09.11.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਬਾਪ ਆਇਆ ਹੈ ਤੁਹਾਨੂੰ ਬੱਚਿਆਂ ਨੂੰ ਭਗਤੀ ਤੂੰ ਆਤਮਾ ਤੋਂ ਗਿਆਨੀ ਤੂੰ ਆਤਮਾ ਬਣਾਉਣ, ਪਤਿਤ
ਤੋਂ ਪਾਵਨ ਬਨਾਉਣ”
ਪ੍ਰਸ਼ਨ:-
ਗਿਆਨਵਾਨ ਬੱਚੇ
ਕਿਸ ਚਿੰਤਨ ਵਿੱਚ ਸਦਾ ਰਹਿੰਦੇ ਹਨ?
ਉੱਤਰ:-
ਮੈਂ ਅਵਿਨਾਸ਼ੀ
ਆਤਮਾ ਹਾਂ, ਇਹ ਸ਼ਰੀਰ ਵਿਨਾਸ਼ੀ ਹੈ। ਮੈਂ 84 ਸ਼ਰੀਰ ਧਾਰਨ ਕੀਤੇ ਹਨ। ਹੁਣ ਇਹ ਅੰਤਿਮ ਹੈ। ਆਤਮਾ ਕਦੇ
ਛੋਟੀ ਵੱਡੀ ਨਹੀਂ ਹੁੰਦੀ ਹੈ। ਸ਼ਰੀਰ ਹੀ ਛੋਟਾ ਵੱਡਾ ਹੁੰਦਾ ਹੈ। ਇਹ ਅੱਖਾਂ ਸ਼ਰੀਰ ਵਿੱਚ ਹਨ ਲੇਕਿਨ
ਇਸ ਵਿੱਚ ਦੇਖਣ ਵਾਲੀ ਮੈਂ ਆਤਮਾ ਹਾਂ। ਬਾਬਾ ਆਤਮਾਵਾਂ ਨੂੰ ਹੀ ਗਿਆਨ ਦਾ ਤੀਸਰਾ ਨੇਤਰ ਦਿੰਦੇ ਹਨ।
ਉਹ ਵੀ ਜਦੋ ਤੱਕ ਸ਼ਰੀਰ ਦਾ ਆਧਾਰ ਨਾ ਲੈਣ ਓਦੋ ਤੱਕ ਪੜ੍ਹਾ ਨਹੀਂ ਸਕਦੇ। ਇਵੇ ਦਾ ਚਿੰਤਨ ਗਿਆਨਵਾਨ
ਬੱਚੇ ਸਦਾ ਕਰਦੇ ਹਨ।
ਓਮ ਸ਼ਾਂਤੀ
ਇਹ ਕਿਸ ਨੇ ਕਿਹਾ? ਆਤਮਾ ਨੇ। ਅਵਿਨਾਸ਼ੀ ਆਤਮਾ ਨੇ ਕਿਹਾ ਸ਼ਰੀਰ ਦਵਾਰਾ। ਸ਼ਰੀਰ ਅਤੇ ਆਤਮਾ ਵਿੱਚ
ਕਿੰਨਾ ਫਰਕ ਹੈ। ਸ਼ਰੀਰ 5 ਤੱਤਵ ਦਾ ਇਨਾਂ ਵੱਡਾ ਪੁਤਲਾ ਬਣ ਜਾਂਦਾ ਹੈ। ਭਾਵੇ ਛੋਟਾ ਵੀ ਹੈ ਤਾ ਵੀ
ਆਤਮਾ ਨਾਲੋਂ ਤਾ ਜਰੂਰ ਵੱਡਾ ਹੈ। ਪਹਿਲਾ ਤਾਂ ਇੱਕਦਮ ਛੋਟਾ ਪਿੰਡ ਹੁੰਦਾ ਹੈ, ਜਦੋ ਥੋੜਾ ਵੱਡਾ
ਹੁੰਦਾ ਹੈ ਫਿਰ ਆਤਮਾ ਪ੍ਰਵੇਸ਼ ਕਰਦੀ ਹੈ। ਵੱਡਾ ਹੁੰਦੇ ਹੁੰਦੇ ਫਿਰ ਇਨ੍ਹਾਂ ਵੱਡਾ ਹੋ ਜਾਂਦਾ ਹੈ।
ਆਤਮਾ ਤਾਂ ਚੇਤੰਨ ਹੈ ਨਾ। ਜਦੋ ਤੱਕ ਆਤਮਾ ਪ੍ਰਵੇਸ਼ ਨਾ ਕਰੇ ਓਦੋ ਤੱਕ ਪੁਤਲਾ ਕੋਈ ਕੰਮ ਦਾ ਨਹੀਂ
ਰਹਿੰਦਾ ਹੈ। ਕਿੰਨਾ ਫਰਕ ਹੈ। ਬੋਲਣ, ਚੱਲਣ ਵਾਲੀ ਵੀ ਆਤਮਾ ਹੀ ਹੈ। ਉਹ ਇੰਨੀ ਛੋਟੀ ਜਿਹੀ ਬਿੰਦੀ
ਹੀ ਹੈ। ਉਹ ਕਦੇ ਛੋਟੀ ਵੱਡੀ ਨਹੀਂ ਹੁੰਦੀ ਹੈ। ਵਿਨਾਸ਼ ਨੂੰ ਕੋਈ ਨਹੀਂ ਪਾ ਸਕਦੀ। ਹੁਣ ਇਹ ਪਰਮਾਤਮਾ
ਬਾਪ ਨੇ ਸਮਝਾਇਆ ਹੈ ਕਿ ਮੈਂ ਅਵਿਨਾਸ਼ੀ ਹਾਂ ਅਤੇ ਇਹ ਸ਼ਰੀਰ ਵਿਨਾਸ਼ੀ ਹੈ। ਉਸ ਵਿੱਚ ਮੈਂ ਪ੍ਰਵੇਸ਼
ਕਰਕੇ ਪਾਰਟ ਵਜਾਉਂਦਾ ਹਾਂ। ਇਹ ਗੱਲਾਂ ਤੁਸੀਂ ਹੁਣ ਚਿੰਤਨ ਵਿੱਚ ਲੈ ਕੇ ਆਉਂਦੇ ਹੋ। ਪਹਿਲਾਂ ਤਾਂ
ਨਾ ਆਤਮਾ ਨੂੰ ਜਾਣਦੇ ਸੀ, ਨਾ ਪਰਮਾਤਮਾ ਨੂੰ ਜਾਣਦੇ ਸੀ ਸਿਰਫ ਕਹਿਣ ਲਈ ਕਹਿ ਦਿੰਦੇ ਸੀ ਹੇ
ਪਰਮਪਿਤਾ ਪਰਮਾਤਮਾ। ਆਤਮਾ ਵੀ ਸਮਝਦੇ ਸੀ ਪਰ ਫਿਰ ਕਿਸੇ ਨੇ ਕਿਹਾ ਤੁਸੀਂ ਪਰਮਾਤਮਾ ਹੋ। ਇਹ ਕਿਸਨੇ
ਦੱਸਿਆ? ਇਨ੍ਹਾਂ ਭਗਤੀ ਮਾਰਗ ਦੇ ਗੁਰੂਆਂ ਅਤੇ ਸ਼ਾਸਤਰਾਂ ਨੇ। ਸਤਿਯੁੱਗ ਵਿੱਚ ਤਾਂ ਕੋਈ ਦੱਸੇਗਾ ਨਹੀਂ।
ਹੁਣ ਬਾਪ ਨੇ ਸਮਝਾਇਆ ਹੈ ਤੁਸੀਂ ਮੇਰੇ ਬੱਚੇ ਹੋ। ਆਤਮਾ ਨੈਚੁਰਲ ਹੈ ਸ਼ਰੀਰ ਅਨਨੈਚੁਰਲ ਮਿੱਟੀ ਦਾ
ਬਣਿਆ ਹੋਇਆ ਹੈ। ਜਦੋ ਆਤਮਾ ਹੈ ਤਾਂ ਬੋਲਦੀ ਚਾਲਦੀ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ। ਸਾਨੂੰ
ਆਤਮਾਵਾਂ ਨੂੰ ਬਾਪ ਆਕੇ ਸਮਝਾਉਂਦੇ ਹਨ। ਨਿਰਾਕਾਰ ਸ਼ਿਵਬਾਬਾ ਇਸ ਸੰਗਮ ਤੇ ਹੀ ਇਸ ਸ਼ਰੀਰ ਦਵਾਰਾ ਆਕੇ
ਸੁਣਾਉਂਦੇ ਹਨ। ਇਹ ਅੱਖਾਂ ਤਾਂ ਸ਼ਰੀਰ ਵਿੱਚ ਹੀ ਰਹਿੰਦੀਆਂ ਹਨ। ਹੁਣ ਬਾਪ ਗਿਆਨ ਚਕਸ਼ੂ ਦਿੰਦੇ ਹਨ।
ਆਤਮਾ ਵਿੱਚ ਗਿਆਨ ਨਹੀਂ ਹੈ ਤਾਂ ਅਗਿਆਨ ਚਕਸ਼ੂ ਹੈ। ਬਾਪ ਆਉਂਦੇ ਹਨ ਤਾਂ ਆਤਮਾ ਨੂੰ ਗਿਆਨ ਚਕਸ਼ੂ
ਮਿਲਦੇ ਹਨ। ਆਤਮਾ ਹੀ ਸਭ ਕੁਝ ਕਰਦੀ ਹੈ। ਆਤਮਾ ਕੰਮ ਕਰਦੀ ਹੈ ਸ਼ਰੀਰ ਦਵਾਰਾ। ਹੁਣ ਤੁਸੀਂ ਸਮਝਦੇ
ਹੋ ਬਾਪ ਨੇ ਇਹ ਸ਼ਰੀਰ ਧਾਰਨ ਕੀਤਾ ਹੈ। ਆਪਣਾ ਵੀ ਰਾਜ਼ ਸਮਝਾਉਂਦੇ ਹਨ। ਸ੍ਰਿਸ਼ਟੀ ਦੇ ਆਦਿ-ਮੱਧ-ਅੰਤ
ਦਾ ਰਾਜ਼ ਵੀ ਦੱਸਦੇ ਹਨ। ਸਾਰੇ ਨਾਟਕ ਦਾ ਵੀ ਨਾਲੇਜ ਦਿੰਦੇ ਹਨ। ਪਹਿਲਾਂ ਤੁਹਾਨੂੰ ਕੁਝ ਵੀ ਪਤਾ
ਨਹੀਂ ਸੀ। ਹਾਂ, ਨਾਟਕ ਜਰੂਰ ਹੈ। ਸ੍ਰਿਸ਼ਟੀ ਦਾ ਚੱਕਰ ਫਿਰਦਾ ਹੈ। ਪਰ ਫਿਰਦਾ ਕਿਵੇਂ ਹੈ, ਇਹ ਕੋਈ
ਨਹੀਂ ਜਾਣਦੇ ਹਨ। ਰਚਤਾ ਅਤੇ ਰਚਨਾ ਦੇ ਆਦਿ-ਮੱਧ-ਅੰਤ ਦਾ ਗਿਆਨ ਹੁਣ ਤੁਹਾਨੂੰ ਮਿਲਦਾ ਹੈ। ਬਾਕੀ
ਤਾਂ ਸਭ ਹੈ ਭਗਤੀ। ਬਾਪ ਹੀ ਆਕੇ ਤੁਹਾਨੂੰ ਗਿਆਨੀ ਤੂੰ ਆਤਮਾ ਬਣਾਉਂਦੇ ਹਨ। ਅੱਗੇ ਤੁਸੀਂ ਭਗਤੀ
ਤੂੰ ਆਤਮਾ ਸੀ। ਤੁਸੀਂ ਆਤਮਾ ਭਗਤੀ ਕਰਦੇ ਸੀ। ਹੁਣ ਤੁਸੀਂ ਆਤਮਾ ਗਿਆਨ ਸੁਣਦੇ ਹੋ। ਭਗਤੀ ਨੂੰ ਕਿਹਾ
ਜਾਂਦਾ ਹੈ ਹਨ੍ਹੇਰਾ। ਇਵੇ ਨਹੀਂ ਕਹਾਂਗੇ ਭਗਤੀ ਤੋਂ ਭਗਵਾਨ ਮਿਲਦਾ ਹੈ। ਬਾਪ ਨੇ ਸਮਝਾਇਆ ਹੈ ਭਗਤੀ
ਦਾ ਵੀ ਪਾਰਟ ਹੈ, ਗਿਆਨ ਦਾ ਵੀ ਪਾਰਟ ਹੈ। ਤੁਸੀਂ ਜਾਣਦੇ ਹੋ ਅਸੀਂ ਭਗਤੀ ਕਰਦੇ ਸੀ ਤਾਂ ਕੋਈ ਸੁੱਖ
ਨਹੀਂ ਸੀ। ਭਗਤੀ ਕਰਦੇ - ਕਰਦੇ ਖਾਂਦੇ ਰਹਿੰਦੇ ਸੀ। ਬਾਪ ਨੂੰ ਲੱਭਦੇ ਸੀ। ਹੁਣ ਸਮਝਦੇ ਹੋ ਯੱਗ,
ਤੱਪ, ਦਾਨ, ਪੁੰਨ ਆਦਿ ਜੋ ਕੁਝ ਕਰਦੇ ਸੀ, ਲੱਭਦੇ-ਲੱਭਦੇ ਧੱਕਾ ਖਾਂਦੇ-ਖਾਂਦੇ ਤੰਗ ਹੋ ਜਾਂਦੇ
ਹਾਂ। ਤਮੋਪ੍ਰਧਾਨ ਬਣ ਜਾਂਦੇ ਹਾਂ ਕਿਉਂਕਿ ਡਿੱਗਣਾ ਹੁੰਦਾ ਹੈ ਨਾ। ਝੂਠੇ ਕੰਮ ਕਰਨਾ ਛੀ-ਛੀ ਹੋਣਾ
ਹੁੰਦਾ ਹੈ। ਪਤਿਤ ਵੀ ਬਣ ਗਏ। ਇਵੇ ਨਹੀਂ ਕਿ ਪਾਵਨ ਹੋਣ ਦੇ ਲਈ ਭਗਤੀ ਕਰਦੇ ਸੀ। ਭਗਵਾਨ ਤੋਂ ਪਾਵਨ
ਬਣਨ ਬਗੈਰ ਅਸੀਂ ਪਾਵਨ ਦੁਨੀਆਂ ਵਿੱਚ ਜਾ ਨਹੀਂ ਸਕਾਂਗੇ। ਇਵੇ ਨਹੀਂ ਕਿ ਪਾਵਨ ਬਣਨ ਬਗੈਰ ਭਗਵਾਨ
ਨੂੰ ਨਹੀਂ ਮਿਲ ਸਕਦੇ। ਭਗਵਾਨ ਨੂੰ ਤਾਂ ਕਹਿੰਦੇ ਹਨ ਆਕੇ ਪਾਵਨ ਬਣਾਓ। ਪਤਿਤ ਹੀ ਭਗਵਾਨ ਨੂੰ ਮਿਲਦੇ
ਹਨ ਪਾਵਨ ਹੋਣ ਦੇ ਲਈ। ਪਾਵਨ ਨੂੰ ਤਾਂ ਭਗਵਾਨ ਮਿਲਦੇ ਨਹੀਂ ਹਨ। ਸਤਿਯੁੱਗ ਵਿੱਚ ਥੋੜੀ ਹੀ ਇੰਨ੍ਹਾਂ
ਲਕਸ਼ਮੀ - ਨਰਾਇਣ ਤੋਂ ਭਗਵਾਨ ਮਿਲਦਾ ਹੈ। ਭਗਵਾਨ ਆਕੇ ਤੁਹਾਨੂੰ ਪਤਿਤਾਂ ਨੂੰ ਪਾਵਨ ਬਣਾਉਂਦੇ ਹਨ
ਅਤੇ ਤੁਸੀਂ ਇਹ ਸ਼ਰੀਰ ਛੱਡ ਦਿੰਦੇ ਹੋ। ਪਾਵਨ ਤਾਂ ਇਸ ਤਮੋਪ੍ਰਧਾਨ ਸ੍ਰਿਸ਼ਟੀ ਤੇ ਰਹਿ ਨਹੀਂ ਸਕਦੇ।
ਬਾਪ ਤੁਹਾਨੂੰ ਪਾਵਨ ਬਣਾ ਕੇ ਗੁੰਮ ਹੋ ਜਾਂਦੇ ਹਨ, ਉਨ੍ਹਾਂ ਦਾ ਪਾਰਟ ਹੀ ਡਰਾਮਾ ਵਿੱਚ ਵੰਡਰਫੁੱਲ
ਹੈ। ਜਿਵੇ ਆਤਮਾ ਦੇਖਣ ਵਿੱਚ ਆਉਂਦੀ ਨਹੀਂ ਹੈ। ਭਾਵੇਂ ਸਾਕਸ਼ਾਤਕਾਰ ਹੁੰਦਾ ਹੈ ਤਾਂ ਵੀ ਸਮਝ ਨਹੀਂ
ਸਕਦੇ ਹਨ। ਹੋਰ ਤਾਂ ਸਭ ਨੂੰ ਸਮਝ ਸਕਦੇ ਹਨ ਇਹ ਫਲਾਣਾ ਹੈ, ਇਹ ਫਲਾਣਾ ਹੈ। ਯਾਦ ਕਰਦੇ ਹਨ।
ਚਾਹੁੰਦੇ ਹਨ ਫਲਾਣੇ ਦਾ ਚੇਤੰਨ ਵਿੱਚ ਸਾਕਸ਼ਾਤਕਾਰ ਹੋਵੇ ਹੋਰ ਤਾਂ ਕੋਈ ਮਤਲਬ ਨਹੀਂ ਹੈ। ਅੱਛਾ,
ਚੇਤੰਨ ਵਿੱਚ ਦੇਖਦੇ ਹੋ ਫਿਰ ਕੀ? ਸਾਕਸ਼ਾਤਕਾਰ ਹੋਇਆ ਫਿਰ ਤਾਂ ਗਵਾਚ(ਗੁੰਮ) ਜਾਵੇਗਾ। ਅਲਪਕਾਲ ਥੋੜੇ
ਸਮੇਂ ਦੀ ਆਸ਼ ਪੂਰੀ ਹੋਵੇਗੀ। ਉਸਨੂੰ ਕਿਹਾ ਜਾਂਦਾ ਹੈ ਥੋੜੇ ਸਮੇਂ ਦੇ ਲਈ ਥੋੜਾ ਜਿਹਾ ਸੁੱਖ।
ਸਾਕਸ਼ਾਤਕਾਰ ਦੀ ਇੱਛਾ ਸੀ ਉਹ ਮਿਲਿਆ। ਬਸ ਇਥੇ ਤਾਂ ਮੂਲ ਗੱਲ ਹੈ ਪਤਿਤ ਤੋਂ ਪਾਵਨ ਬਣਨ ਦੀ। ਪਾਵਨ
ਬਣਾਂਗੇ ਤਾਂ ਦੇਵਤਾ ਬਣ ਜਾਵਾਂਗੇ ਮਤਲਬ ਸਵਰਗ ਵਿੱਚ ਚਲੇ ਜਾਵਾਂਗੇ।
ਸ਼ਾਸਤਰਾਂ ਵਿੱਚ ਤਾਂ ਕਲਪ
ਦੀ ਉਮਰ ਲੱਖਾਂ ਸਾਲ ਲਿਖ ਦਿੱਤੀ ਹੈ। ਸਮਝਦੇ ਹਨ ਕਲਯੁੱਗ ਵਿੱਚ ਹਜੇ 40 ਹਜਾਰ ਸਾਲ ਪਏ ਹਨ। ਬਾਬਾ
ਤਾਂ ਸਮਝਾਉਂਦੇ ਹਨ ਸਾਰਾ ਕਲਪ ਹੀ 5 ਹਜਾਰ ਸਾਲ ਦਾ ਹੈ। ਤਾਂ ਮਨੁੱਖ ਘੋਰ ਹਨੇਰੇ ਵਿੱਚ ਹਨ ਨਾ।
ਉਸਨੂੰ ਕਿਹਾ ਜਾਂਦਾ ਹੈ ਘੋਰ ਹਨ੍ਹੇਰਾ। ਗਿਆਨ ਵਿੱਚ ਕੋਈ ਹੈ ਨਹੀਂ। ਉਹ ਸਭ ਹੈ ਭਗਤੀ। ਰਾਵਣ ਜਦੋ
ਤੋਂ ਆਉਂਦਾ ਹੈ ਤਾਂ ਭਗਤੀ ਵੀ ਉਨ੍ਹਾਂ ਦੇ ਨਾਲ ਹੈ ਅਤੇ ਜਦੋ ਬਾਪ ਆਉਂਦੇ ਹਨ ਤਾਂ ਉਨ੍ਹਾਂ ਦੇ ਨਾਲ
ਗਿਆਨ ਹੈ। ਬਾਪ ਤੋਂ ਹੀ ਇੱਕ ਵਾਰ ਗਿਆਨ ਦਾ ਵਰਸਾ ਮਿਲਦਾ ਹੈ। ਘੜੀ-ਘੜੀ ਮਿਲ ਨਹੀਂ ਸਕਦਾ ਹੈ। ਓਥੇ
ਤਾਂ ਤੁਸੀਂ ਕਿਸੇ ਨੂੰ ਗਿਆਨ ਦਿੰਦੇ ਨਹੀਂ। ਲੋੜ ਹੀ ਨਹੀਂ ਹੈ। ਗਿਆਨ ਉਨ੍ਹਾਂ ਨੂੰ ਮਿਲਦਾ ਹੈ ਜੋ
ਅਗਿਆਨ ਵਿੱਚ ਹਨ। ਬਾਪ ਨੂੰ ਕੋਈ ਜਾਣਦੇ ਨਹੀਂ ਹਨ। ਬਾਪ ਨੂੰ ਗਾਲੀ ਦੇਣ ਬਗੈਰ ਕੋਈ ਗੱਲ ਨਹੀਂ ਕਰਦੇ
ਹਨ। ਇਹ ਵੀ ਤੁਸੀਂ ਬੱਚੇ ਹੁਣ ਹੀ ਸਮਝਦੇ ਹੋ। ਤੁਸੀਂ ਕਹਿੰਦੇ ਹੋ ਈਸ਼ਵਰ ਸਰਵਵਿਆਪੀ ਨਹੀਂ ਹੈ, ਉਹ
ਸਾਡੀ ਆਤਮਾਵਾਂ ਦਾ ਬਾਪ ਹੈ ਅਤੇ ਉਹ ਕਹਿੰਦੇ ਹਨ ਕੀ ਨਹੀਂ ਪਰਮਾਤਮਾ ਠਿਕੱਰ-ਭਿੱਤਰ ਵਿੱਚ ਹੈ। ਤੁਸੀਂ
ਬੱਚਿਆਂ ਨੇ ਚੰਗੀ ਤਰ੍ਹਾਂ ਸਮਝਿਆ ਹੈ - ਭਗਤੀ ਬਿਲਕੁਲ ਵੱਖ ਚੀਜ਼ ਹੈ, ਉਸ ਵਿੱਚ ਜਰਾ ਵੀ ਗਿਆਨ ਨਹੀਂ
ਹੁੰਦਾ ਹੈ। ਸਮਾਂ ਹੀ ਸਾਰਾ ਬਦਲ ਜਾਂਦਾ ਹੈ। ਭਗਵਾਨ ਦਾ ਵੀ ਨਾਮ ਬਦਲ ਜਾਂਦਾ ਹੈ ਫਿਰ ਮਨੁੱਖਾਂ ਦਾ
ਵੀ ਨਾਮ ਬਦਲ ਜਾਂਦਾ ਹੈ। ਪਹਿਲਾਂ ਕਿਹਾ ਜਾਂਦਾ ਹੈ ਦੇਵਤਾ ਫਿਰ ਖੱਤਰੀ, ਵੈਸ਼, ਸ਼ੂਦਰ। ਉਹ ਦੈਵੀ
ਗੁਣ ਵਾਲੇ ਮਨੁੱਖ ਹਨ ਅਤੇ ਇਹ ਹੈ ਆਸੁਰੀ ਗੁਣ ਵਾਲੇ ਮਨੁੱਖ। ਬਿਲਕੁਲ ਛੀ-ਛੀ ਹਨ। ਗੁਰੂ ਨਾਨਕ ਨੇ
ਵੀ ਕਿਹਾ ਹੈ ਅਸੰਖ ਚੋਰ… ਮਨੁੱਖ ਕੋਈ ਇਵੇਂ ਕਹੇ ਤਾਂ ਉਸਨੂੰ ਝੱਟ ਕਹਿਣਗੇ ਕਿ ਤੁਸੀਂ ਕਿ ਗਾਲੀ
ਦਿੰਦੇ ਹੋ। ਪਰ ਬਾਪ ਕਹਿੰਦੇ ਹਨ ਇਹ ਸਾਰੀ ਆਸੁਰੀ ਸੰਪਰਦਾਏ ਹੈ। ਤੁਹਾਨੂੰ ਕਲੀਅਰ ਕਰ ਕੇ ਸਮਝਾਉਂਦੇ
ਹਨ। ਉਹ ਰਾਵਣ ਸੰਪਰਦਾਏ, ਉਹ ਰਾਮ ਸੰਪਰਦਾਏ। ਗਾਂਧੀ ਜੀ ਵੀ ਕਹਿੰਦੇ ਸੀ ਸਾਨੂੰ ਰਾਮ ਰਾਜ ਚਾਹੀਦਾ
ਹੈ। ਰਾਮ ਰਾਜ ਵਿੱਚ ਸਾਰੇ ਨਿਰਵਿਕਾਰੀ ਹਨ, ਰਾਵਣ ਰਾਜ ਵਿੱਚ ਸਾਰੇ ਵਿਕਾਰੀ ਹਨ। ਇਸਦਾ ਨਾਮ ਹੀ ਹੈ
ਵੈਸ਼ਾਲਿਆ। ਰੋਰਵ ਨਰਕ ਹੈ ਨਾ। ਇਸ ਸਮੇਂ ਦੇ ਮਨੁੱਖ ਵਿਸ਼ੈ ਵੈਤਰਨੀ ਨਦੀ ਵਿੱਚ ਪਏ ਹਨ। ਮਨੁੱਖ,
ਜਾਨਵਰ ਆਦਿ ਸਾਰੇ ਇੱਕ ਸਮਾਨ ਹਨ। ਮਨੁੱਖਾਂ ਦੀ ਕੋਈ ਮਹਿਮਾ ਨਹੀਂ ਹੈ। 5 ਵਿਕਾਰਾਂ ਤੇ ਤੁਸੀਂ ਬੱਚੇ
ਜਿੱਤ ਪਾ ਕੇ ਮਨੁੱਖ ਤੋਂ ਦੇਵਤਾ ਪਦਵੀ ਪਾਉਂਦੇ ਹੋ, ਬਾਕੀ ਸਭ ਖਤਮ ਹੋ ਜਾਂਦੇ ਹਨ। ਦੇਵਤਾ ਸਤਿਯੁਗ
ਵਿੱਚ ਰਹਿੰਦੇ ਸੀ। ਹੁਣ ਇਸ ਕਲਯੁੱਗ ਵਿੱਚ ਅਸੁਰ ਰਹਿੰਦੇ ਹਨ। ਅਸੁਰਾਂ ਦੀ ਨਿਸ਼ਾਨੀ ਕੀ ਹੈ? 5
ਵਿਕਾਰ। ਦੇਵਤਾਵਾਂ ਨੂੰ ਕਿਹਾ ਜਾਂਦਾ ਹੈ ਸੰਪੂਰਨ ਨਿਰਵਿਕਾਰੀ ਅਤੇ ਅਸੁਰਾਂ ਨੂੰ ਕਿਹਾ ਜਾਂਦਾ ਹੈ
ਸੰਪੂਰਨ ਵਿਕਾਰੀ। ਉਹ ਹਨ 16 ਕਲਾ ਸੰਪੂਰਨ ਅਤੇ ਇਥੇ ਕੋਈ ਕਲਾ ਨਹੀਂ ਹੈ। ਸਭ ਦੀ ਕਲਾ ਕਾਇਆ ਚਟ ਹੋ
ਗਈ ਹੈ। ਹੁਣ ਇਹ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਬਾਪ ਆਉਂਦੇ ਵੀ ਹਨ ਪੁਰਾਣੀ ਆਸੁਰੀ ਦੁਨੀਆ
ਨੂੰ ਚੇਂਜ ਕਰਨ ਦੇ ਲਈ। ਰਾਵਣ ਰਾਜ ਵੈਸ਼ਾਲਿਆ ਨੂੰ ਸ਼ਿਵਾਲਿਆ ਬਣਾਉਂਦੇ ਹਨ। ਉਨ੍ਹਾਂ ਨੇ ਤਾਂ ਇਥੇ
ਹੀ ਨਾਮ ਰੱਖ ਦਿੱਤੇ ਹਨ ਤ੍ਰਿਮੂਰਤੀ ਹਾਊਸ, ਤ੍ਰਿਮੂਰਤੀ ਰੋਡ… ਅੱਗੇ ਥੋੜੀ ਇਹ ਨਾਮ ਰੱਖੇ ਸੀ। ਹੁਣ
ਹੋਣਾ ਕੀ ਚਾਹੀਦਾ ਹੈ? ਇਹ ਸਾਰੀ ਦੁਨੀਆਂ ਕਿਸਦੀ ਹੈ? ਪਰਮਾਤਮਾ ਦੀ ਹੈ ਨਾ। ਪਰਮਾਤਮਾ ਦੀ ਦੁਨੀਆਂ
ਹੈ ਜੋ ਅੱਧਾਕਲਪ ਪਵਿੱਤਰ, ਅੱਧਾਕਲਪ ਅਪਵਿੱਤਰ ਰਹਿੰਦੇ ਹਨ। ਕ੍ਰਿਏਟਰ ਤਾਂ ਬਾਪ ਨੂੰ ਕਿਹਾ ਜਾਂਦਾ
ਹੈ ਨਾ। ਤਾਂ ਉਨ੍ਹਾਂ ਦੀ ਇਹ ਦੁਨੀਆਂ ਹੋਈ ਨਾ। ਬਾਪ ਸਮਝਾਉਂਦੇ ਹਨ ਮੈਂ ਹੀ ਮਾਲਿਕ ਹਾਂ। ਮੈਂ
ਬੀਜਰੂਪ, ਚੇਤੰਨ, ਗਿਆਨ ਦਾ ਸਾਗਰ ਹਾਂ। ਮੇਰੇ ਵਿੱਚ ਸਾਰਾ ਗਿਆਨ ਹੈ ਹੋਰ ਕਿਸੇ ਵਿੱਚ ਨਹੀਂ ਹੈ।
ਤੁਸੀਂ ਸਮਝ ਸਕਦੇ ਹੋ ਇਸ ਸ੍ਰਿਸ਼ਟੀ ਚੱਕਰ ਦੇ ਆਦਿ, ਮੱਧ, ਅੰਤ ਦਾ ਨਾਲੇਜ ਬਾਪ ਵਿੱਚ ਹੀ ਹੈ। ਬਾਕੀ
ਤਾਂ ਸਾਰੇ ਹਨ ਗਪੌੜੇ। ਮੁੱਖ ਗਪੌੜਾ ਬੜਾ ਖ਼ਰਾਬ ਹੈ, ਜਿਸਦੇ ਲਈ ਬਾਪ ਉਲਾਹਣਾ ਦਿੰਦੇ ਹਨ। ਤੁਸੀਂ
ਮੈਨੂੰ ਠਿਕੱਰ - ਭਿਤੱਰ ਕੁੱਤੇ ਬਿੱਲੀ ਵਿੱਚ ਸਮਝ ਬੈਠੇ ਹੋ। ਤੁਹਾਡੀ ਕੀ ਦੁਰਦਸ਼ਾ ਹੋ ਗਈ ਹੈ।
ਨਵੀਂ ਦੁਨੀਆਂ ਦੇ ਮਨੁੱਖ
ਅਤੇ ਪੁਰਾਣੀ ਦੁਨੀਆਂ ਦੇ ਮਨੁੱਖਾਂ ਵਿੱਚ ਰਾਤ ਦਿਨ ਦਾ ਫਰਕ ਹੈ। ਅੱਧਾਕਲਪ ਤੋਂ ਲੈ ਕੇ ਅਪਵਿੱਤਰ
ਮਨੁੱਖ, ਪਵਿੱਤਰ ਦੇਵਤਾਵਾਂ ਨੂੰ ਮੱਥਾ ਟੇਕਦੇ ਹਨ। ਇਹ ਵੀ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਪਹਿਲਾਂ
ਪਹਿਲਾਂ ਪੂਜਾ ਹੁੰਦੀ ਹੈ ਸ਼ਿਵਬਾਬਾ ਦੀ। ਜੋ ਸ਼ਿਵਬਾਬਾ ਹੀ ਤੁਹਾਨੂੰ ਪੁਜਾਰੀ ਤੋਂ ਪੂਜਯ ਬਣਾਉਂਦੇ
ਹਨ। ਰਾਵਣ ਤਹਾਨੂੰ ਪੂਜਯ ਤੋਂ ਪੁਜਾਰੀ ਬਣਾਉਂਦੇ ਹਨ। ਫਿਰ ਬਾਪ ਡਰਾਮਾ ਪਲੈਨ ਅਨੁਸਾਰ ਤੁਹਾਨੂੰ
ਪੂਜਯ ਬਣਾਉਂਦੇ ਹਨ। ਰਾਵਣ ਆਦਿ ਇਹ ਸਾਰੇ ਨਾਮ ਤਾਂ ਹਨ ਨਾ। ਦੁਸ਼ਹਿਰਾ ਜਦੋ ਮਨਾਉਂਦੇ ਹਨ ਤਾਂ ਕਿੰਨੇ
ਮਨੁੱਖਾਂ ਨੂੰ ਬਾਹਰ ਤੋਂ ਬੁਲਾਉਂਦੇ ਹਨ। ਪਰ ਮਤਲਬ ਕੁਝ ਨਹੀਂ ਸਮਝਦੇ ਹਨ। ਦੇਵਤਾਵਾਂ ਦੀ ਕਿੰਨੀ
ਗਲਾਨੀ ਕਰਦੇ ਹਨ। ਇਵੇਂ ਦੀਆਂ ਗੱਲਾਂ ਤਾਂ ਬਿਲਕੁੱਲ ਹੈ ਨਹੀਂ। ਜਿਵੇਂ ਕਹਿੰਦੇ ਹਨ ਈਸ਼ਵਰ ਨਾਮ ਰੂਪ
ਤੋਂ ਨਿਆਰਾ ਹੈ ਮਤਲਬ ਨਹੀਂ ਹੈ। ਓਵੇਂ ਇਹ ਜੋ ਖੇਡ ਬਣਾਉਂਦੇ ਹਨ ਉਹ ਕੁਝ ਵੀ ਨਹੀਂ ਹੈ। ਇਹ ਸਭ ਹੈ
ਮਨੁੱਖਾਂ ਦੀ ਬੁੱਧੀ। ਮਨੁੱਖ ਮਤ ਨੂੰ ਆਸੁਰੀ ਮਤ ਕਿਹਾ ਜਾਂਦਾ ਹੈ। ਯਥਾ ਰਾਜਾ ਰਾਣੀ ਅਤੇ ਪ੍ਰਜਾ।
ਸਾਰੇ ਇਵੇਂ ਦੇ ਬਣ ਜਾਂਦੇ ਹਨ। ਇਸਨੂੰ ਕਿਹਾ ਜਾਂਦਾ ਹੈ ਡੇਵਿਲ ਵਰਲਡ। ਸਭ ਇੱਕ ਦੋ ਨੂੰ ਗਾਲੀ
ਦਿੰਦੇ ਰਹਿੰਦੇ ਹਨ। ਤਾਂ ਬਾਪ ਸਮਝਾਉਂਦੇ ਹਨ - ਬੱਚੇ, ਜਦੋ ਬੈਠਦੇ ਹੋ ਤਾਂ ਆਪਣੇ ਨੂੰ ਆਤਮਾ ਸਮਝ
ਬਾਪ ਨੂੰ ਯਾਦ ਕਰੋ। ਤੁਸੀਂ ਅਗਿਆਨ ਵਿੱਚ ਸੀ ਤਾਂ ਪਰਮਾਤਮਾ ਨੂੰ ਉਪਰ ਵਿੱਚ ਸਮਝਦੇ ਸੀ। ਹੁਣ ਤਾਂ
ਜਾਣਦੇ ਹੋ ਬਾਪ ਇਥੇ ਆਇਆ ਹੋਇਆ ਹੈ ਤਾਂ ਤੁਸੀਂ ਉਪਰ ਵਿੱਚ ਨਹੀਂ ਸਮਝਦੇ ਹੋ। ਤੁਹਾਨੂੰ ਬਾਪ ਨੇ ਇਥੇ
ਬੁਲਾਇਆ ਹੈ, ਇਸ ਤਨ ਵਿੱਚ। ਤੁਸੀਂ ਜਦੋਂ ਆਪਣੇ ਆਪਣੇ ਸੈਂਟਰ ਤੇ ਬੈਠਦੇ ਹੋ ਤਾਂ ਸਮਝੋਗੇ ਸ਼ਿਵਬਾਬਾ
ਮਧੂਬਨ ਵਿੱਚ ਇਨ੍ਹਾਂ ਦੇ ਤਨ ਵਿੱਚ ਹੈ। ਭਗਤੀ ਮਾਰਗ ਵਿੱਚ ਤਾਂ ਪਰਮਾਤਮਾ ਨੂੰ ਉਪਰ ਵਿੱਚ ਮੰਨਦੇ
ਸੀ। ਹੇ ਭਗਵਾਨ… ਹੁਣ ਤੁਸੀਂ ਬਾਪ ਨੂੰ ਕਿਥੇ ਯਾਦ ਕਰਦੇ ਹੋ? ਕੀ ਬੈਠ ਕੇ ਕਰਦੇ ਹੋ? ਤੁਸੀਂ ਜਾਣਦੇ
ਹੋ ਬ੍ਰਹਮਾ ਦੇ ਤਨ ਵਿੱਚ ਹੈ ਤਾਂ ਜਰੂਰ ਇਥੇ ਯਾਦ ਕਰਨਾ ਪਵੇਗਾ। ਉਪਰ ਵਿੱਚ ਤਾਂ ਨਹੀਂ ਹੈ। ਇਥੇ
ਆਇਆ ਹੋਇਆ ਹੈ - ਪੁਰਸ਼ੋਤਮ ਸੰਗਮਯੁੱਗ ਤੇ। ਬਾਪ ਕਹਿੰਦੇ ਹਨ ਤੁਹਾਨੂੰ ਇੰਨਾ ਉੱਚ ਬਣਾਉਣ ਦੇ ਲਈ
ਮੈਂ ਇਥੇ ਆਇਆ ਹਾਂ। ਤੁਸੀਂ ਬੱਚੇ ਇਥੇ ਯਾਦ ਕਰੋਗੇ। ਭਗਤ ਉਪਰ ਵਿੱਚ ਯਾਦ ਕਰਦੇ ਹਨ। ਤੁਸੀਂ ਭਾਵੇਂ
ਵਿਲਾਇਤ ਵਿੱਚ ਹੋਵੋਗੇ ਤਾਂ ਵੀ ਕਹਿਣਗੇ ਬ੍ਰਹਮਾ ਦੇ ਤਨ ਵਿੱਚ ਸ਼ਿਵਬਾਬਾ ਹੈ। ਤਨ ਤਾਂ ਜਰੂਰ ਚਾਹੀਦਾ
ਹੈ ਨਾ। ਕਿਤੇ ਵੀ ਤੁਸੀਂ ਬੈਠੇ ਹੋਵੋਗੇ ਤਾਂ ਜਰੂਰ ਇਥੇ ਯਾਦ ਕਰੋਗੇ। ਕਈ ਬੁੱਧੀਹੀਨ ਬ੍ਰਹਮਾ ਨੂੰ
ਨਹੀਂ ਮੰਨਦੇ ਹਨ। ਬਾਬਾ ਇਵੇਂ ਨਹੀਂ ਕਹਿੰਦੇ ਹਨ ਬ੍ਰਹਮਾ ਨੂੰ ਯਾਦ ਨਾ ਕਰੋ। ਬ੍ਰਹਮਾ ਬਗੈਰ
ਸ਼ਿਵਬਾਬਾ ਕਿਵੇਂ ਯਾਦ ਆਵੇਗਾ। ਬਾਪ ਕਹਿੰਦੇ ਹਨ ਮੈਂ ਇਸ ਤਨ ਵਿੱਚ ਹਾਂ। ਇਸ ਵਿੱਚ ਮੈਨੂੰ ਯਾਦ ਕਰੋ
ਇਸਲਈ ਤੁਸੀਂ ਬਾਪ ਅਤੇ ਦਾਦਾ ਦੋਵਾਂ ਨੂੰ ਯਾਦ ਕਰਦੇ ਹੋ। ਬੁੱਧੀ ਵਿੱਚ ਇਹ ਗਿਆਨ ਹੈ, ਇੰਨਾ ਦੀ
ਆਪਣੀ ਆਤਮਾ ਹੈ। ਸ਼ਿਵਬਾਬਾ ਨੂੰ ਤਾਂ ਆਪਣਾ ਸ਼ਰੀਰ ਨਹੀਂ ਹੈ। ਬਾਪ ਨੇ ਕਿਹਾ ਹੈ ਮੈਂ ਇਸ ਪ੍ਰਕਿਰਤੀ
ਦਾ ਆਧਾਰ ਲੈਂਦਾ ਹਾਂ। ਬਾਪ ਬੈਠ ਸਾਰੇ ਬ੍ਰਹਿਮੰਡ ਅਤੇ ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਦਾ ਰਾਜ਼
ਸਮਝਾਉਂਦੇ ਹਨ ਅਤੇ ਹੋਰ ਕੋਈ ਬ੍ਰਹਿਮੰਡ ਨੂੰ ਜਾਣਦਾ ਨਹੀਂ ਹੈ। ਬ੍ਰਹਮ ਜਿਸ ਵਿੱਚ ਅਸੀਂ ਅਤੇ ਤੁਸੀਂ
ਰਹਿੰਦੇ ਹਾਂ, ਸੁਪਰੀਮ ਬਾਪ, ਨਾਨ ਸੁਪਰੀਮ ਆਤਮਾਵਾਂ ਰਹਿਣ ਵਾਲੀਆਂ ਉਸ ਬ੍ਰਹਮ ਲੋਕ ਸ਼ਾਂਤੀਧਾਮ ਦੀਆਂ
ਹਨ। ਸ਼ਾਂਤੀਧਾਮ ਬਹੁਤ ਮਿੱਠਾ ਨਾਮ ਹੈ। ਇਹ ਸਭ ਗੱਲਾਂ ਤੁਹਾਡੀ ਬੁੱਧੀ ਵਿੱਚ ਹਨ। ਅਸੀਂ ਅਸਲ ਦੇ
ਰਹਿਣ ਵਾਲੇ ਬ੍ਰਹਮ ਮਹਾਤੱਤਵ ਦੇ ਹਾਂ, ਜਿਸਨੂੰ ਨਿਰਵਾਣਧਾਮ, ਵਾਨਪ੍ਰਸਥ ਕਿਹਾ ਜਾਂਦਾ ਹੈ। ਇਹ ਗੱਲਾਂ
ਹੁਣ ਤੁਹਾਡੀ ਬੁੱਧੀ ਵਿੱਚ ਹਨ, ਜਦੋ ਭਗਤੀ ਸੀ ਤੇ ਗਿਆਨ ਦਾ ਅੱਖਰ ਨਹੀਂ। ਇਸਨੂੰ ਕਿਹਾ ਜਾਂਦਾ ਹੈ
ਪੁਰਸ਼ੋਤਮ ਸੰਗਮਯੁੱਗ ਜਦੋ ਚੇਂਜ ਹੁੰਦੀ ਹੈ। ਪੁਰਾਣੀ ਦੁਨੀਆਂ ਵਿੱਚ ਅਸੁਰ ਰਹਿੰਦੇ ਹਨ, ਨਵੀਂ
ਦੁਨੀਆਂ ਵਿੱਚ ਦੇਵਤਾ ਰਹਿੰਦੇ ਹਨ ਉਸਨੂੰ ਚੇਂਜ ਕਰਨ ਦੇ ਲਈ ਬਾਪ ਨੂੰ ਆਉਣਾ ਪੈਂਦਾ ਹੈ। ਸਤਿਯੁੱਗ
ਵਿੱਚ ਤੁਹਾਨੂੰ ਕੁਝ ਵੀ ਪਤਾ ਨਹੀਂ ਰਹੇਗਾ। ਹੁਣ ਤੁਸੀਂ ਕਲਯੁੱਗ ਵਿੱਚ ਹੋ ਤਾਂ ਕੁਝ ਵੀ ਪਤਾ ਨਹੀਂ
ਹੈ। ਜਦੋ ਤੁਸੀਂ ਨਵੀਂ ਦੁਨੀਆਂ ਵਿੱਚ ਹੋਵੋਗੇ ਤਾਂ ਇਸ ਪੁਰਾਣੀ ਦੁਨੀਆਂ ਦਾ ਕੁਝ ਪਤਾ ਨਹੀਂ ਹੋਵੇਗਾ।
ਹਜੇ ਪੁਰਾਣੀ ਦੁਨੀਆਂ ਵਿੱਚ ਹੋ ਤਾਂ ਨਵੀਂ ਦਾ ਕੁਝ ਪਤਾ ਨਹੀਂ ਹੈ। ਨਵੀਂ ਦੁਨੀਆਂ ਕਦੋ ਸੀ, ਪਤਾ
ਨਹੀਂ। ਉਹ ਤਾਂ ਲੱਖਾਂ ਸਾਲ ਪਹਿਲਾਂ ਕਹਿ ਦਿੰਦੇ ਹਨ। ਤੁਸੀਂ ਬੱਚੇ ਜਾਣਦੇ ਹੋ ਬਾਪ ਇਸ ਸੰਗਮਯੁੱਗ
ਤੇ ਹੀ ਕਲਪ-ਕਲਪ ਆਉਂਦੇ ਹਨ, ਆਕੇ ਇਸ ਵਰਾਇਟੀ ਝਾੜ ਦਾ ਰਾਜ਼ ਸਮਝਾਉਂਦੇ ਹਨ ਕੀ ਇਹ ਚੱਕਰ ਕਿਵੇਂ
ਫਿਰਦਾ ਹੈ ਉਹ ਵੀ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ। ਤੁਹਾਡਾ ਕੰਮ ਹੀ ਹੈ ਇਹ ਸਮਝਾਉਣ ਦਾ।
ਹੁਣ ਇੱਕ ਇੱਕ ਨੂੰ ਸਮਝਾਉਣ ਵਿੱਚ ਤਾਂ ਟਾਈਮ ਲੱਗ ਜਾਵੇ ਇਸਲਈ ਹੁਣ ਤੁਸੀਂ ਬਹੁਤਿਆਂ ਨੂੰ ਸਮਝਾਉਂਦੇ
ਹੋ। ਬੜੇ ਸਮਝਦੇ ਹਨ। ਇਹ ਮਿੱਠੀਆਂ ਮਿੱਠੀਆਂ ਗੱਲਾਂ ਬਹੁਤਿਆਂ ਨੂੰ ਸਮਝਾਉਣੀਆਂ ਹਨ। ਤੁਸੀਂ
ਪ੍ਰਦਰਸ਼ਨੀ ਵਿੱਚ ਸਮਝਾਉਂਦੇ ਹੋ ਨਾ ਹੁਣ ਸ਼ਿਵ ਜਯੰਤੀ ਤੇ ਹੋਰ ਵੀ ਚੰਗੀ ਤਰ੍ਹਾਂ ਬਹੁਤਿਆਂ ਨੂੰ ਬੁਲਾ
ਕੇ ਸਮਝਾਉਣਾ ਹੈ। ਖੇਡ ਦੀ ਡਿਊਰੇਸ਼ਨ(ਸਮਾਂ) ਕਿੰਨੀ ਹੈ। ਤੁਸੀਂ ਤਾਂ ਐਕੂਰੇਟ ਦੱਸੋਗੋ। ਇਹ ਟਾਪਿਕਸ
ਹੋਈ। ਅਸੀਂ ਵੀ ਇਹ ਸਮਝਾਵਾਂਗੇ। ਤੁਹਾਨੂੰ ਬਾਪ ਸਮਝਾਉਂਦੇ ਹਨ ਨਾ - ਜਿਸ ਨਾਲ ਤੁਸੀਂ ਦੇਵਤਾ ਬਣ
ਜਾਂਦੇ ਹੋ। ਜਿਵੇ ਤੁਸੀਂ ਸਮਝ ਕੇ ਦੇਵਤਾ ਬਣਦੇ ਹੋ ਓਵੇਂ ਦੂਜਿਆਂ ਨੂੰ ਵੀ ਬਣਾਉਂਦੇ ਹੋ। ਬਾਪ ਨੇ
ਸਾਨੂੰ ਇਹ ਸਮਝਾਇਆ ਹੈ। ਅਸੀਂ ਕਿਸੇ ਦੀ ਗਲਾਨੀ ਨਹੀਂ ਕਰਦੇ ਹਾਂ। ਅਸੀਂ ਦੱਸਦੇ ਹਾਂ ਗਿਆਨ ਨੂੰ
ਸਦਗਤੀ ਮਾਰਗ ਕਿਹਾ ਜਾਂਦਾ ਹੈ, ਇੱਕ ਸਤਿਗੁਰੂ ਹੀ ਹੈ ਪਾਰ ਕਰਨ ਵਾਲੇ। ਇਵੇਂ - ਇਵੇਂ ਮੁੱਖ
ਪੁਆਇੰਟ ਕੱਢ ਕੇ ਸਮਝਾਵੋ। ਇਹ ਸਾਰਾ ਗਿਆਨ ਬਾਪ ਦੇ ਸਿਵਾਏ ਕੋਈ ਦੇ ਨਹੀਂ ਸਕਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪੂਜਾਰੀ ਤੋਂ
ਪੂਜਯ ਬਣਨ ਦੇ ਲਈ ਸੰਪੂਰਨ ਨਿਰਵਿਕਾਰੀ ਬਣਨਾ ਹੈ। ਗਿਆਨਵਾਨ ਬਣ ਖੁਦ ਹੀ ਖੁਦ ਨੂੰ ਚੇਂਜ ਕਰਨਾ ਹੈ।
ਅਲਪਕਾਲ(ਥੋੜੇ ਸਮੇਂ) ਦੇ ਸੁੱਖ ਦੇ ਪਿੱਛੇ ਨਹੀਂ ਜਾਣਾ ਹੈ।
2. ਬਾਪ ਅਤੇ ਦਾਦਾ ਦੋਵਾਂ
ਨੂੰ ਯਾਦ ਕਰਨਾ ਹੈ। ਬ੍ਰਹਮਾ ਬਗੈਰ ਸ਼ਿਵਬਾਬਾ ਯਾਦ ਨਹੀਂ ਆ ਸਕਦੇ ਹਨ। ਭਗਤੀ ਵਿੱਚ ਉਪਰ ਯਾਦ ਕੀਤਾ,
ਹੁਣ ਬ੍ਰਹਮਾ ਤਨ ਵਿੱਚ ਆਇਆ ਹੈ ਤਾਂ ਦੋਵੇ ਹੀ ਯਾਦ ਆਉਣੇ ਚਾਹੀਦੇ ਹਨ।
ਵਰਦਾਨ:-
ਹਰ ਕਰਮ ਵਿੱਚ ਵਿਜੇਈ ਦਾ ਅਟਲ ਨਿਸ਼ਚੇ ਅਤੇ ਨਸ਼ਾ ਰੱਖਣ ਵਾਲੇ ਅਧਿਕਾਰੀ ਆਤਮਾ ਭਵ
ਵਿਜੇ ਸਾਡਾ ਜਨਮ ਸਿੱਧ
ਅਧਿਕਾਰ ਹੈ - ਇਸ ਸਮ੍ਰਿਤੀ ਵਿੱਚ ਸਦਾ ਉੱਡਦੇ ਚੱਲੋ। ਕੁਝ ਵੀ ਹੋ ਜਾਏ - ਇਹ ਸਮ੍ਰਿਤੀ ਵਿੱਚ ਲਿਆਓ
ਮੈਂ ਸਦਾ ਵਿਜੇਈ ਹਾਂ। ਕੁਝ ਵੀ ਹੋ ਜਾਏ - ਇਹ ਨਿਸ਼ਚੇ ਅਟਲ ਹੋਵੇ। ਨਸ਼ੇ ਦਾ ਆਧਾਰ ਹੈ ਹੀ ਨਿਸ਼ਚੇ।
ਨਿਸ਼ਚੇ ਘੱਟ ਤਾਂ ਨਸ਼ਾ ਘੱਟ ਇਸਲਈ ਕਹਿੰਦੇ ਹਨ ਨਿਸ਼ਚੇਬੁੱਧੀ ਵਿਜੇਈ। ਨਿਸ਼ਚੇ ਵਿੱਚ ਕਦੀ - ਕਦੀ ਵਾਲੇ
ਨਹੀਂ ਬਣਨਾ। ਅਵਿਨਾਸ਼ੀ ਬਾਪ ਹੈ ਤਾਂ ਅਵਿਨਾਸ਼ੀ ਪ੍ਰਾਪਤੀ ਦੇ ਅਧਿਕਾਰੀ ਬਣੋ। ਹਰ ਕਰਮ ਵਿੱਚ ਵਿਜੇ
ਦਾ ਨਿਸ਼ਚੇ ਅਤੇ ਨਸ਼ਾ ਹੋਵੇ।
ਸਲੋਗਨ:-
ਬਾਪ ਦੇ ਸਨੇਹ
ਦੀ ਛਤਰਛਾਇਆ ਦੇ ਥੱਲੇ ਰਹੋ ਤਾਂ ਕੋਈ ਵੀ ਵਿਘਣ ਠਹਿਰ ਨਹੀਂ ਸਕਦਾ।