10.09.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਮਾਇਆ
ਨੂੰ ਵਸ਼ ਕਰਨ ਦਾ ਮੰਤਰ ਹੈ ਮਨਮਨਾਭਵ, ਇਸ ਮੰਤਰ ਵਿੱਚ ਸਭ ਖੂਬੀਆਂ ਸਮਾਈਆਂ ਹੋਈਆਂ ਹਨ, ਇਹ ਮੰਤਰ
ਤੁਹਾਨੂੰ ਪਵਿੱਤਰ ਬਣਾ ਦਿੰਦਾ ਹੈ"
ਪ੍ਰਸ਼ਨ:-
ਆਤਮਾ ਦਾ ਸੇਫ਼ਟੀ
ਦਾ ਨੰਬਰਵਨ ਸਾਧਨ ਕਿਹੜਾ ਹੈ ਅਤੇ ਕਿਵੇਂ?
ਉੱਤਰ:-
ਯਾਦ ਦੀ ਯਾਤਰਾ
ਹੀ ਸੇਫ਼ਟੀ ਦਾ ਨੰਬਰਵਨ ਸਾਧਨ ਹੈ ਕਿਉਂਕਿ ਇਸ ਯਾਦ ਨਾਲ ਹੀ ਤੁਹਾਡੇ ਕਰੈਕਟਰ ਸੁਧਰਦੇ ਹਨ। ਤੁਸੀਂ
ਮਾਇਆ ਤੇ ਜਿੱਤ ਪਾ ਲੈਂਦੇ ਹੋ। ਯਾਦ ਨਾਲ ਪਤਿਤ ਕ੍ਰਮਇੰਦਰੀਆਂ ਸ਼ਾਂਤ ਹੋ ਜਾਂਦੀਆਂ ਹਨ। ਯਾਦ ਨਾਲ
ਹੀ ਬੱਲ ਆਉਂਦਾ ਹੈ। ਗਿਆਨ ਤਲਵਾਰ ਵਿੱਚ ਯਾਦ ਦਾ ਜੌਹਰ ਚਾਹੀਦਾ ਹੈ। ਯਾਦ ਨਾਲ ਹੀ ਮਿੱਠੇ
ਸਤੋਪ੍ਰਧਾਨ ਬਣੋਗੇ। ਕੋਈ ਨੂੰ ਵੀ ਨਰਾਜ਼ ਨਹੀਂ ਕਰੋਗੇ ਇਸਲਈ ਯਾਦ ਦੀ ਯਾਤਰਾ ਵਿੱਚ ਕਮਜ਼ੋਰ ਨਹੀਂ
ਬਣਨਾ ਹੈ। ਆਪਣੇ ਆਪ ਕੋਲੋਂ ਪੁੱਛਣਾ ਹੈ ਕਿ ਅਸੀਂ ਕਿੱਥੋਂ ਤੱਕ ਯਾਦ ਵਿੱਚ ਰਹਿੰਦੇ ਹਾਂ?
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੂੰ ਰੋਜ਼ - ਰੋਜ਼ ਸਾਵਧਾਨੀ ਜ਼ਰੂਰ ਦੇਣੀ ਹੁੰਦੀ ਹੈ। ਕਿਹੜੀ?
ਸੇਫ਼ਟੀ ਫ਼ਸਟ। ਸੇਫ਼ਟੀ ਕੀ ਹੈ? ਯਾਦ ਦੀ ਯਾਤਰਾ ਨਾਲ ਤੁਸੀਂ ਬਹੁਤ - ਬਹੁਤ ਸੇਫ਼ ਰਹਿੰਦੇ ਹੋ। ਮੂਲ
ਗੱਲ ਹੀ ਬੱਚਿਆਂ ਦੇ ਲਈ ਇਹ ਹੈ। ਬਾਪ ਨੇ ਸਮਝਾਇਆ ਹੈ - ਤੁਸੀਂ ਬੱਚੇ ਜਿਨ੍ਹਾਂ ਯਾਦ ਦੀ ਯਾਤਰਾ
ਵਿੱਚ ਤੱਤਪਰ ਰਹੋਗੇ ਉਹਨੀ ਖੁਸ਼ੀ ਵੀ ਰਹੇਗੀ ਅਤੇ ਮੈਨਰਸ ਵੀ ਠੀਕ ਹੋਣਗੇ ਕਿਉਂਕਿ ਪਾਵਨ ਵੀ ਬਣਨਾ
ਹੈ। ਕਰੈਕਟਰਸ ਵੀ ਸੁਧਾਰਨੇ ਹਨ। ਆਪਣੀ ਜਾਂਚ ਕਰਨੀ ਹੈ - ਮੇਰਾ ਕਰੈਕਟਰ ਕਿਸੇ ਨੂੰ ਦੁੱਖ ਦੇਣ ਜਿਹਾ
ਤੇ ਨਹੀਂ ਹੈ! ਮੈਨੂੰ ਕੋਈ ਦੇਹ ਅਭਿਮਾਨ ਤੇ ਨਹੀਂ ਆ ਜਾਂਦਾ ਹੈ? ਇਹ ਚੰਗੀ ਰੀਤੀ ਆਪਣੀ ਜਾਂਚ ਕਰਨੀ
ਹੈ। ਬਾਪ ਬੈਠ ਬੱਚਿਆਂ ਨੂੰ ਪੜ੍ਹਾਉਂਦੇ ਹਨ। ਤੁਸੀਂ ਬੱਚੇ ਪੜ੍ਹਦੇ ਵੀ ਹੋ ਤੇ ਫੇਰ ਪੜ੍ਹਾਉਂਦੇ ਵੀ
ਹੋ। ਬੇਹੱਦ ਦਾ ਬਾਪ ਸਿਰਫ਼ ਪੜ੍ਹਾਉਂਦੇ ਹਨ। ਬਾਕੀ ਤਾਂ ਸਭ ਹਨ ਦੇਹਧਾਰੀ। ਇਸ ਵਿੱਚ ਸਾਰੀ ਦੁਨੀਆਂ
ਆ ਜਾਂਦੀ ਹੈ। ਇੱਕ ਬਾਪ ਹੀ ਵਿਦੇਹੀ ਹੈ। ਉਹ ਤੁਸੀਂ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਹਾਨੂੰ ਵੀ
ਵਿਦੇਹੀ ਬਣਨਾ ਹੈ। ਮੈਂ ਆਇਆ ਹਾਂ ਤੁਹਾਨੂੰ ਵਿਦੇਹੀ ਬਣਾਉਣ। ਪਵਿੱਤਰ ਬਣ ਕੇ ਹੀ ਉੱਥੇ ਜਾਵੋਗੇ।
ਛੀ - ਛੀ ਨੂੰ ਤਾਂ ਨਾਲ ਲੈ ਨਹੀਂ ਜਾਵਾਂਗੇ ਇਸ ਲਈ ਪਹਿਲੇ - ਪਹਿਲੇ ਮੰਤਰ ਹੀ ਇਹ ਦਿੰਦੇ ਹਨ।
ਮਾਇਆ ਨੂੰ ਵਸ਼ ਕਰਨ ਦਾ ਇਹ ਮੰਤਰ ਹੈ। ਪਵਿੱਤਰ ਹੋਣ ਦਾ ਇਹ ਮੰਤਰ ਹੈ। ਇਹ ਮੰਤਰ ਵਿੱਚ ਬਹੁਤ ਖੂਬੀਆਂ
ਭਰੀਆਂ ਹੋਈਆਂ ਹਨ, ਇਸ ਨਾਲ ਹੀ ਪਵਿੱਤਰ ਬਣਨਾ ਹੈ। ਮਨੁੱਖ ਤੋਂ ਦੇਵਤਾ ਬਣਨਾ ਹੈ। ਜ਼ਰੂਰ ਅਸੀਂ ਹੀ
ਦੇਵਤਾ ਸੀ ਇਸਲਈ ਬਾਪ ਕਹਿੰਦੇ ਹਨ - ਆਪਣੀ ਸੇਫ਼ਟੀ ਚਾਹੋ, ਮਜ਼ਬੂਤ ਮਹਾਵੀਰ ਬਣਨਾ ਚਾਹੋ ਤਾਂ ਇਹ
ਪੁਰਸ਼ਾਰਥ ਕਰੋ। ਬਾਪ ਤਾਂ ਸਿੱਖਿਆ ਦਿੰਦੇ ਰਹਿਣਗੇ। ਭਾਵੇਂ ਡਰਾਮਾ ਵੀ ਕਹਿੰਦੇ ਰਹਿਣਗੇ। ਡਰਾਮਾਂ
ਅਨੁਸਾਰ ਬਿਲਕੁਲ ਠੀਕ ਹੀ ਚੱਲ ਰਿਹਾ ਹੈ ਫੇਰ ਅੱਗੇ ਦੇ ਲਈ ਵੀ ਸਮਝਾਉਂਦੇ ਰਹਿਣਗੇ। ਯਾਦ ਦੀ ਯਾਤਰਾ
ਵਿੱਚ ਕਮਜ਼ੋਰ ਨਹੀਂ ਬਣਨਾ ਹੈ। ਬਾਹਰ ਰਹਿਣ ਵਾਲੀਆਂ ਬੰਧੇਲੀਆਂ ਗੋਪੀਕਾਵਾਂ ਜਿੰਨਾ ਯਾਦ ਕਰਦੀਆਂ ਹਨ,
ਉਨ੍ਹਾਂ ਸਾਹਮਣੇ ਰਹਿਣ ਵਾਲੇ ਵੀ ਯਾਦ ਨਹੀਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਤੜਫਣ ਹੁੰਦੀ ਹੈ
ਸ਼ਿਵਬਾਬਾ ਨੂੰ ਮਿਲਣ ਦੀ। ਜੋ ਮਿਲ ਜਾਂਦੇ ਹਨ ਉਨ੍ਹਾਂ ਦਾ ਪੇਟ ਜਿਵੇਂ ਕਿ ਭਰ ਜਾਂਦਾ ਹੈ। ਜੋ ਬਹੁਤ
ਯਾਦ ਕਰਦੇ ਹਨ, ਉਹ ਉੱਚ ਪੱਦ ਪਾ ਸਕਦੇ ਹਨ। ਵੇਖਿਆ ਜਾਂਦਾ ਹੈ - ਚੰਗੇ - ਚੰਗੇ, ਵੱਡੇ - ਵੱਡੇ
ਸੈਂਟਰ ਸੰਭਾਲਣ ਵਾਲੇ ਮੁੱਖ ਵੀ ਯਾਦ ਦੀ ਯਾਤਰਾ ਵਿੱਚ ਕਮਜ਼ੋਰ ਹਨ। ਯਾਦ ਦਾ ਜੌਹਰ ਬਹੁਤ ਚੰਗਾ
ਚਾਹੀਦਾ ਹੈ। ਗਿਆਨ ਤਲਵਾਰ ਵਿੱਚ ਯਾਦ ਦਾ ਜੌਹਰ ਨਾ ਹੋਣ ਕਾਰਨ ਕਿਸੇ ਨੂੰ ਤੀਰ ਲੱਗਦਾ ਹੀ ਨਹੀਂ,
ਪੂਰਾ ਮਰਦੇ ਨਹੀਂ। ਬੱਚੇ ਕੋਸ਼ਿਸ਼ ਕਰਦੇ ਹਨ ਗਿਆਨ ਦਾ ਬਾਣ ਲਗਾ ਕੇ ਬਾਪ ਦਾ ਬਣਾਈਏ ਜਾਂ ਮਰਜੀਵਾ
ਬਣਾਈਏ। ਪਰ ਮਰਦੇ ਨਹੀਂ, ਤੇ ਜ਼ਰੂਰ ਗਿਆਨ ਤਲਵਾਰ ਵਿੱਚ ਗੜਬੜ ਹੈ। ਬਾਬਾ ਭਾਵੇਂ ਜਾਣਦੇ ਹਨ - ਡਰਾਮਾ
ਬਿਲਕੁਲ ਐਕੁਰੇਟ ਚੱਲ ਰਿਹਾ ਹੈ, ਪਰ ਅੱਗੇ ਦੇ ਲਈ ਤਾਂ ਸਮਝਾਉਂਦੇ ਰਹਿਣਗੇ ਨਾ। ਹਰ ਇੱਕ ਆਪਣੀ ਦਿਲ
ਤੋਂ ਪੁੱਛੋਂ - ਅਸੀਂ ਕਿੱਥੋਂ ਤੱਕ ਯਾਦ ਕਰਦੇ ਹਾਂ? ਯਾਦ ਨਾਲ ਹੀ ਬੱਲ ਆਏਗਾ ਇਸਲਈ ਕਿਹਾ ਜਾਂਦਾ
ਹੈ - ਗਿਆਨ ਤਲਵਾਰ ਵਿੱਚ ਜੌਹਰ ਚਾਹੀਦਾ ਹੈ। ਗਿਆਨ ਤਾਂ ਬਹੁਤ ਸਹਿਜ ਰੀਤੀ ਸਮਝਾ ਸਕਦੇ ਹਨ।
ਜਿੰਨਾਂ - ਜਿੰਨਾਂ ਯਾਦ
ਵਿੱਚ ਰਹੋਗੇ ਉਨ੍ਹਾਂ ਬੜੇ ਮਿੱਠੇ ਬਣਦੇ ਜਾਓਗੇ। ਤੁਸੀਂ ਸਤੋਪ੍ਰਧਾਨ ਸੀ ਤੇ ਬਹੁਤ ਮਿੱਠੇ ਸੀ। ਹੁਣ
ਫੇਰ ਸਤੋਪ੍ਰਧਾਨ ਬਣਨਾ ਹੈ। ਤੁਹਾਡਾ ਸੁਭਾਅ ਵੀ ਬਹੁਤ ਮਿੱਠਾ ਚਾਹੀਦਾ ਹੈ। ਕਦੀ ਰੰਜ (ਨਰਾਜ਼) ਨਹੀਂ
ਹੋਣਾ ਚਾਹੀਦਾ। ਇਵੇਂ ਦਾ ਵਾਤਾਵਰਨ ਨਾ ਹੋਵੇ ਜੋ ਕਿਸੇ ਨੂੰ ਰੰਜ ਹੋਵੇ। ਇਵੇਂ ਕੋਸ਼ਿਸ਼ ਕਰਨੀ ਚਾਹੀਦੀ
ਹੈ ਕਿਉਂਕਿ ਇਹ ਈਸ਼ਵਰੀਏ ਕਾਲੇਜ਼ ਸਥਾਪਨ ਕਰਨ ਦੀ ਸਰਵਿਸ ਬਹੁਤ ਉੱਚੀ ਹੈ। ਵਿਸ਼ਵ ਵਿਦਿਆਲਿਆ ਤਾਂ
ਭਾਰਤ ਵਿੱਚ ਬਹੁਤ ਗਾਏ ਜਾਂਦੇ ਹਨ। ਅਸਲ ਵਿੱਚ ਉਹ ਹੈ ਨਹੀਂ। ਵਿਸ਼ਵ ਵਿਦਿਆਲਿਆ ਤਾਂ ਇੱਕ ਹੀ ਹੁੰਦਾ
ਹੈ। ਬਾਪ ਆਕੇ ਸਭਨੂੰ ਮੁਕਤੀ - ਜੀਵਨਮੁਕਤੀ ਦਿੰਦੇ ਹਨ। ਬਾਪ ਜਾਣਦੇ ਹਨ ਸਾਰੀ ਦੁਨੀਆਂ ਦੇ ਜੋ ਵੀ
ਮਨੁੱਖ ਮਾਤਰ ਹਨ, ਸਭ ਖ਼ਤਮ ਹੋਣੇ ਹਨ। ਬਾਪ ਨੂੰ ਬੁਲਾਇਆ ਵੀ ਇਸਲਈ ਹੈ ਕਿ ਛੀ - ਛੀ ਦੁਨੀਆਂ ਦਾ
ਖ਼ਾਤਮਾ ਅਤੇ ਨਵੀਂ ਦੁਨੀਆਂ ਦੀ ਸਥਾਪਨਾ ਕਰੋ। ਬੱਚੇ ਵੀ ਸਮਝਦੇ ਹਨ ਬਰੋਬਰ ਬਾਪ ਆਇਆ ਹੋਇਆ ਹੈ। ਹੁਣ
ਮਾਇਆ ਦਾ ਪਾਮਪ ਕਿੰਨਾ ਹੈ। ਫ਼ਾਲ ਆਫ਼ ਪੰਪਿਆਂ ਦਾ ਖੇਡ ਵੀ ਵਿਖਾਉਂਦੇ ਹਨ। ਵੱਡੇ - ਵੱਡੇ ਮਕਾਨ ਆਦਿ
ਬਣਾ ਰਹੇ ਹਨ - ਇਹ ਹੈ ਪਾਮਪ। ਸਤਿਯੁਗ ਵਿੱਚ ਇੰਨੇ ਮੰਜਿਲ ਦੇ ਮਕਾਨ ਬਣਦੇ ਨਹੀਂ ਹਨ। ਇੱਥੇ ਬਣਦੇ
ਹਨ ਕਿਉਂਕਿ ਰਹਿਣ ਦੇ ਲਈ ਜਮੀਨ ਘੱਟ ਹੈ। ਵਿਨਾਸ਼ ਜਦੋਂ ਹੁੰਦਾ ਹੈ ਉਦੋਂ ਸਭ ਵੱਡੇ - ਵੱਡੇ ਮਕਾਨ
ਵੀ ਡਿੱਗ ਪੈਂਦੇ ਹਨ। ਅੱਗੇ ਇੰਨੀ ਵੱਡੀ - ਵੱਡੀ ਬਿਲਡਿੰਗ ਨਹੀਂ ਬਣਦੀ ਸੀ। ਬੰਬਸ ਜਦੋਂ ਛੱਡਣਗੇ
ਤਾਂ ਇਵੇਂ ਡਿੱਗਣਗੇ ਜਿਵੇਂ ਤਾਸ਼ ਦੇ ਪੱਤੇ ਡਿੱਗਦੇ ਹਨ। ਇਸਦਾ ਮਤਲਬ ਇਹ ਨਹੀਂ ਕਿ ਉਹ ਹੀ ਮਰਨਗੇ
ਬਾਕੀ ਦੂਜੇ ਰਹਿ ਜਾਣਗੇ। ਨਹੀਂ, ਜੋ ਜਿੱਥੇ ਹੋਏਗਾ ਚਾਹੇ ਸਮੁੰਦਰ ਤੇ ਹੋਵੇ, ਧਰਤੀ ਤੇ ਹੋਵੇ,
ਆਕਾਸ਼ ਵਿਚ ਹੋ, ਪਹਾੜਾਂ ਤੇ ਹੋਵੇ, ਉੱਡ ਰਿਹਾ ਹੋਵੇ…ਸਭ ਖ਼ਤਮ ਹੋ ਜਾਣਗੇ। ਇਹ ਪੁਰਾਣੀ ਦੁਨੀਆਂ ਹੈ
ਨਾ। ਜੋ ਵੀ 84 ਲੱਖ ਯੋਨੀਆਂ ਹਨ, ਇਹ ਸਭ ਖ਼ਤਮ ਹੋ ਜਾਣੀਆਂ ਹਨ। ਉੱਥੇ ਨਵੀਂ ਦੁਨੀਆਂ ਵਿੱਚ ਇਹ ਕੁਝ
ਵੀ ਹੋਵੇਗਾ ਨਹੀਂ। ਨਾ ਇੰਨੇ ਮਨੁੱਖ ਹੋਣਗੇ, ਨਾ ਮੱਛਰ, ਨਾ ਜੀਵ ਜੰਤੂ ਆਦਿ ਹੋਣਗੇ। ਇੱਥੇ ਤਾਂ
ਢੇਰ ਦੇ ਢੇਰ ਹਨ। ਹੁਣ ਤੁਸੀਂ ਬੱਚੇ ਵੀ ਦੇਵਤਾ ਬਣਦੇ ਹੋ ਤੇ ਉੱਥੇ ਹਰ ਚੀਜ਼ ਸਤੋਪ੍ਰਧਾਨ ਹੁੰਦੀ
ਹੈ। ਇੱਥੇ ਵੀ ਵੱਡੇ ਆਦਮੀ ਦੇ ਘਰ ਵਿੱਚ ਜਾਵਾਂਗੇ ਤਾਂ ਬੜੀ ਸਫਾਈ ਆਦਿ ਰਹਿੰਦੀ ਹੈ। ਤੁਸੀਂ ਤਾਂ
ਸਭਤੋਂ ਜਾਸਤੀ ਵੱਡੇ ਦੇਵਤਾ ਬਣਦੇ ਹੋ। ਵੱਡੇ ਆਦਮੀ ਵੀ ਨਹੀਂ ਕਹਾਂਗੇ। ਤੁਸੀਂ ਬਹੁਤ ਉੱਚੇ ਦੇਵਤਾ
ਬਣਦੇ ਹੋ, ਇਹ ਕੋਈ ਨਵੀਂ ਗੱਲ ਨਹੀਂ ਹੈ। 5 ਹਜ਼ਾਰ ਵਰ੍ਹੇ ਪਹਿਲਾਂ ਵੀ ਤੁਸੀਂ ਇਹ ਬਣੇ ਸੀ ਨੰਬਰਵਾਰ।
ਇਹ ਇਨਾਂ ਕਿਚੜਾ ਆਦਿ ਉੱਥੇ ਕੁਝ ਵੀ ਨਹੀਂ ਹੋਵੇਗਾ। ਬੱਚਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ - ਅਸੀਂ
ਬਹੁਤ ਉੱਚੇ ਦੇਵਤਾ ਬਣਦੇ ਹਾਂ। ਇੱਕ ਹੀ ਬਾਪ ਸਾਨੂੰ ਪੜ੍ਹਾਉਣ ਵਾਲਾ ਹੈ ਜੋ ਸਾਨੂੰ ਬਹੁਤ ਉੱਚ
ਬਣਾਉਂਦੇ ਹਨ। ਪੜ੍ਹਾਈ ਵਿੱਚ ਹਮੇਸ਼ਾ ਨੰਬਰਵਾਰ ਪੁਜੀਸ਼ਨ ਵਾਲੇ ਹੁੰਦੇ ਹਨ। ਕੋਈ ਘੱਟ ਪੜ੍ਹਦੇ ਹਨ,
ਕੋਈ ਜਾਸਤੀ ਪੜ੍ਹਦੇ ਹਨ। ਹੁਣ ਬੱਚੇ ਪੁਰਸ਼ਾਰਥ ਕਰ ਰਹੇ ਹਨ, ਵੱਡੇ - ਵੱਡੇ ਸੈਂਟਰ ਖੋਲ੍ਹ ਰਹੇ ਹਨ
ਇਸਲਈ ਕਿ ਵੱਡਿਆਂ - ਵੱਡਿਆਂ ਨੂੰ ਪਤਾ ਲੱਗੇ। ਭਾਰਤ ਦਾ ਪ੍ਰਾਚੀਨ ਰਾਜਯੋਗ ਵੀ ਗਾਇਆ ਹੋਇਆ ਹੈ।
ਖ਼ਾਸ ਵਿਲਾਇਤ ਵਾਲਿਆਂ ਨੂੰ ਜਾਸਤੀ ਉਤਸੁਕਤਾ ਹੁੰਦੀ ਹੈ - ਰਾਜਯੋਗ ਸਿੱਖਣ ਦੀ। ਭਾਰਤਵਾਸੀ ਤਾਂ
ਤਮੋਪ੍ਰਧਾਨ ਬੁੱਧੀ ਹਨ। ਉਹ ਫੇਰ ਵੀ ਤਮੋ ਬੁੱਧੀ ਹਨ ਇਸ ਲਈ ਉਨ੍ਹਾਂ ਨੂੰ ਸ਼ੌਂਕ ਰਹਿੰਦਾ ਹੈ ਭਾਰਤ
ਦਾ ਪ੍ਰਾਚੀਨ ਰਾਜਯੋਗ ਸਿੱਖਣ ਦਾ। ਭਾਰਤ ਦਾ ਪ੍ਰਾਚੀਨ ਰਾਜਯੋਗ ਨਾਮੀਗ੍ਰਾਮੀ ਹੈ, ਜਿਸ ਨਾਲ ਹੀ
ਭਾਰਤ ਸ੍ਵਰਗ ਬਣਿਆ ਸੀ। ਬਹੁਤ ਥੋੜ੍ਹੇ ਆਉਂਦੇ ਹਨ, ਜੋ ਪੂਰੀ ਰੀਤੀ ਸਮਝਦੇ ਹਨ। ਸ੍ਵਰਗ ਹੈਵਿਨ ਪਾਸ
ਹੋ ਗਿਆ ਸੋ ਫੇਰ ਹੋਵੇਗਾ ਜ਼ਰੂਰ। ਹੈਵਿਨ ਅਤੇ ਪੈਰਾਡਾਇਜ਼ ਹੈ ਸਭਤੋਂ ਵੰਡਰ ਆਫ਼ ਵਰਲਡ। ਸ੍ਵਰਗ ਦਾ
ਕਿੰਨਾ ਨਾਮ ਬਾਲਾ ਹੈ। ਸ੍ਵਰਗ ਅਤੇ ਨਰਕ, ਸ਼ਿਵਾਲਿਆ ਅਤੇ ਵੇਸ਼ਾਲਿਆ। ਬੱਚਿਆਂ ਨੂੰ ਹੁਣ ਨੰਬਰਵਾਰ
ਯਾਦ ਹੈ ਕਿ ਸਾਨੂੰ ਹੁਣ ਸ਼ਿਵਾਲਿਆ ਵਿੱਚ ਜਾਣਾ ਹੈ। ਉੱਥੇ ਜਾਣ ਦੇ ਲਈ ਸ਼ਿਵਬਾਬਾ ਨੂੰ ਯਾਦ ਕਰਨਾ
ਹੈ। ਉਹੀ ਪੰਡਾ ਹੈ ਸਭਨੂੰ ਲੈ ਜਾਣ ਵਾਲਾ। ਭਗਤੀ ਨੂੰ ਕਿਹਾ ਜਾਂਦਾ ਹੈ ਰਾਤ। ਗਿਆਨ ਨੂੰ ਕਿਹਾ
ਜਾਂਦਾ ਹੈ ਦਿਨ। ਇਹ ਬੇਹੱਦ ਦੀ ਗੱਲ ਹੈ। ਨਵੀਂ ਚੀਜ਼ ਅਤੇ ਪੁਰਾਣੀ ਚੀਜ਼ ਵਿੱਚ ਬਹੁਤ ਫ਼ਰਕ ਹੁੰਦਾ
ਹੈ। ਹੁਣ ਬੱਚਿਆਂ ਦੀ ਦਿਲ ਹੁੰਦੀ ਹੈ - ਇੰਨੀ ਉੱਚ ਤੇ ਉੱਚ ਪੜ੍ਹਾਈ, ਉੱਚੇ ਤੋਂ ਉੱਚੇ ਮਕਾਨ ਵਿੱਚ
ਅਸੀਂ ਪੜ੍ਹਾਈਏ ਤਾਂ ਵੱਡੇ - ਵੱਡੇ ਲੋਕੀ ਆਉਣਗੇ। ਇੱਕ - ਇੱਕ ਨੂੰ ਬੈਠ ਸਮਝਾਉਣਾ ਪੈਂਦਾ ਹੈ। ਅਸਲ
ਵਿੱਚ ਪੜ੍ਹਾਈ ਜਾਂ ਸਿੱਖਿਆ ਦੇ ਲਈ ਏਕਾਂਤ ਵਿੱਚ ਸਥਾਨ ਹੁੰਦੇ ਹਨ। ਬ੍ਰਹਮ - ਗਿਆਨੀਆਂ ਦੇ ਵੀ
ਆਸ਼ਰਮ ਸ਼ਹਿਰ ਤੋਂ ਦੂਰ - ਦੂਰ ਹੁੰਦੇ ਹਨ ਹੋਰ ਥੱਲੇ ਹੀ ਰਹਿੰਦੇ ਹਨ। ਇੰਨੀ ਉੱਪਰ ਦੀ ਮੰਜਿਲ ਤੇ ਨਹੀਂ
ਰਹਿੰਦੇ ਹਨ। ਹੁਣ ਤਾਂ ਤਮੋਪ੍ਰਧਾਨ ਹੋਣ ਨਾਲ ਸ਼ਹਿਰ ਵਿੱਚ ਅੰਦਰ ਘੁਸ ਪਏ ਹਨ। ਉਹ ਤਾਕਤ ਖ਼ਤਮ ਹੋ ਗਈ
ਹੈ। ਇਸ ਵਕ਼ਤ ਸਭ ਦੀ ਬੈਟਰੀ ਖ਼ਾਲੀ ਹੈ। ਹੁਣ ਬੈਟਰੀ ਨੂੰ ਕਿਵੇਂ ਭਰਨਾ ਹੈ - ਇਹ ਬਾਪ ਦੇ ਸਿਵਾਏ
ਕੋਈ ਵੀ ਬੈਟਰੀ ਚਾਰਜ਼ ਕਰ ਨਾ ਸਕੇ। ਬੱਚਿਆਂ ਨੂੰ ਬੈਟਰੀ ਚਾਰਜ਼ ਕਰਨ ਨਾਲ ਹੀ ਤਾਕ਼ਤ ਆਉਂਦੀ ਹੈ। ਉਸ
ਲਈ ਮੁੱਖ ਹੈ ਯਾਦ। ਉਸ ਵਿੱਚ ਹੀ ਮਾਇਆ ਦੇ ਵਿਘਨ ਪੈਂਦੇ ਹਨ। ਕੋਈ ਤਾਂ ਸਰਜਨ ਦੇ ਅੱਗੇ ਸੱਚ ਦੱਸਦੇ
ਹਨ, ਕੋਈ ਲੁਕਾ ਲੈਂਦੇ ਹਨ। ਅੰਦਰ ਵਿੱਚ ਜੋ ਖ਼ਾਮੀਆਂ ਹਨ, ਉਹ ਤਾਂ ਬਾਪ ਨੂੰ ਦੱਸਣੀਆਂ ਪੈਣ। ਇਸ
ਜਨਮ ਵਿੱਚ ਜੋ ਪਾਪ ਕੀਤੇ ਹਨ, ਉਹ ਅਵਿਨਾਸ਼ੀ ਸਰਜਨ ਦੇ ਅੱਗੇ ਵਰਣਨ ਕਰਨਾ ਚਾਹੀਦਾ, ਨਹੀਂ ਤਾਂ ਉਹ
ਦਿਲ ਅੰਦਰ ਖਾਂਦਾ ਰਹੇਗਾ। ਸੁਣਾਉਣ ਦੇ ਬਾਦ ਫੇਰ ਖਾਏਗਾ ਨਹੀਂ। ਅੰਦਰ ਰੱਖ ਲੈਣਾ - ਇਹ ਵੀ
ਨੁਕਸਾਨਕਾਰਕ ਹੈ। ਜੋ ਸੱਚੇ - ਸੱਚੇ ਬੱਚੇ ਬਣਦੇ ਹਨ, ਉਹ ਸਭ ਬਾਪ ਨੂੰ ਦੱਸ ਦਿੰਦੇ ਹਨ - ਇਸ ਜਨਮ
ਵਿੱਚ ਇਹ - ਇਹ ਪਾਪ ਕੀਤੇ ਹਨ। ਦਿਨ - ਪ੍ਰਤਿਦਿਨ ਬਾਪ ਜ਼ੋਰ ਦਿੰਦੇ ਰਹਿੰਦੇ ਹਨ, ਇਹ ਤੁਹਾਡਾ
ਅੰਤਿਮ ਜਨਮ ਹੈ। ਤਮੋਪ੍ਰਧਾਨ ਹੋਣ ਨਾਲ ਪਾਪ ਤਾਂ ਜ਼ਰੂਰ ਹੁੰਦੇ ਹੋਣਗੇ ਨਾ।
ਬਾਪ ਕਹਿੰਦੇ ਹਨ ਮੈਂ
ਬਹੁਤ ਜਨਮਾਂ ਦੇ ਅੰਤ ਵਿੱਚ ਜੋ ਨੰਬਰਵਨ ਪਤਿਤ ਬਣਿਆ ਹੈ, ਉਸ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ ਕਿਉਂਕਿ
ਉਨ੍ਹਾਂ ਨੂੰ ਹੀ ਫੇਰ ਨੰਬਰਵਨ ਵਿੱਚ ਜਾਣਾ ਹੈ। ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਜਨਮ ਵਿੱਚ ਪਾਪ
ਹੋਏ ਤਾਂ ਹਨ ਨਾ। ਕਈਆਂ ਨੂੰ ਪਤਾ ਹੀ ਨਹੀਂ ਪੈਂਦਾ ਹੈ ਕਿ ਅਸੀਂ ਇਹ ਕੀ ਕਰ ਰਹੇ ਹਾਂ। ਸੱਚ ਨਹੀਂ
ਦੱਸਦੇ ਹਨ। ਕੋਈ - ਕੋਈ ਸੱਚ ਦੱਸ ਦਿੰਦੇ ਹਨ। ਬਾਪ ਨੇ ਸਮਝਾਇਆ ਹੈ - ਬੱਚੇ, ਤੁਹਾਡੀਆਂ
ਕ੍ਰਮਇੰਦਰੀਆਂ ਸ਼ਾਂਤ ਉਦੋਂ ਹੁੰਦੀਆਂ ਹਨ, ਜਦੋਂ ਕਰਮਾਤੀਤ ਅਵਸਥਾ ਬਣਦੀ ਹੈ। ਜਿਵੇਂ ਮਨੁੱਖ ਬੁੱਢੇ
ਹੁੰਦੇ ਹਨ ਤੇ ਕਰਮਇੰਦਰੀਆਂ ਆਟੋਮੈਟੀਕਲੀ ਸ਼ਾਂਤ ਹੋ ਜਾਂਦੀਆਂ ਹਨ। ਇਸ ਵਿੱਚ ਤਾਂ ਛੋਟੇਪਨ ਵਿੱਚ ਹੀ
ਸਭ ਸ਼ਾਂਤ ਹੋ ਜਾਣਾ ਚਾਹੀਦਾ। ਯੋਗਬਲ ਵਿੱਚ ਚੰਗੀ ਤਰ੍ਹਾਂ ਰਹਿਣ ਤਾਂ ਇਨ੍ਹਾਂ ਸਭ ਗੱਲਾਂ ਦਾ ਐਂਡ
ਹੋ ਜਾਏ। ਉੱਥੇ ਕੋਈ ਇਵੇਂ ਗੰਦੀ ਬੀਮਾਰੀ, ਕਿਚੜਪਟੀ ਆਦਿ ਕੁਝ ਨਹੀਂ ਹੁੰਦਾ ਹੈ। ਮਨੁੱਖ ਬੜੇ ਸਾਫ਼
- ਸ਼ੁੱਧ ਰਹਿੰਦੇ ਹਨ। ਉੱਥੇ ਹੈ ਹੀ ਰਾਮ ਰਾਜ਼। ਇੱਥੇ ਹੈ ਰਾਵਣ ਰਾਜ਼, ਤਾਂ ਅਨੇਕ ਪ੍ਰਕਾਰ ਦੀਆਂ
ਗੰਦਗੀਆਂ ਦੀ ਬੀਮਾਰੀਆਂ ਆਦਿ ਹਨ। ਸਤਿਯੁਗ ਵਿੱਚ ਇਹ ਕੁਝ ਹੁੰਦੀ ਨਹੀਂ। ਗੱਲ ਨਾ ਪੁੱਛੋਂ। ਨਾਮ ਹੀ
ਕਿੰਨਾ ਫ਼ਸਟਕਲਾਸ ਹੈ - ਸ੍ਵਰਗ, ਨਵੀਂ ਦੁਨੀਆਂ। ਬੜੀ ਸਫਾਈ ਰਹਿੰਦੀ ਹੈ। ਬਾਪ ਸਮਝਾਉਂਦੇ ਹਨ - ਇਹ
ਪੁਰਸ਼ੋਤਮ ਸੰਗਮਯੁੱਗ ਤੇ ਹੀ ਤੁਸੀਂ ਇਹ ਸਭ ਗੱਲਾਂ ਸੁਣਦੇ ਹੋ। ਕਲ ਨਹੀਂ ਸੁਣਦੇ ਸੀ। ਕਲ
ਮ੍ਰਿਤੂਲੋਕ ਦੇ ਮਾਲਿਕ ਸੀ, ਅੱਜ ਅਮਰਲੋਕ ਦੇ ਮਾਲਿਕ ਬਣਦੇ ਹੋ। ਨਿਸ਼ਚੇ ਹੋ ਜਾਂਦਾ ਹੈ ਕਲ
ਮ੍ਰਿਤੂਲੋਕ ਵਿੱਚ ਸੀ, ਹੁਣ ਸੰਗਮਯੁੱਗ ਤੇ ਆਉਣ ਨਾਲ ਅਮਰਲੋਕ ਵਿੱਚ ਜਾਣ ਦੇ ਲਈ ਤੁਸੀਂ ਪੁਰਸ਼ਾਰਥ
ਕਰ ਰਹੇ ਹੋ। ਪੜ੍ਹਾਉਣ ਵਾਲਾ ਵੀ ਹੁਣ ਮਿਲਿਆ ਹੈ। ਜੋ ਚੰਗੀ ਰੀਤੀ ਪੜ੍ਹਦੇ ਹਨ ਤਾਂ ਪੈਸਾ ਆਦਿ ਵੀ
ਚੰਗਾ ਕਮਾਉਂਦੇ ਹਨ। ਬਲਿਹਾਰੀ ਪੜ੍ਹਾਈ ਦੀ ਕਹਾਂਗੇ। ਇਹ ਵੀ ਇਵੇਂ ਹਨ। ਇਹ ਪੜ੍ਹਾਈ ਨਾਲ ਤੁਸੀਂ
ਬਹੁਤ ਉੱਚ ਪੱਦ ਪਾਉਂਦੇ ਹੋ। ਹੁਣ ਤੁਸੀਂ ਰੋਸ਼ਨੀ ਵਿੱਚ ਹੋ। ਇਹ ਵੀ ਸਿਵਾਏ ਤੁਸੀਂ ਬੱਚਿਆਂ ਦੇ ਹੋਰ
ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਵੀ ਫੇਰ ਘੜੀ - ਘੜੀ ਭੁੱਲ ਜਾਂਦੇ ਹੋ। ਪੁਰਾਣੀ ਦੁਨੀਆਂ ਵਿੱਚ
ਚਲੇ ਜਾਂਦੇ ਹੋ। ਭੁੱਲਣਾ ਮਤਲਬ ਪੁਰਾਣੀ ਦੁਨੀਆਂ ਵਿੱਚ ਚਲੇ ਜਾਣਾ।
ਹੁਣ ਤੁਸੀਂ ਸੰਗਮਯੁਗੀ
ਬ੍ਰਾਹਮਣਾਂ ਨੂੰ ਪਤਾ ਹੈ ਕਿ ਅਸੀਂ ਕਲਯੁੱਗ ਵਿੱਚ ਨਹੀਂ ਹਾਂ। ਇਹ ਸਦੈਵ ਯਾਦ ਰੱਖਣਾ ਹੈ ਅਸੀਂ ਨਵੇਂ
ਵਿਸ਼ਵ ਦੇ ਮਾਲਿਕ ਬਣ ਰਹੇ ਹਾਂ। ਬਾਪ ਸਾਨੂੰ ਪੜ੍ਹਾਉਂਦੇ ਹੀ ਹਨ ਨਵੀਂ ਦੁਨੀਆਂ ਵਿੱਚ ਜਾਣ ਲਈ। ਇਹ
ਹੈ ਸ਼ੁੱਧ ਹੰਕਾਰ। ਉਹ ਹੈ ਅਸ਼ੁੱਧ ਹੰਕਾਰ। ਤੁਸੀਂ ਬੱਚਿਆਂ ਨੂੰ ਤਾਂ ਕਦੇ ਅਸ਼ੁੱਧ ਖ਼ਿਆਲਾਤ ਵੀ ਨਹੀਂ
ਆਉਣੇ ਚਾਹੀਦੇ। ਪੁਰਸ਼ਾਰਥ ਕਰਦੇ - ਕਰਦੇ ਆਖਰੀਨ ਪਿਛਾੜੀ ਵਿੱਚ ਰਿਜ਼ਲਟ ਨਿਕਲੇਗੀ। ਬਾਪ ਸਮਝਾਉਂਦੇ
ਹਨ ਇਹ ਵਕ਼ਤ ਤੱਕ ਸਭ ਪੁਰਸ਼ਾਰਥੀ ਹਨ। ਇਮਤਿਹਾਨ ਜਦੋਂ ਹੁੰਦਾ ਹੈ ਤਾਂ ਨੰਬਰਵਾਰ ਪਾਸ ਹੋ ਫੇਰ
ਟ੍ਰਾਂਸਫਰ ਹੋ ਜਾਂਦੇ ਹਨ। ਤੁਹਾਡੀ ਹੈ ਬੇਹੱਦ ਦੀ ਪੜ੍ਹਾਈ ਜਿਸਨੂੰ ਸਿਰਫ਼ ਤੁਸੀਂ ਹੀ ਜਾਣਦੇ ਹੋ।
ਤੁਸੀਂ ਕਿੰਨਾ ਸਮਝਾਉਂਦੇ ਹੋ। ਨਵੇਂ - ਨਵੇਂ ਆਉਂਦੇ ਰਹਿੰਦੇ ਹਨ ਬੇਹੱਦ ਦੇ ਬਾਪ ਤੋਂ ਵਰਸਾ ਪਾਉਣ
ਲਈ। ਭਾਵੇਂ ਦੂਰ ਰਹਿੰਦੇ ਹਨ ਫੇਰ ਵੀ ਸੁਣਦੇ - ਸੁਣਦੇ ਨਿਸ਼ਚੇ ਬੁੱਧੀ ਹੋ ਜਾਂਦੇ ਹਨ - ਇਵੇਂ ਦੇ
ਬਾਬਾ ਦੇ ਸਨਮੁੱਖ ਵੀ ਜਾਣਾ ਚਾਹੀਦਾ ਹੈ। ਜਿਸ ਬਾਬਾ ਨੇ ਬੱਚਿਆਂ ਨੂੰ ਪੜ੍ਹਾਇਆ ਹੈ, ਇਵੇਂ ਬਾਪ ਦੇ
ਸਨਮੁੱਖ ਤਾਂ ਜ਼ਰੂਰ ਮਿਲਣਾ ਚਾਹੀਦਾ। ਸਮਝਕੇ ਹੀ ਇੱਥੇ ਆਉਂਦੇ ਹਨ। ਕੋਈ ਨਹੀਂ ਸਮਝੇ ਹੋਏ ਹਨ ਤਾਂ
ਵੀ ਇੱਥੇ ਆਉਣ ਨਾਲ ਸਮਝ ਜਾਂਦੇ ਹਨ। ਬਾਪ ਕਹਿੰਦੇ ਹਨ ਦਿਲ ਵਿੱਚ ਕੋਈ ਵੀ ਗੱਲ ਹੋਵੇ, ਸਮਝ ਵਿੱਚ
ਨਹੀਂ ਆਉਂਦੀ ਹੋਵੇ ਤਾਂ ਭਾਵੇਂ ਪੁੱਛੋ। ਬਾਪ ਤਾਂ ਚੁੰਬਕ ਹੈ ਨਾ। ਜਿਸਦੀ ਤਕਦੀਰ ਵਿੱਚ ਹੈ ਉਹ ਚੰਗੀ
ਟਰਨ ਫ਼ੜ ਸਕਦੇ ਹਨ। ਤਕਦੀਰ ਵਿੱਚ ਨਹੀਂ ਹੈ ਤਾਂ ਫੇਰ ਖ਼ਤਮ। ਸੁਣਿਆ - ਅਣਸੁਣਿਆ ਕਰ ਦਿੰਦੇ ਹਨ। ਇੱਥੇ
ਕੌਣ ਬੈਠ ਪੜ੍ਹਾਉਂਦੇ ਹਨ? ਭਗਵਾਨ। ਉਨ੍ਹਾਂ ਦਾ ਨਾਮ ਹੈ ਸ਼ਿਵ। ਸ਼ਿਵਬਾਬਾ ਹੀ ਸਾਨੂੰ ਸ੍ਵਰਗ ਦੀ
ਬਾਦਸ਼ਾਹੀ ਦਿੰਦੇ ਹਨ। ਫੇਰ ਕਿਹੜੀ ਪੜ੍ਹਾਈ ਚੰਗੀ? ਤੁਸੀਂ ਕਹੋਗੇ ਸਾਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ
ਜਿਸ ਨਾਲ 21 ਜਨਮਾਂ ਦੀ ਬਾਦਸ਼ਾਹੀ ਮਿਲਦੀ ਹੈ। ਇਵੇਂ - ਇਵੇਂ ਸਮਝਾਉਂਦੇ - ਸਮਝਾਉਂਦੇ ਲੈ ਜਾਂਦੇ
ਹਨ। ਕੋਈ ਤਾਂ ਪੂਰਾ ਨਾ ਸਮਝਣ ਕਾਰਨ ਇੰਨੀ ਸਰਵਿਸ ਨਹੀਂ ਕਰ ਸਕਦੇ ਹਨ। ਬੰਧਨ ਦੀਆਂ ਜੰਜੀਰਾਂ ਵਿੱਚ
ਜਕੜੇ ਰਹਿੰਦੇ ਹਨ। ਸ਼ੁਰੂ ਵਿੱਚ ਤਾਂ ਤੁਸੀਂ ਕਿਵੇਂ ਆਪਣੇ ਨੂੰ ਜੰਜੀਰਾਂ ਵਿੱਚੋ ਛੁਡਾਕੇ ਆਏ। ਜਿਵੇਂ
ਕੋਈ ਮਸਤਾਨੇ ਹੁੰਦੇ ਹਨ। ਇਹ ਵੀ ਡਰਾਮਾ ਵਿੱਚ ਪਾਰ੍ਟ ਸੀ ਜੋ ਕਸ਼ਿਸ਼ ਹੋਈ। ਡਰਾਮਾ ਵਿੱਚ ਭੱਠੀ ਬਣਨੀ
ਸੀ। ਜਿੰਉਂਦੇ ਜੀ ਮਰੇ ਫੇਰ ਮਾਇਆ ਦੇ ਵੱਲ ਕੋਈ - ਕੋਈ ਚਲੇ ਗਏ। ਯੁੱਧ ਤਾਂ ਹੁੰਦੀ ਹੈ ਨਾ। ਮਾਇਆ
ਵੇਖਦੀ ਹੈ - ਇਸ ਨੇ ਬੜੀ ਹਿੰਮਤ ਵਿਖਾਈ ਹੈ। ਹੁਣ ਅਸੀਂ ਵੀ ਠੋਕ ਕੇ ਵੇਖਦੇ ਹਾਂ ਕਿ ਪੱਕੇ ਹੈ ਜਾਂ
ਨਹੀਂ? ਬੱਚਿਆਂ ਦੀ ਕਿੰਨੀ ਸੰਭਾਲ ਹੁੰਦੀ ਸੀ। ਸਭ ਕੁਝ ਸਿਖਾਉਂਦੇ ਸੀ। ਤੁਸੀਂ ਬੱਚੇ ਐਲਬਮ ਆਦਿ
ਵੇਖਦੇ ਹੋ ਪਰ ਸਿਰਫ਼ ਚਿੱਤਰ ਵੇਖਣ ਨਾਲ ਵੀ ਨਾ ਸਮਝ ਸਕੇ। ਕੋਈ ਬੈਠ ਸਮਝਾਵੇ ਕਿ ਕੀ - ਕੀ ਹੁੰਦਾ
ਸੀ। ਕਿਵੇਂ ਭੱਠੀ ਵਿੱਚ ਪਏ ਸੀ, ਫੇਰ ਕੋਈ ਕਿਵੇਂ ਨਿਕਲੇ, ਕੋਈ ਕਿਵੇਂ। ਜਿਵੇਂ ਰੁਪਏ ਛੱਪਦੇ ਹਨ
ਤਾਂ ਵੀ ਕੋਈ - ਕੋਈ ਖ਼ਰਾਬ ਹੋ ਪੈਂਦੇ ਹਨ। ਇਹ ਵੀ ਈਸ਼ਵਰੀਏ ਮਿਸ਼ਨਰੀ ਹੈ। ਈਸ਼ਵਰ ਬੈਠ ਧਰਮ ਦੀ ਸਥਾਪਨਾ
ਕਰਦੇ ਹਨ। ਇਹ ਗੱਲ ਕਿਸੇ ਨੂੰ ਵੀ ਪਤਾ ਨਹੀਂ ਹੈ। ਬਾਪ ਨੂੰ ਬੁਲਾਉਂਦੇ ਵੀ ਹਨ ਪਰ ਜਿਵੇਂ ਤਵਾਈ,
ਸਮਝਦੇ ਹੀ ਨਹੀਂ। ਕਹਿੰਦੇ ਹਨ ਇਹ ਕਿਵੇਂ ਹੋ ਸਕਦਾ ਹੈ। ਮਾਇਆ ਰਾਵਣ ਇੱਕਦਮ ਇਵੇਂ ਬਣਾ ਦਿੰਦੀ ਹੈ।
ਸ਼ਿਵਬਾਬਾ ਦੀ ਪੂਜਾ ਵੀ ਕਰਦੇ ਹਨ ਫੇਰ ਕਹਿ ਦਿੰਦੇ ਸ੍ਰਵਵਿਆਪੀ। ਸ਼ਿਵਬਾਬਾ ਕਹਿੰਦੇ ਹੋ ਫੇਰ
ਸ੍ਰਵਵਿਆਪੀ ਕਿਵੇਂ ਹੋ ਗਿਆ। ਪੂਜਾ ਕਰਦੇ ਹਨ, ਲਿੰਗ ਨੂੰ ਸ਼ਿਵ ਕਹਿੰਦੇ ਹਨ। ਇਵੇਂ ਥੋੜ੍ਹੀ ਹੀ
ਕਹਿੰਦੇ ਕਿ ਇਸ ਵਿੱਚ ਸ਼ਿਵ ਬੈਠਾ ਹੈ। ਹੁਣ ਪੱਥਰ - ਠੀਕਰ ਵਿੱਚ ਭਗਵਾਨ ਨੂੰ ਕਹਿਣਾ… ਤੇ ਕੀ ਸਭ
ਭਗਵਾਨ ਹੀ ਭਗਵਾਨ ਹਨ। ਭਗਵਾਨ ਅਨਲਿਮਿਟੇਡ ਤਾਂ ਨਹੀਂ ਹੋਣਗੇ ਨਾ। ਤੇ ਬਾਪ ਬੱਚਿਆਂ ਨੂੰ ਸਮਝਾਉਂਦੇ
ਹਨ, ਕਲਪ ਪਹਿਲਾਂ ਵੀ ਇਵੇਂ ਸਮਝਾਇਆ ਸੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਵੇਂ ਦਾ
ਮਿੱਠਾ ਵਾਤਾਵਰਨ ਬਣਾਉਣਾ ਹੈ ਜਿਸ ਵਿੱਚ ਕੋਈ ਵੀ ਨਰਾਜ਼ ਨਾ ਹੋਏ। ਬਾਪ ਸਮਾਨ ਵਿਦੇਹੀ ਬਣਨ ਦਾ
ਪੁਰਸ਼ਾਰਥ ਕਰਨਾ ਹੈ। ਯਾਦ ਦੇ ਬੱਲ ਨਾਲ ਆਪਣਾ ਸੁਭਾਅ ਮਿੱਠਾ ਅਤੇ ਕ੍ਰਮਇੰਦਰੀਆਂ ਸ਼ਾਂਤ ਕਰਨੀਆਂ ਹਨ।
।
2. ਸਦਾ ਇਸ ਨਸ਼ੇ ਵਿੱਚ
ਰਹਿਣਾ ਹੈ ਕਿ ਹੁਣ ਅਸੀਂ ਸੰਗਮਯੁਗੀ ਹਾਂ, ਕਲਯੁੱਗੀ ਨਹੀਂ। ਬਾਪ ਸਾਨੂੰ ਨਵੇਂ ਵਿਸ਼ਵ ਦਾ ਮਾਲਿਕ
ਬਣਾਨ ਦੇ ਲਈ ਪੜ੍ਹਾ ਰਹੇ ਹਨ। ਅਸ਼ੁੱਧ ਖਿਆਲਾਤ ਸਮਾਪਤ ਕਰ ਦੇਣੇ ਹਨ।
ਵਰਦਾਨ:-
ਅਕਾਲ ਤਖ਼ਤ ਅਤੇ ਦਿਲਤਖ਼ਤ ਤੇ ਬੈਠ ਸਦਾ ਸ਼੍ਰੇਸ਼ਠ ਕਰਮ ਕਰਨ ਵਾਲੇ ਕਰਮਯੋਗੀ ਭਵ
ਇਸ ਸਮੇਂ ਤੁਸੀਂ ਸਭ
ਬੱਚਿਆਂ ਨੂੰ ਦੋ ਤਖ਼ਤ ਮਿਲੇ ਹਨ - ਇੱਕ ਅਕਾਲ ਤਖ਼ਤ, ਦੂਸਰਾ ਦਿਲ ਤਖ਼ਤ। ਪਰ ਤਖ਼ਤ ਤੇ ਉਹੀ ਬੈਠਦਾ ਹੈ
ਜਿਸਦਾ ਰਾਜ ਹੁੰਦਾ ਹੈ। ਜਦੋਂ ਅਕਾਲ ਤਖ਼ਤਨਸ਼ੀਨ ਹੈ ਤਾਂ ਸਵਰਾਜ ਅਧਿਕਾਰੀ ਹੈ ਅਤੇ ਬਾਪ ਦੇ ਦਿਲ
ਤਖ਼ਤਨਸ਼ੀਂਨ ਹਨ ਤਾਂ ਬਾਪ ਦੇ ਵਰਸੇ ਦੇ ਅਧਿਕਾਰੀ ਹਨ, ਜਿਸ ਵਿੱਚ ਰਾਜ ਭਾਗ ਸਭ ਆ ਜਾਂਦਾ ਹੈ।
ਕਰਮਯੋਗੀ ਮਤਲਬ ਦੋਨੋਂ ਤਖ਼ਤਨਸ਼ੀਨ। ਇਵੇਂ ਦੀ ਤਖ਼ਤਨਸ਼ੀਨ ਆਤਮਾ ਦਾ ਹਰ ਕਰਮ ਸ਼੍ਰੇਸ਼ਠ ਹੁੰਦਾ ਹੈ ਕਿਉਂਕਿ
ਸਭ ਕਰਮਇੰਦਰੀਆਂ ਲਾ ਅਤੇ ਆਡਰ ਤੇ ਰਹਿੰਦੀਆਂ ਹਨ।
ਸਲੋਗਨ:-
ਜੋ ਸਦਾ ਸਵਮਾਨ
ਦੀ ਸੀਟ ਤੇ ਰਹਿੰਦੇ ਹਨ ਉਹ ਹੀ ਗੁਣਵਾਨ ਅਤੇ ਮਹਾਨ ਹਨ।