09.09.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਯੋਗਬਲ ਨਾਲ ਬੁਰੇ ਸੰਸਕਾਰਾਂ ਨੂੰ ਪਰਿਵਰਤਨ ਕਰ ਸਵੈ ਵਿੱਚ ਚੰਗੇ ਸੰਸਕਾਰ ਪਾਓ। ਗਿਆਨ ਅਤੇ
ਪਵਿੱਤਰਤਾ ਦੇ ਸੰਸਕਾਰ ਚੰਗੇ ਸੰਸਕਾਰ ਹਨ"
ਪ੍ਰਸ਼ਨ:-
ਤੁਸੀਂ ਬੱਚਿਆਂ
ਦਾ ਬਰਥ ਰਾਈਟ ਕਿਹੜਾ ਹੈ? ਤੁਹਾਨੂੰ ਹੁਣ ਕਿਹੜੀ ਫੀਲਿੰਗ ਆਉਂਦੀ ਹੈ?
ਉੱਤਰ:-
ਤੁਹਾਡਾ ਬਰਥ
ਰਾਈਟ ਹੈ ਮੁਕਤੀ ਅਤੇ ਜੀਵਨਮੁਕਤੀ। ਤੁਹਾਨੂੰ ਹੁਣ ਫੀਲਿੰਗ ਆਉਂਦੀ ਹੈ ਕਿ ਅਸੀਂ ਬਾਪ ਨਾਲ ਵਾਪਿਸ
ਘਰ ਜਾਣਾ ਹੈ। ਤੁਸੀਂ ਜਾਣਦੇ ਹੋ - ਬਾਪ ਆਏ ਹਨ ਭਗਤੀ ਦਾ ਫ਼ਲ ਮੁਕਤੀ ਅਤੇ ਜੀਵਨ ਮੁਕਤੀ ਦਿੰਦੇ ਹਨ।
ਹੁਣ ਸਭਨੂੰ ਸ਼ਾਂਤੀਧਾਮ ਜਾਣਾ ਹੈ। ਸਭਨੂੰ ਆਪਣੇ ਘਰ ਦਾ ਦੀਦਾਰ ਕਰਨਾ ਹੈ।
ਓਮ ਸ਼ਾਂਤੀ
ਮਨੁੱਖ ਬਾਪ ਨੂੰ ਸੱਚਾ ਪਾਤਸ਼ਾਹ ਵੀ ਕਹਿੰਦੇ ਹਨ। ਅੰਗਰੇਜ਼ੀ ਵਿੱਚ ਪਾਤਸ਼ਾਹ ਨਹੀਂ ਕਹਿੰਦੇ, ਉਸ ਵਿੱਚ
ਸੱਚਾ ਫ਼ਾਦਰ ਕਹਿੰਦੇ ਹਨ। ਗੌਡ ਫ਼ਾਦਰ ਇਜ ਟਰੁਥ ਕਹਿੰਦੇ ਹਨ। ਭਾਰਤ ਵਿੱਚ ਹੀ ਕਹਿੰਦੇ ਹਨ ਸੱਚਾ
ਪਾਤਸ਼ਾਹ। ਹੁਣ ਫ਼ਰਕ ਤਾਂ ਬਹੁਤ ਹੈ, ਉਹ ਸਿਰਫ਼ ਸੱਚ ਕਹਿੰਦੇ ਹਨ, ਸੱਚ ਸਿਖਾਉਂਦੇ ਹਨ, ਸੱਚਾ ਬਣਾਉਂਦੇ
ਹਨ। ਇੱਥੇ ਕਹਿੰਦੇ ਹਨ ਸੱਚਾ ਪਾਤਸ਼ਾਹ। ਸੱਚਾ ਵੀ ਬਣਾਉਂਦੇ ਹਨ ਹੋਰ ਸੱਚਖੰਡ ਦਾ ਬਾਦਸ਼ਾਹ ਵੀ
ਬਣਾਉਂਦੇ ਹਨ। ਇਹ ਤਾਂ ਬਰਾਬਰ ਹੈ - ਮੁਕਤੀ ਵੀ ਦਿੰਦੇ, ਜੀਵਨਮੁਕਤੀ ਵੀ ਦਿੰਦੇ ਹਨ, ਜਿਸਨੂੰ ਭਗਤੀ
ਦਾ ਫ਼ਲ ਵੀ ਕਹਿੰਦੇ ਹਨ। ਲਿਬਰੇਸ਼ਨ ਅਤੇ ਫਿਉਜ਼ਨ। ਭਗਤੀ ਦਾ ਫ਼ਲ ਦਿੰਦੇ ਹਨ ਅਤੇ ਲਿਬਰੇਟ ਕਰਦੇ ਹਨ।
ਬੱਚੇ ਜਾਣਦੇ ਹਨ ਸਾਨੂੰ ਦੋਵੇਂ ਦਿੰਦੇ ਹਨ। ਲਿਬਰੇਟ ਤਾਂ ਸਭਨੂੰ ਕਰਦੇ ਹਨ, ਫ਼ਲ ਤੁਹਾਨੂੰ ਦਿੰਦੇ
ਹਨ। ਲਿਬਰੇਸ਼ਨ ਅਤੇ ਫਿਉਜ਼ਨ - ਇਹ ਵੀ ਭਾਸ਼ਾ ਬਣਾਈ ਹੋਈ ਹੈ ਨਾ। ਭਾਸ਼ਾਵਾਂ ਤਾਂ ਬਹੁਤ ਹਨ। ਸ਼ਿਵਬਾਬਾ
ਦੇ ਵੀ ਨਾਮ ਬਹੁਤ ਰੱਖ ਦਿੰਦੇ ਹਨ। ਕੋਈ ਨੂੰ ਕਹੋ ਉਨ੍ਹਾਂ ਦਾ ਨਾਮ ਸ਼ਿਵਬਾਬਾ ਹੈ ਤਾਂ ਕਹਿ ਦਿੰਦੇ
ਅਸੀਂ ਤਾਂ ਉਨ੍ਹਾਂ ਨੂੰ ਮਾਲਿਕ ਹੀ ਕਹਿੰਦੇ ਹਾਂ। ਮਾਲਿਕ ਤਾਂ ਠੀਕ ਹੈ ਪਰ ਉਸਦਾ ਵੀ ਨਾਮ ਚਾਹੀਦਾ
ਨਾ। ਨਾਮ - ਰੂਪ ਤੋਂ ਨਿਆਰੀ ਕੋਈ ਚੀਜ਼ ਹੁੰਦੀ ਨਹੀਂ। ਮਾਲਿਕ ਵੀ ਕੋਈ ਚੀਜ਼ ਦਾ ਬਣਦਾ ਹੈ ਨਾ। ਨਾਮ
- ਰੂਪ ਤਾਂ ਜ਼ਰੂਰ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ - ਬਾਪ ਬਰੋਬਰ ਲਿਬਰੇਟ ਵੀ ਕਰਦੇ ਹਨ ਫੇਰ
ਸ਼ਾਂਤੀਧਾਮ ਵਿੱਚ ਸਭਨੂੰ ਜ਼ਰੂਰ ਜਾਣਾ ਹੈ। ਆਪਣੇ ਘਰ ਦਾ ਦੀਦਾਰ ਸਭਨੂੰ ਕਰਨਾ ਹੈ। ਘਰੋਂ ਆਏ ਹਾਂ ਤੇ
ਪਹਿਲਾਂ ਉਨ੍ਹਾਂ ਦਾ ਦੀਦਾਰ ਕਰਾਂਗੇ, ਉਸ ਨੂੰ ਕਹਿੰਦੇ ਹਨ ਗਤੀ - ਸਦਗਤੀ। ਅੱਖਰ ਕਹਿੰਦੇ ਹਨ ਪਰ
ਅਰਥਰਹਿਤ। ਤੁਸੀਂ ਬੱਚਿਆਂ ਨੂੰ ਤਾਂ ਫੀਲਿੰਗ ਰਹਿੰਦੀ ਹੈ, ਅਸੀਂ ਆਪਣੇ ਘਰ ਵੀ ਜਾਵਾਂਗੇ ਅਤੇ ਫ਼ਲ
ਵੀ ਮਿਲੇਗਾ। ਨੰਬਰਵਾਰ ਤੁਹਾਨੂੰ ਮਿਲਦਾ ਹੈ ਤੇ ਹੋਰ ਧਰਮ ਵਾਲਿਆਂ ਨੂੰ ਵੀ ਫੇਰ ਵਕ਼ਤ ਅਨੁਸਾਰ
ਮਿਲਦਾ ਹੈ। ਬਾਪ ਨੇ ਸਮਝਾਇਆ ਸੀ ਇਹ ਪਰਚਾ ਹੈ ਬਹੁਤ ਚੰਗਾ - ਤੁਸੀਂ ਸ੍ਵਰਗਵਾਸੀ ਹੋ ਜਾਂ ਨਰਕਵਾਸੀ
ਹੋ? ਤੁਸੀਂ ਬੱਚੇ ਹੀ ਜਾਣਦੇ ਹੋ ਇਹ ਮੁਕਤੀ ਜੀਵਨਮੁਕਤੀ ਦੋਨੋਂ ਗੌਡ ਫ਼ਾਦਰਲੀ ਬਰ੍ਥ ਰਾਇਟ ਹੈ। ਤੁਸੀਂ
ਲਿੱਖ ਵੀ ਸਕਦੇ ਹੋ। ਬਾਪ ਕੋਲੋਂ ਤੁਹਾਨੂੰ ਬੱਚਿਆਂ ਨੂੰ ਇਹ ਬਰ੍ਥ ਰਾਇਟ ਮਿਲਦਾ ਹੈ। ਬਾਪ ਦਾ ਬਣਨ
ਨਾਲ ਦੋਨੋਂ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ। ਉਹ ਹੈ ਰਾਵਣ ਦਾ ਬਰ੍ਥ ਰਾਈਟ, ਇਹ ਹੈ ਪਰਮਪਿਤਾ
ਪ੍ਰਮਾਤਮਾ ਦਾ ਬਰ੍ਥ ਰਾਈਟ। ਇਹ ਹੈ ਭਗਵਾਨ ਦਾ ਬਰ੍ਥ ਰਾਈਟ, ਉਹ ਹੈ ਸ਼ੈਤਾਨ ਦਾ ਬਰ੍ਥ ਰਾਈਟ। ਇਵੇਂ
ਲਿਖਣਾ ਚਾਹੀਦਾ ਜੋ ਕੁਝ ਸਮਝ ਸਕਣ। ਹੁਣ ਤੁਹਾਨੂੰ ਬੱਚਿਆਂ ਨੂੰ ਹੈਵਿਨ ਸਥਾਪਨ ਕਰਨਾ ਹੈ। ਕਿੰਨਾ
ਕੰਮ ਕਰਨਾ ਹੈ! ਹੁਣ ਤਾਂ ਜਿਵੇਂ ਬੇਬੀਜ਼ ਹਨ, ਜਿਵੇਂ ਮਨੁੱਖ ਕਲਯੁੱਗ ਦੇ ਲਈ ਕਹਿੰਦੇ ਹਨ ਕਿ ਹੁਣ
ਬੇਬੀ (ਬੱਚਾ) ਹੈ। ਬਾਪ ਕਹਿੰਦੇ ਹਨ ਸਤਿਯੁਗ ਦੀ ਸਥਾਪਨਾ ਵਿੱਚ ਬੇਬੀ ਹਨ। ਹੁਣ ਤੁਹਾਨੂੰ ਬੱਚਿਆਂ
ਨੂੰ ਵਰਸਾ ਮਿਲ ਰਿਹਾ ਹੈ। ਰਾਵਣ ਦਾ ਕੋਈ ਵਰਸਾ ਨਹੀਂ ਕਹਾਂਗੇ। ਗੌਡ ਫ਼ਾਦਰ ਤੋਂ ਵਰਸਾ ਮਿਲਦਾ ਹੈ।
ਉਹ ਕੋਈ ਫ਼ਾਦਰ ਥੋੜ੍ਹੇਹੀ ਹੈ, ਉਸਨੂੰ (ਰਾਵਣ 5 ਵਿਕਾਰ ਨੂੰ) ਤਾਂ ਸ਼ੈਤਾਨ ਕਿਹਾ ਜਾਂਦਾ ਹੈ। ਸ਼ੈਤਾਨ
ਦਾ ਵਰਸਾ ਕੀ ਮਿਲਦਾ ਹੈ? 5 ਵਿਕਾਰ ਮਿਲਦੇ ਹਨ, ਸ਼ੋ ਵੀ ਇਵੇਂ ਦਾ ਕਰਦੇ ਹਨ, ਤਮੋਪ੍ਰਧਾਨ ਬਣ ਜਾਂਦੇ
ਹਨ। ਹੁਣ ਦੁਸ਼ਹਿਰਾ ਕਿੰਨਾ ਮਨਾਉਂਦੇ ਹਨ, ਸੇਰੀਮਨੀ ਮਨਾਉਂਦੇ ਹਨ। ਬਹੁਤ ਖ਼ਰਚਾ ਕਰਦੇ ਹਨ। ਵਿਲਾਇਤ
ਤੋਂ ਵੀ ਨਿਮੰਤਰਨ ਦੇ ਬੁਲਾਉਂਦੇ ਹਨ। ਸਭ ਤੋਂ ਨਾਮੀਗ੍ਰਾਮੀ ਦੁਸ਼ਹਿਰਾ ਮਨਾਉਂਦੇ ਹਨ ਮੈਸੂਰ ਦਾ।
ਪੈਸੇ ਵਾਲੇ ਵੀ ਬਹੁਤ ਹਨ। ਰਾਵਣ ਰਾਜ਼ ਵਿੱਚ ਪੈਸਾ ਮਿਲਦਾ ਹੈ ਤਾਂ ਅਕਲ ਹੀ ਚਟ ਹੋ ਜਾਂਦੀ ਹੈ। ਬਾਪ
ਡਿਟੇਲ ਵਿੱਚ ਸਮਝਾਉਂਦੇ ਹਨ। ਇਨਾਂ ਦਾ ਨਾਮ ਹੀ ਹੈ ਰਾਵਣ ਰਾਜ। ਉਸਨੂੰ ਕਿਹਾ ਜਾਂਦਾ ਹੈ ਈਸ਼ਵਰੀਏ
ਰਾਜ। ਰਾਮ ਰਾਜ ਕਹਿਣਾ ਵੀ ਗ਼ਲਤ ਹੋ ਜਾਂਦਾ ਹੈ। ਗਾਂਧੀ ਜੀ ਵੀ ਰਾਮ ਰਾਜ ਚਾਹੁੰਦੇ ਸੀ। ਮਨੁੱਖ
ਸਮਝਦੇ ਹਨ ਗਾਂਧੀ ਜੀ ਵੀ ਅਵਤਾਰ ਸਨ। ਉਨ੍ਹਾਂ ਨੂੰ ਕਿੰਨੇ ਪੈਸੇ ਦਿੰਦੇ ਸੀ। ਉਨ੍ਹਾਂ ਨੂੰ ਭਾਰਤ
ਦਾ ਬਾਪੂ ਜੀ ਕਹਿੰਦੇ ਸੀ। ਹੁਣ ਇਹ ਤਾਂ ਸਾਰੇ ਵਿਸ਼ਵ ਦਾ ਬਾਪੂ ਹੈ। ਹੁਣ ਤੁਸੀਂ ਇੱਥੇ ਬੈਠੇ ਹੋ,
ਜਾਣਦੇ ਹੋ ਕਿੰਨੀਆਂ ਜੀਵ ਆਤਮਾਵਾਂ ਹੋਣਗੀਆਂ। ਜੀਵ (ਸ਼ਰੀਰ) ਤਾਂ ਵਿਨਾਸ਼ੀ ਹੈ, ਬਾਕੀ ਆਤਮਾ ਹੈ
ਅਵਿਨਾਸ਼ੀ। ਆਤਮਾਵਾਂ ਤਾਂ ਢੇਰ ਹਨ। ਜਿਵੇਂ ਉੱਪਰ ਵਿੱਚ ਸਿਤਾਰੇ ਰਹਿੰਦੇ ਹਨ ਨਾ। ਸਿਤਾਰੇ ਜਾਸਤੀ
ਹਨ ਜਾਂ ਆਤਮਾਵਾਂ ਜਾਸਤੀ ਹਨ? ਕਿਉਂਕਿ ਤੁਸੀਂ ਹੋ ਧਰਤੀ ਦੇ ਸਿਤਾਰੇ ਤੇ ਉਹ ਆਸਮਾਨ ਦੇ ਸਿਤਾਰੇ।
ਤੁਹਾਨੂੰ ਦੇਵਤਾ ਕਿਹਾ ਜਾਂਦਾ ਹੈ ਉਹ ਫੇਰ ਉਨ੍ਹਾਂ ਨੂੰ ਵੀ ਦੇਵਤਾ ਕਹਿ ਦਿੰਦੇ ਹਨ। ਤੁਹਾਨੂੰ ਲੱਕੀ
ਸਿਤਾਰੇ ਕਿਹਾ ਜਾਂਦਾ ਹੈ ਨਾ।
ਅੱਛਾ, ਇਸਤੇ ਫੇਰ ਆਪਸ
ਵਿੱਚ ਡਿਸਕਸ ਕਰਨਾ। ਬਾਬਾ ਹੁਣ ਇਨਾਂ ਗੱਲਾਂ ਨੂੰ ਨਹੀਂ ਛੇੜਦੇ ਹਨ। ਇਹ ਤਾਂ ਸਮਝਾਇਆ ਹੈ ਕਿ ਸਭ
ਆਤਮਾਵਾਂ ਦਾ ਇੱਕ ਬਾਪ ਹੈ, ਇਨਾਂ ਦੀ ਬੁੱਧੀ ਵਿੱਚ ਤਾਂ ਸਭ ਹੈ, ਜੋ ਵੀ ਮਨੁੱਖ ਮਾਤਰ ਹਨ, ਸਭਦਾ
ਉਹ ਬਾਪ ਹੈ। ਇਹ ਤਾਂ ਸਭ ਜਾਣਦੇ ਹਨ ਕਿ ਸਾਰੀ ਸ੍ਰਿਸ਼ਟੀ ਸਮੁੰਦਰ ਤੇ ਖੜੀ ਹੈ। ਇਹ ਵੀ ਸਭਨੂੰ ਨਹੀਂ
ਪਤਾ ਹੈ। ਬਾਪ ਨੇ ਸਮਝਾਇਆ ਸੀ ਇਹ ਰਾਵਣ ਰਾਜ਼ ਸਾਰੇ ਸ੍ਰਿਸ਼ਟੀ ਤੇ ਹੈ। ਇਵੇਂ ਨਹੀਂ, ਰਾਵਣ ਰਾਜ਼ ਕੋਈ
ਸਾਗਰ ਦੇ ਪਾਰ ਹੈ। ਸਾਗਰ ਤਾਂ ਆਲਰਾਊਂਡ ਹੈ ਹੀ। ਕਹਿੰਦੇ ਹਨ ਨਾ - ਥੱਲੇ ਬੈਲ ਹੈ, ਉਸਦੇ ਸਿੰਗਾ
ਤੇ ਸ੍ਰਿਸ਼ਟੀ ਖੜੀ ਹੈ। ਫੇਰ ਜਦੋਂ ਥੱਕ ਜਾਂਦਾ ਹੈ ਤਾਂ ਸਿੰਗ ਬਦਲੀ ਕਰਦਾ ਹੈ। ਹੁਣ ਪੁਰਾਣੀ ਦੁਨੀਆਂ
ਖ਼ਤਮ ਹੋ ਨਵੀਂ ਦੁਨੀਆਂ ਦੀ ਸਥਾਪਨਾ ਹੁੰਦੀ ਹੈ। ਸ਼ਾਸਤ੍ਰਾਂ ਵਿੱਚ ਤਾਂ ਅਨੇਕ ਪ੍ਰਕਾਰ ਦੀਆਂ ਗੱਲਾਂ
ਦੰਤ ਕਥਾਵਾਂ ਵਿੱਚ ਲਿੱਖ ਦਿੱਤੀਆਂ ਹਨ। ਇਹ ਤਾਂ ਬੱਚੇ ਸਮਝਦੇ ਹਨ - ਇੱਥੇ ਸਭ ਆਤਮਾਵਾਂ ਸ਼ਰੀਰ ਦੇ
ਨਾਲ ਹਨ, ਇਸਨੂੰ ਕਹਿੰਦੇ ਹਨ ਜੀਵ ਆਤਮਾਵਾਂ। ਉਹ ਜੋ ਆਤਮਾਵਾਂ ਦਾ ਘਰ ਹੈ ਉੱਥੇ ਤਾਂ ਸ਼ਰੀਰ ਨਹੀਂ
ਹਨ। ਉਸਨੂੰ ਕਿਹਾ ਜਾਂਦਾ ਹੈ ਨਿਰਾਕਾਰੀ। ਜੀਵ ਆਕਾਰੀ ਹਨ ਇਸਲਈ ਸਾਕਾਰ ਕਿਹਾ ਜਾਂਦਾ ਹੈ। ਨਿਰਾਕਾਰ
ਨੂੰ ਸ਼ਰੀਰ ਨਹੀਂ ਹੁੰਦਾ ਹੈ। ਇਹ ਹੈ ਸਾਕਾਰੀ ਸ੍ਰਿਸ਼ਟੀ। ਉਹ ਹੈ ਨਿਰਾਕਾਰੀ ਆਤਮਾਵਾਂ ਦੀ ਦੁਨੀਆਂ।
ਇਸਨੂੰ ਸ੍ਰਿਸ਼ਟੀ ਕਹਾਂਗੇ, ਉਸਨੂੰ ਕਿਹਾ ਜਾਂਦਾ ਹੈ ਇਨਕਾਰਪੋਰੀਯਲ ਵਰਲਡ। ਆਤਮਾ ਜਦੋਂ ਸ਼ਰੀਰ ਵਿੱਚ
ਆਉਂਦੀ ਹੈ ਉਦੋਂ ਇਹ ਚੁਰਪੁਰ ਚਲਦੀ ਹੈ। ਨਹੀਂ ਤਾਂ ਸ਼ਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ ਹੈ। ਤੇ
ਉਸਨੂੰ ਕਿਹਾ ਜਾਂਦਾ ਹੈ ਨਿਰਾਕਾਰੀ ਦੁਨੀਆਂ। ਜਿੰਨੀਆਂ ਵੀ ਆਤਮਾਵਾਂ ਹਨ ਉਹ ਸਭ ਪਿਛਾੜੀ ਵਿੱਚ
ਆਉਣੀਆਂ ਚਾਹੀਦੀਆਂ ਇਸਲਈ ਇਸਨੂੰ ਪੁਰਸ਼ੋਤਮ ਸੰਗਮਯੁਗ ਕਿਹਾ ਜਾਂਦਾ ਹੈ। ਸਭ ਆਤਮਾਵਾਂ ਜਦੋਂ ਇੱਥੇ ਆ
ਜਾਂਦੀਆਂ ਹਨ ਤੇ ਉੱਥੇ ਫੇਰ ਇੱਕ ਵੀ ਨਹੀਂ ਰਹਿੰਦੀ ਹੈ। ਉੱਥੇ ਸਭ ਇੱਕਦਮ ਖ਼ਾਲੀ ਹੋ ਜਾਂਦਾ ਹੈ ਉਦੋਂ
ਫੇਰ ਸਭ ਵਾਪਿਸ ਜਾਂਦੇ ਹਨ। ਤੁਸੀਂ ਇਹ ਸੰਸਕਾਰ ਲੈ ਜਾਂਦੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਕੋਈ
ਨਾਲੇਜ਼ ਦੇ ਸੰਸਕਾਰ ਲੈ ਜਾਂਦੇ ਹਨ, ਕੋਈ ਪਿਉਰਿਟੀ ਦੇ ਸੰਸਕਾਰ ਲੈ ਜਾਂਦੇ ਹਨ। ਆਉਣਾ ਤੇ ਫੇਰ ਵੀ
ਇੱਥੇ ਹੀ ਹੈ। ਪਰ ਪਹਿਲਾਂ ਤਾਂ ਘਰ ਵਿੱਚ ਜਾਣਾ ਹੈ। ਉੱਥੇ ਹਨ ਚੰਗੇ ਸੰਸਕਾਰ। ਇੱਥੇ ਹਨ ਬੁਰੇ
ਸੰਸਕਾਰ। ਚੰਗੇ ਸੰਸਕਾਰ ਬਦਲ ਕੇ ਬੁਰੇ ਸੰਸਕਾਰ ਹੋ ਜਾਂਦੇ ਹਨ। ਫੇਰ ਬੁਰੇ ਸੰਸਕਾਰ ਯੋਗਬਲ ਨਾਲ
ਚੰਗੇ ਹੁੰਦੇ ਹਨ। ਚੰਗੇ ਸੰਸਕਾਰ ਉੱਥੇ ਲੈ ਜਾਣਗੇ। ਬਾਪ ਵਿੱਚ ਵੀ ਪੜ੍ਹਾਉਣ ਦੇ ਸੰਸਕਾਰ ਹੈ ਨਾ।
ਜੋ ਆਕੇ ਸਮਝਾਉਂਦੇ ਹਨ। ਰਚੈਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ। ਬੀਜ਼ ਦੀ
ਸਮਝਾਉਣੀ ਦਿੰਦੇ ਹਨ ਤਾਂ ਸਾਰੇ ਝਾੜ ਦੀ ਸਮਝਾਉਣੀ ਦਿੰਦੇ ਹਨ। ਬੀਜ ਦੀ ਸਮਝਾਉਣੀ ਹੈ ਗਿਆਨ ਅਤੇ
ਝਾੜ ਦੀ ਸਮਝਾਉਣੀ ਹੋ ਜਾਂਦੀ ਹੈ ਭਗਤੀ। ਭਗਤੀ ਵਿੱਚ ਬਹੁਤ ਡਿਟੇਲ ਹੁੰਦੀ ਹੈ ਨਾ। ਬੀਜ਼ ਨੂੰ ਯਾਦ
ਕਰਨਾ ਤਾਂ ਬਹੁਤ ਸਹਿਜ ਹੈ। ਉੱਥੇ ਹੀ ਚਲੇ ਜਾਣਾ ਹੈ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਵਿੱਚ
ਥੋੜ੍ਹਾ ਹੀ ਸਮਾਂ ਲੱਗਦਾ ਹੈ। ਫੇਰ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣਨ ਵਿੱਚ 5 ਹਜ਼ਾਰ ਵਰ੍ਹੇ ਲੱਗਦੇ
ਹਨ ਐਕੂਰੇਟ। ਇਹ ਚੱਕਰ ਬੜਾ ਐਕੂਰੇਟ ਬਣਿਆ ਹੋਇਆ ਹੈ ਜੋ ਰਿਪੀਟ ਹੁੰਦਾ ਰਹਿੰਦਾ ਹੈ। ਹੋਰ ਕੋਈ ਇਹ
ਗੱਲਾਂ ਦੱਸ ਨਾ ਸਕੇ। ਤੁਸੀਂ ਦੱਸ ਸਕਦੇ ਹੋ। ਅੱਧਾ - ਅੱਧਾ ਕੀਤਾ ਜਾਂਦਾ ਹੈ। ਅੱਧਾ ਸ੍ਵਰਗ, ਅੱਧਾ
ਨਰਕ ਫੇਰ ਉਨ੍ਹਾਂ ਦੀ ਡਿਟੇਲ ਵੀ ਦੱਸਦੇ ਹੋ। ਸ੍ਵਰਗ ਵਿੱਚ ਜਨਮ ਘੱਟ, ਉਮਰ ਵੱਡੀ ਹੁੰਦੀ ਹੈ। ਨਰਕ
ਵਿੱਚ ਜਨਮ ਜਾਸਤੀ, ਉੱਮਰ ਛੋਟੀ ਹੁੰਦੀ ਹੈ। ਉੱਥੇ ਹੈ ਯੋਗੀ, ਇੱਥੇ ਹਨ ਭੋਗੀ ਇਸ ਲਈ ਇੱਥੇ ਬਹੁਤ
ਜਨਮ ਹੁੰਦੇ ਹਨ। ਇਨ੍ਹਾਂ ਗੱਲਾਂ ਨੂੰ ਦੂਜਾ ਕੋਈ ਨਹੀਂ ਜਾਣਦਾ। ਮਨੁੱਖਾਂ ਨੂੰ ਕੁਝ ਵੀ ਪਤਾ ਨਹੀਂ
ਹੈ। ਕਦੋਂ ਦੇਵਤਾ ਸੀ, ਉਹ ਕਿਵੇਂ ਬਣੇ, ਕਿੰਨੇ ਸਮਝਦਾਰ ਬਣੇ ਹਨ - ਇਹ ਵੀ ਤੁਸੀਂ ਜਾਣਦੇ ਹੋ। ਬਾਪ
ਇਸ ਵਕ਼ਤ ਬੱਚਿਆਂ ਨੂੰ ਪੜ੍ਹਾਕੇ 21 ਜਨਮਾਂ ਦੇ ਲਈ ਵਰਸਾ ਦਿੰਦੇ ਹਨ। ਫੇਰ ਇਹ ਤੁਹਾਡੇ ਸੰਸਕਾਰ
ਰਹਿੰਦੇ ਨਹੀਂ। ਫੇਰ ਹੋ ਜਾਂਦੇ ਹਨ ਦੁੱਖ ਦੇ ਸੰਸਕਾਰ। ਜਿਵੇਂ ਰਾਜਾਈ ਦੇ ਸੰਸਕਾਰ ਹੁੰਦੇ ਹਨ ਤੇ
ਗਿਆਨ ਦੀ ਪੜ੍ਹਾਈ ਦੇ ਸੰਸਕਾਰ ਪੂਰੇ ਹੋ ਜਾਂਦੇ ਹਨ। ਇਹ ਸੰਸਕਾਰ ਪੂਰੇ ਹੋਏ ਤੇ ਨੰਬਰਵਾਰ ਪੁਰਸ਼ਾਰਥ
ਅਨੁਸਾਰ ਰੁਦ੍ਰੁ ਮਾਲਾ ਵਿੱਚ ਪਿਰੋਏ ਜਾਣਗੇ ਫੇਰ ਨੰਬਰਵਾਰ ਆਉਣਗੇ ਪਾਰ੍ਟ ਵਜਾਉਣ। ਜਿੰਨੇ ਪੂਰੇ 84
ਜਨਮ ਲਏ ਹਨ, ਉਹ ਪਹਿਲਾਂ ਆਉਂਦੇ ਹਨ। ਉਨ੍ਹਾਂ ਦਾ ਨਾਮ ਵੀ ਦੱਸਦੇ ਹਨ। ਕ੍ਰਿਸ਼ਨ ਤਾਂ ਹੈ ਫ਼ਸਟ
ਪ੍ਰਿੰਸ ਆਫ਼ ਹੈਵਿਨ। ਤੁਸੀਂ ਜਾਣਦੇ ਹੋ ਕੋਈ ਇੱਕ ਥੋੜੀ ਹੋਵੇਗਾ, ਸਾਰੀ ਰਾਜਧਾਨੀ ਹੋਵੇਗੀ ਨਾ। ਰਾਜੇ
ਦੇ ਨਾਲ ਫੇਰ ਪ੍ਰਜਾ ਵੀ ਚਾਹੀਦੀ। ਹੋ ਸਕਦਾ ਹੈ - ਇੱਕ ਤੋਂ ਦੂਜੇ ਪੈਦਾ ਹੁੰਦੇ ਜਾਣਗੇ। ਜੇਕਰ
ਕਹਾਂਗੇ 8 ਇਕੱਠੇ ਆਉਂਦੇ ਹਨ, ਪਰ ਸ਼੍ਰੀ ਕ੍ਰਿਸ਼ਨ ਤਾਂ ਨੰਬਰਵਨ ਵਿੱਚ ਆਏਗਾ ਨਾ। 8 ਇਕੱਠੇ ਆਉਂਦੇ
ਹਨ ਤੇ ਫੇਰ ਕ੍ਰਿਸ਼ਨ ਦਾ ਇਨਾਂ ਗਾਇਨ ਕਿਉਂ? ਇਹ ਸਭ ਗੱਲਾਂ ਅੱਗੇ ਚੱਲਕੇ ਸਮਝਾਉਣਗੇ। ਕਹਿੰਦੇ ਹਨ
ਨਾ ਅੱਜ ਤੁਹਾਨੂੰ ਬਹੁਤ ਗਹਿਰੀਆਂ ਤੇ ਗਹਿਰੀਆਂ ਗੱਲਾਂ ਸੁਣਾਉਂਦੇ ਹਨ। ਕੁਝ ਤਾਂ ਰਿਹਾ ਹੋਇਆ ਹੈ
ਨਾ। ਇਹ ਯੁਕਤੀ ਚੰਗੀ ਹੈ - ਜਿਸ ਗੱਲ ਵਿੱਚ ਵੇਖੋ ਨਹੀਂ ਸਮਝਦੇ ਹਨ ਤਾਂ ਕਹੋ ਸਾਡੀ ਵੱਡੀ ਭੈਣ
ਉੱਤਰ ਦੇ ਸਕਦੀ ਹੈ ਜਾਂ ਇਹ ਤਾਂ ਕਹਿਣਾ ਚਾਹੀਦਾ ਹਾਲੇ ਬਾਪ ਨੇ ਦੱਸਿਆ ਨਹੀਂ ਹੈ। ਦਿਨ -
ਪ੍ਰਤੀਦਿਨ ਗਹਿਰੀ ਤੋਂ ਗਹਿਰੀ ਸੁਣਾਉਂਦੇ ਹਨ। ਇਹ ਕਹਿਣ ਵਿੱਚ ਲੱਜਾ ਦੀ ਗੱਲ ਨਹੀਂ। ਗਹਿਰੇ ਤੇ
ਗਹਿਰੇ ਪੁਆਇੰਟਸ ਜਦੋਂ ਸੁਣਾਉਂਦੇ ਹਨ ਤੇ ਤੁਹਾਨੂੰ ਸੁਣਕੇ ਬਹੁਤ ਖੁਸ਼ੀ ਹੁੰਦੀ ਹੈ। ਪਿਛਾੜੀ ਵਿੱਚ
ਫੇਰ ਕਹਿ ਦਿੰਦੇ ਹਨ ਮਨਮਨਾਭਵ, ਮਧਿਆਜੀ ਭਵ। ਅੱਖਰ ਵੀ ਸ਼ਾਸਤ੍ਰ ਬਣਾਉਣ ਵਾਲਿਆਂ ਨੇ ਲਿਖਿਆ ਹੈ।
ਮੁੰਝਣ ਦੀ ਤਾਂ ਜ਼ਰੂਰਤ ਨਹੀਂ ਹੈ। ਬੱਚਾ ਬਾਪ ਦਾ ਬਣਿਆ ਅਤੇ ਬੇਹੱਦ ਦਾ ਸੁੱਖ ਮਿਲਿਆ। ਇਸ ਵਿੱਚ
ਮਨਸਾ, ਵਾਚਾ, ਕਰਮਣਾ ਪਵਿੱਤਰਤਾ ਦੀ ਜ਼ਰੂਰਤ ਹੈ। ਲਕਸ਼ਮੀ - ਨਾਰਾਇਣ ਨੂੰ ਬਾਪ ਦਾ ਵਰਸਾ ਮਿਲਿਆ ਹੈ
ਨਾ। ਇਹ ਪਹਿਲੇ ਨੰਬਰ ਵਿੱਚ ਹੈ, ਜਿਸਦੀ ਹੀ ਪੂਜਾ ਹੁੰਦੀ ਹੈ। ਆਪਣੇ ਨੂੰ ਵੇਖੋ - ਸਾਡੇ ਵਿੱਚ ਇਵੇਂ
ਦੇ ਗੁਣ ਹਨ। ਹੁਣ ਤਾਂ ਬੇਗੁਣ ਹੈ ਨਾ। ਆਪਣੇ ਅਵਗੁਣਾਂ ਦਾ ਵੀ ਕਿਸੇ ਨੂੰ ਪਤਾ ਨਹੀਂ ਹੈ।
ਹੁਣ ਤੁਸੀਂ ਬਾਪ ਦੇ ਬਣੇ
ਹੋ ਜ਼ਰੂਰ ਚੇਂਜ਼ ਹੋਣਾ ਪਵੇ। ਬਾਪ ਨੇ ਬੁੱਧੀ ਦਾ ਤਾਲਾ ਖੋਲ੍ਹਿਆ ਹੈ। ਬ੍ਰਹਮਾ ਅਤੇ ਵਿਸ਼ਨੂੰ ਦਾ ਵੀ
ਰਾਜ਼ ਸਮਝਾਇਆ ਹੈ। ਇਹ ਹੈ ਪਤਿਤ, ਉਹ ਹੈ ਪਾਵਨ। ਅਡੋਪਸ਼ਨ ਇਸ ਪੁਰਸ਼ੋਤਮ ਸੰਗਮਯੁਗ ਤੇ ਹੀ ਹੁੰਦੀ ਹੈ।
ਪ੍ਰਜਾਪਿਤਾ ਬ੍ਰਹਮਾ ਜਦੋਂ ਹਨ ਉਦੋਂ ਹੀ ਅਡੋਪਸ਼ਨ ਹੁੰਦੀ ਹੈ। ਸਤਿਯੁਗ ਵਿੱਚ ਤਾਂ ਹੁੰਦੀ ਨਹੀਂ।
ਇੱਥੇ ਵੀ ਕਿਸੇ ਨੂੰ ਬੱਚਾ ਨਹੀਂ ਹੁੰਦਾ ਹੈ ਤੇ ਅਡੋਪਟ ਕਰਦੇ ਹਨ। ਪ੍ਰਜਾਪਿਤਾ ਨੂੰ ਵੀ ਜ਼ਰੂਰ
ਬ੍ਰਾਹਮਣ ਬੱਚੇ ਚਾਹੀਦੇ ਹਨ। ਇਹ ਹੈ ਮੁੱਖ ਵੰਸ਼ਾਵਲੀ। ਉਹ ਹੁੰਦੇ ਹਨ ਕੁੱਖ ਵੰਸ਼ਾਵਲੀ। ਬ੍ਰਹਮਾ ਤਾਂ
ਨਾਮੀਗ੍ਰਾਮੀ ਹੈ। ਇਨ੍ਹਾਂ ਦਾ ਸਰਨੇਮ ਹੀ ਬੇਹੱਦ ਦਾ ਹੈ। ਸਭ ਸਮਝਾਉਂਦੇ ਹਨ ਪ੍ਰਜਾਪਿਤਾ ਬ੍ਰਹਮਾ
ਆਦਿ ਦੇਵ ਹੈ, ਉਸਨੂੰ ਅੰਗਰੇਜ਼ੀ ਵਿੱਚ ਕਹਿਣਗੇ ਗ੍ਰੇਟ ਗ੍ਰੇਟ ਗ੍ਰੈਂਡ ਫ਼ਾਦਰ। ਇਹ ਹੈ ਬੇਹੱਦ ਦਾ
ਸਰਨੇਮ। ਉਹ ਸਭ ਹੁੰਦੇ ਹਨ ਹੱਦ ਦੇ ਸਰਨੇਮ ਇਸਲਈ ਬਾਪ ਸਮਝਾਉਂਦੇ ਹਨ - ਇਹ ਜ਼ਰੂਰ ਪਤਾ ਹੋਣਾ ਚਾਹੀਦਾ
ਕਿ ਭਾਰਤ ਵੱਡੇ ਤੋਂ ਵੱਡਾ ਤੀਰਥ ਹੈ, ਜਿੱਥੇ ਬੇਹੱਦ ਦੇ ਬਾਪ ਆਉਂਦੇ ਹਨ। ਇਵੇਂ ਨਹੀਂ, ਸਾਰੇ ਵਿਸ਼ਵ
ਵਿੱਚ ਵਿਰਾਜਮਾਨ ਹੋਇਆ ਹੈ। ਸ਼ਾਸਤ੍ਰਾਂ ਵਿੱਚ ਮਗਧ ਦੇਸ਼ ਲਿਖਿਆ ਹੈ, ਪਰ ਨਾਲੇਜ਼ ਕਿੱਥੇ ਸਿਖਾਈ? ਆਬੂ
ਵਿੱਚ ਕਿਵੇਂ ਆਏ? ਦਿਲਵਾੜਾ ਮੰਦਿਰ ਵੀ ਇੱਥੇ ਪੂਰਾ ਯਾਦਗਾਰ ਹੈ। ਜਿਨ੍ਹਾਂ ਨੇ ਵੀ ਬਣਾਇਆ, ਉਨ੍ਹਾਂ
ਦੀ ਬੁੱਧੀ ਵਿੱਚ ਆਇਆ ਤੇ ਬੈਠਕੇ ਬਣਵਾਇਆ। ਐਕੂਰੇਟ ਮਾਡਲ ਤਾਂ ਬਣਾ ਨਾ ਸਕਣ। ਬਾਪ ਇੱਥੇ ਹੀ ਆਕੇ
ਸ੍ਰਵ ਦੀ ਸਦਗਤੀ ਕਰਦੇ ਹਨ, ਮਗਧ ਦੇਸ਼ ਵਿੱਚ ਨਹੀਂ। ਉਹ ਤਾਂ ਪਾਕਿਸਤਾਨ ਹੋ ਗਿਆ। ਇਹ ਹੈ ਪਾਕ ਸਥਾਨ।
ਅਸਲ ਵਿੱਚ ਪਾਕ ਸਥਾਨ ਤਾਂ ਸ੍ਵਰਗ ਨੂੰ ਕਿਹਾ ਜਾਂਦਾ ਹੈ। ਪਾਕ ਅਤੇ ਨਾਪਾਕ ਦਾ ਇਹ ਸਾਰਾ ਡਰਾਮਾ
ਬਣਿਆ ਹੋਇਆ ਹੈ।
ਤਾਂ ਮਿੱਠੇ - ਮਿੱਠੇ
ਸਿੱਕੀਲਧੇ ਬੱਚੇ - ਤੁਸੀਂ ਇਹ ਸਮਝਦੇ ਹੋ ਆਤਮਾਵਾਂ ਪ੍ਰਮਾਤਮਾ ਵੱਖ ਰਹੇ ਬਹੁਕਾਲ…। ਕਿੰਨੇ ਕਾਲ
ਤੋਂ ਬਾਦ ਮਿਲੇ ਹੋ? ਫੇਰ ਕਦੋਂ ਮਿਲਣਗੇ? ਸੁੰਦਰ ਮੇਲਾ ਕਰ ਦਿੱਤਾ ਜਦੋਂ ਸਤਿਗੁਰੂ ਮਿਲਿਆ ਦਲਾਲ ਦੇ
ਰੂਪ ਵਿੱਚ। ਗੁਰੂ ਤਾਂ ਬਹੁਤ ਹੈ ਨਾ ਇਸਲਈ ਸਤਿਗੁਰੂ ਕਿਹਾ ਜਾਂਦਾ ਹੈ। ਇਸਤ੍ਰੀ ਨੂੰ ਜਦੋਂ ਹਥਿਆਲਾ
ਬੰਨਦੇ ਹਨ ਤਾਂ ਵੀ ਕਹਿੰਦੇ ਹਨ ਇਹ ਪਤੀ ਤੁਹਾਡਾ ਗੁਰੂ ਈਸ਼ਵਰ ਹੈ। ਪਤੀ ਤਾਂ ਪਹਿਲਾਂ - ਪਹਿਲਾਂ
ਨਾਪਾਕ ਬਣਾਉਂਦੇ ਹਨ। ਅੱਜਕਲ ਤਾਂ ਦੁਨੀਆਂ ਵਿੱਚ ਬਹੁਤ ਗੰਦ ਲੱਗਾ ਹੋਇਆ ਹੈ। ਹੁਣ ਤੁਸੀਂ ਬੱਚਿਆਂ
ਨੂੰ ਤੇ ਗੁਲ - ਗੁਲ ਬਣਨਾ ਹੈ। ਤੁਸੀਂ ਬੱਚਿਆਂ ਨੂੰ ਪੱਕਾ - ਪੱਕਾ ਹਥਿਆਲਾ ਬਾਪ ਬੰਨਦੇ ਹਨ।
ਇਵੇਂ ਤਾਂ ਸ਼ਿਵ ਜਯੰਤੀ
ਦੇ ਨਾਲ ਹੀ ਰਕਸ਼ਾਬੰਧਨ ਹੋ ਜਾਂਦਾ ਹੈ। ਗੀਤਾ ਜਯੰਤੀ ਵੀ ਹੋ ਜਾਣੀ ਚਾਹੀਦੀ ਹੈ। ਕ੍ਰਿਸ਼ਨ ਦੀ ਜਯੰਤੀ
ਥੋੜੀ ਦੇਰੀ ਨਾਲ ਨਵੀਂ ਦੁਨੀਆਂ ਵਿੱਚ ਹੋਈ ਹੈ। ਤਿਉਹਾਰ ਸਭ ਇਸ ਵਕ਼ਤ ਦੇ ਹਨ। ਰਾਮ ਨੌਮੀ ਕਦੋਂ
ਹੋਈ - ਇਹ ਵੀ ਕਿਸੇ ਨੂੰ ਪਤਾ ਹੈ ਕੀ? ਤੁਸੀਂ ਕਹੋਗੇ ਨਵੀਂ ਦੁਨੀਆਂ ਵਿੱਚ 1250 ਵਰ੍ਹੇ ਦੇ ਬਾਦ
ਵਿੱਚ ਰਾਮ ਨੌਮੀ ਹੁੰਦੀ ਹੈ। ਸ਼ਿਵ ਜਯੰਤੀ, ਰਾਮ ਜਯੰਤੀ ਕਦੋਂ ਹੋਈ…? ਇਹ ਕੋਈ ਵੀ ਦੱਸ ਨਹੀਂ ਸਕਦੇ।
ਤੁਸੀਂ ਬੱਚੇ ਵੀ ਬਾਪ ਦੁਆਰਾ ਜਾਣ ਗਏ ਹੋ। ਐਕੂਰੇਟ ਦੱਸ ਸਕਦੇ ਹੋ। ਗੋਇਆ ਸਾਰੇ ਵਿਸ਼ਵ ਦੀ ਜੀਵਨ
ਕਹਾਣੀ ਤੁਸੀਂ ਦੱਸ ਸਕਦੇ ਹੋ। ਲੱਖਾਂ ਵਰ੍ਹੇ ਦੀ ਗੱਲ ਥੋੜ੍ਹੇ ਹੀ ਦੱਸ ਸਕਦੇ ਹੋ। ਬਾਪ ਕਿੰਨੀ ਚੰਗੀ
ਬੇਹੱਦ ਦੀ ਪੜ੍ਹਾਈ ਪੜ੍ਹਾਉਂਦੇ ਹਨ। ਇੱਕ ਹੀ ਵਾਰ ਤੁਸੀਂ 21 ਜਨਮਾਂ ਦੇ ਲਈ ਨੰਗਨ ਹੋਣ ਤੋਂ ਬਚਦੇ
ਹੋ। ਹੁਣ ਤੁਸੀਂ 5 ਵਿਕਾਰਾਂ ਰੂਪੀ ਰਾਵਣ ਦੇ ਪਰਾਏ ਰਾਜ਼ ਵਿੱਚ ਹੋ। ਹੁਣ ਸਾਰੇ 84 ਦਾ ਚੱਕਰ ਤੁਹਾਡੀ
ਸਮ੍ਰਿਤੀ ਵਿੱਚ ਆਇਆ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬੇਹੱਦ ਸੁੱਖ
ਦਾ ਵਰਸਾ ਪ੍ਰਾਪਤ ਕਰਨ ਦੇ ਲਈ ਮਨਸਾ - ਵਾਚਾ - ਕਰਮਣਾ ਪਵਿੱਤਰ ਜ਼ਰੂਰ ਬਣਨਾ ਹੈ। ਚੰਗੇ ਸੰਸਕਾਰ
ਯੋਗਬਲ ਨਾਲ ਧਾਰਨ ਕਰਨੇ ਹਨ। ਆਪਣੇ ਨੂੰ ਗੁਣਵਾਨ ਬਣਾਉਨਾ ਹੈ।
2. ਸਦਾ ਖੁਸ਼ੀ ਵਿੱਚ
ਰਹਿਣ ਦੇ ਲਈ ਬਾਪ ਜੋ ਰੋਜ਼ ਗਹਿਰੀਆਂ - ਗਹਿਰੀਆਂ ਗੱਲਾਂ ਸੁਣਾਉਂਦੇ ਹਨ। ਉਹਨਾਂ ਨੂੰ ਸੁਣਨਾ ਅਤੇ
ਦੂਸਰਿਆਂ ਨੂੰ ਸੁਣਾਉਣਾ ਹੈ। ਕਿਸੇ ਵੀ ਗੱਲ ਵਿੱਚ ਮੁੰਝਣਾ ਨਹੀਂ ਹੈ। ਯੁਕਤੀ ਨਾਲ ਉੱਤਰ ਦੇਣਾ ਹੈ।
ਲੱਜਾ ਨਹੀਂ ਕਰਨੀ ਹੈ।
ਵਰਦਾਨ:-
ਸੁੱਖ ਸਵਰੂਪ ਬਣ ਹਰ ਆਤਮਾ ਨੂੰ ਸੁਖ ਦੇਣ ਵਾਲੇ ਮਾਸਟਰ ਸੁਖਦਾਤਾ ਭਵ
ਜੋ ਬੱਚੇ ਸਦਾ ਅਸਲ ਕਰਮ
ਕਰਦੇ ਹਨ ਉਹਨਾਂ ਨੂੰ ਉਸ ਕਰਮ ਦਾ ਪ੍ਰਤੱਖਫ਼ਲ ਖੁਸ਼ੀ ਅਤੇ ਸ਼ਕਤੀ ਮਿਲਦੀ ਹੈ। ਉਹਨਾਂ ਦਾ ਦਿਲ ਸਦਾ
ਖੁਸ਼ ਰਹਿੰਦਾ ਹੈ, ਉਹਨਾਂ ਨੂੰ ਸੰਕਲਪ ਮਾਤਰ ਵੀ ਦੁੱਖ ਦੀ ਲਹਿਰ ਆ ਨਹੀਂ ਸਕਦੀ। ਸੰਗਮਯੁਗੀ
ਬ੍ਰਾਹਮਣ ਮਤਲਬ ਦੁੱਖ ਦਾ ਨਾਮ ਨਿਸ਼ਾਨ ਨਹੀਂ ਕਿਉਂਕਿ ਸੁੱਖਦਾਤਾ ਦੇ ਬੱਚੇ ਹਨ। ਇਵੇਂ ਸੁੱਖਦਾਤਾ ਦੇ
ਬੱਚੇ ਖੁਦ ਵੀ ਮਾਸਟਰ ਸੁਖਦਾਤਾ ਹੋਣਗੇ। ਉਹ ਹਰ ਆਤਮਾ ਨੂੰ ਸਦਾ ਸੁਖ ਦੇਣਗੇ। ਉਹ ਕਦੀ ਨਾ ਦੁੱਖ
ਦੇਣਗੇ ਨਾ ਦੁੱਖ ਲੈਣਗੇ।
ਸਲੋਗਨ:-
ਮਾਸਟਰ ਦਾਤਾ ਬਣ
ਸਹਿਯੋਗ, ਸਨੇਹ ਅਤੇ ਸਹਾਨੁਭੂਤੀ ਦੇਣਾ - ਇਹ ਹੀ ਰਹਿਮਦਿਲ ਆਤਮਾ ਦੀ ਨਿਸ਼ਾਨੀ ਹੈ।