10.12.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ:- ਤੁਹਾਡੇ ਇਹ ਰਿਕਾਰਡ ਸੰਜੀਵਨੀ ਬੂਟੀ ਹਨ , ਇਨ੍ਹਾਂਨੂੰ ਵਜਾਉਣ ਨਾਲ ਮੁਰਝਾਇਸ ਨਿਕਲ ਜਾਵੇਗੀ "

ਪ੍ਰਸ਼ਨ:-
ਅਵਸਥਾ ਵਿਗੜਨ ਦਾ ਕਾਰਨ ਕੀ ਹੈ? ਕਿਹੜੀ ਯੁਕਤੀ ਨਾਲ ਅਵਸ੍ਥਾ ਬਹੁਤ ਵਧੀਆ ਰਹਿ ਸਕਦੀ ਹੈ?

ਉੱਤਰ:-
1. ਗਿਆਨ ਦੀ ਡਾਂਸ ਨਹੀਂ ਕਰਦੇ, ਝੁਰਮੁਈ ਝਗਮੁਈ ਵਿੱਚ ਆਪਣਾ ਵਕਤ ਗਵਾ ਦਿੰਦੇ ਹਨ ਇਸਲਈ ਅਵਸਥਾ ਵਿਗੜ ਜਾਂਦੀ ਹੈ। 2. ਦੂਜਿਆਂ ਨੂੰ ਦੁੱਖ ਦਿੰਦੇ ਹਾਂ ਤਾਂ ਵੀ ਉਸ ਦਾ ਅਸਰ ਅਵਸਥਾ ਤੇ ਹੀ ਆਉਂਦਾ ਹੈ। ਅਵਸਥਾ ਚੰਗੀ ਉਦੋਂ ਰਹੇਗੀ ਜਦੋ ਮਿੱਠਾ ਹੋਕੇ ਚੱਲੋਗੇ। ਯਾਦ ਤੇ ਪੂਰਾ ਧਿਆਨ ਹੋਵੇਗਾ। ਰਾਤ ਨੂੰ ਸੌਣ ਤੋੰ ਪਹਿਲਾਂ ਘੱਟ ਤੋਂ ਘਟ ਅੱਧਾ ਘੰਟਾ ਯਾਦ ਵਿੱਚ ਬੈਠੋ ਫੇਰ ਸਵੇਰੇ ਉੱਠਕੇ ਯਾਦ ਕਰੋ ਤਾਂ ਅਵਸਥਾ ਚੰਗੀ ਰਹੇਗੀ।

ਗੀਤ:-
ਕੌਣ ਆਇਆ ਮੇਰੇ ਮਨ ਦੇ ਦਵਾਰੇ...

ਓਮ ਸ਼ਾਂਤੀ
ਇਹ ਰਿਕਾਰਡ ਵੀ ਬਾਬਾ ਜੀ ਨੇ ਬਣਵਾਏ ਹਨ ਬੱਚਿਆਂ ਦੇ ਲਈ। ਇਨ੍ਹਾਂ ਦਾ ਅਰਥ ਵੀ ਬੱਚਿਆਂ ਦੇ ਸਿਵਾਏ ਕੋਈ ਜਾਣ ਨਹੀਂ ਸਕਦਾ। ਬਾਬਾ ਨੇ ਕਈ ਵਾਰ ਸਮਝਾਇਆ ਹੈ ਕਿ ਅਜਿਹੇ ਚੰਗੇ - ਚੰਗੇ ਰਿਕਾਰਡ ਘਰ ਵਿੱਚ ਰਹਿਣੇ ਚਾਹੀਦੇ ਹਨ ਫੇਰ ਕੋਈ ਮੁਰਝਾਇਸ ਆਉਂਦੀ ਹੈ ਤਾਂ ਰਿਕਾਰਡ ਵਜਾਉਣ ਨਾਲ ਬੁੱਧੀ ਵਿੱਚ ਝੱਟ ਅਰਥ ਆਵੇਗਾ ਤਾਂ ਮੁਰਝਾਇਸ ਨਿਕਲ ਜਾਵੇਗੀ। ਇਹ ਰਿਕਾਰਡ ਵੀ ਸੰਜੀਵਨੀ ਬੂਟੀ ਹਨ। ਬਾਬਾ ਡਾਇਰੈਕਸ਼ਨ ਤਾਂ ਦਿੰਦੇ ਹਨ ਪਰ ਕੋਈ ਅਮਲ ਵਿੱਚ ਲਿਆਵੇ। ਹੁਣ ਇਸ ਗੀਤ ਵਿੱਚ ਕੌਣ ਕਹਿੰਦੇ ਹਨ ਕਿ ਸਾਡੇ ਤੁਹਾਡੇ ਸਭ ਦੇ ਦਿਲ ਵਿੱਚ ਕੌਣ ਆਇਆ ਹੈ! ਜੋ ਆਕੇ ਗਿਆਨ ਡਾਂਸ ਕਰਦੇ ਹਨ। ਕਹਿੰਦੇ ਹਨ ਗੋਪੀਕਾਵਾਂ ਕ੍ਰਿਸ਼ਨ ਨੂੰ ਨਾਚ ਨਚਾਉਂਦੀਆ ਸਨ, ਇਹ ਤਾਂ ਹੈ ਨਹੀਂ। ਹੁਣ ਬਾਬਾ ਕਹਿੰਦੇ ਹਨ - ਹੇ ਸਾਲੀਗ੍ਰਾਮ ਬੱਚਿਓ। ਸਭ ਨੂੰ ਕਹਿੰਦੇ ਹਨ ਨਾ। ਸਕੂਲ ਮਤਲਬ ਸਕੂਲ, ਜਿੱਥੇ ਪੜ੍ਹਾਈ ਹੁੰਦੀ ਹੈ, ਇਹ ਵੀ ਸਕੂਲ ਹੈ। ਤੁਸੀਂ ਬੱਚੇ ਜਾਣਦੇ ਹੋ ਸਾਡੀ ਦਿਲ ਵਿੱਚ ਕਿਸਦੀ ਯਾਦ ਆਉਂਦੀ ਹੈ! ਹੋਰ ਕਿਸੇ ਮਨੁੱਖ ਮਾਤਰ ਦੀ ਬੁੱਧੀ ਵਿੱਚ ਇਹ ਗੱਲਾਂ ਨਹੀਂ ਹਨ। ਇਹ ਇੱਕ ਹੀ ਵਕ਼ਤ ਹੈ ਜਦੋਂ ਕਿ ਤੁਸੀਂ ਬੱਚਿਆਂ ਨੂੰ ਉਨ੍ਹਾਂ ਦੀ ਯਾਦ ਰਹਿੰਦੀ ਹੈ ਹੋਰ ਕੋਈ ਉਨ੍ਹਾਂਨੂੰ ਯਾਦ ਨਹੀਂ ਕਰਦੇ। ਬਾਪ ਕਹਿੰਦੇ ਹਨ ਤੁਸੀਂ ਰੋਜ਼ ਮੈਨੂੰ ਯਾਦ ਕਰੋ ਤਾਂ ਧਾਰਨਾ ਬਹੁਤ ਚੰਗੀ ਹੋਵੇਗੀ। ਜਿਵੇਂ ਮੈਂ ਡਾਇਰੈਕਸ਼ਨ ਦਿੰਦਾ ਹਾਂ ਉਵੇਂ ਤੁਸੀਂ ਯਾਦ ਕਰਦੇ ਨਹੀਂ ਹੋ। ਮਾਇਆ ਤੁਹਾਨੂੰ ਯਾਦ ਕਰਨ ਨਹੀਂ ਦਿੰਦੀ ਹੈ। ਮੇਰੇ ਕਹਿਣੇ ਤੇ ਤੁਸੀਂ ਬਹੁਤ ਘੱਟ ਚਲਦੇ ਹੋ। ਮਾਯਾ ਦੇ ਕਹਿਣ ਤੇ ਬਹੁਤ ਚਲਦੇ ਹੋ। ਕਈ ਵਾਰ ਕਿਹਾ ਜਾਂਦਾ ਹੈ - ਰਾਤ ਨੂੰ ਜਦੋਂ ਸੋਂਦੇ ਹੋ ਤਾਂ ਅੱਧਾ ਘੰਟਾ ਬਾਬਾ ਦੀ ਯਾਦ ਵਿੱਚ ਬੈਠ ਜਾਣਾ ਚਾਹੀਦਾ ਹੈ। ਭਾਵੇਂ ਇਸਤਰੀ - ਪੁਰਸ਼ ਹਨ, ਇੱਕਠੇ ਬੈਠਣ ਜਾਂ ਵੱਖ - ਵੱਖ ਬੈਠਣ। ਬੁੱਧੀ ਵਿੱਚ ਇੱਕ ਬਾਪ ਦੀ ਹੀ ਯਾਦ ਰਹੇ। ਪਰੰਤੂ ਕੋਈ ਵਿਰਲੇ ਹੀ ਯਾਦ ਕਰਦੇ ਹਨ। ਮਾਇਆ ਭੁਲਾ ਦਿੰਦੀ ਹੈ। ਫਰਮਾਨ ਤੇ ਨਹੀਂ ਚੱਲਣਗੇ ਤਾਂ ਪਦ ਕਿਵ਼ੇਂ ਪਾ ਸਕਣਗੇ। ਬਾਬਾ ਨੂੰ ਬਹੁਤ ਯਾਦ ਕਰਨਾ ਹੈ। ਸ਼ਿਵਬਾਬਾ ਤੁਸੀਂ ਹੀ ਆਤਮਾਵਾਂ ਦੇ ਬਾਪ ਹੋ। ਸਭਨੂੰ ਤੁਹਾਡੇ ਤੋੰ ਹੀ ਵਰਸਾ ਮਿਲਣਾ ਹੈ। ਜੋ ਪੁਰਸ਼ਾਰਥ ਨਹੀਂ ਕਰਦੇ ਹਨ ਉਨ੍ਹਾਂ ਨੂੰ ਵੀ ਵਰਸਾ ਮਿਲੇਗਾ, ਬ੍ਰਹਿਮੰਡ ਦੇ ਮਾਲਿਕ ਤਾਂ ਸਭ ਬਣਨਗੇ। ਸਭ ਆਤਮਾਵਾਂ ਨਿਰਵਾਣ ਧਾਮ ਵਿੱਚ ਆਉਣਗੀਆਂ ਡਰਾਮਾ ਅਨੁਸਾਰ। ਭਾਵੇਂ ਕੁਝ ਵੀ ਨਾ ਕਰਨ। ਅੱਧਾਕਲਪ ਭਾਵੇਂ ਭਗਤੀ ਕਰਦੇ ਹਨ ਪਰ ਵਾਪਿਸ ਕੋਈ ਜਾ ਨਹੀਂ ਸਕਦੇ, ਜਦੋਂ ਤੱਕ ਮੈਂ ਗਾਈਡ ਬਣਕੇ ਨਾ ਆਵਾਂ। ਕਿਸੇ ਨੇ ਰਸਤਾ ਵੇਖਿਆ ਹੀ ਨਹੀਂ ਹੈ। ਜੇਕਰ ਵੇਖਿਆ ਹੋਵੇ ਤਾਂ ਉਸਦੇ ਪਿਛਾੜੀ ਸਭ ਮੱਛਰਾਂ ਵਾਂਗ ਜਾਣ। ਮੂਲਵਤਨ ਕੀ ਹੈ - ਇਹ ਕੋਈ ਵੀ ਜਾਣਦੇ ਨਹੀਂ। ਤੁਸੀਂ ਜਾਣਦੇ ਹੋ ਇਹ ਬਣਿਆ ਬਣਾਇਆ ਡਰਾਮਾ ਹੈ। ਇਸਨੂੰ ਹੀ ਰਪੀਟ ਕਰਨਾ ਹੈ। ਹੁਣ ਦਿਨ ਵਿੱਚ ਕਰਮਯੋਗੀ ਬਣ ਧੰਧੇ ਵਿੱਚ ਲਗਣਾ ਹੈ। ਖਾਣਾ ਪਕਾਣਾ ਆਦਿ ਸਭ ਕਰਮ ਕਰਨਾ ਹੈ, ਅਸਲ ਵਿੱਚ ਕਰਮ ਸੰਨਿਆਸੀ ਕਹਿਣਾ ਵੀ ਗ਼ਲਤ ਹੈ। ਕਰਮ ਬਿਨ੍ਹਾਂ ਤਾਂ ਕੋਈ ਰਹਿ ਨਹੀਂ ਸਕਦਾ। ਕਰਮ ਸੰਨਿਆਸੀ ਝੂਠਾ ਨਾਮ ਰੱਖ ਦਿੱਤਾ ਹੈ। ਤਾਂ ਦਿਨ ਵੇਲੇ ਭਾਵੇਂ ਧੰਧਾ ਆਦਿ ਕਰੋ, ਰਾਤ ਨੂੰ ਅਤੇ ਸਵੇਰੇ- ਸਵੇਰੇ ਬਾਪ ਨੂੰ ਚੰਗੀ ਤਰ੍ਹਾਂ ਯਾਦ ਕਰੋ। ਜਿਸਨੂੰ ਹੁਣ ਅਪਣਾਇਆ ਹੈ, ਉਸਨੂੰ ਯਾਦ ਕਰੋਗੇ ਤਾਂ ਮਦਦ ਵੀ ਮਿਲੇਗੀ। ਨਹੀਂ ਤਾਂ ਨਹੀਂ ਮਿਲੇਗੀ। ਸ਼ਾਹੂਕਾਰਾਂ ਨੂੰ ਤਾਂ ਬਾਪ ਦਾ ਬਣਨ ਲਈ ਹਿਰਦੈ ਵਦੀਰਨ ਹੁੰਦਾ ਹੈ ਤਾਂ ਫੇਰ ਪਦਵੀ ਵੀ ਨਹੀਂ ਮਿਲੇਗੀ। ਇਹ ਯਾਦ ਕਰਨਾ ਤੇ ਬਹੁਤ ਸਹਿਜ ਹੈ। ਉਹ ਸਾਡਾ ਬਾਪ, ਟੀਚਰ, ਗੁਰੂ ਹੈ। ਸਾਨੂੰ ਸਾਰਾ ਰਾਜ਼ ਦੱਸਿਆ ਹੈ - ਇਹ ਵਰਲਡ ਦੀ ਹਿਸਟ੍ਰੀ ਕਿਵ਼ੇਂ ਰਪੀਟ ਹੁੰਦੀ ਹੈ। ਬਾਪ ਨੂੰ ਯਾਦ ਕਰਨਾ ਹੈ ਅਤੇ ਫੇਰ ਸਵਦਰਸ਼ਨ ਚਕ੍ਰ ਫਿਰਾਉਣਾ ਹੈ। ਸਭਨੂੰ ਵਾਪਿਸ ਲੈ ਜਾਣ ਵਾਲਾ ਤਾਂ ਬਾਪ ਹੀ ਹੈ। ਇਵੇਂ - ਇਵੇਂ ਖਿਆਲਾਂ ਵਿੱਚ ਰਹਿਣਾ ਚਾਹੀਦਾ ਹੈ। ਰਾਤ ਨੂੰ ਸੋਂਦੇ ਸਮੇਂ ਵੀ ਇਹ ਨਾਲੇਜ਼ ਘੁੰਮਦੀ ਰਹੇ। ਸਵੇਰੇ ਉੱਠਦੇ ਵੀ ਇਹ ਨਾਲੇਜ਼ ਯਾਦ ਰਹੇ। ਅਸੀਂ ਬ੍ਰਾਹਮਣ ਸੋ ਦੇਵਤਾ ਫੇਰ ਖਤ੍ਰੀ, ਵੈਸ਼, ਸ਼ੂਦ੍ਰ ਬਣਾਂਗੇ। ਫੇਰ ਬਾਬਾ ਆਉਣਗੇ ਸ਼ੂਦ੍ਰ ਤੋੰ ਬ੍ਰਾਹਮਣ ਬਣਾਂਗੇ। ਬਾਬਾ ਤ੍ਰਿਮੂਰਤੀ, ਤ੍ਰਿਕਾਲਦਰਸ਼ੀ, ਤ੍ਰਿਨੇਤ੍ਰੀ ਵੀ ਹਨ। ਸਾਡੀ ਬੁੱਧੀ ਖੋਲ੍ਹ ਦਿੰਦੇ ਹਨ। ਤੀਸਰਾ ਨੇਤ੍ਰ ਵੀ ਗਿਆਨ ਦਾ ਮਿਲਦਾ ਹੈ। ਅਜਿਹਾ ਬਾਪ ਤਾਂ ਕੋਈ ਹੋ ਨਹੀਂ ਸਕਦਾ। ਬਾਪ ਰਚਨਾ ਰਚਦੇ ਹਨ ਤਾਂ ਮਾਤਾ ਵੀ ਹੋ ਗਈ। ਜਗਤ ਅੰਬਾ ਨੂੰ ਨਿਮਿਤ ਬਣਾਉਂਦੇ ਹਨ। ਬਾਪ ਇਸ ਤਨ ਵਿੱਚ ਆਕੇ ਬ੍ਰਹਮਾ ਰੂਪ ਵਿੱਚ ਖੇਡਦੇ ਕੁਦਦੇ ਵੀ ਹਨ। ਘੁੰਮਣ ਵੀ ਜਾਂਦੇ ਹਨ। ਅਸੀਂ ਬਾਬਾ ਨੂੰ ਯਾਦ ਕਰਦੇ ਹਾਂ ਨਾ! ਤੁਸੀਂ ਜਾਣਦੇ ਹੋ ਇਨ੍ਹਾਂ ਦੇ ਰਥ ਵਿੱਚ ਆਉਂਦੇ ਹਨ। ਤੁਸੀਂ ਕਹੋਗੇ ਬਾਪਦਾਦਾ ਸਾਡੇ ਨਾਲ ਖੇਡਦੇ ਹਨ। ਖੇਡ ਵਿੱਚ ਵੀ ਬਾਬਾ ਪੁਰਸ਼ਾਰਥ ਕਰਦਾ ਹੈ ਯਾਦ ਕਰਨ ਦਾ। ਬਾਬਾ ਕਹਿੰਦੇ ਹਨ ਮੈਂ ਇਨ੍ਹਾਂ ਦੁਆਰਾ ਖੇਡ ਰਿਹਾ ਹਾਂ। ਚੈਤੰਨ ਤਾਂ ਹਨ ਨਾ। ਤਾਂ ਇਵੇਂ ਖ਼ਿਆਲ ਰੱਖਣਾ ਚਾਹੀਦਾ ਹੈ। ਅਜਿਹੇ ਬਾਪ ਤੇ ਬਲੀ ਵੀ ਚੜ੍ਹਨਾ ਹੈ। ਭਗਤੀ ਮਾਰਗ ਵਿੱਚ ਤੁਸੀਂ ਗਾਉਂਦੇ ਆਏ ਹੋ ਵਾਰੀ ਜਾਵਾ… ਹੁਣ ਬਾਪ ਕਹਿੰਦੇ ਹਨ ਸਾਨੂੰ ਇਸ ਇੱਕ ਜਨਮ ਆਪਣਾ ਵਾਰਿਸ ਬਣਾਓ ਤਾਂ ਅਸੀਂ 21 ਜਨਮ ਦੇ ਲਈ ਰਾਜਭਾਗ ਦੇਵਾਂਗੇ। ਹੁਣ ਇਹ ( ਬ੍ਰਹਮਾ) ਫਰਮਾਨ ਦੇਣ ਤਾਂ ਉਸ ਡਾਇਰੈਕਸ਼ਨ ਤੇ ਚੱਲਣਾ ਹੈ। ਉਹ ਵੀ ਜਿਵੇਂ ਵੇਖਣਗੇ ਉਵੇਂ ਡਾਇਰੈਕਸ਼ਨ ਦੇਣਗੇ। ਡਾਇਰੈਕਸ਼ਨ ਤੇ ਚੱਲਣ ਨਾਲ ਮਮਤ੍ਵ ਨਿਕਲ ਜਾਵੇਗਾ, ਪਰ ਡਰਦੇ ਹਨ। ਬਾਬਾ ਕਹਿੰਦੇ ਹਨ ਤੁਸੀਂ ਬਲੀ ਨਹੀਂ ਚੜ੍ਹਦੇ ਹੋ ਤਾਂ ਅਸੀਂ ਵਰਸਾ ਕਿਵ਼ੇਂ ਦੇਵਾਂਗੇ। ਤੁਹਾਡੇ ਪੈਸੇ ਕੋਈ ਲੈ ਤਾਂ ਨਹੀਂ ਜਾਂਦੇ ਹਨ। ਕਹਿਣਗੇ, ਅੱਛਾ ਤੁਹਾਡੇ ਪੈਸੇ ਹਨ, ਲਿਟ੍ਰੇਚਰ ਵਿੱਚ ਲਗਾ ਦੇਵੋ। ਟਰੱਸਟੀ ਹੋ ਨਾ। ਬਾਬਾ ਸਲਾਹ ਦਿੰਦੇ ਰਹਿਣਗੇ। ਬਾਬਾ ਦਾ ਸਭ ਕੁੱਝ ਬੱਚਿਆਂ ਦੇ ਲਈ ਹੈ। ਬੱਚਿਆਂ ਤੋਂ ਕੁੱਝ ਲੈਂਦੇ ਨਹੀਂ ਹਨ। ਯੁਕਤੀ ਨਾਲ ਸਮਝਾ ਦਿੰਦੇ ਹਨ ਸਿਰ੍ਫ ਮਮਤ੍ਵ ਮਿੱਟ ਜਾਵੇ। ਮੋਹ ਵੀ ਬਹੁਤ ਕੜਾ ਹੈ। ( ਬਾਂਦਰ ਦਾ ਮਿਸਾਲ ) ਬਾਬਾ ਕਹਿੰਦੇ ਹਨ ਤੁਸੀਂ ਬਾਂਦਰ ਤਰ੍ਹਾਂ ਉਨ੍ਹਾਂ ਪਿਛਾੜੀ ਮੋਹ ਕਿਓੰ ਰੱਖਦੇ ਹੋ। ਫੇਰ ਘਰ - ਘਰ ਮੰਦਿਰ ਕਿਵ਼ੇਂ ਬਣੇਗਾ। ਮੈਂ ਤੁਹਾਨੂੰ ਬੰਦਰਪਣੇ ਤੋੰ ਛੁਡਾ ਮੰਦਿਰ ਲਾਇਕ ਬਣਾਉਂਦਾ ਹਾਂ। ਤੁਸੀਂ ਇਸ ਕਿਚੜ੍ਹਪਟੀ ਨਾਲ ਮਮਤ੍ਵ ਕਿਓੰ ਰੱਖਦੇ ਹੋ। ਬਾਬਾ ਸਿਰ੍ਫ ਮੱਤ ਦੇਣਗੇ -ਕਿਵੇਂ ਸੰਭਾਲੋ। ਤਾਂ ਵੀ ਬੁੱਧੀ ਵਿੱਚ ਨਹੀਂ ਬੈਠਦਾ। ਇਹ ਸਾਰਾ ਬੁੱਧੀ ਦਾ ਕੰਮ ਹੈ।

ਬਾਬਾ ਸਲਾਹ ਦਿੰਦੇ ਹਨ ਅੰਮ੍ਰਿਤਵੇਲੇ ਵੀ ਕਿਸ ਤਰ੍ਹਾਂ ਬਾਬਾ ਨਾਲ ਗੱਲਾਂ ਕਰੋ। ਬਾਬਾ ਤੁਸੀਂ ਬੇਹੱਦ ਦੇ ਬਾਪ, ਟੀਚਰ ਹੋ। ਤੁਸੀਂ ਹੀ ਬੇਹੱਦ ਦੇ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਦੱਸ ਸਕਦੇ ਹੋ। ਲਕਸ਼ਮੀ - ਨਾਰਾਇਣ ਦੇ 84 ਜਨਮਾਂ ਦੀ ਕਹਾਣੀ ਦੁਨੀਆਂ ਵਿੱਚ ਕੀ ਨਹੀਂ ਜਾਣਦੇ। ਜਗਤ ਅੰਬਾ ਨੂੰ ਮਾਤਾ - ਪਿਤਾ ਵੀ ਕਹਿੰਦੇ ਹਨ। ਉਹ ਕੌਣ ਹੈ? ਸਤਿਯੁਗ ਵਿੱਚ ਤਾਂ ਹੋ ਨਹੀਂ ਸਕਦੀ। ਉਥੇ ਦੇ ਮਹਾਰਾਣੀ - ਮਹਾਰਾਜਾ ਤਾਂ ਲਕਸ਼ਮੀ - ਨਾਰਾਇਣ ਹਨ। ਉਨ੍ਹਾਂ ਦਾ ਆਪਣਾ ਬੱਚਾ ਹੈ ਜੋ ਤਖ਼ਤ ਤੇ ਬੈਠਣਗੇ। ਅਸੀਂ ਕਿਵ਼ੇਂ ਉਨ੍ਹਾਂ ਦੇ ਬੱਚੇ ਬਣਾਂਗੇ ਜੋ ਤਖ਼ਤ ਤੇ ਬੈਠਾਂਗੇ। ਹੁਣ ਅਸੀਂ ਜਾਣਦੇ ਹਾਂ ਇਹ ਜਗਦੰਬਾ ਬ੍ਰਾਹਮਣੀ ਹੈ, ਬ੍ਰਹਮਾ ਦੀ ਬੇਟੀ ਸਰਸਵਤੀ। ਮਨੁੱਖ ਥੋੜ੍ਹੀ ਨਾ ਇਹ ਰਾਜ਼ ਜਾਣਦੇ ਹਨ। ਰਾਤ ਨੂੰ ਬਾਬਾ ਦੀ ਯਾਦ ਵਿੱਚ ਬੈਠਣ ਦਾ ਨਿਯਮ ਰੱਖੋ ਤਾਂ ਬਹੁਤ ਚੰਗਾ ਹੈ। ਨਿਯਮ ਬਣਾਓਗੇ ਤਾਂ ਤੁਹਾਨੂੰ ਖੁਸ਼ੀ ਦਾ ਪਾਰਾ ਚੜ੍ਹਿਆ ਰਹੇਗਾ ਫੇਰ ਹੋਰ ਕੋਈ ਕਸ਼ਟ ਨਹੀਂ ਹੋਣਗੇ। ਕਹਿਣਗੇ ਇੱਕ ਬਾਪ ਦੇ ਬੱਚੇ ਅਸੀਂ ਭਾਈ - ਭੈਣ ਹਾਂ। ਫੇਰ ਗੰਦੀ ਨਜ਼ਰ ਰੱਖਣਾ ਕ੍ਰਿਮੀਨਲ ਅਸਾਲਟ ਹੋ ਜਾਵੇਗੀ। ਨਸ਼ਾ ਵੀ ਸਤੋ, ਰਜੋ ਤਮੋਗੁਣੀ ਹੁੰਦਾ ਹੈ ਨਾ। ਤਮੋਗੁਣੀ ਨਸ਼ਾ ਚੜ੍ਹਿਆ ਤਾਂ ਮਰ ਪੈਣਗੇ। ਇਹ ਤਾਂ ਨਿਯਮ ਬਣਾ ਲਵੋ - ਥੋੜ੍ਹਾ ਵੀ ਸਮਾਂ ਬਾਬਾ ਨੂੰ ਯਾਦ ਕਰ ਬਾਬਾ ਦੀ ਸਰਵਿਸ ਤੇ ਜਾਵੋ। ਫੇਰ ਮਾਇਆ ਦੇ ਤੂਫ਼ਾਨ ਨਹੀਂ ਆਉਣਗੇ। ਉਹ ਨਸ਼ਾ ਸਾਰਾ ਦਿਨ ਰਹੇਗਾ ਅਤੇ ਅਵਸਥਾ ਵੀ ਬੜੀ ਰਿਫਾਈਨ ਹੋ ਜਾਵੇਗੀ। ਯੋਗ ਵਿੱਚ ਵੀ ਲਾਈਨ ਕਲੀਅਰ ਹੋ ਜਾਵੇਗੀ। ਅਜਿਹੇ ਰਿਕਾਰਡ ਵੀ ਬਹੁਤ ਵਧੀਆ ਹਨ। ਗ਼ਰੀਬ ਵੀ ਬਾਬਾ ਦੀ ਇਸ ਸਰਵਿਸ ਤੇ ਲੱਗ ਜਾਣ ਤਾਂ ਉਨ੍ਹਾਂਨੂੰ ਮਹਿਲ ਮਿਲ ਸਕਦੇ ਹਨ। ਸ਼ਿਵਬਾਬਾ ਦੇ ਭੰਡਾਰੇ ਵਿਚੋਂ ਸਭ ਕੁਝ ਮਿਲ ਸਕਦਾ ਹੈ। ਸਰਵਿਸੇਬੁਲ ਨੂੰ ਬਾਬਾ ਕਿਓੰ ਨਹੀਂ ਦੇਣਗੇ। ਸ਼ਿਵਬਾਬਾ ਦਾ ਭੰਡਾਰਾ ਭਰਪੂਰ ਹੀ ਹੈ।

( ਗੀਤ) ਇਹ ਹਨ ਗਿਆਨ ਡਾਂਸ। ਬਾਪ ਆਕੇ ਗਿਆਨ ਡਾਂਸ ਕਰਵਾਉਂਦੇ ਹਨ ਗੋਪ ਗੋਪੀਆਂ ਨੂੰ। ਕਿੱਥੇ ਵੀ ਬੈਠੋ ਗਿਆਨ ਡਾਂਸ ਕਰਦੇ ਰਹੋ ਤਾਂ ਅਵਸਥਾ ਬਹੁਤ ਵਧੀਆ ਰਹੇਗੀ। ਜਿਵੇਂ ਬਾਬਾ ਗਿਆਨ ਅਤੇ ਯੋਗ ਦੇ ਨਸ਼ੇ ਵਿੱਚ ਰਹਿੰਦੇ ਹਨ ਤੁਹਾਨੂੰ ਬੱਚਿਆਂ ਨੂੰ ਵੀ ਸਿਖਾਉਂਦੇ ਹਨ। ਤਾਂ ਖੁਸ਼ੀ ਦਾ ਨਸ਼ਾ ਰਹੇਗਾ। ਨਹੀਂ ਤਾਂ ਝੁਰਮੁਈ- ਝਗਮੁਈ ਵਿੱਚ ਰਹਿਣ ਨਾਲ ਅਵਸਥਾ ਹੀ ਵਿਗੜ ਜਾਂਦੀ ਹੈ। ਸਵੇਰੇ ਉੱਠਣਾ ਤਾਂ ਬਹੁਤ ਵਧੀਆ ਹੈ। ਬਾਬਾ ਦੀ ਯਾਦ ਵਿੱਚ ਬੈਠ ਬਾਬਾ ਨਾਲ ਮਿੱਠੀਆਂ - ਮਿੱਠੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਭਾਸ਼ਣ ਕਰਨ ਵਾਲਿਆਂ ਨੂੰ ਤੇ ਵਿਚਾਰ ਸਾਗਰ ਮੰਥਨ ਕਰਨਾ ਪਵੈ। ਅੱਜ ਇਨ੍ਹਾਂ ਪੁਆਇੰਟਸ ਤੇ ਸਮਝਾਵਾਂਗੇ, ਇਵੇਂ ਸਮਝਾਵਾਂਗੇ। ਬਾਬਾ ਨੂੰ ਬਹੁਤ ਬੱਚੇ ਕਹਿਣਦੇ ਹਨ ਅਸੀਂ ਨੌਕਰੀ ਛੱਡ ਦਈਏ? ਪ੍ਰੰਤੂ ਬਾਬਾ ਕਹਿੰਦੇ ਹਨ ਪਹਿਲਾਂ ਸਰਵਿਸ ਦਾ ਸਬੂਤ ਤਾਂ ਦੇਵੋ। ਬਾਬਾ ਨੇ ਯਾਦ ਦੀ ਯੁਕਤੀ ਬੜੀ ਵਧੀਆ ਦੱਸੀ ਹੈ। ਪਰ ਕੋਟਾਂ ਵਿਚੋਂ ਕੋਈ ਨਿਕਲਣਗੇ ਜਿੰਨ੍ਹਾਂਨੂੰ ਇਹ ਆਦਤ ਪਵੇਗੀ। ਕਿਸੇ ਨੂੰ ਮੁਸ਼ਕਿਲ ਯਾਦ ਰਹਿੰਦੀ ਹੈ। ਤੁਹਾਡਾ ਕੁਮਾਰੀਆਂ ਦਾ ਨਾਮ ਤੇ ਮਸ਼ਹੂਰ ਹੈ। ਕੁਮਾਰੀ ਦੇ ਸਾਰੇ ਪੈਰ ਪੈਂਦੇ ਹਨ। ਤੁਸੀਂ 21 ਜਨਮ ਦੇ ਲਈ ਭਾਰਤ ਨੂੰ ਸ੍ਵਰਾਜ ਦਵਾਉਂਦੇ ਹੋ। ਤੁਹਾਡਾ ਯਾਦਗਰ ਮੰਦਿਰ ਵੀ ਹੈ। ਬ੍ਰਹਮਾਕੁਮਾਰ - ਕੁਮਾਰੀਆਂ ਦਾ ਨਾਮ ਵੀ ਮਸ਼ਹੂਰ ਹੋ ਗਿਆ ਹੈ ਨਾ। ਕੁਮਾਰੀ ਉਹ ਜੋ 21 ਕੁੱਲ ਦਾ ਉਧਾਰ ਕਰੇ। ਤਾਂ ਉਸ ਦਾ ਅਰਥ ਵੀ ਸਮਝਣਾ ਪਵੇ। ਤੁਸੀਂ ਬੱਚੇ ਜਾਣਦੇ ਹੋ ਇਹ 5 ਹਜ਼ਾਰ ਵਰ੍ਹਿਆਂ ਦੀ ਰੀਲ ਹੈ, ਜੋ ਕੁਝ ਪਾਸ ਹੋਇਆ ਉਹ ਹੈ ਡਰਾਮਾ। ਭੁੱਲ ਹੋਈ ਡਰਾਮਾ। ਫੇਰ ਅੱਗੇ ਦੇ ਲਈ ਆਪਣਾ ਰਜਿਸਟਰ ਠੀਕ ਕਰ ਦੇਣਾ ਚਾਹੀਦਾ ਹੈ। ਫੇਰ ਰਜਿਸਟਰ ਖ਼ਰਾਬ ਨਹੀਂ ਹੋਣਾ ਚਾਹੀਦਾ। ਬਹੁਤ ਵੱਡੀ ਮਿਹਨਤ ਹੈ ਤਦ ਇਨ੍ਹੀ ਉੱਚ ਪਦਵੀ ਮਿਲੇਗੀ। ਬਾਬਾ ਦਾ ਬਣ ਗਿਆ ਤਾਂ ਫੇਰ ਬਾਬਾ ਵਰਸਾ ਵੀ ਦੇਣਗੇ। ਸੌਤੇਲੇ ਨੂੰ ਥੋੜ੍ਹੀ ਨਾ ਵਰਸਾ ਦੇਣਗੇ। ਮਦਦ ਦੇਣਾ ਤੇ ਫਰਜ਼ ਹੈ। ਸੈਂਸੀਬੁਲ ਜੋ ਹਨ ਉਹ ਹਰ ਗੱਲ ਵਿੱਚ ਮਦਦ ਕਰਦੇ ਹਨ। ਬਾਪ ਵੇਖੋ ਕਿੰਨੀ ਮਦਦ ਕਰਦੇ ਹਨ। ਹਿਮੰਤੇ ਮਰਦਾ ਮੱਦਦੇ ਖ਼ੁਦਾ। ਮਾਇਆ ਤੇ ਜਿੱਤ ਪਾਉਣ ਦੇ ਲਈ ਵੀ ਤਾਕਤ ਚਾਹੀਦੀ ਹੈ। ਇੱਕ ਰੂਹਾਨੀ ਬਾਪ ਨੂੰ ਯਾਦ ਕਰਨਾ ਹੈ, ਹੋਰ ਸੰਗ ਤੋੜ ਇੱਕ ਨਾਲ ਜੋੜਨਾ ਹੈ। ਬਾਬਾ ਹੈ ਗਿਆਨ ਦਾ ਸਾਗਰ। ਉਹ ਕਹਿੰਦੇ ਹਨ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ, ਬੋਲਦਾ ਹਾਂ। ਹੋਰ ਤੇ ਕੋਈ ਇਵੇਂ ਕਹਿ ਨਹੀਂ ਸਕਦਾ ਕਿ ਮੈਂ ਬਾਪ, ਟੀਚਰ, ਗੁਰੂ ਹਾਂ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਰਚਨ ਵਾਲਾ ਹਾਂ। ਇਨ੍ਹਾਂ ਗੱਲਾਂ ਨੂੰ ਹੁਣ ਤੁਸੀਂ ਬੱਚੇ ਹੀ ਸਮਝ ਸਕਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪੁਰਾਣੀ ਕਿਚੜਪਟੀ ਵਿੱਚ ਮਮਤ੍ਵ ਹੀ ਰੱਖਣਾ ਹੈ, ਬਾਪ ਦੇ ਡਾਇਰੈਕਸ਼ਨ ਤੇ ਚੱਲ ਕੇ ਆਪਣਾ ਮਮਤ੍ਵ ਮਿਟਾਉਣਾ ਹੈ। ਟਰੱਸਟੀ ਬਣਕੇ ਰਹਿਣਾ ਹੈ।

2. ਇਸ ਅੰਤਿਮ ਜਨਮ ਵਿੱਚ ਭਗਵਾਨ ਨੂੰ ਆਪਣਾ ਵਾਰਿਸ ਬਣਾਕੇ ਉਨ੍ਹਾਂ ਤੇ ਬਲੀ ਚੜ੍ਹਨਾ ਹੈ, ਤਾਂ 21 ਜਨਮਾਂ ਦਾ ਰਾਜਭਾਗ ਮਿਲੇਗਾ। ਬਾਪ ਨੂੰ ਯਾਦ ਕਰ ਸਰਵਿਸ ਕਰਨੀ ਹੈ, ਨਸ਼ੇ ਵਿੱਚ ਰਹਿਣਾ ਹੈ, ਰਜਿਸਟਰ ਕਦੇ ਖ਼ਰਾਬ ਨਾ ਹੋਵੇ ਇਹ ਧਿਆਨ ਦੇਣਾ ਹੈ।

ਵਰਦਾਨ:-
ਪ੍ਰਤੱਖਫ਼ਲ ਦਵਾਰਾ ਅਤਿਇੰਦਰੀਆਂ ਸੁਖ ਦੀ ਅਨੁਭੂਤੀ ਕਰਨ ਵਾਲੇ ਨਿਸਵਾਰਥੀ ਸੇਵਾਧਾਰੀ ਭਵ

ਸਤਿਯੁਗ ਵਿੱਚ ਸੰਗਮ ਦੇ ਕਰਮ ਦਾ ਫ਼ਲ ਮਿਲੇਗਾ ਪਰ ਇੱਥੇ ਬਾਪ ਦਾ ਬਣਨ ਨਾਲ ਪ੍ਰਤੱਖ ਫ਼ਲ ਵਰਸੇ ਦੇ ਰੂਪ ਵਿੱਚ ਮਿਲਦਾ ਹੈ। ਸੇਵਾ ਕੀਤੀ ਅਤੇ ਸੇਵਾ ਕਰਨ ਦੇ ਨਾਲ -ਨਾਲ ਖੁਸ਼ੀ ਮਿਲੀ। ਜੋ ਯਾਦ ਵਿੱਚ ਰਹਿਕੇ ਨਿ ਸਵਾਰਥ ਭਾਵ ਨਾਲ ਸੇਵਾ ਕਰਦੇ ਹਨ ਉਹਨਾਂ ਨੂੰ ਸੇਵਾ ਦਾ ਪ੍ਰਤੱਖਫ਼ਲ ਜਰੂਰ ਮਿਲਦਾ ਹੈ। ਪ੍ਰਤਖਫ਼ਲ ਹੀ ਤਾਜ਼ਾ ਫਲ ਹੈ ਜੋ ਏਵਰਹੈਲਥੀ ਬਣਾ ਦਿੰਦਾ ਹੈ। ਯੋਗਯੁਕਤ, ਯਥਾਰਥ ਸੇਵਾ ਦਾ ਫ਼ਲ ਹੈ ਖੁਸ਼ੀ, ਅਤਿਇੰਦਰੀਆਂ ਸੁਖ ਅਤੇ ਡਬਲ ਲਾਇਟ ਦੀ ਅਨੁਭੂਤੀ

ਸਲੋਗਨ:-
ਵਿਸ਼ੇਸ਼ ਆਤਮਾ ਉਹ ਹੈ ਜੋ ਆਪਣੀ ਚਲਣ ਦਵਾਰਾ ਰੂਹਾਨੀ ਰਾਇਲਟੀ ਦੀ ਝਲਕ ਅਤੇ ਫ਼ਲਕ ਦਾ ਅਨੁਭਵ ਕਰਾਏ।