09.12.24        Punjabi Morning Murli        Om Shanti         BapDada         Madhuban


 "ਮਿੱਠੇ ਬੱਚੇ:- ਵਿਨਾਸ਼ ਤੋਂ ਪਹਿਲਾਂ ਸਭਨੂੰ ਬਾਪ ਦਾ ਪਰਿਚੈ ਦੇਣਾ ਹੈ , ਧਾਰਨਾ ਕਰ ਦੂਜਿਆਂ ਨੂੰ ਸਮਝਾਓ ਉਦੋਂ ਉੱਚ ਪਦ ਮਿਲ ਸਕੇਗਾ"

ਪ੍ਰਸ਼ਨ:-
ਰਾਜਯੋਗੀ ਸਟੂਡੈਂਟਸ ਨੂੰ ਬਾਪ ਦਾ ਡਾਇਰੈਕਸ਼ਨ ਕੀ ਹੈ?

ਉੱਤਰ:-
ਤੁਹਾਨੂੰ ਡਾਇਰੈਕਸ਼ਨ ਹੈ ਕਿ ਇੱਕ ਬਾਪ ਦਾ ਬਣਕੇ ਫੇਰ ਹੋਰਾਂ ਨਾਲ ਦਿਲ ਨਹੀਂ ਲਗਾਉਣੀ ਹੈ। ਪ੍ਰਤਿਗਿਆ ਕਰ ਫ਼ੇਰ ਪਤਿਤ ਨਹੀਂ ਬਣਨਾ ਹੈ। ਤੁਸੀਂ ਅਜਿਹੇ ਸੰਪੂਰਨ ਪਾਵਨ ਬਣ ਜਾਓ ਜੋ ਬਾਪ ਅਤੇ ਟੀਚਰ ਦੀ ਯਾਦ ਸਵੈ ਨਿਰੰਤਰ ਬਣੀ ਰਹੇ। ਇੱਕ ਬਾਪ ਨਾਲ ਹੀ ਪਿਆਰ ਕਰੋ, ਉਸ ਨੂੰ ਹੀ ਯਾਦ ਕਰੋ ਤਾਂ ਤੁਹਾਨੂੰ ਬਹੁਤ ਤਾਕ਼ਤ ਮਿਲਦੀ ਰਹੇਗੀ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਸਮਝਾਉਂਦੇ ਉਦੋਂ ਹਨ ਜਦੋਂਕਿ ਇਹ ਸ਼ਰੀਰ ਹੈ। ਸਮੁੱਖ ਹੀ ਸਮਝਾਉਣਾ ਹੁੰਦਾ ਹੈ। ਜੋ ਸਮੁੱਖ ਸਮਝਾਇਆ ਜਾਂਦਾ ਹੈ ਉਹ ਫੇਰ ਲਿੱਖਤ ਦੇ ਦੁਆਰਾ ਸਭਦੇ ਕੋਲ ਜਾਂਦਾ ਹੈ। ਤੁਸੀਂ ਇੱਥੇ ਆਉਂਦੇ ਹੋ ਸਮੁੱਖ ਸੁਣਨ ਦੇ ਲਈ। ਬੇਹੱਦ ਦਾ ਬਾਪ ਆਤਮਾਵਾਂ ਨੂੰ ਸੁਣਾਉਂਦੇ ਹਨ। ਆਤਮਾ ਹੀ ਸੁਣਦੀ ਹੈ। ਸਭ ਕੁਝ ਆਤਮਾ ਹੀ ਕਰਦੀ ਹੈ - ਇਸ ਸ਼ਰੀਰ ਦੁਆਰਾ ਇਸਲਈ ਪਹਿਲੇ - ਪਹਿਲੇ ਆਪਣੇ ਨੂੰ ਆਤਮਾ ਜ਼ਰੂਰ ਸਮਝਣਾ ਹੈ। ਗਾਇਨ ਹੈ ਆਤਮਾ - ਪ੍ਰਮਾਤਮਾ ਵੱਖ ਰਹੇ ਬਹੁਕਾਲ...। ਸਭਤੋਂ ਪਹਿਲੇ - ਪਹਿਲੇ ਬਾਪ ਤੋਂ ਕੌਣ ਵਿਛੜਕੇ ਆਉਂਦੇ ਹਨ ਇੱਥੇ ਪਾਰ੍ਟ ਵਜਾਉਣ? ਤੁਹਾਨੂੰ ਪੁੱਛਣਗੇ ਕਿੰਨਾ ਵਕ਼ਤ ਤੁਸੀਂ ਬਾਪ ਤੋਂ ਵੱਖ ਰਹੇ ਹੋ? ਤਾਂ ਤੁਸੀਂ ਕਹੋਗੇ 5 ਹਜ਼ਾਰ ਵਰ੍ਹੇ। ਪੂਰਾ ਹਿਸਾਬ ਹੈ ਨਾ। ਇਹ ਤਾਂ ਤੁਸੀਂ ਬੱਚਿਆਂ ਨੂੰ ਪਤਾ ਹੈ ਕਿਵੇਂ ਨੰਬਰਵਾਰ ਆਉਂਦੇ ਹਨ। ਬਾਪ ਜੋ ਉੱਪਰ ਵਿੱਚ ਸੀ ਉਹ ਵੀ ਹੁਣ ਥੱਲੇ ਆ ਗਏ ਹਨ - ਤੁਸੀਂ ਸਭਦੀ ਬੈਟਰੀ ਚਾਰ੍ਜ ਕਰਨ। ਹੁਣ ਬਾਪ ਨੂੰ ਯਾਦ ਕਰਨਾ ਹੈ। ਹੁਣ ਤਾਂ ਬਾਪ ਸਮੁੱਖ ਹੈ ਨਾ। ਭਗਤੀ ਮਾਰ੍ਗ ਵਿੱਚ ਤਾਂ ਬਾਪ ਦੇ ਆਕੁਪੇਸ਼ਨ ਦਾ ਪਤਾ ਹੀ ਨਹੀਂ ਹੈ। ਨਾਮ, ਰੂਪ, ਦੇਸ਼, ਕਾਲ ਨੂੰ ਜਾਣਦੇ ਹੀ ਨਹੀਂ। ਤੁਹਾਨੂੰ ਤਾਂ ਨਾਮ, ਰੂਪ, ਦੇਸ਼, ਕਾਲ, ਦਾ ਸਭ ਪਤਾ ਹੈ। ਤੁਸੀਂ ਜਾਣਦੇ ਹੋ ਇਸ ਰੱਥ ਦੁਆਰਾ ਬਾਪ ਸਾਨੂੰ ਸਭ ਰਾਜ਼ ਸਮਝਾਉਂਦੇ ਹਨ। ਰਚਤਾ ਅਤੇ ਰਚਨਾ ਦੇ ਆਦਿ, ਮੱਧ, ਅੰਤ ਦਾ ਰਾਜ਼ ਸਮਝਾਇਆ ਹੈ। ਇਹ ਕਿੰਨਾ ਸੂਖਸ਼ਮ ਹੈ। ਇਸ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਦਾ ਬੀਜਰੂਪ ਬਾਪ ਹੀ ਹੈ। ਉਹ ਇੱਥੇ ਆਉਂਦੇ ਜ਼ਰੂਰ ਹਨ। ਨਵੀਂ ਦੁਨੀਆਂ ਸਥਾਪਨ ਕਰਨਾ ਉਨ੍ਹਾਂ ਦਾ ਹੀ ਕੰਮ ਹੈ। ਇਵੇਂ ਨਹੀਂ ਕਿ ਉੱਥੇ ਬੈਠੇ ਸਥਾਪਨਾ ਕਰਦੇ ਹਨ। ਤੁਸੀਂ ਬੱਚੇ ਜਾਣਦੇ ਹੋ ਬਾਬਾ ਇਸ ਤਨ ਦੁਆਰਾ ਸਾਨੂੰ ਸਮੁੱਖ ਸਮਝਾ ਰਹੇ ਹਨ। ਇਹ ਵੀ ਬਾਪ ਦਾ ਪਿਆਰ ਕਰਨਾ ਹੋਇਆ ਨਾ। ਹੋਰ ਕਿਸੇ ਨੂੰ ਵੀ ਉਨ੍ਹਾਂ ਦੀ ਬਾਇਓਗ੍ਰਾਫੀ ਦਾ ਪਤਾ ਨਹੀਂ ਹੈ। ਗੀਤਾ ਹੈ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਸ਼ਾਸਤ੍ਰ। ਇਹ ਵੀ ਤੁਸੀਂ ਜਾਣਦੇ ਹੋ - ਇਸ ਗਿਆਨ ਦੇ ਬਾਦ ਹੈ ਵਿਨਾਸ਼। ਵਿਨਾਸ਼ ਜ਼ਰੂਰ ਹੋਣਾ ਹੈ। ਹੋਰ ਜੋ ਵੀ ਧਰਮ ਸ੍ਥਾਪਕ ਆਉਂਦੇ ਹਨ, ਉਨ੍ਹਾਂ ਦੇ ਆਉਣ ਨਾਲ ਵਿਨਾਸ਼ ਨਹੀਂ ਹੁੰਦਾ ਹੈ। ਵਿਨਾਸ਼ ਦਾ ਟਾਈਮ ਹੀ ਇਹ ਹੈ, ਇਸਲਈ ਤੁਹਾਨੂੰ ਜੋ ਗਿਆਨ ਮਿਲਦਾ ਹੈ ਉਹ ਫੇਰ ਖ਼ਤਮ ਹੋ ਜਾਂਦਾ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਇਹ ਸਭ ਗੱਲਾਂ ਹਨ। ਤੁਸੀਂ ਰਚਤਾ ਅਤੇ ਰਚਨਾ ਨੂੰ ਜਾਣ ਗਏ ਹੋ। ਹੈ ਦੋਨੋਂ ਅਨਾਦਿ ਜੋ ਚੱਲਦੇ ਆਉਂਦੇ ਹਨ। ਬਾਪ ਦਾ ਪਾਰ੍ਟ ਹੀ ਹੈ ਸੰਗਮ ਤੇ ਆਉਣ ਦਾ। ਭਗਤੀ ਅੱਧਾਕਲਪ ਚੱਲਦੀ ਹੈ, ਗਿਆਨ ਨਹੀਂ ਚੱਲਦਾ ਹੈ। ਗਿਆਨ ਦਾ ਵਰਸਾ ਅੱਧਾਕਲਪ ਦੇ ਲਈ ਮਿਲਦਾ ਹੈ। ਗਿਆਨ ਤਾਂ ਇੱਕ ਹੀ ਵਾਰ ਸਿਰਫ਼ ਸੰਗਮ ਤੇ ਮਿਲਦਾ ਹੈ। ਇਹ ਕਲਾਸ ਤੁਹਾਡਾ ਇੱਕ ਹੀ ਵਾਰ ਚੱਲਦਾ ਹੈ। ਇਹ ਗੱਲਾਂ ਚੰਗੀ ਤਰ੍ਹਾਂ ਸਮਝ ਕੇ ਫੇਰ ਹੋਰਾਂ ਨੂੰ ਸਮਝਾਉਣਾ ਵੀ ਹੈ। ਪਦ ਦਾ ਸਾਰਾ ਮਦਾਰ ਹੈ ਸਰਵਿਸ ਕਰਨ ਤੇ। ਤੁਸੀਂ ਜਾਣਦੇ ਹੋ ਪੁਰਸ਼ਾਰਥ ਕਰ ਹੁਣ ਨਵੀਂ ਦੁਨੀਆਂ ਵਿੱਚ ਜਾਣਾ ਹੈ। ਧਾਰਨਾ ਕਰ ਅਤੇ ਦੂਜਿਆਂ ਨੂੰ ਸਮਝਾਉਣਾ - ਇਸ ਤੇ ਹੀ ਤੁਹਾਡਾ ਪਦ ਹੈ। ਵਿਨਾਸ਼ ਹੋਣ ਤੋਂ ਪਹਿਲੇ ਸਭਨੂੰ ਬਾਪ ਦਾ ਪਰਿਚੈ ਦੇਣਾ ਹੈ ਅਤੇ ਰਚਨਾ ਦੇ ਆਦਿ, ਮੱਧ, ਅੰਤ ਦਾ ਪਰਿਚੈ ਦੇਣਾ ਹੈ। ਤੁਸੀਂ ਵੀ ਬਾਪ ਨੂੰ ਯਾਦ ਕਰਦੇ ਹੋ ਕਿ ਜਨਮ - ਜਨਮਾਂਤ੍ਰ ਦੇ ਪਾਪ ਕੱਟ ਜਾਣ। ਜਦੋਂ ਤੱਕ ਬਾਪ ਪੜ੍ਹਾਉਂਦੇ ਰਹਿੰਦੇ ਹਨ, ਯਾਦ ਜ਼ਰੂਰ ਕਰਨਾ ਹੈ। ਪੜ੍ਹਾਉਣ ਵਾਲੇ ਨਾਲ ਯੋਗ ਤਾਂ ਰਵੇਗਾ ਨਾ। ਟੀਚਰ ਪੜ੍ਹਾਉਂਦੇ ਹਨ ਤਾਂ ਉਨ੍ਹਾਂ ਨਾਲ ਯੋਗ ਰਹਿੰਦਾ ਹੈ। ਯੋਗ ਬਿਨਾਂ ਪੜ੍ਹਣਗੇ ਕਿਵੇਂ? ਯੋਗ ਮਤਲਬ ਪੜ੍ਹਾਉਣ ਵਾਲੇ ਦੀ ਯਾਦ। ਇਹ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਤਿੰਨੋ ਰੂਪ ਵਿੱਚ ਪੂਰਾ ਯਾਦ ਕਰਨਾ ਪੈਂਦਾ ਹੈ। ਇਹ ਸਤਿਗੁਰੂ ਤੁਹਾਨੂੰ ਇੱਕ ਹੀ ਵਾਰ ਮਿਲਦਾ ਹੈ। ਗਿਆਨ ਤੋਂ ਸਦਗਤੀ ਮਿਲੀ, ਬਸ ਫੇਰ ਗੁਰੂ ਦੀ ਰਸਮ ਹੀ ਖ਼ਤਮ। ਬਾਪ, ਟੀਚਰ ਦੀ ਰਸਮ ਚੱਲਦੀ ਹੈ, ਗੁਰੂ ਦੀ ਰਸਮ ਖ਼ਤਮ ਹੋ ਜਾਂਦੀ ਹੈ। ਸਦਗਤੀ ਮਿਲ ਗਈ ਨਾ। ਨਿਰਵਾਣਧਾਮ ਵਿੱਚ ਤੁਸੀਂ ਪ੍ਰੈਕਟੀਕਲ ਵਿੱਚ ਜਾਂਦੇ ਹੋ ਫੇਰ ਆਪਣੇ ਵਕ਼ਤ ਤੇ ਪਾਰ੍ਟ ਵਜਾਉਣ ਆਉਣਗੇ। ਮੁਕਤੀ - ਜੀਵਨਮੁਕਤੀ ਦੋਨੋ ਤੁਹਾਨੂੰ ਮਿਲ ਜਾਂਦੀ ਹੈ। ਮੁਕਤੀ ਵੀ ਜ਼ਰੂਰ ਮਿਲਦੀ ਹੈ। ਥੋੜ੍ਹੇ ਵਕ਼ਤ ਦੇ ਲਈ ਘਰ ਜਾਕੇ ਰਹਿਣਗੇ। ਇੱਥੇ ਤਾਂ ਸ਼ਰੀਰ ਨਾਲ ਪਾਰ੍ਟ ਵਜਾਉਣਾ ਪੈਂਦਾ ਹੈ। ਪਿਛਾੜੀ ਵਿੱਚ ਸਭ ਪਾਰ੍ਟਧਾਰੀ ਆ ਜਾਣਗੇ। ਨਾਟਕ ਜਦੋਂ ਪੂਰਾ ਹੁੰਦਾ ਹੈ ਤਾਂ ਸਭ ਐਕਟਰਸ ਸਟੇਜ਼ ਤੇ ਆ ਜਾਂਦੇ ਹਨ। ਹੁਣ ਵੀ ਸਭ ਐਕਟਰਸ ਸਟੇਜ਼ ਤੇ ਆਕੇ ਇਕੱਠੇ ਹੋਏ ਹਨ। ਕਿੰਨਾ ਘੋਰ ਘਮਸਾਨ ਹੈ। ਸਤਿਯੁਗ ਆਦਿ ਵਿੱਚ ਇੰਨਾ ਘੋਰ ਘਮਸਾਨ ਨਹੀਂ ਸੀ। ਹੁਣ ਤਾਂ ਕਿੰਨੀ ਅਸ਼ਾਂਤੀ ਹੈ। ਤਾਂ ਹੁਣ ਜਿਵੇਂ ਬਾਪ ਨੂੰ ਸ੍ਰਿਸ਼ਟੀ ਚੱਕਰ ਦੀ ਨਾਲੇਜ਼ ਹੈ ਤਾਂ ਬੱਚਿਆਂ ਨੂੰ ਵੀ ਨਾਲੇਜ਼ ਹੈ। ਬੀਜ਼ ਨੂੰ ਨਾਲੇਜ਼ ਹੈ ਨਾ - ਸਾਡਾ ਝਾੜ ਕਿਵੇਂ ਵਾਧੇ ਨੂੰ ਪਾਕੇ ਫੇਰ ਖ਼ਤਮ ਹੁੰਦਾ ਹੈ। ਹੁਣ ਤੁਸੀਂ ਬੈਠੇ ਹੋ ਨਵੀਂ ਦੁਨੀਆਂ ਦੀ ਸੈਪਲਿੰਗ ਲਗਾਉਣ ਜਾਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਸੈਪਲਿੰਗ ਲਗਾਉਣ। ਤੁਹਾਨੂੰ ਪਤਾ ਹੈ ਇੰਨਾਂ ਲਕਸ਼ਮੀ - ਨਾਰਾਇਣ ਨੇ ਰਾਜ ਕਿਵੇਂ ਪਾਇਆ? ਤੁਸੀਂ ਜਾਣਦੇ ਹੋ ਅਸੀਂ ਹੁਣ ਨਵੀਂ ਦੁਨੀਆਂ ਦਾ ਪ੍ਰਿੰਸ ਬਣਾਂਗੇ। ਉਸ ਦੁਨੀਆਂ ਵਿੱਚ ਰਹਿਣ ਵਾਲੇ ਸਭ ਆਪਣੇ ਨੂੰ ਮਾਲਿਕ ਹੀ ਕਹਿਣਗੇ ਨਾ। ਜਿਵੇਂ ਹੁਣ ਵੀ ਸਭ ਕਹਿੰਦੇ ਹਨ ਭਾਰਤ ਸਾਡਾ ਦੇਸ਼ ਹੈ। ਤੁਸੀਂ ਸਮਝਦੇ ਹੋ ਹੁਣ ਅਸੀਂ ਸੰਗਮ ਤੇ ਖੜੇ ਹਾਂ, ਸ਼ਿਵਾਲਿਆ ਵਿੱਚ ਜਾਣ ਵਾਲੇ ਹਾਂ। ਬਸ, ਹੁਣ ਗਏ ਕਿ ਗਏ। ਅਸੀਂ ਜਾਕੇ ਸ਼ਿਵਾਲਿਆ ਦੇ ਮਾਲਿਕ ਬਣਾਂਗੇ। ਤੁਹਾਡੀ ਏਮ ਆਬਜੈਕਟ ਹੀ ਇਹ ਹੈ। ਜਿਵੇਂ ਰਾਜਾ - ਰਾਣੀ ਉਵੇਂ ਪ੍ਰਜਾ, ਸਭ ਸ਼ਿਵਾਲਿਆ ਦੇ ਮਾਲਿਕ ਬਣ ਜਾਂਦੇ ਹਾਂ। ਬਾਕੀ ਰਾਜਧਾਨੀ ਵਿੱਚ ਵੱਖ - ਵੱਖ ਸਟੇਟ੍ਸ ਤਾਂ ਹੁੰਦੇ ਹੀ ਹਨ। ਉੱਥੇ ਵਜ਼ੀਰ ਤਾਂ ਕੋਈ ਹੁੰਦਾ ਹੀ ਨਹੀਂ। ਵਜ਼ੀਰ ਉਦੋਂ ਹੁੰਦੇ ਹਨ ਜਦੋਂ ਪਤਿਤ ਬਣਦੇ ਹਨ। ਲਕਸ਼ਮੀ - ਨਾਰਾਇਣ ਜਾਂ ਰਾਮ - ਸੀਤਾ ਦਾ ਵਜ਼ੀਰ ਨਹੀਂ ਸੁਣਿਆ ਹੋਵੇਗਾ ਕਿਉਂਕਿ ਉਹ ਖੁਦ ਸਤੋਪ੍ਰਧਾਨ ਪਾਵਨ ਬੁੱਧੀ ਵਾਲੇ ਹਨ। ਫੇਰ ਜਦੋਂ ਪਤਿਤ ਬਣਦੇ ਹਨ ਉਦੋਂ ਰਾਜਾ - ਰਾਣੀ ਇੱਕ ਵਜ਼ੀਰ ਰੱਖਦੇ ਹਨ ਰਾਏ ਲੈਣ ਦੇ ਲਈ। ਹੁਣ ਤਾਂ ਵੇਖੋ ਅਨੇਕਾਨੇਕ ਵਜ਼ੀਰ ਹਨ।

ਤੁਸੀਂ ਬੱਚੇ ਜਾਣਦੇ ਹੋ ਇਹ ਬਹੁਤ ਮਜ਼ੇ ਦਾ ਖੇਡ ਹੈ। ਖੇਡ ਹਮੇਸ਼ਾ ਮਜ਼ੇ ਦਾ ਹੀ ਹੁੰਦਾ ਹੈ। ਸੁੱਖ ਵੀ ਹੁੰਦਾ ਹੈ, ਦੁੱਖ ਵੀ ਹੁੰਦਾ ਹੈ। ਇਸ ਬੇਹੱਦ ਦੇ ਖੇਡ ਨੂੰ ਤੁਸੀਂ ਬੱਚੇ ਹੀ ਜਾਣਦੇ ਹੋ। ਇਸ ਵਿੱਚ ਰੋਣ - ਪਿੱਟਣ ਆਦਿ ਦੀ ਗੱਲ ਹੀ ਨਹੀਂ। ਗਾਉਂਦੇ ਵੀ ਹਨ ਬੀਤੀ ਸੋ ਬੀਤੀ ਵੇਖੋ... ਬਣੀ ਬਣਾਈ ਬਣ ਰਹੀ। ਇਹ ਨਾਟਕ ਤੁਹਾਡੀ ਬੁੱਧੀ ਵਿੱਚ ਹੈ। ਅਸੀਂ ਇਨ੍ਹਾਂ ਦੇ ਐਕਟਰਸ ਹਾਂ। ਸਾਡੇ 84 ਜਨਮਾਂ ਦਾ ਪਾਰ੍ਟ ਐਕੁਰੇਟ ਅਵਿਨਾਸ਼ੀ ਹੈ। ਜੋ ਜਿਸ ਜਨਮ ਵਿੱਚ ਐਕਟ ਕਰਦੇ ਆਏ ਹਨ ਉਹੀ ਕਰਦੇ ਰਹਿਣਗੇ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਵੀ ਤੁਹਾਨੂੰ ਇਹ ਹੀ ਕਿਹਾ ਸੀ ਕਿ ਆਪਣੇ ਨੂੰ ਆਤਮਾ ਸਮਝੋ। ਗੀਤਾ ਵਿੱਚ ਵੀ ਅੱਖਰ ਹੈ। ਤੁਸੀਂ ਜਾਣਦੇ ਹੋ ਬਰੋਬਰ ਆਦਿ ਸਨਾਤਨ ਦੇਵੀ - ਦੇਵਤਾ ਧਰਮ ਜਦੋਂ ਸਥਾਪਨ ਹੋਇਆ ਸੀ ਤਾਂ ਬਾਪ ਨੇ ਕਿਹਾ ਸੀ ਦੇਹ ਦੇ ਸਭ ਧਰਮ ਛੱਡ ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ। ਮਨਮਨਾਭਵ ਦਾ ਅਰ੍ਥ ਤਾਂ ਬਾਪ ਨੇ ਚੰਗੀ ਤਰ੍ਹਾਂ ਸਮਝਾਇਆ ਹੈ। ਭਾਸ਼ਾ ਵੀ ਇਹ ਹੀ ਹੈ। ਇੱਥੇ ਵੇਖੋ ਕਿੰਨੀ ਢੇਰ ਭਾਸ਼ਾਵਾਂ ਹਨ। ਭਾਸ਼ਾਵਾਂ ਤੇ ਵੀ ਕਿੰਨਾ ਹੰਗਾਮਾ ਹੈ। ਭਾਸ਼ਾ ਬਗ਼ੈਰ ਤਾਂ ਕੰਮ ਚੱਲ ਨਾ ਸਕੇ। ਇਵੇਂ - ਇਵੇਂ ਭਾਸ਼ਾਵਾਂ ਸਿੱਖਕੇ ਆਉਂਦੇ ਹਨ ਜੋ ਮਦਰ ਲੈਂਗਵੇਜ ਖ਼ਤਮ ਹੋ ਜਾਂਦੀ ਹੈ। ਜੋ ਜ਼ਿਆਦਾ ਭਾਸ਼ਾਵਾਂ ਸਿੱਖਦੇ ਹਨ ਉਨ੍ਹਾਂ ਨੂੰ ਇਨਾਮ ਮਿਲਦਾ ਹੈ। ਜਿੰਨੇ ਧਰਮ, ਉਨੀਆਂ ਭਾਸ਼ਾਵਾਂ ਹੋਣਗੀਆਂ। ਉੱਥੇ ਤਾਂ ਤੁਸੀਂ ਜਾਣਦੇ ਹੋ ਆਪਣੀ ਹੀ ਰਾਜਾਈ ਹੋਵੇਗੀ। ਭਾਸ਼ਾ ਵੀ ਇੱਕ ਹੋਵੇਗੀ। ਇੱਥੇ ਤਾਂ 100 ਮਾਈਲ ਤੇ ਇੱਕ ਭਾਸ਼ਾ ਹੈ। ਉੱਥੇ ਤਾਂ ਇੱਕ ਹੀ ਭਾਸ਼ਾ ਹੁੰਦੀ ਹੈ। ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ ਤਾਂ ਉਸ ਬਾਪ ਨੂੰ ਹੀ ਯਾਦ ਕਰਦੇ ਰਹੋ। ਸ਼ਿਵਬਾਬਾ ਸਮਝਾਉਂਦੇ ਹਨ ਬ੍ਰਹਮਾ ਦੁਆਰਾ। ਰਥ ਤਾਂ ਜ਼ਰੂਰ ਚਾਹੀਦਾ ਨਾ। ਸ਼ਿਵਬਾਬਾ ਸਾਡਾ ਬਾਪ ਹੈ। ਬਾਬਾ ਕਹਿੰਦੇ ਹਨ ਮੇਰੇ ਤਾਂ ਬੇਹੱਦ ਦੇ ਬੱਚੇ ਹਨ। ਬਾਬਾ ਇਨ੍ਹਾਂ ਦੁਆਰਾ ਪੜ੍ਹਾਉਂਦੇ ਹੈ ਨਾ। ਟੀਚਰ ਨੂੰ ਕਦੀ ਗਲੇ ਨਾਲ ਥੋੜ੍ਹੇਹੀ ਲਗਾਉਂਦੇ ਹਨ। ਬਾਪ ਤਾਂ ਤੁਹਾਨੂੰ ਪੜ੍ਹਾਉਂਦੇ ਆਏ ਹਨ। ਰਾਜਯੋਗ ਸਿਖਾਉਂਦੇ ਹਨ ਤਾਂ ਟੀਚਰ ਠਹਿਰਿਆ ਨਾ। ਤੁਸੀਂ ਸਟੂਡੈਂਟ ਕਦੀ ਟੀਚਰ ਨੂੰ ਭਾਕੀ ( ਜਫ਼ੀ ) ਪਾਉਂਦੇ ਹਨ ਕੀ? ਇੱਕ ਬਾਪ ਦਾ ਬਣਕੇ ਫੇਰ ਹੋਰਾਂ ਨਾਲ ਦਿਲ ਨਹੀਂ ਲਗਾਉਣੀ ਹੈ।

ਬਾਪ ਕਹਿੰਦੇ ਹਨ ਮੈਂ ਤੁਹਾਨੂੰ ਰਾਜਯੋਗ ਸਿਖਾਉਣ ਆਇਆ ਹਾਂ ਨਾ। ਤੁਸੀਂ ਸ਼ਰੀਰਧਾਰੀ, ਅਸੀਂ ਅਸ਼ਰੀਰੀ ਉਪਰ ਵਿੱਚ ਰਹਿਣ ਵਾਲੇ। ਕਹਿੰਦੇ ਹੋ - ਬਾਬਾ, ਪਾਵਨ ਬਣਾਉਣ ਆਓ ਤਾਂ ਗੋਇਆ ਤੁਸੀਂ ਪਤਿਤ ਹੋ ਨਾ? ਫੇਰ ਮੇਰੇ ਨੂੰ ਭਾਕੀ ਕਿਵੇਂ ਪਾ ਸਕਦੇ? ਪ੍ਰਤਿਗਿਆ ਕਰ ਫੇਰ ਪਤਿਤ ਬਣ ਜਾਂਦੇ ਹਨ। ਜਦੋਂ ਇੱਕਦਮ ਪਾਵਨ ਬਣ ਜਾਵੋਗੇ, ਪਿਛਾੜੀ ਵਿੱਚ ਫੇਰ ਯਾਦ ਵੀ ਰਹਿਣਗੇ, ਟੀਚਰ ਨੂੰ, ਗੁਰੂ ਨੂੰ ਯਾਦ ਕਰਦੇ ਰਹਿਣਗੇ। ਹੁਣ ਤਾਂ ਛੀ - ਛੀ ਬਣ ਡਿੱਗ ਪੈਂਦੇ ਹਨ, ਹੋਰ ਹੀ ਸੋ ਗੁਣਾਂ ਦੰਡ ਪੈ ਜਾਂਦਾ ਹੈ। ਇਹ ਤਾਂ ਵਿੱਚਕਾਰ ਦਲਾਲ ਦੇ ਰੂਪ ਵਿੱਚ ਮਿਲਿਆ ਹੈ, ਉਨ੍ਹਾਂ ਨੂੰ ਯਾਦ ਕਰਨਾ ਹੈ। ਬਾਬਾ ਕਹਿੰਦੇ ਹਨ ਮੈਂ ਵੀ ਉਨ੍ਹਾਂ ਦਾ ਮੁਰੱਬੀ ਬੱਚਾ ਹਾਂ। ਫੇਰ ਮੈਂ ਕਿਵੇਂ ਭਾਕੀ ਪਾ ਸਕਦਾ ਹਾਂ! ਤੁਸੀਂ ਫੇਰ ਵੀ ਇਸ ਸ਼ਰੀਰ ਦੁਆਰਾ ਮਿਲਦੇ ਹੋ। ਮੈਂ ਕਿਵੇਂ ਉਨ੍ਹਾਂ ਨੂੰ ਭਾਕੀ ਪਾਵਾਂ? ਬਾਪ ਤਾਂ ਕਹਿੰਦੇ ਹਨ - ਬੱਚੇ, ਤੁਸੀਂ ਇੱਕ ਬਾਪ ਨੂੰ ਹੀ ਯਾਦ ਕਰੋ, ਪਿਆਰ ਕਰੋ। ਯਾਦ ਨਾਲ ਪਾਵਰ ਬਹੁਤ ਮਿਲਦੀ ਹੈ। ਬਾਪ ਸ੍ਰਵਸ਼ਕਤੀਮਾਨ ਹੈ। ਬਾਪ ਤੋਂ ਹੀ ਤੁਹਾਨੂੰ ਇੰਨੀ ਪਾਵਰ ਮਿਲਦੀ ਹੈ। ਤੁਸੀਂ ਕਿੰਨੇ ਬਲਵਾਨ ਬਣਦੇ ਹੋ। ਤੁਹਾਡੀ ਰਾਜਧਾਨੀ ਤੇ ਕੋਈ ਜਿੱਤ ਪਾ ਨਾ ਸਕੇ। ਰਾਵਣ ਰਾਜ ਹੀ ਖ਼ਤਮ ਹੋ ਜਾਂਦਾ ਹੈ। ਦੁੱਖ ਦੇਣ ਵਾਲਾ ਕੋਈ ਰਹਿੰਦਾ ਹੀ ਨਹੀਂ। ਉਸਨੂੰ ਸੁੱਖਧਾਮ ਕਿਹਾ ਜਾਂਦਾ ਹੈ। ਰਾਵਣ ਸਾਰੇ ਵਿਸ਼ਵ ਵਿੱਚ ਸਭਨੂੰ ਦੁੱਖ ਦੇਣ ਵਾਲਾ ਹੈ। ਜਾਨਵਰ ਵੀ ਦੁੱਖੀ ਹੁੰਦੇ ਹਨ। ਉੱਥੇ ਤਾਂ ਜਾਨਵਰ ਵੀ ਆਪਸ ਵਿੱਚ ਪ੍ਰੇਮ ਨਾਲ ਰਹਿੰਦੇ ਹਨ। ਇੱਥੇ ਤਾਂ ਪ੍ਰੇਮ ਹੈ ਨਹੀਂ।

ਤੁਸੀ ਬੱਚੇ ਜਾਣਦੇ ਹੋ ਇਹ ਡਰਾਮਾ ਕਿਵੇਂ ਫ਼ਿਰਦਾ ਹੈ। ਇਸਦੇ ਆਦਿ - ਮੱਧ - ਅੰਤ ਦਾ ਰਾਜ਼ ਬਾਪ ਹੀ ਸਮਝਾਉਂਦੇ ਹਨ। ਕੋਈ ਚੰਗੀ ਤਰ੍ਹਾਂ ਪੜ੍ਹਦੇ ਹਨ, ਕੋਈ ਘੱਟ ਪੜ੍ਹਦੇ। ਪੜ੍ਹਦੇ ਤਾਂ ਸਭ ਹੈ ਨਾ। ਸਾਰੀ ਦੁਨੀਆਂ ਵੀ ਪੜ੍ਹੇਗੀ ਮਤਲਬ ਬਾਪ ਨੂੰ ਯਾਦ ਕਰੇਗੀ। ਬਾਪ ਨੂੰ ਯਾਦ ਕਰਨਾ - ਇਹ ਵੀ ਪੜ੍ਹਾਈ ਹੈ ਨਾ। ਉਸ ਬਾਪ ਨੂੰ ਸਭ ਯਾਦ ਕਰਦੇ ਹਨ, ਉਹ ਸ੍ਰਵ ਦਾ ਸਦਗਤੀ ਦਾਤਾ, ਸਭਨੂੰ ਸੁੱਖ ਦੇਣ ਵਾਲਾ ਹੈ। ਕਹਿੰਦੇ ਵੀ ਹਨ ਆਕੇ ਪਾਵਨ ਬਣਾਓ ਤਾਂ ਜ਼ਰੂਰ ਪਤਿਤ ਠਹਿਰੇ। ਉਹ ਤਾਂ ਆਉਂਦੇ ਹੀ ਹਨ ਵਿਕਾਰੀਆਂ ਨੂੰ ਨਿਰਵਿਕਾਰੀ ਬਣਾਉਣ। ਪੁਕਾਰਦੇ ਵੀ ਹਨ ਕਿ ਹੇ ਅੱਲਾਹ, ਆਕੇ ਸਾਨੂੰ ਪਾਵਨ ਬਣਾਓ। ਉਨ੍ਹਾਂ ਦਾ ਧੰਧਾ ਹੈ, ਇਸਲਈ ਬੁਲਾਉਂਦੇ ਹਨ।

ਤੁਹਾਡੀ ਭਾਸ਼ਾ ਵੀ ਕਰੇਕ੍ਟ ਹੋਣੀ ਚਾਹੀਦੀ। ਉਹ ਲੋਕੀ ਕਹਿੰਦੇ ਹਨ ਅੱਲਾਹ, ਉਹ ਕਹਿੰਦੇ ਹਨ ਗੌਡ। ਗੌਡ ਫ਼ਾਦਰ ਵੀ ਕਹਿੰਦੇ ਹਨ। ਪਿਛਾੜੀ ਵਾਲਿਆਂ ਦੀ ਬੁੱਧੀ ਫੇਰ ਵੀ ਚੰਗੀ ਰਹਿੰਦੀ ਹੈ। ਇੰਨਾ ਦੁੱਖ ਨਹੀਂ ਚੁੱਕਦੇ। ਤਾਂ ਹੁਣ ਤੁਸੀਂ ਸਮੁੱਖ ਬੈਠੇ ਹੋ, ਕੀ ਕਰਦੇ ਹੋ? ਬਾਬਾ ਨੂੰ ਇਸ ਭ੍ਰਿਕੁਟੀ ਵਿੱਚ ਵੇਖਦੇ ਹੋ। ਬਾਬਾ ਫੇਰ ਤੁਹਾਡੀ ਭ੍ਰਿਕੁਟੀ ਵਿੱਚ ਵੇਖਦੇ ਹਨ। ਜਿਸ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ, ਉਨ੍ਹਾਂ ਨੂੰ ਵੇਖ ਸਕਦਾ ਹਾਂ? ਉਹ ਤਾਂ ਬਾਜੂ ਵਿੱਚ ਬੈਠਾ ਹੈ, ਇਹ ਬੜੀ ਸਮਝਣ ਦੀ ਗੱਲ ਹੈ। ਮੈਂ ਇਨ੍ਹਾਂ ਦੇ ਬਾਜੂ ਵਿੱਚ ਬੈਠਾ ਹੋਇਆ ਹਾਂ। ਇਹ ਵੀ ਸਮਝਦਾ ਹੈ, ਸਾਡੇ ਬਾਜੂ ਵਿੱਚ ਬੈਠਾ ਹੈ। ਤੁਸੀਂ ਕਹੋਗੇ ਅਸੀਂ ਸਾਹਮਣੇ ਦੋ ਨੂੰ ਵੇਖਦੇ ਹਾਂ। ਬਾਪ ਅਤੇ ਦਾਦਾ ਦੋਨੋਂ ਆਤਮਾ ਨੂੰ ਵੇਖਦੇ ਹੋ। ਤੁਹਾਡੇ ਵਿੱਚ ਗਿਆਨ ਹੈ - ਬਾਪਦਾਦਾ ਕਿਸਨੂੰ ਕਹਿੰਦੇ ਹਨ? ਆਤਮਾ ਸਾਹਮਣੇ ਬੈਠੀ ਹੈ। ਭਗਤੀ ਮਾਰ੍ਗ ਵਿੱਚ ਤਾਂ ਅੱਖਾਂ ਬੰਦ ਕਰ ਬੈਠ ਸੁਣਦੇ ਹਨ। ਪੜ੍ਹਾਈ ਕੋਈ ਇਵੇਂ ਥੋੜ੍ਹੇਹੀ ਹੁੰਦੀ ਹੈ। ਟੀਚਰ ਨੂੰ ਤਾਂ ਵੇਖਣਾ ਪਵੇ ਨਾ। ਇਹ ਤਾਂ ਬਾਪ ਵੀ ਹੈ, ਟੀਚਰ ਵੀ ਹੈ ਤਾਂ ਸਾਹਮਣੇ ਵੇਖਣਾ ਹੁੰਦਾ ਹੈ। ਸਾਹਮਣੇ ਬੈਠੇ ਅਤੇ ਅੱਖਾਂ ਬੰਦ ਹੋਣ, ਝੁਟਕਾ ਖਾਂਦੇ ਰਹੋ, ਇਵੇਂ ਪੜ੍ਹਾਈ ਤਾਂ ਹੁੰਦੀ ਨਹੀਂ। ਸਟੂਡੈਂਟ ਟੀਚਰ ਨੂੰ ਜ਼ਰੂਰ ਵੇਖਦਾ ਰਹੇਗਾ। ਨਹੀਂ ਤਾਂ ਟੀਚਰ ਕਹਿਣਗੇ ਇਹ ਤਾਂ ਝੁਟਕਾ ਖਾਂਦੇ ਰਹਿੰਦੇ ਹਨ। ਇਹ ਕੋਈ ਭੰਗ ਪੀਕੇ ਆਏ ਹਨ। ਤੁਹਾਡੀ ਬੁੱਧੀ ਵਿੱਚ ਹੈ ਬਾਬਾ ਇਸ ਤਨ ਵਿੱਚ ਹੈ। ਮੈਂ ਬਾਬਾ ਨੂੰ ਵੇਖਦਾ ਹਾਂ। ਬਾਪ ਸਮਝਾਉਂਦੇ ਹਨ ਇਹ ਕਲਾਸ ਕਾਮਨ ਨਹੀਂ ਹੈ - ਜੋ ਅੱਖਾਂ ਬੰਦ ਕਰਕੇ ਬੈਠੀਏ। ਸਕੂਲ ਵਿੱਚ ਕਦੀ ਕੋਈ ਅੱਖਾਂ ਬੰਦ ਕਰਕੇ ਬੈਠਦੇ ਹਨ ਕੀ? ਹੋਰ ਸਤਿਸੰਗਾਂ ਨੂੰ ਸਕੂਲ ਨਹੀਂ ਕਿਹਾ ਜਾਂਦਾ ਹੈ। ਭਾਵੇਂ ਗੀਤਾ ਬੈਠ ਸੁਣਾਉਂਦੇ ਹਨ ਪਰ ਉਨ੍ਹਾਂ ਨੂੰ ਸਕੂਲ ਨਹੀਂ ਕਿਹਾ ਜਾਂਦਾ। ਉਹ ਕੋਈ ਬਾਪ ਥੋੜ੍ਹੇਹੀ ਹੈ ਜਿਸਨੂੰ ਵੇਖੀਏ। ਕੋਈ - ਕੋਈ ਸ਼ਿਵ ਦੇ ਭਗਤ ਹੁੰਦੇ ਹਨ ਤਾਂ ਸ਼ਿਵ ਨੂੰ ਹੀ ਯਾਦ ਕਰਦੇ ਹਨ, ਕੰਨ ਨਾਲ ਕਥਾ ਸੁਣਦੇ ਹਨ। ਸ਼ਿਵ ਦੀ ਭਗਤੀ ਕਰਨ ਵਾਲਿਆਂ ਨੂੰ ਸ਼ਿਵ ਨੂੰ ਹੀ ਯਾਦ ਕਰਨਾ ਪਵੇ। ਕੋਈ ਵੀ ਸਤਸੰਗ ਵਿੱਚ ਪ੍ਰਸ਼ਨ - ਉੱਤਰ ਆਦਿ ਨਹੀਂ ਹੁੰਦਾ ਹੈ। ਇੱਥੇ ਹੁੰਦਾ ਹੈ। ਇੱਥੇ ਤੁਹਾਡੀ ਆਮਦਨੀ ਬਹੁਤ ਹੈ। ਆਮਦਨੀ ਵਿੱਚ ਕਦੀ ਉਬਾਸੀ ਨਹੀਂ ਆ ਸਕਦੀ। ਧਨ ਮਿਲਦਾ ਹੈ ਨਾ ਤਾਂ ਖੁਸ਼ੀ ਹੁੰਦੀ ਹੈ। ਉਬਾਸੀ, ਗ਼ਮ ਦੀ ਨਿਸ਼ਾਨੀ ਹੈ। ਬੀਮਾਰ ਹੋਵੇਗਾ ਜਾਂ ਦਿਵਾਲਾ ਨਿਕਲਿਆ ਹੋਵੇਗਾ ਤਾਂ ਉਬਾਸੀ ਆਉਂਦੀ ਰਹੇਗੀ। ਪੈਸਾ ਮਿਲਦਾ ਰਹੇਗਾ ਤਾਂ ਕਦੀ ਉਬਾਸੀ ਨਹੀਂ ਆਏਗੀ। ਬਾਬਾ ਵਪਾਰੀ ਵੀ ਹੈ। ਰਾਤ ਨੂੰ ਸਟੀਮਰ ਆਉਂਦੇ ਸੀ ਤਾਂ ਰਾਤ ਨੂੰ ਜਾਗਣਾ ਪੈਂਦਾ ਸੀ। ਕੋਈ - ਕੋਈ ਬੇਗ਼ਮ ਰਾਤ ਨੂੰ ਆਉਂਦੀ ਹੈ ਤਾਂ ਸਿਰਫ਼ ਫੀਮੇਲ਼ ਦੇ ਲਈ ਹੀ ਖੁਲਾ ਰਹਿੰਦਾ ਹੈ। ਬਾਬਾ ਵੀ ਕਹਿੰਦੇ ਹਨ ਪ੍ਰਦਰਸ਼ਨੀ ਆਦਿ ਵਿੱਚ ਫੀਮੇਲਸ ਦੇ ਲਈ ਖ਼ਾਸ ਦਿਨ ਰੱਖੋ ਤਾਂ ਬਹੁਤ ਆਉਣਗੀਆਂ। ਪਰਦੇਨਸ਼ੀਨ ਵੀ ਆਉਣਗੀਆਂ। ਨੂੰਹਾਂ ਪਰਦਾਨਸ਼ੀਨ ਰਹਿੰਦੀਆਂ ਹਨ। ਮੋਟਰ ਵਿੱਚ ਵੀ ਪਰਦਾ ਰਹਿੰਦਾ ਹੈ। ਇੱਥੇ ਤਾਂ ਆਤਮਾ ਦੀ ਗੱਲ ਹੈ। ਗਿਆਨ ਮਿਲ ਗਿਆ ਤਾਂ ਪਰਦਾ ਵੀ ਖੁਲ੍ਹ ਜਾਵੇਗਾ। ਸਤਿਯੁਗ ਵਿੱਚ ਪਰਦਾ ਹੁੰਦਾ ਨਹੀਂ। ਇਹ ਤਾਂ ਪ੍ਰਵ੍ਰਿਤੀ ਮਾਰ੍ਗ ਦਾ ਗਿਆਨ ਹੈ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਹ ਖੇਡ ਬੜਾ ਮਜ਼ੇ ਦਾ ਬਣਿਆ ਹੋਇਆ ਹੈ, ਇਸ ਵਿੱਚ ਸੁੱਖ ਅਤੇ ਦੁੱਖ ਦਾ ਪਾਰ੍ਟ ਨੂੰਧਿਆ ਹੋਇਆ ਹੈ ਇਸਲਈ ਰੋਣ ਪਿਟਣ ਦੀ ਗੱਲ ਨਹੀਂ। ਬੁੱਧੀ ਵਿੱਚ ਰਹੇ ਬਣੀ - ਬਣਾਈ ਬਣ ਰਹੀ, ਬੀਤੀ ਦਾ ਚਿੰਤਨ ਨਹੀਂ ਕਰਨਾ ਹੈ।

2. ਇਹ ਕਾਮਨ ਕਲਾਸ ਨਹੀਂ ਹੈ, ਇਸ ਵਿੱਚ ਅੱਖਾਂ ਬੰਦ ਕਰਕੇ ਨਹੀਂ ਬੈਠਣਾ ਹੈ। ਟੀਚਰ ਨੂੰ ਸਾਹਮਣੇ ਵੇਖਣਾ ਹੈ। ਉਬਾਸੀ ਆਦਿ ਨਹੀਂ ਲੈਣੀ ਹੈ। ਉਬਾਸੀ ਗ਼ਮ (ਦੁੱਖ) ਦੀ ਨਿਸ਼ਾਨੀ ਹੈ।

ਵਰਦਾਨ:-
ਸੰਤੁਸ਼ਟਤਾ ਦੇ ਤਿੰਨ ਸਰਟੀਫਿਕੇਟ ਲੈ ਆਪਣੇ ਯੋਗੀ ਜੀਵਨ ਦਾ ਪ੍ਰਭਾਵ ਪਾਉਣ ਵਾਲੇ ਸਹਿਜਯੋਗੀ ਭਵ

ਸੰਤੁਸ਼ਟਤਾ ਯੋਗੀ ਜੀਵਨ ਦਾ ਵਿਸ਼ੇਸ਼ ਲਕਸ਼ ਹੈ, ਜੋ ਸਦਾ ਸੰਤੁਸ਼ਟ ਰਹਿੰਦੇ ਅਤੇ ਸਰਵ ਨੂੰ ਸੰਤੁਸ਼ਟ ਕਰਦੇ ਹਨ ਉਹਨਾਂ ਦੇ ਯੋਗੀ ਜੀਵਨ ਦਾ ਪ੍ਰਭਾਵ ਦੂਸਰੇ ਤੇ ਖੁਦ ਪੈਂਦਾ ਹੈ। ਜਿਵੇਂ ਸਾਂਇਸ ਦੇ ਸਾਧਨਾਂ ਦਾ ਵਾਯੂਮੰਡਲ ਤੇ ਪ੍ਰਭਾਵ ਪੈਂਦਾ ਹੈ, ਇਵੇਂ ਸਹਿਯੋਗੀ ਜੀਵਨ ਦਾ ਵੀ ਪ੍ਰਭਾਵ ਹੁੰਦਾ ਹੈ। ਯੋਗੀ ਜੀਵਨ ਦੇ ਤਿੰਨ ਸਰਟੀਫਿਕੇਟ ਹਨ ਇੱਕ - ਖੁਦ ਤੋਂ ਸੰਤੁਸ਼ਟ, ਦੁਸਰਾ -ਬਾਪ ਸੰਤੁਸ਼ਟ ਅਤੇ ਤੀਸਰਾ -ਲੌਕਿਕ ਅਲੌਕਿਕ ਪਰਿਵਾਰ ਸੰਤੁਸ਼ਟ।

ਸਲੋਗਨ:-
ਸਵਰਾਜ ਦਾ ਤਿਲਕ, ਵਿਸ਼ਵ ਕਲਿਆਣ ਦਾ ਤਾਜ਼ ਅਤੇ ਸਥਿਤੀ ਦੇ ਤਖ਼ਤ ਤੇ ਵਿਰਾਜਮਾਨ ਰਹਿਣ ਵਾਲੇ ਹੀ ਰਾਜਯੋਗੀ ਹਨ।