11.02.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਨੂੰ
ਭਗਵਾਨ ਪੜ੍ਹਾਉਂਦੇ ਹਨ, ਤੁਹਾਡੇ ਕੋਲ ਹਨ ਗਿਆਨ ਰਤਨ, ਇਨ੍ਹਾਂ ਰਤਨਾਂ ਦਾ ਧੰਧਾ
ਪ੍ਰਸ਼ਨ:-
ਮਨੁੱਖ ਡਰਾਮਾ
ਦੀ ਕਿਹੜੀ ਵੰਡਰਫੁੱਲ ਨੂੰਧ ਨੂੰ ਭਗਵਾਨ ਦੀ ਲੀਲਾ ਸਮਝ ਉਸਦੀ ਵਡਿਆਈ ਕਰਦੇ ਹਨ?
ਉੱਤਰ:-
ਜੋ ਜਿਸ ਵਿੱਚ
ਭਾਵਨਾ ਰੱਖਦੇ, ਉਨ੍ਹਾਂ ਨੂੰ ਉਸਦਾ ਸ਼ਾਖਸ਼ਤਕਾਰ ਹੋ ਜਾਂਦਾ ਹੈ ਤਾਂ ਇਹ ਭਗਵਾਨ ਨੇ ਸ਼ਾਖਸ਼ਤਕਾਰ ਕਰਾਇਆ
ਪਰ ਹੁੰਦਾ ਤਾਂ ਸਭ ਡਰਾਮਾ ਅਨੁਸਾਰ ਹੈ। ਇੱਕ ਪਾਸੇ ਭਗਵਾਨ ਦੀ ਵਡਿਆਈ ਕਰਦੇ, ਦੂਜੇ ਪਾਸੇ
ਸ੍ਰਵਵਿਆਪੀ ਕਹਿ ਗਲਾਨੀ ਕਰ ਦਿੰਦੇ ਹਨ।
ਓਮ ਸ਼ਾਂਤੀ
ਭਗਵਾਨੁਵਾਚ - ਬੱਚਿਆਂ ਨੂੰ ਇਹ ਤਾਂ ਸਮਝਾਇਆ ਹੋਇਆ ਹੈ ਕਿ ਮਨੁੱਖ ਨੂੰ ਜਾਂ ਦੇਵਤਾ ਨੂੰ ਭਗਵਾਨ ਨਹੀਂ
ਕਿਹਾ ਜਾਂਦਾ। ਗਾਉਂਦੇ ਵੀ ਹਨ ਬ੍ਰਹਮਾ ਦੇਵਤਾਏ ਨਮਾ, ਵਿਸ਼ਨੂੰ ਦੇਵਤਾਏ ਨਮਾ, ਸ਼ੰਕਰ ਦੇਵਤਾਏ ਨਮਾ
ਫ਼ੇਰ ਕਿਹਾ ਜਾਂਦਾ ਹੈ ਸ਼ਿਵ ਪ੍ਰਮਾਤਮਾਏ ਨਮਾ। ਇਹ ਵੀ ਤੁਸੀਂ ਜਾਣਦੇ ਹੋ ਸ਼ਿਵ ਨੂੰ ਆਪਣਾ ਸ਼ਰੀਰ ਨਹੀਂ
ਹੈ। ਮੂਲਵਤਨ ਵਿੱਚ ਸ਼ਿਵਬਾਬਾ ਅਤੇ ਸਾਲੀਗ੍ਰਾਮ ਰਹਿੰਦੇ ਹਨ। ਬੱਚੇ ਜਾਣਦੇ ਹਨ ਕਿ ਹੁਣ ਅਸੀਂ ਆਤਮਾਵਾਂ
ਨੂੰ ਬਾਪ ਪੜ੍ਹਾ ਰਹੇ ਹਨ ਅਤੇ ਜੋ ਵੀ ਸਤਿਸੰਗ ਹਨ ਅਸਲ ਵਿੱਚ ਉਹ ਕੋਈ ਸੱਤ ਦਾ ਸੰਗ ਹੈ ਨਹੀਂ। ਬਾਪ
ਕਹਿੰਦੇ ਹਨ ਉਹ ਤਾਂ ਮਾਇਆ ਦਾ ਸੰਗ ਹੈ। ਉੱਥੇ ਇਵੇਂ ਕੋਈ ਨਹੀਂ ਸਮਝਣਗੇ ਕਿ ਸਾਨੂੰ ਭਗਵਾਨ
ਪੜ੍ਹਾਉਂਦੇ ਹਨ। ਗੀਤਾ ਵੀ ਸੁਣਨਗੇ ਤਾਂ ਕ੍ਰਿਸ਼ਨ ਭਗਵਾਨੁਵਾਚ ਸਮਝਣਗੇ। ਦਿਨ - ਪ੍ਰਤੀਦਿਨ ਗੀਤਾ ਦਾ
ਅਭਿਆਸ ਘੱਟ ਹੁੰਦਾ ਜਾਂਦਾ ਹੈ ਕਿਉਂਕਿ ਆਪਣੇ ਧਰਮ ਨੂੰ ਹੀ ਨਹੀਂ ਜਾਣਦੇ। ਸ਼੍ਰੀਕ੍ਰਿਸ਼ਨ ਦੇ ਨਾਲ
ਤਾਂ ਸਭ ਦਾ ਪਿਆਰ ਹੈ, ਸ਼੍ਰੀ ਕ੍ਰਿਸ਼ਨ ਨੂੰ ਹੀ ਝੁਲਾਉਂਦੇ ਹਨ। ਹੁਣ ਤੁਸੀਂ ਸਮਝਦੇ ਹੋ ਅਸੀਂ
ਝੁਲਾਈਏ ਕਿਸਨੂੰ? ਬੱਚਿਆਂ ਨੂੰ ਝੁਲਾਇਆ ਜਾਂਦਾ ਹੈ, ਬਾਪ ਨੂੰ ਤਾਂ ਝੁਲਾ ਨਾ ਸਕਣ। ਤੁਸੀਂ ਸ਼ਿਵਬਾਬਾ
ਨੂੰ ਝੁਲਾਓਗੇ? ਉਹ ਬਾਲਕ ਤਾਂ ਬਣਦੇ ਨਹੀਂ, ਪੁਨਰਜਨਮ ਵਿੱਚ ਆਉਂਦੇ ਨਹੀਂ। ਉਹ ਤਾਂ ਬਿੰਦੂ ਹੈ,
ਉਨ੍ਹਾਂ ਨੂੰ ਕੀ ਝੁਲਾਓਗੇ।ਸ਼੍ ਰੀ ਕ੍ਰਿਸ਼ਨ ਦਾ ਬਹੁਤਿਆਂ ਨੂੰ ਸ਼ਾਖਸ਼ਤਕਾਰ ਹੁੰਦਾ ਹੈ। ਸ਼੍ਰੀਕ੍ਰਿਸ਼ਨ
ਦੇ ਮੁੱਖ ਵਿੱਚ ਤਾਂ ਸਾਰੀ ਵਿਸ਼ਵ ਹੈ ਕਿਉਂਕਿ ਵਿਸ਼ਵ ਦਾ ਮਾਲਿਕ ਬਣਦੇ ਹਨ। ਤਾਂ ਵਿਸ਼ਵ ਰੂਪੀ ਮੱਖਣ
ਹੈ। ਉਹ ਜੋ ਆਪਸ ਵਿੱਚ ਲੜ੍ਹਦੇ ਹਨ ਉਹ ਵੀ ਸ੍ਰਿਸ਼ਟੀ ਰੂਪੀ ਮੱਖਣ ਦੇ ਲਈ ਲੜ੍ਹਦੇ ਹਨ। ਸਮਝਦੇ ਹਨ
ਅਸੀਂ ਜਿੱਤ ਪਾ ਲਈਏ। ਕ੍ਰਿਸ਼ਨ ਦੇ ਮੁੱਖ ਵਿੱਚ ਮੱਖਣ ਦਾ ਗੋਲਾ ਵਿਖਾਉਂਦੇ ਹਨ, ਇਹ ਵੀ ਅਨੇਕ
ਪ੍ਰਕਾਰ ਦੇ ਸ਼ਾਖਸ਼ਤਕਾਰ ਹੁੰਦੇ ਹਨ। ਪਰ ਅਰ੍ਥ ਕੁਝ ਵੀ ਨਹੀਂ ਸਮਝਦੇ ਹਨ। ਇੱਥੇ ਤੁਹਾਨੂੰ ਸ਼ਾਖਸ਼ਤਕਾਰ
ਦਾ ਅਰ੍ਥ ਸਮਝਾਇਆ ਜਾਂਦਾ ਹੈ। ਮਨੁੱਖ ਸਮਝਦੇ ਹਨ ਸਾਨੂੰ ਭਗਵਾਨ ਸ਼ਾਖਸ਼ਤਕਾਰ ਕਰਾਉਂਦੇ ਹਨ। ਇਹ ਵੀ
ਬਾਪ ਸਮਝਾਉਂਦੇ ਹਨ - ਜਿਸਨੂੰ ਯਾਦ ਕਰਦੇ ਹਨ, ਸਮਝੋ ਕੋਈ ਸ਼੍ਰੀ ਕ੍ਰਿਸ਼ਨ ਦੀ ਨੌਧਾ ਭਗਤੀ ਕਰਦੇ ਹਨ
ਤਾਂ ਅਲਪਕਾਲ ਦੇ ਲਈ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਇਵੇਂ
ਨਹੀਂ ਕਹਾਂਗੇ ਕਿ ਭਗਵਾਨ ਨੇ ਸ਼ਾਖਸ਼ਤਕਾਰ ਕਰਾਇਆ। ਜੋ ਜਿਸ ਭਾਵਨਾ ਨਾਲ ਜਿਸਦੀ ਪੂਜਾ ਕਰਦੇ ਹਨ ਉਨ੍ਹਾਂ
ਨੂੰ ਉਹ ਸ਼ਾਖਸ਼ਤਕਾਰ ਹੁੰਦਾ ਹੈ। ਇਹ ਡਰਾਮਾ ਵਿੱਚ ਨੂੰਧ ਹੈ। ਇਹ ਤਾਂ ਭਗਵਾਨ ਦੀ ਵਡਿਆਈ ਕੀਤੀ ਹੈ
ਕਿ ਉਹ ਸ਼ਾਖਸ਼ਤਕਾਰ ਕਰਾਉਂਦੇ ਹਨ। ਇੱਕ ਪਾਸੇ ਇੰਨੀ ਵਡਿਆਈ ਵੀ ਕਰਦੇ, ਦੂਜੇ ਪਾਸੇ ਫ਼ੇਰ ਕਹਿ ਦਿੰਦੇ
ਪੱਥਰ ਠੀਕਰ ਵਿੱਚ ਭਗਵਾਨ ਹੈ। ਕਿੰਨੀ ਅੰਧਸ਼ਰਧਾ ਦੀ ਭਗਤੀ ਕਰਦੇ ਹਨ। ਸਮਝਦੇ ਹਨ - ਬਸ ਸ਼੍ਰੀ
ਕ੍ਰਿਸ਼ਨ ਦਾ ਸ਼ਾਖਸ਼ਤਕਾਰ ਹੋਇਆ, ਸ਼੍ਰੀਕ੍ਰਿਸ਼ਨਪੂਰੀ ਵਿੱਚ ਅਸੀਂ ਜ਼ਰੂਰ ਜਾਵਾਂਗੇ। ਪਰ ਸ਼੍ਰੀਕ੍ਰਿਸ਼ਨਪੂਰੀ
ਆਏ ਕਿਥੋਂ ਦੀ? ਇਹ ਸਭ ਰਾਜ਼ ਬਾਪ ਤੁਸੀਂ ਬੱਚਿਆਂ ਨੂੰ ਹੁਣ ਸਮਝਾਉਂਦੇ ਹਨ। ਸ਼੍ਰੀਕ੍ਰਿਸ਼ਨਪੁਰੀ ਦੀ
ਸਥਾਪਨਾ ਹੋ ਰਹੀ ਹੈ। ਇਹ ਹੈ ਕੰਸਪੂਰੀ। ਕੰਸ, ਅਕਾਸੁਰ, ਬਕਾਸੁਰ, ਕੁੰਭਕਰਣ, ਰਾਵਣ ਇਹ ਸਭ ਅਸੁਰਾਂ
ਦੇ ਨਾਮ ਹਨ। ਸ਼ਾਸਤ੍ਰਾਂ ਵਿੱਚ ਕੀ - ਕੀ ਬੈਠ ਲਿਖਿਆ ਹੈ।
ਇਹ ਵੀ ਸਮਝਾਉਣਾ ਹੈ ਕਿ
ਗੁਰੂ ਦੋ ਪ੍ਰਕਾਰ ਦੇ ਹਨ। ਇੱਕ ਹਨ ਭਗਤੀ ਮਾਰਗ ਦੇ ਗੁਰੂ, ਉਹ ਭਗਤੀ ਹੀ ਸਿਖਾਉਂਦੇ ਹਨ। ਇਹ ਬਾਪ
ਤਾਂ ਗਿਆਨ ਦਾ ਸਾਗਰ, ਇਨ੍ਹਾਂ ਨੂੰ ਸਤਿਗੁਰੂ ਕਿਹਾ ਜਾਂਦਾ ਹੈ। ਇਹ ਕਦੀ ਭਗਤੀ ਨਹੀਂ ਸਿਖਾਉਂਦੇ,
ਗਿਆਨ ਹੀ ਸਿਖਾਉਂਦੇ ਹਨ। ਮਨੁੱਖ ਤਾਂ ਭਗਤੀ ਵਿੱਚ ਕਿੰਨਾ ਖੁਸ਼ ਹੁੰਦੇ ਹਨ, ਝਾਂਝ ਵਜਾਉਂਦੇ ਹਨ,
ਬਨਾਰਸ ਵਿੱਚ ਤੁਸੀਂ ਵੇਖੋਗੇ ਸਭ ਦੇਵਤਾਵਾਂ ਦੇ ਮੰਦਿਰ ਬਣਾ ਦਿੱਤੇ ਹਨ। ਇਹ ਸਭ ਹੈ ਭਗਤੀ ਮਾਰਗ ਦੀ
ਦੁਕਾਨਦਾਰੀ, ਭਗਤੀ ਦਾ ਧੰਧਾ। ਤੁਸੀਂ ਬੱਚਿਆਂ ਦਾ ਧੰਧਾ ਹੈ ਗਿਆਨ ਰਤਨਾਂ ਦਾ, ਇਨ੍ਹਾਂ ਨੂੰ ਵੀ
ਵਪਾਰ ਕਿਹਾ ਜਾਂਦਾ ਹੈ। ਬਾਪ ਵੀ ਰਤਨਾਂ ਦਾ ਵਪਾਰੀ ਹੈ। ਤੁਸੀਂ ਸਮਝਦੇ ਹੋ ਇਹ ਰਤਨ ਕਿਹੜੇ ਹਨ!
ਇਨ੍ਹਾਂ ਗੱਲਾਂ ਨੂੰ ਸਮਝਣਗੇ ਉਹ ਹੀ ਜਿਨ੍ਹਾਂ ਨੇ ਕਲਪ ਪਹਿਲੇ ਸਮਝਿਆ ਹੈ, ਦੂਜੇ ਸਮਝਣਗੇ ਹੀ ਨਹੀਂ।
ਜੋ ਵੀ ਵੱਡੇ - ਵੱਡੇ ਹਨ ਉਹ ਪਿਛਾੜੀ ਵਿੱਚ ਆਕੇ ਸਮਝਣਗੇ। ਕਨਵਰਟ ਵੀ ਹੋਏ ਹਨ ਨਾ। ਇੱਕ ਰਾਜਾ ਜਨਕ
ਦੀ ਕਥਾ ਸੁਣਾਉਂਦੇ ਹਨ। ਜਨਮ ਫ਼ੇਰ ਅਨੂਜਨਕ ਬਣਿਆ। ਜਿਵੇਂ ਕਿਸੇ ਦਾ ਨਾਮ ਸ਼੍ਰੀ ਕ੍ਰਿਸ਼ਨ ਹੈ ਤਾਂ
ਕਹਿਣਗੇ ਤੁਸੀਂ ਅਨੂ ਦੈਵੀ ਸ਼੍ਰੀ ਕ੍ਰਿਸ਼ਨ ਬਣੋਗੇ। ਕਿੱਥੇ ਉਹ ਸ੍ਰਵਗੁਣ ਸੰਪੰਨ ਸ਼੍ਰੀਕ੍ਰਿਸ਼ਨ, ਕਿੱਥੇ
ਇਹ! ਕਿਸੇ ਦਾ ਲਕਸ਼ਮੀ ਨਾਮ ਹੈ ਅਤੇ ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਅੱਗੇ ਜਾਕੇ ਮਹਿਮਾ ਗਾਉਂਦੀ ਹੈ।
ਇਹ ਥੋੜ੍ਹੇਹੀ ਸਮਝਦੀ ਕਿ ਇਨ੍ਹਾਂ ਵਿੱਚ ਅਤੇ ਸਾਡੇ ਵਿੱਚ ਫ਼ਰਕ ਕਿਉਂ ਹੋਇਆ ਹੈ? ਹੁਣ ਤੁਸੀਂ ਬੱਚਿਆਂ
ਨੂੰ ਨਾਲੇਜ਼ ਮਿਲੀ ਹੈ, ਇਹ ਸ੍ਰਿਸ਼ਟੀ ਚੱਕਰ ਕਿਵੇਂ ਫ਼ਿਰਦਾ ਹੈ? ਤੁਸੀਂ ਹੀ 84 ਜਨਮ ਲਵੋਗੇ। ਇਹ
ਚੱਕਰ ਅਨੇਕ ਵਾਰ ਫ਼ਿਰਦਾ ਆਇਆ ਹੈ। ਕਦੀ ਬੰਦ ਨਹੀਂ ਹੋ ਸਕਦਾ। ਤੁਸੀਂ ਇਸ ਨਾਟਕ ਦੇ ਅੰਦਰ ਐਕਟਰਸ
ਹੋ। ਮਨੁੱਖ ਇਨ੍ਹਾਂ ਜ਼ਰੂਰ ਸਮਝਦੇ ਹਨ ਕਿ ਅਸੀਂ ਇਸ ਨਾਟਕ ਵਿੱਚ ਪਾਰ੍ਟ ਵਜਾਉਣ ਆਏ ਹਾਂ। ਬਾਕੀ
ਡਰਾਮਾ ਦੇ ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ।
ਤੁਸੀਂ ਬੱਚੇ ਜਾਣਦੇ ਹੋ
ਅਸੀਂ ਆਤਮਾਵਾਂ ਦੇ ਰਹਿਣ ਦਾ ਸਥਾਨ ਪਰੇ ਤੇ ਪਰੇ ਹੈ। ਉੱਥੇ ਸੂਰਜ - ਚੰਦਰਮਾ ਦੀ ਵੀ ਰੋਸ਼ਨੀ ਨਹੀਂ
ਹੈ। ਇਹ ਸਭ ਸਮਝਣ ਵਾਲੇ ਬੱਚੇ ਵੀ ਅਕਸਰ ਕਰਕੇ ਸਾਧਾਰਨ ਗ਼ਰੀਬ ਹੀ ਬਣਦੇ ਹਨ ਕਿਉਂਕਿ ਭਾਰਤ ਹੀ ਸਭਤੋਂ
ਸਾਹੂਕਾਰ ਸੀ, ਹੁਣ ਭਾਰਤ ਹੀ ਸਭਤੋਂ ਗ਼ਰੀਬ ਬਣਿਆ ਹੈ। ਸਾਰਾ ਖੇਡ ਭਾਰਤ ਤੇ ਹੈ। ਭਾਰਤ ਜਿਹਾ ਪਾਵਨ
ਖੰਡ ਹੋਰ ਕੋਈ ਹੁੰਦਾ ਨਹੀਂ। ਪਾਵਨ ਦੁਨੀਆਂ ਵਿੱਚ ਪਾਵਨ ਖੰਡ ਹੁੰਦਾ ਹੈ, ਹੋਰ ਕੋਈ ਖੰਡ ਉੱਥੇ
ਹੁੰਦਾ ਹੀ ਨਹੀਂ। ਬਾਬਾ ਨੇ ਸਮਝਾਇਆ ਹੈ ਇਹ ਸਾਰੀ ਦੁਨੀਆਂ ਇੱਕ ਬੇਹੱਦ ਦਾ ਆਇਲੈਂਡ ਹੈ। ਜਿਵੇਂ
ਲੰਕਾ ਟਾਪੂ ਹੈ। ਵਿਖਾਉਂਦੇ ਹਨ ਰਾਵਣ ਲੰਕਾ ਵਿੱਚ ਰਹਿੰਦਾ ਸੀ। ਹੁਣ ਤੁਸੀਂ ਸਮਝਦੇ ਹੋ ਰਾਵਣ ਦਾ
ਰਾਜ ਤਾਂ ਸਾਰੀ ਬੇਹੱਦ ਦੀ ਲੰਕਾ ਤੇ ਹੈ। ਇਹ ਸਾਰੀ ਸ੍ਰਿਸ਼ਟੀ ਸਮੁੰਦਰ ਤੇ ਖੜੀ ਹੈ। ਇਹ ਟਾਪੂ ਹੈ।
ਇਸ ਤੇ ਰਾਵਣ ਦਾ ਰਾਜ ਹੈ। ਇਹ ਸਭ ਸੀਤਾਵਾਂ ਰਾਵਣ ਦੀ ਜੇਲ੍ਹ ਵਿੱਚ ਹਨ। ਉਨ੍ਹਾਂ ਨੇ ਤਾਂ ਹੱਦ ਦੀਆਂ
ਕਥਾਵਾਂ ਬਣਾ ਦਿੱਤੀਆਂ ਹਨ। ਹੈ ਇਹ ਸਾਰੀ ਬੇਹੱਦ ਦੀ ਗੱਲ। ਬੇਹੱਦ ਦਾ ਨਾਟਕ ਹੈ, ਉਸ ਵਿੱਚ ਹੀ ਫ਼ੇਰ
ਛੋਟੇ - ਛੋਟੇ ਨਾਟਕ ਬੈਠ ਬਣਾਏ ਹਨ। ਇਹ ਬਾਇਸਕੋਪ ਆਦਿ ਵੀ ਹੁਣ ਬਣੇ ਹਨ, ਤਾਂ ਬਾਪ ਨੂੰ ਵੀ
ਸਮਝਾਉਣ ਵਿੱਚ ਸਹਿਜ ਹੁੰਦਾ ਹੈ। ਬੇਹੱਦ ਦਾ ਸਾਰਾ ਡਰਾਮਾ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ।
ਮੂਲਵਤਨ, ਸੂਖਸ਼ਮਵਤਨ ਹੋਰ ਕਿਸੇ ਦੀ ਬੁੱਧੀ ਵਿੱਚ ਹੋ ਨਾ ਸਕੇ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ
ਮੂਲਵਤਨ ਦੀ ਰਹਿਵਾਸੀ ਹਾਂ। ਦੇਵਤੇ ਹਨ ਸੂਖਸ਼ਮਵਤਨ ਵਾਸੀ, ਉਨ੍ਹਾਂ ਨੂੰ ਫਰਿਸ਼ਤਾ ਵੀ ਕਹਿੰਦੇ ਹਨ।
ਉੱਥੇ ਹੱਡੀ ਮਾਸ ਦਾ ਪਿੰਜਰਾ ਹੁੰਦਾ ਨਹੀਂ। ਇਹ ਸੂਖਸ਼ਮਵਤਨ ਦਾ ਪਾਰ੍ਟ ਵੀ ਥੋੜ੍ਹੇ ਵਕ਼ਤ ਦੇ ਲਈ
ਹੈ। ਹੁਣ ਤੁਸੀਂ ਆਉਂਦੇ - ਜਾਂਦੇ ਹੋ ਫ਼ੇਰ ਕਦੀ ਨਹੀਂ ਜਾਵੋਗੇ। ਤੁਸੀਂ ਆਤਮਾਵਾਂ ਜਦੋ ਮੂਲਵਤਨ ਤੋਂ
ਆਉਂਦੀਆਂ ਹੋ ਤਾਂ ਵਾਇਆ ਸੂਖਸ਼ਮਵਤਨ ਨਹੀਂ ਆਉਂਦੀਆਂ ਹੋ, ਸਿੱਧੀਆਂ ਆਉਂਦੀਆਂ ਹੋ। ਹੁਣ ਵਾਇਆ
ਸੂਖਸ਼ਮਵਤਨ ਜਾਂਦੀਆਂ ਹੋ। ਹੁਣ ਸੂਖਸ਼ਮਵਤਨ ਦਾ ਪਾਰ੍ਟ ਹੈ। ਇਹ ਸਭ ਰਾਜ਼ ਬੱਚਿਆਂ ਨੂੰ ਸਮਝਾਉਂਦੇ ਹਨ।
ਬਾਪ ਜਾਣਦੇ ਹਨ ਕਿ ਅਸੀਂ ਆਤਮਾਵਾਂ ਨੂੰ ਸਮਝਾ ਰਹੇ ਹਾਂ। ਸਾਧੂ - ਸੰਤ ਆਦਿ ਕੋਈ ਵੀ ਇਨ੍ਹਾਂ ਗੱਲਾਂ
ਨੂੰ ਨਹੀਂ ਜਾਣਦੇ ਹਨ। ਉਹ ਕਦੀ ਅਜਿਹੀਆਂ ਗੱਲਾਂ ਕਰ ਨਾ ਸੱਕਣ। ਬਾਪ ਹੀ ਬੱਚਿਆਂ ਨਾਲ ਗੱਲ ਕਰਦੇ
ਹਨ। ਆਰਗਨਜ਼ ਬਗ਼ੈਰ ਤਾਂ ਗੱਲ ਕਰ ਨਾ ਸੱਕਣ। ਕਹਿੰਦੇ ਹਨ ਮੈਂ ਇਸ ਸ਼ਰੀਰ ਦਾ ਅਧਾਰ ਲੈ ਤੁਸੀਂ ਬੱਚਿਆਂ
ਨੂੰ ਪੜ੍ਹਾਉਂਦਾ ਹਾਂ। ਤੁਸੀਂ ਆਤਮਾਵਾਂ ਦੀ ਦ੍ਰਿਸ਼ਟੀ ਵੀ ਬਾਪ ਵਲ ਚਲੀ ਜਾਂਦੀ ਹੈ। ਇਹ ਹੈ ਸਭ
ਨਵੀਂਆਂ ਗੱਲਾਂ। ਨਿਰਾਕਾਰ ਬਾਪ, ਉਨ੍ਹਾਂ ਦਾ ਨਾਮ ਹੈ ਸ਼ਿਵਬਾਬਾ। ਤੁਸੀਂ ਆਤਮਾਵਾਂ ਦਾ ਨਾਮ ਤਾਂ
ਆਤਮਾ ਹੀ ਹੈ। ਤੁਹਾਡੇ ਸ਼ਰੀਰ ਦੇ ਨਾਮ ਬਦਲਦੇ ਹਨ। ਮਨੁੱਖ ਕਹਿੰਦੇ ਹਨ ਪ੍ਰਮਾਤਮਾ ਨਾਮ - ਰੂਪ ਤੋਂ
ਨਿਆਰਾ ਹੈ, ਪਰ ਨਾਮ ਤਾਂ ਸ਼ਿਵ ਕਹਿੰਦੇ ਹਨ ਨਾ। ਸ਼ਿਵ ਦੀ ਪੂਜਾ ਵੀ ਕਰਦੇ ਹਨ। ਸਮਝਦੇ ਇੱਕ ਹਨ, ਕਰਦੇ
ਦੂਜਾ ਹਨ। ਹੁਣ ਤੁਸੀਂ ਬਾਪ ਦੇ ਨਾਮ ਰੂਪ ਦੇਸ਼ ਕਾਲ ਨੂੰ ਵੀ ਸਮਝ ਗਏ ਹੋ। ਤੁਸੀਂ ਜਾਣਦੇ ਹੋ ਕੋਈ
ਵੀ ਚੀਜ਼ ਨਾਮ - ਰੂਪ ਤੋਂ ਬਗ਼ੈਰ ਨਹੀਂ ਹੋ ਸਕਦੀ ਹੈ। ਇਹ ਵੀ ਬੜੀ ਸੂਖਸ਼ਮ ਸਮਝਣ ਦੀ ਗੱਲ ਹੈ। ਬਾਪ
ਸਮਝਾਉਂਦੇ ਹਨ - ਗਾਇਨ ਵੀ ਹੈ ਸੈਕਿੰਡ ਵਿੱਚ ਜੀਵਨਮੁਕਤੀ ਮਤਲਬ ਮਨੁੱਖ ਨਰ ਤੋਂ ਨਾਰਾਇਣ ਬਣ ਸਕਦੇ
ਹਨ। ਜਦਕਿ ਬਾਪ ਹੇਵਿਨਲੀ ਗੌਡ ਫ਼ਾਦਰ ਹੈ, ਅਸੀਂ ਉਨ੍ਹਾਂ ਦੇ ਬੱਚੇ ਬਣੇ ਹਾਂ ਤਾਂ ਵੀ ਸਵਰਗ ਦੇ
ਮਾਲਿਕ ਠਹਿਰੇ। ਪਰ ਇਹ ਵੀ ਸਮਝਦੇ ਨਹੀਂ ਹਨ। ਬਾਪ ਕਹਿੰਦੇ ਹਨ - ਬੱਚੇ, ਤੁਹਾਡੀ ਏਮ ਆਬਜੈਕਟ ਹੀ
ਇਹ ਹੈ, ਨਰ ਤੋਂ ਨਾਰਾਇਣ ਬਣਨਾ। ਰਾਜਯੋਗ ਹੈ ਨਾ। ਬਹੁਤਿਆਂ ਨੂੰ ਚਤੁਰਭੁਜ ਦਾ ਸ਼ਾਖਸ਼ਤਕਾਰ ਹੁੰਦਾ
ਹੈ, ਇਸ ਨਾਲ ਸਿੱਧ ਹੈ ਵਿਸ਼ਨੂੰਪੂਰੀ ਦੇ ਅਸੀਂ ਮਾਲਿਕ ਬਣਨ ਵਾਲੇ ਹਾਂ। ਤੁਹਾਨੂੰ ਮਾਲੂਮ ਹੈ -
ਸਵਰਗ ਵਿੱਚ ਵੀ ਲਕਸ਼ਮੀ - ਨਾਰਾਇਣ ਦੇ ਤਖ਼ਤ ਦੇ ਪਿਛਾੜੀ ਵਿਸ਼ਨੂੰ ਦਾ ਚਿੱਤਰ ਰੱਖਦੇ ਹਨ ਮਤਲਬ
ਵਿਸ਼ਨੂੰਪੂਰੀ ਵਿੱਚ ਇਨ੍ਹਾਂ ਦਾ ਰਾਜ ਹੈ। ਇਹ ਲਕਸ਼ਮੀ - ਨਾਰਾਇਣ ਵਿਸ਼ਨੂੰਪੂਰੀ ਦੇ ਮਾਲਿਕ ਹਨ। ਉਹ
ਹੈ ਕ੍ਰਿਸ਼ਨਪੂਰੀ, ਇਹ ਹੈ ਕੰਸਪੂਰੀ। ਡਰਾਮਾਨੁਸਾਰ ਇਹ ਵੀ ਨਾਮ ਰੱਖੇ ਹੋਏ ਹਨ। ਬਾਪ ਸਮਝਾਉਂਦੇ ਹਨ
ਮੇਰਾ ਰੂਪ ਬਹੁਤ ਸੂਖਸ਼ਮ ਹੈ। ਕੋਈ ਵੀ ਜਾਣ ਨਹੀਂ ਸਕਦੇ। ਕਹਿੰਦੇ ਹਨ ਕਿ ਆਤਮਾ ਇੱਕ ਸਟਾਰ ਹੈ ਪਰ
ਫ਼ੇਰ ਲਿੰਗ ਬਣਾ ਦਿੰਦੇ। ਨਹੀਂ ਤਾਂ ਪੂਜਾ ਕਿਵੇਂ ਹੋਵੇ। ਰੁਦ੍ਰ ਯੱਗ ਰਚਦੇ ਹਨ ਤਾਂ ਅੰਗੂਠੇ ਮਿਸਲ
ਸਾਲਿਗ੍ਰਾਮ ਬਣਾਉਂਦੇ ਹਨ। ਦੂਜੇ ਪਾਸੇ ਉਨ੍ਹਾਂ ਨੂੰ ਅਜ਼ਬ ਸਿਤਾਰਾ ਕਹਿੰਦੇ ਹਨ। ਆਤਮਾ ਨੂੰ ਵੇਖਣ
ਦੀ ਬਹੁਤ ਕੋਸ਼ਿਸ਼ ਕਰਦੇ ਹਨ ਪਰ ਕੋਈ ਵੀ ਵੇਖ ਨਹੀਂ ਸਕਦੇ। ਰਾਮਕ੍ਰਿਸ਼ਨ, ਵਿਵੇਕਾਨੰਦ ਦਾ ਵੀ
ਵਿਖਾਉਂਦੇ ਹਨ ਨਾ, ਉਹਨੇ ਵੇਖਿਆ ਆਤਮਾ ਉਨ੍ਹਾਂ ਵਿੱਚੋ ਨਿਕਲ ਮੇਰੇ ਵਿੱਚ ਸਮਾ ਗਈ। ਹੁਣ ਉਨ੍ਹਾਂ
ਨੂੰ ਕਿਸਦਾ ਸ਼ਾਖਸ਼ਤਕਾਰ ਹੋਇਆ ਹੋਵੇਗਾ? ਆਤਮਾ ਅਤੇ ਪ੍ਰਮਾਤਮਾ ਦਾ ਰੂਪ ਤਾਂ ਇੱਕ ਹੀ ਹੈ। ਬਿੰਦੀ
ਵੇਖੀ, ਸਮਝਦੇ ਕੁਝ ਨਹੀਂ। ਆਤਮਾ ਦਾ ਸ਼ਾਖਸ਼ਤਕਾਰ ਤਾਂ ਕੋਈ ਚਾਹੁੰਦੇ ਨਹੀਂ। ਚਾਹੁਣਾ ਰੱਖਦੇ ਹਨ ਕਿ
ਪ੍ਰਮਾਤਮਾ ਦਾ ਸ਼ਾਖਸ਼ਤਕਾਰ ਕਰੀਏ। ਉਹ ਬੈਠਾ ਸੀ ਕਿ ਗੁਰੂ ਤੋਂ ਪ੍ਰਮਾਤਮਾ ਦਾ ਸ਼ਾਖਸ਼ਤਕਾਰ ਕਰੀਏ। ਬਸ,
ਕਹਿ ਦਿੱਤਾ ਜੋਤੀ ਸੀ ਉਹ ਮੇਰੇ ਵਿੱਚ ਸਮਾ ਗਈ। ਇਸ ਵਿੱਚ ਹੀ ਉਹ ਬਹੁਤ ਖੁਸ਼ ਹੋ ਗਿਆ। ਸਮਝਿਆ ਇਹ
ਹੀ ਪ੍ਰਮਾਤਮਾ ਦਾ ਰੂਪ ਹੈ। ਗੁਰੂ ਵਿੱਚ ਭਾਵਨਾ ਰਹਿੰਦੀ ਹੈ, ਭਗਵਾਨ ਦੇ ਸ਼ਾਖਸ਼ਤਕਾਰ ਦੀ। ਸਮਝਦੇ
ਕੁਝ ਨਹੀਂ। ਭਲਾ ਭਗਤੀ ਮਾਰਗ ਵਿੱਚ ਸਮਝਾਵੇ ਕੌਣ? ਹੁਣ ਬਾਪ ਬੈਠ ਸਮਝਾਉਂਦੇ ਹਨ - ਜਿਸ - ਜਿਸ ਰੂਪ
ਵਿੱਚ ਜਿਹੋ ਜਿਹੀ ਭਾਵਨਾ ਰੱਖਦੇ ਹਨ, ਜੋ ਸ਼ਕਲ ਵੇਖਦੇ ਹਨ, ਉਹ ਸ਼ਾਖਸ਼ਤਕਾਰ ਹੋ ਜਾਂਦਾ ਹੈ। ਜਿਵੇਂ
ਗਣੇਸ਼ ਦੀ ਬਹੁਤ ਪੂਜਾ ਕਰਦੇ ਹਨ ਤਾਂ ਉਨ੍ਹਾਂ ਦਾ ਚੇਤੰਨ ਰੂਪ ਵਿੱਚ ਸ਼ਾਖਸ਼ਤਕਾਰ ਹੋ ਜਾਂਦਾ ਹੈ। ਨਹੀਂ
ਤਾਂ ਉਨ੍ਹਾਂ ਨੂੰ ਨਿਸ਼ਚੈ ਕਿਵੇਂ ਹੋਵੇ? ਤੇਜੋਮਏ ਰੂਪ ਵੇਖ ਸਮਝਦੇ ਹਨ ਕਿ ਅਸੀਂ ਭਗਵਾਨ ਦਾ
ਸ਼ਾਖਸ਼ਤਕਾਰ ਕੀਤਾ। ਉਸ ਵਿੱਚ ਹੀ ਖੁਸ਼ ਹੋ ਜਾਂਦੇ ਹਨ। ਇਹ ਸਭ ਹੈ ਭਗਤੀ ਮਾਰਗ, ਉਤਰਦੀ ਕਲਾ। ਪਹਿਲਾ
ਜਨਮ ਚੰਗਾ ਹੁੰਦਾ ਹੈ ਫ਼ੇਰ ਘੱਟ ਹੁੰਦੇ - ਹੁੰਦੇ ਅੰਤ ਆ ਜਾਂਦਾ ਹੈ। ਬੱਚੇ ਹੀ ਇਨ੍ਹਾਂ ਗੱਲਾਂ ਨੂੰ
ਸਮਝਦੇ ਹਨ, ਜਿਨ੍ਹਾਂ ਨੂੰ ਕਲਪ ਪਹਿਲੇ ਗਿਆਨ ਸਮਝਾਇਆ ਹੈ ਉਨ੍ਹਾਂ ਨੂੰ ਹੀ ਹੁਣ ਸਮਝਾ ਰਹੇ ਹਨ।
ਕਲਪ ਪਹਿਲੇ ਵਾਲੇ ਹੀ ਆਉਣਗੇ, ਬਾਕੀ ਹੋਰਾਂ ਦਾ ਤਾਂ ਧਰਮ ਹੀ ਵੱਖ ਹੈ। ਬਾਪ ਸਮਝਾਉਂਦੇ ਹਨ ਇੱਕ -
ਇੱਕ ਚਿੱਤਰ ਵਿੱਚ ਭਗਵਾਨੁਵਾਚ ਲਿਖ ਦਵੋ। ਬੜਾ ਯੁਕਤੀ ਨਾਲ ਸਮਝਾਉਣਾ ਹੁੰਦਾ ਹੈ। ਭਗਵਾਨੁਵਾਚ ਹੈ
ਨਾ - ਯਾਦਵ, ਕੌਰਵ ਅਤੇ ਪਾਂਡਵ ਕੀ ਕਰਤ ਭਏ, ਉਸਦਾ ਇਹ ਚਿੱਤਰ ਹੈ। ਪੁੱਛੋ - ਤੁਸੀਂ ਦੱਸੋ ਆਪਣੇ
ਬਾਪ ਨੂੰ ਜਾਣਦੇ ਹੋ? ਨਹੀਂ ਜਾਣਦੇ ਹੋ ਤਾਂ ਗੋਇਆ ਬਾਪ ਨਾਲ ਪ੍ਰੀਤ ਨਹੀਂ ਹੈ ਨਾ, ਤਾਂ ਵਿਪ੍ਰੀਤ
ਬੁੱਧੀ ਠਹਿਰੇ। ਬਾਪ ਨਾਲ ਪ੍ਰੀਤ ਨਹੀਂ ਤਾਂ ਵਿਨਾਸ਼ ਹੋ ਜਾਵੇਗਾ। ਪ੍ਰੀਤ ਬੁੱਧੀ ਵਿਜੰਤੀ, ਸਤਮੇਵ
ਜਯਤੇ - ਇਨ੍ਹਾਂ ਦਾ ਅਰ੍ਥ ਵੀ ਠੀਕ ਹੈ। ਬਾਪ ਦੀ ਯਾਦ ਹੀ ਨਹੀਂ ਤਾਂ ਵਿਜੈ ਪਾ ਨਹੀਂ ਸਕਦੇ।
ਹੁਣ ਤੁਸੀਂ ਸਿੱਧ ਕਰ
ਦੱਸਦੇ ਹੋ - ਗੀਤਾ ਸ਼ਿਵ ਭਗਵਾਨ ਨੇ ਸੁਣਾਈ ਹੈ। ਉਸਨੇ ਹੀ ਰਾਜਯੋਗ ਸਿਖਾਇਆ, ਬ੍ਰਹਮਾ ਦੁਆਰਾ। ਇਹ
ਤਾਂ ਸ਼੍ਰੀਕ੍ਰਿਸ਼ਨ ਭਗਵਾਨ ਦੀ ਗੀਤਾ ਸਮਝਕੇ ਕਸਮ ਚੁੱਕਦੇ ਹਨ। ਉਨ੍ਹਾਂ ਤੋਂ ਪੁੱਛਣਾ ਚਾਹੀਦਾ -ਸ਼੍ਰੀਕ੍ਰਿਸ਼ਨ
ਨੂੰ ਹਾਜ਼ਿਰ - ਨਾਜਿਰ ਜਾਣਨਾ ਚਾਹੀਦਾ ਜਾਂ ਭਗਵਾਨ ਨੂੰ? ਕਹਿੰਦੇ ਹਨ ਈਸ਼ਵਰ ਨੂੰ ਹਾਜ਼ਿਰ - ਨਾਜਿਰ
ਜਾਣ ਸੱਚ ਬੋਲੋ। ਰੌਲਾ ਹੋ ਗਿਆ ਨਾ। ਤਾਂ ਕਸਮ ਵੀ ਝੂਠਾ ਹੋ ਜਾਂਦਾ। ਸਰਵਿਸ ਕਰਨ ਵਾਲੇ ਬੱਚਿਆਂ
ਨੂੰ ਗੁਪਤ ਨਸ਼ਾ ਰਹਿਣਾ ਚਾਹੀਦਾ। ਨਸ਼ੇ ਨਾਲ ਸਮਝਾਵੋਗੇ ਤਾਂ ਸਫਲਤਾ ਹੋਵੇਗੀ। ਤੁਹਾਡੀ ਇਹ ਪੜ੍ਹਾਈ
ਵੀ ਗੁਪਤ ਹੈ, ਪੜ੍ਹਾਉਣ ਵਾਲਾ ਵੀ ਗੁਪਤ ਹੈ। ਤੁਸੀਂ ਜਾਣਦੇ ਹੋ ਅਸੀਂ ਨਵੀਂ ਦੁਨੀਆਂ ਵਿੱਚ ਜਾਕੇ
ਇਹ ਬਣਾਂਗੇ। ਨਵੀਂ ਦੁਨੀਆਂ ਸਥਾਪਨ ਹੁੰਦੀ ਹੈ ਮਹਾਭਾਰਤ ਲੜ੍ਹਾਈ ਦੇ ਬਾਦ। ਬੱਚਿਆਂ ਨੂੰ ਹੁਣ
ਨਾਲੇਜ਼ ਮਿਲੀ ਹੈ। ਉਹ ਵੀ ਨੰਬਰਵਾਰ ਧਾਰਨ ਕਰਦੇ ਹਨ। ਯੋਗ ਵਿੱਚ ਵੀ ਨੰਬਰਵਾਰ ਰਹਿੰਦੇ ਹਨ। ਇਹ ਵੀ
ਜਾਂਚ ਰੱਖਣੀ ਚਾਹੀਦੀ - ਅਸੀਂ ਕਿੰਨਾ ਯਾਦ ਵਿੱਚ ਰਹਿੰਦੇ ਹਾਂ? ਬਾਪ ਕਹਿੰਦੇ ਹਨ ਇਹ ਹੁਣ ਤੁਹਾਡਾ
ਪੁਰਸ਼ਾਰਥ ਭਵਿੱਖ 21ਜਨਮਾਂ ਦੇ ਲਈ ਹੋ ਜਾਵੇਗਾ। ਹੁਣ ਫੇਲ੍ਹ ਹੋਏ ਤਾਂ ਕਲਪ - ਕਲਪਾਂਤ੍ਰ ਫੇਲ੍ਹ
ਹੁੰਦੇ ਰਹਿਣਗੇ, ਉੱਚ ਪਦ ਨਹੀਂ ਪਾ ਸੱਕਣਗੇ। ਪੁਰਸ਼ਾਰਥ ਕਰਨਾ ਚਾਹੀਦਾ ਉੱਚ ਪਦ ਪਾਉਣ ਦਾ। ਇਵੇਂ ਵੀ
ਕਈ ਸੈਂਟਰਸ ਤੇ ਆਉਂਦੇ ਹਨ ਜੋ ਵਿਕਾਰ ਵਿੱਚ ਜਾਂਦੇ ਰਹਿੰਦੇ ਹਨ ਅਤੇ ਫ਼ੇਰ ਸੈਂਟਰਸ ਤੇ ਆਉਂਦੇ
ਰਹਿੰਦੇ ਹਨ। ਸਮਝਦੇ ਹਨ ਈਸ਼ਵਰ ਤਾਂ ਸਭ ਵੇਖਦਾ ਹੈ, ਜਾਣਦਾ ਹੈ। ਹੁਣ ਬਾਪ ਨੂੰ ਕੀ ਪਈ ਹੈ ਜੋ ਇਹ
ਬੈਠ ਵੇਖੇਗਾ। ਤੁਸੀਂ ਝੂਠ ਬੋਲੋਗੇ, ਵਿਕਰਮ ਕਰੋਗੇ ਤਾਂ ਆਪਣਾ ਹੀ ਨੁਕਸਾਨ ਕਰੋਗੇ। ਇਹ ਤਾਂ ਤੁਸੀਂ
ਵੀ ਸਮਝਦੇ ਹੋ, ਕਾਲਾ ਮੂੰਹ ਕਰਦਾ ਹਾਂ ਤਾਂ ਉੱਚ ਪਦ ਪਾ ਨਹੀਂ ਸਕਾਂਗਾ। ਸੋ ਬਾਪ ਨੇ ਜਾਣਿਆ ਤਾਂ
ਵੀ ਗੱਲ ਤਾਂ ਇੱਕ ਹੀ ਹੋਈ। ਉਨ੍ਹਾਂ ਨੂੰ ਕੀ ਲੋੜ ਪਈ ਹੈ। ਆਪਣੀ ਦਿਲ ਖਾਣੀ ਚਾਹੀਦੀ - ਮੈਂ ਇਵੇਂ
ਕਰਮ ਕਰਨ ਨਾਲ ਦੁਰਗਤੀ ਨੂੰ ਪਾਵਾਂਗਾ। ਬਾਬਾ ਕਿਉਂ ਦੱਸੇ? ਹਾਂ, ਡਰਾਮਾ ਵਿੱਚ ਹੈ ਤਾਂ ਦੱਸਦੇ ਵੀ
ਹਨ। ਬਾਬਾ ਤੋਂ ਲੁਕਾਉਣਾ ਗੋਇਆ ਆਪਣੀ ਸਤਿਆਨਾਸ਼ ਕਰਨਾ ਹੈ। ਪਾਵਨ ਬਣਨ ਦੇ ਲਈ ਬਾਪ ਨੂੰ ਯਾਦ ਕਰਨਾ
ਹੈ, ਤੁਹਾਨੂੰ ਇਹ ਫੁਰਨਾ ਰਹਿਣਾ ਚਾਹੀਦਾ ਕਿ ਅਸੀਂ ਚੰਗੀ ਤਰ੍ਹਾਂ ਪੜ੍ਹਕੇ ਉੱਚ ਪਦ ਪਾਈਏ। ਕੋਈ ਮਰੇ
ਜਾਂ ਜਿਵੇ, ਉਨ੍ਹਾਂ ਦਾ ਫੁਰਨਾ ਨਹੀਂ। ਫੁਰਨਾ (ਫ਼ਿਕਰ) ਰੱਖਣਾ ਹੈ ਕਿ ਬਾਪ ਤੋਂ ਵਰਸਾ ਕਿਵੇਂ ਲਈਏ?
ਤਾਂ ਕਿਸੇ ਨੂੰ ਵੀ ਥੋੜ੍ਹੇ ਵਿੱਚ ਸਮਝਾਉਂਣਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਗੁਪਤ ਨਸ਼ੇ
ਵਿੱਚ ਰਹਿਕੇ ਸਰਵਿਸ ਕਰਨੀ ਹੈ। ਇਵੇਂ ਕੋਈ ਕਰਮ ਨਹੀਂ ਕਰਨਾ ਹੈ ਜੋ ਦਿਲ ਖਾਂਦੀ ਰਹੇ। ਆਪਣੀ ਜਾਂਚ
ਕਰਨੀ ਹੈ ਕਿ ਅਸੀਂ ਕਿੰਨਾ ਯਾਦ ਵਿੱਚ ਰਹਿੰਦੇ ਹਾਂ?
2. ਸਦਾ ਇਹ ਹੀ ਫ਼ਿਕਰ ਰਹੇ
ਕਿ ਅਸੀਂ ਚੰਗੀ ਤਰ੍ਹਾਂ ਪੜ੍ਹਕੇ ਉੱਚ ਪਦ ਪਾਈਏ। ਕੋਈ ਵੀ ਵਿਕਰਮ ਕਰਕੇ, ਝੂਠ ਬੋਲਕੇ ਆਪਣਾ ਨੁਕਸਾਨ
ਨਹੀਂ ਕਰਨਾ ਹੈ।
ਵਰਦਾਨ:-
ਮਨਮਨਾਭਵ ਦੇ ਮਹਾਮੰਤ੍ਰ ਦ੍ਵਾਰਾ ਸਰਵ ਦੁੱਖਾਂ ਤੋਂ ਪਾਰ ਰਹਿਣ ਵਾਲੇ ਸਦਾ ਸੁਖ ਸਵਰੂਪ ਭਵ।
ਜਦੋਂ ਕਿਸੇ ਵੀ ਤਰ੍ਹਾਂ
ਦਾ ਦੁੱਖ ਆਵੇ ਤਾਂ ਮੰਤ੍ਰ ਲੈ ਲਵੋ ਜਿਸ ਨਾਲ ਦੁੱਖ ਭੱਜ ਜਾਵੇਗਾ। ਸੁਪਨੇ ਵਿਚ ਵੀ ਜਰਾ ਵੀ ਦੁਖ ਦਾ
ਅਨੁਭਵ ਨਾ ਹੋਵੇ, ਤਨ ਬਿਮਾਰ ਹੋ ਜਾਵੇ, ਧਨ ਹੇਠਾਂ ਉੱਤੇ ਹੋ ਜਾਵੇ, ਕੁਝ ਵੀ ਹੋਵੇ ਪਰ ਦੁੱਖ ਦੇ
ਲਹਿਰ ਅੰਦਰ ਨਹੀਂ ਆਉਣੀ ਚਾਹੀਦੀ। ਜਿਵੇਂ ਸਾਗਰ ਵਿਚ ਲਹਿਰ ਆਉਂਦੀ ਹੈ ਅਤੇ ਚਲੀ ਜਾਂਦੀ ਹੈ ਪਰ
ਜਿਨ੍ਹਾਂ ਨੂੰ ਉਨ੍ਹਾਂ ਲਹਿਰਾਂ ਵਿੱਚ ਲਹਿਰਾਉਣਾ ਆਉਂਦਾ ਹੈ ਇਹ ਉਸ ਵਿਚ ਸੁਖ ਦਾ ਅਨੁਭਵ ਕਰਦੇ ਹਨ,
ਲਹਿਰ ਨੂੰ ਜੰਪ ਦੇਕੇ ਇਵੇਂ ਕਰਾਸ ਕਰਦੇ ਹਨ, ਜਿਵੇਂ ਖੇਲ੍ਹ ਕਰ ਰਹੇ ਹਨ। ਤਾਂ ਸਾਗਰ ਦੇ ਬੱਚੇ ਸੁਖ
ਸਵਰੂਪ ਹੋ, ਦੁੱਖ ਦੀ ਲਹਿਰ ਵੀ ਨਾ ਆਵੇ।
ਸਲੋਗਨ:-
ਜੇਕਰ ਸੰਕਲਪ
ਵਿਚ ਦ੍ਰਿੜਤਾ ਦੀ ਵਿਸ਼ੇਸ਼ਤਾ ਨੂੰ ਪ੍ਰੈਕਟਿਕਲ ਵਿਚ ਲਿਆਓ ਤਾਂ ਪ੍ਰਤਾਖਤਾ ਹੋ ਜਾਵੇਗੀ।
ਅਵਿਅਕਤ ਇਸ਼ਾਰੇ :
ਇਕਾਂਤਪ੍ਰਿਅ ਬਣੋ ਏਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ।
ਸਵ ਉਨਤੀ ਵਿਚ, ਸੇਵਾ ਦੀ
ਉੱਨਤੀ ਵਿਚ ਇੱਕ ਨੇ ਕਿਹਾ, ਦੂਜੇ ਨੇ ਹਾਂ ਜੀ ਕੀਤਾ, ਇਵੇਂ ਸਦਾ ਏਕਤਾ ਅਤੇ ਦ੍ਰਿੜਤਾ ਨਾਲ ਵਧਦੇ
ਚੱਲੋ। ਜਿਵੇਂ ਦਾਦੀਆਂ ਦੀ ਏਕਤਾ ਅਤੇ ਦ੍ਰਿੜਤਾ ਦਾ ਸੰਗਠਨ ਪੱਕਾ ਹੈ, ਇਵੇਂ ਆਦਿ ਸੇਵਾ ਦੇ ਰਤਨਾਂ
ਦਾ ਸੰਗਠਨ ਪੱਕਾ ਹੋਵੇ, ਉਸ ਦੀ ਬਹੁਤ - ਬਹੁਤ ਜਰੂਰਤ ਹੈ।