11.07.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ ਸੁੰਨ ਅਵਸਥਾ ਮਤਲਬ ਅਸ਼ਰੀਰੀ ਬਣਨ ਦਾ ਹੁਣ ਵੇਲਾ ਹੈ, ਇਸੇ ਅਵਸਥਾ ਵਿੱਚ ਰਹਿਣ ਦਾ ਅਭਿਆਸ ਕਰੋ"

ਪ੍ਰਸ਼ਨ:-
ਸਭ ਤੋਂ ਉੱਚੀ ਮੰਜਿਲ ਕਿਹੜੀ ਹੈ, ਉਸਦੀ ਪ੍ਰਾਪਤੀ ਕਿਵੇਂ ਹੋਵੇਗੀ?

ਉੱਤਰ:-
ਸੰਪੂਰਨ ਸਿਵਿਲਾਇਜ਼ਡ ਬਣਨਾ, ਇਹ ਹੀ ਉੱਚੀ ਮੰਜਿਲ ਹੈ। ਕਰਮਿੰਦਰੀਆਂ ਵਿੱਚ ਜ਼ਰਾ ਵੀ ਚਲਾਇਮਾਨੀ ਨਾ ਆਵੇ ਤਾਂ ਸੰਪੂਰਨ ਸਿਵਲਾਇਜ਼ਡ ਬਣਨ। ਜਦ ਅਜਿਹੀ ਅਵਸਥਾ ਹੋਵੇ ਤਾਂ ਵਿਸ਼ਵ ਦੀ ਬਾਦਸ਼ਾਹੀ ਮਿਲ ਸਕਦੀ ਹੈ। ਗਾਇਨ ਵੀ ਹੈ ਚੜ੍ਹੇ ਤਾਂ ਚੱਖੇ ਮਤਲਬ ਰਾਜਿਆਂ ਦਾ ਰਾਜਾ ਬਣੇ, ਨਹੀਂ ਤਾਂ ਪ੍ਰਜਾ। ਹੁਣ ਜਾਂਚ ਕਰੋ ਮੇਰੀ ਵ੍ਰਿਤੀ ਕਿਹੋ ਜਿਹੀ ਹੈ? ਕੋਈ ਵੀ ਭੁੱਲ ਤਾਂ ਨਹੀਂ ਹੁੰਦੀ ਹੈ।

ਓਮ ਸ਼ਾਂਤੀ
ਆਤਮ ਅਭਿਮਾਨੀ ਹੋ ਬੈਠਣਾ ਹੈ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਆਪਣੇ ਨੂੰ ਆਤਮਾ ਸਮਝੋ। ਹੁਣ ਬਾਬਾ ਆਲਰਾਊਂਡਰ ਤੋਂ ਪੁੱਛਦੇ ਹਨ ਸਤਿਯੁਗ ਵਿੱਚ ਆਤਮ - ਅਭਿਮਾਨੀ ਹੁੰਦੇ ਹਨ ਜਾਂ ਦੇਹੀ - ਅਭਿਮਾਨੀ? ਉੱਥੇ ਤਾਂ ਆਟੋਮੈਟਿਕਲੀ ਆਤਮ - ਅਭਿਮਾਨੀ ਰਹਿੰਦੇ ਹਨ, ਬਾਰ - ਬਾਰ ਯਾਦ ਕਰਨ ਦੀ ਲੋੜ ਨਹੀਂ ਰਹਿੰਦੀ। ਹਾਂ, ਉੱਥੇ ਇਹ ਸਮਝਦੇ ਹਨ ਹੁਣ ਇਹ ਸ਼ਰੀਰ ਵੱਡਾ ਹੋਇਆ, ਹੁਣ ਇਸ ਨੂੰ ਛੱਡ ਦੂਸਰਾ ਨਵਾਂ ਲੈਣਾ ਹੈ। ਜਿਵੇਂ ਸੱਪ ਦਾ ਮਿਸਾਲ ਹੈ, ਉਵੇਂ ਆਤਮਾ ਵੀ ਇਹ ਪੁਰਾਣਾ ਸ਼ਰੀਰ ਛੱਡ ਨਵਾਂ ਲੈਂਦੀ ਹੈ। ਭਗਵਾਨ ਮਿਸਾਲ ਦੇਕੇ ਸਮਝਾਉਂਦੇ ਹਨ। ਤੁਸੀਂ ਸਾਰੇ ਮਨੁੱਖਾਂ ਨੂੰ ਗਿਆਨ ਦੀ ਭੂੰ - ਭੂੰ ਕਰ ਆਪ ਸਮਾਨ ਗਿਆਨਵਾਨ ਬਣਾਉਣਾ ਹੈ। ਜਿਸ ਨਾਲ ਪਰਿਸਤਾਨ ਨ੍ਰਿਵਿਕਾਰੀ ਦੇਵਤਾ ਬਣ ਜਾਣ। ਉੱਚ ਤੋਂ ਉੱਚ ਪੜ੍ਹਾਈ ਹੈ ਮਨੁੱਖ ਤੋਂ ਦੇਵਤਾ ਬਣਾਉਣਾ। ਗਾਇਨ ਵੀ ਹੈ ਨਾ ਮਨੁੱਖ ਤੋਂ ਦੇਵਤਾ ਕੀਤੇ ਕਿਸਨੇ ਕੀਤੇ? ਦੇਵਤਾਵਾਂ ਨੇ ਨਹੀਂ ਕੀਤਾ। ਭਗਵਾਨ ਹੀ ਮਨੁੱਖਾਂ ਨੂੰ ਦੇਵਤਾ ਬਣਾਉਂਦੇ ਹਨ। ਮਨੁੱਖ ਇਨ੍ਹਾਂ ਗੱਲਾਂ ਨੂੰ ਜਾਣਦੇ ਨਹੀਂ। ਤੁਹਾਡੇ ਤੋਂ ਹਰ ਜਗ੍ਹਾ ਪੁੱਛਦੇ ਹਨ - ਤੁਹਾਡੀ ਏਮ ਆਬਜੈਕਟ ਕੀ ਹੈ? ਤਾਂ ਕਿਓੰ ਨਹੀਂ ਏਮ ਆਬਜੈਕਟ ਦੀ ਲਿਖਤ ਦਾ ਛੋਟਾ ਪਰਚਾ ਛਪਿਆ ਹੋਇਆ ਹੋਵੇ। ਜੋ ਕੋਈ ਵੀ ਪੁੱਛੇ ਤਾਂ ਉਨ੍ਹਾਂਨੂੰ ਪਰਚਾ ਦੇ ਦੇਵੋ ਜਿਸ ਨਾਲ ਉਹ ਸਮਝ ਜਾਣ। ਬਾਬਾ ਨੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ - ਇਸ ਸਮੇਂ ਇਹ ਕੱਲਯੁਗੀ ਪਤਿਤ ਦੁਨੀਆਂ ਹੈ ਜਿਸ ਵਿੱਚ ਮਹਾਨ ਅਪਰੰਪਾਰ ਦੁੱਖ ਹਨ। ਹੁਣ ਅਸੀਂ ਮਨੁੱਖਾਂ ਨੂੰ ਸਤਿਯੁਗੀ ਪਾਵਨ ਮਹਾਨ ਸੁੱਖਧਾਮ ਵਿੱਚ ਲੈ ਜਾਣ ਦੀ ਸਰਵਿਸ ਕਰ ਰਹੇ ਹਾਂ ਅਤੇ ਰਸਤਾ ਦਸਦੇ ਹਾਂ। ਇੰਵੇਂ ਨਹੀਂ ਅਸੀਂ ਅਦ੍ਵੈਤ ਨਾਲੇਜ਼ ਦਿੰਦੇ ਹਾਂ। ਉਹ ਲੋਕ ਸ਼ਾਸਤਰਾਂ ਦੀ ਨਾਲੇਜ਼ ਨੂੰ ਅਦ੍ਵੈਤ ਨਾਲੇਜ਼ ਸਮਝਦੇ ਹਨ। ਅਸਲ ਵਿੱਚ ਇਹ ਕੋਈ ਅਦ੍ਵੈਤ ਨਾਲੇਜ਼ ਹੈ ਨਹੀਂ। ਅਦ੍ਵੈਤ ਨਾਲੇਜ਼ ਲਿਖਣਾ ਵੀ ਗਲਤ ਹੈ। ਮਨੁੱਖਾਂ ਨੂੰ ਕਲੀਅਰ ਕਰ ਕੇ ਦੱਸਣਾ ਹੈ, ਅਜਿਹੀ ਲਿਖਤ ਛਪੀ ਹੋਈ ਹੋਵੇ ਜੋ ਝਟ ਸਮਝ ਜਾਣ ਕਿ ਇਨ੍ਹਾਂ ਦਾ ਉਦੇਸ਼ ਕੀ ਹੈ? ਕੱਲਯੁਗੀ ਭ੍ਰਿਸ਼ਟਾਚਾਰੀ ਮਨੁੱਖਾਂ ਨੂੰ ਅਸੀਂ ਅਪਾਰ ਦੁੱਖਾਂ ਤੋਂ ਕੱਢ ਸਤਿਯੁਗੀ ਪਵਿੱਤਰ ਸ੍ਰੇਸ਼ਠਾਚਾਰੀ ਦੁਨੀਆਂ ਵਿੱਚ ਲੈ ਜਾਂਦੇ ਹਾਂ। ਬਾਬਾ ਇਹ ਐਸੇ ( ਨਿਬੰਧ ) ਬੱਚਿਆਂ ਨੂੰ ਦਿੰਦੇ ਹਨ। ਇੰਵੇਂ ਕਲੀਅਰ ਕਰ ਲਿਖਣਾ ਹੈ। ਸਭ ਜਗ੍ਹਾ ਐਸੀ ਤੁਹਾਡੀ ਲਿਖਤ ਰੱਖੀ ਹੋਵੇ, ਝਟ ਉਹ ਕੱਢਕੇ ਦੇਣੀ ਚਾਹੀਦੀ ਹੈ ਤਾਂ ਸਮਝਣ ਅਸੀਂ ਤਾਂ ਦੁੱਖਧਾਮ ਵਿੱਚ ਹਾਂ। ਗੰਦ ਵਿੱਚ ਪਏ ਹਾਂ। ਮਨੁੱਖ ਕੋਈ ਸਮਝਦੇ ਥੋੜ੍ਹੇ ਹੀ ਹਨ ਕਿ ਅਸੀਂ ਕੱਲਯੁਗੀ ਪਤਿਤ, ਦੁੱਖਧਾਮ ਦੇ ਮਨੁੱਖ ਹਾਂ। ਇਹ ਸਾਨੂੰ ਅਪਾਰ ਸੁੱਖਾਂ ਵਿੱਚ ਲੈ ਜਾਂਦੇ ਹਨ। ਤਾਂ ਅਜਿਹਾ ਇੱਕ ਅੱਛਾ ਪਰਚਾ ਬਨਾਉਣਾ ਹੈ। ਜਿਵੇਂ ਬਾਬਾ ਨੇ ਵੀ ਛਪਾਇਆ ਸੀ - ਸਤਿਯੁਗੀ ਹੋ ਜਾਂ ਕੱਲਯੁਗੀ? ਪਰੰਤੂ ਮਨੁੱਖ ਸਮਝਦੇ ਥੋੜ੍ਹੀ ਨਾ ਹਨ। ਰਤਨਾਂ ਨੂੰ ਵੀ ਪੱਥਰ ਸਮਝ ਸੁੱਟ ਦਿੰਦੇ ਹਨ। ਇਹ ਹਨ ਗਿਆਨ ਰਤਨ। ਉਹ ਸਮਝਦੇ ਹਨ ਸ਼ਾਸਤਰਾਂ ਵਿੱਚ ਰਤਨ ਹਨ। ਤੁਸੀਂ ਕਲੀਅਰ ਕਰ ਇੰਵੇਂ ਬੋਲੋ ਜੋ ਸਮਝਣ ਇੱਥੇ ਤਾਂ ਅਪਾਰ ਦੁੱਖ ਹਨ। ਦੁੱਖਾਂ ਦੀ ਵੀ ਲਿਸਟ ਹੋਵੇ, ਘੱਟ ਤੋਂ ਘੱਟ 101 ਤਾਂ ਜ਼ਰੂਰ ਹੋਣ। ਇਸ ਦੁੱਖਧਾਮ ਵਿੱਚ ਅਪਾਰ ਦੁੱਖ ਹਨ, ਇਹ ਸਭ ਲਿਖੋ, ਸਾਰੀ ਲਿਸਟ ਨਿਕਾਲੋ। ਦੂਸਰੇ ਪਾਸੇ ਫੇਰ ਅਪਾਰ ਸੁੱਖ, ਉੱਥੇ ਦੁੱਖ ਦਾ ਨਾਮ ਨਹੀਂ ਹੁੰਦਾ। ਅਸੀਂ ਉਹ ਰਾਜ ਅਥਵਾ ਸੁੱਖਧਾਮ ਸਥਾਪਨ ਕਰ ਰਹੇ ਹਾਂ ਜੋ ਝਟ ਮਨੁੱਖਾਂ ਦਾ ਮੂੰਹ ਬੰਦ ਹੋ ਜਾਵੇ। ਇਹ ਕੋਈ ਸਮਝਦੇ ਥੋੜ੍ਹੀ ਨਾ ਹਨ ਕਿ ਇਸ ਸਮੇਂ ਦੁੱਖਧਾਮ ਹੈ, ਇਸਨੂੰ ਤਾਂ ਉਹ ਸ੍ਵਰਗ ਸਮਝ ਬੈਠੇ ਹਨ। ਵੱਡੇ - ਵੱਡੇ ਮਹਿਲ, ਨਵੇਂ - ਨਵੇਂ ਮੰਦਿਰ ਬਣਾਉਂਦੇ ਰਹਿੰਦੇ ਹਨ, ਇਹ ਥੋੜ੍ਹੀ ਨਾ ਜਾਣਦੇ ਹਨ ਕਿ ਇਹ ਸਭ ਖ਼ਤਮ ਹੋ ਜਾਣੇ ਹਨ। ਪੈਸੇ ਤਾਂ ਉਨ੍ਹਾਂ ਨੂੰ ਬਹੁਤ ਮਿਲਦੇ ਹਨ ਰਿਸ਼ਵਤ ਦੇ। ਬਾਪ ਨੇ ਸਮਝਾਇਆ ਹੈ ਇਹ ਸਭ ਹੈ ਮਾਇਆ ਦਾ, ਸਾਂਇੰਸ ਦਾ ਘਮੰਡ, ਮੋਟਰਾਂ, ਐਰੋਪਲੇਨ ਆਦਿ ਇਹ ਸਭ ਮਾਇਆ ਦਾ ਸ਼ੋ ਹੈ। ਇਹ ਵੀ ਕ਼ਾਇਦਾ ਹੈ, ਜਦ ਬਾਪ ਸ੍ਵਰਗ ਦੀ ਸਥਾਪਨਾ ਕਰਦੇ ਹਨ ਤਾਂ ਮਾਇਆ ਵੀ ਆਪਣਾ ਭ੍ਭਕਾ ਵਿਖਾਉਂਦੀ ਹੈ, ਇਸ ਨੂੰ ਕਿਹਾ ਜਾਂਦਾ ਹੈ ਮਾਇਆ ਦਾ ਪਾਮਪ।

ਹੁਣ ਤੁਸੀਂ ਬੱਚੇ ਸਾਰੇ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰ ਰਹੇ ਹੋ। ਜੇਕਰ ਮਾਇਆ ਦੀ ਕਿਤੇ ਪ੍ਰਵੇਸ਼ਤਾ ਹੋ ਜਾਂਦੀ ਹੈ ਤਾਂ ਬੱਚਿਆਂ ਨੂੰ ਅੰਦਰ ਖਾਂਦਾ ਹੈ। ਜਦੋਂ ਕੋਈ ਕਿਸੇ ਦੇ ਨਾਮ ਰੂਪ ਵਿੱਚ ਫਸ ਜਾਂਦੇ ਹਨ ਤਾਂ ਬਾਪ ਸਮਝਾਉਂਦੇ ਹਨ ਇਹ ਕ੍ਰਿਮੀਨਲਆਈਜ਼ ਹਨ। ਕੱਲਯੁਗ ਵਿੱਚ ਹੈ ਕ੍ਰਿਮੀਨਲਾਈਜੇਸ਼ਨ। ਸਤਿਯੁਗ ਵਿੱਚ ਹੈ ਸਿਵਿਲਾਇਜੇਸ਼ਨ। ਇਨ੍ਹਾਂ ਦੇਵਤਾਵਾਂ ਦੇ ਅੱਗੇ ਸਾਰੇ ਮੱਥਾ ਟੇਕਦੇ ਹਨ, ਤੁਸੀਂ ਨ੍ਰਿਵਿਕਾਰੀ ਅਸੀਂ ਵਿਕਾਰੀ ਇਸ ਲਈ ਬਾਪ ਕਹਿੰਦੇ ਹਨ ਹਰ ਇੱਕ ਆਪਣੀ ਅਵਸਥਾ ਨੂੰ ਵੇਖੇ। ਵੱਡੇ - ਵੱਡੇ ਚੰਗੇ ਮਹਾਰਥੀ ਆਪਣੇ ਨੂੰ ਵੇਖਣ ਸਾਡੀ ਬੁੱਧੀ ਕਿਸੇ ਦੇ ਨਾਮ ਰੂਪ ਵਿੱਚ ਜਾਂਦੀ ਤਾਂ ਨਹੀਂ? ਫਲਾਣੀ ਬਹੁਤ ਚੰਗੀ ਹੈ, ਇਹ ਕਰੀਏ - ਕੁਝ ਅੰਦਰ ਵਿੱਚ ਆਉਂਦਾ ਹੈ? ਇਹ ਤਾਂ ਬਾਬਾ ਜਾਣਦੇ ਹਨ ਇਸ ਵਕਤ ਸੰਪੂਰਨ ਸਿਵਿਲਾਇਜ਼ਡ ਕੋਈ ਹੈ ਨਹੀਂ। ਜਰਾ ਵੀ ਚਲਾਇਮਾਨੀ ਨਾ ਆਵੇ, ਬਹੁਤ ਮੇਹਨਤ ਹੈ। ਕੋਈ ਵਿਰਲੇ ਅਜਿਹੇ ਹੁੰਦੇ ਹਨ। ਅੱਖਾਂ ਕੁਝ ਨਾ ਕੁਝ ਧੋਖਾ ਜ਼ਰੂਰ ਦਿੰਦਿਆਂ ਹਨ। ਡਰਾਮਾ ਕਿਸੇ ਨੂੰ ਸਿਵਿਲਾਇਜ਼ਡ ਜਲਦੀ ਨਹੀਂ ਬਣਾਏਗਾ। ਖੂਬ ਪੁਰਸ਼ਾਰਥ ਕਰ ਆਪਣੀ ਜਾਂਚ ਕਰਨੀ ਹੈ - ਕਿਤੇ ਸਾਡੀਆਂ ਅੱਖਾਂ ਧੋਖਾ ਤਾਂ ਨਹੀਂ ਦਿੰਦਿਆਂ ਹਨ? ਵਿਸ਼ਵ ਦਾ ਮਾਲਿਕ ਬਣਨਾ ਬੜੀ ਉੱਚੀ ਮੰਜਿਲ ਹੈ। ਚੜ੍ਹੇ ਤਾਂ ਚੱਖੇ ਮਤਲਬ ਰਾਜਿਆਂ ਦਾ ਰਾਜਾ ਬਣਦੇ, ਡਿੱਗੇ ਤਾਂ ਪ੍ਰਜਾ ਵਿਚ ਚਲੇ ਜਾਣਗੇ। ਅੱਜਕੱਲ ਤਾਂ ਕਹਿਣਗੇ ਵਿਕਾਰੀ ਜਮਾਨਾ ਹੈ। ਭਾਵੇਂ ਕਿਨ੍ਹੇ ਵੱਡੇ ਆਦਮੀ ਹਨ, ਸਮਝੋ ਕਵੀਨ ਹੈ ਉਸਦੇ ਅੰਦਰ ਵੀ ਡਰ ਰਹਿੰਦਾ ਹੋਵੇਗਾ ਕਿ ਕਿਤੇ ਕੋਈ ਮੈਨੂੰ ਉਡਾ ਨਾ ਦੇਵੇ। ਹਰ ਇੱਕ ਮਨੁੱਖ ਵਿੱਚ ਅਸ਼ਾਂਤੀ ਹੈ। ਕੋਈ-ਕੋਈ ਬੱਚੇ ਵੀ ਕਿੰਨੀ ਅਸ਼ਾਂਤੀ ਫੈਲਾਉਂਦੇ ਹਨ। ਤੁਸੀਂ ਸ਼ਾਂਤੀ ਸਥਾਪਨ ਕਰ ਰਹੇ ਹੋ, ਤਾਂ ਪਹਿਲਾਂ ਤਾਂ ਖੁੱਦ ਸ਼ਾਂਤੀ ਵਿੱਚ ਰਹੋ, ਤਾਂ ਦੂਸਰਿਆਂ ਵਿੱਚ ਵੀ ਉਹ ਤਾਕਤ ਭਰੇ। ਉੱਥੇ ਤਾਂ ਬੜਾ ਸ਼ਾਂਤੀ ਦਾ ਰਾਜ ਚਲਦਾ ਹੈ। ਅੱਖਾਂ ਸਿਵਿਲ ਬਣ ਜਾਂਦੀਆਂ ਹਨ। ਤਾਂ ਬਾਪ ਕਹਿੰਦੇ ਹਨ ਆਪਣੀ ਜਾਂਚ ਕਰੋ - ਅੱਜ ਮੈਂ ਆਤਮਾ ਦੀ ਵ੍ਰਿਤੀ ਕਿਵ਼ੇਂ ਰਹੀ? ਇਸ ਵਿੱਚ ਬਹੁਤ ਮੇਹਨਤ ਹੈ। ਆਪਣੀ ਸੰਭਾਲ ਰੱਖਣੀ ਹੈ। ਬੇਹੱਦ ਦੇ ਬਾਪ ਨੂੰ ਵੀ ਸੱਚ ਕਦੇ ਨਹੀਂ ਦਸਦੇ ਹਨ। ਕਦਮ - ਕਦਮ ਤੇ ਭੁੱਲਾਂ ਹੁੰਦੀਆਂ ਰਹਿੰਦੀਆਂ ਹਨ। ਥੋੜ੍ਹਾ ਵੀ ਉਸ ਕ੍ਰਿਮੀਨਲ ਦ੍ਰਿਸ਼ਟੀ ਨਾਲ ਵੇਖਿਆ, ਭੁੱਲ ਹੋਈ, ਫੌਰਨ ਨੋਟ ਕਰੋ। 10 - 20 ਭੁਲਾਂ ਤਾਂ ਰੋਜ਼ ਕਰਦੇ ਹੀ ਹੋਣਗੇ ਜਦੋਂ ਤੱਕ ਅਭੁੱਲ ਬਣੇ। ਪਰੰਤੂ ਸੱਚ ਕੋਈ ਦਸਦੇ ਥੋੜ੍ਹੀ ਹੀ ਹਨ। ਦੇਹ- ਅਭਿਮਾਨੀ ਕੋਲੋਂ ਕੋਈ ਨਾ ਕੋਈ ਪਾਪ ਜ਼ਰੂਰ ਹੋਵੇਗਾ। ਉਹ ਅੰਦਰ ਖਾਂਦਾ ਰਹੇਗਾ। ਕਈ ਤਾਂ ਸਮਝਦੇ ਹੀ ਨਹੀਂ ਕਿ ਭੁੱਲ ਕਿਸ ਨੂੰ ਕਹਿੰਦੇ ਹਨ। ਜਾਨਵਰ ਸਮਝਦੇ ਹਨ ਕੀ! ਤੁਸੀਂ ਵੀ ਇਸ ਗਿਆਨ ਤੋਂ ਪਹਿਲਾਂ ਬੰਦਰ ਬੁੱਧੀ ਸੀ। ਹੁਣ ਕੋਈ 50 ਪ੍ਰਤੀਸ਼ਤ, ਕੋਈ 10 ਪ੍ਰਤੀਸ਼ਤ ਕੋਈ ਕਿੰਨਾ ਬਦਲਦੇ ਜਾਂਦੇ ਹਨ। ਇਹ ਅੱਖਾਂ ਤਾਂ ਬਹੁਤ ਧੋਖਾ ਦੇਣ ਵਾਲੀਆਂ ਹਨ। ਸਭ ਤੋਂ ਤਿੱਖੀਆਂ ਹਨ ਅੱਖਾਂ।

ਬਾਪ ਕਹਿੰਦੇ ਤੁਮ ਆਤਮਾ ਅਸ਼ਰੀਰੀ ਆਈ ਸੀ। ਸ਼ਰੀਰ ਨਹੀਂ ਸੀ। ਕੀ ਹੁਣ ਤੁਹਾਨੂੰ ਪਤਾ ਹੈ ਕਿ ਦੂਸਰਾ ਕਿਹੜਾ ਸ਼ਰੀਰ ਲਵੋਗੇ, ਕਿਸ ਸੰਬੰਧ ਵਿੱਚ ਜਾਓਗੇ? ਪਤਾ ਨਹੀਂ ਪੈਂਦਾ। ਗਰਭ ਵਿੱਚ ਸੁੰਨ ਦੇ ਸੁੰਨ ਹੀ ਰਹਿੰਦੇ ਹਨ। ਆਤਮਾ ਬਿਲਕੁਲ ਹੀ ਸੁੰਨ ਹੋ ਜਾਂਦੀ ਹੈ। ਜਦੋਂ ਸ਼ਰੀਰ ਵੱਡਾ ਹੋਵੇ ਤਾਂ ਪਤਾ ਚਲਦਾ। ਤਾਂ ਤੁਹਾਨੂੰ ਅਜਿਹਾ ਬਣਕੇ ਜਾਣਾ ਹੈ। ਬਸ, ਇਹ ਪੁਰਾਣਾ ਸ਼ਰੀਰ ਛੱਡ ਕੇ ਅਸੀਂ ਜਾਣਾ ਹੈ ਫੇਰ ਜਦੋਂ ਸ਼ਰੀਰ ਲਵਾਂਗੇ ਤਾਂ ਸ੍ਵਰਗ ਵਿੱਚ ਆਪਣਾ ਪਾਰ੍ਟ ਵਜਾਵਾਂਗੇ। ਸੁੰਨ ਹੋਣ ਦਾ ਹੁਣੇ ਵਕਤ ਹੈ। ਭਾਵੇਂ ਆਤਮਾ ਸੰਸਕਾਰ ਲੈ ਜਾਂਦੀ ਹੈ, ਜਦੋਂ ਸ਼ਰੀਰ ਵੱਡਾ ਹੁੰਦਾ ਹੈ ਤਾਂ ਸੰਸਕਾਰ ਇਮਰਜ਼ ਹੁੰਦੇ ਹਨ। ਹੁਣ ਤੁਸੀਂ ਘਰ ਜਾਣਾ ਹੈ ਇਸ ਲਈ ਪੁਰਾਣੀ ਦੁਨੀਆਂ ਦਾ, ਇਸ ਸ਼ਰੀਰ ਦਾ ਭਾਣ ਉਡਾ ਦੇਣਾ ਹੈ। ਕੁਝ ਵੀ ਯਾਦ ਨਾ ਰਹੇ। ਪਰਹੇਜ਼ ਬਹੁਤ ਰੱਖਣਾ ਹੈ। ਜੋ ਅੰਦਰ ਵਿੱਚ ਹੋਵੇਗਾ ਉਹ ਹੀ ਬਾਹਰ ਨਿਕਲੇਗਾ। ਸ਼ਿਵਬਾਬਾ ਦੇ ਅੰਦਰ ਵਿੱਚ ਵੀ ਗਿਆਨ ਹੈ, ਮੇਰਾ ਵੀ ਪਾਰ੍ਟ ਹੈ। ਮੇਰੇ ਲਈ ਹੀ ਕਹਿੰਦੇ ਹਨ ਗਿਆਨ ਦਾ ਸਾਗਰ ਮਹਿਮਾ ਗਾਉਂਦੇ ਹਨ, ਅਰਥ ਕੁਝ ਨਹੀਂ ਜਾਣਦੇ। ਹੁਣ ਤੁਸੀਂ ਅਰਥ ਸਮੇਤ ਜਾਣਦੇ ਹੋ। ਬਾਕੀ ਆਤਮਾ ਦੀ ਬੁੱਧੀ ਅਜਿਹੀ ਵਰਥ ਨਾਟ ਏ ਪੈਣੀ ਹੋ ਜਾਂਦੀ ਹੈ। ਹੁਣ ਬਾਪ ਕਿੰਨਾ ਬੁੱਧੀਮਾਨ ਬਣਾਉਂਦੇ ਹਨ। ਮਨੁੱਖਾਂ ਦੇ ਕੋਲ ਤਾਂ ਕਰੋੜ, ਪਦਮ ਹਨ। ਇਹ ਮਾਇਆ ਦਾ ਪਾਮਪ ਹੈ ਨਾ। ਸਾਂਇੰਸ ਵਿੱਚ ਜੋ ਆਪਣੇ ਕੰਮ ਦੀਆਂ ਚੀਜ਼ਾਂ ਹਨ, ਉਹ ਉਥੇ ਵੀ ਹੋਣਗੀਆਂ। ਉਹ ਬਣਾਉਣ ਵਾਲੇ ਉਥੇ ਵੀ ਜਾਣਗੇ। ਰਾਜਾ ਤਾਂ ਨਹੀਂ ਬਣਨਗੇ। ਇਹ ਲੋਕ ਪਿਛਾੜੀ ਵਿੱਚ ਤੁਹਾਡੇ ਕੋਲ ਆਉਣਗੇ ਫੇਰ ਹੋਰਾਂ ਨੂੰ ਵੀ ਸਿਖਾਉਣਗੇ। ਇੱਕ ਬਾਪ ਤੋਂ ਤੁਸੀਂ ਕਿੰਨਾ ਸਿੱਖਦੇ ਹੋ। ਇੱਕ ਬਾਪ ਹੀ ਦੁਨੀਆਂ ਨੂੰ ਕੀ ਤੋਂ ਕੀ ਬਣਾ ਦਿੰਦੇ ਹਨ। ਇਨਵੈਂਸ਼ਨ ਹਮੇਸ਼ਾਂ ਇੱਕ ਕੱਡਦੇ ਹਨ ਫੇਰ ਫੈਲਾਉਂਦੇ ਹਨ। ਬੰਬਜ਼ ਬਣਾਉਣ ਵਾਲਾ ਵੀ ਪਹਿਲੋਂ ਇੱਕ ਸੀ। ਸਮਝਾ ਇਸ ਨਾਲ ਦੁਨੀਆਂ ਵਿਨਾਸ਼ ਹੋ ਜਾਵੇਗੀ। ਫੇਰ ਹੋਰ ਬਣਾਉਂਦੇ ਗਏ। ਉਥੇ ਵੀ ਸਾਂਇੰਸ ਤਾਂ ਚਾਹੀਦੀ ਹੈ ਨਾ। ਟਾਈਮ ਪਿਆ ਹੈ, ਸਿੱਖਕੇ ਹੁਸ਼ਿਆਰ ਹੋ ਜਾਣਗੇ। ਬਾਪ ਦੀ ਪਹਿਚਾਣ ਮਿਲ ਗਈ ਫੇਰ ਸ੍ਵਰਗ ਵਿੱਚ ਆਕੇ ਨੌਕਰ - ਚਾਕਰ ਬਨਣਗੇ। ਉਥੇ ਸਭ ਸੁੱਖ ਦੀਆਂ ਗੱਲਾਂ ਹੁੰਦੀਆਂ ਹਨ। ਜੋ ਸੁੱਖਧਾਮ ਵਿੱਚ ਸੀ ਉਹ ਫੇਰ ਹੋਵੇਗਾ ਉਥੇ ਕੋਈ ਰੋਗ ਦੁੱਖ ਦੀ ਗੱਲ ਨਹੀਂ। ਇਥੇ ਤਾਂ ਅਪਰੰਪਾਰ ਦੁੱਖ ਹੈ। ਉਥੇ ਅਪਰੰਪਾਰ ਸੁੱਖ ਹਨ। ਹੁਣ ਅਸੀਂ ਇਹ ਸਥਾਪਨ ਕਰ ਰਹੇ ਹਾਂ। ਦੁੱਖਹਰਤਾ, ਸੁੱਖਕਰਤਾ ਇੱਕ ਬਾਪ ਹੀ ਹੈ। ਪਹਿਲਾਂ ਤਾਂ ਖ਼ੁਦ ਦੀ ਵੀ ਅਜਿਹੀ ਅਵਸਥਾ ਚਾਹੀਦੀ ਹੈ, ਸਿਰ੍ਫ ਪੰਡਤਾਈ ਨਹੀਂ ਚਾਹੀਦੀ। ਅਜਿਹੀ ਇੱਕ ਪੰਡਿਤ ਦੀ ਕਹਾਣੀ ਹੈ, ਬੋਲਾ ਰਾਮ ਨਾਮ ਕਹਿਣ ਨਾਲ ਪਾਰ ਹੋ ਜਾਵੋਗੇ ਇਹ ਇਸ ਵਕਤ ਦੀ ਗੱਲ ਹੈ। ਤੁਸੀਂ ਬਾਪ ਦੀ ਯਾਦ ਵਿੱਚ ਵਿਸ਼ੇ ਸਾਗਰ ਤੋਂ ਸ਼ੀਰਸਗਰ ਵਿੱਚ ਚਲੇ ਜਾਂਦੇ ਹੋ। ਇੱਥੇ ਤੁਹਾਡੀ ਬੱਚਿਆਂ ਦੀ ਅਵਸਥਾ ਬੜੀ ਵਧੀਆ ਚਾਹੀਦੀ ਹੈ। ਯੋਗਬਲ ਨਹੀਂ ਹੈ, ਕ੍ਰਿਮੀਨਲ ਆਈਜ਼ ਹਨ ਤਾਂ ਤੀਰ ਲਗ ਨਹੀਂ ਸਕਦਾ। ਅੱਖਾਂ ਸਿਵਿਲ ਚਾਹੀਦੀਆਂ ਹਨ। ਬਾਪ ਦੀ ਯਾਦ ਵਿੱਚ ਰਹਿ ਕਿਸੇ ਨੂੰ ਗਿਆਨ ਦੇਵਾਂਗੇ ਤਾਂ ਤੀਰ ਲਗ ਜਾਵੇਗਾ। ਗਿਆਨ ਤਲਵਾਰ ਵਿੱਚ ਯੋਗ ਦਾ ਜੌਹਰ ਚਾਹੀਦਾ ਹੈ। ਨਾਲੇਜ਼ ਨਾਲ ਧਨ ਦੀ ਕਮਾਈ ਹੁੰਦੀ ਹੈ। ਤਾਕਤ ਹੈ ਯਾਦ ਦੀ। ਬਹੁਤ ਬੱਚੇ ਤਾਂ ਬਿਲਕੁਲ ਯਾਦ ਕਰਦੇ ਹੀ ਨਹੀਂ, ਜਾਣਦੇ ਹੀ ਨਹੀਂ। ਬਾਪ ਕਹਿੰਦੇ ਹਨ ਮਨੁੱਖਾਂ ਨੂੰ ਸਮਝਾਉਣਾ ਹੈ ਕਿ ਇਹ ਹੈ ਦੁੱਖਧਾਮ, ਸਤਿਯੁਗ ਹੈ ਸੁੱਖਧਾਮ। ਕੱਲਯੁਗ ਵਿੱਚ ਸੁੱਖ ਦਾ ਨਾਮ ਹੀ ਨਹੀਂ। ਜੇਕਰ ਹੈ ਵੀ ਤਾਂ ਵੀ ਕਾਗ ਵਿਸ਼ਠਾ ਦੇ ਸਮਾਨ ਹਨ। ਸਤਿਯੁਗ ਵਿੱਚ ਤਾਂ ਅਪਾਰ ਸੁੱਖ ਹਨ। ਮਨੁੱਖ ਅਰਥ ਨਹੀਂ ਸਮਝਦੇ। ਮੁਕਤੀ ਦੇ ਲਈ ਹੀ ਮੱਥਾ ਮਾਰਦੇ ਰਹਿੰਦੇ ਹਨ। ਜੀਵਨਮੁਕਤੀ ਨੂੰ ਤਾਂ ਕੋਈ ਜਾਣਦੇ ਹੀ ਨਹੀਂ। ਤਾਂ ਗਿਆਨ ਵੀ ਦੇ ਕਿਵੇਂ ਸਕਦੇ। ਉਹ ਆਉਂਦੇ ਹੀ ਹਨ ਰਜੋਪ੍ਰਧਾਨ ਸਮੇਂ ਵਿੱਚ ਉਹ ਫੇਰ ਰਾਜਯੋਗ ਕਿਵੇਂ ਸਿਖਾਉਣਗੇ। ਇੱਥੇ ਤਾਂ ਸੁੱਖ ਹੈ ਕਾਗ ਵਿਸ਼ਠਾ ਸਮਾਨ। ਰਾਜਯੋਗ ਨਾਲ ਕੀ ਹੋਇਆ ਸੀ - ਇਹ ਵੀ ਨਹੀਂ ਜਾਣਦੇ। ਤੁਸੀਂ ਬੱਚੇ ਜਾਣਦੇ ਹੋ ਇਹ ਵੀ ਸਭ ਡਰਾਮਾ ਚਲ ਰਿਹਾ ਹੈ। ਅਖ਼ਬਾਰ ਵਿੱਚ ਵੀ ਤੁਹਾਡੀ ਨਿੰਦਾ ਕਰਦੇ ਲਿਖਦੇ ਹਨ, ਇਹ ਤਾਂ ਹੋਣਾ ਹੀ ਹੈ। ਅਬਲਾਵਾਂ ਤੇ ਕਿਸਮ - ਕਿਸਮ ਦੇ ਸਿਤਮ ਆਉਂਦੇ ਹਨ। ਦੁਨੀਆਂ ਵਿੱਚ ਅਨੇਕ ਦੁੱਖ ਹਨ। ਹੁਣ ਕੋਈ ਸੁੱਖ ਹੈ ਥੋੜ੍ਹੀ ਨਾ। ਭਾਵੇਂ ਕਿੰਨਾ ਵੱਡਾ ਸ਼ਾਹੂਕਾਰ ਹੈ, ਬੀਮਾਰ ਹੋਇਆ, ਅੰਨ੍ਹਾ ਹੋਇਆ, ਤਾਂ ਦੁੱਖ ਹੁੰਦਾ ਹੈ ਨਾ। ਦੁੱਖਾਂ ਦੀ ਲਿਸਟ ਵਿੱਚ ਸਭ ਲਿਖੋ। ਰਾਵਣ ਰਾਜ ਕੱਲਯੁਗ ਦੇ ਅੰਤ ਵਿੱਚ ਇਹ ਸਭ ਗੱਲਾਂ ਹਨ। ਸਤਿਯੁਗ ਵਿੱਚ ਦੁੱਖ ਦੀ ਇੱਕ ਵੀ ਗੱਲ ਨਹੀਂ ਹੁੰਦੀ ਹੈ। ਸਤਿਯੁਗ ਤਾਂ ਹੋਕੇ ਗਿਆ ਹੈ ਨਾ। ਹੁਣ ਹੈ ਨਾ ਸੰਗਮਯੁੱਗ। ਬਾਪ ਵੀ ਸੰਗਮ ਤੇ ਹੀ ਆਉਂਦੇ ਹਨ। ਹੁਣ ਤੁਸੀਂ ਜਾਣਦੇ ਹੋ 5 ਹਜ਼ਾਰ ਸਾਲ ਵਿੱਚ ਅਸੀਂ ਕੀ - ਕੀ ਜਨਮ ਲੈਂਦੇ ਹਾਂ। ਕਿਵੇਂ ਸੁੱਖ ਤੋਂ ਫੇਰ ਦੁੱਖ ਵਿੱਚ ਆਉਂਦੇ ਹਾਂ। ਜਿਨ੍ਹਾਂਨੂੰ ਸਾਰਾ ਗਿਆਨ ਬੁੱਧੀ ਵਿੱਚ ਹੈ, ਧਾਰਨਾ ਹੈ ਉਹ ਸਮਝ ਸਕਦੇ ਹਨ। ਬਾਪ ਤੁਹਾਡੀ ਬੱਚਿਆਂ ਦੀ ਝੋਲੀ ਭਰਦੇ ਹਨ। ਗਾਇਨ ਵੀ ਹੈ - ਧਨ ਦਿਤੇ ਧਨ ਨਾ ਖੁਟੇ। ਧਨ ਦਾਨ ਨਹੀਂ ਕਰਦੇ ਹਨ ਤਾਂ ਗੋਇਆ ਉਨ੍ਹਾਂ ਦੇ ਕੋਲ ਹੈ ਹੀ ਨਹੀਂ। ਤਾਂ ਫੇਰ ਮਿਲੇਗਾ ਵੀ ਨਹੀਂ। ਹਿਸਾਬ ਹੈ ਨਾ! ਦਿੰਦੇ ਹੀ ਨਹੀਂ ਤਾਂ ਮਿਲੇਗਾ ਕਿਥੋਂ। ਵਾਧਾ ਕਿਥੋਂ ਹੋਵੇਗਾ। ਇਹ ਸਭ ਹਨ ਅਵਿਨਾਸ਼ੀ ਗਿਆਨ ਰਤਨ। ਨੰਬਰਵਾਰ ਤਾਂ ਹਰ ਗੱਲ ਵਿੱਚ ਹੁੰਦੇ ਹਨ ਨਾ। ਇਹ ਵੀ ਤੁਹਾਡੀ ਰੂਹਾਨੀ ਸੈਨਾ ਹੈ। ਕੋਈ ਰੂਹ ਜਾਕੇ ਉੱਚ ਪਦ ਪਾਏਗੀ, ਕੋਈ ਰੂਹ ਪ੍ਰਜਾ ਪਦ ਪਾਏਗੀ। ਜਿਵੇਂ ਕਲਪ ਪਹਿਲੇ ਪਾਇਆ ਸੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੀ ਸੰਭਾਲ ਕਰਨ ਦੇ ਲਈ ਕਦਮ - ਕਦਮ ਤੇ ਜਾਂਚ ਕਰਨੀ ਹੈ ਕਿ:-

ਓ) ਅੱਜ ਮੈਂ ਆਤਮਾ ਦੀ ਵ੍ਰਿਤੀ ਕਿਵ਼ੇਂ ਦੀ ਰਹੀ?

ਅ) ਅੱਖਾਂ ਸਿਵਿਲ ਰਹੀਆਂ?

ਸ) ਦੇਹ- ਅਭਿਮਾਨ ਕਾਰਣ ਕਿਹੜਾ ਪਾਪ ਹੋਇਆ?

2. ਬੁੱਧੀ ਵਿੱਚ ਅਵਿਨਾਸ਼ੀ ਗਿਆਨ ਧਨ ਧਾਰਨ ਕਰ ਫਿਰ ਦਾਨ ਕਰਨਾ ਹੈ। ਗਿਆਨ ਤਲਵਾਰ ਵਿੱਚ ਯਾਦ ਦਾ ਜੌਹਰ ਜ਼ਰੂਰ ਭਰਨਾ ਹੈ।

ਵਰਦਾਨ:-
ਸਤ ਦੀ ਅਥਾਰਟੀ ਨੂੰ ਧਾਰਨ ਕਰ ਸਰਵ ਨੂੰ ਆਕਰਸ਼ਿਤ ਕਰਨ ਵਾਲੇ ਨਿਰਭੈ ਅਤੇ ਵਿਜੇਈ ਭਵ

ਤੁਸੀ ਬੱਚੇ ਸਤ ਦੀ ਸ਼ਕਤੀਸ਼ਾਲੀ ਸ੍ਰੇਸ਼ਠ ਆਤਮਾਵਾਂ ਹੋ। ਸਤ ਗਿਆਨ, ਸਤ ਬਾਪ, ਸਤ ਪ੍ਰਾਪਤੀ, ਸਤ ਯਾਦ, ਸਤ ਗੁਣ, ਸਤ ਸ਼ਕਤੀਆਂ ਸਭ ਪ੍ਰਾਪਤ ਹਨ। ਇੰਨੀ ਵੱਡੀ ਅਥਾਰਟੀ ਦਾ ਨਸ਼ਾ ਰਹੇ ਤਾਂ ਇਹ ਸਤ ਦੀ ਅਥਾਰਟੀ ਹਰ ਆਤਮਾ ਨੂੰ ਆਕਰਸ਼ਿਤ ਕਰਦੀ ਰਹੇਗੀ। ਝੂਠਖੰਡ ਵਿਚ ਵੀ ਅਜਿਹੀ ਸਤ ਦੀ ਸ਼ਕਤੀ ਵਾਲੇ ਵਿਜੇਈ ਬਣਦੇ ਹਨ। ਸਤ ਦੀ ਪ੍ਰਾਪਤੀ ਖੁਸ਼ੀ ਅਤੇ ਨਿਰਭੈਤਾ ਹੈ। ਸਤ ਬੋਲਣ ਵਾਲਾ ਨਿਰਭੈ ਹੋਵੇਗਾ। ਉਨ੍ਹਾਂ ਨੂੰ ਕਦੇ ਭੈ ਨਹੀਂ ਹੋ ਸਕਦਾ।

ਸਲੋਗਨ:-
ਵਾਯੂਮੰਡਲ ਨੂੰ ਪਰਿਵਰਤਨ ਕਰਨ ਦਾ ਸਾਧਨ ਹੈ :- ਪਾਜ਼ਿਟਿਵ ਸੰਕਲਪ ਅਤੇ ਸ਼ਕਤੀਸ਼ਾਲੀ ਵ੍ਰਿਤੀ।