10.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਤੁਹਾਨੂੰ ਗਿਆਨ ਯੋਗ ਦੀ ਖ਼ੁਰਾਕ ਖ਼ਵਾਕੇ ਜ਼ਬਰਦਸ੍ਤ ਖਾਤਿਰੀ ਕਰਦੇ ਹਨ, ਤਾਂ ਸਦੈਵ ਖੁਸ਼ਮੌਜ ਵਿੱਚ ਰਹੋ ਅਤੇ ਸ਼੍ਰੀਮਤ ਅਨੁਸਾਰ ਸਭਦੀ ਖਾਤਿਰੀ ਕਰਦੇ ਚੱਲੋ"

ਪ੍ਰਸ਼ਨ:-
ਇਸ ਸੰਗਮਯੁਗ ਤੇ ਤੁਹਾਡੇ ਕੋਲ ਸਭ ਤੋਂ ਅਮੁਲ ਚੀਜ਼ ਕਿਹੜੀ ਹੈ, ਜਿਸਦੀ ਸੰਭਾਲ ਕਰਨੀ ਹੈ?

ਉੱਤਰ:-
ਇਸ ਸਰਵੋਤਮ ਬ੍ਰਾਹਮਣ ਕੁਲ ਵਿੱਚ ਤੁਹਾਡੀ ਇਹ ਜੀਵਨ ਬਹੁਤ ਅਮੁਲ ਹੈ, ਇਸਲਈ ਸ਼ਰੀਰ ਦੀ ਸੰਭਾਲ ਜ਼ਰੂਰ ਕਰਨੀ ਹੈ। ਇਵੇਂ ਨਹੀਂ ਇਹ ਤਾਂ ਮਿੱਟੀ ਦਾ ਪੁਤਲਾ ਹੈ, ਕਿਤੇ ਇਹ ਖਤਮ ਹੋ ਜਾਵੇ! ਨਹੀਂ। ਇਸਨੂੰ ਜਿੰਉਂਦਾ ਰੱਖਣਾ ਹੈ। ਕੋਈ ਬਿਮਾਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਤੰਗ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਬੋਲੋ ਤੁਸੀਂ ਸ਼ਿਵਬਾਬਾ ਨੂੰ ਯਾਦ ਕਰੋ। ਜਿਨਾਂ ਯਾਦ ਕਰਣਗੇ ਉਨਾਂ ਪਾਪ ਕੱਟਦੇ ਜਾਣਗੇ। ਉਨ੍ਹਾਂ ਦੀ ਸਰਵਿਸ ਕਰਨੀ ਚਾਹੀਦੀ, ਜਿੰਉਂਦਾ ਰਹੇ, ਸ਼ਿਵਬਾਬਾ ਨੂੰ ਯਾਦ ਕਰਦਾ ਰਹੇ।

ਓਮ ਸ਼ਾਂਤੀ
ਗਿਆਨ ਦਾ ਤੀਸਰਾ ਨੇਤ੍ਰ ਦੇਣ ਵਾਲਾ ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਗਿਆਨ ਦਾ ਤੀਸਰਾ ਨੇਤ੍ਰ ਸਿਵਾਏ ਬਾਪ ਦੇ ਹੋਰ ਕੋਈ ਦੇ ਨਹੀਂ ਸਕਦਾ। ਹੁਣ ਤੁਸੀਂ ਬੱਚਿਆਂ ਨੂੰ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਇਹ ਪੁਰਾਣੀ ਦੁਨੀਆਂ ਬਦਲਣ ਵਾਲੀ ਹੈ। ਵਿਚਾਰੇ ਮਨੁੱਖ ਇਹ ਨਹੀਂ ਜਾਣਦੇ ਕੌਣ ਬਦਲਣ ਵਾਲਾ ਹੈ ਅਤੇ ਕਿਵੇਂ ਬਦਲਾਉਂਦੇ ਹਨ! ਕਿਉਂਕਿ ਉਨ੍ਹਾਂ ਨੂੰ ਗਿਆਨ ਦਾ ਤੀਸਰਾ ਨੇਤ੍ਰ ਹੀ ਨਹੀਂ ਹੈ। ਤੁਸੀਂ ਬੱਚਿਆਂ ਨੂੰ ਹੁਣ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ ਜਿਸ ਨਾਲ ਤੁਸੀਂ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣ ਗਏ ਹੋ। ਇਹ ਹੈ ਗਿਆਨ ਦੀ ਸੈਕ੍ਰੀਨ। ਸੈਕ੍ਰੀਨ ਦੀ ਇੱਕ ਬੂੰਦ ਵੀ ਕਿੰਨੀ ਮਿੱਠੀ ਹੁੰਦੀ ਹੈ। ਗਿਆਨ ਦਾ ਇੱਕ ਹੀ ਅੱਖਰ ਹੈ ਮਨਮਨਾਭਵ। ਇਹ ਅੱਖਰ ਕਿੰਨਾ ਮਿੱਠਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਪ ਸ਼ਾਂਤੀਧਾਮ ਅਤੇ ਸੁੱਖਧਾਮ ਦਾ ਰਸਤਾ ਦੱਸ ਰਹੇ ਹਨ। ਬਾਪ ਆਏ ਹਨ ਬੱਚਿਆਂ ਨੂੰ ਸ੍ਵਰਗ ਦਾ ਵਰਸਾ ਦੇਣ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਰਹਿਣੀ ਚਾਹੀਦੀ। ਕਹਿੰਦੇ ਵੀ ਹਨ ਖੁਸ਼ੀ ਜਿਹੀ ਖ਼ੁਰਾਕ ਨਹੀਂ। ਜੋ ਸਦੈਵ ਖੁਸ਼ - ਮੌਜ ਵਿੱਚ ਰਹਿੰਦੇ ਹਨ ਉਨ੍ਹਾਂ ਦੇ ਲਈ ਇਹ ਜਿਵੇਂ ਖ਼ੁਰਾਕ ਹੁੰਦੀ ਹੈ। 21 ਜਨਮ ਮੌਜਾਂ ਵਿੱਚ ਰਹਿਣ ਦੀ ਇਹ ਜ਼ਬਰਦਸ੍ਤ ਖ਼ੁਰਾਕ ਹੈ। ਇਹ ਖ਼ੁਰਾਕ ਸਦੈਵ ਇੱਕ ਦੂਜੇ ਨੂੰ ਖਵਾਉਂਦੇ ਰਹੋ। ਇਹ ਹੈ ਇੱਕ - ਦੂਜੇ ਦੀ ਜ਼ਬਰਦਸ੍ਤ ਖਾਤਿਰੀ। ਅਜਿਹੀ ਖਾਤਿਰੀ ਹੋਰ ਕੋਈ ਮਨੁੱਖ, ਮਨੁੱਖ ਦੀ ਕਰ ਨਾ ਸਕੇ।

ਤੁਸੀਂ ਬੱਚੇ ਸ਼੍ਰੀਮਤ ਤੇ ਸਭ ਦੀ ਰੂਹਾਨੀ ਖਾਤਿਰੀ ਕਰਦੇ ਹੋ। ਸੱਚੀ - ਸੱਚੀ ਖੁਸ਼ - ਖੈਰਾਫ਼ਤ ਵੀ ਇਹ ਹੈ ਕਿਸੇ ਨੂੰ ਬਾਪ ਦਾ ਪਰਿਚੈ ਦੇਣਾ। ਮਿੱਠੇ ਬੱਚੇ ਜਾਣਦੇ ਹਨ ਬੇਹੱਦ ਦੇ ਬਾਪ ਦੁਆਰਾ ਸਾਨੂੰ ਜੀਵਨਮੁਕਤੀ ਦੀ ਸੌਗਾਤ ਮਿਲਦੀ ਹੈ। ਸਤਿਯੁਗ ਵਿੱਚ ਭਾਰਤ ਜੀਵਨਮੁਕਤ ਸੀ, ਪਾਵਨ ਸੀ। ਬਾਪ ਬਹੁਤ ਵੱਡੀ ਉੱਚੀ ਖ਼ੁਰਾਕ ਦਿੰਦੇ ਹਨ ਤਾਂ ਹੀ ਤੇ ਗਾਇਨ ਹੈ ਅਤਿਇੰਦ੍ਰੀਏ ਸੁੱਖ ਪੁੱਛਣਾ ਹੋਵੇ ਤਾਂ ਗੋਪ - ਗੋਪੀਆਂ ਤੋਂ ਪੁੱਛੋਂ। ਇਹ ਗਿਆਨ ਅਤੇ ਯੋਗ ਦੀ ਕਿੰਨੀ ਫ਼ਸਟ ਕਲਾਸ ਵੰਡਰਫੁੱਲ ਖ਼ੁਰਾਕ ਹੈ ਅਤੇ ਇਹ ਖ਼ੁਰਾਕ ਇੱਕ ਹੀ ਰੂਹਾਨੀ ਸਰ੍ਜਨ ਦੇ ਕੋਲ ਹੈ। ਹੋਰ ਕਿਸੇ ਨੂੰ ਇਸ ਖ਼ੁਰਾਕ ਦਾ ਪਤਾ ਹੀ ਨਹੀਂ ਹੈ। ਬਾਪ ਕਹਿੰਦੇ ਹਨ ਮਿੱਠੇ ਬੱਚਿਓ ਤੁਹਾਡੇ ਲਈ ਤਿਰੀ (ਹਥੇਲੀ) ਤੇ ਸੌਗਾਤ ਲੈ ਆਇਆ ਹਾਂ। ਮੁਕਤੀ, ਜੀਵਨਮੁਕਤੀ ਦੀ ਇਹ ਸੌਗਾਤ ਮੇਰੇ ਕੋਲ ਹੀ ਰਹਿੰਦੀ ਹੈ। ਕਲਪ - ਕਲਪ ਮੈਂ ਆਕੇ ਤੁਹਾਨੂੰ ਇਹ ਸੌਗਾਤ ਦਿੰਦਾ ਹਾਂ ਫੇਰ ਰਾਵਣ ਖੋਹ ਲੈਂਦਾ ਹੈ। ਤਾਂ ਹੁਣ ਤੁਸੀਂ ਬੱਚਿਆਂ ਨੂੰ ਕਿੰਨੀ ਖੁਸ਼ੀ ਦਾ ਪਾਰਾ ਚੜ੍ਹਿਆ ਰਹਿਣਾ ਚਾਹੀਦਾ। ਤੁਸੀਂ ਜਾਣਦੇ ਹੋ ਸਾਡਾ ਇੱਕ ਹੀ ਬਾਪ, ਟੀਚਰ ਅਤੇ ਸੱਚਾ - ਸੱਚਾ ਸਤਿਗੁਰੂ ਹੈ ਜੋ ਸਾਨੂੰ ਨਾਲ ਲੈ ਜਾਂਦੇ ਹਨ। ਮੋਸ੍ਟ ਬਿਲਵੇਡ ਬਾਪ ਤੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਇਹ ਘੱਟ ਗੱਲ ਹੈ ਕੀ! ਬੱਚਿਆਂ ਨੂੰ ਸਦੈਵ ਹਰਸ਼ਿਤ ਰਹਿਣਾ ਚਾਹੀਦਾ। ਗੋਡਲੀ ਸਟੂਡੈਂਟ ਲਾਈਫ਼ ਇਜ਼ ਦੀ ਬੇਸਟ। ਇਹ ਹੁਣ ਦਾ ਹੀ ਗਾਇਨ ਹੈ ਨਾ। ਫੇਰ ਨਵੀਂ ਦੁਨੀਆਂ ਵਿੱਚ ਤੁਸੀਂ ਸਦੈਵ ਖੁਸ਼ੀਆਂ ਮਨਾਉਂਦੇ ਰਹੋਗੇ। ਦੁਨੀਆਂ ਨਹੀਂ ਜਾਣਦੀ ਕਿ ਸੱਚੀ - ਸੱਚੀ ਖੁਸ਼ੀਆਂ ਕਦੋ ਮਨਾਈ ਜਾਵੇਗੀ। ਮਨੁੱਖਾਂ ਨੂੰ ਤਾਂ ਸਤਿਯੁਗ ਦਾ ਗਿਆਨ ਹੀ ਨਹੀਂ ਹੈ ਤਾਂ ਇੱਥੇ ਹੀ ਮਨਾਉਂਦੇ ਰਹਿੰਦੇ ਹਨ। ਪਰ ਇਸ ਪੁਰਾਣੀ ਤਮੋਪ੍ਰਧਾਨ ਦੁਨੀਆਂ ਵਿੱਚ ਖੁਸ਼ੀ ਕਿਥੋਂ ਆਈ! ਇੱਥੇ ਤਾਂ ਤ੍ਰਾਹਿ - ਤ੍ਰਾਹਿ ਕਰਦੇ ਰਹਿੰਦੇ ਹਨ। ਕਿੰਨੀ ਦੁੱਖ ਦੀ ਦੁਨੀਆਂ ਹੈ।

ਬਾਪ ਤੁਸੀਂ ਬੱਚਿਆਂ ਨੂੰ ਕਿੰਨਾ ਸਹਿਜ ਰਸਤਾ ਦੱਸਦੇ ਹਨ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹੋ। ਧੰਧਾ - ਧੋਰੀ ਆਦਿ ਕਰਦੇ ਵੀ ਮੈਨੂੰ ਯਾਦ ਕਰਦੇ ਰਹੋ। ਜਿਵੇਂ ਆਸ਼ਿਕ ਅਤੇ ਮਾਸ਼ੂਕ ਹੁੰਦੇ ਹਨ, ਉਹ ਤਾਂ ਇੱਕ ਦੂਜੇ ਨੂੰ ਯਾਦ ਕਰਦੇ ਰਹਿੰਦੇ ਹਨ। ਉਹ ਉਨ੍ਹਾਂ ਦਾ ਆਸ਼ਿਕ, ਉਹ ਉਨ੍ਹਾਂ ਦਾ ਮਾਸ਼ੂਕ ਹੁੰਦਾ ਹੈ। ਇੱਥੇ ਇਹ ਗੱਲ ਨਹੀਂ ਹੈ, ਇੱਥੇ ਤਾਂ ਤੁਸੀਂ ਸਭ ਇੱਕ ਮਾਸ਼ੂਕ ਦੇ ਜਨਮ - ਜਨਮਾਂਤ੍ਰ ਦੇ ਆਸ਼ਿਕ ਰਹੇ ਹੋ। ਬਾਪ ਤੁਹਾਡਾ ਕਦੀ ਆਸ਼ਿਕ ਨਹੀਂ ਬਣਦਾ। ਤੁਸੀਂ ਉਸ ਮਾਸ਼ੂਕ ਨੂੰ ਆਉਣ ਲਈ ਯਾਦ ਕਰਦੇ ਆਏ ਹੋ। ਜਦੋ ਦੁੱਖ ਜ਼ਿਆਦਾ ਹੁੰਦਾ ਹੈ ਤਾਂ ਜ਼ਿਆਦਾ ਸਿਮਰਨ ਕਰਦੇ ਹੋ, ਉਦੋਂ ਤਾਂ ਗਾਇਨ ਵੀ ਹੈ ਦੁੱਖ ਵਿੱਚ ਸਿਮਰਨ ਸਭ ਕਰਨ, ਸੁੱਖ ਵਿੱਚ ਕਰੇ ਨਾ ਕੋਏ। ਇਸ ਵਕ਼ਤ ਜਿਵੇਂ ਬਾਪ ਸ੍ਰਵਸ਼ਕਤੀਮਾਨ ਹੈ। ਦਿਨ - ਪ੍ਰਤੀਦਿਨ ਮਾਇਆ ਵੀ ਸ੍ਰਵਸ਼ਕਤੀਮਾਨ, ਤਮੋਪ੍ਰਧਾਨ ਹੁੰਦੀ ਜਾਂਦੀ ਹੈ ਇਸਲਈ ਹੁਣ ਬਾਪ ਕਹਿੰਦੇ ਹਨ ਮਿੱਠੇ ਬੱਚੇ ਦੇਹੀ - ਅਭਿਮਾਨੀ ਬਣੋ। ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਅਤੇ ਨਾਲ - ਨਾਲ ਦੈਵੀਗੁਣ ਵੀ ਧਾਰਨ ਕਰੋ ਤੁਸੀਂ ਇਵੇਂ (ਲਕਸ਼ਮੀ - ਨਾਰਾਇਣ) ਬਣ ਜਾਵੋਗੇ। ਇਸ ਪੜ੍ਹਾਈ ਵਿੱਚ ਮੁੱਖ ਗੱਲ ਹੈ ਹੀ ਯਾਦ ਦੀ। ਉੱਚ ਤੇ ਉੱਚ ਬਾਪ ਨੂੰ ਬਹੁਤ ਪਿਆਰ, ਸਨੇਹ ਨਾਲ ਯਾਦ ਕਰਨਾ ਚਾਹੀਦਾ। ਉਹ ਉੱਚ ਤੇ ਉੱਚ ਬਾਪ ਹੀ ਨਵੀਂ ਦੁਨੀਆਂ ਸਥਾਪਨ ਕਰਨ ਵਾਲਾ ਹੈ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਤੁਸੀਂ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਣ ਹੁਣ ਮੈਨੂੰ ਯਾਦ ਕਰੋ ਤਾਂ ਤੁਹਾਡੇ ਅਨੇਕ ਜਨਮਾਂ ਦੇ ਪਾਪ ਕੱਟ ਜਾਣਗੇ। ਪਤਿਤ - ਪਾਵਨ ਬਾਪ ਕਹਿੰਦੇ ਹਨ ਤੁਸੀਂ ਬਹੁਤ ਪਤਿਤ ਬਣ ਗਏ ਹੋ ਇਸਲਈ ਹੁਣ ਤੁਸੀਂ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਅਤੇ ਪਾਵਨ ਦੁਨੀਆਂ ਦਾ ਮਾਲਿਕ ਬਣ ਜਾਵੋਗੇ। ਪਤਿਤ - ਪਾਵਨ ਬਾਪ ਨੂੰ ਹੀ ਬੁਲਾਉਂਦੇ ਹੈ ਨਾ। ਹੁਣ ਬਾਪ ਆਏ ਹਨ ਤਾਂ ਜ਼ਰੂਰ ਪਾਵਨ ਬਣਨਾ ਪਵੇ। ਬਾਪ ਦੁੱਖਹਰਤਾ, ਸੁੱਖਕਰਤਾ ਹੈ। ਬਰੋਬਰ ਸਤਿਯੁਗ ਵਿੱਚ ਪਾਵਨ ਦੁਨੀਆਂ ਸੀ ਤਾਂ ਸਭ ਸੁੱਖੀ ਹੀ ਸਨ। ਹੁਣ ਬਾਪ ਫੇਰ ਤੋਂ ਕਹਿੰਦੇ ਹਨ ਬੱਚੇ ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰਦੇ ਰਹੋ। ਹੁਣ ਹੈ ਸੰਗਮਯੁਗ। ਖਵਈਆ ਤੁਹਾਨੂੰ ਇਸ ਪਾਰ ਤੋਂ ਉਸ ਪਾਰ ਲੈ ਜਾਂਦੇ ਹਨ। ਨਈਆ ਕੋਈ ਇੱਕ ਨਹੀਂ, ਸਾਰੀ ਦੁਨੀਆਂ ਜਿਵੇਂ ਇੱਕ ਵੱਡਾ ਜਹਾਜ਼ ਹੈ। ਉਨ੍ਹਾਂ ਨੂੰ ਪਾਰ ਲੈ ਜਾਂਦੇ ਹਨ।

ਤੁਸੀਂ ਮਿੱਠੇ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ। ਤੁਹਾਡੇ ਲਈ ਤਾਂ ਸਦੈਵ ਖੁਸ਼ੀ ਹੀ ਖੁਸ਼ੀ ਹੈ। ਬੇਹੱਦ ਦਾ ਬਾਪ ਸਾਨੂੰ ਪੜ੍ਹਾ ਰਹੇ ਹਨ, ਵਾਹ! ਇਹ ਤਾਂ ਕਦੀ ਨਾ ਸੁਣਿਆ, ਨਾ ਪੜ੍ਹਿਆ। ਭਗਵਾਨੁਵਾਚ ਮੈਂ ਤੁਸੀਂ ਰੂਹਾਨੀ ਬੱਚਿਆਂ ਨੂੰ ਰਾਜਯੋਗ ਸਿਖਾ ਰਿਹਾ ਹਾਂ। ਤਾਂ ਪੂਰੀ ਤਰ੍ਹਾਂ ਸਿੱਖਣਾ ਚਾਹੀਦਾ, ਧਾਰਨਾ ਕਰਨੀ ਚਾਹੀਦੀ। ਪੂਰੀ ਤਰ੍ਹਾਂ ਪੜ੍ਹਨਾ ਚਾਹੀਦਾ। ਪੜ੍ਹਾਈ ਵਿੱਚ ਨੰਬਰਵਾਰ ਤਾਂ ਸਦੈਵ ਹੁੰਦੇ ਹੀ ਹਨ। ਆਪਣੇ ਨੂੰ ਵੇਖਣਾ ਚਾਹੀਦਾ ਮੈਂ ਉਤਮ ਹਾਂ, ਮੱਧਮ ਹਾਂ ਜਾਂ ਕਨਿਸ਼ਠ ਹਾਂ? ਬਾਪ ਕਹਿੰਦੇ ਹਨ ਆਪਣੇ ਨੂੰ ਵੇਖੋ ਮੈਂ ਉੱਚ ਪਦ ਪਾਉਣ ਦੇ ਲਾਇਕ ਹਾਂ? ਰੂਹਾਨੀ ਸਰਵਿਸ ਕਰਦਾ ਹਾਂ? ਕਿਉਂਕਿ ਬਾਪ ਕਹਿੰਦੇ ਹਨ ਸਰਵਿਸਏਬੁਲ ਬਣੋ, ਫਾਲੋ ਕਰੋ। ਮੈਂ ਆਇਆ ਹੀ ਹਾਂ ਸਰਵਿਸ ਦੇ ਲਈ। ਰੋਜ਼ ਸਰਵਿਸ ਕਰਦਾ ਹਾਂ ਇਸਲਈ ਹੀ ਤਾਂ ਇਹ ਰੱਥ ਲਿਆ ਹੈ। ਇਨ੍ਹਾਂ ਦਾ ਰੱਥ ਬਿਮਾਰ ਪੈ ਜਾਂਦਾ ਹੈ ਤਾਂ ਮੈਂ ਇਨ੍ਹਾਂ ਵਿੱਚ ਬੈਠ ਮੁਰਲੀ ਲਿੱਖਦਾ ਹਾਂ। ਮੁੱਖ ਨਾਲ ਤਾਂ ਬੋਲ ਨਹੀਂ ਸਕਦੇ ਤਾਂ ਮੈਂ ਲਿੱਖ ਦਿੰਦਾ ਹਾਂ। ਤਾਕਿ ਬੱਚਿਆਂ ਦੇ ਲਈ ਮੁਰਲੀ ਮਿਸ ਨਾ ਹੋਵੇ ਤਾਂ ਮੈਂ ਵੀ ਸਰਵਿਸ ਤੇ ਹਾਂ ਨਾ। ਇਹ ਹੈ ਰੂਹਾਨੀ ਸਰਵਿਸ। ਤਾਂ ਤੁਸੀਂ ਬੱਚੇ ਵੀ ਬਾਪ ਦੀ ਸਰਵਿਸ ਵਿੱਚ ਲੱਗ ਜਾਓ। ਆਨ ਗੌਡ ਫ਼ਾਦਰਲੀ ਸਰਵਿਸ। ਜੋ ਚੰਗਾ ਪੁਰਸ਼ਾਰਥ ਕਰਦੇ ਹਨ, ਚੰਗੀ ਸਰਵਿਸ ਕਰਦੇ ਹਨ ਉਨ੍ਹਾਂ ਨੂੰ ਮਹਾਵੀਰ ਕਿਹਾ ਜਾਂਦਾ ਹੈ। ਵੇਖਿਆ ਜਾਂਦਾ ਹੈ ਕੌਣ ਮਹਾਵੀਰ ਹੈ ਜੋ ਬਾਬਾ ਦੇ ਡਾਇਰੈਕਸ਼ਨ ਤੇ ਚੱਲਦੇ ਹਨ? ਬਾਪ ਦਾ ਫ਼ਰਮਾਨ ਹੈ, ਆਪਣੇ ਨੂੰ ਆਤਮਾ ਸਮਝ ਭਰਾ - ਭਰਾ ਵੇਖੋ। ਇਸ ਸ਼ਰੀਰ ਨੂੰ ਭੁੱਲ ਜਾਓ। ਬਾਬਾ ਵੀ ਸ਼ਰੀਰ ਨਹੀਂ ਵੇਖਦਾ ਹੈ। ਬਾਪ ਕਹਿੰਦੇ ਹਨ ਮੈਂ ਆਤਮਾਵਾਂ ਨੂੰ ਵੇਖਦਾ ਹਾਂ। ਬਾਕੀ ਇਹ ਤਾਂ ਗਿਆਨ ਹੈ ਕਿ ਆਤਮਾ ਸ਼ਰੀਰ ਬਗ਼ੈਰ ਬੋਲ ਨਹੀਂ ਸਕਦੀ। ਮੈਂ ਵੀ ਇਸ ਸ਼ਰੀਰ ਵਿੱਚ ਆਇਆ ਹਾਂ, ਲੋਨ ਲਿਆ ਹੋਇਆ ਹੈ। ਸ਼ਰੀਰ ਨਾਲ ਹੀ ਆਤਮਾ ਪੜ੍ਹ ਸਕਦੀ ਹੈ। ਬਾਬਾ ਦੀ ਬੈਠਕ ਇੱਥੇ (ਭ੍ਰਿਕੁਟੀ ਵਿੱਚ) ਹੈ। ਇਹ ਹੈ ਅਕਾਲ ਤਖ਼ਤ। ਆਤਮਾ ਅਕਾਲਮੂਰਤ ਹੈ। ਆਤਮਾ ਕਦੀ ਛੋਟੀ ਵੱਡੀ ਨਹੀਂ ਹੁੰਦੀ ਹੈ। ਸ਼ਰੀਰ ਛੋਟਾ ਵੱਡਾ ਹੁੰਦਾ ਹੈ। ਜੋ ਵੀ ਆਤਮਾਵਾਂ ਹਨ ਉਨ੍ਹਾਂ ਸਭ ਦਾ ਤਖ਼ਤ ਭ੍ਰਿਕੁਟੀ ਹੈ। ਸ਼ਰੀਰ ਤਾਂ ਸਭ ਦੇ ਵੱਖ - ਵੱਖ ਹੁੰਦੇ ਹਨ। ਕਿਸੇ ਦਾ ਅਕਾਲ ਤਖ਼ਤ ਪੁਰੁਸ਼ ਦਾ ਹੈ, ਕਿਸੇ ਦਾ ਅਕਾਲ ਤਖ਼ਤ ਇਸਤ੍ਰੀ ਦਾ ਹੈ, ਕਿਸੇ ਦਾ ਅਕਾਲ ਤਖ਼ਤ ਬੱਚੇ ਦਾ ਹੈ। ਬਾਪ ਬੈਠ ਬੱਚਿਆਂ ਨੂੰ ਰੂਹਾਨੀ ਡ੍ਰਿਲ ਸਿਖਾਉਂਦੇ ਹਨ। ਜਦੋ ਕਿਸੇ ਨਾਲ ਗੱਲ ਕਰੋ ਤਾਂ ਪਹਿਲੇ ਆਪਣੇ ਨੂੰ ਆਤਮਾ ਸਮਝੋ। ਅਸੀਂ ਆਤਮਾ ਫਲਾਣੇ ਭਰਾ ਨਾਲ ਗੱਲ ਕਰਦੇ ਹਾਂ। ਬਾਪ ਦਾ ਪੈਗਾਮ ਦਿੰਦੇ ਹਾਂ ਕਿ ਸ਼ਿਵਬਾਬਾ ਨੂੰ ਯਾਦ ਕਰੋ। ਯਾਦ ਨਾਲ ਹੀ ਜੰਕ ਉਤਰਨੀ ਹੈ। ਸੋਨੇ ਵਿੱਚ ਜਦੋ ਅਲਾਏ ਪੈਂਦੀ ਹੈ ਤਾਂ ਸੋਨੇ ਦੀ ਵੈਲਿਊ ਹੀ ਘੱਟ ਹੋ ਜਾਂਦੀ ਹੈ। ਤੁਸੀਂ ਆਤਮਾਵਾਂ ਵਿੱਚ ਵੀ ਜੰਕ ਪੈਣ ਨਾਲ ਤੁਸੀਂ ਵੈਲਿਯੂਲੈਸ ਹੋ ਗਏ ਹੋ। ਹੁਣ ਫ਼ੇਰ ਪਾਵਨ ਬਣਨਾ ਹੈ। ਤੁਸੀਂ ਆਤਮਾਵਾਂ ਨੂੰ ਹੁਣ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ। ਉਸ ਨੇਤ੍ਰ ਨਾਲ ਆਪਣੇ ਭਰਾਵਾਂ ਨੂੰ ਵੇਖੋ। ਭਰਾ ਭਰਾ ਨੂੰ ਵੇਖਣ ਨਾਲ ਕਰਮਇੰਦ੍ਰੀਆਂ ਚੰਚਲ ਨਹੀਂ ਹੋਣਗੀਆਂ। ਰਾਜ - ਭਾਗ ਲੈਣਾ ਹੈ, ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਇਹ ਮਿਹਨਤ ਕਰੋ। ਭਰਾ - ਭਰਾ ਸਮਝ ਸਭਨੂੰ ਗਿਆਨ ਦੋ। ਤਾਂ ਫ਼ੇਰ ਇਹ ਟੇਵ (ਆਦਤ) ਪੱਕੀ ਹੋ ਜਾਵੇਗੀ। ਸੱਚੇ - ਸੱਚੇ ਬ੍ਰਦਰਸ ਤੁਸੀਂ ਸਭ ਹੋ। ਬਾਪ ਵੀ ਉਪਰੋਂ ਦੀ ਆਏ ਹਨ, ਤੁਸੀਂ ਵੀ ਆਏ ਹੋ। ਬਾਪ ਬੱਚਿਆਂ ਸਹਿਤ ਸਰਵਿਸ ਕਰ ਰਹੇ ਹਨ। ਸਰਵਿਸ ਕਰਨ ਦੀ ਬਾਪ ਹਿਮੰਤ ਦਿੰਦੇ ਹਨ। ਹਿੰਮਤੇ ਬੱਚੇ ਮਦਦੇ ਬਾਪ… ਤਾਂ ਇਹ ਪ੍ਰੈਕਟਿਸ ਕਰਨੀ ਹੈ। ਮੈਂ ਆਤਮਾ ਭਰਾ ਨੂੰ ਪੜ੍ਹਾਉਂਦਾ ਹਾਂ। ਆਤਮਾ ਪੜ੍ਹਦੀ ਹੈ ਨਾ। ਇਸਨੂੰ ਸਪ੍ਰਿਚੂਲ ਨਾਲੇਜ਼ ਕਿਹਾ ਜਾਂਦਾ ਹੈ, ਜੋ ਰੂਹਾਨੀ ਬਾਪ ਤੋਂ ਹੀ ਮਿਲਦੀ ਹੈ। ਸੰਗਮ ਤੇ ਹੀ ਬਾਪ ਆਕੇ ਇਹ ਨਾਲੇਜ਼ ਦਿੰਦੇ ਹਨ ਕਿ ਆਪਣੇ ਨੂੰ ਆਤਮਾ ਸਮਝੋ। ਤੁਸੀਂ ਨੰਗੇ ਆਏ ਸੀ ਫ਼ੇਰ ਇੱਥੇ ਸ਼ਰੀਰ ਧਾਰਨ ਕਰ ਤੁਸੀਂ 84 ਜਨਮ ਪਾਰ੍ਟ ਵਜਾਇਆ ਹੈ। ਹੁਣ ਫ਼ੇਰ ਵਾਪਿਸ ਚੱਲਣਾ ਹੈ ਇਸਲਈ ਆਪਣੇ ਨੂੰ ਆਤਮਾ ਸਮਝ ਭਰਾ - ਭਰਾ ਦੀ ਦ੍ਰਿਸ਼ਟੀ ਨਾਲ ਵੇਖਣਾ ਹੈ। ਇਹ ਮਿਹਨਤ ਕਰਨੀ ਹੈ। ਆਪਣੀ ਮਿਹਨਤ ਕਰਨੀ ਹੈ, ਦੂਜੇ ਵਿੱਚ ਸਾਡਾ ਕੀ ਜਾਂਦਾ! ਚੈਰਿਟੀ ਬਿਗਨਸ ਏਟ ਹੋਮ ਮਤਲਬ ਪਹਿਲੇ ਖੁਦ ਨੂੰ ਆਤਮਾ ਸਮਝ ਫ਼ੇਰ ਭਰਾਵਾਂ ਨੂੰ ਸਮਝਾਓ। ਤਾਂ ਚੰਗੀ ਤਰ੍ਹਾਂ ਤੀਰ ਲੱਗੇਗਾ। ਇਹ ਜੌਹਰ ਭਰਨਾ ਹੈ। ਮਿਹਨਤ ਕਰਣਗੇ ਉਦੋਂ ਹੀ ਉੱਚ ਪਦ ਪਾਉਣਗੇ। ਇਸ ਵਿੱਚ ਕੁਝ ਸਹਿਣ ਵੀ ਕਰਨਾ ਪੈਂਦਾ ਹੈ। ਜਦੋ ਕੋਈ ਉਲਟੀ - ਸੁਲਟੀ ਗੱਲ ਬੋਲੇ ਤਾਂ ਤੁਸੀਂ ਚੁੱਪ ਰਹੋ। ਤੁਸੀਂ ਚੁੱਪ ਰਹੋਗੇ ਤਾਂ ਫੇਰ ਦੂਜਾ ਕੀ ਕਰੇਗਾ! ਤਾਲੀ ਦੋ ਹੱਥ ਨਾਲ ਵੱਜਦੀ ਹੈ। ਇੱਕ ਨੇ ਮੁੱਖ ਦੀ ਤਾਲੀ ਵਜਾਈ, ਦੂਜਾ ਚੁੱਪ ਕਰੇ ਤਾਂ ਉਹ ਆਪੇਹੀ ਚੁੱਪ ਹੋ ਜਾਣਗੇ। ਤਾਲੀ ਨਾਲ ਤਾਲੀ ਵੱਜਣ ਨਾਲ ਆਵਾਜ਼ ਹੋ ਜਾਂਦਾ ਹੈ। ਬੱਚਿਆਂ ਨੂੰ ਇੱਕ ਦੋ ਦਾ ਕਲਿਆਣ ਕਰਨਾ ਹੈ। ਬਾਪ ਸਮਝਾਉਂਦੇ ਹਨ ਬੱਚੇ ਸਦੈਵ ਖੁਸ਼ੀ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਮਨਮਨਾਭਵ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾ0ਦ ਕਰੋ। ਭਰਾਵਾਂ (ਆਤਮਾਵਾਂ) ਵੱਲ ਵੇਖੋ। ਤਾਂ ਬੱਚਿਆਂ ਨੂੰ ਰੂਹਾਨੀ ਯਾਤਰਾ ਤੇ ਰਹਿਣ ਦੀ ਆਦਤ ਪਾਉਣੀ ਹੈ। ਤੁਹਾਡੇ ਹੀ ਫ਼ਾਇਦੇ ਦੀ ਗੱਲ ਹੈ। ਬਾਪ ਦੀ ਸਿੱਖਿਆ ਭਰਾਵਾਂ ਨੂੰ ਦੇਣੀ ਹੈ। ਬਾਪ ਕਹਿੰਦੇ ਹਨ ਮੈਂ ਤੁਸੀਂ ਆਤਮਾਵਾਂ ਨੂੰ ਗਿਆਨ ਦੇ ਰਿਹਾ ਹਾਂ। ਆਤਮਾ ਨੂੰ ਹੀ ਵੇਖਦਾ ਹਾਂ। ਮਨੁੱਖ - ਮਨੁੱਖ ਨਾਲ ਗੱਲ ਕਰਨਗੇ ਤਾਂ ਉਨ੍ਹਾਂ ਦੇ ਮੂੰਹ ਨੂੰ ਵੇਖਣਗੇ ਨਾ। ਤੁਸੀਂ ਆਤਮਾ ਨਾਲ ਗੱਲ ਕਰਦੇ ਹੋ ਤਾਂ ਆਤਮਾ ਨੂੰ ਹੀ ਵੇਖਣਾ ਹੈ। ਭਾਵੇਂ ਸ਼ਰੀਰ ਦੁਆਰਾ ਗਿਆਨ ਦਿੰਦੇ ਹੋ ਪਰ ਇਸ ਵਿੱਚ ਸ਼ਰੀਰ ਦਾ ਭਾਨ ਤੋੜਨਾ ਹੁੰਦਾ ਹੈ। ਤੁਹਾਡੀ ਆਤਮਾ ਸਮਝਦੀ ਹੈ ਪ੍ਰਮਾਤਮਾ ਬਾਪ ਸਾਨੂੰ ਗਿਆਨ ਦੇ ਰਹੇ ਹਨ। ਬਾਪ ਵੀ ਕਹਿੰਦੇ ਹਨ ਆਤਮਾਵਾਂ ਨੂੰ ਵੇਖਦਾ ਹਾਂ, ਆਤਮਾਵਾਂ ਵੀ ਕਹਿੰਦੀਆਂ ਅਸੀਂ ਪ੍ਰਮਾਤਮਾ ਬਾਪ ਨੂੰ ਵੇਖ ਰਹੇ ਹਾਂ। ਉਨ੍ਹਾਂ ਤੋਂ ਨਾਲੇਜ਼ ਲੈ ਰਹੇ ਹਾਂ, ਇਸਨੂੰ ਕਿਹਾ ਜਾਂਦਾ ਹੈ ਸਪ੍ਰਿਚੂਅਲ ਗਿਆਨ ਦੀ ਲੈਣ - ਦੇਣ, ਆਤਮਾ ਦੀ ਆਤਮਾ ਦੇ ਨਾਲ। ਆਤਮਾ ਵਿੱਚ ਹੀ ਗਿਆਨ ਹੈ। ਆਤਮਾ ਨੂੰ ਹੀ ਗਿਆਨ ਦੇਣਾ ਹੈ। ਇਹ ਜਿਵੇਂ ਜੌਹਰ ਹੈ। ਤੁਹਾਡੇ ਗਿਆਨ ਵਿੱਚ ਇਹ ਜੌਹਰ ਭਰ ਜਾਵੇਗਾ। ਤਾਂ ਕਿਸੇ ਨੂੰ ਵੀ ਸਮਝਾਉਣ ਨਾਲ ਝੱਟ ਤੀਰ ਲੱਗ ਜਾਵੇਗਾ। ਬਾਪ ਕਹਿੰਦੇ ਹਨ ਪ੍ਰੈਕਟਿਸ ਕਰਕੇ ਵੇਖੋ, ਤੀਰ ਲੱਗਦਾ ਹੈ ਨਾ। ਇਹ ਨਵੀਂ ਟੇਵ ਪਾਉਣੀ ਹੈ ਤਾਂ ਫੇਰ ਸ਼ਰੀਰ ਦਾ ਭਾਨ ਨਿਕਲ ਜਾਵੇਗਾ। ਮਾਇਆ ਦੇ ਤੂਫ਼ਾਨ ਘੱਟ ਆਉਂਣਗੇ। ਬੁਰੇ ਸੰਕਲਪ ਨਹੀਂ ਆਉਣਗੇ। ਕ੍ਰਿਮਿਨਲ ਆਈ ਵੀ ਨਹੀਂ ਰਹੇਗੀ। ਅਸੀਂ ਆਤਮਾ ਨੇ 84 ਦਾ ਚੱਕਰ ਲਗਾਇਆ। ਹੁਣ ਨਾਟਕ ਪੂਰਾ ਹੁੰਦਾ ਹੈ। ਹੁਣ ਬਾਬਾ ਦੀ ਯਾਦ ਵਿੱਚ ਰਹਿਣਾ ਹੈ। ਯਾਦ ਨਾਲ ਹੀ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ, ਸਤੋਪ੍ਰਧਾਨ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਕਿੰਨਾ ਸਹਿਜ ਹੈ। ਬਾਪ ਜਾਣਦੇ ਹਨ ਬੱਚਿਆਂ ਨੂੰ ਇਹ ਸਿੱਖਿਆ ਦੇਣਾ ਵੀ ਮੇਰਾ ਪਾਰ੍ਟ ਹੀ ਹੈ। ਕੋਈ ਨਵੀਂ ਗੱਲ ਨਹੀਂ। ਹਰ 5000 ਵਰ੍ਹੇ ਬਾਦ ਮੈਨੂੰ ਆਉਣਾ ਪੈਂਦਾ ਹੈ। ਮੈਂ ਬੰਧਾਏਮਾਨ ਹਾਂ। ਬੱਚਿਆਂ ਨੂੰ ਬੈਠ ਸਮਝਾਉਂਦਾ ਹਾਂ ਮਿੱਠੇ ਬੱਚੇ ਰੂਹਾਨੀ ਯਾਦ ਦੀ ਯਾਤਰਾ ਵਿੱਚ ਰਹੋ ਤਾਂ ਅੰਤ ਮਤੇ ਸੋ ਗਤੀ ਹੋ ਜਾਵੇਗੀ। ਇਹ ਅੰਤਕਾਲ ਹੈ ਨਾ! ਮਾਮੇਕਮ ਯਾਦ ਕਰੋ ਤਾਂ ਤੁਹਾਡੀ ਸਦਗਤੀ ਹੋ ਜਾਵੇਗੀ। ਯਾਦ ਦੀ ਯਾਤਰਾ ਨਾਲ ਪਾਇਆ ਮਜਬੂਤ ਹੋ ਜਾਵੇਗਾ। ਇਹ ਦੇਹੀ - ਅਭਿਮਾਨੀ ਬਣਨ ਦੀ ਸਿੱਖਿਆ ਇੱਕ ਹੀ ਵਾਰ ਤੁਸੀਂ ਬੱਚਿਆਂ ਨੂੰ ਮਿਲਦੀ ਹੈ। ਕਿੰਨਾ ਵੰਡਰਫੁੱਲ ਗਿਆਨ ਹੈ। ਬਾਬਾ ਵੰਡਰਫੁੱਲ ਹੈ ਤਾਂ ਬਾਬਾ ਦਾ ਗਿਆਨ ਵੀ ਵੰਡਰਫੁੱਲ ਹੈ। ਕਦੀ ਕੋਈ ਦੱਸ ਨਾ ਸਕੇ। ਹੁਣ ਵਾਪਿਸ ਚੱਲਣਾ ਹੈ ਇਸਲਈ ਬਾਪ ਕਹਿੰਦੇ ਹਨ ਮਿੱਠੇ ਬੱਚਿਓ ਇਹ ਪ੍ਰੈਕਟਿਸ ਕਰੋ। ਆਪਣੇ ਨੂੰ ਆਤਮਾ ਸਮਝ ਆਤਮਾ ਨੂੰ ਗਿਆਨ ਦਿਓ। ਤੀਸਰੇ ਨੇਤ੍ਰ ਨਾਲ ਭਰਾ - ਭਰਾ ਨੂੰ ਵੇਖਣਾ ਹੈ। ਇਹੀ ਬੜੀ ਮਿਹਨਤ ਹੈ।

ਇਹ ਹੈ ਤੁਸੀਂ ਬ੍ਰਾਹਮਣਾਂ ਦਾ ਸਰਵੋਤਮ ਉੱਚ ਤੇ ਉੱਚ ਕੁੱਲ। ਇਸ ਵਕ਼ਤ ਤੁਹਾਡਾ ਜੀਵਨ ਅਮੁੱਲ ਹੈ ਇਸਲਈ ਇਸ ਸ਼ਰੀਰ ਦੀ ਵੀ ਸੰਭਾਲ ਕਰਨੀ ਹੈ। ਤਮੋਪ੍ਰਧਾਨ ਹੋਣ ਕਾਰਨ ਸ਼ਰੀਰ ਦੀ ਉਮਰ ਵੀ ਘੱਟ ਹੁੰਦੀ ਗਈ ਹੈ। ਹੁਣ ਤੁਸੀਂ ਜਿਨ੍ਹਾਂ ਯੋਗ ਵਿੱਚ ਰਹੋਗੇ, ਉਹਨਾਂ ਉਮਰ ਵਧੇਗੀ। ਤੁਹਾਡੀ ਉਮਰ ਵੱਧਦੇ - ਵੱਧਦੇ 150 ਵਰ੍ਹੇ ਹੋ ਜਾਵੇਗੀ ਸਤਿਯੁਗ ਵਿੱਚ, ਇਸਲਈ ਸ਼ਰੀਰ ਦੀ ਵੀ ਸੰਭਾਲ ਕਰਨੀ ਹੈ। ਇਵੇਂ ਨਹੀਂ ਇਹ ਤਾਂ ਮਿੱਟੀ ਦਾ ਪੁਤਲਾ ਹੈ, ਕਿੱਥੇ ਇਹ ਖ਼ਤਮ ਹੋ ਜਾਏ। ਨਹੀਂ। ਇਸਨੂੰ ਜਿੰਉਂਦੇ ਰੱਖਣਾ ਹੈ। ਇਹ ਅਮੁਲ ਜੀਵਨ ਹੈ ਨਾ! ਕੋਈ ਬਿਮਾਰ ਹੁੰਦੇ ਹੈ ਤਾਂ ਉਨ੍ਹਾਂ ਤੋਂ ਤੰਗ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਬੋਲੋ ਸ਼ਿਵਬਾਬਾ ਨੂੰ ਯਾਦ ਕਰੋ। ਜਿਨ੍ਹਾਂ ਯਾਦ ਕਰਣਗੇ ਉਹਨਾਂ ਉਨ੍ਹਾਂ ਦੇ ਪਾਪ ਕੱਟਦੇ ਜਾਣਗੇ। ਉਨ੍ਹਾਂ ਦੀ ਸਰਵਿਸ ਕਰਨੀ ਚਾਹੀਦੀ। ਜਿੰਉਂਦਾ ਰਹੇ, ਸ਼ਿਵਬਾਬਾ ਨੂੰ ਯਾਦ ਕਰਦਾ ਰਹੇ। ਇਹ ਸਮਝ ਤਾਂ ਰਹਿੰਦੀ ਹੈ ਨਾ ਅਸੀਂ ਬਾਬਾ ਨੂੰ ਯਾਦ ਕਰਦੇ ਹਾਂ। ਆਤਮਾ ਯਾਦ ਕਰਦੀ ਹੈ, ਬਾਪ ਤੋਂ ਵਰਸਾ ਪਾਉਣ ਦੇ ਲਈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਨੂੰ ਵੇਖੋ ਮੈਂ ਪੁਰਸ਼ਾਰਥ ਵਿੱਚ ਉੱਤਮ ਹਾਂ, ਮੱਧਮ ਹਾਂ, ਜਾਂ ਕਨਿਸ਼ਠ ਹਾਂ? ਮੈਂ ਉੱਚ ਪਦ ਪਾਉਣ ਦੇ ਲਾਇਕ ਹਾਂ? ਮੈਂ ਰੂਹਾਨੀ ਸਰਵਿਸ ਕਰਦਾ ਹਾਂ?

2. ਤੀਸਰੇ ਨੇਤ੍ਰ ਨਾਲ ਆਤਮਾ ਭਰਾ ਨੂੰ ਵੇਖੋ, ਭਰਾ - ਭਰਾ ਸਮਝ ਸਭ ਨੂੰ ਗਿਆਨ ਦੋ, ਆਤਮਿਕ ਸਥਿਤੀ ਵਿੱਚ ਰਹਿਣ ਦੀ ਆਦਤ ਪਾਓ ਤਾਂ ਕਰਮਇੰਦ੍ਰੀਆਂ ਚੰਚਲ ਨਹੀਂ ਹੋਣਗੀਆਂ।

ਵਰਦਾਨ:-
ਬ੍ਰਹਮਾ ਬਾਪ ਸਮਾਨ ਤਿਆਗ ਨਾਲ ਮਹਾਨ ਭਾਗ ਬਣਾਉਣ ਵਾਲੇ ਫਿਰਸ਼ਤਾ ਸੋ ਵਿਸ਼ਵ ਮਹਾਰਾਜਨ ਭਵ।

ਫਰਿਸ਼ਤਾ ਸੋ ਮਹਾਰਾਜਨ ਬਣਨ ਦਾ ਵਰਦਾਨ ਉਹਨਾਂ ਬੱਚਿਆਂ ਨੂੰ ਪ੍ਰਾਪਤ ਹੁੰਦਾ ਹੈ ਜੋ ਬ੍ਰਹਮਾ ਬਾਪ ਦੇ ਹਰ ਕਰਮ ਰੂਪੀ ਕਦਮ ਦੇ ਪਿੱਛੇ ਕਦਮ ਉਠਾਉਣ ਵਾਲੇ ਹਨ, ਜਿਨਾਂ ਦਾ ਮਨ -ਬੁੱਧੀ -ਸੰਸਕਾਰ - ਸਦਾ ਬਾਪ ਦੇ ਅੱਗੇ ਸਮਰਪਿਤ ਹੈ। ਜਿਵੇਂ ਬ੍ਰਹਮਾ ਬਾਪ ਨੇ ਇਸੀ ਮਹਾਤਿਆਗ ਨਾਲ ਮਹਾਨ ਭਾਗ ਪ੍ਰਾਪਤ ਕੀਤਾ ਮਤਲਬ ਨੰਬਰਵਨ ਸਮਪਰੂੰਨ ਫਰਿਸ਼ਤਾ ਅਤੇ ਨੰਬਰਵਨ ਵਿਸ਼ਵ ਮਹਾਰਾਜਨ ਬਣੇ, ਇਵੇਂ ਫਾਲੋ ਫ਼ਾਦਰ ਕਰਨ ਵਾਲੇ ਬੱਚੇ ਵੀ ਮਹਾਨ ਤਿਆਗੀ ਅਤੇ ਸਰਵਸਵ ਤਿਆਗੀ ਹੋਣਗੇ। ਸੰਸਕਾਰ ਰੂਪ ਨਾਲ ਵੀ ਵਿਕਾਰਾਂ ਦੇ ਵੰਸ਼ ਦਾ ਤਿਆਗ ਕਰਨਗੇ।

ਸਲੋਗਨ:-
ਹੁਣ ਸਾਰੇ ਆਧਾਰ ਟੁੱਟਣੇ ਹਨ ਇਸਲਈ ਇੱਕ ਬਾਪ ਨੂੰ ਆਪਣਾ ਆਧਾਰ ਬਣਾਓ।

ਆਪਣੀ ਸ਼ਕਤੀਸ਼ਾਲੀ ਮਨਸਾ ਦ੍ਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ।

ਇੰਨੀ ਸਾਰੀ ਪ੍ਰਕ੍ਰਿਤੀ ਨੂੰ ਪਰਿਵਰਤਨ ਕਰਨਾ, ਤਮੋਗੁਣੀ ਸੰਸਕਾਰਾਂ ਵਾਲੀ ਆਤਮਾਵਾਂ ਦੇ ਤਮੋਂਗੁਣੀ ਵਾਈਬ੍ਰੇਸ਼ਨ ਨੂੰ ਬਦਲਣਾ ਅਤੇ ਖੁਦ ਨੂੰ ਵੀ ਇਵੇਂ ਖੂਨੇ ਨਾਹਿਕ ਵਾਯੂਮੰਡਲ ਦੇ ਵਾਈਬ੍ਰੇਸ਼ਨ ਤੋਂ ਸੇਫ਼ ਰੱਖਣਾ ਅਤੇ ਉਹਨਾਂ ਆਤਮਾਵਾਂ ਨੂੰ ਸਹਿਯੋਗ ਦੇਣਾ, ਇਸ ਵਿਸ਼ਾਲ ਕੰਮ ਦੇ ਲਈ ਮਨਸਾ ਨੂੰ ਸ਼ੁਭ ਭਾਵਨਾਵਾਂ ਨਾਲ ਸੰਪੰਨ ਸ਼ਕਤੀਸ਼ਾਲੀ ਬਣਾਓ।