12.12.24 Punjabi Morning Murli Om Shanti BapDada Madhuban
ਮਿੱਠੇ ਬੱਚੇ:- " ਮਿੱਠੇ
ਬੱਚੇ:- ਇਹ ਪੜਾਈ ਜੋ ਬਾਪ ਪੜਾਉਂਦੇ ਹਨ, ਇਸ ਵਿੱਚ ਬਹੁਤ ਕਮਾਈ ਹੈ, ਇਸਲਈ ਪੜਾਈ ਚੰਗੀ ਤਰ੍ਹਾਂ
ਪੜ੍ਹਦੇ ਰਹੋ , ਲਿੰਕ ਕਦੇ ਨਾ ਟੁੱਟੇ"
ਪ੍ਰਸ਼ਨ:-
ਜਿਹੜੇ
ਵਿਨਾਸ਼ਕਾਲੇ ਵਿਪਰੀਤ ਬੁੱਧੀ ਹਨ, ਉਨ੍ਹਾਂ ਨੂੰ ਤੁਹਾਡੀ ਕਿੰਨਾ ਗੱਲਾਂ ਤੇ ਹਾਸਾ ਆਉਂਦਾ ਹੈ?
ਉੱਤਰ:-
ਤੁਸੀਂ ਜਦੋ
ਕਹਿੰਦੇ ਹੋ ਹੁਣ ਵਿਨਾਸ਼ ਕਾਲ ਨੇੜੇ ਹੈ, ਤਾਂ ਉਨ੍ਹਾਂ ਨੂੰ ਹਾਸਾ ਆਉਂਦਾ ਹੈ। ਤੁਸੀਂ ਜਾਣਦੇ ਹੋ
ਬਾਪ ਇਥੇ ਬੈਠੇ ਤਾਂ ਨਹੀਂ ਰਹਿਣਗੇ, ਬਾਪ ਦੀ ਹੀ ਡਿਊਟੀ ਹੈ ਪਾਵਨ ਬਣਾਉਣਾ। ਜਦੋ ਪਾਵਨ ਬਣ ਜਾਵੋਗੇ
ਤਾਂ ਇਹ ਪੁਰਾਣੀ ਦੁਨੀਆਂ ਵਿਨਾਸ਼ ਹੋਵੇਗੀ, ਨਵੀ ਆਵੇਗੀ। ਇਹ ਲੜਾਈ ਹੈ ਹੀ ਵਿਨਾਸ਼ ਦੇ ਲਈ। ਤੁਸੀਂ
ਦੇਵਤਾ ਬਣਦੇ ਹੋ ਤਾਂ ਇਸ ਕਲਯੁੱਗੀ ਸ੍ਰਿਸ਼ਟੀ ਤੇ ਆ ਨਹੀਂ ਸਕਦੇ।
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚੇ ਸਮਝਦੇ ਹਨ ਅਸੀਂ ਬੜੇ ਬੇਸਮਝ ਬਣ ਗਏ
ਸੀ। ਮਾਇਆ ਰਾਵਣ ਨੇ ਬੇਸਮਝ ਬਣਾ ਦਿੱਤਾ ਸੀ। ਇਹ ਵੀ ਬੱਚੇ ਸਮਝਦੇ ਹਨ ਕਿ ਬਾਪ ਨੂੰ ਜਰੂਰ ਆਉਣਾ ਹੀ
ਹੈ, ਜਦ ਕਿ ਨਵੀ ਸ੍ਰਿਸ਼ਟੀ ਸਥਾਪਨ ਹੋਣੀ ਹੈ। ਤ੍ਰਿਮੂਰਤੀ ਦਾ ਚਿੱਤਰ ਵੀ ਹੈ - ਬ੍ਰਹਮਾ ਦੁਆਰਾ
ਸਥਾਪਨਾ, ਵਿਸ਼ਨੂੰ ਦੁਆਰਾ ਪਾਲਣਾ, ਸ਼ੰਕਰ ਦੁਆਰਾ ਵਿਨਾਸ਼ ਕਿਉਂਕਿ ਕਰਨ ਕਰਾਵਨਹਾਰ ਤਾਂ ਬਾਪ ਹੈ ਨਾ।
ਇੱਕ ਹੀ ਹੈ ਜੋ ਕਰਦਾ ਹੈ ਤੇ ਕਰਾਉਂਦਾ ਹੈ। ਪਹਿਲਾ ਕਿਸਦਾ ਨਾਮ ਆਵੇਗਾ? ਜੋ ਕਰਦਾ ਹੈ ਜਾਂ ਫਿਰ
ਜਿਸ ਦੁਆਰਾ ਕਰਾਉਂਦਾ ਹੈ। ਕਰਨ ਕਰਾਵਨਹਾਰ ਕਿਹਾ ਜਾਂਦਾ ਹੈ ਨਾ। ਬ੍ਰਹਮਾ ਦੁਆਰਾ ਨਵੀ ਦੁਨੀਆਂ ਦੀ
ਸਥਾਪਨਾ ਕਰਾਉਂਦੇ ਹਨ। ਇਹ ਵੀ ਬੱਚੇ ਜਾਣਦੇ ਹਨ ਸਾਡੀ ਜੋ ਨਵੀ ਦੁਨੀਆਂ ਹੈ, ਜੋ ਅਸੀਂ ਸਥਾਪਨ ਕਰ
ਰਹੇ ਹਾਂ, ਇਸਦਾ ਨਾਮ ਹੀ ਹੈ ਦੇਵੀ ਦੇਵਤਾਵਾਂ ਦੀ ਦੁਨੀਆਂ। ਸਤਿਯੁੱਗ ਵਿੱਚ ਹੀ ਦੇਵੀ ਦੇਵਤਾ ਹੁੰਦੇ
ਹਨ। ਕਿਸੇ ਹੋਰ ਨੂੰ ਦੇਵੀ ਦੇਵਤਾ ਨਹੀਂ ਕਿਹਾ ਜਾਂਦਾ ਹੈ। ਓਥੇ ਮਨੁੱਖ ਹੁੰਦੇ ਨਹੀਂ ਹਨ। ਹੈ ਹੀ
ਇੱਕ ਦੇਵੀ ਦੇਵਤਾ ਧਰਮ, ਦੂਜਾ ਕੋਈ ਧਰਮ ਨਹੀਂ ਹੈ। ਹੁਣ ਤੁਸੀਂ ਬੱਚੇ ਸਮ੍ਰਿਤੀ ਵਿੱਚ ਆਏ ਹੋ ਕਿ
ਬਰੋਬਰ ਅਸੀਂ ਦੇਵੀ ਦੇਵਤਾ ਸੀ, ਨਿਸ਼ਾਨੀਆਂ ਵੀ ਹਨ। ਇਸਲਾਮੀ, ਬੋਧੀ, ਕ੍ਰਿਸ਼ਚਨ ਆਦਿ ਸਭ ਦੀ ਆਪਣੀ
ਆਪਣੀ ਨਿਸ਼ਾਨੀ ਹੈ। ਸਾਡਾ ਜਦੋ ਰਾਜ ਸੀ ਤਾਂ ਹੋਰ ਕੋਈ ਨਹੀਂ ਸੀ। ਹੁਣ ਫਿਰ ਸਾਰੇ ਧਰਮ ਹਨ, ਸਾਡਾ
ਦੇਵਤਾ ਧਰਮ ਹੈ ਨਹੀਂ। ਗੀਤਾ ਵਿੱਚ ਅੱਖਰ ਬਹੁਤ ਵਧੀਆ-ਵਧੀਆ ਹਨ ਪਰ ਕੋਈ ਸਮਝ ਨਹੀਂ ਸਕਦੇ ਹਨ। ਬਾਪ
ਕਹਿੰਦੇ ਹਨ ਵਿਨਾਸ਼ ਕਾਲੇ ਵਿਪਰੀਤ ਬੁੱਧੀ ਅਤੇ ਵਿਨਾਸ਼ ਕਾਲੇ ਪ੍ਰੀਤ ਬੁੱਧੀ। ਵਿਨਾਸ਼ ਤਾਂ ਇਸ ਵੇਲੇ
ਹੋਣਾ ਹੀ ਹੈ। ਬਾਪ ਆਉਂਦੇ ਹੀ ਹਨ ਸੰਗਮਯੁੱਗ ਤੇ, ਜਦੋ ਕਿ ਚੇਂਜ ਹੁੰਦੀ ਹੈ। ਬਾਪ ਤੁਹਾਨੂੰ ਬੱਚਿਆਂ
ਨੂੰ ਬਦਲੇ ਵਿੱਚ ਸਭ ਕੁਝ ਨਵਾਂ ਦੇ ਦਿੰਦੇ ਹਨ। ਉਹ ਸੁਨਾਰ ਵੀ ਹੈ, ਧੋਬੀ ਵੀ ਹੈ, ਵੱਡਾ ਵਪਾਰੀ
ਹੈ। ਵਿਰਲਾ ਹੀ ਕੋਈ ਬਾਪ ਨਾਲ ਵਪਾਰ ਕਰੇ। ਇਸ ਵਪਾਰ ਵਿੱਚ ਤਾਂ ਬੜਾ ਫਾਇਦਾ ਹੈ। ਪੜਾਈ ਵਿੱਚ ਫਾਇਦਾ
ਬੜਾ ਹੁੰਦਾ ਹੈ। ਮਹਿਮਾ ਵੀ ਕੀਤੀ ਜਾਂਦੀ ਹੈ ਕਿ ਪੜਾਈ ਕਮਾਈ ਹੈ, ਉਹ ਵੀ ਜਨਮ-ਜਨਮਾਂਤਰ ਦੇ ਲਈ
ਕਮਾਈ ਹੈ। ਤਾਂ ਇਵੇਂ ਦੀ ਪੜਾਈ ਚੰਗੀ ਤਰ੍ਹਾਂ ਪੜਨੀ ਚਾਹੀਦੀ ਹੈ ਨਾ ਅਤੇ ਪੜਾਉਂਦਾ ਵੀ ਬੜਾ ਸਹਿਜ
ਹਾਂ। ਸਿਰਫ ਇੱਕ ਹਫਤਾ ਸਮਝ ਕੇ ਫਿਰ ਚਾਹੇ ਕਿਤੇ ਵੀ ਚਲੇ ਜਾਵੋ, ਤੁਹਾਡੇ ਕੋਲ ਪੜਾਈ ਆਉਂਦੀ ਰਹੇਗੀ
ਅਤੇ ਮੁਰਲੀ ਮਿਲਦੀ ਰਹੇਗੀ ਤਾਂ ਫਿਰ ਕਦੇ ਲਿੰਕ ਟੁੱਟੇਗਾ ਨਹੀਂ। ਇਹ ਹੈ ਆਤਮਾਵਾਂ ਦੀ ਪਰਮਾਤਮਾ
ਨਾਲ ਲਿੰਕ। ਗੀਤਾ ਵਿੱਚ ਇਹ ਅੱਖਰ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ ਵਿਨਾਸ਼ੰਤੀ, ਪ੍ਰੀਤ ਬੁੱਧੀ
ਵਿਜਯੰਤੀ। ਤੁਸੀਂ ਜਾਣਦੇ ਹੋ ਇਸ ਵੇਲੇ ਮਨੁੱਖ ਇੱਕ ਦੋ ਨੂੰ ਕੱਟਦੇ ਮਾਰਦੇ ਰਹਿੰਦੇ ਹਨ। ਇਹੋ ਜਿਹਾ
ਕਰੋਧ ਜਾਂ ਵਿਕਾਰ ਹੋਰ ਕਿਸੇ ਵਿੱਚ ਨਹੀਂ ਹੁੰਦਾ ਹੈ। ਇਹ ਵੀ ਗਾਇਨ ਹੈ ਕਿ ਦਰੋਪਦੀ ਨੇ ਪੁਕਾਰਿਆ।
ਬਾਪ ਨੇ ਸਮਝਾਇਆ ਹੈ ਤੁਸੀਂ ਸਭ ਦ੍ਰੋਪਦੀਆਂ ਹੋ। ਭਗਵਾਨੁਵਾਚ, ਬਾਪ ਕਹਿੰਦੇ ਹਨ - ਬੱਚੇ, ਹੁਣ
ਵਿਕਾਰ ਵਿੱਚ ਨਹੀਂ ਜਾਵੋ। ਮੈਂ ਤੁਹਾਨੂੰ ਸਵਰਗ ਵਿੱਚ ਲੈ ਜਾਂਦਾ ਹਾਂ, ਤੁਸੀਂ ਸਿਰਫ ਬਾਪ ਨੂੰ ਯਾਦ
ਕਰੋ। ਹੁਣ ਵਿਨਾਸ਼ਕਾਲ ਹੈ ਨਾ, ਕਿਸੇ ਦੀ ਵੀ ਸੁਣਦੇ ਨਹੀਂ ਹਨ, ਲੜਦੇ ਹੀ ਰਹਿੰਦੇ ਹਨ। ਕਿੰਨਾ ਉਨ੍ਹਾਂ
ਨੂੰ ਕਹਿੰਦੇ ਹਨ ਸ਼ਾਂਤ ਰਹੋ, ਪਰੰਤੂ ਸ਼ਾਂਤ ਰਹਿੰਦੇ ਨਹੀਂ ਹਨ। ਆਪਣੇ ਬੱਚਿਆਂ ਆਦਿ ਤੋਂ ਵਿਛੜ ਕੇ
ਲੜਾਈ ਦੇ ਮੈਦਾਨ ਵਿੱਚ ਜਾਂਦੇ ਹਨ। ਕਿੰਨੇ ਮਨੁੱਖ ਮਰਦੇ ਹੀ ਰਹਿੰਦੇ ਹਨ। ਮਨੁੱਖਾਂ ਦੀ ਕੋਈ ਵੈਲ੍ਯੂ
ਨਹੀਂ ਹੈ। ਜੇਕਰ ਵੈਲ੍ਯੂ ਹੈ, ਮਹਿਮਾ ਹੈ ਤਾਂ ਇੰਨਾ ਦੇਵੀ-ਦੇਵਤਾਵਾਂ ਦੀ। ਹੁਣ ਤੁਸੀਂ ਇਹ ਬਣਨ ਦਾ
ਪੁਰਸ਼ਾਰਥ ਕਰ ਰਹੇ ਹੋ। ਤੁਹਾਡੀ ਮਹਿਮਾ ਅਸਲ ਵਿੱਚ ਇਨ੍ਹਾਂ ਦੇਵਤਾਵਾਂ ਨਾਲੋਂ ਵੀ ਜ਼ਿਆਦਾ ਹੈ।
ਤੁਹਾਨੂੰ ਹੁਣ ਬਾਪ ਪੜਾ ਰਹੇ ਹਨ। ਕਿੰਨੀ ਉੱਚੀ ਪੜਾਈ ਹੈ। ਪੜਨ ਵਾਲੇ ਬੜੇ ਜਨਮਾਂ ਦੇ ਅੰਤ ਵਿੱਚ
ਬਿਲਕੁਲ ਹੀ ਤਮੋਪ੍ਰਧਾਨ ਹਨ। ਮੈਂ ਤਾਂ ਸਦਾ ਹੀ ਸਤੋਪ੍ਰਧਾਨ ਹੀ ਹਾਂ।
ਬਾਪ ਕਹਿੰਦੇ ਹਨ ਮੈਂ
ਤੁਹਾਡਾ ਬੱਚਿਆਂ ਦਾ ਓਬੀਡੀਐਂਟ ਸਰਵੈਂਟ ਬਣ ਕੇ ਆਇਆ ਹਾਂ। ਵਿਚਾਰ ਕਰੋ ਅਸੀਂ ਕਿੰਨੇ ਛੀ-ਛੀ ਬਣ ਗਏ
ਹਾਂ। ਬਾਪ ਹੀ ਸਾਨੂੰ ਵਾਹ-ਵਾਹ ਬਣਾਉਂਦੇ ਹਨ। ਭਗਵਾਨ ਬੈਠ ਮਨੁੱਖਾਂ ਨੂੰ ਪੜਾ ਕੇ ਕਿੰਨਾ ਉਚਾ
ਬਣਾਉਂਦੇ ਹਨ। ਬਾਪ ਆਪ ਕਹਿੰਦੇ ਹਨ ਮੈਂ ਬਹੁਤ ਜਨਮਾਂ ਦੇ ਅੰਤ ਵਿੱਚ ਤੁਹਾਨੂੰ ਸਭ ਨੂੰ ਤਮੋਪ੍ਰਧਾਨ
ਤੋਂ ਸਤੋਪ੍ਰਧਾਨ ਬਣਾਉਣ ਆਇਆ ਹਾਂ। ਹੁਣ ਤੁਹਾਨੂੰ ਪੜਾ ਰਿਹਾ ਹਾਂ। ਬਾਪ ਕਹਿੰਦੇ ਹਨ ਮੈਂ ਤੁਹਾਨੂੰ
ਸਵਰਗਵਾਸੀ ਬਣਾਇਆ ਫਿਰ ਤੁਸੀਂ ਨਰਕਵਾਸੀ ਕਿਵੇਂ ਬਣੇ, ਕਿਸਨੇ ਬਣਾਇਆ? ਗਾਇਨ ਵੀ ਹੈ ਵਿਨਾਸ਼ ਕਾਲੇ
ਵਿਪਰੀਤ ਬੁੱਧੀ ਵਿਨਾਸ਼ੰਤੀ। ਪ੍ਰੀਤ ਬੁੱਧੀ ਵਿਜੇਯੰਤੀ। ਫਿਰ ਜਿਨਾਂ ਜਿਨਾਂ ਪ੍ਰੀਤ ਬੁੱਧੀ ਰਹਾਂਗੇ
ਮਤਲਬ ਬਹੁਤ ਯਾਦ ਕਰਾਂਗੇ, ਉਨਾਂ ਤੁਹਾਡਾ ਹੀ ਫਾਇਦਾ ਹੈ। ਲੜਾਈ ਦਾ ਮੈਦਾਨ ਹੈ ਨਾ। ਕੋਈ ਵੀ ਇਹ ਨਹੀਂ
ਜਾਣਦੇ ਹਨ ਕਿ ਗੀਤਾ ਵਿੱਚ ਕਿਹੜੀ ਯੁੱਧ ਦੱਸੀ ਹੈ। ਉਨ੍ਹਾਂ ਨੇ ਫਿਰ ਕੌਰਵਾਂ ਅਤੇ ਪਾਂਡਵਾਂ ਦੀ
ਯੁੱਧ ਦਿਖਾਈ ਹੈ। ਕੌਰਵ ਸੰਪ੍ਰਦਾਈ, ਪਾਂਡਵ ਸੰਪ੍ਰਦਾਈ ਵੀ ਹਨ ਪਰ ਯੁੱਧ ਤਾਂ ਕੋਈ ਹੈ ਨਹੀਂ।
ਪਾਂਡਵ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਬਾਪ ਨੂੰ ਜਾਣਦੇ ਹਨ। ਬਾਪ ਨਾਲ ਪ੍ਰੀਤ ਬੁੱਧੀ ਹੈ।
ਕੌਰਵ ਬੁੱਧੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨਾਂ ਦੀ ਬਾਪ ਨਾਲ ਵਿਪਰੀਤ ਬੁੱਧੀ ਹੈ। ਅੱਖਰ ਤਾਂ
ਬੜੇ ਚੰਗੇ-ਚੰਗੇ ਸਮਝਣ ਲਾਇਕ ਹਨ।
ਹੁਣ ਹੈ ਸੰਗਮਯੁੱਗ। ਤੁਸੀਂ
ਬੱਚੇ ਜਾਣਦੇ ਹੋ ਨਵੀ ਦੁਨੀਆ ਦੀ ਸਥਾਪਨਾ ਹੋ ਰਹੀ ਹੈ। ਬੁੱਧੀ ਨਾਲ ਕੰਮ ਲੈਣਾ ਹੈ। ਹੁਣ ਦੁਨੀਆਂ
ਕਿੰਨੀ ਵੱਡੀ ਹੈ। ਸਤਿਯੁੱਗ ਵਿੱਚ ਕਿੰਨੇ ਥੋੜੇ ਮਨੁੱਖ ਹੋਣਗੇ। ਛੋਟਾ ਝਾੜ ਹੋਵੇਗਾ। ਉਹ ਝਾੜ ਫਿਰ
ਵੱਡਾ ਹੁੰਦਾ ਹੈ। ਮਨੁੱਖ ਸ੍ਰਿਸ਼ਟੀ ਰੂਪੀ ਇਹ ਉਲਟਾ ਝਾੜ ਕਿਵੇਂ ਹੈ, ਇਹ ਵੀ ਕੋਈ ਸਮਝਦੇ ਨਹੀਂ ਹਨ।
ਇਸਨੂੰ ਕਲਪ ਬ੍ਰਿਖ ਕਿਹਾ ਜਾਂਦਾ ਹੈ। ਰੁੱਖ ਦਾ ਨਾਲੇਜ ਵੀ ਚਾਹੀਦਾ ਹੈ ਨਾ? ਹੋਰ ਰੁੱਖਾਂ ਦਾ
ਨਾਲੇਜ ਤਾਂ ਬਹੁਤ-ਬਹੁਤ ਸੌਖਾ ਹੈ, ਝੱਟ ਦੱਸ ਦੇਣਗੇ। ਇਸ ਰੁੱਖ ਦਾ ਨਾਲੇਜ ਵੀ ਇਵੇਂ ਹੀ ਸੌਖਾ ਹੈ
ਪਰ ਇਹ ਹੈ ਹਿਊਮਨ ਰੁੱਖ। ਮਨੁੱਖਾਂ ਨੂੰ ਆਪਣੇ ਰੁੱਖ ਦਾ ਪਤਾ ਹੀ ਨਹੀਂ ਲੱਗਦਾ ਹੈ। ਕਹਿੰਦੇ ਵੀ ਹਨ
ਗਾਡ ਇਜ਼ ਕ੍ਰਿਏਟਰ, ਤਾਂ ਜਰੂਰ ਚੇਤੰਨ ਹੈ ਨਾ। ਬਾਪ ਸੱਤ ਹੈ, ਚੇਤੰਨ ਹੈ, ਗਿਆਨ ਦਾ ਸਾਗਰ ਹੈ। ਉਸ
ਵਿੱਚ ਕਿਹੜਾ ਗਿਆਨ ਹੈ, ਇਹ ਵੀ ਕੋਈ ਸਮਝਦੇ ਨਹੀਂ ਹਨ। ਬਾਪ ਹੀ ਬੀਜ ਰੂਪ, ਚੇਤੰਨ ਹੈ। ਉਸ ਨਾਲ ਹੀ
ਸਾਰੀ ਰਚਨਾ ਹੁੰਦੀ ਹੈ। ਤਾਂ ਬਾਪ ਬੈਠ ਸਮਝਾਉਂਦੇ ਹਨ, ਮਨੁੱਖਾ ਨੂੰ ਆਪਣੇ ਝਾੜ ਦਾ ਪਤਾ ਨਹੀਂ ਹੈ,
ਹੋਰ ਝਾੜਾਂ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਹਨ। ਝਾੜ ਦਾ ਬੀਜ ਜੇਕਰ ਚੇਤੰਨ ਹੁੰਦਾ ਹੈ ਤਾਂ ਉਹ
ਦੱਸਦਾ ਨਾ ਪਰ ਉਹ ਤਾਂ ਜੜ ਹੈ। ਤਾਂ ਹੁਣ ਤੁਸੀਂ ਬੱਚੇ ਹੀ ਰਚਤਾ ਅਤੇ ਰਚਨਾ ਦੇ ਰਾਜ਼ ਨੂੰ ਜਾਣਦੇ
ਹੋ। ਇਹ ਸੱਤ ਹੈ, ਚੇਤੰਨ ਹੈ, ਗਿਆਨ ਦਾ ਸਾਗਰ ਹੈ। ਚੇਤੰਨ ਵਿੱਚ ਤਾਂ ਗੱਲ ਬਾਤ ਕਰ ਸਕਦੇ ਹਾਂ ਨਾ।
ਮਨੁੱਖ ਦਾ ਤਨ ਸਭ ਤੋਂ ਅਮੂਲ੍ਯ(ਕੀਮਤੀ) ਗਾਇਆ ਜਾਂਦਾ ਹੈ। ਇਸ ਦਾ ਮੁੱਲ ਕਥਨ(ਬਿਆਨ) ਨਹੀਂ ਕਰ ਸਕਦੇ।
ਬਾਪ ਆਕੇ ਆਤਮਾਵਾਂ ਨੂੰ ਸਮਝਾਉਂਦੇ ਹਨ।
ਤੁਸੀਂ ਰੂਪ ਵੀ ਹੋ,
ਬਸੰਤ ਵੀ ਹੋ। ਬਾਪ ਹੈ ਗਿਆਨ ਦਾ ਸਾਗਰ। ਉਨ੍ਹਾਂ ਕੋਲੋਂ ਤੁਹਾਨੂੰ ਰਤਨ ਮਿਲਦੇ ਹਨ। ਇਹ ਗਿਆਨ ਰਤਨ
ਹੈ, ਜਿਨ੍ਹਾਂ ਰਤਨਾ ਨਾਲ ਤੁਹਾਨੂੰ ਉਹ ਰਤਨ ਵੀ ਢੇਰ ਮਿਲ ਜਾਂਦੇ ਹਨ। ਲਕਸ਼ਮੀ - ਨਰਾਇਣ ਦੇ ਕੋਲ
ਦੇਖੇ ਕਿੰਨੇ ਰਤਨ ਹਨ। ਹੀਰੇ ਜਵਾਹਰਾਤਾਂ ਦੇ ਮਹਿਲਾ ਵਿੱਚ ਰਹਿੰਦੇ ਹਨ। ਨਾਮ ਹੀ ਹੈ ਸਵਰਗ, ਜਿਸਦੇ
ਤੁਸੀਂ ਮਾਲਿਕ ਬਣਨ ਵਾਲੇ ਹੋ। ਕੋਈ ਗਰੀਬ ਨੂੰ ਅਚਾਨਕ ਵੱਡੀ ਲਾਟਰੀ ਮਿਲ ਜਾਂਦੀ ਹੈ ਤਾਂ ਕਿੰਨੇ
ਪਾਗਲ ਹੋ ਜਾਂਦੇ ਹਨ। ਬਾਪ ਵੀ ਕਹਿੰਦੇ ਹਨ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ ਤਾਂ ਮਾਇਆ
ਕਿੰਨਾ ਓਪੋਸੀਜਸ਼ਨ ਕਰਦੀ ਹੈ। ਤੁਹਾਨੂੰ ਅੱਗੇ ਚੱਲ ਕੇ ਪਤਾ ਲੱਗੇਗਾ ਕਿ ਮਾਇਆ ਕਿੰਨੇ ਚੰਗੇ - ਚੰਗੇ
ਬੱਚਿਆਂ ਨੂੰ ਵੀ ਹੱਪ ਕਰ ਲੈਂਦੀ ਹੈ। ਇੱਕਦਮ ਖਾ ਲੈਂਦੀ ਹੈ। ਤੁਸੀਂ ਸੱਪ ਨੂੰ ਦੇਖਿਆ ਹੈ - ਮੇਂਢਕ
ਨੂੰ ਕਿਵੇਂ ਫੜਦਾ ਹੈ, ਜਿਵੇ ਗਜ ਨੂੰ ਗ੍ਰਾਹ ਹੱਪ ਕਰਦੇ ਹਨ। ਸੱਪ ਮੇਂਢਕ ਨੂੰ ਇੱਕਦਮ ਸਾਰਾ ਦਾ
ਸਾਰਾ ਹੱਪ ਕਰ ਲੈਂਦਾ ਹੈ। ਮਾਇਆ ਵੀ ਇਵੇ ਦੀ ਹੈ, ਬੱਚਿਆਂ ਨੂੰ ਜਿਉਂਦੇ ਜੀ ਫੜਕੇ ਇੱਕਦਮ ਖਤਮ ਕਰ
ਦਿੰਦੀ ਹੈ ਜੋ ਫਿਰ ਕਦੇ ਬਾਪ ਦਾ ਨਾਮ ਵੀ ਨਹੀਂ ਲੈਂਦੇ ਹਨ। ਯੋਗਬਲ ਦੀ ਤਾਕਤ ਤੁਹਾਡੇ ਵਿੱਚ ਬਹੁਤ
ਘਟ ਹੈ। ਸਾਰਾ ਮਦਾਰ ਯੋਗਬਲ ਤੇ ਹੈ। ਜਿਵੇ ਸੱਪ ਮੇਂਢਕ ਨੂੰ ਹੱਪ ਕਰਦਾ ਹੈ, ਤੁਸੀਂ ਬੱਚੇ ਵੀ ਸਾਰੀ
ਬਾਦਸ਼ਾਹੀ ਨੂੰ ਹੱਪ ਕਰਦੇ ਹੋ। ਸਾਰੇ ਵਿਸ਼ਵ ਦੀ ਬਾਦਸ਼ਾਹੀ ਤੁਸੀਂ ਸੈਕੰਡ ਵਿੱਚ ਲੈ ਲਵੋਗੇ। ਬਾਪ
ਕਿੰਨਾ ਸਹਿਜ ਯੁਕਤੀ ਦੱਸਦੇ ਹਨ। ਕੋਈ ਹਥਿਆਰ ਆਦਿ ਨਹੀਂ। ਬਾਪ ਗਿਆਨ ਯੋਗ ਦੇ ਅਸਤਰ-ਸ਼ਸਤਰ ਦਿੰਦੇ
ਹਨ। ਉਨ੍ਹਾਂ ਨੇ ਫਿਰ ਸਥੂਲ ਹਥਿਆਰ ਦੱਸ ਦਿੱਤੇ ਹਨ।
ਤੁਸੀਂ ਬੱਚੇ ਇਸ ਵੇਲੇ
ਕਹਿੰਦੇ ਹੋ - ਅਸੀਂ ਕੀ ਤੋਂ ਕੀ ਬਣ ਗਏ ਸੀ! ਜੋ ਚਾਹੇ ਸੋ ਕਹੋ, ਅਸੀਂ ਇਵੇ ਦੇ ਸੀ ਜਰੂਰ। ਭਾਵੇ
ਸੀ ਅਸੀਂ ਮਨੁੱਖ ਹੀ ਪਰ ਗੁਣ ਅਤੇ ਅਵਗੁਣ ਤਾਂ ਹੁੰਦੇ ਹਨ ਨਾ। ਦੇਵਤਾਵਾਂ ਵਿੱਚ ਦੈਵੀਗੁਣ ਹਨ ਇਸਲਈ
ਉਨ੍ਹਾਂ ਦੀ ਮਹਿਮਾ ਗਾਉਂਦੇ ਹਨ - ਤੁਸੀਂ ਸਰਵਗੁਣ ਸੰਪੰਨ...ਅਸੀਂ ਨਿਰਗੁਣ ਹਾਰੇ ਵਿੱਚ ਕੋਈ ਗੁਣ
ਨਹੀਂ ਹਨ। ਇਸ ਵੇਲੇ ਸਾਰੀ ਦੁਨੀਆਂ ਹੀ ਨਿਰਗੁਣ ਹੈ ਮਤਲਬ ਇੱਕ ਵੀ ਦੇਵਤਾਈ ਗੁਣ ਨਹੀਂ ਹਨ। ਬਾਪ
ਜਿਹੜੇ ਗੁਣ ਸਿਖਾਉਣ ਵਾਲੇ ਹਨ, ਉਨ੍ਹਾਂ ਨੂੰ ਹੀ ਨਹੀਂ ਜਾਣਦੇ ਹਨ ਇਸਲਈ ਕਿਹਾ ਜਾਂਦਾ ਹੈ ਵਿਨਾਸ਼
ਕਾਲੇ ਵਿਪਰੀਤ ਬੁੱਧੀ। ਹੁਣ ਵਿਨਾਸ਼ ਤਾਂ ਹੋਣਾ ਹੀ ਹੈ ਸੰਗਮ ਤੇ। ਜਦੋ ਕੀ ਪੁਰਾਣੀ ਦੁਨੀਆਂ ਵਿਨਾਸ਼
ਹੁੰਦੀ ਹੈ ਅਤੇ ਨਵੀ ਦੁਨੀਆਂ ਸਥਾਪਨ ਹੁੰਦੀ ਹੈ। ਇਸਨੂੰ ਕਿਹਾ ਜਾਂਦਾ ਹੈ ਵਿਨਾਸ਼ ਕਾਲ। ਇਹ ਹੈ
ਅੰਤਿਮ ਵਿਨਾਸ਼ ਫਿਰ ਅੱਧਾਕਲਪ ਕੋਈ ਲੜਾਈ ਹੁੰਦੀ ਨਹੀਂ ਹੈ। ਮਨੁੱਖਾਂ ਨੂੰ ਕੁਝ ਵੀ ਪਤਾ ਨਹੀਂ ਹੈ।
ਵਿਨਾਸ਼ ਕਾਲੇ ਵਿਪਰੀਤ ਬੁੱਧੀ ਹੈ ਤਾਂ ਜਰੂਰ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਏਗਾ ਨਾ। ਇਸ ਪੁਰਾਣੀ
ਦੁਨੀਆਂ ਵਿੱਚ ਕਿੰਨੀਆਂ ਆਪਦਾਵਾਂ ਹਨ। ਮਰਦੇ ਹੀ ਰਹਿੰਦੇ ਹਨ। ਬਾਪ ਇਸ ਵੇਲੇ ਦੀ ਹਾਲਤ ਦੱਸਦੇ ਹਨ।
ਫਰਕ ਤਾਂ ਬੜਾ ਹੈ ਨਾ। ਹੁਣ ਭਾਰਤ ਦਾ ਇਹ ਹਾਲ ਹੈ, ਕੱਲ ਭਾਰਤ ਕੀ ਹੋਵੇਗਾ? ਅੱਜ ਇਹ ਹੈ, ਕੱਲ ਤੁਸੀਂ
ਕਿਥੇ ਹੋਵੋਗੇ? ਤੁਸੀਂ ਜਾਣਦੇ ਹੋ ਪਹਿਲਾ ਨਵੀ ਦੁਨੀਆਂ ਕਿੰਨੀ ਛੋਟੀ ਸੀ। ਉੱਥੇ ਤਾਂ ਮਹਿਲਾ ਵਿੱਚ
ਕਿੰਨੇ ਹੀਰੇ-ਜਵਾਹਰ ਆਦਿ ਹੁੰਦੇ ਹਨ। ਭਗਤੀ ਮਾਰਗ ਵਿੱਚ ਵੀ ਤੁਹਾਡਾ ਮੰਦਿਰ ਕੋਈ ਘਟ ਥੋੜੀ ਹੁੰਦਾ
ਹੈ। ਸਿਰਫ ਕੋਈ ਇੱਕ ਸੋਮਨਾਥ ਦਾ ਮੰਦਿਰ ਥੋੜੀ ਹੋਵੇਗਾ। ਇੱਕ ਕੋਈ ਬਣਾਏਗਾ ਤਾਂ ਉਨ੍ਹਾਂ ਨੂੰ ਦੇਖ
ਹੋਰ ਵੀ ਬਣਾਉਣਗੇ। ਇੱਕ ਸੋਮਨਾਥ ਮੰਦਿਰ ਤੋਂ ਕਿੰਨਾ ਹੀ ਲੁੱਟਿਆ ਹੈ। ਫਿਰ ਬੈਠ ਆਪਣਾ ਯਾਦਗਾਰ
ਬਣਾਇਆ ਹੈ। ਤਾਂ ਦੀਵਾਰਾਂ ਵਿੱਚ ਪੱਥਰ ਆਦਿ ਲਗਾਉਂਦੇ ਹਨ। ਇਨ੍ਹਾਂ ਪੱਥਰਾਂ ਦੀ ਕੀ ਵੈਲ੍ਯੂ ਹੋਵੇਗੀ?
ਇੰਨੇ ਛੋਟੇ ਜਿਹੇ ਹੀਰੇ ਦਾ ਵੀ ਕਿੰਨਾ ਦਾਮ(ਮੁੱਲ)ਹੈ। ਬਾਬਾ ਜੌਹਰੀ ਸੀ, ਇੱਕ ਰੱਤੀ ਦਾ ਹੀਰਾ
ਹੁੰਦਾ ਸੀ, 90 ਰੁਪਏ ਰੱਤੀ। ਹੁਣ ਤਾਂ ਉਸਦੀ ਕੀਮਤ ਹਜਾਰਾਂ ਰੁਪਏ ਹੈ। ਮਿਲਦੇ ਵੀ ਨਹੀਂ। ਬੜੀ
ਵੈਲ੍ਯੂ ਵੱਧ ਗਈ ਹੈ। ਇਸ ਵੇਲੇ ਵਿਲਾਇਤ ਆਦਿ ਪਾਸੇ ਬੜਾ ਬਹੁਤ ਧਨ ਹੈ, ਪਰ ਸਤਿਯੁੱਗ ਦੇ ਅੱਗੇ ਇਹ
ਕੁਝ ਵੀ ਨਹੀਂ ਹੈ।
ਹੁਣ ਬਾਪ ਕਹਿੰਦੇ ਹਨ
ਵਿਨਾਸ਼ ਕਾਲੇ ਵਿਪਰੀਤ ਬੁੱਧੀ ਹੈ। ਤੁਸੀਂ ਕਹਿੰਦੇ ਹੋ ਵਿਨਾਸ਼ ਨੇੜੇ ਹੈ ਤਾਂ ਮਨੁੱਖ ਹੱਸਦੇ ਹਨ।
ਬਾਪ ਕਹਿੰਦੇ ਹਨ ਮੈਂ ਕਿੰਨਾਂ ਸਮਾਂ ਬੈਠਾ ਰਹਾਂਗਾ, ਮੈਨੂੰ ਕੋਈ ਇਥੇ ਮਜਾ ਆਉਂਦਾ ਹੈ ਕੀ? ਮੈਂ
ਤਾਂ ਨਾ ਸੁਖੀ, ਨਾ ਦੁਖੀ ਹੁੰਦਾ ਹੈ। ਮੇਰੇ ਉੱਪਰ ਡਿਊਟੀ ਹੈ ਪਾਵਨ ਬਣਾਉਣ ਦੀ। ਤੁਸੀਂ ਇਹ ਸੀ,
ਹੁਣ ਇਹ ਬਣ ਗਏ ਹੋ, ਫਿਰ ਤੁਹਾਨੂੰ ਇਹਨਾਂ ਉਚਾ ਬਣਾਉਂਦਾ ਹਾਂ। ਤੁਸੀਂ ਜਾਣਦੇ ਹੋ ਅਸੀਂ ਫਿਰ ਤੋਂ
ਇਹ ਬਣਨ ਵਾਲੇ ਹਾਂ। ਹੁਣ ਤੁਹਾਨੂੰ ਇਹ ਸਮਝ ਆਈ ਹੈ, ਅਸੀਂ ਇਸ ਦੈਵੀ ਘਰਾਣੇ ਦੇ ਭਾਤੀ ਸੀ। ਰਾਜਾਈ
ਸੀ। ਫਿਰ ਇਵੇ ਆਪਣੀ ਰਾਜਾਈ ਗਵਾਈ। ਫਿਰ ਹੋਰ-ਹੋਰ ਆਉਣ ਲੱਗੇ। ਹੁਣ ਇਹ ਚੱਕਰ ਪੂਰਾ ਹੁੰਦਾ ਹੈ।
ਤੁਸੀਂ ਹੁਣ ਇਹ ਸਮਝਦੇ ਹੋ ਲੱਖਾਂ ਸਾਲ ਦੀ ਤਾਂ ਗੱਲ ਹੀ ਨਹੀਂ ਹੈ। ਇਹ ਲੜਾਈ ਹੈ ਹੀ ਵਿਨਾਸ਼ ਦੀ,
ਉਸ ਵੇਲੇ ਤਾਂ ਬੜਾ ਆਰਾਮ ਨਾਲ ਮਰਨਗੇ। ਕੋਈ ਤਕਲੀਫ ਨਹੀਂ ਹੋਵੇਗੀ। ਹਸਪਤਾਲ ਆਦਿ ਹੀ ਨਹੀਂ ਹੋਣਗੇ।
ਕੌਣ ਬੈਠ ਸੇਵਾ ਕਰਨਗੇ ਅਤੇ ਰੋਣਗੇ। ਉੱਥੇ ਤਾਂ ਇਹ ਰਸਮ ਹੀ ਨਹੀਂ ਹੈ। ਉਨ੍ਹਾਂ ਦੀ ਮੌਤ ਸਹਿਜ
ਹੁੰਦੀ ਹੈ। ਇੱਥੇ ਤਾਂ ਦੁੱਖੀ ਹੋ ਕੇ ਮਰਦੇ ਹਨ ਕਿਉਂਕਿ ਤੁਸੀਂ ਸੁੱਖ ਬੜਾ ਲਿਆ ਹੈ ਤਾਂ ਦੁੱਖ ਵੀ
ਤੁਹਾਨੂੰ ਦੇਖਣਾ ਹੈ। ਖੂਨ ਦੀ ਨਦੀ ਇੱਥੇ ਹੀ ਵਗੇਗੀ। ਉਹ ਸਮਝਦੇ ਹਨ ਇਹ ਲੜਾਈ ਫਿਰ ਸ਼ਾਂਤ ਹੋ
ਜਾਵੇਗੀ ਪਰੰਤੂ ਸ਼ਾਂਤ ਤਾਂ ਹੋਣੀ ਨਹੀਂ ਹੈ। ਮਿਰੂਆ ਮੌਤ ਮਲੂਕਾ ਦਾ ਸ਼ਿਕਾਰ। ਤੁਸੀਂ ਦੇਵਤਾ ਬਣਦੇ
ਹੋ, ਫਿਰ ਕਲਯੁੱਗ ਛੀ-ਛੀ ਸ੍ਰਿਸ਼ਟੀ ਤੇ ਤਾਂ ਤੁਸੀਂ ਨਹੀਂ ਆ ਸਕਦੇ। ਗੀਤਾ ਵਿੱਚ ਹੈ ਭਗਵਾਨੁਵਾਚ,
ਵਿਨਾਸ਼ ਵੀ ਦੇਖੋ, ਸਥਾਪਨ ਦੇਖੋ। ਸਾਕਸ਼ਾਤਕਾਰ ਹੋਇਆ ਨਾ! ਇਹ ਸਾਕਸ਼ਾਤਕਾਰ ਸਭ ਅੰਤ ਵਿੱਚ ਹੋਣਗੇ -
ਫਲਾਨੇ ਫਲਾਨੇ ਇਹ ਬਣਦੇ ਹਨ ਫਿਰ ਉਸ ਵੇਲੇ ਰੋਣਗੇ, ਬਹੁਤ ਪਛਤਾਉਣਗੇ, ਸਜ਼ਾ ਖਾਣਗੇ, ਨਸੀਬ ਕੁੱਟਣਗੇ।
ਲੇਕਿਨ ਕਰ ਕੀ ਸਕਣਗੇ? ਇਹ ਤਾਂ 21 ਜਨਮਾਂ ਦੀ ਲਾਟਰੀ ਹੈ। ਸਮ੍ਰਿਤੀ ਤਾਂ ਆਉਂਦੀ ਹੈ ਨਾ।
ਸਾਕਸ਼ਾਤਕਾਰ ਬਗੈਰ ਕਿਸੇ ਨੂੰ ਸਜ਼ਾ ਨਹੀਂ ਮਿੱਲ ਸਕਦੀ ਹੈ। ਟ੍ਰਿਬਿਊਨਲ ਬੈਠਦੀ ਹੈ ਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੇ ਵਿੱਚ
ਗਿਆਨ ਰਤਨ ਧਾਰਨ ਕਰ ਰੂਪ-ਬਸੰਤ ਬਣਨਾ ਹੈ। ਗਿਆਨ ਰਤਨਾ ਨਾਲ ਵਿਸ਼ਵ ਦੀ ਬਾਦਸ਼ਾਹੀ ਦੀ ਲਾਟਰੀ ਲੈਣੀ
ਹੈ।
2. ਇਸ ਵਿਨਾਸ਼ ਕਾਲ ਵਿੱਚ
ਬਾਪ ਨਾਲ ਪ੍ਰੀਤ ਰੱਖ ਇੱਕ ਦੀ ਹੀ ਯਾਦ ਵਿੱਚ ਰਹਿਣਾ ਹੈ। ਇਵੇਂ ਦਾ ਕੋਈ ਕੰਮ ਨਹੀਂ ਕਰਨਾ ਹੈ ਜੋ
ਅੰਤ ਵੇਲੇ ਵਿੱਚ ਪਛਤਾਨਾ ਪਵੇ ਜਾਂ ਨਸੀਬ ਕੁੱਟਣਾ ਪਵੇ।
ਵਰਦਾਨ:-
ਸਦਾ ਸਨੇਹੀ ਬਣ ਉੱਡਦੀ ਕਲਾ ਦਾ ਵਰਦਾਨ ਪ੍ਰਾਪਤ ਕਰਨ ਵਾਲੇ ਨਿਸ਼ਚਿਤ ਵਿਜੇਈ, ਨਿਸ਼ਚਿੰਤ ਭਵ
ਸਨੇਹੀ ਬੱਚਿਆਂ ਨੂੰ
ਬਾਪਦਾਦਾ ਦਵਾਰਾ ਉੱਡਦੀ ਕਲਾ ਦਾ ਵਰਦਾਨ ਮਿਲ ਜਾਂਦਾ ਹੈ। ਉੱਡਦੀ ਕਲਾ ਦਵਾਰਾ ਸੈਕਿੰਡ ਵਿੱਚ
ਬਾਪਦਾਦਾ ਦੇ ਕੋਲ ਪਹੁੰਚ ਜਾਓ ਤਾਂ ਕਿਸੇ ਵੀ ਸਵਰੂਪ ਵਿੱਚ ਆਈ ਹੋਈ ਮਾਇਆ ਤੁਹਨੂੰ ਛੁ ਨਹੀਂ ਸਕੇਗੀ।
ਪਰਮਾਤਮ ਛਤਰਛਾਇਆ ਦੇ ਅੰਦਰ ਮਾਇਆ ਦੀ ਛਾਇਆ ਵੀ ਨਹੀਂ ਆ ਸਕਦੀ। ਸਨੇਹ, ਮਿਹਨਤ ਨੂੰ ਮਨੋਰਜ਼ਨ ਵਿੱਚ
ਪਰਿਵਰਤਨ ਕਰ ਦਿੰਦਾ ਹੈ। ਸਨੇਹ ਹਰ ਕਰਮ ਵਿੱਚ ਨਿਸ਼ਚਿਤ ਵਿਜੇਈ ਸਥਿਤੀ ਦਾ ਅਨੁਭਵ ਕਰਦਾ ਹੈ, ਸਨੇਹੀ
ਬੱਚੇ ਹਰ ਸਮੇਂ ਨਿਸ਼ਚਿੰਤ ਰਹਿੰਦੇ ਹਨ।
ਸਲੋਗਨ:-
ਨਥਿੰਗ ਨਿਊ ਦੀ
ਸਮ੍ਰਿਤੀ ਨਾਲ ਸਦਾ ਅਚਲ ਰਹੋ ਤਾਂ ਖੁਸ਼ੀ ਵਿੱਚ ਨੱਚਦੇ ਰਹੋਂਗੇ।