11.07.25 Punjabi Morning Murli Om Shanti BapDada Madhuban
ਪਹਿਲੇ - ਪਹਿਲੇ ਸਭ ਨੂੰ
ਬਾਪ ਦਾ ਸਹੀ ਪਰਿਚੈ ਦੇਕੇ ਗੀਤਾ ਦਾ ਭਗਵਾਨ ਸਿੱਧ ਕਰੋ ਫਿਰ ਤੁਹਾਡਾ ਨਾਮ ਬਾਲਾ ਹੋਵੇਗਾ ”
ਪ੍ਰਸ਼ਨ:-
ਤੁਸੀਂ ਬੱਚਿਆਂ
ਨੇ ਚਾਰਾਂ ਯੁਗਾਂ ਵਿਚ ਚੱਕਰ ਲਗਾਇਆ ਹੈ, ਉਸ ਦੀ ਰਸਮ ਭਗਤੀ ਵਿੱਚ ਚਲ ਰਹੀ ਹੈ, ਉਹ ਕਿਹੜੀ?
ਉੱਤਰ:-
ਤੁਸੀਂ ਚਾਰਾਂ
ਯੁਗਾਂ ਵਿੱਚ ਚੱਕਰ ਲਗਾਇਆ। ਉਹ ਫਿਰ ਸਭ ਸ਼ਾਸਤਰਾਂ, ਚਿਤਰਾਂ ਆਦਿ ਨੂੰ ਗੱਡੀ ਵਿੱਚ ਰੱਖ ਚਾਰੋਂ ਪਾਸੇ
ਪਰਿਕਰਮਾ ਲਗਾਉਂਦੇ ਹਨ। ਫਿਰ ਘਰ ਵਿੱਚ ਆਕੇ ਸੁਲਾ ਦਿੰਦੇ ਹਨ। ਤੁਸੀਂ ਬ੍ਰਾਹਮਣ, ਦੇਵਤਾ, ਖ਼ਤ੍ਰੀ...ਬਣਦੇ
ਹੋ। ਇਸ ਚੱਕਰ ਦੇ ਬਦਲੇ ਉਨ੍ਹਾਂ ਨੇ ਪਰਿਕਰਮਾ ਦਿਲਾਉਣਾ ਸ਼ੁਰੂ ਕੀਤਾ ਹੈ। ਇਹ ਵੀ ਰਸਮ ਹੈ।
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਜਦੋਂ ਕਿਸੇ ਨੂੰ ਸਮਝਾਉਂਦੇ ਹੋ ਤਾਂ ਪਹਿਲੇ
ਇਹ ਕਲੀਅਰ ਕਰ ਦੋ ਕਿ ਬਾਪ ਇੱਕ ਹੈ, ਪੁੱਛਣਾ ਨਹੀਂ ਹੈ ਕਿ ਬਾਪ ਇੱਕ ਹੈ ਜਾਂ ਕਈ ਹਨ। ਇਵੇਂ ਤਾਂ
ਫਿਰ ਕਈ ਕਹਿ ਦੇਣਗੇ। ਕਹਿਣਾ ਹੀ ਹੈ ਬਾਪ ਰਚਤਾ ਗਾਡ ਫਾਦਰ ਇੱਕ ਹੈ। ਉਹ ਸਭ ਆਤਮਾਵਾਂ ਦਾ ਬਾਪ ਹੈ।
ਪਹਿਲੇ - ਪਹਿਲੇ ਇਵੇਂ ਵੀ ਨਹੀਂ ਕਹਿਣਾ ਚਾਹੀਦਾ ਹੈ ਕਿ ਉਂਹ ਬਿੰਦੀ ਹੈ, ਇਸ ਵਿੱਚ ਫਿਰ ਮੂੰਝ
ਪੈਣਗੇ ਪਹਿਲੇ - ਪਹਿਲੇ ਤਾਂ ਇਹ ਚੰਗੀ ਤਰ੍ਹਾਂ ਸਮਝਾਓ ਕਿ ਦੋ ਬਾਪ ਹਨ - ਲੌਕਿਕ ਅਤੇ ਪਾਰਲੌਕਿਕ।
ਲੌਕਿਕ ਤਾਂ ਹਰ ਇੱਕ ਦਾ ਹੁੰਦਾ ਹੀ ਹੈ ਪਰ ਉਨ੍ਹਾਂ ਨੂੰ ਕੋਈ ਖੁਦਾ, ਕੋਈ ਗਾਡ ਕਹਿੰਦੇ ਹਨ। ਹੈ
ਇੱਕ ਹੀ। ਸਭ ਇੱਕ ਨੂੰ ਹੀ ਯਾਦ ਕਰਦੇ ਹਨ। ਪਹਿਲੇ - ਪਹਿਲੇ ਇਹ ਨਿਸ਼ਚਾ ਕਰਾਓ ਕਿ ਫਾਦਰ ਹੈ ਸ੍ਵਰਗ
ਦੀ ਰਚਨਾ ਕਰਨ ਵਾਲਾ। ਉਹ ਇੱਥੇ ਆਉਣਗੇ ਸ੍ਵਰਗ ਦਾ ਮਾਲਿਕ ਬਣਾਉਣ, ਜਿਸਨੂੰ ਸ਼ਿਵ ਜਯੰਤੀ ਵੀ ਕਹਿੰਦੇ
ਹਨ। ਇਹ ਵੀ ਤੁਸੀਂ ਜਾਣਦੇ ਹੋ ਸਵਰਗ ਦਾ ਰਚਤਾ ਭਾਰਤ ਵਿੱਚ ਹੀ ਸਵਰਗ ਰਚਦੇ ਹਨ, ਜਿਸ ਵਿੱਚ ਦੇਵੀ -
ਦੇਵਤਿਆਂ ਦਾ ਹੀ ਰਾਜ ਹੁੰਦਾ ਹੈ। ਤਾਂ ਪਹਿਲੇ - ਪਹਿਲੇ ਬਾਪ ਦਾ ਹੀ ਪਰਿਚੈ ਦੇਣਾ ਹੈ। ਉਨ੍ਹਾਂ ਦਾ
ਨਾਮ ਹੈ ਸ਼ਿਵ। ਗੀਤਾ ਵਿੱਚ ਭਗਵਾਨੁਵਾਚ ਹੈ ਨਾ। ਪਹਿਲੇ - ਪਹਿਲੇ ਤਾਂ ਇਹ ਨਿਸ਼ਚਾ ਕਰਾ ਲਿਖਵਾ ਲੈਣਾ
ਚਾਹੀਦਾ ਹੈ। ਗੀਤਾ ਵਿੱਚ ਹੈ ਭਗਵਾਨੁਵਾਚ - ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਅਰਥਾਤ ਨਰ
ਤੋਂ ਨਾਰਾਇਣ ਬਣਾਉਂਦਾ ਹਾਂ। ਇਹ ਕੌਣ ਬਣਾ ਸਕਦੇ ਹਨ? ਜਰੂਰ ਸਮਝਾਉਣਾ ਪਵੇ। ਭਗਵਾਨ ਕੌਣ ਹੈ ਫਿਰ
ਇਹ ਵੀ ਸਮਝਾਉਣਾ ਹੁੰਦਾ ਹੈ। ਸਤਯੁਗ ਵਿੱਚ ਪਹਿਲੇ ਨੰਬਰ ਵਿੱਚ ਜੋ ਲਕਸ਼ਮੀ - ਨਾਰਾਇਣ ਹਨ, ਜਰੂਰ ਉਹ
ਹੀ 84 ਜਨਮ ਲੈਂਦੇ ਹੋਣਗੇ। ਪਿਛੇ ਫਿਰ ਹੋਰ - ਹੋਰ ਧਰਮ ਵਾਲੇ ਆਉਂਦੇ ਹਨ। ਉਨ੍ਹਾਂ ਦੇ ਇੰਨੇ ਜਨਮ
ਹੋ ਨਾ ਸਕਣ। ਪਹਿਲੇ ਆਉਣ ਵਾਲਿਆਂ ਦੇ ਹੀ 84 ਜਨਮ ਹੁੰਦੇ ਹਨ। ਸਤਯੁਗ ਵਿੱਚ ਤਾਂ ਕੁਝ ਸਿੱਖਦੇ ਨਹੀਂ
ਹਨ। ਜਰੂਰ ਸੰਗਮ ਤੇ ਹੀ ਸਿੱਖਦੇ ਹੋਣਗੇ। ਤਾਂ ਪਹਿਲੇ - ਪਹਿਲੇ ਬਾਪ ਦਾ ਪਰਿਚੈ ਦੇਣਾ ਹੈ। ਜਿਵੇਂ
ਆਤਮਾ ਵੇਖਣ ਵਿੱਚ ਨਹੀਂ ਆਉਂਦੀ ਹੈ, ਸਮਝ ਸਕਦੇ ਹਨ, ਉਵੇਂ ਹੀ ਪਰਮਾਤਮਾ ਨੂੰ ਵੀ ਵੇਖ ਨਹੀਂ ਸਕਦੇ।
ਬੁੱਧੀ ਨਾਲ ਸਮਝਦੇ ਹਨ ਉਹ ਸਾਡਾ ਆਤਮਾਵਾਂ ਦਾ ਬਾਪ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਪਰਮ ਆਤਮਾ।
ਉਹ ਸਦੈਵ ਪਾਵਨ ਹੈ। ਉਨ੍ਹਾਂ ਨੂੰ ਆਕੇ ਪਤਿਤ ਦੁਨੀਆਂ ਨੂੰ ਪਾਵਨ ਬਣਾਉਣਾ ਹੁੰਦਾ ਹੈ। ਤਾਂ ਪਹਿਲੇ
ਬਾਪ ਇੱਕ ਹੈ, ਇਹ ਸਿੱਧ ਕਰ ਦੱਸਣ ਨਾਲ ਗੀਤਾ ਦਾ ਭਗਵਾਨ ਕ੍ਰਿਸ਼ਨ ਨਹੀਂ ਹੈ, ਉਹ ਵੀ ਸਿੱਧ ਹੋ ਜਾਏਗਾ।
ਤੁਸੀਂ ਬੱਚਿਆਂ ਨੂੰ ਸਿੱਧ ਕਰ ਦੱਸਣਾ ਹੈ, ਇੱਕ ਬਾਪ ਨੂੰ ਹੀ ਟਰੁਥ ਕਿਹਾ ਜਾਂਦਾ ਹੈ। ਬਾਕੀ
ਕਰਮਕਾਂਡ ਜਾਂ ਤੀਰਥ ਆਦਿ ਦੀਆਂ ਗੱਲਾਂ ਸਭ ਭਗਤੀ ਦੇ ਸ਼ਾਸ਼ਤਰਾਂ ਵਿੱਚ ਹੈ। ਗਿਆਨ ਵਿੱਚ ਤਾਂ ਇਨ੍ਹਾਂ
ਦਾ ਕੋਈ ਵਰਨਣ ਹੀ ਨਹੀਂ ਹੈ। ਇਥੇ ਕੋਈ ਸ਼ਾਸਤਰ ਨਹੀਂ। ਬਾਪ ਆਕੇ ਸਾਰਾ ਰਾਜ ਸਮਝਾਉਂਦੇ ਹਨ । ਪਹਿਲੇ
- ਪਹਿਲੇ ਤੁਸੀਂ ਬੱਚੇ ਇਸ ਗੱਲ ਤੇ ਜਿੱਤ ਪਾਓਗੇ ਕਿ ਰੱਬ ਇੱਕ ਨਿਰਾਕਾਰ ਹੈ, ਨਾ ਕਿ ਸਾਕਾਰ
ਪਰਮਪਿਤਾ ਪਰਮਾਤਮਾ ਸ਼ਿਵ ਭਗਵਾਨੁਵਾਚ, ਗਿਆਨ ਦਾ ਸਾਗਰ ਸਭ ਦਾ ਬਾਪ ਉਹ ਹੈ। ਸ੍ਰੀਕ੍ਰਿਸ਼ਨ ਤਾਂ ਸਭ
ਦਾ ਬਾਪ ਹੋ ਨਹੀਂ ਸਕਦਾ ਉਹ ਕਿਸੀ ਨੂੰ ਕਹਿ ਨਹੀਂ ਸਕਦਾ ਕਿ ਦੇਹ ਦੇ ਸਭ ਧਰਮ ਛੱਡ ਮਾਮੇਕਮ ਯਾਦ ਕਰੋ।
ਹੈ ਬਹੁਤ ਸਹਿਜ ਗੱਲ । ਪਰ ਮਨੁੱਖ ਸ਼ਾਸਤਰ ਆਦਿ ਪੜ੍ਹਕੇ, ਭਗਤੀ ਵਿੱਚ ਪੱਕੇ ਹੋ ਗਏ ਹਨ। ਅੱਜ ਕਲ
ਸ਼ਾਸਤਰਾਂ ਆਦਿ ਨੂੰ ਗੱਡੀ ਵਿਚ ਰੱਖ ਪਰਿਕਰਮਾ ਦਿੰਦੇ ਹਨ। ਚਿੱਤਰਾਂ ਨੂੰ, ਗ੍ਰੰਥਾਂ ਨੂੰ ਵੀ
ਪਰਿਕਰਮਾ ਦਿਲਾਉਂਦੇ ਹਨ ਫਿਰ ਘਰ ਲੈ ਆਕੇ ਸਵਾਉਂਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਦੇਵਤਾ
ਸੋ ਖ਼ਤ੍ਰੀ, ਵੈਸ਼ਯ, ਸ਼ੂਦਰ ਬਣਦੇ ਹਾਂ, ਇਹ ਚੱਕਰ ਲਗਾਉਂਦੇ ਹਨ। ਚੱਕਰ ਦੇ ਬਦਲੇ ਉਹ ਫਿਰ ਪਰਿਕਰਮਾਂ
ਦਵਾਕੇ ਘਰ ਵਿੱਚ ਜਾ ਰੱਖਦੇ ਹਨ। ਉਨ੍ਹਾਂ ਦਾ ਇੱਕ ਮੁਕਰਰ ਦਿਨ ਰਹਿੰਦਾ ਹੈ, ਜੱਦ ਪਰਿਕਰਮਾ
ਦਿਲਾਉਂਦੇ ਹਨ । ਤਾਂ ਪਹਿਲੇ - ਪਹਿਲੇ ਇਹ ਸਿੱਧ ਕਰ ਦੱਸਣਾ ਹੈ ਕਿ ਸ਼੍ਰੀ ਕ੍ਰਿਸ਼ਨ ਭਗਵਾਨੁਵਾਚ ਨਹੀਂ
ਪਰ ਸ਼ਿਵ ਭਗਵਾਨੁਵਾਚ ਹੈ ਸ਼ਿਵ ਹੀ ਪੁਨਰਜਨਮ ਰਹਿਤ ਹੈ। ਉਹ ਆਉਂਦੇ ਜਰੂਰ ਹਨ, ਪਰ ਉਨ੍ਹਾਂ ਦਾ ਦਿਵਯ
ਜਨਮ ਹੈ। ਭਗੀਰਥ ਤੇ ਆਕੇ ਸਵਾਰ ਹੁੰਦੇ ਹਨ। ਪਤਿਤਾਂ ਨੂੰ ਆਕੇ ਪਾਵਨ ਬਣਾਉਂਦੇ ਹਨ। ਰਚਤਾ ਅਤੇ ਰਚਨਾ
ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ, ਜੋ ਨਾਲੇਜ ਹੋਰ ਕੋਈ ਨਹੀਂ ਜਾਣਦੇ ਹਨ ਬਾਪ ਨੂੰ ਆਪ
ਹੀ ਆਕੇ ਆਪਣਾ ਪਰਿਚੈ ਦੇਣਾ ਹੈ। ਮੁੱਖ ਗੱਲ ਹੈ ਹੀ ਬਾਪ ਦੇ ਪਰਿਚੈ ਦੀ। ਉਹ ਗੀਤਾ ਦਾ ਭਗਵਾਨ ਹੈ,
ਇਹ ਤੁਸੀਂ ਸਿੱਧ ਕਰ ਦੱਸੋਗੇ ਤਾਂ ਤੁਹਾਡਾ ਨਾਮ ਬਹੁਤ ਬਾਲਾ ਹੋ ਜਾਏਗਾ । ਤਾਂ ਇਵੇਂ ਪਰਚਾ ਬਣਾਕੇ
ਉਸ ਵਿੱਚ ਚਿੱਤਰ ਆਦਿ ਵੀ ਲਗਾ ਕੇ ਫਿਰ ਐਰੋਪਲੇਨ ਤੋਂ ਸੁੱਟਣੇ ਚਾਹੀਦੇ ਹਨ। ਬਾਪ ਮੁੱਖ - ਮੁੱਖ
ਗੱਲਾਂ ਸਮਝਾਉਂਦੇ ਰਹਿੰਦੇ ਹਨ। ਤੁਹਾਡੀ ਮੁੱਖ ਇੱਕ ਗੱਲ ਵਿੱਚ ਜਿੱਤ ਹੋਈ ਤਾਂ ਬਸ ਤੁਹਾਨੂੰ ਜਿੱਤ
ਪਾਉਣੀ ਹੈ। ਇਸ ਵਿੱਚ ਤੁਹਾਡਾ ਨਾਮ ਬਹੁਤ ਬਾਲਾ ਹੋਇਆ ਹੈ, ਇਸ ਵਿੱਚ ਕੋਈ ਖਿੱਟਪਿਟ ਨਹੀਂ ਕਰਨਗੇ ।
ਇਹ ਬੜੀ ਕਲੀਅਰ ਗੱਲ ਹੈ ਬਾਪ ਕਹਿੰਦੇ ਹਨ ਮੈ ਸਰਵਵਿਆਪੀ ਕਿਵੇਂ ਹੋ ਸਕਦਾ ਹਾਂ। ਮੈ ਤਾਂ ਆਕੇ
ਬੱਚਿਆਂ ਨੂੰ ਨਾਲੇਜ ਸੁਣਾਉਂਦਾ ਹਾਂ। ਪੁਕਾਰਦੇ ਵੀ ਹਨ - ਆਕੇ ਪਾਵਨ ਬਣਾਓ। ਰਚਤਾ ਅਤੇ ਰਚਨਾ ਦਾ
ਗਿਆਨ ਸੁਣਾਓ। ਮਹਿਮਾ ਵੀ ਬਾਪ ਦੀ ਵੱਖ, ਕ੍ਰਿਸ਼ਨ ਦੀ ਵੱਖ ਹੈ। ਇਵੇਂ ਨਹੀਂ ਸ਼ਿਵਬਾਬਾ ਆਕੇ ਫਿਰ
ਕ੍ਰਿਸ਼ਨ ਜਾਂ ਨਾਰਾਇਣ ਬਣਦੇ ਹਨ। 84 ਜਨਮਾਂ ਵਿੱਚ ਆਉਂਦੇ ਹਨ! ਨਹੀਂ। ਤੁਹਾਡੀ ਬੁੱਧੀ ਸਾਰੀ ਇਹ
ਗੱਲਾਂ ਸਮਝਾਉਣ ਵਿੱਚ ਲੱਗੀ ਰਹਿਣੀ ਚਾਹੀਦੀ ਹੈ। ਮੁੱਖ ਹੈ ਹੀ ਗੀਤਾ। ਭਗਵਾਨੁਵਾਚ ਹੈ, ਤਾਂ ਜਰੂਰ
ਭਗਵਾਨ ਦਾ ਮੁੱਖ ਚਾਹੀਦਾ ਹੈ ਨਾ। ਭਗਵਾਨ ਤਾਂ ਹੈ ਨਿਰਾਕਾਰ। ਆਤਮਾ ਮੁੱਖ ਬਗੈਰ ਬੋਲੇ ਕਿਵੇਂ। ਤਾਂ
ਤੇ ਕਹਿੰਦੇ ਹਨ ਮੈਂ ਸਾਧਾਰਨ ਤਨ ਦਾ ਆਧਾਰ ਲੈਂਦਾ ਹਾਂ। ਜੋ ਪਹਿਲੇ ਲਕਸ਼ਮੀ - ਨਾਰਾਇਣ ਬਣਦੇ ਹਨ,
ਉਹ ਹੀ 84 ਜਨਮ ਲੈਂਦੇ - ਲੈਂਦੇ ਪਿਛਾੜੀ ਵਿਚ ਆਉਂਦੇ ਹਨ ਤਾਂ ਫਿਰ ਉਨ੍ਹਾਂ ਦੇ ਹੀ ਤਨ ਵਿੱਚ ਆਉਂਦੇ
ਹਨ । ਕ੍ਰਿਸ਼ਨ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਆਉਂਦੇ ਹਨ। ਇਵੇਂ - ਇਵੇਂ ਵਿਚਾਰ ਸਾਗਰ ਮੰਥਨ ਕਰੋ
ਕਿ ਕਿਵੇਂ ਕਿਸੇ ਨੂੰ ਸਮਝਾਈਏ। ਇੱਕ ਹੀ ਗੱਲ ਨਾਲ ਤੁਹਾਡਾ ਨਾਮ ਬਾਲਾ ਹੋ ਜਾਵੇਗਾ। ਰਚਤਾ ਬਾਪ ਦਾ
ਸਭ ਨੂੰ ਪਤਾ ਪੈ ਜਾਵੇਗਾ। ਫਿਰ ਤੁਹਾਡੇ ਕੋਲ ਬਹੁਤ ਆਉਣਗੇ। ਤੁਹਾਨੂੰ ਬੁਲਾਉਣਗੇ ਕਿ ਇੱਥੇ ਆਕੇ
ਭਾਸ਼ਨ ਕਰੋ ਇਸ ਲਈ ਪਹਿਲੇ - ਪਹਿਲੇ ਅਲਫ਼ ਸਿੱਧ ਕਰ ਸਮਝਾਓ। ਤੁਸੀਂ ਬੱਚੇ ਜਾਣਦੇ ਹੋ - ਬਾਬਾ ਤੋਂ
ਅਸੀਂ ਸ੍ਵਰਗ ਦਾ ਵਰਸਾ ਲੈ ਰਹੇ ਹਾਂ। ਬਾਬਾ ਹਰ 5 ਹਜ਼ਾਰ ਵਰ੍ਹੇ ਬਾਦ ਭਾਰਤ ਵਿੱਚ ਹੀ ਭਾਗਿਆਸ਼ਾਲੀ
ਰਥ ਤੇ ਆਉਂਦੇ ਹਨ। ਇਹ ਹੈ ਸੋਭਾਗਿਆਸ਼ਾਲੀ, ਜਿਸ ਰਥ ਵਿੱਚ ਭਗਵਾਨ ਆਕੇ ਬੈਠਦੇ ਹਨ। ਕੋਈ ਘੱਟ ਹੈ
ਕੀ। ਭਗਵਾਨ ਇਨ੍ਹਾਂ ਵਿੱਚ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਮੈਂ ਬਹੁਤ ਜਨਮਾਂ ਦੇ ਅੰਤ ਵਿੱਚ
ਇਸ ਵਿੱਚ ਪ੍ਰਵੇਸ਼ ਕਰਦਾ ਹਾਂ। ਸ੍ਰੀਕ੍ਰਿਸ਼ਨ ਦੀ ਆਤਮਾ ਦਾ ਰਥ ਹੈ ਨਾ। ਇਹ ਆਪ ਕ੍ਰਿਸ਼ਨ ਤਾਂ ਨਹੀਂ
ਹੈ। ਬਹੁਤ ਜਨਮਾਂ ਦੇ ਅੰਤ ਦਾ ਹੈ। ਹਰ ਜਨਮ ਵਿੱਚ ਫੀਚਰਜ਼ ਆਕੁਪੇਸ਼ਨ ਆਦਿ ਬਦਲਦਾ ਰਹਿੰਦਾ ਹੈ। ਬਹੁਤ
ਜਨਮਾਂ ਦੇ ਅੰਤ ਵਿੱਚ ਜਿਸ ਵਿੱਚ ਪ੍ਰਵੇਸ਼ ਕਰਦਾ ਹਾਂ ਉਹ ਫਿਰ ਕ੍ਰਿਸ਼ਨ ਬਣਦੇ ਹਨ। ਆਉਂਦੇ ਹਨ
ਸੰਗਮਯੁਗ ਵਿੱਚ। ਅਸੀਂ ਵੀ ਬਾਪ ਦਾ ਬਣਕੇ ਬਾਪ ਤੋਂ ਵਰਸਾ ਲੈਂਦੇ ਹਾਂ। ਬਾਪ ਪੜ੍ਹਾਕੇ ਨਾਲ ਲੈ
ਜਾਂਦੇ ਹਨ ਹੋਰ ਕੋਈ ਤਕਲੀਫ ਦੀ ਗੱਲ ਨਹੀਂ। ਬਾਪ ਸਿਰਫ ਕਹਿੰਦੇ ਹਨ ਮਾਮੇਕਮ ਯਾਦ ਕਰੋ, ਤਾਂ ਇਹ
ਚੰਗੀ ਤਰ੍ਹਾਂ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਵੇਂ - ਕਿਵੇਂ ਲਿਖੀਏ। ਇਹ ਹੀ ਮੁਖ ਮਿਸਟੇਕ ਹੈ ਜਿਸ
ਕਾਰਨ ਹੀ ਭਾਰਤ ਅਨਰਾਇਟੀਅਸ,ਇਰਰਿਲਿਜਿਸ, ਇੰਸਾਲਵੈਂਟ ਬਣਿਆ ਹੈ। ਬਾਪ ਫਿਰ ਆਕੇ ਰਾਜਯੋਗ ਸਿਖਾਉਂਦੇ
ਹਨ। ਭਾਰਤ ਨੂੰ ਰਾਇਟੀਅਸ, ਸਾਲਵੈਂਟ ਬਣਾਉਂਦੇ ਹਨ। ਸਾਰੀ ਦੁਨੀਆਂ ਨੂੰ ਰਾਇਟੀਅਸ ਬਣਾਉਂਦੇ ਹਨ। ਉਸ
ਸਮੇਂ ਸਾਰੇ ਵਿਸ਼ਵ ਦੇ ਮਾਲਿਕ ਤੁਸੀਂ ਹੀ ਹੋ। ਕਹਿੰਦੇ ਹਨ ਨਾ - ਵਿਸ਼ ਯੂ ਲਾੰਗ ਲਾਈਫ ਐਂਡ
ਪ੍ਰਾਸਪੈਰਟੀ। ਬਾਬਾ ਅਸ਼ੀਰਵਾਦ ਨਹੀਂ ਦਿੰਦੇ ਹਨ ਕਿ ਹਮੇਸ਼ਾ ਜਿੰਦੇ ਰਹੋ। ਇਹ ਸਾਧੂ ਲੋਕ ਕਹਿੰਦੇ ਹਨ
- ਅਮਰ ਰਹੋ। ਤੁਸੀਂ ਬੱਚੇ ਸਮਝਦੇ ਹੋ ਅਮਰ ਤਾਂ ਜਰੂਰ ਅਮਰਪੁਰੀ ਵਿੱਚ ਹੋਣਗੇ। ਮ੍ਰਿਤਯੁਲੋਕ ਵਿੱਚ
ਫਿਰ ਅਮਰ ਕਿਵੇਂ ਕਹਾਂਗੇ। ਤਾਂ ਬੱਚੇ ਜੱਦ ਮੀਟਿੰਗ ਆਦਿ ਕਰਦੇ ਹਨ ਤਾਂ ਬਾਪ ਤੋਂ ਰਾਏ ਪੁੱਛਦੇ ਹਨ।
ਬਾਬਾ ਐਡਵਾਂਸ ਰਾਏ ਦਿੰਦੇ ਹਨ ਸਭ ਆਪਣੀ - ਆਪਣੀ ਰਾਏ ਲਿੱਖ ਭੇਜਣ ਫਿਰ ਭਾਵੇਂ ਇਕੱਠੇ ਵੀ ਹੋਣ।
ਰਾਏ ਤਾਂ ਮੁਰਲੀ ਵਿੱਚ ਲਿਖਣ ਨਾਲ ਸਭ ਦੇ ਕੋਲ ਪਹੁੰਚ ਸਕਦੀ ਹੈ। 2-3 ਹਜ਼ਾਰ ਖਰਚਾ ਬਚ ਜਾਵੇ। ਇਨ੍ਹਾਂ
2-3 ਹਜ਼ਾਰ ਨਾਲ ਤਾਂ 2-3 ਸੈਂਟਰ ਖੋਲ ਸਕਦੇ ਹਨ। ਪਿੰਡ-ਪਿੰਡ ਵਿੱਚ ਜਾਣਾ ਚਾਹੀਦਾ ਹੈ, ਚਿੱਤਰ ਆਦਿ
ਲੈਕੇ।
ਤੁਸੀਂ ਬੱਚਿਆਂ ਦਾ ਜਾਸਤੀ
ਇੰਟਰਸ੍ਟ ਸੁਕਸ਼ਮਵਤਨ ਦੀਆਂ ਗੱਲਾਂ ਵਿੱਚ ਨਹੀਂ ਹੋਣਾ ਚਾਹੀਦਾ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਆਦਿ
ਚਿੱਤਰ ਹਨ ਤਾਂ ਇਸ ਤੇ ਥੋੜਾ ਸਮਝਾਇਆ ਜਾਂਦਾ ਹੈ। ਇਨ੍ਹਾਂ ਦਾ ਇਸ ਵਿੱਚ ਥੋੜਾ ਜਿਹਾ ਪਾਰ੍ਟ ਹੈ।
ਤੁਸੀਂ ਜਾਣਦੇ ਹੋ, ਮਿਲਦੇ ਹੋ ਬਾਕੀ ਹੋਰ ਕੁਝ ਹੈ ਨਹੀਂ ਇਸਲਈ ਇਸ ਵਿੱਚ ਜਾਸਤੀ ਇੰਟਰਸ੍ਟ ਨਹੀਂ
ਲੀਤਾ ਜਾਂਦਾ ਹੈ। ਇਥੇ ਆਤਮਾ ਨੂੰ ਬੁਲਾਇਆ ਜਾਂਦਾ ਹੈ, ਉਨ੍ਹਾਂਨੂੰ ਵਿਖਾਉਂਦੇ ਹਨ। ਕੋਈ - ਕੋਈ ਆਕੇ
ਰੋਂਦੇ ਵੀ ਹਨ। ਕੋਈ ਮਿਲਦੇ ਹਨ। ਕੋਈ ਦੁੱਖ ਦੇ ਅਥਰੂ ਬਹਾਉਂਦੇ ਹਨ। ਇਹ ਸਭ ਡਰਾਮਾ ਵਿੱਚ ਪਾਰ੍ਟ
ਹੈ, ਜਿਸ ਨੂੰ ਚਿਟਚੈਟ ਕਿਹਾ ਜਾਵੇ। ਉਹ ਲੋਕ ਤਾਂ ਬ੍ਰਾਹਮਣ ਵਿੱਚ ਕਿਸੇ ਦੀ ਆਤਮਾ ਨੂੰ ਬੁਲਾਉਂਦੇ
ਹਨ ਫਿਰ ਉਨ੍ਹਾਂ ਨੂੰ ਕਪੜਾ ਆਦਿ ਪਹਿਨਾਉਂਣਗੇ। ਹੁਣ ਸ਼ਰੀਰ ਤਾਂ ਉਹ ਖਤਮ ਹੋ ਗਿਆ, ਬਾਕੀ ਪਹਿਨਣਗੇ
ਕੌਣ? ਤੁਹਾਡੇ ਕੋਲ ਉਹ ਰਸਮ ਨਹੀਂ ਹੈ । ਰੋਣ ਆਦਿ ਦੀ ਤਾਂ ਗੱਲ ਹੀ ਨਹੀਂ। ਤਾਂ ਉੱਚ ਤੇ ਉੱਚ ਬਣਨਾ
ਹੈ, ਉਹ ਕਿਵੇਂ ਬਣੇ। ਜਰੂਰ ਉਸ ਵਿੱਚ ਸੰਗਮਯੁਗ ਹੈ ਜੱਦ ਪਵਿੱਤਰ ਬਣਦੇ ਹਨ। ਤੁਸੀਂ ਇੱਕ ਗੱਲ ਸਿੱਧ
ਕਰੋਗੇ ਤਾਂ ਕਹਿਣਗੇ ਇਹ ਤਾਂ ਬਿਲਕੁਲ ਠੀਕ ਦੱਸਦੇ ਹਨ। ਭਗਵਾਨ ਝੂਠ ਥੋੜੀ ਦੱਸ ਸਕਦੇ ਹਨ। ਫਿਰ
ਬਹੁਤਿਆਂ ਦਾ ਪਿਆਰ ਵੀ ਹੋਵੇਗਾ, ਬਹੁਤ ਆਉਣਗੇ। ਸਮੇਂ ਤੇ ਬੱਚਿਆਂ ਨੂੰ ਸਭ ਪੁਆਇੰਟਸ ਵੀ ਮਿਲਦੀ
ਰਹਿੰਦੀ ਹੈ। ਪਿਛਾੜੀ ਵਿੱਚ ਕੀ - ਕੀ ਹੋਣਾ ਹੈ, ਉਹ ਵੀ ਵੇਖਣਗੇ, ਲੜਾਈ ਲਗੇਗੀ, ਬੰਬਸ ਛੁਟਣਗੇ।
ਪਹਿਲੇ ਮੌਤ ਹੈ ਉਸ ਪਾਸੇ। ਇੱਥੇ ਤਾਂ ਖ਼ੂਨ ਦੀਆਂ ਨਹਿਰਾਂ ਵਗਣੀਆਂ ਹਨ ਫਿਰ ਦੁੱਧ - ਘਿਓ ਦੀ ਨਦੀ।
ਪਹਿਲਾਂ - ਪਹਿਲਾਂ ਧੂਆਂ ਵਿਲਾਇਤ ਤੋਂ ਨਿਕਲੇਗਾ। ਡਰ ਵੀ ਇੱਥੇ ਹੈ। ਕਿੰਨੇ ਵੱਡੇ - ਵੱਡੇ ਬੰਬਸ
ਬਣਾਉਂਦੇ ਹਨ। ਕੀ - ਕੀ ਉਸ ਵਿੱਚ ਪਾਉਂਦੇ ਹਨ, ਜੋ ਇੱਕਦਮ ਸ਼ਹਿਰ ਨੂੰ ਖਤਮ ਕਰ ਦਿੰਦੇ ਹਨ। ਇਹ ਵੀ
ਦੱਸਣਾ ਹੈ, ਕਿਸ ਨੇ ਸ੍ਵਰਗ ਦੀ ਰਾਜਾਈ ਸਥਾਪਨ ਕੀਤੀ। ਹੈਵਿਨਲੀ ਗਾਡ ਫਾਦਰ ਜਰੂਰ ਸੰਗਮ ਤੇ ਹੀ
ਆਉਂਦੇ ਹਨ। ਤੁਸੀਂ ਜਾਣਦੇ ਹੋ ਹੁਣ ਸੰਗਮ ਹੈ। ਤੁਹਾਨੂੰ ਮੁੱਖ ਗੱਲ ਸਮਝਾਈ ਜਾਂਦੀ ਹੈ ਬਾਪ ਦੇ ਯਾਦ
ਦੀ, ਜਿਸ ਨਾਲ ਹੀ ਪਾਪ ਕੱਟਣਗੇ। ਭਗਵਾਨ ਜੱਦ ਆਇਆ ਸੀ ਤਾਂ ਕਿਹਾ ਸੀ ਮਾਮੇਕਮ ਯਾਦ ਕਰੋ ਤਾਂ ਤੁਸੀਂ
ਸਤੋਪ੍ਰਧਾਨ ਬਣ ਜਾਓਗੇ। ਮੁਕਤੀਧਾਮ ਵਿੱਚ ਜਾਵੋਗੇ। ਫਿਰ ਪਹਿਲੇ ਤੋਂ ਲੈਕੇ ਚੱਕਰ ਰਿਪੀਟ ਹੋਵੇਗਾ।
ਡਿਟੀਜਮ, ਇਸਲਾਮੀਜ਼ਮ, ਬੁੱਧੀਜ਼ਮ...ਤੁਸੀਂ ਸਟੂਡੈਂਟ ਦੀ ਬੁੱਧੀ ਵਿੱਚ ਇਹ ਸਾਰੀ ਨਾਲੇਜ ਹੋਣੀ ਚਾਹੀਦੀ
ਹੈ ਨਾ। ਖੁਸ਼ੀ ਰਹਿੰਦੀ ਹੈ, ਅਸੀਂ ਕਿੰਨੀ ਕਮਾਈ ਕਰਦੇ ਹਾਂ, ਇਹ ਅਮਰਕਥਾ ਅਮਰ ਬਾਬਾ ਤੁਹਾਨੂੰ
ਸੁਣਾਉਂਦੇ ਹਨ। ਤੁਹਾਡੇ ਕਈ ਨਾਮ ਰੱਖ ਦਿੱਤੇ ਹਨ। ਮੁੱਖ ਪਹਿਲੇ - ਪਹਿਲੇ ਡਿਟੀਜ਼ਮ ਫਿਰ ਸਭ ਦੀ
ਵ੍ਰਿਧੀ ਹੁੰਦੇ ਹੁੰਦੇ ਝਾੜ ਵੱਧਦਾ ਜਾਂਦਾ ਹੈ। ਅਨੇਕਾਨੇਕ ਧਰਮ, ਕਈ ਮੱਤਾਂ ਹੋ ਜਾਂਦੀਆਂ ਹਨ। ਇਹ
ਇੱਕ ਧਰਮ ਇੱਕ ਸ਼੍ਰੀਮਤ ਨਾਲ ਸਥਾਪਨ ਹੁੰਦਾ ਹੈ। ਦਵੈਤ ਦੀ ਗੱਲ ਨਹੀਂ। ਇਹ ਰੂਹਾਨੀ ਨਾਲੇਜ ਰੂਹਾਨੀ
ਬਾਪ ਬੈਠ ਸਮਝਾਉਂਦੇ ਹਨ। ਤੁਸੀਂ ਬੱਚਿਆਂ ਨੂੰ ਖੁਸ਼ੀ ਵਿੱਚ ਵੀ ਰਹਿਣਾ ਚਾਹੀਦਾ ਹੈ।
ਤੁਸੀਂ ਜਾਣਦੇ ਹੋ ਬਾਪ
ਸਾਨੂੰ ਪੜ੍ਹਾਉਂਦੇ ਹਨ, ਤੁਸੀਂ ਅਨੁਭਵ ਨਾਲ ਕਹਿੰਦੇ ਹੋ ਸ਼ੁੱਧ ਹੰਕਾਰ ਰਹਿਣਾ ਚਾਹੀਦਾ ਹੈ ਕਿ
ਭਗਵਾਨ ਸਾਨੂੰ ਪੜ੍ਹਾ ਰਹੇ ਹਨ । ਜੱਦ ਕਿ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ ਤਾਂ ਖੁਸ਼ੀ ਕਿਓਂ ਨਹੀਂ
ਰਹਿੰਦੀ ਜਾਂ ਨਿਸ਼ਚੈ ਵਿੱਚ ਕਿਤੇ ਸੰਦੇਹ ਹੈ। ਬਾਪ ਵਿੱਚ ਸੰਸ਼ੇ ਨਹੀਂ ਲਿਆਉਣਾ ਚਾਹੀਦਾ ਹੈ । ਮਾਇਆ
ਸੰਸ਼ੇ ਵਿੱਚ ਲਿਆਕੇ ਭੁਲਾ ਦਿੰਦੀ ਹੈ। ਬਾਬਾ ਨੇ ਸਮਝਾਇਆ ਹੈ ਮਾਇਆ ਅੱਖਾਂ ਦੁਆਰਾ ਬਹੁਤ ਧੋਖਾ ਦਿੰਦੀ
ਹੈ ਚੰਗੀ ਚੀਜ਼ ਵੇਖਣਗੇ ਤਾਂ ਦਿਲ ਬਿੱਤ - ਬਿੱਤ ਕਰੇਗਾ ਖਾਈਏ, ਅੱਖਾਂ ਨਾਲ ਵੇਖਦੇ ਹਨ ਤਾਂ ਕ੍ਰੋਧ
ਆਉਂਦਾ ਹੈ ਮਾਰਨ ਦੇ ਲਈ। ਵੇਖਣ ਹੀ ਨਾ ਤਾਂ ਮਾਰਨ ਕਿਵੇਂ । ਅੱਖਾਂ ਨਾਲ ਵੇਖਦੇ ਹਨ ਤੱਦ ਲੋਭ, ਮੋਹ
ਵੀ ਹੁੰਦਾ ਹੈ। ਮੁੱਖ ਧੋਖਾ ਦੇਣ ਵਾਲੀਆਂ ਅੱਖਾਂ ਹਨ। ਇਨ੍ਹੀ ਨਜ਼ਰ ਰੱਖਣੀ ਚਾਹੀਦੀ ਹੈ ਕਿ ਆਤਮਾ
ਨੂੰ ਗਿਆਨ ਮਿਲਦਾ ਹਾਂ, ਤਾਂ ਫਿਰ ਕ੍ਰਿਮਨਲਪਣਾ ਛੁੱਟ ਜਾਂਦਾ ਹੈ। ਇਵੇਂ ਵੀ ਨਹੀਂ ਹੈ ਅੱਖਾਂ ਨੂੰ
ਕੱਢ ਦੇਣਾ ਹੈ। ਤੁਹਾਨੂੰ ਤਾਂ ਕ੍ਰਿਮੀਨਲ ਆਈ ਨੂੰ ਸਿਵਿਲਾਈ ਬਣਾਉਂਣਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਹਮੇਸ਼ਾ ਇਸੀ
ਨਸ਼ੇ ਤੇ ਖੁਸ਼ੀ ਵਿੱਚ ਰਹਿਣਾ ਹੈ ਕਿ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਕਿਸੀ ਵੀ ਗੱਲ ਵਿੱਚ ਸੰਸ਼ੇਬੁੱਧੀ
ਨਹੀਂ ਹੋਣਾ ਹੈ। ਸ਼ੁੱਧ ਅਹੰਕਾਰ ਰੱਖਣਾ ਹੈ।
2. ਸੂਕ੍ਸ਼੍ਮਵਤਨ ਦੀਆਂ
ਗੱਲਾਂ ਵਿੱਚ ਜ਼ਿਆਦਾ ਇੰਟ੍ਰਸ੍ਟ ਨਹੀਂ ਖਾਣਾ ਹੈ। ਆਤਮਾ ਨੂੰ ਸਤੋਪ੍ਰਧਾਨ ਬਣਾਉਣ ਦਾ ਪੂਰਾ - ਪੂਰਾ
ਪੁਰਸ਼ਾਰਥ ਕਰਨਾ ਹੈ। ਆਪਸ ਵਿਚ ਰਾਏ ਕਰ ਸਭ ਨੂੰ ਬਾਪ ਦੀ ਪਹਿਛਾਣ ਦੇਣੀ ਹੈ।
ਵਰਦਾਨ:-
ਪਾਸ ਵਿਧ ਆਨਰ ਬਣਨ ਦੇ ਲਈ ਪੁਰਸ਼ਾਰਥ ਦੀ ਗਤੀ ਤੀਵ੍ਰ ਅਤੇ ਬ੍ਰੇਕ ਪਾਵਰਫੁਲ ਰੱਖਣ ਵਾਲੇ ਅਸਲ ਯੋਗੀ
ਭਵ।
ਵਰਤਮਾਨ ਸਮੇਂ ਦੇ
ਪ੍ਰਮਾਣ ਪੁਰਸ਼ਾਰਥ ਦੀ ਗਤੀ ਤੀਵ੍ਰ ਅਤੇ ਬ੍ਰੇਕ ਪਾਵਰਫੁਲ ਚਾਹੀਦੀ ਤਾਂ ਅੰਤ ਵਿਚ ਪਾਸ ਵਿਦ ਆਨਰ ਬਣ
ਸਕੋਂਗੇ ਕਿਉਂਕਿ ਉਸ ਸਮੇਂ ਦੀਆਂ ਪ੍ਰਸਥਿਤੀਆਂ ਬੁੱਧੀ ਵਿੱਚ ਅਨੇਕ ਸੰਕਲਪ ਲਿਆਉਣ ਵਾਲੀਆਂ ਹੋਣਗੀਆਂ,
ਉਸ ਵੇਲੇ ਸਭ ਸੰਕਲਪਾਂ ਤੋਂ ਪਰੇ ਇੱਕ ਸੰਕਲਪ ਵਿਚ ਸਥਿਤ ਹੋਣ ਦਾ ਅਭਿਆਸ ਚਾਹੀਦਾ। ਜਿਸ ਦੇ ਵਿਸਤਾਰ
ਵਿਚ ਬਿਖਰੀ ਹੋਈ ਬੁੱਧੀ ਹੋਵੇ ਉਸ ਵੇਲੇ ਸਟਾਪ ਕਰਨ ਦੀ ਪ੍ਰੇਕਟਿਸ ਚਾਹੀਦੀ ਹੈ। ਸਟਾਪ ਕਰਨਾ ਅਤੇ
ਹੋਣਾ। ਜਿਨਾਂ ਸਮੇਂ ਚਾਹੋ ਉਤਨਾ ਸਮੇਂ ਬੁੱਧੀ ਨੂੰ ਇੱਕ ਸੰਕਲਪ ਵਿਚ ਸਥਿਤ ਕਰ ਲਵੋ - ਇਹ ਹੀ ਹੈ
ਅਸਲ ਯੋਗ।
ਸਲੋਗਨ:-
ਤੁਸੀਂ
ਉਬਿਡੀਏਂਟ ਸਰਵੇਂਟ ਹੋ ਇਸਲਈ ਅਲਮਸਤ ਨਹੀਂ ਹੋ ਸਕਦੇ। ਸਰਵੈਂਟ ਮਾਨਾ ਸਦਾ ਸੇਵਾ ਵਿਚ ਹਾਜਿਰ।
ਅਵਿਅਕਤ ਇਸ਼ਾਰੇ :-
ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।
ਜਿਵੇਂ ਇੰਜੈਕਸ਼ਨ ਦੇ
ਦ੍ਵਾਰਾ ਬਲੱਡ ਵਿਚ ਸ਼ਕਤੀ ਭਰ ਦਿੰਦੇ ਹਨ। ਇਵੇਂ ਤੁਹਾਡਾ ਸ੍ਰੇਸ਼ਠ ਸੰਕਲਪ ਇੰਜੈਕਸ਼ਨ ਦਾ ਕੰਮ
ਕਰੇਗਾ। ਸੰਕਲਪ ਦ੍ਵਾਰਾ ਸੰਕਲਪ ਵਿਚ ਸ਼ਕਤੀ ਆ ਜਾਵੇ - ਹੁਣ ਇਸ ਸੇਵਾ ਦੀ ਬਹੁਤ ਜਰੂਰਤ ਹੈ। ਖੁਦ
ਦੀ ਸੇਫਟੀ ਦੇ ਲਈ ਵੀ ਸ਼ੁਭ ਅਤੇ ਸ੍ਰੇਸ਼ਠ ਸੰਕਲਪ ਦੀ ਸ਼ਕਤੀ ਅਤੇ ਨਿਰਭੈਤਾ ਦੀ ਸ਼ਕਤੀ ਜਮਾ ਕਰੋ
ਤਾਂ ਹੀ ਅੰਤ ਸੁਹਾਣਾ ਅਤੇ ਬੇਹੱਦ ਦੇ ਕੰਮ ਵਿਚ ਸਹਿਯੋਗੀ ਬਣ ਬੇਹੱਦ ਦੇ ਵਿਸ਼ਵ ਦੇ ਰਾਜ ਅਧਿਕਾਰੀ
ਬਣ ਸਕੋਂਗੇ।