10.03.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਸਭ ਤੋਂ
ਵੱਡੀ ਬਿਮਾਰੀ ਦੇਹ ਅਭਿਮਾਨ ਦੀ ਹੈ , ਇਸ ਨਾਲ ਹੀ ਡਾਊਨ ਫਾਲ ਹੋਇਆ ਹੈ , ਇਸਲਈ ਹੁਣ ਦੇਹੀ -
ਅਭਿਮਾਨੀ ਬਣੋ "
ਪ੍ਰਸ਼ਨ:-
ਤੁਸੀਂ ਬੱਚਿਆਂ
ਦੀ ਕਰਮਾਤੀਤ ਅਵਸਥਾ ਕਦੋਂ ਹੋਵੇਗੀ?
ਉੱਤਰ:-
ਜਦੋਂ ਯੋਗਬਲ
ਨਾਲ ਕਰਮਭੋਗ ਤੇ ਵਿਜਯ ਪ੍ਰਾਪਤ ਕਰੋਂਗੇ। ਪੂਰਾ - ਪੂਰਾ ਦੇਹੀ - ਅਭਿਮਾਨੀ ਬਣੋਂਗੇ। ਇਹ ਦੇਹ -
ਅਭਿਮਾਨ ਦਾ ਹੀ ਰੋਗ ਸਭ ਤੋਂ ਵੱਡਾ ਹੈ, ਇਸ ਨਾਲ ਦੁਨੀਆਂ ਪਤਿਤ ਹੋਈ ਹੈ। ਦੇਹੀ - ਅਭਿਮਾਨੀ ਬਣੋ
ਤਾਂ ਉਹ ਖੁਸ਼ੀ, ਉਹ ਨਸ਼ਾ ਰਹੇ, ਚਲਨ ਵੀ ਸੁਧਰੇ।
ਗੀਤ:-
ਰਾਤ ਕੇ ਰਾਹੀਂ
ਥੱਕ ਮਤ ਜਾਣਾ...
ਓਮ ਸ਼ਾਂਤੀ
ਰਾਹੀ ਦਾ ਅਰਥ ਤਾਂ ਬੱਚਿਆਂ ਨੇ ਸੁਣਿਆ। ਹੋਰ ਤਾਂ ਕੋਈ ਸਮਝਾ ਨਹੀਂ ਸਕਦੇ ਸਿਵਾਏ ਤੁਸੀਂ ਬ੍ਰਹਮਾ
ਮੁੱਖ ਵੰਸ਼ਾਵਲੀ ਬ੍ਰਾਹਮਣਾਂ ਦੇ। ਤੁਸੀਂ ਜੋ ਦੇਵੀ ਦੇਵਤਾ ਸੀ, ਸੀ ਤਾਂ ਮਨੁੱਖ ਪਰ ਤੁਹਾਡੀ ਸੀਰਤ
ਬਹੁਤ ਚੰਗੀ ਸੀ। ਤੁਸੀਂ ਸ੍ਰਵਗੁਣ ਸੰਪੰਨ, 16 ਕਲਾ ਸੰਪੂਰਨ ਸੀ। ਤੁਸੀਂ ਵਿਸ਼ਵ ਦੇ ਮਾਲਿਕ ਸੀ। ਹੀਰੇ
ਵਰਗੇ ਤੋਂ ਕੌਡੀ ਵਰਗੇ ਕਿਵੇਂ ਬਣੇ, ਇਹ ਕੋਈ ਮਨੁੱਖ ਨਹੀਂ ਜਾਣਦੇ ਹਨ। ਤੁਸੀਂ ਵੀ ਨੰਬਰਵਾਰ
ਪੁਰਸ਼ਾਰਥ ਅਨੁਸਾਰ ਪਲਟਾ ਖਾਇਆ ਹੈ (ਪਰਿਵਰਤਨ ਹੋਏ ਹੋ) ਹਾਲੇ ਤੁਸੀਂ ਦੇਵਤਾ ਬਣੇ ਨਹੀਂ ਹੋ।
ਰਿਜੁਵਨੇਟ ਹੋ ਰਹੇ ਹੋ। ਕੋਈ ਥੋੜਾ ਬਦਲੇ ਹਨ, ਕਿਸੇ ਦੀ 5 ਪ੍ਰਤੀਸ਼ਤ, ਕਿਸੇ ਦੀ 10 ਪ੍ਰਤੀਸ਼ਤ…
ਸੀਰਤ ਬਦਲਦੀ ਜਾਂਦੀ ਹੈ। ਦੁਨੀਆਂ ਨੂੰ ਇਹ ਪਤਾ ਨਹੀਂ ਭਾਰਤ ਹੀ ਹੈਵਿਨ ਸੀ, ਕਹਿੰਦੇ ਵੀ ਹਨ
ਕ੍ਰਾਈਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ ਭਾਰਤ ਵਿੱਚ ਦੇਵੀ - ਦੇਵਤਾ ਸਨ, ਉਨ੍ਹਾਂ ਵਿੱਚ ਇਵੇਂ ਦੇ
ਗੁਣ ਸਨ ਜੋ ਉਨ੍ਹਾਂਨੂੰ ਭਗਵਾਨ ਭਗਵਤੀ ਕਹਿੰਦੇ ਸੀ, ਹੁਣ ਤਾਂ ਉਹ ਗੁਣ ਹਨ ਨਹੀਂ। ਮਨੁੱਖ ਦੀ ਸਮਝ
ਵਿੱਚ ਨਹੀਂ ਆਉਂਦਾ, ਭਾਰਤ ਜੋ ਇਨਾਂ ਸ਼ਾਹੂਕਾਰ ਸੀ, ਉਨ੍ਹਾਂ ਦਾ ਫਿਰ ਡਾਊਨ ਫਾਲ ਕਿਵੇਂ ਹੋਇਆ। ਉਹ
ਵੀ ਬਾਪ ਹੀ ਬੈਠ ਸਮਝਾਉਂਦੇ ਹਨ। ਤੁਸੀਂ ਵੀ ਸਮਝਾ ਸਕਦੇ ਹੋ, ਜਿਨ੍ਹਾਂ ਦੀ ਸੂਰਤ ਸੁਧਰੀ ਹੈ। ਬਾਪ
ਕਹਿੰਦੇ ਹਨ ਬੱਚੇ ਤੁਸੀਂ ਦੇਵੀ - ਦੇਵਤਾ ਸੀ ਤਾਂ ਆਤਮ - ਅਭਿਮਾਨੀ ਸੀ ਫਿਰ ਜਦੋਂ ਰਾਵਣ ਰਾਜ ਸ਼ੁਰੂ
ਹੋਇਆ ਤਾਂ ਦੇਹ - ਅਭਿਮਾਨੀ ਬਣ ਪਏ ਹੋ। ਇਸ ਦੇਹ - ਅਭਿਮਾਨ ਦੀ ਸਭ ਤੋਂ ਵੱਡੀ ਬਿਮਾਰੀ ਤੁਹਾਨੂੰ
ਲੱਗ ਪਈ ਹੈ। ਸਤਿਯੁਗ ਵਿੱਚ ਤੁਸੀਂ ਆਤਮ - ਅਭਿਮਾਨੀ ਸੀ, ਬਹੁਤ ਸੁਖੀ ਸੀ, ਕਿਸਨੇ ਤੁਹਾਨੂੰ ਅਜਿਹਾ
ਬਣਾਇਆ? ਇਹ ਕੋਈ ਵੀ ਨਹੀਂ ਜਾਣਦੇ। ਬਾਪ ਬੈਠ ਸਮਝਾਉਂਦੇ ਹਨ ਤੁਹਾਡਾ ਡਾਊਨ ਫਾਲ ਕਿਉਂ ਹੋਇਆ। ਆਪਣੇ
ਧਰਮ ਨੂੰ ਭੁੱਲ ਗਏ ਹੋ। ਭਾਰਤ ਵਰਥ ਨਾਟ ਏ ਪੈਨੀ ਬਣ ਗਿਆ। ਉਨ੍ਹਾਂ ਦਾ ਮੂਲ ਕਾਰਨ ਕੀ ਹੈ? ਦੇਹ -
ਅਭਿਮਾਨ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਮਨੁੱਖ ਇਹ ਨਹੀਂ ਜਾਣਦੇ ਕਿ ਭਾਰਤ ਇਨਾਂ ਸ਼ਾਹੂਕਾਰ ਸੀ
ਫਿਰ ਗਰੀਬ ਕਿਵੇਂ ਬਣਿਆ, ਅਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਸੀ ਫਿਰ ਅਸੀਂ ਕਿਵੇਂ ਧਰਮ
ਭ੍ਰਿਸ਼ਟ, ਕਰਮ ਭ੍ਰਿਸ਼ਟ ਬਣੇਂ। ਬਾਪ ਸਮਝਾਉਂਦੇ ਹਨ, ਰਾਵਣ ਰਾਜ ਹੋਣ ਨਾਲ ਤੁਸੀਂ ਦੇਹ - ਅਭਿਮਾਨੀ
ਬਣੇ, ਤਾਂ ਤੁਹਾਡਾ ਇਹ ਹਾਲ ਹੋਣ ਲੱਗਾ। ਸੀੜੀ ਵੀ ਵਿਖਾਈ ਹੈ - ਕਿਵੇਂ ਡਾਊਨ ਫਾਲ ਹੋਇਆ, ਵਰਥ ਨਾਟ
ਏ ਪੈਨੀ ਦਾ ਵੀ ਮੁੱਖ ਕਾਰਨ ਦੇਹ - ਅਭਿਮਾਨ ਹੈ। ਇਹ ਵੀ ਬਾਪ ਬੈਠ ਸਮਝਾਉਂਦੇ ਹਨ। ਸ਼ਾਸਤਰਾਂ ਵਿੱਚ
ਕਲਪ ਦੀ ਆਯੂ ਲੱਖਾਂ ਵਰ੍ਹੇ ਲਿਖ ਦਿੱਤੀ ਹੈ। ਅਜਕਲ ਸਮਝਦਾਰ ਹਨ ਕ੍ਰਿਸ਼ਚਨ ਲੋਕੀ। ਉਹ ਵੀ ਕਹਿੰਦੇ
ਹਨ - ਕ੍ਰਾਈਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ ਪੈਰਾਡਾਇਜ ਸੀ, ਭਾਰਤਵਾਸੀ ਇਹ ਸਮਝ ਨਹੀਂ ਸਕਦੇ ਕਿ
ਪ੍ਰਾਚੀਨ ਭਾਰਤ ਹੀ ਸੀ ਜਿਸਨੂੰ ਸਵਰਗ, ਹੈਵਿਨ ਕਿਹਾ ਜਾਂਦਾ ਹੈ। ਅਜਕਲ ਤਾਂ ਭਾਰਤ ਦੀ ਹਿਸਟ੍ਰੀ -
ਜੋਗ੍ਰਾਫੀ ਨੂੰ ਜਾਣਦੇ ਹੀ ਨਹੀਂ ਹਨ, ਥੋੜ੍ਹੇ ਬੱਚਿਆਂ ਵਿੱਚ ਥੋੜ੍ਹਾ ਗਿਆਨ ਹੈ ਤਾਂ ਦੇਹ -
ਅਭਿਮਾਨ ਆ ਜਾਂਦਾ ਹੈ। ਸਮਝਦੇ ਹਨ ਸਾਡੇ ਜਿਹਾ ਕੋਈ ਹੈ ਨਹੀਂ। ਬਾਪ ਸਮਝਾਉਂਦੇ ਹਨ ਭਾਰਤ ਦੀ ਅਜਿਹੀ
ਦੁਰਦਸ਼ਾ ਕਿਉਂ ਹੋਈ? ਬਾਪੂ ਗਾਂਧੀ ਵੀ ਕਹਿੰਦੇ ਸਨ - ਪਤਿਤ - ਪਾਵਨ ਆਓ, ਆਕੇ ਰਾਮਰਾਜ ਸਥਾਪਨ ਕਰੋ।
ਆਤਮਾ ਨੂੰ ਜ਼ਰੂਰ ਕਦੇ ਬਾਪ ਤੋਂ ਸੁਖ ਮਿਲਿਆ ਹੈ, ਤਾਂ ਪਤਿਤ - ਪਾਵਨ ਨੂੰ ਯਾਦ ਕਰਦੇ ਹਨ।
ਬਾਪ ਸਮਝਾਉਂਦੇ ਹਨ ਸਾਡੇ
ਬੱਚੇ ਜੋ ਸ਼ੁਦ੍ਰ ਤੋਂ ਬਦਲ ਬ੍ਰਾਹਮਣ ਬਣਦੇ ਹਨ ਉਹ ਵੀ ਪੂਰਾ ਦੇਹੀ - ਅਭਿਮਾਨੀ ਨਹੀਂ ਬਣਦੇ ਹਨ। ਘੜੀ
- ਘੜੀ ਦੇਹ - ਅਭਿਮਾਨ ਵਿੱਚ ਆ ਜਾਂਦੇ ਹਨ। ਇਹ ਹੈ ਸਭਤੋਂ ਪੁਰਾਣਾ ਰੋਗ, ਜਿਸ ਨਾਲ ਇਹ ਹਾਲ ਹੋਇਆ
ਹੈ। ਦੇਹੀ - ਅਭਿਮਾਨੀ ਬਣਨ ਵਿੱਚ ਬਹੁਤ ਮਿਹਨਤ ਹੈ। ਜਿੰਨਾ ਦੇਹੀ - ਅਭਿਮਾਨੀ ਬਣੋਗੇ ਉਤਨਾ ਬਾਪ
ਨੂੰ ਯਾਦ ਕਰੋਂਗੇ। ਫਿਰ ਅਥਾਹ ਖੁਸ਼ੀ ਰਹਿਣੀ ਚਾਹੀਦੀ ਹੈ। ਗਾਇਆ ਜਾਂਦਾ ਹੈ - ਪਰਵਾਹ ਸੀ ਪਾਰਬ੍ਰਹਮ
ਵਿੱਚ ਰਹਿਣ ਵਾਲੇ ਪ੍ਰਮੇਸ਼ਵਰ ਦੀ ਉਹ ਮਿਲ ਗਿਆ, ਉਸ ਤੋਂ 21 ਜਨਮ ਦਾ ਵਰਸਾ ਮਿਲਦਾ ਹੈ। ਬਾਕੀ ਕੀ
ਚਾਹੀਦਾ। ਤੁਸੀਂ ਸਿਰ੍ਫ ਦੇਹੀ - ਅਭਿਮਾਨੀ ਬਣੋਂ, ਮਾਮੇਕਮ ਯਾਦ ਕਰੋ। ਭਾਵੇਂ ਗ੍ਰਹਿਸਥ ਵਿਵਹਾਰ
ਵਿੱਚ ਰਹੋ। ਸਾਰੀ ਦੁਨੀਆਂ ਦੇਹ - ਅਭਿਮਾਨ ਵਿੱਚ ਹੈ। ਭਾਰਤ ਜੋ ਇਨਾਂ ਉੱਚ ਸੀ ਉਸਦਾ ਡਾਊਨਫਾਲ
ਹੋਇਆ ਹੈ। ਹਿਸਟ੍ਰੀ - ਜੋਗ੍ਰਾਫੀ ਕੀ ਹੈ, ਇਹ ਕੋਈ ਦੱਸ ਨਹੀ ਸਕਦਾ। ਇਹ ਗੱਲਾਂ ਕਿਸੇ ਵੀ ਸ਼ਾਸਤਰਾਂ
ਵਿੱਚ ਨਹੀਂ ਹਨ। ਦੇਵਤੇ ਆਤਮ - ਅਭਿਮਾਨੀ ਸਨ। ਜਾਣਦੇ ਸਨ ਇੱਕ ਦੇਹ ਨੂੰ ਛੱਡ ਦੂਜੀ ਦੇਹ ਲੈਣੀ ਹੈ।
ਪਰਮਾਤਮ ਅਭਿਮਾਨੀ ਨਹੀਂ ਸਨ। ਤੁਸੀਂ ਜਿੰਨਾ ਬਾਪ ਨੂੰ ਯਾਦ ਕਰੋਗੇ, ਦੇਹੀ ਅਭਿਮਾਨੀ ਬਣੋਗੇ ਉਤਨਾ
ਮਿੱਠਾ ਬਣੋਗੇ। ਦੇਹ - ਅਭਿਮਾਨ ਵਿੱਚ ਆਉਣ ਨਾਲ ਲੜ੍ਹਨਾ - ਝਗੜ੍ਹਨਾ, ਬੰਦਰਪਨਾ ਆ ਜਾਂਦਾ ਹੈ, ਇਹ
ਬਾਪ ਸਮਝਾਉਂਦੇ ਹਨ। ਇਹ ਬਾਬਾ ਵੀ ਸਮਝ ਰਹੇ ਹਨ। ਬੱਚੇ ਦੇਹ - ਅਭਿਮਾਨ ਵਿੱਚ ਆਕੇ ਸ਼ਿਵਬਾਬਾ ਨੂੰ
ਭੁੱਲ ਜਾਂਦੇ ਹਨ। ਚੰਗੇ - ਚੰਗੇ ਬੱਚੇ ਦੇਹ ਅਭਿਮਾਨ ਵਿੱਚ ਰਹਿੰਦੇ ਹਨ। ਦੇਹੀ ਅਭਿਮਾਨੀ ਬਣਦੇ ਹੀ
ਨਹੀਂ ਹਨ। ਤੁਸੀਂ ਕਿਸੇ ਨੂੰ ਵੀ ਇਹ ਬੇਹੱਦ ਦੀ ਹਿਸਟ੍ਰੀ ਜੋਗ੍ਰਾਫੀ ਸਮਝਾ ਸਕਦੇ ਹੋ। ਬਰੋਬਰ
ਸੂਰਜਵੰਸ਼ੀ ਚੰਦ੍ਰਵੰਸ਼ੀ ਰਾਜਧਾਨੀ ਸੀ। ਡਰਾਮੇ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਭਾਰਤ ਜੋ ਇਤਨਾ
ਡਿੱਗਿਆ, ਡਾਊਨਫਾਲ ਦੀ ਜੜ੍ਹ ਹੈ ਦੇਹ - ਅਭਿਮਾਨ। ਬੱਚਿਆਂ ਵਿੱਚ ਦੇਹ - ਅਭਿਮਾਨ ਆ ਜਾਂਦਾ ਹੈ। ਇਹ
ਨਹੀਂ ਸਮਝਦੇ ਕੀ ਸਾਨੂੰ ਡਾਇਰੈਕਸ਼ਨ ਕੌਣ ਦਿੰਦੇ ਹਨ। ਹਮੇਸ਼ਾਂ ਸਮਝੋ - ਸ਼ਿਵਬਾਬਾ ਕਹਿੰਦੇ ਹਨ।
ਸ਼ਿਵਬਾਬਾ ਨੂੰ ਯਾਦ ਨਾ ਕਰਨ ਨਾਲ ਹੀ ਦੇਹ - ਅਭਿਮਾਨ ਵਿੱਚ ਆ ਜਾਂਦੇ ਹਨ। ਸਾਰੀ ਦੁਨੀਆਂ ਦੇਹੀ -
ਅਭਿਮਾਨੀ ਬਣ ਗਈ ਹੈ ਤਾਂ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ, ਆਪਣੇ ਨੂੰ ਆਤਮਾ ਸਮਝੋ। ਆਤਮਾ ਇਸ
ਦੇਹ ਦਵਾਰਾ ਸੁਣਦੀ ਹੈ, ਪਾਰਟ ਵਜਾਉਂਦੀ ਹੈ। ਬਾਪ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ। ਭਾਵੇਂ
ਭਾਸ਼ਣ ਤਾਂ ਬਹੁਤ ਚੰਗਾ ਕਰ ਲੈਂਦੇ ਹਨ ਪਰ ਚਲਨ ਵੀ ਤੇ ਚੰਗੀ ਚਾਹੀਦੀ ਹੈ। ਦੇਹ - ਅਭਿਮਾਨ ਹੋਣ ਨਾਲ
ਫੇਲ੍ਹ ਹੋ ਜਾਂਦੇ ਹਨ। ਉਹ ਖੁਸ਼ੀ ਜਾਂ ਨਸ਼ਾ ਨਹੀਂ ਰਹਿੰਦਾ ਹੈ। ਫਿਰ ਬਹੁਤ ਵਿਕਰਮ ਵੀ ਉਨ੍ਹਾਂ ਤੋਂ
ਹੁੰਦੇਂ ਹਨ, ਜਿਸ ਕਾਰਨ ਵੱਡੇ ਡੰਡ ਦੇ ਭਾਗੀ ਬਣ ਜਾਂਦੇ ਹਨ। ਦੇਹ - ਅਭਿਮਾਨੀ ਬਣਨ ਨਾਲ ਬਹੁਤ
ਨੁਕਸਾਨ ਪਾਉਂਦੇ ਹਨ। ਬਹੁਤ ਸਜਾ ਖਾਣੀ ਪੈਂਦੀ ਹੈ। ਬਾਪ ਕਹਿੰਦੇ ਹਨ ਇਹ ਗੌਡਲੀ ਵਰਲਡ ਗੌਰਮਿੰਟ ਹੈ
ਨਾ। ਮੁਝ ਗੌਡ ਦੀ ਗੌਰਮਿੰਟ ਦਾ ਰਾਈਟ ਹੈਂਡ ਹੈ ਧਰਮਰਾਜ। ਤੁਸੀਂ ਚੰਗੇ ਕਰਮ ਕਰਦੇ ਹੋ ਤਾਂ ਉਨ੍ਹਾਂ
ਦਾ ਫਲ ਚੰਗਾ ਮਿਲਦਾ ਹੈ। ਬੁਰੇ ਕਰਮ ਕਰਦੇ ਹੋ ਤਾਂ ਉਨ੍ਹਾਂ ਦੀ ਸਜਾ ਖਾਂਦੇ ਹੋ। ਸਾਰੇ ਗਰਭ ਜੇਲ੍ਹ
ਵਿੱਚ ਸਜ਼ਾਵਾਂ ਖਾਂਦੇ ਹਨ। ਉਸ ਤੇ ਵੀ ਇੱਕ ਕਹਾਣੀ ਹੈ। ਇਹ ਸਭ ਗੱਲਾਂ ਇਸ ਵਕਤ ਦੀਆਂ ਹਨ। ਮਹਿਮਾ
ਇੱਕ ਬਾਪ ਦੀ ਹੈ। ਦੂਜੇ ਕਿਸੇ ਦੀ ਮਹਿਮਾ ਹੈ ਨਹੀਂ ਇਸ ਲਈ ਲਿਖਿਆ ਜਾਂਦਾ ਹੈ ਤ੍ਰਿਮੂਰਤੀ ਸ਼ਿਵ
ਜਯੰਤੀ ਵਰਥ ਡਾਇਮੰਡ। ਬਾਕੀ ਸਭ ਹਨ ਵਰਥ ਕੌਡੀ। ਸਿਵਾਏ ਸ਼ਿਵਬਾਬਾ ਦੇ ਪਾਵਨ ਕੋਈ ਬਣਾ ਨਹੀਂ ਸਕਦਾ।
ਪਾਵਨ ਬਣਦੇ ਹਨ ਫਿਰ ਰਾਵਣ ਪਤਿਤ ਬਨਾਉਂਦੇ ਹਨ। ਜਿਸ ਕਾਰਨ ਸਾਰੇ ਦੇਹੀ - ਅਭਿਮਾਨੀ ਬਣ ਪਏ ਹਨ।
ਹੁਣ ਤੁਸੀਂ ਦੇਹੀ - ਅਭਿਮਾਨੀ ਬਣਦੇ ਹੋ। ਇਹ ਦੇਹੀ - ਅਭਿਮਾਨੀ ਅਵਸਥਾ 21 ਜਨਮ ਚਲਦੀ ਹੈ। ਤਾਂ
ਬਲਿਹਾਰੀ ਇੱਕ ਦੀ ਗਾਈ ਜਾਂਦੀ ਹੈ। ਭਾਰਤ ਨੂੰ ਸਵਰਗ ਬਨਾਉਣ ਵਾਲਾ ਸ਼ਿਵਬਾਬਾ ਹੈ, ਇਹ ਕਿਸੇ ਨੂੰ ਪਤਾ
ਨਹੀਂ ਹੈ ਕਿ ਸ਼ਿਵਬਾਬਾ ਕਦੋਂ ਆਇਆ, ਉਨ੍ਹਾਂ ਦੀ ਹਿਸਟ੍ਰੀ ਤਾਂ ਪਹਿਲੇ - ਪਹਿਲੇ ਚਾਹੀਦੀ ਹੈ। ਸ਼ਿਵ
ਕਿਹਾ ਹੀ ਜਾਂਦਾ ਹੈ ਪਰਮਪਿਤਾ ਪਰਮਾਤਮਾ ਨੂੰ।
ਤੁਸੀਂ ਜਾਣਦੇ ਹੋ ਦੇਹ -
ਅਭਿਮਾਨ ਦੇ ਕਾਰਨ ਡਾਊਨਫਾਲ ਹੁੰਦਾ ਹੈ। ਅਜਿਹਾ ਹੋਵੇ ਤਾਂ ਤੇ ਬਾਪ ਆਉਣ ਰਾਈਜ਼ ਕਰਨ। ਰਾਈਜ਼ ਅਤੇ
ਫਾਲ, ਦਿਨ ਅਤੇ ਰਾਤ, ਗਿਆਨ ਸੂਰਜ਼ ਪ੍ਰਗਟਿਆ, ਅਗਿਆਨ ਹਨ੍ਹੇਰ ਵਿਨਾਸ਼। ਸਭ ਤੋਂ ਜ਼ਿਆਦਾ ਅਗਿਆਨ ਹੈ
ਇਹ ਦੇਹ - ਅਭਿਮਾਨ ਦਾ। ਆਤਮਾ ਦਾ ਤੇ ਕਿਸੇ ਨੂੰ ਪਤਾ ਨਹੀਂ ਹੈ। ਆਤਮਾ ਸੋ ਪਰਮਾਤਮਾ ਕਹਿ ਦਿੰਦੇ
ਹਨ ਤਾਂ ਕਿੰਨੇਂ ਪਾਪਆਤਮਾ ਹੋ ਗਏ ਹਨ ਇਸਲਈ ਡਾਊਨਫਾਲ ਹੋਇਆ ਹੈ। 84 ਜਨਮ ਲਏ ਹਨ, ਪੌੜ੍ਹੀ ਹੇਠਾਂ
ਉੱਤਰਦੇ ਆਏ ਹਨ। ਇਹ ਖੇਡ ਬਣਿਆ ਹੋਇਆ ਹੈ। ਇਹ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਤੁਸੀਂ ਬੱਚੇ ਜਾਣਦੇ
ਹੋ ਹੋਰ ਕੋਈ ਨਹੀਂ ਜਾਣਦੇ। ਵਿਸ਼ਵ ਦਾ ਡਾਊਨਫਾਲ ਕਿਵੇਂ ਹੋਇਆ। ਉਹ ਤਾਂ ਸਮਝਦੇ ਹਨ ਕਿ ਸਾਇੰਸ ਨਾਲ
ਬਹੁਤ ਤਰੱਕੀ ਹੋਈ ਹੈ। ਇਹ ਨਹੀਂ ਸਮਝਦੇ ਕਿ ਦੁਨੀਆ ਹੋਰ ਵੀ ਪਤਿਤ ਨਰਕ ਬਣ ਗਈ ਹੈ। ਦੇਹ - ਅਭਿਮਾਨ
ਬਹੁਤ ਹੈ। ਬਾਪ ਕਹਿੰਦੇ ਹਨ ਹੁਣ ਤੁਹਾਨੂੰ ਦੇਹੀ - ਅਭਿਮਾਨੀ ਬਣਨਾ ਹੈ। ਚੰਗੇ - ਚੰਗੇ ਮਹਾਂਰਥੀ
ਢੇਰ ਹਨ। ਗਿਆਨ ਬਹੁਤ ਚੰਗਾ ਸੁਣਾਉਂਦੇ ਹਨ ਪਰੰਤੂ ਦੇਹ - ਅਭਿਮਾਨ ਪੂਰਾ ਹਟਿਆ ਨਹੀਂ ਹੈ। ਦੇਹ -
ਅਭਿਮਾਨ ਦੇ ਕਾਰਨ ਕਿਸੇ ਵਿੱਚ ਕ੍ਰੋਧ ਦਾ ਅੰਸ਼, ਕਿਸੇ ਵਿੱਚ ਮੋਹ ਦਾ ਅੰਸ਼, ਕੁਝ ਨਾ ਕੁਝ ਹੈ। ਸੀਰਤ
ਸੁਧਰਨੀ ਚਾਹੀਦੀ ਹੈ ਨਾ। ਬਹੁਤ - ਬਹੁਤ ਮਿੱਠਾ ਬਣਨਾ ਚਾਹੀਦਾ ਹੈ। ਤਾਂ ਮਿਸਾਲ ਦਿੰਦੇ ਹਨ - ਸ਼ੇਰ
ਬੱਕਰੀ ਇਕੱਠੇ ਜਲ ਪੀਂਦੇ ਹਨ। ਉੱਥੇ ਅਜਿਹੇ ਦੁਖ ਦੇਣ ਵਾਲੇ ਜਾਨਵਰ ਵੀ ਹੁੰਦੇਂ ਨਹੀਂ। ਇਨ੍ਹਾਂ
ਗੱਲਾਂ ਨੂੰ ਵੀ ਮੁਸ਼ਕਿਲ ਕੋਈ ਸਮਝਦੇ ਹਨ। ਨੰਬਰਵਾਰ ਸਮਝਣ ਵਾਲੇ ਹਨ। ਕਰਮਭੋਗ ਨਿਕਲ ਜਾਣ, ਕਰਮਾਤੀਤ
ਅਵਸਥਾ ਹੋ ਜਾਵੇ, ਇਹ ਮੁਸ਼ਕਿਲ ਹੁੰਦੀ ਹੈ। ਬਹੁਤ ਦੇਹ - ਅਭਿਮਾਨ ਵਿੱਚ ਆਉਂਦੇ ਹਨ। ਪਤਾ ਨਹੀਂ
ਪੈਂਦਾ ਹੈ - ਸਾਨੂੰ ਇਹ ਮਤ ਕੌਣ ਦਿੰਦੇ ਹਨ। ਸ਼੍ਰੀਮਤ, ਸ਼੍ਰੀਕ੍ਰਿਸ਼ਨ ਦੇ ਦਵਾਰਾ ਕਿਵੇਂ ਮਿਲੇਗੀ।
ਸ਼ਿਵਬਾਬਾ ਕਹਿੰਦੇ ਹਨ ਕਿ ਇਨਾਂ ਦੇ ਬਿਨਾਂ ਸ਼੍ਰੀਮਤ ਕਿਵੇਂ ਦੇਵਾਂਗਾ। ਸਥਾਈ ਰਥ ਸਾਡਾ ਇਹ ਹੈ। ਦੇਹ
- ਅਭਿਮਾਨ ਵਿੱਚ ਆਕੇ ਉਲਟੇ - ਸੁਲਟੇ ਕੰਮ ਕਰਕੇ ਮੁਫ਼ਤ ਆਪਣੀ ਬਰਬਾਦੀ ਨਾ ਕਰੋ। ਨਹੀਂ ਤਾਂ ਨਤੀਜਾ
ਕੀ ਹੋਵੇਗਾ! ਬਹੁਤ ਘੱਟ ਪਦਵੀ ਪਾਓਗੇ। ਪੜ੍ਹੇ ਦੇ ਅੱਗੇ ਅਨਪੜ੍ਹ ਭਰੀ ਢੋਣਗੇ। ਬਹੁਤ ਕਹਿੰਦੇ ਹਨ
ਭਾਰਤ ਦੀ ਹਿਸਟ੍ਰੀ - ਜੋਗ੍ਰਾਫੀ ਜੋ ਫੁਲ ਹੋਣੀ ਚਾਹੀਦੀ ਹੈ ਸੋ ਨਹੀਂ ਹੈ। ਤਾਂ ਉਨਾਂ ਨੂੰ ਸਮਝਾਉਣਾ
ਪਵੇ। ਤੁਹਾਡੇ ਸਿਵਾਏ ਤਾਂ ਕੋਈ ਸਮਝਾ ਨਹੀਂ ਸਕਦਾ। ਪਰੰਤੂ ਦੇਹੀ - ਅਭਿਮਾਨੀ ਸਥਿਤੀ ਚਾਹੀਦੀ ਹੈ,
ਉਹ ਹੀ ਉੱਚ ਪਦਵੀ ਪਾ ਸਕਦੇ ਹਨ। ਹਾਲੇ ਤਾਂ ਕਰਮਤੀਤ ਅਵਸਥਾ ਕਿਸੇ ਦੀ ਹੋਈ ਨਹੀਂ ਹੈ। ਇਨ੍ਹਾਂ ਦੇ
(ਬਾਬਾ ਦੇ) ਉੱਪਰ ਤਾਂ ਬਹੁਤ ਝੰਝਟ ਹਨ। ਕਿੰਨੀ ਫਿਕਰਾਤ ਰਹਿੰਦੀ ਹੈ। ਭਾਵੇਂ ਸਮਝਦੇ ਹਨ ਕਿ ਸਭ
ਡਰਾਮਾ ਅਨੁਸਾਰ ਹੁੰਦਾ ਹੈ। ਫਿਰ ਵੀ ਸਮਝਾਉਣ ਦੇ ਲਈ ਯੁਕਤੀਆਂ ਤਾਂ ਰਚਨੀ ਹੁੰਦੀ ਹੈ ਨਾ ਇਸਲਈ ਬਾਬਾ
ਕਹਿੰਦੇ ਹਨ ਤੁਸੀਂ ਜਾਸਤੀ ਦੇਹੀ - ਅਭਿਮਾਨੀ ਬਣ ਸਕਦੇ ਹੋ। ਤੁਹਾਡੇ ਉੱਪਰ ਕੋਈ ਬੋਝਾ ਨਹੀਂ ਹੈ।
ਬਾਪ ਤੇ ਤਾਂ ਬੋਝਾ ਹੈ। ਹੈਡ ਤੇ ਇਹ ਹਨ ਨਾ - ਪ੍ਰਜਾਪਿਤਾ ਬ੍ਰਹਮਾ। ਪਰੰਤੂ ਇਹ ਕਿਸੇ ਨੂੰ ਪਤਾ ਨਹੀਂ
ਹੈ ਕਿ ਇੰਨ੍ਹਾਂ ਵਿੱਚ ਸ਼ਿਵਬਾਬਾ ਬੈਠੇ ਹਨ। ਤੁਹਾਡੇ ਵਿੱਚ ਵੀ ਕੋਈ ਮੁਸ਼ਕਿਲ ਇਸ ਨਿਸ਼ਚੇ ਵਿੱਚ
ਰਹਿੰਦੇ ਹਨ। ਤਾਂ ਇਹ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਜਾਣਨੀ ਚਾਹੀਦੀ ਹੈ ਨਾ। ਭਾਰਤ ਵਿੱਚ ਸਵਰਗ
ਕਦੋਂ ਸੀ, ਫਿਰ ਕਿੱਥੇ ਗਿਆ? ਕਿਵੇਂ ਡਾਊਨਫਾਲ ਹੋਇਆ? ਇਹ ਕਿਸੇ ਨੂੰ ਪਤਾ ਨਹੀਂ ਹੈ। ਜਦੋਂ ਤੱਕ
ਤੁਸੀਂ ਨਹੀਂ ਸਮਝਾਵੋ ਉਦੋਂ ਤੱਕ ਕੋਈ ਸਮਝ ਨਾ ਸਕੇ ਇਸਲਈ ਬਾਬਾ ਡਾਇਰੈਸ਼ਨ ਦਿੰਦੇ ਹਨ। ਲਿਖਾ -
ਪੜ੍ਹੀ ਕਰੋ ਤਾਂ ਸਕੂਲਾਂ ਵਿੱਚ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਦੱਸਣੀ ਚਾਹੀਦੀ ਹੈ। ਡਾਊਨਫਾਲ ਤੇ
ਭਾਸ਼ਣ ਕਰਨਾ ਚਾਹੀਦਾ ਹੈ। ਭਾਰਤ ਹੀਰੇ ਵਰਗਾ ਸੀ ਉਹ ਫਿਰ ਕੌਡੀ ਵਰਗਾ ਕਿਵੇਂ ਬਣਿਆ? ਕਿੰਨੇ ਵਰ੍ਹੇ
ਲੱਗੇ? ਅਸੀਂ ਸਮਝਾਉਂਦੇ ਹਾਂ। ਅਜਿਹੇ ਪਰਚੇ ਐਰੋਪਲੇਨ ਦਵਾਰਾ ਸੁੱਟ ਸਕਦੇ ਹੋ। ਸਮਝਾਉਣ ਵਾਲਾ ਬਹੁਤ
ਹੁਸ਼ਿਆਰ ਚਾਹੀਦਾ ਹੈ। ਗੌਰਮਿੰਟ ਚਾਹੁੰਦੀ ਹੈ ਤਾਂ ਗੌਰਮਿੰਟ ਦਾ ਹੀ ਹਾਲ ਵਿਗਿਆਨ ਭਵਨ, ਜੋ ਦਿੱਲੀ
ਵਿੱਚ ਹੈ ਉੱਥੇ ਸਭਨੂੰ ਬੁਲਾਉਣਾ ਚਾਹੀਦਾ ਹੈ। ਅਖ਼ਬਾਰ ਵਿੱਚ ਵੀ ਪਾਇਆ ਜਾਵੇ। ਕਾਰਡ ਵੀ ਸਭਨੂੰ ਭੇਜ
ਦੇਵੋ। ਅਸੀਂ ਤੁਹਾਨੂੰ ਸਾਰੇ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਆਦਿ ਤੋਂ ਅੰਤ ਤੱਕ ਸਮਝਾਉਂਦੇ ਹਾਂ।
ਆਪੇ ਹੀ ਆਉਣਗੇ, ਜਾਣਗੇ। ਪੈਸੇ ਦੀ ਤਾਂ ਗੱਲ ਹੀ ਨਹੀਂ ਹੈ। ਸਮਝੋ ਸਾਨੂੰ ਕੋਈ ਮਿਲਿਆ, ਪ੍ਰੇਜੇਂਟ
(ਭੇਂਟ) ਕਰਦੇ ਹਨ ਤਾਂ ਅਸੀਂ ਲੈ ਨਹੀਂ ਸਕਦੇ ਹਾਂ। ਸਰਵਿਸ ਕਰਨ ਦੇ ਲਈ ਕੰਮ ਵਿੱਚ ਲਿਆਵਾਂਗੇ, ਬਾਕੀ
ਅਸੀਂ ਲੈ ਨਹੀਂ ਸਕਦੇ। ਬਾਪ ਕਹਿੰਦੇ ਹਨ ਮੈਂ ਤੁਹਾਡੇ ਤੋਂ ਦਾਨ ਲੈਕੇ ਕੀ ਕਰਾਂਗਾ ਜੋ ਫਿਰ ਭਰਕੇ
ਦੇਣਾ ਪਵੇ। ਮੈਂ ਪੱਕਾ ਸਰਾਫ ਹਾਂ। ਅੱਛਾ-
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਦੇਹ -
ਅਭਿਮਾਨ ਵਿੱਚ ਆਕੇ ਕੋਈ ਵੀ ਉਲਟਾ - ਸੁਲਟਾ ਕੰਮ ਨਹੀਂ ਕਰਨਾ ਹੈ। ਦੇਹੀ - ਅਭਿਮਾਨੀ ਬਣਨ ਦਾ ਪੂਰਾ
- ਪੂਰਾ ਪੁਰਸ਼ਾਰਥ ਕਰਨਾ ਹੈ। ਆਪਣੀ ਸੀਰਤ ( ਚਲਣ) ਸੁਧਾਰਦੇ ਰਹਿਣਾ ਹੈ।
2 ਬਹੁਤ - ਬਹੁਤ ਮਿੱਠਾ,
ਸ਼ੀਤਲ ਬਣਨਾ ਹੈ। ਅੰਦਰ ਵਿੱਚ ਕ੍ਰੋਧ ਮੋਹ ਦਾ ਜੋ ਭੂਤ ਹੈ, ਉਸਨੂੰ ਕੱਡ ਦੇਣਾ ਹੈ।
ਵਰਦਾਨ:-
ਰਿਗਾਰਡ ਦੇਣ ਦਾ ਰਿਕਾਰਡ ਠੀਕ ਰੱਖ , ਖੁਸ਼ੀ ਦਾ ਮਹਾਦਾਨ ਕਰਨ ਵਾਲੇ ਪੁੰਨ ਆਤਮਾ ਭਵ।
ਵਰਤਮਾਨ ਸਮੇਂ ਚਾਰੋਂ
ਪਾਸੇ ਰਿਗਾਰਡ ਦੇਣ ਦਾ ਰਿਕਾਰਡ ਠੀਕ ਕਰਨ ਦੀ ਲੋੜ ਹੈ। ਇਹ ਹੀ ਰਿਕਾਰਡ ਫਿਰ ਚਾਰੋਂ ਪਾਸੇ ਵੱਜੇਗਾ।
ਰਿਗਾਰਡ ਦੇਣਾ ਅਤੇ ਰਿਗਾਰਡ ਲੈਣਾ ਛੋਟਿਆਂ ਨੂੰ ਵੀ ਰਿਗਾਰਡ ਦਵੋ, ਵੱਡਿਆਂ ਨੂੰ ਵੀ ਰਿਗਾਰਡ ਦਵੋ।
ਇਹ ਰਿਗਾਰਡ ਦਾ ਰਿਕਾਰਡ ਹੁਣ ਨਿਕਲਣਾ ਚਾਹੀਦਾ ਹੈ, ਤਾਂ ਖੁਸ਼ੀ ਦਾ ਦਾਨ ਕਰਨ ਵਾਲੇ ਮਹਾਦਾਨੀ ਪੁੰਨ
ਆਤਮਾ ਬਣੋਗੇ। ਕਿਸੇ ਨੂੰ ਰਿਗਾਰਡ ਦੇਕੇ ਖੁਸ਼ ਕਰ ਦੇਣਾ - ਇਹ ਵੱਡੇ ਤੋਂ ਵੱਡਾ ਪੁੰਨ ਦਾ ਕੰਮ ਹੈ,
ਸੇਵਾ ਹੈ।
ਸਲੋਗਨ:-
ਹਰ ਘੜੀ ਨੂੰ
ਅੰਤਿਮ ਘੜੀ ਸਮਝਕੇ ਚੱਲੋ ਤਾਂ ਐਵਰੇਡੀ ਰਹੋਗੇ।
ਮਤੇਸ਼ਵਰੀ ਜੀ ਦੇ ਅਨਮੋਲ
ਮਹਾਵਾਕਿਆ
1) ਤਮੋਗੁਣੀ
ਮਾਇਆ ਦਾ ਵਿਸਤਾਰ :-
ਸਤੋਗੁਣੀ, ਰਜੋਗੁਣੀ, ਤਮੋਗੁਣੀ ਇਹ ਤਿੰਨ ਸ਼ਬਦ ਕਹਿੰਦੇ ਹਨ ਇਸਨੂੰ ਪੂਰੀ ਤਰ੍ਹਾਂ ਸਮਝਣਾ ਜਰੂਰੀ
ਹੈ। ਮਨੁੱਖ ਸਮਝਦੇ ਹਨ ਇਹ ਤਿੰਨੋਂ ਗੁਣ ਇਕੱਠੇ ਚਲਦੇ ਰਹਿੰਦੇ ਹਨ, ਪਰੰਤੂ ਵਿਵੇਕ ਕੀ ਕਹਿੰਦਾ ਹੈ
- ਕੀ ਇਹ ਤਿੰਨੋਂ ਗੁਣ ਇਕੱਠੇ ਚਲੇ ਆਉਂਦੇ ਹਨ ਜਾਂ ਤਿੰਨੋਂ ਗੁਣਾਂ ਦਾ ਪਾਰਟ ਵੱਖ - ਵੱਖ ਯੁੱਗਾਂ
ਵਿੱਚ ਹੁੰਦਾ ਹੈ? ਵਿਵੇਕ ਤਾਂ ਇਵੇਂ ਹੀ ਕਹਿੰਦਾ ਹੈ ਕਿ ਇਹ ਤਿੰਨੋਂ ਗੁਣ ਇਕੱਠੇ ਨਹੀਂ ਚੱਲਦੇ ਜਦੋਂ
ਸਤਿਯੁਗ ਹੈ ਤਾਂ ਸਤੋਗੁਣ, ਦਵਾਪਰ ਹੈ ਤਾਂ ਰਜੋਗੁਣ ਹੈ, ਕਲਯੁਗ ਹੈ ਤਾਂ ਤਮੋਗੁਣ ਹੈ। ਜਦੋਂ ਸਤੋ
ਹੈ ਤਾਂ ਤਮੋ, ਰਜੋ ਨਹੀਂ, ਜਦੋਂ ਰਜੋ ਹੈ ਤਾਂ ਫਿਰ ਸਤੋਗੁਣ ਨਹੀਂ ਹੈ। ਇਹ ਮਨੁੱਖ ਤਾਂ ਇਵੇਂ ਹੀ
ਸਮਝ ਕੇ ਬੈਠੇ ਹਨ ਕਿ ਇਹ ਤਿੰਨੋਂ ਗੁਣ ਇਕੱਠੇ ਚਲਦੇ ਆਉਂਦੇ ਹਨ। ਇਹ ਗੱਲ ਕਹਿਣਾ ਸਰਾਸਰ ਭੁੱਲ ਹੈ,
ਉਹ ਸਮਝਦੇ ਹਨ ਜਦੋਂ ਮਨੁੱਖ ਸੱਚ ਬੋਲਦੇ ਹਨ, ਪਾਪ ਕਰਮ ਨਹੀਂ ਕਰਦੇ ਹਨ ਤਾਂ ਉਹ ਸਤੋਗੁਣੀ ਹੁੰਦੇਂ
ਹਨ ਪ੍ਰੰਤੂ ਵਿਵੇਕ ਕਹਿੰਦਾ ਹੈ ਜਦੋਂ ਅਸੀਂ ਕਹਿੰਦੇ ਹਾਂ ਸਤੋਗੁਣ, ਤਾਂ ਇਸ ਸਤੋਗੁਣ ਦਾ ਮਤਲਬ ਹੈ
ਸੰਪੂਰਨ ਸੁਖ ਗੋਇਆ ਸਾਰੀ ਸ੍ਰਿਸ਼ਟੀ ਸਤੋਗੁਣੀ ਹੈ। ਬਾਕੀ ਇਵੇਂ ਨਹੀਂ ਕਹਾਂਗੇ ਕਿ ਜੋ ਸੱਚ ਬੋਲਦਾ
ਹੈ ਉਹ ਸਤੋਗੁਣੀ ਹੈ ਅਤੇ ਜੋ ਝੂਠ ਬੋਲਦਾ ਹੈ ਉਹ ਕਲਯੁਗੀ ਤਮੋਗੁਣੀ ਹੈ, ਇੰਝ ਹੀ ਦੁਨੀਆਂ ਚਲਦੀ
ਆਉਂਦੀ ਹੈ। ਹੁਣ ਜਦੋਂ ਅਸੀਂ ਸਤਿਯੁਗ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਹੈ ਸਾਰੀ ਸ੍ਰਿਸ਼ਟੀ ਤੇ
ਸਤੋਗੁਣ ਸਤੋਪ੍ਰਧਾਨ ਚਾਹੀਦਾ ਹੈ। ਹਾਂ ਕਿਸੇ ਵੇਲੇ ਅਜਿਹਾ ਸਤਿਯੁਗ ਸੀ ਜਿੱਥੇ ਸਾਰਾ ਸੰਸਾਰ
ਸਤੋਗੁਣੀ ਸੀ। ਹੁਣ ਉਹ ਸਤਿਯੁਗ ਨਹੀਂ ਹੈ, ਹੁਣ ਤਾਂ ਹੈ ਕਲਯੁਗੀ ਦੁਨੀਆਂ ਗੋਇਆ ਸਾਰੀ ਸ੍ਰਿਸ਼ਟੀ ਤੇ
ਤਮੋਪ੍ਰਧਾਨਤਾ ਦਾ ਰਾਜ ਹੈ। ਇਸ ਤਮੋਗੁਣੀ ਸਮੇਂ ਤੇ ਫਿਰ ਸਤਿਯੁਗ ਕਿਥੋਂ ਆਇਆ! ਹੁਣ ਹੈ ਘੋਰ
ਹਨ੍ਹੇਰਾ ਜਿਸਨੂੰ ਬ੍ਰਹਮਾ ਦੀ ਰਾਤ ਕਹਿੰਦੇ ਹਨ। ਬ੍ਰਹਮਾ ਦਾ ਦਿਨ ਹੈ ਸਤਿਯੁਗ ਅਤੇ ਬ੍ਰਹਮਾ ਦੀ
ਰਾਤ ਹੈ ਕਲਯੁਗ, ਤਾਂ ਸਾਨੂੰ ਦੋਵਾਂ ਨੂੰ ਮਿਲਾ ਨਹੀਂ ਸਕਦੇ।
2) ਕਲਯੁਗੀ ਅਸਾਰ ਸੰਸਾਰ
ਤੋਂ ਸਤਿਯੁਗੀ ਸਾਰ ਵਾਲੀ ਦੁਨੀਆਂ ਵਿੱਚ ਲੈ ਚਲਣਾ , ਇੱਕ ਪਰਮਾਤਮਾ ਦਾ ਹੀ ਕੰਮ ਹੈ - ਇਸ ਨੂੰ
ਕਲਯੁਗੀ ਅਸਾਰ ਸੰਸਾਰ ਕਿਉਂ ਕਹਿੰਦੇ ਹਨ? ਕਿਉਂਕਿ ਇਸ ਦੁਨੀਆਂ ਵਿੱਚ ਕੋਈ ਸਾਰ ਨਹੀਂ ਹੈ ਮਤਲਬ ਕੋਈ
ਵੀ ਵਸਤੂ ਵਿੱਚ ਉਹ ਤਾਕਤ ਨਹੀਂ ਰਹੀ ਮਤਲਬ ਸੁਖ ਸ਼ਾਂਤੀ ਪਵਿਤ੍ਰਤਾ ਨਹੀਂ ਹੈ, ਜੋ ਇਸ ਸ੍ਰਿਸ਼ਟੀ ਤੇ
ਕਿਸੇ ਸਮੇਂ ਸੁਖ ਸ਼ਾਂਤੀ ਪਵਿਤ੍ਰਤਾ ਸੀ। ਹੁਣ ਉਹ ਤਾਕਤ ਨਹੀਂ ਹੈ ਕਿਉਂਕਿ ਇਸ ਸ੍ਰਿਸ਼ਟੀ ਵਿੱਚ 5
ਭੂਤਾਂ ਦੀ ਪ੍ਰਵੇਸ਼ਤਾ ਹੈ ਇਸਲਈ ਹੀ ਇਸ ਸ੍ਰਿਸ਼ਟੀ ਨੂੰ ਡਰ ਦਾ ਸਾਗਰ ਮਤਲਬ ਕਰਮਬੰਧਨ ਦਾ ਸਾਗਰ
ਕਹਿੰਦੇ ਹਨ ਇਸਲਈ ਹੀ ਮਨੁੱਖ ਦੁਖੀ ਹੋ ਪਰਮਾਤਮਾ ਨੂੰ ਪੁਕਾਰ ਰਹੇ ਹਨ, ਪਰਮਾਤਮਾ ਸਾਨੂੰ ਭਵਸਾਗਰ
ਤੋੰ ਪਾਰ ਕਰੋ ਇਸ ਤੋਂ ਸਿੱਧ ਹੈ ਕਿ ਜਰੂਰ ਕੋਈ ਅਭੈ ਮਤਲਬ ਨਿਡਰਤਾ ਦਾ ਵੀ ਸੰਸਾਰ ਹੈ ਜਿਸ ਵਿੱਚ
ਜਾਣਾ ਚਾਹੁੰਦੇ ਹਨ। ਇਸਲਈ ਇਸ ਸੰਸਾਰ ਨੂੰ ਪਾਪ ਦਾ ਸਾਗਰ ਕਹਿੰਦੇ ਹਨ, ਜਿਸ ਨੂੰ ਪਾਰ ਕਰ ਪੁੰਨ
ਆਤਮਾਵਾਂ ਦੀ ਦੁਨੀਆਂ ਵਿੱਚ ਚਲਣਾ ਚਾਹੁੰਦੇ ਹਨ। ਤਾਂ ਦੁਨੀਆਂਵਾਂ ਦੋ ਹਨ, ਇੱਕ ਸਤਿਯੁਗੀ ਸਾਰ ਵਾਲੀ
ਦੁਨੀਆਂ ਦੂਸਰੀ ਹੈ ਕਲਯੁਗੀ ਅਸਾਰ ਦੁਨੀਆਂ। ਦੋਵੇਂ ਦੁਨੀਆਂ ਇਸ ਸ੍ਰਿਸ਼ਟੀ ਤੇ ਹੁੰਦੀਆਂ ਹਨ। ਹੁਣ
ਪਰਮਾਤਮਾ ਉਹ ਸਾਰ ਵਾਲੀ ਦੁਨੀਆ ਸਥਾਪਨ ਕਰ ਰਹੇ ਹਨ। ਅੱਛਾ - ਓਮ ਸ਼ਾਂਤੀ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਤ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ”
ਜਿਵੇਂ ਗਿਆਨ ਦੀ ਸਬਜੈਕਟ
ਹੈ, ਉਵੇਂ ਸੇਵਾ ਵੀ ਸਬਜੈਕਟ ਹੈ, ਜੋ ਇਸ ਵਿੱਚ ਫੇਥਫੁੱਲ ਨਿਸ਼ਚੇਬੁੱਧੀ ਹਨ ਉਹ ਹੀ ਨੰਬਰ ਅੱਗੇ ਜਾ
ਸਕਦਾ ਹੈ। ਸਵੇਰੇ ਤੋਂ ਰਾਤ ਤੱਕ ਆਪਣਾ ਫਿਕਸ ਪ੍ਰੋਗਰਾਮ, ਡੇਲੀ ਡਾਇਰੀ ਬਣਾਓ, ਕਿਉਂਕਿ ਜਿੰਮੇਵਾਰ
ਆਤਮਾਵਾਂ ਹੋ, ਰਿਵਾਜੀ ਆਤਮਾਵਾਂ ਨਹੀਂ, ਵਿਸ਼ਵ ਕਲਿਆਣਕਾਰੀ ਆਤਮਾਵਾਂ ਹੋ। ਤਾਂ ਜੋ ਜਿਨਾਂ ਵੱਡਾ
ਆਦਮੀ ਹੁੰਦਾ ਹੈ, ਉਸਦੀ ਦਿਨਚਰਿਆ ਸੈੱਟ ਹੁੰਦੀ ਹੈ।