09.02.25     Avyakt Bapdada     Punjabi Murli     18.01.2004    Om Shanti     Madhuban


" ਵਰਲਡ ਅਥਾਰਟੀ ਦੇ ਡਾਇਰੈਕਟ ਬੱਚੇ ਹਾਂ - ਇਸ ਸਮ੍ਰਿਤੀ ਨੂੰ ਇਮਰਜ਼ ਰੱਖ ਸਰਵ ਸ਼ਕਤੀਆਂ ਨੂੰ ਆਰਡਰ ਨਾਲ ਚਲਾਓ"


ਅੱਜ ਚਾਰੋਂ ਪਾਸੇ ਸਨੇਹ ਦੀ ਲਹਿਰਾਂ ਵਿੱਚ ਸਭ ਬੱਚੇ ਸਮਾਏ ਹੋਏ ਹਨ। ਸਭ ਦੇ ਦਿਲ ਵਿੱਚ ਵਿਸ਼ੇਸ਼ ਬ੍ਰਹਮਾ ਬਾਪ ਦੀ ਸਮ੍ਰਿਤੀ ਇਮਰਜ ਹੈ। ਅੰਮ੍ਰਿਤਵੇਲੇ ਤੋਂ ਲੈਕੇ ਸਾਕਾਰ ਪਾਲਣਾ ਵਾਲੇ ਰਤਨ ਅਤੇ ਨਾਲ ਅਲੌਕਿਕ ਪਾਲਣਾ ਵਾਲੇ ਰਤਨ ਦੋਵਾਂ ਦੇ ਦਿਲ ਦੇ ਯਾਦਾਂ ਦੀਆਂ ਮਾਲਾਵਾਂ ਬਾਪਦਾਦਾ ਦੇ ਕੋਲ ਪਹੁੰਚ ਗਈਆਂ ਹਨ । ਸਭ ਦੇ ਦਿਲ ਵਿੱਚ ਬਾਪਦਾਦਾ ਦੇ ਸਮ੍ਰਿਤੀ ਦੀ ਤਸਵੀਰ ਦਿਖਾਈ ਦੇ ਰਹੀ ਹੈ ਅਤੇ ਬਾਪ ਦੇ ਦਿਲ ਇਹ ਸਰਵ ਬੱਚਿਆਂ ਦੀ ਸਨੇਹ ਭਰੀ ਯਾਦ ਸਮਾਈ ਹੋਈ ਹੈ। ਸਭ ਦੇ ਦਿਲ ਵਿੱਚ ਇੱਕ ਹੀ ਸਨੇਹ ਭਰਿਆ ਗੀਤ ਵੱਜ ਰਿਹਾ ਹੈ - “ਮੇਰਾ ਬਾਬਾ” ਅਤੇ ਬਾਪ ਦੀ ਦਿਲ ਤੋਂ ਇਹ ਹੀ ਗੀਤ ਵੱਜ ਰਿਹਾ ਹੈ - “ਮੇਰੇ ਮਿੱਠੇ -ਮਿੱਠੇ ਬੱਚੇ”। ਇਹ ਆਟੋਮੇਟਿਕ ਗੀਤ, ਅਨਹਦ ਗੀਤ ਕਿੰਨਾ ਪਿਆਰਾ ਹੈ। ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ ਸਨੇਹ ਭਰੀ ਸਮ੍ਰਿਤੀ ਦੇ ਰਿਟਰਨ ਵਿੱਚ ਦਿਲ ਦੇ ਸਨੇਹ ਭਰੀ ਦੁਆਵਾਂ ਪਦਮਗੁਣਾ ਦੇ ਰਹੇ ਹਨ।

ਬਾਪਦਾਦਾ ਦੇਖ ਰਹੇ ਹਨ ਹਾਲੇ ਵੀ ਦੇਸ਼ ਅਤੇ ਵਿਦੇਸ਼ ਵਿੱਚ ਬੱਚੇ ਸਨੇਹ ਦੇ ਸਾਗਰ ਵਿੱਚ ਲਵਲੀਨ ਹਨ। ਇਹ ਸਮ੍ਰਿਤੀ ਦਿਵਸ ਵਿਸ਼ੇਸ਼ ਸਭ ਬੱਚਿਆਂ ਦੇ ਪ੍ਰਤੀ ਸਮਰਥ ਬਣਾਉਣ ਦਾ ਦਿਵਸ ਹੈ। ਅੱਜ ਦਾ ਦਿਨ ਬ੍ਰਹਮਾ ਬਾਪ ਦਵਾਰਾ ਬੱਚਿਆਂ ਦੀ ਤਾਜਪੋਸ਼ੀ ਦਾ ਦਿਨ ਹੈ। ਬ੍ਰਹਮਾ ਬਾਪ ਨੇ ਨਿਮਿਤ ਬੱਚਿਆਂ ਨੂੰ ਵਿਸ਼ਵ ਸੇਵਾ ਦੀ ਜਿੰਮੇਵਾਰੀ ਦਾ ਤਾਜ ਪਹਿਨਾਈਆ। ਖੁਦ ਅਨਮੋਲ ਬਣੇ ਅਤੇ ਬੱਚਿਆਂ ਨੂੰ ਸਾਕਾਰ ਸਵਰੂਪ ਵਿੱਚ ਨਿਮਿਤ ਬਣਾਉਣ ਦਾ, ਸਮ੍ਰਿਤੀ ਦਾ ਤਿਲਕ ਦਿੱਤਾ। ਖੁਦ ਸਮਾਨ ਅਵਿਅਕਤ ਫਰਿਸ਼ਤੇ ਸਵਰੂਪ ਦਾ, ਪ੍ਰਕਾਸ਼ ਦਾ ਤਾਜ ਪਹਿਨਾਇਆ। ਖੁਦ ਕਾਰਨਵਨਹਾਰ ਬਣ ਕਰਾਵਨਹਾਰ ਬੱਚਿਆਂ ਨੂੰ ਬਣਾਇਆ ਇਸਲਈ ਇਸ ਦਿਵਸ ਨੂੰ ਸਮ੍ਰਿਤੀ ਦਿਵਸ ਸੋ ਸਮਰਥੀ ਦਿਵਸ ਕਿਹਾ ਜਾਂਦਾ ਹੈ। ਸਿਰਫ਼ ਸਮ੍ਰਿਤੀ ਨਹੀਂ, ਸਮ੍ਰਿਤੀ ਦੇ ਨਾਲ -ਨਾਲ ਸਰਵ ਸਮਰਥੀਆਂ ਬੱਚਿਆਂ ਨੂੰ ਵਰਦਾਨ ਵਿੱਚ ਪ੍ਰਾਪਤ ਹੈ। ਬਾਪਦਾਦਾ ਸਭ ਬੱਚਿਆਂ ਨੂੰ ਸਰਵ ਸਿਮ੍ਰਿਤੀਆਂ ਸਵਰੂਪ ਦੇਖ ਰਹੇ ਹਨ। ਮਾਸਟਰ ਸਰਵ ਸ਼ਕਤੀਮਾਨ ਸਵਰੂਪ ਵਿੱਚ ਦੇਖ ਰਹੇ ਹਨ। ਸ਼ਕਤੀਵਾਨ ਨਹੀਂ, ਸਰਵ -ਸ਼ਕਤੀਵਾਨ ਬਾਪ ਦਵਾਰਾ ਹਰ ਇੱਕ ਬੱਚੇ ਨੂੰ ਵਰਦਾਨ ਵਿੱਚ ਮਿਲੀ ਹੋਈ ਹੈ। ਦਿਵਯ ਜਨਮ ਲੈਂਦੇ ਹੀ ਬਾਪਦਾਦਾ ਨੇ ਵਰਦਾਨ ਦਿੱਤਾ -ਸਰਵਸ਼ਕਤੀਵਾਂਨ ਭਵ! ਇਹ ਹਰ ਜਨਮ ਦਿਵਸ ਦਾ ਵਰਦਾਨ ਹੈ। ਇਹਨਾਂ ਸ਼ਕਤੀਆਂ ਨੂੰ ਪ੍ਰਾਪਤ ਵਰਦਾਨ ਦੇ ਰੂਪ ਨਾਲ ਕੰਮ ਵਿੱਚ ਲਗਾਓ। ਸ਼ਕਤੀਆਂ ਤਾਂ ਹਰ ਇੱਕ ਬੱਚੇ ਨੂੰ ਮਿਲੀ ਹੈ ਪਰ ਕੰਮ ਵਿੱਚ ਲਗਾਉਣ ਵਿੱਚ ਨੰਬਰਵਾਰ ਹੋ ਜਾਂਦੇ ਹਨ। ਹਰ ਸਕਤੀ ਦੇ ਵਰਦਾਨ ਨੂੰ ਸਮੇਂ ਪ੍ਰਮਾਣ ਆਡਰ ਕਰ ਸਕਦੇ ਹੋ। ਜੇਕਰ ਵਰਦਾਤਾ ਦੇ ਵਰਦਾਨ ਦੇ ਸਮ੍ਰਿਤੀ ਸਵਰੂਪ ਬਣ ਸਮੇਂ ਅਨੁਸਾਰ ਕਿਸੇ ਵੀ ਸ਼ਕਤੀ ਨੂੰ ਆਡਰ ਕਰਨਗੇ ਤਾਂ ਹਰ ਸ਼ਕਤੀ ਹਾਜ਼ਿਰ ਹੋਣੀ ਹੀ ਹੈ। ਵਰਦਾਨ ਦੀ ਪ੍ਰਾਪਤੀ ਦੇ, ਮਾਲਿਕਪਨ ਦੇ ਸਮ੍ਰਿਤੀ ਸਵਰੂਪ ਵਿੱਚ ਹੋਵੇ ਤੁਸੀਂ ਆਡਰ ਕਰੋ ਅਤੇ ਸਕਤੀ ਸਮੇਂ ਤੇ ਕੰਮ ਵਿੱਚ ਨਹੀਂ ਆਏ, ਹੋ ਨਹੀਂ ਸਕਦਾ। ਪਰ ਮਾਲਿਕ, ਮਾਸਟਰ ਸ਼ਕਤੀਵਾਂਨ ਦੇ ਸਮ੍ਰਿਤੀ ਦੀ ਸੀਟ ਤੇ ਸੈੱਟ ਹੋਣ, ਬਿਨਾਂ ਸੀਟ ਦੇ ਕੋਈ ਆਡਰ ਨਹੀਂ ਮੰਨਿਆ ਜਾਂਦਾ ਹੈ। ਜਦੋਂ ਬੱਚੇ ਕਹਿੰਦੇ ਹਨ ਕਿ ਬਾਬਾ ਅਸੀਂ ਤੁਹਾਨੂੰ ਯਾਦ ਕਰਦੇ ਹਾਂ ਤਾਂ ਤੁਸੀਂ ਹਾਜ਼ਿਰ ਹੋ ਜਾਂਦੇ ਹੋ, ਹਜੂਰ ਹਾਜ਼ਿਰ ਹੋ ਜਾਂਦਾ ਹੈ। ਜਦੋਂ ਹਜ਼ੂਰ ਹਾਜ਼ਿਰ ਹੋ ਸਕਦਾ ਤਾਂ ਸ਼ਕਤੀ ਕਿਉਂ ਨਹੀਂ ਹਾਜ਼ਿਰ ਹੋਵੇਗੀ! ਸਿਰਫ਼ ਵਿਧੀਪੂਰਵਕ ਮਾਲਿਕਪਨ ਦੇ ਅਥਾਰਿਟੀ ਨਾਲ ਆਡਰ ਕਰੋ। ਇਹ ਸਰਵ ਸ਼ਕਤੀਆਂ ਸੰਗਮਯੁਗ ਦੀ ਵਿਸ਼ੇਸ਼ ਪਰਮਾਤਮ ਪ੍ਰਾਪਰਟੀ ਹੈ। ਪ੍ਰਾਪਰਟੀ ਕਿਸਦੇ ਲਈ ਹੁੰਦੀ ਹੈ? ਬੱਚਿਆਂ ਦੇ ਲਈ ਪ੍ਰਾਪਰਟੀ ਹੁੰਦੀ ਹੈ। ਤਾਂ ਅਧਿਕਾਰ ਨਾਲ ਸਮ੍ਰਿਤੀ ਸਵਰੂਪ ਦੀ ਸੀਟ ਨਾਲ ਆਡਰ ਕਰੋ, ਮਿਹਨਤ ਕਿਉਂ ਕਰੋ, ਆਡਰ ਕਰੋ। ਵਰਲਡ ਅਥਾਰਿਟੀ ਦੇ ਡਾਇਰੈਕਟ ਬੱਚੇ ਹੋ, ਇਹ ਸਮ੍ਰਿਤੀ ਦਾ ਨਸ਼ਾ ਸਦਾ ਇਮਰਜ਼ ਰਹੇ।

ਆਪਣੇ ਆਪਨੂੰ ਚੈਕ ਕਰੋ - ਵਰਲਡ ਦੀ ਆਲਮਾਈਟੀ ਅਥਾਰਿਟੀ ਦੀ ਅਧਿਕਾਰੀ ਆਤਮਾ ਹਾਂ, ਇਹ ਸਮ੍ਰਿਤੀ ਖੁਦ ਹੀ ਰਹਿੰਦੀ ਹੈ? ਰਹਿੰਦੀ ਹੈ ਜਾਂ ਕਦੀ -ਕਦੀ ਰਹਿੰਦੀ ਹੈ? ਅੱਜਕਲ ਦੇ ਸਮੇਂ ਵਿੱਚ ਤਾਂ ਅਧਿਕਾਰ ਲੈਣ ਦੇ ਹੀ ਝਗੜੇ ਹਨ ਅਤੇ ਤੁਸੀਂ ਸਭਨੂੰ ਪਰਮਾਤਮ ਅਧਿਕਾਰ, ਪਰਮਾਤਮ ਅਥਾਰਿਟੀ ਜਨਮ ਤੋਂ ਹੀ ਪ੍ਰਾਪਤ ਹੈ। ਤਾਂ ਆਪਣੇ ਅਧਿਕਾਰ ਦੀ ਸਮਰਥੀ ਵਿੱਚ ਰਹੋ। ਖੁਦ ਵੀ ਸਮਰਥ ਰਹੋ ਅਤੇ ਸਰਵ ਆਤਮਾਵਾਂ ਨੂੰ ਵੀ ਸ੍ਮਰਥੀ ਦਵਾਓ। ਸਰਵ ਆਤਮਾਵਾਂ ਇਸ ਸਮੇਂ ਸਮਰਥੀ ਮਤਲਬ ਸ਼ਕਤੀਆਂ ਦੀ ਬਿਖਾਰੀ ਹੈ, ਤੁਹਾਡੇ ਜੜ੍ਹ ਚਿੱਤਰਾਂ ਦੇ ਅੱਗੇ ਮੰਗਦੇ ਰਹਿੰਦੇ ਹਨ। ਤਾਂ ਬਾਪ ਕਹਿੰਦੇ ਹਨ “ਹੇ ਸਮਰਥ ਅਤਮਾਵੋ ਸਰਵ ਆਤਮਾਵਾਂ ਨੂੰ ਸ਼ਕਤੀ ਦਵੋ, ਸਮਰਥੀ ਦਵੋ।” ਇਸਦੇ ਲਈ ਸਿਰਫ਼ ਇੱਕ ਗੱਲ ਦਾ ਅਟੇੰਸ਼ਨ ਹਰ ਬੱਚੇ ਨੂੰ ਰੱਖਣਾ ਜਰੂਰੀ ਹੈ - ਜੋ ਬਾਪਦਾਦਾ ਨੇ ਇਸ਼ਾਰਾ ਵੀ ਦਿੱਤਾ, ਬਾਪਦਾਦਾ ਨੇ ਰਿਜ਼ਲਟ ਵਿੱਚ ਦੇਖਿਆ ਕਿ ਮਜ਼ੋਰਿਟੀ ਬੱਚਿਆਂ ਦਾ ਸੰਕਲਪ ਅਤੇ ਸਮੇਂ ਵਿਅਰਥ ਜਾਂਦਾ ਹੈ। ਜਿਵੇਂ ਬਿਜਲੀ ਦਾ ਕੁਨੈਕਸ਼ਨ ਜੇਕਰ ਥੋੜ੍ਹਾ ਵੀ ਲੂਜ਼ ਹੋਵੇ ਜਾਂ ਲੀਕ ਹੋ ਜਾਏ ਤਾਂ ਲਾਇਟ ਠੀਕ ਨਹੀਂ ਆ ਸਕਦੀ। ਤਾਂ ਇਹ ਵਿਅਰਥ ਦੀ ਲੀਕੇਜ਼ ਸਮਰਥ ਸਥਿਤੀ ਨੂੰ ਸਦਾਕਾਲ ਦੀ ਸਮ੍ਰਿਤੀ ਬਣਾਉਣ ਨਹੀਂ ਦਿੰਦੀ, ਇਸਲਈ ਵੇਸ੍ਟ ਨੂੰ ਬੈਸਟ ਵਿੱਚ ਚੇਂਜ ਕਰੋ। ਬੱਚਤ ਦੀ ਸਕੀਮ ਬਣਾਓ। ਪਰਸੈਂਟ ਨਿਕਾਲੋ - ਸਾਰੇ ਦਿਨ ਵਿੱਚ ਵੇਸ੍ਟ ਕਿੰਨਾ ਹੋਇਆ, ਬੈਸਟ ਕਿੰਨਾ ਹੋਇਆ? ਜੇਕਰ ਮੰਨੋ 40 ਪਰਸੈਂਟ ਵੇਸ੍ਟ ਹੈ, 20 ਪਰਸੈਂਟ ਵੇਸ੍ਟ ਹੈ ਤਾਂ ਉਸਨੂੰ ਬਚਾਓ। ਇਵੇਂ ਨਹੀਂ ਸਮਝੋਂ ਥੋੜ੍ਹਾ ਜਿਹਾ ਤਾਂ ਹੀ ਤਾਂ ਵੇਸ੍ਟ ਜਾਂਦਾ ਹੈ। ਬਾਕੀ ਤਾਂ ਸਾਰਾ ਦਿਨ ਠੀਕ ਰਹਿੰਦਾ ਹੈ। ਪਰ ਇਹ ਵੇਸ੍ਟ ਦੀ ਆਦਤ ਬਹੁਤ ਸਮੇਂ ਦੀ ਆਦਤ ਹੋਣ ਦੇ ਕਾਰਨ ਲਾਸਟ ਘੜੀ ਵਿੱਚ ਧੋਖਾ ਦੇ ਸਕਦੀ ਹੈ। ਨੰਬਰਵਾਰ ਬਣਾ ਦਵੇਗੀ, ਨੰਬਰਵਨ ਨਹੀਂ ਬਣਨ ਦਵੇਗੀ, ਜਿਵੇਂ ਬ੍ਰਹਮਾ ਬਾਪ ਨੇ ਆਦਿ ਵਿੱਚ ਆਪਣੀ ਚੈਕਿੰਗ ਦੇ ਕਾਰਨ ਰੋਜ਼ ਰਾਤ ਨੂੰ ਦਰਬਾਰ ਲਗਾਈ। ਕਿਸਦੀ ਦਰਬਾਰ? ਬੱਚਿਆਂ ਦੀ ਨਹੀਂ, ਆਪਣੀ ਹੀ ਕਰਮਇੰਦਰੀਆਂ ਦੀ ਦਰਬਾਰ ਲਗਾਈ। ਆਡਰ ਚਲਾਇਆ - ਹੇ ਮਨ ਮੁਖ ਮੰਤਰੀ ਇਹ ਤੁਹਾਡੀ ਚਲਣ ਚੰਗੀ ਨਹੀਂ, ਆਡਰ ਵਿੱਚ ਚੱਲੋ। ਹੇ ਸੰਸਕਾਰ ਆਡਰ ਵਿੱਚ ਚੱਲੋ। ਕਿਉਂ ਥੱਲੇ ਉੱਪਰ ਹੋਇਆ, ਕਾਰਨ ਦੱਸੋ, ਨਿਵਾਰਨ ਕਰੋ। ਹਰ ਰੋਜ਼ ਆਫੀਸ਼ੀਅਲ ਦਰਬਾਰ ਲਗਾਈ। ਇਵੇਂ ਰੋਜ਼ ਆਪਣੀ ਸਵਰਾਜ ਦਰਬਾਰ ਲਗਾਓ। ਕਈ ਬੱਚੇ ਬਾਪਦਾਦਾ ਨਾਲ ਮਿੱਠੀ -ਮਿੱਠੀ ਰੂਹਰਿਹਾਂਨ ਕਰਦੇ ਹਨ, ਦੱਸੀਏ। ਕਹਿੰਦੇ ਹਨ ਸਾਨੂੰ ਆਪਣੇ ਭਵਿੱਖ ਦਾ ਚਿੱਤਰ ਦੱਸੋ, ਅਸੀਂ ਕੀ ਬਣਾਂਗੇ? ਜਿਵੇਂ ਆਦਿ ਰਤਨਾਂ ਨੂੰ ਯਾਦ ਹੋਵੇਗੀ ਕਿ ਜਗਤ ਅੰਬਾ ਮਾਂ ਤੋਂ ਸਭ ਬੱਚੇ ਆਪਣਾ ਚਿੱਤਰ ਮੰਗਦੇ ਸਨ, ਮੰਮਾ ਤੁਸੀਂ ਸਾਨੂੰ ਚਿੱਤਰ ਦਵੋ ਅਸੀਂ ਕਿਵੇਂ ਹਾਂ। ਤਾਂ ਬਾਪਦਾਦਾ ਨਾਲ ਵੀ ਰੂਹਰਿਹਾਂਨ ਕਰਦੇ ਆਪਣਾ ਚਿੱਤਰ ਮੰਗਦੇ ਹਨ। ਤੁਸੀਂ ਸਭਦੀ ਵੀ ਦਿਲ ਹੁੰਦੀ ਹੋਵੇਗੀ ਸਾਨੂੰ ਵੀ ਚਿੱਤਰ ਮਿਲ ਜਾਏ ਤਾਂ ਚੰਗਾ ਹੈ। ਪਰ ਬਾਪਦਾਦਾ ਕਹਿੰਦੇ ਹਨ - ਬਾਪਦਾਦਾ ਨੇ ਹਰ ਇੱਕ ਬੱਚੇ ਨੂੰ ਇੱਕ ਹੀ ਵਚਿੱਤਰ ਦਰਪਣ ਦਿੱਤਾ ਹੈ, ਉਹ ਦਰਪਣ ਕਿਹੜਾ ਹੈ? ਵਰਤਮਾਨ ਸਮੇਂ ਤੁਸੀਂ ਸਵਰਾਜ ਅਧਿਕਾਰੀ ਹੋ ਨਾ! ਹੋ? ਸਵਰਾਜ ਅਧਿਕਾਰੀ ਹੋ? ਹੋ ਤਾਂ ਹੱਥ ਉਠਾਓ। ਖੁਦ ਰਾਜ, ਅਧਿਕਾਰੀ ਹੋ? ਅੱਛਾ। ਕੋਈ - ਕੋਈ ਨਹੀਂ ਉਠਾ ਰਹੇ ਹਨ। ਥੋੜਾ -ਥੋੜਾ ਹੈ ਕੀ? ਅੱਛਾ। ਸਭ ਸਵਰਾਜ ਅਧਿਕਾਰੀ ਹੋ, ਮੁਬਾਰਕ ਹੋਵੇ। ਤਾਂ ਸਵਰਾਜ ਅਧਿਕਾਰੀ ਦਾ ਚਾਰਟ ਤੁਹਾਡੇ ਲਈ ਭਵਿੱਖ ਪਦਵੀ ਦੀ ਸ਼ਕਲ ਦਿਖਾਉਣ ਦਾ ਦਰਪਣ ਹੈ। ਇਹ ਦਰਪਣ ਸਭਨੂੰ ਮਿਲਿਆ ਹੋਇਆ ਹੈ ਨਾ? ਕਲੀਅਰ ਹੈ ਨਾ? ਕੋਈ ਇਵੇਂ ਦੇ ਕਾਲੇ ਦਾਗ਼ ਤੇ ਨਹੀਂ ਲੱਗੇ ਹੋਏ ਹਨ ਨਾ! ਅੱਛਾ ਕਾਲੇ ਦਾਗ਼ ਤੇ ਨਹੀਂ ਹੋਣਗੇ? ਪਰ ਕਦੀ -ਕਦੀ ਜਿਵੇਂ ਗਰਮ ਪਾਣੀ ਹੁੰਦਾ ਹੈ ਨਾ, ਉਹ ਕੋਹਰੇ ਦੇ ਮੁਅਫਿਕ ਆਇਨੇ ਤੇ ਆ ਜਾਂਦਾ ਹੈ। ਜਿਵੇਂ ਫਾਗੀ ਹੁੰਦੀ ਹੈ ਨਾ, ਤਾਂ ਸ਼ੀਸ਼ਾ ਕਲੀਅਰ ਨਹੀਂ ਦਿਖਾਉਂਦਾ ਹੈ। ਨਹਾਉਣ ਦੇ ਸਮੇਂ ਤਾਂ ਸਭਨੂੰ ਅਨੁਭਵ ਹੋਵੇਗਾ। ਤਾਂ ਇਵੇਂ ਜੇਕਰ ਕੋਈ ਇੱਕ ਵੀ ਕਰਮਇੰਦਰੀ ਹੁਣ ਤੱਕ ਵੀ ਤੁਹਾਡੇ ਉੱਪਰ ਕੰਨਟਰੋਲ ਵਿੱਚ ਨਹੀਂ ਹੈ, ਹੈ ਕੰਟਰੋਲ ਵਿੱਚ ਪਰ ਕਦੀ -ਕਦੀ ਨਹੀਂ ਵੀ ਹੈ। ਜੇਕਰ ਮੰਨੋ ਕੋਈ ਵੀ ਕਰਮਇੰਦਰੀ ਭਾਵੇਂ ਅੱਖ ਹੋਵੇ, ਭਾਵੇਂ ਮੁਖ ਹੋਵੇ,ਭਾਵੇਂ ਕੰਨ ਹੋਵੇ, ਭਾਵੇਂ ਪੈਰ ਹੋਣ, ਪੈਰ ਵੀ ਕਦੀ -ਕਦੀ ਬੁਰੇ ਸੰਗ ਦੇ ਵਲ ਚਲਾ ਜਾਂਦਾ ਹੈ। ਤਾਂ ਪੈਰ ਵੀ ਕੰਟ੍ਰੋਲ ਵਿੱਚ ਨਹੀਂ ਹੋਇਆ ਨਾ। ਸੰਗਠਨ ਵਿੱਚ ਬੈਠ ਜਾਣਗੇ, ਰਮਾਇਣ ਅਤੇ ਭਗਵਤ ਦੀ ਉਲਟੀ ਕਥਾਵਾਂ ਸੁਣਨਗੇ, ਸੁਲਟੀ ਨਹੀਂ। ਤਾਂ ਕੋਈ ਵੀ ਕਰਮਇੰਦ੍ਰੀ ਸੰਕਲਪ, ਸਮੇਂ ਸਹਿਤ ਜੇਕਰ ਕੰਟਰੋਲ ਵਿੱਚ ਨਹੀਂ ਹਨ ਤਾਂ ਇਸਨਾਲ ਹੀ ਚੈਕ ਕਰੋ ਜਦੋਂ ਸਵਰਾਜ ਵਿੱਚ ਕੰਟਰੋਲਿੰਗ ਪਾਵਰ ਨਹੀਂ ਹੈ ਤਾਂ ਵਿਸ਼ਵ ਦੇ ਰਾਜ ਵਿੱਚ ਕੰਟਰੋਲ ਕੀ ਕਰਨਗੇ! ਤਾਂ ਰਾਜਾ ਕਿਵੇਂ ਬਣਨਗੇ? ਉੱਥੇ ਤੇ ਸਭ ਏਕੁਰੇਟ ਹੈ। ਕੰਟਰੋਲਿੰਗ ਪਾਵਰ, ਰੂਲਿੰਗ ਪਾਵਰ ਸਭ ਖੁਦ ਹੀ ਸੰਗਮਯੁਗ ਦੇ ਪੁਰਸ਼ਾਰਥ ਦੀ ਪ੍ਰਾਲਬੱਧ ਦੇ ਰੂਪ ਵਿੱਚ ਹਨ। ਤਾਂ ਸੰਗਮਯੁਗ ਮਤਲਬ ਵਰਤਮਾਨ ਸਮੇਂ ਜੇਕਰ ਕੰਟਰੋਲਿੰਗ ਪਾਵਰ, ਰੂਲਿੰਗ ਪਾਵਰ ਘੱਟ ਹੈ, ਤਾਂ ਪੁਰਸ਼ਾਰਥ ਘਟ ਤਾਂ ਪ੍ਰਾਲਬੱਧ ਕੀ ਹੋਵੇਗੀ? ਹਿਸਾਬ ਕਰਨ ਵਿੱਚ ਤਾਂ ਹੁਸ਼ਿਆਰ ਹੋ ਨਾ! ਤਾਂ ਇਸ ਆਈਨੇ ਵਿੱਚ ਆਪਣਾ ਫੇਸ ਦੇਖੋ, ਆਪਣੀ ਸ਼ਕਲ ਦੇਖੋ ਰਾਜਾ ਦੀ ਆਉਂਦੀ ਹੈ, ਰਾਇਲ ਫੈਮਿਲੀ ਦੀ ਆਉਂਦੀ ਹੈ, ਰਾਇਲ ਪ੍ਰਜਾ ਦੀ ਆਉਦੀ ਹੈ, ਸਾਧਾਰਨ ਪ੍ਰਜਾ ਦੀ ਆਉਂਦੀ ਹੈ, ਕਿਹੜੀ ਸ਼ਕਲ ਆਉਂਦੀ ਹੈ? ਤਾਂ ਮਿਲਿਆ ਚਿੱਤਰ? ਇਸ ਚਿੱਤਰ ਨਾਲ ਚੈਕ ਕਰਨਾ। ਹਰ ਰੋਜ਼ ਚੈਕ ਕਰਨਾ ਕਿਉਂਕਿ ਬਹੁਤਕਾਲ ਦੇ ਪੁਰਸ਼ਾਰਥ ਨਾਲ, ਬਹੁਤਕਾਲ ਦੇ ਰਾਜ ਭਾਗ ਦੀ ਪ੍ਰਾਪਤੀ ਹੈ। ਜੇਕਰ ਤੁਸੀਂ ਸੋਚੋਂ ਕਿ ਅੰਤ ਦੇ ਸਮੇਂ ਬੇਹੱਦ ਦਾ ਵੈਰਾਗ ਆ ਹੀ ਜਾਏਗਾ, ਪਰ ਅੰਤ ਸਮੇਂ ਆਏਗਾ ਤਾਂ ਬਹੁਤਕਾਲ ਹੋਇਆ ਜਾਂ ਥੋੜਾ ਕਾਲ ਹੋਇਆ? ਤਾਂ ਬਹੁਤ ਕਾਲ ਤੇ ਨਹੀਂ ਕਹਾਂਗੇ ਨਾ! ਤਾਂ 21 ਜਨਮ ਪੂਰਾ ਹੀ ਰਾਜ ਅਧਿਕਾਰੀ ਬਣੇ, ਤਖ਼ਤ ਤੇ ਭਾਵੇਂ ਨਹੀਂ ਬੈਠੇ, ਪਰ ਰਾਜ ਅਧਿਕਾਰੀ ਹੋ। ਇਹ ਬਹੁਤਕਾਲ (ਪੁਰਸ਼ਾਰਥ ਦਾ), ਬਹੁਤਕਾਲ ਦੀ ਪ੍ਰਾਲਬੱਧ ਦਾ ਕਨੈਕਸ਼ਨ ਹੈ ਇਸਲਈ ਅਲਬੇਲੇ ਨਹੀਂ ਬਣਨਾ, ਹਾਲੇ ਤਾਂ ਵਿਨਾਸ਼ ਦੀ ਡੇਟ ਫਿਕਸ ਨਹੀਂ ਹੈ, ਪਤਾ ਹੀ ਨਹੀਂ। 8 ਵਰ੍ਹੇ ਹੋਵੇਗਾ, 10 ਵਰ੍ਹੇ ਹੋਵੇਗਾ, ਪਤਾ ਤਾਂ ਹੈ ਹੀ ਨਹੀਂ। ਤਾਂ ਆਉਣ ਵਾਲੇ ਸਮੇਂ ਵਿੱਚ ਹੋ ਜਾਣਗੇ, ਨਹੀਂ। ਵਿਸ਼ਵ ਦੇ ਅੰਤਕਾਲ ਸੋਚਨੇ ਦੇ ਪਹਿਲੇ ਆਪਣੇ ਜਨਮ ਦਾ ਅੰਤਕਾਲ ਸੋਚੋ, ਤੁਹਾਡੇ ਕੋਲ ਡੇਟ ਫਿਕਸ ਹੈ, ਕਿਸਦੇ ਕੋਲ ਪਤਾ ਹੈ ਕਿ ਇਸ ਡੇਟ ਤੇ ਮੇਰਾ ਮੌਤ ਹੋਣਾ ਹੈ? ਹੈ ਕਿਸਦੇ ਕੋਲ? ਨਹੀਂ ਹੈ ਨਾ! ਵਿਸ਼ਵ ਦਾ ਅੰਤ ਤੇ ਹੋਣਾ ਹੀ ਹੈ, ਸਮੇਂ ਤੇ ਹੋਵੇਗਾ ਹੀ ਪਾ ਪਹਿਲੇ ਆਪਣੀ ਅਲਪਕਾਲ ਸੋਚੋਂ ਅਤੇ ਜਗਦੰਬਾ ਦਾ ਸਲੋਗਨ ਯਾਦ ਕਰੋ - ਕੀ ਸਲੋਗਨ ਸੀ? ਹਰ ਘੜੀ ਆਪਣੀ ਅੰਤਿਮ ਘੜੀ ਸਮਝੋ।ਅਚਾਨਕ ਹੋਣਾ ਹੈ। ਡੇਟ, ਨਹੀਂ ਦੱਸੀ ਜਾਏਗੀ। ਨਾ ਵਿਸ਼ਵ ਦੀ, ਨਾ ਤੁਹਾਡੇ ਅੰਤਿਮ ਘੜੀ ਦੀ। ਸਭ ਅਚਾਨਕ ਦਾ ਖੇਡ ਹੈ ਇਸਲਈ ਦਰਬਾਰ ਲਗਾਓ, ਹੇ ਰਾਜੇ, ਸਵਰਾਜ ਅਧਿਕਾਰੀ ਰਾਜੇ ਆਪਣੀ ਦਰਬਾਰ ਲਗਾਓ। ਆਡਰ ਵਿੱਚ ਚਲਾਓ ਕਿਉਂਕਿ ਭਵਿੱਖ ਦਾ ਗਾਇਨ ਹੈ, ਲਾਅ ਐਂਡ ਆਡਰ ਹੋਵੇਗਾ। ਖੁਦ ਹੀ ਹੋਵੇਗਾ। ਲਵ ਅਤੇ ਲਾਅ ਦੋਵਾਂ ਦਾ ਹੀ ਬੈਲੇਂਸ ਹੋਵੇਗਾ। ਨੇਚਰੁਲ ਹੋਵੇਗਾ। ਰਾਜਾ ਕੋਈ ਲਾਅ ਪਾਸ ਨਹੀਂ ਕਰੇਗਾ ਕਿ ਇਹ ਲਾਅ ਬਣਾਉਂਦੇ ਰਹਿੰਦੇ ਹਨ। ਅੱਜਕਲ ਤੇ ਪੁਲਿਸ ਵਾਲਾ ਵੀ ਲਾਅ ਉਠਾ ਲੈਂਦਾ ਹੈ। ਪਰ ਉੱਥੇ ਨੇਚਰੁਲ ਲਵ ਅਤੇ ਲਾਅ ਦਾ ਬੈਲੇਂਸ ਹੋਵੇਗਾ।

ਤਾਂ ਹਾਲੇ ਆਲਮਈਟੀ ਦੀ ਸੀਟ ਤੇ ਸੈੱਟ ਰਹੋ। ਤਾਂ ਇਹ ਕਰਮਇੰਦਰੀਆਂ, ਸ਼ਕਤੀਆਂ, ਗੁਣ ਸਭ ਤੁਹਾਡੇ ਅੱਗੇ ਜੀ ਹਜ਼ੂਰ ਕਰਨਗੇ। ਧੋਖਾ ਨਹੀਂ ਦੇਣਗੇ। ਜੀ ਹਾਜ਼ਿਰ। ਤਾਂ ਹਾਲੇ ਕੀ ਕਰੋਂਗੇ? ਦੂਸਰੇ ਸਮ੍ਰਿਤੀ ਦਿਵਸ ਤੇ ਕਿਹੜਾ ਸਮਾਰੋਹ ਮਨਾਓਗੇ? ਇਹ ਹਰ ਇਕ ਜੋਂਨ ਤੇ ਸਮਾਰੋਹ ਮਨਾਉਂਦੇ ਹਨ ਨਾ। ਸਮਾਨ ਸਮਾਰੋਹ ਵੀ ਬਹੁਤ ਮਨਾ ਲਏ। ਹੁਣ ਸਦਾ ਹਰ ਸੰਕਲਪ ਅਤੇ ਸਮੇਂ ਦੀ ਸਫ਼ਲਤਾ ਦੀ ਸੇਰਾਮਨੀ ਮਨਾਓ। ਇਹ ਸਮਾਰੋਹ ਮਨਾਓ। ਵੇਸਟ ਖ਼ਤਮ ਕਿਉਂਕਿ ਤੁਹਾਡੇ ਸਫ਼ਲਤਾਮੂਰਤ ਬਣਨ ਨਾਲ ਆਤਮਾਵਾਂ ਨੂੰ ਤ੍ਰਿਪਤੀ ਦੀ ਸਫ਼ਲਤਾ ਪ੍ਰਾਪਤ ਹੋਵੇਗੀ। ਨਿਰਾਸ਼ਾ ਨਾਲ ਚਾਰੋਂ ਪਾਸੇ ਸ਼ੁਭ ਆਸ਼ਾਵਾਂ ਦਾ ਦੀਪ ਜਗਾਉਣਗੇ। ਕੋਈ ਵੀ ਸਫ਼ਲਤਾ ਹੁੰਦੀ ਹੈ ਤੇ ਦੀਪਕ ਤੇ ਜਗਾਉਂਦੇ ਹਨ ਨਾ! ਹੁਣ ਵਿਸ਼ਵ ਵਿੱਚ ਆਸ਼ਾਵਾਂ ਦੇ ਦੀਪਕ ਜਗਾਓ। ਹਰ ਆਤਮਾ ਦੇ ਅੰਦਰ ਕੋ ਨਾ ਕੋਈ ਨਿਰਾਸ਼ਾ ਹੈ ਹੀ, ਨਿਰਾਸ਼ਾਵਾ ਦੇ ਕਾਰਨ ਪ੍ਰੇਸ਼ਾਨ ਹਨ, ਟੈਨਸ਼ਨ ਵਿੱਚ ਹਨ। ਤਾਂ ਹੇ ਅਵਿਨਾਸ਼ੀ ਦੀਪਕੋ ਹੁਣ ਆਸ਼ਾਵਾਂ ਦੇ ਦੀਵਿਆਂ ਦੀ ਦੀਵਾਲੀ ਮਨਾਓ। ਪਹਿਲੇ ਖੁਦ ਫਿਰ ਸਰਵ। ਸੁਣਿਆ!

ਬਾਕੀ ਬਾਪਦਾਦਾ ਬੱਚਿਆਂ ਦੇ ਸਨੇਹ ਨੂੰ ਦੇਖ ਖੁਸ਼ ਹਨ। ਸਨੇਹ ਦੀ ਸਬਜੈਕਟ ਵਿੱਚ ਪਰਸੈਂਟੇਜ ਚੰਗੀ ਹੈ। ਤੁਸੀਂ ਐਨੀ ਮਿਹਨਤ ਕਰਕੇ ਇੱਥੇ ਕਿਉਂ ਪਹੁੰਚੇ ਹੋ, ਤੁਹਾਨੂੰ ਕੌਣ ਲਿਆਇਆ? ਟ੍ਰੇਨ ਲਿਆਈ, ਪਲੇਨ ਲਿਆਇਆ ਜਾਂ ਸਨੇਹ ਲਿਆਇਆ? ਸਨੇਹ ਦਾ ਪਲੈਨ ਨਾਲ ਪਹੁੰਚ ਗਏ ਹੋ। ਤਾਂ ਸਨੇਹ ਵਿੱਚ ਤਾਂ ਪਾਸ ਹੋ। ਹਾਲੇ ਆਲਮਾਈਟੀ ਅਥਾਰਿਟੀ ਵਿੱਚ ਮਾਸਟਰ ਹਨ, ਇਸ ਵਿੱਚ ਪਾਸ ਹੋਣਾ, ਇਹ ਪਕ੍ਰਿਤੀ, ਇਹ ਮਾਇਆ, ਇਹ ਸੰਸਕਾਰ, ਸਭ ਤੁਹਾਡੇ ਦਾਸੀ ਬਣ ਜਾਣਗੇ। ਹਰ ਘੜੀ ਇੰਤਜ਼ਾਰ ਕਰਨਗੇ ਮਾਲਿਕ ਕੀ ਆਡਰ ਹੈ! ਬ੍ਰਹਮਾ ਬਾਪ ਨੇ ਵੀ ਮਾਲਿਕ ਬਣ ਅੰਦਰ ਹੀ ਅੰਦਰ ਇਵੇਂ ਦਾ ਸੂਕ੍ਸ਼੍ਮ ਪੁਰਸ਼ਾਰਥ ਕੀਤਾ ਜੋ ਤੁਹਾਨੂੰ ਪਤਾ ਲੱਗਿਆ। ਸੰਪੰਨ ਕਿਵੇ ਬਣ ਗਿਆ? ਪੰਛੀ ਉੱਡ ਗਿਆ। ਪਿਜੜਾ ਖੁਲ੍ਹ ਗਿਆ। ਸਾਕਾਰ ਦੁਨੀਆਂ ਦੇ ਹਿਸਾਬ -ਕਿਤਾਬ ਦਾ, ਸਾਕਾਰ ਦੇ ਤਨ ਦਾ ਪਿਜੜਾ ਖੁਲ੍ਹ ਗਿਆ, ਪੰਛੀ ਉੱਡ ਗਿਆ। ਹਾਲੇ ਬ੍ਰਹਮਾ ਬਾਪ ਵੀ ਬਹੁਤ ਸਿਕ ਵਾ ਅਤੇ ਪ੍ਰੇਮ ਨਾਲ ਬੱਚਿਆਂ ਨੂੰ ਜਲਦੀ ਆਓ, ਜਲਦੀ ਆਓ, ਹੁਣੇ ਆਓ, ਹੁਣੇ ਆਓ, ਇਹ ਆਹਵਾਨ ਕਰ ਰਹੇ ਹਨ। ਤਾਂ ਪੰਖ ਤੇ ਮਿਲ ਗਏ ਹਨ ਨਾ! ਬਸ ਸਭ ਇੱਕ ਸੈਕਿੰਡ ਵਿੱਚ ਆਪਣੇ ਦਿਲ ਤੋਂ ਇਹ ਡ੍ਰਿਲ ਕਰੋ, ਹੁਣੇ -ਹੁਣੇ ਕਰੋ। ਸਭ ਸੰਕਲਪ ਸਮਾਪਤ ਕਰੋ, ਇਹ ਡ੍ਰਿਲ ਕਰੋ "ਓ ਬਾਬਾ ਮਿੱਠੇ ਬਾਬਾ, ਪਿਆਰੇ ਬਾਬਾ ਅਸੀਂ ਤੁਹਾਡੇ ਸਮਾਨ ਅਵਿੱਅਕਤ ਰੂਪਧਾਰੀ ਬਣੇ ਕਿ ਬਣੇ my।" (ਬਾਪਦਾਦਾ ਨੇ ਡ੍ਰਿਲ ਕਰਾਈ)

ਅੱਛਾ - ਚਾਰੋਂ ਪਾਸੇ ਦੇ ਸਨੇਹੀ ਸੋ ਸਮਰਥ ਬੱਚਿਆਂ ਨੂੰ, ਚਾਰੋਂ ਪਾਸੇ ਦੇ ਸਵਰਾਜ ਅਧਿਕਾਰੀ ਸੋ ਵਿਸ਼ਵ ਰਾਜ ਅਧਿਕਾਰੀ ਬੱਚਿਆਂ ਨੂੰ, ਚਾਰੋਂ ਪਾਸੇ ਦੇ ਮਾਸਟਰ ਆਲਮਈਟੀ ਅਥਾਰਿਟੀ ਦੀ ਸੀਟ ਤੇ ਰਹਿਣ ਵਾਲੇ ਤੀਵਰ ਪੁਰਸ਼ਾਰਥੀ ਬੱਚਿਆਂ ਨੂੰ, ਸਦਾ ਮਾਲਿਕ ਬਣ ਪ੍ਰਕ੍ਰਿਤੀ ਨੂੰ, ਸੰਸਕਾਰਾਂ ਨੂੰ, ਸ਼ਕਤੀਆਂ ਨੂੰ, ਗੁਣਾਂ ਨੂੰ ਆਡਰ ਕਰਨ ਵਾਲੇ ਵਿਸ਼ਵ ਰਾਜ ਅਧਿਕਾਰੀ ਬੱਚਿਆਂ ਨੂੰ, ਬਾਪ ਸਮਾਨ ਸੰਪੂਰਨਤਾ ਨੂੰ, ਸੰਪਨਤਾ ਨੂੰ ਸਮੀਪ ਲਿਆਉਣ ਵਾਲੇ ਦੇਸ਼ ਵਿਦੇਸ਼ ਦੇ ਹਰ ਸਥਾਨ ਦੇ ਕੋਨੇ - ਕੋਨੇ ਦੇ ਬੱਚਿਆਂ ਨੂੰ ਸਮਰਥ ਦਿਵਸ ਦਾ, ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਹਾਲੇ -ਹਾਲੇ ਬਾਪਦਾਦਾ ਨੂੰ ਵਿਸ਼ੇਸ਼ ਕੌਣ ਯਾਦ ਆ ਰਿਹਾ ਹੈ? ਜਨਕ ਬੱਚੀ। ਖਾਸ ਸੰਦੇਸ਼ ਭੇਜਿਆ ਸੀ ਕਿ ਮੈਂ ਸਭਾ ਵਿੱਚ ਹਾਜ਼ਿਰ ਜ਼ਰੂਰ ਹੋਵਾਂਗੀ। ਤਾਂ ਭਾਵੇਂ ਲੰਡਨ, ਭਾਵੇਂ ਅਮੇਰਿਕਾ, ਭਾਵੇਂ ਅਸਟ੍ਰੇਲੀਆ, ਭਾਵੇਂ ਅਫ਼ਰੀਕਾ, ਭਾਵੇਂ ਏਸ਼ੀਆ ਅਤੇ ਸਰਵ ਭਾਰਤ ਦੇ ਹਰ ਦੇਸ਼ ਦੇ ਬੱਚਿਆਂ ਨੂੰ ਇੱਕ -ਇੱਕ ਨੂੰ ਨਾਮ ਅਤੇ ਵਿਸ਼ੇਸ਼ਤਾ ਸਹਿਤ ਯਾਦਪਿਆਰ। ਤੁਹਾਨੂੰ ਤਾਂ ਸਮੁੱਖ ਯਾਦਪਿਆਰ ਮਿਲ ਰਿਹਾ ਹੈ ਨਾ! ਅੱਛਾ।

ਅੱਜ ਮਧੂਬਨ ਵਾਲਿਆਂ ਨੂੰ ਵੀ ਯਾਦ ਕੀਤਾ। ਇਹ ਅੱਗੇ - ਅੱਗੇ ਬੈਠਦੇ ਹਨ ਨਾ। ਹੱਥ ਉਠਾਓ ਮਧੂਬਨ ਵਾਲੇ। ਮਧੂਬਨ ਦੀਆਂ ਸਭ ਬਾਹਵਾਂ। ਮਧੂਬਨ ਵਾਲਿਆਂ ਨੂੰ ਵਿਸ਼ੇਸ਼ ਤਿਆਗ ਦਾ ਭਾਗ ਸੂਕ੍ਸ਼੍ਮ ਵਿੱਚ ਤਾਂ ਪ੍ਰਾਪਤ ਹੁੰਦਾ ਹੈ ਕਿਉਂਕਿ ਰਹਿੰਦੇ ਪਾਂਡਵ ਭਵਨ ਵਿੱਚ, ਮਧੂਬਨ ਵਿੱਚ, ਸ਼ਾਂਤੀਵਨ ਵਿੱਚ ਹਨ ਪਰ ਮਿਲਣ ਵਾਲਿਆਂ ਨੂੰ ਚਾਂਸ ਮਿਲਦਾ ਹੈ, ਮਧੂਬਨ ਸਾਕਸ਼ੀ ਹੋਕੇ ਦੇਖਦਾ ਰਹਿੰਦਾ ਹੈ। ਪਰ ਦਿਲ ਤੇ ਸਦਾ ਮਧੂਬਨ ਵਾਲੇ ਯਾਦ ਹਨ। ਹੁਣ ਮਧੂਬਨ ਤੋਂ ਵੇਸਟ ਦਾ ਨਾਮ -ਨਿਸ਼ਾਨ ਖ਼ਤਮ ਹੋਵੇ। ਸੇਵਾ ਵਿੱਚ, ਸਥਿਤੀ ਵਿੱਚ ਸਭ ਵਿੱਚ ਮਹਾਨ। ਠੀਕ ਹੈ ਨਾ! ਮਧੂਬਨ ਵਾਲੇ ਭੁਲਦੇ ਨਹੀਂ ਹਨ ਪਰ ਮਧੂਬਨ ਨੂੰ ਤਿਆਗ ਦਾ ਚਾਂਸ ਦਿੰਦੇ ਹਨ। ਅੱਛਾ।

ਵਰਦਾਨ:-
ਮੱਥੇ ਦਵਾਰਾ ਸੰਤੁਸ਼ਟਤਾ ਦੇ ਚਮਕ ਦੀ ਝੱਲਕ ਦਿਖਾਉਣ ਵਾਲੇ ਸ਼ਕਸ਼ਾਤਕਾਰ ਮੂਰਤ ਭਵ

ਜੋ ਸਦਾ ਸੰਤੁਸ਼ਟ ਰਹਿੰਦੇ ਹਨ, ਉਹਨਾਂ ਦੇ ਮੱਥੇ ਤੋਂ ਸੰਤੁਸ਼ਟਤਾ ਦੀ ਝਲਕ ਸਦਾ ਚਮਦਕੀ ਰਹਿੰਦੀ ਹੈ, ਉਹਨਾਂ ਨੂੰ ਕੋਈ ਉਦਾਸ ਆਤਮਾ ਜੇਕਰ ਦੇਖ ਵੀ ਲੈਂਦੀ ਹੈ ਤਾਂ ਵੀ ਖੁਸ਼ ਹੋ ਜਾਂਦੀ ਹੈ, ਉਸਦੀ ਉਦਾਸੀ ਮਿਟ ਜਾਂਦੀ ਹੈ। ਜਿਨਾਂ ਦੇ ਕੋਲ ਸੰਤੁਸ਼ਟਤਾ ਦੀ ਖੁਸ਼ੀ ਦਾ ਖਜ਼ਾਨਾ ਹੈ ਉਹਨਾਂ ਦੇ ਪਿੱਛੇ ਖੁਦ ਹੀ ਸਭ ਆਕਰਸ਼ਿਤ ਹੋ ਹੁੰਦੇ ਹਨ। ਉਹਨਾਂ ਦਾ ਖੁਸ਼ੀ ਦਾ ਚੇਹਰਾ ਚੇਤਨ ਬੋਰਡ ਬਣ ਜਾਂਦਾ ਹੈ ਜੋ ਅਨੇਕ ਆਤਮਾਵਾਂ ਨੂੰ ਬਣਾਉਣ ਵਾਲੇ ਦਾ ਪਰਿਚੇ ਦਿੰਦਾ ਹੈ। ਤਾਂ ਇਵੇਂ ਸੰਤੁਸ਼ਟ ਰਹਿਣ ਅਤੇ ਸਰਵ ਨੂੰ ਸੰਤੁਸ਼ਟ ਕਰਨ ਵਾਲੀ ਸੰਤੁਸ਼ਟ ਮਾਨਾ ਬਣੋ ਜਿਸ ਨਾਲ ਅਨੇਕਾਂ ਨੂੰ ਸਾਕਸ਼ਾਤਕਾਰ ਹੋਵੇ।

ਸਲੋਗਨ:-
ਚੋਟ ਲਗਾਉਣ ਵਾਲੇ ਦਾ ਕੰਮ ਹੈ ਚੋਟ ਲਗਾਉਣਾ ਅਤੇ ਤੁਹਾਡਾ ਕੰਮ ਹੈ ਆਪਣੇ ਨੂੰ ਬਚਾ ਲੈਣਾ।

ਅਵਿਅਕਤ ਇਸ਼ਾਰੇ - ਏਕਾਂਤਪ੍ਰਿਯ ਬਣੋ ਏਕਤਾ ਅਤੇ ਇਕਾਗਰਤਾ ਨੂੰ ਅਪਣਾਓ ਜਿਵੇਂ ਨਾਰੀਅਲ ਤੋੜ੍ਹਕੇ ਉਦਘਾਟਨ ਕਰਦੇ ਹੋ, ਰਿਬਨ ਕੱਟਕੇ ਉਦਘਾਟਨ ਕਰਦੇ ਹੋ, ਇਵੇਂ ਇਕਮਤ, ਇਕਬਲ, ਇੱਕ ਭਰੋਸਾ ਅਤੇ ਇਕਤਾ ਦੀ ਰਿਬਨ ਕੱਟੋ ਅਤੇ ਫਿਰ ਸਰਵ ਦੀ ਸੰਤੁਸ਼ਟਤਾ, ਖੁਸ਼ੀ ਦਾ ਨਾਰੀਅਲ ਤੋੜੋ। ਇਹ ਪਾਣੀ ਧਰਤੀ ਵਿੱਚ ਪਾਓ ਫਿਰ ਦੇਖੋ ਸਫ਼ਲਤਾ ਕਿੰਨੀ ਹੁੰਦੀ ਹੈ।