12.12.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਸੱਤ ਬਾਪ ਦੁਆਰਾ ਸੰਗਮ ਤੇ ਤੁਹਾਨੂੰ ਸੱਤ ਦਾ ਵਰਦਾਨ ਮਿਲਦਾ ਹੈ ਇਸਲਈ ਤੁਸੀਂ ਕਦੀ ਵੀ ਝੂਠ ਨਹੀਂ ਬੋਲ ਸਕਦੇ ਹੋ। "

ਪ੍ਰਸ਼ਨ:-
ਨਿਰਵਿਕਾਰੀ ਬਣਨ ਦੇ ਲਈ ਤੁਹਾਨੂੰ ਬੱਚਿਆਂ ਨੂੰ ਕਿਹੜੀ ਮਿਹਨਤ ਜ਼ਰੂਰ ਕਰਨੀ ਹੈ?

ਉੱਤਰ:-
ਆਤਮ - ਅਭਿਮਾਨੀ ਬਣਨ ਦੀ ਮਿਹਨਤ ਜ਼ਰੂਰ ਕਰਨੀ ਹੈ। ਭ੍ਰਿਕੁਟੀ ਦੇ ਵਿੱਚ ਆਤਮਾ ਨੂੰ ਹੀ ਦੇਖਣ ਦਾ ਅਭਿਆਸ ਕਰੋ। ਆਤਮਾ ਹੋ ਕੇ ਆਤਮਾ ਨਾਲ ਗੱਲ ਕਰੋ, ਆਤਮਾ ਹੋਕੇ ਸੁਣੋ। ਦੇਹ ਤੇ ਦ੍ਰਿਸ਼ਟੀ ਨਾ ਜਾਏ - ਇਹ ਹੀ ਮੁੱਖ ਮਿਹਨਤ ਹੈ, ਇਸੇ ਮਿਹਨਤ ਨਾਲ ਵਿਘਣ ਪੈਂਦੇ ਹਨ। ਜਿਨਾਂ ਹੋ ਸਕੇ ਇਹ ਅਭਿਆਸ ਕਰੋ - ਕਿ "ਮੈਂ ਆਤਮਾ ਹਾਂ, ਮੈਂ ਆਤਮਾ ਹਾਂ"।

ਗੀਤ:-
ਓਮ ਨਮੋ ਸ਼ਿਵਾਏ ...

ਓਮ ਸ਼ਾਂਤੀ
ਮਿੱਠੇ ਬੱਚਿਆਂ ਨੂੰ ਬਾਪ ਨੇ ਸਮ੍ਰਿਤੀ ਦਿੱਤੀ ਹੈ ਕਿ ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਬਾਪ ਕੋਲੋਂ ਜੋ ਕੁਝ ਜਾਣਿਆ ਹੈ, ਬਾਪ ਨੇ ਜੋ ਰਸਤਾ ਦੱਸਿਆ ਹੈ, ਉਹ ਦੁਨੀਆਂ ਵਿੱਚ ਕੋਈ ਨਹੀਂ ਜਾਣਦਾ। ਆਪੇਹੀ ਪੂਜਯ, ਆਪੇਹੀ ਪੁਜਾਰੀ ਦਾ ਅਰਥ ਵੀ ਤੁਹਾਨੂੰ ਸਮਝਇਆ ਹੈ, ਜੋ ਪੂਜਯ ਵਿਸ਼ਵ ਦੇ ਮਾਲਿਕ ਬਣਦੇ ਹਨ, ਉਹ ਹੀ ਫਿਰ ਪੁਜਾਰੀ ਬਣਦੇ ਹਨ। ਪਰਮਾਤਮਾ ਦੇ ਲਈ ਇੰਝ ਨਹੀਂ ਕਹਾਂਗੇ। ਹੁਣ ਤੁਹਾਨੂੰ ਸਮ੍ਰਿਤੀ ਵਿੱਚ ਆਇਆ ਹੈ ਕਿ ਇਹ ਤਾਂ ਬਿਲਕੁਲ ਰਾਈਟ ਗੱਲ ਹੈ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਸਮਾਚਾਰ ਬਾਪ ਹੀ ਸੁਣਾਉਂਦੇ ਹਨ, ਹੋਰ ਕਿਸੇ ਨੂੰ ਵੀ ਗਿਆਨ ਦਾ ਸਾਗਰ ਨਹੀਂ ਕਿਹਾ ਜਾ ਸਕਦਾ। ਇਹ ਮਹਿਮਾ ਸ਼੍ਰੀ ਕ੍ਰਿਸ਼ਨ ਦੀ ਨਹੀਂ ਹੈ। ਕ੍ਰਿਸ਼ਨ ਨਾਮ ਤੇ ਸ਼ਰੀਰ ਦਾ ਹੈ ਨਾ। ਉਹ ਸ਼ਰੀਰਧਾਰੀ ਹਨ, ਉਨ੍ਹਾਂ ਵਿੱਚ ਸਾਰਾ ਗਿਆਨ ਹੋ ਨਾ ਸਕੇ। ਹੁਣ ਤੁਸੀਂ ਸਮਝਦੇ ਹੋ, ਉਨ੍ਹਾਂ ਦੀ ਆਤਮਾ ਗਿਆਨ ਲੈ ਰਹੀ ਹੈ। ਇਹ ਵੰਡਰਫੁਲ ਗੱਲ ਹੈ। ਬਾਪ ਦੇ ਬਿਨ੍ਹਾਂ ਕੋਈ ਸਮਝਾ ਨਾ ਸਕੇ। ਇੰਝ ਤਾਂ ਬਹੁਤ ਸਾਧੂ - ਸੰਤ ਵੱਖ - ਵੱਖ ਤਰ੍ਹਾਂ ਦੇ ਹੱਠਯੋਗ ਆਦਿ ਸਿਖਾਉਂਦੇ ਰਹਿੰਦੇ ਹਨ। ਉਹ ਸਭ ਹਨ ਭਗਤੀ ਮਾਰਗ। ਸਤਿਯੁਗ ਵਿੱਚ ਤੁਸੀਂ ਕਿਸੇ ਦੀ ਵੀ ਪੂਜਾ ਨਹੀਂ ਕਰਦੇ ਹੋ। ਉੱਥੇ ਤੁਸੀਂ ਪੁਜਾਰੀ ਨਹੀਂ ਬਣਦੇ ਹੋ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ - ਪੂਜਯ ਦੇਵੀ ਦੇਵਤਾ ਸਨ, ਹੁਣ ਨਹੀਂ ਹਨ। ਉਹ ਹੀ ਪੂਜਯ ਫਿਰ ਤੋਂ ਪੁਜਾਰੀ ਬਣੇ ਹਨ। ਬਾਪ ਕਹਿੰਦੇ ਹਨ ਇਹ ਵੀ ਪੂਜਾ ਕਰਦੇ ਸੀ ਨਾ। ਸਾਰੀ ਦੁਨੀਆਂ ਇਸ ਸਮੇਂ ਪੁਜਾਰੀ ਹੈ। ਨਵੀਂ ਦੁਨੀਆਂ ਵਿੱਚ ਇੱਕ ਹੀ ਪੂਜਯ ਦੇਵੀ - ਦੇਵਤਾ ਧਰਮ ਰਹਿੰਦਾ ਹੈ। ਬੱਚਿਆਂ ਦੀ ਸਮ੍ਰਿਤੀ ਵਿੱਚ ਆਇਆ ਹੈ ਬਰੋਬਰ ਡਰਾਮਾ ਪਲੈਨ ਅਨੁਸਾਰ ਇਹ ਬਿਲਕੁਲ ਰਾਈਟ ਹੈ। ਗੀਤਾ ਏਪੀਸੋਡ ਬਰੋਬਰ ਹੈ। ਸਿਰਫ਼ ਗੀਤਾ ਵਿੱਚ ਨਾਮ ਬਦਲ ਦਿੱਤਾ ਹੈ। ਜਿਸ ਨੂੰ ਸਮਝਾਉਣ ਦੇ ਲਈ ਹੀ ਤੁਸੀਂ ਮਿਹਨਤ ਕਰਦੇ ਹੋ। 2500 ਵਰ੍ਹੇ ਤੋਂ ਗੀਤਾ ਕ੍ਰਿਸ਼ਨ ਦੀ ਸਮਝਦੇ ਆਏ ਹਨ। ਹੁਣ ਇੱਕ ਜਨਮ ਵਿੱਚ ਸਮਝ ਜਾਣ ਕਿ ਗੀਤਾ ਨਿਰਾਕਾਰ ਭਗਵਾਨ ਨੇ ਸੁਣਾਈ, ਇਸ ਵਿੱਚ ਟਾਈਮ ਤੇ ਲਗਦਾ ਹੈ ਨਾ। ਭਗਤੀ ਦਾ ਵੀ ਸਮਝਾਇਆ ਹੈ, ਝਾੜ ਕਿੰਨਾ ਲੰਬਾ - ਚੌੜਾ ਹੈ। ਤੁਸੀਂ ਲਿਖ ਸਕਦੇ ਹੋ ਬਾਪ ਸਾਨੂੰ ਰਾਜਯੋਗ ਸਿਖਾ ਰਹੇ ਹਨ। ਜਿਨ੍ਹਾਂ ਬੱਚਿਆਂ ਨੂੰ ਨਿਸਚੇ ਹੋ ਜਾਂਦਾ ਹੈ ਤਾਂ ਨਿਸਚੇ ਨਾਲ ਸਮਝਾਉਂਦੇ ਵੀ ਹਨ। ਨਿਸਚੇ ਨਹੀਂ ਤਾ ਖ਼ੁਦ ਵੀ ਮੂੰਝਦੇ ਰਹਿੰਦੇ ਹਨ ਕਿ - ਕਿਵੇਂ ਸਮਝਾਈਏ, ਕੋਈ ਹੰਗਾਮਾ ਤੇ ਨਹੀਂ ਹੋਵੇਗਾ। ਨਿਡਰ ਤੇ ਹਾਲੇ ਹੋਏ ਨਹੀਂ ਹਨ। ਨਿਡਰ ਉਦੋਂ ਹੋਣਗੇ ਜਦੋਂ ਪੂਰੇ ਦੇਹੀ - ਅਭਿਮਾਨੀ ਬਣ ਜਾਣ, ਡਰਨਾ ਤੇ ਭਗਤੀ ਮਾਰਗ ਵਿੱਚ ਹੁੰਦਾ ਹੈ। ਤੁਸੀਂ ਸਭ ਹੋ ਮਹਾਵੀਰ। ਦੁਨੀਆਂ ਵਿੱਚ ਤਾਂ ਕੋਈ ਨਹੀਂ ਜਾਣਦੇ ਕਿ ਮਾਇਆ ਤੇ ਜਿੱਤ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ। ਤੁਹਾਨੂੰ ਬੱਚਿਆਂ ਨੂੰ ਸਮ੍ਰਿਤੀ ਵਿੱਚ ਆਇਆ ਹੈ। ਅੱਗੇ ਵੀ ਬਾਪ ਨੇ ਕਿਹਾ ਹੈ ਮਨਮਨਾਭਵ । ਪਤਿਤ - ਪਾਵਨ ਬਾਪ ਹੀ ਆਕੇ ਸਮਝਾਉਂਦੇ ਹਨ, ਭਾਵੇਂ ਗੀਤਾ ਵਿੱਚ ਅੱਖਰ ਹਨ ਪਰ ਇਵੇਂ ਕੋਈ ਸਮਝਾਉਂਦੇ ਨਹੀਂ ਹਨ। ਬਾਪ ਕਹਿੰਦੇ ਹਨ ਬੱਚੇ ਦੇਹੀ - ਅਭਿਮਾਨੀ ਭਵ। ਗੀਤਾ ਵਿੱਚ ਅੱਖਰ ਤੇ ਹੈ ਨਾ - ਆਟੇ ਵਿੱਚ ਨਮਕ ਮਿਸਲ। ਹਰ ਇੱਕ ਗੱਲ ਦਾ ਬਾਪ ਨਿਸ਼ਚੇ ਬਿਠਾਉਂਦੇ ਹਨ। ਨਿਸ਼ਚੇ ਬੁੱਧੀ ਵਿਜੰਤੀ ।

ਤੁਸੀਂ ਹੁਣ ਬਾਪ ਕੋਲੋਂ ਵਰਸਾ ਲੈ ਰਹੇ ਹੋ। ਬਾਪ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਜ਼ਰੂਰ ਰਹਿਣਾ ਹੈ। ਸਭ ਨੂੰ ਇੱਥੇ ਆਕੇ ਬੈਠਣ ਦੀ ਲੋੜ ਨਹੀਂ। ਸਰਵਿਸ ਕਰਨੀ ਹੈ, ਸੈਂਟਰਸ ਖੋਲ੍ਹਣੇ ਹਨ। ਤੁਸੀਂ ਹੋ ਸੈਲਵੇਸ਼ਨ ਆਰਮੀ। ਈਸ਼ਵਰੀ ਮਿਸ਼ਨ ਤੇ ਹੋ ਨਾ। ਪਹਿਲਾਂ ਸ਼ੂਦ੍ਰ ਮਾਇਆਵੀ ਮਿਸ਼ਨ ਦੇ ਸੀ, ਹੁਣ ਤੁਸੀਂ ਈਸ਼ਵਰੀ ਮਿਸ਼ਨ ਦੇ ਬਣੇ ਹੋ। ਤੁਹਾਡਾ ਮਹੱਤਵ ਬਹੁਤ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਬਹੁਤ ਮਹਿਮਾ ਹੈ। ਜਿਸ ਤਰ੍ਹਾਂ ਦੇ ਰਾਜੇ ਹੁੰਦੇ ਹਨ, ਉਵੇਂ ਦਾ ਰਾਜ ਕਰਦੇ ਹਨ। ਬਾਕੀ ਇਨ੍ਹਾਂ ਨੂੰ ਕਹਾਂਗੇ ਸ੍ਰਵ ਗੁਣ ਸੰਪੰਨ, ਵਿਸ਼ਵ ਦੇ ਮਾਲਿਕ ਕਿਉਂਕਿ ਉਸ ਸਮੇਂ ਹੋਰ ਕੋਈ ਰਾਜ ਹੁੰਦਾ ਨਹੀਂ। ਹੁਣ ਬੱਚੇ ਸਮਝ ਗਏ ਹਨ - ਵਿਸ਼ਵ ਦੇ ਮਾਲਿਕ ਕਿਵੇਂ ਬਣੀਏ? ਹੁਣ ਅਸੀਂ ਹਮ ਸੋ ਦੇਵਤਾ ਬਣਦੇ ਹਾਂ ਤਾਂ ਫਿਰ ਉਨਹਾਂ ਨੂੰ ਮੱਥਾ ਕਿਵੇਂ ਝੁਕਾ ਸਕਦੇ ਹਾਂ। ਤੁਸੀਂ ਨਾਲੇਜ਼ਫੁਲ ਬਣ ਗਏ ਹੋ, ਜਿਨ੍ਹਾਂ ਨੂੰ ਨਾਲੇਜ਼ ਨਹੀਂ ਹੈ ਉਹ ਮੱਥਾ ਟੇਕਦੇ ਰਹਿੰਦੇ ਹਨ। ਤੁਸੀਂ ਸਭ ਦੇ ਆਕੂਪੇਸ਼ਨ ਨੂੰ ਜਾਣ ਗਏ ਹੋ। ਚਿੱਤਰ ਰਾਂਗ ਕਿਹੜੇ ਹਨ, ਰਾਈਟ ਕਿਹੜੇ ਹਨ, ਉਹ ਵੀ ਤੁਸੀਂ ਸਮਝਾ ਸਕਦੇ ਹੋ। ਰਾਵਨ ਰਾਜ ਦਾ ਵੀ ਤੁਸੀਂ ਸਮਝਾਉਂਦੇ ਹੋ। ਇਹ ਰਾਵਨ ਰਾਜ ਹੈ, ਇਸ ਨੂੰ ਅੱਗ ਲੱਗ ਰਹੀ ਹੈ। ਭੰਭੋਰ ਨੂੰ ਅੱਗ ਲਗਣੀ ਹੈ, ਭੰਭੋਰ ਵਿਸ਼ਵ ਨੂੰ ਕਿਹਾ ਜਾਂਦਾ ਹੈ। ਅੱਖਰ ਜੋ ਗਾਏ ਜਾਂਦੇ ਹਨ ਉਨ੍ਹਾਂ ਤੇ ਸਮਝਇਆ ਜਾਂਦਾ ਹੈ। ਭਗਤੀ ਮਾਰਗ ਵਿੱਚ ਕਈ ਚਿੱਤਰ ਬਣਾਏ ਹਨ। ਅਸਲ ਵਿੱਚ ਅਸੁਲ ਹੁੰਦੀ ਹੈ - ਸ਼ਿਵਬਾਬਾ ਦੀ ਪੂਜਾ, ਫਿਰ ਬ੍ਰਹਮਾ - ਵਿਸ਼ਨੂੰ - ਸ਼ੰਕਰ ਦੀ। ਤ੍ਰਿਮੂਰਤੀ ਜੋ ਬਣਾਉਂਦੇ ਹਨ ਉਹ ਰਾਈਟ ਹਨ। ਫਿਰ ਇਹ ਲਕਸ਼ਮੀ - ਨਾਰਾਇਣ ਬਸ। ਤ੍ਰਿਮੂਰਤੀ ਵਿੱਚ ਬ੍ਰਹਮਾ - ਸਰਸਵਤੀ ਵੀ ਆ ਜਾਂਦੇ ਹਨ। ਭਗਤੀਮਾਰਗ ਵਿੱਚ ਕਿੰਨੇ ਚਿੱਤਰ ਬਣਾਉਂਦੇ ਹਨ। ਹਨੂਮਾਨ ਦੀ ਪੂਜਾ ਕਰਦੇ ਹਨ । ਤੁਸੀਂ ਮਹਾਵੀਰ ਬਣ ਰਹੇ ਹੋ ਨਾ। ਮੰਦਿਰ ਵਿੱਚ ਕਿਸੇ ਦੀ ਹਾਥੀ ਤੇ ਸਵਾਰੀ, ਕਿਸੇ ਦੀ ਘੋੜੇ ਤੇ ਸਵਾਰੀ ਦਿਖਾਈ ਹੈ। ਹੁਣ ਇਸ ਤਰ੍ਹਾਂ ਦੀ ਸਵਾਰੀ ਥੋੜੇ ਹੀ ਹੈ। ਬਾਪ ਕਹਿੰਦੇ ਹਨ ਮਹਾਰਥੀ। ਮਹਾਰਥੀ ਮਤਲਬ ਹਾਥੀ ਦਾ ਸਵਾਰ। ਤਾਂ ਉਨਹਾਂ ਨੇ ਫ਼ਿਰ ਹਾਥੀ ਦੀ ਸਵਾਰੀ ਬਣਾ ਦਿੱਤੀ ਹੈ। ਇਹ ਵੀ ਸਮਝਇਆ ਹੈ ਕਿਵੇਂ ਗੱਜ ਨੂੰ ਗ੍ਰਾਹ ਖਾ ਲੈਂਦੇ ਹਨ। ਬਾਪ ਸਮਝਾਉਂਦੇ ਹਨ ਜੋ ਮਹਾਰਥੀ ਹਨ ਉਨਹਾਂ ਨੂੰ ਮਾਇਆ ਗ੍ਰਾਹ ਹਪ ਕਰ ਲੈਂਦੀ ਹੈ। ਤੁਹਾਨੂੰ ਹੁਣ ਗਿਆਨ ਦੀ ਸਮਝ ਆਈ ਹੈ। ਚੰਗੇ - ਚੰਗੇ ਮਹਾਂਰਥੀਆਂ ਨੂੰ ਮਾਇਆ ਖਾ ਜਾਂਦੀ ਹੈ। ਇਹ ਹੈ ਗਿਆਨ ਦੀਆਂ ਗੱਲਾਂ, ਇਨ੍ਹਾਂ ਦਾ ਵਰਨਣ ਕੋਈ ਕਰ ਨਾ ਸਕੇ। ਬਾਪ ਕਹਿੰਦੇ ਹਨ ਨਿਰਵਿਕਾਰੀ ਬਣਨਾ ਹੈ, ਦੈਵੀ ਗੁਣ ਧਾਰਨ ਕਰਨੇ ਹਨ। ਕਲਪ - ਕਲਪ ਬਾਪ ਕਹਿੰਦੇ ਹਨ - ਕਾਮ ਮਹਾਂਸ਼ਤਰੂ ਹੈ। ਇਸ ਵਿੱਚ ਹੈ ਮਿਹਨਤ। ਇਸ ਤੇ ਤੁਸੀਂ ਜਿੱਤ ਪ੍ਰਾਪਤ ਕਰਦੇ ਹੋ। ਪ੍ਰਜਾਪਿਤਾ ਬ੍ਰਹਮਾ ਦੇ ਬਣੇ ਤੇ ਭਰਾ - ਭੈਣ ਹੋ ਗਏ। ਅਸਲ ਵਿੱਚ ਤੁਸੀਂ ਹੋ ਅਸਲ ਆਤਮਾਵਾਂ। ਆਤਮਾ, ਆਤਮਾ ਨਾਲ ਗੱਲ ਕਰਦੀ ਹੈ। ਆਤਮਾ ਹੀ ਇਨ੍ਹਾਂ ਕੰਨਾਂ ਨਾਲ ਸੁਣਦੀ ਹੈ, ਇਹ ਯਾਦ ਰੱਖਣਾ ਪਵੇ। ਅਸੀਂ ਆਤਮਾ ਨੂੰ ਸੁਣਾਉਂਦੇ ਹਾਂ, ਦੇਹ ਨੂੰ ਨਹੀਂ। ਅਸਲ ਵਿੱਚ ਅਸੀਂ ਆਤਮਾਵਾਂ ਭਰਾ - ਭਰਾ ਹਾਂ ਤੇ ਫਿਰ ਆਪਸ ਵਿੱਚ ਭਰਾ - ਭੈਣ ਵੀ ਹਨ। ਸੁਣਾਉਣਾ ਤੇ ਭਰਾ ਨੂੰ ਹੁੰਦਾ ਹੈ। ਦ੍ਰਿਸ਼ਟੀ ਆਤਮਾ ਦੇ ਵੱਲ ਜਾਣੀ ਚਾਹੀਦੀ ਹੈ। ਅਸੀਂ ਭਰਾ ਨੂੰ ਸੁਣਾਉਂਦੇ ਹਾਂ। ਭਰਾ ਸੁਣਦੇ ਹੋ? ਹਾਂ ਮੈਂ ਆਤਮਾ ਸੁਣਦੀ ਹਾਂ। ਬੀਕਾਨੇਰ ਵਿੱਚ ਇੱਕ ਬੱਚਾ ਸੀ ਜੋ ਹਮੇਸ਼ਾ ਆਤਮਾ - ਆਤਮਾ ਕਹਿ ਲਿਖਦਾ ਹੈ। ਮੇਰੀ ਆਤਮਾ ਇਸ ਸ਼ਰੀਰ ਦੁਆਰਾ ਲਿੱਖ ਰਹੀ ਹੈ। ਮੇਰਾ ਆਤਮਾ ਦਾ ਇਹ ਵਿਚਾਰ ਹੈ। ਮੇਰੀ ਆਤਮਾ ਇਹ ਕਰਦੀ ਹੈ। ਤਾਂ ਇਹ ਆਤਮ - ਅਭਿਮਾਨੀ ਬਣਨਾ ਮਿਹਨਤ ਦੀ ਗੱਲ ਹੈ ਨਾ। ਮੇਰੀ ਆਤਮਾ ਨਮਸਤੇ ਕਰਦੀ ਹੈ। ਜਿਵੇਂ ਬਾਬਾ ਕਹਿੰਦੇ ਹਨ - ਰੂਹਾਨੀ ਬੱਚੇ। ਤਾਂ ਭ੍ਰਿਕੁਟੀ ਵੱਲ ਵੇਖਣਾ ਪਵੇ। ਆਤਮਾ ਹੀ ਸੁਣਨ ਵਾਲੀ ਹੈ, ਆਤਮਾ ਨੂੰ ਮੈਂ ਸੁਣਾਉਂਦਾ ਹਾਂ। ਤੁਹਾਡੀ ਨਜ਼ਰ ਆਤਮਾ ਤੇ ਪੈਣੀ ਚਾਹੀਦੀ ਹੈ। ਆਤਮਾ ਭ੍ਰਿਕੁਟੀ ਦੇ ਵਿੱਚ ਹੈ। ਸ਼ਰੀਰ ਤੇ ਨਜ਼ਰ ਪੈਣ ਨਾਲ ਵਿਘਨ ਆਉਂਦੇ ਹਨ। ਆਤਮਾ ਨਾਲ ਗੱਲ ਕਰਨੀ ਹੈ। ਆਤਮਾ ਨੂੰ ਹੀ ਦੇਖਣਾ ਹੈ। ਦੇਹ - ਅਭਿਮਾਨ ਨੂੰ ਛੱਡ ਦੇਣਾ ਹੈ। ਆਤਮਾ ਜਾਣਦੀ ਹੈ - ਬਾਪ ਵੀ ਇੱਥੇ ਭ੍ਰਿਕੁਟੀ ਦੇ ਵਿੱਚ ਬੈਠਾ ਹੈ। ਉਹਨਾਂ ਨੂੰ ਅਸੀਂ ਨਮਸਤੇ ਕਰਦੇ ਹਾਂ। ਬੁੱਧੀ ਵਿੱਚ ਇਹ ਗਿਆਨ ਹੈ, ਅਸੀਂ ਆਤਮਾ ਹਾਂ, ਆਤਮਾ ਸੁਣਦੀ ਹੈ। ਇਹ ਗਿਆਨ ਪਹਿਲਾਂ ਨਹੀਂ ਸੀ। ਇਹ ਦੇਹ ਮਿਲੀ ਹੈ ਪਾਰ੍ਟ ਵਜਾਉਂਣ ਲਈ ਇਸ ਲਈ ਦੇਹ ਤੇ ਹੀ ਨਾਮ ਰੱਖਿਆ ਜਾਂਦਾ ਹੈ। ਇਸ ਸਮੇਂ ਤੁਹਾਨੂੰ ਦੇਹੀ - ਅਭਿਮਾਨੀ ਬਣਕੇ ਵਾਪਿਸ ਜਾਣਾ ਹੈ। ਇਹ ਨਾਮ ਰੱਖਿਆ ਹੈ ਪਾਰ੍ਟ ਵਜਾਉਂਣ ਲਈ। ਨਾਮ ਬਿਗਰ ਤਾਂ ਕਾਰੋਬਾਰ ਚੱਲ ਨਾ ਸਕੇ। ਉੱਥੇ ਵੀ ਕਾਰੋਬਾਰ ਤਾ ਚਲੇਗੀ ਨਾ। ਪਰ ਤੁਸੀਂ ਸਤੋ ਪ੍ਰਧਾਨ ਬਣ ਜਾਂਦੇ ਹੋ ਇਸਲਈ ਉੱਥੇ ਕੋਈ ਵਿਕਰਮ ਨਹੀਂ ਹੁੰਦਾ। ਅਜਿਹਾ ਕੰਮ ਤੁਸੀਂ ਨਹੀਂ ਕਰੋਗੇ ਜੋ ਵਿਕਰਮ ਬਣੇ। ਮਾਇਆ ਦਾ ਰਾਜ ਹੀ ਨਹੀਂ। ਹੁਣ ਬਾਪ ਕਹਿੰਦੇ ਹਨ - ਤੁਹਾਨੂੰ ਆਤਮਾਵਾਂ ਨੂੰ ਵਾਪਿਸ ਜਾਣਾ ਹੈ। ਇਹ ਤਾਂ ਪੁਰਾਣੇ ਸ਼ਰੀਰ ਹਨ ਫ਼ਿਰ ਜਾਓਗੇ ਸਤਿਯੁਗ - ਤ੍ਰੇਤਾ ਵਿੱਚ। ਉੱਥੇ ਗਿਆਨ ਦੀ ਲੋੜ ਹੀ ਨਹੀਂ। ਇੱਥੇ ਤੁਹਾਨੂੰ ਗਿਆਨ ਕਿਉਂ ਦਿੰਦੇ ਹਨ? ਕਿਉਂਕਿ ਦੁਰਗਤੀ ਨੂੰ ਪਾਏ ਹੋਏ ਹੋ। ਕਰਮ ਤੇ ਉੱਥੇ ਵੀ ਕਰਨਾ ਹੈ ਪਰ ਉਹ ਅਕਰਮ ਹੋ ਜਾਂਦਾ ਹੈ। ਹੁਣ ਬਾਪ ਕਹਿੰਦੇ ਹਨ ਹੱਥ ਕਾਰ ਡੇ .. ਆਤਮਾ ਯਾਦ ਬਾਪ ਨੂੰ ਕਰਦੀ ਹੈ। ਸਤਿਯੁਗ ਵਿੱਚ ਤੁਸੀਂ ਪਾਵਨ ਹੋ ਤੇ ਸਾਰਾ ਕਾਰੋਬਾਰ ਪਾਵਨ ਹੁੰਦਾ ਹੈ। ਤਮੋਪ੍ਰਧਾਨ ਰਾਵਨ ਰਾਜ ਵਿੱਚ ਤੁਹਾਡੀ ਕਾਰੋਬਾਰ ਖੋਟੀ ਹੋ ਜਾਂਦੀ ਹੈ, ਇਸਲਈ ਮਨੁੱਖ ਤੀਰਥ ਯਾਤਰਾ ਆਦਿ ਤੇ ਜਾਂਦੇ ਹਨ। ਸਤਿਯੁਗ ਵਿੱਚ ਕੋਈ ਪਾਪ ਕਰਦੇ ਨਹੀਂ ਜੋ ਤੀਰਥਾਂ ਆਦਿ ਤੇ ਜਾਣਾ ਪਵੇ। ਉੱਥੇ ਤੁਸੀਂ ਜੋ ਵੀ ਕੰਮ ਕਰਦੇ ਹੋ ਸੱਤ ਹੀ ਕਰਦੇ ਹੋ। ਸੱਤ ਦਾ ਵਰਦਾਨ ਮਿਲ ਗਿਆ ਹੈ। ਵਿਕਾਰ ਦੀ ਗੱਲ ਹੀ ਨਹੀਂ। ਕਾਰੋਬਾਰ ਵਿੱਚ ਵੀ ਝੂਠ ਦੀ ਲੋੜ ਨਹੀਂ ਰਹਿੰਦੀ। ਇੱਥੇ ਤੇ ਲੋਭ ਆਦਿ ਹੋਣ ਦੇ ਕਾਰਨ ਮਨੁੱਖ ਚੋਰੀ, ਠਗੀ ਕਰਦੇ ਹਨ, ਉੱਥੇ ਇਹ ਗੱਲਾਂ ਹੁੰਦੀਆਂ ਨਹੀਂ। ਡਰਾਮੇ ਦੇ ਅਨੁਸਾਰ ਤੁਸੀਂ ਇਸ ਤਰ੍ਹਾਂ ਦੇ ਫੁੱਲ ਬਣ ਜਾਂਦੇ ਹੋ। ਉਹ ਹੈ ਨਿਰਵਿਕਾਰੀ ਦੁਨੀਆਂ, ਇਹ ਹੈ ਵਿਕਾਰੀ ਦੁਨੀਆਂ। ਸਾਰਾ ਖੇਡ ਬੁੱਧੀ ਵਿੱਚ ਹੈ। ਇਸ ਸਮੇਂ ਹੀ ਪਵਿੱਤਰ ਬਣਨ ਲਈ ਮਿਹਨਤ ਕਰਨੀ ਪਵੇ। ਯੋਗਬਲ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਯੋਗਬਲ ਹੈ ਮੁੱਖ। ਬਾਪ ਕਹਿੰਦੇ ਹਨ ਭਗਤੀ ਮਾਰਗ ਵਿੱਚ ਯੱਗ ਤਪ ਆਦਿ ਨਾਲ ਕੋਈ ਵੀ ਮੈਨੂੰ ਪ੍ਰਾਪਤ ਨਹੀਂ ਕਰ ਸਕਦਾ। ਸਤੋ - ਰਜੋ - ਤਮੋਂ ਵਿੱਚ ਜਾਣਾ ਹੀ ਹੈ। ਗਿਆਨ ਬੜਾ ਸਹਿਜ ਅਤੇ ਰਮਣੀਕ ਹੈ, ਮਿਹਨਤ ਵੀ ਹੈ। ਇਸ ਯੋਗ ਦੀ ਹੀ ਮਹਿਮਾ ਹੈ ਜਿਸ ਨਾਲ ਤੁਸੀਂ ਸਤੋਪ੍ਰਧਾਨ ਬਣਨਾ ਹੈ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਣ ਦਾ ਰਸਤਾ ਬਾਪ ਹੀ ਆਕੇ ਦੱਸਦੇ ਹਨ। ਦੂਸਰਾ ਕੋਈ ਹੋਰ ਇਹ ਗਿਆਨ ਦੇ ਨਾ ਸਕੇ। ਭਾਵੇਂ ਕੋਈ ਚੰਦਰਮਾਂ ਤੱਕ ਚਲੇ ਜਾਂਦੇ ਹਨ, ਕੋਈ ਪਾਣੀ ਵਿੱਚ ਚਲੇ ਜਾਂਦੇ ਹਨ। ਪਰ ਉਹ ਕੋਈ ਰਾਜਯੋਗ ਨਹੀਂ ਹੈ। ਨਰ ਤੋਂ ਨਾਰਾਇਣ ਨਹੀਂ ਬਣ ਸਕਦੇ। ਇੱਥੇ ਤੁਸੀਂ ਸਮਝਦੇ ਹੋ ਅਸੀਂ ਆਦਿ - ਸਨਾਤਨ ਦੇਵੀ ਦੇਵਤਾ ਧਰਮ ਦੇ ਸੀ ਜੋ ਫਿਰ ਹੁਣ ਅਸੀਂ ਬਣ ਰਹੇ ਹਾਂ। ਸਮ੍ਰਿਤੀ ਆਈ ਹੈ। ਬਾਪ ਨੇ ਕਲਪ ਪਹਿਲਾਂ ਵੀ ਇਹ ਸਮਝਇਆ ਸੀ। ਬਾਪ ਕਹਿੰਦੇ ਹਨ ਨਿਸ਼ਚੇ ਬੁੱਧੀ ਵਿਜੰਤੀ। ਨਿਸ਼ਚੇ ਨਹੀਂ ਤਾਂ ਉਹ ਸੁਣਨ ਆਉਣਗੇ ਹੀ ਨਹੀਂ। ਨਿਸ਼ਚੇ ਬੁੱਧੀ ਤੋਂ ਫਿਰ ਸੰਸ਼ੇ ਬੁੱਧੀ ਵੀ ਬਣ ਜਾਂਦੇ ਹਨ। ਬਹੁਤ ਚੰਗੇ - ਚੰਗੇ ਮਹਾਰਥੀ ਵੀ ਸੰਸ਼ੇ ਵਿੱਚ ਆ ਜਾਂਦੇ ਹਨ। ਮਾਇਆ ਦਾ ਥੋੜਾ ਤੂਫ਼ਾਨ ਆਉਣ ਨਾਲ ਦੇਹ - ਅਭਿਮਾਨ ਆ ਜਾਂਦਾ ਹੈ।

ਇਹ ਬਾਪਦਾਦਾ ਦੋਨੋਂ ਹੀ ਕੰਬਾਇੰਡ ਹਨ ਨਾ। ਸ਼ਿਵਬਾਬਾ ਗਿਆਨ ਦਿੰਦੇ ਹਨ ਫਿਰ ਚਲੇ ਜਾਂਦੇ ਹਨ ਉਹ ਕਿ ਹੁੰਦਾ ਹੈ, ਕੌਣ ਦੱਸੇ। ਬਾਬਾ ਤੋਂ ਪੁੱਛੋਂ ਕਿ ਤੁਸੀਂ ਸਦੈਵ ਹੋ ਜਾਂ ਚਲੇ ਜਾਂਦੇ ਹੋ? ਬਾਪ ਕੋਲੋਂ ਇਹ ਨਹੀਂ ਪੁੱਛ ਸਕਦੇ ਹਾਂ ਨਾ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਰਸਤਾ ਦੱਸਦਾ ਹਾਂ ਪਤਿਤ ਤੋਂ ਪਾਵਨ ਹੋਣ ਦਾ। ਆਵਾਂ - ਜਾਵਾਂ ਮੈਨੂੰ ਤਾਂ ਬੜੇ ਕੰਮ ਕਰਨੇ ਪੈਂਦੇ ਹਨ। ਬੱਚਿਆਂ ਦੇ ਕੋਲ ਵੀ ਜਾਂਦਾ ਹਾਂ, ਉਨ੍ਹਾਂ ਦੇ ਕੋਲੋਂ ਕੰਮ ਕਰਵਾਉਂਦਾ ਹਾਂ। ਇਸ ਵਿੱਚ ਸੰਸ਼ੇ ਦੀ ਕੋਈ ਗੱਲ ਨਹੀਂ ਹੈ। ਆਪਣਾ ਕੰਮ ਹੈ - ਬਾਪ ਨੂੰ ਯਾਦ ਕਰਨਾ। ਸੰਸ਼ੇ ਵਿੱਚ ਅਉਂਣ ਨਾਲ ਡਿੱਗ ਪੈਂਦੇ ਹਨ। ਮਾਇਆ ਥੱਪੜ ਜ਼ੋਰ ਨਾਲ ਮਾਰ ਦਿੰਦੀ ਹੈ। ਬਾਪ ਨੇ ਕਿਹਾ ਹੈ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਮੈਂ ਇਨ੍ਹਾਂ ਵਿੱਚ ਆਉਂਦਾ ਹਾਂ। ਬੱਚਿਆਂ ਨੂੰ ਨਿਸ਼ਚੇ ਹੈ ਬਰੋਬਰ ਬਾਪ ਹੀ ਸਾਨੂੰ ਇਹ ਗਿਆਨ ਦੇ ਰਹੇ ਹਨ, ਹੋਰ ਕੋਈ ਦੇ ਨਾ ਸਕੇ। ਫਿਰ ਵੀ ਇਸ ਨਿਸਚੇ ਤੋਂ ਕਿੰਨੇਂ ਡਿੱਗ ਪੈਂਦੇ ਹਨ, ਇਹ ਬਾਪ ਜਾਣਦੇ ਹਨ। ਤੁਹਾਨੂੰ ਪਾਵਨ ਬਣਨਾ ਹੈ ਤਾਂ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ, ਹੋਰ ਕਿਸੇ ਗੱਲਾਂ ਵਿੱਚ ਨਹੀਂ ਪਵੋ। ਤੁਸੀਂ ਇਹ ਗੱਲਾਂ ਕਰਦੇ ਹੋ ਤਾਂ ਸਮਝ ਵਿੱਚ ਆਉਂਦਾ ਹੈ - ਪੱਕਾ ਨਿਸਚੇ ਨਹੀਂ ਹੈ। ਪਹਿਲਾਂ ਇੱਕ ਗੱਲ ਨੂੰ ਸਮਝੋ ਜਿਸ ਨਾਲ ਤੁਹਾਡੇ ਪਾਪ ਨਾਸ਼ ਹੁੰਦੇ ਹਨ, ਬਾਕੀ ਫਾਲਤੂ ਗੱਲਾਂ ਕਰਨ ਦੀ ਲੋੜ ਨਹੀਂ। ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ ਫਿਰ ਗੱਲਾਂ ਵਿੱਚ ਕਿਉਂ ਆਉਂਦੇ ਹੋ! ਦੇਖੋ ਕੋਈ ਪ੍ਰਸ਼ਨ - ਉੱਤਰ ਵਿੱਚ ਮੂੰਝਦਾ ਹੈ ਤਾਂ ਉਸ ਨੂੰ ਕਹੋ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਛੱਡ ਇੱਕ ਬਾਪ ਦੀ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰੋ। ਸੰਸ਼ੇ ਵਿੱਚ ਆਇਆ ਤੇ ਪੜ੍ਹਾਈ ਹੀ ਛੱਡ ਦੇਣਗੇ ਤੇ ਕਲਿਆਣ ਹੀ ਨਹੀਂ ਹੋਵੇਗਾ। ਨਬਜ਼ ਦੇਖ ਕੇ ਸਮਝਾਉਣਾਂ ਹੈ। ਸੰਸ਼ੇ ਵਿੱਚ ਹੈ ਤਾਂ ਇੱਕ ਪੁਆਇੰਟ ਤੇ ਖੜਾ ਕਰ ਦੇਣਾ ਹੈ। ਬੜੀ ਯੁਕਤੀ ਨਾਲ ਸਮਝਾਉਣਾ ਪੈਂਦਾ ਹੈ। ਬੱਚਿਆਂ ਨੂੰ ਪਹਿਲਾਂ ਇਹ ਨਿਸ਼ਚੇ ਹੋਵੇ ਬਾਬਾ ਆਇਆ ਹੋਇਆ ਹੈ, ਸਾਨੂੰ ਪਾਵਨ ਬਣਾ ਰਹੇ ਹਨ। ਇਹ ਤਾਂ ਖੁਸ਼ੀ ਰਹਿੰਦੀ ਹੈ। ਨਹੀਂ ਪੜਣਗੇ ਤਾਂ ਨਾਪਸ ਹੋ ਜਾਣਗੇ, ਉਨ੍ਹਾਂ ਨੂੰ ਖੁਸ਼ੀ ਵੀ ਕਿਉਂ ਆਏਗੀ। ਸਕੂਲ ਵਿੱਚ ਤਾਂ ਪੜ੍ਹਾਈ ਇੱਕ ਹੀ ਹੁੰਦੀ ਹੈ। ਫਿਰ ਪੜ੍ਹਕੇ ਕੋਈ ਲੱਖਾਂ ਦੀ ਕਮਾਈ ਕਰਦੇ ਹਨ, ਕੋਈ 5 -10 ਰੁਪਇਆ ਕਮਾਉਂਦੇ ਹਨ। ਤੁਹਾਡੀ ਏਮ - ਆਬਜੈਕਟ ਹੀ ਹੈ ਨਰ ਤੋਂ ਨਾਰਾਇਣ ਬਣਨਾ। ਰਾਜਾਈ ਸਥਾਪਨ ਹੁੰਦੀ ਹੈ। ਤੁਸੀਂ ਮਨੁੱਖ ਤੋਂ ਦੇਵਤਾ ਬਣੋਗੇ। ਦੇਵਤਾਵਾਂ ਦੀ ਤਾਂ ਵੱਡੀ ਰਾਜਧਾਨੀ ਹੈ, ਉਸ ਵਿੱਚ ਉੱਚ ਪਦਵੀ ਪਾਉਣਾ ਉਹ ਫਿਰ ਪੜ੍ਹਾਈ ਤੇ ਏਕਟਿਵਿਟੀ ਉੱਪਰ ਹੈ। ਤੁਹਾਡੀ ਏਕਟਿਵਿਟੀ ਬੜੀ ਚੰਗੀ ਹੋਣੀ ਚਾਹੀਦੀ ਹੈ। ਬਾਬਾ ਤੁਹਾਡੇ ਲਈ ਵੀ ਕਹਿੰਦੇ ਹਨ - ਹਾਲੇ ਕਰਮਾਤੀਤ ਅਵਸਥਾ ਨਹੀਂ ਬਣੀ ਹੈ। ਸਾਨੂੰ ਵੀ ਸੰਪੂਰਨ ਬਣਨਾ ਹੈ, ਹਾਲੇ ਬਣੇ ਨਹੀਂ ਹਾਂ। ਗਿਆਨ ਤੇ ਬੜਾ ਹੀ ਸਹਿਜ਼ ਹੈ। ਬਾਬਾ ਨੂੰ ਯਾਦ ਕਰਨਾ ਬੜਾ ਸਹਿਜ਼ ਹੈ ਪਰ ਜਦੋਂ ਕਰਨ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੇ ਵੀ ਗੱਲ ਵਿੱਚ ਸੰਸ਼ੇ ਬੁੱਧੀ ਬਣ ਪੜ੍ਹਾਈ ਨਹੀਂ ਛੱਡਣੀ ਹੈ। ਪਹਿਲਾਂ ਤਾਂ ਪਾਵਨ ਬਣਨ ਦੇ ਲਈ ਇੱਕ ਬਾਪ ਨੂੰ ਯਾਦ ਕਰਨਾ ਹੈ, ਦੂਸਰੀਆਂ ਗੱਲਾਂ ਵਿੱਚ ਨਹੀਂ ਜਾਣਾ ਹੈ।

2. ਸ਼ਰੀਰ ਤੇ ਨਜ਼ਰ ਜਾਣ ਨਾਲ ਵਿਘਣ ਆਉਂਦੇ ਹਨ, ਇਸਲਈ ਭ੍ਰਿਕੁਟੀ ਵਿੱਚ ਦੇਖਣਾ ਹੈ। ਆਤਮਾ ਸਮਝ, ਆਤਮਾ ਦੇ ਨਾਲ ਗੱਲ ਕਰਨੀ ਹੈ। ਆਤਮ - ਅਭਿਮਾਨੀ ਬਣਨਾ ਹੈ। ਨਿਡਰ ਬਣਕੇ ਸੇਵਾ ਕਰਨੀ ਹੈ।

ਵਰਦਾਨ:-
ਸਦਾ ਬਾਪ ਦੇ ਅਵਨਾਸ਼ੀ ਅਤੇ ਨਿਸਵਾਰਥ ਪ੍ਰੇਮ ਵਿਚ ਲਵਲੀਨ ਰਹਿਣਵਾਲੇ ਮਾਇਆਪਰੂਫ ਭਵ।

ਜੋ ਬੱਚੇ ਸਦਾ ਬਾਪ ਦੇ ਪਿਆਰ ਵਿਚ ਲਵਲੀਨ ਰਹਿੰਦੇ ਹਨ ਉਨ੍ਹਾਂ ਨੂੰ ਮਾਇਆ ਆਕਰਸ਼ਿਤ ਨਹੀਂ ਕਰ ਸਕਦੀ। ਜਿਵੇਂ ਵਾਟਰ ਪ੍ਰੂਫ਼ ਕਪੜਾ ਹੁੰਦਾ ਹੈ ਤਾਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਟਿਕਦੀ। ਇਵੇਂ ਹੀ ਜੋ ਲਗਨ ਵਿਚ ਲਵਲੀਨ ਰਹਿੰਦੇ ਹਨ ਉਹ ਮਾਇਆਪ੍ਰੂਫ਼ ਬਣ ਜਾਂਦੇ ਹਨ। ਮਾਇਆ ਦਾ ਕੋਈ ਵੀ ਵਾਰ, ਵਾਰ ਨਹੀਂ ਕਰ ਸਕਦਾ ਕਿਉਂਕਿ ਬਾਪ ਦਾ ਪਿਆਰ ਅਵਿਨਾਸ਼ੀ ਅਤੇ ਨਿਸਵਾਰਥ ਹੈ, ਇਸ ਦੇ ਜੋ ਅਨੁਭਵੀ ਬਣ ਗਏ ਹਨ ਉਹ ਅਲਪਕਾਲ ਦੇ ਪਿਆਰ ਵਿਚ ਫਸ ਨਹੀਂ ਸਕਦੇ। ਇੱਕ ਬਾਪ ਦੂਜਾ ਮੈਂ, ਉਸ ਦੇ ਵਿਚ ਤੀਜਾ ਕੋਈ ਆ ਨਹੀ ਸਕਦਾ।

ਸਲੋਗਨ:-
ਨਿਆਰੇ - ਪਿਆਰੇ ਹੋ ਕੇ ਕਰਮ ਕਰਨ ਵਾਲਾ ਹੀ ਸੈਕਿੰਡ ਵਿਚ ਫੁੱਲਸਟਾਪ ਲਗਾ ਸਕਦਾ ਹੈ।

ਅਵਿਅਕਤ ਇਸ਼ਾਰੇ:- ਹੁਣ ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ।

ਕਰਮਾਤੀਤ ਮਤਲਬ ਕਰਮ ਦੇ ਵਸ਼ ਹੋਣ ਵਾਲਾ ਨਹੀਂ ਲੇਕਿਨ ਮਾਲਿਕ ਬਣ, ਅਥਾਰਟੀ ਬਣ ਕਰਮਇੰਦਰੀਆਂ ਦੇ ਸੰਬੰਧ ਵਿੱਚ ਆਵੇ, ਵਿਨਾਸ਼ੀ ਕਾਮਨਾ ਤੋਂ ਨਿਆਰਾ ਹੋ ਕ੍ਰਮਿੰਦ੍ਰਿਆਂ ਦਵਾਰਾ ਕਰਮ ਕਰਵਾਏ। ਆਤਮਾ ਮਾਲਿਕ ਨੂੰ ਕਰਮ ਆਪਣੇ ਅਧੀਨ ਨਾ ਕਰੇ ਲੇਕਿਨ ਅਧਿਕਾਰੀ ਬਣ ਕਰਮ ਕਰਾਉਂਦਾ ਰਹੇ। ਕਰਵਾਉਣ ਵਾਲਾ ਬਣ ਕਰਮ ਕਰਾਉਣਾ - ਇਸ ਨੂੰ ਕਹਾਂਗੇ ਕਰਮ ਦੇ ਸੰਬੰਧ ਵਿੱਚ ਆਉਣਾ। ਕਰਮਾਤੀਤ ਆਤਮਾ ਸੰਬੰਧ ਵਿਚ ਆਉਂਦੀ ਹੈ, ਬੰਧਨ ਵਿੱਚ ਨਹੀਂ।