11.12.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ:- ਬਾਪ ਦਾ ਮਦਦਗਾਰ ਬਣ ਇਸ ਆਇਰਨ ਏਜ਼ਡ ਪਹਾੜ ਨੂੰ ਗੋਲਡਨ ਏਜਡ ਬਣਾਉਣਾ ਹੈ, ਪੁਰਸ਼ਾਰਥ ਕਰ ਨਵੀਂ ਦੁਨੀਆਂ ਦੇ ਲਈ ਫਸਟਕਲਾਸ ਸੀਟ ਰਿਜਰਵ ਕਰਾਉਣੀ ਹੈ"

ਪ੍ਰਸ਼ਨ:-
ਬਾਪ ਦੀ ਫਰਜ਼ ਅਦਾਈ ਕੀ ਹੈ? ਕਿਹੜਾ ਫਰਜ਼ ਪੂਰਾ ਕਰਨ ਲਈ ਸੰਗਮ ਤੇ ਬਾਪ ਨੂੰ ਆਉਣਾ ਪੈਂਦਾ ਹੈ?

ਉੱਤਰ:-
ਬੀਮਾਰ ਅਤੇ ਦੁੱਖੀ ਬੱਚਿਆਂ ਨੂੰ ਸੁੱਖੀ ਬਣਾਉਣਾ, ਮਾਇਆ ਦੇ ਫੰਦੇ ਤੋਂ ਕੱਢ ਘਨੇਰੇ ਸੁੱਖ ਦੇਣਾ - ਇਹ ਬਾਪ ਦੀ ਫਰਜ਼ ਅਦਾਈ ਹੈ, ਜੋ ਸੰਗਮ ਤੇ ਹੀ ਬਾਪ ਪੂਰੀ ਕਰਦੇ ਹਨ। ਬਾਬਾ ਕਹਿੰਦੇ ਮੈਂ ਆਇਆ ਹਾਂ ਤੁਹਾਡੇ ਸਭ ਦੇ ਮਰਜ਼ ( ਦੁੱਖ ) ਮਿਟਾਉਣ, ਸਭ ਤੇ ਕ੍ਰਿਪਾ ਕਰਨ। ਹੁਣ ਪੁਰਸ਼ਾਰਥ ਕਰ 21 ਜਨਮਾਂ ਦੇ ਲਈ ਆਪਣੀ ਉੱਚੀ ਤਕਦੀਰ ਬਣਾ ਲਵੋ।

ਗੀਤ:-
ਭੋਲੇਨਾਥ ਤੋਂ ਨਿਰਾਲਾ...

ਓਮ ਸ਼ਾਂਤੀ
ਭੋਲੇਨਾਥ ਸ਼ਿਵ ਭਗਵਾਨੁਵਾਚ - ਬ੍ਰਹਮਾ ਮੁੱਖ ਕਮਲ ਤੋਂ ਬਾਪ ਕਹਿੰਦੇ ਹਨ - ਇਹ ਵਰਾਇਟੀ ਵੱਖ - ਵੱਖ ਧਰਮਾਂ ਦਾ ਮਨੁੱਖ ਸ੍ਰਿਸ਼ਟੀ ਝਾੜ ਹੈ ਨਾ। ਇਸ ਕਲਪ ਬ੍ਰਿਖ ਅਥਵਾ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਬੱਚਿਆਂ ਨੂੰ ਸਮਝਾ ਰਿਹਾ ਹਾਂ। ਗੀਤ ਵਿੱਚ ਵੀ ਇਨ੍ਹਾਂ ਦੀ ਮਹਿਮਾ ਹੈ। ਸ਼ਿਵਬਾਬਾ ਦਾ ਜਨਮ ਇੱਥੇ ਹੈ, ਬਾਪ ਕਹਿੰਦੇ ਹਨ ਮੈ ਆਇਆ ਹਾਂ ਭਾਰਤ ਵਿੱਚ। ਮਨੁੱਖ ਇਹ ਨਹੀਂ ਜਾਣਦੇ ਕਿ ਸ਼ਿਵਬਾਬਾ ਕਦੋਂ ਪਧਾਰੇ ਸੀ? ਕਿਓਂਕਿ ਗੀਤਾ ਵਿੱਚ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਦਵਾਪਰ ਦੀ ਤਾਂ ਗੱਲ ਹੀ ਨਹੀਂ। ਬਾਪ ਸਮਝਾਉਂਦੇ ਹਨ - ਬੱਚੇ, 5 ਹਜ਼ਾਰ ਵਰ੍ਹੇ ਪਹਿਲੇ ਵੀ ਮੈਂ ਆਕੇ ਇਹ ਗਿਆਨ ਦਿੱਤਾ ਸੀ। ਇਸ ਝਾੜ ਤੋਂ ਸਾਰਿਆਂ ਨੂੰ ਪਤਾ ਪੈ ਜਾਂਦਾ ਹੈ। ਝਾੜ ਨੂੰ ਚੰਗੀ ਤਰ੍ਹਾਂ ਵੇਖੋ। ਸਤਿਯੁਗ ਵਿੱਚ ਬਰੋਬਰ ਦੇਵੀ - ਦੇਵਤਾਵਾਂ ਦਾ ਰਾਜ ਸੀ, ਤ੍ਰੇਤਾ ਵਿੱਚ ਰਾਮ - ਸੀਤਾ ਦਾ ਹੈ। ਬਾਬਾ ਆਦਿ - ਮੱਧ - ਅੰਤ ਦਾ ਰਾਜ਼ ਦੱਸਦੇ ਹਨ। ਬੱਚੇ ਪੁੱਛਦੇ ਹਨ - ਬਾਬਾ, ਅਸੀਂ ਮਾਇਆ ਦੇ ਫ਼ੰਦੇ ਵਿੱਚ ਕਦੋਂ ਫਸੇ? ਬਾਬਾ ਕਹਿੰਦੇ ਹਨ ਦਵਾਪਰ ਤੋਂ। ਨੰਬਰਵਾਰ ਫਿਰ ਦੂਜੇ ਧਰਮ ਆਉਂਦੇ ਹਨ। ਤਾਂ ਹਿਸਾਬ ਲਾਉਣ ਤੋਂ ਸਮਝ ਸਕਦੇ ਹਾਂ ਕਿ ਇਸ ਦੁਨੀਆਂ ਵਿੱਚ ਅਸੀਂ ਫਿਰ ਤੋਂ ਕਦੋਂ ਆਵਾਂਗੇ? ਸ਼ਿਵਬਾਬਾ ਕਹਿੰਦੇ ਹਨ ਮੈਂ 5 ਹਜ਼ਾਰ ਵਰ੍ਹੇ ਬਾਦ ਆਇਆ ਹਾਂ, ਸੰਗਮ ਤੇ ਆਪਣਾ ਫਰਜ਼ ਨਿਭਾਉਣ। ਸਾਰੇ ਜੋ ਵੀ ਮਨੁੱਖ ਮਾਤਰ ਹਨ, ਸਾਰੇ ਦੁੱਖੀ ਹਨ, ਉਨ੍ਹਾਂ ਵਿੱਚ ਵੀ ਖਾਸ ਭਾਰਤਵਾਸੀ। ਡਰਾਮਾ ਅਨੁਸਾਰ ਭਾਰਤ ਨੂੰ ਹੀ ਮੈਂ ਸੁਖੀ ਬਣਾਉਂਦਾ ਹਾਂ। ਬਾਪ ਦਾ ਫਰਜ਼ ਹੁੰਦਾ ਹੈ ਬੱਚੇ ਬੀਮਾਰ ਪੈਂਦੇ ਤਾਂ ਉਨ੍ਹਾਂ ਦੀ ਦਵਾ ਦਰਮਲ ਕਰਨਾ। ਇਹ ਹੈ ਬਹੁਤ ਵੱਡੀ ਬਿਮਾਰੀ। ਸਾਰੀ ਬਿਮਾਰੀਆਂ ਦਾ ਮੂਲ ਇਹ 5 ਵਿਕਾਰ ਹਨ। ਬੱਚੇ ਪੁੱਛਦੇ ਹਨ ਇਹ ਕੱਦ ਤੋਂ ਸ਼ੁਰੂ ਹੋਏ? ਦਵਾਪਰ ਤੋਂ। ਰਾਵਣ ਦੀ ਗੱਲ ਸਮਝਾਉਣੀ ਹੈ। ਰਾਵਣ ਨੂੰ ਕੋਈ ਵੇਖਿਆ ਨਹੀਂ ਜਾਂਦਾ। ਬੁੱਧੀ ਨਾਲ ਸਮਝਿਆ ਜਾਂਦਾ ਹੈ ਬਾਪ ਨੂੰ ਵੀ ਬੁੱਧੀ ਨਾਲ ਜਾਣਿਆ ਜਾਂਦਾ ਹੈ। ਆਤਮਾ - ਮਨ - ਬੁੱਧੀ ਸਹਿਤ ਹੈ। ਆਤਮਾ ਜਾਣਦੀ ਹੈ ਕਿ ਸਾਡਾ ਬਾਪ ਪਰਮਾਤਮਾ ਹੈ। ਦੁੱਖ - ਸੁੱਖ, ਲੇਪ - ਛੇਪ ਵਿੱਚ ਆਤਮਾ ਆਉਂਦੀ ਹੈ। ਜਦ ਸ਼ਰੀਰ ਹੈ ਤਾਂ ਆਤਮਾ ਨੂੰ ਦੁੱਖ ਹੁੰਦਾ ਹੈ। ਇਵੇਂ ਨਹੀਂ ਕਹਿੰਦੇ ਕਿ ਮੈਨੂੰ ਪਰਮਾਤਮਾ ਨੂੰ ਦੁੱਖੀ ਨਾ ਕਰੋ। ਬਾਪ ਵੀ ਸਮਝਾਉਂਦੇ ਹਨ ਕਿ ਮੇਰਾ ਵੀ ਪਾਰ੍ਟ ਹੈ, ਕਲਪ - ਕਲਪ ਸੰਗਮ ਤੇ ਆਕੇ ਮੈ ਪਾਰ੍ਟ ਵਜਾਉਂਦਾ ਹਾਂ। ਜਿਹੜੇ ਬੱਚਿਆਂ ਨੂੰ ਮੈ ਸੁੱਖ ਵਿੱਚ ਭੇਜਿਆ ਸੀ, ਉਹ ਦੁੱਖੀ ਬਣ ਪਏ ਹਨ ਇਸਲਈ ਫਿਰ ਡਰਾਮਾ ਅਨੁਸਾਰ ਮੈਨੂੰ ਆਉਣਾ ਪੈਂਦਾ ਹੈ। ਬਾਕੀ ਕੱਛ - ਮੱਛ ਅਵਤਾਰ ਇਹ ਗੱਲਾਂ ਹੈ ਨਹੀਂ। ਕਹਿੰਦੇ ਹਨ ਪਰਸ਼ੁਰਾਮ ਨੇ ਕੁਲਹਾੜਾ ਲੈ ਖ਼ਤ੍ਰੀਆਂ ਨੂੰ ਮਾਰਿਆ। ਇਹ ਸਭ ਹੈ ਦੰਤ ਕਥਾਵਾਂ। ਤਾਂ ਹੁਣ ਬਾਪ ਸਮਝਾਉਂਦੇ ਹਨ ਮੈਨੂੰ ਯਾਦ ਕਰੋ।

ਇਹ ਹੈ ਜਗਤ ਅੰਬਾ ਅਤੇ ਜਗਤ ਪਿਤਾ। ਮਦਰ ਅਤੇ ਫਾਦਰ ਕੰਟਰੀ ਕਹਿੰਦੇ ਹਨ ਨਾ। ਭਾਰਤਵਾਸੀ ਯਾਦ ਵੀ ਕਰਦੇ ਹਨ - ਤੁਸੀਂ ਮਾਤ - ਪਿਤਾ... ਤੁਹਾਡੀ ਕ੍ਰਿਪਾ ਤੋਂ ਸੁੱਖ ਘਨੇਰੇ ਤਾਂ ਬਰੋਬਰ ਮਿਲ ਰਹੇ ਹਨ। ਫਿਰ ਜੋ ਜਿੰਨਾ ਪੁਰਸ਼ਾਰਥ ਕਰਨਗੇ। ਜਿਵੇਂ ਬਾਈਸਕੋਪ ਵਿੱਚ ਜਾਂਦੇ ਹਨ ਫਰਸਟਕਲਾਸ ਦਾ ਰਿਜਰਵੇਸ਼ਨ ਕਰਾਉਂਦੇ ਹਨ ਨਾ। ਬਾਪ ਵੀ ਕਹਿੰਦੇ ਹਨ ਭਾਵੇਂ ਸੂਰਜਵੰਸ਼ੀ, ਭਾਵੇਂ ਚੰਦ੍ਰਵੰਸ਼ੀ ਵਿੱਚ ਸੀਟ ਰਿਜਰਵ ਕਰਾਓ, ਜਿੰਨਾ ਜੋ ਪੁਰਸ਼ਾਰਥ ਕਰੇ ਉਨਾਂ ਪਦ ਪਾ ਸਕਦੇ ਹਨ। ਤਾਂ ਸਭ ਮਰਜ ਮਿਟਾਉਣ ਬਾਪ ਆਏ ਹਨ। ਰਾਵਣ ਨੇ ਸਭ ਨੂੰ ਬਹੁਤ ਦੁੱਖ ਦਿੱਤਾ ਹੈ। ਕੋਈ ਵੀ ਮਨੁੱਖ, ਮਨੁੱਖ ਦੀ ਗਤੀ - ਸਦਗਤੀ ਕਰ ਨਾ ਸਕੇ। ਇਹ ਹੈ ਹੀ ਕਲਯੁਗ ਦਾ ਅੰਤ। ਗੁਰੂ ਲੋਕ ਸ਼ਰੀਰ ਛੱਡਦੇ ਹਨ ਫਿਰ ਇੱਥੇ ਹੀ ਪੁਨਰਜਨਮ ਲੈਂਦੇ ਹਨ। ਤਾਂ ਫਿਰ ਉਹ ਹੋਰਾਂ ਦੀ ਕੀ ਸਦਗਤੀ ਕਰਣਗੇ! ਕੀ ਇੰਨੇ ਸਾਰੇ ਕਈ ਗੁਰੂ ਮਿਲ ਕੇ ਪਤਿਤ ਸ੍ਰਿਸ਼ਟੀ ਨੂੰ ਪਾਵਨ ਬਣਾਉਣਗੇ? ਗੋਵਰਧਨ ਪ੍ਰਵਤ ਕਹਿੰਦੇ ਹਨ ਨਾ। ਇਹ ਮਾਤਾਵਾਂ ਇਸ ਆਇਰਨ ਏਜਡ ਪਹਾੜ ਨੂੰ ਗੋਲਡਨ ਏਜਡ ਬਣਾਉਂਦੀਆਂ ਹਨ। ਗੋਵਰਧਨ ਦੀ ਫਿਰ ਪੂਜਾ ਵੀ ਕਰਦੇ ਹਨ, ਉਹ ਹੈ ਤੱਤਵ ਪੂਜਾ। ਸੰਨਿਆਸੀ ਵੀ ਬ੍ਰਹਮ ਅਥਵਾ ਤੱਤਵ ਨੂੰ ਯਾਦ ਕਰਦੇ ਹਨ। ਸਮਝਦੇ ਹਨ ਉਹ ਹੀ ਪਰਮਾਤਮਾ ਹੈ, ਬ੍ਰਹਮ ਰੱਬ ਹੈ। ਬਾਪ ਕਹਿੰਦੇ ਹਨ ਇਹ ਤਾਂ ਭ੍ਰਮ ਹੈ। ਬ੍ਰਹਮਾਂਡ ਵਿੱਚ ਤਾਂ ਆਤਮਾਵਾਂ ਅੰਡੇ ਮਿਸਲ ਰਹਿੰਦੀ ਹੈ, ਨਿਰਾਕਾਰੀ ਝਾੜ ਵੀ ਵਿਖਾਇਆ ਗਿਆ ਹੈ। ਹਰ ਇੱਕ ਦਾ ਆਪਣਾ - ਆਪਣਾ ਸੈਕਸ਼ਨ ਹੈ। ਇਸ ਝਾੜ ਦਾ ਫਾਊਂਡੈਸ਼ਨ ਹੈ - ਭਾਰਤ ਦਾ ਸੂਰਜਵੰਸ਼ੀ - ਚੰਦ੍ਰਵੰਸ਼ੀ ਘਰਾਣਾ। ਫਿਰ ਵ੍ਰਿਧੀ ਹੁੰਦੀ ਹੈ। ਮੁੱਖ ਹੈ 4 ਧਰਮ। ਤਾਂ ਹਿਸਾਬ ਕਰਨਾ ਚਾਹੀਦਾ ਹੈ - ਕਿਹੜੇ - ਕਿਹੜੇ ਧਰਮ ਕੱਦ ਆਉਂਦੇ ਹਨ? ਜਿਵੇਂ ਗੁਰੂਨਾਨਕ 500 ਵਰ੍ਹੇ ਪਹਿਲੇ ਆਏ। ਇਵੇਂ ਤਾਂ ਨਹੀਂ ਸਿੱਖ ਲੋਕ ਕੋਈ 84 ਜਨਮ ਦਾ ਪਾਰ੍ਟ ਵਜਾਉਂਦੇ ਹਨ। ਬਾਪ ਕਹਿੰਦੇ ਹਨ 84 ਜਨਮ ਸਿਰਫ ਤੁਸੀਂ ਆਲਰਾਊਂਡਰ ਬ੍ਰਾਹਮਣਾਂ ਦੇ ਹਨ । ਬਾਬਾ ਨੇ ਸਮਝਿਆ ਹੈ ਕਿ ਤੁਹਾਡਾ ਹੀ ਆਲਰਾਊਂਡਰ ਪਾਰ੍ਟ ਹੈ। ਬ੍ਰਾਹਮਣ, ਦੇਵਤਾ, ਖ਼ਤ੍ਰੀ, ਵੈਸ਼, ਸ਼ੂਦਰ ਤੁਸੀਂ ਬਣਦੇ ਹੋ। ਜੋ ਪਹਿਲੇ ਦੇਵੀ - ਦੇਵਤਾ ਬਣਦੇ ਹਨ ਉਹ ਹੀ ਸਾਰਾ ਚੱਕਰ ਲਾਉਂਦੇ ਹਨ।

ਬਾਪ ਕਹਿੰਦੇ ਹਨ ਤੁਸੀਂ ਵੇਦ - ਸ਼ਾਸਤਰ ਤਾਂ ਬਹੁਤ ਸੁਣੇ। ਹੁਣ ਇਹ ਸੁਣੋ ਅਤੇ ਜੱਜ ਕਰੋ ਕਿ ਸ਼ਾਸਤਰ ਰਾਈਟ ਹਨ ਜਾਂ ਗੁਰੂ ਲੋਕ ਰਾਈਟ ਹਨ ਜਾਂ ਜੋ ਬਾਪ ਸੁਣਾਉਂਦੇ ਹਨ ਉਹ ਰਾਈਟ ਹੈ? ਬਾਪ ਨੂੰ ਕਹਿੰਦੇ ਹੀ ਹਨ ਟਰੁਥ। ਮੈ ਸੱਚ ਦੱਸਦਾ ਹਾਂ ਜਿਸ ਨਾਲ ਸਤਿਯੁਗ ਬਣ ਜਾਂਦਾ ਹੈ ਅਤੇ ਦਵਾਪਰ ਤੋਂ ਲੈਕੇ ਤੁਸੀਂ ਝੂਠ ਸੁਣਦੇ ਆਏ ਹੋ ਤਾਂ ਉਸ ਨਾਲ ਨਰਕ ਬਣ ਪੈਂਦਾ ਹੈ।

ਬਾਪ ਕਹਿੰਦੇ ਹਨ - ਮੈਂ ਤੁਹਾਡਾ ਗੁਲਾਮ ਹਾਂ, ਭਗਤੀ ਮਾਰਗ ਵਿੱਚ ਤੁਸੀਂ ਗਾਉਂਦੇ ਆਏ ਹੋ - ਮੈਂ ਗੁਲਾਮ, ਮੈਂ ਗੁਲਾਮ ਤੇਰਾ… ਹੁਣ ਮੈਂ ਤੁਸੀਂ ਬੱਚਿਆਂ ਦੀ ਸੇਵਾ ਵਿੱਚ ਆਇਆ ਹਾਂ ਬਾਪ ਨੂੰ ਨਿਰਾਕਾਰੀ, ਨਿਰਹੰਕਾਰੀ ਗਾਇਆ ਜਾਂਦਾ ਹੈ। ਤਾਂ ਬਾਪ ਕਹਿੰਦੇ ਹਨ ਮੇਰਾ ਫਰਜ਼ ਹੈ ਤੁਸੀਂ ਬੱਚਿਆਂ ਨੂੰ ਸਦਾ ਸੁੱਖੀ ਬਣਾਉਣਾ। ਗੀਤ ਵਿੱਚ ਵੀ ਹੈ ਅਗਮ - ਨਿਗਮ ਦਾ ਭੇਦ ਖੋਲੇ… ਬਾਕੀ ਡਮਰੂ ਆਦਿ ਵਜਾਉਣ ਦੀ ਕੋਈ ਗੱਲ ਨਹੀਂ ਹੈ। ਇਹ ਤਾਂ ਆਦਿ - ਮੱਧ - ਅੰਤ ਦਾ ਸਾਰਾ ਸਮਾਚਾਰ ਸੁਣਾਉਂਦੇ ਹਨ। ਬਾਬਾ ਕਹਿੰਦੇ ਹਨ ਤੁਸੀਂ ਸਾਰੇ ਬੱਚੇ ਐਕਟਰਸ ਹੋ, ਮੈਂ ਇਸ ਸਮੇਂ ਕਰਨਕਰਾਵਣਹਾਰ ਹਾਂ। ਮੈਂ ਇਨ੍ਹਾਂ ਤੋਂ (ਬ੍ਰਹਮਾ ਤੋਂ) ਸਥਾਪਨ ਕਰਵਾਉਂਦਾ ਹਾਂ। ਬਾਕੀ ਗੀਤਾ ਵਿੱਚ ਜੋ ਕੁਝ ਲਿਖਿਆ ਹੋਇਆ ਹੈ, ਉਹ ਤਾਂ ਹੈ ਨਹੀਂ। ਹੁਣ ਤਾਂ ਪ੍ਰੈਕਟੀਕਲ ਗੱਲ ਹੈ ਨਾ। ਬੱਚਿਆਂ ਨੂੰ ਇਹ ਸਹਿਜ ਗਿਆਨ ਅਤੇ ਸਹਿਜ ਯੋਗ ਸਿਖਾਉਂਦਾ ਹਾਂ, ਯੋਗ ਲਵਾਉਂਦਾ ਹਾਂ। ਕਿਹਾ ਹੈ ਨਾ ਯੋਗ ਲਵਾਉਣ ਵਾਲੇ, ਝੋਲੀ ਭਰਨ ਵਾਲੇ , ਮਰਜ਼ ਮਿਟਾਉਣ ਵਾਲੇ…। ਗੀਤਾ ਦਾ ਵੀ ਪੂਰਾ ਅਰਥ ਸਮਝਾਉਂਦੇ ਹਨ। ਯੋਗ ਸਿਖਾਉਂਦਾ ਹਾਂ ਅਤੇ ਸਿਖਵਾਉਂਦਾ ਵੀ ਹਾਂ। ਬੱਚੇ ਯੋਗ ਸਿੱਖ ਕੇ ਫਿਰ ਹੋਰਾਂ ਨੂੰ ਸਿਖਾਉਂਦੇ ਹਨ ਨਾ। ਕਹਿੰਦੇ ਹਨ ਯੋਗ ਤੋਂ ਸਾਡੀ ਜੋਤੀ ਜਗਾਉਣ ਵਾਲੇ… ਇਵੇਂ ਦੇ ਗੀਤ ਵੀ ਕੋਈ ਘਰ ਵਿੱਚ ਬੈਠ ਕੇ ਸੁਣੇ ਤਾਂ ਸਾਰਾ ਹੀ ਗਿਆਨ ਬੁੱਧੀ ਵਿੱਚ ਚੱਕਰ ਲਾਵੇਗਾ। ਬਾਪ ਦੀ ਯਾਦ ਤੋਂ ਵਰਸੇ ਦਾ ਵੀ ਨਸ਼ਾ ਚੜ੍ਹੇਗਾ। ਸਿਰਫ ਪਰਮਾਤਮਾ ਵਾ ਰੱਬ ਕਹਿਣ ਨਾਲ ਮੁੱਖ ਮਿੱਠਾ ਨਹੀਂ ਹੁੰਦਾ। ਬਾਬਾ ਮਾਨਾ ਹੀ ਵਰਸਾ।

ਹੁਣ ਤੁਸੀਂ ਬੱਚੇ ਬਾਬਾ ਤੋਂ ਆਦਿ - ਮੱਧ - ਅੰਤ ਦਾ ਗਿਆਨ ਸੁਣ ਕੇ ਫਿਰ ਹੋਰਾਂ ਨੂੰ ਸੁਣਾਉਂਦੇ ਹੋ, ਇਸ ਨੂੰ ਹੀ ਸ਼ੰਖਧਵਨੀ ਕਿਹਾ ਜਾਂਦਾ ਹੈ। ਤੁਹਾਡੇ ਹੱਥ ਵਿੱਚ ਕੋਈ ਪੁਸਤਕ ਆਦਿ ਨਹੀਂ ਹੈ। ਬੱਚਿਆਂ ਨੂੰ ਸਿਰਫ ਧਾਰਨਾ ਕਰਨੀ ਹੁੰਦੀ ਹੈ। ਤੁਸੀਂ ਹੋ ਸੱਚੇ ਰੂਹਾਨੀ ਬ੍ਰਾਹਮਣ, ਰੂਹਾਨੀ ਬਾਪ ਦੇ ਬੱਚੇ। ਸੱਚੀ ਗੀਤਾ ਤੋਂ ਭਾਰਤ ਸ੍ਵਰਗ ਬਣਦਾ ਹੈ। ਉਹ ਤਾਂ ਸਿਰਫ ਕਥਾਵਾਂ ਬੈਠ ਬਣਾਈਆਂ ਹਨ। ਤੁਸੀਂ ਸਭ ਪਾਰਵਤੀਆਂ ਹੋ, ਤੁਹਾਨੂੰ ਇਹ ਅਮਰਕਥਾ ਸੁਣਾ ਰਿਹਾ ਹਾਂ। ਤੁਸੀਂ ਸਭ ਦ੍ਰੋਪਦੀਆਂ ਹੋ। ਉੱਥੇ ਕੋਈ ਨੰਗਾ ਹੁੰਦਾ ਨਹੀਂ। ਕਹਿੰਦੇ ਹਨ ਤਾਂ ਫਿਰ ਬੱਚੇ ਕਿਵੇਂ ਪੈਦਾ ਹੋਣਗੇ? ਅਰੇ, ਹੈ ਹੀ ਨਿਰਵਿਕਾਰੀ ਤਾਂ ਵਿਕਾਰ ਦੀ ਗੱਲ ਕਿਵੇਂ ਹੋ ਸਕਦੀ ਹੈ। ਤੁਸੀਂ ਸਮਝ ਨਹੀਂ ਸਕੋਗੇ ਕਿ ਯੋਗਬਲ ਤੋਂ ਬੱਚੇ ਕਿਵੇਂ ਪੈਦਾ ਹੋਣਗੇ। ਤੁਸੀਂ ਆਰਗਿਊ ਕਰੋਗੇ। ਪਰੰਤੂ ਇਹ ਤਾਂ ਸ਼ਾਸਤਰਾਂ ਦੀਆਂ ਗੱਲਾਂ ਹਨ ਨਾ। ਉਹ ਹੈ ਹੀ ਸੰਪੂਰਨ ਨਿਰਵਿਕਾਰੀ ਦੁਨੀਆਂ। ਇਹ ਹੈ ਵਿਕਾਰੀ ਦੁਨੀਆਂ। ਮੈ ਜਾਣਦਾ ਹਾਂ ਡਰਾਮਾ ਅਨੁਸਾਰ ਮਾਇਆ ਫਿਰ ਤੁਹਾਨੂੰ ਦੁੱਖੀ ਕਰੇਗੀ। ਮੈ ਕਲਪ - ਕਲਪ ਆਪਣਾ ਫਰਜ਼ ਪਾਲਣ ਕਰਨ ਆਉਂਦਾ ਹਾਂ। ਜਾਣਦੇ ਹਨ ਕਲਪ ਪਹਿਲੇ ਵਾਲੇ ਸਿਕਿਲੱਧੇ ਹੀ ਆਕੇ ਆਪਣਾ ਵਰਸਾ ਲੈਣਗੇ। ਆਸਾਰ ਵੀ ਵਿਖਾਉਂਦੇ ਹਨ। ਇਹ ਉਹ ਹੀ ਮਹਾਭਾਰਤ ਲੜਾਈ ਹੈ। ਤੁਹਾਨੂੰ ਫਿਰ ਤੋਂ ਦੇਵੀ - ਦੇਵਤਾ ਅਤੇ ਸ੍ਵਰਗ ਦਾ ਮਾਲਿਕ ਬਣਨ ਦਾ ਪੁਰਸ਼ਾਰਥ ਕਰਨਾ ਹੈ। ਇਸ ਵਿੱਚ ਸਥੂਲ ਲੜਾਈ ਦੀ ਕੋਈ ਗੱਲ ਨਹੀਂ ਹੈ। ਨਾ ਅਸੁਰਾਂ ਅਤੇ ਦੇਵਤਾਵਾਂ ਦੀ ਲੜਾਈ ਹੀ ਹੋਈ ਹੈ। ਉੱਥੇ ਤਾਂ ਮਾਇਆ ਹੀ ਨਹੀਂ ਜੋ ਲੜਾਏ। ਅੱਧਾਕਲਪ ਨਾ ਕੋਈ ਲੜਾਈ, ਨਾ ਕੋਈ ਵੀ ਬਿਮਾਰੀ, ਨਾ ਦੁੱਖ - ਅਸ਼ਾਂਤੀ। ਅਰੇ, ਉੱਥੇ ਤਾਂ ਸਦੈਵ ਸੁੱਖ, ਬਹਾਰ ਹੀ ਬਹਾਰ ਰਹਿੰਦੀ ਹੈ। ਹਸਪਤਾਲ ਹੁੰਦਾ ਨਹੀਂ, ਬਾਕੀ ਸਕੂਲ ਵਿੱਚ ਪੜ੍ਹਨਾ ਤਾਂ ਹੁੰਦਾ ਹੀ ਹੈ। ਹੁਣ ਤੁਸੀਂ ਹਰ ਇੱਕ ਇੱਥੇ ਤੋਂ ਵਰਸਾ ਲੈ ਜਾਂਦੇ ਹੋ। ਮਨੁੱਖ ਪੜ੍ਹਾਈ ਨਾਲ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਹਨ। ਇਸ ਤੇ ਕਹਾਣੀ ਵੀ ਹੈ - ਕੋਈ ਨੇ ਪੁੱਛਿਆ ਤੁਸੀਂ ਕਿਸ ਦਾ ਖਾਂਦੀ ਹੋ? ਤਾਂ ਕਿਹਾ ਅਸੀਂ ਆਪਣੀ ਤਕਦੀਰ ਦਾ ਖਾਂਦੀ ਹਾਂ। ਉਹ ਹੁੰਦੀ ਹੈ ਹੱਦ ਦੀ ਤਕਦੀਰ। ਹੁਣ ਤੁਸੀਂ ਆਪਣੀ ਬੇਹੱਦ ਦੀ ਤਕਦੀਰ ਬਣਾਉਂਦੇ ਹੋ। ਤੁਸੀਂ ਇਵੇਂ ਦੀ ਤਕਦੀਰ ਬਣਾਉਂਦੇ ਹੋ ਜੋ 21 ਜਨਮ ਫਿਰ ਆਪਣਾ ਹੀ ਰਾਜ ਭਾਗ ਭੋਗਦੇ ਹੋ। ਇਹ ਹੈ ਬੇਹੱਦ ਦੇ ਸੁੱਖ ਦਾ ਵਰਸਾ, ਹੁਣ ਤੁਸੀਂ ਬੱਚੇ ਕੰਟਰਾਸਟ ਨੂੰ ਚੰਗੀ ਰੀਤੀ ਜਾਣਦੇ ਹੋ, ਭਾਰਤ ਕਿੰਨਾ ਸੁੱਖੀ ਸੀ। ਹੁਣ ਕੀ ਹਾਲ ਹੈ! ਜਿਨ੍ਹਾਂ ਨੇ ਕਲਪ ਪਹਿਲੇ ਰਾਜ - ਭਾਗ ਲਿਆ ਹੋਵੇਗਾ ਉਹ ਹੀ ਹੁਣ ਲੈਣਗੇ, ਇਵੇਂ ਨਹੀਂ ਜੋ ਡਰਾਮਾ ਵਿੱਚ ਹੋਵੇਗਾ ਉਹ ਮਿਲੇਗਾ, ਫਿਰ ਤਾਂ ਭੁੱਖੇ ਮਰ ਜਾਣਗੇ। ਇਹ ਡਰਾਮਾ ਦਾ ਰਾਜ਼ ਪੂਰਾ ਸਮਝਣਾ ਹੈ। ਸ਼ਾਸਤਰਾਂ ਵਿੱਚ ਕੋਈ ਨੇ ਕਿੰਨੀ ਉਮਰ, ਕੋਈ ਨੇ ਕਿੰਨੀ ਲਿੱਖ ਦਿੱਤੀ ਹੈ। ਅਨੇਕਾਨੇਕ ਮਤ - ਮਤਾਂਤਰ ਹਨ। ਕੋਈ ਫਿਰ ਕਹਿੰਦੇ ਹਨ ਅਸੀਂ ਤਾਂ ਸਦਾ ਸੁਖੀ ਹਾਂ ਹੀ। ਅਰੇ, ਤੁਸੀਂ ਕਦੀ ਬੀਮਾਰ ਨਹੀਂ ਹੁੰਦੇ ਹੋ? ਉਹ ਤਾਂ ਕਹਿੰਦੇ ਹਨ ਰੋਗ ਆਦਿ ਤਾਂ ਸ਼ਰੀਰ ਨੂੰ ਹੁੰਦਾ ਹੈ, ਆਤਮਾ ਨਿਰਲੇਪ ਹੈ। ਅਰੇ, ਚੋਟ ਆਦਿ ਲੱਗਦੀ ਹੈ ਤਾਂ ਦੁੱਖ ਆਤਮਾ ਨੂੰ ਹੁੰਦਾ ਹੈ ਨਾ - ਇਹ ਬੜੀ ਸਮਝਣ ਦੀਆਂ ਗੱਲਾਂ ਹਨ। ਇਹ ਸਕੂਲ ਹੈ, ਇਕ ਹੀ ਟੀਚਰ ਹੈ। ਨਾਲੇਜ ਇੱਕ ਹੀ ਹੈ। ਏਮ ਆਬਜੈਕਟ ਇੱਕ ਹੀ ਹੈ, ਨਰ ਤੋਂ ਨਾਰਾਇਣ ਬਣਨ ਦੀ। ਜੋ ਨਾਪਾਸ ਹੋਣਗੇ ਉਹ ਚੰਦ੍ਰਵੰਸ਼ੀ ਵਿੱਚ ਚਲੇ ਜਾਣਗੇ। ਜਦ ਦੇਵਤੇ ਸੀ ਤਾਂ ਖ਼ਤ੍ਰੀ ਨਹੀਂ, ਜਦ ਖ਼ਤ੍ਰੀ ਸੀ ਤਾਂ ਵੈਸ਼ ਨਹੀਂ, ਜਦ ਵੈਸ਼ ਸੀ ਤਾਂ ਸ਼ੂਦਰ ਨਹੀਂ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਮਾਤਾਵਾਂ ਦੇ ਲਈ ਵੀ ਅਤਿ ਸਹਿਜ ਹੈ। ਇੱਕ ਹੀ ਇਮਤਿਹਾਨ ਹੈ। ਇਵੇਂ ਵੀ ਮਤ ਸਮਝੋ ਕਿ ਦੇਰੀ ਨਾਲ ਆਉਣ ਵਾਲੇ ਕਿਵੇਂ ਪੜ੍ਹਣਗੇ। ਪਰ ਹੁਣ ਤਾਂ ਨਵੇਂ ਤਿੱਖੇ ਜਾ ਰਹੇ ਹਨ। ਪ੍ਰੈਕਟੀਕਲ ਵਿੱਚ ਹੈ। ਬਾਕੀ ਮਾਇਆ ਰਾਵਣ ਦਾ ਕੋਈ ਰੂਪ ਨਹੀਂ, ਕਹਿਣਗੇ ਇਨ੍ਹਾਂ ਵਿੱਚ ਕਾਮ ਦਾ ਭੂਤ ਹੈ, ਬਾਕੀ ਰਾਵਣ ਦਾ ਕੋਈ ਬੁੱਤ ਜਾ ਸ਼ਰੀਰ ਤਾਂ ਹੈ ਨਹੀਂ।

ਅੱਛਾ, ਸਾਰੀਆਂ ਗੱਲਾਂ ਦਾ ਸਕ੍ਰੀਨ ਹੈ ਮਨਮਨਾਭਵ। ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਇਸ ਯੋਗ ਅਗਨੀ ਨਾਲ ਵਿਕਰਮ ਵਿਨਾਸ਼ ਹੋਣਗੇ। ਬਾਪ ਗਾਈਡ ਬਣ ਕੇ ਆਉਂਦੇ ਹਨ। ਬਾਬਾ ਕਹਿੰਦੇ - ਬੱਚੇ, ਮੈ ਤਾਂ ਸਮੁੱਖ ਤੁਸੀਂ ਬੱਚਿਆਂ ਨੂੰ ਪੜ੍ਹਾ ਰਿਹਾ ਹਾਂ। ਕਲਪ - ਕਲਪ ਆਪਣੀ ਫਰਜ਼ - ਅਦਾਈ ਪਾਲਣ ਕਰਦਾ ਹਾਂ। ਪਾਰਲੌਕਿਕ ਬਾਪ ਕਹਿੰਦੇ ਹਨ ਮੈ ਆਪਣਾ ਫਰਜ਼ ਵਜਾਉਣ ਆਇਆ ਹਾਂ - ਤੁਸੀਂ ਬੱਚਿਆਂ ਦੀ ਮਦਦ ਨਾਲ। ਮਦਦ ਦੇਣਗੇ ਤਾਂ ਹੀ ਤੁਸੀਂ ਵੀ ਪਦ ਪਾਓਗੇ। ਮੈ ਕਿੰਨਾ ਵੱਡਾ ਬਾਪ ਹਾਂ। ਕਿੰਨਾ ਵੱਡਾ ਯਗ ਰਚਿਆ ਹੈ। ਬ੍ਰਹਮਾ ਦੀ ਮੁੱਖ ਵੰਸ਼ਾਵਲੀ ਤੁਸੀਂ ਸਭ ਬ੍ਰਾਹਮਣ - ਬ੍ਰਹਮਣੀਆਂ ਭਰਾ - ਭੈਣ ਹੋ। ਜਦ ਭਰਾ - ਭੈਣ ਬਣੇ ਤਾਂ ਇਸਤਰੀ - ਪੁਰਸ਼ ਦੀ ਦ੍ਰਿਸ਼ਟੀ ਬਦਲ ਜਾਵੇ। ਬਾਪ ਕਹਿੰਦੇ ਹਨ ਇਸ ਬ੍ਰਾਹਮਣ ਕੁਲ ਨੂੰ ਕਲੰਕਿਤ ਨਹੀਂ ਕਰਨਾ, ਪਵਿੱਤਰ ਰਹਿਣ ਦੀ ਯੁਕਤੀਆਂ ਹਨ। ਮਨੁੱਖ ਕਹਿੰਦੇ ਹਨ ਇਹ ਕਿਵੇਂ ਹੋਵੇਗਾ? ਇਵੇਂ ਹੋ ਨਹੀਂ ਸਕਦਾ, ਇਕੱਠੇ ਰਹਿਣ ਅਤੇ ਅੱਗ ਨਾ ਲੱਗੇ! ਬਾਬਾ ਕਹਿੰਦੇ ਹਨ ਵਿੱਚਕਾਰ ਗਿਆਨ ਤਲਵਾਰ ਹੋਣ ਨਾਲ ਕਦੀ ਅੱਗ ਨਹੀਂ ਲੱਗ ਸਕਦੀ, ਪਰ ਜਦ ਕਿ ਦੋਨੋ ਮਨਮਨਾਭਵ ਰਹਿਣ, ਸ਼ਿਵਬਾਬਾ ਨੂੰ ਯਾਦ ਕਰਦੇ ਰਹਿਣ, ਆਪਣੇ ਨੂੰ ਬ੍ਰਾਹਮਣ ਸਮਝਣ। ਮਨੁੱਖ ਤਾਂ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਣ ਕਾਰਨ ਹੰਗਾਮਾ ਮਚਾਉਂਦੇ ਹਨ, ਇਹ ਗਾਲਾਂ ਵੀ ਖਾਣੀਆਂ ਪੈਂਦੀਆਂ ਹਨ। ਸ਼੍ਰੀਕ੍ਰਿਸ਼ਨ ਨੂੰ ਥੋੜੀ ਕੋਈ ਗਾਲੀ ਦੇ ਸਕਦੇ। ਸ਼੍ਰੀਕ੍ਰਿਸ਼ਨ ਇਵੇਂ ਆ ਜਾਵੇ ਤਾਂ ਵਿਲਾਇਤ ਆਦਿ ਤੋਂ ਇੱਕ ਦਮ ਐਰੋਪਲੇਨ ਵਿੱਚ ਭੱਜ ਆਉਣ, ਭੀੜ ਮੱਚ ਜਾਵੇ। ਭਾਰਤ ਵਿੱਚ ਪਤਾ ਨਹੀਂ ਕੀ ਹੋ ਜਾਵੇ।

ਅੱਛਾ, ਅੱਜ ਭੋਗ ਹੈ - ਇਹ ਹੈ ਪਿਅਰਘਰ ਅਤੇ ਉਹ ਹੈ ਸਸੁਰਘਰ। ਸੰਗਮ ਤੇ ਮੁਲਾਕਾਤ ਹੁੰਦੀ ਹੈ।ਕੋਈ - ਕੋਈ ਇਨ੍ਹਾਂ ਨੂੰ ਜਾਦੂ ਸਮਝਦੇ ਹਨ। ਬਾਬਾ ਨੇ ਸਮਝਾਇਆ ਹੈ ਕਿ ਇਹ ਸਾਕ੍ਸ਼ਾਤ੍ਕਰ ਕੀ ਹੈ? ਭਗਤੀ ਮਾਰਗ ਵਿੱਚ ਕਿਵੇਂ ਸਾਕ੍ਸ਼ਾਤ੍ਕਰ ਹੁੰਦੇ ਹਨ, ਇਨ੍ਹਾਂ ਵਿੱਚ ਸੰਸ਼ੇ ਬੁੱਧੀ ਨਹੀਂ ਹੋਣਾ ਹੈ। ਇਹ ਰਸਮ - ਰਿਵਾਜ ਹਨ। ਸ਼ਿਵਬਾਬਾ ਦਾ ਭੰਡਾਰਾ ਹੈ ਤਾਂ ਉਨ੍ਹਾਂ ਨੂੰ ਯਾਦ ਕਰ ਭੋਗ ਲਾਉਣਾ ਚਾਹੀਦਾ ਹੈ। ਯੋਗ ਵਿੱਚ ਰਹਿਣਾ ਤਾਂ ਚੰਗਾ ਹੀ ਹੈ। ਬਾਬਾ ਦੀ ਯਾਦ ਰਹੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਨੂੰ ਬ੍ਰਹਮਾ ਮੁੱਖ ਵੰਸ਼ਾਵਲੀ ਸਮਝਕੇ ਪੱਕਾ ਪਵਿੱਤਰ ਬ੍ਰਾਹਮਣ ਬਣਨਾ ਹੈ। ਕਦੀ ਆਪਣੇ ਇਸ ਬ੍ਰਾਹਮਣ ਕੁਲ ਨੂੰ ਕਲੰਕਿਤ ਨਹੀਂ ਕਰਨੀ ਹੈ।

2. ਬਾਪ ਸਮਾਨ ਨਿਰਾਕਾਰੀ, ਨਿਰਹੰਕਾਰੀ ਬਣ ਆਪਣੀ ਫਰਜ਼ - ਅਦਾਈ ਪੂਰੀ ਕਰਨੀ ਹੈ। ਰੂਹਾਨੀ ਸੇਵਾ ਤੇ ਤਤਪਰ ਰਹਿਣਾ ਹੈ।

ਵਰਦਾਨ:-
ਸਨੇਹ ਦੀ ਸ਼ਕਤੀ ਨਾਲ ਮਾਇਆ ਦੀ ਸ਼ਕਤੀ ਨੂੰ ਖ਼ਤਮ ਕਰਨ ਵਾਲੇ ਸੰਪੂਰਨ ਗਿਆਨੀ ਭਵ

ਸਨੇਹ ਵਿੱਚ ਸਮਾਉਣਾ ਹੀ ਸੰਪੂਰਨ ਗਿਆਨ ਹੈ। ਸਨੇਹ ਬ੍ਰਾਹਮਣ ਜਨਮ ਦਾ ਵਰਦਾਨ ਹੈ। ਸੰਗਮਯੁੱਗ ਤੇ ਸਨੇਹ ਦਾ ਸਾਗਰ ਸਨੇਹ ਦੇ ਹੀਰੇ ਮੋਤੀਆਂ ਦੀਆਂ ਥਾਲੀਆਂ ਭਰਕੇ ਦੇ ਰਹੇ ਹਨ, ਤਾਂ ਸਨੇਹ ਵਿੱਚ ਸੰਪੰਨ ਬਣੋ। ਸਨੇਹ ਦੀ ਸ਼ਕਤੀ ਨਾਲ ਪਰਿਸਥਿਤੀ ਰੂਪੀ ਪਹਾੜ ਪਰਿਵਰਤਨ ਹੋ ਪਾਣੀ ਸਮਾਨ ਹਲਕਾ ਬਣ ਜਾਏਗਾ। ਮਾਇਆ ਦਾ ਕਿਵੇਂ ਦਾ ਵੀ ਵਿਕਰਾਲ ਰੂਪ ਸਾਮਣਾ ਕਰੇ ਤਾਂ ਸੈਕਿੰਡ ਵਿੱਚ ਸੇਨਹ ਦੇ ਸਾਗਰ ਵਿੱਚ ਸਮਾ ਜਾਓ। ਤਾਂ ਸਨੇਹ ਦੀ ਸ਼ਕਤੀ ਨਾਲ ਮਾਇਆ ਦੀ ਸ਼ਕਤੀ ਖ਼ਤਮ ਹੋ ਜਾਏਗੀ।

ਸਲੋਗਨ:-
ਤਨ -ਮਨ -ਧਨ, ਮਨ -ਵਾਣੀ ਅਤੇ ਕਰਮ ਨਾਲ ਬਾਪ ਦੇ ਕਰਤਵ ਵਿੱਚ ਸਦਾ ਸਹਿਯੋਗੀ ਹੀ ਯੋਗੀ ਹਨ।