11.03.25 Punjabi Morning Murli Om Shanti BapDada Madhuban
'ਮਿੱਠੇ ਬੱਚੇ :- ਬਾਪ
ਆਏ ਹਨ ਤੁਸੀਂ ਬੱਚਿਆਂ ਨੂੰ ਸੁੱਖ - ਚੈਨ ਦੀ ਦੁਨੀਆਂ ਵਿੱਚ ਲੈ ਚੱਲਣ, ਚੈਨ ਹੈ ਹੀ ਸ਼ਾਂਤੀਧਾਮ ਅਤੇ
ਸੁੱਖਧਾਮ ਵਿੱਚ"
ਪ੍ਰਸ਼ਨ:-
ਇਸ ਯੁੱਧ ਦੇ
ਮੈਦਾਨ ਵਿੱਚ ਮਾਇਆ ਸਭਤੋਂ ਪਹਿਲਾ ਵਾਰ ਕਿਸ ਗੱਲ ਤੇ ਕਰਦੀ ਹੈ?
ਉੱਤਰ:-
ਨਿਸ਼ਚੈ ਤੇ।
ਤੁਰਦੇ - ਤੁਰਦੇ ਨਿਸ਼ਚੈ ਤੋੜ ਦਿੰਦੀ ਹੈ ਇਸਲਈ ਹਾਰ ਖਾ ਲੈਂਦੇ ਹਨ। ਜੇ ਪੱਕਾ ਨਿਸ਼ਚੈ ਰਹੇ ਕਿ ਬਾਪ
ਜੋ ਸਭ ਦਾ ਦੁੱਖ ਹਰਕੇ ਸੁੱਖ ਦੇਣ ਵਾਲਾ ਹੈ, ਉਹ ਹੀ ਸਾਨੂੰ ਸ੍ਰੀਮਤ ਦੇ ਰਹੇ ਹਨ, ਆਦਿ - ਮੱਧ -
ਅੰਤ ਦੀ ਨਾਲੇਜ਼ ਸੁਣਾ ਰਹੇ ਹਨ, ਤਾਂ ਕਦੀ ਮਾਇਆ ਤੋਂ ਹਾਰ ਨਹੀਂ ਹੋ ਸਕਦੀ।
ਗੀਤ:-
ਇਸ ਪਾਪ ਦੀ
ਦੁਨੀਆਂ ਤੋਂ...
ਓਮ ਸ਼ਾਂਤੀ
ਕਿਸਦੇ ਲਈ ਕਹਿੰਦੇ ਹਨ, ਕਿੱਥੇ ਲੈ ਚੱਲੋ, ਕਿਵੇਂ ਲੈ ਚੱਲੋ... ਇਹ ਦੁਨੀਆਂ ਵਿੱਚ ਕੋਈ ਵੀ ਨਹੀਂ
ਜਾਣਦੇ। ਤੁਸੀਂ ਬ੍ਰਾਹਮਣ ਕੁਲਭੂਸ਼ਣ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ। ਤੁਸੀਂ ਬੱਚੇ ਜਾਣਦੇ
ਹੋ ਇਨ੍ਹਾਂ ਵਿੱਚ ਜਿਸਦਾ ਪ੍ਰਵੇਸ਼ ਹੈ, ਜੋ ਸਾਨੂੰ ਆਪਣਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ
ਗਿਆਨ ਸੁਣਾ ਰਹੇ ਹਨ ਉਹ ਸਭਦਾ ਦੁੱਖ ਹਰਕੇ ਸਭਨੂੰ ਸੁੱਖਦਾਈ ਬਣਾ ਰਹੇ ਹਨ। ਇਹ ਕੋਈ ਨਵੀਂ ਗੱਲ ਨਹੀਂ।
ਬਾਪ ਕਲਪ - ਕਲਪ ਆਉਂਦੇ ਹਨ, ਸਭਨੂੰ ਸ਼੍ਰੀਮਤ ਦੇ ਰਹੇ ਹਨ। ਬੱਚੇ ਜਾਣਦੇ ਹਨ ਬਾਪ ਵੀ ਓਹੀ ਹਨ, ਅਸੀਂ
ਵੀ ਓਹੀ ਹਾਂ। ਤੁਸੀਂ ਬੱਚਿਆਂ ਨੂੰ ਇਹ ਨਿਸ਼ਚੈ ਹੋਣਾ ਚਾਹੀਦਾ। ਬਾਪ ਕਹਿੰਦੇ ਹਨ ਅਸੀਂ ਆਏ ਹਾਂ
ਬੱਚਿਆਂ ਨੂੰ ਸੁੱਖਧਾਮ, ਸ਼ਾਂਤੀਧਾਮ ਲੈ ਜਾਣ ਲਈ। ਪਰ ਮਾਇਆ ਨਿਸ਼ਚੈ ਬਿਠਾਣ ਨਹੀਂ ਦਿੰਦੀ। ਸੁੱਖਧਾਮ
ਵਿੱਚ ਚੱਲਦੇ - ਚੱਲਦੇ ਫ਼ੇਰ ਹਰਾ ਦਿੰਦੀ ਹੈ। ਇਹ ਯੁੱਧ ਦਾ ਮੈਦਾਨ ਹੈ ਨਾ। ਉਹ ਯੁੱਧ ਹੁੰਦੀ ਹੈ
ਬਾਹੂਬਲ ਦੀ, ਇਹ ਹੈ ਯੋਗਬਲ ਦੀ। ਯੋਗਬਲ ਬੜਾ ਨਾਮੀਗ੍ਰਾਮੀ ਹੈ, ਇਸਲਈ ਸਭ ਯੋਗ - ਯੋਗ ਕਹਿੰਦੇ
ਰਹਿੰਦੇ ਹਨ। ਤੁਸੀਂ ਇਹ ਯੋਗ ਇੱਕ ਹੀ ਵਾਰ ਸਿੱਖਦੇ ਹੋ। ਬਾਕੀ ਉਹ ਸਭ ਅਨੇਕ ਪ੍ਰਕਾਰ ਦੇ ਹਠਯੋਗ
ਸਿਖਾਉਂਦੇ ਹਨ। ਇਹ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਬਾਪ ਕਿਵੇਂ ਆਕੇ ਯੋਗ ਸਿਖਾਉਂਦੇ ਹਨ। ਉਹ ਤਾਂ
ਪ੍ਰਾਚੀਨ ਯੋਗ ਸਿੱਖਾ ਨਾ ਸੱਕਣ। ਤੁਸੀਂ ਬੱਚੇ ਚੰਗੀ ਤਰ੍ਹਾਂ ਜਾਣਦੇ ਹੋ ਇਹ ਉਹੀ ਬਾਪ ਰਾਜਯੋਗ
ਸਿੱਖਾ ਰਹੇ ਹਨ, ਜਿਸਨੂੰ ਯਾਦ ਕਰਦੇ ਹਨ - ਹੇ ਪਤਿਤ - ਪਾਵਨ ਆਓ। ਇਹੋ ਜਿਹੀ ਥਾਂ ਲੈ ਚਲੋ ਜਿੱਥੇ
ਚੈਨ ਹੋਵੇ। ਚੈਨ ਹੈ ਹੀ ਸ਼ਾਂਤੀਧਾਮ, ਸੁੱਖਧਾਮ ਵਿੱਚ। ਦੁੱਖਧਾਮ ਵਿੱਚ ਚੈਨ ਕਿੱਥੋਂ ਆਇਆ? ਚੈਨ ਨਹੀਂ
ਹੈ ਉਦੋਂ ਤਾਂ ਡਰਾਮਾ ਅਨੁਸਾਰ ਬਾਪ ਆਉਂਦੇ ਹਨ, ਇਹ ਹੈ ਦੁੱਖਧਾਮ। ਇੱਥੇ ਦੁੱਖ ਹੀ ਦੁੱਖ ਹੈ। ਦੁੱਖਾਂ
ਦੇ ਪਹਾੜ ਡਿੱਗਣ ਵਾਲੇ ਹਨ। ਭਾਵੇਂ ਕਿੰਨੇ ਵੀ ਧੰਨਵਾਨ ਹੋਣ ਜਾਂ ਕੁਝ ਵੀ ਹੋਣ, ਕੋਈ ਨਾ ਕੋਈ ਦੁੱਖ
ਜ਼ਰੂਰ ਲੱਗਦਾ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਮਿੱਠੇ ਬਾਪ ਦੇ ਨਾਲ ਬੈਠੇ ਹਾਂ, ਜੋ ਬਾਪ ਵੀ ਆਏ
ਹੋਏ ਹਨ। ਡਰਾਮਾ ਦੇ ਰਾਜ਼ ਨੂੰ ਵੀ ਹੁਣ ਤੁਸੀਂ ਜਾਣਦੇ ਹੋ। ਬਾਪ ਹੁਣ ਆਏ ਹੋਏ ਹਨ ਸਾਨੂੰ ਨਾਲ ਲੈ
ਜਾਣਗੇ। ਬਾਪ ਸਾਨੂੰ ਆਤਮਾਵਾਂ ਨੂੰ ਕਹਿੰਦੇ ਹਨ ਕਿਉਂਕਿ ਉਹ ਸਾਡੀ ਆਤਮਾਵਾਂ ਦਾ ਬਾਪ ਹੈ ਨਾ। ਜਿਸਦੇ
ਲਈ ਗਾਇਨ ਹੈ - ਆਤਮਾ ਪ੍ਰਮਾਤਮਾ ਵੱਖ ਰਹੇ ਬਹੁਕਾਲ।… ਸ਼ਾਂਤੀਧਾਮ ਵਿੱਚ ਸਭ ਆਤਮਾਵਾਂ ਨਾਲ ਰਹਿੰਦੀਆਂ
ਹਨ। ਹੁਣ ਬਾਪ ਤਾਂ ਆਏ ਹਨ ਬਾਕੀ ਜੋ ਥੋੜ੍ਹੇ ਉੱਥੇ ਰਹੇ ਹੋਏ ਹਨ, ਉਹ ਵੀ ਉਪਰ ਤੋਂ ਥੱਲੇ ਆਉਂਦੇ
ਰਹਿੰਦੇ ਹਨ। ਇੱਥੇ ਤੁਹਾਨੂੰ ਬਾਪ ਕਿੰਨੀਆਂ ਗੱਲਾਂ ਸਮਝਾਉਂਦੇ ਹਨ। ਘਰ ਵਿੱਚ ਜਾਣ ਨਾਲ ਤੁਸੀਂ
ਭੁੱਲ ਜਾਂਦੇ ਹੋ। ਹੈ ਬੜੀ ਸਹਿਜ ਗੱਲ ਅਤੇ ਬਾਪ ਜੋ ਸਰਵ ਦਾ ਸੁੱਖਦਾਤਾ, ਸ਼ਾਂਤੀਦਾਤਾ ਹੈ ਉਹ ਬੱਚਿਆਂ
ਨੂੰ ਬੈਠ ਸਮਝਾਉਂਦੇ ਹਨ। ਤੁਸੀਂ ਕਿੰਨੇ ਥੋੜ੍ਹੇ ਹੋ। ਹੌਲੀ - ਹੌਲੀ ਵ੍ਰਿਧੀ ਨੂੰ ਪਾਉਂਦੇ ਜਾਣਗੇ।
ਤੁਹਾਡਾ ਬਾਪ ਦੇ ਨਾਲ ਗੁਪਤ ਲਵ ਹੈ। ਕਿੱਥੇ ਵੀ ਰਹੋ, ਤੁਹਾਡੀ ਬੁੱਧੀ ਵਿੱਚ ਹੋਵੇਗਾ - ਬਾਬਾ
ਮਧੂਬਨ ਵਿੱਚ ਬੈਠੇ ਹਨ। ਬਾਪ ਕਹਿੰਦੇ ਹਨ ਮੈਨੂੰ ਉੱਥੇ (ਮੂਲਵਤਨ ਵਿੱਚ) ਯਾਦ ਕਰੋ। ਤੁਹਾਡਾ ਵੀ
ਨਿਵਾਸ ਸਥਾਨ ਉੱਥੇ ਹੈ ਤਾਂ ਜ਼ਰੂਰ ਬਾਪ ਨੂੰ ਯਾਦ ਕਰੋਗੇ, ਜਿਸਨੂੰ ਕਹਿੰਦੇ ਹਨ ਤੁਸੀਂ ਮਾਤ - ਪਿਤਾ।
ਉਹ ਬਰੋਬਰ ਹੁਣ ਤੁਹਾਡੇ ਕੋਲ ਆਏ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਲੈ ਜਾਣ ਦੇ ਲਈ ਆਇਆ ਹਾਂ।
ਰਾਵਣ ਨੇ ਤੁਹਾਨੂੰ ਪਤਿਤ ਤਮੋਪ੍ਰਧਾਨ ਬਣਾਇਆ ਹੈ, ਹੁਣ ਸਤੋਪ੍ਰਧਾਨ ਪਾਵਨ ਬਣਨਾ ਹੈ। ਪਤਿਤ ਚਲ ਕਿਵੇਂ
ਸੱਕਣਗੇ। ਪਵਿੱਤਰ ਤਾਂ ਜ਼ਰੂਰ ਬਣਨਾ ਹੈ। ਹੁਣ ਇੱਕ ਵੀ ਮਨੁੱਖ ਸਤੋਪ੍ਰਧਾਨ ਨਹੀਂ। ਇਹ ਹੈ
ਤਮੋਪ੍ਰਧਾਨ ਦੁਨੀਆਂ। ਇਹ ਮਨੁੱਖਾਂ ਦੀ ਹੀ ਗੱਲ ਹੈ। ਮਨੁੱਖ ਦੇ ਲਈ ਹੀ ਸਤੋਪ੍ਰਧਾਨ, ਸਤੋ, ਰਜ਼ੋ,
ਤਮੋ ਦਾ ਰਾਜ਼ ਸਮਝਾਇਆ ਜਾਂਦਾ ਹੈ। ਬਾਪ ਬੱਚਿਆਂ ਨੂੰ ਹੀ ਸਮਝਾਉਂਦੇ ਹਨ। ਇਹ ਤਾਂ ਬਹੁਤ ਇਜ਼ੀ ਹੈ।
ਤੁਸੀਂ ਆਤਮਾਵਾਂ ਆਪਣੇ ਘਰ ਵਿੱਚ ਸੀ। ਉੱਥੇ ਤਾਂ ਸਭ ਪਾਵਨ ਆਤਮਾਵਾਂ ਰਹਿੰਦੀਆਂ ਹਨ। ਅਪਵਿੱਤਰ ਤਾਂ
ਰਹਿ ਨਾ ਸੱਕਣ। ਉਸਦਾ ਨਾਮ ਹੀ ਹੈ ਮੁਕਤੀਧਾਮ। ਹੁਣ ਬਾਪ ਤੁਹਾਨੂੰ ਪਾਵਨ ਬਣਾਏ ਭੇਜ ਦਿੰਦੇ ਹਨ।
ਫ਼ੇਰ ਤੁਸੀਂ ਪਾਰ੍ਟ ਵਜਾਉਣ ਦੇ ਲਈ ਸੁੱਖਧਾਮ ਵਿੱਚ ਆਉਂਦੇ ਹੋ। ਸਤੋ, ਰਜ਼ੋ, ਤਮੋ ਵਿੱਚ ਤੁਸੀਂ ਆਉਂਦੇ
ਹੋ।
ਪੁਕਾਰਦੇ ਵੀ ਹਨ - ਬਾਬਾ
ਸਾਨੂੰ ਉੱਥੇ ਲੈ ਚੱਲੋ ਜਿੱਥੇ ਚੈਨ ਹੋਵੇ। ਸਾਧੂ - ਸੰਤ ਆਦਿ ਕਿਸੇ ਨੂੰ ਵੀ ਇਹ ਪਤਾ ਨਹੀਂ ਹੈ ਕਿ
ਚੈਨ ਕਿੱਥੇ ਮਿਲ ਸਕਦਾ ਹੈ? ਹੁਣ ਤੁਸੀਂ ਬੱਚੇ ਜਾਣਦੇ ਹੋ ਸੁੱਖ - ਸ਼ਾਂਤੀ ਦਾ ਚੈਨ ਸਾਨੂੰ ਕਿੱਥੇ
ਮਿਲੇਗਾ। ਬਾਬਾ ਹੁਣ ਸਾਨੂੰ 21 ਜਨਮ ਦੇ ਲਈ ਸੁੱਖ ਦੇਣ ਦੇ ਲਈ ਆਏ ਹਨ। ਬਾਕੀ ਜੋ ਪਿੱਛੇ ਆਉਂਦੇ ਹਨ
ਉਨ੍ਹਾਂ ਸਭਨੂੰ ਮੁਕਤੀ ਦੇਣ ਆਏ ਹਨ। ਦੇਰੀ ਨਾਲ ਜੋ ਆਉਂਦੇ ਹਨ ਉਨ੍ਹਾਂ ਦਾ ਪਾਰ੍ਟ ਹੀ ਥੋੜ੍ਹਾ ਹੈ।
ਤੁਹਾਡਾ ਪਾਰ੍ਟ ਹੈ ਸਭਤੋਂ ਵੱਡਾ। ਤੁਸੀਂ ਜਾਣਦੇ ਹੋ ਅਸੀਂ 84 ਜਨਮਾਂ ਦਾ ਪਾਰ੍ਟ ਵਜਾਇਆ ਹੁਣ ਪੂਰਾ
ਕੀਤਾ ਹੈ। ਹੁਣ ਚੱਕਰ ਪੂਰਾ ਹੁੰਦਾ ਹੈ। ਸਾਰੇ ਪੁਰਾਣੇ ਝਾੜ ਨੂੰ ਪੂਰਾ ਹੋਣਾ ਹੈ। ਹੁਣ ਤੁਹਾਡੀ ਇਹ
ਗੁਪਤ ਗਵਰਮੈਂਟ ਦੈਵੀ ਝਾੜ ਦਾ ਕਲਮ ਲੱਗਾ ਰਹੀ ਹੈ। ਉਹ ਲੋਕ ਤਾਂ ਜੰਗਲੀ ਝਾੜ ਦਾ ਕਲਮ ਲਗਾਉਂਦੇ
ਰਹਿੰਦੇ ਹਨ। ਇੱਥੇ ਬਾਪ ਕੰਡਿਆਂ ਨੂੰ ਬਦਲ ਦੈਵੀ ਫੁੱਲਾਂ ਦਾ ਝਾੜ ਬਣਾ ਰਹੇ ਹਨ। ਉਹ ਵੀ ਗਵਰਮੈਂਟ
ਹੈ, ਇਹ ਵੀ ਗੁਪਤ ਗਵਰਮੈਂਟ ਹੈ। ਉਹ ਕੀ ਕਰਦੇ ਹਨ ਅਤੇ ਇਹ ਕੀ ਕਰਦੇ ਹਨ! ਫ਼ਰਕ ਤਾਂ ਵੇਖੋ ਕਿੰਨਾ
ਹੈ। ਉਹ ਲੋਕ ਸਮਝਦੇ ਕੁਝ ਵੀ ਨਹੀਂ ਹਨ। ਝਾੜ ਦਾ ਸੈਪਲਿੰਗ ਲਗਾਉਂਦੇ ਰਹਿੰਦੇ ਹਨ, ਉਹ ਜੰਗਲੀ ਝਾੜ
ਤਾਂ ਅਨੇਕ ਪ੍ਰਕਾਰ ਦੇ ਹਨ। ਕੋਈ ਕਿਸਦਾ ਕਲਮ ਲਗਾਉਂਦੇ ਹਨ, ਕੋਈ ਕਿਸਦਾ। ਹੁਣ ਤੁਸੀਂ ਬੱਚਿਆਂ ਨੂੰ
ਬਾਪ ਫ਼ੇਰ ਤੋਂ ਦੇਵਤਾ ਬਣਾ ਰਹੇ ਹਨ। ਤੁਸੀਂ ਸਤੋਪ੍ਰਧਾਨ ਦੇਵਤਾ ਸੀ ਫੇਰ 84 ਦਾ ਚੱਕਰ ਲਗਾਕੇ
ਤਮੋਪ੍ਰਧਾਨ ਬਣੇ ਹੋ। ਕੋਈ ਸਦੈਵ ਸਤੋਪ੍ਰਧਾਨ ਰਹੇ, ਇਵੇਂ ਹੁੰਦਾ ਹੀ ਨਹੀਂ ਹੈ। ਹਰ ਚੀਜ਼ ਨਵੀਂ ਤੋਂ
ਪੁਰਾਣੀ ਹੁੰਦੀ ਹੈ। ਤੁਸੀਂ 24 ਕੈਰੇਟ ਸੋਨਾ ਸੀ, ਹੁਣ 9 ਕੈਰੇਟ ਸੋਨੇ ਦੇ ਜੇਵਰ ਬਣ ਗਏ ਹੋ, ਫ਼ੇਰ
24 ਕੈਰੇਟ ਬਣਨਾ ਹੈ। ਆਤਮਾਵਾਂ ਇਵੇਂ ਬਣੀਆਂ ਹਨ ਨਾ। ਜਿਵੇਂ ਦਾ ਸੋਨਾ ਉਵੇਂ ਜੇਵਰ ਹੁੰਦਾ ਹੈ।
ਹੁਣ ਸਭ ਕਾਲੇ ਸਾਂਵਰੇ ਬਣ ਗਏ ਹਨ। ਇਜ਼ਤ ਰੱਖਣ ਦੇ ਲਈ ਕਾਲਾ ਅੱਖਰ ਨਾ ਕਹਿ ਸਾਂਵਰਾ ਕਹਿ ਦਿੰਦੇ ਹਨ।
ਆਤਮਾ ਸਤੋਪ੍ਰਧਾਨ ਪਿਓਰ ਸੀ ਫ਼ੇਰ ਕਿੰਨੀ ਖ਼ਾਦ ਪੈ ਗਈ ਹੈ। ਹੁਣ ਫ਼ੇਰ ਪਿਓਰ ਹੋਣ ਦੇ ਲਈ ਬਾਬਾ ਯੁਕਤੀ
ਵੀ ਦੱਸਦੇ ਹਨ। ਇਹ ਹੈ ਯੋਗ ਅਗਨੀ ਇਸ ਨਾਲ ਹੀ ਤੁਹਾਡੀ ਖ਼ਾਦ ਨਿਕਲ ਜਾਵੇਗੀ। ਬਾਪ ਨੂੰ ਯਾਦ ਕਰਨਾ
ਹੈ। ਬਾਪ ਖ਼ੁਦ ਕਹਿੰਦੇ ਹਨ ਮੈਨੂੰ ਇਸ ਤਰ੍ਹਾਂ ਯਾਦ ਕਰੋ। ਪਤਿਤ - ਪਾਵਨ ਮੈਂ ਹਾਂ। ਤੁਹਾਨੂੰ ਅਨੇਕ
ਵਾਰ ਅਸੀਂ ਪਤਿਤ ਤੋਂ ਪਾਵਨ ਬਣਾਇਆ ਹੈ। ਇਹ ਵੀ ਪਹਿਲੇ ਤੁਸੀਂ ਨਹੀਂ ਜਾਣਦੇ ਸੀ। ਹੁਣ ਤੁਸੀਂ ਸਮਝਦੇ
ਹੋ - ਅੱਜ ਅਸੀਂ ਪਤਿਤ ਹਾਂ, ਕਲ ਫ਼ੇਰ ਪਾਵਨ ਹੋਵਾਂਗੇ। ਉਨ੍ਹਾਂ ਨੇ ਤਾਂ ਕਲਪ ਦੀ ਉਮਰ ਲੱਖਾਂ ਵਰ੍ਹੇ
ਲਿਖ ਮਨੁੱਖਾਂ ਨੂੰ ਘੋਰ ਹਨ੍ਹੇਰੇ ਵਿੱਚ ਪਾ ਦਿੱਤਾ ਹੈ। ਬਾਪ ਆਕੇ ਚੰਗੀ ਤਰ੍ਹਾਂ ਸਭ ਗੱਲਾਂ
ਸਮਝਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਸਾਨੂੰ ਕੌਣ ਪੜ੍ਹਾਉਂਦੇ ਹਨ, ਗਿਆਨ ਦਾ ਸਾਗਰ ਪਤਿਤ -
ਪਾਵਨ ਬਾਪ ਜੋ ਸਭ ਦਾ ਸਦਗਤੀ ਦਾਤਾ ਹੈ। ਮਨੁੱਖ ਭਗਤੀ ਮਾਰਗ ਵਿੱਚ ਕਿੰਨੀ ਮਹਿਮਾ ਗਾਉਂਦੇ ਹਨ ਪਰ
ਉਸਦਾ ਅਰ੍ਥ ਕੁਝ ਨਹੀਂ ਜਾਣਦੇ ਹਨ। ਸਤੂਤੀ ਕਰਦੇ ਹਨ ਤਾਂ ਸਭ ਨੂੰ ਮਿਲਾਕੇ ਕਰਦੇ ਹਨ। ਜਿਵੇਂ
ਗੁੜਗੁੜਧਾਨੀ ਕਰ ਦਿੰਦੇ ਹਨ, ਜਿਸਨੇ ਜੋ ਸਿਖਾਇਆ ਉਹ ਕੰਠ ਕਰ ਲਿਆ। ਹੁਣ ਬਾਪ ਕਹਿੰਦੇ ਹਨ ਜੋ ਕੁਝ
ਸਿੱਖੇ ਹੋ, ਉਹ ਸਭ ਗੱਲਾਂ ਭੁੱਲ ਜਾਓ। ਜਿਉਂਦੇ ਜੀ ਸਾਡਾ ਬਣੋ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ
ਵੀ ਯੁਕਤੀ ਨਾਲ ਚੱਲਣਾ ਹੈ। ਯਾਦ ਇੱਕ ਬਾਪ ਨੂੰ ਹੀ ਕਰਨਾ ਹੈ। ਉਨ੍ਹਾਂ ਦਾ ਤਾਂ ਹੈ ਹੀ ਹਠਯੋਗ।
ਤੁਸੀਂ ਹੋ ਰਾਜਯੋਗੀ। ਘਰ ਵਾਲਿਆਂ ਨੂੰ ਵੀ ਇਹੋ ਸਿਖਿਆ ਦੇਣੀ ਹੈ। ਤੁਹਾਡੀ ਚੱਲਣ ਨੂੰ ਵੇਖ ਇਵੇਂ
ਫਾਲੋ ਕਰਨ। ਕਦੀ ਆਪਸ ਵਿੱਚ ਲੜਨਾ ਝਗੜਨਾ ਨਹੀਂ ਹੈ। ਜੇਕਰ ਲੜੋਗੇ ਤਾਂ ਹੋਰ ਸਾਰੇ ਕੀ ਸਮਝਣਗੇ,
ਇਨ੍ਹਾਂ ਵਿੱਚ ਤਾਂ ਬਹੁਤ ਕਰੋਧ ਹੈ। ਤੁਹਾਡੇ ਵਿੱਚ ਕੋਈ ਵੀ ਵਿਕਾਰ ਨਾ ਰਹੇ। ਮਨੁੱਖਾਂ ਦੀ ਬੁੱਧੀ
ਨੂੰ ਚਟ ਕਰਨ ਵਾਲਾ ਹੈ ਬਾਈਸਕੋਪ (ਸਿਨੇਮਾ), ਇਹ ਜਿਵੇਂ ਹੇਲ ਹੈ। ਉੱਥੇ ਜਾਣ ਨਾਲ ਹੀ ਬੁੱਧੀ ਚਟ
ਹੋ ਜਾਂਦੀ ਹੈ। ਦੁਨੀਆਂ ਵਿੱਚ ਕਿੰਨਾ ਗੰਦ ਹੈ। ਇੱਕ ਪਾਸੇ ਗਵਰਮੈਂਟ ਕ਼ਾਇਦੇ ਪਾਸ ਕਰਦੀ ਹੈ ਕਿ 18
ਵਰ੍ਹੇ ਦੇ ਅੰਦਰ ਕੋਈ ਵਿਆਹ ਨਾ ਕਰੇ ਫ਼ੇਰ ਵੀ ਢੇਰ ਦੀ ਢੇਰ ਵਿਆਹ ਹੁੰਦੇ ਰਹਿੰਦੇ ਹਨ। ਕੱਛ (ਗੋਦ)
ਵਿੱਚ ਬੱਚੇ ਨੂੰ ਬਿਠਾਏ ਵਿਆਹ ਕਰਾਉਂਦੇ ਰਹਿੰਦੇ ਹਨ। ਹੁਣ ਤੁਸੀਂ ਜਾਣਦੇ ਹੋ ਬਾਬਾ ਸਾਨੂੰ ਇਸ ਛੀ
- ਛੀ ਦੁਨੀਆਂ ਤੋਂ ਲੈ ਜਾਂਦੇ ਹਨ। ਸਾਨੂੰ ਸਵਰਗ ਦਾ ਮਾਲਿਕ ਬਣਾਉਂਦੇ ਹਨ। ਬਾਪ ਕਹਿੰਦੇ ਹਨ
ਨਸ਼ਟੋਮੋਹਾ ਬਣ ਜਾਓ, ਸਿਰਫ਼ ਮੈਨੂੰ ਯਾਦ ਕਰੋ। ਕਟੁੰਬ ਪਰਿਵਾਰ ਵਿੱਚ ਰਹਿੰਦੇ ਹੋਏ ਮੈਨੂੰ ਯਾਦ ਕਰੋ।
ਕੁਝ ਮਿਹਨਤ ਕਰੋਗੇ ਉਦੋਂ ਤਾਂ ਵਿਸ਼ਵ ਦਾ ਮਾਲਿਕ ਬਣੋਗੇ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਅਤੇ
ਆਸੁਰੀ ਗੁਣ ਛੱਡੋ। ਰੋਜ਼ ਰਾਤ ਨੂੰ ਆਪਣਾ ਪੋਤਾਮੇਲ ਕੱਢੋ। ਇਹ ਤੁਹਾਡਾ ਵਪਾਰ ਹੈ। ਇਹ ਵਿਰਲਾ ਕੋਈ
ਵਪਾਰ ਕਰੇ। ਇੱਕ ਸੈਕਿੰਡ ਵਿੱਚ ਕੰਗਾਲ ਨੂੰ ਸਿਰਤਾਜ਼ ਬਣਾ ਦਿੰਦੇ ਹਨ, ਇਹ ਜਾਦੂ ਠਹਿਰਿਆ ਨਾ। ਇਵੇਂ
ਦੇ ਜਾਦੂਗਰ ਦਾ ਤਾਂ ਹੱਥ ਫ਼ੜ ਲੈਣਾ ਚਾਹੀਦਾ। ਜੋ ਸਾਨੂੰ ਯੋਗਬਲ ਨਾਲ ਪਤਿਤ ਤੋਂ ਪਾਵਨ ਬਣਾਉਂਦੇ ਹਨ।
ਦੂਜਾ ਕੋਈ ਬਣਾ ਨਾ ਸਕੇ। ਗੰਗਾ ਜੀ ਤੋਂ ਕੋਈ ਪਾਵਨ ਬਣ ਨਹੀਂ ਸਕਦਾ। ਤੁਸੀਂ ਬੱਚਿਆਂ ਵਿੱਚ ਹੁਣ
ਕਿੰਨਾ ਗਿਆਨ ਹੈ। ਤੁਹਾਡੇ ਅੰਦਰ ਖੁਸ਼ੀ ਹੋਣੀ ਚਾਹੀਦੀ - ਬਾਬਾ ਫ਼ੇਰ ਤੋਂ ਆਇਆ ਹੋਇਆ ਹੈ। ਦੇਵੀਆਂ
ਦੇ ਵੀ ਕਿੰਨੇ ਚਿੱਤਰ ਆਦਿ ਬਣਾਉਂਦੇ ਹਨ, ਉਨ੍ਹਾਂ ਨੂੰ ਹਥਿਆਰ ਦੇਕੇ ਡਰਾਵਣਾ ਬਣਾ ਦਿੰਦੇ ਹਨ।
ਬ੍ਰਹਮਾ ਨੂੰ ਵੀ ਕਿੰਨੀਆਂ ਭੁਜਾਵਾਂ ਦਿੰਦੇ ਹਨ, ਹੁਣ ਤੁਸੀਂ ਸਮਝਦੇ ਹੋ ਬ੍ਰਹਮਾ ਦੀਆਂ ਭੁਜਾਵਾਂ
ਤਾਂ ਲੱਖਾਂ ਹੋਣਗੀਆਂ। ਇੰਨੇ ਸਭ ਬ੍ਰਹਮਾਕੁਮਾਰ - ਕੁਮਾਰੀਆਂ ਇਹ ਬਾਬਾ ਦੀ ਉਤਪਤੀ ਹੈ ਨਾ, ਤਾਂ
ਪ੍ਰਜਾਪਿਤਾ ਬ੍ਰਹਮਾ ਦੀਆਂ ਇੰਨੀਆਂ ਭੁਜਾਵਾਂ ਹਨ।
ਹੁਣ ਤੁਸੀਂ ਹੋ ਰੂਪ -
ਬਸੰਤ। ਤੁਹਾਡੇ ਮੁੱਖ ਤੋਂ ਸਦੈਵ ਰਤਨ ਨਿਕਲਣੇ ਚਾਹੀਦੇ। ਸਿਵਾਏ ਗਿਆਨ ਰਤਨ ਹੋਰ ਕੋਈ ਗੱਲ ਨਹੀਂ।
ਇਨ੍ਹਾਂ ਰਤਨਾਂ ਦੀ ਕੋਈ ਵੇਲੀਯੁ ਕਰ ਨਹੀਂ ਸਕਦੇ। ਬਾਪ ਕਹਿੰਦੇ ਹਨ ਮਨਮਨਾਭਵ। ਬਾਪ ਨੂੰ ਯਾਦ ਕਰੋ
ਤਾਂ ਦੇਵਤਾ ਬਣੋਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਰਾਤ੍ਰੀ ਕਲਾਸ 11-3-68
ਤੁਹਾਡੇ ਕੋਲ ਪ੍ਰਦਰਸ਼ਨੀ
ਦਾ ਉਦਘਾਟਨ ਕਰਨ ਲਈ ਵੱਡੇ - ਵੱਡੇ ਲੋਕ ਆਉਂਦੇ ਹਨ, ਉਹ ਸਿਰਫ਼ ਇੰਨਾ ਸਮਝਦੇ ਹਨ ਕਿ ਭਗਵਾਨ ਨੂੰ
ਪਾਉਣ ਲਈ ਇਨ੍ਹਾਂ ਨੇ ਇਹ ਚੰਗਾ ਰਾਸਤਾ ਕੱਢਿਆ ਹੈ। ਜਿਵੇਂ ਭਗਵਾਨ ਦੀ ਪ੍ਰਾਪਤੀ ਦੇ ਲਈ ਸਤਿਸੰਗ ਆਦਿ
ਕਰਦੇ ਹਨ, ਵੇਦ ਪੜ੍ਹਦੇ ਹਨ ਉਵੇਂ ਇਹ ਵੀ ਇਨ੍ਹਾਂ ਨੇ ਇਹ ਰਸਤਾ ਲਿਆ ਹੈ। ਬਾਕੀ ਇਹ ਨਹੀਂ ਸਮਝਦੇ
ਕਿ ਇਨ੍ਹਾਂ ਨੂੰ ਭਗਵਾਨ ਪੜ੍ਹਾਉਂਦੇ ਹਨ। ਸਿਰਫ਼ ਚੰਗਾ ਕਰਮ ਕਰਦੇ ਹਨ, ਪਵਿੱਤਰਤਾ ਹੈ ਅਤੇ ਭਗਵਾਨ
ਨਾਲ ਮਿਲਾਉਂਦੇ ਹਨ। ਇਨ੍ਹਾਂ ਦੇਵੀਆਂ ਨੇ ਚੰਗਾ ਰਾਸਤਾ ਕੱਢਿਆ ਹੈ, ਬਸ। ਜਿਨ੍ਹਾਂ ਤੋਂ ਉਦਘਾਟਨ
ਕਰਾਇਆ ਜਾਂਦਾ ਹੈ ਉਹ ਤਾਂ ਆਪਣੇ ਨੂੰ ਬਹੁਤ ਉੱਚ ਸਮਝਦੇ ਹਨ। ਕੋਈ ਵੱਡੇ - ਵੱਡੇ ਆਦਮੀ ਬਾਬਾ ਦੇ
ਲਈ ਸਮਝਦੇ ਹਨ ਕੋਈ ਮਹਾਨ ਪੁਰਸ਼ ਹੈ, ਉਨ੍ਹਾਂ ਨੂੰ ਜਾਕੇ ਮਿਲੋ। ਬਾਬਾ ਤਾਂ ਕਹਿੰਦੇ ਹਨ ਪਹਿਲੇ
ਫ਼ਾਰਮ ਭਰਕੇ ਭੇਜੋ। ਪਹਿਲੇ ਤਾਂ ਤੁਸੀਂ ਬੱਚੇ ਉਨ੍ਹਾਂ ਨੂੰ ਬਾਪ ਦਾ ਪੂਰਾ ਪਰਿਚੈ ਦਵੋ। ਪਰਿਚੈ
ਬਗ਼ੈਰ ਕੀ ਆਕੇ ਕਰਣਗੇ! ਸ਼ਿਵਬਾਬਾ ਤੋਂ ਤਾਂ ਉਦੋਂ ਮਿਲ ਸਕਣ ਜਦੋ ਪਹਿਲੇ ਪੂਰਾ ਨਿਸ਼ਚੈ ਹੋਵੇ। ਬਗ਼ੈਰ
ਪਛਾਣ ਮਿਲਕੇ ਕੀ ਕਰੋਗੇ! ਕਈ ਸਾਹੂਕਾਰ ਆਉਂਦੇ ਹਨ, ਸਮਝਦੇ ਹਨ ਅਸੀਂ ਇਨ੍ਹਾਂ ਨੂੰ ਕੁਝ ਦੇਈਏ।
ਗਰੀਬ ਕੋਈ ਇੱਕ ਰੁਪਇਆ ਦਿੰਦੇ ਹਨ, ਸਾਹੂਕਾਰ 100 ਰੁਪਇਆ ਦਿੰਦੇ ਹਨ, ਗ਼ਰੀਬ ਦਾ ਇੱਕ ਰੁਪਇਆ
ਵੇਲੀਯੁਬਲ ਹੋ ਜਾਂਦਾ ਹੈ। ਉਹ ਸਾਹੂਕਾਰ ਲੋਕੀ ਤਾਂ ਕਦੀ ਯਾਦ ਦੀ ਯਾਤਰਾ ਵਿੱਚ ਠੀਕ ਤਰ੍ਹਾਂ ਰਹਿ
ਨਾ ਸੱਕਣ, ਉਹ ਆਤਮ - ਅਭਿਮਾਨੀ ਬਣ ਨਾ ਸੱਕਣ। ਪਹਿਲੇ ਤਾਂ ਪਤਿਤ ਤੋਂ ਪਾਵਨ ਕਿਵੇਂ ਬਣਨਾ ਹੈ, ਇਹ
ਲਿਖਕੇ ਦੇਣਾ ਹੈ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਇਸ ਵਿੱਚ ਪ੍ਰੇਣਨਾ ਆਦਿ ਦੀ ਕੋਈ ਗੱਲ
ਹੀ ਨਹੀਂ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਜੰਕ ਨਿਕਲ ਜਾਵੇ। ਪ੍ਰਦਰਸ਼ਨੀ ਆਦਿ ਵੇਖਣ ਆਉਂਦੇ
ਹਨ ਪਰ ਫ਼ੇਰ ਦੋ - ਤਿੰਨ ਵਾਰੀ ਆਕੇ ਸਮਝਣ ਉਦੋਂ ਸਮਝਣਾ ਚਾਹੀਦਾ ਇਨ੍ਹਾਂ ਨੂੰ ਕੁਝ ਤੀਰ ਲੱਗਾ ਹੈ।
ਦੇਵਤਾ ਧਰਮ ਦਾ ਹੈ, ਇੰਨੇ ਭਗਤੀ ਚੰਗੀ ਕੀਤੀ ਹੈ। ਭਾਵੇਂ ਕਿਸੇ ਨੂੰ ਚੰਗਾ ਲੱਗਦਾ ਹੈ ਪਰ ਲਕਸ਼ਣ
ਨੂੰ ਫੜਦਾ ਨਹੀਂ ਹੈ, ਤਾਂ ਉਹ ਕਿਸ ਕੰਮ ਦਾ। ਇਹ ਤਾਂ ਤੁਸੀਂ ਬੱਚੇ ਜਾਣਦੇ ਹੋ ਡਰਾਮਾ ਚੱਲਦਾ
ਰਹਿੰਦਾ ਹੈ। ਜੋ ਕੁਝ ਚਲ ਰਿਹਾ ਹੈ ਬੁੱਧੀ ਨਾਲ ਸਮਝਦੇ ਹਨ ਕੀ ਹੋ ਰਿਹਾ ਹੈ! ਤੁਹਾਡੀ ਬੁੱਧੀ ਵਿੱਚ
ਚੱਕਰ ਚੱਲਦਾ ਰਹਿੰਦਾ ਹੈ, ਰਿਪੀਟ ਹੁੰਦਾ ਰਹਿੰਦਾ ਹੈ। ਜਿਨ੍ਹਾਂ ਨੇ ਜੋ ਕੁਝ ਕੀਤਾ ਹੈ ਉਹ ਕਰਦੇ
ਹਨ। ਬਾਪ ਕਿਸੇ ਤੋਂ ਲਵੇ, ਨਾ ਲਵੇ ਉਨ੍ਹਾਂ ਦੇ ਹੱਥ ਵਿੱਚ ਹੈ। ਭਾਵੇਂ ਹੁਣ ਸੈਂਟਰਸ ਆਦਿ ਖੁਲ੍ਹਦੇ
ਹਨ, ਪੈਸੇ ਕੰਮ ਵਿੱਚ ਆਉਂਦੇ ਹਨ। ਜਦੋ ਤੁਹਾਡਾ ਪ੍ਰਭਾਵ ਨਿਕਲੇਗਾ ਫ਼ੇਰ ਪੈਸੇ ਕੀ ਕਰੋਗੇ! ਮੂਲ ਗੱਲ
ਹੈ ਪਤਿਤ ਤੋਂ ਪਾਵਨ ਬਣਨਾ। ਉਹ ਤਾਂ ਬੜਾ ਮੁਸ਼ਕਿਲ ਹੈ, ਇਸ ਵਿੱਚ ਲੱਗ ਜਾਣ। ਸਾਨੂੰ ਤਾਂ ਬਾਪ ਨੂੰ
ਯਾਦ ਕਰਨਾ ਹੈ। ਰੋਟੀ ਖਾਵੇ ਅਤੇ ਬਾਪ ਨੂੰ ਯਾਦ ਕਰੀਏ। ਸਮਝਣਗੇ ਪਹਿਲੇ ਅਸੀਂ ਬਾਪ ਤੋਂ ਵਰਸਾ ਤਾਂ
ਲਈਏ। ਅਸੀਂ ਆਤਮਾ ਹਾਂ ਪਹਿਲੇ ਤਾਂ ਇਹ ਪੱਕਾ ਕਰਨਾ ਚਾਹੀਦਾ। ਇਵੇਂ ਜਦੋਂ ਕੋਈ ਨਿਕਲੇ ਉਦੋਂ ਤਿਖ਼ੀ
ਦੌੜ੍ਹੀ ਪਾ ਸੱਕਣ। ਅਸਲ ਵਿੱਚ ਤੁਸੀਂ ਬੱਚੇ ਸਾਰੇ ਵਿਸ਼ਵ ਨੂੰ ਯੋਗਬਲ ਨਾਲ ਪਵਿੱਤਰ ਬਣਾਉਂਦੇ ਹੋ
ਤਾਂ ਕਿਨਾ ਬੱਚਿਆਂ ਨੂੰ ਨਸ਼ਾ ਰਹਿਣਾ ਚਾਹੀਦਾ। ਮੂਲ ਗੱਲ ਹੈ ਹੀ ਪਵਿੱਤਰਤਾ ਦੀ। ਇੱਥੇ ਪੜ੍ਹਾਇਆ ਵੀ
ਜਾਂਦਾ ਹੈ ਅਤੇ ਪਵਿੱਤਰ ਵੀ ਬਣਨਾ ਹੁੰਦਾ ਹੈ, ਸਵੱਛ ਵੀ ਰਹਿਣਾ ਹੈ। ਅੰਦਰ ਵਿੱਚ ਹੋਰ ਕੋਈ ਗੱਲ
ਯਾਦ ਨਹੀਂ ਰਹਿਣੀ ਚਾਹੀਦੀ। ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਅਸ਼ਰੀਰੀ ਭਵ। ਇੱਥੇ ਤੁਸੀਂ ਪਾਰ੍ਟ
ਵਜਾਉਣ ਆਏ ਹੋ। ਸਭ ਨੂੰ ਆਪਣਾ - ਆਪਣਾ ਪਾਰ੍ਟ ਵਜਾਉਣਾ ਹੀ ਹੈ। ਇਹ ਨਾਲੇਜ਼ ਬੁੱਧੀ ਵਿੱਚ ਰਹਿਣੀ
ਚਾਹੀਦੀ। ਪੌੜੀ ਤੇ ਵੀ ਤੁਸੀਂ ਸਮਝਾ ਸਕਦੇ ਹੋ। ਰਾਵਣ ਰਾਜ ਹੈ ਹੀ ਪਤਿਤ, ਰਾਮਰਾਜ ਹੈ ਪਾਵਨ। ਫ਼ੇਰ
ਪਤਿਤ ਤੋਂ ਪਾਵਨ ਕਿਵੇਂ ਬਣੀਏ, ਇਵੇਂ - ਇਵੇਂ ਦੀਆਂ ਗੱਲਾਂ ਵਿੱਚ ਰਮਣ ਕਰਨਾ ਚਾਹੀਦਾ, ਇਸਨੂੰ ਹੀ
ਵਿਚਾਰ ਸਾਗਰ ਮੰਥਨ ਕਿਹਾ ਜਾਂਦਾ ਹੈ। 84 ਦਾ ਚੱਕਰ ਯਾਦ ਆਉਣਾ ਚਾਹੀਦਾ। ਬਾਪ ਨੇ ਕਿਹਾ ਹੈ ਮੈਨੂੰ
ਯਾਦ ਕਰੋ। ਇਹ ਹੈ ਰੂਹਾਨੀ ਯਾਤਰਾ। ਬਾਪ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਉਹਨਾਂ
ਜਿਸਮਾਨੀ ਯਾਤਰਾਵਾਂ ਨਾਲ ਹੋਰ ਹੀ ਵਿਕਰਮ ਬਣਦੇ ਹਨ। ਬੋਲੋ, ਇਹ ਤਾਬੀਜ਼ ਹੈ। ਇਸਨੂੰ ਸਮਝੋਗੇ ਤਾਂ
ਸਭ ਦੁੱਖ ਦੂਰ ਹੋ ਜਾਣਗੇ। ਤਾਬੀਜ਼ ਪਾਉਂਦੇ ਹੀ ਹਨ ਦੁੱਖ ਦੂਰ ਹੋਣ ਲਈ। ਅੱਛਾ!
ਮਿੱਠੇ - ਮਿੱਠੇ
ਸਿਕਿਲੱਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦਪਿਆਰ ਅਤੇ ਗੁੱਡਨਾਈਟ।
ਧਾਰਨਾ ਲਈ ਮੁੱਖ
ਸਾਰ:-
1. ਨਸ਼ਟੋਮੋਹਾ
ਬਣ ਬਾਪ ਨੂੰ ਯਾਦ ਕਰਨਾ ਹੈ। ਕਟੁੰਬ ਪਰਿਵਾਰ ਵਿੱਚ ਰਹਿੰਦੇ ਵਿਸ਼ਵ ਦਾ ਮਾਲਿਕ ਬਣਨ ਲਈ ਮਿਹਨਤ ਕਰਨੀ
ਹੈ। ਅਵਗੁਣਾਂ ਨੂੰ ਛੱਡਦੇ ਜਾਣਾ ਹੈ।
2. ਆਪਣੀ ਇਹੋ ਜਿਹੀ
ਚੱਲਣ ਰੱਖਣੀ ਹੈ ਜੋ ਸਭ ਵੇਖਕੇ ਫਾਲੋ ਕਰਨ। ਕੋਈ ਵੀ ਵਿਕਾਰ ਅੰਦਰ ਨਾ ਰਹੇ, ਇਹ ਜਾਂਚ ਕਰਨੀ ਹੈ।
ਵਰਦਾਨ:-
ਡਬਲ ਸੇਵਾ ਦ੍ਵਾਰਾ ਅਲੌਕਿਕ ਸ਼ਕਤੀ ਦਾ ਸਾਖਸ਼ਾਤਕਾਰ ਕਰਵਾਉਣ ਵਾਲੇ ਵਿਸ਼ਵ ਸੇਵਾਦਾਰੀ ਭਵ।
ਜਿਵੇਂ ਬਾਪ ਦਾ ਸਵਰੂਪ
ਹੀ ਹੈ ਵਿਸ਼ਵ ਸੇਵਕ, ਇਵੇਂ ਤੁਸੀ ਵੀ ਬਾਪ ਤਰ੍ਹਾਂ ਵਿਸ਼ਵ ਸੇਵਾਦਾਰੀ ਹੋ। ਸ਼ਰੀਰ ਦ੍ਵਾਰਾ ਸਥੂਲ਼
ਸੇਵਾ ਕਰਦੇ ਹੋਏ ਮਨਸਾ ਨਾਲ ਵਿਸ਼ਵ ਪਰਿਵਰਤਨ ਦੀ ਸੇਵਾ ਨੂੰ ਤਿਆਰ ਰਹੋ। ਇੱਕ ਹੀ ਸਮੇਂ ਤਨ ਅਤੇ ਮਨ
ਤੋਂ ਇਕੱਠੀ ਸੇਵਾ ਹੋਵੇ। ਜੋ ਮਨਸਾ ਅਤੇ ਕਰਮਣਾ ਦੋਵੇਂ ਨਾਲ - ਨਾਲ ਸੇਵਾ ਕਰਦੇ ਹਨ, ਉਨ੍ਹਾਂ ਨੂੰ
ਵੇਖਣ ਵਾਲਿਆਂ ਨੂੰ ਅਨੁਭਵ ਜਾ ਸਾਖਸ਼ਾਤਕਾਰ ਹੋ ਜਾਂਦਾ ਹੈ ਕਿ ਇਹ ਕੋਈ ਅਲੌਕਿਕ ਸ਼ਕਤੀ ਹੈ। ਇਸਲਈ
ਇਸ ਅਭਿਆਸ ਨੂੰ ਨਿਰੰਤਰ ਅਤੇ ਨੈਚੁਰਲ ਬਣਾਓ। ਮਨਸਾ ਸੇਵਾ ਦੇ ਲਈ ਵਿਸ਼ੇਸ਼ ਇਕਾਗ੍ਰਤਾ ਦਾ ਅਭਿਆਸ
ਵਧਾਓ।
ਸਲੋਗਨ:-
ਸਰਵ ਪ੍ਰਤੀ ਗੁਣ
ਗ੍ਰਾਹਕ ਬਣੋ ਪਰ ਫਾਲੋ ਬ੍ਰਹਮਾ ਬਾਪ ਨੂੰ ਕਰੋ।
ਅਵਿਅਕਤ ਇਸ਼ਾਰੇ -
ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।
ਹੁਣ ਸਵੱਛਤਾ ਅਤੇ
ਨਿਰਭੈਤਾ ਦੇ ਆਧਾਰ ਨਾਲ ਸਤਿਯਤਾ ਦ੍ਵਾਰਾ ਪ੍ਰਤੱਖਤਾ ਕਰੋ। ਮੁੱਖ ਤੋਂ ਸੱਤਤਾ ਦੀ ਅਥਾਰਟੀ ਖੁਦ ਹੀ
ਬਾਪ ਦੀ ਪ੍ਰਤੱਖਤਾ ਕਰੇਗੀ। ਹੁਣ ਪਰਮਾਤਮ ਬੰਬ (ਸੱਤ ਗਿਆਨ)ਦ੍ਵਾਰਾ ਧਰਨੀ ਨੂੰ ਪਰਿਵਰਤਨ ਕਰੋ। ਇਸ
ਦਾ ਸਹਿਜ ਸਾਧਨ ਹੈ - ਸਦਾ ਮੁੱਖ ਅਤੇ ਸੰਕਲਪ ਵਿਚ ਨਿਰੰਤਰ ਮਾਲਾ ਦੇ ਸਮਾਨ ਪਰਮਾਤਮ ਸਮ੍ਰਿਤੀ ਹੋਵੇ।
ਸਭ ਦੇ ਅੰਦਰ ਇੱਕ ਹੀ ਧੁਨ ਹੋਵੇ "ਮੇਰਾ ਬਾਬਾ" । ਸੰਕਲਪ, ਕਰਮ ਅਤੇ ਵਾਣੀ ਵਿਚ ਇਹ ਹੀ ਅਖੰਡ ਧੁਨ
ਹੋਵੇ, ਇਹ ਹੀ ਅਜਪਾ ਜਾਪ ਹੋਵੇ। ਜਦੋਂ ਇਹ ਅਜਪਾ ਜਾਪ ਹੋ ਜਾਵੇਗਾ ਤਾਂ ਹੋਰ ਸਭ ਗੱਲਾਂ ਆਪੇ ਹੀ
ਖਤਮ ਹੋ ਜਾਣਗੀਆਂ।