09.06.24     Avyakt Bapdada     Punjabi Murli     15.02.20    Om Shanti     Madhuban


" ਮਨ ਨੂੰ ਸਵੱਛ , ਬੁੱਧੀ ਨੂੰ ਕਲੀਅਰ ਰੱਖ ਡਬਲ ਲਾਇਟ ਫਰਿਸ਼ਤੇ ਦਾ ਅਨੁਭਵ ਕਰੋ”


ਅੱਜ ਬਾਪਦਾਦਾ ਆਪਣੇ ਸਵਰਾਜ ਅਧਿਕਾਰੀ ਬੱਚਿਆਂ ਨੂੰ ਦੇਖ ਰਹੇ ਹਨ। ਸਵਰਾਜ ਬ੍ਰਾਹਮਣ ਜੀਵਨ ਦਾ ਜਨਮ ਸਿੱਧ ਅਧਿਕਾਰ ਹੈ। ਬਾਪਦਾਦਾ ਨੇ ਹਰ ਇੱਕ ਬ੍ਰਹਾਮਣ ਨੂੰ ਸਵਰਾਜ ਦੇ ਤਖ਼ਤਨਸ਼ੀਨ ਬਣਾ ਦਿੱਤਾ ਹੈ। ਸਵਰਾਜ ਦਾ ਅਧਿਕਾਰ ਜਨਮਦੇ ਹੀ ਹਰ ਇੱਕ ਬ੍ਰਾਹਮਣ ਆਤਮਾ ਨੂੰ ਪ੍ਰਾਪਤ ਹੈ। ਜਿਨਾਂ ਸਵਰਾਜ ਸਥਿਤ ਬਣਦੇ ਹੋ ਓਨਾ ਹੀ ਆਪਣੇ ਵਿੱਚ ਲਾਇਟ ਅਤੇ ਮਾਇਟ ਦਾ ਅਨੁਭਵ ਕਰਦੇ ਹੋ।

ਬਾਪਦਾਦਾ ਅੱਜ ਹਰ ਇਕ ਬੱਚੇ ਦੇ ਮੱਥੇ ਤੇ ਲਾਇਟ ਦਾ ਤਾਜ ਦੇਖ ਰਹੇ ਹਨ। ਜਿਨਾਂ ਆਪਣੇ ਵਿੱਚ ਮਾਇਟ ਧਾਰਨ ਕੀਤੀ ਹੈ ਓਨਾ ਹੀ ਨੰਬਰਵਾਰ ਲਾਈਟ ਦਾ ਤਾਜ ਚਮਕਦਾ ਹੈ। ਬਾਪਦਾਦਾ ਨੇ ਸਭ ਬੱਚਿਆਂ ਨੂੰ ਸਰਵ ਸ਼ਕਤੀ ਅਧਿਕਾਰ ਵਿੱਚ ਦਿੱਤੀ ਹੈ। ਹਰ ਇੱਕ ਮਾਸਟਰ ਸਰਵਸ਼ਕਤੀਵਾਨ ਹਨ, ਪਰ ਧਾਰਨ ਕਰਨ ਵਿੱਚ ਨੰਬਰਵਾਰ ਬਣ ਗਏ ਹਨ। ਬਾਪਦਾਦਾ ਨੇ ਦੇਖਿਆ ਕਿ ਸਰਵਸ਼ਕਤੀਆਂ ਦੀ ਨਾਲੇਜ਼ ਵੀ ਸਭ ਵਿੱਚ ਹੈ, ਧਾਰਨਾ ਵੀ ਹੈ ਪਰ ਇੱਕ ਗੱਲ ਦਾ ਅੰਤਰ ਪੈ ਜਾਂਦਾ ਹੈ। ਕਿਸੇ ਵੀ ਬ੍ਰਾਹਮਣ ਆਤਮਾ ਕੋਲੋਂ ਪੁੱਛੋ - ਹਰ ਇੱਕ ਸ਼ਕਤੀ ਦਾ ਵਰਨਣ ਵੀ ਬਹੁਤ ਚੰਗਾ ਕਰਨਗੇ, ਪ੍ਰਾਪਤੀ ਦਾ ਵਰਨਣ ਵੀ ਬਹੁਤ ਚੰਗਾ ਕਰਨਗੇ। ਪਰ ਅੰਤਰ ਇਹ ਹੈ ਕਿ ਸਮੇਂ ਤੇ ਜਿਸ ਸ਼ਕਤੀ ਦੀ ਜਰੂਰੂਤ ਹੈ, ਉਸ ਸਮੇਂ ਉਹ ਸ਼ਕਤੀ ਕੰਮ ਵਿੱਚ ਨਹੀਂ ਲਗਾ ਸਕਦੇ। ਸਮੇਂ ਦੇ ਬਾਅਦ ਮਹਿਸੂਸ਼ ਕਰਦੇ ਹਨ ਕਿ ਇਸ ਸ਼ਕਤੀ ਦੀ ਜਰੂਰੂਤ ਸੀ। ਬਾਪਦਾਦਾ ਬੱਚਿਆਂ ਨੂੰ ਕਹਿੰਦੇ ਹਨ - ਸਰਵ ਸ਼ਕਤੀਆਂ ਦਾ ਵਰਸਾ ਇਤਨਾ ਸ਼ਕਤੀਸ਼ਾਲੀ ਹੈ ਜੋ ਕੋਈ ਵੀ ਸਮੱਸਿਆ ਤੁਹਾਡੇ ਅੱਗੇ ਠਹਿਰ ਨਹੀਂ ਸਕਦੀ ਹੈ । ਸਮੱਸਿਆ ਮੁਕਤ ਬਣ ਸਕਦੇ ਹੋ। ਸਿਰਫ਼ ਸਰਵ ਸ਼ਕਤੀਆਂ ਨੂੰ ਇਮਰਜ਼ ਰੂਪ ਵਿੱਚ ਰੱਖੋ ਅਤੇ ਸਮੇਂ ਤੇ ਕੰਮ ਵਿੱਚ ਲਗਾਓ। ਇਸਦੇ ਲਈ ਆਪਣੀ ਬੁੱਧੀ ਦੀ ਲਾਇਨ ਕਲੀਅਰ ਰੱਖੋ। ਜਿੰਨੀ ਬੁੱਧੀ ਦੀ ਲਾਇਨ ਕਲੀਅਰ ਹੋਵੇਗੀ ਓਨਾ ਨਿਰਣੇ ਸ਼ਕਤੀ ਤੀਵਰ ਹੋਣ ਦੇ ਕਾਰਣ ਜਿਸ ਸਮੇਂ ਜੋ ਸ਼ਕਤੀ ਦੀ ਜਰੂਰੂਤ ਹੈ ਉਹ ਕੰਮ ਵਿੱਚ ਲਗਾ ਸਕੋਂਗੇ ਕਿਉਂਕਿ ਸਮੇਂ ਦੇ ਪ੍ਰਮਾਣ ਬਾਪਦਾਦਾ ਹਰ ਬੱਚੇ ਨੂੰ ਵਿਘਣ - ਮੁਕਤ ਮਿਹਨਤ ਦੇ ਪੁਰਸ਼ਾਰਥ - ਮੁਕਤ ਦੇਖਣਾ ਚਾਹੁੰਦੇ ਹਨ। ਬਣਨਾ ਤੇ ਸਭਨੂੰ ਹੈ ਹੀ ਪਰ ਬਹੁਤਕਾਲ ਦਾ ਇਹ ਅਭਿਆਸ ਜਰੂਰੀ ਹੈ। ਬ੍ਰਹਮਾ ਬਾਪ ਦਾ ਵਿਸ਼ੇਸ਼ ਸੰਸਕਾਰ - ਤੁਰੰਤ ਦਾਨ ਮਹਾਪੁੰਨ”। ਜੀਵਨ ਦੇ ਆਰੰਭ ਤੋਂ ਹਰ ਕੰਮ ਵਿੱਚ ਤੁਰੰਤ ਦਾਨ ਵੀ, ਤੁਰੰਤ ਕੰਮ ਵੀ ਕੀਤਾ। ਬ੍ਰਹਮਾ ਬਾਪ ਦੀ ਵਿਸ਼ੇਸ਼ਤਾ ਨਿਰਣੇ ਸ਼ਕਤੀ ਸਦਾ ਫਾਸਟ ਰਹੀ। ਤਾਂ ਬਾਪਦਾਦਾ ਨੇ ਰਿਜ਼ਲਟ ਦੇਖੀ। ਸਭਨੂੰ ਨਾਲ ਤੇ ਲੈ ਜਾਣਾ ਹੈ। ਬਾਪਦਾਦਾ ਦੇ ਨਾਲ ਚੱਲਣ ਵਾਲਾ ਹੋਵੇ ਨਾ! ਜਾਂ ਪਿੱਛੇ -ਪਿੱਛੇ ਆਉਣ ਵਾਲੇ ਹੋ? ਜਦੋਂ ਨਾਲ ਚੱਲਣਾ ਹੀ ਹੈ ਤਾਂ ਫਾਲੋ ਬ੍ਰਹਮਾ ਬਾਪ। ਕਰਮ ਵਿੱਚ ਫਾਲੋ ਬ੍ਰਹਮਾ ਬਾਪ ਅਤੇ ਇਹ ਸਥਿਤੀ ਵਿੱਚ ਨਿਰਾਕਾਰੀ ਸ਼ਿਵ ਬਾਪ ਨੂੰ ਫਾਲੋ ਕਰਨਾ ਹੈ। ਫਾਲੋ ਕਰਨਾ ਆਉਂਦਾ ਹੈ ਨਾ?

ਡਬਲ ਵਿਦੇਸ਼ੀਆਂ ਨੂੰ ਫਾਲੋ ਕਰਨਾ ਆਉਂਦਾ ਹੈ? ਫਾਲੋ ਕਰਨਾ ਤਾਂ ਸਹਿਜ ਹੈ ਨਾ! ਜਦੋਂ ਫਾਲੋ ਹੀ ਕਰਨਾ ਹੈ ਤਾਂ ਕਿਉਂ, ਕੀ, ਕਿਵੇਂ … ਸਮਾਪਤ ਹੋ ਜਾਂਦਾ ਹੈ। ਅਤੇ ਸਭਨੂੰ ਅਨੁਭਵ ਹੈ ਕਿ ਵਿਅਰਥ ਸੰਕਲਪ ਦੇ ਨਿਮਿਤ ਇਹ ਕਿਉਂ, ਕੀ, ਕਿਵੇਂ …ਹੀ ਆਧਾਰ ਬਣਦੇ ਹਨ। ਫਾਲੋ ਫਾਦਰ ਵਿੱਚ ਇਹ ਸ਼ਬਦ ਸਮਾਪਤ ਹੋ ਜਾਂਦਾ ਹੈ। ਇਵੇਂ ਨਹੀਂ, ਇੰਝ। ਬੁੱਧੀ ਫੋਰਨ ਜੱਜ ਕਰਦੀ ਹੈ ਇਵੇਂ ਚੱਲੋ, ਇਵੇਂ ਕਰੋ। ਤਾਂ ਬਾਪਦਾਦਾ ਅੱਜ ਵਿਸ਼ੇਸ਼ ਸਭ ਬੱਚਿਆਂ ਨੂੰ ਭਾਵੇਂ ਪਹਿਲੀ ਵਾਰੀ ਆਏ ਹਨ, ਭਾਵੇਂ ਪੁਰਾਣੇ ਹਨ, ਇਹ ਹੀ ਇਸ਼ਾਰਾ ਦਿੰਦੇ ਹਨ ਕਿ ਆਪਣੇ ਮਨ ਨੂੰ ਸਵੱਛ ਰੱਖੋ। ਬਹੁਤਿਆਂ ਦੇ ਮਨ ਵਿੱਚ ਅਜੇ ਵੀ ਵਿਅਰਥ ਅਤੇ ਨਿਗੇਟਿਵ ਦੇ ਦਾਗ਼ ਛੋਟੇ ਵੱਡੇ ਹਨ। ਇਸਦੇ ਕਾਰਣ ਪੁਰਸ਼ਾਰਥ ਦੇ ਸ਼੍ਰੇਸ਼ਠ ਸਪੀਡ, ਤੀਵਰਗਤੀ ਵਿੱਚ ਰੁਕਾਵਟ ਆਉਂਦੀ ਹੈ। ਬਾਪਦਾਦਾ ਸਦਾ ਸ਼੍ਰੀਮਤ ਦਿੰਦੇ ਹਨ ਕਿ ਮਨ ਵਿੱਚ ਸਦਾ ਹਰ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਰੱਖੋ - ਇਹ ਹੈ ਸਵੱਛ ਮਨ। ਅਪਕਾਰੀ ਤੇ ਵੀ ਉਪਕਾਰ ਦੀ ਵ੍ਰਿਤੀ ਰੱਖਣਾ - ਇਹ ਹੈ ਸਵੱਛ ਮਨ ਅਤੇ ਕਲੀਨ ਅਤੇ ਕਲੀਅਰ ਬੁੱਧੀ। ਜੱਜ ਕਰੋ, ਆਪਣੇ ਆਪ ਨੂੰ ਅਟੇੰਸ਼ਨ ਨਾਲ ਦੇਖੋ, ਉੱਪਰ -ਉੱਪਰ ਨਾਲ ਨਹੀਂ, ਠੀਕ ਹੈ, ਠੀਕ ਹੈ। ਨਹੀਂ, ਸੋਚ ਕੇ ਦੇਖੋ - ਮਨ ਅਤੇ ਬੁੱਧੀ ਸਪਸ਼ੱਟ ਹੈ, ਸ਼੍ਰੇਸ਼ਠ ਹੈ? ਉਦੋਂ ਡਬਲ ਲਾਇਟ ਸਥਿਤੀ ਬਣ ਸਕਦੀ ਹੈ। ਬਾਪ ਸਮਾਨ ਸਥਿਤੀ ਬਣਾਉਣ ਦਾ ਇਹ ਹੀ ਸਹਿਜ ਸਾਧਨ ਹੈ। ਅਤੇ ਇਹ ਅਭਿਆਸ ਅੰਤ ਵਿੱਚ ਨਹੀਂ, ਬਹੁਤਕਾਲ ਦਾ ਜਰੂਰੀ ਹੈ। ਤਾਂ ਚੈਕ ਕਰਨਾ ਆਉਂਦਾ ਹੈ? ਆਪਣੇ ਨੂੰ ਚੈਕ ਕਰਨਾ, ਦੂਸਰਿਆਂ ਨੂੰ ਨਹੀਂ ਕਰਨਾ। ਬਾਪਦਾਦਾ ਨੇ ਪਹਿਲੇ ਵੀ ਹਸੀ ਦੀ ਗੱਲ ਦਸੀ ਸੀ ਕਿ ਕਈ ਬੱਚਿਆਂ ਦੀ ਦੂਰ ਦੀ ਨਜ਼ਰ ਬਹੁਤ ਤੇਜ਼ ਹੈ ਅਤੇ ਨਜ਼ਦੀਕ ਦੀ ਨਜ਼ਰ ਕਮਜ਼ੋਰ ਹੈ ਇਸਲਈ ਦੂਸਰੇ ਨੂੰ ਜੱਜ ਕਰਨ ਵਿੱਚ ਬਹੁਤ ਹੁਸ਼ਿਆਰ ਹਨ। ਆਪਣੇ ਨੂੰ ਚੈਕ ਕਰਨ ਵਿੱਚ ਕਮਜ਼ੋਰ ਨਹੀਂ ਬਣਨਾ।

ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ ਜਿਵੇਂ ਹੁਣ ਇਹ ਪੱਕਾ ਹੋ ਗਿਆ ਹੈ ਕਿ ਮੈਂ ਬ੍ਰਹਮਾਕੁਮਰੀ/ ਬ੍ਰਹਮਾਕੁਮਾਰ ਹਾਂ। ਚੱਲਦੇ -ਫਿਰਦੇ - ਸੋਚਦੇ - ਅਸੀਂ ਬ੍ਰਹਮਾਕੁਮਾਰੀ ਹਾਂ, ਅਸੀਂ ਬ੍ਰਹਮਾਕੁਮਾਰ ਬ੍ਰਾਹਮਣ ਆਤਮਾ ਹਾਂ। ਇਵੇਂ ਹੁਣ ਇਹ ਨੇਚਰੁਲ ਸਮ੍ਰਿਤੀ ਅਤੇ ਨੈਚਰ ਬਣਾਓ ਕਿ “ਮੈਂ ਫਰਿਸ਼ਤਾ ਹਾਂ।” ਅੰਮ੍ਰਿਤਵੇਲੇ ਉਠਦੇ ਹੀ ਇਹ ਪੱਕਾ ਕਰੋ ਕਿ ਮੈਂ ਫਰਿਸ਼ਤਾ ਪਰਮਾਤਮਾ ਸ਼੍ਰੀਮਤ ਦੇ ਥੱਲੇ ਇਸ ਸਾਕਾਰ ਤਨ ਵਿੱਚ ਆਇਆ ਹਾਂ , ਸਭ ਨੂੰ ਸੰਦੇਸ਼ ਦੇਣ ਦੇ ਲਈ ਅਤੇ ਸ਼੍ਰੇਸ਼ਠ ਕਰਮ ਦੇ ਲਈ। ਕੰਮ ਪੂਰਾ ਹੋਇਆ ਅਤੇ ਆਪਣੇ ਸ਼ਾਂਤੀ ਦੀ ਸਥਿਤੀ ਵਿੱਚ ਸਥਿਤ ਹੋ ਜਾਓ। ਉੱਚੀ ਸਥਿਤੀ ਵਿੱਚ ਚਲੇ ਜਾਓ। ਇੱਕ ਦੋ ਨੂੰ ਵੀ ਫਰਿਸ਼ਤੇ ਸਵਰੂਪ ਵਿੱਚ ਦੇਖੋ। ਤੁਹਾਡੀ ਵ੍ਰਿਤੀ ਦੂਸਰੇ ਨੂੰ ਵੀ ਹੋਲੀ ਹੋਲੀ ਫਰਿਸ਼ਤਾ ਬਣਾ ਦਵੇਗੀ। ਤੁਹਾਡੀ ਸਥਿਤੀ ਦੂਸਰੇ ਤੇ ਵੀ ਪ੍ਰਭਾਵ ਪਾਏਗੀ। ਇਹ ਪੱਕਾ ਹੈ ਕਿ ਅਸੀਂ ਫਰਿਸ਼ਤੇ ਹਾਂ? ਫਰਿਸ਼ਤਾ ਭਵ ਦਾ ਵਰਦਾਨ ਸਭ ਨੂੰ ਮਿਲਿਆ ਹੋਇਆ ਹੈ? ਇੱਕ ਸੈਕਿੰਡ ਵਿੱਚ ਫਰਿਸ਼ਤਾ ਮਤਲਬ ਡਬਲ ਲਾਇਟ ਬਣ ਸਕਦੇ ਹੋ? ਇੱਕ ਸੈਕਿੰਡ ਵਿੱਚ, ਮਿੰਟ ਵਿੱਚ ਨਹੀਂ, 10 ਸੈਕਿੰਡ ਵਿੱਚ ਨਹੀਂ, ਇੱਕ ਸੈਕਿੰਡ ਵਿੱਚ ਸੋਚਿਆ ਅਤੇ ਬਣਿਆ, ਇਵੇਂ ਦਾ ਅਭਿਆਸ ਹੈ? ਅੱਛਾ ਹੈ ਜੋ ਸੈਕਿੰਡ ਵਿੱਚ ਬਣ ਸਕਦੇ ਹਨ, ਦੋ ਸੈਕਿੰਡ ਨਹੀਂ, ਇੱਕ ਸੈਕਿੰਡ ਵਿੱਚ ਬਣ ਸਕਦੇ ਹਨ, ਉਹ ਇੱਕ ਹੱਥ ਦੀ ਤਾਲੀ ਵਜਾਓ। ਬਣ ਸਕਦੇ ਹਨ? ਇਵੇਂ ਵੀ ਹੱਥ ਨਹੀਂ ਉਠਾਉਣਾ। ਡਬਲ ਫਾਰਨਰ ਨਹੀਂ ਉਠਾ ਰਹੇ ਹਨ! ਟਾਇਮ ਲੱਗਦਾ ਹੈ ਕੀ? ਅੱਛਾ ਜੋ ਸਮਝਦੇ ਹਨ ਕਿ ਥੋੜ੍ਹਾ ਟਾਇਮ ਲੱਗਦਾ ਹੈ, ਇੱਕ ਸੈਕਿੰਡ ਵਿੱਚ ਨਹੀਂ, ਥੋੜ੍ਹਾ ਟਾਈਮ ਲੱਗਦਾ ਹੈ, ਉਹ ਹੱਥ ਉਠਾਓ। (ਬਹੁਤਿਆਂ ਨੇ ਹੱਥ ਉਠਾਇਆ) ਅੱਛਾ ਹੈ, ਪਰ ਲਾਸ੍ਟ ਘੜੀ ਦਾ ਪੇਪਰ ਇੱਕ ਸੈਕਿੰਡ ਵਿੱਚ ਆਉਣਾ ਹੈ ਫਿਰ ਕੀ ਕਰੋਂਗੇ? ਅਚਾਨਕ ਆਉਣਾ ਹੈ ਅਤੇ ਸੈਕਿੰਡ ਦਾ ਆਉਣਾ ਹੈ। ਹੱਥ ਉਠਾਇਆ, ਕੋਈ ਹਰਜ਼ਾ ਨਹੀਂ। ਮਹਿਸ਼ੂਸ਼ ਕੀਤਾ, ਇਹ ਵੀ ਬਹੁਤ ਵਧੀਆ। ਪਰ ਇਹ ਅਭਿਆਸ ਕਰਨਾ ਹੀ ਹੈ। ਕਰਨਾ ਹੀ ਪਵੇਗਾ ਨਹੀਂ। ਕਰਨਾ ਹੀ ਹੈ। ਇਹ ਅਭਿਆਸ ਬਹੁਤ - ਬਹੁਤ ਜਰੂਰੀ ਹੈ। ਚਲੋ ਫਿਰ ਵੀ ਬਾਪਦਾਦਾ ਕੁਝ ਟਾਇਮ ਦਿੰਦੇ ਹਨ। ਕਿੰਨਾ ਟਾਇਮ ਚਾਹੀਦਾ ਹੈ? ਦੋ ਹਜ਼ਾਰ ਤੱਕ ਚਾਹੀਦਾ ਹੈ। 21 ਵੀ ਸਦੀ ਤਾਂ ਤੁਸੀਂ ਲੋਕਾਂ ਨੇ ਚੈਂਲੇਂਜ ਕੀਤੀ ਹੈ, ਢਿੰਢੋਰਾ ਪਿਟਿਆ ਹੈ, ਯਾਦ ਹੈ, ਚੈਲੇਂਜ ਕੀਤਾ ਹੈ - ਗੋਲਡਨ ਏਜਡ ਦੁਨੀਆਂ ਆਏਗੀ ਜਾਂ ਵਾਤਾਵਾਰਨ ਬਣਾਉਣਗੇ। ਚੈਂਲੇਂਜ ਕੀਤਾ ਹੈ ਨਾ! ਤਾਂ ਇਨ੍ਹੇ ਤੱਕ ਦਾ ਬਹੁਤ ਟਾਇਮ ਹੈ। ਜਿਨਾਂ ਖੁਦ ਤੇ ਅਟੇੰਸ਼ਨ ਦੇ ਸਕੋ, ਦੇ ਸਕੋ ਵੀ ਨਹੀਂ , ਦੇਣਾ ਹੀ ਹੈ। ਜਿਵੇਂ ਦੇਹ -ਭਾਨ ਵਿੱਚ ਆਉਣ ਵਿੱਚ ਕਿੰਨਾ ਟਾਇਮ ਲੱਗਦਾ ਹੈ! ਦੋ ਸੈਕਿੰਡ? ਜਦੋਂ ਚਾਹੁੰਦੇ ਵੀ ਨਹੀਂ ਹੋ ਪਰ ਦੇਹ ਭਾਨ ਵਿੱਚ ਆ ਜਾਂਦੇ ਹੋ, ਤਾਂ ਕਿੰਨਾ ਟਾਇਮ ਲੱਗਦਾ ਹੈ? ਇੱਕ ਸੈਕਿੰਡ ਜਾਂ ਉਸਤੋਂ ਵੀ ਘਟ ਲੱਗਦਾ ਹੈ? ਪਤਾ ਹੀ ਨਹੀਂ ਪੈਂਦਾ ਹੈ ਕਿ ਦੇਹ - ਭਾਨ ਵਿੱਚ ਆ ਵੀ ਗਏ ਹਨ। ਇਵੇਂ ਹੀ ਇਹ ਅਭਿਆਸ ਕਰੋ - ਕੁਝ ਵੀ ਹੋਵੇ, ਕੀ ਵੀ ਕਰ ਰਹੇ ਹੋ ਪਰ ਇਹ ਵੀ ਪਤਾ ਹੀ ਨਹੀਂ ਲੱਗੇ ਕਿ ਮੈਂ ਸੋਲ ਕਾਂਨਸੇਸ, ਪਾਵਰਫੁੱਲ ਸਥਿਤੀ ਵਿੱਚ ਨੇਚਰੁਲ ਹੋ ਗਿਆ ਹਾਂ। ਫਰਿਸ਼ਤਾ ਸਥਿਤੀ ਵੀ ਨੇਚਰੁਲ ਹੋਣੀ ਚਾਹੀਦੀ ਹੈ। ਜਿੰਨੀ ਆਪਣੀ ਨੇਚਰ ਫਰਿਸ਼ਤੇ -ਪਨ ਦੀ ਬਣਾਓਗੇ ਤਾਂ ਨੇਚਰ ਸਥਿਤੀ ਨੂੰ ਨੇਚਰੁਲ ਕਰ ਦਵੇਗੀ। ਤਾਂ ਬਾਪਦਾਦਾ ਕਿੰਨੇ ਸਮੇਂ ਦੇ ਬਾਅਦ ਪੁੱਛਣ? ਕਿੰਨਾ ਸਮਾਂ ਚਾਹੀਦਾ ਹੈ? ਜਯੰਤੀ ਬੋਲੋ - ਕਿੰਨਾ ਸਮੇਂ ਚਾਹੀਦਾ ਹੈ? ਫ਼ਾਰੇਨ ਦੇ ਵਲੋਂ ਤੁਸੀਂ ਬੋਲੋ - ਕਿੰਨਾ ਸਮਾਂ ਫਾਰੇਨ ਵਾਲਿਆਂ ਨੂੰ ਚਾਹੀਦਾ ਹੈ? ਜਨਕ ਬੋਲੋ। (ਦਾਦੀ ਜੀ ਨੇ ਕਿਹਾ ਅੱਜ ਦੀ ਅੱਜ ਹੋਵੇਗੀ, ਕਲ ਨਹੀਂ) ਜੇਕਰ ਅੱਜ ਦੀ ਅੱਜ ਹੈ ਤਾਂ ਹੁਣ ਸਭ ਫਰਿਸ਼ਤੇ ਹੋ ਗਏ? ਹੋ ਜਾਣਗੇ, ਨਹੀਂ। ਜੇਕਰ ਜਾਣਗੇ ਤਾਂ ਕਦੋ ਤੱਕ? ਬਾਪਦਾਦਾ ਨੇ ਅੱਜ ਬ੍ਰਹਮਾ ਬਾਪ ਦਾ ਕਿਹੜਾ ਸੰਸਕਾਰ ਦੱਸਿਆ? ਤੁਰੰਤ ਦਾਨ ਮਹਾਪੁੰਨ।

ਬਾਪਦਾਦਾ ਦਾ ਹਰ ਇੱਕ ਬੱਚੇ ਨਾਲ ਪਿਆਰ ਹੈ. ਤਾਂ ਇਵੇਂ ਸਮਝਦੇ ਹਨ ਕਿ ਇੱਕ ਬੱਚਾ ਵੀ ਘੱਟ ਨਹੀਂ ਰਹੇ। ਨੰਬਰਵਾਰ ਕਿਉਂ? ਸਭ ਨੰਬਰਵਾਰ ਹੋ ਜਾਣ ਤਾਂ ਕਿੰਨਾ ਚੰਗਾ ਹੈ। ਅੱਛਾ।

ਪ੍ਰਸ਼ਾਸ਼ਕ ਵਰਗ ( ਏਡਮਿਨਿਸਟ੍ਰੇਸ਼ਨ ਵਿੰਗ ) ਦੇ ਭਰਾ ਭੈਣਾਂ ਨਾਲ :- ਆਪਸ ਵਿੱਚ ਮਿਲਕੇ ਕੀ ਪ੍ਰੋਗਰਾਮ ਬਣਾਇਆ? ਅਜਿਹਾ ਤੀਵਰ ਪੁਰਸ਼ਾਰਥ ਦਾ ਪਲੈਨ ਬਣਾਇਆ ਕਿ ਜਲਦ ਤੋਂ ਜਲਦ ਤੁਸੀਂ ਸ਼੍ਰੇਸ਼ਠ ਆਤਮਾਵਾਂ ਦੇ ਹੱਥ ਵਿੱਚ ਇਹ ਕੰਮ ਆ ਜਾਏ। ਵਿਸ਼ਵ ਪਰਿਵਰਤਨ ਕਰਨਾ ਹੈ ਤਾਂ ਸਾਰੀ ਏਡਮਿਨਿਸਟ੍ਰੇਸ਼ਨ ਬਦਲਣੀ ਪਵੇਗੀ ਨਾ! ਕਿਵੇਂ ਇਹ ਕੰਮ ਸਹਿਜ ਵੱਧਦਾ ਜਾਏ, ਫੈਲਦਾ ਜਾਏ, ਇਵੇਂ ਸੋਚੋਂ? ਜੋ ਵੀ ਘੱਟ ਤੋਂ ਘੱਟ ਵੱਡੇ - ਵੱਡੇ ਸ਼ਹਿਰਾਂ ਵਿੱਚ ਨਿਮਿਤ ਹੈ ਉਹਨਾਂ ਨੂੰ ਪਰਸਨਲ ਸੰਦੇਸ਼ ਦੇਣ ਦਾ ਪਲੈਨ ਬਣਾਇਆ ਹੈ? ਘੱਟ ਤੋਂ ਘੱਟ ਇਹ ਤਾਂ ਸਮਝਣ ਕਿ ਹੁਣ ਅਧਿਆਤਮਿਕਤਾ ਦਵਾਰਾ ਪਰਿਵਰਤਨ ਹੋ ਸਕਦਾ ਹੈ ਅਤੇ ਹੋਣਾ ਚਾਹੀਦਾ ਹੈ। ਤਾਂ ਆਪਣੇ ਵਰਗ ਨੂੰ ਜਗਾਉਣਾ ਇਸਲਈ ਇਹ ਵਰਗ ਬਣਾਏ ਗਏ ਹਨ। ਤਾਂ ਬਾਪਦਾਦਾ ਵਰਗ ਵਾਲਿਆਂ ਦੀ ਸੇਵਾ ਦੇਖ ਕਰਕੇ ਖੁਸ਼ ਹਨ ਪਰ ਪਰ ਇਹ ਰਿਜ਼ਲਟ ਦੇਖਣੀ ਹੈ ਕਿ ਹਰ ਵਰਗ ਵਾਲਿਆਂ ਨੇ ਆਪਣੇ - ਆਪਣੇ ਵਰਗ ਨੂੰ ਕਿਥੋਂ ਤੱਕ ਮੈਸੇਜ ਦਿੱਤਾ ਹੈ! ਥੋੜ੍ਹਾ ਬਹੁਤ ਜਗਾਇਆ ਹੈ ਸਾਥੀ ਬਣਾਇਆ ਹੈ? ਸਹਿਯੋਗੀ, ਸਾਥੀ ਬਣਾਇਆ ਹੈ? ਬ੍ਰਹਮਾਕੁਮਾਰ ਨਹੀਂ ਬਣਾਇਆ ਪਰ ਸਹਿਯੋਗੀ ਸਾਥੀ ਬਣਾਇਆ?

ਸਭ ਵਰਗਾ ਨੂੰ ਬਾਪਦਾਦਾ ਕਹਿ ਰਹੇ ਹਨ ਕਿ ਜਿਵੇਂ ਹੁਣ ਧਰਮ ਨੇਤਾ ਆਏ, ਨੰਬਰਵਨ ਵਾਲੇ ਨਹੀਂ ਸੀ ਫਿਰ ਵੀ ਇੱਕ ਸਟੇਜ ਤੇ ਸਭ ਇਕੱਠੇ ਹੋਏ ਅਤੇ ਸਭਦੇ ਮੂੰਹ ਤੋਂ ਇਹ ਨਿਕਲਿਆ ਕਿ ਅਸੀਂ ਸਭਨੂੰ ਮਿਲਕੇ ਅਧਿਆਤਮਿਕ ਸ਼ਕਤੀ ਨੂੰ ਫੈਲਾਉਣਾ ਚਾਹੀਦਾ ਹੈ। ਇਵੇਂ ਹਰ ਵਰਗ ਵਾਲੇ ਜੋ ਵੀ ਆਏ ਹੋ, ਉਸ ਹਰ ਵਰਗ ਵਾਲੇ ਨੂੰ ਇਹ ਰਿਜ਼ਲਟ ਨਿਕਾਲਣੀ ਹੈ ਕਿ ਸਾਡੇ ਵਰਗ ਵਾਲਿਆਂ ਵਿੱਚ ਮੈਸੇਜ ਕਿਥੋਂ ਤੱਕ ਪਹੁੰਚਿਆ ਹੈ? ਦੂਸਰਾ - ਅਧਿਆਤਮਿਕ ਦੀ ਜਰੂਰਤ ਹੈ ਅਤੇ ਅਸੀਂ ਵੀ ਸਹਿਯੋਗੀ ਬਣੀਏ ਇਹ ਰਿਜ਼ਲਟ ਹੋਵੇ। ਰੈਗੂਲਰ ਸਟੂਡੈਂਟ ਨਹੀਂ ਬਣਦੇ ਪਰ ਸਹਿਯੋਗੀ ਬਣ ਸਕਦੇ ਹਨ। ਤਾਂ ਹੁਣ ਤੱਕ ਹਰ ਵਰਗ ਵਾਲਿਆਂ ਦੀ ਜੋ ਵੀ ਸੇਵਾ ਕੀਤੀ ਹੈ, ਜਿਵੇਂ ਹੁਣ ਧਰਮ ਨੇਤਾਵਾਂ ਨੂੰ ਬੁਲਾਇਆ, ਇਵੇਂ ਹਰ ਦੇਸ਼ ਦੇ ਹਰ ਵਿੰਗ ਵਾਲਿਆਂ ਦਾ ਕਰੋ। ਪਹਿਲੇ ਇੰਡੀਆ ਵਿੱਚ ਹੀ ਕਰੋ, ਪਿੱਛੇ ਇੰਟਰਨੈਸ਼ਨਲ ਕਰਨਾ, ਹਰ ਵਰਗ ਦੇ ਇਵੇਂ ਵੱਖ - ਵੱਖ ਸਟੇਜ ਵਾਲੇ ਇਕੱਠੇ ਹੋਣ ਅਤੇ ਇਹ ਅਨੁਭਵ ਕਰਨ ਕਿ ਅਸੀਂ ਲੋਕਾਂ ਨੂੰ ਸਹਿਯੋਗੀ ਬਣਨਾ ਹੈ। ਇਹ ਹਰ ਵਰਗ ਦੀ ਰਿਜ਼ਲਟ ਹੁਣ ਤੱਕ ਕਿੰਨੀ ਨਿਕਲੀ ਹੈ? ਅਤੇ ਅੱਗੇ ਦਾ ਕੀ ਪਲੈਨ ਹੈ? ਕਿਉਂਕਿ ਇੱਕ ਵਰਗ, ਇੱਕ - ਇੱਕ ਨੂੰ ਜੇਕਰ ਲਕਸ਼ ਰੱਖਕੇ ਸਮੀਪ ਲਿਆਉਣਗੇ ਤਾਂ ਫਿਰ ਸਭ ਵਰਗ ਦੇ ਜੋ ਸਮੀਪ ਸਹਿਯੋਗੀ ਹਨ ਨਾ, ਉਹਨਾਂ ਨੂੰ ਇੱਕਠੇ ਕਰਕੇ ਵੱਡਾ ਸੰਗਠਨ ਬਣਾਉਣਗੇ। ਅਤੇ ਇੱਕ ਦੋ ਨੂੰ ਦੇਖ ਕਰਕੇ ਉਮੰਗ - ਉਤਸ਼ਾਹ ਵੀ ਆਉਂਦਾ ਹੈ। ਹਾਲੇ ਵੰਡੇ ਹੋਏ ਹਨ, ਕਿਸੇ ਸ਼ਹਿਰ ਵਿੱਚ ਕਿੰਨੇ ਹਨ, ਕਿਸੇ ਸ਼ਹਿਰ ਵਿੱਚ ਕਿੰਨੇ ਹਨ। ਚੰਗੇ - ਚੰਗੇ ਹਨ ਵੀ ਪਰ ਸਭਦਾ ਸੰਗਠਨ ਇਕੱਠਾ ਕਰੋ ਅਤੇ ਫਿਰ ਸਭਦਾ ਮਿਲਕੇ ਸੰਗਠਨ ਮਧੂਬਨ ਵਿੱਚ ਕਰਨਗੇ। ਤਾਂ ਇਵੇਂ ਪਲੈਨ ਕੁਝ ਬਣਿਆ? ਬਣਿਆ ਹੋਵੇਗਾ ਜਰੂਰ। ਫਾਰੇਂਨ ਵਾਲਿਆਂ ਨੂੰ ਵੀ ਸੰਦੇਸ਼ ਭੇਜਿਆ ਸੀ ਕਿ ਬਿਖਰੇ ਹੋਏ ਬਹੁਤ ਹਨ। ਜੇਕਰ ਭਾਰਤ ਵਿੱਚ ਵੀ ਦੇਖੋ ਤਾਂ ਚੰਗੇ - ਚੰਗੇ ਸਹਿਯੋਗੀ ਜਗ੍ਹਾ - ਜਗ੍ਹਾ ਤੇ ਨਿਕਲੇ ਹਨ ਪਰ ਗੁਪਤ ਰਹਿ ਜਾਂਦੇ ਹਨ। ਉਹਨਾਂ ਨੂੰ ਮਿਲਕੇ ਕੋਈ ਵਿਸ਼ੇਸ਼ ਪ੍ਰੋਗ੍ਰਾਮ ਰੱਖਕੇ ਅਨੁਭਵ ਦੀ ਲੈਣ - ਦੇਣ ਕਰਨ ਉਸ ਨਾਲ ਫਰਕ ਪੈ ਜਾਂਦਾ ਹੈ, ਨੇੜੇ ਆ ਜਾਂਦੇ ਹਨ। ਕਿਸੇ ਵਰਗ ਦੇ 5 ਹੋਣਗੇ, ਕਿਸੇਦੇ 8 ਹੋਣਗੇ, ਕਿਸੇਦੇ 25 - 30 ਵੀ ਹੋਣਗੇ। ਸੰਗਠਨ ਵਿੱਚ ਆਉਣ ਨਾਲ ਅੱਗੇ ਵੱਧ ਜਾਂਦੇ ਹਨ। ਉਮੰਗ - ਉਲਾਸ ਵੱਧਦਾ ਹੈ। ਤਾਂ ਹੁਣ ਤੱਕ ਜੋ ਵੀ ਸਭ ਵਰਗਾ ਦੀ ਸੇਵਾ ਹੋਈ ਹੈ, ਉਸਦੀ ਰਿਜਲਟ ਨਿਕਾਲਣੀ ਚਾਹੀਦੀ ਹੈ। ਸੁਣਿਆ, ਸਭ ਵਰਗਾ ਵਾਲੇ ਸੁਣ ਰਹੇ ਹਨ ਨਾ! ਸਭ ਵਰਗ ਵਾਲੇ ਜੋ ਅੱਜ ਵਿਸ਼ੇਸ਼ ਆਏ ਹਨ ਉਹ ਹੱਥ ਉਠਾਓ। ਬਹੁਤ ਹਨ। ਤਾਂ ਹੁਣ ਰਿਜ਼ਲਟ ਦੇਣ - ਕਿੰਨੇ - ਕਿੰਨੇ, ਕਿਹੜੇ - ਕਿਹੜੇ ਅਤੇ ਕਿੰਨੀ ਪਰਸੈਂਟ ਵਿੱਚ ਸਹਿਯੋਗੀ ਹਨ? ਫਿਰ ਉਹਨਾਂ ਦੇ ਲਈ ਰਮਣੀਕ ਪ੍ਰੋਗ੍ਰਾਮ ਬਣਾਨਗੇ। ਠੀਕ ਹੈ ਨਾ! ਨਹੀਂ

ਮਧੂਬਨ ਵਾਲਿਆਂ ਨੂੰ ਖਾਲੀ ਨਹੀਂ ਰਹਿਣਾ ਹੈ। ਖਾਲੀ ਰਹਿਣਾ ਚਾਹੁੰਦੇ ਹੋ? ਬਿਜ਼ੀ ਰਹਿਣਾ ਚਾਹੁੰਦੇ ਹੋ ਨਾ! ਜਾਂ ਥੱਕ ਜਾਂਦੇ ਹੋ? ਵਿੱਚ - ਵਿੱਚ 15 ਦਿਨ ਦੀ ਛੁੱਟੀ ਵੀ ਹੁੰਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ। ਪਰ ਪ੍ਰੋਗਰਾਮ ਦੇ ਪਿੱਛੇ ਪ੍ਰੋਗ੍ਰਾਮ ਲਿਸਟ ਵਿੱਚ ਹੋਣਾ ਚਾਹੀਦਾ ਹੈ ਤਾਂ ਉਮੰਗ- ਉਤਸ਼ਾਹ ਰਹਿੰਦਾ ਹੈ, ਨਹੀਂ ਤਾਂ ਜਦੋਂ ਸੇਵਾ ਨਹੀਂ ਹੁੰਦੀ ਹੈ ਤਾਂ ਦਾਦੀ ਇੱਕ ਕਮਪਲੇਨ ਕਰਦੀ ਹੈ। ਕਮਪਲੇਨ ਦੱਸੀਏ? ਕਹਿੰਦੀ ਹੈ ਸਭ ਕਹਿੰਦੇ ਹਨ - ਆਪਣੇ ਆਪਣੇ ਗਾਂਵ ਵਿੱਚ ਜਾਣਾ। ਚੱਕਰ ਲਗਾਉਣ ਜਾਣ, ਸੇਵਾ ਦੇ ਲਈ ਵੀ ਚਕ੍ਰ ਲਗਾਉਣ ਜਾਣ ਇਸਲਈ ਬਿਜ਼ੀ ਰੱਖਣਾ ਚੰਗਾ ਹੈ। ਬਿਜ਼ੀ ਹੋਣਗੇ ਤਾਂ ਖਿਟ - ਖਿਟ ਵੀ ਨਹੀਂ ਹੋਵੇਗੀ। ਅਤੇ ਦੇਖੋ ਮਧੂਬਨ ਵਾਲਿਆਂ ਦੀ ਇੱਕ ਵਿਸ਼ੇਸ਼ਤਾ ਤੇ ਬਾਪਦਾਦਾ ਪਦਮਗੁਣਾਂ ਮੁਬਾਰਕ ਦਿੰਦੇ ਹਨ। 100 ਗੁਣਾਂ ਵੀ ਨਹੀਂ, ਪਦਮਗੁਣਾਂ। ਕਿਸ ਗੱਲ ਤੇ? ਜਦੋਂ ਕੋਈ ਵੀ ਆਉਂਦੇ ਹਨ ਤਾਂ ਮਧੂਬਨ ਵਾਲਿਆਂ ਵਿੱਚ ਇਵੇਂ ਦੀ ਸੇਵਾ ਦੀ ਲਗਨ ਲੱਗ ਜਾਂਦੀ ਹੈ ਜੋ ਕੁਝ ਵੀ ਅੰਦਰ ਹੋਂਵੇ, ਛਿਪ ਜਾਂਦਾ ਹੈ। ਅਵਿਅਕਤ ਦਿਖਾਈ ਦਿੰਦੇ ਹਨ। ਅਥੱਕ ਦਿਖਾਈ ਦਿੰਦੇ ਹਨ ਰਿਮਾਰ੍ਕ ਲਿਖਕੇ ਜਾਂਦੇ ਹਨ ਕਿ ਇੱਥੇ ਤਾਂ ਹਰ ਇੱਕ ਫਰਿਸ਼ਤਾ ਲੱਗ ਰਿਹਾ ਹੈ। ਤਾਂ ਇਹ ਵਿਸ਼ੇਸ਼ਤਾ ਬਹੁਤ ਚੰਗੀ ਹੈ ਜੋ ਉਸ ਸਮੇਂ ਵਿਸ਼ੇਸ਼ ਵਿਲ ਪਾਵਰ ਆ ਜਾਂਦੀ ਹੈ। ਸੇਵਾ ਦੀ ਚਮਕ ਆ ਜਾਂਦੀ ਹੈ। ਤਾਂ ਇਹ ਸਰਟੀਫਿਕੇਟ ਤਾਂ ਬਾਪਦਾਦਾ ਦਿੰਦੇ ਹਨ। ਮੁਬਾਰਕ ਹੈ ਨਾ? ਤਾਂ ਤਾਲੀ ਤਾਂ ਵਜਾਓ ਮਧੂਬਨ ਵਾਲੇ। ਬਹੁਤ ਵਧੀਆ। ਬਾਪਦਾਦਾ ਵੀ ਉਸ ਸਮੇਂ ਚੱਕਰ ਲਗਾਉਣ ਆਉਂਦਾ ਹੈ, ਤੁਸੀਂ ਲੋਕਾਂ ਨੂੰ ਪਤਾ ਨਹੀਂ ਪੈਦਾ ਹੈ ਪਰ ਬਾਪਦਾਦਾ ਚੱਕਰ ਲਗਾਉਣ ਆਉਂਦਾ ਹੈ। ਤਾਂ ਇਹ ਵਿਸ਼ੇਸ਼ਤਾ ਮਧੂਬਨ ਦੀ ਹੋਰ ਅੱਗੇ ਵਧਦੀ ਜਾਏਗੀ। ਅੱਛਾ।

ਮੀਡਿਆ ਵਿੰਗ :- ਫ਼ਾਰੇਨ ਵਿੱਚ ਵੀ ਮੀਡਿਆ ਦਾ ਸ਼ੁਰੂ ਹੋਇਆ ਹੈ ਨਾ! ਬਾਪਦਾਦਾ ਨੇ ਦੇਖਿਆ ਹੈ ਕਿ ਮੀਡਿਆ ਵਿੱਚ ਹੁਣ ਮਿਹਨਤ ਚੰਗੀ ਕੀਤੀ ਹੈ। ਹੁਣ ਅਖਬਾਰਾਂ ਵਿੱਚ ਨਿਕਲਣਾ ਸ਼ੁਰੂ ਹੋਇਆ ਹੈ ਅਤੇ ਪਿਆਰ ਵੀ ਦਿੰਦੇ ਹਨ। ਤਾਂ ਮਿਹਨਤ ਦਾ ਫਲ ਵੀ ਮਿਲ ਰਿਹਾ ਹੈ। ਹੁਣ ਹੋਰ ਵੀ ਵਿਸ਼ੇਸ਼ ਅਖ਼ਬਾਰਾਂ ਵਿੱਚ, ਜਿਵੇਂ ਟੀ.ਵੀ. ਵਿੱਚ ਕਿਸੇ ਵਿਚ ਵੀ ਪਰਮਾਨੇਂਟ ਥੋੜ੍ਹਾ ਸਮੇਂ ਵੀ ਦੇ ਦਿੱਤਾ ਹੈ ਨਾ! ਰੋਜ਼ ਚਲਦਾ ਹੈ ਨਾ। ਤਾਂ ਇਹ ਪ੍ਰੋਗ੍ਰਾਮ ਚੰਗੀ ਹੈ। ਸਭ ਨੂੰ ਸੁਣਨ ਵਿੱਚ ਚੰਗਾ ਅਨੁਭਵ ਹੁੰਦਾ ਹੈ। ਇਵੇਂ ਅਖ਼ਬਾਰ ਵਿੱਚ ਵਿਸ਼ੇਸ਼ ਭਾਵੇਂ ਹਫਤੇ ਵਿੱਚ, ਭਾਵੇਂ ਹਰ ਦੂਸਰੇ ਦਿਨ ਇੱਕ ਪੀਸ (ਇੱਕ ਟੁਕੜਾ) ਮੁਕਰਰ ਹੋ ਜਾਏ ਕਿ ਇਹ ਅਧਿਆਤਮਕ ਸ਼ਕਤੀ ਵਧਾਉਣ ਦਾ ਮੌਕਾ ਹੈ। ਇਵੇਂ ਦਾ ਪੁਰਸ਼ਾਰਥ ਕਰੋ। ਉਵੇਂ ਸਫ਼ਲਤਾ ਹੈ, ਕੁਨੈਕਸ਼ਨ ਵੀ ਚੰਗਾ ਵੱਧਦਾ ਜਾਂਦਾ ਹੈ। ਹੁਣ ਕੁਝ ਕਮਾਲ ਕਰਕੇ ਦਿਖਾਓ ਅਖ਼ਬਾਰ ਦੀ। ਕਰ ਸਕਦੇ ਹੋ? ਗਰੁੱਪ ਕਰ ਸਕਦਾ ਹੈ? ਹੱਥ ਉਠਾਓ - ਹਾਂ ਕਰਾਂਗੇ। ਉਮੰਗ - ਉਲਾਸ ਹੈ ਤਾਂ ਸਫ਼ਲਤਾ ਹੈ ਹੀ। ਕਿਉਂ ਨਹੀਂ ਹੋ ਰਿਹਾ ਹੈ! ਆਖ਼ਿਰ ਤਾਂ ਸਮੇਂ ਆਏਗਾ ਜੋ ਸਭ ਸਾਧਨ ਤੁਹਾਡੇ ਵੱਲੋਂ ਯੂਜ਼ ਹੋਣਗੇ। ਆਫ਼ਰ ਕਰਨਗੇ ਤੁਹਾਨੂੰ। ਆਫ਼ਰ ਕਰਨਗੇ ਕੁਝ ਦਵੋ। ਮਦਦ ਲਵੋ। ਹੁਣ ਤੁਹਾਨੂੰ ਲੋਕਾਂ ਨੂੰ ਕਹਿਣਾ ਪੈਂਦਾ ਹੈ - ਸਹਿਯੋਗੀ ਬਣੋ, ਫਿਰ ਉਹ ਕਹਿਣਗੇ ਸਾਨੂੰ ਸਹਿਯੋਗੀ ਬਣਾਓ। ਸਿਰਫ਼ ਇਹ ਗੱਲ ਪੱਕੀ ਰੱਖਣਾ - ਫਰਿਸ਼ਤਾ, ਫਰਿਸ਼ਤਾ, ਫਰਿਸ਼ਤਾ। ਫਿਰ ਦੇਖੋ ਤੁਹਾਡਾ ਕੰਮ ਕਿੰਨੀ ਜਲਦੀ ਹੁੰਦਾ ਹੈ। ਪਿੱਛੇ ਪੈਣਾ ਨਹੀਂ ਪਵੇਗਾ ਪਰ ਪਰਛਾਈ ਦੇ ਸਮਾਨ ਉਹ ਆਪੇਹੀ ਪਿੱਛੇ ਆਉਣਗੇ। ਬਸ ਸਿਰਫ਼ ਤੁਹਾਡੀ ਅਵਸਥਾ ਦੇ ਰੁਕਣ ਨਾਲ ਰੁਕਿਆ ਹੋਇਆ ਹੈ। ਏਵਰੇਡੀ ਬਣ ਜਾਓ ਤਾਂ ਸਿਰਫ਼ ਸਵਿੱਚ ਦਬਾਉਣ ਦੀ ਦੇਰੀ ਹੈ, ਬਸ। ਅੱਛਾ ਕਰ ਰਹੇ ਹਨ ਅਤੇ ਕਰਨਗੇ।

ਚਾਰੋਂ ਪਾਸੇ ਦੇ ਦੇਸ਼ ਵਿਦੇਸ਼ ਦੇ ਸਾਕਾਰ ਸਵਰੂਪ ਵਿੱਚ ਜਾਂ ਸੂਕ੍ਸ਼੍ਮ ਸਵਰੂਪ ਵਿੱਚ ਮਿਲਣ ਮਨਾਉਣ ਵਾਲੇ ਸਰਵ ਸਵਰਾਜ ਅਧਿਕਾਰੀ ਆਤਮਾ ਨੂੰ, ਸਦਾ ਇਸ ਸ਼੍ਰੇਸ਼ਠ ਅਧਿਕਾਰ ਨੂੰ ਆਪਣੇ ਚੱਲਣ ਅਤੇ ਚੇਹਰੇ ਤੋਂ ਪ੍ਰਤੱਖ ਕਰਨ ਵਾਲੇ ਵਿਸ਼ੇਸ਼ ਅਤਮਾਏ, ਸਦਾ ਬਾਪਦਾਦਾ ਨੂੰ ਹਰ ਕਦਮ ਵਿੱਚ ਫਾਲੋ ਕਰਨ ਵਾਲੇ, ਸਦਾ ਮਨ ਨੂੰ ਸਵੱਛ ਅਤੇ ਬੁੱਧੀ ਨੂੰ ਕਲੀਅਰ ਰੱਖਣ ਵਾਲੇ ਇਵੇਂ ਖੁਦ ਤੀਵਰ ਪੁਰਸ਼ਾਰਥੀ ਆਤਮਾਵਾਂ ਨੂੰ, ਸਦਾ ਨਾਲ ਰਹਿਣ ਵਾਲੇ ਅਤੇ ਨਾਲ ਚੱਲਣ ਵਾਲੇ ਡਬਲ ਲਾਇਟ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸਾਧਨਾਂ ਨੂੰ ਨਿਰਲੇਪ ਅਤੇ ਨਿਆਰੇ ਬਣ ਕੰਮ ਵਿੱਚ ਲਗਾਉਣ ਵਾਲੇ ਬੇਹੱਦ ਦੇ ਵੈਰਾਗੀ ਭਵ

ਬੇਹੱਦ ਦੇ ਵੈਰਾਗੀ ਮਤਲਬ ਕਿਸੇ ਵਿੱਚ ਵੀ ਲਗਾਵ ਨਹੀਂ, ਸਦਾ ਬਾਪ ਦੇ ਪਿਆਰੇ। ਇਹ ਪਿਆਰਾਪਨ ਹੀ ਨਿਆਰਾ ਬਣਾਉਂਦਾ ਹੈ। ਬਾਪ ਦਾ ਪਿਆਰਾ ਨਹੀਂ ਤਾਂ ਨਿਆਰਾ ਵੀ ਨਹੀਂ ਬਣ ਸਕਦੇ, ਲਗਾਵ ਵਿੱਚ ਆ ਜਾਣਗੇ। ਜੋ ਬਾਪ ਦਾ ਪਿਆਰਾ ਹੈ ਉਹ ਸਰਵ ਆਕਰਸ਼ਨਾਂ ਤੋਂ ਪਰੇ ਮਤਲਬ ਨਿਆਰਾ ਹੋਵੇਗਾ - ਇਸਨੂੰ ਹੀ ਕਹਿੰਦੇ ਹਨ ਨਿਰਲੇਪ ਸਥਿਤੀ। ਕੋਈ ਵੀ ਹੱਦ ਦੇ ਆਕਰਸ਼ਣ ਦੀ ਲੇਪ ਵਿੱਚ ਆਉਣ ਵਾਲੇ ਨਹੀਂ। ਰਚਨਾ ਅਤੇ ਸ਼ਾਧਨਾ ਨੂੰ ਨਿਰਲੇਪ ਹੋਕੇ ਕੰਮ ਵਿੱਚ ਲਿਆਉਣ - ਅਜਿਹੇ ਬੇਹੱਦ ਦੇ ਵੈਰਾਗੀ ਹੀ ਰਾਜਰਿਸ਼ੀ ਹਨ।

ਸਲੋਗਨ:-
ਦਿਲ ਦੀ ਸੱਚਾਈ - ਸਫ਼ਾਈ ਹੋਵੇ ਤਾਂ ਸਾਹਿਬ ਰਾਜੀ ਹੋ ਜਾਏਗਾ।