09.07.25        Punjabi Morning Murli        Om Shanti         BapDada         Madhuban


ਬਾਪ ਆਏ ਹਨ ਤੁਹਾਨੂੰ ਗਿਆਨ ਰਤਨ ਦੇਣ , ਬਾਪ ਤੁਹਾਨੂੰ ਜੋ ਵੀ ਸੁਣਾਉਂਦੇ ਤੇ ਸਮਝਾਉਂਦੇ ਹਨ ਇਹ ਗਿਆਨ ਹੈ , ਗਿਆਨ ਰਤਨ ਗਿਆਨ ਸਾਗਰ ਦੇ ਸਿਵਾਏ ਕੋਈ ਦੇ ਨਹੀਂ ਸਕਦਾ”

ਪ੍ਰਸ਼ਨ:-
ਆਤਮਾ ਦੀ ਵੈਲ੍ਯੂ ਘੱਟ ਹੋਣ ਦਾ ਮੁੱਖ ਕਾਰਨ ਕੀ ਹੈ?

ਉੱਤਰ:-
ਵੈਲ੍ਯੂ ਘੱਟ ਹੁੰਦੀ ਹੈ ਖਾਦ ਪੈਣ ਨਾਲ। ਜਿਵੇਂ ਸੋਨੇ ਵਿੱਚ ਖਾਦ ਪਾਕੇ ਜੇਵਰ ਬਣਾਉਂਦੇ ਹਨ ਤਾਂ ਉਸ ਦੀ ਵੈਲ੍ਯੂ ਘੱਟ ਹੋ ਜਾਂਦੀ ਹੈ। ਇਵੇਂ ਆਤਮਾ ਜੋ ਸੱਚਾ ਸੋਨਾ ਹੈ, ਉਸ ਵਿੱਚ ਜੱਦ ਅਪਵਿੱਤਰਤਾ ਦੀ ਖਾਦ ਪੈਂਦੀ ਹੈ ਤਾਂ ਵੈਲ੍ਯੂ ਘੱਟ ਹੋ ਜਾਂਦੀ ਹੈ। ਇਸ ਸਮੇਂ ਤਮੋਪ੍ਰਧਾਨ ਆਤਮਾ ਦੀ ਕੋਈ ਵੈਲ੍ਯੂ ਨਹੀਂ। ਸ਼ਰੀਰ ਦੀ ਵੀ ਕੋਈ ਵੈਲ੍ਯੂ ਨਹੀਂ। ਹੁਣ ਤੁਹਾਡੀ ਆਤਮਾ ਅਤੇ ਸ਼ਰੀਰ ਦੋਨੋ ਯਾਦ ਨਾਲ ਵੈਲਯੂਬਲ ਬਣ ਰਹੇ ਹਨ।

ਗੀਤ:-
ਇਹ ਕੌਣ ਅੱਜ ਆਇਆ ਸਵੇਰੇ - ਸਵੇਰੇ...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਬੈਠ ਸਮਝਾਉਂਦੇ ਹਨ ਅਤੇ ਯਾਦ ਦੀ ਯੁਕਤੀਆਂ ਵੀ ਦੱਸ ਰਹੇ ਹਨ। ਬੱਚੇ ਬੈਠੇ ਹਨ, ਬੱਚਿਆਂ ਦੇ ਅੰਦਰ ਵਿੱਚ ਸ਼ਿਵ ਭੋਲੇ ਬਾਬਾ ਆਏ ਹਨ। ਸਮਝੋ ਅੱਧਾ ਘੰਟਾ ਸ਼ਾਂਤ ਵਿੱਚ ਬੈਠ ਜਾਂਦੇ ਹਨ, ਬੋਲਦੇ ਨਹੀਂ ਹਨ ਤਾਂ ਤੁਹਾਡੇ ਅੰਦਰ ਆਤਮਾ ਕਹੇਗੀ ਕਿ ਸ਼ਿਵਬਾਬਾ ਕੁਝ ਬੋਲੇ। ਜਾਣਦੇ ਹੋ ਸ਼ਿਵਬਾਬਾ ਵਿਰਾਜਮਾਨ ਹੈ, ਪਰ ਬੋਲਦੇ ਨਹੀਂ ਹਨ। ਇਹ ਵੀ ਤੁਹਾਡੀ ਯਾਦ ਦੀ ਯਾਤਰਾ ਹੈ ਨਾ। ਬੁੱਧੀ ਵਿੱਚ ਸ਼ਿਵਬਾਬਾ ਹੀ ਯਾਦ ਹਨ। ਅੰਦਰ ਵਿੱਚ ਸਮਝਦੇ ਹੋ ਬਾਬਾ ਕੁਝ ਬੋਲੇ, ਗਿਆਨ ਰਤਨ ਦੇਵੇ। ਬਾਪ ਆਉਂਦੇ ਹੀ ਹਨ ਤੁਹਾਨੂੰ ਬੱਚਿਆਂ ਨੂੰ ਗਿਆਨ ਰਤਨ ਦੇਣ। ਉਹ ਗਿਆਨ ਦਾ ਸਾਗਰ ਹੈ ਨਾ। ਕਹਿਣਗੇ - ਬੱਚੇ, ਦੇਹੀ ਅਭਿਮਾਨੀ ਹੋ ਰਹੋ। ਬਾਪ ਨੂੰ ਯਾਦ ਕਰੋ। ਇਹ ਗਿਆਨ ਹੋਇਆ। ਬਾਪ ਕਹਿੰਦੇ ਹਨ ਇਸ ਡਰਾਮਾ ਦੇ ਚੱਕਰ ਨੂੰ, ਸੀੜੀ ਨੂੰ ਅਤੇ ਬਾਪ ਨੂੰ ਯਾਦ ਕਰੋ - ਇਹ ਗਿਆਨ ਹੋਇਆ। ਬਾਬਾ ਜੋ ਕੁਝ ਸਮਝਾਉਣਗੇ ਉਸ ਨੂੰ ਗਿਆਨ ਕਹਾਂਗੇ। ਯਾਦ ਦੀ ਯਾਤਰਾ ਵੀ ਸਮਝਾਉਂਦੇ ਰਹਿੰਦੇ ਹਨ। ਇਹ ਸਭ ਹੈ ਗਿਆਨ ਰਤਨ। ਯਾਦ ਦੀ ਗੱਲ ਜੋ ਸਮਝਾਉਂਦੇ ਹਨ, ਇਹ ਰਤਨ ਬਹੁਤ ਚੰਗੇ ਹਨ। ਬਾਪ ਕਹਿੰਦੇ ਹਨ ਆਪਣੇ 84ਜਨਮਾਂ ਨੂੰ ਯਾਦ ਕਰੋ। ਤੁਸੀਂ ਪਵਿੱਤਰ ਆਏ ਸੀ ਫਿਰ ਪਵਿੱਤਰ ਹੋਕੇ ਹੀ ਜਾਣਾ ਹੈ। ਕਰਮਾਤੀਤ ਅਵਸਥਾ ਵਿੱਚ ਜਾਣਾ ਹੈ ਅਤੇ ਬਾਪ ਤੋਂ ਪੂਰਾ ਵਰਸਾ ਲੈਣਾ ਹੈ। ਉਹ ਤੱਦ ਮਿਲੇਗਾ, ਜੱਦ ਆਤਮਾ ਸਤੋਪ੍ਰਧਾਨ ਬਣ ਜਾਏਗੀ ਯਾਦ ਦੇ ਬਲ ਨਾਲ। ਇਹ ਅੱਖਰ ਬਹੁਤ ਵੈਲਯੂਬਲ ਹੈ, ਨੋਟ ਕਰਨੇ ਚਾਹੀਦੇ ਹਨ। ਆਤਮਾ ਵਿੱਚ ਹੀ ਧਾਰਨਾ ਹੁੰਦੀ ਹੈ। ਇਹ ਸ਼ਰੀਰ ਤਾਂ ਆਰਗਨਸ ਹੈ ਜੋ ਵਿਨਾਸ਼ ਹੋ ਜਾਂਦੇ ਹਨ। ਸੰਸਕਾਰ ਚੰਗੇ ਤੇ ਬੁਰੇ ਆਤਮਾ ਵਿੱਚ ਭਰੇ ਜਾਂਦੇ ਹਨ। ਬਾਪ ਵਿੱਚ ਵੀ ਸੰਸਕਾਰ ਭਰੇ ਹੋਏ ਹਨ - ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਨਾਲੇਜ ਦੇ, ਇਸਲਈ ਉਨ੍ਹਾਂ ਨੂੰ ਨਾਲੇਜਫੁਲ ਕਿਹਾ ਜਾਂਦਾ ਹੈ। ਬਾਬਾ ਰਾਈਟ ਕਰ ਸਮਝਾਉਂਦੇ ਹਨ - 84 ਦਾ ਚੱਕਰ ਬਿਲਕੁਲ ਸਹਿਜ ਹੈ। ਹੁਣ 84 ਦਾ ਚੱਕਰ ਪੂਰਾ ਹੋਇਆ ਹੈ। ਹੁਣ ਸਾਨੂੰ ਵਾਪਿਸ ਬਾਪ ਦੇ ਕੋਲ ਜਾਣਾ ਹੈ। ਮੈਲੀ ਆਤਮਾ ਤਾਂ ਉੱਥੇ ਜਾ ਨਾ ਸਕੇ। ਤੁਹਾਡੀ ਆਤਮਾ ਪਵਿੱਤਰ ਹੋ ਜਾਵੇਗੀ ਤਾਂ ਫਿਰ ਇਹ ਸ਼ਰੀਰ ਛੁੱਟ ਜਾਏਗਾ। ਪਵਿੱਤਰ ਸ਼ਰੀਰ ਤਾਂ ਇੱਥੇ ਮਿਲ ਨਾ ਸਕੇ। ਇਹ ਪੁਰਾਣੀ ਜੁੱਤੀ ਹੈ, ਇਨ੍ਹਾਂ ਤੋਂ ਵੈਰਾਗ ਆਉਂਦਾ ਜਾ ਰਿਹਾ ਹੈ। ਆਤਮਾ ਨੂੰ ਪਵਿੱਤਰ ਬਣ ਫਿਰ ਭਵਿੱਖ ਵਿੱਚ ਸਾਨੂੰ ਪਵਿੱਤਰ ਸ਼ਰੀਰ ਲੈਣਾ ਹੈ। ਸਤਯੁਗ ਵਿੱਚ ਅਸੀਂ ਆਤਮਾ ਅਤੇ ਸ਼ਰੀਰ ਦੋਨੋ ਪਵਿੱਤਰ ਸੀ। ਇਸ ਸਮੇਂ ਤੁਹਾਡੀ ਆਤਮਾ ਅਪਵਿੱਤਰ ਬਣ ਗਈ ਹੈ ਤਾਂ ਸ਼ਰੀਰ ਵੀ ਅਪਵਿੱਤਰ ਹੈ। ਜਿਵੇਂ ਦਾ ਸੋਨਾ ਉਵੇਂ ਦਾ ਜੇਵਰ। ਗੌਰਮਿੰਟ ਵੀ ਕਹਿੰਦੀ ਹੈ ਹਲਕੇ ਸੋਨੇ ਦਾ ਜੇਵਰ ਪਾਓ। ਉਸ ਦਾ ਭਾਵ ਘੱਟ ਹੈ। ਹੁਣ ਤੁਹਾਡੀ ਆਤਮਾ ਦੀ ਵੀ ਵੈਲ੍ਯੂ ਘੱਟ ਹੈ। ਉੱਥੇ ਤੁਹਾਡੀ ਆਤਮਾ ਦੀ ਕਿੰਨੀ ਵੈਲ੍ਯੂ ਰਹਿੰਦੀ ਹੈ। ਸਤੋਪ੍ਰਧਾਨ ਹੈ ਨਾ। ਹੁਣ ਹੈ ਤਮੋਪ੍ਰਧਾਨ। ਖਾਦ ਪੈਂਦੀ ਹੈ, ਕੋਈ ਕੰਮ ਦੀ ਨਹੀਂ ਹੈ। ਉੱਥੇ ਆਤਮਾ ਪਵਿੱਤਰ ਹੈ, ਤਾਂ ਬਹੁਤ ਵੈਲ੍ਯੂ ਹੈ। ਹੁਣ 9 ਕੈਰੇਟ ਬਣ ਗਈ ਹੈ ਤਾਂ ਕੋਈ ਵੈਲ੍ਯੂ ਨਹੀਂ ਹੈ ਇਸਲਈ ਬਾਪ ਕਹਿੰਦੇ ਹਨ ਆਤਮਾ ਨੂੰ ਪਵਿੱਤਰ ਬਣਾਓ ਤਾਂ ਫਿਰ ਸ਼ਰੀਰ ਵੀ ਪਵਿੱਤਰ ਮਿਲੇਗਾ। ਇਹ ਗਿਆਨ ਹੋਰ ਕੋਈ ਦੇ ਨਾ ਸਕੇ। ਬਾਪ ਹੀ ਕਹਿੰਦੇ ਹਨ ਮਾਮੇਕਮ ਯਾਦ ਕਰੋ। ਕ੍ਰਿਸ਼ਨ ਕਿਵੇਂ ਕਹਿਣਗੇ। ਉਹ ਤਾਂ ਦੇਹਧਾਰੀ ਹੈ ਨਾ। ਬਾਪ ਕਹਿੰਦੇ ਹੈ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਕੋਈ ਦੇਹਧਾਰੀ ਨੂੰ ਯਾਦ ਨਾ ਕਰੋ। ਹੁਣ ਤੁਸੀਂ ਸਮਝਦੇ ਹੋ ਤਾਂ ਫਿਰ ਸਮਝਾਉਣਾ ਹੈ। ਸ਼ਿਵਬਾਬਾ ਹੈ ਨਿਰਾਕਾਰ, ਉਨ੍ਹਾਂ ਦਾ ਅਲੌਕਿਕ ਜਨਮ ਹੈ। ਤੁਸੀਂ ਬੱਚਿਆਂ ਨੂੰ ਵੀ ਅਲੌਕਿਕ ਜਨਮ ਦਿੰਦੇ ਹਨ। ਅਲੌਕਿਕ ਬਾਪ ਅਲੌਕਿਕ ਬੱਚੇ। ਲੌਕਿਕ, ਪਾਰਲੌਕਿਕ ਅਤੇ ਅਲੌਕਿਕ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਵੀ ਅਲੌਕਿਕ ਜਨਮ ਮਿਲਦਾ ਹੈ। ਬਾਪ ਤੁਹਾਨੂੰ ਏਡਾਪਟ ਕਰ ਵਰਸਾ ਦਿੰਦੇ ਹਨ। ਤੁਸੀਂ ਜਾਣਦੇ ਹੋ ਸਾਡਾ ਬ੍ਰਾਹਮਣਾਂ ਦਾ ਵੀ ਅਲੌਕਿਕ ਜਨਮ ਹੈ। ਅਲੌਕਿਕ ਬਾਪ ਤੋਂ ਅਲੌਕਿਕ ਵਰਸਾ ਮਿਲਦਾ ਹੈ। ਬ੍ਰਹਮਾਕੁਮਾਰ - ਕੁਮਾਰੀਆਂ ਬਗੈਰ ਹੋਰ ਕੋਈ ਸ੍ਵਰਗ ਦਾ ਮਾਲਿਕ ਬਣ ਨਾ ਸਕੇ। ਮਨੁੱਖ ਕੁਝ ਵੀ ਸਮਝਦੇ ਨਹੀਂ। ਤੁਹਾਨੂੰ ਬਾਪ ਕਿੰਨਾ ਸਮਝਾਉਂਦੇ ਹਨ। ਆਤਮਾ ਜੋ ਅਪਵਿੱਤਰ ਬਣੀ ਹੈ ਉਹ ਸਿਵਾਏ ਯਾਦ ਦੇ ਪਵਿੱਤਰ ਬਣ ਨਹੀਂ ਸਕਦੀ। ਯਾਦ ਵਿੱਚ ਨਹੀਂ ਰਹਿਣਗੇ ਤਾਂ ਖਾਦ ਰਹਿ ਜਾਏਗੀ। ਪਵਿੱਤਰ ਬਣ ਨਹੀਂ ਸਕਣਗੇ ਫਿਰ ਸਜ਼ਾਵਾਂ ਖਾਣੀਆਂ ਪੈਣਗੀਆਂ। ਸਾਰੀ ਦੁਨੀਆਂ ਦੀ ਮਨੁੱਖ ਆਤਮਾਵਾਂ ਨੂੰ ਪਵਿੱਤਰ ਬਣ ਵਾਪਿਸ ਜਾਣਾ ਹੈ। ਸ਼ਰੀਰ ਤਾਂ ਨਹੀਂ ਜਾਏਗਾ। ਬਾਪ ਕਹਿੰਦੇ ਹੈ ਆਪਣੇ ਨੂੰ ਆਤਮਾ ਸਮਝਣਾ ਕਿੰਨਾ ਮੁਸ਼ਕਿਲ ਰਹਿੰਦਾ ਹੈ। ਧੰਧੇ ਆਦਿ ਵਿੱਚ ਉਹ ਅਵਸਥਾ ਥੋੜੀ ਰਹਿੰਦੀ ਹੈ। ਬਾਪ ਕਹਿੰਦੇ ਹਨ ਚੰਗਾ ਆਪਣੇ ਨੂੰ ਆਤਮਾ ਨਹੀਂ ਸਮਝਦੇ ਹੋ ਤਾਂ ਸ਼ਿਵਬਾਬਾ ਨੂੰ ਯਾਦ ਕਰੋ। ਧੰਧਾ ਆਦਿ ਕਰਦੇ ਇਹ ਹੀ ਮਿਹਨਤ ਕਰੋ ਕਿ ਮੈਂ ਆਤਮਾ ਇਸ ਸ਼ਰੀਰ ਤੋਂ ਕੰਮ ਕਰਦੀ ਹਾਂ। ਮੈ ਆਤਮਾ ਹੀ ਸ਼ਿਵਬਾਬਾ ਨੂੰ ਯਾਦ ਕਰਦੀ ਹਾਂ। ਆਤਮਾ ਹੀ ਪਹਿਲੇ - ਪਹਿਲੇ ਪਵਿੱਤਰ ਸੀ, ਹੁਣ ਫਿਰ ਪਵਿੱਤਰ ਬਣਨਾ ਹੈ। ਇਹ ਹੈ ਮਿਹਨਤ। ਇਸ ਵਿੱਚ ਬਹੁਤ ਜਬਰਦਸਤ ਕਮਾਈ ਹੈ। ਇਥੇ ਕਿੰਨੇ ਵੀ ਸਾਹੂਕਾਰ ਹੈ, ਅਰਬ - ਖਰਬ ਹੈ ਪਰ ਉਹ ਸੁੱਖ ਨਹੀਂ ਹੈ। ਸਭ ਦੇ ਸਿਰ ਤੇ ਦੁੱਖ ਹਨ। ਵੱਡੇ - ਵੱਡੇ ਰਾਜਾ, ਪ੍ਰੈਜ਼ੀਡੈਂਟ ਆਦਿ ਅੱਜ ਹੈ, ਕਲ ਉਨ੍ਹਾਂ ਨੂੰ ਮਾਰ ਦਿੰਦੇ ਹਨ। ਵਿਲਾਇਤ ਵਿੱਚ ਕੀ - ਕੀ ਹੁੰਦਾ ਰਹਿੰਦਾ ਹੈ। ਸ਼ਾਹੂਕਾਰਾਂ ਤੇ, ਰਾਜਿਆਂ ਤੇ ਤਾਂ ਮੁਸੀਬਤ ਹੈ। ਇੱਥੇ ਵੀ ਜੋ ਰਾਜੇ ਸਨ ਉਹ ਪ੍ਰਜਾ ਬਣ ਗਏ ਹਨ। ਰਾਜਿਆਂ ਤੇ ਫਿਰ ਪ੍ਰਜਾ ਦਾ ਰਾਜ ਹੋ ਗਿਆ ਹੈ। ਡਰਾਮਾ ਵਿੱਚ ਇਵੇਂ ਨੂੰਧ ਹੈ। ਪਿਛਾੜੀ ਵਿੱਚ ਹੀ ਇਹ ਹਾਲ ਹੁੰਦਾ ਹੈ। ਬਹੁਤ ਹੀ ਆਪਸ ਵਿੱਚ ਲੜਦੇ ਰਹਿਣਗੇ। ਤੁਸੀਂ ਜਾਣਦੇ ਹੋ ਕਲਪ ਪਹਿਲੇ ਵੀ ਇਵੇਂ ਹੋਇਆ ਸੀ। ਤੁਸੀਂ ਗੁਪਤ ਵੇਸ਼ ਵਿੱਚ ਦਿਲ ਤੇ ਜਾਨ, ਸਿਕਵਾ ਪ੍ਰੇਮ ਨਾਲ ਆਪਣਾ ਗੁਆਇਆ ਹੋਇਆ ਰਾਜ ਲੈਂਦੇ ਹੋ। ਤੁਹਾਨੂੰ ਪਹਿਚਾਣ ਮਿਲੀ ਹੈ - ਅਸੀਂ ਤਾਂ ਮਾਲਿਕ ਸੀ, ਸੂਰਜਵੰਸ਼ੀ ਦੇਵਤਾ ਸੀ। ਹੁਣ ਫਿਰ ਇਹ ਬਣਨ ਦੇ ਲਈ ਪੁਰਸ਼ਾਰਥ ਕਰ ਰਹੇ ਹੋ ਕਿਓਂਕਿ ਇੱਥੇ ਤੁਸੀਂ ਸੱਤ ਨਾਰਾਇਣ ਦੀ ਕਥਾ ਸੁਣ ਰਹੇ ਹੋ ਨਾ। ਬਾਪ ਦੁਆਰਾ ਅਸੀਂ ਨਰ ਤੋਂ ਨਾਰਾਇਣ ਕਿਵੇਂ ਬਣੇ? ਬਾਪ ਆਕੇ ਰਾਜਯੋਗ ਸਿਖਾਉਂਦੇ ਹਨ। ਭਗਤੀ ਮਾਰਗ ਵਿੱਚ ਇਹ ਕੋਈ ਸਿਖਾ ਨਾ ਸਕੇ। ਕੋਈ ਵੀ ਮਨੁੱਖ ਨੂੰ ਬਾਪ, ਟੀਚਰ, ਗੁਰੂ ਨਹੀਂ ਕਹਾਂਗੇ। ਭਗਤੀ ਵਿੱਚ ਕਿੰਨੀਆਂ ਪੁਰਾਣੀਆਂ ਕਹਾਣੀਆਂ ਬੈਠ ਸੁਣਾਉਂਦੇ ਹਨ। ਹੁਣ ਤੁਸੀਂ ਬੱਚਿਆਂ ਨੂੰ 21 ਜਨਮ ਵਿਸ਼ਰਾਮ ਪਾਉਣ ਦੇ ਲਈ ਪਾਵਨ ਤਾਂ ਜਰੂਰ ਬਣਨਾ ਪਵੇ।

ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਅੱਧਾਕਲਪ ਤਾਂ ਡਰਾਮਾ ਅਨੁਸਾਰ ਦੇਹ - ਅਭਿਮਾਨੀ ਹੋ ਰਹਿੰਦੇ ਹੋ, ਹੁਣ ਦੇਹੀ - ਅਭਿਮਾਨੀ ਬਣਨਾ ਹੈ। ਡਰਾਮਾ ਅਨੁਸਾਰ ਹੁਣ ਪੁਰਾਣੀ ਦੁਨੀਆਂ ਨੂੰ ਬਦਲ ਨਵਾਂ ਬਣਾਉਣਾ ਹੈ। ਦੁਨੀਆਂ ਤਾਂ ਇੱਕ ਹੀ ਹੈ। ਪੁਰਾਣੀ ਦੁਨੀਆਂ ਤੋਂ ਫਿਰ ਨਵੀਂ ਬਣੇਗੀ। ਨਵੀਂ ਦੁਨੀਆਂ ਵਿੱਚ ਨਵਾਂ ਭਾਰਤ ਸੀ ਤਾਂ ਉਸ ਵਿੱਚ ਦੇਵੀ - ਦੇਵਤਾ ਸੀ, ਕੈਪੀਟਲ ਵੀ ਜਾਣਦੇ ਹੋ, ਜਮੁਨਾ ਦਾ ਕੰਠਾ ਸੀ, ਜਿਸ ਨੂੰ ਪਰੀਸਤਾਨ ਵੀ ਕਹਿੰਦੇ ਸੀ। ਇੱਥੇ ਨੈਚੁਰਲ ਬਿਊਟੀ ਰਹਿੰਦੀ ਹੈ। ਆਤਮਾ ਪਵਿੱਤਰ ਬਣ ਜਾਂਦੀ ਹੈ ਤਾਂ ਪਵਿੱਤਰ ਆਤਮਾ ਨੂੰ ਸ਼ਰੀਰ ਵੀ ਪਵਿੱਤਰ ਮਿਲਦਾ ਹੈ। ਬਾਪ ਕਹਿੰਦੇ ਹਨ ਮੈਂ ਆਕੇ ਤੁਹਾਨੂੰ ਹਸੀਨ ਸੋ ਦੇਵੀ - ਦੇਵਤਾ ਬਣਾਉਂਦਾ ਹਾਂ। ਤੁਸੀਂ ਬੱਚੇ ਆਪਣੀ ਜਾਂਚ ਕਰਦੇ ਰਹੋ, ਕੋਈ ਸਾਡੇ ਵਿੱਚ ਅਵਗੁਣ ਤਾਂ ਨਹੀਂ ਹੈ? ਯਾਦ ਵਿੱਚ ਰਹਿੰਦੇ ਹਨ? ਪੜ੍ਹਾਈ ਵੀ ਪੜ੍ਹਨੀ ਹੈ। ਇਹ ਹੈ ਬਹੁਤ ਵੱਡੀ ਪੜ੍ਹਾਈ। ਇੱਕ ਹੀ ਪੜ੍ਹਾਈ ਹੈ, ਉਸ ਪੜ੍ਹਾਈ ਵਿੱਚ ਤਾਂ ਕਿੰਨੇ ਕਿਤਾਬ ਆਦਿ ਪੜ੍ਹਦੇ ਹਨ। ਇਹ ਪੜ੍ਹਾਈ ਹੈ ਉੱਚ ਤੇ ਉੱਚ, ਪੜ੍ਹਾਉਣ ਵਾਲਾ ਵੀ ਹੈ ਉੱਚ ਤੇ ਉੱਚ ਸ਼ਿਵਬਾਬਾ। ਇਵੇਂ ਨਹੀਂ ਕਿ ਸ਼ਿਵਬਾਬਾ ਕੋਈ ਇਸ ਦੁਨੀਆਂ ਦਾ ਮਾਲਿਕ ਹੈ। ਵਿਸ਼ਵ ਦੇ ਮਾਲਿਕ ਤਾਂ ਤੁਸੀਂ ਬਣਦੇ ਹੋ ਨਾ। ਕਿੰਨੀ ਨਵੀਂਆਂ - ਨਵੀਂਆਂ ਡੂੰਗੀਆਂ ਗੱਲਾਂ ਤੁਹਾਨੂੰ ਸੁਣਾਉਂਦੇ ਰਹਿੰਦੇ ਹਨ। ਮਨੁੱਖ ਸਮਝਦੇ ਹਨ ਪਰਮਾਤਮਾ ਸ੍ਰਿਸ਼ਟੀ ਦਾ ਮਾਲਿਕ ਹੈ। ਬਾਪ ਸਮਝਾਉਂਦੇ ਹਨ - ਮਿੱਠੇ - ਮਿੱਠੇ ਬੱਚਿਓ, ਮੈ ਇਸ ਸ੍ਰਿਸ਼ਟੀ ਦਾ ਮਾਲਿਕ ਨਹੀਂ ਹਾਂ। ਤੁਸੀਂ ਮਾਲਿਕ ਬਣਦੇ ਹੋ ਅਤੇ ਫਿਰ ਰਾਜ ਗੁਆਉਂਦੇ ਹੋ। ਫਿਰ ਬਾਪ ਆਕੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਵਿਸ਼ਵ ਇਸ ਨੂੰ ਹੀ ਕਿਹਾ ਜਾਂਦਾ ਹੈ। ਮੂਲਵਤਨ ਤੇ ਸੁਕਸ਼ਮਵਤਨ ਦੀ ਗੱਲ ਨਹੀਂ ਹੈ। ਮੂਲਵਤਨ ਤੋਂ ਤੁਸੀਂ ਇੱਥੇ ਆਕੇ 84 ਜਨਮ ਦਾ ਚੱਕਰ ਲਗਾਉਂਦੇ ਹੋ। ਫਿਰ ਬਾਪ ਨੂੰ ਆਉਣਾ ਪੈਂਦਾ ਹੈ। ਹੁਣ ਫਿਰ ਤੁਹਾਨੂੰ ਪੁਰਸ਼ਾਰਥ ਕਰਾਉਂਦਾ ਹਾਂ - ਉਹ ਪ੍ਰਾਲਬੱਧ ਪਾਉਣ ਦੇ ਲਈ, ਜੋ ਤੁਸੀਂ ਗੁਆਈ ਹੈ। ਹਾਰ ਅਤੇ ਜਿੱਤ ਦਾ ਖੇਡ ਹੈ ਨਾ। ਇਹ ਰਾਵਣ ਰਾਜ ਖਤਮ ਹੋਣਾ ਹੈ। ਬਾਪ ਕਿੰਨਾ ਸਹਿਜ ਰੀਤੀ ਸਮਝਾਉਂਦੇ ਹਨ। ਬਾਪ ਆਪ ਬੈਠ ਪੜ੍ਹਾਉਂਦੇ ਹਨ। ਉੱਥੇ ਤਾਂ ਮਨੁੱਖ, ਮਨੁੱਖ ਨੂੰ ਪੜ੍ਹਾਉਂਦੇ ਹਨ। ਹੋ ਤੁਸੀਂ ਵੀ ਮਨੁੱਖ ਪਰ ਬਾਪ ਤੁਸੀਂ ਆਤਮਾਵਾਂ ਨੂੰ ਬੈਠ ਪੜ੍ਹਾਉਂਦੇ ਹਨ। ਪੜ੍ਹਾਈ ਦੇ ਸੰਸਕਾਰ ਆਤਮਾ ਵਿੱਚ ਹੀ ਰਹਿੰਦੇ ਹਨ। ਹੁਣ ਤੁਸੀਂ ਬਹੁਤ ਨਾਲੇਜਫੁੱਲ ਹੋ, ਉਹ ਸਭ ਹੈ ਭਗਤੀ ਦੀ ਨਾਲੇਜ। ਕਮਾਈ ਦੇ ਲਈ ਵੀ ਨਾਲੇਜ ਹੈ। ਸ਼ਾਸਤਰਾਂ ਦੀ ਵੀ ਨਾਲੇਜ ਹੈ। ਇਹ ਹੈ ਰੂਹਾਨੀ ਨਾਲੇਜ। ਤੁਹਾਡੀ ਰੂਹ ਨੂੰ ਰੂਹਾਨੀ ਬਾਪ ਬੈਠ ਨਾਲੇਜ ਸੁਣਾਉਂਦੇ ਹਨ। 5 ਹਜ਼ਾਰ ਵਰ੍ਹੇ ਪਹਿਲੇ ਵੀ ਤੁਸੀਂ ਸੁਣੀ ਸੀ। ਸਾਰੇ ਮਨੁੱਖ ਸ੍ਰਿਸ਼ਟੀ ਭਰ ਵਿੱਚ ਇਵੇਂ ਕਦੀ ਕੋਈ ਪੜ੍ਹਾਉਂਦਾ ਨਹੀਂ ਹੋਵੇਗਾ। ਕਿਸੇ ਨੂੰ ਵੀ ਪਤਾ ਨਹੀਂ, ਈਸ਼ਵਰ ਕਿਵੇਂ ਪੜ੍ਹਾਉਂਦੇ ਹਨ?

ਤੁਸੀਂ ਬੱਚੇ ਜਾਣਦੇ ਹੋ ਹੁਣ ਉਸ ਪੜ੍ਹਾਈ ਨਾਲ ਕਿੰਗਡਮ ਸਥਾਪਨ ਹੋ ਰਹੀ ਹੈ। ਜੋ ਚੰਗੀ ਰੀਤੀ ਪੜ੍ਹਦੇ ਅਤੇ ਸ਼੍ਰੀਮਤ ਤੇ ਚਲਦੇ ਹਨ ਉਹ ਹਾਈਐਸਟ ਬਣਦੇ ਹਨ ਅਤੇ ਜੋ ਬਾਪ ਦੀ ਜਾਏ ਨਿੰਦਾ ਕਰਾਉਂਦੇ ਹਨ, ਹੱਥ ਛੱਡ ਜਾਂਦੇ ਹਨ ਪ੍ਰਜਾ ਵਿੱਚ ਬਹੁਤ ਘੱਟ ਪਦ ਪਾਉਂਦੇ ਹਨ। ਬਾਪ ਤਾਂ ਇੱਕ ਹੀ ਪੜ੍ਹਾਈ ਪੜ੍ਹਾਉਂਦੇ ਹਨ। ਪੜ੍ਹਾਈ ਵਿੱਚ ਕਿੰਨੀ ਮਾਰਜਿਨ ਹੈ। ਡੀ.ਟੀ. ਕਿੰਗਡਮ ਸੀ ਨਾ। ਇੱਕ ਹੀ ਬਾਪ ਹੈ ਜੋ ਇੱਥੇ ਆਕੇ ਕਿੰਗਡਮ ਸਥਾਪਨ ਕਰਦੇ ਹੈ। ਬਾਕੀ ਇਹ ਸਭ ਵਿਨਾਸ਼ ਹੋ ਜਾਣਾ ਹੈ। ਬਾਪ ਕਹਿੰਦੇ ਹਨ - ਬੱਚੇ, ਹੁਣ ਜਲਦੀ ਤਿਆਰੀ ਕਰੋ। ਗਫ਼ਲਤ ਵਿੱਚ ਟਾਈਮ ਵੇਸਟ ਨਹੀਂ ਕਰੋ। ਯਾਦ ਨਹੀਂ ਕਰਦੇ ਹਨ ਤਾਂ ਮੋਸ੍ਟ ਵੈਲਯੂਬਲ ਟਾਈਮ ਨੁਕਸਾਨ ਹੁੰਦਾ ਹੈ। ਸ਼ਰੀਰ ਨਿਰਵਾਹ ਅਰਥ ਧੰਧਾ ਆਦਿ ਭਾਵੇਂ ਕਰੋ ਫਿਰ ਵੀ ਹੱਥ ਕਾਰ ਡੇ ਦਿਲ ਯਾਰ ਡੇ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਰਜਾਈ ਤੁਹਾਨੂੰ ਮਿਲ ਜਾਏਗੀ। ਖ਼ੁਦਾ ਦੋਸਤ ਦੀ ਕਹਾਣੀ ਵੀ ਸੁਣੀ ਹੈ ਨਾ। ਅਲਾਹ ਅਵਲਦੀਨ ਦਾ ਵੀ ਨਾਟਕ ਵਿਖਾਉਂਦੇ ਹਨ। ਠੱਕਾ ਕਰਨ ਨਾਲ ਖਜ਼ਾਨਾ ਨਿਕਲ ਆਇਆ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ - ਅਲਾਹ ਤੁਹਾਨੂੰ ਠੱਕਾ ਕਰਨ ਨਾਲ ਕੀ ਤੋਂ ਕੀ ਬਣਾਉਂਦੇ ਹਨ। ਝੱਟ ਦਿਵਯ ਦ੍ਰਿਸ਼ਟੀ ਤੋਂ ਬੈਕੁੰਠ ਚਲੇ ਜਾਂਦੇ ਹੋ। ਅੱਗੇ ਬੱਚੀਆਂ ਆਪਸ ਵਿੱਚ ਮਿਲਕੇ ਬੈਠਦੀ ਸੀ, ਫਿਰ ਆਪ ਹੀ ਚਲੀ ਜਾਂਦੀ ਸੀ ਧਿਆਨ ਵਿੱਚ। ਫਿਰ ਜਾਦੂ ਕਹਿ ਦਿੰਦੇ ਸੀ। ਤਾਂ ਉਹ ਬੰਦ ਕਰ ਦਿੱਤੇ ਹਨ। ਤਾਂ ਇਹ ਸਭ ਗੱਲਾਂ ਹਨ ਇਸ ਸਮੇਂ ਦੀ। ਹਾਤਮਤਾਈ ਦੀ ਵੀ ਕਹਾਣੀ ਹੈ। ਮੁਹਲਰਾ ਮੁੱਖ ਵਿੱਚ ਪਾਉਂਦੇ ਸੀ ਤਾਂ ਮਾਇਆ ਗੁੰਮ ਹੋ ਜਾਂਦੀ ਸੀ। ਮੁਹਲਰਾ ਕੱਢਣ ਨਾਲ ਮਾਇਆ ਆ ਜਾਂਦੀ ਸੀ। ਭੇਦ ਤਾਂ ਕੋਈ ਸਮਝ ਨਾ ਸਕੇ। ਬਾਪ ਕਹਿੰਦੇ ਹਨ ਬੱਚੇ ਮੁੱਖ ਵਿੱਚ ਮੁਲਹਰਾ ਪਾ ਲਓ। ਤੁਸੀਂ ਸ਼ਾਂਤੀ ਦੇ ਸਾਗਰ ਹੋ, ਆਤਮਾ ਸ਼ਾਂਤੀ ਵਿੱਚ ਆਪਣੇ ਸਵਧਰ੍ਮ ਵਿੱਚ ਰਹਿੰਦੀ ਹੈ। ਸਤਯੁਗ ਵਿੱਚ ਵੀ ਜਾਣਦੇ ਹਨ ਕਿ ਅਸੀਂ ਆਤਮਾ ਹੈ। ਬਾਕੀ ਪਰਮਾਤਮਾ ਬਾਪ ਨੂੰ ਕੋਈ ਵੀ ਨਹੀਂ ਜਾਣਦੇ। ਕਦੀ ਵੀ ਕੋਈ ਪੁੱਛੇ - ਬੋਲੋ ਉੱਥੇ ਵਿਕਾਰ ਦਾ ਨਾਮ ਨਹੀਂ ਹੈ। ਹੈ ਹੀ ਵਾਇਸਲੈਸ ਵਰਲਡ। 5 ਵਿਕਾਰ ਉੱਥੇ ਹੁੰਦੇ ਹੀ ਨਹੀਂ। ਦੇਹ ਅਭਿਮਾਨ ਹੀ ਨਹੀਂ। ਮਾਇਆ ਦੇ ਰਾਜ ਵਿੱਚ ਦੇਹ - ਅਭਿਮਾਨੀ ਬਣਦੇ ਹਨ, ਉੱਥੇ ਹੁੰਦੇ ਹੀ ਹਨ ਮੋਹਜੀਤ। ਇਸ ਪੁਰਾਣੀ ਦੁਨੀਆਂ ਤੋਂ ਨਸ਼ਟਾਮੋਹ ਹੋਣਾ ਹੈ। ਵੈਰਾਗ ਤਾਂ ਉਨ੍ਹਾਂ ਨੂੰ ਆਉਂਦਾ ਹੈ ਜੋ ਘਰਬਾਰ ਛੱਡਦੇ ਹਨ। ਤੁਹਾਨੂੰ ਤਾਂ ਘਰਬਾਰ ਨਹੀਂ ਛਡਣਾ ਹੈ। ਬਾਪ ਦੀ ਯਾਦ ਵਿੱਚ ਰਹਿੰਦੇ ਇਹ ਪੁਰਾਣਾ ਸ਼ਰੀਰ ਛੱਡਕੇ ਜਾਣਾ ਹੈ। ਸਭ ਦਾ ਹਿਸਾਬ - ਕਿਤਾਬ ਚੁਕਤੁ ਹੋਣਾ ਹੈ। ਫਿਰ ਚਲੇ ਜਾਣਗੇ ਘਰ। ਇਹ ਕਲਪ - ਕਲਪ ਹੁੰਦਾ ਹੈ। ਤੁਹਾਡੀ ਬੁੱਧੀ ਹੁਣ ਦੂਰ - ਦੂਰ ਉੱਪਰ ਜਾਂਦੀ ਹੈ, ਉਹ ਲੋਕ ਵੇਖਦੇ ਹਨ ਕਿੱਥੇ ਤਕ ਸਾਗਰ ਹੈ? ਸੂਰਜ - ਚੰਦ ਵਿੱਚ ਕੀ ਹੈ? ਅੱਗੇ ਸਮਝਦੇ ਸੀ ਇਹ ਦੇਵਤਾ ਹਨ। ਤੁਸੀਂ ਕਹਿੰਦੇ ਹੋ ਇਹ ਤਾਂ ਮਾਂਡਵੇ ਦੀਆਂ ਬੱਤੀਆਂ ਹਨ। ਇੱਥੇ ਖੇਡ ਹੁੰਦਾ ਹੈ। ਤਾਂ ਇਹ ਬੱਤੀਆਂ ਵੀ ਇੱਥੇ ਹਨ। ਮੂਲਵਤਨ, ਸੁਕਸ਼ਮਵਤਨ ਵਿੱਚ ਇਹ ਹੁੰਦਾ ਨਹੀਂ। ਉੱਥੇ ਖੇਡ ਹੀ ਨਹੀਂ। ਇਹ ਅਨਾਦਿ ਖੇਡ ਚਲਾ ਆਉਂਦਾ ਹੈ। ਚੱਕਰ ਫਿਰਦਾ ਰਹਿੰਦਾ ਹੈ, ਪ੍ਰਲ੍ਯ ਹੁੰਦੀ ਨਹੀਂ। ਭਾਰਤ ਤਾਂ ਅਵਿਨਾਸ਼ੀ ਖੰਡ ਹੈ, ਇਸ ਵਿੱਚ ਮਨੁੱਖ ਰਹਿੰਦੇ ਹੀ ਹਨ, ਜਲਮਾਈ ਹੁੰਦੀ ਨਹੀਂ। ਪਸ਼ੂ - ਪੰਛੀ ਆਦਿ ਜੋ ਵੀ ਹਨ, ਸਭ ਹੋਣਗੇ। ਬਾਕੀ ਜੋ ਵੀ ਖੰਡ ਹੈ, ਉਹ ਸਤਯੁਗ - ਤ੍ਰੇਤਾ ਵਿੱਚ ਰਹਿੰਦੇ ਨਹੀਂ। ਤੁਸੀਂ ਜੋ ਕੁਝ ਦਿਵਯ ਦ੍ਰਿਸ਼ਟੀ ਨਾਲ ਵੇਖਿਆ ਹੈ, ਉਹ ਫਿਰ ਪ੍ਰੈਕਟੀਕਲ ਵਿੱਚ ਵੇਖੋਗੇ। ਪ੍ਰੈਕਟੀਕਲ ਵਿੱਚ ਤੁਸੀਂ ਬੈਕੁੰਠ ਵਿੱਚ ਜਾਕੇ ਰਾਜ ਕਰੋਗੇ। ਜਿਸ ਦੇ ਲਈ ਪੁਰਸ਼ਾਰਥ ਕਰਦੇ ਰਹਿੰਦੇ ਹੋ, ਫਿਰ ਵੀ ਬਾਪ ਕਹਿੰਦੇ ਹਨ ਯਾਦ ਦੀ ਬੜੀ ਮਿਹਨਤ ਹੈ। ਮਾਇਆ ਯਾਦ ਕਰਨ ਨਹੀਂ ਦਿੰਦੇ ਹਨ। ਬਹੁਤ ਪਿਆਰ ਨਾਲ ਬਾਬਾ ਨੂੰ ਯਾਦ ਕਰਨਾ ਹੈ। ਅਗਿਆਨ ਕਾਲ ਵਿੱਚ ਵੀ ਪਿਆਰ ਨਾਲ ਬਾਪ ਦੀ ਮਹਿਮਾ ਕਰਦੇ ਹਨ। ਸਾਡਾ ਫਲਾਣਾ ਇਵੇਂ ਸੀ, ਫਲਾਣੇ ਮਰਤਬੇ ਵਾਲਾ ਸੀ। ਹੁਣ ਤੁਹਾਡੀ ਬੁੱਧੀ ਵਿੱਚ ਸਾਰਾ ਸ੍ਰਿਸ਼ਟੀ ਚੱਕਰ ਬੈਠਾ ਹੋਇਆ ਹੈ। ਸਭ ਧਰਮਾਂ ਦੀ ਨਾਲੇਜ ਹੈ। ਜਿਵੇਂ ਉੱਥੇ ਰੂਹਾਂ ਦਾ ਸੀਜਰਾ ਹੈ, ਇੱਥੇ ਫਿਰ ਮਨੁੱਖ ਸ੍ਰਿਸ਼ਟੀ ਦੀ ਸਿਜਰਾ ਹੈ। ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ ਬ੍ਰਹਮਾ ਹੈ। ਫਿਰ ਹੈ ਤੁਹਾਡੀ ਬਿਰਾਦਰੀ। ਸ੍ਰਿਸ਼ਟੀ ਤਾਂ ਚਲਦੀ ਰਹਿੰਦੀ ਹੈ ਨਾ।

ਬਾਪ ਸਮਝਾਉਂਦੇ ਹਨ - ਬੱਚੇ, ਨਰ ਤੋਂ ਨਰਾਇਣ ਬਣਨਾ ਹੈ ਤਾਂ ਤੁਹਾਡੀ ਜੋ ਕਥਨੀ ਹੈ, ਉਹ ਹੀ ਕਰਨੀ ਹੋਵੇ। ਪਹਿਲੇ ਆਪਣੀ ਅਵਸਥਾ ਨੂੰ ਵੇਖਣਾ ਹੈ। ਬਾਬਾ ਅਸੀਂ ਤਾਂ ਤੁਹਾਡੇ ਤੋਂ ਪੂਰਾ ਵਰਸਾ ਲੈਕੇ ਹੀ ਛੱਡਾਂਗੇ, ਤਾਂ ਉਹ ਚਲਨ ਵੀ ਚਾਹੀਦੀ ਹੈ। ਇਹ ਇੱਕ ਹੀ ਪੜ੍ਹਾਈ ਹੈ, ਨਰ ਤੋਂ ਨਾਰਾਇਣ ਬਣਨ ਦੀ। ਇਹ ਤੁਹਾਨੂੰ ਬਾਪ ਹੀ ਪੜ੍ਹਾਉਂਦੇ ਹਨ। ਰਾਜਿਆਂ ਦਾ ਰਾਜਾ ਤੁਸੀਂ ਹੀ ਬਣਦੇ ਹੋ, ਹੋਰ ਕੋਈ ਖੰਡ ਵਿੱਚ ਹੁੰਦੇ ਨਹੀਂ। ਤੁਸੀਂ ਪਵਿੱਤਰ ਰਾਜੇ ਬਣਦੇ ਹੋ, ਫਿਰ ਬਗੈਰ ਲਾਈਟ ਵਾਲੇ ਅਪਵਿੱਤਰ ਰਾਜੇ ਪਵਿੱਤਰ ਰਾਜਿਆਂ ਦੇ ਮੰਦਿਰ ਬਣਾਕੇ ਪੂਜਾ ਕਰਦੇ ਹਨ। ਹੁਣ ਤੁਸੀਂ ਪੜ੍ਹ ਰਹੇ ਹੋ। ਸਟੂਡੈਂਟ ਟੀਚਰ ਨੂੰ ਕਿਓਂ ਭੁੱਲਦੇ ਹਨ! ਕਹਿੰਦੇ ਹਨ ਬਾਬਾ ਮਾਇਆ ਭੁਲਾ ਦਿੰਦੀ ਹੈ। ਦੋਸ਼ ਫਿਰ ਮਾਇਆ ਤੇ ਰੱਖ ਦਿੰਦੇ ਹਨ। ਅਰੇ, ਯਾਦ ਤਾਂ ਤੁਹਾਨੂੰ ਕਰਨਾ ਹੈ। ਮੁੱਖ ਟੀਚਰ ਇੱਕ ਹੀ ਹੈ, ਬਾਕੀ ਹੋਰ ਸਭ ਹਨ ਨਾਇਬ ਟੀਚਰਸ। ਬਾਪ ਨੂੰ ਭੁੱਲ ਜਾਂਦੇ ਹੋ, ਚੰਗਾ ਟੀਚਰ ਨੂੰ ਯਾਦ ਕਰੋ। ਤੁਹਾਨੂੰ 3 ਚਾਂਸ ਦਿੱਤੇ ਜਾਂਦੇ ਹਨ। ਇੱਕ ਭੁੱਲੇ ਤਾਂ ਦੂਜੇ ਨੂੰ ਯਾਦ ਕਰੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਤੋਂ ਪੂਰਾ ਵਰਸਾ ਲੈਣ ਦੇ ਲਈ ਜੋ ਕਥਨੀ ਹੋ ਉਹ ਹੀ ਕਰਨੀ ਹੈ, ਇਸਦਾ ਪੁਰਸ਼ਾਰਥ ਕਰਨਾ ਹੈ। ਮੋਹਜੀਤ ਬਣਨਾ ਹੈ।

2. ਹਮੇਸ਼ਾ ਯਾਦ ਰਹੇ ਕਿ ਅਸੀ ਸ਼ਾਂਤੀ ਦੇ ਸਾਗਰ ਦੇ ਬੱਚੇ ਹਾਂ, ਅਸੀਂ ਸ਼ਾਂਤੀ ਵਿੱਚ ਰਹਿਣਾ ਹੈ। ਮੁੱਖ ਵਿੱਚ ਮੁਹਲਰਾ ਪਾ ਲੈਣਾ ਹੈ। ਗਫ਼ਲਤ ਵਿੱਚ ਆਪਣਾ ਟਾਈਮ ਵੇਸਟ ਨਹੀਂ ਕਰਨਾ ਹੈ।

ਵਰਦਾਨ:-
ਸੰਗਠਨ ਰੂਪੀ ਕਿਲੇ ਨੂੰ ਮਜ਼ਬੂਤ ਬਣਾਉਣ ਵਾਲੇ ਸਰਵ ਦੇ ਸਨੇਹੀ ਸੰਤੁਸ਼ਟ ਆਤਮਾ ਭਵ।

ਸੰਗਠਨ ਦੀ ਸ਼ਕਤੀ ਵਿਸ਼ੇਸ਼ ਸ਼ਕਤੀ ਹੈ। ਇੱਕਮਤ ਸੰਗਠਨ ਦੇ ਕਿਲੇ ਨੂੰ ਕੋਈ ਵੀ ਹਿਲਾ ਨਹੀਂ ਸਕਦਾ। ਲੇਕਿਨ ਇਸ ਦਾ ਆਧਾਰ ਹੈ ਇੱਕ ਦੂਜੇ ਦੇ ਸਨੇਹੀ ਬਣ ਸਭ ਨੂੰ ਰਿਗਾਰਡ ਦੇਣਾ ਅਤੇ ਖੁਦ ਸੰਤੁਸ਼ਟ ਰਹਿ ਕੇ ਸਭ ਨੂੰ ਸੰਤੁਸ਼ਟ ਕਰਨਾ। ਨਾ ਕੋਈ ਡਿਸਟਰਬ ਹੋਵੇ ਅਤੇ ਨਾ ਜੀ ਕੋਈ ਡਿਸਟਰਬ ਕਰੇ। ਸਭ ਇੱਕ ਦੂਜੇ ਨੂੰ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦਾ ਸਹਿਯੋਗ ਦਿੰਦੇ ਰਹਿਣ ਤਾਂ ਇਹ ਸੰਗਠਨ ਦਾ ਕਿਲਾ ਮਜ਼ਬੂਤ ਹੋ ਜਾਵੇਗਾ। ਸੰਗਠਨ ਦੀ ਸ਼ਕਤੀ ਹੀ ਵਿਜੇ ਦਾ ਵਿਸ਼ੇਸ਼ ਆਧਾਰ ਹੈ

ਸਲੋਗਨ:-
ਜਦੋਂ ਹਰ ਕਰਮ ਠੀਕ ਅਤੇ ਯੁਕਤੀਯੁਕਤ ਹੋਵੇ ਫਿਰ ਕਹਾਂਗੇ ਪਵਿੱਤਰ ਆਤਮਾ।

ਅਵਿਅਕਤ ਇਸ਼ਾਰੇ :- ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।

ਹਰ ਇੱਕ ਬੱਚਾ ਜੋ ਖੁਦ ਦੇ ਪ੍ਰਤੀ ਅਤੇ ਸੇਵਾ ਦੇ ਪ੍ਰਤੀ ਉਮੰਗਾਂ ਦੇ ਚੰਗੇ - ਚੰਗੇ ਸੰਕਲਪ ਕਰਦਾ ਹੈ ਕਿ ਹੁਣ ਤੋਂ ਇਹ ਕਰਾਂਗੇ, ਇਵੇਂ ਕਰਾਂਗੇ, ਜਰੂਰ ਕਰਾਂਗੇ, ਕਰਕੇ ਵਿਖਾਵਾਂਗੇ…ਅਜਿਹੇ ਸ੍ਰੇਸ਼ਠ ਸੰਕਲਪ ਦੇ ਬੀਜ ਜੋ ਬਾਊਂਦੇ ਹੋ, ਉਸ ਸੰਕਲਪ ਨੂੰ ਮਤਲਬ ਬੀਜ ਨੂੰ ਪ੍ਰੈਕਟਿਕਲ ਵਿਚ ਲਿਆਉਣ ਦੀ ਪਾਲਣਾ ਕਰਦੇ ਰਹੋ ਤਾਂ ਉਹ ਬੀਜ ਫਲ ਸਵਰੂਪ ਬਣ ਜਾਵੇਗਾ।