10.08.25 Avyakt Bapdada Punjabi Murli
31.10.2006 Om Shanti Madhuban
“ ਸਦਾ ਸਨੇਹੀ ਦੇ ਨਾਲ
ਅਖੰਡ ਮਹਾਦਾਨੀ ਬਣੋ ਤਾਂ ਵਿਘਣ - ਵਿਨਾਸ਼ਕ , ਸਮਾਧਾਨ ਸਵਰੂਪ ਬਣ ਜਾਵੋਗੇ ”
ਸਦਾ ਪ੍ਰੇਮ ਦੇ ਸਾਗਰ
ਆਪਣੇ ਪਰਮਾਤਮ ਪ੍ਰੇਮ ਦੇ ਪਾਤਰ ਬੱਚਿਆਂ ਨੂੰ ਮਿਲਣ ਆਏ ਹਨ। ਤੁਸੀ ਸਭ ਵੀ ਸਨੇਹ ਦੇ ਅਲੌਕਿਕ ਵਿਮਾਨ
ਦ੍ਵਾਰਾ ਇੱਥੇ ਪਹੁੰਚ ਗਏ ਹੋ ਨਾ! ਸਾਧਾਰਨ ਪਲੇਨ ਵਿੱਚ ਆਏ ਹੋ ਜਾਂ ਸਨੇਹ ਦੇ ਪਲੈਨ ਵਿਚ ਉੱਡ ਕੇ
ਪਹੁੰਚ ਗਏ ਹੋ? ਸਭ ਦੇ ਦਿਲ ਵਿਚ ਸਨੇਹ ਦੀਆਂ ਲਹਿਰਾਂ ਲਹਿਰਾ ਰਹੀਆਂ ਹਨ ਅਤੇ ਸਨੇਹ ਹੀ ਇਸ
ਬ੍ਰਾਹਮਣ ਜੀਵਨ ਦਾ ਫਾਉਂਡੇਸ਼ਨ ਹੈ। ਤਾਂ ਤੁਸੀ ਸਾਰੇ ਵੀ ਜਦੋਂ ਆਏ ਤਾਂ ਸਨੇਹ ਨੇ ਖਿੱਚਿਆ ਨਾ!
ਗਿਆਨ ਤੇ ਪਿੱਛੋ ਸੁਣਿਆ, ਲੇਕਿਨ ਸਨੇਹ ਨੇ ਪਰਮਾਤਮ ਸਨੇਹੀ ਬਣਾ ਦਿੱਤਾ। ਕਦੇ ਸੁਪਨੇ ਵਿਚ ਵੀ ਨਹੀਂ
ਹੋਵੇਗਾ ਕਿ ਅਸੀਂ ਪਰਮਾਤਮ ਸਨੇਹ ਦੇ ਪਾਤਰ ਬਣਾਂਗੇ। ਲੇਕਿਨ ਹੁਣ ਕੀ ਕਹਿੰਦੇ ਹੋ? ਬਣ ਗਏ। ਸਨੇਹ
ਵੀ ਸਧਾਰਨ ਸਨੇਹ ਨਹੀਂ ਹੈ, ਦਿਲ ਦਾ ਸਨੇਹ ਹੈ। ਆਤਮਿਕ ਸਨੇਹ ਹੈ, ਸੱਚਾ ਸਨੇਹ ਹੈ, ਨਿਸਵਾਰਥ ਸਨੇਹ
ਹੈ। ਇਹ ਪਰਮਾਤਮ ਸਨੇਹ ਬਹੁਤ ਸਹਿਜ ਯਾਦ ਦਾ ਅਨੁਭਵ ਕਰਾਉਂਦਾ ਹੈ। ਸਨੇਹੀ ਨੂੰ ਯਾਦ ਕਰਨਾ ਮੁਸ਼ਕਿਲ
ਨਹੀਂ, ਭੁੱਲਣਾ ਮੁਸ਼ਕਿਲ ਹੁੰਦਾ ਹੈ। ਸਨੇਹ ਇੱਕ ਅਲੌਕਿਕ ਚੁੰਬਕ ਹੈ। ਸਨੇਹ ਸਹਿਜ ਯੋਗੀ ਬਣਾ ਦਿੰਦਾ
ਹੈ। ਮੇਹਨਤ ਤੋਂ ਛੁਡਾ ਦਿੰਦਾ ਹੈ। ਸਨੇਹ ਨਾਲ ਯਾਦ ਕਰਨ ਵਿਚ ਮੇਹਨਤ ਨਹੀਂ ਲਗਦੀ। ਮੁੱਹਬਤ ਦਾ ਫਲ
ਖਾਂਦੇ ਹਨ। ਸਨੇਹ ਦੀ ਨਿਸ਼ਾਨੀ ਵਿਸ਼ੇਸ਼ ਚਾਰੋਂ ਪਾਸੇ ਦੇ ਬੱਚੇ ਤੇ ਹੈ ਹੀ ਲੇਕਿਨ ਡਬਲ ਵਿਦੇਸ਼ੀ
ਸਨੇਹ ਵਿਚ ਦੌੜ - ਦੌੜ ਕੇ ਪੁੱਜ ਗਏ ਹਨ। ਦੇਖੋ, 90 ਦੇਸ਼ਾਂ ਤੋਂ ਕਿਵੇਂ ਭੱਜਕੇ ਪਹੁੰਚ ਗਏ ਹਨ!
ਦੇਸ਼ ਦੇ ਬੱਚੇ ਤਾਂ ਹਨ ਹੀ ਪ੍ਰਭੂ ਪ੍ਰੇਮ ਦੇ ਪਾਤਰ, ਲੇਕਿਨ ਅੱਜ ਵਿਸ਼ੇਸ਼ ਡਬਲ ਵਿਦੇਸ਼ੀਆਂ ਨੂੰ
ਗੋਲਡਨ ਚਾਂਸ ਹੈ। ਤੁਸੀਂ ਸਭ ਦਾ ਵੀ ਵਿਸ਼ੇਸ਼ ਪਿਆਰ ਹੈ ਨਾ! ਸਨੇਹ ਹੈ ਨਾ! ਕਿੰਨਾਂ ਸਨੇਹ ਹੈ?
ਕਿਸੇ ਨਾਲ ਤੁਲਨਾ ਕਰ ਸਕਦੇ ਹੋ? ਕੋਈ ਤੁਲਨਾ ਨਹੀਂ ਹੋ ਸਕਦੀ। ਤੁਸੀ ਸਭ ਦਾ ਇੱਕ ਗੀਤ ਹੈ ਨਾ - ਨਾ
ਆਸਮਾਨ ਵਿੱਚ ਇਤਨੇ ਤਾਰੇ ਹਨ, ਨਾ ਸਾਗਰ ਵਿਚ ਇਤਨਾ ਜਲ ਹੈ…, ਬੇਹੱਦ ਦਾ ਪਿਆਰ, ਬੇਹੱਦ ਦਾ ਸਨੇਹ
ਹੈ।
ਬਾਪਦਾਦਾ ਵੀ ਸਨੇਹੀ
ਬੱਚਿਆਂ ਨੂੰ ਮਿਲਣ ਪਹੁੰਚ ਗਏ ਹਨ। ਤੁਸੀ ਸਭ ਬੱਚਿਆਂ ਨੇ ਸਨੇਹ ਨਾਲ ਯਾਦ ਕੀਤਾ ਅਤੇ ਬਾਪਦਾਦਾ
ਤੁਹਾਡੇ ਪਿਆਰ ਵਿਚ ਪਹੁੰਚ ਗਏ ਹਨ। ਜਿਵੇਂ ਇਸ ਵੇਲੇ ਹਰ ਇੱਕ ਦੇ ਚਿਹਰੇ ਤੇ ਸਨੇਹ ਦੀ ਰੇਖਾ ਚਮਕ
ਰਹੀ ਹੈ। ਇਵੇਂ ਹੀ ਹੁਣ ਐਡੀਸ਼ਨ ਕੀ ਕਰਨਾ ਹੈ? ਸਨੇਹ ਤੇ ਹੈ, ਇਹ ਤੇ ਪੱਕਾ ਹੈ। ਬਾਪਦਾਦਾ ਵੀ
ਸਰਟੀਫਿਕੇਟ ਦਿੰਦੇ ਹਨ ਕਿ ਸਨੇਹ ਹੈ। ਹੁਣ ਕੀ ਕਰਨਾ ਹੈ? ਸਮਝ ਗਏ ਹੋ। ਹੁਣ ਸਿਰਫ ਅੰਡਰਲਾਈਨ, ਕਰਨਾ
ਹੈ। ਸਦਾ ਸਨੇਹੀ ਰਹਿਣਾ ਹੈ, ਸਦਾ। ਸਮਟਾਇਮ ਨਹੀਂ। ਸਨੇਹ ਹੈ ਅਟੁੱਟ ਪਰ ਪਰਸੈਂਟਜ ਵਿੱਚ ਅੰਤਰ ਪੈ
ਜਾਂਦਾ ਹੈ। ਤਾਂ ਅੰਤਰ ਮਿਟਾਉਣ ਲਈ ਕੀ ਮੰਤਰ ਹੈ? ਹਰ ਸਮੇਂ ਮਹਾਦਾਨੀ, ਅਖੰਡਦਾਨੀ ਬਣੋ। ਸਦਾ ਦਾਤਾ
ਦੇ ਬੱਚੇ ਵਿਸ਼ਵ ਸੇਵਾਧਾਰੀ ਸਮਾਨ। ਕਿਸੇ ਵੀ ਸਮੇਂ ਮਾਸਟਰ ਦਾਤਾ ਦੇ ਬਿਨਾਂ ਨਹੀਂ ਰਹਿਣ ਕਿਉਂਕਿ
ਵਿਸ਼ਵ ਕਲਿਆਣ ਦੇ ਕੰਮ ਪ੍ਰਤੀ ਬਾਪ ਦੇ ਨਾਲ -ਨਾਲ ਆਪਣੇ ਵੀ ਮਦਦਗਾਰ ਬਣਨ ਦਾ ਸੰਕਲਪ ਕੀਤਾ ਹੈ। ਭਾਵੇਂ
ਮਨਸਾ ਦਵਾਰਾ ਸ਼ਕਤੀਆਂ ਦਾ ਦਾਨ ਅਤੇ ਸਹਿਯੋਗ ਦਵੋ। ਵਾਚਾ ਦਵਾਰਾ ਗਿਆਨ ਦਾ ਦਾਨ ਦਵੋ, ਸਹਿਯੋਗ ਦਵੋ।
ਕਰਮ ਦਵਾਰਾ ਗੁਣਾਂ ਦਾ ਦਾਨ ਦਵੋ ਅਤੇ ਸਨੇਹ ਸੰਪਰਕ ਦਵਾਰਾ ਖੁਸ਼ੀ ਦਾ ਦਾਨ ਦਵੋ। ਕਿੰਨੇ ਅਖੰਡ
ਖਜਾਨਿਆਂ ਦੇ ਮਾਲਿਕ, ਰਿਚੇਸਟ ਇੰਨ ਦਾ ਵਰਲਡ ਹੋ। ਅਖੁੱਟ ਅਤੇ ਅਖੰਡ ਖਜ਼ਾਨੇ ਹਨ। ਜਿੰਨੇ ਦੇਣਗੇ ਓਨੇ
ਵੱਧਦੇ ਜਾਂਦੇ ਹਨ। ਘਟ ਨਹੀਂ ਹੋਣਗ, ਵੱਧਣਗੇ ਕਿਉਂਕਿ ਵਰਤਮਾਨ ਸਮੇਂ ਇਹਨਾਂ ਖਜ਼ਨਿਆਂ ਦੇ ਮੈਜ਼ੋਰਿਟੀ
ਤੁਸੀਂ ਸਭਦੇ ਆਤਮਿਕ ਭਰਾ ਅਤੇ ਭੈਣਾਂ ਪਿਆਸੀਆਂ ਹਨ। ਤਾਂ ਕੀ ਆਪਣੇ ਭਰਾ ਭੈਣਾਂ ਦੇ ਉੱਪਰ ਤਰਸ ਨਹੀਂ
ਪੈਂਦਾ! ਕੀ ਪਿਆਸੀ ਆਤਮਾਵਾਂ ਦੀ ਪਿਆਸ ਨਹੀਂ ਬੁਝਾਵੋਂਗੇ? ਕੰਨਾਂ ਵਿੱਚ ਆਵਾਜ਼ ਨਹੀਂ ਆਉਂਦਾ “ਹੇ
ਸਾਡੇ ਦੇਵ ਦੇਵੀਆਂ ਸਾਨੂੰ ਸ਼ਕਤੀ ਦਵੋ, ਸੱਚਾ ਪਿਆਰ ਦਵੋ”। ਤੁਹਾਡੇ ਭਗਤ ਅਤੇ ਦੁੱਖੀ ਆਤਮਾਵਾਂ ਦੋਵੇਂ
ਹੀ - ਦਇਆ ਕਰੋ, ਕ੍ਰਿਪਾ ਕਰੋ, ਹੇ ਕ੍ਰਿਪਾ ਦੇਵ ਅਤੇ ਦੇਵੀਆਂ ਕਹਿਕੇ ਚਿਲਾ ਰਹੇ ਹਨ। ਸਮੇਂ ਦੀ
ਪੁਕਾਰ ਸੁਣਾਈ ਦਿੰਦੀ ਹੈ ਨਾ! ਅਤੇ ਸਮੇਂ ਵੀ ਦੇਣ ਦਾ ਹੁਣ ਹੈ। ਫਿਰ ਕਦੋਂ ਦਵੋਂਗੇ? ਐਨਾ ਅਖੁਟ
ਅਖੰਡ ਖਜ਼ਾਨੇ ਜੋ ਤੁਹਾਡੇ ਜਮਾਂ ਹਨ, ਤਾਂ ਕਦੋਂ ਦਵੋਗੇ? ਕੀ ਲਾਸ੍ਟ ਟਾਇਮ, ਅੰਤਿਮ ਸਮੇਂ ਦਵੋਗੇ?
ਉਸ ਸਮੇਂ ਸਿਰਫ਼ ਅਚਲੀ ਦੇ ਸਕੋਂਗੇ। ਤਾਂ ਆਪਣੇ ਜਮਾਂ ਹੋਏ ਖਜ਼ਾਨੇ ਕੰਮ ਵਿੱਚ ਲਗਾਓਗੇ? ਚੈਕ ਕਰੋ ਹਰ
ਸਮੇਂ ਕੋਈ ਨਾ ਕੋਈ ਖਜ਼ਾਨਾ ਸਫਲ ਕਰ ਰਹੇ ਹਨ! ਇਸ ਵਿੱਚ ਡਬਲ ਫਾਇਦਾ ਹੈ, ਖਜ਼ਾਨਿਆਂ ਨੂੰ ਸਫ਼ਲ ਕਰਨ
ਨਾਲ ਆਤਮਾਵਾਂ ਦਾ ਕਲਿਆਣ ਵੀ ਹੋਵੇਗਾ ਅਤੇ ਸਾਥ ਵਿੱਚ ਤੁਸੀਂ ਸਭ ਵੀ ਮਹਾਦਾਨੀ ਬਣਨ ਦੇ ਕਾਰਨ ਵਿਘਣ
-ਵਿਨਾਸ਼ਕ, ਸਮੱਸਿਆ ਸਵਰੂਪ ਨਹੀਂ, ਸਮਾਧਾਨ ਸਵਰੂਪ ਸਹਿਜ ਬਣ ਜਾਣਗੇ। ਡਬਲ ਫਾਇਦਾ ਹੈ। ਅੱਜ ਇਹ ਆਇਆ,
ਕਲ ਇਹ ਆਇਆ, ਅੱਜ ਇਹ ਹੋ ਗਿਆ, ਕਲ ਉਹ ਹੋ ਗਿਆ। ਵਿਘਣ -ਮੁਕਤ, ਸਮੱਸਿਆ ਮੁਕਤ ਸਦਾ ਦੇ ਲਈ ਬਣ
ਜਾਣਗੇ। ਜੋ ਸਮੱਸਿਆ ਦੇ ਪਿੱਛੇ ਸਮੇਂ ਦਿੰਦੇ ਹੋ, ਮਿਹਨਤ ਵੀ ਕਰਦੇ ਹੋ, ਕਦੀ ਉਦਾਸ ਬਣ ਜਾਂਦੇ, ਕਦੀ
ਉਲਾਸ ਵਿੱਚ ਆ ਜਾਂਦੇ, ਉਸ ਤੋਂ ਬੱਚ ਜਾਓਗੇ ਕਿਉਂਕਿ ਬਾਪਦਾਦਾ ਨੂੰ ਵੀ ਬੱਚਿਆਂ ਦੀ ਮਿਹਨਤ ਚੰਗੀ
ਨਹੀਂ ਲਗਦੀ। ਜਦੋਂ ਬਾਪਦਾਦਾ ਦੇਖਦੇ ਹਨ, ਬੱਚੇ ਮਿਹਤਨ ਵਿੱਚ ਹਨ, ਤਾਂ ਬੱਚਿਆਂ ਦੀ ਮਿਹਨਤ ਬਾਪ
ਕੋਲੋਂ ਦੇਖੀ ਨਹੀਂ ਜਾਂਦੀ। ਤਾਂ ਮਿਹਨਤ ਮੁਕਤ ਪੁਰਸ਼ਾਰਥ ਕਰਨਾ ਹੈ ਪਰ ਕਿਹੜਾ ਪੁਰਸ਼ਾਰਥ? ਕੀ ਹਾਲੇ
ਤੱਕ ਆਪਣੀ ਛੋਟੀ -ਛੋਟੀ ਸਮੱਸਿਆ ਵਿੱਚ ਪੁਰਸ਼ਾਰਥੀ ਰਹਿਣਗੇ! ਹੁਣ ਪੁਰਸ਼ਾਰਥ ਕਰੋ ਅਖੰਡ ਮਹਾਦਾਨੀ,
ਅਖੰਡ ਸਹਿਯੋਗੀ। ਬ੍ਰਾਹਮਣਾਂ ਵਿੱਚ ਸਹਿਯੋਗੀ ਬਣੋ ਅਤੇ ਦੁਖੀ ਆਤਮਾਵਾਂ, ਪਿਆਸੀ ਆਤਮਾਵਾਂ ਦੇ ਲਈ
ਮਹਾਦਾਨੀ ਬਣੋ। ਹੁਣ ਇਸ ਪੁਰਸ਼ਾਰਥ ਦੀ ਜ਼ਰੂਰਤ ਹੈ। ਪਸੰਦ ਹੈ ਨਾ! ਪਸੰਦ ਹੈ? ਪਿੱਛੇ ਵਾਲੇ ਪਸੰਦ
ਹੈ! ਤਾਂ ਹਾਲੇ ਕੁਝ ਚੇਂਜ ਵੀ ਕਰਨਾ ਚਾਹੀਦਾ ਹੈ ਨਾ, ਉਹ ਹੀ ਸਵ ਪੁਰਸ਼ਾਰਥ ਬਹੁਤ ਟਾਇਮ ਕੀਤਾ। ਕਿਵੇਂ
ਪਾਂਡਵ! ਪਸੰਦ ਹੈ? ਤਾਂ ਕਲ ਤੋਂ ਕੀ ਕਰਨਗੇ? ਕਲ ਤੋਂ ਹੀ ਸ਼ੁਰੂ ਕਰੋਂਗੇ ਜਾਂ ਹੁਣ ਤੋਂ? ਹੁਣ ਤੋਂ
ਸੰਕਲਪ ਕਰੋ -ਮੇਰਾ ਸਮੇਂ, ਸੰਕਲਪ ਵਿਸ਼ਵ ਦੀ ਸੇਵਾ ਪ੍ਰਤੀ ਹੈ। ਇਸ ਵਿੱਚ ਖੁਦ ਦਾ ਆਟੋਮੇਟਿਕ ਹੋ ਹੀ
ਜਾਏਗਾ, ਰਹੇਗਾ ਨਹੀਂ, ਵਧੇਗਾ। ਕਿਉਂ? ਕਿਸੇ ਨੂੰ ਵੀ ਤੁਸੀਂ ਉਸਦੀਆਂ ਆਸ਼ਾਵਾਂ ਪੂਰਨ ਕਰੋਂਗੇ ਦੁੱਖ
ਦੀ ਬਜਾਏ ਸੁਖ ਦੇਣਗੇ ਨਿਰਬਲ ਆਤਮਾਵਾਂ ਨੂੰ ਸ਼ਕਤੀ ਦੇਣਗੇ, ਗੁਣ ਦੇਣਗੇ, ਤਾਂ ਉਹ ਕਿੰਨੀਆਂ ਦੁਆਵਾਂ
ਦੇਣਗੇ। ਅਤੇ ਸਭਤੋਂ ਦੁਆਵਾਂ ਲੈਣਾ ਇਹ ਹੀ ਅੱਗੇ ਵੱਧਣ ਦਾ ਸਭਤੋਂ ਸਹਿਜ ਸਾਧਨ ਹੈ। ਭਾਵੇਂ ਭਾਸ਼ਣ
ਨਹੀਂ ਕਰੋ, ਪ੍ਰੋਗ੍ਰਾਮ ਜ਼ਿਆਦਾ ਨਹੀਂ ਕਰ ਸਕਦੇ ਹੋ, ਕੋਈ ਹਰਜਾਂ ਨਹੀਂ, ਕਰ ਸਕਦੇ ਹੋ ਤਾਂ ਹੋਰ ਹੀ
ਕਰੋ। ਪਰ ਨਹੀਂ ਵੀ ਕਰ ਸਕਦੇ ਹੋ ਤਾਂ ਕੋਈ ਹਰਜਾ ਨਹੀਂ, ਖਜ਼ਾਨੇ ਨੂੰ ਸਫ਼ਲ ਕਰੋ। ਸੁਣਾਇਆ ਨਾ -ਮਨਸਾ
ਨਾਲ ਸ਼ਕਤੀਆਂ ਦਾ ਖਜ਼ਾਨਾ ਦਿੰਦੇ ਜਾਓ। ਵਾਣੀ ਤੋਂ ਗਿਆਨ ਦਾ ਖਜ਼ਾਨਾ, ਕਰਮ ਤੋਂ ਗੁਣਾਂ ਦਾ ਖਜ਼ਾਨਾ ਅਤੇ
ਬੁੱਧੀ ਤੋਂ ਸਮੇਂ ਦਾ ਖਜ਼ਾਨਾ , ਸੰਬੰਧ -ਸੰਪਰਕ ਨਾਲ ਖੁਸ਼ੀ ਦਾ ਖਜ਼ਾਨਾ ਸਫ਼ਲ ਕਰੋ। ਤਾਂ ਸਫ਼ਲ ਕਰਨ
ਨਾਲ ਸਹਿਜ ਸਫ਼ਲਤਾ ਮੂਰਤ ਬਣ ਹੀ ਜਾਣਗੇ। ਸਹਿਜ ਉਡਦੇ ਰਹਿਣਗੇ ਕਿਉਂਕਿ ਦੁਆਵਾਂ ਇੱਕ ਲਿਫਟ ਦਾ ਕੰਮ
ਕਰਦੀਆਂ ਹਨ। ਪੌੜ੍ਹੀ ਦਾ ਨਹੀਂ। ਸਮੱਸਿਆ ਆਈ ਮਿਟਾਇਆ, ਕਦੀ ਦੋ ਦਿਨ ਲਗਾਇਆ, ਕਦੀ ਦੋ ਘੰਟਾ ਲਗਾਇਆ,
ਇਹ ਪੌੜ੍ਹੀ ਚੜ੍ਹਣਾ ਹੈ। ਸਫ਼ਲ ਕਰੋ, ਸਫ਼ਲਤਾ ਮੂਰਤ ਬਣੋ, ਤਾਂ ਦੁਆਵਾਂ ਦੀ ਲਿਫ਼ਟ ਨਾਲ ਜਿੱਥੇ ਚਾਹੋ
ਉੱਥੇ ਸੈਕਿੰਡ ਵਿੱਚ ਪਹੁੰਚ ਜਾਣਗੇ। ਭਾਵੇਂ ਸੂਕ੍ਸ਼੍ਮਵਤਨ ਵਿੱਚ ਪਹੁੰਚੋ, ਭਾਵੇਂ ਪਰਮਧਾਮ ਵਿੱਚ
ਪਹੁੰਚੋ, ਸੈਕਿੰਡ ਵਿੱਚ। ਲੰਡਨ ਵਿੱਚ ਪ੍ਰੋਗ੍ਰਾਮ ਕੀਤਾ ਸੀ ਨਾ ਵਨ ਮਿੰਟ। ਬਾਪਦਾਦਾ ਤਾਂ ਕਹਿੰਦੇ
ਹਨ ਵਨ ਸੈਕਿੰਡ। ਵਨ ਸੈਕਿੰਡ ਵਿੱਚ ਦੁਆਵਾਂ ਦੀ ਲਿਫ਼ਟ ਵਿੱਚ ਚੜ੍ਹ ਜਾਓ। ਸਿਰਫ਼ ਸਮ੍ਰਿਤੀ ਦਾ ਸਵਿੱਚ
ਦਬਾਓ ਬਸ, ਮਿਹਨਤ ਮੁਕਤ।
ਅੱਜ ਡਬਲ ਵਿਦੇਸ਼ੀਆਂ ਦਾ
ਦਿਨ ਹੈ ਨਾ ਤਾਂ ਬਾਪਦਾਦਾ ਪਹਿਲੇ ਡਬਲ ਵਿਦੇਸ਼ੀਆਂ ਨੂੰ ਇਸ ਸਵਰੂਪ ਵਿੱਚ ਦੇਖਣਾ ਚਾਹੁੰਦੇ ਹਨ?
ਮਿਹਨਤ ਮੁਕਤ, ਸਫ਼ਲਤਾਮੂਰਤ, ਦੁਆਵਾਂ ਦੇ ਪਾਤਰ। ਬਣੋਂਗੇ ਨਾ? ਕਿਉਂਕਿ ਡਬਲ ਵਿਦੇਸ਼ੀਆਂ ਦਾ ਬਾਪ ਨਾਲ
ਪਿਆਰ ਚੰਗਾ ਹੈ, ਸ਼ਕਤੀ ਚਾਹੀਦੀ ਪਰ ਪਿਆਰ ਚੰਗਾ ਹੈ। ਕਮਾਲ ਤੇ ਕੀਤੀ ਹੈ ਨਾ? ਦੇਖੋ 90 ਦੇਸ਼ਾ ਤੋਂ
ਵੱਖ -ਵੱਖ ਦੇਸ਼ ਵੱਖ -ਵੱਖ ਰਸਮ -ਰਿਵਾਜ਼ ਪਰ 5 ਹੀ ਖੰਡਾ ਦੇ ਇਕ ਚੰਦਨ ਦਾ ਰੁੱਖ ਬਣ ਗਏ ਹਨ। ਇੱਕ
ਰੁੱਖ ਵਿੱਚ ਆ ਗਏ ਹਨ। ਇਕ ਹੀ ਬ੍ਰਾਹਮਣ ਕਲਚਰ ਹੋ ਗਿਆ, ਹਾਲੇ ਇੰਗਲਿਸ਼ ਕਲਚਰ ਹੈ ਕੀ? ਸਾਡਾ ਕਲਚਰ
ਇੰਗਲਿਸ਼ ਹੈ … ਨਹੀਂ ਨਾ! ਬ੍ਰਾਹਮਣ ਹੈ ਨਾ? ਜੋ ਸਮਝਦੇ ਹਨ ਹੁਣ ਤਾਂ ਸਾਡਾ ਬ੍ਰਾਹਮਣ ਕਲਚਰ ਹੈ ਉਹ
ਹੱਥ ਉਠਾਓ। ਬ੍ਰਾਹਮਣ ਕਲਚਰ ਅਤੇ ਐਡੀਸ਼ਨ ਨਹੀਂ। ਇੱਕ ਹੋ ਗਏ ਨਾ! ਬਾਪਦਾਦਾ ਇਸਦੀ ਮੁਬਾਰਕ ਦੇ ਰਹੇ
ਹਨ ਕਿ ਸਭ ਇੱਕ ਰੁੱਖ ਦੇ ਬਣ ਗਏ। ਕਿੰਨਾ ਚੰਗਾ ਲੱਗਦਾ ਹੈ! ਕਿਸੇ ਕੋਲੋਂ ਵੀ ਪੁੱਛੋ, ਅਮੇਰਿਕਾ
ਤੋਂ ਪੁੱਛੋ, ਯੂਰੋਪ ਤੋਂ ਪੁੱਛੋ, ਤੁਸੀਂ ਕੌਣ ਹੋ? ਤਾਂ ਕੀ ਕਹਿਣਗੇ? ਬ੍ਰਾਹਮਣ ਚੰਗਾ ਲੱਗਦਾ ਹੈ!
ਯੁ. ਕੇ ਦੇ ਹਨ, ਅਫ਼ਰੀਕਨ ਹਨ, ਅਮੇਰਿਕਨ ਹੈ ਨਹੀਂ, ਸਭ ਇੱਕ ਬ੍ਰਾਹਮਣ ਹੋ ਗਏ, ਇੱਕ ਮਤ ਹੋ ਗਏ,
ਇੱਕ ਸਵਰੂਪ ਦੇ ਹੋ ਗਏ। ਬ੍ਰਾਹਮਣ ਅਤੇ ਇੱਕ ਮਤ ਸ਼੍ਰੀਮਤ। ਇਸ ਵਿੱਚ ਮਜ਼ਾ ਆਉਂਦਾ ਹੈ ਨਾ! ਮਜ਼ਾ ਹੈ
ਜਾਂ ਮੁਸ਼ਕਿਲ ਹੈ? ਮੁਸ਼ਕਿਲ ਤੇ ਨਹੀਂ ਹੈ ਨਾ! ਕਾਂਧ ਹਿਲਾ ਰਹੇ ਹਨ, ਚੰਗਾ ਹੈ।
ਬਾਪਦਾਦਾ ਸੇਵਾ ਵਿੱਚ
ਨਵੀਨਤਾ ਕੀ ਚਾਹੁੰਦਾ ਹੈ? ਜੋ ਵੀ ਸੇਵਾ ਕਰ ਰਹੇ ਹੋ - ਬਹੁਤ -ਬਹੁਤ -ਬਹੁਤ ਚੰਗੀ ਕਰ ਰਹੇ ਹੋ,
ਉਸਦੀ ਤਾਂ ਮੁਬਾਰਕ ਹੈ ਹੀ। ਪਰ ਅੱਗੇ ਐਡੀਸ਼ਨ ਕੀ ਕਰਨਾ ਹੈ? ਤੁਸੀਂ ਲੋਕਾਂ ਦੇ ਮਨ ਵਿੱਚ ਹੈ ਨਾ
ਕੋਈ ਨਵੀਨਤਾ ਚਾਹੀਦੀ ਹੈ। ਤਾਂ ਬਾਪਦਾਦਾ ਨੇ ਦੇਖਿਆ, ਜੋ ਵੀ ਪ੍ਰੋਗ੍ਰਾਮ ਕੀਤੇ ਹਨ, ਸਮੇਂ ਵੀ
ਦਿੱਤਾ ਹੈ, ਅਤੇ ਮੁਹੱਬਤ ਨਾਲ ਹੀ ਕੀਤਾ ਹੈ, ਮਿਹਨਤ ਵੀ ਮੁਹੱਬਤ ਨਾਲ ਕੀਤੀ ਹੈ ਅਤੇ ਜੇਕਰ ਸਥੂਲ
ਧਨ ਵੀ ਲਗਾਇਆ ਹੈ ਤਾਂ ਉਹ ਤਾਂ ਪਦਮਗੁਣਾਂ ਹੋਕੇ ਤੁਹਾਡੇ ਪਰਮਾਤਮ ਬੈਂਕ ਵਿੱਚ ਜਮਾਂ ਹੋ ਗਿਆ ਹੈ।
ਉਹ ਲਗਾਇਆ ਕੀ, ਜਮਾਂ ਕੀਤਾ ਹੈ। ਰਿਜ਼ਲਟ ਵਿੱਚ ਦੇਖਿਆ ਗਿਆ ਕਿ ਸੰਦੇਸ਼ ਪਹੁੰਚਾਉਣ ਦਾ ਕੰਮ, ਪਰਿਚੇ
ਦੇਣ ਦਾ ਕੰਮ ਸਭ ਨੇ ਬਹੁਤ ਵਧੀਆ ਕੀਤਾ, ਹਾਲੇ ਦਿੱਲੀ ਵਿੱਚ ਹੋ ਰਿਹਾ ਹੈ, ਲੰਡਨ ਵਿੱਚ ਹੋਇਆ ਅਤੇ
ਡਬਲ ਫ਼ਾਰੇਨਰਸ ਜੋ ਕਾਲ ਆਫ਼ ਟਾਇਮ ਅਤੇ ਪੀਸ ਆਫ਼ ਮਾਈਂਡ ਦਾ ਪ੍ਰੋਗ੍ਰਾਮ ਕਰਦੇ ਹਨ, ਉਹ ਸਭ
ਪ੍ਰੋਗ੍ਰਾਮ ਬਾਪਦਾਦਾ ਨੂੰ ਬਹੁਤ ਵਧੀਆ ਲੱਗਦੇ ਹਨ। ਅਤੇ ਜੋ ਵੀ ਕੰਮ ਕਰ ਸਕੋ ਕਰਦੇ ਰਹੋ। ਸੰਦੇਸ਼
ਤਾਂ ਮਿਲਦਾ ਹੈ, ਸਨੇਹੀ ਤਾਂ ਬਣਦੇ ਹਨ, ਸਹਿਯੋਗੀ ਵੀ ਬਣਦੇ ਹਨ, ਸੰਬੰਧ ਵਿੱਚ ਵੀ ਕੋਈ -ਕੋਈ ਆ
ਜਾਂਦੇ ਹਨ ਪਰ ਹਾਲੇ ਐਡੀਸ਼ਨ ਚਾਹੀਦੀ ਹੈ - ਜਦੋਂ ਕੋਈ ਵੀ ਵੱਡਾ ਪ੍ਰੋਗਾਮ ਕਰਦੇ ਹੋ ਉਸ ਵਿੱਚ
ਸੰਦੇਸ਼ ਤਾਂ ਮਿਲਦਾ ਹੈ, ਪਰ ਕੁਝ ਅਨੁਭਵ ਕਰਕੇ ਜਾਵੇਂ, ਉਹ ਅਨੁਭਵ ਬਹੁਤ ਜਲਦੀ ਅੱਗੇ ਵਧਾਉਦਾ ਹੈ।
ਜਿਵੇਂ ਇਹ ਕਾਲ ਆਫ਼ ਟਾਇਮ ਵਿੱਚ ਜਾਂ ਪੀਸ ਆਫ਼ ਮਾਈਂਡ ਵਿੱਚ ਥੋੜ੍ਹਾ ਅਨੁਭਵ ਜ਼ਿਆਦਾ ਕਰਦੇ ਹਨ। ਪਰ
ਜੋ ਵੱਡੇ ਪ੍ਰੋਗਾਮ ਹੁੰਦੇ ਹਨ ਉਸ ਵਿੱਚ ਸੰਦੇਸ਼ ਤਾਂ ਵਧੀਆ ਮਿਲ ਜਾਂਦਾ ਹੈ, ਪਰ ਜੋ ਵੀ ਆਏ ਉਸਦੀ
ਪੀਠ ਕਰਕੇ ਅਨੁਭਵ ਕਰਾਉਣ ਦਾ ਲਕਸ਼ ਰੱਖੋ, ਕੁਝ ਨਾ ਕੁਝ ਅਨੁਭਵ ਕਰੇ, ਕਿਉਂਕਿ ਅਨੁਭਵ ਕਦੀ ਭੁੱਲਦਾ
ਨਹੀਂ ਹੈ ਅਤੇ ਅਨੁਭਵ ਅਜਿਹੀ ਚੀਜ਼ ਹੈ ਜੋ ਨਾ ਚਾਹੁੰਦੇ ਹੋਏ ਵੀ ਉਸ ਵਲ ਖਿੱਚਣਗੇ। ਤਾਂ ਬਾਪਦਾਦਾ
ਪੁੱਛਦੇ ਹਨ - ਪਹਿਲੇ ਜੋ ਸਭ ਬ੍ਰਾਹਮਣ ਹਨ, ਉਹ ਗਿਆਨ ਦੀ ਵੀ ਜੋ ਪੁਆਇੰਟਸ ਹਨ, ਉਸ ਵਿੱਚ ਖੁਦ
ਅਨੁਭਵੀ ਬਣੇ ਹੋ? ਹਰ ਸ਼ਕਤੀ ਦਾ ਅਨੁਭਵ ਕੀਤਾ ਹੈ, ਹਰ ਗੁਣ ਦਾ ਅਨੁਭਵ ਕੀਤਾ ਹੈ, ਆਤਮਿਕ ਸਥਿਤੀ ਦਾ
ਅਨੁਭਵ ਕੀਤਾ ਹੈ? ਪਰਮਾਤਮ ਪਿਆਰ ਦਾ ਅਨੁਭਵ ਕੀਤਾ ਹੈ? ਗਿਆਨ ਸਮਝਣਾ ਇਸ ਵਿੱਚ ਤਾਂ ਪਾਸ ਹੋ,
ਨਾਲੇਜਫੁੱਲ ਤਾਂ ਬਣ ਗਏ ਹੋ, ਇਸ ਵਿੱਚ ਤਾਂ ਬਾਪਦਾਦਾ ਵੀ ਰਿਮਾਰ੍ਕ੍ਸ ਦਿੰਦੇ ਹਨ, ਠੀਕ ਹੈ। ਆਤਮਾ
ਕੀ, ਪਰਮਾਤਮਾ ਕੀ, ਡਰਾਮਾ ਕੀ, ਗਿਆਨ ਤੇ ਸਮਝ ਲਿਆ ਹੈ, ਪਰ ਜਦੋਂ ਚਾਹੇ ਜਿਨਾਂ ਸਮੇਂ ਚਾਹੇ, ਜਿਸ
ਵੀ ਪਰਿਸਥਿਤੀ ਵਿੱਚ ਹੋਣ, ਉਸ ਪਰਿਸਥਿਤੀ ਵਿੱਚ ਆਤਮਿਕ ਬਲ ਦਾ ਅਨੁਭਵ ਹੋਵੇ, ਪਰਮਾਤਮ ਸ਼ਕਤੀ ਦਾ
ਅਨੁਭਵ ਹੋਵੇ, ਉਹ ਹੁੰਦਾ ਹੈ? ਜਿਸ ਸਮੇਂ, ਜਿਨਾਂ ਸਮੇਂ, ਜਿਵੇਂ ਅਨੁਭਵ ਕਰਨਾ ਚਾਹੋ ਉਵੇ ਹੁੰਦਾ
ਹੈ? ਕਿ ਕਦੀ ਕਿਵੇ, ਕਦੀ ਕਿਵੇਂ? ਸੋਚੋ ਆਤਮਾ ਹਾਂ, ਅਤੇ ਫਿਰ ਬਾਰ -ਬਾਰ ਦੇਹ ਭਾਨ ਆ ਜਾਏ, ਤਾਂ
ਅਨੁਭਵ ਕੰਮ ਵਿੱਚ ਆਇਆ? ਅਨੁਭਵੀ ਮੂਰਤ ਹਰ ਸਬਜੈਕਟ ਵਿੱਚ ਅਨੁਭਵੀ ਮੂਰਤ, ਹਰ ਸ਼ਕਤੀਆਂ ਦੇ ਅਨੁਭਵੀ
ਮੂਰਤ। ਤਾਂ ਖੁਦ ਵਿੱਚ ਵੀ ਅਨੁਭਵ ਨੂੰ ਹੋਰ ਵਧਾਓ। ਹੈ, ਇਵੇਂ ਨਹੀਂ ਕਿ ਨਹੀਂ ਹੈ, ਪਰ ਕਦੀ -ਕਦੀ
ਹੈ, ਸਮਟਾਇਮ। ਤਾਂ ਬਾਪਦਾਦਾ ਸਮਟਾਇਮ ਨਹੀਂ ਚਾਹੁੰਦੇ ਹਨ, ਸਮਥਿੰਗ ਹੋ ਜਾਂਦਾ ਹੈ, ਤਾਂ ਸਮਟਾਈਮ
ਵੀ ਹੋ ਜਾਂਦਾ ਹੈ ਕਿਉਂਕਿ ਤੁਸੀਂ ਸਭਦਾ ਲਕਸ਼ ਹੈ, ਪੁੱਛਦੇ ਹਨ ਕੀ ਬਣਨ ਦਾ ਲਕਸ਼ ਹੈ? ਤਾਂ ਕਹਿੰਦੇ
ਹੋ ਬਾਪ ਸਮਾਨ। ਇੱਕ ਹੀ ਜਵਾਬ ਸਭ ਦਿੰਦੇ ਹੋ। ਤਾਂ ਬਾਪ ਸਮਾਨ, ਹੁਣ ਬਾਪ ਤਾਂ ਸਮਟਾਇਮ ਅਤੇ
ਸਮਥਿੰਗ ਨਹੀਂ ਸੀ, ਬ੍ਰਹਮਾ ਬਾਪ ਸਦਾ ਰਾਜਯੁਕਤ, ਯੋਗਯੁਕਤ, ਹਰ ਸ਼ਕਤੀ ਵਿੱਚ ਸਦਾ, ਕਦੀ -ਕਦੀ ਨਹੀਂ।
ਅਨੁਭਵ ਜੋ ਹੁੰਦਾ ਹੈ, ਉਹ ਸਦਾਕਾਲ ਚੱਲਦਾ ਹੈ, ਉਹ ਸਮ ਟਾਇਮ ਨਹੀਂ ਹੁੰਦਾ ਹੈ। ਤਾਂ ਖੁਦ ਅਨੁਭਵੀ
ਮੂਰਤ ਬਣ ਹਰ ਗੱਲ ਵਿੱਚ, ਹਰ ਸਬਜੈਕਟ ਵਿੱਚ ਅਨੁਭਵੀ, ਗਿਆਨ ਸਵਰੂਪ ਵਿੱਚ ਅਨੁਭਵੀ, ਯੋਗਯੁਕਤ ਵਿੱਚ
ਅਨੁਭਵੀ, ਧਾਰਨਾ ਸਵਰੂਪ ਵਿੱਚ ਅਨੁਭਵੀ। ਆਲਰਾਉਂਡ ਸੇਵਾ ਮਨਸਾ, ਵਾਚਾ, ਕਰਮਣਾ, ਸਮਬੰਧ -ਸੰਪਰਕ ਸਭ
ਵਿੱਚ ਅਨੁਭਵੀ, ਉਦੋਂ ਕਹਾਂਗੇ ਪਾਸ ਵਿਦ -ਆਨਰ। ਤਾਂ ਕੀ ਬਣਨਾ ਚਾਹੁੰਦੇ ਹੋ? ਪਾਸ ਹੋਣਾ ਚਾਹੁੰਦੇ
ਹੋ ਜਾਂ ਪਾਸ ਵਿਦ ਆਨਰ ਬਣਨਾ ਚਾਹੁੰਦੇ ਹੋ? ਪਾਸ ਕਰਨ ਵਾਲੇ ਤਾਂ ਪਿੱਛੇ ਵੀ ਆਉਣਗੇ, ਤੁਸੀਂ ਤਾਂ
ਟੁਲੇਟ ਤੋਂ ਪਹਿਲੇ ਆ ਗਏ ਹੋ, ਭਾਵੇਂ ਹੁਣ ਨਵੇਂ ਵੀ ਆਏ ਹਨ ਪਰ ਟੁਲੇਟ ਦਾ ਕੋਈ ਬੋਰਡ ਨਹੀਂ ਲੱਗਿਆ
ਹੈ। ਲੇਟ ਦਾ ਲੱਗਿਆ ਹੈ, ਟੁਲੇਟ ਦਾ ਨਹੀਂ ਲੱਗਿਆ ਹੈ। ਇਸਲਈ ਭਾਵੇਂ ਕੋਈ ਨਵੇਂ ਵੀ ਆਏ ਹਨ ਹਾਲੇ
ਵੀ ਤੀਵਰ ਪੁਰਸ਼ਾਰਥ ਕਰਨ, ਪੁਰਸ਼ਾਰਥ ਨਹੀਂ ਤੀਵਰ, ਤਾਂ ਅੱਗੇ ਜਾਂ ਸਕਦਾ ਹੈ ਕਿਉਂਕਿ ਨੰਬਰ ਆਉਟ ਨਹੀਂ
ਹੋਇਆ ਹੈ। ਸਿਰਫ਼ ਦੋ ਨੰਬਰ ਆਊਟ ਹੋਏ ਹਨ, ਬਾਪ ਅਤੇ ਮਾਂ। ਆਪਣੇ ਕੋਈ ਵੀ ਭਰਾ ਭੈਣ ਦਾ ਤੀਸਰਾ ਨੰਬਰ
ਆਊਟ ਨਹੀਂ ਹੋਇਆ ਹੈ। ਭਾਵੇਂ ਤੁਸੀਂ ਕਹੋਗੇ ਦਾਦੀਆਂ ਨਾਲ ਬਹੁਤ ਪਿਆਰ ਹੈ, ਬਾਪ ਦਾ ਵੀ ਦਾਦੀਆਂ
ਨਾਲ ਪਿਆਰ ਹੈ, ਪਰ ਨੰਬਰ ਆਊਟ ਨਹੀਂ ਹੋਇਆ ਹੈ। ਇਸਲਈ ਤੁਸੀਂ ਬਹੁਤ -ਬਹੁਤ ਸਿਕੀਲੱਧੇ, ਲਾਡਲੇ
ਭਗਵਾਨ ਹੋ, ਜਿਨਾਂ ਉੱਡਣਾ ਚਾਹੋ ਕਿਉਂਕਿ ਦੇਖੋ ਜੋ ਛੋਟੇ ਬੱਚੇ ਹੁੰਦੇ ਹਨ ਨਾ। ਉਸਨੂੰ ਬਾਪ ਆਪਣੀ
ਉਂਗਲੀ ਦੇਕੇ ਚਲਾਉਂਦਾ ਹੈ, ਐਕਸਟਰਾ ਪਿਆਰ ਕਰਦਾ ਹੈ, ਅਤੇ ਵੱਡੇ ਨੂੰ ਉਂਗਲੀ ਤੋਂ ਨਹੀਂ ਚਲਾਉਂਦਾ
ਹੈ, ਉਹ ਆਪਣੇ ਪਾਂਵ ਤੋਂ ਚੱਲਦਾ ਹੈ। ਤਾਂ ਨਵਾਂ ਵੀ ਕੋਈ ਮੇਕੱਪ ਕਰ ਸਕਦਾ ਹੈ। ਗੋਲਡਨ ਚਾਂਸ ਹੈ।
ਪਰ ਜਲਦੀ ਤੋਂ ਜਲਦੀ ਟੁਲੇਟ ਦਾ ਬੋਰਡ ਲੱਗਣਾ ਹੈ, ਇਸਲਈ ਪਹਿਲੇ ਹੀ ਕਰ ਲਵੋ। ਨਵੇਂ ਜੋ ਪਹਿਲੇ ਵਾਰ
ਆਏ ਹਨ, ਉਹ ਹੱਥ ਉਠਾਓ। ਅੱਛਾ। ਮੁਬਾਰਕ ਹੋਵੇ। ਪਹਿਲੀ ਵਾਰੀ ਆਪਣੇ ਘਰ ਵਿੱਚ ਮਧੂਬਨ ਵਿੱਚ ਪਹੁੰਚ
ਗਏ ਹੋ, ਇਸਲਈ ਬਾਪਦਾਦਾ ਅਤੇ ਸਾਰਾ ਪਰਿਵਾਰ ਭਾਵੇਂ ਦੇਸ਼ ਵਾਲੇ, ਭਾਵੇਂ ਵਿਦੇਸ਼ ਵਾਲੇ ਸਭਦੇ ਪਾਸੇ
ਤੋਂ ਪਦਮ -ਪਦਮਗੁਣਾਂ ਮੁਬਾਰਕ ਹੋ। ਅੱਛਾ - ਹਾਲੇ ਸੈਕਿੰਡ ਵਿੱਚ ਜਿਸ ਸਥਿਤੀ ਵਿੱਚ ਬਾਪਦਾਦਾ
ਡਾਇਰੈਕਸ਼ਨ ਦੇ ਉਸੀ ਸਥਿਤੀ ਵਿੱਚ ਸੈਕਿੰਡ ਵਿੱਚ ਪਹੁੰਚ ਸਕਦੇ ਹੋ! ਕਿ ਪੁਰਸ਼ਾਰਥ ਵਿੱਚ ਸਮੇਂ ਚਲਾ
ਜਾਏਗਾ? ਹਾਲੇ ਪ੍ਰੈਕਟਿਸ ਚਾਹੀਦੀ ਹੈ ਸੈਕਿੰਡ ਦੀ ਕਿਉਂਕਿ ਅੱਗੇ ਜੋ ਫਾਈਨਲ ਸਮੇਂ ਆਉਣ ਵਾਲਾ ਹੈ,
ਜਿਸ ਵਿੱਚ ਪਾਸ ਵਿਦ ਆਨਰ ਦਾ ਸ਼ਰਟੀਫਿਕੇਟ ਮਿਲਦਾ ਹੈ, ਉਸਦਾ ਅਭਿਆਸ ਹੁਣ ਤੋਂ ਕਰਨਾ ਹੈ। ਸੈਕਿੰਡ
ਵਿੱਚ ਜਿੱਥੇ ਚਾਹੋ, ਜੋ ਸਥਿਤੀ ਚਾਹੀਦੀ ਉਸ ਸਥਿਤੀ ਵਿੱਚ ਸਥਿਤ ਹੋ ਜਾਣ। ਤਾਂ ਏਵਰਰੇਡੀ। ਰੇਡੀ ਹੋ
ਗਏ।
ਹੁਣ ਪਹਿਲੇ ਇੱਕ ਸੈਕਿੰਡ
ਵਿੱਚ ਪੁਰਸ਼ੋਤਮ ਸੰਗਮਯੁਗੀ ਸ਼੍ਰੇਸ਼ਠ ਬ੍ਰਾਹਮਣ ਹਾਂ, ਦੀ ਸਥਿਤੀ ਵਿੱਚ ਸਥਿਤ ਹੋ ਜਾਓ … ਹੁਣ ਮੈਂ
ਫਰਿਸ਼ਤਾ ਰੂਪ ਹਾਂ, ਡਬਲ ਲਾਇਟ ਹਾਂ…, ਹੁਣ ਵਿਸ਼ਵ ਕਲਿਆਣਕਾਰੀ ਬਣ ਮਨਸਾ ਦਵਾਰਾ ਚਾਰੋਂ ਪਾਸੇ ਸ਼ਕਤੀ
ਦੀਆਂ ਕਿਰਨਾਂ ਦੇਣ ਦਾ ਅਨੁਭਵ ਕਰੋ। ਇਵੇਂ ਸਾਰੇ ਦਿਨ ਵਿੱਚ ਸੈਕਿੰਡ ਵਿੱਚ ਸਥਿਤ ਹੋ ਸਕਦੇ ਹੋ!
ਇਸਦਾ ਅਨੁਭਵ ਕਰਦੇ ਰਹੋ ਕਿਉਂਕਿ ਅਚਾਨਕ ਕੁਝ ਵੀ ਹੋਣਾ ਹੈ। ਜ਼ਿਆਦਾ ਸਮੇਂ ਨਹੀਂ ਮਿਲੇਗਾ। ਹਲਚਲ
ਵਿੱਚ ਸੈਕਿੰਡ ਵਿੱਚ ਅਚਲ ਬਣ ਸਕੋ ਇਸਦਾ ਅਭਿਆਸ ਖੁਦ ਹੀ ਆਪਣਾ ਸਮੇਂ ਨਿਕਾਲ ਵਿੱਚ -ਵਿੱਚ ਕਰਦੇ ਰਹੋ।
ਇਸ ਵਿੱਚ ਮਨ ਦਾ ਕੰਟਰੋਲ ਸਹਿਜ ਹੋ ਜਾਏਗਾ। ਕੰਟਰੋਲਿੰਗ ਪਾਵਰ, ਰੂਲਿੰਗ ਪਾਵਰ ਵੱਧਦੀ ਜਾਏਗੀ। ਅੱਛਾ!
ਚਾਰੋ ਪਾਸੇ ਦੇ ਬੱਚਿਆਂ
ਦੇ ਪੱਤਰ ਵੀ ਬਹੁਤ ਆਏ ਹਨ, ਅਨੁਭਵ ਵੀ ਬਹੁਤ ਆਏ ਹਨ, ਤਾਂ ਬਾਪਦਾਦਾ ਬੱਚਿਆਂ ਨੂੰ ਰਿਟਰਨ ਵਿੱਚ
ਬਹੁਤ -ਬਹੁਤ ਦਿਲ ਦੀਆਂ ਦੁਆਵਾਂ ਅਤੇ ਦਿਲ ਦਾ ਯਾਦ -ਪਿਆਰ ਪਦਮ - ਪਦਮਗੁਣਾ ਦੇ ਰਹੇ ਹਨ। ਬਾਪਦਾਦਾ
ਦੇਖ ਰਹੇ ਹਨ - ਚਾਰੋ ਪਸੇ ਦੇ ਬੱਚੇ ਸੁਣ ਵੀ ਰਹੇ ਹਨ, ਦੇਖ ਵੀ ਰਹੇ ਹਨ। ਜੋ ਨਹੀਂ ਵੀ ਦੇਖ ਰਹੇ
ਹਨ, ਉਹ ਵੀ ਯਾਦ ਵਿੱਚ ਤੇ ਹਨ। ਸਭਦੀ ਬੁੱਧੀ ਇਸ ਸਮੇਂ ਮਧੂਬਨ ਵਿੱਚ ਹੀ ਹੈ। ਤਾਂ ਚਾਰੋਂ ਪਾਸੇ ਦੇ
ਹਰ ਇੱਕ ਬੱਚੇ ਨੂੰ ਨਾਮ ਸਹਿਤ ਯਾਦਪਿਆਰ ਸਵੀਕਾਰ ਹੋ।
ਸਦਾ ਉਮੰਗ -ਉਤਸ਼ਾਹ ਦੇ
ਪੰਖਾ ਦਵਾਰਾ ਉੱਚੀ ਸਥਿਤੀ ਵਿੱਚ ਉਡਦੇ ਰਹਿਣ ਵਾਲੇ ਸ਼੍ਰੇਸ਼ਠ ਆਤਮਾਵਾਂ ਨੂੰ, ਸਦਾ ਸਨੇਹ ਵਿੱਚ
ਲਵਲੀਨ ਰਹਿਣ ਲਾਲੇ ਸਮਾਏ ਹੋਏ ਬੱਚਿਆਂ ਨੂੰ, ਸਦਾ ਮਿਹਨਤ ਮੁਕਤ, ਸਮੱਸਿਆ ਮੁਕਤ, ਵਿਘਣ ਮੁਕਤ,
ਯੋਗਮੁਕਤ, ਰਾਜ਼ਯੁਕਤ ਬੱਚਿਆਂ ਨੂੰ, ਸਦਾ ਹਰ ਪਰਿਸਥਿਤੀ ਵਿੱਚ ਸੈਕਿੰਡ ਵਿੱਚ ਪਾਸ ਹੋਣੇ ਵਾਲੇ, ਹਰ
ਸਮੇਂ ਸਰਵ ਸ਼ਕਤੀ ਸਵਰੂਪ ਰਹਿਣ ਵਾਲੇ ਮਾਸਟਰ ਸਰਵਸ਼ਕਤੀਵਾਨ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ
ਨਮਸਤੇ।
ਵਰਦਾਨ:-
ਗੋਲਡਨ ਏਜਡ
ਸੁਭਾਅ ਦ੍ਵਾਰਾ ਗੋਲਡਨ ਏਜਡ ਸੇਵਾ ਕਰਨ ਵਾਲੇ ਸ੍ਰੇਸ਼ਠ ਪੁਰਸ਼ਾਰਥੀ ਭਵ।
ਜਿਨ੍ਹਾਂ ਬੱਚਿਆਂ ਦੇ
ਸੁਭਾਅ ਵਿੱਚ ਈਰਖਾ, ਸਿੱਧ ਅਤੇ ਜਿੱਦ ਦੇ ਭਾਵ ਦੀ ਅਤੇ ਕਿਸੇ ਵੀ ਪੁਰਾਣੇ ਸੰਸਕਾਰ ਦੀਆਂ ਅਲਾਵਾਂ
ਮਿਕਸ ਨਹੀਂ ਹਨ ਉਹ ਹਨ ਗੋਲਡਨ ਏਜਡ ਸੁਭਾਅ ਵਾਲੇ। ਅਜਿਹਾ ਗੋਲਡਨ ਏਜਡ ਸੁਭਾਅ ਅਤੇ ਸਦਾ ਹਾਂ ਜੀ ਦਾ
ਸੰਸਕਾਰ ਬਨਾਉਣ ਵਾਲੇ ਸ੍ਰੇਸ਼ਠ ਪੁਰਸ਼ਾਰਥੀ ਬੱਚੇ ਜਿਵੇਂ ਦਾ ਸਮਾਂ, ਜਿਵੇਂ ਦੀ ਸੇਵਾ ਉਵੇਂ ਹੀ
ਖੁਦ ਨੂੰ ਮੋਲਡ ਕਰ ਰੀਅਲ ਗੋਲਡ ਬਣ ਜਾਂਦੇ ਹਨ। ਸੇਵਾ ਵਿਚ ਵੀ ਅਭਿਮਾਨ ਅਤੇ ਅਪਮਾਨ ਦੀਆਂ ਅਲਾਵਾਂ
ਮਿਕਸ ਨਾ ਹੋਣ ਤਾਂ ਕਹਾਂਗੇ ਗੋਲਡਨ ਏਜਡ ਸੇਵਾ ਕਰਨ ਵਾਲੇ।
ਸਲੋਗਨ:-
ਕਿਉਂ ਅਤੇ ਕੀ
ਦੇ ਪ੍ਰਸ਼ਨਾਂ ਨੂੰ ਖਤਮ ਕਰ ਸਦਾ ਪ੍ਰਸੰਨਚਿੱਤ ਰਹੋ।
ਅਵਿਅਕਤ ਇਸ਼ਾਰੇ :-
ਸਹਿਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ। ਲਵਲੀਨ ਸਥਿਤੀ ਵਾਲੀਆਂ ਸਮਾਨ ਆਤਮਾਵਾਂ
ਸਦਾ ਦੇ ਯੋਗੀ ਹਨ। ਯੋਗ ਲਗਾਉਣ ਵਾਲੇ ਨਹੀਂ ਲੇਕਿਨ ਹਨ ਹੀ ਲਵਲੀਨ। ਵੱਖ ਹੀ ਨਹੀਂ ਹਨ ਤਾਂ ਯਾਦ ਕੀ
ਕਰਨਗੇ! ਖੁਦ ਯਾਦ ਤੇ ਹੈ ਹੀ। ਜਿੱਥੇ ਸਾਥ ਹੁੰਦਾ ਹੈ ਤਾਂ ਯਾਦ ਆਪੇ ਹੀ ਰਹਿੰਦੀ ਹੈ। ਤਾਂ ਸਮਾਨ
ਆਤਮਾਵਾਂ ਦੀ ਸਟੇਜ ਨਾਲ ਰਹਿਣ ਦੀ ਹੈ, ਸਮਾਏ ਹੋਏ ਰਹਿਣ ਦੀ ਹੈ।