜਪਤੀ ਹੋਣ, ਲੇਕਿਨ ਅੱਜ ਦੇ ਦਿਨ ਭਿਖਾਰੀ ਬਣਦੇ ਹਨ। ਅਜਿਹੀ ਭਿਖਾਰੀ ਆਤਮਾ ਨੂੰ ਭਿਖਾਰੀਪਨ ਤੋਂ ਛੁਡਾਓ, ਇਹ ਹੈ ਬੇਹਦ ਦੀ ਸੇਵਾ। ਦਾਤਾ ਦੇ ਬੱਚੇ ਹੋ ਨਾ, ਵਰਦਾਤਾ ਦੇ ਬੱਚੇ, ਆਪਣੇ ਵਰਦਾਨ ਦੀ ਸ਼ਕਤੀ ਨਾਲ, ਗਿਆਨ ਦਾਨ ਦੀ ਸ਼ਕਤੀ ਨਾਲ ਭਿਖਾਰੀਆਂ ਨੂੰ ਮਾਲਾਮਾਲ ਬਣਾਓ। ਅੱਜ ਦੇ ਦਿਨ ਇਨ੍ਹਾਂ ਭਿਖਾਰੀ ਆਤਮਾਵਾਂ ਦੇ ਉੱਪਰ ਵਿਧਾਤਾ ਅਤੇ ਵਰਦਾਤਾ ਦੇ ਬੱਚਿਆਂ ਨੂੰ ਤਰਸ ਪੈਣਾ ਚਾਹੀਦਾ ਹੈ। ਜਿਨ੍ਹਾਂ ਆਤਮਾਵਾਂ ਨੂੰ ਅਜਿਹਾ ਤਰਸ ਪੈਂਦਾ ਹੈ, ਉਨ੍ਹਾਂ ਨੂੰ ਹੀ ਮਾਇਆ ਅਤੇ ਵਿਸ਼ਵ ਦੀਆਂ ਅਜਿਹੀਆਂ ਆਤਮਾਵਾਂ ਨਮਸਕਾਰ ਕਰਦੀਆਂ ਹਨ। ਇਸਲਈ ਜਦੋਂ ਤੱਕ ਵੀ ਦੀਵੇ ਜਗਾਉਂਦੇ ਹਨ। ਜਦ ਲਾਈਟ ਜਗਾਉਂਦੇ ਹਨ ਤਾਂ ਨਮਸਕਾਰ ਜਰੂਰ ਕਰਦੇ ਹਨ। ਤਾਂ ਅਜਿਹੀ ਜੋਤੀ ਜਗੀ ਹੋਈ ਆਤਮਾਵਾਂ ਦੀ ਯਾਦਗਰ ਹਾਲੇ ਤੱਕ ਵੀ ਕਾਇਮ ਹੈ। ਬੁਝੇ ਹੋਏ ਦੀਵੇ ਨੂੰ ਨਮਸਕਾਰ ਨਹੀ ਕਰਦੇ ਤਾਂ ਸਦਾ ਜਗਦੀ ਜੋਤੀ ਬਣੋ। ਅਜਿਹਿਆ ਆਤਮਾਵਾਂ ਨੂੰ ਬਾਪਦਾਦਾ ਵੀ ਨਮਸਤੇ ਕਰਦੇ ਹਨ।

ਮਹਾਰਾਸ਼ਟਰ ਜੌਨ ਦੇ ਭਾਈ ਭੈਣਾਂ ਪ੍ਰਤੀ ਅਵਿਅਕਤ ਬਾਪਦਾਦਾ ਦੇ ਮਹਾਵਾਕ ਰੀਵਾਇਜ 20. 3. 12)

ਇਸ ਜੌਨ ਦੀ ਸੰਖਿਆ ਬਹੁਤ ਹੈ। ਨਾਮ ਹੈ ਮਹਾਰਾਸ਼ਟਰ। ਤਾਂ ਮਹਾ ਹੋਣਗੇ ਨਾ! ਤਾਂ ਜਿਵੇਂ ਨਾਮ ਹੈ ਉਵੇਂ ਹੀ ਸੰਖਿਆ ਵੀ ਮਹਾਨ ਹੈ। ਬਾਮਬੇ ਅਤੇ ਦਿੱਲੀ ਦੋਵੇਂ ਪਾਸਿਆਂ ਦੇ ਬੱਚੇ ਸਰਵਿਸ ਤੇ ਚੰਗੀ ਕਰ ਹਨ, ਉਹ ਤੇ ਕਹਿਣ ਦੀ ਗੱਲ ਨਹੀਂ ਹੈ। ਚੰਗੀ ਕਰ ਰਹੇ ਹਨ, ਕਰਦੇ ਰਹਿਣਗੇ ਲੇਕਿਨ ਬਾਪਦਾਦਾ ਦਿੱਲੀ ਅਤੇ ਬੋਮਬੇ ਤੋਂ ਇਹ ਹੀ ਚਾਹੁੰਦੇ ਹਨ ਕਿ ਜੋ ਤੁਹਾਡੇ ਸੰਬੰਧ ਸੰਪਰਕ ਵਿਚ ਆਏ ਹੋਏ ਵਿਸ਼ੇਸ਼ ਆਤਮਾਵਾਂ ਜੋ ਮਾਇਕ ਵੀ ਬਣ ਸਕਦੇ ਹਨ ਅਤੇ ਫਿਰ ਵਾਰਿਸ ਵੀ ਬਣ ਸਕਦੇ ਹਨ, ਅਜਿਹਾ ਕੋਈ ਗਰੁੱਪ ਨਿਕਾਲੋ ਕਿਉਂਕਿ ਲਿਸਟ ਸਾਰੇ ਵਰਗਾਂ ਨੇ ਮਿਜੋਰਟੀ ਬਾਪਦਾਦਾ ਨੂੰ ਭੇਜੀ ਸੀ। ਦੇਖੀ ਹੈ ਉਹ ਲਿਸਟ। ਚੰਗੇ ਚੰਗੇ ਹਨ ਉਸ ਲਿਸਟ ਵਿਚ ਜੋ ਨਾਮ ਬਾਲਾ ਕਰ ਸਕਦੇ ਹਨ। ਹੁਣ ਉਨ੍ਹਾਂ ਨੂੰ ਪ੍ਰਤੱਖ ਕਰੋ। ਤੁਹਾਡੀ ਬਜਾਏ ਉਹ ਭਾਸ਼ਣ ਕਰਨ। ਅਨੁਭਵ ਸੁਨਾਉਣ ਤੁਹਾਡਾ, ਗਿਆਨ ਕੀ ਹੈ, ਸਾਡੇ ਜੀਵਨ ਵਿਚ ਕੀ ਫਰਕ ਆਇਆ ਹੈ, ਉਹ ਵਰਣਨ ਕਰੋ। ਜਦੋਂ ਫੰਕਸ਼ਨ ਹੁੰਦਾ ਹੈ, ਹੁਣ ਵੀ ਤੇ ਆਪਣਾ ਅਨੁਭਵ ਕਈ ਚੰਗੇ - ਚੰਗੇ ਸੁਣਾਉਂਦੇ ਵੀ ਹਨ ਲੇਕਿਨ ਉਹ ਤੇ ਫੰਕਸ਼ਨ ਵਿਚ ਸੁਣਾਇਆ, ਲੇਕਿਨ ਲਗਾਤਾਰ ਜੀਵਨ ਦਾ ਅਨੁਭਵ ਕਰਨ। ਇਹ ਅਟੈਂਸ਼ਨ ਦੇਣਗੇ ਤਾਂ ਨਿਕਲਣ ਵਾਲੇ ਹਨ। ਕਈ ਯੋਗ ਹਨ ਲੇਕਿਨ ਥੋੜ੍ਹਾ ਪੁਰਸ਼ਾਰਥ ਕਰਕੇ ਉਨ੍ਹਾਂ ਨੂੰ ਅੱਗੇ ਵਧਾਓ। ਹਰ ਇੱਕ ਵਰਗ ਨੂੰ ਅਸਲ ਵਿਚ ਇਹ ਲਿਸਟ ਪ੍ਰਤੱਖ ਰੂਪ ਵਿਚ ਪਰਿਵਾਰ ਅਤੇ ਬਾਪ ਦੇ ਸਾਮ੍ਹਣੇ ਲਿਆਉਣੀ ਚਾਹੀਦੀ ਹੈ। ਕੰਮ ਕੀਤਾ ਹੈ ਵਰਗਾਂ ਨੇ। ਬਾਪਦਾਦਾ ਨੇ ਵੇਖਿਆ ਕੰਮ ਕੀਤਾ ਹੈ ਲੇਕਿਨ ਬਹੁਤ ਸਮੇਂ ਤੋਂ ਕਰ ਰਹੇ ਹਨ, ਹੁਣ ਕੋਈ ਨਵੀਨਤਾ ਲਿਆਓ। ਨਵੀਨਤਾ ਇਹ ਹੈ ਵਾਰਿਸ ਬਣਾਓ। ਘਟ ਤੋਂ ਘਟ ਜੋ ਸੰਪਰਕ ਵਾਲੇ ਹਨ ਉਹ ਸੰਬੰਧ ਵਿਚ ਆਉਣ, ਸੰਬੰਧ ਤੋਂ ਬਾਅਦ ਸੇਵਾ ਵਿਚ ਲੱਗਨ। ਸੰਬੰਧ ਇਹ ਨਹੀਂ, ਆਉਣ ਜਾਣ ਦਾ ਸੰਬੰਧ ਨਹੀਂ ਲੇਕਿਨ ਬਾਪ ਅਤੇ ਪਰਿਵਾਰ ਦੇ ਸਾਥੀ ਬਣ ਜਾਣ। ਇਹ ਵੀ ਹੋਣਾ ਹੈ, ਹੁਣ ਬਾਪਦਾਦਾ ਨੇ ਵੇਖਿਆ ਕਿ ਜੇਕਰ ਬ੍ਰਾਹਮਣ ਮਿਲਕੇ ਕੋਈ ਵੀ ਇੱਕ ਸੰਕਲਪ ਕਰਨ ਤਾਂ ਹੋਇਆ ਹੀ ਪਿਆ ਹੈ ਲੇਕਿਨ ਸਭ ਦਾ ਇੱਕ ਹੀ ਸੰਕਲਪ ਹੋਵੇ ਕਿਉਂਕਿ ਹੁਣ ਵਾਯੂਮੰਡਲ ਬਦਲ ਗਿਆ ਹੈ। ਤਾਂ ਬਾਪਦਾਦਾ ਅਜਿਹੇ ਮਾਇਕ ਕੁਆਲਟੀ ਦੇ ਬੱਚਿਆਂ ਦਾ ਸੰਗਠਨ ਕਰਾਉਣਾ ਚਾਹੁੰਦੇ ਹਨ। ਮਧੂਬਨ ਵਿਚ ਮਿਲਣ ਆਉਂਦੇ ਹਨ ਉਹ ਗੱਲ ਵੱਖ ਹੈ ਲੇਕਿਨ ਪਰਿਵਾਰ ਦੇ ਬਣਾਕੇ ਆਉਣ ਕਿਉਂਕਿ ਸਰਵਿਸ ਵਿਚ ਕੋਈ ਨਾ ਕੋਈ ਨਵੀਨਤਾ ਤਾਂ ਚਾਹੀਦੀ ਹੈ ਨਾ! ਅੱਛਾ।

ਬਾਕੀ ਬਾਪਦਾਦਾ ਦੀ ਇੱਕ ਆਸ ਹੋਰ ਵੀ ਜੌਨ ਵਾਲਿਆਂ ਦੇ ਪ੍ਰਤੀ ਰਹਿ ਗਈ ਹੈ। ਉਹ ਕਿਹੜੀ ਹੈ? ਹਰ ਸੈਂਟਰ ਇਹ ਖੁਸ਼ਖ਼ਬਰੀ ਲਿਖੇ ਕਿ ਸਾਡਾ ਸੈਂਟਰ ਨਿਰਵਿਘਣ ਹੈ, ਮਿਲਣਸਾਰ ਹੈ। ਸਭ ਬਾਬਾ ਦੇ ਬੱਚੇ ਇਕੁਰੇਟ, ਜੋ ਕਾਰਿਆਕ੍ਰਮ ਬਣਿਆ ਹੋਇਆ ਹੈ ਉਸ ਵੱਲ ਬਿਜੀ ਹਨ, ਨਿਰਵਿਘਣ ਹਨ। ਇਹ ਅਜੇ ਕਿਸੇ ਜੌਨ ਦਾ ਨਹੀਂ ਆਇਆ ਹੈ। ਤਾਂ ਮਹਾਰਾਸ਼ਟਰ ਤੇ ਮਹਾਨ ਕੰਮ ਕਰੋਂਗੇ ਨਾ! ਕਿਸੇ ਵੀ ਜੌਨ ਨੇ ਇਹ ਖੁਸ਼ਖ਼ਬਰੀ ਨਹੀਂ ਭੇਜੀ ਹੈ। ਬਣਨਾ ਹੈ, ਬਣਨਾ ਹੈ ਤਾਂ ਤੁਹਾਨੂੰ ਹੀ ਹੈ ਹੋਰ ਕੌਣ ਬਣਨਗੇ! ਤੁਹਾਡੀ ਤਪੱਸਿਆ ਘਟ ਨਹੀ ਹੈ। ਭਾਵੇਂ ਟੀਚਰ ਹਨ, ਭਾਵੇਂ ਸਟੂਡੈਂਟ ਹਨ, ਦੁੱਨੀਆ ਦੇ ਹਿਸਾਬ ਨਾਲ ਹਰ ਇੱਕ ਮਹਾਨ ਆਤਮਾਵਾਂ ਹਨ। ਹੁਣੇ - ਹੁਣੇ ਵੇਖਣਾ ਤੁਹਾਨੂੰ ਇਹ ਨਿਰਵਿਘਣ ਦਾ ਥੋੜ੍ਹਾ ਜਿਹਾ ਕਰੋ ਤਾਂ ਸਾਰੇ ਤੁਹਾਨੂੰ ਜਿਵੇਂ ਤੁਹਾਡੇ ਜੜ ਚਿੱਤਰ ਵਿਚ ਸ਼ੁਭ ਕਾਮਨਾ ਨਾਲ ਵੇਖਦੇ ਹਨ, ਇਵੇਂ ਤੁਹਾਨੂੰ ਚੇਤੰਨ ਰੂਪ ਵਿਚ ਦੇਵੀਆਂ ਦੇ ਰੂਪ ਵਿਚ, ਦੇਵਤਾਵਾਂ ਦੇ ਰੂਪ ਵਿਚ ਵੇਖਾਂਗੇ। ਬਾਕੀ ਸੇਵਾ ਸਭ ਨੇ ਚੰਗੀ ਕੀਤੀ ਹੈ। ਉਸ ਦੀ ਬਾਪਦਾਦਾ ਮੁਬਾਰਕ ਦੇ ਰਹੇ ਹਨ। ਅੱਛਾ।

ਵਰਦਾਨ:-
ਦਿਵਆ ਗੁਣਾਂ ਦਾ ਆਹਵਾਨ ਦ੍ਵਾਰਾ ਅਵਗੁਣਾਂ ਨੂੰ ਸਮਾਪਤ ਕਰਨ ਵਾਲੇ ਦਿਵਿਆ ਗੁਣਧਾਰੀ ਭਵ।

ਜਿਵੇਂ ਦੀਪਾਵਲੀ ਤੇ ਸ਼੍ਰੀਲਕਸ਼ਮੀ ਦਾ ਆਵਾਹਨ ਕਰਦੇ ਹਨ ਇਵੇਂ ਤੁਸੀ ਬੱਚੇ ਖ਼ੁਦ ਵਿਚ ਦਿਵਿਯ ਗੁਣਾਂ ਦਾ ਆਹਵਾਨ ਕਰੋ ਤਾਂ ਅਵਗੁਣ ਆਹੂਤੀ ਰੂਪ ਵਿਚ ਖਤਮ ਹੁੰਦੇ ਜਾਣਗੇ। ਫਿਰ ਨਵੇਂ ਸੰਸਕਾਰਾਂ ਰੁਪਏ ਨਵੇਂ ਵਸਤਰ ਧਾਰਨ ਕਰੋਂਗੇ। ਹੁਣ ਪੁਰਾਣੇ ਵਸਤਰਾਂ ਤੇ ਜਰਾ ਵੀ ਪ੍ਰੀਤ ਨਾ ਹੋਵੇ, ਜੋ ਵੀ ਕਮਜੋਰੀਆਂ, ਕਮੀਆਂ, ਨਿਰਬਲਤਾ, ਕੋਮਲਤਾ ਰਹੀ ਹੋਈ ਹੈ - ਉਹ ਸਭ ਪੁਰਾਣੇ ਖਾਤੇ ਅੱਜ ਤੋਂ ਸਦਕਾਲ ਦੇ ਲਈ ਸਮਾਪਤ ਕਰੋ ਤਾਂ ਦਿਵਿਯ ਗੁਣਧਾਰੀ ਬਣੋਗੇ ਅਤੇ ਭਵਿੱਖ ਵਿਚ ਤਾਜਪੋਸ਼ੀ ਹੋਵੇਗੀ। ਉਸ ਦਾ ਹੀ ਯਾਦਗਰ ਇਹ ਦੀਪਾਵਲੀ ਹੈ।

ਸਲੋਗਨ:-
ਸਵਰਾਜ ਅਧਿਕਾਰੀ ਬਣਨਾ ਹੈ ਤਾਂ ਮਨ ਰੂਪੀ ਮੰਤਰੀ ਨੂੰ ਆਪਣਾ ਸਹਿਯੋਗੀ ਬਣਾ ਲਵੋ।

ਇਹ ਅਵਿਅਕਤ ਇਸ਼ਾਰੇ - ਬ੍ਰਹਮਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਸਥਿਤੀ ਦਾ ਅਨੁਭਵ ਕਰੋ। ਬਿੰਦੂ ਅਤੇ ਸਿੰਧੂ” ਇਹ ਦੋ ਸ਼ਬਦ ਜੇਕਰ ਯਾਦ ਰੱਖੋ ਤਾਂ ਸੰਪੂਰਨਤਾ ਸਹਿਜ ਆ ਸਕਦੀ ਹੈ। ਇੱਕ ਬਿੰਦੂ ਦੀ ਯਾਦ ਅਤੇ ਇਕਰਸ ਅਵਸਥਾ, ਇੱਕ ਦੀ ਹੀ ਮਤ ਅਤੇ ਇੱਕ ਦੇ ਹੀ ਕ੍ਰਤਵਿਆ ਵਿਚ ਮਦਦਗਾਰ। ਸਿਰਫ ਬਿੰਦੂ ਅਤੇ ਇੱਕ, ਉਸ ਦੇ ਅੱਗੇ ਵਿਸਤਾਰ ਵਿਚ ਜਾਣ ਦੀ ਦਰਕਾਰ ਨਹੀਂ। ਵਿਸਤਾਰ ਵਿਚ ਜਾਣਾ ਹੈ ਤਾਂ ਸਿਰਫ ਸਰਵਿਸ ਪ੍ਰੀਤ। ਉਸ ਦੇ ਅੱਗੇ ਆਪਣੀ ਬੁੱਧੀ ਨੂੰ ਚਲਾਉਣ ਦੀ ਲੋੜ ਨਹੀਂ ਹੈ।