09.03.25     Avyakt Bapdada     Punjabi Murli     20.03.2004    Om Shanti     Madhuban


" ਇਸ ਵਰ੍ਹੇ ਨੂੰ ਵਿਸ਼ੇਸ਼ ਜੀਵਨ ਮੁਕਤ ਵਰ੍ਹੇ ਦੇ ਰੂਪ ਵਿਚ ਮਨਾਓ, ਏਕਤਾ ਅਤੇ ਇਕਾਗ੍ਰਤਾ ਨਾਲ ਬਾਪ ਦੀ ਪ੍ਰਤਖਤਾ ਕਰੋ"


ਅੱਜ ਸਨੇਹ ਦੇ ਸਾਗਰ ਚਾਰੋਂ ਪਾਸੇ ਦੇ ਸਨੇਹੀ ਬੱਚਿਆਂ ਨੂੰ ਦੇਖ ਰਹੇ ਹਨ। ਬਾਪ ਦਾ ਵੀ ਬੱਚਿਆਂ ਦੇ ਦਿਲ ਦਾ ਅਵਿਨਾਸ਼ੀ ਸਨੇਹ ਹੈ ਅਤੇ ਬੱਚਿਆਂ ਦਾ ਵੀ ਦਿਲਾਰਾਮ ਬਾਪ ਨਾਲ ਪਿਆਰ ਹੈ। ਇਹ ਪਰਮਾਤਮ ਸਨੇਹ, ਦਿਲ ਦਾ ਸਨੇਹ ਸਿਰਫ਼ ਬਾਪ ਅਤੇ ਬ੍ਰਾਹਮਣ ਬੱਚੇ ਹੀ ਜਾਣਦੇ ਹਨ। ਪਰਮਾਤਮ ਸਨੇਹ ਦੇ ਪਾਤਰ ਸਿਰਫ਼ ਤੁਸੀਂ ਬ੍ਰਾਹਮਣ ਆਤਮਾਵਾਂ ਹੋ। ਭਗਤ ਆਤਮਾਵਾਂ ਪਰਮਾਤਮ ਸਨੇਹ ਦੇ ਲਈ ਪਿਆਸੀ ਹੈ, ਪੁਕਾਰਦੀ ਹੈ। ਤੁਸੀਂ ਭਾਗਵਾਨ ਬ੍ਰਾਹਮਣ ਆਤਮਾਵਾਂ ਉਸ ਪਿਆਰ ਦੀ ਪ੍ਰਾਪਤੀ ਦੇ ਪਾਤਰ ਹੋ। ਬਾਪਦਾਦਾ ਜਾਣਦੇ ਹਨ ਕੀ ਬੱਚਿਆਂ ਦਾ ਵਿਸ਼ੇਸ਼ ਪਿਆਰ ਕਿਉਂ ਹੈ, ਕਿਉਂਕਿ ਇਸ ਸਮੇਂ ਹੀ ਸਰਵ ਖਜ਼ਾਨਿਆਂ ਦੇ ਮਾਲਿਕ ਦਵਾਰਾ ਸਰਵ ਖਜ਼ਾਨੇ ਪ੍ਰਾਪਤ ਹੁੰਦੇ ਹਨ। ਜੋ ਖਜ਼ਾਨੇ ਸਿਰਫ਼ ਹੁਣ ਦਾ ਇੱਕ ਜਨਮ ਨਹੀਂ ਚੱਲਦੇ ਪਰ ਅਨੇਕ ਜਨਮ ਤੱਕ ਇਹ ਅਵਿਨਾਸ਼ੀ ਖਜ਼ਾਨੇ ਤੁਹਾਡੇ ਨਾਲ ਚੱਲਦੇ ਹਨ। ਤੁਸੀਂ ਸਭ ਬ੍ਰਾਹਮਣ ਆਤਮਾਵਾਂ ਦੁਨੀਆਂ ਦੇ ਮੁਆਫਿਕ ਖ਼ਾਲੀ ਹੱਥ ਨਹੀਂ ਜਾਓਗੇ, ਸਰਵ ਖਜ਼ਾਨੇ ਨਾਲ ਰਹਿਣਗੇ। ਤਾਂ ਅਜਿਹੇ ਅਵਿਨਾਸ਼ੀ ਖਜ਼ਾਨੇ ਦੀ ਪ੍ਰਾਪਤੀ ਦਾ ਨਸ਼ਾ ਰਹਿੰਦਾ ਹੈ ਨਾ! ਅਤੇ ਸਭ ਬੱਚਿਆਂ ਨੇ ਅਵਿਨਾਸ਼ੀ ਖਜ਼ਾਨੇ ਜਮਾ ਕੀਤੇ ਹਨ ਨਾ! ਜਮਾਂ ਦਾ ਨਸ਼ਾ, ਜਮਾਂ ਦੀ ਖੁਸ਼ੀ ਵੀ ਸਦਾ ਰਹਿੰਦੀ ਹੈ। ਹਰ ਇੱਕ ਦੇ ਚੇਹਰੇ ਤੇ ਖਜਾਨਿਆਂ ਦੇ ਜਮਾ ਦੀ ਝਲਕ ਨਜ਼ਰ ਆਉਂਦੀ ਹੈ। ਜਾਣਦੇ ਹੋ ਨਾ - ਕਿਹੜੇ ਖਜ਼ਾਨੇ ਬਾਪ ਦਵਾਰਾ ਪ੍ਰਾਪਤ ਹਨ? ਕਦੀ ਆਪਣੇ ਜਮਾਂ ਦਾ ਖਾਤਾ ਚੈਕ ਕਰਦੇ ਹੋ? ਬਾਪ ਸਭ ਬੱਚਿਆਂ ਨੂੰ ਹਰ ਇੱਕ ਖਜ਼ਾਨਾ ਅਖੁੱਟ ਦਿੰਦੇ ਹਨ। ਕਿਸੇ ਨੂੰ ਥੋੜ੍ਹਾ, ਕਿਸੇ ਨੂੰ ਜ਼ਿਆਦਾ ਨਹੀਂ ਦਿੰਦੇ ਹਨ। ਹਰ ਇੱਕ ਬੱਚਾ ਅਖੁੱਟ, ਅਖੰਡ, ਅਵਿਨਾਸ਼ੀ ਖਜ਼ਾਨਿਆਂ ਦਾ ਮਾਲਿਕ ਹੈ। ਬਾਲਕ ਬਣਨਾ ਮਤਲਬ ਖਜ਼ਾਨਿਆਂ ਦਾ ਮਾਲਿਕ ਬਣਨਾ। ਤਾਂ ਇਮਰਜ਼ ਕਰੋ ਕਿੰਨੇ ਖਜ਼ਾਨੇ ਬਾਪਦਾਦਾ ਨੇ ਦਿੱਤੇ ਹਨ।

ਸਭਤੋਂ ਪਹਿਲਾ ਖਜ਼ਾਨਾ ਹੈ - ਗਿਆਨ ਧਨ, ਤਾਂ ਸਭਨੂੰ ਗਿਆਨ ਧਨ ਮਿਲਿਆ ਹੈ? ਮਿਲਿਆ ਹੈ ਜਾਂ ਮਿਲਣਾ ਹੈ? ਅੱਛਾ - ਜਮਾਂ ਵੀ ਹੈ? ਥੋੜਾ ਜਮਾਂ ਹੈ ਥੋੜਾ ਚਲਾ ਗਿਆ ਹੈ? ਗਿਆਨ ਧਨ ਮਤਲਬ ਸਮਝਦਾਰ ਬਣ, ਤ੍ਰਿਕਾਲਦਰਸ਼ੀ ਬਣ ਕਰਮ ਕਰਨਾ। ਨਾਲੇਜ਼ਫੁੱਲ ਬਣਨਾ। ਫੁੱਲ ਨਾਲੇਜ਼ ਅਤੇ ਤਿੰਨਾਂ ਕਾਲਾਂ ਦੀ ਨਾਲੇਜ਼ ਨੂੰ ਸਮਝ ਗਿਆਨ ਧਨ ਨੂੰ ਕੰਮ ਵਿੱਚ ਲਗਾਉਣਾ। ਇਸ ਗਿਆਨ ਦੇ ਖਜ਼ਾਨੇ ਨੂੰ ਪ੍ਰਤੱਖ ਜੀਵਨ ਵਿੱਚ, ਹਰ ਕਰਮ ਵਿੱਚ ਯੂਜ਼ ਕਰਨ ਨਾਲ ਵਿਧੀ ਨਾਲ ਸਿੱਧੀ ਮਿਲਦੀ ਹੈ - ਜੋ ਕਈ ਬੰਧਨਾਂ ਤੋਂ ਮੁਕਤੀ ਅਤੇ ਜੀਵਨਮੁਕਤੀ ਮਿਲਦੀ ਹੈ। ਅਨੁਭਵ ਕਰਦੇ ਹੋ? ਇਵੇਂ ਨਹੀਂ ਕਿ ਸਤਿਯੁਗ ਵਿੱਚ ਜੀਵਨਮੁਕਤੀ ਮਿਲੇਗੀ, ਹਾਲੇ ਵੀ ਇਸ ਸੰਗਮ ਦੇ ਜੀਵਨ ਵਿੱਚ ਵੀ ਅਨੇਕ ਹੱਦ ਦੇ ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ। ਜੀਵਨ, ਬੰਧਨ ਮੁਕਤ ਬਣ ਜਾਂਦੀ ਹੈ। ਜਾਣਦੇ ਹੋ ਨਾ, ਕਿੰਨੇ ਬੰਧਨਾਂ ਤੋਂ ਫ੍ਰੀ ਹੋ ਗਏ ਹੋ! ਕਿੰਨੇ ਤਰ੍ਹਾਂ ਦੇ ਹਾਯ -ਹਾਯ ਤੋਂ ਮੁਕਤ ਹੋ ਗਏ ਹੋ! ਅਤੇ ਸਦਾ ਹਾਯ - ਹਾਯ ਖ਼ਤਮ, ਵਾਹ! ਵਾਹ! ਦੇ ਗੀਤ ਗਾਉਦੇ ਹੋ। ਜੇਕਰ ਕੋਈ ਵੀ ਗੱਲ ਜ਼ਰਾ ਵੀ ਮੁਖ ਤੋਂ ਨਹੀਂ ਪਰ ਸੰਕਲਪ ਮਾਤਰ ਵੀ,ਸੁਪਨੇ ਮਾਤਰ ਵੀ ਹਾਯ... ਮਨ ਵਿੱਚ ਆਉਂਦੀ ਹੈ ਤਾਂ ਜੀਵਨ -ਮੁਕਤ ਨਹੀਂ। ਵਾਹ! ਵਾਹ! ਇਵੇਂ ਹੈ? ਮਾਤਾਏ, ਹਾਯ - ਹਾਯ ਤਾਂ ਨਹੀਂ ਕਰਦੀ? ਨਹੀਂ? ਕਦੀ - ਕਦੀ ਕਰਦੀ ਹੈ? ਪਾਂਡਵ ਕਰਦੇ ਹਨ? ਮੁਖ ਤੋਂ ਭਾਵੇ ਨਹੀਂ ਕਰੋ ਪਰ ਮਨ ਵਿੱਚ ਸੰਕਲਪ ਮਾਤਰ ਵੀ ਜੇਕਰ ਕਿਸੇ ਵੀ ਗੱਲ ਵਿੱਚ ਹਾਯ ਹੈ ਤਾਂ ਫਲਾਈ ਨਹੀਂ। ਹਾਯ ਮਤਲਬ ਬੰਧਨ ਅਤੇ ਫਲਾਈ, ਉੱਡਦੀ ਕਲਾ ਮਤਲਬ ਜੀਵਨ ਮੁਕਤ, ਬੰਧਨ ਮੁਕਤ। ਤਾਂ ਚੈਕ ਕਰੋ ਕਿਉਂਕਿ ਬ੍ਰਾਹਮਣ ਆਤਮਾਵਾਂ ਜਦੋਂ ਤੱਕ ਖੁਦ ਬੰਧਨ ਮੁਕਤ ਨਹੀਂ ਹੋਏ ਹਨ, ਕੋਈ ਵੀ ਸੋਨੇ ਦੀ, ਹੀਰੇ ਦੀ ਰਾਇਲ ਬੰਧਨ ਦੀ ਰੱਸੀ ਬੰਧੀ ਹੋਈ ਹੈ ਤਾਂ ਸਰਵ ਆਤਮਾਵਾਂ ਦੇ ਲਈ ਮੁਕਤੀ ਦਾ ਗੇਟ ਖੁਲ ਨਹੀਂ ਸਕਦਾ। ਤੁਹਾਡੇ ਬੰਧਨਮੁਕਤ ਬਣਨ ਨਾਲ ਸਰਵ ਆਤਮਾਵਾਂ ਦੇ ਲਈ ਮੁਕਤੀ ਦਾ ਗੇਟ ਖੁਲ੍ਹੇਗਾ। ਤਾਂ ਗੇਟ ਖੋਲ੍ਹਣ ਦੀ ਅਤੇ ਸਰਵ ਆਤਮਾਵਾਂ ਨੂੰ ਦੁੱਖ, ਅਸ਼ਾਂਤੀ ਤੋਂ ਮੁਕਤ ਦੀ ਜਿੰਮੇਵਾਰੀ ਤੁਹਾਡੇ ਉੱਪਰ ਹੈ।

ਤਾਂ ਚੈਕ ਕਰੋ - ਆਪਣੀ ਜ਼ਿਮੇਵਾਰੀ ਕਿਥੋਂ ਤੱਕ ਨਿਭਾਈ ਹੈ? ਤੁਸੀਂ ਸਭਨੇ ਬਾਪਦਾਦਾ ਦੇ ਨਾਲ ਸਿਰਫ਼ ਪਰਿਵਰਤਨ ਦੇ ਕੰਮ ਦਾ ਠੇਕਾ ਉਠਾਇਆ ਹੈ। ਠੇਕੇਦਾਰ ਹੋ, ਜਿੰਮੇਵਾਰ ਹੋ। ਜੇਕਰ ਬਾਪ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ ਪਰ ਬਾਪ ਦਾ ਬੱਚਿਆਂ ਨਾਲ ਪਿਆਰ ਹੈ, ਇਕੱਲੇ ਨਹੀਂ ਕਰਨਾ ਚਾਹੁੰਦੇ, ਤੁਸੀਂ ਸਭ ਬੱਚਿਆਂ ਨੂੰ ਅਵਤਰਿਤ ਹੁੰਦੇ ਹੀ ਨਾਲ ਵਿੱਚ ਅਵਤਰਿਤ ਕੀਤਾ ਹੈ। ਸ਼ਿਵਰਾਤਰੀ ਮਨਾਈ ਸੀ ਨਾ! ਤਾਂ ਕਿਸਦੀ ਮਨਾਈ? ਸਿਰਫ਼ ਬਾਪਦਾਦਾ ਦੀ? ਤੁਸੀਂ ਸਭਦੀ ਵੀ ਤਾਂ ਮਨਾਈ ਨਾ! ਬਾਪ ਦੇ ਆਦਿ ਤੋਂ ਅੰਤ ਤੱਕ ਦੇ ਸਾਥੀ ਹੋ। ਇਹ ਨਸ਼ਾ ਹੈ - ਆਦਿ ਤੋਂ ਅੰਤ ਤੱਕ ਸਾਥੀ ਹਾਂ? ਭਗਵਾਨ ਦੇ ਸਾਥੀ ਹੋ। ਤਾਂ ਬਾਪਦਾਦਾ ਹੁਣ ਇਸ ਵਰ੍ਹੇ ਦੀ ਸੀਜ਼ਨ ਦੇ ਅੰਤ ਦੇ ਪਾਰਟ ਵਜਾਉਣ ਵਿੱਚ ਇਹ ਹੀ ਸਭ ਬੱਚਿਆਂ ਕੋਲ ਚਾਹੁੰਦੇ ਹਨ, ਦੱਸਣਾ ਕੀ ਚਾਹੁੰਦੇ ਹਨ? ਸਿਰਫ ਸੁਨਣਾ ਨਹੀਂ ਪਵੇਗਾ, ਕਰਨਾ ਪਵੇਗਾ, ਕਰਨਾ ਹੀ ਹੋਵੇਗਾ ਠੀਕ ਹੈ ਟੀਚਰਸ ਹੱਥ ਉਠਾਓ ਟੀਚਰਸ ਪੰਖੇ ਵੀ ਹਿਲਾ ਰਹੀ ਹੈ, ਗਰਮੀ ਲੱਗਦੀ ਹੈ ਅੱਛਾ, ਸਭ ਟੀਚਰਸ ਕਰਨਗੀਆਂ ਅਤੇ ਕਰਵਾਉਣਗੀਆਂ? ਕਰਵਾਓਗੀ? ਕਰੇਗੀ? ਅੱਛਾ ਹਵਾ ਵੀ ਲੱਗ ਰਹੀ ਹੈ, ਹੱਥ ਵੀ ਹਿਲਾ ਰਹੇ ਹਨ ਸੀਂਨ ਚੰਗੀ ਲੱਗਦੀ ਹੈ ਬਹੁਤ ਚੰਗਾ ਤਾਂ ਬਾਪਦਾਦਾ ਇਸ ਸੀਜ਼ਨ ਦੇ ਸਮਾਪਤੀ ਸਮਾਰੋਹ ਵਿੱਚ ਇੱਕ ਨਵੇ ਤਰ੍ਹਾਂ ਦੀ ਦੀਪਮਾਲਾ ਮਨਾਉਣਾ ਚਾਹੁੰਦੇ ਹਨ। ਸਮਝਾ! ਨਵੇਂ ਤਰ੍ਹਾਂ ਦੀ ਦੀਪਮਾਲਾ ਮਨਾਉਣਾ ਚਾਹੁੰਦੇ ਹਨ। ਤਾਂ ਤੁਸੀਂ ਸਭ ਦੀਪਮਾਲਾ ਮਨਾਉਣ ਦੇ ਲਈ ਤਿਆਰ ਹੋ? ਜੋ ਤਿਆਰ ਹਨ ਉਹ ਹੱਥ ਉਠਾਓ। ਇਵੇਂ ਹੀ ਹਾਂ ਨਹੀਂ ਕਰਨਾ। ਬਾਪਦਾਦਾ ਨੂੰ ਖੁਸ਼ ਕਰਨ ਦੇ ਲਈ ਹੱਥ ਨਹੀਂ ਉਠਾਉਣਾ, ਦਿਲ ਨਾਲ ਉਠਾਉਣਾ। ਅੱਛਾ। ਬਾਪਦਾਦਾ ਆਪਣੇ ਦਿਲ ਦੀ ਆਸ਼ਾਵਾਂ ਨੂੰ ਸੰਪੰਨ ਕਰਨ ਦੇ ਦੀਪ ਜਗੇ ਹੋਏ ਦੇਖਣਾ ਚਾਹੁੰਦੇ ਹਨ। ਤਾਂ ਬਾਪਦਾਦਾ ਦੇ ਆਸ਼ਾਵਾਂ ਦੇ ਦੀਪਿਕਾ ਦੀ ਦੀਪਮਾਲਾ ਮਨਾਉਣਾ ਚਾਹੁੰਦੇ ਹਨ। ਸਮਝਾ, ਕਿਹੜੀ ਦੀਵਾਲੀ? ਸਪ੍ਸ਼ਟ ਹੋਇਆ?

ਤਾਂ ਬਾਪਦਾਦਾ ਦੇ ਆਸ਼ਾਵਾਂ ਦੇ ਦੀਪਕ ਕੀ ਹਨ? ਅਗਲੇ ਵਰ੍ਹੇ ਤੋਂ ਲੈਕੇ, ਇਹ ਵਰ੍ਹੇ ਵੀ ਸੀਜਨ ਦਾ ਪੂਰਾ ਹੋ ਗਿਆ। ਬਾਪਦਾਦਾ ਤਾਂ ਕਿਹਾ ਸੀ - ਤੁਸੀ ਸਭਨੇ ਵੀ ਸੰਕਲਪ ਕੀਤਾ ਸੀ, ਯਾਦ ਹੈ? ਕਿਸੇ ਨੇ ਉਹ ਸੰਕਲਪ ਸਿਰਫ਼ ਸੰਕਲਪ ਤੱਕ ਪੂਰਾ ਕੀਤਾ ਹੈ, ਕਿਸੇ ਨੇ ਸੰਕਲਪ ਨੂੰ ਅੱਧਾ ਪੂਰਾ ਕੀਤਾ ਹੈ ਅਤੇ ਕਈ ਸੋਚਦੇ ਹਨ, ਪਰ ਸੋਚਦੇ ਹਨ ਪਰ ਸੋਚ, ਸੋਚਣ ਤੱਕ ਹੈ। ਉਹ ਸੰਕਲਪ ਕੀ? ਕੋਈ ਨਵੀਂ ਗੱਲ ਨਹੀਂ ਹੈ, ਪੁਰਾਣੀ ਗੱਲ ਹੈ - ਖੁਦ -ਪਰਿਵਰਤਨ ਨਾਲ ਸਰਵ ਪਰਿਵਰਤਨ। ਵਿਸ਼ਵ ਦੀ ਤਾਂ ਗੱਲ ਛੱਡੋ ਪਰ ਬਾਪਦਾਦਾ ਖੁਦ -ਪਰਿਵਰਤਨ ਨਾਲ ਬ੍ਰਾਹਮਣ ਪਰਿਵਾਰ ਪਰਿਵਰਤਨ, ਇਹ ਦੇਖਣਾ ਚਾਹੁੰਦੇ ਹਨ। ਹਾਲੇ ਇਹ ਨਹੀਂ ਸੁਣਨਾ ਚਾਹੁੰਦੇ ਕਿ ਇਵੇਂ ਹੋਵੇ ਤਾਂ ਇਹ ਹੋਵੇ। ਇਹ ਬਦਲੇ ਤਾਂ ਮੈਂ ਬਦਲਾਂ, ਇਹ ਕਰੇ ਤਾਂ ਮੈਂ ਕਰਾਂ... ਉਸ ਵਿੱਚ ਵਿਸ਼ੇਸ਼ ਹਰ ਇਕ ਬੱਚੇ ਨੂੰ ਬ੍ਰਹਮਾ ਬਾਪ ਵਿਸ਼ੇਸ਼ ਕਹਿ ਰਿਹਾ ਹੈ ਕਿ ਮੇਰੇ ਸਮਾਨ ਹੇ ਅਰਜੁਨ ਬਣੋ। ਇਸ ਵਿੱਚ ਪਹਿਲੇ ਮੈਂ, ਪਹਿਲੇ ਇਹ ਨਹੀਂ, ਪਹਿਲੇ ਮੈਂ। ਇਹ "ਮੈਂ" ਕਲਿਆਣਕਾਰੀ ਮੈਂ ਹੈ। ਬਾਕੀ ਹੱਦ ਕਿ ਮੈਂ, ਮੈਂ ਥੱਲੇ ਡਿਗਾਉਂਣ ਵਾਲੀ ਹੈ। ਇਸ ਵਿੱਚ ਜੋ ਕਹਾਵਤ ਹੈ - ਜੋ ਓਟੇ ਸੋ ਅਰਜੁਨ, ਤਾਂ ਅਰਜੁਨ ਮੱਲਤਬ ਨੰਬਰਵਨ। ਨੰਬਰਵਾਰ ਨਹੀਂ, ਨੰਬਰਵਨ। ਤਾਂ ਤੁਸੀਂ ਨੰਬਰ ਦੋ ਬਣਨਾ ਚਾਹੁੰਦੇ ਹੋ ਜਾਂ ਨੰਬਰਵਨ ਬਣਨਾ ਚਾਹੁੰਦੇ ਹੋ? ਕਈ ਕੰਮ ਵਿੱਚ ਬਾਪਦਾਦਾ ਨੇ ਦੇਖਿਆ ਹੈ - ਹਸੀਂ ਦੀ ਗੱਲ, ਪਰਿਵਾਰ ਦੀ ਗੱਲ ਸੁਣਾਉਦੇ ਹਨ। ਪਰਿਵਾਰ ਬੈਠਿਆ ਹੈ ਨਾ! ਕਈ ਅਜਿਹੇ ਕੰਮ ਹੁੰਦੇ ਹਨ ਤਾਂ ਬਾਪਦਾਦਾ ਦੇ ਕੋਲ ਸਮਾਚਾਰ ਆਉਂਦੇ ਹਨ, ਤਾਂ ਕਈ ਕੰਮ ਇਵੇਂ ਹੁੰਦੇ ਹਨ, ਕਈ ਪ੍ਰੋਗਾਮਸ ਇਵੇਂ ਹੁੰਦਾ ਹਨ ਜੋ ਵਿਸ਼ੇਸ਼ ਆਤਮਾਵਾਂ ਦੇ ਨਿਮਿਤ ਹੁੰਦੇ ਹਨ। ਤਾਂ ਬਾਪਦਾਦਾ ਦੇ ਕੋਲ ਦਾਦੀਆਂ ਦੇ ਕੋਲ ਸਮਾਚਾਰ ਆਉਂਦੇ ਹਨ, ਕਿਉਂਕਿ ਸਾਕਾਰ ਵਿੱਚ ਦਾਦੀਆਂ ਹਨ। ਬਾਪਦਾਦਾ ਦੇ ਕੋਲ ਤਾਂ ਸੰਕਲਪ ਪਹੁੰਚਦੇ ਹਨ। ਤਾਂ ਕੀ ਸੰਕਲਪ ਪਹੁੰਚਦਾ ਹੈ? ਮੇਰਾ ਵੀ ਨਾਮ ਇਸ ਵਿੱਚ ਹੋਣਾ ਚਾਹੀਦਾ ਹੈ, ਮੈਂ ਕੀ ਘੱਟ ਹਾਂ। ਮੇਰਾ ਨਾਮ ਕਿਉਂ ਨਹੀਂ! ਤਾਂ ਬਾਪ ਕਹਿੰਦੇ ਹਨ - ਹੇ ਅਰਜੁਨ ਵਿੱਚ ਤੁਹਾਡਾ ਨਾਮ ਕਿਉਂ ਨਹੀਂ! ਹੋਣਾ ਚਾਹੀਦਾ ਹੈ ਨਾ! ਜਾਂ ਨਹੀਂ ਹੋਣਾ ਚਾਹੀਦਾ? ਹੋਣਾ ਚਾਹੀਦਾ ਹੈ? ਸਾਹਮਣੇ ਮਹਾਰਥੀ ਬੈਠੇ ਹਨ, ਹੋਣਾ ਚਾਹੀਦਾ ਹੈ ਨਾ! ਤਾਂ ਬ੍ਰਹਮਾ ਬਾਪ ਨੇ ਜੋ ਕਰਕੇ ਦਿਖਾਇਆ, ਕਿਸੇਨੂੰ ਦੇਖਿਆ ਨਹੀਂ, ਇਹ ਨਹੀਂ ਕਰਦੇ, ਉਹ ਨਹੀਂ ਕਰਦੇ, ਨਹੀਂ। ਪਹਿਲੇ ਮੈਂ। ਇਸ ਮੈਂ ਵਿੱਚ ਪਹਿਲੇ ਸੁਣਾਇਆ ਸੀ ਕਈ ਤਰ੍ਹਾਂ ਦੇ ਰਾਇਲ ਰੂਪ ਦੇ ਮੈਂ, ਸੁਣਾਇਆ ਸੀ ਨਾ! ਉਹ ਸਭ ਸਮਾਪਤ ਹੋ ਜਾਂਦੇ ਹਨ। ਤਾਂ ਬਾਪਦਾਦਾ ਦੀਆਂ ਆਸ਼ਾਵਾਂ ਇਸ ਸੀਜਨ ਦੇ ਸਮਾਪਤੀ ਦੀ ਇਹ ਹੀ ਕਿ ਹਰ ਇੱਕ ਬੱਚਾ ਜੋ ਬ੍ਰਹਮਾਕੁਮਾਰ, ਬ੍ਰਹਮਾਕੁਮਾਰੀ ਕਹਾਉਂਦੇ ਹਨ, ਮੰਨਦੇ ਹਨ, ਜਾਣਦੇ ਹਨ, ਉਹ ਹਰ ਇਕ ਬ੍ਰਾਹਮਣ ਆਤਮਾ ਜੋ ਵੀ ਸੰਕਲਪ ਰੂਪ ਵਿੱਚ ਵੀ ਹੱਦ ਦੇ ਬੰਧਨ ਹਨ, ਉਹਨਾਂ ਬੰਧਨਾਂ ਤੋਂ ਮੁਕਤ ਹੋ। ਬ੍ਰਹਮਾ ਬਾਪ ਸਮਾਨ ਬੰਧਨਮੁਕਤ, ਜੀਵਨਮੁਕਤ। ਬ੍ਰਾਹਮਣ ਜੀਵਨ ਮੁਕਤ। ਬ੍ਰਾਹਮਣ ਜੀਵਨ ਮੁਕਤ, ਸਾਧਾਰਨ ਜੀਵਨਮੁਕਤ ਨਹੀਂ, ਬ੍ਰਾਹਮਣ ਸ਼੍ਰੇਸ਼ਠ ਜੀਵਨਮੁਕਤ ਦਾ ਇਹ ਵਿਸ਼ੇਸ਼ ਵਰ੍ਹਾ ਮਨਾਏ। ਹਰ ਇੱਕ ਆਤਮਾ ਜਿਨਾਂ ਆਪਣੇ ਸੂਕ੍ਸ਼੍ਮ ਬੰਧਨਾਂ ਨੂੰ ਜਾਣਦੇ ਹਨ, ਓਨਾ ਹੋਰ ਕੋਈ ਨਹੀਂ ਜਾਣ ਸਕਦਾ। ਬਾਪਦਾਦਾ ਤੇ ਜਾਣਦੇ ਹਨ ਕਿਉਂਕਿ ਬਾਪਦਾਦਾ ਦੇ ਕੋਲ ਟੀ. ਵੀ. ਹੈ, ਮਨ ਦੀ ਟੀ .ਵੀ., ਬਾਡੀ ਦੀ ਨਹੀਂ, ਮਨ ਦੀ ਟੀ.ਵੀ. ਹੈ। ਤਾਂ ਕੀ ਹਾਲੇ ਜੋ ਫਿਰ ਤੋਂ ਸੀਜਨ ਹੋਵੇਗੀ, ਸੀਜਨ ਤਾਂ ਹੋਵੇਗੀ ਨਾ ਜਾਂ ਛੁੱਟੀ ਕਰੇ? ਇੱਕ ਵਰ੍ਹੇ ਦੀ ਛੁੱਟੀ ਕਰਨ? ਨਹੀਂ? ਇੱਕ ਸਾਲ ਤਾਂ ਛੁੱਟੀ ਹੋਣੀ ਚਾਹੀਦੀ? ਨਹੀਂ ਹੋਣੀ ਚਾਹੀਏ? ਪਾਂਡਵ ਇੱਕ ਸਾਲ ਛੁੱਟੀ ਕਰਨ? (ਦਾਦੀ ਜੀ ਕਹਿ ਰਹੀ ਹੈ, ਮਹੀਨੇ ਵਿੱਚ 15 ਦਿਨ ਦੀ ਛੁੱਟੀ) ਅੱਛਾ। ਬਹੁਤ ਚੰਗਾ, ਸਭ ਕਹਿੰਦੇ ਹਨ, ਜੋ ਕਹਿੰਦੇ ਹਨ ਛੁੱਟੀ ਨਹੀ ਕਰਨੀ ਹੈ ਉਹ ਹੱਥ ਉਠਾਓ। ਨਹੀਂ ਕਰਨੀ ਹੈ? ਅੱਛਾ। ਉੱਪਰ ਦੀ ਗੈਲਰੀ ਵਾਲੇ ਹੱਥ ਨਹੀਂ ਹਿਲਾ ਰਹੇ ਹਨ। (ਸਾਰੀ ਸਭਾ ਨੇ ਹੱਥ ਹਿਲਾਇਆ) ਬਹੁਤ ਅੱਛਾ। ਬਾਪ ਤੇ ਬੱਚਿਆਂ ਨੂੰ ਸਦਾ ਹਾਂ ਜੀ, ਹਾਂ ਜੀ ਕਰਦੇ ਹਨ, ਠੀਕ ਹੈ। ਹਾਲੇ ਬਾਪ ਨੂੰ ਬੱਚੇ ਕਦੋਂ ਤੱਕ ਹਾਂ ਜੀ ਕਰਨਗੇ! ਬਾਪ ਕੋਲੋਂ ਤੇ ਹਾਂ ਜੀ ਕਰਾ ਲਈ, ਤਾਂ ਬਾਪ ਕਹਿੰਦੇ ਹਨ, ਬਾਪ ਵੀ ਹਾਲੇ ਇੱਕ ਸ਼ਰਤ ਪਾਉਂਦੇ ਹਨ, ਸ਼ਰਤ ਮਜ਼ੂਰ ਹੋਵੇਗੀ? ਸਭ ਹਾਂ ਜੀ ਤਾਂ ਕਰੋ। ਪੱਕਾ? ਥੋੜਾ ਵੀ ਆਨਾਕਾਨੀ ਨਹੀਂ ਕਰਨਗੇ? ਹਾਲੇ ਸਭਦੀ ਸ਼ਕਲੇ ਟੀ.ਵੀ. ਵਿੱਚ ਨਿਕਾਲੋ। ਅੱਛਾ ਹੈ। ਬਾਪ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਭ ਬੱਚੇ ਹਾਂ ਜੀ, ਹਾਂ ਜੀ ਕਰਨ ਵਾਲੇ ਹਨ।

ਤਾਂ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਕੋਈ ਕਾਰਨ ਨਹੀਂ ਦੱਸੇ। ਇਹ ਕਾਰਨ ਹੈ, ਇਹ ਕਾਰਨ ਹੈ, ਇਸਲਈ ਇਹ ਬੰਧਨ ਹੈ! ਸਮੱਸਿਆ ਨਹੀਂ, ਸਮਾਧਾਨ ਸਵਰੂਪ ਬਣਨਾ ਹੈ ਅਤੇ ਸਾਥੀਆਂ ਨੂੰ ਵੀ ਬਣਾਉਣਾ ਹੈ ਕਿਉਂਕਿ ਸਮੇਂ ਦੀ ਹਾਲਤ ਨੂੰ ਦੇਖ ਰਹੇ ਹੋ ਭ੍ਰਿਸ਼ਟਾਚਾਰ ਦਾ ਬੋਲ ਕਿੰਨਾ ਵੱਧ ਰਿਹਾ ਹੈ। ਭ੍ਰਿਸ਼ਟਾਚਾਰ, ਅਤਿਆਚਾਰ ਅਤਿ ਵਿੱਚ ਜਾ ਰਿਹਾ ਹੈ। ਤਾਂ ਸ਼੍ਰੇਸ਼ਠਾਚਾਰ ਦਾ ਝੰਡਾ ਪਹਿਲੇ ਹਰ ਬ੍ਰਾਹਮਣ ਆਤਮਾ ਦੇ ਮਨ ਵਿਚ ਲਹਿਰਾਵੇ, ਉਦੋਂ ਵਿਸ਼ਵ ਵਿੱਚ ਲਹਿਰਾਏਗਾ। ਕਿੰਨੀ ਸ਼ਿਵਰਾਤਰੀ ਮਨਾ ਲਈ! ਹਰ ਸ਼ਿਵਰਾਤਰੀ ਤੇ ਇਹ ਹੀ ਸੰਕਲਪ ਕਰਦੇ ਹੋ ਕਿ ਵਿਸ਼ਵ ਵਿੱਚ ਬਾਪ ਦਾ ਝੰਡਾ ਲਹਿਰਾਉਣਾ ਹੈ। ਵਿਸ਼ਵ ਵਿੱਚ ਇਹ ਪ੍ਰਤਖਤਾ ਦਾ ਝੰਡਾ ਲਹਿਰਾਉਣ ਦੇ ਪਹਿਲੇ ਹਰ ਇੱਕ ਬ੍ਰਾਹਮਣ ਨੂੰ ਆਪਣੇ ਮਨ ਵਿੱਚ ਸਦਾ ਦਿਲ- ਤਖ਼ਤ ਤੇ ਬਾਪ ਦਾ ਝੰਡਾ ਲਹਿਰਾਣਾ ਹੋਵੇਗਾ। ਇਸ ਝੰਡੇ ਨੂੰ ਲਹਿਰਾਉਣ ਦੇ ਲਈ ਸਿਰਫ਼ ਦੋ ਸ਼ਬਦ ਹਰ ਕਰਮ ਵਿੱਚ ਲਿਆਉਣਾ ਪਵੇਗਾ। ਕਰਮ ਵਿੱਚ ਲਿਆਉਣਾ, ਸੰਕਲਪ ਵਿੱਚ ਨਹੀਂ, ਦਿਮਾਗ ਨਾਲ ਨਹੀਂ। ਦਿਲ ਵਿੱਚ, ਕਰਮ ਵਿੱਚ, ਸੰਬੰਧ ਵਿੱਚ, ਸੰਪਰਕ ਵਿੱਚ ਲਿਆਉਣਾ ਹੋਵੇਗਾ। ਮੁਸ਼ਕਿਲ ਸ਼ਬਦ ਨਹੀਂ ਹੈ ਕਾਮਨ ਸ਼ਬਦ ਹੈ। ਉਹ ਹੈ -ਇਕ ਸਰਵ ਸੰਬੰਧ, ਸੰਪਰਕ ਵਿੱਚ ਆਪਸ ਵਿੱਚ ਏਕਤਾ। ਅਨੇਕ ਸੰਸਕਾਰ ਹੁੰਦੇ, ਅਨੇਕਤਾ ਵਿੱਚ ਏਕਤਾ। ਅਤੇ ਦੂਸਰਾ - ਜੋ ਵੀ ਸ਼੍ਰੇਸ਼ਠ ਸੰਕਲਪ ਕਰਦੇ ਹੋ, ਬਾਪਦਾਦਾ ਨੂੰ ਬਹੁਤ ਚੰਗਾ ਲੱਗਦਾ ਹੈ, ਜਦੋਂ ਤੁਸੀਂ ਸੰਕਲਪ ਕਰਦੇ ਹੋ ਨਾ, ਤਾਂ ਬਾਪਦਾਦਾ ਉਹ ਸੰਕਲਪ ਦੇਖਕੇ, ਸੁਣਕੇ ਬਹੁਤ ਖੁਸ਼ ਹੁੰਦਾ ਹਨ, ਵਾਹ! ਵਾਹ! ਬੱਚੇ ਵਾਹ! ਵਾਹ! ਸ੍ਰੇਸ਼ਠ ਸੰਕਲਪ ਵਾਹ! ਪਰ, ਪਰ... ਆ ਜਾਂਦਾ ਹੈ। ਆਉਣਾ ਨਹੀਂ ਚਾਹੀਦਾ ਆ ਜਾਂਦਾ ਹੈ। ਸੰਕਲਪ ਮੈਜੋਰਿਟੀ, ਮੈਜੋਰਿਟੀ ਮਤਲਬ 90 ਪਰਸੈਂਟ, ਕਈ ਬੱਚਿਆਂ ਦੇ ਬਹੁਤ - ਬਹੁਤ ਵਧੀਆ ਹੁੰਦੇ ਹਨ। ਬਾਪਦਾਦਾ ਸਮਝਦੇ ਹਨ ਅੱਜ ਇਸ ਬੱਚੇ ਦਾ ਸੰਕਲਪ ਬਹੁਤ ਚੰਗਾ ਹੈ, ਪ੍ਰੋਗ੍ਰੈਸ ਹੋ ਜਾਏਗੀ ਪਰ ਬੋਲ ਵਿੱਚ ਥੋੜਾ ਅੱਧਾ ਘੱਟ ਹੋ ਜਾਂਦਾ, ਕਰਮ ਵਿੱਚ ਫਿਰ ਪੋਣਾ ਘੱਟ ਹੋ ਜਾਂਦਾ, ਮਿਕਸ ਹੋ ਜਾਂਦਾ ਹੈ। ਕਾਰਨ ਕੀ? ਸੰਕਲਪ ਵਿੱਚ ਇਕਾਗਰਤਾ, ਦ੍ਰਿੜ੍ਹਤਾ ਨਹੀਂ। ਜੇਕਰ ਸੰਕਲਪ ਵਿੱਚ ਇਕਾਗਰਤਾ ਹੁੰਦੀ ਤਾਂ ਇਕਾਗਰਤਾ ਸਫ਼ਲਤਾ ਦਾ ਸਾਧਨ ਹੈ। ਦ੍ਰਿੜ੍ਹਤਾ ਸਫ਼ਲਤਾ ਦਾ ਸਾਧਨ ਹੈ। ਉਸ ਵਿੱਚ ਫ਼ਰਕ ਪੈ ਜਾਂਦਾ ਹੈ। ਕਾਰਨ ਕੀ? ਇੱਕ ਹੀ ਗੱਲ ਬਾਪਦਾਦਾ ਦੇਖਦੇ ਹਨ ਰਿਜ਼ਲਟ ਵਿੱਚ, ਦੂਸਰੇ ਦੇ ਵਲ ਜ਼ਿਆਦਾ ਦੇਖਦੇ ਹੋ। ਤੁਸੀਂ ਲੋਕ ਦੱਸਦੇ ਹੋ ਨਾ, (ਬਾਪਦਾਦਾ ਨੇ ਇੱਕ ਉਂਗਲੀ ਅੱਗੇ ਕਰਕੇ ਦਿਖਾਈ) ਇਵੇਂ ਕਰਦੇ ਹਨ, ਤਾਂ ਇੱਕ ਉਂਗਲੀ ਦੂਸਰੇ ਵਲ, ਚਾਰੋਂ ਆਪਣੇ ਵਲ ਹਨ। ਤਾਂ ਚਾਰ ਨੂੰ ਨਹੀਂ ਦੇਖਦੇ, ਇੱਕ ਨੂੰ ਬਹੁਤ ਦੇਖਦੇ ਹਨ। ਇਸਲਈ ਦ੍ਰਿੜ੍ਹਤਾ ਅਤੇ ਇਕਾਗਰਤਾ, ਏਕਤਾ ਹਿਲ ਜਾਂਦੀ ਹੈ। ਇਹ ਕਰੇ, ਤਾਂ ਮੈਂ ਕਰਾਂ, ਇਸ ਵਿੱਚ ਓਟੇ ਅਰਜੁਨ ਬਣ ਜਾਂਦੇ, ਉਸ ਵਿੱਚ ਦੂਜਾ ਨੰਬਰ ਬਣ ਜਾਂਦੇ ਹਨ। ਨਹੀਂ ਤਾਂ ਸਲੋਗਨ ਆਪਣਾ ਬਦਲੀ ਕਰੋ। ਖੁਦ ਪਰਿਵਰਤਨ ਨਾਲ ਵਿਸ਼ਵ ਪਰਿਵਰਤਨ ਦੇ ਬਜਾਏ ਕਰੋ - ਵਿਸ਼ਵ ਪਰਿਵਰਤਨ ਨਾਲ ਖੁਦ ਪਰਿਵਰਤਨ। ਦੂਜੇ ਪਰਿਵਰਤਨ ਨਾਲ ਖੁਦ ਪਰਿਵਰਤਨ। ਬਦਲੀ ਕਰੀਏ? ਬਦਲੀ ਕਰੀਏ? ਨਹੀਂ ਕਰੀਏ? ਤਾਂ ਤਾਂ ਫਿਰ ਬਾਪਦਾਦਾ ਵੀ ਇੱਕ ਸ਼ਰਤ ਪਾਉਂਦਾ ਹੈ, ਮੰਜੂਰ ਹੈ, ਦੱਸਣ? ਬਾਪਦਾਦਾ 6 ਮਹੀਨੇ ਵਿੱਚ ਰਿਜ਼ਲਟ ਦੇਖਣਗੇ, ਫਿਰ ਆਉਣਗੇ, ਨਹੀਂ ਤਾਂ ਨਹੀਂ ਆਉਣਗੇ। ਜਦੋਂ ਬਾਪ ਨੇ ਹਾਂ ਜੀ ਕੀਤਾ, ਤਾਂ ਬੱਚਿਆਂ ਨੂੰ ਹਾਂ ਜੀ ਕਰਨਾ ਚਾਹੀਦਾ ਹੈ ਨਾ! ਕੁਝ ਵੀ ਹੋ ਜਾਵੇ, ਬਾਪਦਾਦਾ ਤੇ ਕਹਿੰਦਾ ਹੈ, ਖੁਦ ਪਰਿਵਰਤਨ ਦੇ ਲਈ ਇਸ ਹੱਦ ਦੇ ਮੈਂ ਪਨ ਤੋਂ ਮਰਨਾ ਪਵੇਗਾ, ਮੈਂਪਨ ਤੋਂ ਮਰਨਾ, ਸ਼ਰੀਰ ਤੋਂ ਨਹੀਂ ਮਰਨਾ। ਸ਼ਰੀਰ ਤੋਂ ਨਹੀਂ ਮਰਨਾ, ਮੈਂ ਪਨ ਤੋਂ ਮਰਨਾ ਹੈ। ਮੈਂ ਰਾਈਟ ਹਾਂ, ਮੈਂ ਇਹ ਹਾਂ , ਮੈਂ ਕੀ ਘੱਟ ਹਾਂ, ਮੈਂ ਵੀ ਸਭ ਕੁਝ ਹਾਂ, ਇਸ ਮੈਂ ਪਨ ਤੋਂ ਮਰਨਾ ਹੈ। ਤਾਂ ਮਰਨਾ ਵੀ ਪਵੇ ਤਾਂ ਇਹ ਮੌਤ ਬਹੁਤ ਮਿੱਠੀ ਮੌਤ ਹੈ। ਇਹ ਮਰਨਾ ਨਹੀਂ ਹੈ, 21 ਜਨਮ ਰਾਜ ਭਾਗ ਵਿਚ ਜਿਉਣਾ ਹੈ। ਤਾਂ ਮੰਜੂਰ ਹੈ? ਮੰਜੂਰ ਹੈ ਟੀਚਰਸ? ਡਬਲ ਫਾਰੇਨਰਸ? ਡਬਲ ਫਾਰੇਨਰਸ ਜੋ ਸੰਕਲਪ ਕਰਦੇ ਹਨ, ਉਹ ਕਰਨ ਦੀ ਹਿੰਮਤ ਰੱਖਦੇ ਹਨ, ਇਹ ਵਿਸ਼ੇਸ਼ਤਾ ਹੈ। ਅਤੇ ਭਾਰਤਵਾਸੀ ਟ੍ਰਿਪਲ ਹਿੰਮਤਵਾਲੇ ਹਨ, ਉਹ ਡਬਲ ਤੇ ਇਹ ਟ੍ਰਿਪਲ। ਤਾਂ ਬਾਪਦਾਦਾ ਇਹ ਦੇਖਣਾ ਚਾਹੁੰਦੇ ਹਨ। ਸਮਝਾ! ਇਹ ਹੀ ਬਾਪਦਾਦਾ ਸ਼੍ਰੇਸ਼ਠ ਆਸ਼ਾਵਾਂ ਦਾ ਦੀਪਕ, ਹਰ ਬੱਚੇ ਦੇ ਅੰਦਰ ਜਗਿਆ ਹੋਇਆ ਦੇਖਣਾ ਚਾਹੁੰਦੇ ਹਨ। ਹੁਣ ਇਸ ਵਾਰੀ ਦੀਵਾਲੀ ਮਨਾਓ। ਹੁਣ ਇਸ ਵਾਰੀ ਇਹ ਦੀਵਾਲੀ ਮਨਾਓ। ਭਾਵੇਂ 6 ਮਹੀਨੇ ਦੇ ਬਾਅਦ ਮਨਾਓ। ਫਿਰ ਜਦੋਂ ਬਾਪਦਾਦਾ ਦੀਵਾਲੀ ਦਾ ਸਮਾਰੋਹ ਦੇਖਣਗੇ ਫਿਰ ਆਪਣਾ ਪ੍ਰੋਗਾਮ ਦੇਣਗੇ। ਕਰਨਾ ਤਾਂ ਹੈ ਹੀ। ਤੁਸੀਂ ਨਹੀਂ ਕਰੋਗੇ ਤਾਂ ਹੋਰ ਪਿੱਛੇ ਵਾਲੇ ਕਰਨਗੇ ਕੀ! ਮਾਲਾ ਤੇ ਤੁਹਾਡੀ ਹੈ ਨਾ! 16108 ਵਿੱਚ ਤੇ ਤੁਸੀਂ ਪੁਰਾਣੇ ਹੀ ਆਉਣੇ ਹਨ ਨਾ। ਨਵੇਂ ਤਾਂ ਪਿੱਛੇ -ਪਿੱਛੇ ਆਉਣਗੇ। ਹਾਂ ਕੋਈ -ਕੋਈ ਲਾਸ੍ਟ ਸੋ ਫਾਸਟ ਆਉਣਗੇ। ਕੋਈ -ਕੋਈ ਮਿਸਾਲ ਹੋਣਗੇ ਜੋ ਲਾਸ੍ਟ ਸੋ ਫਸਟ ਜਾਣਗੇ। ਫਸਟ ਆਉਣਗੇ। ਪਰ ਥੋੜੇ। ਬਾਕੀ ਤੇ ਤੁਸੀਂ ਹੀ ਹੋ, ਤੁਸੀਂ ਹੀ ਹਰ ਕਲਪ ਬਣੇ ਹੋ, ਤੁਸੀਂ ਹੀ ਬਣਦੇ ਹੋ। ਭਾਵੇਂ ਕਿੱਥੇ ਵੀ ਬੈਠੇ ਹਨ, ਵਿਦੇਸ਼ ਵਿੱਚ ਬੈਠੇ ਹਨ, ਦੇਸ਼ ਵਿੱਚ ਬੈਠੇ ਹਨ ਪਰ ਜੋ ਤੁਸੀਂ ਪੱਕੇ ਨਿਸ਼ਚੇ ਬੁੱਧੀ ਬਹੁਤਕਾਲ ਦੇ ਹਨ, ਉਹ ਅਧਿਕਾਰੀ ਹਨ ਹੀ। ਬਾਪਦਾਦਾ ਦਾ ਪਿਆਰ ਹੈ ਨਾ, ਤਾਂ ਜੋ ਬਹੁਤਕਾਲ ਵਾਲੇ ਚੰਗੇ ਪੁਰਸ਼ਾਰਥੀ, ਸੰਪੂਰਨ ਪੁਰਸ਼ਾਰਥੀ ਨਹੀਂ, ਪਰ ਚੰਗੇ ਪੁਰਸ਼ਾਰਥੀ ਰਹੇ ਹਨ ਉਹਨਾਂ ਨੂੰ ਬਾਪਦਾਦਾ ਛੱਡਕੇ ਜਾਏਗਾ ਨਹੀਂ, ਨਾਲ ਹੀ ਲੈ ਚੱਲੇਗਾ, ਇਸਲਈ ਪੱਕਾ, ਨਿਸ਼ਚੇ ਕਰੋ ਅਸੀਂ ਹੀ ਸੀ, ਅਸੀਂ ਹੀ ਹਾਂ, ਅਸੀਂ ਹੀ ਨਾਲ ਰਹਾਂਗੇ। ਠੀਕ ਹੈ ਨਾ! ਪੱਕਾ ਹੈ ਨਾ? ਬਸ ਸਿਰਫ਼ ਸ਼ੁਭ ਚਿੰਤਕ, ਸ਼ੁਭ ਚਿੰਤਨ, ਸ਼ੁਭ ਭਾਵਨਾ, ਪਰਿਵਰਤਨ ਦੀ ਭਾਵਨਾ, ਸਹਿਯੋਗ ਦੇਣ ਦੀ ਭਾਵਨਾ, ਰਹਿਮ ਦਿਲ ਦੀ ਭਾਵਨਾ ਇਮਰਜ਼ ਕਰੋ। ਹਾਲੇ ਮਰਜ ਕਰਕੇ ਰੱਖੀ ਹੈ। ਇਮਰਜ਼ ਕਰੋ। ਸਿੱਖਿਆ ਬਹੁਤ ਨਹੀਂ ਦਵੋ। ਸ਼ਮਾ ਦਵੋ। ਇੱਕ ਦੋ ਨੂੰ ਸਿੱਖਿਆ ਦੇਣ ਵਿੱਚ ਸਭ ਹੁਸ਼ਿਆਰ ਹਨ ਪਰ ਸ਼ਮਾ ਦੇ ਨਾਲ ਸਿੱਖਿਆ ਦਵੋ। ਮੁਰਲੀ ਸੁਣਾਉਣ, ਕੋਰਸ ਕਰਾਉਣ ਜਾਂ ਜੋ ਵੀ ਤੁਸੀ ਪ੍ਰੋਗ੍ਰਾਮਸ ਚਲਾਉਂਦੇ ਹੋ, ਉਸ ਵਿੱਚ ਭਾਵੇਂ ਸਿੱਖਿਆ ਦਵੋ, ਪਰ ਆਪਸ ਵਿੱਚ ਜਦੋਂ ਕਾਰੋਬਾਰ ਵਿੱਚ ਆਉਂਦੇ ਹੋ ਤਾਂ ਸ਼ਮਾ ਦੇ ਨਾਲ ਸਿੱਖਿਆ ਦਵੋ। ਸਿਰਫ਼ ਸਿੱਖਿਆ ਨਹੀਂ ਦਵੋ, ਰਹਿਮਦਿਲ ਬਣਕੇ ਸਿੱਖਿਆ ਦਵੋ ਤਾਂ ਤੁਹਾਡਾ ਰਹਿਮ ਅਜਿਹਾ ਕੰਮ ਕਰੇਗਾ ਜੋ ਦੂਸਰੇ ਦੀ ਕਮਜ਼ੋਰੀ ਦੀ ਸ਼ਮਾ ਹੋ ਜਾਏਗੀ। ਸਮਝਾ। ਅੱਛਾ।

ਹੁਣ ਇੱਕ ਸੈਕਿੰਡ ਵਿੱਚ ਮਨ ਦੇ ਮਾਲਿਕ ਬਣ ਮਨ ਨੂੰ ਜਿਨਾਂ ਸਮੇਂ ਚਾਹੋ ਓਨਾ ਸਮੇਂ ਇਕਾਗਰਤਾ ਕਰ ਸਕਦੇ ਹੋ? ਕਰ ਸਕਦੇ ਹੋ? ਤਾਂ ਹੁਣ ਇਹ ਰੂਹਾਨੀ ਐਕਸਰਸਾਇਜ ਕਰੋ। ਬਿਲਕੁਲ ਮਨ ਦੀ ਇਕਾਗਰਤਾ ਹੋਵੇ। ਸੰਕਲਪ ਵਿੱਚ ਵੀ ਹਲਚਲ ਨਹੀਂ ਅਚਲ। ਅੱਛਾ।

ਚਾਰੋਂ ਪਾਸੇ ਦੇ ਸਰਵ ਅਵਿਨਾਸ਼ੀ ਅਖੰਡ ਖਜ਼ਾਨਿਆਂ ਦੇ ਮਾਲਿਕ, ਸਦਾ ਸੰਗਮਯੁਗੀ ਸ਼੍ਰੇਸ਼ਠ ਬੰਧਨਮੁਕਤ, ਜੀਵਨਮੁਕਤ ਸਥਿਤੀ ਤੇ ਸਥਿਤ ਰਹਿਣ ਵਾਲੇ, ਸਦਾ ਬਾਪਦਾਦਾ ਦੀਆ ਆਸ਼ਾਵਾਂ ਨੂੰ ਸੰਪੰਨ ਕਰਨ ਵਾਲੇ, ਸਦਾ ਏਕਤਾ ਅਤੇ ਇਕਾਗਰਤਾ ਦੇ ਸ਼ਕਤੀ ਸੰਪੰਨ ਸਰਵ ਸ਼ਕਤੀਵਾਨ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਚਾਰੋਂ ਪਾਸੇ ਦੂਰ ਬੈਠਣ ਵਾਲੇ ਬੱਚਿਆਂ ਨੂੰ, ਜਿਨ੍ਹਾਂ ਨੇ ਯਾਦ ਪਿਆਰ ਭੇਜੀ ਹੈ, ਪੱਤਰ ਭੇਜੇ ਹਨ ਉਨ੍ਹਾਂ ਨੂੰ ਵੀ ਬਾਪਦਾਦਾ ਬਹੁਤ - ਬਹੁਤ ਦਿਲ ਦੇ ਪਿਆਰ ਸਮੇਤ ਯਾਦਪਿਆਰ ਦੇ ਰਹੇ ਹਨ। ਨਾਲ - ਨਾਲ ਬਹੁਤ ਬੱਚਿਆਂ ਨੇ ਮਧੂਬਨ ਦੀ ਰਿਫਰੈਸ਼ਮੈਂਟ ਦੇ ਪੱਤਰ ਬਹੁਤ ਚੰਗੇ - ਚੰਗੇ ਭੇਜੇ ਹਨ, ਉਨ੍ਹਾਂ ਬੱਚਿਆਂ ਨੂੰ ਵੀ ਵਿਸ਼ੇਸ਼ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਬੀਤੀ ਨੂੰ ਚਿੰਤਨ ਵਿੱਚ ਨਹੀਂ ਲਿਆਕੇ ਫੁਲਸਟਾਪ ਲਗਾਉਣ ਵਾਲੇ ਤੀਵਰ ਪੁਰਸ਼ਾਰਥੀ ਭਵ

ਹੁਣ ਤੱਕ ਜੋ ਕੁਝ ਵੀ ਹੋਇਆ -ਉਸਨੂੰ ਫੁੱਲਸਟਾਪ ਲਗਾਓ। ਬੀਤੀ ਨੂੰ ਚਿੰਤਨ ਵਿੱਚ ਨਾ ਲਿਆਉਣਾ - ਇਹ ਹੀ ਤੀਵਰ ਪੁਰਸ਼ਾਰਥ ਹੈ। ਜੇਕਰ ਕੋਈ ਬੀਤੀ ਦਾ ਚਿੰਤਨ ਕਰਦਾ ਹੈ ਤਾਂ ਸਮੇਂ, ਸ਼ਕਤੀ, ਸੰਕਲਪ ਸਭ ਵੇਸਟ ਹੋ ਜਾਂਦਾ ਹੈ। ਹੁਣ ਵੇਸਟ ਦਾ ਸਮਾਂ ਨਹੀਂ ਹੈ ਕਿਉਂਕਿ ਸੰਗਮਯੁਗ ਦੀ ਦੋ ਘੜੀ ਮਤਲਬ ਦੋ ਸੈਕਿੰਡ ਵੀ ਵੇਸਟ ਕੀਤਾ ਤਾਂ ਅਨੇਕ ਵਰ੍ਹਿਆਂ ਨੂੰ ਵੇਸਟ ਕਰ ਦਿੱਤਾ ਇਸਲਈ ਸਮੇਂ ਦੇ ਮਹੱਤਵ ਨੂੰ ਜਾਣ ਹੁਣ ਬੀਤੀ ਨੂੰ ਫੁੱਲਸਟਾਪ ਲਗਾਓ। ਫੁੱਲਸਟਾਪ ਲਗਾਉਣਾ ਮਤਲਬ ਸਰਵ ਖਜ਼ਾਨਿਆਂ ਨਾਲ ਫੁੱਲ ਬਣਨਾ।

ਸਲੋਗਨ:-
ਜਦੋਂ ਹਰ ਸ਼੍ਰੇਸ਼ਠ ਸੰਕਲਪ ਹੋਵੇਗਾ ਉਦੋ ਖੁਦ ਦਾ ਅਤੇ ਵਿਸ਼ਵ ਦਾ ਕਲਿਆਣ ਹੋਵੇਗਾ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ। ਗਿਆਨ ਦੀ ਕੋਈ ਵੀ ਗੱਲ ਅਥਾਰਿਟੀ ਦੇ ਨਾਲ, ਸਤਤਾ ਅਤੇ ਸਭਿਅਤਾ ਨਾਲ ਬੋਲੋ, ਸੰਕੋਚ ਨਾਲ ਨਹੀਂ। ਪ੍ਰਤੱਖਤਾ ਕਰਨ ਦੇ ਲਈ ਪਹਿਲੇ ਖੁਦ ਨੂੰ ਪ੍ਰਤੱਖ ਕਰੋ, ਨਿਰਭੇ ਬਣੋ। ਭਾਸ਼ਣ ਵਿੱਚ ਸ਼ਬਦ ਘੱਟ ਹੋਣ ਪਰ ਇਵੇਂ ਸ਼ਕਤੀਸ਼ਾਲੀ ਹੋਣ ਜਿਸ ਵਿੱਚ ਬਾਪ ਦਾ ਪਰਿਚੇ ਅਤੇ ਸਨੇਹ ਸਮੱਸਿਆ ਹੋਇਆ ਹੋਵੇ, ਜੋ ਸਨੇਹ ਰੂਪੀ ਚੁੰਬਕ ਆਤਮਾਵਾਂ ਨੂੰ ਪਰਮਾਤਮਾ ਵਲ ਖਿੱਚੇ।