08.12.24     Avyakt Bapdada     Punjabi Murli     13.02.2003    Om Shanti     Madhuban


" ਵਰਤਮਾਨ ਸਮੇਂ ਆਪਣਾ ਰਹਿਮਦਿਲ ਅਤੇ ਦਾਤਾ ਸਵਰੂਪ ਪ੍ਰਤੱਖ ਕਰੋ”


ਅੱਜ ਵਰਦਾਤਾ ਆਪਣੇ ਗਿਆਨ ਦਾਤਾ, ਸ਼ਕਤੀ ਦਾਤਾ,ਗੁਣ ਦਾਤਾ,ਪਰਮਾਤਮ ਸੰਦੇਸ਼ ਵਾਹਕ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇੱਕ ਬੱਚਾ ਮਾਸਟਰ ਦਾਤਾ ਬਣ ਆਤਮਾਵਾਂ ਨੂੰ ਬਾਪ ਦੇ ਸਮੀਪ ਲਿਆਉਣ ਦੇ ਲਈ ਦਿਲ ਤੋਂ ਕੋਸ਼ਿਸ਼ ਕਰ ਰਹੇ ਹਨ। ਵਿਸ਼ਵ ਵਿੱਚ ਅਨੇਕ ਪ੍ਰਕਾਰ ਦੀਆਂ ਆਤਮਾਵਾਂ ਹਨ, ਕਿਹੜੀਆਂ ਆਤਮਾਵਾਂ ਨੂੰ ਗਿਆਨ ਅੰਮ੍ਰਿਤ ਚਾਹੀਦਾ ਹੈ, ਹੋਰ ਆਤਮਾਵਾਂ ਨੂੰ ਸ਼ਕਤੀ ਚਾਹੀਦੀ ਹੈ, ਗੁਣ ਚਾਹੀਦੇ, ਤੁਸੀਂ ਬੱਚਿਆਂ ਦੇ ਕੋਲ ਸਰਵ ਅਖੰਡ ਖ਼ਾਜ਼ਨੇ ਹਨ। ਹਰ ਇੱਕ ਆਤਮਾ ਦੀ ਕਾਮਨਾ ਪੂਰਨ ਕਰਨ ਵਾਲੇ ਹੋ। ਦਿਨ ਪ੍ਰਤੀਦਿਨ ਸਮੇਂ ਸਮਾਪਤੀ ਦਾ ਸਮੀਪ ਆਉਣ ਦੇ ਕਾਰਨ ਹੁਣ ਆਤਮਾਵਾਂ ਕੋਈ ਨਵਾਂ ਸਹਾਰਾ ਲੱਭ ਰਹੀਆਂ ਹਨ। ਤਾਂ ਤੁਸੀਂ ਆਤਮਾਵਾਂ ਨਵਾਂ ਸਹਾਰਾ ਦੇਣ ਦੇ ਨਿਮਿਤ ਬਣੀਆਂ ਹੋਈਆਂ ਹੋ। ਬਾਪਦਾਦਾ ਬੱਚਿਆਂ ਦੇ ਉਮੰਗ -ਉਤਸ਼ਾਹ ਨੂੰ ਦੇਖ ਕੇ ਖੁਸ਼ ਹਨ। ਇੱਕ ਪਾਸੇ ਜਰੂਰਤ ਹੈ ਅਤੇ ਦੂਸਰੇ ਪਾਸੇ ਉਮੰਗ -ਉਤਸ਼ਾਹ ਹੈ। ਜ਼ਰੂਰਤ ਦੇ ਸਮੇਂ ਇੱਕ ਬੂੰਦ ਦਾ ਵੀ ਮਹੱਤਵ ਹੁੰਦਾ ਹੈ। ਤਾਂ ਇਸ ਸਮੇਂ ਤੁਹਾਡੀ ਦਿੱਤੀ ਹੋਈ ਅੰਚਲੀ ਦਾ, ਸੰਦੇਸ਼ ਦਾ ਵੀ ਮਹੱਤਵ ਹੈ।

ਵਰਤਮਾਨ ਸਮੇਂ ਤੁਸੀਂ ਸਭ ਬੱਚਿਆਂ ਦਾ ਰਹਿਮਦਿਲ ਅਤੇ ਦਾਤਾ ਸਵਰੂਪ ਪ੍ਰਤੱਖ ਹੋਣ ਦਾ ਸਮੇਂ ਹੈ। ਤੁਸੀਂ ਬ੍ਰਾਹਮਣ ਆਤਮਾਵਾਂ ਦੇ ਅਨਾਦਿ ਸਵਰੂਪ ਵਿੱਚ ਵੀ ਦਾਤਾਪਨ ਦੇ ਸੰਸਕਾਰ ਭਰੇ ਹੋਏ ਹਨ ਇਸਲਈ ਕਲਪ ਵਰੀਕ੍ਸ਼ ਦੇ ਚਿੱਤਰ ਵਿੱਚ ਤੁਸੀਂ ਵਰੀਕ੍ਸ਼ ਦੇ ਜੜ੍ਹ ਵਿੱਚ ਦਿਖਾਏ ਹੋਏ ਹੋ ਕਿਉਂਕਿ ਜੜ੍ਹ ਹੀ ਸਾਰੇ ਵਰੀਕ੍ਸ਼ ਨੂੰ ਸਭ ਕੁਝ ਪਹੁੰਚਾਉਂਦਾ ਹੈ। ਤੁਹਾਡਾ ਆਦਿ ਸਵਰੂਪ ਦੇਵਤਾ ਰੂਪ, ਉਸਦਾ ਅਰਥ ਹੀ ਹੈ ਦੇਵਤਾ ਮਤਲਬ ਦੇਣ ਵਾਲਾ। ਤੁਹਾਡਾ ਮੱਧ ਦਾ ਸਵਰੂਪ ਪੂਜਯ ਚਿੱਤਰ ਹੈ ਤਾਂ ਮੱਧ ਸਮੇਂ ਵਿੱਚ ਵੀ ਪੂਜਯ ਰੂਪ ਵਿੱਚ ਵਰਦਾਨ ਦੇਣ ਵਾਲੇ, ਦੁਆਵਾਂ ਦੇਣ ਵਾਲੇ, ਅਸ਼ੀਰਵਾਦ ਦੇਣ ਵਾਲੇ ਦਾਤਾ ਰੂਪ ਹੋ। ਤਾਂ ਤੁਸੀਂ ਸਭ ਆਤਮਾਵਾਂ ਦਾ ਵਿਸ਼ੇਸ਼ ਸਵਰੂਪ ਹੀ ਦਾਤਾਪਨ ਦਾ ਹੈ। ਤਾਂ ਹਾਲੇ ਵੀ ਪਰਮਾਤਮ ਸੰਦੇਸ਼ ਵਾਹਕ ਬਣ ਵਿਸ਼ਵ ਵਿੱਚ ਬਾਪ ਦੀ ਪ੍ਰਤਖਤਾ ਦਾ ਸੰਦੇਸ਼ ਫੈਲਾ ਰਹੇ ਹੋ। ਤਾਂ ਹਰ ਇੱਕ ਬ੍ਰਾਹਮਣ ਬੱਚਾ ਚੈਕ ਕਰੋ ਕਿ ਅਨਾਦਿ, ਆਦਿ ਦਾਤਾਪਨ ਦੇ ਸੰਸਕਾਰ ਹਰ ਇੱਕ ਦੇ ਜੀਵਨ ਵਿੱਚ ਸਦਾ ਇਮਰਜ਼ ਰੂਪ ਵਿੱਚ ਰਹਿੰਦੇ ਹਨ? ਦਾਤਾਪਨ ਦੇ ਸੰਸਕਾਰ ਵਾਲੀ ਆਤਮਾਵਾਂ ਦੀ ਨਿਸ਼ਾਨੀ ਹੈ - ਉਹ ਕਦੀ ਵੀ ਇਹ ਸੰਕਲਪ -ਮਾਤਰ ਵੀ ਨਹੀਂ ਕਰਦੇ ਕਿ ਕੋਈ ਦਵੇ ਤਾਂ ਦੇਵੇ, ਕੋਈ ਕਰੇ ਤਾਂ ਕਰੀਏ, ਨਹੀਂ। ਨਿਰੰਤਰ ਖੁਲ੍ਹੇ ਭੰਡਾਰ ਹਨ। ਤਾਂ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਦੇ ਦਾਤਾਪਨ ਦੇ ਸੰਸਕਾਰ ਦੇਖ ਰਹੇ ਸਨ। ਕੀ ਦੇਖਿਆ ਹੋਵੇਗਾ? ਤਾਂ ਨੰਬਰਵਾਰ ਤੇ ਹੈ ਨਾ! ਕਦੀ ਵੀ ਇਹ ਸੰਕਲਪ ਨਹੀਂ ਕਰੋ - ਇਹ ਹੋਵੇ ਤਾਂ ਮੈਂ ਵੀ ਕਰਾ। ਦਾਤਾਪਨ ਦੇ ਸੰਸਕਾਰ ਵਾਲੇ ਨੂੰ ਸਰਵ ਪਾਸੇ ਤੋਂ ਸਹਿਯੋਗ ਖੁਦ ਹੀ ਪ੍ਰਾਪਤ ਹੁੰਦਾ ਹੈ। ਨਾ ਸਿਰਫ਼ ਆਤਮਾਵਾਂ ਦਵਾਰਾ ਪਰ ਪ੍ਰਕ੍ਰਿਤੀ ਵੀ ਸਮੇਂ ਪ੍ਰਮਾਣ ਸਹਿਯੋਗੀ ਬਣ ਜਾਂਦੀ ਹੈ। ਇਹ ਸੂਕ੍ਸ਼੍ਮ ਹਿਸਾਬ ਹੈ ਜੋ ਸਦਾ ਦਾਤਾ ਬਣਾਉਂਦਾ ਹੈ, ਉਸ ਪੁੰਨ ਦਾ ਫਲ ਸਮੇਂ ਤੇ ਸਹਿਯੋਗ, ਸਮੇਂ ਤੇ ਸਫ਼ਲਤਾ ਇੱਕ ਦਾ 10 ਗੁਣਾਂ ਫ਼ਲ ਦਿੰਦਾ ਹੈ। ਤਾਂ ਸਾਰੇ ਦਿਨ ਵਿੱਚ ਨੋਟ ਕਰੋ - ਸੰਕਲਪ ਦਵਾਰਾ, ਵਾਣੀ ਦਵਾਰਾ, ਸੰਬੰਧ -ਸੰਪਰਕ ਦਵਾਰਾ ਪੁੰਨ ਆਤਮਾ ਬਣ ਪੁੰਨ ਦਾ ਖਾਤਾ ਕਿੰਨਾ ਜਮਾਂ ਕੀਤਾ? ਮਨਸਾ ਸੇਵਾ ਵੀ ਪੁੰਨ ਦਾ ਖਾਤਾ ਜਮਾਂ ਕਰਦੀ ਹੈ। ਵਾਣੀ ਦਵਾਰਾ ਕਿਸੇ ਵੀ ਕਮਜ਼ੋਰ ਅਤਮਾ ਨੂੰ ਖੁਸ਼ੀ ਵਿੱਚ ਲਿਆਉਣਾ, ਪ੍ਰੇਸ਼ਾਨ ਨੂੰ ਸ਼ਾਨ ਵਿੱਚ ਲਿਆਉਣਾ, ਦਿਲਸ਼ਿਕਸ਼ਤ ਆਤਮਾ ਨੂੰ ਆਪਣੀ ਵਾਣੀ ਦਵਾਰਾ ਉਮੰਗ -ਉਤਸ਼ਾਹ ਵਿੱਚ ਲਿਆਉਣਾ, ਸੰਬੰਧ -ਸੰਪਰਕ ਨਾਲ ਆਤਮਾ ਨੂੰ ਆਪਣੇ ਸ਼੍ਰੇਸ਼ਠ ਸੰਗ ਦੇ ਰੰਗ ਦਾ ਅਨੁਭਵ ਕਰਾਉਣਾ, ਇਸ ਵਿਧੀ ਨਾਲ ਪੁੰਨ ਦਾ ਖਾਤਾ ਜਮਾਂ ਕਰ ਸਕਦੇ ਹੋ। ਇਸ ਜਨਮ ਵਿੱਚ ਐਨਾ ਪੁੰਨ ਜਮਾਂ ਕਰਦੇ ਹੋ ਜੋ ਅੱਧਾਕਲਪ ਪੁੰਨ ਦਾ ਫ਼ਲ ਖਾਂਦੇ ਹੋ ਅਤੇ ਅੱਧਾਕਲਪ ਤੁਹਾਡੇ ਜੜ੍ਹ ਚਿੱਤਰ ਪਾਪੀ ਆਤਮਾਵਾਂ ਨੂੰ ਵਾਯੂਮੰਡਲ ਦਵਾਰਾ ਪਾਪਾਂ ਤੋਂ ਮੁਕਤ ਕਰਦੇ ਹਨ। ਪਤਿਤ -ਪਾਵਨੀ ਬਣ ਜਾਂਦੇ ਹੋ। ਤਾਂ ਬਾਪਦਾਦਾ ਹਰ ਇੱਕ ਬੱਚੇ ਦਾ ਜਮਾਂ ਹੋਇਆ ਪੁੰਨ ਦਾ ਖਾਤਾ ਦੇਖਦੇ ਰਹਿੰਦੇ ਹਨ।

ਬਾਪਦਾਦਾ ਵਰਤਮਾਨ ਸਮੇਂ ਦਾ ਬੱਚਿਆਂ ਦੀ ਸੇਵਾ ਦਾ ਉਮੰਗ -ਉਤਸ਼ਾਹ ਦੇਖ ਖੁਸ਼ ਹੋ ਰਹੇ ਹਨ। ਮੈਜ਼ੋਰਿਟੀ ਬੱਚਿਆਂ ਦੀ ਸੇਵਾ ਦਾ ਉਮੰਗ ਚੰਗਾ ਹੈ। ਸਭ ਆਪਣੇ -ਆਪਣੇ ਵਲ ਤੋਂ ਸੇਵਾ ਦਾ ਪਲੈਨ ਪ੍ਰੈਕਟੀਕਲ ਵਿੱਚ ਲਿਆ ਰਹੇ ਹਨ। ਇਸਦੇ ਲਈ ਬਾਪਦਾਦਾ ਦਿਲ ਤੋਂ ਮੁਬਾਰਕ ਦੇ ਰਹੇ ਹਨ। ਚੰਗਾ ਕਰ ਰਹੇ ਹਨ ਅਤੇ ਚੰਗਾ ਕਰਦੇ ਰਹਿਣਗੇ। ਸਭਤੋਂ ਚੰਗੀ ਗੱਲ ਇਹ ਹੈ - ਸਭ ਦਾ ਸੰਕਲਪ ਅਤੇ ਸਮੇਂ ਬਿਜ਼ੀ ਹੋ ਗਿਆ ਹੈ। ਹਰ ਇੱਕ ਨੂੰ ਇਹ ਲਕਸ਼ ਹੈ ਕਿ ਚਾਰੋਂ ਪਾਸੇ ਦੀ ਸੇਵਾ ਨਾਲ ਹੁਣ ਉਲਾਹਣੇ ਨੂੰ ਪੂਰਾ ਜਰੂਰ ਕਰਨਾ ਹੈ।

ਬ੍ਰਾਹਮਣਾਂ ਦੇ ਦ੍ਰਿੜ੍ਹ ਸੰਕਲਪ ਵਿੱਚ ਬਹੁਤ ਸ਼ਕਤੀ ਹੈ। ਜੇਕਰ ਬ੍ਰਾਹਮਣ ਦ੍ਰਿੜ੍ਹ ਸੰਕਲਪ ਕਰਨ ਤਾਂ ਕੀ ਨਹੀਂ ਹੋ ਸਕਦਾ! ਸਭ ਹੋ ਜਾਏਗਾ ਸਿਰਫ਼ ਯੋਗ ਨੂੰ ਜਵਾਲਾ ਰੂਪ ਬਣਾਓ। ਯੋਗ ਜਵਾਲਾ ਰੂਪ ਬਣ ਜਾਏਗਾ ਤਾਂ ਜਵਾਲਾ ਦੇ ਪਿੱਛੇ ਆਤਮਾਵਾਂ ਖੁਦ ਹੀ ਆ ਜਾਣਗੀਆਂ ਕਿਉਂਕਿ ਜਵਾਲਾ (ਲਾਇਟ) ਮਿਲਣ ਨਾਲ ਉਹਨਾਂ ਨੂੰ ਰਸਤਾ ਦਿਖਾਈ ਦਵੇਗਾ। ਹਾਲੇ ਯੋਗ ਤੇ ਲਗਾ ਰਹੇ ਹਨ ਪਰ ਯੋਗ ਜਵਾਲਾ ਰੂਪ ਹੋਣਾ ਹੈ। ਸੇਵਾ ਦਾ ਉਮੰਗ -ਉਤਸ਼ਾਹ ਚੰਗਾ ਵੱਧ ਰਿਹਾ ਹੈ ਪਰ ਯੋਗ ਵਿੱਚ ਜਵਾਲਾ ਰੂਪ ਹਾਲੇ ਅੰਡਰਲਾਇਨ ਕਰਨੀ ਹੈ। ਤੁਹਾਡੀ ਦ੍ਰਿਸ਼ਟੀ ਵਿੱਚ ਅਜਿਹੀ ਝਲਕ ਆ ਜਾਵੇ ਜੋ ਦ੍ਰਿਸ਼ਟੀ ਨਾਲ ਕੋਈ ਨਾ ਕੋਈ ਅਨੁਭੂਤੀ ਦਾ ਅਨੁਭਵ ਕਰਨ।

ਬਾਪਦਾਦਾ ਨੂੰ, ਫਾਰੇਂਨ ਵਾਲਿਆਂ ਨੇ ਇਹ ਜੋ ਸੇਵਾ ਕੀਤੀ ਸੀ -ਕਾਲ ਆਫ਼ ਟਾਇਮ ਵਾਲਿਆਂ ਦੀ, ਉਸਦੀ ਵਿਧੀ ਚੰਗੀ ਲੱਗੀ ਕਿ ਛੋਟੇ ਜਿਹੇ ਸੰਗਠਨ ਨੂੰ ਸਮੀਪ ਲਿਆਉਂਦਾ। ਇਵੇਂ ਹਰ ਜ਼ੋਨ, ਹਰ ਸੈਂਟਰ ਵੱਖ -ਵੱਖ ਸੇਵਾ ਤਾਂ ਕਰ ਰਹੇ ਹੋ ਪਰ ਕੋਈ ਸਰਵ ਵਰਗਾਂ ਦਾ ਸੰਗਠਨ ਬਣਾਓ। ਬਾਪਦਾਦਾ ਨੇ ਕਿਹਾ ਸੀ ਕਿ ਬਿਖਰੀ ਹੋਈ ਸੇਵਾ ਬਹੁਤ ਹੈ, ਪਰ ਬਿਖਰੀ ਹੋਈ ਸੇਵਾ ਤੋਂ ਕੁਝ ਸਮੀਪ ਆਉਣ ਵਾਲੇ ਯੋਗ ਆਤਮਾਵਾਂ ਦਾ ਸੰਗਠਨ ਚੁਣੋ ਅਤੇ ਸਮੇਂ ਪ੍ਰਤੀ ਸਮੇਂ ਉਸ ਸੰਗਠਨ ਨੂੰ ਸਮੀਪ ਲਿਆਉਂਦੇ ਰਹੋ ਅਤੇ ਉਹਨਾਂ ਨੂੰ ਸੇਵਾ ਦਾ ਉਮੰਗ ਵਧਾਓ। ਬਾਪਦਾਦਾ ਦੇਖਦੇ ਹਨ ਕਿ ਅਜਿਹੀ ਆਤਮਾਵਾਂ ਹਨ ਪਰ ਹਾਲੇ ਉਹ ਪਾਵਰਫੁੱਲ ਪਾਲਣਾ, ਸੰਗਠਿਤ ਰੂਪ ਵਿੱਚ ਨਹੀਂ ਮਿਲ ਰਹੀ ਹੈ। ਵੱਖ -ਵੱਖ ਸ਼ਕਤੀ ਮੁਤਾਬਿਕ ਪਾਲਣਾ ਮਿਲ ਰਹੀ ਹੈ, ਸੰਗਠਨ ਵਿੱਚ ਇੱਕ ਦੋ ਨੂੰ ਦੇਖਕੇ ਵੀ ਉਮੰਗ ਆਉਂਦਾ ਹੈ। ਇਹ, ਇਹ ਕਰ ਸਕਦਾ ਹੈ, ਮੈਂ ਕਰ ਸਕਦਾ ਹਾਂ, ਮੈਂ ਵੀ ਸੇਵਾ ਕਰਾਂਗਾ, ਤਾਂ ਉਮੰਗ ਆਉਂਦਾ ਹੈ। ਬਾਪਦਾਦਾ ਹਾਲੇ ਸੇਵਾ ਦਾ ਪ੍ਰਤੱਖ ਸੰਗਠਿਤ ਰੂਪ ਦੇਖਣਾ ਚਾਹੁੰਦੇ ਹਨ। ਮਿਹਨਤ ਚੰਗੀ ਕਰ ਰਹੇ ਹੋ, ਹਰ ਇੱਕ ਆਪਣੇ ਵਰਗ ਦੀ, ਏਰੀਆ ਦੀ, ਜ਼ੋਨ ਦੀ, ਸੈਂਟਰ ਕੀ ਕਰ ਰਹੇ ਹੋ, ਬਾਪਦਾਦਾ ਖੁਸ਼ ਹੁੰਦੇ ਹਨ। ਹੁਣ ਕੁਝ ਸਾਹਮਣੇ ਲਿਆਓ। ਪ੍ਰਵ੍ਰਿਤੀ ਵਾਲਿਆਂ ਦਾ ਵੀ ਉਮੰਗ ਬਾਪਦਾਦਾ ਦੇ ਕੋਲ ਪਹੁੰਚਦਾ ਹੈ ਅਤੇ ਡਬਲ ਫਾਰੇਨਰਸ ਵੀ ਡਬਲ ਕੰਮ ਵਿੱਚ ਰਹਿੰਦੇ ਸੇਵਾ ਵਿੱਚ ਖੁਦ ਦੇ ਪੁਰਸ਼ਾਰਥ ਵਿੱਚ ਉਮੰਗ ਚੰਗਾ ਹੈ, ਇਹ ਦੇਖਕੇ ਵੀ ਬਾਪਦਾਦਾ ਖੁਸ਼ ਹਨ।

ਬ੍ਰਾਹਮਣ ਆਤਮਾਵਾਂ ਵਰਤਮਾਨ ਵਾਯੂਮੰਡਲ ਨੂੰ ਦੇਖ ਵਿਦੇਸ਼ ਵਿੱਚ ਡਰਦੇ ਤਾਂ ਨਹੀਂ ਹਨ? ਕਲ ਕੀ ਹੋਵੇਗਾ, ਕਲ ਕੀ ਹੋਵੇਗਾ… ਇਹ ਤੇ ਨਹੀਂ ਸੋਚਦੇ ਹਨ? ਕਲ ਚੰਗਾ ਹੋਵੇਗਾ। ਚੰਗਾ ਹੈ ਹੋਰ ਚੰਗਾ ਹੀ ਹੋਣਾ ਹੈ। ਜਿੰਨੀ ਦੁਨੀਆਂ ਵਿੱਚ ਹਲਚਲ ਹੋਵੇਗੀ ਓਨੀ ਹੀ ਤੁਸੀਂ ਬ੍ਰਾਹਮਣਾਂ ਦੀ ਸਟੇਜ ਅਚਲ ਹੋਵੇਗੀ। ਇਵੇਂ ਹੈ? ਡਬਲ ਵਿਦੇਸ਼ੀ ਹਲਚਲ ਹਨ ਜਾਂ ਅਚਲ ਹੈ? ਅਚਲ ਹੈ? ਹਲਚਲ ਵਿੱਚ ਤਾਂ ਨਹੀਂ ਹਨ ਨਾ! ਜੋ ਅਚਲ ਹਨ ਉਹ ਹੱਥ ਉਠਾਓ। ਅਚਲ ਹਨ? ਕਲ ਕੁਝ ਹੋ ਜਾਏ ਤਾਂ? ਤਾਂ ਵੀ ਅਚਲ ਹੈ ਨਾ! ਕੀ ਹੋਵੇਗਾ, ਕੁਝ ਨਹੀਂ ਹੋਵੇਗਾ। ਤੁਸੀਂ ਬ੍ਰਾਹਮਣਾਂ ਦੇ ਉਪਰ ਪਰਮਾਤਮ ਛਤਰਛਾਇਆ ਹੈ। ਜਿਵੇਂ ਵਾਟਰਪ੍ਰੂਫ਼ ਕਿੰਨਾ ਵੀ ਵਾਟਰ ਹੋਵੇ ਪਰ ਵਾਟਰਪਰੂਫ ਹੋ ਜਾਂਦੇ ਹਨ। ਇਵੇਂ ਕਿੰਨੀ ਵੀ ਹਲਚਲ ਹੋਵੇ ਪਰ ਬ੍ਰਾਹਮਣ ਆਤਮਾਵਾਂ ਪਰਮਾਤਮ ਛਤਰਛਾਇਆ ਦੇ ਅੰਦਰ ਸਦਾ ਪ੍ਰੂਫ਼ ਹੈ। ਬੇਫ਼ਿਕਰ ਬਾਦਸ਼ਾਹ ਹੋ ਨਾ! ਕਿ ਥੋੜ੍ਹਾ -ਥੋੜ੍ਹਾ ਫ਼ਿਕਰ ਹੈ, ਕੀ ਹੋਵੇਗਾ? ਨਹੀਂ। ਬੇਫ਼ਿਕਰ। ਸਵਰਾਜ ਅਧਿਕਾਰੀ ਬਣ, ਬੇਫ਼ਿਕਰ ਬਾਦਸ਼ਾਹ ਬਣ, ਅਚਲ -ਅਡੋਲ ਸੀਟ ਤੇ ਸੈਟ ਰਹੋ। ਸੀਟ ਤੋਂ ਥੱਲੇ ਨਹੀਂ ਉੱਤਰੋ। ਅਪਸੈੱਟ ਹੋਣਾ ਮਤਲਬ ਸੀਟ ਤੇ ਸੈਟ ਨਹੀਂ ਹਨ ਤਾਂ ਅਪਸੈਟ ਹਨ। ਸੀਟ ਤੇ ਜੋ ਹਨ ਉਹ ਸੁਪਨੇ ਵਿੱਚ ਵੀ ਅਪਸੈੱਟ ਨਹੀਂ ਹੋ ਸਕਦਾ।

ਮਾਤਾਵਾਂ ਕੀ ਸਮਝਦੀਆਂ ਹੋ? ਸੀਟ ਤੇ ਸੈੱਟ ਹੋਣਾ, ਬੈਠਣਾ ਆਉਂਦਾ ਹੈ? ਹਲਚਲ ਤੇ ਨਹੀਂ ਹੁੰਦੀ ਹੈ ਨਾ! ਬਾਪਦਾਦਾ ਕੰਮਬਾਇੰਡ ਹਨ ਜਦੋਂ ਸਰਵਸ਼ਕਤੀਮਾਨ ਤੁਹਾਡੇ ਨਾਲ ਕੰਮਬਾਇੰਡ ਹਨ ਤਾਂ ਤੁਹਾਨੂੰ ਕੀ ਡਰ ਹੈ! ਇੱਕਲੇ ਸਮਝੋਗੇ ਤਾਂ ਹਲਚਲ ਵਿੱਚ ਆਓਗੇ। ਕਮਬਾਇੰਡ ਰਹੋਂਗੇ ਤਾਂ ਕਿੰਨੀ ਵੀ ਹਲਚਲ ਹੋਵੇ ਪਰ ਤੁਸੀਂ ਅਚਲ ਰਹੋਂਗੇ। ਠੀਕ ਹੈ ਮਾਤਾਵਾਂ? ਠੀਕ ਹੈ ਨਾ, ਕੰਮਬਾਇੰਡ ਹੈ ਨਾ! ਇਕਲੇ ਤਾਂ ਨਹੀਂ? ਬਾਪ ਦੀ ਜਿੰਮੇਵਾਰੀ ਹੈ, ਜੇਕਰ ਤੁਸੀਂ ਸੀਟ ਤੇ ਸੈਟ ਹੋ ਤਾਂ ਬਾਪ ਦੀ ਜਿੰਮੇਵਾਰੀ ਹੈ, ਅਪਸੈਟ ਹੋ ਤਾਂ ਤੁਹਾਡੀ ਜਿੰਮੇਵਾਰੀ ਹੈ।

ਆਤਮਾਵਾਂ ਨੂੰ ਸੰਦੇਸ਼ ਦਵਾਰਾ ਅੰਚਲੀ ਦਿੰਦੇ ਰਹਿਣਗੇ ਤਾਂ ਦਾਤਾ ਸਵਰੂਪ ਵਿੱਚ ਸਥਿਤ ਰਹਿਣਗੇ, ਤਾਂ ਦਾਤਾਪਨ ਦੇ ਪੁੰਨ ਦਾ ਫ਼ਲ ਸ਼ੱਕਤੀ ਮਿਲਦੀ ਰਹੇਗੀ। ਚੱਲਦੇ ਫਿਰਦੇ ਆਪਣੇ ਨੂੰ ਆਤਮਾ ਕਰਾਵਨਹਾਰ ਹੈ ਅਤੇ ਇਹ ਕਰਮਇੰਦਰੀਆਂ ਕਰਨਹਾਰ ਕਰਮਚਾਰੀ ਹੈ, ਇਹ ਆਤਮਾ ਦੀ ਸਮ੍ਰਿਤੀ ਦਾ ਅਨੁਭਵ ਸਦਾ ਇਮਰਜ਼ ਰੂਪ ਵਿੱਚ ਹੋਵੇ, ਇਵੇਂ ਨਹੀਂ ਕਿ ਮੈਂ ਤੇ ਹਾਂ ਹੀ ਆਤਮਾ। ਨਹੀਂ, ਸਮ੍ਰਿਤੀ ਵਿੱਚ ਇਮਰਜ਼ ਹੋਵੇ। ਮਰਜ਼ ਰੂਪ ਵਿੱਚ ਰਹਿੰਦਾ ਹੈ ਪਰ ਇਮਰਜ਼ ਰੂਪ ਵਿੱਚ ਰਹੇਂ ਨਾਲ ਉਹ ਨਸ਼ਾ, ਖੁਸ਼ੀ ਅਤੇ ਕੰਨਟਰੋਲਿੰਗ ਪਾਵਰ ਰਹਿੰਦੀ ਹੈ। ਮਜ਼ਾ ਵੀ ਆਉਂਦਾ ਹੈ, ਕਿਉਂ! ਸਾਕਸ਼ੀ ਹੋਕੇ ਕਰਮ ਕਰਦੇ ਹੋ। ਤਾਂ ਬਾਰ -ਬਾਰ ਚੈਕ ਕਰੋ ਕਿ ਕਰਾਵਣਹਾਰ ਹੋਕੇ ਕਰਮ ਕਰ ਰਹੀ ਹਾਂ? ਜਿਵੇਂ ਰਾਜੇ ਆਪਣੇ ਕਰਮਚਾਰੀਆਂ ਨੂੰ ਆਡਰ ਵਿੱਚ ਰੱਖਦੇ ਹਨ, ਆਡਰ ਨਾਲ ਕਰਾਉਂਦੇ ਹਨ, ਇਵੇਂ ਆਤਮਾ ਕਰਾਵਨਹਾਰ ਸਵਰੂਪ ਦੀ ਸਮ੍ਰਿਤੀ ਰਹੇ ਤਾਂ ਸਰਵ ਕਰਮਇੰਦਰੀਆਂ ਆਡਰ ਵਿੱਚ ਰਹਿਣਗੀਆਂ। ਮਾਇਆ ਦੇ ਆਡਰ ਵਿੱਚ ਨਹੀਂ ਰਹਿਣਗੀਆਂ, ਤੁਹਾਡੇ ਆਡਰ ਵਿੱਚ ਰਹਿਣਗੀਆਂ। ਨਹੀਂ ਤਾਂ ਮਾਇਆ ਦੇਖਦੀ ਹੈ ਕਿ ਕਰਾਵਨਹਾਰ ਆਤਮਾ ਅਲਬੇਲੀ ਹੋ ਗਈ ਤਾਂ ਮਾਇਆ ਆਡਰ ਕਰਨ ਲੱਗਦੀ ਹੈ। ਕਦੀ ਸੰਕਲਪ ਸ਼ਕਤੀ, ਕਦੀ ਮੁਖ ਦੀ ਸ਼ਕਤੀ ਮਾਇਆ ਦੇ ਆਡਰ ਵਿੱਚ ਚਲ ਪੈਂਦੀ ਹੈ ਇਸਲਈ ਸਦਾ ਹਰ ਕਰਮਇੰਦਰੀਆਂ ਨੂੰ ਆਪਣੇ ਆਡਰ ਵਿੱਚ ਚਲਾਓ। ਇਵੇਂ ਨਹੀਂ ਕਹਿਣਗੇ - ਚਾਹੁੰਦੇ ਤੇ ਨਹੀਂ ਸੀ, ਪਰ ਹੋ ਗਿਆ। ਜੋ ਚਾਹੁੰਦੇ ਹਨ ਓਹੀ ਹੋਵੇਗਾ। ਹੁਣ ਤੋਂ ਹੀ ਰਾਜ ਅਧਿਕਾਰੀ ਬਣਨ ਦੇ ਸੰਸਕਾਰ ਭਰਨਗੇ ਤਾਂ ਹੀ ਉੱਥੇ ਵੀ ਰਾਜ ਚਲਾਉਣਗੇ। ਸਵਰਾਜ ਅਧਿਕਾਰੀ ਦੀ ਸੀਟ ਤੋਂ ਕਦੀ ਵੀ ਥੱਲੇ ਨਹੀਂ ਆਓ। ਜੇਕਰ ਕਰਮਇੰਦਰੀਆਂ ਆਡਰ ਤੇ ਰਹਿਣਗੀਆਂ ਤਾਂ ਹਰ ਸ਼ਕਤੀ ਵੀ ਤੁਹਾਡੇ ਆਡਰ ਵਿੱਚ ਰਹਿਣਗੀਆਂ। ਜਿਸ ਸ਼ਕਤੀ ਦੀ ਜਿਸ ਸਮੇ ਜਰੂਰੀ ਹੈ ਉਸ ਸਮੇਂ ਜੀ ਹਾਜ਼ਿਰ ਹੋ ਜਾਏਗੀ। ਇਵੇਂ ਨਹੀਂ ਕੰਮ ਪੂਰਾ ਹੋ ਜਾਏ ਅਤੇ ਤੁਸੀਂ ਆਡਰ ਕਰੋ ਸਹਿਣਸੀਲਤਾ ਆਓ, ਕੰਮ ਪੂਰਾ ਹੋ ਜਾਏ ਫਿਰ ਆਏ। ਹਰ ਸਕਤੀ ਤੁਹਾਡੇ ਆਡਰ ਤੇ ਜੀ ਹਾਜ਼ਿਰ ਹੋਵੇਗੀ ਕਿਉਂਕਿ ਇਹ ਹਰ ਸ਼ਕਤੀ ਪਰਮਾਤਮ ਦੇਣ ਹੈ। ਤਾਂ ਪਰਮਾਤਮ ਦੇਣ ਤੁਹਾਡੀ ਚੀਜ਼ ਹੋ ਗਈ। ਤਾਂ ਆਪਣੀ ਚੀਜ਼ ਨੂੰ ਜਿਵੇਂ ਵੀ ਯੂਜ਼ ਕਰੋ, ਜਦੋਂ ਵੀ ਯੂਜ਼ ਕਰੋ, ਇਵੇਂ ਇਹ ਸਰਵ ਸ਼ਕਤੀਆਂ ਤੁਹਾਡੇ ਆਡਰ ਤੇ ਰਹਿਣਗੀਆਂ, ਸਰਵ ਕਰਮਇੰਦਰੀਆਂ ਤੁਹਾਡੇ ਆਡਰ ਤੇ ਰਹਿਣਗੀਆਂ, ਇਸਨੂੰ ਕਿਹਾ ਜਾਂਦਾ ਹੈ ਸਵਰਾਜ ਅਧਿਕਾਰੀ, ਮਾਸਟਰ ਸਰਵਸ਼ਕਤੀਮਾਨ। ਇਵੇਂ ਹਨ ਪਾਂਡਵ? ਮਾਸਟਰ ਸਰਵ ਸ਼ਕਤੀਮਾਨ ਵੀ ਹਨ ਅਤੇ ਸਵਰਾਜ ਅਧਿਕਾਰੀ ਵੀ ਹਨ। ਇਵੇਂ ਨਹੀਂ ਮੁਖ ਤੋਂ ਨਿਕਲ ਗਿਆ, ਕਿਸਨੇ ਆਡਰ ਦਿੱਤਾ ਜੋ ਨਿਕਲ ਗਿਆ! ਦੇਖਣਾ ਨਹੀਂ ਚਾਹੁੰਦੇ ਸਨ, ਦੇਖ ਲਿਆ। ਕਰਨਾ ਨਹੀਂ ਚਾਹੁੰਦੇ ਸੀ, ਕਰ ਲਿਆ। ਇਹ ਕਿਸਦੇ ਆਡਰ ਤੇ ਹੁੰਦਾ ਹੈ? ਇਸਨੂੰ ਅਧਿਕਾਰੀ ਕਹਾਂਗੇ ਜਾਂ ਅਧੀਨ ਕਹਾਂਗੇ? ਤਾਂ ਅਧਿਕਾਰੀ ਬਣੋ, ਅਧੀਨ ਨਹੀਂ। ਅੱਛਾ।

ਬਾਪਦਾਦਾ ਕਹਿੰਦੇ ਹਨ ਜਿਵੇਂ ਹਾਲੇ ਮਧੂਬਨ ਵਿੱਚ ਸਭ ਬਹੁਤ -ਬਹੁਤ ਖੁਸ਼ ਹੋ, ਇਵੇਂ ਹੀ ਸਦਾ ਖੁਸ਼ - ਆਬਾਦ ਰਹਿਣਾ। ਰੂਹੇ ਗੁਲਾਬ ਹਨ। ਦੇਖੋ, ਚਾਰੋਂ ਪਾਸੇ ਸਭ ਰੂਹੇ ਗੁਲਾਬ ਖ਼ਿਲੇ ਹੋਏ ਗੁਲਾਬ ਹਨ। ਮੁਰਝਾਏ ਹੋਏ ਨਹੀਂ ਹਨ, ਖ਼ਿਲੇ ਗੁਲਾਬ ਹਨ। ਤਾਂ ਸਦਾ ਇਵੇਂ ਹੀ ਖੁਸ਼ਨਸੀਬ ਅਤੇ ਖੁਸ਼ਨੁਮਾ ਚੇਹਰੇ ਵਿੱਚ ਰਹਿਣਾ। ਕੋਈ ਤੁਹਾਡੇ ਚੇਹਰੇ ਨੂੰ ਦੇਖੇ ਤੇ ਤੁਹਾਡੇ ਕੋਲੋਂ ਪੁੱਛੇ - ਕੀ ਮਿਲਿਆ ਹੈ ਤੁਹਾਨੂੰ, ਬੜੇ ਖੁਸ਼ ਹੋ! ਹਰ ਇੱਕ ਦਾ ਚੇਹਰਾ ਬਾਪ ਦਾ ਪਰਿਚੇ ਦਵੇ। ਜਿਵੇਂ ਚਿੱਤਰ ਪਰਿਚੇ ਦਿੰਦੇ ਹਨ ਇਵੇਂ ਤੁਹਾਡਾ ਚੇਹਰਾ ਬਾਪ ਦਾ ਪਰਿਚੇ ਦਵੇ ਕਿ ਬਾਪ ਮਿਲਿਆ ਹੈ। ਅੱਛਾ।

ਸਭ ਠੀਕ ਹੈ? ਵਿਦੇਸ਼ ਵਾਲੇ ਵੀ ਪਹੁੰਚ ਗਏ ਹਨ। ਚੰਗਾ ਲੱਗਦਾ ਹੈ ਨਾ ਇੱਥੇ? (ਮੋਹਣੀ ਭੈਣ, ਨਿਊਯਾਰਕ) ਚੱਲੋ ਹਲਚਲ ਸੁਣਨ ਤੋਂ ਤਾਂ ਬੱਚ ਗਈ। ਚੰਗਾ ਕੀਤਾ ਹੈ, ਸਭ ਇਕੱਠੇ ਪਹੁੰਚ ਗਏ ਹਨ, ਬਹੁਤ ਚੰਗਾ ਕੀਤਾ ਹੈ। ਅੱਛਾ - ਡਬਲ ਫਾਰੇਨਰਸ, ਡਬਲ ਨਸ਼ਾ ਹੈ ਨਾ! ਕਹੋ ਐਨਾ ਨਸ਼ਾ ਹੈ ਜੋ ਦਿਲ ਕਹਿੰਦਾ ਹੈ ਕਿ ਜੇਕਰ ਹਨ ਤਾਂ ਅਸੀਂ ਡਬਲ ਵਿਦੇਸ਼ੀ ਹਾਂ। ਡਬਲ ਨਸ਼ਾ ਹੈ, ਸਵਰਾਜ ਅਧਿਕਾਰੀ ਸੋ ਵਿਸ਼ਵ ਅਧਿਕਾਰੀ। ਡਬਲ ਨਸ਼ਾ ਹੈ ਨਾ! ਬਾਪਦਾਦਾ ਨੂੰ ਵੀ ਚੰਗਾ ਲੱਗਦਾ ਹੈ। ਜੇਕਰ ਕਿਸੇ ਵੀ ਗੁਰੱਪ ਵਿੱਚ ਡਬਲ ਵਿਦੇਸ਼ੀ ਨਹੀਂ ਹੁੰਦੇ ਹਨ ਤਾਂ ਚੰਗਾ ਨਹੀਂ ਲੱਗਦਾ ਹੈ। ਵਿਸ਼ਵ ਦਾ ਪਿਤਾ ਹੈ ਨਾ ਤਾਂ ਵਿਸ਼ਵ ਦੇ ਚਾਹੀਦੇ ਨਾ! ਮਾਤਾਵਾਂ ਨਹੀਂ ਹੋਣ ਤਾਂ ਵੀ ਰੌਣਕ ਨਹੀਂ। ਪਾਂਡਵ ਨਹੀਂ ਹੋਣ ਤਾਂ ਵੀ ਰੌਣਕ ਘੱਟ ਹੋ ਜਾਂਦੀ ਹੈ। ਦੇਖੋ ਜਿਸ ਸੈਂਟਰ ਤੇ ਕੋਈ ਪਾਂਡਵ ਨਹੀਂ ਹੋਣ ਸਿਰਫ਼ ਮਾਤਾਵਾਂ ਹੀ ਹੋਣ ਤਾਂ ਚੰਗਾ ਲੱਗੇਗਾ! ਜੇਕਰ ਸਿਰਫ਼ ਪਾਂਡਵ ਹੋਣ ਸ਼ਕਤੀਆਂ ਨਹੀਂ ਹੋਣ, ਤਾਂ ਵੀ ਸੇਵਾਕੇਂਦਰ ਦਾ ਸ਼ਿੰਗਾਰ ਨਹੀਂ ਲੱਗਦਾ ਹੈ। ਦੋਵੇਂ ਚਾਹੀਦੇ ਹਨ। ਬੱਚੇ ਵੀ ਚਾਹੀਦੇ ਹਨ। ਬੱਚੇ ਕਹਿੰਦੇ ਹਨ, ਸਾਡਾ ਨਾਮ ਕਿਉਂ ਨਹੀਂ ਲਿਆ। ਬੱਚਿਆਂ ਦੀ ਵੀ ਰੌਣਕ ਹੈ।

ਅੱਛਾ - ਹੁਣ ਇੱਕ ਸੈਕਿੰਡ ਵਿੱਚ ਨਿਰਾਕਾਰੀ ਆਤਮਾ ਬਣ ਨਿਰਾਕਾਰ ਬਾਪ ਦੀ ਯਾਦ ਵਿੱਚ ਲਵਲੀਨ ਹੋ ਜਾਓ। (ਡ੍ਰਿਲ) ਚਾਰੋਂ ਪਾਸੇ ਦੇ ਸਰਵ ਸਵਰਾਜ ਅਧਿਕਾਰੀ, ਸਦਾ ਸਾਕਸ਼ੀਪਨ ਦੀ ਸੀਟ ਤੇ ਸੈਟ ਰਹਿਣ ਵਾਲੀ ਅਚਲ ਅਡੋਲ ਆਤਮਾਵਾਂ, ਸਦਾ ਦਾਤਾਪਨ ਦੀ ਸਮ੍ਰਿਤੀ ਵਿੱਚ ਸਰਵ ਨੂੰ ਗਿਆਨ, ਸ਼ਕਤੀ ਗੁਣ ਦੇਣ ਵਾਲੇ ਰਹਿਮਦਿਲ ਆਤਮਾਵਾਂ ਨੂੰ, ਸਦਾ ਆਪਣੇ ਚੇਹਰੇ ਤੋਂ ਬਾਪ ਦਾ ਚਿੱਤਰ ਦਿਖਾਉਣ ਵਾਲੇ ਸ਼੍ਰੇਸ਼ਠ ਆਤਮਾਵਾਂ ਨੂੰ, ਸਦਾ ਖੁਸ਼ਨਸੀਬ, ਖੁਸ਼ਨੁਮਾ ਰਹਿਣ ਵਾਲੇ ਰੁਹੇ ਗੁਲਾਬ, ਰੂਹਾਨੀ ਗੁਲਾਬ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਦਾਦੀਆਂ ਨਾਲ :- (ਸੇਵਾ ਦੇ ਨਾਲ ਸਭ ਪਾਸੇ 108 ਘੰਟੇ ਯੋਗ ਦੇ ਵੀ ਚੰਗੇ ਪ੍ਰੋਗ੍ਰਾਮ ਚੱਲ ਰਹੇ ਹਨ) ਇਸ ਯੋਗ ਜਵਾਲਾ ਨਾਲ ਹੀ ਵਿਨਾਸ਼ ਜਵਾਲਾ ਫੋਰਸ ਵਿੱਚ ਆਏਗੀ। ਹਾਲੇ ਦੇਖੋ ਬਣਾਉਂਦੇ ਹਨ ਪ੍ਰੋਗ੍ਰਾਮ, ਫਿਰ ਸੋਚ ਵਿੱਚ ਪੈ ਜਾਂਦੇ ਹਨ। ਯੋਗ ਨਾਲ ਵਿਕਰਮ ਵਿਨਾਸ਼ ਹੋਣਗੇ, ਪਾਪ ਕਰਮ ਦਾ ਬੋਝ ਭਸਮ ਹੋਵੇਗਾ, ਸੇਵਾਵਾਂ ਨਾਲ ਪੁੰਨ ਦਾ ਖਾਤਾ ਜਮਾਂ ਹੋਵੇਗਾ। ਤਾਂ ਪੁੰਨ ਦਾ ਖਾਤਾ ਜਮਾਂ ਕਰ ਰਹੇ ਹਨ ਪਰ ਪਿੱਛਲੇ ਜੋ ਕੁਝ ਸੰਸਕਾਰ ਦਾ ਬੋਝ ਹੈ, ਉਹ ਭਸਮ ਯੋਗ ਜਵਾਲਾ ਨਾਲ ਹੋਵੇਗਾ। ਸਾਧਾਰਨ ਯੋਗ ਨਾਲ ਨਹੀਂ। ਹੁਣ ਕੀ ਹੈ, ਯੋਗ ਤੇ ਲਗਾਉਂਦੇ ਹਨ ਪਰ ਪਾਪ ਭਸਮ ਹੋਣ ਦਾ ਜਵਾਲਾ ਰੂਪ ਨਹੀਂ ਹੈ ਇਸਲਈ ਥੋੜ੍ਹਾ ਟਾਇਮ ਖ਼ਤਮ ਹੁੰਦਾ ਹੈ ਫਿਰ ਨਿਕਲ ਆਉਂਦਾ ਹੈ ਇਸਲਈ ਰਾਵਣ ਨੂੰ ਦੇਖੋ ਮਾਰਦੇ ਹਨ, ਜਲਾਉਂਦੇ ਹਨ ਫਿਰ ਹੱਡੀਆਂ ਵੀ ਪਾਣੀ ਵਿੱਚ ਪਾ ਦਿੰਦੇ ਹਨ। ਬਿਲਕੁਲ ਭਸਮ ਹੋ ਜਾਏ, ਪਿੱਛਲੇ ਸੰਸਕਾਰ, ਕਮਜ਼ੋਰ ਸੰਸਕਾਰ ਬਿਲਕੁਲ ਭਸਮ ਹੋ ਜਾਣ। ਭਸਮ ਨਹੀਂ ਹੋਏ ਹਨ। ਮਰਦੇ ਹਨ ਪਰ ਭਸਮ ਨਹੀਂ ਹੁੰਦੇ ਹਨ, ਮਰਨ ਤੋਂ ਬਾਦ ਫਿਰ ਜਿੰਦਾ ਹੋ ਜਾਂਦੇ ਹਨ। ਸੰਸਕਾਰ ਪਰਿਵਰਤਨ ਨਾਲ ਸੰਸਾਰ ਪਰਿਵਰਤਨ ਹੋਵੇਗਾ। ਹੁਣ ਸੰਸਕਾਰਾਂ ਦੀ ਲੀਲਾ ਚੱਲ ਰਹੀ ਹੈ। ਸੰਸਾਕਰ ਵਿੱਚ - ਵਿੱਚ ਇਮਰਜ਼ ਹੁੰਦੇ ਹਨ ਨਾ! ਨਾਮਨਿਸ਼ਾਨ ਖ਼ਤਮ ਹੋ ਜਾਏ, ਸੰਸਾਕਰ ਪਰਿਵਰਤਨ - ਇਹ ਵਿਸ਼ੇਸ਼ ਅੰਡਰਲਾਇਨ ਦੀ ਗੱਲ। ਸੰਸਕਾਰ ਪਰਿਵਰਤਨ ਨਹੀਂ ਹੈ ਤਾਂ ਵਿਅਰਥ ਸੰਕਲਪ ਵੀ ਹੈ। ਵਿਅਰਥ ਸਮੇਂ ਵੀ ਹੈ, ਵਿਅਰਥ ਨੁਕਸਾਨ ਵੀ ਹੈ। ਹੋਣਾ ਤੇ ਹੈ ਹੀ। ਸੰਸਕਾਰ ਮਿਲਣ ਦੀ ਮਹਾਰਾਸ ਗਾਈ ਹੋਈ ਹੈ। ਹੁਣ ਰਾਸ ਹੁੰਦੀ ਹੈ, ਮਹਾਰਾਸ ਨਹੀਂ ਹੋਈ ਹੈ। (ਮਹਾਰਾਸ ਕਿਉ ਨਹੀਂ ਹੁੰਦੀ ਹੈ?) ਆਡਰਲਾਇਨ ਨਹੀਂ ਹੈ, ਦ੍ਰਿੜ੍ਹਤਾ ਨਹੀਂ ਹੈ। ਅਲਬੇਲਾਪਨ ਵੱਖ -ਵੱਖ ਤਰ੍ਹਾਂ ਦਾ ਹੈ। ਅੱਛਾ।

ਵਰਦਾਨ:-
ਕਰਮਯੋਗੀ ਬਣ ਹਰ ਸੰਕਲਪ, ਬੋਲ ਅਤੇ ਕਰਮ ਸ਼੍ਰੇਸ਼ਠ ਬਣਾਉਣ ਵਾਲੇ ਨਿਰੰਤਰ ਯੋਗੀ ਭਵ

ਕਰਮਯੋਗੀ ਆਤਮਾ ਦਾ ਹਰ ਕਰਮ ਯੋਗਯੁਕਤ, ਯੁਕਤੀਯੁਕਤ ਹੋਵੇਗਾ। ਜੇਕਰ ਕੋਈ ਵੀ ਕਰਮ ਯੁਕਤੀਯੁਕਤ ਨਹੀਂ ਹੁੰਦਾ ਤਾਂ ਸਮਝੋਂ ਯੋਗਯੁਕਤ ਨਹੀਂ ਹੈ। ਜੇਕਰ ਸਾਧਾਰਨ ਜਾਂ ਵਿਅਰਥ ਕਰਮ ਹੋ ਜਾਂਦਾ ਹੈ ਤਾਂ ਨਿਰੰਤਰ ਯੋਗੀ ਨਹੀਂ ਕਹਾਂਗੇ। ਕਰਮਯੋਗੀ ਮਤਲਬ ਹਰ ਸੈਕਿੰਡ, ਹਰ ਸੰਕਲਪ, ਹਰ ਬੋਲ ਸਦਾ ਸ਼੍ਰੇਸ਼ਠ ਹੋਵੇ। ਸ਼੍ਰੇਸ਼ਠ ਕਰਮ ਦੀ ਨਿਸ਼ਾਨੀ ਹੈ - ਖੁਦ ਵੀ ਸੰਤੁਸ਼ਟ ਅਤੇ ਦੂਸਰੇ ਵੀ ਸੰਤੁਸ਼ਟ। ਇਵੇਂ ਦੀ ਆਤਮਾ ਹੀ ਨਿਰੰਤਰ ਯੋਗੀ ਬਣਦੀ ਹੈ।

ਸਲੋਗਨ:-
ਖੁਦ ਪ੍ਰਿਯ, ਲੋਕ ਪ੍ਰਿਯ ਅਤੇ ਪ੍ਰਭੂ ਪ੍ਰਿਯ ਆਤਮਾ ਹੀ ਵਰਦਾਨੀ ਮੂਰਤ ਹੈ।