12.02.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬਹੁਤ ਵੱਡੇ ਜੌਹਰੀ ਹੋ, ਤੁਸੀਂ ਸਭ ਨੂੰ ਅਵਿਨਾਸ਼ੀ ਗਿਆਨ ਰਤਨ ਰੂਪੀ ਜਵਾਹਰਾਤ ਦੇਕੇ ਸਾਹੂਕਾਰ ਬਣਾਉਣਾ ਹੈ"

ਪ੍ਰਸ਼ਨ:-
ਆਪਣੇ ਜੀਵਨ ਨੂੰ ਹੀਰੇ ਜਿਹਾ ਬਣਾਉਣ ਦੇ ਲਈ ਕਿਸ ਗੱਲ ਦੀ ਬਹੁਤ - ਬਹੁਤ ਸੰਭਾਲ ਚਾਹੀਦੀ?

ਉੱਤਰ:-
ਸੰਗ ਦੀ। ਬੱਚਿਆਂ ਨੂੰ ਸੰਗ ਉਨ੍ਹਾਂ ਦਾ ਕਰਨਾ ਚਾਹੀਦਾ ਜੋ ਚੰਗਾ ਵਰ੍ਹਦੇ ਹਨ। ਜੋ ਵਰ੍ਹਦੇ ਨਹੀਂ, ਉਨ੍ਹਾਂ ਦਾ ਸੰਗ ਰੱਖਣ ਦਾ ਫ਼ਾਇਦਾ ਹੀ ਕੀ! ਸੰਗ ਦਾ ਦੋਸ਼ ਬਹੁਤ ਲੱਗਦਾ ਹੈ, ਕੋਈ ਕਿਸੇ ਦੇ ਸੰਗ ਨਾਲ ਹੀ ਹੀਰੇ ਜਿਹਾ ਬਣ ਜਾਂਦੇ ਹਨ, ਕੋਈ ਫ਼ੇਰ ਕਿਸੇ ਦੇ ਸੰਗ ਨਾਲ ਠੀਕਰ ਬਣ ਜਾਂਦੇ ਹਨ। ਜੋ ਗਿਆਨਵਾਨ ਹੋਣਗੇ ਉਹ ਆਪਸਮਾਨ ਜ਼ਰੂਰ ਬਣਾਉਣਗੇ। ਸੰਗ ਤੋਂ ਆਪਣੀ ਸੰਭਾਲ ਰੱਖਣਗੇ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੂੰ ਸਾਰੀ ਸ੍ਰਿਸ਼ਟੀ, ਸਾਰਾ ਡਰਾਮਾ ਚੰਗੀ ਤਰ੍ਹਾਂ ਬੁੱਧੀ ਵਿੱਚ ਯਾਦ ਹੈ। ਕੰਟ੍ਰਾਸਟ ਵੀ ਬੁੱਧੀ ਵਿੱਚ ਹੈ। ਇਹ ਸਾਰਾ ਬੁੱਧੀ ਵਿੱਚ ਪੱਕਾ ਰੱਖਣਾ ਚਾਹੀਦਾ ਕਿ ਸਤਿਯੁਗ ਵਿੱਚ ਸਭ ਸ਼੍ਰੇਸ਼ਠਾਚਾਰੀ, ਨਿਰਵਿਕਾਰੀ, ਪਾਵਨ, ਸਾਲਵੇਂਟ ਸੀ। ਹੁਣ ਤਾਂ ਦੁਨੀਆਂ ਭ੍ਰਸ਼ਟਾਚਾਰੀ, ਵਿਕਾਰੀ, ਪਤਿਤ ਇੰਸਾਲਵੇਂਟ ਹੈ। ਹੁਣ ਤੁਸੀਂ ਬੱਚੇ ਸੰਗਮਯੁਗ ਤੇ ਹੋ। ਤੁਸੀਂ ਉਸ ਪਾਰ ਜਾ ਰਹੇ ਹੋ। ਜਿਵੇਂ ਨਦੀਆਂ ਅਤੇ ਸਾਗਰ ਦਾ ਜਿੱਥੇ ਮੇਲਾ ਹੁੰਦਾ ਹੈ, ਉਸਨੂੰ ਸੰਗਮ ਕਹਿੰਦੇ ਹਨ। ਇੱਕ ਪਾਸੇ ਮਿੱਠਾ ਪਾਣੀ, ਇੱਕ ਪਾਸੇ ਖਾਰਾ ਪਾਣੀ ਹੁੰਦਾ ਹੈ। ਹੁਣ ਇਹ ਵੀ ਹੈ ਸੰਗਮ। ਤੁਸੀਂ ਜਾਣਦੇ ਹੋ ਬਰੋਬਰ ਸਤਿਯੁਗ ਵਿੱਚ ਲਕਸ਼ਮੀ - ਨਾਰਾਇਣ ਦਾ ਰਾਜ ਸੀ ਫ਼ੇਰ ਇਵੇਂ ਚੱਕਰ ਫਿਰਿਆ। ਹੁਣ ਹੈ ਸੰਗਮ। ਕਲਯੁਗ ਦੇ ਅੰਤ ਵਿੱਚ ਸਭ ਦੁੱਖੀ ਹਨ, ਇਸਨੂੰ ਜੰਗਲ ਕਿਹਾ ਜਾਂਦਾ ਹੈ। ਸਤਿਯੁਗ ਨੂੰ ਬਗ਼ੀਚਾ ਕਿਹਾ ਜਾਂਦਾ। ਹੁਣ ਤੁਸੀਂ ਕੰਡਿਆਂ ਤੋਂ ਫੁੱਲ ਬਣ ਰਹੇ ਹੋ। ਇਹ ਸਮ੍ਰਿਤੀ ਤੁਸੀਂ ਬੱਚਿਆਂ ਨੂੰ ਹੋਣੀ ਚਾਹੀਦੀ। ਅਸੀਂ ਬੇਹੱਦ ਦੇ ਬਾਪ ਕੋਲੋਂ ਵਰਸਾ ਲੈ ਰਹੇ ਹਾਂ। ਇਹ ਬੁੱਧੀ ਵਿੱਚ ਯਾਦ ਰੱਖਣਾ ਹੈ। 84 ਜਨਮਾਂ ਦੀ ਕਹਾਣੀ ਤਾਂ ਬਿਲਕੁਲ ਕਾਮਨ ਹੈ। ਸਮਝਦੇ ਹੋ - ਹੁਣ 84 ਜਨਮ ਪੂਰੇ ਹੋਏ। ਤੁਹਾਡੀ ਬੁੱਧੀ ਵਿੱਚ ਤਰਾਵਟ ਹੈ ਕਿ ਅਸੀਂ ਹੁਣ ਸਤਿਯੁਗੀ ਬਗ਼ੀਚੇ ਵਿੱਚ ਜਾ ਰਹੇ ਹਾਂ। ਹੁਣ ਸਾਡਾ ਜਨਮ ਇਸ ਮ੍ਰਿਤੂਲੋਕ ਵਿੱਚ ਨਹੀਂ ਹੋਵੇਗਾ। ਸਾਡਾ ਜਨਮ ਹੋਵੇਗਾ ਅਮਰਲੋਕ ਵਿੱਚ। ਸ਼ਿਵਬਾਬਾ ਨੂੰ ਅਮਰਨਾਥ ਵੀ ਕਹਿੰਦੇ ਹਨ। ਉਹ ਸਾਨੂੰ ਅਮਰ ਕਹਾਣੀ ਸੁਣਾ ਰਹੇ ਹਨ, ਉੱਥੇ ਅਸੀਂ ਸ਼ਰੀਰ ਵਿੱਚ ਹੁੰਦੇ ਵੀ ਅਮਰ ਰਹਾਂਗੇ। ਆਪਣੀ ਖੁਸ਼ੀ ਨਾਲ ਟਾਈਮ ਤੇ ਸ਼ਰੀਰ ਛੰਡਾਂਗੇ, ਉਸਨੂੰ ਮ੍ਰਿਤੁਲੋਕ ਨਹੀਂ ਕਿਹਾ ਜਾਂਦਾ। ਤੁਸੀਂ ਕਿਸੇ ਨੂੰ ਸਮਝਾਵੋਗੇ ਤਾਂ ਸਮਝਣਗੇ - ਬਰੋਬਰ ਇਨ੍ਹਾਂ ਵਿੱਚ ਪੂਰਾ ਗਿਆਨ ਹੈ। ਸ੍ਰਿਸ਼ਟੀ ਦਾ ਆਦਿ ਅਤੇ ਅੰਤ ਤਾਂ ਹੈ ਨਾ। ਛੋਟਾ ਬੱਚਾ ਵੀ ਜਵਾਨ ਅਤੇ ਬਜ਼ੁਰਗ ਹੁੰਦਾ ਹੈ ਫ਼ੇਰ ਅੰਤ ਆ ਜਾਂਦਾ ਹੈ, ਫ਼ੇਰ ਬੱਚਾ ਬਣਦਾ ਹੈ। ਸ੍ਰਿਸ਼ਟੀ ਵੀ ਨਵੀਂ ਬਣਦੀ ਫ਼ੇਰ ਕਵਾਟਰ ਪੁਰਾਣੀ, ਅੱਧੀ ਪੁਰਾਣੀ ਫ਼ੇਰ ਸਾਰੀ ਪੁਰਾਣੀ ਹੁੰਦੀ ਹੈ। ਫ਼ੇਰ ਨਵੀਂ ਹੋਵੇਗੀ। ਇਹ ਸਭ ਗੱਲਾਂ ਹੋਰ ਕੋਈ ਇੱਕ - ਦੋ ਨੂੰ ਸੁਣਾ ਨਹੀਂ ਸਕਦੇ। ਇਵੇਂ ਚਰਚਾ ਕੋਈ ਕਰ ਨਹੀਂ ਸਕਦੇ। ਸਿਵਾਏ ਤੁਸੀਂ ਬ੍ਰਾਹਮਣਾਂ ਦੇ ਹੋਰ ਕਿਸੇ ਨੂੰ ਰੂਹਾਨੀ ਨਾਲੇਜ਼ ਮਿਲ ਨਾ ਸਕੇ। ਬ੍ਰਾਹਮਣ ਵਰਣ ਵਿੱਚ ਆਉਣ ਤਾਂ ਸੁਣਨ। ਸਿਰਫ਼ ਬ੍ਰਾਹਮਣ ਹੀ ਜਾਣਨ। ਬ੍ਰਾਹਮਣਾਂ ਵਿੱਚ ਵੀ ਨੰਬਰਵਾਰ ਹਨ। ਕੋਈ ਠੀਕ ਤਰ੍ਹਾਂ ਸੁਣਾ ਸਕਦੇ ਹਨ, ਕੋਈ ਨਹੀਂ ਸੁਣਾ ਸਕਦੇ ਹਨ ਤਾਂ ਉਨ੍ਹਾਂ ਨੂੰ ਕੁਝ ਮਿਲਦਾ ਨਹੀਂ ਹੈ। ਜੌਹਰੀਆਂ ਵਿੱਚ ਵੀ ਵੇਖਣਗੇ ਕਿਸੇ ਦੇ ਕੋਲ ਤਾਂ ਕਰੋੜਾਂ ਦਾ ਮਾਲ ਰਹਿੰਦਾ ਹੈ, ਕਿਸੇ ਦੇ ਕੋਲ ਤਾਂ 10 ਹਜ਼ਾਰ ਦਾ ਵੀ ਮਾਲ ਨਹੀਂ ਹੋਵੇਗਾ। ਤੁਹਾਡੇ ਵਿੱਚ ਵੀ ਇਵੇਂ ਹੈ। ਜਿਵੇਂ ਵੇਖੋ ਇਹ ਜਨਕ ਹੈ, ਇਹ ਚੰਗਾ ਜੌਹਰੀ ਹੈ। ਇਨ੍ਹਾਂ ਦੇ ਕੋਲ ਵੈਲਿਊਏਬਲ ਜਵਾਹਰਾਤ ਹਨ। ਕਿਸੇ ਨੂੰ ਵੇਖਕੇ ਚੰਗਾ ਸਾਹੂਕਾਰ ਬਣਾ ਸਕਦੇ ਹਨ। ਕੋਈ ਛੋਟਾ ਜੌਹਰੀ ਹੈ, ਜ਼ਿਆਦਾ ਦੇ ਨਹੀਂ ਸਕਦੇ ਤਾਂ ਉਨ੍ਹਾਂ ਦਾ ਪਦ ਵੀ ਘੱਟ ਹੋ ਜਾਂਦਾ ਹੈ। ਤੁਸੀਂ ਸਭ ਜੌਹਰੀ ਹੋ, ਇਹ ਅਵਿਨਾਸ਼ੀ ਗਿਆਨ ਰਤਨਾਂ ਦੇ ਜਵਾਹਰਾਤ ਹਨ। ਜਿਸਦੇ ਕੋਲ ਚੰਗੇ ਰਤਨ ਹੋਣਗੇ ਉਹ ਸਾਹੂਕਾਰ ਬਣਨਗੇ, ਹੋਰਾਂ ਨੂੰ ਵੀ ਬਣਾਉਣਗੇ। ਇਵੇਂ ਤਾਂ ਨਹੀਂ, ਸਭ ਚੰਗੇ ਜੌਹਰੀ ਹੋਣਗੇ। ਚੰਗੇ - ਚੰਗੇ ਜੌਹਰੀ ਵੱਡੇ - ਵੱਡੇ ਸੈਂਟਰਸ ਤੇ ਭੇਜ ਦਿੰਦੇ ਹਨ। ਵੱਡੇ ਆਦਮੀਆਂ ਨੂੰ ਚੰਗੀ ਜਵਾਹਰਾਤ ਦਿੱਤੀ ਜਾਂਦੀ ਹੈ। ਵੱਡੀਆਂ - ਵੱਡੀਆਂ ਦੁਕਾਨਾਂ ਤੇ ਐਕਸਪਰਟ ਰਹਿੰਦੇ ਹਨ। ਬਾਬਾ ਨੂੰ ਵੀ ਕਿਹਾ ਜਾਂਦਾ ਹੈ - ਸੌਦਾਗਰ - ਰਤਨਾਗਰ। ਰਤਨਾਂ ਦਾ ਸੌਦਾ ਕਰਦੇ ਹਨ ਫ਼ੇਰ ਜਾਦੂਗਰ ਵੀ ਹਨ ਕਿਉਂਕਿ ਉਨ੍ਹਾਂ ਕੋਲ ਵੀ ਦਿਵਯ ਦ੍ਰਿਸ਼ਟੀ ਦੀ ਚਾਬੀ ਹੈ। ਕੋਈ ਨੌਧਾ ਭਗਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਸ਼ਾਖਸ਼ਤਕਾਰ ਹੋ ਜਾਂਦਾ ਹੈ। ਇੱਥੇ ਉਹ ਗੱਲ ਨਹੀਂ ਹੈ। ਇੱਥੇ ਤਾਂ ਅਚਾਨਕ ਘਰ ਬੈਠੇ ਵੀ ਬਹੁਤਿਆਂ ਨੂੰ ਸ਼ਾਖਸ਼ਤਕਾਰ ਹੁੰਦਾ ਹੈ। ਦਿਨ - ਪ੍ਰਤੀਦਿਨ ਸਹਿਜ ਹੁੰਦਾ ਜਾਵੇਗਾ। ਕਈਆਂ ਨੂੰ ਬ੍ਰਹਮਾ ਦਾ ਅਤੇ ਕ੍ਰਿਸ਼ਨ ਦਾ ਵੀ ਸ਼ਾਖਸ਼ਤਕਾਰ ਹੁੰਦਾ ਹੈ। ਉਨ੍ਹਾਂ ਨੂੰ ਕਹਿੰਦੇ ਹਨ ਬ੍ਰਹਮਾ ਦੇ ਕੋਲ਼ ਜਾਓ। ਜਾਕੇ ਉਨ੍ਹਾਂ ਦੇ ਕੋਲ ਪ੍ਰਿੰਸ ਬਣਨ ਦੀ ਪੜ੍ਹਾਈ ਪੜ੍ਹੋ। ਇਹ ਪਵਿੱਤਰ ਪ੍ਰਿੰਸ - ਪ੍ਰਿੰਸੇਜ਼ ਚਲੇ ਆਉਂਦੇ ਹੈ ਨਾ। ਪ੍ਰਿੰਸ ਨੂੰ ਪਵਿੱਤਰ ਵੀ ਕਹਿ ਸਕਦੇ ਹਾਂ। ਪਵਿੱਤਰਤਾ ਨਾਲ ਜਨਮ ਹੁੰਦਾ ਹੈ ਨਾ। ਪਤਿਤ ਨੂੰ ਭ੍ਰਸ਼ਟਾਚਾਰੀ ਕਹਾਂਗੇ। ਪਤਿਤ ਤੋਂ ਪਾਵਨ ਬਣਨਾ ਹੈ, ਇਹ ਬੁੱਧੀ ਵਿੱਚ ਰਹਿਣਾ ਚਾਹੀਦਾ। ਜੋ ਕਿਸੇ ਨੂੰ ਸਮਝਾ ਵੀ ਸਕੋ। ਮਨੁੱਖ ਸਮਝਦੇ ਹਨ, ਇਹ ਤਾਂ ਬੜੇ ਸੈਂਸੀਬੁਲ ਹਨ। ਬੋਲੋ - ਸਾਡੇ ਕੋਲ ਕੋਈ ਸ਼ਾਸਤ੍ਰਾਂ ਆਦਿ ਦੀ ਨਾਲੇਜ਼ ਨਹੀਂ ਹੈ। ਇਹ ਹੈ ਰੂਹਾਨੀ ਨਾਲੇਜ਼, ਜੋ ਰੂਹਾਨੀ ਬਾਪ ਸਮਝਾਉਂਦੇ ਹਨ। ਇਹ ਹੈ ਤ੍ਰਿਮੂਰਤੀ ਬ੍ਰਹਮਾ, ਵਿਸ਼ਨੂੰ, ਸ਼ੰਕਰ। ਇਹ ਵੀ ਰਚਨਾ ਹੈ। ਰਚਿਅਤਾ ਇੱਕ ਬਾਪ ਹੈ, ਉਹ ਹੁੰਦੇ ਹਨ ਹੱਦ ਦੇ ਕ੍ਰਿਏਟਰ, ਇਹ ਹੈ ਬੇਹੱਦ ਦਾ ਬਾਪ, ਬੇਹੱਦ ਦਾ ਕ੍ਰਿਏਟਰ। ਬਾਪ ਬੈਠਕੇ ਪੜ੍ਹਾਉਂਦੇ ਹਨ, ਮਿਹਨਤ ਕਰਨੀ ਹੁੰਦੀ ਹੈ। ਬਾਪ ਗੁਲ - ਗੁਲ (ਫੁੱਲ) ਬਣਾਉਂਦੇ ਹਨ। ਤੁਸੀਂ ਹੋ ਈਸ਼ਵਰੀਏ ਕੁਲ ਦੇ, ਤੁਹਾਨੂੰ ਬਾਪ ਪਵਿੱਤਰ ਬਣਾਉਂਦੇ ਹਨ। ਫ਼ੇਰ ਜੇਕਰ ਅਪਵਿੱਤਰ ਬਣਦੇ ਹਨ ਤਾਂ ਕੁਲ ਕਲੰਕਿਤ ਬਣਦੇ ਹਨ। ਬਾਪ ਤਾਂ ਜਾਣਦੇ ਹਨ ਨਾ। ਫ਼ੇਰ ਧਰਮਰਾਜ ਦੁਆਰਾ ਬਹੁਤ ਸਜ਼ਾ ਦਵਾਉਣਗੇ। ਬਾਪ ਦੇ ਨਾਲ ਧਰਮਰਾਜ ਵੀ ਹੈ। ਧਰਮਰਾਜ ਦੀ ਡਿਊਟੀ ਵੀ ਹੁਣ ਪੂਰੀ ਹੁੰਦੀ ਹੈ। ਸਤਿਯੁਗ ਵਿੱਚ ਤਾਂ ਹੋਵੇਗਾ ਹੀ ਨਹੀਂ। ਫ਼ੇਰ ਸ਼ੁਰੂ ਹੁੰਦਾ ਹੈ ਦਵਾਪਰ ਤੋਂ। ਬਾਪ ਬੈਠ ਕਰਮ, ਅਕਰਮ, ਵਿਕਰਮ ਦੀ ਗਤੀ ਸਮਝਾਉਂਦੇ ਹਨ। ਕਹਿੰਦੇ ਹਨ ਨਾ - ਇਸਨੇ ਪਹਿਲੇ ਜਨਮ ਵਿੱਚ ਇਵੇਂ ਕਰਮ ਕੀਤੇ ਹਨ, ਜਿਸਦੀ ਇਹ ਭੋਗਣਾ ਹੈ। ਸਤਿਯੁਗ ਵਿੱਚ ਇਵੇਂ ਨਹੀਂ ਕਹਾਂਗੇ। ਬੁਰੇ ਕਰਮਾਂ ਦਾ ਉੱਥੇ ਨਾਮ ਨਹੀਂ ਹੁੰਦਾ। ਇੱਥੇ ਤਾਂ ਬੁਰੇ - ਚੰਗੇ ਦੋਨੋਂ ਹਨ। ਸੁੱਖ - ਦੁੱਖ ਦੋਨੋਂ ਹਨ। ਪਰ ਸੁੱਖ ਬਹੁਤ ਥੋੜ੍ਹਾ ਹੈ। ਉੱਥੇ ਫ਼ੇਰ ਦੁੱਖ ਦਾ ਨਾਮ ਨਹੀਂ। ਸਤਿਯੁਗ ਵਿੱਚ ਦੁੱਖ ਕਿਥੋਂ ਆਇਆ! ਤੁਸੀਂ ਬਾਪ ਤੋਂ ਨਵੀਂ ਦੁਨੀਆਂ ਦਾ ਵਰਸਾ ਲੈਂਦੇ ਹੋ। ਬਾਪ ਹੈ ਹੀ ਦੁੱਖ ਹਰਤਾ ਸੁੱਖ ਕਰਤਾ। ਦੁੱਖ ਕਦੋ ਤੋਂ ਸ਼ੁਰੂ ਹੁੰਦਾ ਹੈ, ਇਹ ਤਾਂ ਤੁਸੀਂ ਜਾਣਦੇ ਹੋ। ਸ਼ਾਸਤ੍ਰਾਂ ਵਿੱਚ ਤਾਂ ਕਲਪ ਦੀ ਉਮਰ ਹੀ ਲੰਬੀ - ਚੌੜੀ ਲਿੱਖ ਦਿੱਤੀ ਹੈ। ਹੁਣ ਤੁਸੀਂ ਜਾਣਦੇ ਹੋ ਅੱਧਾਕਲਪ ਦੇ ਲਈ ਸਾਡੇ ਦੁੱਖ ਹਰ ਜਾਣਗੇ ਅਤੇ ਅਸੀਂ ਸੁੱਖ ਪਾਵਾਂਗੇ। ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫ਼ਿਰਦਾ ਹੈ, ਇਸ ਤੇ ਸਮਝਾਉਂਣਾ ਬਹੁਤ ਸਹਿਜ ਹੈ। ਇਹ ਸਭ ਗੱਲਾਂ ਤੁਹਾਡੇ ਸਿਵਾਏ ਹੋਰ ਕਿਸੇ ਦੀ ਬੁੱਧੀ ਵਿੱਚ ਹੋ ਨਾ ਸਕਣ। ਲੱਖਾਂ ਵਰ੍ਹੇ ਕਹਿ ਦੇਣ ਨਾਲ ਸਭ ਗੱਲਾਂ ਬੁੱਧੀ ਤੋਂ ਨਿਕਲ ਜਾਂਦੀਆਂ ਹਨ।

ਹੁਣ ਤੁਸੀਂ ਜਾਣਦੇ ਹੋ - ਇਹ ਚੱਕਰ 5 ਹਜ਼ਾਰ ਵਰ੍ਹੇ ਦਾ ਹੈ। ਕਲ ਦੀ ਗੱਲ ਹੈ ਜਦਕਿ ਇਨ੍ਹਾਂ ਸੂਰਜਵੰਸ਼ੀ - ਚੰਦ੍ਰਵੰਸ਼ੀਆਂ ਦਾ ਰਾਜ ਸੀ। ਕਹਿੰਦੇ ਵੀ ਹਨ ਬ੍ਰਾਹਮਣਾਂ ਦਾ ਦਿਨ, ਇਵੇਂ ਨਹੀਂ ਸ਼ਿਵਬਾਬਾ ਦਾ ਦਿਨ ਕਹਾਂਗੇ। ਬ੍ਰਾਹਮਣਾਂ ਦਾ ਦਿਨ ਫ਼ੇਰ ਬ੍ਰਾਹਮਣਾਂ ਦੀ ਰਾਤ। ਬ੍ਰਾਹਮਣ ਫ਼ੇਰ ਭਗਤੀ ਮਾਰ੍ਗ ਵਿੱਚ ਵੀ ਚਲੇ ਆਉਂਦੇ ਹਨ। ਹੁਣ ਹੈ ਸੰਗਮ। ਨਾ ਦਿਨ ਹੈ, ਨਾ ਰਾਤ ਹੈ। ਤੁਸੀਂ ਜਾਣਦੇ ਹੋ ਅਸੀਂ ਬ੍ਰਾਹਮਣ ਫੇਰ ਦੇਵਤਾ ਬਣਾਂਗੇ ਫ਼ੇਰ ਤ੍ਰੇਤਾ ਵਿੱਚ ਖ਼ਤ੍ਰੀ ਬਣਾਂਗੇ। ਇਹ ਤਾਂ ਬੁੱਧੀ ਵਿੱਚ ਪੱਕਾ ਯਾਦ ਕਰ ਲਵੋ। ਇਨ੍ਹਾਂ ਗੱਲਾਂ ਨੂੰ ਹੋਰ ਕੋਈ ਨਹੀਂ ਜਾਣਦੇ ਹਨ। ਉਹ ਤਾਂ ਕਹਿਣਗੇ ਸ਼ਾਸਤ੍ਰਾਂ ਵਿੱਚ ਇੰਨੀ ਉਮਰ ਲਿੱਖੀ ਹੈ, ਤੁਸੀਂ ਫ਼ੇਰ ਇਹ ਹਿਸਾਬ ਕਿਥੋਂ ਲਿਆ ਹੈ? ਇਹ ਅਨਾਦਿ ਬਣਿਆ - ਬਣਾਇਆ ਹੈ, ਇਹ ਕੋਈ ਨਹੀਂ ਜਾਣਦੇ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ, ਅੱਧਾਕਲਪ ਹੈ ਸਤਿਯੁਗ - ਤ੍ਰੇਤਾ ਫ਼ੇਰ ਅੱਧੇ ਤੋਂ ਭਗਤੀ ਸ਼ੁਰੂ ਹੁੰਦੀ ਹੈ। ਉਹ ਹੋ ਜਾਂਦਾ ਹੈ ਤ੍ਰੇਤਾ ਅਤੇ ਦਵਾਪਰ ਦਾ ਸੰਗਮ। ਦਵਾਪਰ ਵਿੱਚ ਵੀ ਇਹ ਸ਼ਾਸਤ੍ਰ ਆਦਿ ਹੌਲੀ - ਹੌਲੀ ਬਣਦੇ ਹਨ। ਭਗਤੀ ਮਾਰਗ ਦੀ ਸਾਮਗ੍ਰੀ ਬੜੀ ਲੰਬੀ - ਚੋੜੀ ਹੈ। ਜਿਵੇਂ ਝਾੜ ਕਿੰਨਾ ਲੰਬਾ - ਚੋੜਾ ਹੈ। ਇਸਦਾ ਬੀਜ਼ ਹੈ ਬਾਬਾ। ਇਹ ਉਲਟਾ ਝਾੜ ਹੈ। ਪਹਿਲੇ - ਪਹਿਲੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੈ। ਇਹ ਗੱਲਾਂ ਜੋ ਬਾਪ ਸੁਣਾਉਂਦੇ ਹਨ, ਇਹ ਹੈ ਬਿਲਕੁਲ ਨਵੀਂਆਂ। ਇਸ ਦੇਵੀ - ਦੇਵਤਾ ਧਰਮ ਦੇ ਸ੍ਥਾਪਕ ਨੂੰ ਕੋਈ ਨਹੀਂ ਜਾਣਦੇ। ਕ੍ਰਿਸ਼ਨ ਤਾਂ ਬੱਚਾ ਹੈ। ਗਿਆਨ ਸੁਣਾਉਣ ਵਾਲਾ ਹੈ ਬਾਪ। ਤਾਂ ਬਾਪ ਨੂੰ ਉਡਾ ਬੱਚੇ ਦਾ ਨਾਮ ਪਾ ਦਿੱਤਾ ਹੈ। ਸ਼੍ਰੀਕ੍ਰਿਸ਼ਨ ਦੇ ਹੀ ਚਰਿੱਤਰ ਆਦਿ ਬੈਠ ਵਿਖਾਏ ਹਨ। ਬਾਪ ਕਹਿੰਦੇ ਹਨ ਲੀਲਾ ਕੋਈ ਕ੍ਰਿਸ਼ਨ ਦੀ ਨਹੀਂ ਹੈ। ਗਾਉਂਦੇ ਵੀ ਹਨ - ਹੇ ਪ੍ਰਭੂ ਤੇਰੀ ਲੀਲਾ ਅਪਰੰਮ - ਅਪਾਰ ਹੈ। ਲੀਲਾ ਇੱਕ ਦੀ ਹੀ ਹੁੰਦੀ ਹੈ। ਸ਼ਿਵਬਾਬਾ ਦੀ ਮਹਿਮਾ ਬੜੀ ਨਿਆਰੀ ਹੈ। ਉਹ ਤਾਂ ਹੈ ਸਦਾ ਪਾਵਨ ਰਹਿਣ ਵਾਲਾ, ਪਰ ਉਹ ਪਾਵਨ ਸ਼ਰੀਰ ਵਿੱਚ ਤਾਂ ਆ ਨਾ ਸੱਕਣ। ਉਨ੍ਹਾਂ ਨੂੰ ਬੁਲਾਉਂਦੇ ਹੀ ਹਨ - ਪਤਿਤ ਦੁਨੀਆਂ ਨੂੰ ਆਕੇ ਪਾਵਨ ਬਣਾਓ। ਤਾਂ ਬਾਪ ਕਹਿੰਦੇ ਹਨ ਮੈਨੂੰ ਵੀ ਪਤਿਤ ਦੁਨੀਆਂ ਵਿੱਚ ਆਉਣਾ ਪੈਂਦਾ ਹੈ। ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਆਕੇ ਪ੍ਰਵੇਸ਼ ਕਰਦਾ ਹਾਂ। ਤਾਂ ਬਾਪ ਕਹਿੰਦੇ ਹਨ ਮੁੱਖ ਗੱਲ ਅਲਫ਼ ਨੂੰ ਯਾਦ ਕਰੋ, ਬਾਕੀ ਇਹ ਸਾਰੀ ਹੈ ਰੇਜਗਾਰੀ। ਉਹ ਸਭ ਤਾਂ ਧਾਰਨ ਕਰ ਨਾ ਸਕਣ। ਜੋ ਧਾਰਨ ਕਰ ਸੱਕਦੇ ਹਨ, ਉਨ੍ਹਾਂ ਨੂੰ ਸਮਝਾਉਂਦਾ ਹਾਂ। ਬਾਕੀ ਤਾਂ ਕਹਿ ਦਿੰਦਾ ਹਾਂ ਮਨਮਨਾਭਵ। ਨੰਬਰਵਾਰ ਬੁੱਧੀ ਤਾਂ ਹੁੰਦੀ ਹੈ ਨਾ। ਬੱਦਲ ਕੋਈ ਤਾਂ ਖ਼ੂਬ ਵਰ੍ਹਦੇ ਹਨ, ਕੋਈ ਥੋੜ੍ਹਾ ਵਰਕੇ ਚਲੇ ਜਾਂਦੇ ਹਨ। ਤੁਸੀਂ ਵੀ ਬੱਦਲ ਹੋ ਨਾ। ਕੋਈ ਤਾਂ ਬਿਲਕੁਲ ਵਰ੍ਹਦੇ ਹੀ ਨਹੀਂ ਹਨ। ਗਿਆਨ ਨੂੰ ਖਿੱਚਣ ਦੀ ਤਾਕਤ ਨਹੀਂ ਹੈ। ਮੰਮਾ - ਬਾਬਾ ਚੰਗੇ ਬੱਦਲ ਹਨ ਨਾ। ਬੱਚਿਆਂ ਨੂੰ ਸੰਗ ਉਨ੍ਹਾਂ ਦਾ ਕਰਨਾ ਚਾਹੀਦਾ ਜੋ ਚੰਗੇ ਵਰ੍ਹਦੇ ਹਨ। ਜੋ ਵਰ੍ਹਦੇ ਹੀ ਨਹੀਂ ਉਨ੍ਹਾਂ ਦਾ ਸੰਗ ਰੱਖਣ ਨਾਲ ਕੀ ਹੋਵੇਗਾ? ਸੰਗ ਦਾ ਦੋਸ਼ ਵੀ ਬਹੁਤ ਲੱਗਦਾ ਹੈ। ਕੋਈ ਤਾਂ ਕਿਸੇ ਦੇ ਸੰਗ ਨਾਲ ਹੀਰੇ ਜਿਹਾ ਬਣ ਜਾਂਦੇ ਹਨ, ਕੋਈ ਫ਼ੇਰ ਕਿਸੇ ਦੇ ਸੰਗ ਵਿੱਚ ਠੀਕਰ ਬਣ ਜਾਂਦੇ ਹਨ। ਪਿੱਠ ਫੜਨੀ ਚਾਹੀਦੀ ਚੰਗੇ ਦੀ। ਜੋ ਗਿਆਨਵਾਨ ਹੋਵੇਗਾ ਉਹ ਆਪਜਿਹਾ ਫੁੱਲ ਬਣਾਵੇਗਾ। ਸਤ ਬਾਪ ਤੋਂ ਜੋ ਗਿਆਨਵਾਨ ਅਤੇ ਯੋਗੀ ਬਣੇ ਹਨ ਉਨ੍ਹਾਂ ਦਾ ਸੰਗ ਕਰਨਾ ਚਾਹੀਦਾ। ਇਵੇਂ ਨਹੀਂ ਸਮਝਣਾ ਹੈ ਕਿ ਅਸੀਂ ਫਲਾਣੇ ਦੀ ਪੂੰਛ ਫ਼ੜਕੇ ਪਾਰ ਹੋ ਜਾਵਾਂਗੇ। ਇਵੇਂ ਬਹੁਤ ਕਹਿੰਦੇ ਹਨ। ਪਰ ਇੱਥੇ ਤਾਂ ਉਹ ਗੱਲ ਨਹੀਂ ਹੈ। ਸਟੂਡੈਂਟ ਕਿਸੇ ਦੀ ਪੂੰਛ ਫ਼ੜਕੇ ਪਾਸ ਹੋ ਜਾਣਗੇ ਕੀ! ਪੜ੍ਹਨਾ ਪਵੇ ਨਾ। ਬਾਪ ਵੀ ਆਕੇ ਨਾਲੇਜ਼ ਦਿੰਦੇ ਹਨ। ਇਸ ਵਕ਼ਤ ਉਹ ਜਾਣਦੇ ਹਨ ਸਾਨੂੰ ਗਿਆਨ ਦੇਣਾ ਹੈ। ਭਗਤੀ ਮਾਰਗ ਵਿੱਚ ਉਨ੍ਹਾਂ ਦੀ ਬੁੱਧੀ ਵਿੱਚ ਇਹ ਗੱਲਾਂ ਨਹੀਂ ਰਹਿੰਦੀਆਂ ਕਿ ਸਾਨੂੰ ਜਾਕੇ ਗਿਆਨ ਦੇਣਾ ਹੈ। ਇਹ ਸਭ ਡਰਾਮਾ ਵਿੱਚ ਨੂੰਧ ਹੈ। ਬਾਬਾ ਕੁਝ ਕਰਦੇ ਨਹੀਂ ਹਨ। ਡਰਾਮਾ ਵਿੱਚ ਦਿਵਯ ਦ੍ਰਿਸ਼ਟੀ ਮਿਲਣ ਦਾ ਪਾਰ੍ਟ ਹੈ ਤਾਂ ਸ਼ਾਖਸ਼ਤਕਾਰ ਹੋ ਜਾਂਦਾ ਹੈ। ਬਾਪ ਕਹਿੰਦੇ ਹਨ ਇਵੇਂ ਨਹੀਂ ਕਿ ਮੈਂ ਬੈਠ ਸ਼ਾਖਸ਼ਤਕਾਰ ਕਰਾਉਂਦਾ ਹਾਂ। ਇਹ ਡਰਾਮਾ ਵਿੱਚ ਨੂੰਧ ਹੈ। ਜੇਕਰ ਕੋਈ ਦੇਵੀ ਦਾ ਸ਼ਾਖਸ਼ਤਕਾਰ ਕਰਨਾ ਚਾਹੰਦੇ ਹਨ, ਦੇਵੀ ਤਾਂ ਨਹੀਂ ਕਰਾਵੇਗੀ ਨਾ। ਕਹਿੰਦੇ ਹਨ - ਹੇ ਭਗਵਾਨ, ਸਾਨੂੰ ਸ਼ਾਖਸ਼ਤਕਾਰ ਕਰਾਓ। ਬਾਪ ਕਹਿੰਦੇ ਹਨ ਡਰਾਮਾ ਵਿੱਚ ਨੂੰਧ ਹੋਵੇਗੀ ਤਾਂ ਹੋ ਜਾਵੇਗਾ। ਮੈਂ ਵੀ ਡਰਾਮਾ ਵਿੱਚ ਬਣਿਆ ਹੋਇਆ ਹਾਂ।

ਬਾਬਾ ਕਹਿੰਦੇ ਹਨ ਮੈਂ ਇਸ ਸ੍ਰਿਸ਼ਟੀ ਵਿੱਚ ਆਇਆ ਹੋਇਆ ਹਾਂ। ਇਨ੍ਹਾਂ ਦੇ ਮੁੱਖ ਤੋਂ ਮੈਂ ਬੋਲ ਰਿਹਾ ਹਾਂ, ਇਨ੍ਹਾਂ ਦੀਆਂ ਅੱਖਾਂ ਨਾਲ ਤੁਹਾਨੂੰ ਵੇਖ ਰਿਹਾ ਹਾਂ। ਜੇਕਰ ਇਹ ਸ਼ਰੀਰ ਨਾ ਹੋਵੇ ਤਾਂ ਵੇਖ ਕਿਵੇਂ ਸਕਾਂਗਾ? ਪਤਿਤ ਦੁਨੀਆਂ ਵਿੱਚ ਵੀ ਮੈਨੂੰ ਆਉਣਾ ਪੈਂਦਾ ਹੈ। ਸਵਰਗ ਵਿੱਚ ਤਾਂ ਮੈਨੂੰ ਬੁਲਾਉਂਦੇ ਹੀ ਨਹੀਂ ਹਨ। ਮੈਨੂੰ ਬੁਲਾਉਂਦੇ ਹੀ ਸੰਗਮ ਤੇ ਹਨ। ਜਦੋ ਸੰਗਮਯੁਗ ਤੇ ਆਕੇ ਸ਼ਰੀਰ ਲੈਂਦਾ ਹਾਂ ਉਦੋਂ ਹੀ ਵੇਖਦਾ ਹਾਂ। ਨਿਰਾਕਾਰ ਰੂਪ ਵਿੱਚ ਤਾਂ ਕੁਝ ਵੇਖ ਨਹੀਂ ਸਕਦਾ ਹਾਂ। ਆਰਗਨਜ਼ ਬਗ਼ੈਰ ਆਤਮਾ ਕੁਝ ਵੀ ਕਰ ਨਾ ਸਕੇ। ਬਾਬਾ ਕਹਿੰਦੇ ਹਨ ਮੈਂ ਵੇਖ ਕਿਵੇਂ ਸਕਦਾ, ਚੁਰਪੁਰ ਕਿਵੇਂ ਕਰ ਸਕਦਾ, ਬਗ਼ੈਰ ਸ਼ਰੀਰ ਦੇ। ਇਹ ਤਾਂ ਅੰਧਸ਼ਰਦਾ ਹੈ, ਜੋ ਕਹਿੰਦੇ ਹਨ ਈਸ਼ਵਰ ਸਭ ਕੁਝ ਵੇਖਦਾ ਹੈ, ਸਭ ਕੁਝ ਉਹ ਕਰਦੇ ਹਨ। ਵੇਖੇਗਾ ਫ਼ੇਰ ਕਿਵੇਂ? ਜਦੋ ਆਰਗਨਜ਼ ਮਿਲਣ ਉਦੋਂ ਵੇਖਣ ਨਾ। ਬਾਪ ਕਹਿੰਦੇ ਹਨ - ਚੰਗਾ ਜਾਂ ਬੁਰਾ ਕੰਮ ਡਰਾਮਾ ਅਨੁਸਾਰ ਹਰ ਇੱਕ ਕਰਦੇ ਹਨ। ਨੂੰਧ ਹੈ। ਮੈਂ ਥੋੜ੍ਹੇ ਹੀ ਇੰਨੇ ਕਰੋੜਾਂ ਮਨੁੱਖਾਂ ਦਾ ਬੈਠ ਹਿਸਾਬ ਰਖਾਂਗਾ, ਮੈਨੂੰ ਸ਼ਰੀਰ ਹੈ ਤਦ ਸਭ ਕੁਝ ਕਰਦਾ ਹਾਂ। ਕਰਨਕਰਾਵਨਹਾਰ ਵੀ ਉਦੋਂ ਕਹਿੰਦੇ ਹਨ। ਨਹੀਂ ਤਾਂ ਕਹਿ ਨਾ ਸੱਕਣ। ਮੈਂ ਜਦੋ ਇਸ ਵਿੱਚ ਆਵਾਂਗਾ ਉਦੋਂ ਆਕੇ ਪਾਵਨ ਬਣਾਵਾਂਗਾ। ਉਪਰ ਵਿੱਚ ਆਤਮਾ ਕੀ ਕਰੇਗੀ? ਸ਼ਰੀਰ ਨਾਲ ਹੀ ਪਾਰ੍ਟ ਵਜਾਵੇਗੀ ਨਾ। ਮੈਂ ਵੀ ਇੱਥੇ ਆਕੇ ਪਾਰ੍ਟ ਵਜਾਉਂਦਾ ਹਾਂ। ਸਤਿਯੁਗ ਵਿੱਚ ਮੇਰਾ ਪਾਰ੍ਟ ਹੈ ਨਹੀਂ। ਪਾਰ੍ਟ ਬਗ਼ੈਰ ਕੋਈ ਕੁਝ ਕਰ ਨਾ ਸਕੇ। ਸ਼ਰੀਰ ਬਗ਼ੈਰ ਆਤਮਾ ਕੁਝ ਕਰ ਨਹੀਂ ਸਕਦੀ। ਆਤਮਾ ਨੂੰ ਬੁਲਾਇਆ ਜਾਂਦਾ ਹੈ, ਉਹ ਵੀ ਸ਼ਰੀਰ ਵਿੱਚ ਆਕੇ ਬੋਲੇਗੀ ਨਾ। ਆਰਗਨਜ਼ ਬਗ਼ੈਰ ਕੁਝ ਕਰ ਨਾ ਸਕੇ। ਇਹ ਹੈ ਡਿਟੇਲ ਦੀ ਸਮਝਾਉਣੀ। ਮੁੱਖ ਗੱਲ ਤਾਂ ਕਿਹਾ ਜਾਂਦਾ ਹੈ ਬਾਪ ਅਤੇ ਵਰਸੇ ਨੂੰ ਯਾਦ ਕਰੋ। ਬੇਹੱਦ ਦਾ ਬਾਪ ਇੰਨਾ ਵੱਡਾ ਹੈ, ਉਨ੍ਹਾਂ ਤੋਂ ਵਰਸਾ ਕਦੋਂ ਮਿਲਦਾ ਹੋਵੇਗਾ - ਇਹ ਕੋਈ ਜਾਣਦਾ ਨਹੀਂ। ਕਹਿੰਦੇ ਹਨ ਆਕੇ ਦੁੱਖ ਹਰੋ, ਸੁੱਖ ਦਵੋ, ਪਰ ਕਦੋ? ਇਹ ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਬੱਚੇ ਹੁਣ ਨਵੀਂਆਂ ਗੱਲਾਂ ਸੁਣ ਰਹੇ ਹੋ। ਤੁਸੀਂ ਜਾਣਦੇ ਹੋ ਅਸੀਂ ਅਮਰ ਬਣ ਰਹੇ ਹਾਂ, ਅਮਰਲੋਕ ਵਿੱਚ ਜਾ ਰਹੇ ਹਾਂ। ਤੁਸੀਂ ਅਮਰਲੋਕ ਵਿੱਚ ਕਿੰਨੀ ਵਾਰ ਗਏ ਹੋ? ਅਨੇਕ ਵਾਰ। ਇਸਦਾ ਕਦੀ ਅੰਤ ਨਹੀਂ ਹੁੰਦਾ। ਬਹੁਤ ਕਹਿੰਦੇ ਹਨ ਕੀ ਮੋਕ੍ਸ਼ ਨਹੀਂ ਮਿਲ ਸਕਦਾ? ਬੋਲੋ - ਨਹੀਂ, ਇਹ ਅਨਾਦਿ ਅਵਿਨਾਸ਼ੀ ਡਰਾਮਾ ਹੈ, ਇਹ ਕਦੀ ਵਿਨਾਸ਼ ਨਹੀਂ ਹੋ ਸਕਦਾ ਹੈ। ਇਹ ਤਾਂ ਅਨਾਦਿ ਚੱਕਰ ਫ਼ਿਰਦਾ ਹੀ ਰਹਿੰਦਾ ਹੈ। ਤੁਸੀਂ ਬੱਚੇ ਇਸ ਵਕ਼ਤ ਸੱਚੇ ਸਾਹਿਬ ਨੂੰ ਜਾਣਦੇ ਹੋ। ਤੁਸੀਂ ਸੰਨਿਆਸੀ ਹੋ ਨਾ। ਉਹ ਫ਼ਕੀਰ ਨਹੀਂ। ਸੰਨਿਆਸੀਆਂ ਨੂੰ ਵੀ ਫ਼ਕੀਰ ਕਿਹਾ ਜਾਂਦਾ ਹੈ। ਤੁਸੀਂ ਰਾਜਰਿਸ਼ੀ ਹੋ, ਰਿਸ਼ੀ ਨੂੰ ਸੰਨਿਆਸੀ ਕਿਹਾ ਜਾਂਦਾ ਹੈ। ਹੁਣ ਫ਼ੇਰ ਤੁਸੀਂ ਅਮੀਰ ਬਣਦੇ ਹੋ। ਭਾਰਤ ਕਿੰਨਾ ਅਮੀਰ ਸੀ, ਹੁਣ ਕਿਹੋ ਜਿਹਾ ਫ਼ਕੀਰ ਬਣ ਗਿਆ ਹੈ। ਬੇਹੱਦ ਦਾ ਬਾਪ ਆਕੇ ਬੇਹੱਦ ਦਾ ਵਰਸਾ ਦਿੰਦੇ ਹਨ। ਗੀਤ ਵੀ ਹੈ - ਬਾਬਾ ਤੁਸੀਂ ਜੋ ਦਿੰਦੇ ਹੋ ਉਹ ਕੋਈ ਦੇ ਨਾ ਸਕੇ। ਤੁਸੀਂ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹੋ, ਜਿਸਨੂੰ ਕੋਈ ਲੁੱਟ ਨਾ ਸਕੇ। ਇਵੇਂ - ਇਵੇਂ ਗੀਤ ਬਣਾਉਣ ਵਾਲੇ ਅਰ੍ਥ ਨਹੀਂ ਸੋਚਦੇ। ਤੁਸੀਂ ਜਾਣਦੇ ਹੋ ਉੱਥੇ ਪਾਰਟੀਸ਼ਨ ਆਦਿ ਕੁਝ ਨਹੀਂ ਹੋਵੇਗੀ। ਇੱਥੇ ਤਾਂ ਕਿੰਨੀ ਪਾਰਟੀਸ਼ਨ ਹੈ। ਉੱਥੇ ਅਕਾਸ਼ - ਧਰਤੀ ਸਾਰੀ ਤੁਹਾਡੀ ਰਹਿੰਦੀ ਹੈ। ਤਾਂ ਇੰਨੀ ਖੁਸ਼ੀ ਬੱਚਿਆਂ ਨੂੰ ਰਹਿਣੀ ਚਾਹੀਦੀ ਨਾ। ਹਮੇਸ਼ਾ ਸਮਝੋ ਸ਼ਿਵਬਾਬਾ ਸੁਣਾਉਂਦੇ ਹਨ ਕਿਉਂਕਿ ਉਹ ਕਦੀ ਹੌਲੀ ਡੇ ਨਹੀਂ ਲੈਂਦੇ, ਕਦੀ ਬਿਮਾਰ ਨਹੀਂ ਹੁੰਦੇ। ਯਾਦ ਸ਼ਿਵਬਾਬਾ ਦੀ ਹੀ ਰਹਿਣੀ ਚਾਹੀਦੀ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਨਿਰਹੰਕਾਰੀ। ਮੈਂ ਇਹ ਕਰਦਾ ਹਾਂ, ਇਹ ਹੰਕਾਰ ਨਹੀਂ ਆਉਣਾ ਚਾਹੀਦਾ। ਸਰਵਿਸ ਕਰਨਾ ਤਾਂ ਫਰਜ਼ ਹੈ, ਇਸ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ। ਹੰਕਾਰ ਆਇਆ ਅਤੇ ਡਿੱਗਾ। ਸਰਵਿਸ ਕਰਦੇ ਰਹੋ, ਇਹ ਹੈ ਰੂਹਾਨੀ ਸੇਵਾ। ਬਾਕੀ ਸਭ ਹਨ ਜਿਸਮਾਨੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਜੋ ਪੜ੍ਹਾਉਂਦੇ ਹਨ, ਉਸਦਾ ਰਿਟਰਨ ਗੁਲ - ਗੁਲ (ਫੁੱਲ) ਬਣਕੇ ਵਿਖਾਉਣਾ ਹੈ। ਮਿਹਨਤ ਕਰਨੀ ਹੈ। ਕਦੀ ਵੀ ਈਸ਼ਵਰੀਏ ਕੁਲ ਦਾ ਨਾਮ ਬਦਨਾਮ ਨਹੀਂ ਕਰਨਾ ਹੈ, ਜੋ ਗਿਆਨਵਾਨ ਅਤੇ ਯੋਗੀ ਹਨ, ਉਨ੍ਹਾਂ ਦਾ ਹੀ ਸੰਗ ਕਰਨਾ ਹੈ।

2. ਮੈਂ - ਪਨ ਦਾ ਤਿਆਗ ਕਰ ਨਿਰਹੰਕਾਰੀ ਬਣ ਰੂਹਾਨੀ ਸੇਵਾ ਕਰਨੀ ਹੈ, ਇਸਨੂੰ ਆਪਣਾ ਫਰਜ਼ ਸਮਝਣਾ ਹੈ। ਹੰਕਾਰ ਵਿੱਚ ਨਹੀਂ ਆਉਣਾ ਹੈ।

ਵਰਦਾਨ:-
ਵਿਅਰਥ ਨੂੰ ਵੀ ਸ਼ੁਭ ਭਾਵ ਅਤੇ ਸ੍ਰੇਸ਼ਠ ਭਾਵਨਾ ਦ੍ਵਾਰਾ ਪਰਿਵਰਤਨ ਕਰਨ ਵਾਲੇ ਸੱਚੇ ਮਰਜੀਵਾ ਭਵ।

ਬਾਪਦਾਦਾ ਦੀ ਸ਼੍ਰੀਮਤ ਹੈ ਬੱਚੇ ਵਿਅਰਥ ਗੱਲਾਂ ਨਾ ਸੁਨਣ, ਨਾ ਸੁਣਾਓ ਅਤੇ ਨੇ ਸੋਚੋ। ਸਦਾ ਸ਼ੁਭ ਭਾਵਨਾ ਨਾਲ ਸੋਚੋ, ਸ਼ੁਭ ਬੋਲ ਬੋਲੀ। ਵਿਅਰਥ ਨੂੰ ਵੀ ਸ਼ੁਭ ਭਾਵ ਨਾਲ ਸੁਣੋ। ਸ਼ੁਭ ਚਿੰਤਕ ਬਣ ਬੋਲ ਦੇ ਭਾਵ ਨੂੰ ਪਰਿਵਰਤਨ ਕਰ ਦਵੋ। ਸਦਾ ਭਾਵ ਅਤੇ ਭਾਵਨਾ ਸ੍ਰੇਸ਼ਠ ਰੱਖੋ। ਖੁਦ ਨੂੰ ਬਦਲੋ ਨਾ ਕਿ ਦੂਜੇ ਨੂੰ ਬਦਲਣ ਦਾ ਸੋਚੋ। ਖੁਦ ਦਾ ਪਰਿਵਰਤਨ ਹੀ ਦੂਜੇ ਦਾ ਪਰਿਵਰਤਨ ਹੈ, ਇਸ ਵਿਚ ਪਹਿਲੇ ਮੈਂ - ਇਸ ਮਰਜੀਵਾ ਬਣਨ ਵਿਚ ਹੀ ਮਜਾ ਹੈ, ਇਸ ਨੂੰ ਹੀ ਮਹਾਬਲੀ ਕਿਹਾ ਜਾਂਦਾ ਹੈ। ਇਸ ਵਿਚ ਖੁਸ਼ੀ ਨਾਲ ਕਰੋ - ਇਹ ਮਰਨਾ ਹੀ ਜਿਉਣਾ ਹੈ, ਇਹ ਹੀ ਸੱਚਾ ਜੀਆਦਾਨ ਹੈ।

ਸਲੋਗਨ:-
ਸੰਕਲਪਾਂ ਦੀ ਇਕਾਗਰਤਾ ਸ੍ਰੇਸ਼ਠ ਪਰਿਵਰਤਨ ਵਿਚ ਫਾਸਟ ਗਤੀ ਲਿਆਉਂਦੀ ਹੈ।

ਅਵਿਅਕਤ ਇਸ਼ਾਰੇ : ਇਕਾਂਤਪ੍ਰਿਅ ਬਣੋ ਏਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ।

ਸੰਗਠਨ ਦੀ ਸ਼ਕਤੀ ਜੋ ਚਾਹੇ ਉਹ ਕਰ ਸਕਦੀ ਹੈ। ਸੰਗਠਨ ਦੀ ਨਿਸ਼ਾਨੀ ਦਾ ਯਾਦਗਰ ਹੈ ਪੰਜ ਪਾਂਡਵ। ਏਕਤਾ ਦੀ ਸ਼ਕਤੀ, ਹਨ ਕਿ, ਹਾਂ ਜੀ, ਵਿਚਾਰ ਦਿੱਤਾ, ਫਿਰ ਏਕਤਾ ਦੇ ਬੰਧਨ ਵਿਚ ਬੰਧ ਗਏ। ਇਹ ਹੀ ਏਕਤਾ ਸਫਲਤਾ ਦਾ ਸਾਧਨ ਹੈ।