11.10.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਦੀ ਯਾਦ ਦੇ ਨਾਲ - ਨਾਲ ਗਿਆਨ ਧਨ ਨਾਲ ਸੰਪੰਨ ਬਣੋ, ਬੁੱਧੀ ਵਿੱਚ ਸਾਰਾ ਗਿਆਨ ਘੁੰਮਦਾ ਰਹੇ ਉਦੋਂ ਅਪਾਰ ਖੁਸ਼ੀ ਰਹੇਗੀ, ਸ੍ਰਿਸ਼ਟੀ ਚੱਕਰ ਦੇ ਗਿਆਨ ਨਾਲ ਤੁਸੀਂ ਚਕ੍ਰਵਰਤੀ ਰਾਜਾ ਬਣੋਗੇ"

ਪ੍ਰਸ਼ਨ:-
ਕਿਹੜੇ ਬੱਚਿਆਂ (ਮਨੁੱਖਾਂ) ਦੀ ਪ੍ਰੀਤ ਬਾਪ ਨਾਲ ਨਹੀਂ ਹੋ ਸਕਦੀ ਹੈ?

ਉੱਤਰ:-
ਜੋ ਰੌਰਵ ਨਰਕ ਵਿੱਚ ਰਹਿਣ ਵਾਲੇ ਵਿਕਾਰਾਂ ਨਾਲ ਪ੍ਰੀਤ ਕਰਦੇ ਹਨ, ਇਵੇਂ ਦੇ ਮਨੁੱਖਾਂ ਦੀ ਪ੍ਰੀਤ ਬਾਪ ਨਾਲ ਨਹੀਂ ਹੋ ਸਕਦੀ। ਤੁਸੀਂ ਬੱਚਿਆਂ ਨੇ ਬਾਪ ਨੂੰ ਪਛਾਣਿਆ ਹੈ ਇਸਲਈ ਬਾਪ ਨਾਲ ਪ੍ਰੀਤ ਹੈ।

ਪ੍ਰਸ਼ਨ :-
ਕਿਸਨੂੰ ਸਤਿਯੁਗ ਵਿੱਚ ਆਉਣ ਦਾ ਹੁਕਮ ਹੀ ਨਹੀਂ ਹੈ।

ਉੱਤਰ :-
ਬਾਪ ਨੇ ਵੀ ਸਤਿਯੁਗ ਵਿੱਚ ਆਉਣਾ ਨਹੀਂ ਹੈ ਤਾਂ ਉੱਥੇ ਕਾਲ ਵੀ ਨਹੀਂ ਆ ਸਕਦਾ ਹੈ। ਜਿਵੇਂ ਰਾਵਣ ਨੂੰ ਸਤਿਯੁਗ ਵਿੱਚ ਆਉਣ ਦਾ ਹੁਕਮ ਨਹੀਂ, ਇਵੇਂ ਬਾਬਾ ਕਹਿੰਦੇ ਬੱਚੇ ਮੈਨੂੰ ਵੀ ਸਤਿਯੁਗ ਵਿੱਚ ਆਉਣ ਦਾ ਹੁਕਮ ਨਹੀਂ। ਬਾਬਾ ਤਾਂ ਤੁਹਾਨੂੰ ਸੁੱਖਧਾਮ ਦੇ ਲਾਇਕ ਬਣਾਕੇ ਘਰ ਚਲੇ ਜਾਂਦੇ ਹਨ, ਉਨ੍ਹਾਂ ਨੂੰ ਵੀ ਲਿਮਿਟ ਮਿਲੀ ਹੋਈ ਹੈ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਰੂਹਾਨੀ ਬੱਚੇ ਯਾਦ ਦੀ ਯਾਤਰਾ ਵਿੱਚ ਬੈਠੇ ਹੋਏ ਹੋ? ਅੰਦਰ ਵਿੱਚ ਇਹ ਗਿਆਨ ਹੈ ਨਾ ਕਿ ਅਸੀਂ ਆਤਮਾਵਾਂ ਯਾਦ ਦੀ ਯਾਤਰਾ ਤੇ ਹਾਂ। ਯਾਤਰਾ ਅੱਖਰ ਤਾਂ ਜ਼ਰੂਰ ਦਿਲ ਵਿੱਚ ਆਉਣਾ ਚਾਹੀਦਾ। ਜਿਵੇਂ ਉਹ ਯਾਤਰਾ ਕਰਦੇ ਹਨ, ਹਰਿਦਵਾਰ ਅਮਰਨਾਥ ਜਾਣ ਦੀ। ਯਾਤਰਾ ਪੂਰੀ ਕਰ ਫੇਰ ਵਾਪਸ ਆਉਂਦੇ ਹਨ। ਇੱਥੇ ਫੇਰ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਅਸੀਂ ਜਾਂਦੇ ਹਾਂ ਸ਼ਾਂਤੀਧਾਮ। ਬਾਪ ਨੇ ਆਕੇ ਹੱਥ ਫੜਿਆ ਹੈ। ਹੱਥ ਫੜਕੇ ਪਾਰ ਲੈ ਜਾਣਾ ਹੁੰਦਾ ਹੈ ਨਾ। ਕਹਿੰਦੇ ਵੀ ਹਨ ਹੱਥ ਫੜ ਲਓ ਕਿਉਂਕਿ ਵਿਸ਼ੇ ਸਾਗਰ ਵਿੱਚ ਪਏ ਹਨ। ਹੁਣ ਤੁਸੀਂ ਸ਼ਿਵਬਾਬਾ ਨੂੰ ਯਾਦ ਕਰੋ ਅਤੇ ਘਰ ਨੂੰ ਯਾਦ ਕਰੋ। ਅੰਦਰ ਵਿੱਚ ਇਹ ਆਉਣਾ ਚਾਹੀਦਾ ਕਿ ਅਸੀਂ ਜਾ ਰਹੇ ਹਾਂ। ਇਸ ਵਿੱਚ ਮੁੱਖ ਨਾਲ ਕੁਝ ਬੋਲਣਾ ਵੀ ਨਹੀਂ ਹੈ। ਅੰਦਰ ਵਿੱਚ ਸਿਰਫ਼ ਯਾਦ ਰਹੇ - ਬਾਬਾ ਆਇਆ ਹੋਇਆ ਹੈ ਲੈਣ ਲਈ। ਯਾਦ ਦੀ ਯਾਤਰਾ ਤੇ ਜ਼ਰੂਰ ਰਹਿਣਾ ਹੈ। ਇਸ ਯਾਦ ਦੀ ਯਾਤਰਾ ਨਾਲ ਹੀ ਤੁਹਾਡੇ ਪਾਪ ਕੱਟਣੇ ਹਨ, ਉਦੋਂ ਹੀ ਫੇਰ ਉਸ ਮੰਜ਼ਿਲ ਤੇ ਪਹੁੰਚੋਗੇ। ਕਿੰਨਾ ਕਲੀਅਰ ਬਾਪ ਸਮਝਾਉਂਦੇ ਹਨ। ਜਿਵੇਂ ਛੋਟੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਨਾ। ਸਦਾ ਬੁੱਧੀ ਵਿੱਚ ਹੋਵੇ ਕਿ ਅਸੀਂ ਬਾਬਾ ਨੂੰ ਯਾਦ ਕਰਦੇ ਜਾ ਰਹੇ ਹਾਂ। ਬਾਪ ਦਾ ਕੰਮ ਹੀ ਹੈ ਪਾਵਨ ਬਣਾਕੇ ਪਾਵਨ ਦੁਨੀਆਂ ਵਿੱਚ ਲੈ ਜਾਣਾ। ਬੱਚਿਆਂ ਨੂੰ ਲੈ ਜਾਂਦੇ ਹਨ। ਆਤਮਾ ਨੂੰ ਹੀ ਯਾਤਰਾ ਕਰਨੀ ਹੈ। ਅਸੀਂ ਆਤਮਾਵਾਂ ਨੂੰ ਬਾਪ ਨੂੰ ਯਾਦ ਕਰ ਘਰ ਜਾਣਾ ਹੈ। ਘਰ ਪਹੁੰਚਾਂਗੇ ਫੇਰ ਬਾਪ ਦਾ ਕੰਮ ਪੂਰਾ ਹੋਇਆ। ਬਾਪ ਆਉਂਦੇ ਹੀ ਹਨ ਪਤਿਤ ਤੋਂ ਪਾਵਨ ਬਣਾਕੇ ਘਰ ਲੈ ਜਾਣ। ਪੜ੍ਹਾਈ ਤਾਂ ਇੱਥੇ ਹੀ ਪੜ੍ਹਦੇ ਹਾਂ। ਭਾਵੇਂ ਘੁੰਮੋ ਫਿਰੋ, ਕੋਈ ਵੀ ਕੰਮ - ਕਾਜ਼ ਕਰੋ, ਬੁੱਧੀ ਵਿੱਚ ਇਹ ਯਾਦ ਰਹੇ। ਯੋਗ ਅੱਖਰ ਵਿੱਚ ਯਾਤਰਾ ਸਿੱਧ ਨਹੀਂ ਹੁੰਦੀ ਹੈ। ਯੋਗ ਸੰਨਿਆਸੀਆਂ ਦਾ ਹੈ। ਉਹ ਤਾਂ ਸਭ ਹੈ ਮਨੁੱਖਾਂ ਦੀ ਮੱਤ। ਅੱਧਾਕਲਪ ਤੁਸੀਂ ਮਨੁੱਖ ਮੱਤ ਤੇ ਚੱਲੇ ਹੋ। ਅੱਧਾਕਲਪ ਦੈਵੀ ਮੱਤ ਤੇ ਚੱਲੇ ਹੋ। ਹੁਣ ਤੁਹਾਨੂੰ ਮਿਲਦੀ ਹੈ ਈਸ਼ਵਰੀਏ ਮੱਤ।

ਯੋਗ ਅੱਖਰ ਨਹੀਂ ਕਹੋ, ਯਾਦ ਦੀ ਯਾਤਰਾ ਕਹੋ। ਆਤਮਾ ਨੂੰ ਇਹ ਯਾਤਰਾ ਕਰਨੀ ਹੈ। ਉਹ ਹੁੰਦੀ ਹੈ ਜਿਸਮਾਨੀ ਯਾਤਰਾ, ਸ਼ਰੀਰ ਦੇ ਨਾਲ ਜਾਂਦੇ ਹਨ। ਇਸ ਵਿੱਚ ਤਾਂ ਸ਼ਰੀਰ ਦਾ ਕੰਮ ਹੀ ਨਹੀਂ। ਆਤਮਾ ਜਾਣਦੀ ਹੈ, ਅਸੀਂ ਆਤਮਾਵਾਂ ਦਾ ਉਹ ਸਵੀਟ ਘਰ ਹੈ। ਬਾਪ ਸਾਨੂੰ ਸਿੱਖਿਆ ਦੇ ਰਹੇ ਹਨ ਜਿਸ ਨਾਲ ਅਸੀਂ ਪਾਵਨ ਬਣਾਂਗੇ। ਯਾਦ ਕਰਦੇ - ਕਰਦੇ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਇਹ ਹੈ ਯਾਤਰਾ। ਅਸੀਂ ਬਾਪ ਦੀ ਯਾਦ ਵਿੱਚ ਬੈਠਦੇ ਹਾਂ ਕਿਉਂਕਿ ਬਾਬਾ ਦੇ ਕੋਲ ਹੀ ਘਰ ਜਾਣਾ ਹੈ। ਬਾਪ ਆਉਂਦੇ ਹੀ ਹਨ ਪਾਵਨ ਬਣਾਉਣ। ਉਹ ਤਾਂ ਪਾਵਨ ਦੁਨੀਆਂ ਵਿੱਚ ਜਾਣਾ ਹੀ ਹੈ। ਬਾਪ ਪਾਵਨ ਬਣਾਉਂਦੇ ਹਨ ਫੇਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਤੁਸੀਂ ਪਾਵਨ ਦੁਨੀਆਂ ਵਿੱਚ ਜਾਵੋਗੇ। ਇਹ ਗਿਆਨ ਬੁੱਧੀ ਵਿੱਚ ਰਹਿਣਾ ਚਾਹੀਦਾ। ਅਸੀਂ ਯਾਦ ਦੀ ਯਾਤਰਾ ਤੇ ਹਾਂ। ਸਾਨੂੰ ਇਸ ਮ੍ਰਿਤੂਲੋਕ ਵਿੱਚ ਵਾਪਿਸ ਨਹੀਂ ਆਉਣਾ ਹੈ। ਬਾਬਾ ਦਾ ਕੰਮ ਹੈ ਸਾਨੂੰ ਘਰ ਤੱਕ ਪਹੁੰਚਾਉਣਾ। ਬਾਬਾ ਰਸਤਾ ਦੱਸ ਦਿੰਦੇ ਹਨ ਹੁਣ ਤੁਸੀਂ ਤਾਂ ਮ੍ਰਿਤੂਲੋਕ ਵਿੱਚ ਹੋ ਫੇਰ ਅਮਰਲੋਕ ਨਵੀਂ ਦੁਨੀਆਂ ਵਿੱਚ ਹੋਵਾਂਗੇ। ਬਾਪ ਲਾਇਕ ਬਣਾਕੇ ਹੀ ਛੱਡਦੇ ਹਨ। ਸੁੱਖਧਾਮ ਵਿੱਚ ਬਾਪ ਨਹੀਂ ਲੈ ਜਾਣਗੇ। ਇਨ੍ਹਾਂ ਦੀ ਲਿਮਿਟ ਹੋ ਜਾਂਦੀ ਹੈ ਘਰ ਤੱਕ ਪਹੁੰਚਾਣਾ। ਇਹ ਸਾਰਾ ਗਿਆਨ ਬੁੱਧੀ ਵਿੱਚ ਰੱਖਣਾ ਚਾਹੀਦਾ। ਸਿਰਫ਼ ਬਾਪ ਨੂੰ ਯਾਦ ਨਹੀਂ ਕਰਨਾ ਚਾਹੀਦਾ, ਨਾਲ ਗਿਆਨ ਵੀ ਚਾਹੀਦਾ। ਗਿਆਨ ਨਾਲ ਤੁਸੀਂ ਧੰਨ ਕਮਾਉਂਦੇ ਹੋ ਨਾ। ਇਸ ਸ੍ਰਿਸ਼ਟੀ ਚੱਕਰ ਦੀ ਨਾਲੇਜ਼ ਨਾਲ ਤੁਸੀਂ ਚਕ੍ਰਵਰਤੀ ਰਾਜਾ ਬਣਦੇ ਹੋ। ਬੁੱਧੀ ਵਿੱਚ ਇਹ ਗਿਆਨ ਹੈ, ਇਸ ਵਿੱਚ ਚੱਕਰ ਲਗਾਇਆ ਹੈ। ਫੇਰ ਅਸੀਂ ਘਰ ਜਾਵਾਂਗੇ ਫੇਰ ਨਵੇਂ ਸਿਰੇ ਚੱਕਰ ਸ਼ੁਰੂ ਹੋਵੇਗਾ। ਇਹ ਸਾਰਾ ਗਿਆਨ ਬੁੱਧੀ ਵਿੱਚ ਰਹੇ ਉਦੋਂ ਖੁਸ਼ੀ ਦਾ ਪਾਰਾ ਚੜੇ। ਬਾਪ ਨੂੰ ਵੀ ਯਾਦ ਕਰਨਾ ਹੈ, ਸ਼ਾਂਤੀਧਾਮ, ਸੁੱਖਧਾਮ ਨੂੰ ਵੀ ਯਾਦ ਕਰਨਾ ਹੈ। 84 ਦਾ ਚੱਕਰ ਜੇਕਰ ਯਾਦ ਨਹੀਂ ਕਰੋਗੇ ਤਾਂ ਚੱਕਰਵਰਤੀ ਰਾਜਾ ਕਿਵੇਂ ਬਣੋਗੇ। ਸਿਰਫ਼ ਇੱਕ ਨੂੰ ਯਾਦ ਕਰਨਾ ਤਾਂ ਸੰਨਿਆਸੀਆਂ ਦਾ ਕੰਮ ਹੈ ਕਿਉਂਕਿ ਉਹ ਇਨ੍ਹਾਂ ਨੂੰ ਜਾਣਦੇ ਨਹੀਂ ਹਨ। ਬ੍ਰਹਮ ਨੂੰ ਹੀ ਯਾਦ ਕਰਦੇ ਹਨ। ਬਾਪ ਤਾਂ ਚੰਗੀ ਤਰ੍ਹਾਂ ਬੱਚਿਆਂ ਨੂੰ ਸਮਝਾਉਂਦੇ ਹਨ। ਯਾਦ ਕਰਦੇ - ਕਰਦੇ ਹੀ ਤੁਹਾਡੇ ਪਾਪ ਕੱਟ ਜਾਣੇ ਹਨ। ਪਹਿਲਾਂ ਤਾਂ ਘਰ ਜਾਣਾ ਹੈ, ਇਹ ਹੈ ਰੂਹਾਨੀ ਯਾਤਰਾ। ਗਾਇਨ ਵੀ ਹੈ ਚਾਰੋ ਪਾਸੇ ਲਾਏ ਫੇਰੇ ਫੇਰ ਵੀ ਹਰਦਮ ਦੂਰ ਰਹੇ ਮਤਲਬ ਬਾਪ ਤੋਂ ਦੂਰ ਰਹੇ। ਜਿਸ ਬਾਪ ਕੋਲੋਂ ਬੇਹੱਦ ਦਾ ਵਰਸਾ ਮਿਲਣਾ ਹੈ ਉਸਨੂੰ ਤਾਂ ਜਾਣਦੇ ਹੀ ਨਹੀਂ। ਕਿੰਨੇ ਚੱਕਰ ਲਗਾਏ ਹਨ। ਹਰ ਵਰ੍ਹੇ ਵੀ ਕਈ ਯਾਤਰਾ ਕਰਦੇ ਹਨ। ਪੈਸੇ ਬਹੁਤ ਹੁੰਦੇ ਹਨ ਤਾਂ ਯਾਤਰਾ ਦਾ ਸ਼ੌਂਕ ਰਹਿੰਦਾ ਹੈ। ਇਹ ਤਾਂ ਤੁਹਾਡੀ ਹੈ ਰੂਹਾਨੀ ਯਾਤਰਾ। ਤੁਹਾਡੇ ਲਈ ਨਵੀਂ ਦੁਨੀਆਂ ਬਣ ਜਾਵੇਗੀ ਫੇਰ ਤਾਂ ਨਵੀਂ ਦੁਨੀਆਂ ਵਿੱਚ ਹੀ ਆਉਣ ਵਾਲੇ ਹੋ, ਜਿਸਨੂੰ ਅਮਰਲੋਕ ਕਿਹਾ ਜਾਂਦਾ ਹੈ। ਉੱਥੇ ਕਾਲ ਹੁੰਦਾ ਨਹੀਂ ਜੋ ਕਿਸੇ ਨੂੰ ਲੈ ਜਾਵੇ। ਕਾਲ ਨੂੰ ਹੁਕਮ ਹੀ ਨਹੀਂ ਹੈ ਨਵੀਂ ਦੁਨੀਆਂ ਵਿੱਚ ਆਉਣ ਦਾ। ਰਾਵਣ ਦੀ ਤਾਂ ਇਹ ਪੁਰਾਣੀ ਦੁਨੀਆਂ ਹੈ ਨਾ। ਤੁਸੀਂ ਬੁਲਾਉਂਦੇ ਵੀ ਇੱਥੇ ਹੋ। ਬਾਪ ਕਹਿੰਦੇ ਹਨ ਮੈਂ ਪੁਰਾਣੀ ਦੁਨੀਆਂ ਵਿੱਚ ਪੁਰਾਣੇ ਸ਼ਰੀਰ ਵਿੱਚ ਆਉਂਦਾ ਹਾਂ। ਮੈਨੂੰ ਵੀ ਨਵੀਂ ਦੁਨੀਆਂ ਵਿੱਚ ਆਉਣ ਦਾ ਹੁਕਮ ਨਹੀਂ। ਮੈਂ ਤਾਂ ਪਤਿਤਾਂ ਨੂੰ ਹੀ ਪਾਵਨ ਬਣਾਉਣ ਆਉਂਦਾ ਹਾਂ। ਤੁਸੀਂ ਪਾਵਨ ਬਣ ਫੇਰ ਹੋਰਾਂ ਨੂੰ ਵੀ ਪਾਵਨ ਬਣਾਉਂਦੇ ਹੋ। ਸੰਨਿਆਸੀ ਤਾਂ ਭੱਜ ਜਾਂਦੇ ਹਨ। ਇੱਕਦਮ ਗੁੰਮ ਹੋ ਜਾਂਦੇ ਹਨ ਪਤਾ ਹੀ ਨਹੀਂ ਪੈਂਦਾ, ਕਿੱਥੇ ਚਲਾ ਗਿਆ ਕਿਉਂਕਿ ਉਹ ਡ੍ਰੇਸ ਹੀ ਬਦਲ ਲੈਂਦੇ ਹਨ। ਜਿਵੇਂ ਐਕਟਰਸ ਰੂਪ ਬਦਲਦੇ ਹਨ। ਕਦੀ ਮੇਲ ਤੋਂ ਫੀਮੇਲ ਬਣ ਜਾਂਦੇ ਹਨ, ਕਦੋ ਫੀਮੇਲ ਤੋਂ ਮੇਲ ਬਣ ਜਾਣਦੇ ਹਨ। ਇਹ ਵੀ ਰੂਪ ਬਦਲਦੇ ਹਨ। ਸਤਿਯੁਗ ਵਿੱਚ ਥੋੜ੍ਹੇਹੀ ਇਵੇਂ ਦੀਆਂ ਗੱਲਾਂ ਹੋਣਗੀਆਂ।

ਬਾਪ ਕਹਿੰਦੇ ਹਨ ਅਸੀਂ ਆਉਂਦੇ ਹਾਂ ਨਵੀਂ ਦੁਨੀਆਂ ਬਣਾਉਣ। ਅੱਧਾਕਲਪ ਤੁਸੀਂ ਬੱਚੇ ਰਾਜ ਕਰਦੇ ਹੋ ਫੇਰ ਡਰਾਮਾ ਪਲੈਨ ਅਨੁਸਾਰ ਦਵਾਪਰ ਸ਼ੁਰੂ ਹੁੰਦਾ ਹੈ, ਦੇਵਤਾ ਵਾਮ ਮਾਰ੍ਗ ਵਿੱਚ ਚਲੇ ਜਾਂਦੇ ਹਨ, ਉਨ੍ਹਾਂ ਦੇ ਬਹੁਤ ਗੰਦੇ ਚਿੱਤਰ ਵੀ ਜਗਨ੍ਨਾਥਪੂਰੀ ਵਿੱਚ ਹਨ। ਜਗਨ੍ਨਾਥ ਦਾ ਮੰਦਿਰ ਹੈ। ਉਵੇਂ ਤਾਂ ਉਨ੍ਹਾਂ ਦੀ ਰਾਜਧਾਨੀ ਸੀ ਜੋ ਖੁੱਦ ਵਿਸ਼ਵ ਦੇ ਮਾਲਿਕ ਸਨ। ਉਹ ਫੇਰ ਮੰਦਿਰਾਂ ਵਿੱਚ ਜਾਕੇ ਬੰਦ ਹੋਏ, ਉਨ੍ਹਾਂ ਨੂੰ ਕਾਲਾ ਵਿਖਾਉਂਦੇ ਹਨ। ਇਸ ਜਗਨਨਾਥ ਦੇ ਮੰਦਿਰ ਤੇ ਤੁਸੀ ਬਹੁਤ ਸਮਝਾ ਸਕਦੇ ਹੋ। ਹੋਰ ਕੋਈ ਇਨ੍ਹਾਂ ਦਾ ਅਰ੍ਥ ਸਮਝਾ ਨਹੀਂ ਸਕਦੇ। ਦੇਵਤਾ ਹੀ ਪੂਜਯ ਤੋਂ ਪੂਜਾਰੀ ਬਣਦੇ ਹਨ। ਉਹ ਲੋਕੀ ਤਾਂ ਹਰ ਗੱਲ ਵਿੱਚ ਭਗਵਾਨ ਦੇ ਲਈ ਕਹਿ ਦਿੰਦੇ ਆਪੇਹੀ ਪੂਜਯ, ਆਪੇਹੀ ਪੂਜਾਰੀ। ਤੁਸੀਂ ਹੀ ਸੁੱਖ ਦਿੰਦੇ ਹੋ, ਤੁਸੀਂ ਹੀ ਦੁੱਖ ਦਿੰਦੇ ਹੋ। ਬਾਪ ਕਹਿੰਦੇ ਹਨ ਮੈਂ ਤਾਂ ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ ਹਾਂ। ਇਹ ਤਾਂ ਸਮਝ ਦੀ ਗੱਲ ਹੈ। ਬੱਚਾ ਜੰਮਿਆ ਤਾਂ ਖੁਸ਼ੀ ਹੋਵੇਗੀ, ਬੱਚਾ ਮਰਿਆ ਤਾਂ ਰੋਣ ਲੱਗ ਪੈਣਗੇ। ਕਹਿਣਗੇ ਭਗਵਾਨ ਨੇ ਦੁੱਖ ਦਿੱਤਾ। ਅਰੇ, ਅਲਪਕਾਲ ਦਾ ਸੁੱਖ - ਦੁੱਖ ਤੁਹਾਨੂੰ ਰਾਵਣ ਰਾਜ ਵਿੱਚ ਹੀ ਮਿਲਦਾ ਹੈ। ਮੇਰੇ ਰਾਜ ਵਿੱਚ ਦੁੱਖ ਦੀ ਗੱਲ ਨਹੀਂ ਹੁੰਦੀ। ਸਤਿਯੁਗ ਨੂੰ ਕਿਹਾ ਜਾਂਦਾ ਹੈ ਅਮਰਲੋਕ। ਇਸਦਾ ਨਾਮ ਹੀ ਹੈ ਮ੍ਰਿਤੂਲੋਕ। ਅਕਾਲੇ ਮਰ ਜਾਂਦੇ ਹਨ। ਉੱਥੇ ਤਾਂ ਬਹੁਤ ਖੁਸ਼ੀਆਂ ਮਨਾਉਂਦੇ ਹਨ, ਉੱਮਰ ਵੀ ਵੱਡੀ ਰਹਿੰਦੀ ਹੈ। ਵੱਡੀ ਤੋਂ ਵੱਡੀ ਉੱਮਰ 150 ਵਰ੍ਹੇ ਦੀ ਹੁੰਦੀ ਹੈ। ਇੱਥੇ ਵੀ ਕਦੀ - ਕਦੀ ਇਵੇਂ ਕੋਈ ਦੀ ਹੁੰਦੀ ਹੈ ਪਰ ਇੱਥੇ ਤਾਂ ਸ੍ਵਰਗ ਨਹੀਂ ਹੈ ਨਾ। ਕੋਈ ਸ਼ਰੀਰ ਨੂੰ ਬਹੁਤ ਸੰਭਾਲ ਨਾਲ ਰੱਖਦੇ ਹਨ ਤਾਂ ਉੱਮਰ ਵੱਡੀ ਵੀ ਹੋ ਜਾਂਦੀ ਹੈ ਫੇਰ ਬੱਚੇ ਵੀ ਕਿੰਨੇ ਹੋ ਜਾਂਦੇ ਹਨ। ਪਰਿਵਾਰ ਵਧਦਾ ਜਾਂਦਾ ਹੈ, ਵ੍ਰਿੱਧੀ ਛੇਤੀ ਹੁੰਦੀ ਜਾਂਦੀ ਹੈ। ਜਿਵੇਂ ਝਾੜ ਨਾਲ ਟਾਲ - ਟਾਲੀਆਂ ਨਿਕਲਦੀਆਂ ਹਨ - 50 ਟਾਲੀਆਂ ਅਤੇ ਉਨ੍ਹਾਂ ਤੋਂ ਹੋਰ 50 ਨਿਕਲਣਗੀਆਂ, ਕਿੰਨੀ ਵ੍ਰਿੱਧੀ ਨੂੰ ਪਾਉਂਦੇ ਹਨ। ਇੱਥੇ ਵੀ ਇਵੇਂ ਹੈ ਇਸਲਈ ਇਨ੍ਹਾਂ ਦਾ ਮਿਸਾਲ ਬੜ ਦੇ ਝਾੜ ਨਾਲ ਦਿੰਦੇ ਹਨ। ਸਾਰਾ ਝਾੜ ਖੜਾ ਹੈ, ਫਾਊਂਡੇਸ਼ਨ ਹੈ ਨਹੀਂ। ਇੱਥੇ ਵੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਫਾਊਂਡੇਸ਼ਨ ਹੈ ਨਹੀਂ। ਕਿਸੇ ਨੂੰ ਪਤਾ ਹੀ ਨਹੀਂ ਦੇਵਤੇ ਕਦੋੰ ਸਨ, ਉਹ ਤਾਂ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਪਹਿਲਾਂ ਤੁਸੀਂ ਕਦੇ ਖ਼ਿਆਲ ਵੀ ਨਹੀਂ ਕਰਦੇ ਸੀ। ਬਾਪ ਹੀ ਆਕੇ ਇਹ ਸਭ ਗੱਲਾਂ ਸਮਝਾਉਂਦੇ ਹਨ। ਤੁਸੀਂ ਹੁਣ ਬਾਪ ਨੂੰ ਵੀ ਜਾਣ ਗਏ ਹੋ ਅਤੇ ਸਾਰੇ ਡਰਾਮਾ ਦੇ ਆਦਿ - ਮੱਧ - ਅੰਤ, ਡਿਯੂਰੇਸ਼ਨ ਆਦਿ ਸਭਨੂੰ ਜਾਣ ਗਏ ਹੋ। ਨਵੀਂ ਦੁਨੀਆਂ ਤੋਂ ਪੁਰਾਣੀ, ਪੁਰਾਣੀ ਤੋਂ ਨਵੀਂ ਕਿਵੇਂ ਬਣਦੀ ਹੈ, ਇਹ ਕੋਈ ਨਹੀਂ ਜਾਣਦੇ। ਹੁਣ ਤੁਸੀਂ ਬੱਚੇ ਯਾਦ ਦੀ ਯਾਤਰਾ ਵਿੱਚ ਬੈਠਦੇ ਹੋ। ਇਹ ਯਾਤਰਾ ਤਾਂ ਤੁਹਾਡੀ ਨਿੱਤ ਚਲਣੀ ਹੈ। ਘੁੰਮੋ ਫਿਰੋ ਪਰ ਇਸ ਯਾਦ ਦੀ ਯਾਤਰਾ ਵਿੱਚ ਰਹੋ। ਇਹ ਹੈ ਰੂਹਾਨੀ ਯਾਤਰਾ। ਤੁਸੀਂ ਜਾਣਦੇ ਹੋ ਭਗਤੀ ਮਾਰ੍ਗ ਵਿੱਚ ਅਸੀਂ ਵੀ ਉਨ੍ਹਾਂ ਯਾਤਰਾਵਾਂ ਤੇ ਜਾਦੇਂ ਸੀ। ਬਹੁਤ ਵਾਰੀ ਯਾਤਰਾ ਕੀਤੀ ਹੋਵੇਗੀ ਜੋ ਪੱਕੇ ਭਗਤ ਹੋਵੋਗੇ। ਬਾਬਾ ਨੇ ਸਮਝਾਇਆ ਹੈ ਇੱਕ ਸ਼ਿਵ ਦੀ ਭਗਤੀ ਕਰਨਾ, ਉਹ ਹੈ ਅਵਿਭਿਚਾਰੀ ਭਗਤੀ। ਫੇਰ ਦੇਵਤਾਵਾਂ ਦੀ ਹੁੰਦੀ ਹੈ, ਫੇਰ 5 ਤੱਤਵਾਂ ਦੀ ਭਗਤੀ ਕਰਦੇ ਹਨ। ਦੇਵਤਾਵਾਂ ਦੀ ਭਗਤੀ ਫੇਰ ਵੀ ਚੰਗੀ ਹੈ ਕਿਉਂਕਿ ਉਨ੍ਹਾਂ ਦਾ ਸ਼ਰੀਰ ਫੇਰ ਵੀ ਸਤੋਪ੍ਰਧਾਨ ਹੈ, ਮਨੁੱਖਾਂ ਦਾ ਸ਼ਰੀਰ ਤਾਂ ਪਤਿਤ ਹੈ ਨਾ। ਉਹ ਤਾਂ ਪਾਵਨ ਹਨ ਫੇਰ ਦਵਾਪਰ ਤੋਂ ਲੈਕੇ ਸਭ ਪਤਿਤ ਬਣ ਪਏ ਹਨ। ਥੱਲੇ ਡਿੱਗਦੇ ਆਉਂਦੇ ਹਨ। ਪੌੜੀ ਦਾ ਚਿੱਤਰ ਤੁਹਾਡੇ ਲਈ ਬਹੁਤ ਚੰਗਾ ਹੈ ਸਮਝਾਉਣ ਲਈ। ਜਿੰਨ ਦੀ ਵੀ ਕਹਾਣੀ ਦੱਸਦੇ ਹੈ ਨਾ। ਇਹ ਸਭ ਦ੍ਰਿਸ਼ਟਾਂਤ ਆਦਿ ਇਸ ਵਕ਼ਤ ਦੇ ਹੀ ਹਨ। ਸਭ ਤੁਹਾਡੇ ਉੱਪਰ ਹੀ ਬਣੇ ਹੋਏ ਹਨ। ਭ੍ਰਮਰੀ ਦਾ ਮਿਸਾਲ ਵੀ ਤੁਹਾਡਾ ਹੈ ਜੋ ਕੀੜਿਆਂ ਨੂੰ ਆਪਸਮਾਨ ਬ੍ਰਾਹਮਣ ਬਣਾਉਂਦੇ ਹੋ। ਇੱਥੇ ਦੇ ਹੀ ਸਭ ਦ੍ਰਿਸ਼ਟਾਂਤ ਹੈ।

ਤੁਸੀਂ ਬੱਚੇ ਪਹਿਲੇ ਜਿਸਮਾਨੀ ਯਾਤਰਾ ਕਰਦੇ ਸੀ। ਹੁਣ ਫੇਰ ਬਾਪ ਦੁਆਰਾ ਰੂਹਾਨੀ ਯਾਤਰਾ ਸਿੱਖਦੇ ਹੋ। ਇਹ ਤਾਂ ਪੜਾਈ ਹੈ ਨਾ। ਭਗਤੀ ਵਿੱਚ ਵੇਖੋ ਕੀ - ਕੀ ਕਰਦੇ ਹਨ। ਸਭਦੇ ਅੱਗੇ ਮੱਥਾ ਟੇਕਦੇ ਰਹਿੰਦੇ ਹਨ, ਇੱਕ ਦੇ ਵੀ ਆਕੁਪੇਸ਼ਨ ਨੂੰ ਨਹੀਂ ਜਾਣਦੇ। ਹਿਸਾਬ ਕੀਤਾ ਜਾਂਦਾ ਹੈ ਨਾ। ਸਭਤੋਂ ਜ਼ਿਆਦਾ ਜਨਮ ਕੌਣ ਲੈਂਦੇ ਹਨ ਫੇਰ ਘੱਟ ਹੁੰਦੇ ਜਾਂਦੇ ਹਨ। ਇਹ ਗਿਆਨ ਵੀ ਹੁਣ ਤੁਹਾਨੂੰ ਮਿਲਦਾ ਹੈ। ਤੁਸੀਂ ਸਮਝਦੇ ਹੋ ਬਰੋਬਰ ਸ੍ਵਰਗ ਸੀ। ਭਾਰਤਵਾਸੀ ਤਾਂ ਇੰਨ੍ਹੇ ਪੱਥਰ ਬੁੱਧੀ ਬਣੇ ਹਨ, ਉਨ੍ਹਾਂ ਨੂੰ ਪੁੱਛੋਂ ਸ੍ਵਰਗ ਕਦੋ ਸੀ ਤਾਂ ਲੱਖਾਂ ਸਾਲ ਕਹਿ ਦੇਣਗੇ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਵਿਸ਼ਵ ਦੇ ਮਾਲਿਕ ਸੀ, ਕਿੰਨੇ ਸੁੱਖੀ ਸੀ ਹੁਣ ਫੇਰ ਸਾਨੂੰ ਬੈਗ਼ਰ ਟੂ ਪ੍ਰਿੰਸ ਬਣਨਾ ਹੈ। ਦੁਨੀਆਂ ਨਵੀਂ ਤੋਂ ਪੁਰਾਣੀ ਹੁੰਦੀ ਹੈ ਨਾ। ਤਾਂ ਬਾਪ ਕਹਿੰਦੇ ਹਨ - ਮਿਹਨਤ ਕਰੋ। ਇਹ ਵੀ ਜਾਣਦੇ ਹਨ ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ।

ਬਾਪ ਸਮਝਾਉਂਦੇ ਹਨ ਬੁੱਧੀ ਵਿੱਚ ਸਦੈਵ ਇਹ ਯਾਦ ਰੱਖੋ ਅਸੀਂ ਜਾ ਰਹੇ ਹਾਂ, ਸਾਡਾ ਇਸ ਪੁਰਾਣੀ ਦੁਨੀਆਂ ਤੋਂ ਲੰਗਰ ਚੁਕਿਆ ਹੋਇਆ ਹੈ। ਨਈਆ ਉਸ ਪਾਰ ਜਾਣੀ ਹੈ। ਗਾਉਂਦੇ ਹੈ ਨਾ ਨਈਆ ਸਾਡੀ ਪਾਰ ਲੈ ਜਾਓ। ਕਦੋਂ ਪਾਰ ਜਾਣੀ ਹੈ, ਉਹ ਜਾਣਦੇ ਨਹੀਂ ਹਨ। ਤਾਂ ਮੁੱਖ ਹੈ ਯਾਦ ਦੀ ਯਾਤਰਾ। ਬਾਪ ਦੇ ਨਾਲ ਵਰਸਾ ਵੀ ਯਾਦ ਆਉਣਾ ਚਾਹੀਦਾ ਹੈ। ਬੱਚੇ ਬਾਲਿਗ ਹੁੰਦੇ ਹਨ ਤਾਂ ਬਾਪ ਦਾ ਵਰਸਾ ਹੀ ਬੁੱਧੀ ਵਿੱਚ ਰਹਿੰਦਾ ਹੈ। ਤੁਸੀਂ ਤਾਂ ਵੱਡੇ ਹੋ ਹੀ। ਆਤਮਾ ਝੱਟ ਜਾਣ ਲੈਂਦੀ ਹੈ, ਇਹ ਗੱਲ ਤਾਂ ਬਰੋਬਰ ਹੈ। ਬੇਹੱਦ ਦੇ ਬਾਪ ਦਾ ਵਰਸਾ ਹੈ ਹੀ ਸ੍ਵਰਗ। ਬਾਬਾ ਸ੍ਵਰਗ ਦੀ ਸਥਾਪਨਾ ਕਰਦੇ ਹੈ ਤਾਂ ਬਾਪ ਦੀ ਸ਼੍ਰੀਮਤ ਤੇ ਚੱਲਣਾ ਪਵੇ। ਬਾਪ ਕਹਿੰਦੇ ਹਨ ਪਵਿੱਤਰ ਜ਼ਰੂਰ ਬਣਨਾ ਹੈ। ਪਵਿੱਤਰਤਾ ਦੇ ਕਾਰਨ ਹੀ ਝਗੜੇ ਹੁੰਦੇ ਹਨ। ਉਹ ਤਾਂ ਬਿਲਕੁਲ ਹੀ ਰੋਰਵ ਨਰਕ ਵਿੱਚ ਪਏ ਹਨ। ਹੋਰ ਹੀ ਜ਼ਿਆਦਾ ਵਿਕਾਰਾਂ ਵਿੱਚ ਡਿੱਗਣ ਲੱਗ ਪੈਂਦੇ ਹਨ ਇਸਲਈ ਬਾਪ ਨਾਲ ਪ੍ਰੀਤ ਰੱਖ ਨਹੀਂ ਸਕਦੇ ਹਨ। ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ ਹੈ ਨਾ। ਬਾਪ ਆਉਂਦੇ ਹੀ ਹੈ ਪ੍ਰੀਤ ਬੁੱਧੀ ਬਣਾਉਣ। ਬਹੁਤ ਹਨ ਜਿਨ੍ਹਾਂ ਦੀ ਰਿੰਚਕ ਵੀ ਪ੍ਰੀਤ ਬੁੱਧੀ ਨਹੀਂ ਹੈ। ਕਦੀ ਬਾਪ ਨੂੰ ਯਾਦ ਵੀ ਨਹੀਂ ਕਰਦੇ ਹਨ। ਸ਼ਿਵਬਾਬਾ ਨੂੰ ਜਾਣਦੇ ਹੀ ਨਹੀਂ ਹਨ, ਮੰਨਦੇ ਹੀ ਨਹੀਂ ਹਨ। ਮਾਇਆ ਦਾ ਪੂਰਾ ਗ੍ਰਹਿਣ ਲੱਗਾ ਹੋਇਆ ਹੈ। ਯਾਦ ਦੀ ਯਾਤਰਾ ਬਿਲਕੁਲ ਹੀ ਨਹੀਂ। ਬਾਪ ਮਿਹਨਤ ਤਾਂ ਕਰਾਉਂਦੇ ਹਨ, ਇਹ ਵੀ ਜਾਣਦੇ ਹੋ ਸੂਰਜਵੰਸ਼ੀ, ਚੰਦ੍ਰਵਨਸ਼ੀ ਰਾਜਧਾਨੀ ਇੱਥੇ ਸਥਾਪਨ ਹੋ ਰਹੀ ਹੈ। ਸਤਿਯੁਗ - ਤ੍ਰੇਤਾ ਵਿੱਚ ਕੋਈ ਵੀ ਧਰਮ ਸਥਾਪਨ ਹੁੰਦੇ ਨਹੀਂ। ਰਾਮ ਕੋਈ ਧਰਮ ਸਥਾਪਨ ਨਹੀਂ ਕਰਦੇ। ਇਹ ਤਾਂ ਸਥਾਪਨਾ ਕਰਨ ਵਾਲੇ ਬਾਪ ਦੁਆਰਾ ਇਹ ਬਣਦੇ ਹਨ। ਹੋਰ ਧਰਮ ਸ੍ਥਾਪਕ ਅਤੇ ਬਾਪ ਦੇ ਧਰਮ ਸਥਾਪਨਾ ਵਿੱਚ ਰਾਤ - ਦਿਨ ਦਾ ਫ਼ਰਕ ਹੈ। ਬਾਪ ਆਉਂਦੇ ਹੀ ਹਨ ਸੰਗਮ ਤੇ ਜਦਕਿ ਦੁਨੀਆਂ ਨੂੰ ਬਦਲਣਾ ਹੈ। ਬਾਪ ਕਹਿੰਦੇ ਹਨ ਕਲਪ - ਕਲਪ, ਕਲਪ ਦੇ ਸੰਗਮਯੁਗੇ ਆਉਂਦਾ ਹਾਂ, ਉਨ੍ਹਾਂ ਨੇ ਫੇਰ ਯੁਗੇ - ਯੁਗੇ ਅੱਖਰ ਗ਼ਲਤ ਲਿੱਖ ਦਿੱਤਾ ਹੈ। ਅੱਧਾਕਲਪ ਭਗਤੀਮਾਰ੍ਗ ਵਿੱਚ ਚੱਲਣਾ ਹੀ ਹੈ। ਤਾਂ ਬਾਪ ਕਹਿੰਦੇ ਹਨ ਬੱਚੇ ਇਨ੍ਹਾਂ ਗੱਲਾਂ ਨੂੰ ਭੁੱਲੋ ਨਾ। ਇਹ ਕਹਿੰਦੇ ਹਨ ਬਾਬਾ ਅਸੀਂ ਤੁਹਾਨੂੰ ਭੁੱਲ ਜਾਂਦੇ ਹਾਂ। ਅਰੇ, ਬਾਪ ਨੂੰ ਤਾਂ ਜਾਨਵਰ ਵੀ ਨਹੀਂ ਭੁੱਲਦੇ ਹਨ। ਤੁਸੀਂ ਕਿਉਂ ਭੁੱਲਦੇ ਹੋ? ਆਪਣੇ ਨੂੰ ਆਤਮਾ ਨਹੀਂ ਸਮਝਦੇ ਹੋ! ਦੇਹ - ਅਭਿਮਾਨੀ ਬਣਨ ਨਾਲ ਹੀ ਤੁਸੀਂ ਬਾਪ ਨੂੰ ਭੁੱਲਦੇ ਹੋ। ਹੁਣ ਜਿਵੇਂ ਬਾਪ ਸਮਝਾਉਂਦੇ ਹਨ, ਉਵੇਂ ਤੁਸੀਂ ਬੱਚਿਆਂ ਨੂੰ ਵੀ ਟੇਵ (ਆਦਤ) ਰੱਖਣੀ ਚਾਹੀਦੀ। ਭਭਕੇ ਨਾਲ ਗੱਲ ਕਰਨੀ ਚਾਹੀਦੀ ਹੈ। ਇਵੇਂ ਨਹੀਂ, ਵੱਡੇ ਆਦਮੀ ਦੇ ਅੱਗੇ ਤੁਸੀਂ ਫ਼ੰਕ ਹੋ ਜਾਓ। ਤੁਸੀਂ ਕੁਮਾਰੀਆਂ ਹੀ ਵੱਡੇ - ਵੱਡੇ ਵਿਦਵਾਨ, ਪੰਡਿਤਾਂ ਦੇ ਅੱਗੇ ਜਾਂਦੀਆਂ ਹੋ ਤਾਂ ਤੁਹਾਨੂੰ ਨਿਡਰ ਹੋ ਸਮਝਾਉਣਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੁੱਧੀ ਵਿੱਚ ਸਦੈਵ ਯਾਦ ਰਹੇ ਕਿ ਅਸੀਂ ਜਾ ਰਹੇ ਹਾਂ, ਸਾਡੀ ਨਈਆ ਦਾ ਲੰਗਰ ਇਸ ਪੁਰਾਣੀ ਦੁਨੀਆਂ ਤੋਂ ਉੱਠ ਚੁੱਕਾ ਹੈ। ਅਸੀਂ ਹਾਂ ਰੂਹਾਨੀ ਯਾਤਰਾ ਤੇ। ਇਹ ਯਾਤਰਾ ਹੀ ਕਰਨੀ ਅਤੇ ਕਰਾਉਣੀ ਹੈ।

2. ਕਿਸੇ ਵੀ ਵੱਡੇ ਆਦਮੀ ਦੇ ਸਾਹਮਣੇ ਨਿਡਰਤਾ (ਭਭਕੇ) ਨਾਲ ਗੱਲ ਕਰਨੀ ਹੈ, ਫ਼ੰਕ ਨਹੀਂ ਹੋਣਾ ਹੈ। ਦੇਹੀ - ਅਭਿਮਾਨੀ ਬਣਕੇ ਸਮਝਾਉਣ ਦੀ ਆਦਤ ਪਾਣੀ ਹੈ।

ਵਰਦਾਨ:-
ਵਿਅਰਥ ਜਾਂ ਮਾਇਆ ਤੋਂ ਇਨੋਸੇਂਟ ਬਣ ਦਿਵਿਯਤਾ ਦਾ ਅਨੁਭਵ ਕਰਨ ਵਾਲੇ ਮਹਾਨ ਆਤਮਾ ਭਵ।

ਮਹਾਨ ਆਤਮਾ ਮਤਲਬ ਸੰਤ ਉਸ ਨੂੰ ਕਹਾਂਗੇ ਜੋ ਵਿਅਰਥ ਜਾਂ ਮਾਇਆ ਤੋਂ ਇਨੋਂਸੇਂਟ ਹਨ। ਜਿਵੇਂ ਦੇਵਤਾ ਇਸ ਤੋਂ ਇਨੋਸੇਂਟ ਸਨ ਇਵੇਂ ਆਪਣੇ ਉਹ ਸੰਸਕਾਰ ਇਮਰਜ ਕਰੋ, ਵਿਅਰਥ ਦੇ ਅਵਿਧਿਆ ਸਵਰੂਪ ਬਣੋ ਕਿਉਂਕਿ ਇਹ ਵਿਅਰਥ ਦਾ ਜੋਸ਼ ਕਈ ਵਾਰੀ ਸਤਿਯਤਾ ਦਾ ਹੋਸ਼, ਅਸਲ ਦਾ ਹੋਸ਼ ਖਤਮ ਕਰ ਦਿੰਦਾ ਹੈ। ਇਸਲਈ ਸਮੇਂ ਸਵਾਸ, ਬੋਲ, ਕਰਮ ਸਭ ਵਿਚ ਵਿਅਰਥ ਤੋਂ ਇਨੋਸੈਂਟ ਬਣੋ। ਜਦੋਂ ਵਿਅਰਥ ਦੀ ਅਵਿੱਧਿਆ ਹੋਵੇਗੀ ਤਾਂ ਦਿਵਿਯਤਾ ਖੁਦ ਹੀ ਅਨੁਭਵ ਹੋਵੇਗੀ ਅਤੇ ਅਨੁਭਵ ਕਰਾਵੇਗੀ।

ਸਲੋਗਨ:-
ਫਸਟ ਡਵੀਜ਼ਨ ਵਿਚ ਆਉਣਾ ਹੈ ਤਾਂ ਬ੍ਰਹਮਾ ਬਾਪ ਦੇ ਕਦਮ ਤੇ ਕਦਮ ਰੱਖੋ।