12.01.25 Avyakt Bapdada Punjabi Murli
15.11.2003 Om Shanti Madhuban
"ਮਨ ਨੂੰ ਇਕਾਗਰ ਕਰ,
ਇਕਾਗਰਤਾ ਦੀ ਸ਼ਕਤੀ ਦਵਾਰਾ ਫਰਿਸ਼ਤਾ ਸਥਿਤੀ ਦਾ ਅਨੁਭਵ ਕਰੋ"
ਅੱਜ ਸਰਵ ਖਜ਼ਾਨੇ ਦੇ
ਮਾਲਿਕ ਆਪਣੇ ਚਾਰੋਂ ਪਾਸੇ ਦੇ ਸੰਪੰਨ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇੱਕ ਬੱਚੇ ਨੂੰ ਸਰਵ ਖਜ਼ਾਨਿਆਂ
ਦੇ ਮਾਲਿਕ ਬਣਾਇਆ ਹੈ। ਇਵੇਂ ਦਾ ਖਜ਼ਾਨਾ ਮਿਲਿਆ ਹੈ ਜੋ ਹੋਰ ਕੋਈ ਦੇ ਨਹੀਂ ਸਕਦਾ। ਤਾਂ ਹਰ ਇੱਕ
ਆਪਣੇ ਨੂੰ ਖਜਾਨਿਆਂ ਨਾਲ ਸੰਪੰਨ ਅਨੁਭਵ ਕਰਦੇ ਹੋ? ਸਭਤੋਂ ਸ਼੍ਰੇਸ਼ਠ ਖਜ਼ਾਨਾ ਹੈ ਗਿਆਨ ਦਾ ਖਜ਼ਾਨਾ,
ਸ਼ਕਤੀਆਂ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ, ਨਾਲ -ਨਾਲ ਬਾਪ ਅਤੇ ਸਰਵ ਬ੍ਰਾਹਮਣ ਆਤਮਾਵਾਂ ਦਵਾਰਾ ਦੁਆਵਾਂ
ਦਾ ਖਜ਼ਾਨਾ। ਤਾਂ ਚੈਕ ਕਰੋ ਇਹ ਸਰਵ ਖਜ਼ਾਨੇ ਪ੍ਰਾਪਤ ਹਨ? ਸਰਵ ਖਜ਼ਾਨਿਆਂ ਨਾਲ ਜੋ ਸੰਪੰਨ ਆਤਮਾ ਹੈ
ਉਸਦੀ ਨਿਸ਼ਾਨੀ ਸਦਾ ਨੈਣਾ ਤੋਂ, ਚੇਹਰੇ ਤੋਂ ਕਰੋ ਇਹ ਸਰਵ ਖਜ਼ਾਨੇ ਪ੍ਰਾਪਤ ਹਨ? ਸਰਵ ਖਜਾਨਿਆਂ ਨਾਲ
ਜੋ ਸੰਪੰਨ ਆਤਮਾ ਹੈ ਉਸਦੀ ਨਿਸ਼ਾਨੀ ਸਦਾ ਨੈਣਾਂ ਤੋਂ, ਚੇਹਰੇ ਤੋਂ, ਚਲਣ ਤੋਂ ਖੁਸ਼ੀ ਹੋਰਾਂ ਨੂੰ ਵੀ
ਅਨੁਭਵ ਹੋਵੇਗੀ। ਜੋ ਵੀ ਆਤਮਾ ਸੰਪਰਕ ਵਿੱਚ ਆਏਗੀ ਉਹ ਅਨੁਭਵ ਕਰੇਗੀ ਕਿ ਇਹ ਆਤਮਾ ਅਲੌਕਿਕ ਖੁਸ਼ੀ
ਨਾਲ, ਅਲੌਕਿਕ ਨਿਆਰੀ ਦਿਖਾਈ ਦਿੰਦੀ ਹੈ। ਤੁਹਾਡੀ ਖੁਸ਼ੀ ਨੂੰ ਦੇਖ ਦੂਸਰੀ ਆਤਮਾਵਾਂ ਵੀ ਥੋੜ੍ਹੇ ਸਮੇਂ
ਦੇ ਲਈ ਖੁਸ਼ੀ ਅਨੁਭਵ ਕਰੇਗੀ। ਜਿਵੇਂ ਤੁਸੀਂ ਬ੍ਰਾਹਮਣ ਆਤਮਾਵਾਂ ਦੀ ਸਫ਼ੇਦ ਡਰੈਸ ਸਭ ਨੂੰ ਕਿੰਨੀ
ਨਿਆਰੀ ਅਤੇ ਪਿਆਰੀ ਲੱਗਦੀ ਹੈ। ਸਵੱਛਤਾ, ਸਾਦਗੀ ਅਤੇ ਪਵਿੱਤਰਤਾ ਅਨੁਭਵ ਹੁੰਦੀ ਹੈ। ਦੂਰ ਤੋਂ ਹੀ
ਜਾਣ ਜਾਂਦੇ ਹਨ ਇਹ ਬ੍ਰਹਮਾਕੁਮਾਰ ਕੁਮਾਰੀ ਹੈ। ਇਵੇਂ ਹੀ ਤੁਸੀਂ ਬ੍ਰਾਹਮਣ ਆਤਮਾਵਾਂ ਦੇ ਚਲਣ ਅਤੇ
ਚੇਹਰੇ ਤੋਂ ਸਦਾ ਖੁਸ਼ੀ ਦੀ ਝਲਕ, ਖੁਸ਼ਨਸ਼ੀਬ ਦੀ ਫ਼ਲਕ ਦਿਖਾਈ ਦਵੇ। ਅੱਜ ਸਰਵ ਆਤਮਾਵਾਂ ਮਹਾਨ ਦੁੱਖੀ
ਹਨ, ਇਵੇਂ ਆਤਮਾਵਾਂ ਤੁਹਾਡਾ ਖੁਸ਼ਨੁਮਾ ਚੇਹਰਾ ਦੇਖ, ਚਲਣ ਦੇਖ ਇੱਕ ਘੜੀ ਦੀ ਵੀ ਖੁਸ਼ੀ ਦੀ ਅਨੁਭਤੀ
ਕਰਨ, ਜਿਵੇਂ ਪਿਆਸੀ ਆਤਮਾ ਨੂੰ ਜੇਕਰ ਇੱਕ ਬੂੰਦ ਪਾਣੀ ਦੀ ਮਿਲ ਜਾਂਦੀ ਹੈ ਤਾਂ ਕਿੰਨਾ ਖੁਸ਼ ਹੋ
ਜਾਂਦਾ ਹੈ। ਇਵੇਂ ਦੀ ਖੁਸ਼ੀ ਦੀ ਅਚਲੀ ਆਤਮਾਵਾਂ ਦੇ ਲਈ ਬਹੁਤ ਜਰੂਰੀ ਹੈ। ਇਵੇਂ ਸਰਵ ਖ਼ਜ਼ਾਨਿਆਂ ਤੋਂ
ਸਦਾ ਸੰਪੰਨ ਹੋ। ਹਰ ਬ੍ਰਾਹਮਣ ਆਤਮਾ ਖੁਦ ਨੂੰ ਸਰਵ ਖ਼ਜ਼ਾਨਿਆਂ ਨਾਲ ਸਦਾ ਭਰਪੂਰ ਅਨੁਭਵ ਕਰਦੇ ਹੋ
ਜਾਂ ਕਦੀ - ਕਦੀ? ਖਜ਼ਾਨੇ ਅਵਿਨਾਸ਼ੀ ਹਨ, ਦੇਣ ਵਾਲਾ ਦਾਤਾ ਵੀ ਅਵਿਨਾਸ਼ੀ ਹੈ ਤਾਂ ਰਹਿਣਾ ਵੀ ਅਵਿਨਾਸ਼ੀ
ਚਾਹੀਦਾ ਹੈ ਕਿਉਂਕਿ ਤੁਹਾਡੇ ਵਰਗੀ ਅਲੌਕਿਕ ਖੁਸ਼ੀ ਸਾਰੇ ਕਲਪ ਵਿੱਚ ਸਿਵਾਏ, ਤੁਸੀਂ ਬ੍ਰਾਹਮਣਾਂ ਦੇ
ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਇਹ ਹੁਣ ਦੀ ਅਲੌਕਿਕ ਖੁਸ਼ੀ ਅੱਧਾਕਲਪ ਪ੍ਰਾਲਬੱਧ ਦੇ ਰੂਪ ਵਿੱਚ
ਚੱਲਦੀ ਹੈ, ਤਾਂ ਸਭ ਖੁਸ਼ ਹਨ! ਇਸ ਵਿੱਚ ਤਾਂ ਸਭ ਨੇ ਹੱਥ ਉਠਾਇਆ, ਅੱਛਾ - ਸਦਾ ਖੁਸ਼ ਹੋ? ਕਦੀ ਖੁਸ਼ੀ
ਜਾਂਦੀ ਤਾਂ ਨਹੀਂ? ਕਦੀ - ਕਦੀ ਤੇ ਜਾਂਦੀ ਹੈ! ਖੁਸ਼ ਰਹਿੰਦ ਹੋ ਪਰ ਸਦਾ ਇਕਰਸ, ਉਸ ਵਿੱਚ ਅੰਤਰ ਆ
ਜਾਂਦਾ ਹੈ। ਖੁਸ਼ ਰਹਿੰਦੇ ਹੋ ਪਰ ਪਰਸੈਂਟੇਜ ਵਿੱਚ ਅੰਤਰ ਆ ਜਾਂਦਾ ਹੈ।
ਬਾਪਦਾਦਾ ਆਟੋਮੇਟਿਕ ਟੀ.
ਵੀ. ਨਾਲ ਸਭ ਬੱਚਿਆਂ ਦੇ ਚੇਹਰੇ ਦੇਖਦੇ ਰਹਿੰਦੇ ਹਨ। ਤਾਂ ਕੀ ਦਿਖਾਈ ਦਿੰਦਾ ਹੈ? ਇੱਕ ਦਿਨ ਤੁਸੀਂ
ਵੀ ਖੁਸ਼ੀ ਦਾ ਚਾਰਟ ਚੈਕ ਕਰੋ - ਅੰਮ੍ਰਿਤਵੇਲੇ ਤੋਂ ਲੈਕੇ ਰਾਤ ਤੱਕ ਕੀ ਇੱਕ ਵਰਗੀ ਪਰਸੈਂਟਜ ਖੁਸ਼ੀ
ਦੀ ਰਹਿੰਦੀ ਹੈ? ਜਾਂ ਬਦਲਦੀ ਹੈ? ਚੈਕ ਕਰਨਾ ਤੇ ਆਉਂਦਾ ਹੈ ਨਾ, ਅੱਜਕਲ ਦੇਖੋ ਸਾਇੰਸ ਨੇ ਵੀ
ਚੈਕਿੰਗ ਦੀ ਮਸ਼ੀਨਰੀ ਬਹੁਤ ਤੇਜ਼ ਕਰ ਦਿੱਤੀ ਹੈ। ਤਾਂ ਤੁਸੀਂ ਚੈਕ ਕਰੋ ਅਤੇ ਅਵਿਨਾਸ਼ੀ ਬਣਾਓ। ਸਭ
ਬੱਚਿਆਂ ਨੇ ਵੀ ਵਰਤਮਾਨ ਪੁਰਸ਼ਾਰਥ ਚੈਕ ਕੀਤਾ। ਪੁਰਸ਼ਾਰਥ ਸਭ ਕਰ ਰਹੇ ਹਨ - ਕੋਈ ਸ਼ਕਤੀ ਅਨੁਸਾਰ,
ਕੋਈ ਸ਼ਕਤੀਸ਼ਾਲੀ। ਤਾਂ ਅੱਜ ਬਾਪਦਾਦਾ ਨੇ ਸਭ ਬੱਚਿਆਂ ਦੇ ਮਨ ਦੀ ਸਥਿਤੀ ਨੂੰ ਚੈਕ ਕੀਤਾ ਕਿਉਂਕਿ
ਮੂਲ ਹੈ ਹੀ ਮਨਮਨਾਭਵ। ਸੇਵਾ ਵਿੱਚ ਵੀ ਦੇਖੋ ਤਾਂ ਮਨਸਾ ਸੇਵਾ ਸ਼੍ਰੇਸ਼ਠ ਸੇਵਾ ਹੈ। ਕਹਿੰਦੇ ਵੀ ਹੋ
ਮਨ ਜਿਤੇ ਜਗਤਜਿੱਤ, ਤਾਂ ਮਨ ਦੀ ਗਤੀ ਨੂੰ ਚੈਕ ਕੀਤਾ। ਤਾਂ ਕੀ ਦੇਖਿਆ? ਮਨ ਦੇ ਮਾਲਿਕ ਬਣ ਮਨ ਨੂੰ
ਚਲਾਉਂਦੇ ਹੋ ਪਰ ਕਦੀ - ਕਦੀ ਮਨ ਤੁਹਾਨੂੰ ਵੀ ਚਲਾਉਂਦਾ ਹੈ। ਮਨ ਪਰਵਸ਼ ਵੀ ਕਰ ਦਿੰਦਾ ਹੈ। ਬਾਪਦਾਦਾ
ਨੇ ਦੇਖਿਆ ਮਨ ਨਾਲ ਲਗਨ ਲਗਾਉਂਦੇ ਹਨ ਪਰ ਮਨ ਦੀ ਸਥਿਤੀ ਇਕਾਗਰ ਨਹੀਂ ਹੁੰਦੀ ਹੈ।
ਵਰਤਮਾਨ ਸਮੇਂ ਮਨ ਨੂੰ
ਇਕਾਗਰਤਾ , ਇਕਰਸ ਸਥਿਤੀ ਦਾ ਅਨੁਭਵ ਕਰਾਏਗੀ। ਹੁਣ ਰਿਜ਼ਲਟ ਦੇਖਿਆ ਕਿ ਮਨ ਨੂੰ ਇਕਾਗਰ ਕਰਨਾ
ਚਾਹੁੰਦੇ ਹੋ ਪਰ ਵਿੱਚ - ਵਿੱਚ ਭਟਕ ਜਾਂਦਾ ਹੈ। ਇਕਾਗਰਤਾ ਦੀ ਸ਼ਕਤੀ ਅਵਿਕਅਤ ਫਰਿਸ਼ਤਾ ਦਾ ਸਹਿਜ
ਅਨੁਭਵ ਕਰਾਏਗੀ। ਮਨ ਭਟਕਦਾ ਹੈ, ਭਾਵੇਂ ਵਿਅਰਥ ਗੱਲਾਂ ਵਿੱਚ, ਭਾਵੇਂ ਵਿਅਰਥ ਸੰਕਲਪਾਂ ਵਿੱਚ, ਭਾਵੇਂ
ਵਿਅਰਥ ਵਿਵਹਾਰ ਵਿੱਚ। ਜਿਵੇਂ ਕਿਸੇ - ਕਿਸੇ ਨੂੰ ਸ਼ਰੀਰ ਤੋਂ ਵੀ ਇਕਾਗਰ ਹੋਕੇ ਬੈਠਣ ਦੀ ਆਦਤ ਨਹੀਂ
ਹੁੰਦੀ ਹੈ, ਕਿਸੇ ਨੂੰ ਹੁੰਦੀ ਹੈ। ਤਾਂ ਮਨ ਨੂੰ ਜਿੱਥੇ ਚਾਹੋ, ਜਿਨਾਂ ਸਮਾਂ ਚਾਹੋ ਓਨਾ ਅਤੇ ਇਵੇਂ
ਇਕਾਗਰ ਹੋਣਾ ਇਸਨੂੰ ਕਿਹਾ ਜਾਂਦਾ ਹੈ ਮਨ ਵਸ਼ ਵਿੱਚ ਹੈ। ਇਕਾਗਰਤਾ ਦੀ ਸ਼ਕਤੀ, ਮਾਲਿਕਪਨ ਦੀ ਸ਼ਕਤੀ
ਸਹਿਜ ਨਿਰਵਿਘਨ ਬਣਾ ਦਿੰਦੀ ਹੈ। ਯੁੱਧ ਨਹੀਂ ਕਰਨਾ ਪੈਂਦਾ ਹੈ। ਇਕਾਗਰਤਾ ਦੀ ਸ਼ਕਤੀ ਨਾਲ ਖੁਦ ਹੀ
ਇੱਕ ਬਾਪ ਦੂਸਰਾ ਨਾ ਕੋਈ - ਇਹ ਅਨੁਭੂਤੀ ਹੁੰਦੀ ਹੈ। ਖੁਦ ਹੋਵੇਗੀ, ਮਿਹਨਤ ਨਹੀਂ ਕਰਨੀ ਪਵੇਗੀ।
ਇਕਾਗਰਤਾ ਦੀ ਸ਼ਕਤੀ ਨਾਲ ਖੁਦ ਹੀ ਇਕਰਸ ਫਰਿਸ਼ਤਾ ਸਵਰੂਪ ਦੀ ਅਨੁਭੂਤੀ ਹੁੰਦੀ ਹੈ। ਬ੍ਰਹਮਾ ਬਾਪ ਨਾਲ
ਪਿਆਰ ਹੈ ਨਾ - ਤਾਂ ਬ੍ਰਹਮਾ ਬਾਪ ਸਮਾਨ ਬਣਨਾ ਮਤਲਬ ਫਰਿਸ਼ਤਾ ਬਣਨਾ। ਇਕਾਗਰਤਾ ਦੀ ਸ਼ਕਤੀ ਨਾਲ ਖੁਦ
ਹੀ ਸਰਵ ਪ੍ਰਤੀ ਸਨੇਹ, ਕਲਿਆਣ, ਸੰਮਾਨ ਦੀ ਵ੍ਰਿਤੀ ਰਹਿੰਦੀ ਹੀ ਹੈ ਕਿਉਕੀ ਇਕਾਗਰਤਾ ਮਤਲਬ ਸਵਮਾਨ
ਦੀ ਸਥਿਤੀ। ਫਰਿਸ਼ਤਾ ਸਥਿਤੀ ਸਵਮਾਨ ਹੈ। ਜਿਵੇਂ ਬ੍ਰਹਮਾ ਬਾਪ ਨੂੰ ਦੇਖਿਆ, ਵਰਨਣ ਵੀ ਕਰਦੇ ਹੋ ਜਿਵੇਂ
ਸੰਪੰਨਤਾ ਦਾ ਸਮੇਂ ਆਉਂਦਾ ਰਿਹਾ ਤਾਂ ਕੀ ਦੇਖਿਆ? ਚੱਲਦਾ - ਫਿਰਦਾ ਫਰਿਸ਼ਤਾ ਰੂਪ, ਦੇਹਭਾਨ ਰਹਿਤ।
ਦੇਹ ਦੀ ਫੀਲਿੰਗ ਆਉਦੀ ਸੀ? ਸਾਹਮਣੇ ਜਾਂਦੇ ਰਹੇ ਤਾਂ ਦੇਹ ਦੇਖਣ ਵਿੱਚ ਆਉਂਦੀ ਸੀ ਜਾਂ ਫਰਿਸ਼ਤਾ
ਰੂਪ ਅਨੁਭਵ ਹੁੰਦਾ ਸੀ? ਕਰਮ ਕਰਦੇ ਵੀ, ਗੱਲਬਾਤ ਕਰਦੇ ਵੀ, ਡਾਇਰੈਕਸ਼ਨ ਦਿੰਦੇ ਵੀ, ਉਮੰਗ -ਉਤਸ਼ਾਹ
ਵਧਾਉਂਦੇ ਵੀ ਦੇਹ ਤੋਂ ਨਿਆਰਾ, ਸੂਕ੍ਸ਼੍ਮ ਪ੍ਰਕਾਸ਼ ਰੂਪ ਦੀ ਅਨੁਭੂਤੀ ਕੀਤੀ । ਕਹਿੰਦੇ ਹੋ ਨਾ ਕਿ
ਬ੍ਰਹਮਾ ਬਾਬਾ ਗੱਲ ਕਰਦੇ - ਕਰਦੇ ਇਵੇਂ ਲੱਗਦਾ ਸੀ ਜਿਵੇਂ ਗੱਲ ਕਰ ਵੀ ਰਿਹਾ ਹੈ ਪਰ ਉੱਥੇ ਨਹੀਂ
ਹੈ, ਦੇਖ ਰਿਹਾ ਹੈ ਪਰ ਦ੍ਰਿਸ਼ਟੀ ਅਲੌਕਿਕ ਹੈ, ਇਹ ਸਥੂਲ ਦ੍ਰਿਸ਼ਟੀ ਨਹੀਂ ਹੈ। ਦੇਹ -ਭਾਨ ਤੋਂ ਨਿਆਰਾ,
ਦੂਸਰੇ ਨੂੰ ਵੀ ਦੇਹ ਦਾ ਭਾਨ ਨਹੀਂ ਆਏ, ਨਿਆਰਾ ਰੂਪ ਦਿਖਾਈ ਦਵੇ, ਇਸਨੂੰ ਕਿਹਾ ਜਾਂਦਾ ਹੈ ਦੇਹ
ਵਿੱਚ ਰਹਿੰਦੇ ਫਰਿਸ਼ਤਾ ਸਵਰੂਪ। ਹਰ ਗੱਲ ਵਿੱਚ, ਵ੍ਰਿਤੀ ਵਿੱਚ, ਕਰਮ ਵਿੱਚ ਨਿਆਰਾਪਨ ਅਨੁਭਵ ਹੋਵੇ।
ਇਹ ਬੋਲ ਰਿਹਾ ਹੈ ਪਰ ਨਿਆਰਾ -ਪਿਆਰਾ, ਪਿਆਰਾ - ਪਿਆਰਾ ਲੱਗਦਾ ਹੈ। ਆਤਮਿਕ ਪਿਆਰਾ। ਇਵੇਂ
ਫਰਿਸ਼ਤੇਪਨ ਦੀ ਅਨੁਭੂਤੀ ਖੁਦ ਵੀ ਕਰੇ ਅਤੇ ਹੋਰਾਂ ਨੂੰ ਵੀ ਕਰਾਏ ਕਿਉਂਕਿ ਬਿਨਾਂ ਫਰਿਸ਼ਤਾ ਬਣੇ
ਦੇਵਤਾ ਨਹੀਂ ਬਣ ਸਕਦੇ ਹਨ। ਫਰਿਸ਼ਤਾ ਸੋ ਦੇਵਤਾ ਹੈ। ਤਾਂ ਨੰਬਰਵਨ ਬ੍ਰਹਮਾ ਦੀ ਆਤਮਾ ਨੇ ਪ੍ਰਤੱਖ
ਸਾਕਾਰ ਰੂਪ ਵਿੱਚ ਵੀ ਫਰਿਸ਼ਤਾ ਜੀਵਨ ਦਾ ਅਨੁਭਵ ਕਰਾਇਆ ਅਤੇ ਫਰਿਸ਼ਤਾ ਸਵਰੂਪ ਬਣ ਗਿਆ। ਉਸ ਫਰਿਸ਼ਤੇ
ਰੂਪ ਦੇ ਨਾਲ ਤੁਸੀਂ ਸਭ ਨੂੰ ਵੀ ਫਰਿਸ਼ਤਾ ਬਣ ਪਰਮਧਾਮ ਵਿੱਚ ਚੱਲਣਾ ਹੈ। ਤਾਂ ਇਸਦੇ ਲਈ ਮਨ ਦੀ
ਇਕਾਗਰਤਾ ਤੇ ਅਟੇਨਸ਼ਨ ਦਵੋ। ਆਡਰ ਨਾਲ ਮਨ ਨੂੰ ਚਲਾਓ। ਕਰਨਾ ਹੈ ਤਾਂ ਮਨ ਦਵਾਰਾ ਕਰਮ ਹੋ, ਨਹੀਂ
ਕਰਨਾ ਹੈ ਅਤੇ ਮਨ ਕਹੇ ਕਰੋ, ਇਹ ਮਾਲੀਕਪਨ ਨਹੀਂ ਹੈ। ਕਈ ਬੱਚੇ ਕਹਿੰਦੇ ਹਨ ਚਾਹੁੰਦੇ ਨਹੀਂ ਹਾਂ
ਪਰ ਹੋ ਗਿਆ, ਸੋਚਦੇ ਨਹੀਂ ਹਾਂ ਪਰ ਹੋ ਗਿਆ,ਕਰਨਾ ਨਹੀਂ ਚਾਹੀਦਾ ਪਰ ਹੋ ਜਾਂਦਾ ਹੈ - ਇਹ ਹੈ ਮਨ
ਦੇ ਵਸ਼ੀਭੂਤ ਅਵਸਥਾ। ਤਾਂ ਇਵੇਂ ਦੀ ਅਵਸਥਾ ਚੰਗੀ ਤੇ ਨਹੀਂ ਲੱਗਦੀ ਹੈ ਨਾ! ਫਾਲੋ ਬ੍ਰਹਮਾ ਬਾਪ।
ਬ੍ਰਹਮਾ ਬਾਪ ਨੂੰ ਦੇਖਿਆ ਸਾਮਣੇ ਖੜੇ ਹੁੰਦੇ ਵੀ ਕੀ ਅਨੁਭਵ ਹੰਦਾ ਸੀ? ਫਰਿਸ਼ਤਾ ਖੜਾ ਹੈ, ਫਰਿਸ਼ਤਾ
ਦ੍ਰਿਸ਼ਟੀ ਦੇ ਰਿਹਾ ਹੈ। ਤਾਂ ਮਨ ਦੇ ਇਕਾਗਰਤਾ ਦੀ ਸ਼ਕਤੀ ਸਹਿਜ ਫਰਿਸ਼ਤਾ ਬਣਾ ਦੇਵੇਗੀ। ਬ੍ਰਹਮਾ ਬਾਪ
ਵੀ ਬੱਚਿਆਂ ਨੂੰ ਇਹ ਹੀ ਕਹਿੰਦੇ ਹਨ -ਸਮਾਨ ਬਣੋ। ਸ਼ਿਵ ਬਾਪ ਕਹਿੰਦੇ ਹਨ ਨਿਰਾਕਾਰੀ ਬਣੋ, ਬ੍ਰਹਮਾ
ਬਾਪ ਕਹਿੰਦੇ ਹਨ ਫਰਿਸ਼ਤਾ ਬਣੋ। ਤਾਂ ਕੀ ਸਮਝਾ? ਰਿਜ਼ਲਟ ਵਿੱਚ ਕੀ ਦੇਖਿਆ? ਮਨ ਦੀ ਇਕਾਗਰਤਾ ਘਟ ਹੈ।
ਵਿੱਚ - ਵਿੱਚ ਚੱਕਰ ਬਹੁਤ ਲਗਾਉਦਾ ਹੈ ਮਨ, ਭਟਕਦਾ ਹੈ। ਜਿੱਥੇ ਜਾਣਾ ਨਹੀਂ ਚਾਹੀਦਾ ਉਥੇ ਹੀ ਜਾਂਦਾ
ਹੈ ਤਾਂ ਉਸਨੂੰ ਕੀ ਕਹਾਂਗੇ? ਭਟਕਨਾ ਕਹਾਂਗੇ ਨਾ! ਤਾਂ ਇਕਾਗਰਤਾ ਦੀ ਸ਼ਕਤੀ ਨੂੰ ਵਧਾਓ। ਮਾਲੀਕਪਨ
ਦੇ ਸਟੇਜ ਦੀ ਸੀਟ ਤੇ ਸੈਟ ਰਹੋ। ਜਦੋਂ ਸੈੱਟ ਹੁੰਦੇ ਹਨ ਤਾਂ ਅਪਸੈੱਟ ਨਹੀਂ ਹੁੰਦੇ, ਸੈੱਟ ਨਹੀਂ
ਹੁਣ ਤਾਂ ਅਪਸੈੱਟ ਹੁੰਦੇ ਹਨ। ਤਾਂ ਵੱਖ - ਵੱਖ ਸ਼੍ਰੇਸ਼ਠ ਸਥਿਤੀਆਂ ਦੀ ਸੀਟ ਤੇ ਸੈਟ ਰਹੋ, ਇਸਨੂੰ
ਕਹਿੰਦੇ ਹਨ ਇਕਾਗਰਤਾ ਦੀ ਸ਼ਕਤੀ। ਠੀਕ ਹੈ? ਬ੍ਰਹਮਾ ਬਾਪ ਨਾਲ ਪਿਆਰ ਹੈ ਨਾ! ਕਿੰਨਾ ਪਿਆਰ ਹੈ?
ਕਿੰਨਾ ਹੈ? ਬਹੁਤ ਪਿਆਰ ਹੈ! ਤਾਂ ਪਿਆਰ ਦਾ ਰੇਸਪਾਂਡ ਬਾਪ ਨੂੰ ਕੀ ਦਿੱਤਾ ਹੈ? ਬਾਪ ਦਾ ਵੀ ਪਿਆਰ
ਹੈ ਤਾਂ ਤੁਹਾਡਾ ਵੀ ਪਿਆਰ ਹੈ ਨਾ! ਤਾਂ ਰਿਟਰਨ ਕੀ ਦਿੱਤਾ? ਸਮਾਨ ਬਣਨ - ਇਹ ਹੈ ਰਿਟਰਨ ਹੈ। ਅੱਛਾ।
ਡਬਲ ਵਿਦੇਸ਼ੀ ਵੀ ਆਏ ਹਨ।
ਅੱਛਾ ਹੈ ਡਬਲ ਵਿਦੇਸ਼ੀਆਂ ਨਾਲ ਵੀ ਮਧੂਬਨ ਦਾ ਸ਼ਿੰਗਾਰ ਹੋ ਜਾਂਦਾ ਹੈ। ਇੰਟਰਨੈਸ਼ਨਲ ਹੋ ਜਾਂਦਾ ਹੈ
ਨਾ! ਮਧੂਬਨ ਵਿੱਚ ਵਰਗੀਕਰਨ ਦੀ ਸੇਵਾ ਹੁੰਦੀ ਹੈ, ਉਸ ਨਾਲ ਆਵਾਜ਼ ਚਾਰੋਂ ਪਾਸੇ ਫੈਲਦਾ ਹੈ। ਤੁਸੀਂ
ਦੇਖੋਗੇ ਜਦੋਂ ਤੋਂ ਇਹ ਵਰਗੀਕਰਨ ਦੀ ਸੇਵਾ ਸ਼ੁਰੂ ਕੀਤੀ ਹੈ ਤਾਂ ਆਈ. ਪੀ. ਕਵਾਲਿਟੀ ਵਿੱਚ ਆਵਾਜ਼
ਜ਼ਿਆਦਾ ਫੈਲਿਆ ਹੈ। ਵੀ. ਵੀ. ਆਈ. ਪੀ ਦੀ ਤਾਂ ਗੱਲ ਛੱਡੋ, ਉਹਨਾਂ ਨੂੰ ਤਾਂ ਫੁਰਸਤ ਕਿੱਥੇ ਹੈ। ਅਤੇ
ਵੱਡੇ - ਵੱਡੇ ਪ੍ਰੋਗਾਮ ਕੀਤੇ ਹਨ ਉਸ ਵਿੱਚ ਵੀ ਆਵਾਜ਼ ਤੇ ਫੈਲਦਾ ਹੈ। ਹਾਲੇ ਦੇਹਲੀ ਅਤੇ ਕਲਕਲਤਾ
ਕਰ ਰਹੇ ਹਨ ਨਾ! ਚੰਗੇ ਪਲੈਨ ਬਣ ਰਹੇ ਹਨ। ਮਿਹਨਤ ਵੀ ਚੰਗੀ ਕਰ ਰਹੇ ਹਨ। ਬਾਪਦਾਦਾ ਦੇ ਕੋਲ
ਸਮਾਚਾਰ ਪਹੁੰਚਦਾ ਰਹਿੰਦਾ ਹੈ। ਦੇਹਲੀ ਦੀ ਆਵਾਜ਼ ਫ਼ਾਰੇੰਨ ਤੱਕ ਪਹੁਚਾਉਣਾ ਚਾਹੀਦਾ ਹੈ। ਮੀਡਿਆ ਵਾਲੇ
ਕੀ ਕਰਦੇ ਹਨ? ਸਿਰਫ਼ ਭਾਰਤ ਤੱਕ। ਫਾਰੇਂਨ ਤੋਂ ਆਵਾਜ਼ ਆਏ ਕੀ ਦੇਹਲੀ ਵਿੱਚ ਇਹ ਪ੍ਰੋਗ੍ਰਾਮ ਹੋਇਆ,
ਕਲਕੱਤਾ ਵਿੱਚ ਇਹ ਪ੍ਰੋਗ੍ਰਾਮ ਹੋਇਆ। ਇਹ ਉੱਥੇ ਦਾ ਆਵਾਜ਼ ਇੰਡੀਆ ਵਿੱਚ ਆਏ। ਇੰਡੀਆ ਦੇ ਕੁੰਬਕਰਨ
ਤੇ ਵਿਦੇਸ਼ ਤੋਂ ਜਗਾਉਣੇ ਹਨ ਨਾ! ਤਾਂ ਵਿਦੇਸ਼ ਦੀ ਖ਼ਬਰ ਦਾ ਮਹੱਤਵ ਹੁੰਦਾ ਹੈ। ਪ੍ਰੋਗ੍ਰਾਮ ਭਾਰਤ
ਵਿੱਚ ਹੋਵੇ ਅਤੇ ਸਮਾਚਾਰ ਵਿਦੇਸ਼ ਦੀ ਅਖਬਾਰਾਂ ਤੋਂ ਪਹੁੰਚੇ ਉਦੋਂ ਫੈਲੇਗਾ। ਭਾਰਤ ਦਾ ਆਵਾਜ਼ ਵਿਦੇਸ਼
ਵਿੱਚ ਪਹੁੰਚੇ ਅਤੇ ਵਿਦੇਸ਼ ਦਾ ਆਵਾਜ਼ ਭਾਰਤ ਵਿੱਚ ਪਹੁੰਚੇ, ਉਸਦਾ ਪ੍ਰਭਾਵ ਹੁੰਦਾ ਹੈ। ਅੱਛਾ ਹੈ।
ਪ੍ਰੋਗ੍ਰਾਮ ਜੋ ਬਣਾ ਰਹੇ ਹਨ, ਅੱਛੇ ਬਣਾ ਰਹੇ ਹਨ। ਬਾਪਦਾਦਾ ਦੇਹਲੀ ਵਾਲਿਆਂ ਨੂੰ ਵੀ ਮੁਹੱਬਤ ਦੀ
ਮਿਹਨਤ ਦੀ ਮੁਬਾਰਕ ਦਿੰਦੇ ਹਨ। ਕਲਕੱਤਾ ਵਾਲਿਆਂ ਨੂੰ ਵੀ ਇੰਨਐਡਵਾਂਸ ਮੁਬਾਰਕ ਹੈ ਕਿਉਂਕਿ ਸਹਿਯੋਗ,
ਸਨੇਹ ਅਤੇ ਹਿੰਮਤ ਜਦੋਂ ਤਿੰਨੋ ਗੱਲਾਂ ਮਿਲ ਜਾਂਦੀਆਂ ਹੈ ਤਾਂ ਆਵਾਜ਼ ਬੁਲੰਦ ਹੁੰਦਾ ਹੈ। ਆਵਾਜ਼
ਫੈਲੇਗਾ, ਕਿਉਂ ਨਹੀਂ ਫੈਲੇਗਾ। ਹਾਲੇ ਮੀਡੀਆ ਵਾਲੇ ਇਹ ਕਮਾਲ ਕਰਨਾ, ਸਭ ਨੇ ਟੀ.ਵੀ. ਵਿੱਚ ਦੇਖਿਆ,
ਇਹ ਟੀ. ਵੀ. ਵਿੱਚ ਆਇਆ, ਸਿਰਫ਼ ਇਹ ਨਹੀਂ। ਉਹ ਤੇ ਭਾਰਤ ਵਿੱਚ ਹੀ ਆ ਰਿਹਾ ਹੈ। ਹਾਲੇ ਹੋਰ ਵਿਦੇਸ਼
ਤੱਕ ਪਹੁੰਚੇ। ਹੁਣ ਦੇਖਾਂਗੇ ਇਹ ਸਾਲ ਆਵਾਜ਼ ਫੈਲਾਉਣ ਵਿੱਚ ਕਿੰਨਾ ਹਿੰਮਤ ਅਤੇ ਜ਼ੋਰ - ਸ਼ੋਰ ਨਾਲ
ਮਨਾਂਉਦੇ ਹੋ। ਬਾਪਦਾਦਾ ਨੂੰ ਸਮਾਚਾਰ ਮਿਲਿਆ ਕਿ ਡਬਲ ਫਾਰੇਨਰਸ ਨੂੰ ਬਹੁਤ ਉਮੰਗ ਹੈ। ਹੈ ਨਾ? ਅੱਛਾ
ਹੈ। ਇੱਕ ਦੋ ਨੂੰ ਦੇਖ ਹੋਰ ਉਮੰਗ ਆਉਂਦਾ ਹੈ, ਜੋ ਓਟੇ ਉਹ ਬ੍ਰਹਮਾ ਸਮਾਨ। ਅੱਛਾ ਹੈ। ਤਾਂ ਦਾਦੀ
ਨੂੰ ਵੀ ਸੰਕਲਪ ਆਉਂਦਾ ਹੈ, ਬਿਜ਼ੀ ਕਰਨ ਦਾ ਤਰੀਕਾ ਚੰਗਾ ਆਉਂਦਾ ਹੈ। ਅੱਛਾ ਹੈ, ਨਿਮਿਤ ਹਨ ਨਾ।
ਅੱਛਾ - ਸਭ ਉੱਡਦੀ ਕਲਾ
ਵਾਲੇ ਹੋ? ਉੱਡਦੀ ਕਲਾ ਫਾਸਟ ਕਲਾ ਹੈ। ਚਲਦੀ ਕਲਾ ਕਲਾ ਚੜ੍ਹਦੀ ਕਲਾ ਇਹ ਫਾਸਟ ਨਹੀਂ ਹੈ। ਉਡਦੀ ਕਲਾ
ਫਾਸਟ ਵੀ ਹੈ ਅਤੇ ਫਸਟ ਲਿਆਉਣ ਵਾਲੀ ਵੀ ਹੈ। ਅੱਛਾ।
ਮਾਤਾਵਾਂ ਕੀ ਕਰਨਗੀਆਂ?
ਮਾਤਾਵਾਂ ਆਪਣੇ ਹਮਜਿਸਨ ਨੂੰ ਜਗਾਓ। ਘੱਟ ਤੋਂ ਘਟ ਮਾਤਾਵਾਂ ਕੋਈ ਉਲਾਹਣਾ ਦੇਣ ਵਾਲੀ ਨਹੀਂ ਰਹਿ
ਜਾਏ। ਮਾਤਾਵਾਂ ਦੀ ਸੰਖਿਆ ਹਮੇਸ਼ਾ ਜ਼ਿਆਦਾ ਹੁੰਦੀ। ਬਾਪਦਾਦਾ ਨੂੰ ਖੁਸ਼ੀ ਹੁੰਦੀ ਹੈ ਅਤੇ ਇਸ ਗਰੁੱਪ
ਵਿੱਚ ਸਭ ਦੀ ਸੰਖਿਆ ਚੰਗੀ ਆਈ ਹੈ। ਦੇਖੋ, ਕੁਮਾਰ ਆਪਣੇ ਹਮਜਿਨਸ ਨੂੰ ਜਗਾਓ। ਅੱਛਾ ਹੈ। ਕੁਮਾਰ ਇਹ
ਕਮਾਲ ਦਿਖਾਵੇ ਕਿ ਸੁਪਨੇ ਮਾਤਰ ਵੀ ਪਵਿੱਤਰਤਾ ਵਿੱਚ ਪਰਿਪੱਕ ਹਨ। ਬਾਪਦਾਦਾ ਵਿਸ਼ਵ ਵਿੱਚ ਇਹ
ਚੈਲੇਂਜ ਕਰਕੇ ਦਿਖਾਵੇ ਕਿ ਬ੍ਰਹਮਾਕੁਮਾਰ ਯੂਥ ਕੁਮਾਰ, ਡਬਲ ਕੁਮਾਰ ਹਨ ਨਾ। ਬ੍ਰਹਮਾਕੁਮਾਰ ਵੀ ਹੋ
ਅਤੇ ਸ਼ਰੀਰ ਵਿੱਚ ਵੀ ਕੁਮਾਰ ਹੋ। ਤਾਂ ਪਵਿੱਤਰਤਾ ਦੀ ਪਰਿਭਾਸ਼ਾਂ ਪ੍ਰੈਕਟੀਕਲ ਵਿੱਚ ਹੋਵੇ। ਤਾਂ ਆਡਰ
ਕਰੇ, ਤੁਹਾਨੂੰ ਚੈਕ ਕਰਨ ਪਵਿੱਤਰਤਾ ਦੇ ਲਈ। ਕਰਨ ਆਡਰ? ਇਸ ਵਿੱਚ ਹੱਥ ਨਹੀਂ ਉਠਾ ਰਹੇ ਹਨ। ਮਸ਼ੀਨਾਂ
ਹੁੰਦੀਆਂ ਹਨ ਚੈਕ ਕਰਨ ਦੀਆਂ। ਸੁਪਨੇ ਤੱਕ ਵੀ ਅਪਵਿਤ੍ਰਤਾ ਹਿੰਮਤ ਨਹੀਂ ਰੱਖੇ। ਕੁਮਾਰੀਆਂ ਨੂੰ ਵੀ
ਇਵੇਂ ਬਣਨਾ ਹੈ, ਕੁਮਾਰੀ ਮਤਲਬ ਪੂਜਯ ਪਵਿੱਤਰ ਕੁਮਾਰੀ। ਕੁਮਾਰ ਅਤੇ ਕੁਮਾਰੀਆਂ ਇਹ ਬਾਪਦਾਦਾ ਨੂੰ
ਪ੍ਰੋਮਿਸ ਕਰਨ ਕਿ ਅਸੀਂ ਸਭ ਇੰਨੇ ਪਵਿੱਤਰ ਹਾਂ ਜੋ ਸੁਪਨੇ ਵਿੱਚ ਵੀ ਸੰਕਲਪ ਨਹੀਂ ਆ ਸਕਦਾ, ਉਦੋਂ
ਕੁਮਾਰ ਅਤੇ ਕੁਮਾਰੀਆਂ ਦੀ ਪਵਿੱਤਰਤਾ ਸੇਰੀਮਨੀ ਮਨਾਉਣਗੇ। ਹਾਲੇ ਥੋੜ੍ਹਾ - ਥੋੜ੍ਹਾ ਹੈ, ਬਾਪਦਾਦਾ
ਨੂੰ ਪਤਾ ਹੈ। ਅਪਵਿਤ੍ਰਤਾ ਦੀ ਅਵਿਧਾ ਹੋਵੇ ਕਿਉਂਕਿ ਨਵਾਂ ਜਨਮ ਲਿਆ ਨਾ। ਅਪਵਿਤ੍ਰਤਾ ਤੁਹਾਡੇ
ਪਾਸਟ ਜਨਮ ਦੀ ਗੱਲ ਹੈ। ਮਰਜੀਵਾ ਜਨਮ, ਜਨਮ ਹੀ ਬ੍ਰਹਮਾ ਮੁਖ ਨਾਲ ਪਵਿੱਤਰ ਜਨਮ ਹੈ। ਤਾਂ ਪਵਿੱਤਰ
ਜੀਵਨ ਦੀ ਮਰਿਆਦਾ ਬਹੁਤ ਜਰੂਰੀ ਹੈ। ਕੁਮਾਰ ਕੁਮਾਰੀਆਂ ਨੂੰ ਇਹ ਝੰਡਾ ਲਹਿਰਾਉਣਾ ਚਾਹੀਦਾ ਹੈ।
ਪਵਿੱਤਰ ਹਨ, ਪਵਿੱਤਰ ਸੰਸਕਾਰ ਵਿਸ਼ਵ ਵਿੱਚ ਫੈਲਾਉਣਗੇ, ਇਹ ਨਾਰਾ ਲੱਗੇ। ਸੁਣਿਆ ਕੁਮਾਰੀਆਂ ਨੇ।
ਦੇਖੋ ਕੁਮਾਰੀਆਂ ਕਿੰਨੀਆਂ ਹਨ। ਹੁਣ ਦੇਖਣਗੇ ਕੁਮਾਰੀਆਂ ਇਹ ਆਵਾਜ਼ ਫੈਲਾਉਂਦੀਆਂ ਹਨ ਜਾਂ ਕੁਮਾਰ?
ਬ੍ਰਹਮਾ ਬਾਪ ਨੂੰ ਫਾਲੋ ਕਰੋ। ਅਪਵਿਤ੍ਰਤਾ ਦਾ ਨਾਮ ਨਿਸ਼ਾਨ ਨਹੀਂ, ਬ੍ਰਾਹਮਣ ਜੀਵਨ ਮਤਲਬ ਇਹ ਹੈ।
ਮਾਤਾਵਾਂ ਵਿੱਚ ਵੀ ਮੋਹ ਹੈ ਤਾਂ ਅਪਵਿੱਤਰਤਾ ਹੈ। ਮਾਤਾਵਾਂ ਵੀ ਬ੍ਰਾਹਮਣ ਹਨ ਨਾ। ਤਾਂ ਨਾ ਮਾਤਾਵਾਂ
ਵਿੱਚ, ਨਾ ਕੁਮਾਰੀਆਂ ਵਿੱਚ, ਨਾ ਕੁਮਾਰਾਂ ਵਿੱਚ, ਨਾ ਅਧਰ ਕੁਮਾਰ ਕੁਮਾਰੀਆਂ ਵਿੱਚ। ਬ੍ਰਾਹਮਣ
ਮਤਲਬ ਹੀ ਹੈ ਪਵਿੱਤਰ ਆਤਮਾ। ਅਪਵਿੱਤਰਤਾ ਦਾ ਜੇਕਰ ਕੋਈ ਕੰਮ ਹੁੰਦਾ ਹੈ ਤਾਂ ਇਹ ਬੜਾ ਪਾਪ ਹੈ। ਇਸ
ਪਾਪ ਦੀ ਸਜ਼ਾ ਬਹੁਤ ਕੜੀ ਹੈ। ਇਵੇਂ ਨਹੀਂ ਸਮਝਣਾ ਇਹ ਤਾਂ ਚੱਲਣਾ ਹੀ ਹੈ। ਥੋੜ੍ਹਾ ਬਹੁਤ ਤੇ ਚੱਲੇਗਾ
ਹੀ, ਨਹੀਂ। ਇਹ ਫਸਟ ਸਬਜੈਕਟ ਹੈ। ਨਵੀਨਤਾ ਹੀ ਪਵਿੱਤਰਤਾ ਦੀ ਹੈ। ਬ੍ਰਹਮਾ ਬਾਪ ਨੇ ਜੇਕਰ ਗਾਲ੍ਹਾਂ
ਖਾਦੀਆਂ ਤਾਂ ਪਵਿੱਤਰਤਾ ਦੇ ਕਾਰਨ। ਹੋ ਗਿਆ, ਇਵੇਂ ਛੂਟੋਗੇ ਨਹੀਂ। ਅਲਬੇਲੇ ਨਹੀਂ ਬਣੋ ਇਸ ਵਿੱਚ।
ਕੋਈ ਵੀ ਬ੍ਰਾਹਮਣ ਭਾਵੇਂ ਸਰੈਂਡਰ ਹਨ, ਭਾਵੇਂ ਸੇਵਾਧਾਰੀ ਹਨ, ਭਾਵੇਂ ਪ੍ਰਵ੍ਰਤੀ ਵਾਲਾ ਹੈ, ਇਸ
ਗੱਲ ਵਿੱਚ ਧਰਮਰਾਜ ਵੀ ਨਹੀਂ ਛੱਡੇਗਾ, ਬ੍ਰਹਮਾ ਬਾਪ ਵੀ ਧਰਮਰਾਜ ਨੂੰ ਸਾਥ ਦਵੇਗਾ ਇਸਲਈ ਕੁਮਾਰ
ਕੁਮਾਰੀਆਂ ਕਿੱਥੇ ਵੀ ਹੋਣ, ਮਧੂਬਨ ਵਿੱਚ ਹੋਣ, ਸੈਂਟਰ ਤੇ ਹੋਣ ਪਰ ਇਸਦੀ ਚੋਟ, ਸੰਕਲਪ ਮਾਤਰ ਦੀ
ਚੋਟ ਵੀ ਬਹੁਤ ਵੱਡੀ ਚੋਟ ਹੈ। ਗੀਤ ਗਾਉਂਦੇ ਹਨ ਨਾ - ਪਵਿੱਤਰ ਮਨ ਰੱਖੋ, ਪਵਿੱਤਰ ਤਨ ਰੱਖੋ … ਗੀਤ
ਹੈ ਨਾ ਤੁਹਾਡਾ। ਤਾਂ ਮਨ ਪਵਿੱਤਰ ਹੈ ਤਾਂ ਜੀਵਨ ਪਵਿੱਤਰ ਹੈ ਇਸ ਵਿੱਚ ਹਲਕੇ ਨਹੀਂ ਹੋਣਾ, ਥੋੜਾ
ਕਰ ਲਿਆ ਕੀ ਹੈ! ਥੋੜਾ ਨਹੀਂ ਹੈ, ਬਹੁਤ ਹੈ। ਬਾਪਦਾਦਾ ਆਫੀਸ਼ੀਅਲ ਇਸ਼ਾਰਾ ਦੇ ਰਿਹਾ ਹੈ, ਇਸ ਵਿੱਚ
ਨਹੀਂ ਬੱਚ ਸਕਣਗੇ। ਇਸਦਾ ਹਿਸਾਬ - ਕਿਤਾਬ ਚੰਗੀ ਤਰ੍ਹਾਂ ਨਾਲ ਲੈਣਗੇ, ਕੋਈ ਵੀ ਹੋਵੇ ਇਸਲਈ
ਸਾਵਧਾਨ, ਅਟੇੰਸ਼ਨ। ਸੁਣਿਆ - ਸਾਰਿਆਂ ਨੇ ਧਿਆਨ ਨਾਲ। ਦੋਵੇਂ ਕੰਨ ਖੋਲ੍ਹ ਕੇ ਸੁਣਨਾ। ਵ੍ਰਿਤੀ
ਵਿੱਚ ਟਚਿੰਗ ਨਹੀਂ ਹੋ। ਸੰਕਲਪ ਵਿੱਚ ਨਹੀਂ ਤਾਂ ਵ੍ਰਿਤੀ ਦ੍ਰਿਸ਼ਟੀ ਕੀ ਹੈ! ਕਿਉਂਕਿ ਸਮੇਂ ਸਮਾਪਤੀ
ਦੇ ਵਲ ਆ ਰਿਹਾ ਹੈ, ਬਿਲਕੁਲ ਪਿਉਰ ਬਣਨ ਦਾ। ਉਸ ਵਿੱਚ ਇਹ ਚੀਜ਼ ਤਾਂ ਪੂਰਾ ਹੀ ਸਫ਼ੇਦ ਕਾਗਜ਼ ਤੇ ਕਾਲਾ
ਦਾਗ਼ ਹੈ। ਅੱਛਾ - ਸਭ ਜਿਥੋਂ - ਜਿਥੋਂ ਤੋਂ ਵੀ ਆਏ ਹਨ, ਸਭ ਪਾਸੇ ਤੋਂ ਆਏ ਹੋਏ ਬੱਚਿਆਂ ਨੂੰ
ਮੁਬਾਰਕ ਹੋਵੇ।
ਅੱਛਾ -ਮਨ ਨੂੰ ਆਡਰ ਤੇ
ਚਲਾਓ। ਸੈਕਿੰਡ ਵਿੱਚ ਜਿੱਥੇ ਚਾਹੋ ਉੱਥੇ ਮਨ ਲਗ ਜਾਏ, ਟਿਕ ਜਾਏ। ਇਹ ਐਕਸਰਸਾਈਜ਼ ਕਰੋ (ਡ੍ਰਿਲ)
ਅੱਛਾ - ਕਈ ਜਗ੍ਹਾ ਬੱਚੇ ਸੁਣ ਰਹੇ ਹਨ, ਯਾਦ ਵੀ ਕਰ ਰਹੇ ਹਨ। ਸੁਣ ਵੀ ਰਹੇ ਹਨ। ਇਹ ਸੁਣਕੇ ਖੁਸ
ਵੀ ਹੋ ਰਹੇ ਹਨ ਕਿ ਸਾਇੰਸ ਦੇ ਸਾਧਨ ਅਸਲ ਵਿੱਚ ਸੁਖਦਾਈ ਤੁਸੀਂ ਬੱਚਿਆਂ ਦੇ ਲਈ ਹਨ।
ਚਾਰੋਂ ਪਾਸੇ ਦੇ ਸਰਵ
ਖਜਾਨਿਆਂ ਨਾਲ ਸਦਾ ਸੰਪੰਨ ਬੱਚਿਆਂ ਨੂੰ, ਸਦਾ ਖੁਸ਼ਨਸ਼ੀਬ, ਖੁਸ਼ਨੁਮਾ ਚੇਹਰੇ ਅਤੇ ਚਲਣ ਨਾਲ ਖੁਸ਼ੀ ਦੀ
ਅਚਲੀ ਦੇਣ ਵਾਲੇ ਵਿਸ਼ਵ ਕਲਿਆਣਕਾਰੀ ਬੱਚਿਆਂ ਨੂੰ, ਸਦਾ ਮਨ ਦੇ ਮਾਲਿਕ ਬਣ ਇਕਾਗਰਤਾ ਦੀ ਸ਼ਕਤੀ ਦਵਾਰਾ
ਮਨ ਨੂੰ ਕੰਟਰੋਲ ਕਰਨ ਵਾਲੇ ਮਨਜਿੱਤ, ਜਗਤਜੀਤ ਬੱਚਿਆਂ ਨੂੰ, ਸਦਾ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ
ਪਵਿੱਤਰਤਾ ਦੇ ਪਰਸਨੈਲਿਟੀ ਵਿੱਚ ਰਹਿਣ ਵਾਲੇ ਪਵਿੱਤਰ ਬ੍ਰਾਹਮਣ ਆਤਮਾਵਾਂ ਨੂੰ, ਸਦਾ ਡਬਲ ਲਾਇਟ ਬਣ
ਫਰਿਸ਼ਤਾ ਜੀਵਨ ਵਿੱਚ ਬ੍ਰਾਹਮਣ ਬਾਪ ਨੂੰ ਫਾਲੋ ਕਰਨ ਵਾਲੇ, ਇਵੇਂ ਬ੍ਰਹਮਾ ਬਾਪ ਸਮਾਨ ਬੱਚਿਆਂ ਨੂੰ
ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ। ਚਾਰੋਂ ਪਾਸੇ ਸੁਣਨ ਵਾਲੇ, ਯਾਦ ਕਰਨ ਵਾਲੇ ਸਰਵ ਬੱਚਿਆਂ ਨੂੰ
ਵੀ ਬਹੁਤ -ਬਹੁਤ ਦਿਲ ਦੀਆਂ ਦੁਆਵਾਂ ਸਹਿਤ ਯਾਦਪਿਆਰ, ਸਰਵ ਨੂੰ ਨਮਸਤੇ।
ਵਰਦਾਨ:-
ਸਾਕਾਰ ਬਾਪ ਨੂੰ
ਫਾਲੋ ਕਰ ਨੰਬਰਵਨ ਲੈਣ ਵਾਲੇ ਸੰਪੂਰਨ ਫਰਿਸ਼ਤਾ ਭਵ।
ਨੰਬਰਵਨ ਆਉਣ ਦਾ ਸਹਿਜ
ਸਾਧਨ ਹੈ - ਜੋ ਨੰਬਰਵਨ ਬ੍ਰਹਮਾ ਬਾਪ ਹਨ, ਉਸੀ ਵਨ ਨੂੰ ਦੇਖੋ। ਅਨੇਕਾਂ ਨੂੰ ਦੇਖਣ ਦੇ ਬਜਾਏ ਇੱਕ
ਨੂੰ ਦੇਖੋ ਅਤੇ ਇੱਕ ਨੂੰ ਫਾਲੋ ਕਰੋ। ਹਮ ਸੋ ਫਰਿਸ਼ਤਾ ਦਾ ਮੰਤਰ ਪੱਕਾ ਕਰ ਲਵੋ ਤਾਂ ਅੰਤਰ ਮਿਟ
ਜਾਏਗਾ ਫਿਰ ਸਾਂਇੰਸ ਦਾ ਯੰਤਰ ਆਪਣਾ ਕੰਮ ਸ਼ੁਰੂ ਕਰੇਗਾ ਅਤੇ ਤੁਸੀਂ ਸੰਪੂਰਨ ਫਰਿਸ਼ਤੇ ਦੇਵਤਾ ਬਣ ਨਵੀਂ
ਦੁਨੀਆਂ ਵਿੱਚ ਅਵਤਰਿਤ ਹੋਵੋਂਗੇ। ਤਾਂ ਸੰਪੂਰਨ ਫਰਿਸ਼ਤਾ ਬਣਨਾ ਮਤਲਬ ਸਾਕਾਰ ਬਾਪ ਨੂੰ ਫਾਲੋ ਕਰਨਾ।
ਸਲੋਗਨ:-
ਮਾਨ ਦੇ ਤਿਆਗ
ਵਿੱਚ ਸਰਵ ਦੇ ਮਾਨਨੀਯ ਬਣਨ ਦਾ ਭਾਗ ਸਮਾਇਆ ਹੋਇਆ ਹੈ।
ਆਪਣੀ ਸ਼ਕਤੀਸ਼ਾਲੀ ਮਨਸਾ
ਦਵਾਰਾ ਸਾਕਸ਼ ਦੇਣ ਦੀ ਸੇਵਾ ਕਰੋ। ਜਿਵੇਂ ਬਾਪਦਾਦਾ ਨੂੰ ਰਹਿਮ ਆਉਂਦਾ ਹੈ, ਇਵੇਂ ਤੁਸੀਂ ਬੱਚੇ ਵੀ
ਮਾਸਟਰ ਰਹਿਮਦਿਲ ਬਣ ਮਨਸਾ ਆਪਣੀ ਵ੍ਰਿਤੀ ਨਾਲ ਵਾਯੂਮੰਡਲ ਦਵਾਰਾ ਆਤਮਾਵਾਂ ਨੂੰ ਬਾਪ ਦਵਾਰਾ ਮਿਲੀ
ਹੋਈ ਸ਼ਕਤੀਆਂ ਦਵੋ। ਜਦੋਂ ਥੋੜ੍ਹੇ ਸਮੇਂ ਵਿੱਚ ਸਾਰੇ ਵਿਸ਼ਵ ਦੀ ਸੇਵਾ ਸੰਪੰਨ ਕਰਨੀ ਹੈ, ਤਤਵਾ ਸਹਿਤ
ਸਭਨੂੰ ਪਾਵਨ ਬਣਨਾ ਹੈ ਤਾਂ ਤੀਵਰ ਗਤੀ ਨਾਲ ਸੇਵਾ ਕਰੋ।