12.03.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਬਾਪ
ਹੁਣ ਤੁਹਾਡੀ ਪਾਲਣਾ ਕਰ ਰਹੇ ਹਨ, ਪੜ੍ਹਾ ਰਹੇ ਹਨ, ਘਰ ਬੈਠੇ ਰਾਏ ਦੇ ਰਹੇ ਹਨ, ਤਾਂ ਕਦਮ - ਕਦਮ
ਤੇ ਰਾਏ ਲੈਂਦੇ ਰਹੋ ਤਾਂ ਉੱਚ ਪਦ ਮਿਲੇਗਾ"
ਪ੍ਰਸ਼ਨ:-
ਸਜ਼ਾਵਾਂ ਤੋਂ
ਛੁੱਟਣ ਦੇ ਲਈ ਕਿਹੜਾ ਪੁਰਸ਼ਾਰਥ ਬਹੁਤ ਵਕ਼ਤ ਦਾ ਚਾਹੀਦਾ ਹੈ?
ਉੱਤਰ:-
ਨਸ਼ਟੋਮੋਹਾ ਬਣਨ
ਦਾ। ਕਿਸੇ ਵਿੱਚ ਵੀ ਮਮਤਵ ਨਾ ਹੋਵੇ। ਆਪਣੇ ਦਿਲ ਤੋਂ ਪੁੱਛਣਾ ਹੈ - ਸਾਡਾ ਕਿਸੇ ਵਿੱਚ ਮੋਹ ਤਾਂ
ਨਹੀਂ ਹੈ? ਕੋਈ ਵੀ ਪੁਰਾਣਾ ਸੰਬੰਧ ਅੰਤ ਵਿੱਚ ਯਾਦ ਨਾ ਆਵੇ। ਯੋਗਬਲ ਨਾਲ ਸਭ ਹਿਸਾਬ - ਕਿਤਾਬ
ਚੁਕਤੂ ਕਰਨੇ ਹਨ ਤਾਂ ਹੀ ਬਗ਼ੈਰ ਸਜ਼ਾ ਉੱਚ ਪਦ ਮਿਲੇਗਾ।
ਓਮ ਸ਼ਾਂਤੀ
ਹੁਣ ਤੁਸੀਂ ਕਿਸਦੇ ਸਮੁੱਖ ਬੈਠੇ ਹੋ? ਬਾਪਦਾਦਾ ਦੇ। ਬਾਪ ਵੀ ਕਹਿਣਾ ਪਵੇ ਤਾਂ ਦਾਦਾ ਵੀ ਕਹਿਣਾ ਪਵੇ।
ਬਾਪ ਵੀ ਇਸ ਦਾਦਾ ਦੇ ਦੁਆਰਾ ਤੁਹਾਡੇ ਸਮੁੱਖ ਬੈਠੇ ਹਨ। ਬਾਹਰ ਵਿੱਚ ਤੁਸੀਂ ਰਹਿੰਦੇ ਹੋ ਤਾਂ ਉੱਥੇ
ਬਾਪ ਨੂੰ ਯਾਦ ਕਰਨਾ ਪੈਂਦਾ ਹੈ। ਚਿੱਠੀ ਲਿਖਣੀ ਪੈਂਦੀ ਹੈ। ਇੱਥੇ ਤੁਸੀਂ ਸਮੁੱਖ ਹੋ। ਗਲਬਾਤ ਕਰਦੇ
ਹੋ - ਕਿਸਦੇ ਨਾਲ? ਬਾਪਦਾਦਾ ਦੇ ਨਾਲ। ਇਹ ਹੈ ਉੱਚ ਤੋਂ ਉੱਚ ਦੋ ਅਥਾਰਿਟੀ। ਬ੍ਰਹਮਾ ਹੈ ਸਾਕਾਰ ਅਤੇ
ਸ਼ਿਵ ਹੈ ਨਿਰਾਕਾਰ। ਹੁਣ ਤੁਸੀਂ ਜਾਣਦੇ ਹੋ ਉੱਚ ਤੇ ਉੱਚ ਅਥਾਰਿਟੀ, ਬਾਪ ਨਾਲ ਕਿਵੇਂ ਮਿਲਣਾ ਹੁੰਦਾ
ਹੈ! ਬੇਹੱਦ ਦਾ ਬਾਪ ਜਿਸਨੂੰ ਪਤਿਤ - ਪਾਵਨ ਕਹਿ ਬੁਲਾਉਂਦੇ ਹਨ, ਹੁਣ ਪ੍ਰੈਕਟੀਕਲ ਵਿੱਚ ਤੁਸੀਂ
ਉਨ੍ਹਾਂ ਦੇ ਸਮੁੱਖ ਬੈਠੇ ਹੋ। ਬਾਪ ਬੱਚਿਆਂ ਦੀ ਪਾਲਣਾ ਕਰ ਰਹੇ ਹਨ, ਪੜ੍ਹਾ ਰਹੇ ਹਨ। ਘਰ ਬੈਠੇ ਵੀ
ਬੱਚਿਆਂ ਨੂੰ ਰਾਏ ਮਿਲਦੀ ਹੈ ਕਿ ਘਰ ਵਿੱਚ ਇਵੇਂ - ਇਵੇਂ ਚੱਲੋ। ਹੁਣ ਬਾਪ ਦੀ ਸ਼੍ਰੀਮਤ ਤੇ ਚੱਲੋਗੇ
ਤਾਂ ਸ਼੍ਰੇਸ਼ਠ ਤੋਂ ਸ਼੍ਰੇਸ਼ਠ ਬਣੋਗੇ। ਬੱਚੇ ਜਾਣਦੇ ਹਨ ਅਸੀਂ ਉੱਚ ਤੇ ਉੱਚ ਬਾਪ ਦੀ ਮਤ ਨਾਲ ਉੱਚ ਤੇ
ਉੱਚ ਮਰਤਬਾ ਪਾਉਂਦੇ ਹਾਂ। ਮਨੁੱਖ ਸ੍ਰਿਸ਼ਟੀ ਵਿੱਚ ਉੱਚ ਤੋਂ ਉੱਚ ਇਹ ਲਕਸ਼ਮੀ - ਨਾਰਾਇਣ ਦਾ ਮਰਤਬਾ
ਹੈ। ਇਹ ਪਾਸਟ ਵਿੱਚ ਹੋਕੇ ਗਏ ਹਨ। ਮਨੁੱਖ ਜਾਕੇ ਇਹਨਾਂ ਉੱਚ ਨੂੰ ਨਮਸਤੇ ਕਰਦੇ ਹਨ। ਮੁੱਖ ਗੱਲ ਹੈ
ਹੀ ਪਵਿੱਤਰਤਾ ਦੀ। ਮਨੁੱਖ ਤਾਂ ਮਨੁੱਖ ਹੀ ਹਨ। ਪਰ ਕਿੱਥੇ ਉਹ ਵਿਸ਼ਵ ਦੇ ਮਾਲਿਕ, ਕਿੱਥੇ ਹੁਣ ਦੇ
ਮਨੁੱਖ! ਇਹ ਤੁਹਾਡੀ ਬੁੱਧੀ ਵਿੱਚ ਹੀ ਹੈ - ਭਾਰਤ ਬਰੋਬਰ 5 ਹਜ਼ਾਰ ਵਰ੍ਹੇ ਪਹਿਲੇ ਇਵੇਂ ਸੀ, ਅਸੀਂ
ਹੀ ਵਿਸ਼ਵ ਦੇ ਮਾਲਿਕ ਸੀ। ਹੋਰ ਕਿਸੇ ਦੀ ਬੁੱਧੀ ਵਿੱਚ ਇਹ ਨਹੀਂ ਹੈ। ਇਨ੍ਹਾਂ ਨੂੰ ਵੀ ਪਤਾ
ਥੋੜ੍ਹੇਹੀ ਸੀ, ਬਿਲਕੁਲ ਘੋਰ ਹਨੇਰਾ ਵਿੱਚ ਸੀ। ਹੁਣ ਬਾਪ ਨੇ ਆਕੇ ਦੱਸਿਆ ਹੈ ਬ੍ਰਹਮਾ ਸੋ ਵਿਸ਼ਨੂੰ,
ਵਿਸ਼ਨੂੰ ਸੋ ਬ੍ਰਹਮਾ ਕਿਵੇਂ ਹੁੰਦੇ ਹਨ? ਇਹ ਬੜੀ ਗਹਿਰੀਆਂ ਰਮਣੀਕ ਗੱਲਾਂ ਹਨ ਜੋ ਹੋਰ ਕੋਈ ਸਮਝ ਨਾ
ਸਕੇ। ਸਿਵਾਏ ਬਾਪ ਦੇ ਇਹ ਨਾਲੇਜ਼ ਕੋਈ ਪੜ੍ਹਾ ਨਾ ਸਕੇ। ਨਿਰਾਕਾਰ ਬਾਪ ਆਕੇ ਪੜ੍ਹਾਉਂਦੇ ਹਨ।
ਕ੍ਰਿਸ਼ਨ ਭਗਵਾਨੁਵਾਚ ਨਹੀਂ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਪੜ੍ਹਾਕੇ ਸੁੱਖੀ ਬਣਾਉਂਦਾ ਹਾਂ।
ਫ਼ੇਰ ਮੈਂ ਆਪਣੇ ਨਿਰਵਾਣਧਾਮ ਵਿੱਚ ਚਲਾ ਆਉਂਦਾ ਹਾਂ। ਹੁਣ ਤੁਸੀਂ ਬੱਚੇ ਸਤੋਪ੍ਰਧਾਨ ਬਣ ਰਹੇ ਹੋ,
ਇਸ ਵਿੱਚ ਖ਼ਰਚਾ ਕੁਝ ਵੀ ਨਹੀਂ ਹੈ। ਸਿਰਫ਼ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਬਗ਼ੈਰ
ਕੌੜੀ ਖ਼ਰਚਾ 21 ਜਨਮ ਦੇ ਲਈ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਪਾਈ - ਪੈਸਾ ਭੇਜ ਦਿੰਦੇ ਹਨ, ਉਹ
ਵੀ ਆਪਣਾ ਭਵਿੱਖ ਬਣਾਉਣ ਦੇ ਲਈ। ਕਲਪ ਪਹਿਲੇ ਜਿਸਨੇ ਜਿਨਾਂ ਖਜ਼ਾਨੇ ਵਿੱਚ ਪਾਇਆ ਹੈ, ਉਨ੍ਹਾਂ ਹੀ
ਹੁਣ ਪਾਵੇਗਾ। ਨਾ ਜ਼ਿਆਦਾ, ਨਾ ਘੱਟ ਪਾ ਸਕਦੇ। ਇਹ ਬੁੱਧੀ ਵਿੱਚ ਗਿਆਨ ਹੈ ਇਸਲਈ ਫ਼ਿਕਰ ਦੀ ਕੋਈ ਗੱਲ
ਨਹੀਂ ਰਹਿੰਦੀ। ਬਗ਼ੈਰ ਕੋਈ ਫ਼ਿਕਰ ਦੇ ਅਸੀਂ ਆਪਣੀ ਗੁਪਤ ਰਾਜਧਾਨੀ ਸਥਾਪਨ ਕਰ ਰਹੇ ਹਾਂ। ਇਹ ਬੁੱਧੀ
ਵਿੱਚ ਸਿਮਰਨ ਕਰਨਾ ਹੈ। ਤੁਸੀਂ ਬੱਚਿਆਂ ਨੂੰ ਬਹੁਤ ਖੁਸ਼ੀ ਵਿੱਚ ਰਹਿਣਾ ਚਾਹੀਦਾ ਅਤੇ ਫ਼ੇਰ ਨਸ਼ਟੋਮੋਹਾ
ਵੀ ਬਣਨਾ ਹੈ। ਇੱਥੇ ਨਸ਼ਟੋਮੋਹਾ ਹੋਣ ਨਾਲ ਫ਼ੇਰ ਤੁਸੀਂ ਉੱਥੇ ਮੋਹਜੀਤ ਰਾਜਾ - ਰਾਣੀ ਬਣੋਗੇ। ਤੁਸੀਂ
ਜਾਣਦੇ ਹੋ ਇਹ ਪੁਰਾਣੀ ਦੁਨੀਆਂ ਤਾਂ ਹੁਣ ਖ਼ਤਮ ਹੋਣੀ ਹੈ, ਹੁਣ ਵਾਪਿਸ ਜਾਣਾ ਹੈ ਫ਼ੇਰ ਇਸ ਵਿੱਚ
ਮਮਤਵ ਕਿਉਂ ਰੱਖੀਏ। ਕੋਈ ਬਿਮਾਰ ਹੁੰਦਾ ਹੈ, ਡਾਕ੍ਟਰ ਕਹਿ ਦਿੰਦੇ ਹਨ, ਕੇਸ ਹੋਪਲੈਸ ਹੈ ਤਾਂ ਫ਼ੇਰ
ਉਨ੍ਹਾਂ ਤੋਂ ਮਮਤਵ ਨਿਕਲ ਜਾਂਦਾ ਹੈ। ਸਮਝਦੇ ਹਨ ਆਤਮਾ ਇੱਕ ਸ਼ਰੀਰ ਛੱਡ ਜਾਵੇ ਦੂਜਾ ਲੈਂਦੀ ਹੈ।
ਆਤਮਾ ਤਾਂ ਅਵਿਨਾਸ਼ੀ ਹੈ ਨਾ। ਆਤਮਾ ਚਲੀ ਗਈ, ਸ਼ਰੀਰ ਖ਼ਤਮ ਹੋ ਗਿਆ ਫ਼ੇਰ ਉਨ੍ਹਾਂ ਨੂੰ ਯਾਦ ਕਰਨ ਨਾਲ
ਫ਼ਾਇਦਾ ਕੀ! ਹੁਣ ਬਾਪ ਕਹਿੰਦੇ ਹਨ ਤੁਸੀਂ ਨਸ਼ਟੋਮੋਹਾ ਬਣੋ। ਆਪਣੀ ਦਿਲ ਤੋਂ ਪੁੱਛਣਾ ਹੈ - ਸਾਡਾ
ਕਿਸੇ ਵਿੱਚ ਮੋਹ ਤਾਂ ਨਹੀਂ ਹੈ? ਨਹੀਂ ਤਾਂ ਉਹ ਪਿਛਾੜੀ ਵਿੱਚ ਯਾਦ ਜ਼ਰੂਰ ਆਵੇਗਾ। ਨਸ਼ਟੋਮੋਹਾ ਹੋਣਗੇ
ਤਾਂ ਇਹ ਪਦ ਪਾਉਣਗੇ। ਸਵਰਗ ਵਿੱਚ ਤਾਂ ਸਭ ਆਉਣਗੇ - ਉਹ ਕੋਈ ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਹੈ
ਸਜ਼ਾ ਨਾ ਖ਼ਾਕੇ, ਉੱਚ ਪਦ ਪਾਉਣਾ। ਯੋਗਬਲ ਨਾਲ ਹਿਸਾਬ - ਕਿਤਾਬ ਚੁਕਤੁ ਕਰੋਗੇ ਤਾਂ ਫ਼ੇਰ ਸਜ਼ਾ ਨਹੀਂ
ਖਾਵੋਂਗੇ। ਪੁਰਾਣੇ ਸੰਬੰਧੀ ਵੀ ਯਾਦ ਨਾ ਪਵੇ। ਹੁਣ ਤਾਂ ਸਾਡਾ ਬ੍ਰਾਹਮਣਾਂ ਨਾਲ ਨਾਤਾ ਹੈ ਫ਼ੇਰ ਸਾਡਾ
ਦੇਵਤਾਵਾਂ ਨਾਲ ਨਾਤਾ ਹੋਵੇਗਾ। ਹੁਣ ਦਾ ਨਾਤਾ ਸਭਤੋਂ ਉੱਚ ਹੈ।
ਹੁਣ ਤੁਸੀਂ ਗਿਆਨ ਸਾਗਰ
ਬਾਪ ਦੇ ਬਣੇ ਹੋ। ਸਾਰੀ ਨਾਲੇਜ਼ ਬੁੱਧੀ ਵਿੱਚ ਹੈ। ਪਹਿਲੋਂ ਥੋੜ੍ਹੇਹੀ ਇਹ ਜਾਣਦੇ ਸੀ ਕਿ ਸ੍ਰਿਸ਼ਟੀ
ਚੱਕਰ ਕਿਵੇਂ ਫ਼ਿਰਦਾ ਹੈ? ਹੁਣ ਬਾਪ ਨੇ ਸਮਝਾਇਆ ਹੈ। ਬਾਪ ਤੋਂ ਵਰਸਾ ਮਿਲਦਾ ਹੈ ਤਾਂ ਹੀ ਤੇ ਬਾਪ
ਦੇ ਨਾਲ ਲਵ ਹੈ ਨਾ। ਬਾਪ ਦੁਆਰਾ ਸਵਰਗ ਦੀ ਬਾਦਸ਼ਾਹੀ ਮਿਲਦੀ ਹੈ। ਉਨ੍ਹਾਂ ਦਾ ਇਹ ਰਥ ਮੁਕਰਰ ਹੈ।
ਭਾਰਤ ਵਿੱਚ ਹੀ ਭਾਗੀਰਥ ਗਾਇਆ ਹੋਇਆ ਹੈ। ਬਾਪ ਆਉਂਦੇ ਵੀ ਭਾਰਤ ਵਿੱਚ ਹਨ। ਤੁਸੀਂ ਬੱਚਿਆਂ ਦੀ
ਬੁੱਧੀ ਵਿੱਚ ਹੁਣ 84 ਜਨਮਾਂ ਦੀ ਪੌੜੀ ਦਾ ਗਿਆਨ ਹੈ। ਤੁਸੀਂ ਜਾਣ ਚੁੱਕੇ ਹੋ ਇਹ 84 ਦਾ ਚੱਕਰ ਸਾਨੂੰ
ਲਗਾਉਣਾ ਹੀ ਹੈ। 84 ਦੇ ਚੱਕਰ ਤੋਂ ਛੁੱਟ ਨਹੀਂ ਸਕਦੇ ਹਨ। ਤੁਸੀਂ ਜਾਣਦੇ ਹੋ ਕਿ ਪੌੜੀ ਉਤਰਨ ਵਿੱਚ
ਬਹੁਤ ਟਾਈਮ ਲਗਦਾ ਹੈ, ਚੜ੍ਹਨ ਵਿੱਚ ਸਿਰਫ ਇਹ ਅੰਤਿਮ ਜਨਮ ਲਗਦਾ ਹੈ ਇਸਲਈ ਕਿਹਾ ਜਾਂਦਾ ਹੈ ਤੁਸੀਂ
ਤ੍ਰਿਲੋਕੀਨਾਥ, ਤ੍ਰਿਕਾਲਦ੍ਰਸ਼ੀ ਬਣਦੇ ਹੋ। ਪਹਿਲੇ ਤੁਹਾਨੂੰ ਇਹ ਪਤਾ ਸੀ ਕਿ ਅਸੀਂ ਤ੍ਰਿਲੋਕੀਨਾਥ
ਬਣਨ ਵਾਲੇ ਹਾਂ? ਹੁਣ ਬਾਪ ਮਿਲਿਆ ਹੈ, ਸਿੱਖਿਆ ਦੇ ਰਹੇ ਹਨ ਤਾਂ ਤੁਸੀਂ ਸਮਝਦੇ ਹੋ। ਬਾਬਾ ਦੇ ਕੋਲ
ਆਉਂਦੇ ਹਨ ਬਾਬਾ ਪੁੱਛਦੇ ਹਨ - ਅੱਗੇ ਇਸ ਡਰੈਸ ਵਿੱਚ ਇਹੀ ਮਕਾਨ ਵਿੱਚ ਕਦੀ ਮਿਲੇ ਹੋ? ਕਹਿੰਦੇ ਹਨ
- ਹਾਂ ਬਾਬਾ, ਕਲਪ - ਕਲਪ ਮਿਲਦੇ ਹਾਂ। ਤਾਂ ਸਮਝਿਆ ਜਾਂਦਾ ਹੈ ਬ੍ਰਹਮਾਕੁਮਾਰੀ ਨੇ ਠੀਕ ਸਮਝਾਇਆ
ਹੈ। ਹੁਣ ਤੁਸੀਂ ਬੱਚੇ ਸਵਰਗ ਦੇ ਝਾੜ ਸਾਹਮਣੇ ਵੇਖ ਰਹੇ ਹੋ। ਨੇੜੇ ਹੋ ਨਾ। ਮਨੁੱਖ ਬਾਪ ਦੇ ਲਈ
ਕਹਿੰਦੇ ਹਨ - ਨਾਮ - ਰੂਪ ਤੋਂ ਨਿਆਰਾ ਹੈ, ਤਾਂ ਫੇਰ ਬੱਚੇ ਕਿਥੋਂ ਆਉਣਗੇ! ਉਹ ਵੀ ਨਾਮ - ਰੂਪ
ਤੋਂ ਨਿਆਰੇ ਹੋ ਜਾਣ! ਅੱਖਰ ਜੋ ਕਹਿੰਦੇ ਹਨ ਬਿਲਕੁਲ ਗ਼ਲਤ। ਜਿਨ੍ਹਾਂ ਨੇ ਕਲਪ ਪਹਿਲੇ ਸਮਝਿਆ ਹੋਵੇਗਾ,
ਉਨ੍ਹਾਂ ਦੀ ਹੀ ਬੁੱਧੀ ਵਿੱਚ ਬੈਠੇਗਾ। ਪ੍ਰਦਰਸ਼ਨੀ ਵਿੱਚ ਵੇਖੋ ਕਿਵੇਂ - ਕਿਵੇਂ ਦੇ ਆਉਂਦੇ ਹਨ।
ਕੋਈ ਤਾਂ ਸੁਣੀ ਸੁਣਾਈ ਗੱਲਾਂ ਤੇ ਲਿਖ ਦਿੰਦੇ ਹਨ ਕਿ ਇਹ ਸਭ ਕਲਪਨਾ ਹੈ। ਤਾਂ ਸਮਝਿਆ ਜਾਂਦਾ ਹੈ
ਇਹ ਆਪਣੇ ਕੁਲ ਦੇ ਨਹੀਂ ਹਨ। ਅਨੇਕ ਪ੍ਰਕਾਰ ਦੇ ਮਨੁੱਖ ਹਨ। ਤੁਹਾਡੀ ਬੁੱਧੀ ਵਿੱਚ ਸਾਰਾ ਝਾੜ,
ਡਰਾਮਾ, 84 ਦਾ ਚੱਕਰ ਆ ਗਿਆ ਹੈ। ਹੁਣ ਪੁਰਸ਼ਾਰਥ ਕਰਨਾ ਹੈ। ਉਹ ਵੀ ਡਰਾਮਾ ਅਨੁਸਾਰ ਹੀ ਹੁੰਦਾ ਹੈ।
ਡਰਾਮਾ ਵਿੱਚ ਨੂੰਧ ਹੈ। ਇਵੇਂ ਵੀ ਨਹੀਂ, ਡਰਾਮਾ ਵਿੱਚ ਪੁਰਸ਼ਾਰਥ ਕਰਨਾ ਹੋਵੇਗਾ ਤਾਂ ਕਰੋਗੇ, ਇਹ
ਕਹਿਣਾ ਗ਼ਲਤ ਹੈ। ਡਰਾਮਾ ਨੂੰ ਪੂਰਾ ਨਹੀਂ ਸਮਝਿਆ ਹੈ, ਉਨ੍ਹਾਂ ਨੂੰ ਫ਼ੇਰ ਨਾਸਤਿਕ ਕਿਹਾ ਜਾਂਦਾ ਹੈ।
ਉਹ ਬਾਪ ਨਾਲ ਪ੍ਰੀਤ ਰੱਖ ਨਾ ਸੱਕਣ। ਡਰਾਮਾ ਦੇ ਰਾਜ਼ ਨੂੰ ਉਲਟਾ ਸਮਝਣ ਨਾਲ ਡਿੱਗ ਪੈਂਦੇ ਹਨ, ਫ਼ੇਰ
ਸਮਝਿਆ ਜਾਂਦਾ ਹੈ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਵਿਘਨ ਤਾਂ ਅਨੇਕ ਪ੍ਰਕਾਰ ਦੇ ਆਉਣਗੇ। ਉਨ੍ਹਾਂ
ਦੀ ਪ੍ਰਵਾਹ ਨਹੀਂ ਕਰਨੀ ਹੈ। ਬਾਪ ਕਹਿੰਦੇ ਹਨ ਜੋ ਚੰਗੀ ਗੱਲਾਂ ਤੁਹਾਨੂੰ ਸੁਣਾਉਂਦੇ ਹਨ ਉਹ ਸੁਣੋ।
ਬਾਪ ਨੂੰ ਯਾਦ ਕਰਨ ਨਾਲ ਖੁਸ਼ੀ ਬਹੁਤ ਰਹੇਗੀ। ਬੁੱਧੀ ਵਿੱਚ ਹੈ ਹੁਣ 84 ਦਾ ਚੱਕਰ ਪੂਰਾ ਹੁੰਦਾ ਹੈ,
ਹੁਣ ਜਾਣਾ ਹੈ ਆਪਣੇ ਘਰ। ਇਵੇਂ - ਇਵੇਂ ਆਪਣੇ ਨਾਲ ਗੱਲਾਂ ਕਰਨੀਆਂ ਹਨ। ਤੁਸੀਂ ਪਤਿਤ ਤਾਂ ਜਾ ਨਹੀਂ
ਸਕਦੇ ਹੋ। ਪਹਿਲੇ ਜ਼ਰੂਰ ਸਾਜਨ ਚਾਹੀਦਾ, ਪਿੱਛੇ ਬਰਾਤ। ਗਾਇਆ ਹੋਇਆ ਹੈ ਭੋਲੇਨਾਥ ਦੀ ਬਰਾਤ। ਸਭਨੂੰ
ਨੰਬਰਵਾਰ ਜਾਣਾ ਤਾਂ ਹੈ, ਇਨ੍ਹਾਂ ਆਤਮਾਵਾਂ ਦਾ ਝੁੰਡ ਕਿਵੇਂ ਨੰਬਰਵਾਰ ਜਾਂਦਾ ਹੋਵੇਗਾ! ਮਨੁੱਖ
ਧਰਤੀ ਤੇ ਕਿੰਨੀ ਥਾਂ ਲੈਂਦੇ ਹਨ, ਕਿੰਨਾ ਫ਼ਰਨੀਚਰ ਜਾਗੀਰ ਆਦਿ ਚਾਹੀਦੀ। ਆਤਮਾ ਤਾਂ ਹੈ ਬਿੰਦੀ।
ਆਤਮਾ ਨੂੰ ਕੀ ਚਾਹੀਦਾ? ਕੁਝ ਵੀ ਨਹੀਂ। ਆਤਮਾ ਕਿੰਨੀ ਛੋਟੀ ਥਾਂ ਲੈਂਦੀ ਹੈ। ਇਸ ਸਾਕਾਰੀ ਝਾੜ ਅਤੇ
ਨਿਰਾਕਾਰੀ ਝਾੜ ਵਿੱਚ ਕਿੰਨਾ ਫ਼ਰਕ ਹੈ! ਉਹ ਹੈ ਬਿੰਦੀਆਂ ਦਾ ਝਾੜ। ਇਹ ਸਭ ਗੱਲਾਂ ਬਾਪ ਬੁੱਧੀ ਵਿੱਚ
ਬਿਠਾਉਂਦੇ ਹਨ। ਤੁਹਾਡੇ ਸਿਵਾਏ ਇਹ ਗੱਲਾਂ ਦੁਨੀਆਂ ਵਿੱਚ ਹੋਰ ਕੋਈ ਸੁਣ ਨਾ ਸਕੇ। ਬਾਪ ਹੁਣ ਆਪਣੇ
ਘਰ ਅਤੇ ਰਾਜਧਾਨੀ ਦੀ ਯਾਦ ਦਵਾਉਂਦੇ ਹਨ। ਤੁਸੀਂ ਬੱਚੇ ਰਚਿਅਤਾ ਨੂੰ ਜਾਨਣ ਨਾਲ ਸ੍ਰਿਸ਼ਟੀ ਚੱਕਰ ਦੇ
ਆਦਿ - ਮੱਧ - ਅੰਤ ਨੂੰ ਜਾਣਦੇ ਹੋ। ਤੁਸੀਂ ਤ੍ਰਿਕਾਲਦ੍ਰਸ਼ੀ, ਆਸਤਿਕ ਹੋ ਗਏ। ਦੁਨੀਆਂ ਭਰ ਵਿੱਚ
ਕੋਈ ਆਸਤਿਕ ਨਹੀਂ। ਉਹ ਹੈ ਹੱਦ ਦੀ ਪੜ੍ਹਾਈ, ਇਹ ਹੈ ਬੇਹੱਦ ਦੀ ਪੜ੍ਹਾਈ। ਉਹ ਅਨੇਕ ਟੀਚਰਸ
ਪੜ੍ਹਾਉਣ ਵਾਲੇ, ਇਹ ਇੱਕ ਟੀਚਰ ਪੜ੍ਹਾਉਣ ਵਾਲਾ। ਜੋ ਫ਼ੇਰ ਵੰਡਰਫੁੱਲ ਹੈ। ਇਹ ਬਾਪ ਵੀ ਹੈ, ਟੀਚਰ
ਵੀ ਹੈ ਗੁਰੂ ਵੀ ਹੈ। ਇਹ ਟੀਚਰ ਤਾਂ ਸਾਰੇ ਵਰਲ੍ਡ ਦਾ ਹੈ। ਪਰ ਸਭਨੂੰ ਤਾਂ ਪੜ੍ਹਨਾ ਨਹੀਂ ਹੈ। ਬਾਪ
ਨੂੰ ਸਭ ਜਾਣ ਜਾਵੇ ਤਾਂ ਬਹੁਤ ਭੱਜਣ, ਬਾਪਦਾਦਾ ਨੂੰ ਵੇਖਣ ਲਈ। ਗ੍ਰੇਟ - ਗ੍ਰੇਟ ਗ੍ਰੈਂਡ ਫ਼ਾਦਰ
ਏਡਮ ਵਿੱਚ ਬਾਪ ਆਇਆ ਹੈ, ਇੱਕਦਮ ਭੱਜ ਆਏ। ਬਾਪ ਦੀ ਪ੍ਰਤੱਖਤਾ ਉਦੋਂ ਹੁੰਦੀ ਹੈ ਜਦੋ ਲੜ੍ਹਾਈ ਸ਼ੁਰੂ
ਹੁੰਦੀ ਹੈ, ਫ਼ੇਰ ਕੋਈ ਆ ਵੀ ਨਹੀਂ ਸਕਦੇ ਹਨ। ਤੁਸੀਂ ਜਾਣਦੇ ਹੋ ਇਹ ਅਨੇਕ ਧਰਮਾਂ ਦਾ ਵਿਨਾਸ਼ ਵੀ
ਹੋਣਾ ਹੈ। ਪਹਿਲੇ - ਪਹਿਲੇ ਇੱਕ ਭਾਰਤ ਹੀ ਸੀ ਹੋਰ ਕੋਈ ਖੰਡ ਨਹੀਂ ਸੀ। ਹੁਣ ਤੁਹਾਡੀ ਬੁੱਧੀ ਵਿੱਚ
ਭਗਤੀ ਮਾਰਗ ਦੀ ਵੀ ਗੱਲਾਂ ਹਨ। ਬੁੱਧੀ ਨਾਲ ਕੋਈ ਭੁੱਲ ਥੋੜ੍ਹੇਹੀ ਜਾਂਦਾ ਹੈ। ਪਰ ਯਾਦ ਰਹਿੰਦੇ
ਹੋਏ ਵੀ ਇਹ ਗਿਆਨ ਹੈ, ਭਗਤੀ ਦਾ ਪਾਰ੍ਟ ਪੂਰਾ ਹੋਇਆ ਹੁਣ ਤਾਂ ਸਾਨੂੰ ਵਾਪਿਸ ਜਾਣਾ ਹੈ। ਇਸ ਦੁਨੀਆਂ
ਵਿੱਚ ਰਹਿਣਾ ਨਹੀਂ ਹੈ। ਘਰ ਜਾਣ ਲਈ ਤਾਂ ਖੁਸ਼ੀ ਹੋਣੀ ਚਾਹੀਦੀ ਨਾ। ਤੁਸੀਂ ਬੱਚਿਆਂ ਨੂੰ ਸਮਝਾਇਆ
ਹੈ ਤੁਹਾਡੀ ਹੁਣ ਵਾਨਪ੍ਰਸਥ ਅਵਸਥਾ ਹੈ। ਤੁਸੀਂ ਦੋ ਪੈਸੇ ਇਸ ਰਾਜਧਾਨੀ ਸਥਾਪਨ ਕਰਨ ਵਿੱਚ ਲਗਾਉਂਦੇ
ਹੋ, ਉਹ ਵੀ ਜੋ ਕਰਦੇ ਹੋ, ਹੂਬਹੂ ਕਲਪ ਪਹਿਲੇ ਮਿਸਲ। ਤੁਸੀਂ ਵੀ ਹੂਬਹੂ ਕਲਪ ਪਹਿਲੇ ਵਾਲੇ ਹੋ।
ਤੁਸੀਂ ਕਹਿੰਦੇ ਹੋ ਬਾਬਾ ਤੁਸੀਂ ਵੀ ਕਲਪ ਪਹਿਲੇ ਵਾਲੇ ਹੋ। ਅਸੀਂ ਕਲਪ - ਕਲਪ ਬਾਬਾ ਤੋਂ ਪੜ੍ਹਦੇ
ਹਾਂ। ਸ਼੍ਰੀਮਤ ਤੇ ਚਲ ਸ਼੍ਰੇਸ਼ਠ ਬਣਨਾ ਹੈ। ਇਹ ਗੱਲਾਂ ਹੋਰ ਕੋਈ ਦੀ ਬੁੱਧੀ ਵਿੱਚ ਨਹੀਂ ਹੋਣਗੀਆਂ।
ਤੁਹਾਨੂੰ ਇਹ ਖੁਸ਼ੀ ਹੈ ਕਿ ਅਸੀਂ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹਾਂ ਸ਼੍ਰੀਮਤ ਤੇ। ਬਾਪ ਸਿਰਫ਼
ਕਹਿੰਦੇ ਹਨ ਪਵਿੱਤਰ ਬਣੋ। ਤੁਸੀਂ ਪਵਿੱਤਰ ਬਣੋਗੇ ਤਾਂ ਸਾਰੀ ਦੁਨੀਆਂ ਪਵਿੱਤਰ ਬਣੇਗੀ। ਸਭ ਵਾਪਿਸ
ਚਲੇ ਜਾਣਗੇ। ਬਾਕੀ ਹੋਰ ਗੱਲਾਂ ਦੀ ਅਸੀਂ ਫ਼ਿਕਰ ਕਿਉਂ ਕਰੀਏ। ਕਿਵੇਂ ਸਜ਼ਾ ਖਾਵੋਂਗੇ, ਕੀ ਹੋਵੇਗਾ,
ਇਸ ਵਿੱਚ ਸਾਡਾ ਕੀ ਜਾਂਦਾ ਹੈ। ਸਾਨੂੰ ਆਪਣਾ ਫ਼ਿਕਰ ਕਰਨਾ ਹੈ। ਹੋਰ ਧਰਮ ਵਾਲਿਆਂ ਦੀਆਂ ਗੱਲਾਂ
ਵਿੱਚ ਅਸੀਂ ਕਿਉਂ ਜਾਈਏ। ਅਸੀਂ ਹਾਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ। ਅਸਲ ਵਿੱਚ ਇਨ੍ਹਾਂ ਦਾ
ਨਾਮ ਭਾਰਤ ਹੈ ਫ਼ੇਰ ਹਿੰਦੁਸਥਾਨ ਨਾਮ ਰੱਖ ਦਿੱਤਾ ਹੈ। ਹਿੰਦੂ ਕੋਈ ਧਰਮ ਨਹੀਂ ਹੈ। ਅਸੀਂ ਲਿਖਦੇ
ਹਾਂ ਕਿ ਅਸੀਂ ਦੇਵਤਾ ਧਰਮ ਦੇ ਹਾਂ ਤਾਂ ਵੀ ਉਹ ਹਿੰਦੂ ਲਿਖ ਦਿੰਦੇ ਹਨ, ਕਿਉਂਕਿ ਜਾਣਦੇ ਹੀ ਨਹੀਂ
ਕਿ ਦੇਵੀ - ਦੇਵਤਾ ਧਰਮ ਕਦੋ ਸੀ। ਕੋਈ ਵੀ ਸਮਝਦੇ ਨਹੀਂ ਹਨ। ਹੁਣ ਇੰਨੇ ਬੀ.ਕੇ. ਹਨ, ਇਹ ਤਾਂ
ਫੈਮਿਲੀ ਹੋ ਗਈ ਹੈ ਨਾ! ਘਰ ਹੋ ਗਿਆ ਨਾ! ਬ੍ਰਹਮਾ ਤਾਂ ਹੈ ਪ੍ਰਜਾਪਿਤਾ, ਸਭਦਾ ਗ੍ਰੇਟ - ਗ੍ਰੇਟ
ਗ੍ਰੈਂਡ ਫ਼ਾਦਰ। ਪਹਿਲੇ - ਪਹਿਲੇ ਤੁਸੀਂ ਬ੍ਰਾਹਮਣ ਬਣਦੇ ਹੋ ਫ਼ੇਰ ਵਰਣਾਂ ਵਿੱਚ ਆਉਂਦੇ ਹੋ।
ਤੁਹਾਡਾ ਇਹ ਕਾਲੇਜ ਜਾਂ
ਯੂਨੀਵਰਸਿਟੀ ਵੀ ਹੈ, ਹਸਪਤਾਲ ਵੀ ਹੈ। ਗਾਇਆ ਜਾਂਦਾ ਹੈ ਗਿਆਨ ਅੰਜਨ ਸਤਿਗੁਰੂ ਦਿੱਤਾ, ਅਗਿਆਨ
ਅੰਧੇਰ ਵਿਨਾਸ਼…। ਯੋਗਬਲ ਨਾਲ ਤੁਸੀਂ ਏਵਰਹੇਲਦੀ ਏਵਰਵੇਲਦੀ ਬਣਦੇ ਹੋ। ਨੇਚਰ - ਕਿਓਰ ਕਰਾਉਂਦੇ ਹਨ
ਨਾ। ਹੁਣ ਤੁਹਾਡੀ ਆਤਮਾ ਕਿਓਰ ਹੋਣ ਨਾਲ ਫ਼ੇਰ ਸ਼ਰੀਰ ਵੀ ਕਿਓਰ ਹੋ ਜਾਵੇਗਾ। ਇਹ ਹੈ ਸਪ੍ਰਿਚੂਅਲ
ਨੇਚਰ - ਕਿਓਰ। ਹੈਲਥ ਵੈਲਥ ਹੈਪੀਨੈਸ 21 ਜਨਮਾਂ ਦੇ ਲਈ ਮਿਲਦੀ ਹੈ। ਉਪਰ ਵਿੱਚ ਨਾਮ ਲਿਖ ਦੇਵੋ
ਰੂਹਾਨੀ ਨੇਚਰ ਕਿਓਰ। ਮਨੁੱਖਾਂ ਨੂੰ ਪਵਿੱਤਰ ਬਣਾਉਣ ਦੀਆਂ ਯੁਕਤੀਆਂ ਲਿਖਣ ਵਿੱਚ ਕੋਈ ਹਰਜਾ ਨਹੀਂ
ਹੈ। ਆਤਮਾ ਹੀ ਪਤਿਤ ਬਣੀ ਹੈ ਉਦੋਂ ਤਾਂ ਬੁਲਾਉਂਦੇ ਹੈ ਨਾ। ਆਤਮਾ ਪਹਿਲੇ ਸਤੋਪ੍ਰਧਾਨ ਪਵਿੱਤਰ ਸੀ
ਫ਼ੇਰ ਅਪਵਿੱਤਰ ਬਣੀ ਹੈ ਫ਼ੇਰ ਪਵਿੱਤਰ ਕਿਵੇਂ ਬਣੇ? ਭਗਵਾਨੁਵਾਚ - ਮਨਮਨਾਭਵ, ਮੈਨੂੰ ਯਾਦ ਕਰੋ ਤਾਂ
ਮੈਂ ਗਰੰਟੀ ਕਰਦਾ ਹਾਂ ਤੁਸੀਂ ਪਵਿੱਤਰ ਹੋ ਜਾਵੋਗੇ। ਬਾਬਾ ਕਿੰਨੀ ਯੁਕਤੀਆਂ ਦੱਸਦੇ ਹਨ - ਇਵੇਂ -
ਇਵੇਂ ਬੋਰਡ ਲਗਾਓ। ਪਰ ਕਿਸੇ ਨੇ ਵੀ ਇਵੇਂ ਬੋਰਡ ਲਗਾਇਆ ਨਹੀਂ ਹੈ। ਚਿੱਤਰ ਮੁੱਖ ਰੱਖੇ ਹੋਣ। ਅੰਦਰ
ਕੋਈ ਵੀ ਆਵੇ ਤਾਂ ਬੋਲੋ ਤੁਸੀਂ ਆਤਮਾ ਪਰਮਧਾਮ ਵਿੱਚ ਰਹਿਣ ਵਾਲੀ ਹੋਵੇ। ਇੱਥੇ ਇਹ ਆਰਗਨਜ਼ ਮਿਲੇ ਹਨ
ਪਾਰ੍ਟ ਵਜਾਉਣ ਦੇ ਲਈ। ਇਹ ਸ਼ਰੀਰ ਤਾਂ ਵਿਨਾਸ਼ੀ ਹੈ ਨਾ। ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ
ਜਾਣਗੇ। ਹੁਣ ਤੁਹਾਡੀ ਆਤਮਾ ਅਪਵਿੱਤਰ ਹੈ ਫ਼ੇਰ ਪਵਿੱਤਰ ਬਣੋ ਤਾਂ ਘਰ ਚਲੇ ਜਾਵੋਗੇ। ਸਮਝਾਉਣਾ ਤਾਂ
ਬਹੁਤ ਸਹਿਜ ਹੈ। ਜੋ ਕਲਪ ਪਹਿਲੇ ਵਾਲਾ ਹੋਵੇਗਾ ਉਹੀ ਆਕੇ ਫੁੱਲ ਬਣੇਗਾ। ਇਸ ਵਿੱਚ ਡਰਨ ਦੀ ਕੋਈ
ਗੱਲ ਨਹੀਂ ਹੈ। ਤੁਸੀਂ ਤਾਂ ਚੰਗੀ ਗੱਲ ਲਿੱਖਦੇ ਹੋ। ਉਹ ਗੁਰੂ ਲੋਕ ਵੀ ਮੰਤਰ ਦਿੰਦੇ ਹਨ ਨਾ। ਬਾਪ
ਵੀ ਮਨਮਨਾਭਵ ਦਾ ਮੰਤਰ ਦੇ ਫ਼ੇਰ ਰਚਿਅਤਾ ਅਤੇ ਰਚਨਾ ਦਾ ਰਾਜ਼ ਸਮਝਾਉਂਦੇ ਹਨ। ਗ੍ਰਹਿਸਤ ਵਿਵਹਾਰ
ਵਿੱਚ ਰਹਿੰਦੇ ਸਿਰਫ਼ ਬਾਪ ਨੂੰ ਯਾਦ ਕਰੋ। ਦੂਜੇ ਨੂੰ ਵੀ ਪਰਿਚੈ ਦਵੋ, ਲਾਇਟ ਹਾਊਸ ਵੀ ਬਣੋ।
ਤੁਸੀਂ ਬੱਚਿਆਂ ਨੂੰ ਦੇਹੀ
- ਅਭਿਮਾਨੀ ਬਣਨ ਦੀ ਬਹੁਤ ਗੁਪਤ ਮਿਹਨਤ ਕਰਨੀ ਹੈ। ਜਿਵੇਂ ਬਾਪ ਜਾਣਦੇ ਹਨ ਮੈਂ ਆਤਮਾਵਾਂ ਨੂੰ
ਪੜ੍ਹਾ ਰਿਹਾ ਹਾਂ, ਇਵੇਂ ਤੁਸੀਂ ਬੱਚੇ ਵੀ ਆਤਮ - ਅਭਿਮਾਨੀ ਬਣਨ ਦੀ ਮਿਹਨਤ ਕਰੋ। ਮੁੱਖ ਨਾਲ ਸ਼ਿਵ
- ਸ਼ਿਵ ਵੀ ਕਹਿਣਾ ਨਹੀਂ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ ਕਿਉਂਕਿ ਸਿਰ ਤੇ ਪਾਪਾਂ
ਦਾ ਬੋਝਾ ਬਹੁਤ ਹੈ। ਯਾਦ ਨਾਲ ਹੀ ਤੁਸੀਂ ਪਾਵਨ ਬਣੋਗੇ। ਕਲਪ ਪਹਿਲੇ ਜਿਵੇਂ - ਜਿਵੇਂ ਜਿਨ੍ਹਾਂ ਨੇ
ਵਰਸਾ ਲਿਆ ਹੋਵੇਗਾ, ਉਹੀ ਆਪਣੇ - ਆਪਣੇ ਵਕ਼ਤ ਤੇ ਲੈਣਗੇ। ਅਦਲੀ ਬਦਲੀ ਕੁਝ ਹੋ ਨਹੀਂ ਸਕਦੀ। ਮੁੱਖ
ਗੱਲ ਹੈ ਹੀ ਦੇਹੀ - ਅਭਿਮਾਨੀ ਹੋ ਬਾਪ ਨੂੰ ਯਾਦ ਕਰਨਾ ਤਾਂ ਫ਼ੇਰ ਮਾਇਆ ਦਾ ਥੱਪੜ ਨਹੀਂ ਖਾਵੋਂਗੇ।
ਦੇਹ - ਅਭਿਮਾਨ ਵਿੱਚ ਆਉਣ ਨਾਲ ਕੁਝ ਨਾ ਕੁਝ ਵਿਕਰਮ ਹੋਵੇਗਾ ਫ਼ੇਰ ਸੋ ਗੁਣਾਂ ਪਾਪ ਬਣ ਜਾਂਦਾ ਹੈ।
ਪੌੜੀ ਉਤਰਨ ਵਿੱਚ 84 ਜਨਮ ਲੱਗੇ ਹਨ। ਹੁਣ ਫ਼ੇਰ ਚੜ੍ਹਦੀ ਕਲਾਂ ਇੱਕ ਹੀ ਜਨਮ ਵਿੱਚ ਹੁੰਦੀ ਹੈ। ਬਾਬਾ
ਆਇਆ ਹੈ ਤਾਂ ਲਿਫ਼ਟ ਦੀ ਵੀ ਇਨਵੈਂਸ਼ਨ ਨਿਕਲੀ ਹੈ। ਅੱਗੇ ਤਾਂ ਕਮਰ ਨੂੰ ਹਥ ਦੇਕੇ ਪੌੜੀ ਚੜ੍ਹਦੇ ਸੀ।
ਹੁਣ ਸਹਿਜ ਲਿਫ਼ਟ ਨਿਕਲੀ ਹੈ। ਇਹ ਵੀ ਲਿਫ਼ਟ ਹੈ ਜੋ ਮੁਕਤੀ ਅਤੇ ਜੀਵਨਮੁਕਤੀ ਵਿੱਚ ਇੱਕ ਸੈਕਿੰਡ
ਵਿੱਚ ਜਾਂਦੇ ਹਨ। ਜੀਵਨਬੰਧ ਤੱਕ ਆਉਣ ਵਿੱਚ 5 ਹਜ਼ਾਰ ਵਰ੍ਹੇ, 84 ਜਨਮ ਲੱਗਦੇ ਹਨ। ਜੀਵਨਮੁਕਤੀ
ਵਿੱਚ ਜਾਣ ਵਿੱਚ ਇੱਕ ਜਨਮ ਲੱਗਦਾ ਹੈ। ਕਿੰਨਾ ਸਹਿਜ ਹੈ। ਤੁਹਾਡੇ ਤੋਂ ਵੀ ਜੋ ਪਿੱਛੇ ਆਉਣਗੇ ਉਹ
ਵੀ ਝੱਟ ਚੜ੍ਹ ਜਾਣਗੇ। ਸਮਝਦੇ ਹਨ ਗ਼ਵਾਚੀ ਹੋਈ ਚੀਜ਼ ਬਾਪ ਦੇਣ ਆਏ ਹਨ। ਉਨ੍ਹਾਂ ਦੀ ਮਤ ਤੇ ਜ਼ਰੂਰ
ਚਲਾਂਗੇ। ਅੱਛਾ!
ਮਿੱਠੇ - ਮਿੱਠੇ
ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ
ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਗ਼ੈਰ ਕਿਸੇ
ਫ਼ਿਕਰ (ਚਿੰਤਾ) ਦੇ ਆਪਣੀ ਗੁਪਤ ਰਾਜਧਾਨੀ ਸ਼੍ਰੀਮਤ ਤੇ ਸਥਾਪਨ ਕਰਨੀ ਹੈ। ਵਿਘਨਾਂ ਦੀ ਪ੍ਰਵਾਹ ਨਹੀਂ
ਕਰਨੀ ਹੈ। ਬੁੱਧੀ ਵਿੱਚ ਰਹੇ ਕਲਪ ਪਹਿਲੇ ਜਿਨ੍ਹਾਂ ਨੇ ਮਦਦ ਦੀ ਹੈ ਉਹ ਹੁਣ ਵੀ ਜ਼ਰੂਰ ਕਰਣਗੇ,
ਫ਼ਿਕਰ ਦੀ ਗੱਲ ਨਹੀਂ।
2. ਸਦਾ ਖੁਸ਼ੀ ਰਹੇ ਕਿ
ਹੁਣ ਸਾਡੀ ਵਾਨਪ੍ਰਸਥ ਅਵਸਥਾ ਹੈ,ਅਸੀਂ ਵਾਪਿਸ ਘਰ ਜਾ ਰਹੇ ਹਾਂ। ਆਤਮ - ਅਭਿਮਾਨੀ ਬਣਨ ਦੀ ਬਹੁਤ
ਗੁਪਤ ਮਿਹਨਤ ਕਰਨੀ ਹੈ। ਕੋਈ ਵੀ ਵਿਕਰਮ ਨਹੀਂ ਕਰਨਾ ਹੈ।
ਵਰਦਾਨ:-
ਕਿਸੇ ਵੀ ਵਿਕਰਾਲ ਸਮੱਸਿਆ ਨੂੰ ਸ਼ੀਤਲ ਬਣਾਉਣ ਵਾਲੇ ਸੰਪੂਰਨ ਨਿਸ਼ਚੇਬੁੱਧੀ ਭਵ।
ਜਿਵੇਂ ਬਾਪ ਵਿਚ ਨਿਸ਼ਚੇ
ਹੈ ਉਵੇਂ ਖੁਦ ਵਿਚ ਅਤੇ ਡਰਾਮੇ ਵਿਚ ਵੀ ਸੰਪੂਰਨ ਨਿਸ਼ਚੇ ਹੋਵੇ। ਖੁਦ ਵਿਚ ਜੇਕਰ ਕਮਜੋਰੀ ਦਾ
ਸੰਕਲਪ ਪੈਦਾ ਹੁੰਦਾ ਹੈ ਤਾਂ ਕਮਜੋਰੀ ਦੇ ਸੰਸਕਾਰ ਬਣ ਜਾਂਦੇ ਹਨ, ਇਸਲਈ ਵਿਅਰਥ ਸੰਕਲਪ ਰੂਪੀ
ਕਮਜੋਰੀ ਦੇ ਜਰਮਜ ਆਪਣੇ ਅੰਦਰ ਦਾਖਲ ਨਹੀਂ ਹੋਣ ਦੇਣਾ। ਨਾਲ - ਨਾਲ ਜੋ ਵੀ ਡਰਾਮੇ ਦੇ ਸੀਨ ਵੇਖਦੇ
ਹੋ, ਹਲਚਲ ਦੀ ਸੀਨ ਵਿਚ ਵੀ ਕਲਿਆਣ ਦਾ ਅਨੁਭਵ ਹੋਵੇ, ਵਾਤਾਵਰਨ ਹਿਲਾਉਣ ਵਾਲ਼ਾ ਹੋਵੇ, ਸਮੱਸਿਆ
ਵਿਕਰਾਲ ਹੋਵੇ ਪਰ ਸਦਾ ਨਿਸ਼ਚੇ ਬੁੱਧੀ ਵਿਜੇਈ ਬਣੋ ਤਾਂ ਵਿਕਰਾਲ ਸਮੱਸਿਆ ਵੀ ਸ਼ੀਤਲ ਹੋ ਜਾਵੇਗੀ।
ਸਲੋਗਨ:-
ਜਿਸ ਦਾ ਬਾਪ ਅਤੇ
ਸੇਵਾ ਨਾਲ ਪਿਆਰ ਹੈ ਉਸ ਨੂੰ ਬਾਪ ਦਾ ਪਿਆਰ ਖੁਦ ਮਿਲ ਜਾਂਦਾ ਹੈ।
ਅਵਿਅਕਤ ਇਸ਼ਾਰੇ -
ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।
ਜਿਵੇਂ ਪਰਮਾਤਮਾ ਇੱਕ ਹੈ
ਇਹ ਸਭ ਵੱਖ - ਵੱਖ ਧਰਮ ਵਾਲਿਆ ਦੀ ਮਾਨਿਅਤਾ ਹੈ। ਇਵੇਂ ਅਸਲ ਸਤ ਗਿਆਨ ਇੱਕ ਬਾਪ ਦਾ ਹੀ ਹੈ ਅਤੇ
ਇੱਕ ਹੀ ਰਾਹ ਹੈ, ਇਹ ਆਵਾਜ ਜਦੋਂ ਬੁਲੰਦ ਹੋਵੇ ਤਾਂ ਆਤਮਾਵਾਂ ਦਾ ਅਨੇਕ ਤਿੰਨਕਿਆਂ ਦੇ ਸਹਾਰੇ ਵੱਲ
ਭਟਕਣਾ ਬੰਦ ਹੋਵੇ। ਹੁਣ ਇਹ ਸਮਝਦੇ ਹੋ ਕਿ ਇਹ ਵੀ ਇੱਕ ਰਸਤਾ ਹੈ। ਚੰਗਾ ਰਾਹ ਹੈ ਪਰ ਆਖਿਰ ਵੀ ਇੱਕ
ਬਾਪ ਦਾ ਇੱਕ ਹੀ ਪਰਿਚੈ, ਇੱਕ ਹੀ ਰਸਤਾ ਹੈ। ਇਹ ਸਤਿਯਤਾ ਦੇ ਪ੍ਰਿਚੇ ਦੀ ਅਤੇ ਸਤ ਗਿਆਨ ਦੇ ਸ਼ਕਤੀ
ਦੀ ਲਹਿਰ ਫੈਲਾਓ। ਤਾਂ ਪ੍ਰਤੱਖਤਾ ਦੇ ਝੰਡੇ ਦੇ ਹੇਠਾਂ ਸਰਵ ਆਤਮਾਵਾਂ ਸਹਾਰਾ ਲੈ ਸਕਣਗੀਆਂ।