11.01.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਯੋਗ,
ਅਗਨੀ ਦੇ ਸਮਾਨ ਹੈ, ਜਿਸ ਵਿੱਚ ਤੁਹਾਡੇ ਪਾਪ ਜਲ ਜਾਂਦੇ ਹਨ, ਆਤਮਾ ਸਤੋਪ੍ਰਧਾਨ ਬਣ ਜਾਂਦੀ ਹੈ
ਇਸਲਈ ਇੱਕ ਬਾਪ ਦੀ ਯਾਦ ਵਿੱਚ (ਯੋਗ ਵਿੱਚ) ਰਹੋ"
ਪ੍ਰਸ਼ਨ:-
ਪੁੰਨ ਆਤਮਾ ਬਣਨ
ਵਾਲੇ ਬੱਚਿਆਂ ਨੂੰ ਕਿਸ ਗੱਲ ਦਾ ਬਹੁਤ - ਬਹੁਤ ਧਿਆਨ ਰੱਖਣਾ ਹੈ?
ਉੱਤਰ:-
ਪੈਸਾ ਦਾਨ ਕਿਸਨੂੰ
ਦੇਣਾ ਹੈ, ਇਸ ਗੱਲ ਤੇ ਪੂਰਾ ਧਿਆਨ ਰੱਖਣਾ ਹੈ। ਜੇਕਰ ਕਿਸੇ ਨੂੰ ਪੈਸਾ ਦਿੱਤਾ ਅਤੇ ਉਹਨੇ ਜਾਕੇ
ਸ਼ਰਾਬ ਆਦਿ ਪੀਤੀ , ਬੁਰੇ ਕਰਮ ਕੀਤੇ ਤਾਂ ਉਸਦਾ ਪਾਪ ਤੁਹਾਡੇ ਉਪਰ ਆ ਜਾਵੇਗਾ। ਤੁਹਾਨੂੰ ਪਾਪ
ਆਤਮਾਵਾਂ ਨਾਲ ਹੁਣ ਲੈਣ - ਦੇਣ ਨਹੀਂ ਕਰਨੀ ਹੈ। ਇੱਥੇ ਤਾਂ ਤੁਹਾਨੂੰ ਪੁੰਨ ਆਤਮਾ ਬਣਨਾ ਹੈ।
ਗੀਤ:-
ਨਾ ਵੋ ਹਮ ਸੇ
ਜੁਦਾ ਹੋਂਗੇ...
ਓਮ ਸ਼ਾਂਤੀ
ਇਸਨੂੰ ਕਿਹਾ ਜਾਂਦਾ ਹੈ ਯਾਦ ਦੀ ਅੱਗ। ਯੋਗ ਅਗਨੀ ਮਤਲਬ ਯਾਦ ਦੀ ਅੱਗ। ਅੱਗ ਅੱਖਰ ਕਿਉਂ ਕਿਹਾ
ਜਾਂਦਾ ਹੈ? ਕਿਉਂਕਿ ਇਸ ਵਿੱਚ ਪਾਪ ਸੜ ਜਾਂਦੇ ਹਨ। ਇਹ ਸਿਰਫ਼ ਤੁਸੀਂ ਬੱਚੇ ਹੀ ਜਾਣਦੇ ਹੋ - ਕਿਵੇਂ
ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਦੇ ਹਾਂ। ਸਤੋਪ੍ਰਧਾਨ ਦਾ ਅਰ੍ਥ ਹੀ ਹੈ ਪੁੰਨ ਆਤਮਾ ਅਤੇ
ਤਮੋਪ੍ਰਧਾਨ ਦਾ ਅਰ੍ਥ ਹੀ ਹੈ ਪਾਪ ਆਤਮਾ। ਕਿਹਾ ਵੀ ਜਾਂਦਾ ਹੈ ਇਹ ਬਹੁਤ ਪੁੰਨ ਆਤਮਾ ਹੈ, ਇਹ ਪਾਪ
ਆਤਮਾ ਹੈ। ਇਸ ਨਾਲ ਸਿੱਧ ਹੁੰਦਾ ਹੈ ਆਤਮਾ ਹੀ ਸਤੋਪ੍ਰਧਾਨ ਬਣਦੀ ਹੈ ਫ਼ੇਰ ਪੁਨਰਜਨਮ ਲੈਂਦੇ - ਲੈਂਦੇ
ਤਮੋਪ੍ਰਧਾਨ ਬਣਦੀ ਹੈ ਇਸਲਈ ਇਸਨੂੰ ਪਾਪ ਆਤਮਾ ਕਿਹਾ ਜਾਂਦਾ ਹੈ। ਪਤਿਤ - ਪਾਵਨ ਬਾਪ ਨੂੰ ਵੀ ਇਸਲਈ
ਯਾਦ ਕਰਦੇ ਹਨ ਕਿ ਆਕੇ ਪਾਵਨ ਆਤਮਾ ਬਣਾਓ। ਪਤਿਤ ਆਤਮਾ ਕਿਸ ਨੇ ਬਣਾਇਆ? ਇਹ ਕਿਸੇ ਨੂੰ ਵੀ ਪਤਾ ਨਹੀਂ।
ਤੁਸੀਂ ਜਾਣਦੇ ਹੋ ਜਦੋ ਪਾਵਨ ਆਤਮਾ ਸੀ ਤਾਂ ਉਨ੍ਹਾਂ ਨੂੰ ਰਾਮਰਾਜ ਕਿਹਾ ਜਾਂਦਾ ਸੀ। ਹੁਣ ਪਤਿਤ
ਆਤਮਾਵਾਂ ਹਨ ਇਸਲਈ ਇਨ੍ਹਾਂ ਨੂੰ ਰਾਵਣ ਰਾਜ ਕਿਹਾ ਜਾਂਦਾ ਹੈ। ਭਾਰਤ ਹੀ ਪਾਵਨ, ਭਾਰਤ ਹੀ ਪਤਿਤ
ਬਣਦਾ ਹੈ। ਬਾਪ ਹੀ ਆਕੇ ਭਾਰਤ ਨੂੰ ਪਾਵਨ ਬਣਾਉਂਦੇ ਹਨ। ਬਾਕੀ ਸਭ ਆਤਮਾਵਾਂ ਪਾਵਨ ਬਣ ਸ਼ਾਂਤੀਧਾਮ
ਵਿੱਚ ਚਲੀ ਜਾਂਦੀਆਂਂ ਹਨ। ਹੁਣ ਹੈ ਦੁੱਖਧਾਮ। ਇੰਨੀ ਸਹਿਜ ਗੱਲ ਵੀ ਬੁੱਧੀ ਵਿੱਚ ਬੈਠਦੀ ਨਹੀਂ ਹੈ।
ਜਦੋਂ ਦਿਲ ਨਾਲ ਸਮਝਣ ਉਦੋਂ ਸੱਚਾ ਬ੍ਰਾਹਮਣ ਬਣੇ। ਬ੍ਰਾਹਮਣ ਬਣਨ ਬਗ਼ੈਰ ਬਾਪ ਤੋਂ ਵਰਸਾ ਮਿਲ ਨਾ ਸਕੇ।
ਹੁਣ ਇਹ ਹੈ ਸੰਗਮਯੁਗ ਦਾ
ਯੱਗ। ਯੱਗ ਦੇ ਲਈ ਤਾਂ ਬ੍ਰਾਹਮਣ ਜ਼ਰੂਰ ਚਾਹੀਦੇ। ਹੁਣ ਤੁਸੀਂ ਬ੍ਰਾਹਮਣ ਬਣੇ ਹੋ। ਜਾਣਦੇ ਹੋ
ਮ੍ਰਿਤੂਲੋਕ ਦਾ ਇਹ ਅੰਤਿਮ ਯੱਗ ਹੈ। ਮ੍ਰਿਤੂਲੋਕ ਵਿੱਚ ਹੀ ਯੱਗ ਹੁੰਦੇ ਹਨ। ਅਮਰਲੋਕ ਵਿੱਚ ਯੱਗ
ਹੁੰਦੇ ਨਹੀਂ। ਭਗਤਾਂ ਦੀ ਬੁੱਧੀ ਵਿੱਚ ਇਹ ਗੱਲਾਂ ਬੈਠ ਨਾ ਸੱਕਣ। ਭਗਤ ਬਿਲਕੁੱਲ ਵੱਖ ਹਨ, ਗਿਆਨ
ਵੱਖ ਹੈ। ਮਨੁੱਖ ਫ਼ੇਰ ਵੇਦਾਂ - ਸ਼ਾਸਤ੍ਰਾਂ ਨੂੰ ਹੀ ਗਿਆਨ ਸਮਝ ਲੈਂਦੇ ਹਨ। ਜੇਕਰ ਉਨ੍ਹਾਂ ਵਿੱਚ
ਗਿਆਨ ਹੁੰਦਾ ਤਾਂ ਫ਼ੇਰ ਮਨੁੱਖ ਵਾਪਿਸ ਚੱਲ ਜਾਂਦੇ। ਪਰ ਡਰਾਮਾ ਅਨੁਸਾਰ ਵਾਪਿਸ ਕੋਈ ਵੀ ਜਾਂਦਾ ਨਹੀਂ।
ਬਾਬਾ ਨੇ ਸਮਝਾਇਆ ਹੈ ਪਹਿਲੇ ਨੰਬਰ ਨੂੰ ਹੀ ਸਤੋ, ਰਜੋ, ਤਮੋ ਵਿੱਚ ਆਉਣਾ ਹੈ ਤਾਂ ਦੂਜੇ ਫੇਰ ਸਤੋ
ਦਾ ਪਾਰ੍ਟ ਵਜਾਏ ਵਾਪਿਸ ਕਿਵੇਂ ਜਾ ਸਕਦੇ? ਉਨ੍ਹਾਂ ਨੂੰ ਤਾਂ ਫ਼ੇਰ ਤਮੋਪ੍ਰਧਾਨ ਵਿੱਚ ਆਉਣਾ ਹੀ ਹੈ,
ਪਾਰ੍ਟ ਵਜਾਉਣਾ ਹੀ ਹੈ। ਹਰ ਇੱਕ ਐਕਟਰ ਦੀ ਤਾਕਤ ਆਪਣੀ - ਆਪਣੀ ਹੁੰਦੀ ਹੈ ਨਾ। ਵੱਡੇ - ਵੱਡੇ
ਐਕਟਰਸ ਕਿੰਨੇ ਨਾਮੀਗ੍ਰਾਮੀ ਹੁੰਦੇ ਹਨ। ਸਭਤੋਂ ਮੁੱਖ ਕ੍ਰਿਏਟਰ, ਡਾਇਰੈਕਟਰ ਅਤੇ ਮੁੱਖ ਐਕਟਰ ਕੌਣ
ਹੈ? ਹੁਣ ਤੁਸੀਂ ਸਮਝਦੇ ਹੋ ਗੌਡ ਫ਼ਾਦਰ ਹੈ ਮੁੱਖ, ਪਿੱਛੇ ਫ਼ੇਰ ਜਗਤ ਅੰਬਾ, ਜਗਤਪਿਤਾ। ਜਗਤ ਦੇ
ਮਾਲਿਕ, ਵਿਸ਼ਵ ਦੇ ਮਾਲਿਕ ਬਣਦੇ ਹਨ, ਇਨ੍ਹਾਂ ਦਾ ਪਾਰ੍ਟ ਜ਼ਰੂਰ ਉੱਚਾ ਹੈ। ਤਾਂ ਉਨ੍ਹਾਂ ਦੀ ਪੇ (ਪਗਾਰ)
ਵੀ ਉੱਚੀ ਹੈ। ਪਗਾਰ ਦਿੰਦੇ ਹੈ ਬਾਪ, ਜੋ ਸਭਤੋਂ ਉੱਚ ਹੈ। ਕਹਿੰਦੇ ਹਨ ਤੁਸੀਂ ਮੈਨੂੰ ਇੰਨੀ ਮਦਦ
ਕਰਦੇ ਹੋ ਤਾਂ ਤੁਹਾਨੂੰ ਪਗਾਰ ਵੀ ਜ਼ਰੂਰ ਇੰਨੀ ਮਿਲੇਗੀ। ਬੈਰਿਸਟਰ ਪੜ੍ਹਾਉਣਗੇ ਤਾਂ ਕਹਿਣਗੇ ਨਾ,
ਇੰਨਾ ਉੱਚ ਪਦ ਪ੍ਰਾਪਤ ਕਰਾਉਂਦਾ ਹਾਂ ਤਾਂ ਇਸ ਪੜ੍ਹਾਈ ਤੇ ਬੱਚਿਆਂ ਨੂੰ ਕਿੰਨਾ ਅਟੈਂਸ਼ਨ ਦੇਣਾ
ਚਾਹੀਦਾ। ਗ੍ਰਹਿਸਤ ਵਿੱਚ ਵੀ ਰਹਿਣਾ ਹੈ, ਕਰਮਯੋਗ ਸੰਨਿਆਸ ਹੈ ਨਾ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ,
ਸਭ ਕੁਝ ਕਰਦੇ ਹੋਏ ਬਾਪ ਤੋਂ ਵਰਸਾ ਪਾਉਣ ਦਾ ਪੁਰਸ਼ਾਰਥ ਕਰ ਸਕਦੇ ਹਨ, ਇਸ ਵਿੱਚ ਕੋਈ ਤਕਲੀਫ਼ ਨਹੀਂ
ਹੈ। ਕੰਮਕਾਜ਼ ਕਰਦੇ ਸ਼ਿਵਬਾਬਾ ਦੀ ਯਾਦ ਵਿੱਚ ਰਹਿਣਾ ਹੈ। ਨਾਲੇਜ਼ ਤਾਂ ਬੜੀ ਸਹਿਜ ਹੈ। ਗਾਉਂਦੇ ਵੀ
ਹਨ - ਹੇ ਪਤਿਤ - ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ। ਪਾਵਨ ਦੁਨੀਆਂ ਵਿੱਚ ਤਾਂ ਰਾਜਧਾਨੀ ਹੈ ਤਾਂ
ਬਾਪ ਉਸ ਰਾਜਧਾਨੀ ਦੇ ਵੀ ਲਾਇਕ ਬਣਾਉਂਦੇ ਹਨ।
ਇਸ ਗਿਆਨ ਦੀ ਮੁੱਖ ਦੋ
ਸਬਜੈਕਟ ਹਨ - ਅਲਫ਼ ਅਤੇ ਬੇ। ਸਵਦਰ੍ਸ਼ਨ ਚੱਕਰਧਾਰੀ ਬਣੋ ਅਤੇ ਬਾਪ ਨੂੰ ਯਾਦ ਕਰੋ ਤਾਂ ਤੁਸੀਂ
ਏਵਰਹੇਲਦੀ ਅਤੇ ਵੇਲਦੀ ਬਣੋਗੇ। ਬਾਪ ਕਹਿੰਦੇ ਹਨ ਮੈਨੂੰ ਉੱਥੇ ਯਾਦ ਕਰੋ। ਘਰ ਨੂੰ ਵੀ ਯਾਦ ਕਰੋ,
ਮੈਨੂੰ ਯਾਦ ਕਰਨ ਨਾਲ ਤੁਸੀਂ ਘਰ ਚਲੇ ਜਾਵੋਗੇ। ਸਵਦਰ੍ਸ਼ਨ ਚੱਕਰਧਾਰੀ ਬਣਨ ਨਾਲ ਤੁਸੀਂ ਚੱਕਰਵਰਤੀ
ਰਾਜਾ ਬਣੋਗੇ। ਇਹ ਬੁੱਧੀ ਵਿੱਚ ਚੰਗੀ ਤਰ੍ਹਾਂ ਰਹਿਣਾ ਚਾਹੀਦਾ। ਇਸ ਵਕ਼ਤ ਤਾਂ ਸਭ ਤਮੋਪ੍ਰਧਾਨ ਹਨ।
ਸੁੱਖਧਾਮ ਵਿੱਚ ਸੁੱਖ, ਸ਼ਾਂਤੀ, ਸੰਪਤੀ ਸਭ ਮਿਲਦਾ ਹੈ। ਉੱਥੇ ਇੱਕ ਧਰਮ ਹੁੰਦਾ ਹੈ। ਹੁਣ ਤਾਂ ਵੇਖੋ
ਘਰ - ਘਰ ਵਿੱਚ ਅਸ਼ਾਂਤੀ ਹੈ। ਸਟੂਡੈਂਟ ਲੋਕੀ ਵੇਖੋ ਕਿੰਨਾ ਹੰਗਾਮਾ ਕਰਦੇ ਹਨ। ਆਪਣਾ ਨਿਉ ਬਲੱਡ
ਵਿਖਾਉਂਦੇ ਹਨ। ਇਹ ਹੈ ਤਮੋਪ੍ਰਧਾਨ ਦੁਨੀਆਂ, ਸਤਿਯੁਗ ਹੈ ਨਵੀਂ ਦੁਨੀਆਂ। ਬਾਪ ਸੰਗਮ ਤੇ ਆਇਆ ਹੋਇਆ
ਹੈ। ਮਹਾਂਭਾਰਤ ਲੜ੍ਹਾਈ ਵੀ ਸੰਗਮ ਦੀ ਹੀ ਹੈ। ਹੁਣ ਇਹ ਦੁਨੀਆਂ ਬਦਲਣੀ ਹੈ। ਬਾਪ ਵੀ ਕਹਿੰਦੇ ਹਨ
ਮੈਂ ਨਵੀਂ ਦੁਨੀਆਂ ਦੀ ਸਥਾਪਨਾ ਕਰਨ ਸੰਗਮ ਤੇ ਆਉਂਦਾ ਹਾਂ, ਇਸਨੂੰ ਹੀ ਪੁਰਸ਼ੋਤਮ ਸੰਗਮਯੁਗ ਕਹਿੰਦੇ
ਹਨ। ਪੁਰਸ਼ੋਤਮ ਮਹੀਨਾ, ਪੁਰਸ਼ੋਤਮ ਸੰਵਤ ਵੀ ਮਨਾਉਂਦੇ ਹਨ। ਪਰ ਇਹ ਪੁਰਸ਼ੋਤਮ ਸੰਗਮ ਦਾ ਕਿਸੇ ਨੂੰ ਪਤਾ
ਨਹੀਂ ਹੈ। ਸੰਗਮ ਤੇ ਹੀ ਬਾਪ ਆਕੇ ਤੁਹਾਨੂੰ ਹੀਰੇ ਜਿਹਾ ਬਣਾਉਂਦੇ ਹਨ। ਫੇਰ ਇੰਨਾ ਵਿੱਚ ਵੀ
ਨੰਬਰਵਾਰ ਤਾਂ ਹੁੰਦੇ ਹੀ ਹਨ। ਹੀਰੇ ਜਿਹੇ ਰਾਜਾ ਬਣ ਜਾਂਦੇ ਹਨ, ਬਾਕੀ ਸੋਨੇ ਜਿਹੀ ਪ੍ਰਜਾ ਬਣ
ਜਾਂਦੀ ਹੈ। ਬੱਚੇ ਨੇ ਜਨਮ ਲਿਆ ਅਤੇ ਵਰਸੇ ਦਾ ਹੱਕਦਾਰ ਬਣਿਆ। ਹੁਣ ਤੁਸੀਂ ਪਾਵਨ ਦੁਨੀਆਂ ਦੇ
ਹੱਕਦਾਰ ਬਣ ਜਾਂਦੇ ਹੋ। ਫ਼ੇਰ ਉਸ ਵਿੱਚ ਉੱਚ ਪਦ ਪਾਉਣ ਦੇ ਲਈ ਪੁਰਸ਼ਾਰਥ ਕਰਨਾ ਹੈ। ਇਸ ਵਕ਼ਤ ਦਾ
ਤੁਹਾਡਾ ਪੁਰਸ਼ਾਰਥ ਕਲਪ - ਕਲਪ ਦਾ ਪੁਰਸ਼ਾਰਥ ਹੋਵੇਗਾ। ਸਮਝਿਆ ਜਾਂਦਾ ਹੈ ਇਹ ਕਲਪ - ਕਲਪ ਇਵੇਂ ਹੀ
ਪੁਰਸ਼ਾਰਥ ਕਰਣਗੇ। ਇਨ੍ਹਾਂ ਤੋਂ ਜ਼ਿਆਦਾ ਪੁਰਸ਼ਾਰਥ ਹੋਵੇਗਾ ਹੀ ਨਹੀਂ। ਜਨਮ - ਜਨਮਾਂਤ੍ਰ , ਕਲਪ -
ਕਲਪਾਂਤ੍ਰ ਇਹ ਪ੍ਰਜਾ ਵਿੱਚ ਹੀ ਆਉਣਗੇ। ਇਹ ਸਾਹੂਕਾਰ ਪ੍ਰਜਾ ਵਿੱਚ ਦਾਸ - ਦਾਸੀਆਂ ਬਣਨਗੇ।
ਨੰਬਰਵਾਰ ਤਾਂ ਹੁੰਦੇ ਹੈ ਨਾ। ਪੜ੍ਹਾਈ ਦੇ ਆਧਾਰ ਨਾਲ ਸਭ ਮਾਲੂਮ ਪੈ ਜਾਂਦਾ ਹੈ। ਬਾਬਾ ਝੱਟ ਦੱਸ
ਸਕਦੇ ਹਨ ਇਸ ਹਾਲਤ ਵਿੱਚ ਤੁਹਾਡਾ ਕਲ ਸ਼ਰੀਰ ਛੁੱਟ ਜਾਵੇ ਤਾਂ ਕੀ ਬਣੋਗੇ? ਦਿਨ - ਪ੍ਰਤੀਦਿਨ ਟਾਈਮ
ਥੋੜ੍ਹਾ ਹੁੰਦਾ ਜਾਂਦਾ ਹੈ। ਜੇਕਰ ਕੋਈ ਸ਼ਰੀਰ ਛੱਡੇਗਾ ਫ਼ੇਰ ਤਾਂ ਪੜ੍ਹ ਨਹੀਂ ਸੱਕਣਗੇ, ਹਾਂ ਥੋੜ੍ਹਾ
ਸਿਰਫ਼ ਬੁੱਧੀ ਵਿੱਚ ਆਵੇਗਾ। ਸ਼ਿਵਬਾਬਾ ਨੂੰ ਯਾਦ ਕਰਣਗੇ। ਜਿਵੇਂ ਛੋਟੇ ਬੱਚੇ ਨੂੰ ਵੀ ਤੁਸੀਂ ਯਾਦ
ਕਰਾਉਂਦੇ ਹੋ ਤਾਂ ਸ਼ਿਵਬਾਬਾ - ਸ਼ਿਵਬਾਬਾ ਕਹਿੰਦਾ ਰਹਿੰਦਾ ਹੈ। ਤਾਂ ਉਨ੍ਹਾਂ ਨੂੰ ਵੀ ਕੁਝ ਮਿਲ ਸਕਦਾ
ਹੈ। ਛੋਟਾ ਬੱਚਾ ਤਾਂ ਮਹਾਤਮਾ ਮਿਸਲ ਹੈ, ਵਿਕਾਰਾਂ ਦਾ ਪਤਾ ਨਹੀਂ। ਜਿਨਾਂ ਵੱਡਾ ਹੁੰਦਾ ਜਾਵੇਗਾ,
ਵਿਕਾਰਾਂ ਦਾ ਅਸਰ ਹੁੰਦਾ ਜਾਵੇਗਾ, ਕਰੋਧ ਹੋਵੇਗਾ, ਮੋਹ ਹੋਵੇਗਾ… । ਹੁਣ ਤੁਹਾਨੂੰ ਤਾਂ ਸਮਝਾਇਆ
ਜਾਂਦਾ ਹੈ ਇਸ ਦੁਨੀਆਂ ਵਿੱਚ ਇੰਨਾ ਅੱਖਾਂ ਨਾਲ ਜੋ ਕੁਝ ਵੇਖਦੇ ਹੋ ਉਸ ਤੋਂ ਮਮਤਵ ਮਿਟਾ ਦੇਣਾ ਹੈ।
ਆਤਮਾ ਜਾਣਦੀ ਹੈ ਇਹ ਤਾਂ ਸਭ ਕਬਰਦਾਖ਼ਿਲ ਹੋਣੇ ਹਨ। ਤਮੋਪ੍ਰਧਾਨ ਚੀਜਾਂ ਹਨ। ਮਨੁੱਖ ਮਰਦੇ ਹਨ ਤਾਂ
ਪੁਰਾਣੀ ਚੀਜ਼ਾਂ ਕਰਨੀਘੋਰ ਨੂੰ ਦੇ ਦਿੰਦੇ ਹਨ। ਬਾਪ ਤਾਂ ਫੇਰ ਬੇਹੱਦ ਦਾ ਕਰਨੀਘੋਰ ਹੈ, ਧੋਬੀ ਵੀ
ਹੈ। ਤੁਹਾਡੇ ਤੋਂ ਲੈਂਦੇ ਕੀ ਹਨ ਅਤੇ ਦਿੰਦੇ ਕੀ ਹਨ? ਤੁਸੀਂ ਜੋ ਕੁਝ ਥੋੜ੍ਹਾ ਧਨ ਵੀ ਦਿੰਦੇ ਹੋ
ਉਹ ਤਾਂ ਖ਼ਤਮ ਹੋਣਾ ਹੀ ਹੈ। ਫ਼ੇਰ ਵੀ ਬਾਪ ਕਹਿੰਦੇ ਹਨ ਇਹ ਧਨ ਰੱਖੋ ਆਪਣੇ ਕੋਲ। ਸਿਰਫ਼ ਇਨ੍ਹਾਂ ਤੋਂ
ਮਮਤਵ ਮਿਟਾ ਦੋ। ਹਿਸਾਬ - ਕਿਤਾਬ ਬਾਪ ਨੂੰ ਦਿੰਦੇ ਰਹੋ। ਫ਼ੇਰ ਡਾਇਰੈਕਸ਼ਨ ਮਿਲਦੇ ਰਹਿਣਗੇ। ਤੁਹਾਡਾ
ਇਹ ਕੱਖਪਨ ਜੋ ਹੈ, ਯੂਨੀਵਰਸਿਟੀ ਵਿੱਚ ਅਤੇ ਹਾਸਪਿਟਲ ਵਿੱਚ ਹੇਲਥ ਅਤੇ ਵੇਲਥ ਦੇ ਲਈ ਲਗਾ ਦਿੰਦੇ
ਹਨ। ਹਾਸਪਿਟਲ ਹੁੰਦੀ ਹੈ ਬਿਮਾਰ ਦੇ ਲਈ ਯੂਨੀਵਰਸਿਟੀ ਹੁੰਦੀ ਹੈ ਪੜ੍ਹਾਉਣ ਦੇ ਲਈ। ਇਹ ਤਾਂ ਕਾਲੇਜ਼
ਅਤੇ ਹਾਸਪੀਟਲ ਦੋਨੋ ਇਕੱਠੀ ਹੈ। ਇਨ੍ਹਾਂ ਦੇ ਲਈ ਤਾਂ ਸਿਰਫ਼ ਤਿੰਨ ਪੈਰ ਧਰਤੀ ਦੇ ਚਾਹੀਦੇ। ਬਸ
ਜਿਨ੍ਹਾਂ ਦੇ ਕੋਲ ਹੋਰ ਕੁਝ ਨਹੀਂ ਹੈ ਉਹ ਸਿਰਫ਼ 3 ਪੈਰ ਜ਼ਮੀਨ ਦੇ ਦਵੇ। ਉਸ ਵਿੱਚ ਕਲਾਸ ਲੱਗਾ ਦਵੋ।
3 ਪੈਰ ਧਰਤੀ ਦੇ, ਉਹ ਤਾਂ ਸਿਰਫ਼ ਬੈਠਣ ਦੀ ਥਾਂ ਹੋਈ ਨਾ। ਆਸਨ 3 ਪੈਰ ਦਾ ਹੀ ਹੁੰਦਾ ਹੈ। 3 ਪੈਰ
ਧਰਤੀ ਤੇ ਕੋਈ ਵੀ ਆਵੇਗਾ, ਚੰਗੀ ਤਰ੍ਹਾਂ ਸਮਝਕੇ ਜਾਵੇਗਾ। ਕੋਈ ਆਇਆ, ਆਸਨ ਤੇ ਬਿਠਾਇਆ ਅਤੇ ਬਾਪ
ਦਾ ਪਰਿਚੈ ਦਿੱਤਾ। ਬੈਜਜ਼ ਵੀ ਬਹੁਤ ਬਣਵਾ ਰਹੇ ਹਨ ਸਰਵਿਸ ਦੇ ਲਈ, ਇਹ ਹੈ ਬਹੁਤ ਸਿਮਪਲ। ਚਿੱਤਰ ਵੀ
ਚੰਗੇ ਹਨ, ਲਿਖਤ ਵੀ ਪੂਰੀ ਹੈ। ਇਨ੍ਹਾਂ ਨਾਲ ਤੁਹਾਡੀ ਬਹੁਤ ਸਰਵਿਸ ਹੋਵੇਗੀ। ਦਿਨ - ਪ੍ਰਤੀਦਿਨ
ਜਿੰਨੀ ਆਫ਼ਤਾਂ ਆਉਂਦੀਆਂ ਰਹਿਣਗੀਆਂ ਤਾਂ ਮਨੁੱਖਾਂ ਨੂੰ ਵੀ ਵੈਰਾਗ ਆਵੇਗਾ ਅਤੇ ਬਾਪ ਨੂੰ ਯਾਦ ਕਰਨ
ਲੱਗ ਪੈਣਗੇ - ਅਸੀਂ ਆਤਮਾ ਅਵਿਨਾਸ਼ੀ ਹਾਂ, ਆਪਣੇ ਅਵਿਨਾਸ਼ੀ ਬਾਪ ਨੂੰ ਯਾਦ ਕਰੋ। ਬਾਪ ਖ਼ੁਦ ਕਹਿੰਦੇ
ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਉਤਰ ਜਾਣ। ਆਪਣੇ ਨੂੰ ਆਤਮਾ ਸਮਝ ਬਾਪ
ਨਾਲ ਪੂਰਾ ਲਵ ਰੱਖਣਾ ਹੈ। ਦੇਹ - ਅਭਿਮਾਨ ਵਿੱਚ ਨਾ ਆਓ। ਹਾਂ, ਬਾਹਰ ਦਾ ਪਿਆਰ ਭਾਵੇਂ ਬੱਚਿਆਂ ਆਦਿ
ਨਾਲ ਰੱਖੋ। ਪਰ ਆਤਮਾ ਦਾ ਸੱਚਾ ਪਿਆਰ ਰੂਹਾਨੀ ਬਾਪ ਨਾਲ ਹੋਵੇ। ਉਨ੍ਹਾਂ ਦੀ ਯਾਦ ਨਾਲ ਹੀ ਵਿਕਰਮ
ਵਿਨਾਸ਼ ਹੋਣਗੇ। ਮਿੱਤਰ - ਸੰਬੰਧੀਆਂ, ਬੱਚਿਆਂ ਆਦਿ ਨੂੰ ਵੇਖਦੇ ਹੋਏ ਵੀ ਬੁੱਧੀ ਬਾਪ ਦੀ ਯਾਦ ਵਿੱਚ
ਲਟਕੀ ਰਹੇ। ਤੁਸੀਂ ਬੱਚੇ ਜਿਵੇਂ ਯਾਦ ਦੀ ਫਾਂਸੀ ਤੇ ਲਟਕੇ ਹੋਏ ਹੋ। ਆਤਮਾ ਨੂੰ ਆਪਣੇ ਬਾਪ
ਪ੍ਰਮਾਤਮਾ ਨੂੰ ਯਾਦ ਕਰਨਾ ਹੈ। ਬੁੱਧੀ ਉਪਰ ਲਟਕੀ ਰਹੇ। ਬਾਪ ਦਾ ਘਰ ਵੀ ਉਪਰ ਹੈ ਨਾ। ਮੂਲਵਤਨ,
ਸੂਖਸ਼ਮਵਤਨ ਅਤੇ ਇਹ ਹੈ ਸਥੂਲਵਤਨ। ਹੁਣ ਫ਼ੇਰ ਵਾਪਿਸ ਜਾਣਾ ਹੈ।
ਹੁਣ ਤੁਹਾਡੀ ਮੁਸਾਫ਼ਿਰੀ
ਪੂਰੀ ਹੋਈ ਹੈ। ਤੁਸੀਂ ਹੁਣ ਮੁਸਾਫ਼ਿਰੀ ਤੋਂ ਮੁੜ ਰਹੇ ਹੋ। ਤਾਂ ਆਪਣਾ ਘਰ ਕਿੰਨਾ ਪਿਆਰਾ ਲੱਗਦਾ
ਹੈ। ਉਹ ਹੈ ਬੇਹੱਦ ਦਾ ਘਰ। ਵਾਪਿਸ ਆਪਣੇ ਘਰ ਜਾਣਾ ਹੈ। ਮਨੁੱਖ ਭਗਤੀ ਕਰਦੇ ਹਨ - ਘਰ ਜਾਣ ਦੇ ਲਈ,
ਪਰ ਗਿਆਨ ਪੂਰਾ ਨਹੀਂ ਹੈ ਤਾਂ ਘਰ ਜਾ ਨਹੀਂ ਸਕਦੇ। ਭਗਵਾਨ ਕੋਲ ਜਾਣ ਦੇ ਲਈ ਜਾਂ ਨਿਰਵਾਣਧਾਮ ਵਿੱਚ
ਜਾਣ ਦੇ ਲਈ ਕਿੰਨੀ ਤੀਰਥ ਯਾਤਰਾਵਾਂ ਆਦਿ ਕਰਦੇ ਹਨ, ਮਿਹਨਤ ਕਰਦੇ ਹਨ। ਸੰਨਿਆਸੀ ਲੋਕੀ ਸਿਰਫ਼ ਸ਼ਾਂਤੀ
ਦਾ ਰਸਤਾ ਹੀ ਦੱਸਦੇ ਹਨ। ਸੁੱਖਧਾਮ ਨੂੰ ਤਾਂ ਜਾਣਦੇ ਹੀ ਨਹੀਂ। ਸੁੱਖਧਾਮ ਦਾ ਰਸਤਾ ਸਿਰਫ਼ ਬਾਪ ਹੀ
ਦੱਸਦੇ ਹਨ। ਪਹਿਲੇ ਜ਼ਰੂਰ ਨਿਰਵਾਣਧਾਮ, ਵਾਨਪ੍ਰਸਥ ਵਿੱਚ ਜਾਣਾ ਹੈ ਜਿਸਨੂੰ ਬ੍ਰਹਿਮੰਡ ਵੀ ਕਹਿੰਦੇ
ਹਨ। ਉਹ ਫ਼ੇਰ ਬ੍ਰਹਮ ਨੂੰ ਈਸ਼ਵਰ ਸਮਝ ਬੈਠੇ ਹਨ। ਅਸੀਂ ਆਤਮਾ ਬਿੰਦੀ ਹਾਂ। ਸਾਡਾ ਰਹਿਣ ਦਾ ਸਥਾਨ ਹੈ
ਬ੍ਰਹਿਮੰਡ। ਤੁਹਾਡੀ ਵੀ ਪੂਜਾ ਤਾਂ ਹੁੰਦੀ ਹੈ ਨਾ। ਹੁਣ ਬਿੰਦੀ ਦੀ ਪੂਜਾ ਕੀ ਕਰਨਣਗੇ। ਜਦੋ ਪੂਜਾ
ਕਰਦੇ ਹਨ ਤਾਂ ਸਾਲਿਗ੍ਰਾਮ ਬਣਾਏ ਇੱਕ - ਇੱਕ ਆਤਮਾ ਨੂੰ ਪੂਜਦੇ ਹਨ। ਬਿੰਦੀ ਦੀ ਪੂਜਾ ਕਿਵੇਂ ਹੋਵੇ
- ਇਸਲਈ ਵੱਡੇ - ਵੱਡੇ ਬਣਾਉਂਦੇ ਹਨ। ਬਾਪ ਨੂੰ ਵੀ ਆਪਣਾ ਸ਼ਰੀਰ ਤਾਂ ਹੈ ਨਹੀਂ। ਇਹ ਗੱਲਾਂ ਹੁਣ
ਤੁਸੀਂ ਜਾਣਦੇ ਹੋ। ਚਿੱਤਰਾਂ ਵਿੱਚ ਵੀ ਤੁਹਾਨੂੰ ਵੱਡਾ ਰੂਪ ਵਿਖਾਉਣਾ ਪਵੇ। ਬਿੰਦੀ ਤੋਂ ਕਿਵੇਂ
ਸਮਝਣਗੇ? ਇਵੇਂ ਬਣਨਾ ਚਾਹੀਦਾ ਸਟਾਰ। ਇਵੇਂ ਬਹੁਤ ਤਿਲਕ ਵੀ ਮਾਤਾਵਾਂ ਲਗਾਉਂਦੀਆਂ ਹਨ, ਤਿਆਰ ਮਿਲਦੇ
ਹਨ ਚਿੱਟੇ। ਆਤਮਾ ਵੀ ਚਿੱਟੀ ਹੁੰਦੀ ਹੈ ਨਾ, ਸਟਾਰ ਮਿਸਲ। ਇਹ ਵੀ ਇੱਕ ਨਿਸ਼ਾਨੀ ਹੈ। ਭ੍ਰਿਕੁਟੀ ਦੇ
ਵਿੱਚ ਆਤਮਾ ਰਹਿੰਦੀ ਹੈ। ਬਾਕੀ ਅਰ੍ਥ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈ। ਇਹ ਬਾਪ ਸਮਝਾਉਂਦੇ ਹਨ
ਇੰਨੀ ਛੋਟੀ ਆਤਮਾ ਵਿੱਚ ਕਿੰਨਾ ਗਿਆਨ ਹੈ। ਇੰਨੇ ਬੰਬ ਆਦਿ ਬਣਾਉਂਦੇ ਰਹਿੰਦੇ ਹਨ। ਵੰਡਰ ਹੈ, ਆਤਮਾ
ਵਿੱਚ ਇੰਨਾ ਪਾਰ੍ਟ ਭਰਿਆ ਹੋਇਆ ਹੈ। ਇਹ ਬੜੀ ਗੁਹੇ ਗੱਲਾਂ ਹਨ। ਇੰਨੀ ਛੋਟੀ ਆਤਮਾ ਸ਼ਰੀਰ ਨਾਲ ਕਿੰਨਾ
ਕੰਮ ਕਰਦੀ ਹੈ। ਆਤਮਾ ਅਵਿਨਾਸ਼ੀ ਹੈ, ਉਸ ਦਾ ਪਾਰ੍ਟ ਕਦੀ ਵਿਨਾਸ਼ ਨਹੀਂ ਹੁੰਦਾ ਹੈ, ਨਾ ਐਕਟ ਬਦਲਦੀ
ਹੈ। ਹੁਣ ਬਹੁਤ ਵੱਡਾ ਝਾੜ ਹੈ। ਸਤਿਯੁਗ ਵਿੱਚ ਕਿੰਨਾ ਛੋਟਾ ਝਾੜ ਹੁੰਦਾ ਹੈ। ਪੁਰਾਣਾ ਤਾਂ ਹੁੰਦਾ
ਨਹੀਂ। ਮਿੱਠੇ ਛੋਟੇ ਝਾੜ ਦਾ ਕਲਮ ਹੁਣ ਲੱਗ ਰਿਹਾ ਹੈ। ਤੁਸੀਂ ਪਤਿਤ ਬਣੇ ਸੀ ਹੁਣ ਫ਼ੇਰ ਪਾਵਨ ਬਣ
ਰਹੇ ਹੋ। ਛੋਟੀ ਜਿਹੀ ਆਤਮਾ ਵਿੱਚ ਕਿੰਨਾ ਪਾਰ੍ਟ ਹੈ। ਕੁਦਰਤ ਇਹ ਹੈ, ਅਵਿਨਾਸ਼ੀ ਪਾਰ੍ਟ ਚੱਲਦਾ
ਰਹਿੰਦਾ ਹੈ। ਇਹ ਕਦੀ ਬੰਦ ਨਹੀਂ ਹੁੰਦਾ, ਅਵਿਨਾਸ਼ੀ ਚੀਜ਼ ਹੈ, ਉਸ ਵਿੱਚ ਅਵਿਨਾਸ਼ੀ ਪਾਰ੍ਟ ਭਰਿਆ
ਹੋਇਆ ਹੈ। ਇਹ ਵੰਡਰ ਹੈ ਨਾ। ਬਾਪ ਸਮਝਾਉਂਦੇ ਹਨ - ਬੱਚੇ ਦੇਹੀ - ਅਭਿਮਾਨੀ ਬਣਨਾ ਹੈ। ਆਪਣੇ ਨੂੰ
ਆਤਮਾ ਸਮਝ ਬਾਪ ਨੂੰ ਯਾਦ ਕਰੋ, ਇਸ ਵਿੱਚ ਹੈ ਮਿਹਨਤ, ਜ਼ਿਆਦਾ ਪਾਰ੍ਟ ਤੁਹਾਡਾ ਹੈ। ਬਾਬਾ ਦਾ ਇੰਨਾ
ਪਾਰ੍ਟ ਨਹੀਂ, ਜਿਨਾਂ ਤੁਹਾਡਾ।
ਬਾਪ ਕਹਿੰਦੇ ਹਨ ਤੁਸੀਂ
ਸ੍ਵਰਗ ਵਿੱਚ ਸੁੱਖੀ ਬਣ ਜਾਂਦੇ ਹੋ ਤਾਂ ਮੈਂ ਵਿਸ਼ਰਾਮ ਵਿੱਚ ਬੈਠ ਜਾਂਦਾ ਹਾਂ। ਸਾਡਾ ਕੋਈ ਪਾਰ੍ਟ
ਨਹੀਂ। ਇਸ ਵਕ਼ਤ ਇੰਨੀ ਸਰਵਿਸ ਕਰਦਾ ਹਾਂ ਨਾ। ਇਹ ਨਾਲੇਜ਼ ਇੰਨੀ ਵੰਡਰਫੁੱਲ ਹੈ, ਤੁਹਾਡੇ ਸਿਵਾਏ ਜ਼ਰਾ
ਵੀ ਕੋਈ ਨਹੀਂ ਜਾਣਦੇ ਹਨ। ਬਾਪ ਦੀ ਯਾਦ ਵਿੱਚ ਰਹਿਣ ਬਗ਼ੈਰ ਧਾਰਨਾ ਵੀ ਨਹੀਂ ਹੋਵੇਗੀ। ਖਾਣ - ਪਾਣ
ਆਦਿ ਦਾ ਵੀ ਫ਼ਰਕ ਪੈਣ ਨਾਲ ਧਾਰਨਾ ਵਿੱਚ ਫ਼ਰਕ ਪੈਂਦਾ ਹੈ, ਇਸ ਵਿੱਚ ਪਿਓਰਟੀ ਬੜੀ ਚੰਗੀ ਚਾਹੀਦੀ।
ਬਾਪ ਨੂੰ ਯਾਦ ਕਰਨਾ ਬਹੁਤ ਸਹਿਜ ਹੈ। ਬਾਪ ਨੂੰ ਯਾਦ ਕਰਨਾ ਹੈ ਅਤੇ ਵਰਸਾ ਪਾਉਣਾ ਹੈ ਇਸਲਈ ਬਾਬਾ
ਨੇ ਕਿਹਾ ਸੀ ਤੁਸੀਂ ਆਪਣੇ ਕੋਲ ਵੀ ਚਿੱਤਰ ਰੱਖ ਦੇਵੋ। ਯੋਗ ਦਾ ਅਤੇ ਵਰਸੇ ਦਾ ਚਿੱਤਰ ਬਣਾਓ ਤਾਂ
ਨਸ਼ਾ ਰਹੇਗਾ। ਅਸੀਂ ਬ੍ਰਾਹਮਣ ਸੋ ਦੇਵਤਾ ਬਣ ਰਹੇ ਹਾਂ। ਫ਼ੇਰ ਅਸੀਂ ਦੇਵਤਾ ਸੋ ਖ਼ਤ੍ਰੀ ਬਣਾਂਗੇ।
ਬ੍ਰਾਹਮਣ ਹਨ ਪੁਰਸ਼ੋਤਮ ਸੰਗਮਯੁਗੀ। ਤੁਸੀਂ ਪੁਰਸ਼ੋਤਮ ਬਣਦੇ ਹੋ ਨਾ। ਮਨੁੱਖਾਂ ਨੂੰ ਇਹ ਗੱਲਾਂ ਬੁੱਧੀ
ਵਿੱਚ ਬਿਠਾਉਣ ਦੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਦਿਨ - ਪ੍ਰਤੀਦਿਨ ਜਿਨਾਂ ਨਾਲੇਜ਼ ਨੂੰ ਸਮਝਦੇ
ਜਾਂਦੇ ਹਨ ਤਾਂ ਖੁਸ਼ੀ ਵੀ ਵਧੇਗੀ।
ਤੁਸੀਂ ਬੱਚੇ ਜਾਣਦੇ ਹੋ
ਬਾਬਾ ਸਾਡਾ ਬਹੁਤ ਕਲਿਆਣ ਕਰਦੇ ਹਨ। ਕਲਪ - ਕਲਪ ਸਾਡੀ ਚੜ੍ਹਦੀ ਕਲਾ ਹੁੰਦੀ ਹੈ। ਇੱਥੇ ਰਹਿੰਦੇ
ਸ਼ਰੀਰ ਨਿਰਵਾਹ ਅਰ੍ਥ ਵੀ ਸਭ - ਕੁਝ ਕਰਨਾ ਪੈਂਦਾ ਹੈ। ਬੁੱਧੀ ਵਿੱਚ ਰਹੇ ਅਸੀਂ ਸ਼ਿਵਬਾਬਾ ਦੇ ਭੰਡਾਰੇ
ਤੋਂ ਖਾਂਦੇ ਹਾਂ, ਸ਼ਿਵਬਾਬਾ ਨੂੰ ਯਾਦ ਕਰਦੇ ਰਹਿਣਗੇ ਤਾਂ ਕਾਲ ਕੰਟਕ ਸਭ ਦੂਰ ਹੋ ਜਾਣਗੇ। ਫੇਰ ਇਹ
ਪੁਰਾਣਾ ਸ਼ਰੀਰ ਛੱਡ ਚਲੇ ਜਾਣਗੇ। ਬੱਚੇ ਸਮਝਦੇ ਹਨ - ਬਾਬਾ ਕੁਝ ਵੀ ਲੈਂਦੇ ਨਹੀਂ ਹਨ। ਉਹ ਤਾਂ ਦਾਤਾ
ਹੈ। ਬਾਪ ਕਹਿੰਦੇ ਹਨ ਸਾਡੀ ਸ਼੍ਰੀਮਤ ਤੇ ਚੱਲੋ। ਤੁਹਾਨੂੰ ਪੈਸੇ ਦਾ ਦਾਨ ਕਿਸਨੂੰ ਕਰਨਾ ਹੈ, ਇਸ
ਗੱਲ ਤੇ ਪੂਰਾ ਧਿਆਨ ਦੇਣਾ ਹੈ। ਜੇਕਰ ਕਿਸੇ ਨੂੰ ਪੈਸਾ ਦਿੱਤਾ ਅਤੇ ਉਹਨੇ ਜਾਕੇ ਸ਼ਰਾਬ ਆਦਿ ਪੀਤੀ,
ਬੁਰੇ ਕੰਮ ਕੀਤੇ ਤਾਂ ਉਸਦਾ ਪਾਪ ਤੁਹਾਡੇ ਉਪਰ ਆ ਜਾਵੇਗਾ। ਪਾਪ ਆਤਮਾਵਾਂ ਨਾਲ ਲੈਣ - ਦੇਣ ਕਰਦੇ
ਪਾਪ ਆਤਮਾ ਬਣ ਜਾਂਦੇ ਹਨ। ਕਿੰਨਾ ਫ਼ਰਕ ਹੈ। ਪਾਪ ਆਤਮਾ, ਪਾਪ ਆਤਮਾ ਨਾਲ ਹੀ ਲੈਣ - ਦੇਣ ਕਰ ਪਾਪ
ਆਤਮਾ ਬਣ ਜਾਂਦੇ ਹਨ। ਇੱਥੇ ਤਾਂ ਤੁਹਾਨੂੰ ਪੁੰਨ ਆਤਮਾ ਬਣਨਾ ਹੈ ਇਸਲਈ ਪਾਪ ਆਤਮਾਵਾਂ ਨਾਲ ਲੈਣ -
ਦੇਣ ਨਹੀਂ ਕਰਨੀ ਹੈ। ਬਾਪ ਕਹਿੰਦੇ ਹਨ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ, ਕਿਸੇ ਵਿੱਚ ਮੋਹ ਨਹੀਂ
ਰੱਖਣਾ ਹੈ। ਬਾਪ ਵੀ ਸੈਕ੍ਰੀਨ ਬਣਕੇ ਆਉਂਦੇ ਹਨ। ਪੁਰਾਣਾ ਕੱਖਪਨ ਲੈਂਦੇ ਹਨ, ਦਿੰਦੇ ਵੇਖੋ ਕਿੰਨਾ
ਵਿਆਜ਼ ਹੈ। ਬੜਾ ਭਾਰੀ ਵਿਆਜ਼ ਮਿਲਦਾ ਹੈ। ਕਿੰਨਾ ਭੋਲਾ ਹੈ, ਦੋ ਮੁੱਠੀ ਦੇ ਬਦਲੇ ਮਹਿਲ ਦੇ ਦਿੰਦੇ
ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ lਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਹੁਣ
ਮੁਸਾਫ਼ਿਰੀ ਪੂਰੀ ਹੋਈ, ਵਾਪਿਸ ਘਰ ਜਾਣਾ ਹੈ ਇਸਲਈ ਇਸ ਪੁਰਾਣੀ ਦੁਨੀਆਂ ਤੋਂ ਬੇਹੱਦ ਦਾ ਵੈਰਾਗ ਰੱਖ
ਬੁੱਧੀਯੋਗ ਬਾਪ ਦੀ ਯਾਦ ਵਿੱਚ ਉਪਰ ਲਟਕਾਉਣ ਹੈ।
2. ਸੰਗਮਯੁਗ ਤੇ ਬਾਪ ਨੇ
ਜੋ ਯੱਗ ਰਚਿਆ ਹੈ, ਇਸ ਯੱਗ ਦੀ ਸੰਭਾਲ ਕਰਨ ਦੇ ਲਈ ਸੱਚਾ - ਸੱਚਾ ਪਵਿੱਤਰ ਬ੍ਰਾਹਮਣ ਬਣਨਾ ਹੈ।
ਕੰਮ ਕਾਜ ਕਰਦੇ ਬਾਪ ਦੀ ਯਾਦ ਵਿੱਚ ਰਹਿਣਾ ਹੈ।
ਵਰਦਾਨ:-
ਆਦਿ ਰਤਨ ਦੀ ਸਮ੍ਰਿਤੀ ਨਾਲ ਆਪਣੇ ਜੀਵਨ ਦਾ ਮੂਲ੍ਯ ਜਾਨਣ ਵਾਲੇ ਸਦਾ ਸਮਰਥ ਭਵ।
ਜਿਵੇਂ ਬ੍ਰਹਮਾ ਆਦਿ ਦੇਵ
ਹੈ, ਇਵੇਂ ਬ੍ਰਹਮਾਕੁਮਾਰ, ਕੁਮਾਰੀਆਂ ਵੀ ਆਦਿ ਰਤਨ ਹਨ। ਆਦਿ ਦੇਵ ਦੇ ਬੱਚੇ ਮਾਸਟਰ ਆਦਿ ਦੇਵ ਹਨ।
ਆਦਿ ਰਤਨ ਸਮਝਣ ਨਾਲ ਹੀ ਆਪਣੇ ਜੀਵਨ ਦੇ ਮੂਲ੍ਯ ਨੂੰ ਜਾਣ ਸਕਣਗੇ ਕਿਉਂਕਿ ਆਦਿ ਰਤਨ ਮਤਲਬ ਪ੍ਰਭੂ
ਦੇ ਰਤਨ, ਈਸ਼ਵਰੀ ਰਤਨ - ਤਾਂ ਕਿੰਨੀ ਵੈਲਿਊ ਹੋ ਗਈ ਇਸਲਈ ਸਦਾ ਆਪਣੇ ਨੂੰ ਆਦਿ ਦੇਵ ਦੇ ਬੱਚੇ
ਮਾਸਟਰ ਆਦਿ ਦੇਵ, ਆਦਿ ਰਤਨ ਸਮਝਕੇ ਹਰ ਕੰਮ ਕਰੋ ਤਾਂ ਸਮਰਥ ਭਵ ਦਾ ਵਰਦਾਨ ਮਿਲ ਜਾਏਗਾ। ਕੁਝ ਵੀ
ਵਿਅਰਥ ਜਾ ਨਹੀਂ ਸਕਦਾ।
ਸਲੋਗਨ:-
ਗਿਆਨੀ ਤੂੰ ਆਤਮਾ
ਉਹ ਹਨ ਜੋ ਧੋਖਾ ਖਾਣ ਤੋਂ ਪਹਿਲੇ ਪਰਖਕੇ ਖੁਦ ਨੂੰ ਬਚਾ ਲੈਣ।
ਆਪਣੀ ਸ਼ਕਤੀਸ਼ਾਲੀ ਮਨਸਾ
ਦ੍ਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ।
ਹਾਲੇ ਸੇਵਾ ਵਿੱਚ ਸਾਕਸ਼
ਦੇ , ਬੁਧੀਆਂ ਨੂੰ ਪਰਿਵਰਤਨ ਕਰਨ ਦੀ ਸੇਵਾ ਏਡ ਕਰੋ। ਫਿਰ ਦੇਖੋ ਸਫ਼ਲਤਾ ਤੁਹਾਡੇ ਸਾਹਮਣੇ ਖੁਦ
ਝੁਕੇਗੀ। ਸੇਵਾ ਵਿੱਚ ਜੋ ਵਿਗਣ ਆਉਂਦੇ ਹਨ, ਉਹਨਾਂ ਵਿਗਣਾ ਦੇ ਪਰਦੇ ਦੇ ਅੰਦਰ ਕਲਿਆਣ ਦਾ ਦ੍ਰਿਸ਼
ਛਿਪਿਆ ਹੋਇਆ ਹੈ। ਸਿਰਫ਼ ਮਨਸਾ -ਵਾਚਾ ਦੀ ਸ਼ਕਤੀ ਨਾਲ ਵਿਗਣ ਦਾ ਪਰਦਾ ਹਟਾ ਦਵੋ ਤਾਂ ਅੰਦਰ ਕਲਿਆਣ
ਦਾ ਦ੍ਰਿਸ਼ ਦਿਖਾਈ ਦਵੇਗਾ।