12.11.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਬਾਪ ਆਏ ਹਨ ਤੁਸੀਂ ਬੱਚਿਆਂ ਦਾ ਸ਼ਿੰਗਾਰ ਕਰਨ, ਸਭ ਤੋਂ ਚੰਗਾ ਸ਼ਿੰਗਾਰ ਹੈ ਪਵਿੱਤਰਤਾ ਦਾ”

ਪ੍ਰਸ਼ਨ:-
ਪੂਰੇ 84 ਜਨਮ ਲੈਣ ਵਾਲਿਆਂ ਦੀ ਮੁੱਖ ਨਿਸ਼ਾਨੀ ਕੀ ਹੋਵੇਗੀ?

ਉੱਤਰ:-
1. ਉਹ ਬਾਪ ਦੇ ਨਾਲ - ਨਾਲ ਟੀਚਰ ਅਤੇ ਸਤਿਗੁਰੂ ਤਿੰਨਾਂ ਨੂੰ ਯਾਦ ਕਰਣਗੇ। ਇਵੇਂ ਨਹੀਂ, ਬਾਪ ਯਾਦ ਆਏ ਤਾਂ ਟੀਚਰ ਭੁੱਲ ਜਾਵੇ। ਜਦੋਂ ਤਿੰਨਾਂ ਨੂੰ ਯਾਦ ਕਰੋ ਉਦੋਂ ਹੀ ਕ੍ਰਿਸ਼ਨਪੁਰੀ ਵਿੱਚ ਜਾਂ ਸਕਣਗੇ ਮਤਲਬ ਆਦਿ ਤੋਂ ਪਾਰ੍ਟ ਵਜਾ ਸਕਣਗੇ।
2. ਉਨ੍ਹਾਂ ਨੂੰ ਕਦੀ ਵੀ ਮਾਇਆ ਦੇ ਤੂਫ਼ਾਨ ਹਰਾ ਨਹੀਂ ਸਕਦੇ ਹਨ

ਓਮ ਸ਼ਾਂਤੀ
ਬਾਪ ਪਹਿਲੇ ਬੱਚਿਆਂ ਨੂੰ ਕਹਿੰਦੇ ਹਨ ਇਹ ਭੁੱਲ ਤਾਂ ਨਹੀਂ ਜਾਂਦੇ ਹੋ - ਅਸੀਂ ਬਾਪ ਦੇ ਅੱਗੇ, ਟੀਚਰ ਦੇ ਅੱਗੇ ਅਤੇ ਸਤਿਗੁਰੂ ਦੇ ਅੱਗੇ ਬੈਠੇ ਹੋਏ ਹਾਂ। ਬਾਬਾ ਨਹੀਂ ਸਮਝਦੇ ਕਿ ਸਭ ਕੋਈ ਇਸ ਯਾਦ ਵਿੱਚ ਬੈਠੇ ਹਨ। ਫੇਰ ਵੀ ਬਾਪ ਦਾ ਫਰਜ਼ ਹੈ ਸਮਝਾਉਣਾ। ਇਹ ਹੈ ਅਰਥ ਸਹਿਤ ਯਾਦ ਕਰਨਾ ਸਾਡਾ ਬਾਬਾ ਬੇਹੱਦ ਦਾ ਬਾਪ ਵੀ ਹੈ, ਟੀਚਰ ਵੀ ਹੈ ਬਰੋਬਰ ਸਾਡਾ ਸਤਿਗੁਰੂ ਵੀ ਹੈ ਜੋ ਬੱਚਿਆਂ ਨੂੰ ਨਾਲ ਵੀ ਲੈ ਜਾਵੇਗਾ। ਬਾਪ ਆਏ ਹੀ ਹਨ ਬੱਚਿਆਂ ਦਾ ਸ਼ਿੰਗਾਰ ਕਰਨ। ਪਵਿੱਤਰਤਾ ਨਾਲ ਸ਼ਿੰਗਾਰ ਕਰਦੇ ਆਉਂਦੇ ਹਨ। ਧਨ ਵੀ ਬੇਸ਼ੁਮਾਰ ਦਿੰਦੇ ਹਨ। ਧਨ ਦਿੰਦੇ ਹੀ ਹਨ ਨਵੀਂ ਦੁਨੀਆਂ ਦੇ ਲਈ, ਜਿੱਥੇ ਤੁਸੀਂ ਜਾਣਾ ਹੈ। ਇਹ ਬੱਚਿਆਂ ਨੇ ਯਾਦ ਕਰਨਾ ਹੈ। ਬੱਚੇ ਗਫ਼ਲਤ ਕਰਦੇ ਹਨ ਜੋ ਭੁੱਲ ਜਾਂਦੇ ਹਨ। ਉਹ ਜੋ ਪੂਰੀ ਖੁਸ਼ੀ ਹੋਣੀ ਚਾਹੀਦੀ ਉਹ ਘੱਟ ਹੋ ਜਾਂਦੀ ਹੈ। ਇਵੇਂ ਬਾਪ ਤਾਂ ਕਦੀ ਮਿਲਦਾ ਹੀ ਨਹੀਂ। ਤੁਸੀਂ ਜਾਣਦੇ ਹੋ ਅਸੀਂ ਬਾਬਾ ਦੇ ਬੱਚੇ ਜ਼ਰੂਰ ਹਾਂ। ਉਹ ਸਾਨੂੰ ਪੜ੍ਹਾਉਂਦੇ ਹਨ ਇਸਲਈ ਟੀਚਰ ਵੀ ਜ਼ਰੂਰ ਹੈ। ਸਾਡੀ ਪੜ੍ਹਾਈ ਹੈ ਹੀ ਨਵੀਂ ਦੁਨੀਆਂ ਅਮਰਪੁਰੀ ਦੇ ਲਈ। ਹੁਣ ਅਸੀਂ ਸੰਗਮਯੁਗ ਤੇ ਬੈਠੇ ਹਾਂ। ਇਹ ਯਾਦ ਤਾਂ ਜ਼ਰੂਰ ਬੱਚਿਆਂ ਨੂੰ ਹੋਣੀ ਚਾਹੀਦੀ। ਪੱਕਾ - ਪੱਕਾ ਯਾਦ ਕਰਨਾ ਹੈ। ਇਹ ਵੀ ਜਾਣਦੇ ਹੋ ਇਸ ਵਕ਼ਤ ਕੰਸਪੁਰੀ ਆਸੁਰੀ ਦੁਨੀਆਂ ਵਿੱਚ ਹਾਂ। ਸਮਝੋ ਕੋਈ ਨੂੰ ਸ਼ਾਖਸ਼ਤਕਾਰ ਹੁੰਦਾ ਹੈ ਪਰ ਸ਼ਾਖਸ਼ਤਕਾਰ ਨਾਲ ਕੋਈ ਕ੍ਰਿਸ਼ਨਪੁਰੀ, ਉਨ੍ਹਾਂ ਦੀ ਡਾਇਨੇਸਟੀ ਵਿੱਚ ਨਹੀਂ ਜਾ ਸਕਣਗੇ। ਜਾ ਉਦੋਂ ਸਕਾਂਗੇ ਜਦੋਂ ਬਾਪ, ਟੀਚਰ, ਗੁਰੂ ਤਿੰਨਾਂ ਨੂੰ ਯਾਦ ਕਰਦੇ ਰਹਾਂਗੇ। ਇਹ ਆਤਮਾਵਾਂ ਨਾਲ ਗੱਲ ਕੀਤੀ ਜਾਂਦੀ ਹੈ। ਆਤਮਾ ਹੀ ਕਹਿੰਦੀ ਹੈ ਹਾਂ ਬਾਬਾ। ਬਾਬਾ ਤੁਸੀਂ ਤਾਂ ਸੱਚ ਕਹਿੰਦੇ ਹੋ। ਤੁਸੀਂ ਬਾਪ ਵੀ ਹੋ, ਪੜ੍ਹਾਉਣ ਵਾਲੇ ਟੀਚਰ ਵੀ ਹੋ। ਸੁਪ੍ਰੀਮ ਆਤਮਾ ਪੜ੍ਹਾਉਂਦੀ ਹੈ। ਲੌਕਿਕ ਪੜ੍ਹਾਈ ਵੀ ਆਤਮਾ ਹੀ ਸ਼ਰੀਰ ਦੇ ਨਾਲ ਪੜ੍ਹਾਉਂਦੀ ਹੈ। ਪਰ ਉਹ ਆਤਮਾ ਵੀ ਪਤਿਤ ਤਾਂ ਸ਼ਰੀਰ ਵੀ ਪਤਿਤ ਹੈ। ਦੁਨੀਆਂ ਦੇ ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਅਸੀਂ ਨਰਕਵਾਸੀ ਹਾਂ।

ਹੁਣ ਤੁਸੀਂ ਸਮਝਦੇ ਹੋ ਅਸੀਂ ਤਾਂ ਹੁਣ ਚੱਲੇ ਆਪਣੇ ਵਤਨ। ਇਹ ਤੁਹਾਡਾ ਵਤਨ ਨਹੀਂ ਹੈ। ਇਹ ਹੈ ਰਾਵਣ ਦਾ ਪਰਾਇਆ ਵਤਨ। ਤੁਹਾਡੇ ਵਤਨ ਵਿੱਚ ਤਾਂ ਅਥਾਹ ਸੁੱਖ ਹਨ। ਕਾੰਗ੍ਰੇਸੀ ਲੋਕੀਂ ਇਵੇਂ ਨਹੀਂ ਸਮਝਦੇ - ਅਸੀਂ ਪਰਾਏ ਰਾਜ ਵਿੱਚ ਹਾਂ। ਅੱਗੇ ਮੁਸਲਮਾਨਾਂ ਦੇ ਰਾਜ ਵਿੱਚ ਬੈਠੇ ਸੀ ਫੇਰ ਕ੍ਰਿਸ਼ਚਨ ਦੇ ਰਾਜ ਵਿੱਚ ਬੈਠੇ। ਹੁਣ ਤੁਸੀਂ ਜਾਣਦੇ ਹੋ ਅਸੀਂ ਆਪਣੇ ਰਾਜ ਵਿੱਚ ਜਾਂਦੇ ਹਾਂ। ਅੱਗੇ ਰਾਵਣ ਰਾਜ ਨੂੰ ਅਸੀਂ ਆਪਣਾ ਰਾਜ ਸਮਝ ਬੈਠੇ ਸੀ। ਇਹ ਭੁੱਲ ਗਏ ਹਾਂ ਅਸੀਂ ਪਹਿਲੇ ਰਾਮਰਾਜ ਵਿੱਚ ਸੀ। ਫੇਰ 84 ਜਨਮਾਂ ਦੇ ਚੱਕਰ ਵਿੱਚ ਆਉਣ ਨਾਲ ਰਾਵਣ ਰਾਜ ਵਿੱਚ, ਦੁੱਖ ਵਿੱਚ ਆਕੇ ਪਏ ਹਾਂ। ਪਰਾਏ ਰਾਜ ਵਿੱਚ ਤਾਂ ਦੁੱਖੀ ਹੀ ਹੁੰਦੇ ਹਾਂ। ਇਹ ਸਾਰਾ ਗਿਆਨ ਅੰਦਰ ਵਿੱਚ ਆਉਣਾ ਚਾਹੀਦਾ। ਬਾਪ ਤਾਂ ਜ਼ਰੂਰ ਯਾਦ ਆਉਣਗੇ। ਪਰ ਤਿੰਨਾਂ ਨੂੰ ਯਾਦ ਕਰਨਾ ਹੈ। ਇਹ ਨਾਲੇਜ਼ ਵੀ ਮਨੁੱਖ ਹੀ ਲੈ ਸਕਦੇ ਹਨ। ਜਾਨਵਰ ਤਾਂ ਨਹੀਂ ਪੜ੍ਹਣਗੇ। ਇਹ ਵੀ ਤੁਸੀਂ ਬੱਚੇ ਸਮਝਦੇ ਹੋ ਉੱਥੇ ਕੋਈ ਬੈਰਿਸਟਰੀ ਆਦਿ ਦੀ ਪੜ੍ਹਾਈ ਹੁੰਦੀ ਨਹੀਂ। ਬਾਪ ਇੱਥੇ ਹੀ ਤੁਹਾਨੂੰ ਮਾਲਾਮਾਲ ਕਰ ਰਹੇ ਹਨ ਤਾਂ ਸਭ ਰਾਜਾ ਨਹੀਂ ਬਣਦੇ ਹਨ। ਵਪਾਰ ਵੀ ਚੱਲਦਾ ਹੋਵੇਗਾ ਪਰ ਉੱਥੇ ਤੁਹਾਨੂੰ ਅਥਾਹ ਧਨ ਰਹਿੰਦਾ ਹੈ। ਘਾਟਾ ਆਦਿ ਹੋਣ ਦਾ ਕ਼ਾਇਦਾ ਹੀ ਨਹੀਂ। ਲੁੱਟ ਮਾਰ ਆਦਿ ਉੱਥੇ ਹੁੰਦੀ ਨਹੀਂ। ਨਾਮ ਹੀ ਹੈ ਸ੍ਵਰਗ। ਹੁਣ ਤੁਸੀਂ ਬੱਚਿਆਂ ਨੂੰ ਸਮ੍ਰਿਤੀ ਆਈ ਹੈ ਅਸੀਂ ਸ੍ਵਰਗ ਵਿੱਚ ਸੀ ਫੇਰ ਪੁਨਰਜਨਮ ਲੈਂਦੇ - ਲੈਂਦੇ ਥੱਲੇ ਉਤਰਦੇ ਹਾਂ। ਬਾਪ ਕਹਾਣੀ ਵੀ ਉਨ੍ਹਾਂ ਨੂੰ ਹੀ ਦੱਸਦੇ ਹਨ। 84 ਜਨਮ ਨਹੀਂ ਲਏ ਹੋਣਗੇ ਤਾਂ ਮਾਇਆ ਹਰਾ ਦੇਵੇਗੀ। ਇਹ ਵੀ ਬਾਪ ਸਮਝਾਉਂਦੇ ਰਹਿੰਦੇ ਹਨ। ਮਾਇਆ ਦਾ ਕਿੰਨਾ ਵੱਡਾ ਤੂਫ਼ਾਨ ਹੈ। ਬਹੁਤਿਆਂ ਨੂੰ ਮਾਇਆ ਹਰਾਉਣ ਦੀ ਕੋਸ਼ਿਸ਼ ਕਰਦੀ ਹੈ, ਅੱਗੇ ਚੱਲ ਤੁਸੀਂ ਬਹੁਤ ਵੇਖੋਗੇ, ਸੁਣੋਗੇ। ਬਾਪ ਦੇ ਕੋਲ ਸਭਦੇ ਚਿੱਤਰ ਹੁੰਦੇ ਤਾਂ ਤੁਹਾਨੂੰ ਵੰਡਰ ਵਿਖਾਉਂਦੇ - ਇਹ ਫਲਾਣਾ ਇੰਨੇ ਦਿਨ ਆਇਆ, ਬਾਪ ਦਾ ਬਣਿਆ ਫੇਰ ਮਾਇਆ ਖਾ ਗਈ। ਮਰ ਗਿਆ, ਮਾਇਆ ਦੇ ਨਾਲ ਜਾ ਮਿਲਿਆ। ਇੱਥੇ ਇਸ ਵਕ਼ਤ ਕੋਈ ਸ਼ਰੀਰ ਛੱਡਦੇ ਹਨ ਤਾਂ ਇਸ ਦੁਨੀਆਂ ਵਿੱਚ ਆਕੇ ਜਨਮ ਲੈਂਦੇ ਹਨ। ਤੁਸੀਂ ਸ਼ਰੀਰ ਛੱਡੋਗੇ ਤਾਂ ਬਾਬਾ ਦੇ ਨਾਲ ਬੇਹੱਦ ਘਰ ਵਿੱਚ ਜਾਵੋਗੇ। ਉੱਥੇ ਬਾਬਾ, ਮੰਮਾ, ਬੱਚੇ ਸਭ ਹੈ ਨਾ। ਪਰਿਵਾਰ ਇਵੇਂ ਹੀ ਹੁੰਦਾ ਹੈ। ਮੂਲਵਤਨ ਵਿੱਚ ਬਾਪ ਅਤੇ ਭਰਾ - ਭਰਾ ਹਾਂ, ਹੋਰ ਕੋਈ ਸੰਬੰਧ ਨਹੀਂ। ਇੱਥੇ ਬਾਪ ਅਤੇ ਭਰਾ - ਭੈਣ ਹਾਂ ਫੇਰ ਵਾਧੇ ਨੂੰ ਪਾਉਂਦੇ ਹਨ। ਚਾਚਾ, ਮਾਮਾ ਆਦਿ ਬਹੁਤ ਸੰਬੰਧ ਹੋ ਜਾਂਦੇ ਹਨ। ਇਸ ਸੰਗਮ ਤੇ ਤੁਸੀਂ ਪ੍ਰਜਾਪਿਤਾ ਬ੍ਰਹਮਾ ਦੇ ਬਣਦੇ ਹੋ ਤਾਂ ਭਰਾ - ਭੈਣ ਹੋ। ਸ਼ਿਵਬਾਬਾ ਨੂੰ ਯਾਦ ਕਰਦੇ ਹੋ ਤਾਂ ਭਰਾ - ਭਰਾ ਹੋ। ਇਹ ਸਭ ਗੱਲਾਂ ਚੰਗੀ ਤਰ੍ਹਾਂ ਯਾਦ ਕਰਨੀਆਂ ਹਨ। ਬਹੁਤ ਬੱਚੇ ਭੁੱਲ ਜਾਂਦੇ ਹਨ। ਬਾਪ ਤਾਂ ਸਮਝਾਉਂਦੇ ਰਹਿੰਦੇ ਹਨ। ਬਾਪ ਦਾ ਫਰਜ਼ ਹੈ ਬੱਚਿਆਂ ਨੂੰ ਸਿਰ ਤੇ ਚੁੱਕਣਾ, ਤਾਂ ਹੀ ਤੇ ਨਮਸਤੇ - ਨਮਸਤੇ ਕਰਦੇ ਰਹਿੰਦੇ ਹਨ। ਅਰਥ ਵੀ ਸਮਝਾਉਂਦੇ ਹਨ। ਭਗਤੀ ਕਰਨ ਵਾਲੇ ਸਾਧੂ -ਸੰਤ ਆਦਿ ਕੋਈ ਤੁਹਾਨੂੰ ਜੀਵਨਮੁਕਤੀ ਦਾ ਰਸਤਾ ਨਹੀਂ ਦੱਸਦੇ, ਉਹ ਮੁਕਤੀ ਦੇ ਲਈ ਹੀ ਪੁਰਸ਼ਾਰਥ ਕਰਦੇ ਰਹਿੰਦੇ ਹਨ। ਉਹ ਹੈ ਹੀ ਨਿਰਵ੍ਰਿਤੀ ਮਾਰ੍ਗ ਵਾਲੇ। ਉਹ ਰਾਜਯੋਗ ਕਿਵੇਂ ਸਿਖਾਉਣਗੇ। ਰਾਜਯੋਗ ਹੈ ਹੀ ਪ੍ਰਵ੍ਰਿਤੀ ਮਾਰ੍ਗ ਦਾ। ਪ੍ਰਜਾਪਿਤਾ ਬ੍ਰਹਮਾ ਨੂੰ 4 ਭੁਜਾਵਾਂ ਦਿੰਦੇ ਹਨ ਤਾਂ ਪ੍ਰਵ੍ਰਿਤੀ ਮਾਰ੍ਗ ਹੋਇਆ ਨਾ। ਇੱਥੇ ਬਾਪ ਨੇ ਇਨ੍ਹਾਂ ਨੂੰ ਅਡੋਪਟ ਕੀਤਾ ਤੇ ਨਾਮ ਰੱਖਿਆ ਹੈ ਬ੍ਰਹਮਾ ਅਤੇ ਸਰਸ੍ਵਤੀ। ਡਰਾਮਾ ਵਿੱਚ ਨੂੰਧ ਵੇਖੋ ਕਿਵੇਂ ਹੈ। ਵਾਨਪ੍ਰਸਥ ਅਵਸਥਾ ਵਿੱਚ ਹੀ ਮਨੁੱਖ ਗੁਰੂ ਕਰਦੇ ਹਨ, 60 ਵਰ੍ਹੇ ਦੇ ਬਾਦ। ਇਸ ਵਿੱਚ ਵੀ 60 ਵਰ੍ਹੇ ਦੇ ਬਾਦ ਬਾਪ ਨੇ ਪ੍ਰਵੇਸ਼ ਕੀਤਾ ਤਾਂ ਬਾਪ, ਟੀਚਰ, ਗੁਰੂ ਬਣ ਗਏ। ਹੁਣ ਤਾਂ ਕ਼ਾਇਦੇ ਵੀ ਵਿਗੜ ਗਏ ਹਨ। ਛੋਟੇ ਨੂੰ ਵੀ ਗੁਰੂ ਕਰਾ ਦਿੰਦੇ ਹਨ। ਇਹ ਤਾਂ ਹੈ ਹੀ ਨਿਰਾਕਾਰ। ਤੁਹਾਡੀ ਆਤਮਾ ਦਾ ਇਹ ਬਾਪ ਵੀ ਬਣਦੇ, ਟੀਚਰ, ਸਤਿਗੁਰੂ ਵੀ ਬਣਦੇ ਹਨ। ਨਿਰਾਕਾਰ ਦੁਨੀਆਂ ਨੂੰ ਕਿਹਾ ਜਾਂਦਾ ਹੈ ਆਤਮਾਵਾਂ ਦੀ ਦੁਨੀਆਂ। ਇਵੇਂ ਤਾਂ ਨਹੀਂ ਕਹਾਂਗੇ ਦੁਨੀਆਂ ਹੀ ਨਹੀਂ ਹੈ। ਸ਼ਾਂਤੀਧਾਮ ਕਿਹਾ ਜਾਂਦਾ ਹੈ। ਉੱਥੇ ਆਤਮਾਵਾਂ ਰਹਿੰਦੀਆਂ ਹਨ। ਜੇਕਰ ਕਹੀਏ ਪ੍ਰਮਾਤਮਾ ਦਾ ਨਾਮ, ਰੂਪ, ਦੇਸ਼, ਕਾਲ ਨਹੀਂ ਤਾਂ ਬੱਚੇ ਫੇਰ ਕਿਥੋਂ ਆਉਣਗੇ।

ਤੁਸੀਂ ਬੱਚੇ ਹੁਣ ਸਮਝਦੇ ਹੋ ਇਹ ਵਰਲ੍ਡ ਦੀ ਹਿਸਟਰੀ - ਜਾਗ੍ਰਾਫੀ ਕਿਵੇਂ ਰਿਪੀਟ ਹੁੰਦੀ ਹੈ। ਹਿਸਟਰੀ ਚੇਤੰਨ ਦੀ ਹੁੰਦੀ ਹੈ, ਜਾਗ੍ਰਾਫੀ ਤਾਂ ਜੜ੍ਹ ਚੀਜ਼ ਦੀ ਹੈ। ਤੁਹਾਡੀ ਆਤਮਾ ਜਾਣਦੀ ਹੈ ਅਸੀਂ ਕਿੱਥੇ ਤੱਕ ਰਾਜ ਕਰਦੇ ਹਾਂ। ਹਿਸਟਰੀ ਗਾਈ ਜਾਂਦੀ ਹੈ ਜਿਸਨੂੰ ਕਹਾਣੀ ਕਿਹਾ ਜਾਂਦਾ ਹੈ। ਜਾਗ੍ਰਾਫੀ ਦੇਸ਼ ਦੀ ਹੁੰਦੀ ਹੈ। ਚੇਤੰਨ ਨੇ ਰਾਜ ਕੀਤਾ, ਜੜ੍ਹ ਤਾਂ ਰਾਜ ਨਹੀਂ ਕਰਣਗੇ। ਕਿੰਨੇ ਵਕਤ ਤੋਂ ਫਲਾਣੇ ਦਾ ਰਾਜ ਸੀ, ਕ੍ਰਿਸ਼ਚਨ ਨੇ ਭਾਰਤ ਤੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ। ਤਾਂ ਇਸ ਵਰਲ੍ਡ ਦੀ ਹਿਸਟਰੀ - ਜਾਗ੍ਰਾਫੀ ਨੂੰ ਕੋਈ ਜਾਣਦੇ ਹੀ ਨਹੀਂ। ਕਹਿੰਦੇ ਹਨ ਸਤਿਯੁਗ ਨੂੰ ਤਾਂ ਲੱਖਾਂ ਵਰ੍ਹੇ ਹੋਏ। ਉਸ ਵਿੱਚ ਕੌਣ ਰਾਜ ਕਰਕੇ ਗਏ, ਕਿੰਨਾ ਵਕ਼ਤ ਰਾਜ ਕੀਤਾ - ਇਹ ਕੋਈ ਨਹੀਂ ਜਾਣਦੇ। ਇਸਨੂੰ ਕਿਹਾ ਜਾਂਦਾ ਹੈ ਹਿਸਟਰੀ। ਆਤਮਾ ਚੇਤੰਨ, ਸ਼ਰੀਰ ਜੜ੍ਹ ਹੈ। ਸਾਰਾ ਖੇਡ ਹੀ ਜੜ੍ਹ ਅਤੇ ਚੇਤੰਨ ਦਾ ਹੈ। ਮਨੁੱਖ ਜੀਵਨ ਹੀ ਉਤਮ ਗਾਇਆ ਜਾਂਦਾ ਹੈ। ਆਦਮਸ਼ੁਮਾਰੀ ਵੀ ਮਨੁੱਖਾਂ ਦੀ ਗਿਣੀ ਜਾਂਦੀ ਹੈ। ਜਾਨਵਰਾ ਦੀ ਤਾਂ ਕੋਈ ਗਿਣਤੀ ਕਰ ਵੀ ਨਾ ਸਕੇ। ਸਾਰਾ ਖੇਡ ਤੁਹਾਡੇ ਤੇ ਹੈ। ਹਿਸਟਰੀ - ਜਾਗ੍ਰਾਫੀ ਵੀ ਤੁਸੀਂ ਸੁਣਦੇ ਹੋ। ਬਾਪ ਇਸ ਵਿੱਚ ਆਕੇ ਤੁਹਾਨੂੰ ਸਭ ਗੱਲਾਂ ਸਮਝਾਉਂਦੇ ਹਨ, ਇਸਨੂੰ ਕਿਹਾ ਜਾਂਦਾ ਹੈ ਬੇਹੱਦ ਦੀ ਹਿਸਟਰੀ - ਜਾਗ੍ਰਾਫੀ। ਇਹ ਨਾਲੇਜ਼ ਨਾ ਹੋਣ ਕਾਰਨ ਤੁਸੀਂ ਕਿੰਨੇ ਬੇਸਮਝ ਬਣ ਗਏ ਹੋ। ਮਨੁੱਖ ਹੋਕੇ ਦੁਨੀਆਂ ਦੀ ਹਿਸਟਰੀ - ਜਾਗ੍ਰਾਫੀ ਨੂੰ ਨਾ ਜਾਨਣ ਤਾਂ ਉਹ ਮਨੁੱਖ ਹੀ ਕੀ ਕੰਮ ਦਾ। ਹੁਣ ਬਾਪ ਦੁਆਰਾ ਤੁਸੀਂ ਵਰਲ੍ਡ ਦੀ ਹਿਸਟਰੀ - ਜਾਗ੍ਰਾਫੀ ਸੁਣ ਰਹੇ ਹੋ। ਇਹ ਪੜ੍ਹਾਈ ਕਿੰਨੀ ਚੰਗੀ ਹੈ, ਕੌਣ ਪੜ੍ਹਾਉਂਦੇ ਹਨ? ਬਾਪ। ਬਾਪ ਹੀ ਉੱਚ ਤੇ ਉੱਚ ਪਦ ਦਵਾਉਣ ਵਾਲਾ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਅਤੇ ਜੋ ਉਨ੍ਹਾਂ ਦੇ ਨਾਲ ਸ੍ਵਰਗ ਵਿੱਚ ਰਹਿੰਦੇ ਹਨ ਉਨ੍ਹਾਂ ਦਾ ਉੱਚ ਤੇ ਉੱਚ ਪਦ ਹੈ ਨਾ। ਉੱਥੇ ਬੈਰਿਸਟਰੀ ਆਦਿ ਤਾਂ ਕਰਦੇ ਨਹੀਂ। ਉੱਥੇ ਤਾਂ ਸਿਰਫ਼ ਸਿੱਖਣਾ ਹੈ। ਹੁਨਰ ਨਾ ਸਿੱਖੋ ਤਾਂ ਮਕਾਨ ਆਦਿ ਕਿਵੇਂ ਬਣੇ। ਇੱਕ - ਦੋ ਨੂੰ ਹੁਨਰ ਸਿਖਾਉਂਦੇ ਹਨ। ਨਹੀਂ ਤਾਂ ਇੰਨੇ ਮਕਾਨ ਆਦਿ ਕੌਣ ਬਨਾਉਣਗੇ। ਆਪੇਹੀ ਤਾਂ ਨਹੀਂ ਬਣ ਜਾਣਗੇ। ਇਹ ਸਭ ਰਾਜ਼ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਰਹਿੰਦੇ ਹਨ। ਤੁਸੀਂ ਜਾਣਦੇ ਹੋ ਇਹ ਚੱਕਰ ਫ਼ਿਰਦਾ ਰਹਿੰਦਾ ਹੈ, ਇੰਨਾ ਵਕ਼ਤ ਅਸੀਂ ਰਾਜ ਕਰਦੇ ਸੀ ਫੇਰ ਰਾਵਣ ਦੇ ਰਾਜ ਵਿੱਚ ਆਉਂਦੇ ਹਾਂ। ਦੁਨੀਆਂ ਨੂੰ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਹੈ ਕਿ ਅਸੀਂ ਰਾਵਣ ਰਾਜ ਵਿੱਚ ਹਾਂ। ਕਹਿੰਦੇ ਹਨ ਬਾਬਾ ਸਾਨੂੰ ਰਾਵਣ ਰਾਜ ਤੋਂ ਲਿਬ੍ਰੇਟ ਕਰੋ। ਕਾਂਗ੍ਰਸੀ ਲੋਕਾਂ ਨੇ ਕ੍ਰਿਸ਼ਚਨ ਰਾਜ ਤੋਂ ਆਪਣੇ ਨੂੰ ਲਿਬ੍ਰੇਟ ਕੀਤਾ। ਹੁਣ ਫੇਰ ਕਹਿੰਦੇ ਹਨ ਗੌਡ ਫ਼ਾਦਰ ਸਾਨੂੰ ਲਿਬ੍ਰੇਟ ਕਰੋ। ਸਮ੍ਰਿਤੀ ਆਉਂਦੀ ਹੈ ਨਾ ਕੋਈ ਵੀ ਇਹ ਨਹੀਂ ਜਾਣਦੇ ਕਿ ਇਵੇਂ ਕਿਉਂ ਕਹਿੰਦੇ ਹਨ। ਹੁਣ ਤੁਸੀਂ ਸਮਝਿਆ ਹੈ ਸਾਰੀ ਸ੍ਰਿਸ਼ਟੀ ਤੇ ਹੀ ਰਾਵਣ ਰਾਜ ਹੈ, ਸਭ ਕਹਿੰਦੇ ਹਨ ਰਾਮਰਾਜ ਚਾਹੀਦਾ ਤਾਂ ਲਿਬ੍ਰੇਟ ਕੌਣ ਕਰੇਗਾ? ਸਮਝਦੇ ਹਨ ਗੌਡ ਫ਼ਾਦਰ ਲਿਬ੍ਰੇਟ ਕਰ ਗਾਇਡ ਬਣ ਲੈ ਜਾਣਗੇ। ਭਾਰਤਵਾਸੀਆਂ ਨੂੰ ਇੰਨੀ ਅਕਲ ਨਹੀਂ ਹੈ। ਇਹ ਤਾਂ ਬਿਲਕੁਲ ਤਮੋਪ੍ਰਧਾਨ ਹਨ। ਉਹ ਨਾ ਇੰਨਾਂ ਦੁੱਖ ਪਾਉਂਦੇ ਹਨ, ਨਾ ਇੰਨਾਂ ਸੁੱਖ ਹੀ ਪਾਉਂਦੇ ਹਨ। ਭਾਰਤਵਾਸੀ ਸਭਤੋਂ ਸੁੱਖੀ ਬਣਦੇ ਹਨ ਤਾਂ ਦੁੱਖੀ ਵੀ ਬਣੇ ਹਨ। ਹਿਸਾਬ ਹੈ ਨਾ। ਹੁਣ ਕਿੰਨਾ ਦੁੱਖ ਹੈ! ਜੋ ਰਿਲੀਜਸ ਮਾਇਨਡਡ ਹਨ ਉਹ ਯਾਦ ਕਰਦੇ ਹਨ - ਓ ਗੌਡ ਫ਼ਾਦਰ, ਲਿਬ੍ਰੇਟਰ। ਤੁਹਾਡੇ ਵੀ ਦਿਲ ਵਿੱਚ ਹੈ ਬਾਬਾ ਆਕੇ ਸਾਡੇ ਦੁੱਖ ਹਰੋ ਅਤੇ ਸੁੱਖਧਾਮ ਲੈ ਚੱਲੋ। ਉਹ ਕਹਿੰਦੇ ਹਨ ਸ਼ਾਂਤੀਧਾਮ ਲੈ ਚੱਲੋ। ਤੁਸੀਂ ਕਹੋਗੇ ਸ਼ਾਂਤੀਧਾਮ ਅਤੇ ਸੁੱਖਧਾਮ ਲੈ ਚੱਲੋ। ਹੁਣ ਬਾਪ ਆਇਆ ਹੋਇਆ ਹੈ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ। ਭਗਤੀ ਮਾਰ੍ਗ ਵਿੱਚ ਕਨਰਸ ਕਿੰਨਾ ਹੈ। ਉਸ ਵਿੱਚ ਅਸਲ ਗੱਲ ਕੁਝ ਵੀ ਹੈ ਨਹੀਂ। ਇੱਕਦਮ ਆਟੇ ਵਿੱਚ ਨਮਕ ਹੈ। ਚੰਡੀਕਾ ਦੇਵੀ ਦਾ ਵੀ ਮੇਲਾ ਲੱਗਦਾ ਹੈ। ਹੁਣ ਚੰਡੀਕਾਵਾਂ ਦਾ ਮੇਲਾ ਕਿਉਂ ਲੱਗਦਾ ਹੈ? ਚੰਡੀ ਕਿਸਨੂੰ ਕਿਹਾ ਜਾਂਦਾ ਹੈ? ਬਾਬਾ ਨੇ ਦੱਸਿਆ ਹੈ ਚੰਡਾਲ ਦਾ ਜਨਮ ਵੀ ਇੱਥੇ ਦੇ ਹੀ ਲੈਂਦੇ ਹਨ। ਇੱਥੇ ਰਹਿਕੇ, ਖਾ ਪੀਕੇ ਕੁਝ ਦੇਕੇ ਫੇਰ ਕਹਿੰਦੇ ਹਨ - ਅਸੀਂ ਜੋ ਦਿੱਤਾ ਉਹ ਸਾਨੂੰ ਦੇਵੋ। ਅਸੀਂ ਨਹੀਂ ਮੰਨਦੇ। ਸੰਸ਼ੇ ਪੈ ਜਾਂਦਾ ਹੈ ਤਾਂ ਉਹ ਕੀ ਜਾਕੇ ਬਣਨਗੇ। ਇਵੇਂ ਦੀਆਂ ਚੰਡੀਕਾ ਦਾ ਵੀ ਮੇਲਾ ਲੱਗਦਾ ਹੈ। ਫੇਰ ਵੀ ਸਤਿਯੁਗੀ ਤਾਂ ਬਣਦੇ ਹੈ ਨਾ। ਕੁਝ ਵਕ਼ਤ ਵੀ ਮਦਦਗਾਰ ਬਣੇ ਤਾਂ ਸ੍ਵਰਗ ਵਿੱਚ ਆ ਗਏ। ਉਹ ਭਗਤ ਲੋਕੀਂ ਤਾਂ ਜਾਣਦੇ ਨਹੀਂ, ਗਿਆਨ ਤਾਂ ਕੋਈ ਦੇ ਕੋਲ ਹੈ ਨਹੀਂ। ਉਹ ਚਿੱਤਰਾਂ ਵਾਲੀ ਗੀਤਾ ਹੈ, ਕਿੰਨਾ ਪੈਸਾ ਕਮਾਉਂਦੇ ਹਨ। ਅੱਜਕਲ ਚਿੱਤਰਾਂ ਤੇ ਤਾਂ ਸਭ ਆਸ਼ਿਕ ਹੁੰਦੇ ਹਨ। ਉਸਨੂੰ ਆਰਟ ਸਮਝਦੇ ਹਨ। ਮਨੁੱਖਾਂ ਨੂੰ ਕੀ ਪਤਾ ਦੇਵਤਾਵਾਂ ਦੇ ਚਿੱਤਰ ਕਿਵੇਂ ਦੇ ਹੁੰਦੇ ਹਨ। ਤੁਸੀਂ ਅਸਲ ਵਿੱਚ ਕਿੰਨੇ ਫ਼ਸਟਕਲਾਸ ਸੀ। ਫੇਰ ਕੀ ਬਣ ਗਏ ਹੋ। ਉੱਥੇ ਕੋਈ ਅੰਨ੍ਹਾ, ਕਾਣਾ ਆਦਿ ਹੁੰਦੇ ਨਹੀਂ। ਦੇਵਤਾਵਾਂ ਦੀ ਨੈਚੁਰਲ ਸ਼ੋਭਾ ਹੁੰਦੀ ਹੈ। ਉੱਥੇ ਨੈਚੁਰਲ ਬਿਊਟੀ ਹੁੰਦੀ ਹੈ। ਤਾਂ ਬਾਪ ਵੀ ਸਭ ਸਮਝਾਕੇ ਫੇਰ ਕਹਿੰਦੇ ਹਨ - ਬੱਚੇ, ਬਾਪ ਨੂੰ ਯਾਦ ਕਰੋ। ਬਾਪ, ਬਾਪ ਵੀ ਹੈ, ਟੀਚਰ, ਸਤਿਗੁਗੂ ਵੀ ਹੈ। ਤਿੰਨੋ ਰੂਪ ਵਿੱਚ ਯਾਦ ਕਰੋ ਤਾਂ ਤਿੰਨੋ ਵਰਸੇ ਮਿਲਣਗੇ। ਪਿਛਾੜੀ ਵਾਲੇ ਤਿੰਨੋ ਰੁਪਾਂ ਵਿੱਚ ਯਾਦ ਕਰ ਨਹੀਂ ਸੱਕਣਗੇ। ਫੇਰ ਮੁਕਤੀ ਵਿੱਚ ਚਲੇ ਜਾਣਗੇ।

ਬਾਬਾ ਨੇ ਸਮਝਾਇਆ ਹੈ ਸੁਖਸ਼ਮਵਤਨ ਆਦਿ ਵਿੱਚ ਜੋ ਕੁਝ ਵੇਖਦੇ ਹੋ ਇਹ ਤਾਂ ਸਭ ਹਨ ਸਾਖਸ਼ਤਕਾਰ ਦੀਆਂ ਗੱਲਾਂ। ਬਾਬਾ ਹਿਸਟਰੀ - ਜਾਗ੍ਰਾਫੀ ਸਾਰੀ ਇੱਥੇ ਦੀ ਹੈ। ਇਨ੍ਹਾਂ ਦੀ ਉਮਰ ਦਾ ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ ਤੁਸੀਂ ਕਿਸੇਨੂੰ ਵੀ ਸਮਝਾ ਸਕਦੇ ਹੋ। ਪਹਿਲੇ - ਪਹਿਲੇ ਤਾਂ ਬਾਪ ਦਾ ਪਰਿਚੈ ਦੇਣਾ ਹੈ। ਉਹ ਬੇਹੱਦ ਦਾ ਬਾਪ ਹੈ ਸੁਪ੍ਰੀਮ। ਲੌਕਿਕ ਬਾਪ ਨੂੰ ਪ੍ਰਮਾਤਮਾ ਜਾਂ ਸੁਪ੍ਰੀਮ ਆਤਮਾ ਕਦੀ ਨਹੀਂ ਕਿਹਾ ਜਾਂਦਾ। ਸੁਪ੍ਰੀਮ ਤਾਂ ਇੱਕ ਹੀ ਹੈ ਜਿਸਨੂੰ ਭਗਵਾਨ ਕਿਹਾ ਜਾਂਦਾ ਹੈ। ਉਹ ਨਾਲੇਜ਼ਫੁੱਲ ਹੈ ਤਾਂ ਤੁਹਾਨੂੰ ਨਾਲੇਜ਼ ਸਿਖਾਉਂਦੇ ਹਨ। ਇਹ ਈਸ਼ਵਰੀਏ ਨਾਲੇਜ਼ ਹੈ ਸੋਰਸ ਆਫ਼ ਇਨਕਮ। ਨਾਲੇਜ਼ ਵੀ ਉੱਤਮ, ਮੱਧਮ, ਕਨਿਸ਼ਟ ਹੁੰਦੀ ਹੈ ਨਾ। ਬਾਪ ਹੈ ਉੱਚ ਤੇ ਉੱਚ ਤਾਂ ਪੜ੍ਹਾਈ ਵੀ ਉੱਚ ਤੇ ਉੱਚ ਹੈ। ਮਰਤਬਾ ਵੀ ਉੱਚ ਹੈ। ਹਿਸਟਰੀ, ਜਾਗ੍ਰਾਫੀ ਤਾਂ ਝੱਟ ਜਾਣ ਜਾਂਦੇ ਹਨ। ਬਾਕੀ ਯਾਦ ਦੀ ਯਾਤਰਾ ਵਿੱਚ ਯੁੱਧ ਚੱਲਦੀ ਹੈ। ਇਸ ਵਿੱਚ ਤੁਸੀਂ ਹਾਰਦੇ ਹੋ ਤਾਂ ਨਾਲੇਜ਼ ਵਿੱਚ ਵੀ ਹਾਰਦੇ ਹੋ। ਹਾਰਕੇ ਭਾਗੰਤੀ ਹੋ ਜਾਂਦੇ ਹਨ ਤਾਂ ਨਾਲੇਜ਼ ਵਿੱਚ ਵੀ ਭਾਗੰਤੀ ਹੋ ਜਾਂਦੇ ਹਨ। ਫੇਰ ਜਿਵੇਂ ਦੇ ਸੀ ਉਵੇਂ ਦੇ ਬਣ ਜਾਂਦੇ ਹਨ ਹੋਰ ਵੀ ਉਸਤੋਂ ਵੀ ਬਦਤਰ। ਬਾਪ ਦੇ ਅੱਗੇ ਚਲਣ ਤੋਂ ਦੇਹ - ਅਭਿਮਾਨ ਝੱਟ ਪ੍ਰਸਿੱਧ ਹੋ ਜਾਂਦਾ ਹੈ। ਬ੍ਰਹਾਮਣ ਦੀ ਮਾਲਾ ਵੀ ਹੈ ਪਰ ਕਈਆਂ ਨੂੰ ਪਤਾ ਨਹੀਂ ਹੈ ਕਿ ਅਸੀਂ ਕਿਵੇਂ ਨੰਬਰਵਾਰ ਇੱਥੇ ਬੈਠੇ। ਦੇਹ - ਅਭਿਮਾਨ ਹੈ ਨਾ। ਨਿਸ਼ਚੈ ਵਾਲੇ ਨੂੰ ਜ਼ਰੂਰ ਅਪਾਰ ਖੁਸ਼ੀ ਹੋਵੇਗੀ। ਕਿਸੇ ਨੂੰ ਨਿਸ਼ਚੈ ਹੈ ਮੈਂ ਇਹ ਸ਼ਰੀਰ ਛੱਡ ਕੇ ਪ੍ਰਿੰਸ਼ ਬਣਾਂਗਾ। (ਸਭਨੇ ਹੱਥ ਚੁੱਕੇ) ਬੱਚਿਆਂ ਨੂੰ ਇਨ੍ਹੀ ਖੁਸ਼ੀ ਰਹਿੰਦੀ ਹੈ। ਤੁਸੀਂ ਸਭ ਵਿੱਚ ਤਾਂ ਪੂਰੇ ਦੈਵੀਗੁਣ ਹੋਣੇ ਚਾਹੀਦੇ, ਜਦਕਿ ਨਿਸ਼ਚੈ ਹੈ। ਨਿਸ਼ਚੈਬੁੱਧੀ ਮਤਲਬ ਵਿਜੈ ਮਾਲਾ ਵਿੱਚ ਪਿਰੋਵੰਤੀ ਮਤਲਬ ਸ਼ਹਿਜਾਦਾ ਬਨੰਤੀ। ਇੱਕ ਦਿਨ ਜ਼ਰੂਰ ਆਵੇਗਾ ਜੋ ਫਾਰਨਰਸ ( ਦੂਜੇ ਦੇਸ਼ਾਂ ਵਾਲੇ ) ਸਭਤੋਂ ਜ਼ਿਆਦਾ ਆਬੂ ਵਿੱਚ ਆਉਣਗੇ ਅਤੇ ਸਭ ਤੀਰਥ ਯਾਤਰਾ ਆਦਿ ਛੱਡ ਦੇਣਗੇ। ਉਹ ਚਾਹੁੰਦੇ ਹਨ ਭਾਰਤ ਦਾ ਰਾਜਯੋਗ ਸਿੱਖੀਏ। ਕੌਣ ਹੈ ਜਿਸਨੇ ਪੈਰਾਡਾਇਜ਼ ਸਥਾਪਨ ਕੀਤਾ। ਪੁਰਸ਼ਾਰਥ ਕੀਤਾ ਜਾਂਦਾ ਹੈ, ਕਲਪ ਪਹਿਲੇ ਇਹ ਹੋਇਆ ਹੋਵੇਗਾ ਤਾਂ ਜ਼ਰੂਰ ਮਿਊਜ਼ੀਅਮ ਬਣ ਜਾਵੇਗਾ। ਸਮਝਾਣਾ ਹੈ ਇਵੇਂ ਦੀ ਪ੍ਰਦਰਸ਼ਨੀ ਹਮੇਸ਼ਾ ਦੇ ਲਈ ਲਗਾਉਣੀ ਚਾਹੁੰਦੇ ਹੋ। 4 -5 ਵਰ੍ਹੇ ਦੇ ਲਈ ਲੀਜ਼ ਤੇ ਵੀ ਮਕਾਨ ਲੈਕੇ ਲਗਾ ਸਕਦੇ ਹੋ। ਅਸੀਂ ਭਾਰਤ ਦੀ ਹੀ ਸੇਵਾ ਕਰਦੇ ਹਾਂ, ਸੁੱਖਧਾਮ ਬਣਾਉਣ ਦੇ ਲਈ। ਇਸ ਵਿੱਚ ਬਹੁਤਿਆਂ ਦਾ ਕਲਿਆਣ ਹੋਵੇਗਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਪਾਰ ਖੁਸ਼ੀ ਵਿੱਚ ਰਹਿਣ ਦੇ ਲਈ ਸਦਾ ਸਮ੍ਰਿਤੀ ਰਹੇ ਕਿ ਖੁਦ ਬਾਪ ਸਾਡਾ ਸ਼ਿੰਗਾਰ ਕਰ ਰਹੇ ਹਨ, ਉਹ ਸਾਨੂੰ ਅਥਾਹ ਧਨ ਦਿੰਦੇ ਹਨ। ਅਸੀਂ ਨਵੀਂ ਦੁਨੀਆਂ ਅਮਰਪੁਰੀ ਦੇ ਲਈ ਪੜ੍ਹ ਰਹੇ ਹਾਂ।

2. ਵਿਜੇ ਮਾਲਾ ਵਿੱਚ ਪਿਰੋਣ ਦੇ ਲਈ ਨਿਸ਼ਚੈਬੁੱਧੀ ਬਣ ਦੈਵੀਗੁਣ ਧਾਰਨ ਕਰਨੇ ਹਨ। ਜੋ ਦਿੱਤਾ ਉਸਨੂੰ ਵਾਪਿਸ ਲੈਣ ਦਾ ਸੰਕਲਪ ਕਦੀ ਨਾ ਆਏ। ਸੰਸ਼ੇਬੁੱਧੀ ਬਣ ਆਪਣਾ ਪਦ ਨਹੀਂ ਗਵਾਉਣਾ ਹੈ।

ਵਰਦਾਨ:-
ਕ੍ਰੋਧੀ ਆਤਮਾ ਨੂੰ ਰਹਿਮ ਦੇ ਸ਼ੀਤਲ ਜਲ ਦਵਾਰਾ ਗੁਣ ਦਾਨ ਦੇਣ ਵਾਲੇ ਮਹਾਦਾਨੀ ਭਵ

ਤੁਹਾਡੇ ਸਾਹਮਣੇ ਕੋਈ ਕ੍ਰੋਧ ਵਿੱਚ ਜਲਦਾ ਹੋਇਆ ਆਏ, ਤੁਹਾਨੂੰ ਗਾਲੀ ਦਵੇ, ਨਿੰਦਾ ਕਰੇ … ਤਾਂ ਅਜਿਹੀ ਆਤਮਾ ਨੂੰ ਵੀ ਆਪਣੀ ਸ਼ੁਭ ਭਾਵਨਾ, ਸ਼ੁਭ ਕਾਮਨਾ ਦਵਾਰਾ, ਵ੍ਰਿਤੀ ਦਵਾਰਾ ਸਥਿਤੀ ਦਵਾਰਾ ਗੁਣ ਦਾਨ ਜਾਂ ਸਹਿਣਸ਼ੀਲਤਾ ਦੀ ਸ਼ਕਤੀ ਦਾ ਵਰਦਾਨ ਦਵੋ। ਕ੍ਰੋਧੀ ਆਤਮਾ ਪਰਵਸ਼ ਹੈ, ਇਵੇਂ ਪਰਵਸ਼ ਆਤਮਾ ਨੂੰ ਰਹਿਮ ਦੇ ਸ਼ੀਤਲ ਜਲ ਦਵਾਰਾ ਸ਼ਾਤ ਕਰ ਦਵੋ, ਇਹ ਤੁਸੀਂ ਵਰਦਾਨੀ ਆਤਮਾ ਦਾ ਕਰਤਵ ਹੈ। ਚੇਤੰਨ ਵਿੱਚ ਜਦੋਂ ਤੁਹਾਡੇ ਵਿੱਚ ਅਜਿਹੇ ਸੰਸਕਾਰ ਭਰੇ ਹਨ ਤਾਂ ਹੀ ਜੜ੍ਹ ਚਿਤਰਾਂ ਦਵਾਰਾ ਭਗਤਾਂ ਨੂੰ ਵਰਦਾਨ ਮਿਲਦੇ ਹਨ।

ਸਲੋਗਨ:-
ਯਾਦ ਦਵਾਰਾ ਸਰਵ ਸ਼ਕਤੀਆਂ ਦਾ ਖਜ਼ਾਨਾ ਅਨੁਭਵ ਕਰਨ ਵਾਲੇ ਹੀ ਸ਼ਕਤੀ ਸੰਪੰਨ ਬਣਦੇ ਹਨ।