10.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ ਪੜ੍ਹਨੀ ਅਤੇ ਪੜ੍ਹਾਉਣੀ ਹੈ, ਸਭਨੂੰ ਸ਼ਾਂਤੀਧਾਮ ਅਤੇ ਸੁੱਖਧਾਮ ਦਾ ਰਸਤਾ ਦੱਸਣਾ ਹੈ"

ਪ੍ਰਸ਼ਨ:-
ਜੋ ਸਤੋਪ੍ਰਧਾਨ ਪੁਰਸ਼ਾਰਥੀ ਹਨ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਹੋਰਾਂ ਨੂੰ ਵੀ ਆਪ ਸਮਾਨ ਬਣਾਉਣਗੇ। ਉਹ ਬਹੁਤਿਆਂ ਦਾ ਕਲਿਆਣ ਕਰਦੇ ਰਹਿਣਗੇ। ਗਿਆਨ ਧਨ ਨਾਲ ਝੋਲੀ ਭਰਕੇ ਦਾਨ ਕਰਣਗੇ। 21 ਜਨਮਾਂ ਦੇ ਲਈ ਵਰਸਾ ਲੈਣਗੇ ਅਤੇ ਦੂਜਿਆਂ ਨੂੰ ਵੀ ਦਵਾਉਣਗੇ।

ਗੀਤ:-
ਓਮ ਨਮੋ ਸ਼ਿਵਾਏ...

ਓਮ ਸ਼ਾਂਤੀ
ਭਗਤ ਜਿਸਦੀ ਮਹਿਮਾ ਕਰਦੇ ਹਨ, ਤੁਸੀਂ ਉਨ੍ਹਾਂ ਦੇ ਸਮੁੱਖ ਬੈਠੇ ਹੋ, ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ। ਉਨ੍ਹਾਂ ਨੂੰ ਕਹਿੰਦੇ ਹਨ ਸ਼ਿਵਾਏ ਨਮਾ। ਤੁਹਾਨੂੰ ਤਾਂ ਨਮਾ ਨਹੀਂ ਕਰਨਾ ਹੈ। ਬਾਪ ਨੂੰ ਬੱਚੇ ਯਾਦ ਕਰਦੇ ਹਨ, ਨਮਾ ਕਦੀ ਨਹੀਂ ਕਰਦੇ। ਇਹ ਵੀ ਬਾਪ ਹਨ, ਇਨ੍ਹਾਂ ਤੋਂ ਤੁਹਾਨੂੰ ਵਰਸਾ ਮਿਲਦਾ ਹੈ। ਤੁਸੀਂ ਨਮਾ ਨਹੀਂ ਕਰਦੇ ਹੋ, ਯਾਦ ਕਰਦੇ ਹੋ। ਜੀਵ ਦੀ ਆਤਮਾ ਯਾਦ ਕਰਦੀ ਹੈ। ਬਾਪ ਨੇ ਇਸ ਤਨ ਦਾ ਲੋਨ ਲਿਆ ਹੈ। ਉਹ ਸਾਨੂੰ ਰਸਤਾ ਦੱਸ ਰਹੇ ਹਨ - ਬਾਪ ਤੋਂ ਬੇਹੱਦ ਦਾ ਵਰਸਾ ਕਿਵੇਂ ਲਿਆ ਜਾਂਦਾ ਹੈ। ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ। ਸਤਿਯੁਗ ਹੈ ਸੁੱਖਧਾਮ ਅਤੇ ਜਿੱਥੇ ਆਤਮਾਵਾਂ ਰਹਿੰਦੀਆਂ ਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸ਼ਾਂਤੀਧਾਮ। ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਸ਼ਾਂਤੀਧਾਮ ਦੇ ਵਾਸੀ ਹਾਂ। ਇਸ ਕਲਯੁਗ ਨੂੰ ਕਿਹਾ ਹੀ ਜਾਂਦਾ ਹੈ ਦੁੱਖਧਾਮ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਹੁਣ ਸਵਰਗ ਵਿੱਚ ਜਾਣ ਦੇ ਲਈ, ਮਨੁੱਖ ਤੋਂ ਦੇਵਤਾ ਬਣਨ ਦੇ ਲਈ ਪੜ੍ਹ ਰਹੀਆਂ ਹਾਂ। ਇਹ ਲਕਸ਼ਮੀ - ਨਾਰਾਇਣ ਦੇਵਤਾ ਹਨ ਨਾ। ਮਨੁੱਖ ਤੋਂ ਦੇਵਤਾ ਬਣਨਾ ਹੈ ਨਵੀਂ ਦੁਨੀਆਂ ਦੇ ਲਈ। ਬਾਪ ਦੁਆਰਾ ਤੁਸੀਂ ਪੜ੍ਹਦੇ ਹੋ। ਜਿਨਾਂ ਪੜ੍ਹੋਗੇ, ਪੜ੍ਹਾਈ ਵਿੱਚ ਪੁਰਸ਼ਾਰਥ ਕਿਸੇ ਦਾ ਤਿੱਖਾ ਹੁੰਦਾ ਹੈ, ਕਿਸੇ ਦਾ ਢਿੱਲਾ ਹੁੰਦਾ ਹੈ। ਸਤੋਪ੍ਰਧਾਨ ਪੁਰਸ਼ਰਥੀ ਜੋ ਹੁੰਦੇ ਹਨ ਉਹ ਦੂਜਿਆਂ ਨੂੰ ਵੀ ਆਪ ਸਮਾਨ ਬਣਾਉਣ ਦਾ ਨੰਬਰਵਾਰ ਪੁਰਸ਼ਾਰਥ ਕਰਾਉਂਦੇ ਹਨ, ਬਹੁਤਿਆਂ ਦਾ ਕਲਿਆਣ ਕਰਦੇ ਹਨ। ਜਿਨਾਂ ਧਨ ਨਾਲ ਝੋਲੀ ਭਰਕੇ ਅਤੇ ਦਾਨ ਕਰੋਗੇ ਉਨਾਂ ਫ਼ਾਇਦਾ ਹੋਵੇਗਾ। ਮਨੁੱਖ ਦਾਨ ਕਰਦੇ ਹਨ, ਉਸਦਾ ਦੂਜੇ ਜਨਮ ਵਿੱਚ ਅਲਪਕਾਲ ਦੇ ਲਈ ਸੁੱਖ ਮਿਲਦਾ ਹੈ। ਉਸ ਵਿੱਚ ਥੋੜ੍ਹਾ ਸੁੱਖ ਬਾਕੀ ਤਾਂ ਦੁੱਖ ਹੀ ਦੁੱਖ ਹੈ। ਤੁਹਾਨੂੰ ਤਾਂ 21 ਜਨਮ ਦੇ ਲਈ ਸਵਰਗ ਦੇ ਸੁੱਖ ਮਿਲਦੇ ਹਨ। ਕਿੱਥੇ ਸਵਰਗ ਦੇ ਸੁੱਖ, ਕਿੱਥੇ ਇਹ ਦੁੱਖ! ਬੇਹੱਦ ਦੇ ਬਾਪ ਦੁਆਰਾ ਤੁਹਾਨੂੰ ਸਵਰਗ ਵਿੱਚ ਬੇਹੱਦ ਦਾ ਸੁੱਖ ਮਿਲਦਾ ਹੈ। ਈਸ਼ਵਰ ਅਰ੍ਥ ਦਾਨ ਪੁੰਨ ਕਰਦੇ ਹਨ ਨਾ। ਉਹ ਹੈ ਇਨਡਾਇਰੈਕਟ। ਹੁਣ ਤੁਸੀਂ ਤਾਂ ਸਮੁੱਖ ਹੋ ਨਾ। ਹੁਣ ਬਾਪ ਬੈਠ ਸਮਝਾਉਂਦੇ ਹਨ - ਭਗਤੀ ਮਾਰਗ ਵਿੱਚ ਈਸ਼ਵਰ ਅਰ੍ਥ ਦਾਨ - ਪੁੰਨ ਕਰਦੇ ਹਨ ਤਾਂ ਦੂਜੇ ਜਨਮ ਵਿੱਚ ਮਿਲਦਾ ਹੈ। ਕੋਈ ਚੰਗਾ ਕਰਦੇ ਹਨ ਤਾਂ ਚੰਗਾ ਮਿਲਦਾ ਹੈ, ਬੁਰਾ ਪਾਪ ਆਦਿ ਕਰਦੇ ਹਨ ਤਾਂ ਉਸਨੂੰ ਇਵੇਂ ਮਿਲਦਾ ਹੈ। ਇੱਥੇ ਕਲਯੁਗ ਵਿੱਚ ਤਾਂ ਪਾਪ ਹੀ ਹੁੰਦੇ ਰਹਿੰਦੇ ਹਨ, ਪੁੰਨ ਹੁੰਦੇ ਹੀ ਨਹੀਂ। ਕਰਕੇ ਅਲਪਕਾਲ ਦੇ ਲਈ ਸੁੱਖ ਮਿਲਦਾ ਹੈ। ਹੁਣ ਤਾਂ ਤੁਸੀਂ ਭਵਿੱਖ ਸਤਿਯੁਗ ਵਿੱਚ 21 ਜਨਮਾਂ ਦੇ ਲਈ ਸਦਾ ਸੁੱਖੀ ਬਣਦੇ ਹੋ। ਉਸਦਾ ਨਾਮ ਹੀ ਹੈ ਸੁੱਖਧਾਮ। ਪ੍ਰਦਰਸ਼ਨੀ ਵਿੱਚ ਵੀ ਤੁਸੀਂ ਲਿਖ ਸਕਦੇ ਹੋ ਕਿ ਸ਼ਾਂਤੀਧਾਮ ਅਤੇ ਸੁੱਖਧਾਮ ਦਾ ਇਹ ਮਾਰਗ ਹੈ, ਸ਼ਾਂਤੀਧਾਮ ਅਤੇ ਸੁੱਖਧਾਮ ਵਿੱਚ ਜਾਣ ਦਾ ਸਹਿਜ ਮਾਰਗ। ਹੁਣ ਤਾਂ ਕਲਯੁਗ ਹੈ ਨਾ। ਕਲਯੁਗ ਤੋਂ ਸਤਿਯੁਗ, ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਵਿੱਚ ਜਾਣ ਦਾ ਸਹਿਜ ਰਸਤਾ - ਬਗੈਰ ਕੌਡੀ ਖਰਚਾ ਤਾਂ ਮਨੁੱਖ ਸਮਝਣ ਕਿਉਂਕਿ ਪੱਥਰਬੁੱਧੀ ਹਨ ਨਾ। ਬਾਪ ਬਿਲਕੁਲ ਸਹਿਜ ਕਰਕੇ ਸਮਝਾਉਂਦੇ ਹਨ। ਇਸਦਾ ਨਾਮ ਹੀ ਹੈ ਸਹਿਜ ਰਾਜਯੋਗ, ਸਹਿਜ ਗਿਆਨ।

ਬਾਪ ਤੁਸੀਂ ਬੱਚਿਆਂ ਨੂੰ ਕਿੰਨਾ ਸੈਂਸੀਬੁਲ ਬਣਾਉਂਦੇ ਹਨ। ਇਹ ਲਕਸ਼ਮੀ - ਨਾਰਾਇਣ ਸੈਂਸੀਬੁਲ ਹਨ ਨਾ। ਭਾਵੇਂ ਕ੍ਰਿਸ਼ਨ ਦੇ ਲਈ ਕੀ - ਕੀ ਲਿਖ ਦਿੱਤਾ ਹੈ, ਉਹ ਹੈ ਝੂਠੇ ਕਲੰਕ। ਕ੍ਰਿਸ਼ਨ ਕਹਿੰਦਾ ਹੈ ਮਈਆ ਮੈਂ ਨਹੀਂ ਮਾਖਨ ਖਾਇਓ… ਹੁਣ ਇਸਦਾ ਵੀ ਅਰ੍ਥ ਨਹੀਂ ਸਮਝਦੇ। ਮੈਂ ਨਹੀਂ ਮਾਖਨ ਖਾਇਓ, ਤਾਂ ਬਾਕੀ ਖਾਧਾ ਕਿਸਨੇ? ਬੱਚੇ ਨੂੰ ਦੁੱਧ ਪਿਲਾਇਆ ਜਾਂਦਾ ਹੈ, ਬੱਚੇ ਮੱਖਣ ਖਾਣਗੇ ਜਾਂ ਦੁੱਧ ਪੀਣਗੇ! ਇਹ ਜੋ ਵਿਖਾਇਆ ਹੈ ਮਟਕੀ ਫੋੜੀ ਆਦਿ - ਆਦਿ - ਇਵੇਂ ਕਈ ਗੱਲਾਂ ਹਨ ਨਹੀਂ। ਉਹ ਤਾਂ ਸਵਰਗ ਦਾ ਫ਼ਸਟ ਪ੍ਰਿੰਸ ਹੈ। ਮਹਿਮਾ ਤਾਂ ਇੱਕ ਸ਼ਿਵਬਾਬਾ ਦੀ ਹੀ ਹੈ। ਦੁਨੀਆਂ ਵਿੱਚ ਹੋਰ ਕਿਸੇ ਦੀ ਮਹਿਮਾ ਹੈ ਨਹੀਂ! ਇਸ ਵਕ਼ਤ ਤਾਂ ਸਭ ਪਤਿਤ ਹਨ ਪਰ ਭਗਤੀ ਮਾਰਗ ਦੀ ਵੀ ਮਹਿਮਾ ਹੈ, ਭਗਤ ਮਾਲਾ ਵੀ ਗਾਈ ਜਾਂਦੀ ਹੈ ਨਾ। ਫੀਮੇਲਸ ਵਿੱਚ ਮੀਰਾ ਦਾ ਨਾਮ ਹੈ, ਮੇਲਸ ਵਿੱਚ ਨਾਰਦ ਮੁੱਖ ਗਾਇਆ ਹੋਇਆ ਹੈ। ਤੁਸੀਂ ਜਾਣਦੇ ਹੋ ਇੱਕ ਹੈ ਭਗਤ ਮਾਲਾ, ਦੂਜੀ ਹੈ ਗਿਆਨ ਮਾਲਾ। ਭਗਤ ਮਾਲਾ ਤੋਂ ਰੁਦ੍ਰ ਮਾਲਾ ਦੇ ਬਣੇ ਹਨ ਫ਼ੇਰ ਰੁਦ੍ਰ ਮਾਲਾ ਤੋਂ ਵਿਸ਼ਨੂੰ ਦੀ ਮਾਲਾ ਬਣਦੀ ਹੈ। ਰੁਦ੍ਰ ਮਾਲਾ ਹੈ ਸੰਗਮਯੁਗ ਦੀ, ਇਹ ਰਾਜ਼ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਇਹ ਗੱਲਾਂ ਤੁਹਾਨੂੰ ਬਾਪ ਸਮੁੱਖ ਬੈਠ ਸਮਝਾਉਂਦੇ ਹਨ। ਸਮੁੱਖ ਜਦੋਂ ਬੈਠਦੇ ਹੋ ਤਾਂ ਤੁਹਾਡੇ ਰੋਮਾਂਚ ਖੜੇ ਹੋ ਜਾਣੇ ਚਾਹੀਦੇ। ਅਹੋ ਸੋਭਾਗਿਆ - 100 ਪ੍ਰਤੀਸ਼ਤ ਦੁਰਭਾਗਿਆਸ਼ਾਲੀ ਤੋਂ ਅਸੀਂ ਸੋਭਾਗਿਆਸ਼ਾਲੀ ਬਣਦੇ ਹਾਂ। ਕੁਮਾਰੀਆਂ ਤਾਂ ਕਾਮ ਕਟਾਰੀ ਦੇ ਥੱਲੇ ਗਈਆਂ ਨਹੀਂ ਹਨ। ਬਾਪ ਕਹਿੰਦੇ ਹਨ ਉਹ ਹੈ ਕਾਮ ਕਟਾਰੀ। ਗਿਆਨ ਨੂੰ ਵੀ ਕਟਾਰੀ ਕਹਿੰਦੇ ਹਨ। ਬਾਪ ਨੇ ਕਿਹਾ ਹੈ ਗਿਆਨ ਦੇ ਅਸ੍ਤਰ ਸ਼ਸਤਰ, ਤਾਂ ਉਨ੍ਹਾਂ ਨੂੰ ਫੇਰ ਦੇਵੀਆਂ ਨੂੰ ਸਥੂਲ ਅਸਤਰ ਦੇ ਦਿੱਤੇ ਹਨ। ਉਹ ਤਾਂ ਹੈ ਹਿੰਸਕ ਚੀਜ਼ਾਂ। ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਸਵਦਰ੍ਸ਼ਨ ਚੱਕਰ ਕੀ ਹੈ? ਸ਼ਾਸਤ੍ਰਾਂ ਵਿੱਚ ਕ੍ਰਿਸ਼ਨ ਨੂੰ ਵੀ ਸਵਦਰ੍ਸ਼ਨ ਚੱਕਰ ਦੇ ਹਿੰਸਾ ਹੀ ਹਿੰਸਾ ਵਿਖਾ ਦਿੱਤੀ ਹੈ। ਅਸਲ ਵਿੱਚ ਹੈ ਗਿਆਨ ਦੀ ਗੱਲ। ਤੁਸੀਂ ਹੁਣ ਸਵਦਰ੍ਸ਼ਨ ਚੱਕਰਧਾਰੀ ਬਣੇ ਹੋ ਉਨ੍ਹਾਂ ਨੇ ਫ਼ੇਰ ਹਿੰਸਾ ਦੀ ਗੱਲ ਵਿਖਾ ਦਿੱਤੀ ਹੈ। ਤੁਸੀਂ ਬੱਚਿਆਂ ਨੂੰ ਹੁਣ ਸਵੈ ਮਤਲਬ ਚੱਕਰ ਦਾ ਗਿਆਨ ਮਿਲਿਆ ਹੈ। ਤੁਹਾਨੂੰ ਬਾਬਾ ਕਹਿੰਦੇ ਹਨ - ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਕੁੱਲ ਭੂਸ਼ਣ, ਸਵਦਰ੍ਸ਼ਨ ਚੱਕਰਧਾਰੀ। ਇਨ੍ਹਾਂ ਦਾ ਅਰਥ ਵੀ ਹੁਣ ਤੁਸੀਂ ਸਮਝਦੇ ਹੋ। ਤੁਹਾਡੇ ਵਿੱਚ ਸਾਰੇ 84 ਜਨਮਾਂ ਦਾ ਅਤੇ ਸ੍ਰਿਸ਼ਟੀ ਚੱਕਰ ਦਾ ਗਿਆਨ ਹੈ। ਪਹਿਲੇ ਸਤਿਯੁਗ ਵਿੱਚ ਸੂਰਜਵੰਸ਼ੀ ਧਰਮ ਹੈ ਫ਼ੇਰ ਚੰਦ੍ਰਵੰਸ਼ੀ। ਦੋਨਾਂ ਨੂੰ ਮਿਲਾਕੇ ਸਵਰਗ ਕਿਹਾ ਜਾਂਦਾ ਹੈ। ਇਹ ਗੱਲਾਂ ਤੁਹਾਡੇ ਵਿੱਚ ਵੀ ਨੰਬਰਵਾਰ ਸਭਦੀ ਬੁੱਧੀ ਵਿੱਚ ਹਨ। ਜਿਵੇਂ ਤੁਹਾਨੂੰ ਬਾਬਾ ਨੇ ਪੜ੍ਹਾਇਆ ਹੈ, ਤੁਸੀਂ ਪੜ੍ਹਕੇ ਹੁਸ਼ਿਆਰ ਹੋਏ ਹੋ। ਹੁਣ ਤੁਹਾਨੂੰ ਫ਼ੇਰ ਹੋਰਾਂ ਦਾ ਕਲਿਆਣ ਕਰਨਾ ਹੈ। ਸਵਦਰ੍ਸ਼ਨ ਚੱਕਰਧਾਰੀ ਬਣਨਾ ਹੈ। ਜਦੋ ਤੱਕ ਬ੍ਰਹਮਾ ਮੁੱਖ ਵੰਸ਼ਾਵਲੀ ਨਹੀਂ ਬਣੇ ਤਾਂ ਸ਼ਿਵਬਾਬਾ ਤੋਂ ਵਰਸਾ ਕਿਵੇਂ ਲੈਣਗੇ। ਹੁਣ ਤੁਸੀਂ ਬਣੇ ਹੋ ਬ੍ਰਾਹਮਣ। ਵਰਸਾ ਸ਼ਿਵਬਾਬਾ ਤੋਂ ਲੈ ਰਹੇ ਹੋ। ਇਹ ਭੁੱਲਣਾ ਨਹੀਂ ਚਾਹੀਦਾ। ਪੁਆਇੰਟ ਨੋਟ ਕਰਨੀ ਚਾਹੀਦੀ। ਇਹ ਪੌੜੀ ਹੈ 84 ਜਨਮਾਂ ਦੀ। ਪੌੜੀ ਉਤਰਨ ਵਿੱਚ ਤਾਂ ਸਹਿਜ ਹੁੰਦੀ ਹੈ। ਜਦੋ ਪੌੜੀ ਚੜ੍ਹਦੇ ਹਨ ਤਾਂ ਕਮਰ ਨੂੰ ਹੱਥ ਦੇ ਕਿਵੇਂ ਚੜ੍ਹਦੇ ਹਨ। ਪਰ ਲਿਫ਼ਟ ਵੀ ਹੈ। ਹੁਣ ਬਾਬਾ ਆਉਂਦੇ ਹੀ ਹਨ ਤੁਹਾਨੂੰ ਲਿਫ਼ਟ ਦੇਣ। ਸੈਕਿੰਡ ਵਿੱਚ ਚੜ੍ਹਦੀ ਕਲਾਂ ਹੁੰਦੀ ਹੈ। ਹੁਣ ਤੁਸੀਂ ਬੱਚਿਆਂ ਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਕਿ ਸਾਡੀ ਚੜ੍ਹਦੀ ਕਲਾ ਹੈ। ਮੋਸ੍ਟ ਬਿਲਵੇਡ ਬਾਬਾ ਮਿਲਿਆ ਹੈ। ਉਨ੍ਹਾਂ ਜਿਹੀ ਪਿਆਰੀ ਚੀਜ਼ ਕੋਈ ਹੁੰਦੀ ਨਹੀਂ। ਸਾਧੂ - ਸੰਤ ਆਦਿ ਜੋ ਵੀ ਹਨ ਸਭ ਉਸ ਇੱਕ ਮਾਸ਼ੂਕ ਨੂੰ ਯਾਦ ਕਰਦੇ ਹਨ, ਸਭ ਉਨ੍ਹਾਂ ਦੇ ਆਸ਼ਿਕ ਹਨ। ਪਰ ਉਹ ਕੌਣ ਹੈ, ਇਹ ਕੁਝ ਵੀ ਸਮਝਦੇ ਨਹੀਂ ਹਨ। ਸਿਰਫ਼ ਸਰਵਵਿਆਪੀ ਕਹਿ ਦਿੰਦੇ ਹਨ।

ਤੁਸੀਂ ਹੁਣ ਜਾਣਦੇ ਹੋ ਕਿ ਸ਼ਿਵਬਾਬਾ ਸਾਨੂੰ ਇਨ੍ਹਾਂ ਦੁਆਰਾ ਪੜ੍ਹਾਉਂਦੇ ਹਨ। ਸ਼ਿਵਬਾਬਾ ਨੂੰ ਆਪਣਾ ਸ਼ਰੀਰ ਤਾਂ ਹੈ ਨਹੀਂ। ਉਹ ਹੈ ਪਰਮ ਆਤਮਾ। ਪਰਮ ਆਤਮਾ ਮਤਲਬ ਪ੍ਰਮਾਤਮਾ। ਜਿਸਦਾ ਨਾਮ ਹੈ ਸ਼ਿਵ। ਬਾਕੀ ਸਭ ਆਤਮਾਵਾਂ ਦੇ ਸ਼ਰੀਰ ਤੇ ਨਾਮ ਵੱਖ - ਵੱਖ ਪੈਂਦੇ ਹਨ। ਇੱਕ ਹੀ ਪਰਮ ਆਤਮਾ ਹੈ, ਜਿਸਦਾ ਨਾਮ ਸ਼ਿਵ ਹੈ। ਫ਼ੇਰ ਮਨੁੱਖਾਂ ਨੇ ਅਨੇਕ ਨਾਮ ਰੱਖ ਦਿੱਤੇ ਹਨ। ਵੱਖ - ਵੱਖ ਮੰਦਿਰ ਬਣਾਏ ਹਨ। ਹੁਣ ਤੁਸੀਂ ਅਰ੍ਥ ਸਮਝਦੇ ਹੋ। ਬੰਬੇ ਵਿੱਚ ਬਾਬੁਰੀਨਾਥ ਦਾ ਮੰਦਿਰ ਹੈ, ਇਸ ਵਕ਼ਤ ਤੁਹਾਨੂੰ ਕੰਡਿਆਂ ਤੋਂ ਫੁੱਲ ਬਣਾਉਂਦਾ ਹਾਂ। ਵਿਸ਼ਵ ਦੇ ਮਾਲਿਕ ਬਣਦੇ ਹੋ। ਤਾਂ ਪਹਿਲੀ ਗੱਲ ਮੁੱਖ ਇਹ ਹੈ ਕਿ ਆਤਮਾਵਾਂ ਦਾ ਬਾਪ ਇੱਕ ਹੈ, ਉਨ੍ਹਾਂ ਤੋਂ ਹੀ ਭਾਰਤਵਾਸੀਆਂ ਨੂੰ ਵਰਸਾ ਮਿਲਦਾ ਹੈ। ਭਾਰਤ ਦੇ ਇਹ ਲਕਸ਼ਮੀ - ਨਾਰਾਇਣ ਮਾਲਿਕ ਹਨ ਨਾ। ਚੀਨ ਦੇ ਤਾਂ ਨਹੀਂ ਹਨ ਨਾ। ਚੀਨ ਦੇ ਹੁੰਦੇ ਤਾਂ ਸ਼ਕਲ ਹੀ ਹੋਰ ਹੁੰਦੀ। ਇਹ ਹੈ ਹੀ ਭਾਰਤ ਦੇ। ਪਹਿਲੇ - ਪਹਿਲੇ ਗੋਰੇ ਫ਼ੇਰ ਸਾਂਵਰੇ ਬਣਦੇ ਹਨ। ਆਤਮਾ ਵਿੱਚ ਹੀ ਖਾਦ ਪੈਂਦੀ ਹੈ, ਸਾਂਵਰੀ ਬਣਦੀ ਹੈ। ਮਿਸਾਲ ਸਾਰਾ ਇਨ੍ਹਾਂ ਦੇ ਉਪਰ ਹੈ। ਬ੍ਰਹਮਰੀ ਕੀੜੇ ਨੂੰ ਚੇਂਜ ਕਰ ਆਪਸਮਾਨ ਬਣਾਉਂਦੀ ਹੈ। ਸੰਨਿਆਸੀ ਕੀ ਚੇਂਜ ਕਰਦੇ ਹਨ! ਚਿੱਟੇ ਕੱਪੜੇ ਵਾਲੇ ਨੂੰ ਗੇਰੂ ਕੱਪੜੇ ਪਵਾਕੇ ਮੱਥਾ ਮੂੜਾ ਦਿੰਦੇ ਹਨ। ਤੁਸੀਂ ਤਾਂ ਇਹ ਗਿਆਨ ਲੈਂਦੇ ਹੋ। ਇਵੇਂ ਲਕਸ਼ਮੀ - ਨਾਰਾਇਣ ਜਿਹਾ ਸ਼ੋਭਨੀਕ ਬਣ ਜਾਵੋਗੇ। ਹੁਣ ਤਾਂ ਪ੍ਰਕ੍ਰਿਤੀ ਵੀ ਤਮੋਪ੍ਰਧਾਨ ਹੈ, ਤਾਂ ਇਹ ਧਰਤੀ ਵੀ ਤਮੋਪ੍ਰਧਾਨ ਹੈ। ਨੁਕਸਾਨਕਾਰਕ ਹੈ। ਆਸਮਾਨ ਵਿੱਚ ਤੂਫ਼ਾਨ ਲੱਗਦੇ ਹਨ, ਕਿੰਨਾ ਨੁਕਸਾਨ ਕਰਦੇ ਹਨ, ਉਪਦ੍ਰਵ ਹੁੰਦੇ ਰਹਿੰਦੇ ਹਨ। ਹੁਣ ਇਸ ਦੁਨੀਆਂ ਵਿੱਚ ਹੈ ਪਰਮ ਦੁੱਖ। ਉੱਥੇ ਫ਼ੇਰ ਪਰਮ ਸੁੱਖ ਹੋਵੇਗਾ। ਬਾਪ ਪਰਮ ਦੁੱਖ ਤੋਂ ਪਰਮ ਸੁੱਖ ਵਿੱਚ ਲੈ ਜਾਂਦੇ ਹਨ। ਇਨ੍ਹਾਂ ਦਾ ਵਿਨਾਸ਼ ਹੁੰਦਾ ਹੈ ਫ਼ੇਰ ਸਭ ਸਤੋਪ੍ਰਧਾਨ ਬਣ ਜਾਂਦਾ ਹੈ। ਹੁਣ ਤੁਸੀਂ ਪੁਰਸ਼ਾਰਥ ਕਰ ਜਿਨਾਂ ਬਾਪ ਤੋਂ ਵਰਸਾ ਲੈਣਾ ਹੈ ਲੈ ਲਓ। ਨਹੀਂ ਤਾਂ ਪਿਛਾੜੀ ਵਿੱਚ ਪਸ਼ਚਾਤਾਪ ਕਰਨਾ ਪਵੇਗਾ। ਬਾਬਾ ਆਇਆ ਪਰ ਅਸੀਂ ਕੁਝ ਨਹੀਂ ਲਿਆ। ਇਹ ਲਿਖਿਆ ਹੋਇਆ ਹੈ - ਭੰਭੋਰ ਨੂੰ ਅੱਗ ਲੱਗਦੀ ਹੈ ਉਦੋਂ ਕੁੰਭਕਰਨ ਦੀ ਨੀਂਦ ਤੋਂ ਜਾਗਦੇ ਹਨ। ਫ਼ੇਰ ਹਾਏ - ਹਾਏ ਕਰ ਮਰ ਜਾਂਦੇ ਹਨ। ਹਾਏ - ਹਾਏ ਦੇ ਬਾਦ ਫ਼ੇਰ ਜੈ ਜੈਕਾਰ ਹੋਵੇਗੀ। ਕਲਯੁਗ ਵਿੱਚ ਹਾਏ - ਹਾਏ ਹੈ ਨਾ। ਇੱਕ - ਦੋ ਨੂੰ ਮਾਰਦੇ ਰਹਿੰਦੇ ਹਨ। ਬਹੁਤ ਢੇਰ ਦੇ ਢੇਰ ਮਰਣਗੇ। ਕਲਯੁਗ ਦੇ ਬਾਦ ਫ਼ੇਰ ਸਤਿਯੁਗ ਜ਼ਰੂਰ ਹੋਵੇਗਾ। ਵਿੱਚ ਇਹ ਹੈ ਸੰਗਮ। ਇਸਨੂੰ ਪੁਰਸ਼ੋਤਮ ਯੁਗ ਕਿਹਾ ਜਾਂਦਾ ਹੈ। ਬਾਪ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੀ ਯੁਕਤੀ ਚੰਗੀ ਦਸਦੇ ਹਨ। ਸਿਰਫ਼ ਕਹਿੰਦੇ ਹਨ ਮੈਨੂੰ ਯਾਦ ਕਰੋ ਹੋਰ ਕੁਝ ਵੀ ਨਹੀਂ ਕਰਨਾ ਹੈ। ਹੁਣ ਤੁਸੀਂ ਬੱਚਿਆਂ ਨੂੰ ਮੱਥਾ ਆਦਿ ਵੀ ਨਹੀਂ ਟੇਕਣਾ ਹੈ। ਬਾਬਾ ਨੂੰ ਕੋਈ ਹੱਥ ਜੋੜਦੇ ਹਨ ਤਾਂ ਬਾਬਾ ਕਹਿੰਦੇ, ਨਾ ਤਾਂ ਆਤਮਾ ਨੂੰ ਹੱਥ ਹਨ, ਨਾ ਬਾਪ ਨੂੰ, ਫ਼ੇਰ ਹੱਥ ਕਿਸਨੂੰ ਜੋੜਦੇ ਹੋ। ਕਲਯੁਗ ਭਗਤੀ ਮਾਰਗ ਦਾ ਇੱਕ ਨਿਸ਼ਾਨ ਨਹੀਂ ਹੋਣਾ ਚਾਹੀਦਾ। ਹੇ ਆਤਮਾ, ਤੁਸੀਂ ਹੱਥ ਕਿਉਂ ਜੋੜਦੀਆਂ ਹੋ? ਸਿਰਫ਼ ਮੈਨੂੰ ਬਾਪ ਨੂੰ ਯਾਦ ਕਰੋ। ਯਾਦ ਦਾ ਮਤਲਬ ਕੋਈ ਹੱਥ ਜੋੜਨਾ ਨਹੀਂ ਹੈ। ਮਨੁੱਖ ਤਾਂ ਸੂਰਜ ਨੂੰ ਵੀ ਹੱਥ ਜੋੜਣਗੇ, ਕੋਈ ਮਹਾਤਮਾ ਨੂੰ ਵੀ ਹੱਥ ਜੋੜਣਗੇ। ਤੁਹਾਨੂੰ ਹੱਥ ਜੋੜਨਾ ਨਹੀਂ ਹੈ, ਇਹ ਤਾਂ ਮੇਰਾ ਲੋਨ ਲਿਆ ਹੋਇਆ ਤਨ ਹੈ। ਪਰ ਕੋਈ ਹੱਥ ਜੋੜਦੇ ਹਨ ਤਾਂ ਰਿਟਰਨ ਵਿੱਚ ਜੋੜਨਾ ਪੈਂਦਾ ਹੈ। ਤੁਹਾਨੂੰ ਤਾਂ ਇਹ ਸਮਝਣਾ ਹੈ ਅਸੀਂ ਆਤਮਾ ਹਾਂ, ਸਾਨੂੰ ਇਸ ਬੰਧਨ ਤੋਂ ਛੁਟਕੇ ਹੁਣ ਵਾਪਿਸ ਘਰ ਜਾਣਾ ਹੈ। ਇਨ੍ਹਾਂ ਤੋਂ ਜਿਵੇਂ ਨਫ਼ਰਤ ਆਉਂਦੀ ਹੈ। ਇਸ ਪੁਰਾਣੇ ਸ਼ਰੀਰ ਨੂੰ ਛੱਡ ਦੇਣਾ ਹੈ। ਜਿਵੇਂ ਸੱਪ ਦਾ ਮਿਸਾਲ ਹੈ। ਭ੍ਰਮਰੀ ਵਿੱਚ ਵੀ ਕਿੰਨੀ ਅਕਲ ਹੈ ਜੋ ਕੀੜੇ ਨੂੰ ਭ੍ਰਮਰੀ ਬਣਾ ਦਿੰਦੀ ਹੈ। ਤੁਸੀਂ ਬੱਚੇ ਵੀ, ਜੋ ਵਿਸ਼ ਸਾਗਰ ਵਿੱਚ ਗੋਤੇ ਖਾ ਰਹੇ ਹਨ, ਉਨ੍ਹਾਂ ਨੂੰ ਕੱਢ ਸ਼ੀਰਸਾਗਰ ਵਿੱਚ ਲੈ ਜਾਂਦੇ ਹੋ। ਹੁਣ ਬਾਪ ਕਹਿੰਦੇ ਹਨ - ਚਲੋ ਸ਼ਾਂਤੀਧਾਮ। ਮਨੁੱਖ ਸ਼ਾਂਤੀ ਦੇ ਲਈ ਕਿੰਨਾ ਮੱਥਾ ਮਾਰਦੇ ਹਨ। ਸੰਨਿਆਸੀਆਂ ਨੂੰ ਸਵਰਗ ਦੀ ਜੀਵਨਮੁਕਤੀ ਤਾਂ ਮਿਲਦੀ ਨਹੀਂ। ਹਾਂ, ਮੁਕਤੀ ਮਿਲਦੀ ਹੈ, ਦੁੱਖ ਤੋਂ ਛੁੱਟ ਸ਼ਾਂਤੀਧਾਮ ਵਿੱਚ ਬੈਠ ਜਾਂਦੇ ਹਨ। ਫ਼ੇਰ ਵੀ ਆਤਮਾ ਪਹਿਲੇ - ਪਹਿਲੇ ਤਾਂ ਜੀਵਨਮੁਕਤੀ ਵਿੱਚ ਆਉਂਦੀ ਹੈ। ਪਿੱਛੇ ਫ਼ੇਰ ਜੀਵਨਬੰਧ ਵਿੱਚ ਆਉਂਦੀ ਹੈ। ਆਤਮਾ ਸਤੋਪ੍ਰਧਾਨ ਹੈ ਫ਼ੇਰ ਪੌੜੀ ਉਤਰਦੀ ਹੈ। ਪਹਿਲੇ ਸੁੱਖ ਭੋਗ ਫ਼ੇਰ ਉਤਰਦੇ - ਉਤਰਦੇ ਤਮੋਪ੍ਰਧਾਨ ਬਣ ਪਏ ਹਨ। ਹੁਣ ਫ਼ੇਰ ਸਭਨੂੰ ਵਾਪਸ ਲੈ ਜਾਣ ਦੇ ਲਈ ਆਏ ਹਨ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ।

ਬਾਪ ਨੇ ਸਮਝਾਇਆ ਹੈ ਜਿਸ ਵਕ਼ਤ ਮਨੁੱਖ ਸ਼ਰੀਰ ਛੱਡਦੇ ਹਨ ਤਾਂ ਉਸ ਵਕ਼ਤ ਬੜੀ ਤਕਲੀਫ਼ ਭੋਗਦੇ ਹਨ ਕਿਉਂਕਿ ਸਜਾਵਾਂ ਭੋਗਣੀਆਂ ਪੈਂਦੀਆਂ ਹਨ। ਜਿਵੇਂ ਕਾਸ਼ੀ ਕਲਵਟ ਖਾਂਦੇ ਹਨ ਕਿਉਂਕਿ ਸੁਣਿਆ ਹੈ ਸ਼ਿਵ ਤੇ ਬਲੀ ਚੜ੍ਹਨ ਨਾਲ ਮੁਕਤੀ ਮਿਲ ਜਾਂਦੀ ਹੈ। ਤੁਸੀਂ ਹੁਣ ਬਲੀ ਚੜ੍ਹਦੇ ਹੋ ਨਾ, ਤਾਂ ਭਗਤੀ ਮਾਰਗ ਵਿੱਚ ਵੀ ਫ਼ੇਰ ਉਹ ਗੱਲਾਂ ਚਲਦੀਆਂ ਹਨ। ਤਾਂ ਸ਼ਿਵ ਤੇ ਜਾਕੇ ਬਲੀ ਚੜ੍ਹਦੇ ਹਨ। ਹੁਣ ਬਾਪ ਸਮਝਾਉਂਦੇ ਹਨ ਵਾਪਿਸ ਤਾਂ ਕੋਈ ਜਾ ਨਹੀਂ ਸਕਦੇ। ਇਨਾਂ ਬਲਿਹਾਰ ਜਾਂਦੇ ਹਨ ਤਾਂ ਪਾਪ ਕੱਟ ਜਾਂਦੇ ਹਨ ਫ਼ੇਰ ਹਿਸਾਬ - ਕਿਤਾਬ ਨਵੇਂ ਸਿਰੇ ਤੋਂ ਸ਼ੁਰੂ ਹੁੰਦਾ ਹੈ। ਤੁਸੀਂ ਇਸ ਸ੍ਰਿਸ਼ਟੀ ਚੱਕਰ ਨੂੰ ਜਾਣ ਗਏ ਹੋ। ਇਸ ਵਕ਼ਤ ਸਭਦੀ ਉਤਰਦੀ ਕਲਾ ਹੈ। ਬਾਪ ਕਹਿੰਦੇ ਹਨ ਮੈਂ ਆਕੇ ਸਰਵ ਦੀ ਸਦਗਤੀ ਕਰਦਾ ਹਾਂ। ਸਭਨੂੰ ਘਰ ਲੈ ਜਾਂਦਾ ਹਾਂ। ਪਤਿਤਾਂ ਨੂੰ ਤਾਂ ਨਾਲ ਨਹੀਂ ਲੈ ਜਾਵਾਂਗਾ ਇਸਲਈ ਹੁਣ ਪਵਿੱਤਰ ਬਣੋ ਤਾਂ ਤੁਹਾਡੀ ਜੋਤੀ ਜਗ ਜਾਵੇਗੀ। ਵਿਆਹ ਦੇ ਵਕ਼ਤ ਇਸਤ੍ਰੀ ਦੇ ਮੱਥੇ ਤੇ ਮਟਕੀ ਵਿੱਚ ਜੋਤੀ ਜਗਾਉਂਦੇ ਹਨ। ਇਹ ਰਸਮ ਵੀ ਇੱਥੇ ਭਾਰਤ ਵਿੱਚ ਹੀ ਹੈ। ਇਸਤ੍ਰੀ ਦੇ ਮੱਥੇ ਤੇ ਮਟਕੀ ਵਿੱਚ ਜੋਤੀ ਜਗਾਉਂਦੇ ਹਨ, ਪਤੀ ਦੇ ਉਪਰ ਨਹੀਂ ਜਗਾਉਂਦੇ, ਕਿਉਂਕਿ ਪਤੀ ਦੇ ਲਈ ਤਾਂ ਈਸ਼ਵਰ ਕਹਿੰਦੇ ਹਨ। ਈਸ਼ਵਰ ਤੇ ਫ਼ੇਰ ਜੋਤੀ ਕਿਵੇਂ ਜਗਾਉਣਗੇ। ਤਾਂ ਬਾਪ ਸਮਝਾਉਂਦੇ ਹਨ ਮੇਰੀ ਤਾਂ ਜੋਤੀ ਜਗੀ ਹੋਈ ਹੈ। ਮੈਂ ਤੁਹਾਡੀ ਜੋਤੀ ਜਗਾਉਂਦਾ ਹਾਂ। ਬਾਪ ਨੂੰ ਸ਼ਮਾ ਵੀ ਕਹਿੰਦੇ ਹਨ। ਬ੍ਰਹਮ - ਸਮਾਜੀ ਫ਼ੇਰ ਜੋਤੀ ਨੂੰ ਮੰਨਦੇ ਹਨ, ਸਦੈਵ ਜੋਤੀ ਜਗੀ ਰਹਿੰਦੀ ਹੈ, ਉਨ੍ਹਾਂ ਨੂੰ ਹੀ ਯਾਦ ਕਰਦੇ ਹਨ, ਉਨ੍ਹਾਂ ਨੂੰ ਹੀ ਭਗਵਾਨ ਸਮਝਦੇ ਹਨ। ਦੂਜੇ ਫ਼ੇਰ ਸਮਝਦੇ ਹਨ ਛੋਟੀ ਜੋਤੀ (ਆਤਮਾ) ਵੱਡੀ ਜੋਤੀ (ਪ੍ਰਮਾਤਮਾ) ਵਿੱਚ ਸਮਾ ਜਾਵੇਗੀ। ਅਨੇਕ ਮਤਾਂ ਹਨ। ਬਾਪ ਕਹਿੰਦੇ ਹਨ ਤੁਹਾਡਾ ਧਰਮ ਤਾਂ ਅਥਾਹ ਸੁੱਖ ਦੇਣ ਵਾਲਾ ਹੈ। ਤੁਸੀਂ ਸਵਰਗ ਵਿੱਚ ਬਹੁਤ ਸੁੱਖ ਵੇਖਦੇ ਹੋ। ਨਵੀਂ ਦੁਨੀਆਂ ਵਿੱਚ ਤੁਸੀਂ ਦੇਵਤਾ ਬਣਦੇ ਹੋ। ਤੁਹਾਡੀ ਪੜ੍ਹਾਈ ਹੈ ਹੀ ਭਵਿੱਖ ਨਵੀਂ ਦੁਨੀਆਂ ਦੇ ਲਈ, ਹੋਰ ਸਭ ਪੜ੍ਹਾਈਆਂ ਇੱਥੇ ਦੇ ਲਈ ਹੁੰਦੀਆਂ ਹਨ। ਇੱਥੇ ਤੁਹਾਨੂੰ ਪੜ੍ਹਕੇ ਭਵਿੱਖ ਵਿੱਚ ਪਦ ਪਾਉਣਾ ਹੈ। ਗੀਤਾ ਵਿੱਚ ਵੀ ਬਰੋਬਰ ਰਾਜਯੋਗ ਸਿਖਾਇਆ ਹੈ। ਫ਼ੇਰ ਪਿਛਾੜੀ ਵਿੱਚ ਲੜ੍ਹਾਈ ਲੱਗੀ, ਕੁਝ ਵੀ ਨਹੀਂ ਰਿਹਾ। ਪਾਂਡਵਾਂ ਦੇ ਨਾਲ ਕੁੱਤਾ ਵਿਖਾਉਂਦੇ ਹਨ। ਹੁਣ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਗੌਡ - ਗੌਡੇਜ਼ ਬਣਾਉਂਦਾ ਹਾਂ। ਇੱਥੇ ਤਾਂ ਅਨੇਕ ਪ੍ਰਕਾਰ ਦੇ ਦੁੱਖ ਦੇਣ ਵਾਲੇ ਮਨੁੱਖ ਹਨ। ਕਾਮ ਕਟਾਰੀ ਚਲਾਏ ਕਿੰਨਾ ਦੁੱਖੀ ਬਣਾਉਂਦੇ ਹਨ। ਤਾਂ ਹੁਣ ਤੁਸੀਂ ਬੱਚਿਆਂ ਨੂੰ ਇਹ ਖੁਸ਼ੀ ਰਹਿਣੀ ਚਾਹੀਦੀ ਕਿ ਬੇਹੱਦ ਦਾ ਬਾਪ ਗਿਆਨ ਦਾ ਸਾਗਰ ਸਾਨੂੰ ਪੜ੍ਹਾ ਰਹੇ ਹਨ। ਮੋਸ੍ਟ ਬਿਲਵੇਡ ਮਾਸ਼ੂਕ ਹੈ। ਅਸੀਂ ਆਸ਼ਿਕ ਉਨ੍ਹਾਂ ਨੂੰ ਅੱਧਾਕਲਪ ਯਾਦ ਕਰਦੇ ਹਾਂ। ਤੁਸੀਂ ਯਾਦ ਕਰਦੇ ਆਏ ਹੋ, ਹੁਣ ਬਾਪ ਕਹਿੰਦੇ ਹਨ ਮੈਂ ਆਇਆ ਹਾਂ, ਤੁਸੀਂ ਮੇਰੀ ਮਤ ਤੇ ਚੱਲੋ। ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਦੂਜਾ ਨਾ ਕੋਈ। ਸਿਵਾਏ ਮੇਰੀ ਯਾਦ ਦੇ ਤੁਹਾਡੇ ਪਾਪ ਭਸਮ ਨਹੀਂ ਹੋਣਗੇ। ਹਰ ਗੱਲ ਵਿੱਚ ਸਰ੍ਜਨ ਤੋਂ ਰਾਏ ਪੁੱਛਦੇ ਰਹੋ। ਬਾਬਾ ਰਾਏ ਦੇਣਗੇ - ਇਵੇਂ - ਇਵੇਂ ਤੋੜ ਨਿਭਾਓ। ਜੇਕਰ ਰਾਏ ਲੈ ਕੇ ਚੱਲੋਗੇ ਤਾਂ ਕਦਮ - ਕਦਮ ਤੇ ਪਦਮ ਮਿਲਣਗੇ। ਰਾਐ ਲੀਤੀ ਤਾਂ ਰਿਸਪਾਨਸਿਬਿਲਟੀ ਛੁੱਟੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ੬ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੇਹੱਦ ਦੇ ਬਾਪ ਤੋਂ ਬੇਹੱਦ ਸੁੱਖ ਦਾ ਵਰਸਾ ਲੈਣ ਦੇ ਲਈ ਡਾਇਰੈਕਟ ਈਸ਼ਵਰ ਅਰ੍ਥ ਦਾਨ - ਪੁੰਨ ਕਰਨਾ ਹੈ। ਗਿਆਨ ਧਨ ਨਾਲ ਝੋਲੀ ਭਰਕੇ ਸਭਨੂੰ ਦੇਣਾ ਹੈ।

2. ਇਸ ਪੁਰਸ਼ੋਤਮ ਯੁਗ ਵਿੱਚ ਸਵੈ ਨੂੰ ਸਰਵ ਬੰਧਨਾਂ ਤੋਂ ਮੁਕਤ ਕਰ ਜੀਵਨਮੁਕਤ ਬਣਨਾ ਹੈ। ਬ੍ਰਹਮਰੀ ਵਾਂਗ ਭੂੰ - ਭੂੰ ਕਰ ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-
ਸਰਵ ਪ੍ਰਾਪਤੀਆਂ ਦੇ ਅਨੁਭਵ ਦ੍ਵਾਰਾ ਪਾਵਰਫ਼ੁਲ ਬਣਨ ਵਾਲੇ ਸਦਾ ਸਫਲਤਾ ਮੂਰਤ ਭਵ।

ਜੋ ਸਭ ਪ੍ਰਾਪਤੀਆਂ ਦੇ ਅਨੁਭਵੀ ਮੂਰਤ ਹਨ ਉਹ ਹੀ ਪਾਵਰਫੁਲ਼ ਹਨ, ਅਜਿਹੀ ਪਾਵਰਫੁਲ ਸਰਵ ਪ੍ਰਾਪਤੀਆਂ ਦੀ ਅਨੁਭਵੀ ਆਤਮਾਵਾਂ ਹੀ ਸਫਲਤਾਮੂਰਤ ਬਣ ਸਕਦੀ ਹੈ ਕਿਉਂਕਿ ਹੁਣ ਸਾਰੀਆਂ ਆਤਮਾਵਾਂ ਲੱਭਣਗੀਆਂ ਕਿ ਸੁਖ ਸ਼ਾਂਤੀ ਦੇ ਮਾਸਟਰ ਦਾਤਾ ਕਿੱਥੇ ਹਨ। ਤਾਂ ਜੇ ਤੁਹਾਡੇ ਕੋਲ ਸਰਵ ਸ਼ਕਤੀਆਂ ਦਾ ਸਟਾਕ ਹੋਵੇਗਾ ਤਾਂ ਤੇ ਸਭ ਨੂੰ ਸੰਤੁਸ਼ਟ ਕਰ ਸਕੋਗੇ। ਜਿਵੇਂ ਵਿਦੇਸ਼ ਵਿਚ ਇੱਕ ਹੀ ਸਟੋਰ ਵਿੱਚੋਂ ਹੀ ਸਭ ਚੀਜਾਂ ਮਿਲ ਜਾਂਦੀਆਂ ਹਨ ਇਵੇਂ ਤੁਹਾਨੂੰ ਹੁਣ ਬਣਨਾ ਹੈ। ਇਵੇਂ ਨਹੀਂ ਕਿ ਸਹਿਣ ਸ਼ਕਤੀ ਹੋਵੇ ਅਤੇ ਸਾਮਨਾ ਕਰਨ ਦੀ ਨਹੀਂ। ਸਰਵ ਸ਼ਕਤੀਆਂ ਦਾ ਸਟਾਕ ਚਾਹੀਦਾ ਹੈ ਤਾਂ ਹੀ ਸਫਲਤਾ ਮੂਰਤ ਬਣ ਸਕੋਗੇ।

ਸਲੋਗਨ:-
ਮਰਿਯਾਦਾਵਾਂ ਹੀ ਬ੍ਰਾਹਮਣ ਜੀਵਨ ਦੇ ਕਦਮ ਹਨ, ਕਦਮ ਤੇ ਕਦਮ ਰੱਖਣਾ ਮਤਲਬ ਮੰਜਿਲ ਦੇ ਨੇੜੇ ਪੁੱਜਣਾ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਅੱਜਕਲ ਕੋਈ - ਕੋਈ ਇੱਕ ਵਿਸ਼ੇਸ਼ ਭਾਸ਼ਾ ਵਰਤਦੇ ਹਨ ਕਿ ਸਾਡੇ ਤੋ ਅਸੱਤ ਵੇਖਿਆ ਨਹੀਂ ਜਾਂਦਾ, ਅਸੱਤ ਸੁਣਿਆ ਨਹੀਂ ਜਾਂਦਾ, ਇਸ ਲਈ ਅਸੱਤ ਨੂੰ ਵੇਖ, ਝੂਠ ਨੂੰ ਸੁਣਕੇ ਅੰਦਰ ਵਿਚ ਜੋਸ਼ ਆ ਜਾਂਦਾ ਹੈ। ਪਰ ਜੇਕਰ ਉਹ ਅਸੱਤ ਹੈ ਤਾਂ ਤੁਹਾਨੂੰ ਅਸੱਤ ਨੂੰ ਵੇਖਕੇ ਜੋਸ਼ ਆਉਂਦਾ ਹੈ ਤਾਂ ਉਹ ਜੋਸ਼ ਵੀ ਅਸੱਤ ਹੈ ਨਾ! ਅਸੱਤ ਨੂੰ ਖਤਮ ਕਰਨ ਦੇ ਲਈ ਖੁਦ ਵਿਚ ਸੱਤ ਦੀ ਸ਼ਕਤੀ ਧਾਰਨ ਕਰੋ।