10.11.24     Avyakt Bapdada     Punjabi Murli     14.11.2002    Om Shanti     Madhuban


ਬ੍ਰਾਹਮਣ ਜੀਵਨ ਦਾ ਫਾਉਂਡੇਸ਼ਨ ਅਤੇ ਸਫ਼ਲਤਾ ਦਾ ਆਧਾਰ - ਨਿਸ਼ਚੇਬੁੱਧੀ


ਅੱਜ ਸਮਰਥ ਬਾਪ ਆਪਣੇ ਚਾਰੋਂ ਪਾਸੇ ਦੇ ਸਮਰੱਥ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇੱਕ ਬੱਚਾ ਸਮਰੱਥ ਬਣ ਬਾਪ ਸਮਾਨ ਬਣਨ ਦੇ ਸ਼੍ਰੇਸ਼ਠ ਪੁਰਸ਼ਾਰਥ ਵਿੱਚ ਲੱਗੇ ਹੋਏ ਹਨ। ਬੱਚਿਆਂ ਦੀ ਇਸ ਲਗਨ ਨੂੰ ਦੇਖਕੇ ਬਾਪਦਾਦਾ ਵੀ ਹਰਸ਼ਿਤ ਹੁੰਦੇ ਰਹਿੰਦੇ ਹਨ। ਬੱਚਿਆਂ ਦਾ ਇਹ ਦ੍ਰਿੜ੍ਹ ਸੰਕਲਪ ਬਾਪਦਾਦਾ ਨੂੰ ਵੀ ਪਿਆਰਾ ਲੱਗਦਾ ਹੈ। ਬਾਪਦਾਦਾ ਤੇ ਬੱਚਿਆਂ ਨੂੰ ਇਹ ਹੀ ਕਹਿੰਦੇ ਹਨ ਕਿ ਤੁਸੀਂ ਬਾਪ ਤੋਂ ਵੀ ਅੱਗੇ ਜਾ ਸਕਦੇ ਹੋ ਕਿਉਂਕਿ ਯਾਦਗਾਰ ਵਿੱਚ ਵੀ ਬਾਪ ਦੀ ਪੂਜਾ ਸਿੰਗਲ ਹੈ, ਤੁਸੀਂ ਬੱਚਿਆਂ ਦੀ ਪੂਜਾ ਡਬਲ ਹੈ। ਬਾਪਦਾਦਾ ਦੇ ਸਿਰ ਦੇ ਵੀ ਤਾਜ ਹੋ। ਬਾਪਦਾਦਾ ਬੱਚਿਆਂ ਦੇ ਸਵਮਾਨ ਨੂੰ ਦੇਖ ਸਦਾ ਇਹ ਹੀ ਕਹਿੰਦੇ ਵਾਹ ਸ਼੍ਰੇਸ਼ਠ ਸਵਮਾਨਧਾਰੀ ਬੱਚੇ ਵਾਹ! ਹਰ ਇੱਕ ਬੱਚੇ ਦੀ ਵਿਸ਼ੇਸ਼ਤਾ ਬਾਪ ਨੂੰ ਹਰ ਇੱਕ ਦੇ ਮੱਥੇ ਉਤੇ ਚਮਕਦੀ ਹੋਈ ਦਿਖਾਈ ਦਿੰਦੀ ਹੈ। ਤੁਸੀਂ ਵੀ ਆਪਣੀ ਵਿਸ਼ੇਸ਼ਤਾ ਨੂੰ ਜਾਣ, ਪਹਿਚਾਣ ਵਿਸ਼ਵ ਸੇਵਾ ਵਿੱਚ ਲਗਾਉਂਦੇ ਚੱਲੋ। ਚੈਕ ਕਰੋ - ਮੈਂ ਪ੍ਰਭੂ ਪਸੰਦ, ਪਰਿਵਾਰ ਪਸੰਦ ਕਿਥੋਂ ਤੱਕ ਬਣਿਆ ਹਾਂ? ਕਿਉਂਕਿ ਸੰਗਮਯੁਗ ਵਿੱਚ ਬਾਪ ਬ੍ਰਾਹਮਣ ਪਰਿਵਾਰ ਰਚਦੇ ਹਨ, ਤਾਂ ਪ੍ਰਭੂ ਪਸੰਦ ਅਤੇ ਪਰਿਵਾਰ ਪਸੰਦ ਦੋਵੇਂ ਜਰੂਰੀ ਹੈ।

ਅੱਜ ਬਾਪਦਾਦਾ ਸਰਵ ਬੱਚਿਆਂ ਦੇ ਬ੍ਰਾਹਮਣ ਜੀਵਨ ਦਾ ਫਾਊਡੇਸ਼ਨ ਦੇਖ ਰਹੇ ਸਨ। ਫਾਉਂਡੇਸ਼ਨ ਹੈ ਨਿਸ਼ਚੇਬੁੱਧੀ ਇਸਲਈ ਜਿੱਥੇ ਹਰ ਸੰਕਲਪ ਵਿੱਚ, ਹਰ ਕਰਮ ਵਿੱਚ ਨਿਸ਼ਚੈ ਹੈ ਉੱਥੇ ਵਿਜੇ ਹੋਈ ਪਈ ਹੈ। ਸਫ਼ਲਤਾ ਜਨਮ ਸਿੱਧ ਅਧਿਕਾਰ ਦੇ ਰੂਪ ਵਿੱਚ ਖੁਦ ਅਤੇ ਸਹਿਜ ਪ੍ਰਾਪਤ ਹੈ। ਜਨਮ ਸਿੱਧ ਅਧਿਕਾਰ ਦੇ ਲਈ ਮਿਹਨਤ ਦੀ ਜ਼ਰੂਰਤ ਨਹੀਂ ਹੁੰਦੀ। ਸਫ਼ਲਤਾ ਬ੍ਰਾਹਮਣ ਜੀਵਨ ਦੇ ਗਲ਼ੇ ਦਾ ਹਾਰ ਹੈ। ਬ੍ਰਾਹਮਣ ਜੀਵਨ ਹੈ ਹੀ ਸਫ਼ਲਤਾ ਸਵਰੂਪ। ਸਫ਼ਲਤਾ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਬ੍ਰਾਹਮਣ ਜੀਵਨ ਦਾ ਕੁਵਸ਼ਚਨ ਹੀ ਨਹੀਂ ਹੈ। ਨਿਸ਼ਚੇਬੁੱਧੀ ਸਦਾ ਬਾਪ ਦੇ ਨਾਲ ਕੰਮਬਾਇੰਡ ਹਨ, ਜੋ ਜਿੱਥੇ ਬਾਪ ਕੰਮਬਾਇੰਡ ਹੈ, ਤਾਂ ਜਿੱਥੇ ਕੰਮਬਾਇੰਡ ਹੈ ਉੱਥੇ ਸਫ਼ਲਤਾ ਸਦਾ ਪ੍ਰਾਪਤ ਹੈ। ਤਾਂ ਚੈਕ ਕਰੋ - ਸਫ਼ਲਤਾ ਸਵਰੂਪ ਕਿਥੋਂ ਤੱਕ ਬਣੇ ਹਨ? ਜੇਕਰ ਸਫ਼ਲਤਾ ਵਿੱਚ ਪਰਸੈਂਟੇਜ ਹੈ ਤਾਂ ਉਸਦਾ ਕਾਰਨ ਨਿਸ਼ਚੇ ਵਿੱਚ ਪਰਸੈਂਟਏਜ ਹੈ। ਨਿਸ਼ਚੇ ਸਿਰਫ਼ ਬਾਪ ਵਿੱਚ ਹੈ, ਇਹ ਤਾਂ ਬਹੁਤ ਵਧੀਆ ਹੈ। ਪਰ ਨਿਸ਼ਚੇ - ਬਾਪ ਵਿੱਚ ਨਿਸ਼ਚੇ, ਖੁਦ ਵਿੱਚ ਨਿਸ਼ਚੇ, ਡਰਾਮੇ ਵਿੱਚ ਨਿਸ਼ਚੇ ਅਤੇ ਨਾਲ -ਨਾਲ ਪਰਿਵਾਰ ਵਿੱਚ ਨਿਸ਼ਚੇ। ਇਹਨਾਂ ਚਾਰੋਂ ਨਿਸ਼ਚੇ ਦੇ ਆਧਾਰ ਵਿੱਚ ਸਫ਼ਲਤਾ ਸਹਿਜ ਅਤੇ ਖੁਦ ਹੈ।

ਬਾਪ ਵਿੱਚ ਨਿਸ਼ਚੇ ਸਭ ਬੱਚਿਆਂ ਦਾ ਹੈ ਤਾਂ ਹੀ ਤੇ ਇੱਥੇ ਆਏ ਹਨ। ਬਾਪ ਦਾ ਵੀ ਤੁਸੀਂ ਸਭ ਵਿੱਚ ਨਿਸ਼ਚੇ ਹੈ ਤਾਂ ਹੀ ਤੇ ਆਪਣਾ ਬਣਿਆ ਹੈ। ਪਰ ਬ੍ਰਾਹਮਣ ਜੀਵਨ ਵਿੱਚ ਸੰਪੰਨ ਅਤੇ ਸੰਪੂਰਨ ਬਣਨ ਦੇ ਲਈ ਖੁਦ ਵਿੱਚ ਵੀ ਨਿਸ਼ਚੇ ਜ਼ਰੂਰੀ ਹੈ। ਬਾਪਦਾਦਾ ਦੇ ਦਵਾਰਾ ਪ੍ਰਾਪਤ ਹੋਏ ਸ਼੍ਰੇਸ਼ਠ ਆਤਮਾ ਦੇ ਸਵਮਾਨ ਸਦਾ ਸਮ੍ਰਿਤੀ ਵਿੱਚ ਰਹੇ ਕਿ ਮੈਂ ਪਰਮਾਤਮਾ ਦਵਾਰਾ ਸਵਮਾਨੀ ਸ੍ਰੇਸ਼ਠ ਆਤਮਾ ਹਾਂ। ਸਾਧਾਰਨ ਆਤਮਾ ਨਹੀਂ, ਪਰਮਾਤਮ ਸਵਮਾਨਧਾਰੀ ਆਤਮਾ। ਤਾਂ ਸਵਮਾਨ ਹਰ ਸੰਕਲਪ ਵਿੱਚ, ਹਰ ਕਰਮ ਵਿੱਚ ਸਫ਼ਲਤਾ ਜ਼ਰੂਰ ਦਵਾਉਂਦਾ ਹੈ। ਸਾਧਾਰਨ ਕਰਮ ਕਰਨ ਵਾਲੀ ਆਤਮਾ ਨਹੀਂ, ਸਵਮਾਨਧਾਰੀ ਆਤਮਾ ਹਾਂ। ਤਾਂ ਹਰ ਕਰਮ ਵਿੱਚ ਸਵਮਾਨ ਤੁਹਾਨੂੰ ਸਫ਼ਲਤਾ ਸਹਿਜ ਹੀ ਦਵਾਏਗਾ। ਤਾਂ ਖੁਦ ਵਿੱਚ ਨਿਸ਼ਚੇਬੁੱਧੀ ਦੀ ਨਿਸ਼ਾਨੀ ਹੈ - ਸਫ਼ਲਤਾ ਜਾਂ ਵਿਜੇ। ਇਵੇਂ ਹੀ ਬਾਪ ਵਿੱਚ ਤੇ ਪੱਕਾ ਨਿਸ਼ਚੇ ਹੈ, ਉਸਦੀ ਵਿਸ਼ੇਸ਼ਤਾ ਹੈ “ਨਿਰੰਤਰ ਮੈਂ ਬਾਪ ਦਾ ਅਤੇ ਬਾਪ ਮੇਰਾ”। ਇਹ ਨਿਰੰਤਰ ਵਿਜੇ ਦਾ ਆਧਾਰ ਹੈ। “ਮੇਰਾ ਬਾਬਾ” ਸਿਰਫ਼ ਬਾਬਾ ਨਹੀਂ, ਮੇਰਾ ਬਾਬਾ। ਮੇਰੇ ਦੇ ਉੱਪਰ ਅਧਿਕਾਰ ਹੁੰਦਾ ਹੈ। ਤਾਂ ਮੇਰਾ ਬਾਬਾ, ਇਵੇਂ ਨਿਸ਼ਚੇਬੁੱਧੀ ਆਤਮਾ ਸਦਾ ਅਧਿਕਾਰੀ ਹੈ - ਸਫ਼ਲਤਾ ਅਤੇ ਵਿਜੇ ਦੀ । ਇਵੇਂ ਵੀ ਡਰਾਮੇ ਵਿੱਚ ਪੂਰਾ - ਪੂਰਾ ਨਿਸ਼ਚੇ ਚਾਹੀਦਾ ਹੈ। ਸਫ਼ਲਤਾ ਅਤੇ ਸਮੱਸਿਆ ਦੋਵੇ ਤਰ੍ਹਾਂ ਦੀਆਂ ਗੱਲਾਂ ਡਰਾਮੇ ਵਿੱਚ ਆਉਦੀਆ ਹਨ ਪਰ ਸਮੱਸਿਆ ਦੇ ਸਮੇਂ ਨਿਸ਼ਚੇਬੁੱਧੀ ਦੀ ਨਿਸ਼ਾਨੀ ਹੈ - ਸਮਾਧਾਨ ਸਵਰੂਪ। ਸਮੱਸਿਆ ਨੂੰ ਸੈਕਿੰਡ ਵਿੱਚ ਸਮਾਧਾਨ ਸਵਰੂਪ ਦਵਾਰਾ ਪਰਿਵਰਤਨ ਕਰ ਦੇਣਾ। ਸਮੱਸਿਆ ਦਾ ਕੰਮ ਹੈ ਆਉਣਾ, ਨਿਸ਼ਚੇਬੁੱਧੀ ਆਤਮਾ ਦਾ ਕੰਮ ਹੈ ਸਮਾਧਾਨ ਸਵਰੂਪ ਤੋਂ ਸਮੱਸਿਆ ਨੂੰ ਪਰਿਵਰਤਨ ਕਰਨਾ। ਕਿਉਂ ? ਤੁਸੀਂ ਹਰ ਬ੍ਰਾਹਮਣ ਆਤਮਾ ਨੇ ਬ੍ਰਾਹਮਣ ਜਨਮ ਲੈਂਦੇ ਮਾਇਆ ਨੂੰ ਚੈਲੇਂਜ ਕੀਤਾ ਹੈ। ਕੀਤਾ ਹੈ ਨਾ ਜਾਂ ਭੁੱਲ ਗਏ ਹੋ? ਚੈਂਲੇਂਜ ਹੈ ਕਿ ਅਸੀਂ ਮਾਇਆਜਿੱਤ ਬਣਨ ਵਾਲੇ ਹਾਂ। ਤਾਂ ਸਮੱਸਿਆ ਦਾ ਸਵਰੂਪ, ਮਾਇਆ ਦਾ ਸਵਰੂਪ ਹੈ। ਜਦੋਂ ਚੈਂਲੇਂਜ ਕੀਤਾ ਹੈ ਤੇ ਮਾਇਆ ਸਾਮਣਾ ਕਰੇਗੀ ਨਾ! ਉਹ ਵੱਖ- ਵੱਖ ਸਮੱਸਿਆਵਾਂ ਦੇ ਰੂਪ ਵਿੱਚ ਤੁਹਾਡੇ ਚੈਲੇਂਜ ਨੂੰ ਪੂਰਾ ਕਰਨ ਦੇ ਲਈ ਆਉਂਦੀ ਹੈ। ਤੁਹਾਨੂੰ ਨਿਸ਼ਚੇ ਬੁੱਧੀ ਵਿਜੇਈ ਸਵਰੂਪ ਤੋਂ ਪਾਰ ਕਰਨਾ ਹੈ ਕਿਉਂ? ਨਥਿੰਗ ਨਿਊ। ਕਿੰਨੇ ਵਾਰ ਵਿਜੇਈ ਬਣੇ ਹੋ? ਹਾਲੇ ਇਕਵਾਰ ਸੰਗਮ ਤੇ ਵਿਜੇਈ ਬਣ ਰਹੇ ਹੋ ਜਾਂ ਅਨੇਕ ਵਾਰ ਬਣੇ ਹੋਏ ਨੂੰ ਰਿਪੀਟ ਕਰ ਰਹੇ ਹੋ? ਇਸਲਈ ਸਮੱਸਿਆ ਤੁਹਾਡੇ ਲਈ ਨਵੀਂ ਗੱਲ ਨਹੀਂ ਹੈ, ਨਥਿੰਗ ਨਿਊ। ਅਨੇਕ ਵਾਰ ਵਿਜੇਈ ਬਣੇ ਹਨ, ਬਣ ਰਹੇ ਹਨ ਅਤੇ ਅੱਗੇ ਵੀ ਬਣਦੇ ਰਹੋਗੇ। ਇਹ ਹੈ ਡਰਾਮੇ ਵਿੱਚ ਨਿਸ਼ਚੇਬੁੱਧੀ ਵਿਜੇਈ। ਹੋਰ ਹੈ -ਬ੍ਰਹਾਮਣ ਪਰਿਵਾਰ ਵਿੱਚ ਨਿਸ਼ਚੇ, ਕਿਉਂ? ਬ੍ਰਾਹਮਣ ਪਰਿਵਾਰ ਦਾ ਅਰਥ ਹੈ ਹੀ ਸੰਗਠਨ। ਛੋਟਾ ਪਰਿਵਾਰ ਨਹੀਂ ਹੈ, ਬ੍ਰਹਮਾ ਬਾਪ ਦਾ ਬ੍ਰਾਹਮਣ ਪਰਿਵਾਰ ਸਰਵ ਪਰਿਵਾਰਾਂ ਤੋਂ ਸ਼੍ਰੇਸ਼ਠ ਅਤੇ ਵੱਡਾ ਹੈ। ਤਾਂ ਪਰਿਵਾਰ ਦੇ ਵਿੱਚ, ਪਰਿਵਾਰ ਦੇ ਪ੍ਰੀਤ ਦੀ ਰੀਤੀ ਨਿਭਾਉਣ ਵਿੱਚ ਵੀ ਵਿਜੇਈ। ਇਵੇਂ ਨਹੀਂ ਬਾਪ ਮੇਰਾ, ਮੈਂ ਬਾਬਾ ਦਾ, ਸਭ ਕੁਝ ਹੋ ਗਿਆ, ਬਾਬਾ ਨਾਲ ਕੰਮ ਹੈ, ਪਰਿਵਾਰ ਨਾਲ ਕੀ ਕੰਮ! ਪਰ ਇਹ ਵੀ ਨਿਸ਼ਚੇ ਦੀ ਵਿਸ਼ੇਸ਼ਤਾ ਹੈ। ਚਾਰੋਂ ਹੀ ਗੱਲਾਂ ਵਿੱਚ ਨਿਸ਼ਚੇ, ਵਿਜੇ ਜ਼ਰੂਰੀ ਹੈ। ਪਰਿਵਾਰ ਵੀ ਸਭ ਨੂੰ ਕਈ ਗੱਲਾਂ ਵਿਚੋਂ ਮਜ਼ਬੂਤ ਬਣਾਉਂਦਾ ਹੈ। ਸਿਰਫ਼ ਪਰਿਵਾਰ ਵਿੱਚ ਇਹ ਸਮ੍ਰਿਤੀ ਵਿੱਚ ਰਹੋ ਕਿ ਸਭ ਆਪਣੇ -ਆਪਣੇ ਨੰਬਰਵਾਰ ਧਾਰਨਾ ਸਵਰੂਪ ਹਨ। ਵਰੇਇਟੀ ਹੈ। ਇਸਦਾ ਯਾਦਗਾਰ 108 ਦੀ ਮਾਲਾ ਹੈ। ਸੋਚੋਂ - ਕਿੱਥੇ ਇੱਕ ਨੰਬਰ ਅਤੇ ਕਿੱਥੇ 108ਵਾ ਨੰਬਰ, ਕਿਉਂ ਬਣਿਆ? ਸਭ ਇੱਕ ਨੰਬਰ ਕਿਉਂ ਨਹੀਂ ਬਣੇ? 16 ਹਜ਼ਾਰ ਕਿਉਂ? ਕਾਰਨ? ਵਰੇਇਟੀ ਸੰਸਕਾਰ ਨੂੰ ਸਮਝ ਨਾਲੇਜ਼ਫੁੱਲ ਬਣ ਚੱਲਣਾ, ਨਿਭਾਉਣਾ ਇਹ ਹੀ ਸਕਸੇਕਫੁੱਲ ਸਟੇਜ ਹੈ। ਚੱਲਣਾ ਤੇ ਪੈਂਦਾ ਹੀ ਹੈ। ਪਰਿਵਾਰ ਨੂੰ ਛੱਡਕੇ ਕਿੱਥੇ ਜਾਣਗੇ। ਨਸ਼ਾ ਵੀ ਹੈ ਨਾ ਕਿ ਸਾਡਾ ਐਨਾ ਪਰਿਵਾਰ ਹੈ ਤਾਂ ਵੱਡੇ ਪਰਿਵਾਰ ਵਿੱਚ ਵੱਡੀ ਦਿਲ ਹਰ ਇੱਕ ਦੇ ਸੰਸਕਾਰਾਂ ਨੂੰ ਜਾਣਦੇ ਹੋਏ ਚੱਲਣਾ, ਨਿਰਮਾਣ ਹੋਕੇ ਚੱਲਣਾ, ਸ਼ੁਭ ਭਾਵਨਾ, ਸ਼ੁਭ ਕਾਮਨਾ ਦੀ ਵ੍ਰਿਤੀ ਨਾਲ ਚੱਲਣਾ… ਇਹ ਪਰਿਵਾਰ ਦੇ ਨਿਸ਼ਚੇਬੁੱਧੀ ਵਿਜੇ ਦੀ ਨਿਸ਼ਾਨੀ ਹੈ। ਤਾਂ ਸਭ ਵਿਜੇਈ ਹੋ ਨਾ? ਵਿਜੇਈ ਹਨ?

ਡਬਲ ਫ਼ਾਰੇਨਰਸ ਵਿਜੇਈ ਹਨ? ਹੱਥ ਤੇ ਬਹੁਤ ਵਧੀਆ ਹਿਲਾ ਰਹੇ ਹਨ। ਬਹੁਤ ਚੰਗਾ। ਬਾਪਦਾਦਾ ਨੂੰ ਖੁਸ਼ੀ ਹੈ। ਅੱਛਾ - ਟੀਚਰਸ ਵਿਜੇਈ ਹਨ? ਜਾਂ ਥੋੜ੍ਹਾ - ਥੋੜ੍ਹਾ ਹੁੰਦਾ ਹੈ? ਕੀ ਕਰੀਏ, ਇਹ ਤਾਂ ਨਹੀਂ! “ਕਿਵੇਂ ਦੀ ਬਜਾਏ “ਇਵੇਂ” ਸ਼ਬਦ ਨੂੰ ਯੂਜ਼ ਕਰੋ, ਕਿਵੇਂ ਕਰੀਏ ਨਹੀਂ, ਇਵੇਂ ਕਰੀਏ। 21 ਜਨਮ ਦਾ ਕੁਨੈਕਸ਼ਨ ਪਰਿਵਾਰ ਦੇ ਨਾਲ ਹੈ ਇਸਲਈ ਜੋ ਪਰਿਵਾਰ ਦੇ ਕੋਲ (ਉਤਿਰਨ) ਹੈ, ਉਹ ਸਭ ਵਿੱਚ ਹੈ।

ਤਾਂ ਚਾਰ ਹੀ ਤਰ੍ਹਾਂ ਦਾ ਨਿਸ਼ਚੇ ਚੈਕ ਕਰੋ ਕਿਉਂਕਿ ਪ੍ਰਭੂ ਪ੍ਰਸਾਦ ਦੇ ਨਾਲ ਪਰਿਵਾਰ ਪਸੰਦ ਵੀ ਹੋਣਾ ਅਤਿ ਜ਼ਰੂਰੀ ਹੈ। ਨੰਬਰ ਇਹਨਾਂ ਚਾਰੋਂ ਨਿਸ਼ਚੇ ਦੇ ਪਰਸੈਂਟੇਜ ਅਨੁਸਾਰ ਮਿਲਣਾ ਹੈ। ਇਵੇਂ ਨਹੀਂ ਮੈਂ ਬਾਬਾ ਦੀ, ਬਾਬਾ ਮੇਰਾ, ਬਸ ਹੋ ਗਿਆ। ਇਵੇਂ ਨਹੀਂ। ਮੇਰਾ ਬਾਬਾ ਤਾਂ ਬਹੁਤ ਚੰਗਾ ਕਹਿੰਦੇ ਹੋ ਅਤੇ ਸਦਾ ਇਸ ਨਿਸ਼ਚੇ ਵਿੱਚ ਅਟਲ ਵੀ ਹੋਵੇ, ਇਸਦੀ ਮੁਬਾਰਕ ਹੈ ਪਰ ਤਿੰਨ ਹੋਰ ਵੀ ਹਨ। ਟੀਚਰਸ, ਚਾਰ ਹੀ ਜ਼ਰੂਰੀ ਹਨ ਕਿ ਨਹੀਂ? ਇਵੇਂ ਤਾਂ ਨਹੀਂ ਤਿੰਨ ਜ਼ਰੂਰੀ ਹੈ ਇੱਕ ਨਹੀਂ? ਜੋ ਸਮਝਦੇ ਹਨ ਚਾਰੋਂ ਹੀ ਨਿਸ਼ਚੇ ਜ਼ਰੂਰੀ ਹੈ ਉਹ ਇੱਕ ਹੱਥ ਉਠਾਉਣਾ। ਸਭ ਨੂੰ ਚਾਰੋਂ ਹੀ ਗੱਲ ਪਸੰਦ ਹੈ? ਜਿਸਨੂੰ ਤਿੰਨ ਗੱਲਾਂ ਪਸੰਦ ਹੋਣ ਉਹ ਹੱਥ ਉਠਾਓ। ਕੋਈ ਨਹੀਂ। ਨਿਭਾਉਣਾ ਮੁਸ਼ਕਿਲ ਨਹੀਂ ਹੈ? ਬਹੁਤ ਚੰਗਾ। ਜੇਕਰ ਦਿਲ ਨਾਲ ਹੱਥ ਉਠਾਇਆ ਤਾਂ ਸਭ ਪਾਸ ਹੋ ਗਏ। ਅੱਛਾ।

ਦੇਖੋ, ਕਿਥੋਂ -ਕਿਥੋਂ ਤੋਂ, ਵੱਖ - ਵੱਖ ਦੇਸ਼ ਦੀਆਂ ਟਾਲੀਆਂ ਮਧੂਬਨ ਵਿੱਚ ਇੱਕ ਵਰੀਕ੍ਸ਼ ਬਣ ਜਾਂਦਾ ਹੈ। ਮਧੂਬਨ ਵਿੱਚ ਯਾਦ ਰਹਿੰਦਾ ਹੈ ਕੀ, ਮੈਂ ਦਿੱਲੀ ਦੀ ਹਾਂ, ਮੈਂ ਕਰਨਾਟਕ ਦੀ ਹਾਂ, ਮੈਂ ਗੁਜ਼ਰਾਤ ਦੀ ਹਾਂ… ! ਸਭ ਮਧੂਬਨ ਨਿਵਾਸੀ ਹਨ। ਤਾਂ ਇੱਕ ਝਾੜ ਹੋ ਗਿਆ ਨਾ। ਇਸ ਸਮੇਂ ਸਭ ਕੀ ਸਮਝਦੇ ਹਨ, ਮਧੂਬਨ ਨਿਵਾਸੀ ਹੋ ਜਾਂ ਆਪਣੇ - ਆਪਣੇ ਦੇਸ਼ ਦੇ ਨਿਵਾਸ਼ੀ ਹੋ? ਮਧੂਬਨ ਨਿਵਾਸੀ ਹੋ? ਸਭ ਮਧੂਬਨ ਨਿਵਾਸੀ ਹੋ, ਬਹੁਤ ਵਧੀਆ। ਉਵੇਂ ਵੀ ਹਰ ਬ੍ਰਾਹਮਣਾਂ ਦੀ ਪਰਮਾਨੈਂਟ ਐਡਰੈਸ ਤਾਂ ਮਧੂਬਨ ਹੀ ਹੈ। ਤੁਹਾਡੀ ਪਰਮਾਨੈਂਟ ਐਡਰੈੱਸ ਕਿਹੜੀ ਹੈ? ਬੰਬੇ ਹੈ? ਦਿੱਲੀ ਹੈ? ਪੰਜਾਬ ਹੈ? ਮਧੂਬਨ ਪਰਮਾਨੈਂਟ ਐਡਰੈੱਸ ਹੈ। ਇਹ ਤਾਂ ਸੇਵਾ ਦੇ ਲਈ ਸੇਵਾਕੇਂਦਰ ਵਿੱਚ ਭੇਜਿਆ ਗਿਆ ਹੈ। ਉਹ ਸੇਵਾ ਦੇ ਸਥਾਨ ਹਨ, ਘਰ ਤੁਹਾਡਾ ਮਧੂਬਨ ਹੈ। ਅਖੀਰ ਵੀ ਏਸ਼ਲਮ ਕਿਥੋਂ ਮਿਲਣਾ ਹੈ? ਮਧੂਬਨ ਤੋਂ ਹੀ ਮਿਲਣਾ ਹੈ, ਇਸਲਈ ਵੱਡੇ -ਵੱਡੇ ਸਥਾਨ ਬਣਾ ਰਹੇ ਹਨ ਨਾ!

ਸਭ ਦਾ ਲਕਸ਼ ਬਾਪ ਸਮਾਨ ਬਣਨ ਦਾ ਹੈ। ਤਾਂ ਸਾਰੇ ਦਿਨ ਵਿੱਚ ਇਹ ਡ੍ਰਿਲ ਕਰੋ - ਮਨ ਦੀ ਡ੍ਰਿਲ। ਸ਼ਰੀਰ ਦੀ ਡ੍ਰਿਲ ਤਾਂ ਸ਼ਰੀਰ ਦੇ ਤੰਦਰੁਸਤੀ ਦੇ ਲਈ ਕਰਦੇ ਹੋ, ਕਰਦੇ ਰਹੋ ਕਿਉਂਕਿ ਅੱਜਕਲ ਦਵਾਈਆਂ ਨਾਲ ਵੀ ਐਕ੍ਸਰਸਾਈਜ਼ ਜ਼ਰੂਰੀ ਹੈ। ਉਹ ਤਾਂ ਕਰੋ ਅਤੇ ਖੂਬ ਕਰੋ ਟਾਇਮ ਤੇ। ਸੇਵਾ ਦੇ ਟਾਇਮ ਐਕਸਰਸਾਈਜ਼ ਨਹੀਂ ਕਰਦੇ ਰਹਿਣਾ। ਬਾਕੀ ਟਾਇਮ ਤੇ ਐਕਸਰਸਾਈਜ਼ ਕਰਨਾ ਚੰਗਾ ਹੈ। ਪਰ ਨਾਲ - ਨਾਲ ਮਨ ਦੀ ਐਕਸਰਸਾਈਜ਼ ਬਾਰ -ਬਾਰ ਕਰੋ। ਜਦੋਂ ਬਾਪ ਸਮਾਨ ਬਣਨਾ ਹੈ ਤਾਂ ਇੱਕ ਹੈ ਨਿਰਾਕਾਰ ਅਤੇ ਦੂਸਰਾ ਹੈ ਅਵਿਅਕਤ ਫਰਿਸ਼ਤਾ। ਤਾਂ ਜਦੋਂ ਵੀ ਸਮੇਂ ਮਿਲਦਾ ਹੈ ਸੈਕਿੰਡ ਵਿੱਚ ਬਾਪ ਸਮਾਨ ਨਿਰਾਕਾਰੀ ਸਟੇਜ ਤੇ ਸਥਿਤ ਹੋ ਜਾਓ, ਬਾਪ ਸਮਾਨ ਬਣਨਾ ਹੈ ਤਾਂ ਨਿਰਾਕਾਰੀ ਸਥਿਤੀ ਬਾਪ ਸਮਾਨ ਹੈ। ਕੰਮ ਕਰਦੇ ਫ਼ਰਿਸ਼ਤਾ ਬਣਕੇ ਕਰਮ ਕਰੋ, ਫ਼ਰਿਸ਼ਤਾ ਮਤਲਬ ਡਬਲ ਲਾਇਟ। ਕੰਮ ਦਾ ਬੋਝ ਨਹੀਂ ਹੋਵੇ। ਕੰਮ ਦਾ ਬੋਝ ਅਵਿਅਕਤ ਫਰਿਸ਼ਤਾ ਬਣਨ ਨਹੀਂ ਦਵੇਗਾ। ਤਾਂ ਵਿੱਚ - ਵਿੱਚ ਨਿਰਾਕਾਰੀ ਅਤੇ ਫਰਿਸ਼ਤਾ ਸਵਰੂਪ ਦੀ ਮਨ ਦੀ ਐਕਸਰਸਾਈਜ਼ ਕਰੋ ਤਾਂ ਥਕਾਵਟ ਨਹੀਂ ਹੋਵੇਗੀ। ਜਿਵੇਂ ਬ੍ਰਹਮਾ ਬਾਪ ਨੂੰ ਸਾਕਾਰ ਰੂਪ ਵਿੱਚ ਦੇਖਿਆ - ਡਬਲ ਲਾਇਟ। ਸੇਵਾ ਦਾ ਵੀ ਬੋਝ ਨਹੀਂ। ਅਵਿਅਕਤ ਫਰਿਸ਼ਤਾ ਰੂਪ। ਤਾਂ ਸਹਿਜ ਹੀ ਬਾਪ ਸਮਾਨ ਬਣ ਜਾਣਗੇ। ਆਤਮਾ ਵੀ ਨਿਰਾਕਾਰ ਹੈ ਅਤੇ ਆਤਮਾ ਨਿਰਾਕਾਰ ਸਥਿਤੀ ਵਿੱਚ ਸਥਿਤ ਹੋਵੇਗੀ ਤਾਂ ਨਿਰਾਕਾਰ ਬਾਪ ਦੀ ਯਾਦ ਸਹਿਜ ਸਮਾਨ ਬਣਾ ਦਵੇਗੀ। ਹੁਣ -ਹੁਣ ਇੱਕ ਸੈਕਿੰਡ ਵਿੱਚ ਨਿਰਾਕਾਰੀ ਸਥਿਤੀ ਵਿੱਚ ਸਥਿਤ ਹੋ ਸਕਦੇ ਹੋ? (ਬਾਪਦਾਦਾ ਨੇ ਡ੍ਰਿੱਲ ਕਰਾਈ) ਇਹ ਅਭਿਆਸ ਅਤੇ ਅਟੇੰਸ਼ਨ ਚੱਲਦੇ -ਫਿਰਦੇ, ਕਰਮ ਕਰਦੇ ਵਿੱਚ -ਵਿੱਚ ਕਰਦੇ ਜਾਣਾ। ਤਾਂ ਇਹ ਪ੍ਰੈਕਟਿਸ ਮਨਸਾ ਸੇਵਾ ਕਰਨ ਵਿੱਚ ਵੀ ਸਹਿਯੋਗ ਦਵੇਗੀ ਅਤੇ ਪਾਵਰਫੁੱਲ ਯੋਗ ਦੀ ਸ਼ਥਿਤੀ ਵਿੱਚ ਬਹੁਤ ਮਦਦ ਮਿਲੇਗੀ। ਅੱਛਾ।

ਡਬਲ ਫਾਰੇਨਰਸ ਨਾਲ:- ਦੇਖੋ ਡਬਲ ਫਾਰੇਨਰਸ ਨੂੰ ਇਸ ਸੀਜ਼ਨ ਵਿੱਚ ਕਾਰਨੇ - ਅਕਾਰਨੇ ਸਭ ਗੁਰੱਪ ਵਿੱਚ ਚਾਂਸ ਮਿਲਿਆ ਹੈ। ਹਰ ਗਰੁੱਪ ਆ ਸਕਦੇ ਹਨ, ਫਰੀਡਮ ਹੈ। ਤਾਂ ਇਹ ਭਾਗ ਹੈ ਨਾ, ਡਬਲ ਭਾਗ ਹੈ। ਤਾਂ ਇਸ ਗਰੁੱਪ ਵਿੱਚ ਵੀ ਬਾਪਦਾਦਾ ਦੇਖ ਰਹੇ ਹਨ ਕੁਝ ਪਹਿਲੀ ਵਾਰੀ ਵੀ ਆਏ ਹਨ, ਕੁਝ ਪਹਿਲੇ ਵੀ ਆਏ ਹਨ। ਬਾਪਦਾਦਾ ਦੀ ਦ੍ਰਿਸ਼ਟੀ ਸਭ ਫਾਰੇਨਰਸ ਦੇ ਉੱਪਰ ਹੈ। ਜਿਨਾਂ ਪਿਆਰ ਹੈ ਤੁਹਾਡਾ ਬਾਪ ਦੇ ਨਾਲ ਹੈ, ਬਾਪ ਦਾ ਪਿਆਰ ਤੁਹਾਡੇ ਤੋਂ ਪਦਮਗੁਣਾਂ ਹੈ। ਠੀਕ ਹੈ ਨਾ! ਪਦਮਗੁਣਾਂ ਹੈ? ਤੁਹਾਡਾ ਵੀ ਪਿਆਰ, ਦਿਲ ਦਾ ਪਿਆਰ ਹੈ ਉਦੋਂ ਇੱਥੇ ਪਹੁੰਚਦੇ ਹੋ। ਡਬਲ ਫਾਰੇਨਰਸ ਇਸ ਬ੍ਰਾਹਮਣ ਪਰਿਵਾਰ ਦਾ ਸ਼ਿੰਗਾਰ ਹੈ। ਸਪੈਸ਼ਲ ਸ਼ਿੰਗਾਰ ਹੋ। ਹਰ ਦੇਸ਼ ਵਿੱਚ ਬਾਪਦਾਦਾ ਦੇਖ ਰਹੇ ਹਨ - ਯਾਦ ਵਿੱਚ ਬੈਠੇ ਹਨ, ਸੁਣ ਵੀ ਰਹੇ ਹਨ ਤਾਂ ਯਾਦ ਵਿੱਚ ਵੀ ਬੈਠੇ ਹਨ। ਬਹੁਤ ਅੱਛਾ।

ਟੀਚਰਸ :- ਟੀਚਰਸ ਦਾ ਝੁੰਡ ਵੀ ਵੱਡਾ ਹੈ। ਬਾਪਦਾਦਾ ਟੀਚਰਸ ਨੂੰ ਇੱਕ ਟਾਈਟਲ ਦਿੰਦੇ ਹਨ? ਕਿਹੜਾ ਟਾਇਟਲ ਦਿੰਦੇ ਹਨ (ਫਰੈਂਡਸ) ਫਰੈਂਡਸ ਤਾਂ ਸਭ ਹਨ। ਡਬਲ ਫਾਰੇਨਰਸ ਤਾਂ ਪਹਿਲੇ ਫਰੈਂਡਸ ਹਨ। ਇਹਨਾਂ ਨੂੰ ਫਰੈਂਡਸ ਦਾ ਸੰਬੰਧ ਚੰਗਾ ਲੱਗਦਾ ਹੈ। ਟੀਚਰਸ ਜੋ ਯੋਗ ਹਨ, ਸਭ ਨੂੰ ਨਹੀਂ, ਯੋਗ ਟੀਚਰਸ ਨੂੰ ਬਾਪਦਾਦਾ ਕਹਿੰਦੇ ਹਨ - ਇਹ ਗੁਰੂਭਰਾ ਹੈ। ਜਿਵੇਂ ਵੱਡੇ ਬੱਚੇ ਬਾਪ ਦੇ ਸਮਾਨ ਹੋ ਜਾਂਦੇ ਹਨ ਨਾ, ਤਾਂ ਟੀਚਰਸ ਵੀ ਗੁਰੂਭਰਾ ਹਨ ਕਿਉਂਕਿ ਸਦਾ ਬਾਪ ਦੀ ਸੇਵਾ ਦੇ ਨਿਮਿਤ ਬਣੇ ਹੋਏ ਹਨ। ਬਾਪ ਸਮਾਨ ਸੇਵਾਧਾਰੀ ਹਨ। ਦੇਖੋ, ਟੀਚਰਸ ਨੂੰ ਬਾਪ ਦਾ ਸਿੰਹਾਸਨ ਮਿਲਦਾ ਹੈ ਮੁਰਲੀ ਸੁਣਨ ਦੇ ਲਈ। ਗੁਰੂ ਦੀ ਗੱਦੀ ਮਿਲਦੀ ਹੈ ਨਾ! ਇਸਲਈ ਟੀਚਰਸ ਮਤਲਬ ਨਿਰੰਤਰ ਸੇਵਾਧਾਰੀ। ਭਾਵੇਂ ਮਨਸਾ, ਭਾਵੇਂ ਵਾਚਾ, ਭਾਵੇਂ ਸੰਬੰਧ - ਸੰਪਰਕ ਦਵਾਰਾ ਕਰਮਣਾ - ਸਦਾ ਸੇਵਾਧਾਰੀ। ਇਵੇਂ ਹਨ ਨਾ! ਆਰਾਮ ਪਸੰਦ ਤੇ ਨਹੀਂ ਹਨ ਨਾ, ਸੇਵਾਧਾਰੀ। ਸੇਵਾ ਸੇਵਾ ਅਤੇ ਸੇਵਾ। ਠੀਕ ਹੈ ਨਾ? ਅੱਛਾ।

ਸੇਵਾ ਵਿੱਚ ਦਿੱਲੀ , ਆਗਰਾ ਦਾ ਟਰਨ ਹੈ :- ਆਗਰਾ ਸਾਥੀ ਹੈ। ਦਿੱਲੀ ਦਾ ਲਸ਼ਕਰ ਤਾਂ ਬਹੁਤ ਵੱਡਾ ਹੈ। ਅੱਛਾ - ਦਿੱਲੀ ਵਿੱਚ ਸਥਾਪਨਾ ਦਾ ਫਾਊਂਡੇਸ਼ਨ ਪਿਆ, ਇਹ ਤਾਂ ਬਹੁਤ ਵਧੀਆ। ਹਾਲੇ ਪ੍ਰਤਖਤਾ ਬਾਪ ਦੀ ਕਰਨ ਦਾ ਫਾਊਂਡੇਸ਼ਨ ਕਿਥੋਂ ਤੋਂ ਹੋਵੇਗਾ? ਦਿੱਲੀ ਤੋਂ ਜਾਂ ਮਹਾਰਾਸ਼ਟਰ ਤੋਂ? ਕਰਨਾਟਕ ਤੋਂ, ਲੰਡਨ ਨਾਲ… ਕਿਥੋਂ ਤੋਂ ਹੋਵੇਗਾ? ਦਿੱਲੀ ਤੋਂ ਹੋਵੇਗਾ? ਕਰੋ ਨਿਰੰਤਰ ਸੇਵਾ ਅਤੇ ਤਪੱਸਿਆ। ਸੇਵਾ ਅਤੇ ਤਪੱਸਿਆ ਦੋਵਾਂ ਦੇ ਬੈਲੇਂਸ ਨਾਲ ਪ੍ਰਤਖਤਾ ਹੋਵੇਗੀ। ਜਿਵੇਂ ਸੇਵਾ ਦਾ ਡਾਈਲਾਗ ਬਣਾਇਆ ਨਾ, ਇਵੇਂ ਦਿੱਲੀ ਵਿੱਚ ਤਪੱਸਿਆ ਦਾ ਵਰਨਣ ਕਰਨ ਦਾ ਡਾਈਲਾਗ ਬਣਾਓ ਉਦੋਂ ਕਹਾਂਗੇ ਦਿੱਲੀ ਦਿੱਲੀ ਹੈ। ਦਿੱਲੀ ਬਾਪ ਦੀ ਦਿਲ ਤਾਂ ਹੈ ਪਰ ਬਾਪ ਦੇ ਦਿਲ ਪਸੰਦ ਕਰਕੇ ਵੀ ਦਿਖਾਓਗੇ। ਪਾਂਡਵ ਕਰਨਾ ਹੈ ਨਾ? ਕਰਨਗੇ, ਜ਼ਰੂਰ ਕਰਨਗੇ। ਤਪੱਸਿਆ ਅਜਿਹੀ ਕਰੋ ਜੋ ਸਭ ਪਤੰਗ ਬਾਬਾ -ਬਾਬਾ ਕਹਿੰਦੇ ਦਿੱਲੀ ਦੇ ਵਿਸ਼ੇਸ਼ ਸਥਾਨ ਤੇ ਪਹੁੰਚ ਜਾਣ। ਪਰਵਾਨੇ ਬਾਬਾ - ਬਾਬਾ ਕਹਿੰਦੇ ਆਉਣ ਉਦੋਂ ਕਹਾਂਗੇ ਪ੍ਰਤਖਤਾ। ਤਾਂ ਇਹ ਕਰਨਾ ਹੈ, ਅਗਲੇ ਸਾਲ ਇਹ ਡਾਈਲਾਗ ਕਰਨਾ ਹੈ, ਇਹ ਰਿਜ਼ਲਟ ਸੁਣਾਉਣੀ ਹੈ ਕਿ ਕਿੰਨੇ ਪਰਵਾਨੇ ਬਾਬਾ - ਬਾਬਾ ਕਹਿੰਦੇ ਹੋਏ ਸਵਾਹਾ ਹੋਏ। ਠੀਕ ਹੈ ਨਾ? ਬਹੁਤ ਵਧੀਆ, ਮਾਤਾਵਾਂ ਵੀ ਬਹੁਤ ਹਨ।

ਕੁਮਾਰ - ਕੁਮਾਰੀਆਂ :- ਕੁਮਾਰ ਅਤੇ ਕੁਮਾਰੀਆਂ, ਤਾਂ ਅੱਧਾ ਹਾਲ ਕੁਮਾਰ -ਕੁਮਾਰੀਆਂ ਹਨ। ਸਾਬਾਸ਼ ਕੁਮਾਰ ਕੁਮਾਰੀਆਂ ਨੂੰ। ਬਸ ਕੁਮਾਰ ਕੁਮਾਰੀਆਂ ਜਵਾਲਾ ਰੂਪ ਬਣ - ਆਤਮਾਵਾਂ ਨੂੰ ਪਾਵਨ ਬਣਾ ਦੇਣ ਵਾਲੇ। ਕੁਮਾਰ ਅਤੇ ਕੁਮਾਰੀਆਂ ਨੂੰ ਤਰਸ ਪੈਣਾ ਚਾਹੀਦਾ ਹੈ, ਅੱਜ ਦੇ ਕੁਮਾਰ ਅਤੇ ਕੁਮਾਰੀਆਂ ਤੇ, ਕਿੰਨੇ ਭਟਕ ਰਹੇ ਹਨ। ਭੱਟਕੇ ਹੋਏ ਹਮਜਿਨਸ ਨੂੰ ਰਸਤੇ ਤੇ ਲਗਾਓ। ਅੱਛਾ, ਜੋ ਵੀ ਕੁਮਾਰ ਅਤੇ ਕੁਮਾਰੀ ਆਏ ਹਨ ਉਹਨਾਂ ਤੋਂ ਇਸ ਸਾਰੇ ਵਰ੍ਹੇ ਵਿੱਚ ਜਿਸਨੇ ਆਤਮਾਵਾਂ ਨੂੰ ਸੇਵਾ ਵਿੱਚ ਆਪ ਸਮਾਨ ਬਣਾਇਆ ਹੈ ਉਹ ਹੱਥ ਵੱਡਾ ਉਠਾਓ। ਕੁਮਾਰੀਆਂ ਨੇ ਆਪ ਸਮਾਨ ਬਣਾਇਆ ਹੈ? ਚੰਗਾ ਪਲੈਨ ਬਣਾ ਰਹੀ ਹੈ। ਇਹ ਹੋਸਟਲ ਵਾਲੀ ਹੱਥ ਉਠਾ ਰਹੀਆਂ ਹਨ। ਹੁਣ ਸੇਵਾ ਦਾ ਸਬੂਤ ਨਹੀਂ ਲਿਆਉਂਦਾ ਹੈ। ਜੋ ਕੁਮਾਰ ਕੁਮਾਰੀਆਂ ਨੂੰ ਸੇਵਾ ਦਾ ਸਬੂਤ ਲਿਆਉਣਾ ਹੈ। ਠੀਕ ਹੈ! ਅੱਛਾ।

ਚਾਰੋਂ ਪਾਸੇ ਦੇ ਵਿਜੇਈ ਰਤਨਾਂ ਨੂੰ, ਸਦਾ ਨਿਸ਼ਚੇ ਬੁੱਧੀ ਸਹੀ ਸਫ਼ਲਤਾ ਮੂਰਤ ਬੱਚਿਆਂ ਨੂੰ, ਸਦਾ ਮੇਰਾ ਬਾਬਾ ਦੇ ਅਧਿਕਾਰ ਨਾਲ ਹਰ ਸੇਵਾ ਵਿੱਚ ਸਫ਼ਲਤਾ ਪ੍ਰਾਪਤ ਕਰਨ ਵਾਲੇ ਸਫ਼ਲਤਾ ਮੂਰਤ ਬੱਚਿਆਂ ਨੂੰ, ਸਦਾ ਸਮਾਧਾਨ ਸਵਰੂਪ, ਸਮੱਸਿਆ ਨੂੰ ਪਰਿਵਰਤਨ ਕਰਨ ਵਾਲੇ ਪਰਿਵਰਤਕ ਆਤਮਾਵਾਂ, ਇਵੇਂ ਦੇ ਸ਼੍ਰੇਸ਼ਠ ਬੱਚਿਆਂ ਨੂੰ ਸਦਾ ਬਾਪ ਨੂੰ ਪ੍ਰਤੱਖ ਕਰਨ ਦੇ ਪਲੈਨ ਨੂੰ ਪਰੈਕਟਿਸ ਵਿੱਚ ਲਿਆਉਣ ਵਾਲੇ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ, ਮੁਬਾਰਕ, ਅਕਸ਼ੋਨੀ ਬਾਰ ਮੁਬਾਰਕ ਅਤੇ ਨਮਸਤੇ।

ਦਾਦੀ ਜੀ ਨਾਲ :- ਸਭਦਾ ਤੁਹਾਡੇ ਨਾਲ ਪਿਆਰ ਹੈ, ਬਾਪ ਦਾ ਤੁਹਾਡੇ ਨਾਲ ਪਿਆਰ ਹੈ। (ਰਤਨਮੋਹਿਨੀ ਦਾਦੀ ਨਾਲ) ਸਹਿਯੋਗੀ ਬਣਨ ਨਾਲ ਬਹੁਤ ਕੁਝ ਸੂਕ੍ਸ਼੍ਮ ਵਿੱਚ ਪ੍ਰਾਪਤ ਹੁੰਦਾ ਹੈ। ਇਵੇਂ ਹੈ ਨਹੀਂ! ਆਦਿ ਰਤਨ ਹਨ। ਆਦਿ ਰਤਨ ਹੁਣ ਤੱਕ ਵੀ ਨਿਮਿਤ ਹਨ। ਅੱਛਾ। ਓਮ ਸ਼ਾਂਤੀ।

ਵਰਦਾਨ:-
ਸਭ ਕੁਝ ਤੇਰਾ -ਤੇਰਾ ਕਰ ਮੇਰੇ ਪਨ ਦੇ ਅੰਸ਼ ਮਾਤਰ ਨੂੰ ਵੀ ਸਮਾਪਤ ਕਰਨ ਵਾਲੇ ਡਬਲ ਲਾਇਟ ਭਵ

ਕਿਸੇ ਵੀ ਤਰ੍ਹਾਂ ਪ੍ਰਕਾਰ ਦਾ ਮੇਰਾਪਨ - ਮੇਰਾ ਸੁਭਾਵ, ਮੇਰਾ ਸੰਸਕਾਰ, ਮੇਰੀ ਨੇਚਰ…ਕੁਝ ਵੀ ਮੇਰਾ ਹੈ ਤਾਂ ਬੋਝ ਹੈ ਅਤੇ ਬੋਝ ਵਾਲਾ ਉੱਡ ਨਹੀਂ ਸਕਦਾ। ਇਹ ਮੇਰਾ -ਮੇਰਾ ਹੀ ਮੈਲਾ ਬਣਾਉਣ ਵਾਲਾ ਹੈ ਇਸਲਈ ਹੁਣ ਤੇਰਾ -ਤੇਰਾ ਕਹਿ ਸਵੱਛ ਬਣੋ। ਫਰਿਸ਼ਤਾ ਮਾਨਾ ਮੇਰੇ ਪਨ ਦਾ ਅੰਸ਼ਮਾਤਰ ਨਹੀਂ। ਸੰਕਲਪ ਵਿੱਚ ਵੀ ਮੇਰੇਪਨ ਦਾ ਭਾਨ ਆਏ ਤਾਂ ਸਮਝੋਂ ਮੈਲਾ ਹੋਇਆ। ਤਾਂ ਇਸ ਮੈਲੇਪਨ ਦੇ ਬੋਝ ਨੂੰ ਸਮਾਪਤ ਕਰ, ਡਬਲ ਲਾਇਟ ਬਣੋ।

ਸਲੋਗਨ:-
ਜਹਾਨ ਦੇ ਨੂਰ ਉਹ ਹੈ ਜੋ ਬਾਪਦਾਦਾ ਨੂੰ ਆਪਣੇ ਨੈਣਾਂ ਵਿੱਚ ਸਮਾਉਣ ਵਾਲੇ ਹਨ।