10.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਹੁਣ ਸਤੋਪ੍ਰਧਾਨ ਬਣ ਘਰ ਜਾਣਾ ਹੈ ਇਸ ਲਈ ਆਪਣੇ ਨੂੰ ਆਤਮਾ ਸਮਝ ਨਿਰੰਤਰ ਬਾਪ ਨੂੰ ਯਾਦ ਕਰਨ ਦਾ ਅਭਿਆਸ ਕਰੋ, ਉੱਨਤੀ ਦਾ ਸਦਾ ਖ਼ਿਆਲ ਰੱਖੋ"

ਪ੍ਰਸ਼ਨ:-
ਪੜ੍ਹਾਈ ਵਿੱਚ ਦਿਨ - ਪ੍ਰਤੀਦਿਨ ਅੱਗੇ ਵਧ ਰਹੇ ਹਾਂ ਜਾਂ ਪਿੱਛੇ ਹਟ ਰਹੇ ਹਾਂ ਉਸਦੀ ਨਿਸ਼ਾਨੀ ਕੀ ਹੈ?

ਉੱਤਰ:-
ਪੜ੍ਹਾਈ ਵਿੱਚ ਜੇਕਰ ਅੱਗੇ ਵਧ ਰਹੇ ਹਾਂ ਤਾਂ ਹਲਕੇਪਨ ਦਾ ਅਨੁਭਵ ਹੋਵੇਗਾ। ਬੁੱਧੀ ਵਿੱਚ ਰਹੇਗਾ ਇਹ ਸ਼ਰੀਰ ਤਾਂ ਛੀ - ਛੀ ਹੈ, ਇਸ ਨੂੰ ਛੱਡਣਾ ਹੈ, ਸਾਨੂੰ ਤਾਂ ਹੁਣ ਘਰ ਜਾਣਾ ਹੈ। ਦੈਵੀਗੁਣ ਧਾਰਨ ਕਰਦੇ ਜਾਵਾਂਗੇ। ਜੇਕਰ ਪਿੱਛੇ ਹਟ ਰਹੇ ਹਾਂ ਤਾਂ ਚਲਣ ਤੋਂ ਆਸੁਰੀ ਗੁਣ ਵਿਖਾਈ ਦੇਣਗੇ। ਚਲਦੇ - ਫ਼ਿਰਦੇ ਬਾਪ ਦੀ ਯਾਦ ਨਹੀਂ ਰਹੇਗੀ। ਉਹ ਫੁੱਲ ਬਣ ਸਭ ਨੂੰ ਸੁੱਖ ਨਹੀਂ ਦੇ ਸਕਣਗੇ। ਅਜਿਹੇ ਬੱਚਿਆਂ ਨੂੰ ਅੱਗੇ ਜਾਕੇ ਸਾਕਸ਼ਤਕਾਰ ਹੋਣਗੇ ਫੇਰ ਬਹੁਤ ਸਜਾਵਾਂ ਖਾਣੀਆਂ ਪੈਣਗੀਆਂ।

ਓਮ ਸ਼ਾਂਤੀ
ਬੁੱਧੀ ਵਿੱਚ ਇਹ ਖ਼ਿਆਲ ਰਹੇ ਕਿ ਅਸੀਂ ਸਤੋਪ੍ਰਧਾਨ ਆਏ ਸੀ। ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ ਇਥੇ ਸਾਰੇ ਬੈਠੇ ਹਨ, ਕੋਈ ਤਾਂ ਦੇਹ ਅਭਿਮਾਨੀ ਹੈ ਅਤੇ ਕੋਈ ਦੇਹੀ - ਅਭਿਮਾਨੀ ਹੋਣਗੇ। ਕੋਈ ਸੈਕਿੰਡ ਵਿੱਚ ਦੇਹ ਅਭਿਮਾਨੀ ਅਤੇ ਕੋਈ ਸੈਕਿੰਡ ਵਿੱਚ ਦੇਹੀ ਅਭਿਮਾਨੀ ਹੁੰਦੇ ਰਹਿਣਗੇ। ਇੰਵੇਂ ਤਾਂ ਕੋਈ ਕਹਿ ਨਹੀਂ ਸਕਦਾ ਕਿ ਅਸੀਂ ਸਾਰਾ ਸਮਾਂ ਦੇਹੀ ਅਭਿਮਾਨੀ ਹੋ ਕੇ ਬੈਠੇ ਹਾਂ। ਨਹੀਂ, ਬਾਪ ਸਮਝਾਉਂਦੇ ਹਨ ਕਿਸੇ ਵਕਤ ਦੇਹੀ - ਅਭਿਮਾਨੀ, ਕਿਸੇ ਸਮੇਂ ਦੇਹ- ਅਭਿਮਾਨ ਵਿੱਚ ਹੋਣਗੇ। ਹੁਣ ਬੱਚੇ ਇਹ ਤਾਂ ਜਾਣਦੇ ਹਨ ਅਸੀਂ ਆਤਮਾ ਇਸ ਸ਼ਰੀਰ ਨੂੰ ਛੱਡ ਜਾਵਾਂਗੇ ਆਪਣੇ ਘਰ। ਬਹੁਤ ਖੁਸ਼ੀ ਨਾਲ ਜਾਣਾ ਹੈ। ਸਾਰਾ ਦਿਨ ਚਿੰਤਨ ਹੀ ਇਹ ਕਰਦੇ ਹਨ - ਅਸੀਂ ਸ਼ਾਂਤੀਧਾਮ ਵਿੱਚ ਜਾਈਏ ਕਿਉਂਕਿ ਬਾਪ ਨੇ ਰਸਤਾ ਤਾਂ ਦੱਸਿਆ ਹੈ। ਹੋਰ ਲੋਕ ਕਦੇ ਇਸ ਵਿਚਾਰ ਨਾਲ ਨਹੀਂ ਬੈਠਦੇ ਹੋਣਗੇ। ਇਹ ਸਿੱਖਿਆ ਕਿਸੇ ਨੂੰ ਮਿਲਦੀ ਹੀ ਨਹੀਂ ਹੈ। ਖ਼ਿਆਲ ਵੀ ਨਹੀਂ ਹੋਵੇਗਾ। ਤੁਸੀਂ ਸਮਝਦੇ ਹੋ ਇਹ ਦੁੱਖਧਾਮ ਹੈ। ਹੁਣ ਬਾਪ ਨੇ ਸੁੱਖਧਾਮ ਵਿੱਚ ਜਾਣ ਦਾ ਰਸਤਾ ਦੱਸਿਆ ਹੈ। ਜਿਨ੍ਹਾਂ ਬਾਪ ਨੂੰ ਯਾਦ ਕਰਾਂਗੇ ਉਤਨਾ ਸੰਪੂਰਨ ਬਣ ਯਥਾਯੋਗ ਸ਼ਾਂਤੀਧਾਮ ਵਿੱਚ ਜਾਵਾਂਗੇ, ਉਸਨੂੰ ਹੀ ਮੁਕਤੀ ਕਿਹਾ ਜਾਂਦਾ ਹੈ, ਜਿਸਦੇ ਲਈ ਹੀ ਮਨੁੱਖ ਗੁਰੂ ਕਰਦੇ ਹਨ। ਪ੍ਰੰਤੂ ਮਨੁੱਖਾਂ ਨੂੰ ਬਿਲਕੁਲ ਪਤਾ ਨਹੀਂ ਕਿ ਮੁਕਤੀ - ਜੀਵਨਮੁਕਤੀ ਚੀਜ਼ ਕੀ ਹੈ ਕਿਉਂਕਿ ਇਹ ਹੈ ਨਵੀਂ ਗੱਲ। ਤੁਸੀਂ ਬੱਚੇ ਹੀ ਸਮਝਦੇ ਹੋ ਹੁਣ ਅਸੀਂ ਘਰ ਜਾਣਾ ਹੈ। ਬਾਪ ਕਹਿੰਦੇ ਹਨ ਯਾਦ ਦੀ ਯਾਤਰਾ ਨਾਲ ਪਵਿੱਤਰ ਬਣੋ। ਤੁਸੀਂ ਪਹਿਲਾਂ - ਪਹਿਲਾਂ ਜਦੋਂ ਆਏ ਸ੍ਰੇਸ਼ਠਾਚਾਰੀ ਦੁਨੀਆਂ ਵਿੱਚ ਤਾਂ ਸਤੋਪ੍ਰਧਾਨ ਸੀ। ਆਤਮਾ ਸਤੋਪ੍ਰਧਾਨ ਸੀ। ਕਿਸੇ ਨਾਲ ਕੁਨੈਕਸ਼ਨ ਵੀ ਪਿੱਛੋਂ ਹੋਵੇਗਾ। ਜਦੋਂ ਗਰਭ ਵਿੱਚ ਜਾਣਗੇ ਤਾਂ ਸਬੰਧ ਵਿੱਚ ਆਉਣਗੇ। ਤੁਸੀਂ ਜਾਣਦੇ ਹੋ ਹਾਲੇ ਇਹ ਸਾਡਾ ਅੰਤਿਮ ਜਨਮ ਹੈ। ਸਾਨੂੰ ਵਾਪਿਸ ਘਰ ਜਾਣਾ ਹੈ। ਪਵਿੱਤਰ ਬਣੇ ਬਿਗਰ ਅਸੀਂ ਜਾ ਨਹੀਂ ਸਕਾਂਗੇ। ਇੰਵੇਂ - ਇੰਵੇਂ ਅੰਦਰ ਵਿੱਚ ਗੱਲਾਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਬਾਪ ਦਾ ਫ਼ਰਮਾਨ ਹੈ ਉਠਦੇ - ਬੈਠਦੇ, ਚਲਦੇ - ਫਿਰਦੇ ਬੁੱਧੀ ਵਿੱਚ ਇਹ ਹੀ ਖ਼ਿਆਲ ਰਹੇ ਕਿ ਅਸੀਂ ਸਤੋਪ੍ਰਧਾਨ ਆਏ ਸੀ, ਹੁਣ ਸਤੋਪ੍ਰਧਾਨ ਬਣਕੇ ਘਰ ਜਾਣਾ ਹੈ। ਸਤੋਪ੍ਰਧਾਨ ਬਣਨਾ ਹੈ ਬਾਪ ਦੀ ਯਾਦ ਨਾਲ ਕਿਉਂਕਿ ਬਾਪ ਹੀ ਪਤਿਤ ਪਾਵਨ ਹੈ। ਅਸੀਂ ਬੱਚਿਆਂ ਨੂੰ ਯੁਕਤੀ ਦੱਸਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਪਾਵਨ ਹੋ ਸਕੋਗੇ। ਸਾਰੀ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਤਾਂ ਬਾਪ ਹੀ ਜਾਣਦੇ ਹਨ ਹੋਰ ਕੋਈ ਅਥਾਰਟੀ ਹੈ ਨਹੀਂ। ਬਾਪ ਹੀ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਭਗਤੀ ਕਿਥੋਂ ਤੱਕ ਚਲਦੀ ਹੈ, ਇਹ ਵੀ ਬਾਪ ਨੇ ਸਮਝਾਇਆ ਹੈ। ਇਨਾਂ ਵਕ਼ਤ ਗਿਆਨ ਮਾਰਗ, ਇਨਾਂ ਵਕਤ ਭਗਤੀ। ਇਹ ਸਾਰਾ ਗਿਆਨ ਅੰਦਰ ਵਿੱਚ ਟਪਕਣਾ ਚਾਹੀਦਾ ਹੈ। ਜਿਵੇਂ ਬਾਪ ਦੀ ਆਤਮਾ ਵਿੱਚ ਗਿਆਨ ਹੈ, ਤੁਹਾਡੀ ਆਤਮਾ ਵਿੱਚ ਵੀ ਗਿਆਨ ਹੈ। ਸ਼ਰੀਰ ਦੁਆਰਾ ਸੁਣਦੇ ਅਤੇ ਸੁਣਾਉਂਦੇ ਹਨ। ਸ਼ਰੀਰ ਬਿਗਰ ਤਾਂ ਆਤਮਾ ਬੋਲ ਨਾ ਸਕੇ, ਇਸ ਵਿੱਚ ਪ੍ਰੇਰਣਾ ਜਾਂ ਆਕਾਸ਼ਵਾਣੀ ਦੀ ਗੱਲ ਹੁੰਦੀ ਨਹੀਂ। ਭਗਵਾਨੁਵਾਚ ਹੈ ਤਾਂ ਜ਼ਰੂਰ ਮੁੱਖ ਚਾਹੀਦਾ ਹੈ, ਰਥ ਚਾਹੀਦਾ ਹੈ। ਗਧੇ ਘੋੜੇ ਦਾ ਰਥ ਤਾਂ ਨਹੀਂ ਚਾਹੀਦਾ। ਤੁਸੀਂ ਵੀ ਪਹਿਲੋਂ ਸਮਝਦੇ ਸੀ ਕਲਯੁਗ ਹਾਲੇ 40 ਹਜ਼ਾਰ ਵਰ੍ਹੇ ਹੋਰ ਚਲਣਾ ਹੈ। ਅਗਿਆਨ ਨੀਂਦ ਵਿੱਚ ਸੋਏ ਪਏ ਸੀ, ਹੁਣ ਬਾਬਾ ਨੇ ਜਗਾਇਆ ਹੈ। ਤੁਸੀਂ ਵੀ ਅਗਿਆਨ ਵਿੱਚ ਸੀ। ਹੁਣ ਗਿਆਨ ਮਿਲਿਆ ਹੈ। ਅਗਿਆਨ ਕਿਹਾ ਜਾਂਦਾ ਹੈ ਭਗਤੀ ਨੂੰ।

ਹੁਣ ਤੁਸੀਂ ਬੱਚਿਆਂ ਨੇ ਇਹ ਖ਼ਿਆਲ ਕਰਨਾ ਹੈ ਅਸੀਂ ਆਪਣੀ ਉੱਨਤੀ ਕਿਵੇਂ ਕਰੀਏ, ਉੱਚ ਪਦ ਕਿਵੇਂ ਪਾਈਏ? ਆਪਣੇ ਘਰ ਜਾਕੇ ਫੇਰ ਨਵੀਂ ਰਾਜਧਾਨੀ ਵਿੱਚ ਆਕੇ ਫੇਰ ਉੱਚ ਰੁੱਤਬਾ ਪਾਈਏ। ਉਸਦੇ ਲਈ ਹੈ ਯਾਦ ਦੀ ਯਾਤਰਾ। ਆਪਣੇ ਨੂੰ ਆਤਮਾ ਤੇ ਜ਼ਰੂਰ ਸਮਝਣਾ ਹੈ। ਸਾਡਾ ਸਾਰੀਆਂ ਆਤਮਾਵਾਂ ਦਾ ਬਾਪ ਪਰਮਾਤਮਾ ਹੈ। ਇਹ ਤਾਂ ਬਹੁਤ ਸਿੰਪਲ ਹੈ। ਪਰੰਤੂ ਮਨੁੱਖ ਇੰਨੀ ਗੱਲ ਵੀ ਨਹੀਂ ਸਮਝਦੇ। ਤੁਸੀਂ ਸਮਝਾ ਸਕਦੇ ਹੋ ਕਿ ਇਹ ਹੈ ਰਾਵਣ ਰਾਜ, ਇਸ ਲਈ ਤੁਹਾਡੀ ਬੁੱਧੀ ਭ੍ਰਿਸ਼ਟਾਚਾਰੀ ਬਣ ਗਈ ਹੈ। ਮਨੁੱਖ ਸਮਝਦੇ ਹਨ ਜੋ ਵਿਕਾਰ ਵਿੱਚ ਨਹੀਂ ਜਾਂਦੇ ਹਨ ਉਹ ਪਾਵਨ ਹਨ। ਜਿਵੇਂ ਸਨਿਆਸੀ। ਬਾਪ ਕਹਿੰਦੇ ਹਨ ਉਹ ਤੇ ਅਲਪਕਾਲ ਦੇ ਲਈ ਪਾਵਨ ਬਣਦੇ ਹਨ। ਦੁਨੀਆਂ ਤਾਂ ਫੇਰ ਵੀ ਪਤਿਤ ਹੈ ਨਾ। ਪਾਵਨ ਦੁਨੀਆਂ ਹੈ ਹੀ ਸਤਿਯੁਗ। ਪਤਿਤ ਦੁਨੀਆਂ ਵਿੱਚ ਸਤਿਯੁਗ ਵਰਗਾ ਪਾਵਨ ਕੋਈ ਹੋ ਹੀ ਨਹੀਂ ਸਕਦਾ। ਉੱਥੇ ਤਾਂ ਰਾਵਣ ਰਾਜ ਹੈ ਹੀ ਨਹੀਂ, ਵਿਕਾਰ ਦੀ ਗੱਲ ਹੀ ਨਹੀਂ ਹੈ। ਤਾਂ ਚੱਕਰ ਲਗਾਉਂਦੇ ਘੁੰਮਦੇ - ਫਿਰਦੇ ਬੁੱਧੀ ਵਿੱਚ ਇਹ ਚਿੰਤਨ ਰਹਿਣਾ ਚਾਹੀਦਾ ਹੈ। ਬਾਬਾ ਵਿੱਚ ਇਹ ਗਿਆਨ ਹੈ ਨਾ। ਗਿਆਨ ਸਾਗਰ ਹਨ ਤਾਂ ਜ਼ਰੂਰ ਗਿਆਨ ਟਪਕਦਾ ਹੋਵੇਗਾ। ਤੁਸੀਂ ਵੀ ਗਿਆਨ ਸਾਗਰ ਵਿਚੋਂ ਨਿਕਲੀਆਂ ਹੋਈਆਂ ਨਦੀਆਂ ਹੋ। ਉਹ ਤਾਂ ਐਵਰ ਸਾਗਰ ਹੀ ਹੈ, ਤੁਸੀਂ ਏਵਰ ਸਾਗਰ ਨਹੀਂ ਹੋ। ਤੁਸੀਂ ਬੱਚੇ ਸਮਝਦੇ ਹੋ ਅਸੀਂ ਤਾਂ ਸਾਰੇ ਭਰਾ - ਭਰਾ ਹਾਂ। ਤੁਸੀਂ ਬੱਚੇ ਪੜ੍ਹਦੇ ਹੋ, ਅਸਲ ਵਿੱਚ ਨਦੀਆਂ ਆਦਿ ਦੀ ਗੱਲ ਨਹੀਂ। ਨਦੀ ਕਹਿਣ ਨਾਲ ਗੰਗਾ ਜਮੁਨਾ ਆਦਿ ਕਹਿ ਦਿੰਦੇ ਹਨ। ਤੁਸੀਂ ਹਾਲੇ ਬੇਹੱਦ ਵਿੱਚ ਖੜੇ ਹੋ। ਅਸੀਂ ਸਾਰੀਆਂ ਆਤਮਾਵਾਂ ਇੱਕ ਬਾਪ ਦੇ ਬੱਚੇ ਭਰਾ - ਭਰਾ ਹਾਂ। ਹੁਣ ਸਾਨੂੰ ਵਾਪਿਸ ਘਰ ਜਾਣਾ ਹੈ। ਜਿਥੋਂ ਆਕੇ ਸ਼ਰੀਰ ਰੂਪੀ ਤਖ਼ਤ ਤੇ ਵਿਰਾਜਮਾਨ ਹੁੰਦੇ ਹਾਂ। ਬਹੁਤ ਛੋਟੀ ਆਤਮਾ ਹੈ, ਸਾਕਸ਼ਤਕਾਰ ਹੋਣ ਨਾਲ ਸਮਝ ਨਹੀਂ ਸਕਦੇ। ਆਤਮਾ ਨਿਕਲਦੀ ਹੈ ਤਾਂ ਕਦੇ ਕਹਿੰਦੇ ਮੱਥੇ ਵਿਚੋਂ ਨਿਕਲੀ, ਅੱਖਾਂ ਵਿਚੋਂ, ਮੂੰਹ ਵਿਚੋਂ ਨਿਕਲੀ...ਮੁੱਖ ਖੁਲ੍ਹ ਜਾਂਦਾ ਹੈ। ਆਤਮਾ ਸ਼ਰੀਰ ਛੱਡ ਚਲੀ ਜਾਂਦੀ ਹੈ ਤਾਂ ਸ਼ਰੀਰ ਜੜ੍ਹ ਹੋ ਜਾਂਦਾ ਹੈ। ਇਹ ਗਿਆਨ ਹੈ। ਸਟੂਡੈਂਟਸ ਦੀ ਬੁੱਧੀ ਵਿੱਚ ਸਾਰਾ ਦਿਨ ਪੜ੍ਹਾਈ ਰਹਿੰਦੀ ਹੈ। ਤੁਹਾਡੇ ਵੀ ਸਾਰਾ ਦਿਨ ਪੜ੍ਹਾਈ ਦੇ ਖਿਆਲਾਤ ਚਲਣੇ ਚਾਹੀਦੇ ਹਨ। ਚੰਗੇ - ਚੰਗੇ ਸਟੂਡੈਂਟਸ ਦੇ ਹੱਥ ਸਦਾ ਕੋਈ ਨਾ ਕੋਈ ਕਿਤਾਬ ਰਹਿੰਦੀ ਹੈ। ਪੜ੍ਹਦੇ ਰਹਿੰਦੇ ਹਨ।

ਬਾਪ ਕਹਿੰਦੇ ਹਨ ਤੁਹਾਡਾ ਇਹ ਅੰਤਿਮ ਜਨਮ ਹੈ, ਸਾਰਾ ਚੱਕਰ ਲਗਾਕੇ ਅੰਤ ਵਿੱਚ ਆਏ ਹੋ ਤਾਂ ਬੁੱਧੀ ਵਿੱਚ ਇਹ ਹੀ ਸਿਮਰਨ ਰਹਿਣਾ ਚਾਹੀਦਾ ਹੈ। ਧਾਰਨਾ ਕਰ ਦੂਸਰਿਆਂ ਨੂੰ ਸਮਝਾਉਣਾ ਚਾਹੀਦਾ ਹੈ। ਕਿਸੇ ਨੂੰ ਤਾਂ ਧਾਰਨਾ ਹੁੰਦੀ ਹੀ ਨਹੀਂ। ਸਕੂਲ ਵਿੱਚ ਵੀ ਨੰਬਰਵਾਰ ਸਟੂਡੈਂਟ ਹੁੰਦੇ ਹਨ। ਸਬਜੈਕਟ ਵੀ ਬੜੇ ਹੁੰਦੇ ਹਨ। ਇੱਥੇ ਤਾਂ ਸਬਜੈਕਟ ਇੱਕ ਹੀ ਹੈ। ਦੇਵਤਾ ਬਣਨਾ ਹੈ, ਇਸੇ ਪੜ੍ਹਾਈ ਦਾ ਚਿੰਤਨ ਚਲਦਾ ਰਹੇ। ਇੰਵੇਂ ਨਹੀਂ, ਪੜ੍ਹਾਈ ਭੁੱਲ ਜਾਵੇ ਬਾਕੀ ਹੋਰ - ਹੋਰ ਖਿਆਲਾਤ ਚਲਦੇ ਰਹਿਣ। ਧੰਦੇ ਵਾਲਾ ਹੋਵੇਗਾ, ਆਪਣੇ ਧੰਦੇ ਦੀ ਖਿਆਲਾਤ ਵਿੱਚ ਲਗਾ ਰਹੇਗਾ। ਸਟੂਡੈਂਟ ਪੜ੍ਹਾਈ ਵਿੱਚ ਹੀ ਲਗਾ ਰਹੇਗਾ। ਤੁਸੀਂ ਬੱਚਿਆਂ ਨੇ ਵੀ ਆਪਣੀ ਪੜ੍ਹਾਈ ਵਿੱਚ ਰਹਿਣਾ ਹੈ।

ਕੱਲ ਇੱਕ ਨਿਮੰਤਰਨ ਪੱਤਰ ਆਇਆ ਸੀ ਇੰਟਰਨੈਸ਼ਨਲ ਯੋਗ ਕਾਨਫਰੈਂਸ ਦਾ ਤੁਸੀਂ ਉਹਨਾਂ ਨੂੰ ਲਿਖ ਸਕਦੇ ਹੋ ਤੁਹਾਡਾ ਤੇ ਇਹ ਹੈ ਹਠਯੋਗ। ਇਸਦੀ ਐਮ ਆਬਜੈਕਟ ਕੀ ਹੈ? ਇਸ ਨਾਲ ਫ਼ਾਇਦਾ ਕੀ ਹੁੰਦਾ ਹੈ? ਅਸੀਂ ਤਾਂ ਰਾਜਯੋਗ ਸਿੱਖ ਰਹੇ ਹਾਂ। ਪਰਮਪਿਤਾ ਪ੍ਰਮਾਤਮਾ ਜੋ ਗਿਆਨ ਦਾ ਸਾਗਰ ਹੈ, ਉਹ ਰਚੈਤਾ ਸਾਨੂੰ ਆਪਣਾ ਅਤੇ ਰਚਨਾ ਦਾ ਗਿਆਨ ਸੁਣਾਉਂਦੇ ਹਨ। ਹੁਣ ਸਾਨੂੰ ਵਾਪਿਸ ਘਰ ਜਾਣਾ ਹੈ। ਮਨਮਨਾਭਵ ਇਹ ਹੈ ਸਦਾ ਮੰਤਰ। ਅਸੀਂ ਬਾਪ ਨੂੰ ਅਤੇ ਬਾਪ ਦੁਆਰਾ ਜੋ ਵਰਸਾ ਮਿਲਦਾ ਹੈ, ਉਸਨੂੰ ਯਾਦ ਕਰਦੇ ਹਾਂ। ਤੁਸੀਂ ਇਹ ਹਠਯੋਗ ਆਦਿ ਕਰਦੇ ਆਏ ਹੋ, ਇਸਦੀ ਏਮ ਆਬਜੈਕਟ ਕੀ ਹੈ? ਅਸੀਂ ਆਪਣਾ ਤੇ ਦੱਸਿਆ ਅਸੀਂ ਇਹ ਸਿੱਖ ਰਹੇ ਹਾਂ। ਤੁਹਾਡੇ ਇਸ ਹਠਯੋਗ ਨਾਲ ਕੀ ਮਿਲਦਾ ਹੈ? ਅਜਿਹਾ ਰਿਸਪੌਂਡ ਨਟਸ਼ੈਲ ਵਿੱਚ ਲਿਖਣਾ ਹੈ। ਅਜਿਹੇ ਨਿਮੰਤਰਨ ਤਾਂ ਤੁਹਾਡੇ ਕੋਲ ਬਹੁਤ ਆਉਂਦੇ ਹਨ। ਆਲ ਇੰਡੀਆ ਰਿਲੀਜੀਅਸ ਕਾਨਫਰੈਂਸ ਦਾ ਤੁਹਾਡੇ ਕੋਲ ਬੁਲਾਵਾ ਆਵੇ ਅਤੇ ਤੁਹਾਨੂੰ ਬੋਲਣ - ਤੁਹਾਡਾ ਏਮ ਆਬਜੈਕਟ ਕੀ ਹੈ? ਤਾਂ ਬੋਲੋ ਅਸੀਂ ਇਹ ਸਿੱਖ ਰਹੇ ਹਾਂ। ਆਪਣਾ ਜ਼ਰੂਰ ਦੱਸਣਾ ਚਾਹੀਦਾ ਹੈ, ਕਿਓੰ? ਇਹ ਰਾਜਯੋਗ ਤੁਸੀਂ ਸਿੱਖ ਰਹੇ ਹੋ। ਬੋਲੋ ਅਸੀਂ ਇਹ ਪੜ੍ਹ ਰਹੇ ਹਾਂ। ਸਾਨੂੰ ਪੜ੍ਹਾਉਣ ਵਾਲਾ ਭਗਵਾਨ ਹੈ, ਅਸੀਂ ਸਾਰੇ ਬ੍ਰਦਰਜ਼ ਹਾਂ। ਅਸੀਂ ਆਪਣੇ ਨੂੰ ਆਤਮਾ ਸਮਝਦੇ ਹਾਂ। ਬੇਹੱਦ ਦਾ ਬਾਪ ਕਹਿੰਦੇ ਆਪਣੇ ਨੂੰ ਆਤਮਾ ਸਮਝ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਅਜਿਹੀ ਲਿਖਤ ਬਹੁਤ ਚੰਗੀ ਰੀਤੀ ਛਪਾ ਕੇ ਰੱਖ ਦੇਵੋ। ਫੇਰ ਜਿਥੇ - ਜਿਥੇ ਕਾਨਫਰੈਂਸ ਆਦਿ ਹੋਵੇ ਉਥੇ ਭੇਜ ਦੇਵੋ। ਕਹਿਣਗੇ ਇਹ ਤਾਂ ਬਹੁਤ ਚੰਗੇ ਕਾਇਦੇ ਦੀ ਗੱਲ ਸਿੱਖਦੇ ਹਨ। ਇਸ ਰਾਜਯੋਗ ਨਾਲ ਰਾਜਾਵਾਂ ਦਾ ਰਾਜਾ ਵਿਸ਼ਵ ਦਾ ਮਾਲਿਕ ਬਣਦੇ ਹਨ। ਹਰ 5 ਹਜ਼ਾਰ ਸਾਲ ਬਾਦ ਅਸੀਂ ਦੇਵਤਾ ਬਣਦੇ ਹਾਂ ਫੇਰ ਮਨੁੱਖ ਬਣਦੇ ਹਾਂ। ਇੰਵੇਂ - ਇੰਵੇਂ ਵਿਚਾਰ ਸਾਗਰ ਮੰਥਨ ਕਰ ਫਸਟਕਲਾਸ ਲਿਖਤ ਬਣਾਉਣੀ ਚਾਹੀਦੀ ਹੈ। ਉਦੇਸ਼ ਤੁਹਾਨੂੰ ਪੁੱਛ ਸਕਦੇ ਹਨ। ਤਾਂ ਇਹ ਛਪਿਆ ਹੋਇਆ ਰੱਖਿਆ ਹੋਵੇ, ਸਾਡੀ ਏਮ ਆਬਜੈਕਟ ਇਹ ਹੈ। ਇੰਜ ਲਿਖਣ ਨਾਲ ਟੈਮ੍ਪਟੇਸ਼ਨ ਹੋਵੇਗੀ। ਇਸ ਵਿੱਚ ਕੋਈ ਹਠਯੋਗ ਜਾਂ ਸ਼ਾਸਤਰਾਥ ਕਰਨ ਦੀ ਗੱਲ ਨਹੀਂ। ਉਨ੍ਹਾਂ ਨੂੰ ਸ਼ਾਸਤਰਾਥ ਦਾ ਵੀ ਕਿੰਨਾ ਹੰਕਾਰ ਰਹਿੰਦਾ ਹੈ। ਉਹ ਆਪਣੇ ਨੂੰ ਸ਼ਾਸਤਰਾਂ ਦੀ ਅਥਾਰਟੀ ਸਮਝਦੇ ਹਨ। ਅਸਲ ਵਿੱਚ ਤਾਂ ਉਹ ਪੁਜਾਰੀ ਹਨ ਅਥਾਰਟੀ ਤਾਂ ਪੁਜਿਯ ਨੂੰ ਕਹਾਂਗੇ। ਪੁਜਾਰੀ ਨੂੰ ਕੀ ਕਹਾਂਗੇ? ਤਾਂ ਇਹ ਕਲੀਅਰ ਕਰਕੇ ਲਿਖਣਾ ਚਾਹੀਦਾ ਹੈ - ਅਸੀਂ ਕੀ ਸਿੱਖਦੇ ਹਾਂ। ਬੀ. ਕੇ. ਦਾ ਨਾਮ ਤੇ ਮਸ਼ਹੂਰ ਹੋ ਗਿਆ ਹੈ।

ਯੋਗ ਤਾਂ ਦੋ ਪ੍ਰਕਾਰ ਦਾ ਹੈ - ਇੱਕ ਹੈ ਹਠਯੋਗ, ਦੂਸਰਾ ਹੈ ਸਹਿਜਯੋਗ। ਉਹ ਤਾਂ ਕੋਈ ਮਨੁੱਖ ਸਿਖਲਾ ਨਹੀਂ ਸਕਦਾ। ਰਾਜਯੋਗ ਇੱਕ ਪਰਮਾਤਮਾ ਹੀ ਸਿਖਾਉਂਦੇ ਹਨ। ਬਾਕੀ ਇਹ ਅਨੇਕ ਤਰ੍ਹਾਂ ਦੇ ਯੋਗ ਹਨ ਮਨੁੱਖ ਮਤ ਤੇ। ਉਥੇ ਦੇਵਤਿਆਂ ਨੂੰ ਤੇ ਕਿਸੇ ਦੀ ਮਤ ਦੀ ਵੀ ਦਰਕਾਰ ਨਹੀਂ ਕਿਉਂਕਿ ਵਰਸਾ ਲਿਆ ਹੋਇਆ ਹੈ। ਉਹ ਹਨ ਦੇਵਤਾਏੰ ਅਰਥਾਤ ਦੈਵੀਗੁਣ ਵਾਲੇ, ਜਿਨ੍ਹਾਂ ਵਿੱਚ ਅਜਿਹੇ ਗੁਣ ਨਹੀਂ ਉਨ੍ਹਾਂਨੂੰ ਅਸੁਰ ਕਿਹਾ ਜਾਂਦਾ ਹੈ। ਦੇਵਤਿਆਂ ਦਾ ਰਾਜ ਸੀ ਫੇਰ ਉਹ ਕਿੱਥੇ ਗਏ? 84 ਜਨਮ ਕਿਵੇਂ ਲਏ? ਸੀੜੀ ਤੇ ਸਮਝਾਉਣਾ ਚਾਹੀਦਾ ਹੈ। ਸੀੜੀ ਬਹੁਤ ਵਧੀਆ ਹੈ। ਜੋ ਤੁਹਾਡੇ ਦਿਲ ਵਿੱਚ ਹੈ ਉਹ ਇਸ ਸੀੜੀ ਵਿੱਚ ਹੈ। ਸਾਰਾ ਮਦਾਰ ਪੜ੍ਹਾਈ ਤੇ ਹੈ। ਪੜ੍ਹਾਈ ਹੈ ਸੋਰਸ ਆਫ ਇਨਕਮ। ਇਹ ਹੈ ਸਭ ਤੋਂ ਉੱਚੀ ਪੜ੍ਹਾਈ। ਦੀ ਬੈਸਟ। ਦੁਨੀਆਂ ਨਹੀਂ ਜਾਣਦੀ ਕੀ ਦੀ ਬੈਸਟ ਕਿਹੜੀ ਪੜ੍ਹਾਈ ਹੈ। ਇਸ ਪੜ੍ਹਾਈ ਨਾਲ ਮਨੁੱਖ ਤੋਂ ਦੇਵਤਾ ਡਬਲ ਕ੍ਰਾਉਣ ( ਤਾਜਧਾਰੀ )ਬਣ ਜਾਂਦੇ ਹਾਂ। ਹੁਣ ਤੁਸੀਂ ਡਬਲ ਸਿਰਤਾਜ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਪੜ੍ਹਾਈ ਇੱਕ ਹੀ ਹੈ ਫੇਰ ਕੋਈ ਕੀ ਬਣਦੇ, ਕੋਈ ਕੀ! ਵੰਡਰ ਹੈ, ਇੱਕ ਹੀ ਪੜ੍ਹਾਈ ਨਾਲ ਰਾਜਧਾਨੀ ਸਥਾਪਨ ਹੋ ਜਾਂਦੀ ਹੈ, ਰਾਜਾ ਵੀ ਬਣਦੇ ਅਤੇ ਰੰਕ ਵੀ ਬਣਦੇ। ਬਾਕੀ ਉਥੇ ਦੁੱਖ ਦੀ ਗੱਲ ਹੁੰਦੀ ਨਹੀਂ। ਮਰਤਬੇ ਤਾਂ ਹੈ ਨਾ। ਇੱਥੇ ਕਈ ਤਰ੍ਹਾਂ ਦੇ ਦੁੱਖ ਹਨ। ਫੈਮਨ, ਬਿਮਾਰੀਆਂ, ਅਨਾਜ ਆਦਿ ਨਹੀਂ ਮਿਲਦਾ, ਫਲੱਡ ਆਉਂਦੇ ਰਹਿੰਦੇ ਹਨ। ਭਾਵੇਂ ਲਖਪਤੀ, ਕਰੋੜਪਤੀ ਹਨ, ਜਨਮ ਤਾਂ ਵਿਕਾਰਾਂ ਨਾਲ ਹੀ ਹੁੰਦਾ ਹੈ ਨਾ। ਧੱਕਾ ਖਾਇਆ, ਮੱਛਰ ਨੇ ਕੱਟਿਆ, ਇਹ ਸਭ ਦੁੱਖ ਹਨ ਨਾ। ਨਾਮ ਹੀ ਹੈ ਰੌਰਵ ਨਰਕ। ਤਾਂ ਵੀ ਕਹਿੰਦੇ ਰਹਿੰਦੇ ਫਲਾਣਾ ਸ੍ਵਰਗ ਸਿਧਾਰਾ। ਅਰੇ, ਸ੍ਵਰਗ ਤਾਂ ਅਉਣ ਵਾਲਾ ਹੈ ਫਿਰ ਕੋਈ ਸ੍ਵਰਗ ਗਿਆ ਕਿਵ਼ੇਂ। ਕਿਸੇ ਨੂੰ ਵੀ ਸਮਝਾਉਣਾ ਤਾਂ ਬਹੁਤ ਸਹਿਜ ਹੈ ਨਾ। ਹੁਣ ਬਾਬਾ ਨੇ ਐਸੇ ( ਨਿਬੰਧ) ਦਿੱਤਾ ਹੈ, ਲਿਖਣਾ ਬੱਚਿਆਂ ਦਾ ਕੰਮ ਹੈ। ਧਾਰਨਾ ਹੋਏਗੀ ਤਾਂ ਲਿਖਣਗੇ ਵੀ। ਮੁੱਖ ਗੱਲ ਬੱਚਿਆਂ ਨੂੰ ਸਮਝਾਉਂਦੇ ਹਨ ਆਪਣੇ ਨੂੰ ਆਤਮਾ ਸਮਝੋ, ਹੁਣ ਵਾਪਿਸ ਜਾਣਾ ਹੈ। ਅਸੀਂ ਸਤੋਪ੍ਰਧਾਨ ਸੀ ਤਾਂ ਖੁਸ਼ੀ ਦਾ ਪਾਰਾਵਾਰ ਨਹੀਂ ਸੀ। ਹੁਣ ਤਮੋਪ੍ਰਧਾਨ ਬਣੇ ਹਾਂ। ਕਿੰਨਾ ਸਹਿਜ ਹੈ। ਪੋਆਇੰਟਸ ਤਾਂ ਬਾਬਾ ਬਹੁਤ ਸੁਣਾਉਂਦੇ ਰਹਿੰਦੇ ਹਨ ਤਾਂ ਚੰਗੀ ਰੀਤੀ ਬੈਠ ਸਮਝਾਉਣਾ ਹੈ। ਨਹੀਂ ਮੰਨਦੇ ਹਨ ਤਾਂ ਸਮਝਿਆ ਜਾਂਦਾ ਹੈ ਇਹ ਸਾਡੇ ਕੁੱਲ ਦਾ ਨਹੀਂ ਹੈ। ਪੜ੍ਹਾਈ ਵਿੱਚ ਦਿਨ - ਪ੍ਰਤੀਦਿਨ ਅੱਗੇ ਵਧਣਾ ਹੈ। ਪਿੱਛੇ ਥੋੜ੍ਹੀ ਨਾ ਹਟਣਾ ਹੈ। ਦੈਵੀਗੁਣਾਂ ਦੇ ਬਦਲੇ ਆਸੁਰੀ ਗੁਣ ਧਾਰਨ ਕਰਨਾ - ਇਹ ਤਾਂ ਪਿੱਛੇ ਹਟਣਾ ਹੋਇਆ ਨਾ। ਬਾਪ ਕਹਿੰਦੇ ਵਿਕਾਰਾਂ ਨੂੰ ਛੱਡਦੇ ਰਹੋ, ਦੈਵੀਗੁਣ ਧਾਰਨ ਕਰੋ। ਬਹੁਤ ਹਲਕਾ ਰਹਿਣਾ ਹੈ। ਇਹ ਸ਼ਰੀਰ ਛੀ - ਛੀ ਹੈ, ਇਸ ਨੂੰ ਛੱਡਣਾ ਹੈ। ਅਸੀਂ ਤਾਂ ਹੁਣ ਜਾਣਾ ਹੈ ਘਰ। ਬਾਪ ਨੂੰ ਯਾਦ ਨਹੀਂ ਕਰਾਂਗੇ ਤਾਂ ਗੁਲ - ਗੁਲ ਨਹੀਂ ਬਣਾਗੇ। ਬਹੁਤ ਸਜਾਵਾਂ ਖਾਣੀਆਂ ਪੈਣਗੀਆਂ। ਅੱਗੇ ਚਲਕੇ ਤੁਹਾਨੂੰ ਸਾਕਸ਼ਤਕਾਰ ਹੋਣਗੇ। ਪੁੱਛਣਗੇ, ਤੁਸੀਂ ਕੀ ਸਰਵਿਸ ਕੀਤੀ ਹੈ? ਤੁਸੀਂ ਕਦੇ ਕੋਰਟ ਵਿੱਚ ਨਹੀਂ ਗਏ ਹੋ। ਬਾਬਾ ਨੇ ਸਭ ਕੁਝ ਵੇਖਿਆ ਹੋਇਆ ਹੈ, ਕਿਵ਼ੇਂ ਇਹ ਲੋਕ ਚੋਰਾਂ ਨੂੰ ਫੜਦੇ ਹਨ, ਫੇਰ ਕੇਸ ਚਲਦੇ ਹਨ ਤਾਂ ਉਥੇ ਵੀ ਤੁਹਾਨੂੰ ਸਾਰੇ ਸਾਕਸ਼ਤਕਾਰ ਕਰਵਾਉਂਦੇ ਰਹਿਣਗੇ। ਸਜਾਵਾਂ ਖਾਕੇ ਫੇਰ ਪਾਈ ਪੈਸੇ ਦਾ ਪਦ ਪਾਂ ਲੈਣਗੇ। ਟੀਚਰ ਨੂੰ ਤਾਂ ਰਹਿਮ ਆਉਂਦਾ ਹੈ ਨਾ। ਇਹ ਨਾਪਾਸ ਹੋ ਜਾਣਗੇ। ਇਹ ਬਾਪ ਨੂੰ ਯਾਦ ਕਰਨ ਦੀ ਸਬਜੈਕਟ ਸਭ ਤੋਂ ਵਧੀਆ ਹੈ, ਜਿਸ ਨਾਲ ਪਾਪ ਕੱਟਦੇ ਜਾਣ। ਬਾਬਾ ਸਾਨੂੰ ਪੜ੍ਹਾਉਂਦੇ ਹਨ। ਇਹ ਹੀ ਸਿਮਰਨ ਕਰਦੇ ਚੱਕਰ ਲਗਾਉਂਦੇ ਰਹਿਣਾ ਚਾਹੀਦਾ ਹੈ। ਸਟੂਡੈਂਟ ਟੀਚਰ ਨੂੰ ਯਾਦ ਵੀ ਕਰਦੇ ਹਨ ਅਤੇ ਬੁੱਧੀ ਵਿੱਚ ਪੜ੍ਹਾਈ ਰਹਿੰਦੀ ਹੈ। ਟੀਚਰ ਨਾਲ ਯੋਗ ਤਾਂ ਜ਼ਰੂਰ ਹੋਵੇਗਾ ਨਾ। ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ - ਸਾਡਾ ਸਾਰੇ ਭਰਾਵਾਂ ਦਾ ਇੱਕ ਟੀਚਰ ਹੈ, ਉਹ ਹੈ ਸੁਪ੍ਰੀਮ ਟੀਚਰ। ਅੱਗੇ ਚੱਲ ਬਹੁਤਿਆਂ ਨੂੰ ਪਤਾ ਪਵੇਗਾ - ਅਹੋ ਪ੍ਰਭੂ ਤੇਰੀ ਲੀਲਾ ਮਹਿਮਾ ਕਰਕੇ ਮਰਣਗੇ ਪਰ ਪਾ ਤੇ ਕੁਝ ਨਹੀਂ ਸਕਣਗੇ। ਦੇਹ ਅਭਿਮਾਨ ਵਿੱਚ ਆਉਣ ਕਾਰਨ ਹੀ ਉਲਟੇ ਕੰਮ ਕਰਦੇ ਹਨ। ਦੇਹੀ ਅਭਿਮਾਨੀ ਹੋਣ ਨਾਲ ਚੰਗਾ ਕੰਮ ਕਰਣਗੇ। ਬਾਪ ਕਹਿੰਦੇ ਹਨ ਹੁਣ ਤੁਹਾਡੀ ਵਾਣਪ੍ਰਸਥ ਅਵਸਥਾ ਹੈ। ਵਾਪਿਸ ਜਾਣਾ ਹੀ ਪਵੇਗਾ। ਹਿਸਾਬ - ਕਿਤਾਬ ਚੁਕਤੂ ਕਰ ਸਭ ਨੇ ਜਾਣਾ ਹੈ। ਚਾਹਣ ਜਾਂ ਨਾ ਚਾਹਣ, ਜਾਣਾ ਜ਼ਰੂਰ ਹੈ। ਇੱਕ ਦਿਨ ਅਜਿਹਾ ਵੀ ਆਵੇਗਾ ਜਦ ਦੁਨੀਆਂ ਬਹੁਤ ਖਾਲੀ ਹੋ ਜਾਵੇਗੀ। ਸਿਰ੍ਫ਼ ਭਾਰਤ ਹੀ ਰਹੇਗਾ। ਅੱਧਾਕਲਪ ਸਿਰ੍ਫ਼ ਭਾਰਤ ਹੀ ਹੋਵੇਗਾ ਤਾਂ ਕਿੰਨੀ ਦੁਨੀਆਂ ਖ਼ਾਲੀ ਹੋਵੇਗੀ। ਅਜਿਹਾ ਖ਼ਿਆਲ ਕਿਸੇ ਦੀ ਬੁੱਧੀ ਵਿੱਚ ਨਹੀਂ ਹੋਵੇਗਾ ਸਿਵਾਏ ਤੁਹਾਡੇ। ਫੇਰ ਤਾਂ ਤੁਹਾਡਾ ਕੋਈ ਦੁਸ਼ਮਣ ਵੀ ਨਹੀਂ ਹੋਵੇਗਾ। ਦੁਸ਼ਮਣ ਆਉਂਦੇ ਹਨ ਕਿਓੰ? ਧਨ ਦੇ ਪਿੱਛੇ। ਭਾਰਤ ਵਿੱਚ ਇੰਨੇ ਮੁਸਲਮਾਨ ਅਤੇ ਅੰਗਰੇਜ਼ ਕਿਓੰ ਆਏ? ਪੈਸਾ ਵੇਖਿਆ। ਪੈਸੇ ਬਹੁਤ ਸਨ, ਹੁਣ ਨਹੀਂ ਹਨ ਤਾਂ ਹੁਣ ਹੋਰ ਕੋਈ ਹੈ ਨਹੀਂ। ਪੈਸੇ ਲੈਕੇ ਖ਼ਾਲੀ ਕਰ ਗਏ। ਮਨੁੱਖ ਇਹ ਨਹੀਂ ਜਾਣਦੇ। ਬਾਬਾ ਕਹਿੰਦੇ ਹਨ ਪੈਸਾ ਤਾਂ ਤੁਸੀਂ ਆਪੇ ਹੀ ਖ਼ਤਮ ਕਰ ਦਿੱਤਾ, ਡਰਾਮਾ ਪਲੈਨ ਅਨੁਸਾਰ। ਤੁਹਾਨੂੰ ਨਿਸ਼ਚੇ ਹੈ ਅਸੀਂ ਬੇਹੱਦ ਦੇ ਬਾਪ ਕੋਲ ਆਏ ਹਾਂ। ਕਦੇ ਕਿਸੇ ਦੇ ਖ਼ਿਆਲ ਵਿੱਚ ਵੀ ਨਹੀਂ ਹੋਵੇਗਾ ਕਿ ਇਹ ਈਸ਼ਵਰੀਏ ਪਰਿਵਾਰ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਚਲਦੇ - ਫਿਰਦੇ ਬੁੱਧੀ ਵਿੱਚ ਪੜ੍ਹਾਈ ਦਾ ਚਿੰਤਨ ਕਰਨਾ ਹੈ। ਕੋਈ ਵੀ ਕੰਮ ਕਰਦੇ ਬੁੱਧੀ ਵਿੱਚ ਸਦਾ ਗਿਆਨ ਟਪਕਦਾ ਰਹੇ। ਇਹ ਦੀ ਬੈਸਟ ਪੜ੍ਹਾਈ ਹੈ, ਜਿਸ ਨੂੰ ਪੜ੍ਹਕੇ ਡਬਲ ਕ੍ਰਾਉਣ ਬਣਨਾ ਹੈ।

2. ਅਭਿਆਸ ਕਰਨਾ ਹੈ ਅਸੀਂ ਆਤਮਾ ਭਰਾ - ਭਰਾ ਹਾਂ। ਦੇਹ - ਅਭਿਮਾਨ ਵਿੱਚ ਆਉਣ ਨਾਲ ਉਲਟੇ ਕੰਮ ਹੁੰਦੇ ਹਨ ਇਸ ਲਈ ਜਿਨ੍ਹਾਂ ਹੋ ਸਕੇ ਦੇਹੀ - ਅਭਿਮਾਨੀ ਰਹਿਣਾ ਹੈ।

ਵਰਦਾਨ:-
ਸਤ ਦੀ ਸ਼ਕਤੀ ਦ੍ਵਾਰਾ ਸਦਾ ਖ਼ੁਸ਼ੀ ਵਿੱਚ ਨੱਚਣ ਵਾਲੇ ਸ਼ਕਤੀਸ਼ਾਲੀ ਮਹਾਨ ਆਤਮਾ ਭਵ

ਕਿਹਾ ਜਾਂਦਾ ਹੈ ਸੱਚ ਤੇ ਬੈਠੋ ਨੱਚ ਸੱਚਾ ਮਤਲਬ ਸਤ ਦੀ ਸ਼ਕਤੀ ਵਾਲਾ ਸਦਾ ਨੱਚਦਾ ਰਹੇਗਾ, ਕਦੇ ਮੁਰਝਾਏ ਗਾ ਨਹੀਂ, ਉਲਝੇਗਾ ਨਹੀਂ, ਘਬਰਾਏ ਗਾ ਨਹੀਂ, ਕਮਜੋਰ ਨਹੀਂ ਹੋਵੇਗਾ। ਉਹ ਖੁਸ਼ੀ ਨਾਲ ਸਦਾ ਨੱਚਦਾ ਰਹੇਗਾ। ਸ਼ਕਤੀਸ਼ਾਲੀ ਹੋਵੇਗਾ। ਉਸ ਵਿਚ ਸਾਮਣਾ ਕਰਨ ਦੀ ਸ਼ਕਤੀ ਹੋਵੇਗੀ, ਸਤਿਯਤਾ ਕਦੇ ਹਿਲਦੀ ਨਹੀਂ ਹੈ, ਅਚਲ ਹੁੰਦੀ ਹੈ। ਸਤ ਦੀ ਨਾਂਵ ਡੋਲਦੀ ਹੈ ਲੇਕਿਨ ਡੁੱਬਦੀ ਨਹੀਂ। ਤਾਂ ਸਤਿਯਤਾ ਦੀ ਸ਼ਕਤੀ ਨੂੰ ਧਾਰਨ ਕਰਨ ਵਾਲੀ ਆਤਮਾ ਹੀ ਮਹਾਨ ਹੈ।

ਸਲੋਗਨ:-
ਵਿਅਸਤ ਮਨ ਬੁੱਧੀ ਨੂੰ ਸੈਕਿੰਡ ਵਿਚ ਸਟਾਪ ਕਰ ਲੈਣਾ ਹੀ ਸਰਵ ਸ੍ਰੇਸ਼ਠ ਅਭਿਆਸ ਹੈ।