10.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਗਿਆਨ ਦੀ ਪੁਆਇੰਟਸ ਨੂੰ ਸਮ੍ਰਿਤੀ ਵਿੱਚ ਰੱਖੋ ਤਾਂ ਖੁਸ਼ੀ ਰਹੇਗੀ, ਤੁਸੀਂ ਹੁਣ ਸ੍ਵਰਗ ਦੇ ਗੇਟ ਤੇ ਖੜੇ ਹੋ, ਬਾਬਾ ਮੁਕਤੀ - ਜੀਵਤਮੁਕਤੀ ਦੀ ਰਾਹ ਵਿਖਾ ਰਹੇ ਹਨ"

ਪ੍ਰਸ਼ਨ:-
ਆਪਣੇ ਰਜਿਸਟਰ ਨੂੰ ਠੀਕ ਰੱਖਣ ਦੇ ਲਈ ਕਿਹੜਾ ਅਟੈਂਸ਼ਨ ਜਰੂਰ ਰੱਖਣਾ ਹੈ?

ਉੱਤਰ:-
ਅਟੈਂਸ਼ਨ ਰਹੇ ਕਿ ਮਨਸਾ - ਵਾਚਾ - ਕਰਮਣਾ ਕਿਸੇ ਨੂੰ ਵੀ ਦੁੱਖ ਤਾਂ ਨਹੀਂ ਦਿੱਤਾ? ਆਪਣਾ ਸੁਭਾਅ ਬੜਾ ਫਸਟਕਲਾਸ, ਮਿੱਠਾ ਹੋਵੇ। ਮਾਇਆ ਨੱਕ - ਕਨ ਫੜ ਕੇ ਇਵੇਂ ਦਾ ਕੋਈ ਕਰ੍ਤਵ੍ ਨਾ ਕਰਾ ਦੇਵੇ ਜਿਸ ਨਾਲ ਕਿਸੇ ਨੂੰ ਦੁੱਖ ਮਿਲੇ। ਜੇ ਦੁੱਖ ਦੇਣਗੇ ਤਾਂ ਬਹੁਤ ਪਸ਼ਚਾਤਾਪ ਕਰਨਾ ਪਵੇਗਾ। ਰਜਿਸਟਰ ਖਰਾਬ ਹੋ ਜਾਵੇਗਾ।

ਗੀਤ:-
ਨੈਣਹੀਣ ਨੂੰ ਰਾਹ ਵਿਖਾਓ...

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਰਸਤਾ ਬਹੁਤ ਸਹਿਜ ਸਮਝਾਇਆ ਜਾਂਦਾ ਹੈ ਫਿਰ ਵੀ ਬੱਚੇ ਠੋਕਰਾਂ ਖਾਂਦੇ ਰਹਿੰਦੇ ਹਨ। ਇੱਥੇ ਬੈਠੇ ਹਨ ਤਾਂ ਸਮਝਦੇ ਹਨ ਸਾਨੂੰ ਬਾਪ ਪੜ੍ਹਾਉਂਦੇ ਹਨ, ਸ਼ਾਂਤੀਧਾਮ ਜਾਣ ਦਾ ਰਸਤਾ ਦੱਸਦੇ ਹਨ। ਬਹੁਤ ਸਹਿਜ ਹੈ। ਬਾਪ ਕਹਿੰਦੇ ਹਨ ਦਿਨ - ਰਾਤ ਜਿੰਨਾ ਹੋ ਸਕੇ ਯਾਦ ਵਿੱਚ ਰਹੋ। ਉਹ ਭਗਤੀ ਮਾਰਗ ਦੀ ਯਾਤਰਾ ਲੱਤਾਂ ਦੀ ਹੁੰਦੀ ਹੈ। ਬਹੁਤ ਧੱਕੇ ਖਾਣੇ ਪੈਂਦੇ ਹਨ। ਇੱਥੇ ਤੁਸੀਂ ਬੈਠੇ ਹੋਏ ਵੀ ਯਾਦ ਦੀ ਯਾਤਰਾ ਤੇ ਹੋ। ਇਹ ਵੀ ਬਾਪ ਨੇ ਸਮਝਾਇਆ ਹੈ - ਦੈਵੀਗੁਣ ਧਾਰਨ ਕਰਣੇ ਹਨ। ਸ਼ੈਤਾਨੀ ਅਵਗੁਣਾਂ ਨੂੰ ਖਤਮ ਕਰਦੇ ਜਾਓ। ਕੋਈ ਵੀ ਸ਼ੈਤਾਨੀ ਕੰਮ ਨਹੀਂ ਕਰੋ, ਇਸ ਨਾਲ ਵਿਕਰਮ ਬਣ ਜਾਂਦੇ ਹਨ। ਬਾਪ ਆਏ ਹੀ ਹਨ ਤੁਸੀਂ ਬੱਚਿਆਂ ਨੂੰ ਹਮੇਸ਼ਾ ਸੁਖੀ ਬਣਾਉਣ। ਕੋਈ ਬਾਦਸ਼ਾਹ ਦਾ ਬੱਚਾ ਹੋਵੇ ਤਾਂ ਉਹ ਬਾਪ ਨੂੰ ਅਤੇ ਰਜਾਈ ਨੂੰ ਵੇਖ ਖੁਸ਼ ਹੋਵੇਗਾ ਨਾ। ਭਾਵੇਂ ਰਾਜਾਈ ਹੈ ਪਰ ਫਿਰ ਵੀ ਸ਼ਰੀਰ ਦੇ ਰੋਗ ਆਦਿ ਤਾਂ ਹੁੰਦੇ ਹੀ ਹਨ। ਇੱਥੇ ਤੁਸੀਂ ਬੱਚਿਆਂ ਨੂੰ ਨਿਸ਼ਚੇ ਹੈ ਕਿ ਸ਼ਿਵਬਾਬਾ ਆਇਆ ਹੋਇਆ ਹੈ, ਉਹ ਸਾਨੂੰ ਪੜ੍ਹਾ ਰਹੇ ਹਨ। ਫਿਰ ਅਸੀਂ ਸ੍ਵਰਗ ਵਿੱਚ ਜਾਕੇ ਰਜਾਈ ਕਰਾਂਗੇ। ਉਥੇ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੋਵੇਗਾ। ਤੁਹਾਡੀ ਬੁੱਧੀ ਵਿੱਚ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਹੈ। ਇਹ ਗਿਆਨ ਹੋਰ ਕੋਈ ਮਨੁੱਖ ਮਾਤਰ ਦੀ ਬੁੱਧੀ ਵਿੱਚ ਨਹੀਂ ਹੈ। ਤੁਸੀਂ ਬੱਚੇ ਵੀ ਹੁਣ ਸਮਝਦੇ ਹੋ ਕਿ ਅੱਗੇ ਸਾਡੇ ਵਿੱਚ ਗਿਆਨ ਨਹੀਂ ਸੀ। ਬਾਪ ਨੂੰ ਅਸੀਂ ਜਾਣਦੇ ਨਹੀਂ ਸੀ। ਮਨੁੱਖ ਭਗਤੀ ਨੂੰ ਬਹੁਤ ਉੱਤਮ ਸਮਝਦੇ ਹਨ, ਕਈ ਤਰ੍ਹਾਂ ਦੀ ਭਗਤੀ ਕਰਦੇ ਹਨ। ਉਨ੍ਹਾਂ ਵਿੱਚ ਸਭ ਹੈ ਸਥੂਲ ਗੱਲਾਂ। ਸੂਕ੍ਸ਼੍ਮ ਗੱਲ ਕੋਈ ਵੀ ਨਹੀਂ। ਹੁਣ ਅਮਰਨਾਥ ਦੀ ਯਾਤਰਾ ਤੇ ਸਥੂਲ ਵਿੱਚ ਜਾਵਾਂਗੇ ਨਾ। ਉੱਥੇ ਵੀ ਹੈ ਉਹ ਲਿੰਗ। ਕਿਸ ਦੇ ਕੋਲ ਜਾਂਦੇ ਹਨ, ਮਨੁੱਖ ਕੁਝ ਵੀ ਨਹੀਂ ਜਾਣਦੇ। ਹੁਣ ਤੁਸੀਂ ਬੱਚੇ ਕਿੱਥੇ ਵੀ ਧੱਕੇ ਖਾਣ ਨਹੀਂ ਜਾਓਗੇ। ਤੁਸੀਂ ਜਾਣਦੇ ਹੋ ਅਸੀਂ ਪੜ੍ਹਦੇ ਹੀ ਹਾਂ ਨਵੀਂ ਦੁਨੀਆਂ ਦੇ ਲਈ। ਜਿੱਥੇ ਇਹ ਵੇਦ - ਸ਼ਾਸਤਰ ਆਦਿ ਹੁੰਦੇ ਹੀ ਨਹੀਂ। ਸਤਿਯੁਗ ਵਿੱਚ ਭਗਤੀ ਹੁੰਦੀ ਨਹੀਂ। ਉੱਥੇ ਹੈ ਹੀ ਸੁੱਖ। ਜਿੱਥੇ ਭਗਤੀ ਹੈ ਉੱਥੇ ਦੁੱਖ ਹੈ। ਇਹ ਗੋਲੇ ਦਾ ਚਿੱਤਰ ਬੜਾ ਚੰਗਾ ਹੈ। ਸ੍ਵਰਗ ਦਾ ਗੇਟ ਇਸ ਵਿੱਚ ਬੜਾ ਕਲੀਅਰ ਹੈ। ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਹੁਣ ਅਸੀਂ ਸ੍ਵਰਗ ਦੇ ਗੇਟ ਤੇ ਬੈਠੇ ਹਾਂ। ਬਹੁਤ ਖੁਸ਼ੀ ਚਾਹੀਦੀ ਹੈ। ਗਿਆਨ ਦੀ ਪੁਆਇੰਟਸ ਨੂੰ ਯਾਦ ਕਰ ਤੁਸੀਂ ਬੱਚੇ ਖੁਸ਼ੀ ਵਿੱਚ ਰਹਿ ਸਕਦੇ ਹੋ। ਜਾਣਦੇ ਹੋ ਹੁਣ ਅਸੀਂ ਸ੍ਵਰਗ ਦੇ ਗੇਟ ਵਿੱਚ ਜਾ ਰਹੇ ਹਾਂ। ਉੱਥੇ ਬਹੁਤ ਥੋੜੇ ਮਨੁੱਖ ਹੁੰਦੇ ਹਨ। ਇੱਥੇ ਕਿੰਨੇ ਢੇਰ ਮਨੁੱਖ ਹਨ। ਕਿੰਨੇ ਧੱਕੇ ਖਾਂਦੇ ਰਹਿੰਦੇ ਹਨ। ਦਾਨ - ਪੁੰਨ ਕਰਨਾ, ਸਾਧੂਆਂ ਦੇ ਪਿਛਾੜੀ ਭਟਕਣਾ ਕਿੰਨਾ ਹੈ ਫਿਰ ਪੁਕਾਰਦੇ ਰਹਿੰਦੇ ਹਨ - ਹੇ ਪ੍ਰਭੂ ਨੈਣਹੀਣ ਨੂੰ ਰਾਹ ਵਿਖਾਓ… ਰਾਹ ਹਮੇਸ਼ਾ ਮੁਕਤੀ - ਜੀਵਨਮੁਕਤੀ ਦੀ ਚਾਹੁੰਦੇ ਹਨ। ਇਹ ਪੁਰਾਣੀ ਦੁੱਖ ਦੀ ਦੁਨੀਆਂ ਹੈ, ਸੋ ਵੀ ਤੁਸੀਂ ਜਾਣਦੇ ਹੋ। ਮਨੁੱਖਾਂ ਨੂੰ ਪਤਾ ਹੀ ਨਹੀਂ। ਕਲਯੁਗ ਦੀ ਉਮਰ ਹਜ਼ਾਰਾਂ ਵਰ੍ਹੇ ਕਹਿ ਦਿੰਦੇ ਹਨ ਤਾਂ ਵਿਚਾਰੇ ਹਨ੍ਹੇਰੇ ਵਿੱਚ ਹਨ ਨਾ। ਤੁਹਾਡੇ ਵਿੱਚ ਵੀ ਨੰਬਰਵਾਰ ਹਨ ਜੋ ਜਾਣਦੇ ਹਨ ਬਰੋਬਰ ਸਾਡਾ ਬਾਬਾ ਸਾਨੂੰ ਰਾਜਯੋਗ ਸਿਖਾ ਰਹੇ ਹਨ। ਜਿਵੇਂ ਬੈਰਿਸਟਰੀ ਯੋਗ, ਇੰਜੀਨਿਅਰਿੰਗ ਯੋਗ ਹੁੰਦਾ ਹੈ ਨਾ। ਪੜ੍ਹਨ ਵਾਲੇ ਨੂੰ ਟੀਚਰ ਦੀ ਹੀ ਯਾਦ ਰਹਿੰਦੀ ਹੈ। ਬੈਰਿਸਟਰੀ ਦਾ ਗਿਆਨ ਨਾਲ ਮਨੁੱਖ ਬੈਰਿਸਟਰ ਬਣ ਜਾਏਗਾ। ਇਹ ਹੈ ਰਾਜਯੋਗ। ਸਾਡੀ ਬੁੱਧੀ ਦਾ ਯੋਗ ਹੈ ਪਰਮਪਿਤਾ ਪਰਮਾਤਮਾ ਦੇ ਨਾਲ। ਇਸ ਵਿੱਚ ਤਾਂ ਖੁਸ਼ੀ ਦਾ ਇੱਕਦਮ ਪਾਰਾ ਚੜ੍ਹ ਜਾਣਾ ਚਾਹੀਦਾ ਹੈ। ਬਹੁਤ ਮਿੱਠਾ ਬਣਨਾ ਹੈ। ਸੁਭਾਅ ਬੜਾ ਫਸਟਕਲਾਸ ਹੋਣਾ ਚਾਹੀਦਾ। ਕਿਸੇ ਨੂੰ ਵੀ ਦੁੱਖ ਨਾ ਮਿਲੇ। ਚਾਹੁੰਦੇ ਵੀ ਹਨ ਕਿਸੇ ਨੂੰ ਦੁੱਖ ਨਾ ਦਈਏ। ਪਰ ਫਿਰ ਵੀ ਮਾਇਆ ਨੱਕ - ਕੰਨ ਤੋਂ ਫੜ ਭੁੱਲ ਕਰਾ ਦਿੰਦੀ ਹੈ। ਫਿਰ ਅੰਦਰ ਪਛਤਾਉਂਦੇ ਹਨ - ਅਸੀਂ ਨਾਹੇਕ ਉਨ੍ਹਾਂ ਨੂੰ ਦੁੱਖ ਦਿੱਤਾ। ਪਰ ਰਜਿਸਟਰ ਵਿੱਚ ਤਾਂ ਖਰਾਬੀ ਆ ਗਈ ਨਾ। ਅਜਿਹੀ ਕੋਸ਼ਿਸ਼ ਕਰਨੀ ਚਾਹੀਦੀ ਹੈ - ਕਿਸੇ ਨੂੰ ਵੀ ਮਨਸਾ, ਵਾਚਾ, ਕਰਮਣਾ ਦੁੱਖ ਨਾ ਦੇਵੇਂ। ਬਾਪ ਆਉਂਦੇ ਹੀ ਹਨ - ਸਾਨੂੰ ਇਵੇਂ ਦੇਵਤਾ ਬਣਾਉਣ। ਇਹ ਕਦੀ ਕਿਸੇ ਨੂੰ ਦੁੱਖ ਦਿੰਦੇ ਹਨ ਕੀ! ਲੌਕਿਕ ਟੀਚਰ ਪੜ੍ਹਾਉਂਦੇ ਹਨ, ਦੁੱਖ ਤਾਂ ਨਹੀਂ ਦਿੰਦੇ ਹਨ ਨਾ। ਹਾਂ, ਬੱਚੇ ਨਹੀਂ ਪੜ੍ਹਦੇ ਹਨ ਤਾਂ ਕੋਈ ਸਜ਼ਾ ਆਦਿ ਦਿੰਦੇ ਹਨ। ਅੱਜਕਲ ਮਾਰਨ ਦਾ ਵੀ ਕ਼ਾਇਦਾ ਕੱਢ ਦਿੱਤਾ ਹੈ। ਤੁਸੀਂ ਰੂਹਾਨੀ ਟੀਚਰ ਹੋ, ਤੁਹਾਡਾ ਕੰਮ ਹੈ ਪੜ੍ਹਾਉਣਾ ਅਤੇ ਨਾਲ - ਨਾਲ ਮੈਨਰਸ ਸਿਖਾਉਣਾ। ਫਿਰ ਪੜ੍ਹਣਗੇ - ਲਿਖਣਗੇ ਤਾਂ ਉੱਚ ਪਦ ਪਾਉਣਗੇ। ਨਹੀਂ ਪੜ੍ਹਣਗੇ ਤਾਂ ਫੇਲ ਖੁਦ ਹੋਣਗੇ। ਇਹ ਬਾਪ ਵੀ ਰੋਜ਼ ਆਕੇ ਪੜ੍ਹਾਉਂਦੇ ਹਨ, ਮੈਨਰਸ ਸਿਖਾਉਂਦੇ ਹਨ। ਸਿਖਾਉਣ ਦੇ ਲਈ ਪ੍ਰਦਰਸ਼ਨੀ ਆਦਿ ਦਾ ਪ੍ਰਬੰਧ ਰਚਦੇ ਹਨ। ਸਭ ਪ੍ਰਦਰਸ਼ਨੀ ਅਤੇ ਪ੍ਰੋਜੈਕਟਰ ਮੰਗਦੇ ਹਨ। ਪ੍ਰੋਜੈਕ੍ਟਰ੍ਸ ਵੀ ਹਜ਼ਾਰਾਂ ਲੈਣਗੇ। ਹਰ ਇੱਕ ਗੱਲ ਬਾਪ ਬਹੁਤ ਹੀ ਸਹਿਜ ਕਰ ਦੱਸਦੇ ਹਨ। ਅਮਰਨਾਥ ਦੀ ਵੀ ਸਰਵਿਸ ਸਹਿਜ ਹੈ। ਚਿੱਤਰਾਂ ਤੇ ਤੁਸੀਂ ਸਮਝਾ ਸਕਦੇ ਹੋ। ਗਿਆਨ ਅਤੇ ਭਗਤੀ ਕੀ ਹੈ? ਗਿਆਨ ਇਸ ਪਾਸੇ, ਭਗਤੀ ਉਸ ਪਾਸੇ। ਉਸ ਤੋਂ ਸ੍ਵਰਗ, ਉਸ ਤੋਂ ਨਰਕ - ਬਿਲਕੁਲ ਕਲੀਅਰ ਹੈ। ਤੁਸੀਂ ਬੱਚੇ ਹੁਣ ਜੋ ਪੜ੍ਹਦੇ ਹੋ ਇਹ ਬਹੁਤ ਸਹਿਜ ਹੈ, ਅੱਛਾ ਪੜ੍ਹਾ ਵੀ ਲੈਂਦੇ ਹੋ, ਪਰ ਯਾਦ ਦੀ ਯਾਤਰਾ ਕਿੱਥੇ। ਇਹ ਹੈ ਸਾਰੀ ਬੁੱਧੀ ਦੀ ਗੱਲ। ਸਾਨੂੰ ਬਾਪ ਨੂੰ ਯਾਦ ਕਰਨਾ ਹੈ, ਇਸ ਵਿੱਚ ਹੀ ਮਾਇਆ ਫਥਕਾਤੀ ਹੈ। ਇੱਕਦਮ ਯੋਗ ਤੋੜ ਦਿੰਦੀ ਹੈ। ਬਾਪ ਕਹਿੰਦੇ ਹਨ ਤੁਸੀਂ ਸਭ ਯੋਗ ਵਿੱਚ ਬਹੁਤ ਕਮਜ਼ੋਰ ਹੋ। ਚੰਗੇ - ਚੰਗੇ ਮਹਾਰਥੀ ਵੀ ਬਹੁਤ ਕਮਜ਼ੋਰ ਹਨ। ਸਮਝਦੇ ਹਨ ਇਨ੍ਹਾਂ ਵਿੱਚ ਇਹ ਗਿਆਨ ਬੜਾ ਚੰਗਾ ਹੈ ਇਸਲਈ ਮਹਾਰਥੀ ਹੈ। ਬਾਬਾ ਕਹਿੰਦੇ ਹਨ ਘੋੜੇਸਵਾਰ ਪਿਆਦੇ ਹਨ। ਮਹਾਰਥੀ ਉਹ ਜੋ ਯਾਦ ਵਿੱਚ ਰਹਿੰਦੇ ਹਨ। ਉੱਠਦੇ - ਬੈਠਦੇ ਯਾਦ ਵਿਚ ਰਹਿਣ ਤਾਂ ਵਿਕਰਮ ਵਿਨਾਸ਼ ਹੋਣਗੇ, ਪਾਵਨ ਹੋਣਗੇ। ਨਹੀਂ ਤਾਂ ਸਜ਼ਾ ਵੀ ਖਾਣੀ ਪੈਂਦੀ ਹੈ ਅਤੇ ਪਦ ਵੀ ਭ੍ਰਿਸ਼ਟ ਹੋ ਜਾਏਗਾ ਇਸਲਈ ਆਪਣਾ ਚਾਰਟ ਰੱਖੋ ਤਾਂ ਤੁਹਾਨੂੰ ਪਤਾ ਪਵੇਗਾ, ਬਾਬਾ ਖੁਦ ਦੱਸਦੇ ਹਨ ਮੈ ਵੀ ਪੁਰਸ਼ਾਰਥ ਕਰਦਾ ਹਾਂ। ਘੜੀ - ਘੜੀ ਬੁੱਧੀ ਹੋਰ ਪਾਸੇ ਚਲੀ ਜਾਂਦੀ ਹੈ। ਬਾਬਾ ਦੇ ਉੱਪਰ ਤਾਂ ਬਹੁਤ ਫਿਕਰਾਤ ਰਹਿੰਦੀ ਹੈ ਨਾ। ਤੁਸੀਂ ਤਿੱਖੇ ਜਾ ਸਕਦੇ ਹੋ। ਫਿਰ ਨਾਲ ਵਿੱਚ ਆਪਣੀ ਚਲਣ ਵੀ ਸੁਧਾਰਨੀ ਹੈ। ਪਵਿੱਤਰ ਬਣ ਕੇ ਹੋਰ ਫਿਰ ਵਿਕਾਰਾਂ ਵਿੱਚ ਡਿੱਗੇ ਤਾਂ ਕੀਤੀ ਕਮਾਈ ਚੱਟ ਹੋ ਜਾਵੇਗੀ। ਕੋਈ ਤੇ ਕ੍ਰੋਧ ਕੀਤਾ, ਲੂਣ - ਪਾਣੀ ਹੋਇਆ ਤਾਂ ਗੋਇਆ ਅਸੁਰ ਬਣ ਜਾਂਦੇ ਹਨ। ਕਈ ਪ੍ਰਕਾਰ ਦੀ ਮਾਇਆ ਆਉਂਦੀ ਹੈ। ਸੰਪੂਰਨ ਤਾਂ ਕੋਈ ਬਣਿਆ ਨਹੀਂ ਹੈ। ਬਾਬਾ ਪੁਰਸ਼ਾਰਥ ਕਰਾਉਂਦੇ ਰਹਿੰਦੇ ਹਨ। ਕੁਮਾਰੀਆਂ ਦੇ ਲਈ ਤਾਂ ਬਹੁਤ ਸਹਿਜ ਹੈ, ਇਸ ਵਿੱਚ ਆਪਣੀ ਮਜ਼ਬੂਤੀ ਚਾਹੀਦੀ ਹੈ। ਅੰਦਰ ਦੀ ਸੱਚਾਈ ਚਾਹੀਦੀ ਹੈ। ਜੇ ਅੰਦਰ ਕੋਈ ਦੇ ਨਾਲ ਦਿਲ ਲੱਗੀ ਹੋਈ ਹੋਵੇਗੀ ਤਾਂ ਫਿਰ ਚਲ ਨਾ ਸਕਣ। ਕੁਮਾਰੀਆਂ, ਮਾਤਾਵਾਂ ਨੂੰ ਤਾਂ ਭਾਰਤ ਨੂੰ ਸ੍ਵਰਗ ਬਣਾਉਣ ਦੀ ਸਰਵਿਸ ਵਿੱਚ ਲੱਗ ਜਾਣਾ ਚਾਹੀਦਾ ਹੈ। ਇਸ ਵਿੱਚ ਹੈ ਮਿਹਨਤ। ਮਿਹਨਤ ਬਗੈਰ ਕੁਝ ਵੀ ਮਿਲਦਾ ਨਹੀਂ। ਤੁਹਾਨੂੰ 21 ਜਨਮ ਦੇ ਲਈ ਰਜਾਈ ਮਿਲਦੀ ਹੈ ਤਾਂ ਕਿੰਨੀ ਮਿਹਨਤ ਕਰਨੀ ਚਾਹੀਦੀ ਹੈ। ਉਹ ਪੜ੍ਹਾਈ ਵੀ ਬਾਬਾ ਇਸਲਈ ਪੜ੍ਹਨ ਦਿੰਦੇ ਹਨ - ਕਹਿੰਦੇ ਹਨ ਉਦੋਂ ਤੱਕ ਇਸ ਵਿੱਚ ਪੱਕੇ ਹੋ ਜਾਣ। ਇਵੇਂ ਨਾ ਹੋਵੇ ਫਿਰ ਦੋਨੋ ਜਹਾਨ ਤੋਂ ਚਲਾ ਜਾਵੇ। ਕੋਈ ਦੇ ਨਾਮ - ਰੂਪ ਵਿੱਚ ਲਟਕ ਮਰਦੇ ਤਾਂ ਖਤਮ ਹੋ ਜਾਂਦੇ ਹਨ।

ਤਕਦੀਰਵਾਨ ਬੱਚੇ ਹੀ ਸ਼ਰੀਰ ਦਾ ਭਾਨ ਭੁੱਲ ਆਪਣੇ ਨੂੰ ਅਸ਼ਰੀਰੀ ਸਮਝ ਬਾਪ ਨੂੰ ਯਾਦ ਕਰਨ ਦਾ ਪੁਰਸ਼ਾਰਥ ਕਰ ਸਕਦੇ ਹਨ। ਬਾਪ ਰੋਜ਼ - ਰੋਜ਼ ਸਮਝਾਉਂਦੇ ਹਨ - ਬੱਚੇ, ਤੁਸੀਂ ਸ਼ਰੀਰ ਦਾ ਭਾਨ ਛੱਡ ਦੋ। ਅਸੀਂ ਅਸ਼ੀਰੀਰੀ ਆਤਮਾ ਹੁਣ ਘਰ ਜਾਂਦੇ ਹਾਂ, ਇਹ ਸ਼ਰੀਰ ਇੱਥੇ ਛੱਡ ਦੇਣਾ ਹੈ, ਉਹ ਤੱਦ ਛੱਡਣਗੇ ਜੱਦ ਨਿਰੰਤਰ ਬਾਪ ਦੀ ਯਾਦ ਵਿੱਚ ਰਹਿ ਕਰਮਾਤੀਤ ਹੋ ਜਾਣ। ਇਸ ਵਿੱਚ ਬੁੱਧੀ ਦੀ ਗੱਲ ਹੈ ਪਰ ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਤਦਬੀਰ ਕੀ ਕਰੇ। ਬੁੱਧੀ ਵਿੱਚ ਇਹ ਰਹਿਣਾ ਚਾਹੀਦਾ ਹੈ ਕਿ ਅਸੀਂ ਅਸ਼ਰੀਰੀ ਆਏ ਸੀ, ਫਿਰ ਸੁੱਖ ਦੇ ਕਰਮ ਸੰਬੰਧ ਵਿੱਚ ਬੰਧੇ ਫਿਰ ਰਾਵਣ ਰਾਜ ਵਿੱਚ ਵਿਕਾਰੀ ਬੰਧਨ ਵਿੱਚ ਫਸੇ। ਹੁਣ ਫਿਰ ਬਾਪ ਕਹਿੰਦੇ ਹੈ ਅਸ਼ਰੀਰੀ ਹੋਕੇ ਜਾਣਾ ਹੈ। ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ। ਆਤਮਾ ਹੀ ਪਤਿਤ ਬਣੀ ਹੈ। ਆਤਮਾ ਕਹਿੰਦੀ ਹੈ ਹੇ ਪਤਿਤ - ਪਾਵਨ ਆਓ। ਹੁਣ ਤੁਹਾਨੂੰ ਪਤਿਤ ਤੋਂ ਪਾਵਨ ਹੋਣ ਦੀ ਯੁਕਤੀ ਵੀ ਦੱਸਦੇ ਰਹਿੰਦੇ ਹਨ। ਆਤਮਾ ਹੈ ਹੀ ਅਵਿਨਾਸ਼ੀ। ਤੁਸੀਂ ਆਤਮਾ ਇੱਥੇ ਸ਼ਰੀਰ ਵਿੱਚ ਆਈ ਹੋ ਪਾਰ੍ਟ ਵਜਾਉਣ। ਇਹ ਵੀ ਹੁਣ ਬਾਪ ਨੇ ਸਮਝਾਇਆ ਹੈ, ਜਿਨ੍ਹਾਂ ਨੂੰ ਕਲਪ ਪਹਿਲੇ ਸਮਝਾਇਆ ਹੈ ਉਹ ਹੀ ਆਉਂਦੇ ਰਹਿਣਗੇ। ਹੁਣ ਬਾਪ ਕਹਿੰਦੇ ਹਨ ਕਲਯੁਗੀ ਸੰਬੰਧ ਭੁੱਲ ਜਾਓ। ਹੁਣ ਤਾਂ ਵਾਪਿਸ ਜਾਣਾ ਹੈ, ਇਹ ਦੁਨੀਆਂ ਹੀ ਖਤਮ ਹੋਣੀ ਹੈ। ਇਨ੍ਹਾਂ ਵਿੱਚ ਕੋਈ ਸਾਰ ਨਹੀਂ ਹੈ ਤੱਦ ਤਾਂ ਧੱਕੇ ਖਾਂਦੇ ਰਹਿੰਦੇ ਹਨ। ਭਗਤੀ ਕਰਦੇ ਹਨ ਰੱਬ ਨੂੰ ਮਿਲਣ ਲਈ। ਸਮਝਦੇ ਹਨ ਭਗਤੀ ਬੜੀ ਚੰਗੀ ਹੈ। ਬਹੁਤ ਭਗਤੀ ਕਰਾਂਗੇ ਤਾਂ ਰੱਬ ਮਿਲੇਗਾ ਅਤੇ ਸਦਗਤੀ ਵਿੱਚ ਲੈ ਜਾਵੇਗੇ। ਹੁਣ ਤੁਹਾਡੀ ਭਗਤੀ ਪੂਰੀ ਹੁੰਦੀ ਹੈ। ਤੁਹਾਡੇ ਮੁੱਖ ਤੋਂ ‘ਹੇ ਰਾਮ’, ‘ਹੇ ਰੱਬ’ ਇਹ ਭਗਤੀ ਦੇ ਅੱਖਰ ਵੀ ਨਾ ਨਿਕਲਣ। ਇਹ ਬੰਦ ਹੋ ਜਾਣਾ ਚਾਹੀਦਾ ਹੈ। ਬਾਪ ਸਿਰਫ ਕਹਿੰਦੇ ਹਨ ਮੈਨੂੰ ਯਾਦ ਕਰੋ। ਇਹ ਦੁਨੀਆਂ ਹੀ ਤਮੋਪ੍ਰਧਾਨ ਹੈ। ਸਤੋਪ੍ਰਧਾਨ ਸਤਿਯੁਗ ਵਿੱਚ ਰਹਿੰਦੇ ਹਨ। ਸਤਿਯੁਗ ਹੈ ਚੜ੍ਹਦੀ ਕਲਾ ਫਿਰ ਉਤਰਦੀ ਕਲਾ ਹੁੰਦੀ ਹੈ। ਤ੍ਰੇਤਾ ਨੂੰ ਵੀ ਅਸਲ ਵਿੱਚ ਸ੍ਵਰਗ ਨਹੀਂ ਕਿਹਾ ਜਾਂਦਾ ਹੈ। ਸ੍ਵਰਗ ਸਿਰਫ ਸਤਿਯੁਗ ਨੂੰ ਹੀ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿਚ ਆਦਿ - ਮੱਧ - ਅੰਤ ਦਾ ਗਿਆਨ ਹੈ। ਆਦਿ ਮਤਲਬ ਸ਼ੁਰੂ, ਮੱਧ ਹਾਫ ਫਿਰ ਅੰਤ। ਮੱਧ ਵਿੱਚ ਰਾਵਣ ਰਾਜ ਸ਼ੁਰੂ ਹੁੰਦਾ ਹੈ। ਬਾਪ ਭਾਰਤ ਵਿੱਚ ਹੀ ਆਉਂਦੇ ਹਨ। ਭਾਰਤ ਹੀ ਪਤਿਤ ਅਤੇ ਪਾਵਨ ਬਣਦਾ ਹੈ। 84 ਜਨਮ ਵੀ ਭਾਰਤਵਾਸੀ ਲੈਂਦੇ ਹਨ। ਬਾਕੀ ਤਾਂ ਨੰਬਰਵਾਰ ਧਰਮ ਵਾਲੇ ਆਉਂਦੇ ਹਨ। ਝਾੜ ਵ੍ਰਿਧੀ ਨੂੰ ਪਾਉਂਦਾ ਹੈ ਫਿਰ ਉਸ ਸਮੇਂ ਹੀ ਆਉਣਗੇ। ਇਹ ਗੱਲਾਂ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੋਣਗੀਆਂ। ਤੁਹਾਡੇ ਵਿਚੋਂ ਵੀ ਸਭ ਧਾਰਨ ਨਹੀਂ ਕਰ ਸਕਦੇ ਹਨ। ਇਹ 84 ਦਾ ਚੱਕਰ ਬੁੱਧੀ ਵਿੱਚ ਰਹੇ ਤਾਂ ਵੀ ਖੁਸ਼ੀ ਵਿੱਚ ਰਹਿਣ। ਹੁਣ ਬਾਬਾ ਆਇਆ ਹੋਇਆ ਹੈ, ਸਾਨੂੰ ਲੈ ਜਾਣ ਦੇ ਲਈ। ਸੱਚਾ - ਸੱਚਾ ਮਾਸ਼ੂਕ ਆਇਆ ਹੋਇਆ ਹੈ, ਜਿਸ ਨੂੰ ਅਸੀਂ ਭਗਤੀ ਮਾਰਗ ਵਿੱਚ ਬਹੁਤ ਯਾਦ ਕਰਦੇ ਸੀ ਉਹ ਆਏ ਹੋਏ ਹਨ ਅਸੀਂ ਆਤਮਾਵਾਂ ਨੂੰ ਵਾਪਿਸ ਲੈ ਜਾਣ। ਮਨੁੱਖ ਮਾਤਰ ਇਹ ਨਹੀਂ ਜਾਣਦੇ ਕਿ ਸ਼ਾਂਤੀ ਵੀ ਕਿਸ ਨੂੰ ਕਿਹਾ ਜਾਂਦਾ ਹੈ। ਆਤਮਾ ਤਾਂ ਹੈ ਹੀ ਸ਼ਾਂਤ ਸਵਰੂਪ। ਇਹ ਆਰਗਨਜ ਮਿਲਦੇ ਹਨ ਤਾਂ ਕਰਮ ਕਰਨਾ ਪੈਂਦਾ ਹੈ। ਬਾਪ ਜੋ ਸ਼ਾਂਤੀ ਦਾ ਸਾਗਰ ਹੈ, ਉਹ ਸਭ ਨੂੰ ਲੈ ਜਾਂਦੇ ਹਨ। ਤਾਂ ਸਭ ਨੂੰ ਸ਼ਾਂਤੀ ਮਿਲੇਗੀ। ਸਤਿਯੁਗ ਵਿੱਚ ਤੁਹਾਨੂੰ ਸ਼ਾਂਤੀ ਵੀ ਹੈ, ਸੁੱਖ ਵੀ ਹੈ। ਬਾਕੀ ਸਭ ਆਤਮਾਵਾਂ ਚਲੀਆਂ ਜਾਣਗੀਆਂ ਸ਼ਾਂਤੀਧਾਮ। ਬਾਪ ਨੂੰ ਸ਼ਾਂਤੀ ਦਾ ਸਾਗਰ ਕਿਹਾ ਜਾਂਦਾ ਹੈ। ਇਹ ਵੀ ਬਹੁਤ ਬੱਚੇ ਭੁੱਲ ਜਾਂਦੇ ਹਨ ਕਿਓਂਕਿ ਦੇਹ - ਅਭਿਮਾਨ ਵਿਚ ਰਹਿੰਦੇ ਹਨ, ਦੇਹੀ - ਅਭਿਮਾਨੀ ਹੁੰਦੇ ਨਹੀਂ। ਬਾਪ ਸ਼ਾਂਤੀ ਤਾਂ ਸਭ ਨੂੰ ਦਿੰਦੇ ਹਨ ਨਾ। ਚਿੱਤਰ ਵਿੱਚ ਸੰਗਮ ਤੇ ਜਾਕੇ ਵਿਖਾਓ। ਇਸ ਸਮੇਂ ਸਭ ਅਸ਼ਾਂਤ ਹਨ। ਸਤਿਯੁਗ ਵਿਚ ਤਾਂ ਇੰਨੇ ਧਰਮ ਹੋਣਗੇ ਹੀ ਨਹੀਂ। ਸਭ ਸ਼ਾਂਤੀ ਵਿੱਚ ਚਲੇ ਜਾਣਗੇ। ਉੱਥੇ ਦਿਲ ਭਰ ਕੇ ਸ਼ਾਂਤੀ ਮਿਲਦੀ ਹੈ। ਤੁਹਾਨੂੰ ਰਾਜਾਈ ਵਿੱਚ ਸ਼ਾਂਤੀ ਵੀ ਹੈ, ਸੁੱਖ ਵੀ ਹੈ। ਸਤਿਯੁਗ ਵਿੱਚ ਪਵਿੱਤਰਤਾ, ਸੁੱਖ, ਸ਼ਾਂਤੀ ਸਭ ਹੈ ਤੁਹਾਨੂੰ। ਮੁਕਤੀਧਾਮ ਕਿਹਾ ਜਾਂਦਾ ਹੈ ਸਵੀਟ ਹੋਮ ਨੂੰ। ਉੱਥੇ ਪਤਿਤ ਦੁਖੀ ਹੋਣਗੇ ਨਹੀਂ। ਦੁੱਖ - ਸੁੱਖ ਦੀ ਕੋਈ ਗੱਲ ਨਹੀਂ। ਤਾਂ ਸ਼ਾਂਤੀ ਦਾ ਅਰਥ ਨਹੀਂ ਸਮਝਦੇ ਹਨ। ਰਾਣੀ ਦੇ ਹਾਰ ਦਾ ਮਿਸਾਲ ਦਿੰਦੇ ਹਨ। ਹੁਣ ਬਾਪ ਕਹਿੰਦੇ ਹਨ ਸ਼ਾਂਤੀ - ਸੁੱਖ ਸਭ ਲਵੋ। ਆਯੁਸ਼ਵਾਨ ਭਵ…ਉੱਥੇ ਕਾਇਦੇ ਅਨੁਸਾਰ ਬੱਚੇ ਵੀ ਹੋਣਗੇ। ਬੱਚਾ ਮਿਲੇ ਉਸਦੇ ਲਈ ਕੋਈ ਪੁਰਸ਼ਾਰਥ ਨਹੀਂ ਕਰਨਾ ਪਵੇਗਾ। ਸ਼ਰੀਰ ਛੱਡਣ ਦਾ ਟਾਈਮ ਹੁੰਦਾ ਹੈ ਤਾਂ ਸਾਕਸ਼ਾਤਕਾਰ ਹੋ ਜਾਂਦਾ ਹੈ ਅਤੇ ਸ਼ਰੀਰ ਖੁਸ਼ੀ ਨਾਲ ਛੱਡ ਦਿੰਦੇ ਹਨ। ਜਿਵੇਂ ਬਾਬਾ ਨੂੰ ਖੁਸ਼ੀ ਰਹਿੰਦੀ ਹੈ ਨਾ - ਸ਼ਰੀਰ ਛੱਡ ਕੇ ਅਸੀਂ ਇਹ ਬਣਾਂਗਾ, ਹੁਣ ਪੜ੍ਹ ਰਿਹਾ ਹਾਂ। ਤੁਸੀਂ ਵੀ ਜਾਣਦੇ ਹੋ ਅਸੀਂ ਸਤਿਯੁਗ ਵਿੱਚ ਜਾਵਾਂਗੇ। ਸੰਗਮ ਤੇ ਹੀ ਤੁਹਾਡੀ ਬੁੱਧੀ ਵਿੱਚ ਇਹ ਰਹਿੰਦਾ ਹੈ। ਤਾਂ ਕਿੰਨੀ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਜਿੰਨੀ ਉੱਚ ਪੜ੍ਹਾਈ ਉੱਨੀ ਖੁਸ਼ੀ। ਸਾਨੂੰ ਰੱਬ ਪੜ੍ਹਾਉਂਦੇ ਹਨ। ਏਮ ਆਬਜੈਕਟ ਸਾਮ੍ਹਣੇ ਹੈ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਪਰ ਚਲਦੇ - ਚਲਦੇ ਡਿੱਗ ਪੈਂਦੇ ਹਨ।

ਤੁਹਾਡੀ ਸਰਵਿਸ ਵ੍ਰਿਧੀ ਨੂੰ ਉਦੋਂ ਪਾਏਗੀ ਜਦੋਂ ਕੁਮਾਰੀਆਂ ਮੈਦਾਨ ਵਿੱਚ ਆਉਣਗੀਆਂ। ਬਾਪ ਕਹਿੰਦੇ ਹਨ ਆਪਸ ਵਿਚ ਇੱਕ ਤਾਂ ਲੂਣਪਾਣੀ ਨਾ ਬਣੋ। ਜੱਦ ਕਿ ਜਾਣਦੇ ਹੋ ਅਸੀਂ ਅਜਿਹੀ ਦੁਨੀਆਂ ਵਿੱਚ ਜਾਂਦੇ ਹਾਂ ਜਿੱਥੇ ਸ਼ੇਰ - ਬਕਰੀ ਇੱਕਠੇ ਪਾਣੀ ਪੀਂਦੇ ਹਨ, ਉੱਥੇ ਤਾਂ ਹਰ ਇੱਕ ਚੀਜ਼ ਵੇਖਣ ਨਾਲ ਹੀ ਦਿਲ ਖੁਸ਼ ਹੋ ਜਾਂਦੀ ਹੈ। ਨਾਮ ਹੀ ਹੈ ਸ੍ਵਰਗ। ਤਾਂ ਕੁਮਾਰੀਆਂ ਲੌਕਿਕ ਮਾਂ - ਬਾਪ ਨੂੰ ਬੋਲਣ ਹੁਣ ਅਸੀਂ ਉੱਥੇ ਜਾਣ ਦੀ ਤਿਆਰੀ ਕਰ ਰਹੇ ਹਾਂ, ਪਵਿੱਤਰ ਤਾਂ ਜਰੂਰ ਬਣਨਾ ਹੈ। ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ। ਹੁਣ ਮੈਂ ਯੋਗਿਨੀ ਬਣੀ ਹਾਂ ਇਸਲਈ ਪਤਿਤ ਨਹੀਂ ਬਣ ਸਕਦੀ। ਗੱਲ ਕਰਨ ਦੀ ਖੜਾਈ ਚਾਹੀਦੀ ਹੈ। ਅਜਿਹੀਆਂ ਕੁਮਾਰੀਆਂ ਜੱਦੋਂ ਨਿਕਲਣਗੀਆਂ ਫਿਰ ਵੇਖਣਾ ਕਿੰਨੀ ਜਲਦੀ ਸਰਵਿਸ ਹੁੰਦੀ ਹੈ। ਪਰ ਚਾਹੀਦਾ ਹੈ ਨਸ਼ਟੋਮੋਹਾ। ਇੱਕ ਵਾਰੀ ਮਰ ਗਈ ਤਾਂ ਫਿਰ ਯਾਦ ਕਿਓਂ ਆਉਣੀ ਚਾਹੀਦੀ ਹੈ। ਪਰ ਬਹੁਤਿਆਂ ਨੂੰ ਘਰ ਦੀ, ਬੱਚਿਆਂ ਆਦਿ ਦੀ ਯਾਦ ਆਉਂਦੀ ਰਹਿੰਦੀ ਹੈ। ਫਿਰ ਬਾਪ ਦੇ ਨਾਲ ਯੋਗ ਕਿਵੇਂ ਲੱਗੇਗਾ। ਇਸ ਵਿੱਚ ਤਾਂ ਇਹ ਹੀ ਬੁੱਧੀ ਵਿੱਚ ਰਹੇ ਕਿ ਅਸੀਂ ਬਾਬਾ ਦੇ ਹਾਂ। ਇਹ ਪੁਰਾਣੀ ਦੁਨੀਆਂ ਖਤਮ ਹੋਈ ਪਈ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੀ ਉੱਚੀ ਤਕਦੀਰ ਬਣਾਉਣ ਦੇ ਲਈ ਜਿੰਨਾ ਹੋ ਸਕੇ - ਅਸ਼ਰੀਰੀ ਬਣਨ ਦਾ ਅਭਿਆਸ ਕਰਨਾ ਹੈ। ਸ਼ਰੀਰ ਦਾ ਭਾਨ ਬਿਲਕੁਲ ਭੁੱਲ ਜਾਵੇ, ਕਿਸੇ ਦਾ ਵੀ ਨਾਮ - ਰੂਪ ਯਾਦ ਨਾ ਆਵੇ - ਇਹ ਮਿਹਨਤ ਕਰਨੀ ਹੈ।

2. ਆਪਣੀ ਚਲਨ ਦਾ ਚਾਰਟ ਰੱਖਣਾ ਹੈ - ਕਦੀ ਵੀ ਆਸੁਰੀ ਚਲਨ ਨਹੀ ਚਲਣੀ ਹੈ। ਦਿਲ ਦੀ ਸੱਚਾਈ ਵਿੱਚ ਨਾਸ਼੍ਟੋਮੋਹਾ ਬਣ ਭਾਰਤ ਨੂੰ ਸ੍ਵਰਗ ਬਣਾਉਣ ਦੀ ਸਰਵਿਸ ਵਿੱਚ ਲਗ ਜਾਣਾ ਹੈ।

ਵਰਦਾਨ:-
ਮਾਇਆ ਦੇ ਰਾਇਲ ਰੂਪ ਦੇ ਬੰਧਨਾਂ ਤੋਂ ਮੁਕਤ, ਵਿਸ਼ਵ ਜਿੱਤ, ਜਗਤਜਿੱਤ ਭਵ

ਮੇਰਾ ਪੁਰਸ਼ਾਰਥ, ਮੇਰੀ ਇਨਵੇਂਸ਼ਨ, ਮੇਰੀ ਸਰਵਿਸ, ਮੇਰੀ ਟਚਿੰਗ, ਮੇਰੇ ਗੁਣ ਚੰਗੇ ਹਨ, ਮੇਰੀ ਨਿਰਣੇ ਸ਼ਕਤੀ ਬਹੁਤ ਵਧੀਆ ਹੈ, ਇਹ ਮੇਰਾਪਨ ਹੀ ਰਾਇਲ ਮਾਇਆ ਦਾ ਰੂਪ ਹੈ। ਮਾਇਆ ਇਵੇਂ ਦਾ ਜਾਦੂ ਮੰਤਰ ਕਰ ਦਿੰਦੀ ਹੈ ਜੋ ਤੇਰੇ ਨੂੰ ਵੀ ਮੇਰਾ ਬਣਾ ਦਿੰਦੀ ਹੈ, ਇਸਲਈ ਹੁਣ ਇਵੇਂ ਅਨੇਕ ਬੰਧਨਾਂ ਤੋਂ ਮੁਕਤ ਬਣ ਇੱਕ ਬਾਪ ਦੇ ਸੰਬੰਧ ਵਿੱਚ ਆ ਜਾਓ ਤਾਂ ਮਾਇਆਜਿੱਤ ਬਣ ਜਾਓਗੇ। ਮਾਇਆ ਜਿੱਤ ਹੀ ਪ੍ਰਕ੍ਰਿਤੀ ਜਿੱਤ, ਵਿਸ਼ਵ ਜਿੱਤ ਅਤੇ ਜਗਤਜਿੱਤ ਬਣਦੇ ਹਨ। ਇਹ ਇੱਕ ਸੈਕਿੰਡ ਦੇ ਅਸ਼ਰੀਰੀ ਭਵ ਦੇ ਡਾਇਰੈਕਸ਼ਨ ਨੂੰ ਸਹਿਜ ਅਤੇ ਖੁਦ ਕੰਮ ਵਿੱਚ ਲਗਾ ਸਕਦੇ ਹਨ।

ਸਲੋਗਨ:-
ਵਿਸ਼ਵ ਪਰਿਵਰਤਕ ਉਹ ਹੈ ਜੋ ਕਿਸੇ ਦੇ ਨੇਗਟਿਵ ਨੂੰ ਪੋਜ਼ਟਿਵ ਵਿੱਚ ਬਦਲ ਦਵੇ।

ਅਵਿਕਅਤ ਇਸ਼ਾਰੇ:- ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।

ਤੁਹਾਡਾ ਖੁਦ -ਸਵਰੂਪ ਪਵਿੱਤਰ ਹੈ। ਸਵਧਰਮ ਮਤਲਬ ਆਤਮਾ ਦੀ ਪਹਿਲੀ ਧਾਰਨਾ ਪਵਿੱਤਰਤਾ ਹੈ। ਸਵਦੇਸ਼ ਪਵਿੱਤਰ ਦੇਸ਼ ਹੈ। ਸਵਰਾਜ ਪਵਿੱਤਰ ਰਾਜ ਹੈ। ਖੁਦ ਦਾ ਯਾਦਗਾਰ ਪਰਮ ਪਵਿੱਤਰ ਪੂਜਯ ਹੈ। ਕਰਮਇੰਦਰੀਆਂ ਦਾ ਅਨਾਦਿ ਸੁਭਾਵ ਸੁਕਰਮ ਹਨ, ਬਸ ਇਹ ਹੀ ਸਦਾ ਸਮ੍ਰਿਤੀ ਵਿੱਚ ਰੱਖੋ ਤਾਂ ਮਿਹਨਤ ਅਤੇ ਹੱਠ ਤੋਂ ਛੁੱਟ ਜਾਓਗੇ। ਪਵਿੱਤਰਤਾ ਵਰਦਾਨ ਰੂਪ ਵਿੱਚ ਧਾਰਨ ਕਰ ਲੈਣਗੇ।