10.02.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਬਾਪ ਦੁਆਰਾ ਜੋ ਅਦ੍ਵੈਤ ਮਤ ਮਿਲ ਰਹੀ ਹੈ, ਉਸ ਮਤ ਤੇ ਚਲਕੇ ਕਲਯੁਗੀ ਮਨੁੱਖਾਂ ਨੂੰ ਸਤਿਯੁਗੀ ਦੇਵਤਾ ਬਣਾਉਣ ਦਾ ਸ਼੍ਰੇਸ਼ਠ ਫਰਜ਼ ਕਰਨਾ ਹੈ"

ਪ੍ਰਸ਼ਨ:-
ਸਭ ਮਨੁੱਖ - ਮਾਤਰ ਦੁੱਖੀ ਕਿਉਂ ਬਣੇ ਹਨ, ਉਸਦਾ ਮੂਲ ਕਾਰਨ ਕੀ ਹੈ?

ਉੱਤਰ:-
ਰਾਵਣ ਨੇ ਸਭ ਨੂੰ ਸ਼੍ਰਾਪਿਤ ਕਰ ਦਿੱਤਾ ਹੈ, ਇਸਲਈ ਸਭ ਦੁੱਖੀ ਬਣੇ ਹਨ। ਬਾਪ ਵਰਸਾ ਦਿੰਦਾ, ਰਾਵਣ ਸ਼ਰਾਪ ਦਿੰਦਾ - ਇਹ ਵੀ ਦੁਨੀਆਂ ਨਹੀਂ ਜਾਣਦੀ। ਬਾਪ ਨੇ ਵਰਸਾ ਦਿੱਤਾ ਤਾਂ ਹੀ ਤੇ ਭਾਰਤਵਾਸੀ ਇੰਨੇ ਸੁੱਖੀ ਸਵਰਗ ਦੇ ਮਾਲਿਕ ਬਣੇ, ਪੂਜਯ ਬਣੇ। ਸ਼੍ਰਾਪਿਤ ਹੋਣ ਨਾਲ ਪੁਜਾਰੀ ਬਣ ਜਾਂਦੇ ਹਨ।

ਓਮ ਸ਼ਾਂਤੀ
ਬੱਚੇ ਇੱਥੇ ਮਧੂਬਨ ਵਿੱਚ ਆਉਂਦੇ ਹਨ ਬਾਪਦਾਦਾ ਦੇ ਕੋਲ। ਹਾਲ ਵਿੱਚ ਜਦੋਂ ਆਉਂਦੇ ਹੋ, ਵੇਖਦੇ ਹੋ ਪਹਿਲੇ ਭੈਣ - ਭਰਾ ਬੈਠਦੇ ਹਨ ਫ਼ੇਰ ਪਿੱਛੇ ਵੇਖਦੇ ਹੋ ਬਾਪਦਾਦਾ ਆਇਆ ਹੋਇਆ ਹੈ ਤਾਂ ਬਾਪ ਦੀ ਯਾਦ ਆਉਂਦੀ ਹੈ। ਤੁਸੀਂ ਹੋ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ, ਬ੍ਰਾਹਮਣ ਅਤੇ ਬ੍ਰਹਮਾਣੀਆਂ। ਉਹ ਬ੍ਰਾਹਮਣ ਤਾਂ ਬ੍ਰਹਮਾ ਬਾਪ ਨੂੰ ਜਾਣਦੇ ਹੀ ਨਹੀਂ ਹਨ। ਤੁਸੀਂ ਬੱਚੇ ਜਾਣਦੇ ਹੋ - ਬਾਪ ਜਦੋਂ ਆਉਂਦੇ ਹਨ ਤਾਂ ਬ੍ਰਹਮਾ - ਵਿਸ਼ਨੂੰ - ਸ਼ੰਕਰ ਵੀ ਜ਼ਰੂਰ ਚਾਹੀਦੇ। ਕਹਿੰਦੇ ਵੀ ਹਨ ਤ੍ਰਿਮੂਰਤੀ ਸ਼ਿਵ ਭਗਵਾਨੁਵਾਚ। ਹੁਣ ਤਿੰਨਾਂ ਦੁਆਰਾ ਤਾਂ ਨਹੀਂ ਬੋਲਣਗੇ ਨਾ। ਇਹ ਗੱਲਾਂ ਚੰਗੀ ਤਰ੍ਹਾਂ ਬੁੱਧੀ ਵਿੱਚ ਧਾਰਨ ਕਰਨੀਆਂ ਹਨ। ਬੇਹੱਦ ਦੇ ਬਾਪ ਤੋਂ ਜ਼ਰੂਰ ਸਵਰਗ ਦਾ ਵਰਸਾ ਮਿਲਦਾ ਹੈ, ਇਸਲਈ ਸਭ ਭਗਤ ਭਗਵਾਨ ਤੋਂ ਕਿ ਚਾਉਂਦੇ ਹਨ? ਜੀਵਨਮੁਕਤੀ। ਹੁਣ ਹੈ ਜੀਵਨ - ਬੰਧ। ਸਭ ਬਾਪ ਨੂੰ ਯਾਦ ਕਰਦੇ ਹਨ ਕਿ ਆਕੇ ਇਸ ਬੰਧਨ ਤੋਂ ਮੁਕਤ ਕਰੋ। ਹੁਣ ਤੁਸੀਂ ਬੱਚੇ ਹੀ ਜਾਣਦੇ ਹੋ ਕਿ ਬਾਬਾ ਆਇਆ ਹੋਇਆ ਹੈ। ਕਲਪ - ਕਲਪ ਬਾਪ ਆਉਂਦੇ ਹਨ। ਪੁਕਾਰਦੇ ਵੀ ਹਨ - ਤੁਮ ਮਾਤ - ਪਿਤਾ… ਪਰ ਇਸਦਾ ਅਰ੍ਥ ਤਾਂ ਕੋਈ ਵੀ ਨਹੀਂ ਸਮਝਦੇ। ਨਿਰਾਕਾਰ ਬਾਪ ਦੇ ਲਈ ਸਮਝ ਲੈਂਦੇ ਹਨ। ਗਾਉਂਦੇ ਹਨ ਪਰ ਮਿਲਦਾ ਕੁਝ ਵੀ ਨਹੀਂ ਹੈ। ਹੁਣ ਤੁਸੀਂ ਬੱਚਿਆਂ ਨੂੰ ਉਨ੍ਹਾਂ ਤੋਂ ਵਰਸਾ ਮਿਲਦਾ ਹੈ ਫੇਰ ਕਲਪ ਬਾਦ ਮਿਲੇਗਾ। ਬੱਚੇ ਜਾਣਦੇ ਹਨ ਬਾਪ ਅੱਧਾਕਲਪ ਦੇ ਲਈ ਆਕੇ ਵਰਸਾ ਦਿੰਦੇ ਹਨ ਅਤੇ ਰਾਵਣ ਫ਼ੇਰ ਸ਼ਰਾਪ ਦਿੰਦਾ ਹੈ। ਇਹ ਵੀ ਦੁਨੀਆਂ ਨਹੀਂ ਜਾਣਦੀ ਕਿ ਅਸੀਂ ਸਭ ਸ਼੍ਰਾਪਿਤ ਹਾਂ। ਰਾਵਣ ਦਾ ਸ਼ਰਾਪ ਲੱਗਾ ਹੋਇਆ ਹੈ ਇਸਲਈ ਸਭ ਦੁੱਖੀ ਹਨ। ਭਾਰਤਵਾਸੀ ਸੁੱਖੀ ਸੀ। ਕਲ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਭਾਰਤ ਵਿੱਚ ਸੀ। ਦੇਵਤਾਵਾਂ ਦੇ ਅੱਗੇ ਮੱਥਾ ਟੇਕਦੇ ਹਨ, ਪੂਜਾ ਕਰਦੇ ਹਨ ਪਰ ਸਤਿਯੁਗ ਕਦੋਂ ਸੀ, ਇਹ ਕਿਸੇ ਨੂੰ ਪਤਾ ਨਹੀਂ। ਹੁਣ ਵੇਖੋ ਲੱਖਾਂ ਵਰ੍ਹੇ ਦੀ ਉਮਰ ਸਿਰਫ਼ ਸਤਿਯੁਗ ਦੀ ਵਿਖਾ ਦਿੱਤੀ ਹੈ, ਫ਼ੇਰ ਤ੍ਰੇਤਾ ਦੀ, ਦਵਾਪਰ - ਕਲਯੁਗ ਦੀ, ਉਸ ਹਿਸਾਬ ਨਾਲ ਮਨੁੱਖ ਕਿੰਨੇ ਢੇਰ ਹੋ ਜਾਣ। ਸਿਰਫ਼ ਸਤਿਯੁਗ ਵਿੱਚ ਹੀ ਢੇਰ ਮਨੁੱਖ ਹੋ ਜਾਣ। ਕਿਸੇ ਵੀ ਮਨੁੱਖ ਦੀ ਬੁੱਧੀ ਵਿੱਚ ਨਹੀਂ ਬੈਠਦਾ ਹੈ। ਬਾਪ ਬੈਠ ਸਮਝਾਉਂਦੇ ਹਨ ਕਿ ਵੇਖੋ ਗਾਇਆ ਵੀ ਜਾਂਦਾ ਹੈ 33 ਕਰੋੜ ਦੇਵਤਾ ਹੁੰਦੇ ਹਨ। ਇਵੇਂ ਥੋੜ੍ਹੇਹੀ ਉਹ ਕੋਈ ਲੱਖਾਂ ਵਰ੍ਹੇ ਵਿੱਚ ਹੋ ਸਕਦੇ ਹਨ। ਤਾਂ ਇਹ ਵੀ ਮਨੁੱਖਾਂ ਨੂੰ ਸਮਝਾਉਂਣਾ ਪਵੇ।

ਹੁਣ ਤੁਸੀਂ ਸਮਝਦੇ ਹੋ ਕਿ ਬਾਬਾ ਸਾਨੂੰ ਸਵੱਛ ਬੁੱਧੀ ਬਣਾਉਂਦੇ ਹਨ। ਰਾਵਣ ਮਲੇਛ ਬੁੱਧੀ ਬਣਾਉਂਦਾ ਹੈ। ਮੁੱਖ ਗੱਲ ਤਾਂ ਇਹ ਹੈ। ਸਤਿਯੁਗ ਵਿੱਚ ਹਨ ਪਵਿੱਤਰ, ਇੱਥੇ ਹਨ ਅਪਵਿੱਤਰ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਰਾਮਰਾਜ ਕਦੋਂ ਤੋਂ ਕਦੋਂ ਤੱਕ? ਰਾਵਣ ਰਾਜ ਕਦੋਂ ਤੋਂ ਕਦੋਂ ਤੱਕ ਹੁੰਦਾ ਹੈ? ਸਮਝਦੇ ਹਨ ਇੱਥੇ ਹੀ ਰਾਮ ਰਾਜ ਵੀ ਹੈ, ਰਾਵਣ ਰਾਜ ਵੀ ਹੈ। ਅਨੇਕ ਮੱਤ - ਮਤਾਂਤ੍ਰ ਹਨ ਨਾ। ਜਿੰਨੇ ਮਨੁੱਖ ਉਨ੍ਹੀਆਂ ਹਨ ਮੱਤਾਂ। ਹੁਣ ਇੱਥੇ ਤੁਸੀਂ ਬੱਚਿਆਂ ਨੂੰ ਇੱਕ ਅਦ੍ਵੈਤ ਮੱਤ ਮਿਲਦੀ ਹੈ ਜੋ ਬਾਪ ਹੀ ਦਿੰਦੇ ਹਨ। ਤੁਸੀਂ ਹੁਣ ਬ੍ਰਹਮਾ ਦੁਆਰਾ ਦੇਵਤਾ ਬਣ ਰਹੇ ਹੋ। ਦੇਵਤਾਵਾਂ ਦੀ ਮਹਿਮਾ ਗਾਈ ਜਾਂਦੀ ਹੈ - ਸ੍ਰਵਗੁਣ ਸੰਪੰਨ, 16 ਕਲਾਂ ਸੰਪੂਰਨ… ਹਨ ਤਾਂ ਉਹ ਵੀ ਮਨੁੱਖ, ਮਨੁੱਖ ਦੀ ਮਹਿਮਾ ਗਾਉਂਦੇ ਹਨ ਕਿਉਂ? ਜ਼ਰੂਰ ਫ਼ਰਕ ਹੋਵੇਗਾ ਨਾ। ਹੁਣ ਤੁਸੀਂ ਬੱਚੇ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਮਨੁੱਖ ਤੋਂ ਦੇਵਤਾ ਬਣਾਉਣ ਦਾ ਫਰਜ਼ ਸਿੱਖਦੇ ਹੋ। ਕਲਯੁਗੀ ਮਨੁੱਖ ਨੂੰ ਤੁਸੀਂ ਸਤਿਯੁਗੀ ਦੇਵਤਾ ਬਣਾਉਦੇ ਹੋ ਮਤਲਬ ਸ਼ਾਂਤੀਧਾਮ, ਬ੍ਰਾਹਮੰਡ ਦਾ ਅਤੇ ਵਿਸ਼ਵ ਦਾ ਮਾਲਿਕ ਬਣਾਉਂਦੇ ਹੋ, ਇਹ ਤਾਂ ਸ਼ਾਂਤੀਧਾਮ ਨਹੀਂ ਹੈ ਨਾ। ਇੱਥੇ ਤਾਂ ਕਰਮ ਜ਼ਰੂਰ ਕਰਨਾ ਪਵੇ। ਉਹ ਹੈ ਸਵੀਟ ਸਾਇਲੈਂਸ ਹੋਮ। ਹੁਣ ਤੁਸੀਂ ਸਮਝਦੇ ਹੋ ਅਸੀਂ ਆਤਮਾਵਾਂ ਸਵੀਟ ਹੋਮ, ਬ੍ਰਾਹਮੰਡ ਦੇ ਮਾਲਿਕ ਹਾਂ। ਉੱਥੇ ਦੁੱਖ - ਸੁੱਖ ਤੋਂ ਨਿਆਰੇ ਰਹਿੰਦੇ ਹਨ। ਫ਼ੇਰ ਸਤਿਯੁਗ ਵਿੱਚ ਵਿਸ਼ਵ ਦੇ ਮਾਲਿਕ ਬਣਦੇ ਹਨ। ਹੁਣ ਤੁਸੀਂ ਬੱਚੇ ਲਾਇਕ ਬਣ ਰਹੇ ਹੋ। ਏਮ ਆਬਜੈਕਟ ਐਕੁਰੇਟ ਸਾਹਮਣੇ ਖੜੀ ਹੈ। ਤੁਸੀਂ ਬੱਚੇ ਹੋ ਯੋਗਬਲ ਵਾਲੇ। ਉਹ ਹਨ ਬਾਹੂਬਲ ਵਾਲੇ। ਤੁਸੀਂ ਵੀ ਹੋ ਯੁੱਧ ਦੇ ਮੈਦਾਨ ਤੇ, ਪਰ ਤੁਸੀਂ ਹੋ ਡਬਲ ਅਹਿੰਸਕ। ਉਹ ਹਨ ਹਿੰਸਕ। ਹਿੰਸਾ ਕਾਮ ਕਟਾਰੀ ਨੂੰ ਕਿਹਾ ਜਾਂਦਾ ਹੈ। ਸੰਨਿਆਸੀ ਵੀ ਸਮਝਦੇ ਹਨ ਇਹ ਹਿੰਸਾ ਹੈ ਇਸਲਈ ਪਵਿੱਤਰ ਬਣਦੇ ਹਨ। ਪਰ ਤੁਹਾਡੇ ਸਿਵਾਏ ਬਾਪ ਦੇ ਨਾਲ ਪ੍ਰੀਤ ਕਿਸੇ ਦੀ ਹੈ ਨਹੀਂ। ਆਸ਼ਿਕ ਮਾਸ਼ੂਕ ਦੀ ਪ੍ਰੀਤ ਹੁੰਦੀ ਹੈ ਨਾ। ਉਹ ਆਸ਼ਿਕ ਮਾਸ਼ੂਕ ਤਾਂ ਇੱਕ ਜਨਮ ਦੇ ਗਾਏ ਜਾਂਦੇ ਹਨ। ਤੁਸੀਂ ਸਭ ਹੋ ਮੇਰੇ ਮਾਸ਼ੂਕ ਦੇ ਆਸ਼ਿਕ। ਭਗਤੀਮਾਰ੍ਗ ਵਿੱਚ ਮੈਨੂੰ ਇੱਕ ਮਾਸ਼ੂਕ ਨੂੰ ਯਾਦ ਕਰਦੇ ਆਏ ਹੋ। ਹੁਣ ਮੈਂ ਕਹਿੰਦਾ ਹਾਂ ਇਹ ਅੰਤਿਮ ਜਨਮ ਸਿਰਫ਼ ਪਵਿੱਤਰ ਬਣੋ ਅਤੇ ਪੂਰੀ ਤਰ੍ਹਾਂ ਯਾਦ ਕਰੋ ਤਾਂ ਫ਼ੇਰ ਯਾਦ ਕਰਨ ਨਾਲ ਹੀ ਤੁਸੀਂ ਛੁੱਟ ਜਾਵੋਗੇ। ਸਤਿਯੁਗ ਵਿੱਚ ਯਾਦ ਕਰਨ ਦੀ ਲੌੜ ਹੀ ਨਹੀਂ ਰਹੇਗੀ। ਦੁੱਖ ਵਿੱਚ ਸਿਮਰਨ ਸਭ ਕਰਦੇ ਹਨ। ਇਹ ਹੈ ਨਰਕ। ਇਸਨੂੰ ਸਵਰਗ ਤਾਂ ਨਹੀਂ ਕਹਾਂਗੇ ਨਾ। ਵੱਡੇ ਆਦਮੀ ਜੋ ਧਨਵਾਨ ਹਨ ਉਹ ਸਮਝਦੇ ਹਨ ਸਾਡੇ ਲਈ ਤਾਂ ਇੱਥੇ ਹੀ ਸਵਰਗ ਹੈ। ਵਿਮਾਨ ਆਦਿ ਸਭ ਕੁਝ ਵੈਭਵ ਹਨ, ਕਿੰਨਾ ਅੰਧਸ਼ਰਧਾ ਵਿੱਚ ਰਹਿੰਦੇ ਹਨ। ਗਾਉਂਦੇ ਵੀ ਹਨ ਤੁਮ ਮਾਤ ਪਿਤਾ...ਪਰ ਸਮਝਦੇ ਕੁਝ ਨਹੀਂ। ਕਿਹੜੇ ਸੁੱਖ ਘਨੇਰੇ ਮਿਲੇ - ਇਹ ਕੋਈ ਵੀ ਨਹੀਂ ਜਾਣਦੇ ਹਨ। ਬੋਲਦੀ ਤਾਂ ਆਤਮਾ ਹੈ ਨਾ। ਤੁਸੀਂ ਆਤਮਾਵਾਂ ਸਮਝਦੀਆਂ ਹੋ ਸਾਨੂੰ ਸੁੱਖ ਘਨੇਰੇ ਮਿਲਣੇ ਹਨ। ਉਸਦਾ ਨਾਮ ਹੀ ਹੈ - ਸਵਰਗ, ਸੁੱਖਧਾਮ। ਸਵਰਗ ਸਭ ਨੂੰ ਬਹੁਤ ਮਿੱਠਾ ਵੀ ਲੱਗਦਾ ਹੈ। ਤੁਸੀਂ ਹੁਣ ਜਾਣਦੇ ਹੋ ਸਵਰਗ ਵਿੱਚ ਹੀਰੇ ਜਵਾਹਰਾਤਾਂ ਦੇ ਕਿੰਨੇ ਮਹਿਲ ਸੀ। ਭਗਤੀ ਮਾਰਗ ਵਿੱਚ ਵੀ ਕਿੰਨਾ ਅਣਗਿਣਤ ਧਨ ਸੀ, ਜੋ ਸੋਮਨਾਥ ਦਾ ਮੰਦਿਰ ਬਣਾਇਆ ਹੈ। ਇੱਕ - ਇੱਕ ਚਿੱਤਰ ਲੱਖਾਂ ਦੀ ਕੀਮਤ ਵਾਲੇ ਸੀ। ਉਹ ਸਭ ਕਿੱਥੇ ਚਲੇ ਗਏ? ਕਿੰਨਾ ਲੁੱਟਕੇ ਲੈ ਗਏ! ਮੁਸਲਮਾਨਾਂ ਨੇ ਜਾਕੇ ਮਸਜ਼ਿਦ ਆਦਿ ਵਿੱਚ ਲਗਾਏ, ਇਨ੍ਹਾਂ ਅਥਾਹ ਧਨ ਸੀ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਅਸੀਂ ਬਾਪ ਦੁਆਰਾ ਫੇਰ ਤੋਂ ਸਵਰਗ ਦੇ ਮਾਲਿਕ ਬਣਦੇ ਹਾਂ। ਸਾਡੇ ਮਹਿਲ ਸੋਨੇ ਦੇ ਹੋਣਗੇ। ਦਰਵਾਜਿਆਂ ਤੇ ਵੀ ਜੜਿਤ ਲਗੀ ਹੋਈ ਹੋਵੇਗੀ। ਜੈਨੀਆਂ ਦੇ ਮੰਦਿਰ ਵੀ ਇਵੇਂ ਬਣੇ ਹੋਏ ਹੁੰਦੇ ਹਨ। ਹੁਣ ਹੀਰੇ ਆਦਿ ਤਾਂ ਨਹੀਂ ਹਨ ਨਾ, ਜੋ ਪਹਿਲੇ ਸੀ। ਹੁਣ ਤੁਸੀਂ ਜਾਣਦੇ ਹੋ ਅਸੀਂ ਬਾਪ ਤੋਂ ਸਵਰਗ ਦਾ ਵਰਸਾ ਲੈ ਰਹੇ ਹਾਂ। ਸ਼ਿਵਬਾਬਾ ਆਉਂਦੇ ਵੀ ਭਾਰਤ ਵਿੱਚ ਹੀ ਹਨ। ਭਾਰਤ ਨੂੰ ਹੀ ਸ਼ਿਵ ਭਗਵਾਨ ਤੋਂ ਸਵਰਗ ਦਾ ਵਰਸਾ ਮਿਲਦਾ ਹੈ। ਕ੍ਰਿਸ਼ਚਨ ਵੀ ਕਹਿੰਦੇ ਹਨ ਕ੍ਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ ਭਾਰਤ ਹੇਵਿਨ ਸੀ। ਰਾਜ ਕੌਣ ਕਰਦੇ ਸੀ? ਇਹ ਕਿਸੇ ਨੂੰ ਪਤਾ ਨਹੀਂ ਹੈ। ਬਾਕੀ ਇਹ ਸਮਝਦੇ ਹਨ ਭਾਰਤ ਬਹੁਤ ਪੁਰਾਣਾ ਹੈ। ਤਾਂ ਇਹ ਹੀ ਸੀ ਨਾ। ਬਾਪ ਨੂੰ ਕਹਿੰਦੇ ਵੀ ਹਨ ਹੇਵਿਨਲੀ ਗੌਡ ਫ਼ਾਦਰ ਮਤਲਬ ਹੇਵਿਨ ਸਥਾਪਨ ਕਰਨ ਵਾਲਾ ਫ਼ਾਦਰ। ਜ਼ਰੂਰ ਫ਼ਾਦਰ ਆਏ ਹੋਣਗੇ, ਉਦੋਂ ਤੁਸੀਂ ਸਵਰਗ ਦੇ ਮਾਲਿਕ ਬਣੇ ਹੋਵੋਗੇ। ਹਰ 5 ਹਜ਼ਾਰ ਵਰ੍ਹੇ ਬਾਦ ਸਵਰਗ ਦੇ ਮਾਲਿਕ ਬਣਦੇ ਹੋ ਫ਼ੇਰ ਅੱਧਾਕਲਪ ਬਾਦ ਰਾਵਣ ਰਾਜ ਸ਼ੁਰੂ ਹੁੰਦਾ ਹੈ। ਚਿੱਤਰਾਂ ਵਿੱਚ ਇਵੇਂ ਕਲੀਅਰ ਕਰ ਵਿਖਾਓ ਜੋ ਲੱਖਾਂ ਵਰ੍ਹੇ ਦੀ ਗੱਲ ਬੁੱਧੀ ਤੋਂ ਹੀ ਨਿਕਲ ਜਾਵੇ। ਲਕਸ਼ਮੀ - ਨਾਰਾਇਣ ਕੋਈ ਇੱਕ ਨਹੀਂ, ਇਨ੍ਹਾਂ ਦੀ ਡਾਇਨੇਸਟੀ ਹੋਵੇਗੀ ਨਾ ਫ਼ੇਰ ਉਨ੍ਹਾਂ ਦੇ ਬੱਚੇ ਰਾਜਾ ਬਣਦੇ ਹੋਣਗੇ। ਰਾਜਾ ਤਾਂ ਬਹੁਤ ਬਣਦੇ ਹਨ ਨਾ। ਸਾਰੀ ਮਾਲਾ ਬਣੀ ਹੋਈ ਹੈ। ਮਾਲਾ ਨੂੰ ਹੀ ਸਿਮਰਨ ਕਰਦੇ ਹਨ ਨਾ। ਜੋ ਬਾਪ ਦੇ ਮਦਦਗਾਰ ਬਣ ਬਾਪ ਦੀ ਸਰਵਿਸ ਕਰਦੇ ਹਨ ਉਨ੍ਹਾਂ ਦੀ ਹੀ ਮਾਲਾ ਬਣਦੀ ਹੈ। ਜੋ ਪੂਰਾ ਚੱਕਰ ਵਿੱਚ ਆਉਂਦੇ, ਪੂਜਯ ਪੁਜਾਰੀ ਬਣਦੇ ਹਨ ਉਨ੍ਹਾਂ ਦਾ ਇਹ ਯਾਦਗ਼ਾਰ ਹੈ। ਤੁਸੀਂ ਪੂਜਯ ਤੋਂ ਪੁਜਾਰੀ ਬਣਦੇ ਹੋ ਤਾਂ ਫ਼ੇਰ ਆਪਣੀ ਮਾਲਾ ਨੂੰ ਬੈਠ ਪੂਜਦੇ ਹੋ। ਪਹਿਲੇ ਮਾਲਾ ਤੇ ਹੱਥ ਲਗਾਕੇ ਫ਼ੇਰ ਮੱਥਾ ਟੇਕਣਗੇ। ਪਿੱਛੇ ਮਾਲਾ ਨੂੰ ਫੇਰਨਾ ਸ਼ੁਰੂ ਕਰਦੇ ਹਨ। ਤੁਸੀਂ ਵੀ ਸਾਰਾ ਚੱਕਰ ਲਗਾਉਂਦੇ ਹੋ ਫ਼ੇਰ ਸ਼ਿਵਬਾਬਾ ਤੋਂ ਵਰਸਾ ਪਾਉਂਦੇ ਹੋ। ਇਹ ਰਾਜ਼ ਤੁਸੀਂ ਹੀ ਜਾਣਦੇ ਹੋ। ਮਨੁੱਖ ਤਾਂ ਕੋਈ ਕਿਸਦੇ ਨਾਮ ਤੇ, ਕੋਈ ਕਿਸਦੇ ਨਾਮ ਤੇ ਮਾਲਾ ਫੇਰਦੇ ਹਨ। ਜਾਣਦੇ ਕੁਝ ਵੀ ਨਹੀਂ। ਹੁਣ ਤੁਹਾਨੂੰ ਮਾਲਾ ਦਾ ਸਾਰਾ ਗਿਆਨ ਹੈ, ਹੋਰ ਕਿਸੇ ਨੂੰ ਇਹ ਗਿਆਨ ਨਹੀਂ। ਕ੍ਰਿਸ਼ਚਨ ਥੋੜ੍ਹੇਹੀ ਸਮਝਦੇ ਹਨ ਕਿ ਇਹ ਕਿਸਦੀ ਮਾਲਾ ਫੇਰਦੇ ਹਨ। ਇਹ ਮਾਲਾ ਹੈ ਹੀ ਉਨ੍ਹਾਂ ਦੀ ਜੋ ਬਾਪ ਦੇ ਮਦਦਗਾਰ ਬਣ ਸਰਵਿਸ ਕਰਦੇ ਹਨ। ਇਸ ਵਕ਼ਤ ਸਭ ਪਤਿਤ ਹਨ, ਜੋ ਪਾਵਨ ਸੀ ਉਹ ਸਭ ਇੱਥੇ ਆਉਂਦੇ - ਆਉਂਦੇ ਹੁਣ ਪਾਵਨ ਬਣੇ ਹਨ, ਫ਼ੇਰ ਨੰਬਰਵਾਰ ਸਭ ਜਾਣਗੇ। ਨੰਬਰਵਾਰ ਆਉਂਦੇ ਹਨ, ਨੰਬਰਵਾਰ ਜਾਂਦੇ ਹਨ। ਕਿੰਨੀ ਸਮਝਣ ਦੀਆਂ ਗੱਲਾਂ ਹਨ। ਇਹ ਝਾੜ ਹੈ। ਕਿੰਨੇ ਟਾਲ - ਟਾਲੀਆਂ ਮੱਠ ਪੰਥ ਹਨ। ਹੁਣ ਇਹ ਸਾਰਾ ਝਾੜ ਖ਼ਤਮ ਹੋਣਾ ਹੈ, ਫ਼ੇਰ ਤੁਹਾਡਾ ਫਾਊਂਡੇਸ਼ਨ ਲੱਗੇਗਾ। ਤੁਸੀਂ ਹੋ ਇਸ ਝਾੜ ਦੇ ਫਾਊਂਡੇਸ਼ਨ। ਉਸ ਵਿੱਚ ਸੂਰਜਵੰਸ਼ੀ ਚੰਦ੍ਰਵੰਸ਼ੀ ਦੋਨੋ ਹਨ। ਸਤਿਯੁਗ - ਤ੍ਰੇਤਾ ਵਿੱਚ ਜੋ ਰਾਜ ਕਰਨ ਵਾਲੇ ਸੀ, ਉਨ੍ਹਾਂ ਦਾ ਹੁਣ ਧਰਮ ਹੀ ਨਹੀਂ ਹੈ, ਸਿਰਫ਼ ਚਿੱਤਰ ਹੈ। ਜਿਨ੍ਹਾਂ ਦੇ ਚਿੱਤਰ ਹਨ ਉਨ੍ਹਾਂ ਦੀ ਬਾਇਓਗ੍ਰਾਫੀ ਨੂੰ ਤਾਂ ਜਾਣਨਾ ਚਾਹੀਦਾ ਨਾ। ਕਹਿ ਦਿੰਦੇ ਫਲਾਣੀ ਚੀਜ਼ ਲੱਖਾਂ ਵਰ੍ਹੇ ਪੁਰਾਣੀ ਹੈ। ਹੁਣ ਅਸਲ ਵਿੱਚ ਪੁਰਾਣੇ ਤੇ ਪੁਰਾਣਾ ਹੈ ਆਦਿ ਸਨਾਤਨ ਦੇਵੀ - ਦੇਵਤਾ ਧਰਮ। ਉਨ੍ਹਾਂ ਦੇ ਅੱਗੇ ਤਾਂ ਕੋਈ ਚੀਜ਼ ਹੋ ਨਹੀਂ ਸਕਦੀ। ਬਾਕੀ ਸਭ 2500 ਵਰ੍ਹੇ ਦੀਆਂ ਪੁਰਾਣੀ ਚੀਜ਼ਾਂ ਹੋਣਗੀਆਂ, ਥੱਲੇ ਦੀ ਖੋਦਕੇ ਕੱਢਦੇ ਹੈ ਨਾ। ਭਗਤੀ ਮਾਰਗ ਵਿੱਚ ਜੋ ਪੂਜਾ ਕਰਦੇ ਹਨ ਉਹ ਪੁਰਾਣੇ ਚਿੱਤਰ ਕੱਢਦੇ ਹਨ ਕਿਉਂਕਿ ਅਰਥਵੇਕ ਵਿੱਚ ਸਭ ਮੰਦਿਰ ਆਦਿ ਡਿੱਗ ਪੈਂਦੇ ਹਨ ਫ਼ੇਰ ਨਵੇਂ ਬਣਦੇ ਹਨ। ਹੀਰੇ ਸੋਨੇ ਆਦਿ ਦੀਆਂ ਖਾਣਾਂ ਜੋ ਹੁਣ ਖ਼ਾਲੀ ਹੋ ਗਈਆਂ ਹਨ ਉਹ ਫੇਰ ਭਰਤੁ ਹੋ ਜਾਣਗੀਆਂ। ਇਹ ਸਭ ਗੱਲਾਂ ਤੁਹਾਡੀ ਬੁੱਧੀ ਵਿੱਚ ਹਨ ਨਾ। ਬਾਪ ਨੇ ਵਰਲ੍ਡ ਦੀ ਹਿਸਟਰੀ - ਜਾਗ੍ਰਾਫੀ ਸਮਝਾਈ ਹੈ। ਸਤਿਯੁਗ ਵਿੱਚ ਕਿੰਨੇ ਥੋੜ੍ਹੇ ਮਨੁੱਖ ਹੁੰਦੇ ਹਨ ਫੇਰ ਵ੍ਰਿਧੀ ਨੂੰ ਪਾਉਂਦੇ ਹਨ। ਆਤਮਾਵਾਂ ਸਭ ਪਰਮਧਾਮ ਤੋਂ ਆਉਂਦੀਆਂ ਰਹਿੰਦੀਆਂ ਹਨ। ਆਉਂਦੇ - ਆਉਂਦੇ ਝਾੜ ਵੱਧਦਾ ਹੈ। ਫ਼ੇਰ ਜਦੋ ਝਾੜ ਜੜਜੜੀਭੂਤ ਅਵਸਥਾ ਨੂੰ ਪਾਉਂਦਾ ਹੈ ਤਾਂ ਕਿਹਾ ਜਾਂਦਾ ਹੈ ਰਾਮ ਗਿਓ ਰਾਵਣ ਗਿਓ, ਜਿਨ੍ਹਾਂ ਦਾ ਬਹੁ ਪਰਿਵਾਰ ਹੈ। ਅਨੇਕ ਧਰਮ ਹਨ । ਸਾਡਾ ਪਰਿਵਾਰ ਕਿੰਨਾ ਛੋਟਾ ਹੈ। ਇਹ ਸਿਰਫ਼ ਬ੍ਰਾਹਮਣਾਂ ਦਾ ਹੀ ਪਰਿਵਾਰ ਹੈ। ਉਹ ਕਿੰਨੇ ਅਨੇਕ ਧਰਮ ਹੈ, ਜਨਸੰਖਿਆ ਦੱਸਦੇ ਹਨ ਨਾ। ਉਹ ਸਭ ਹੈ ਰਾਵਣ ਸੰਪ੍ਰਦਾਏ। ਇਹ ਸਭ ਜਾਣਗੇ। ਬਾਕੀ ਥੋੜ੍ਹੇ ਹੀ ਰਹਿਣਗੇ। ਰਾਵਣ ਸੰਪ੍ਰਦਾਏ ਫ਼ੇਰ ਸਵਰਗ ਵਿੱਚ ਨਹੀਂ ਆਉਣਗੇ, ਸਭ ਮੁਕਤੀਧਾਮ ਵਿੱਚ ਹੀ ਰਹਿਣਗੇ। ਬਾਕੀ ਤੁਸੀਂ ਜੋ ਪੜ੍ਹਦੇ ਹੋ ਉਹ ਨੰਬਰਵਾਰ ਆਉਣਗੇ ਸਵਰਗ ਵਿੱਚ।

ਹੁਣ ਤੁਸੀਂ ਬੱਚਿਆਂ ਨੇ ਸਮਝਿਆ ਹੈ ਕਿਵੇਂ ਉਹ ਨਿਰਾਕਾਰ ਝਾੜ ਹੈ, ਇਹ ਮਨੁੱਖ ਸ੍ਰਿਸ਼ਟੀ ਦਾ ਝਾੜ ਹੈ। ਇਹ ਤੁਹਾਡੀ ਬੁੱਧੀ ਵਿੱਚ ਹੈ। ਪੜ੍ਹਾਈ ਤੇ ਧਿਆਨ ਨਹੀਂ ਦੇਣਗੇ ਤਾਂ ਇਮਤਿਹਾਨ ਵਿੱਚ ਨਾਪਾਸ ਹੋ ਜਾਣਗੇ। ਪੜ੍ਹਦੇ ਅਤੇ ਪੜ੍ਹਾਉਂਦੇ ਰਹਿਣਗੇ ਤਾਂ ਖੁਸ਼ੀ ਵੀ ਰਹੇਗੀ। ਜੇਕਰ ਵਿਕਾਰ ਵਿੱਚ ਡਿੱਗਾ ਤਾਂ ਬਾਕੀ ਇਹ ਸਭ ਭੁੱਲ ਜਾਵੇਗਾ। ਆਤਮਾ ਜਦੋ ਪਵਿੱਤਰ ਸੋਨਾ ਹੋਵੇ ਉਦੋਂ ਉਸ ਵਿੱਚ ਧਾਰਨਾ ਚੰਗੀ ਹੋਵੇ। ਸੋਨੇ ਦਾ ਭਾਂਡਾ ਹੁੰਦਾ ਹੈ ਪਵਿੱਤਰ ਗੋਲਡਨ। ਜੇਕਰ ਕੋਈ ਪਤਿਤ ਬਣਿਆ ਤਾਂ ਗਿਆਨ ਸੁਣਾ ਨਹੀਂ ਸਕਦਾ। ਹੁਣ ਤੁਸੀਂ ਸਾਹਮਣੇ ਬੈਠੇ ਹੋ, ਜਾਣਦੇ ਹੋ ਗੌਡ ਫ਼ਾਦਰ ਸ਼ਿਵਬਾਬਾ ਅਸੀਂ ਆਤਮਾਵਾਂ ਨੂੰ ਪੜ੍ਹਾ ਰਹੇ ਹਨ। ਅਸੀਂ ਆਤਮਾਵਾਂ ਇਨ੍ਹਾਂ ਆਰਗਨਜ਼ ਦੁਆਰਾ ਸੁਣ ਰਹੀਆਂ ਹਾਂ। ਪੜ੍ਹਾਉਣ ਵਾਲਾ ਬਾਪ ਹੈ, ਇਹੋ ਜਿਹੀ ਪਾਠਸ਼ਾਲਾ ਸਾਰੀ ਦੁਨੀਆਂ ਵਿੱਚ ਕਿੱਥੇ ਹੋਵੇਗੀ। ਉਹ ਗੌਡ ਫ਼ਾਦਰ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ, ਸਭਨੂੰ ਵਾਪਿਸ ਲੈ ਜਾਣਗੇ। ਹੁਣ ਤੁਸੀਂ ਬਾਪ ਦੇ ਸਮੁੱਖ ਬੈਠੇ ਹੋ। ਸਮੁੱਖ ਮੁਰਲੀ ਸੁਣਨ ਵਿੱਚ ਕਿੰਨਾ ਫ਼ਰਕ ਹੈ। ਜਿਵੇਂ ਇਹ ਟੇਪ ਮਸ਼ੀਨ ਨਿਕਲੀ ਹੈ, ਸਭਦੇ ਕੋਲ ਇੱਕ ਦਿਨ ਆ ਜਾਵੇਗੀ। ਬੱਚਿਆਂ ਦੇ ਸੁੱਖ ਦੇ ਲਈ ਬਾਪ ਅਜਿਹੀਆਂ ਚੀਜ਼ਾਂ ਬਣਵਾਉਂਦੇ ਹਨ। ਕੋਈ ਵੱਡੀ ਗੱਲ ਨਹੀਂ ਹੈ ਨਾ। ਇਹ ਸਾਂਵਲ ਸ਼ਾਹ ਹੈ ਨਾ। ਪਹਿਲੇ ਗੋਰਾ ਸੀ, ਹੁਣ ਸਾਂਵਰਾ ਬਣਿਆ ਹੈ ਤਾਂ ਹੀ ਤੇ ਸ਼ਾਮ ਸੁੰਦਰ ਕਹਿੰਦੇ ਹਨ। ਤੁਸੀਂ ਜਾਣਦੇ ਹੋ ਅਸੀਂ ਸੁੰਦਰ ਸੀ, ਹੁਣ ਸ਼ਾਮ ਬਣੇ ਹਾਂ ਫੇਰ ਸੁੰਦਰ ਬਣਾਂਗੇ। ਸਿਰਫ਼ ਇੱਕ ਕਿਉਂ ਬਣੇਗਾ? ਇੱਕ ਨੂੰ ਸੱਪ ਨੇ ਡੱਸਿਆ ਕੀ? ਸੱਪ ਤਾਂ ਮਾਇਆ ਨੂੰ ਕਿਹਾ ਜਾਂਦਾ ਹੈ ਨਾ। ਵਿਕਾਰ ਵਿੱਚ ਜਾਣ ਨਾਲ ਸਾਂਵਰਾ ਬਣ ਜਾਂਦੇ ਹਨ। ਕਿੰਨੀਆਂ ਸਮਝਣ ਦੀਆਂ ਗੱਲਾਂ ਹਨ। ਬੇਹੱਦ ਦਾ ਬਾਪ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਇਹ ਅੰਤਿਮ ਜਨਮ ਫ਼ਾਰ ਮਾਈ ਸੇਕ (ਮੇਰੇ ਸਦਕੇ) ਪਵਿੱਤਰ ਬਣੋ। ਬੱਚਿਆਂ ਤੋਂ ਇਹ ਭੀਖ ਮੰਗਦੇ ਹਨ। ਕਮਲ ਫੁੱਲ ਸਮਾਨ ਪਵਿੱਤਰ ਬਣੋ ਅਤੇ ਮੈਨੂੰ ਯਾਦ ਕਰੋ ਤਾਂ ਇਹ ਜਨਮ ਵੀ ਪਵਿੱਤਰ ਬਣਨਗੇ ਅਤੇ ਯਾਦ ਵਿੱਚ ਰਹਿਣ ਨਾਲ ਪਾਸਟ ਦੇ ਵਿਕਰਮ ਵੀ ਵਿਨਾਸ਼ ਹੋਣਗੇ। ਇਹ ਹੈ ਯੋਗ ਅਗਨੀ, ਜਿਸ ਨਾਲ ਜਨਮ - ਜਨਮੰਤ੍ਰ ਦੇ ਪਾਪ ਦਗਧ ਹੁੰਦੇ ਹਨ। ਸਤੋਪ੍ਰਧਾਨ ਤੋਂ ਸਤੋ, ਰਜ਼ੋ, ਤਮੋ ਵਿੱਚ ਆਉਂਦੇ ਹਨ ਤਾਂ ਕਲਾਂ ਘੱਟ ਹੋ ਜਾਂਦੀ ਹੈ। ਖਾਦ ਪੈਂਦੀ ਜਾਂਦੀ ਹੈ। ਹੁਣ ਬਾਪ ਕਹਿੰਦੇ ਹਨ ਸਿਰਫ਼ ਮਾਮੇਕਮ ਯਾਦ ਕਰੋ। ਬਾਕੀ ਪਾਣੀ ਦੀਆਂ ਨਦੀਆਂ ਵਿੱਚ ਇਸ਼ਨਾਨ ਕਰਨ ਨਾਲ ਥੋੜ੍ਹੇਹੀ ਪਾਵਨ ਬਣਨਗੇ। ਪਾਣੀ ਵੀ ਤੱਤਵ ਹੈ ਨਾ। 5 ਤੱਤਵ ਕਹੇ ਜਾਂਦੇ ਹਨ। ਇਹ ਨਦੀਆਂ ਕਿਵੇਂ ਪਤਿਤ - ਪਾਵਨੀ ਹੋ ਸਕਦੀਆਂ ਹਨ। ਨਦੀਆਂ ਤਾਂ ਸਾਗਰ ਤੋਂ ਨਿਕਲਦੀਆਂ ਹਨ। ਪਹਿਲੇ ਤਾਂ ਸਾਗਰ ਪਤਿਤ - ਪਾਵਨ ਹੋਣਾ ਚਾਹੀਦਾ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਵਿਜੇ ਮਾਲਾ ਵਿੱਚ ਆਉਣ ਦੇ ਲਈ ਬਾਪ ਦਾ ਮਦਦਗਾਰ ਬਣ ਸਰਵਿਸ ਕਰਨੀ ਹੈ। ਇੱਕ ਮਾਸ਼ੂਕ ਦੇ ਨਾਲ ਸੱਚੀ ਪ੍ਰੀਤ ਰੱਖਣੀ ਹੈ। ਇੱਕ ਨੂੰ ਹੀ ਯਾਦ ਕਰਨਾ ਹੈ।

2. ਆਪਣੀ ਐਕੁਰੇਟ ਏਮ ਆਬਜੈਕਟ ਨੂੰ ਸਾਹਮਣੇ ਰੱਖ ਪੂਰਾ ਪੁਰਸ਼ਾਰਥ ਕਰਨਾ ਹੈ। ਡਬਲ ਅਹਿੰਸਕ ਬਣ ਮਨੁੱਖ ਨੂੰ ਦੇਵਤਾ ਬਣਾਉਣ ਦਾ ਸ਼੍ਰੇਸ਼ਠ ਫਰਜ਼ ਕਰਦੇ ਰਹਿਣਾ ਹੈ।

ਵਰਦਾਨ:-
ਵਿਜੇਈਪਨ ਦੇ ਨਸ਼ੇ ਦ੍ਵਾਰਾ ਸਦਾ ਖੁਸ਼ ਰਹਿਣਾ ਵਾਲੇ ਸਰਵ ਅਕ੍ਰਸ਼ਨਣਾਂ ਤੋਂ ਮੁਕਤ ਭਵ।

ਵਿਜੇਈ ਰਤਨਾਂ ਦਾ ਯਾਦਗਰ - ਬਾਪ ਦੇ ਗਲੇ ਦਾ ਹਾਰ ਅੱਜ ਤੱਕ ਪੂਜਿਆ ਜਾਂਦਾ ਹੈ, ਅਸੀਂ ਵਿਸ਼ਵ ਦੇ ਮਾਲਿਕ ਦੇ ਬਾਲਕ ਹਾਂ। ਸਾਨੂੰ ਜੋ ਮਿਲਿਆ ਹੈ ਉਹ ਕਿਸੇ ਨੂੰ ਵੀ ਮਿਲ ਨਹੀਂ ਸਕਦਾ - ਇਹ ਨਸ਼ਾ ਆਵੇ ਖੁਸ਼ੀ ਸਥਾਈ ਰਹੇ ਤਾਂ ਕਿਸੇ ਵੀ ਤਰ੍ਹਾਂ ਦੇ ਆਕਰਸ਼ਣ ਤੋਂ ਪਰੇ ਰਹਿਣਗੇ। ਜੌ ਸਦਾ ਵਿਜੇਈ ਹਨ ਉਹ ਸਦਾ ਹਰਸ਼ਿਤ ਹਨ। ਇੱਕ ਬਾਪ ਦੇ ਹੀ ਆਕਰਸ਼ਣ ਵਿਚ ਆਕਰਸ਼ਿਤ ਹਨ।

ਸਲੋਗਨ:-
ਇੱਕ ਦੇ ਅੰਤ ਵਿਚ ਖੋ ਜਾਣਾ ਮਤਲਬ ਇਕਾਂਤਵਾਸੀ ਬਣਨਾ।

ਅਵਿਅਕਤ ਇਸ਼ਾਰੇ : ਇਕਾਂਤਪ੍ਰਿਅ ਬਣੋ ਏਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ

ਹੁਣ ਸਭ ਮਿਲ ਕੇ ਇੱਕ ਦੂਜੇ ਦੀ ਹਿੰਮਤ ਵਧਾ ਜੇ ਇਹ ਸੰਕਲਪ ਕਰੋ ਕਿ ਹੁਣ ਸਮੇਂ ਨੂੰ ਨੇੜੇ ਲਿਆਉਣਾ ਹੀ ਹੈ, ਆਤਮਾਵਾਂ ਨੂੰ ਮੁਕਤੀ ਦਵਾਉਣੀ ਹੀ ਹੈ। ਪਰ ਇਹ ਉਦੋਂ ਹੋਵੇਗਾ ਜਦੋਂ ਸੋਚਣ ਨੂੰ ਸਮ੍ਰਿਤੀ ਸਵਰੂਪ ਵਿਚ ਲਿਆਓਗੇ। ਜਿੱਥੇ ਏਕਤਾ ਅਤੇ ਦ੍ਰਿੜਤਾ ਹੈ ਉਥੇ ਅਸੰਭਵ ਵੀ ਸੰਭਵ ਹੋ ਜਾਂਦਾ ਹੈ।