13.01.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਪਤਿਤ ਤੋਂ ਪਾਵਨ ਬਣਾਉਣ ਵਾਲੇ ਬਾਪ ਦੇ ਨਾਲ ਤੁਹਾਡਾ ਬਹੁਤ - ਬਹੁਤ ਲਵ ਹੋਣਾ ਚਾਹੀਦਾ, ਸਵੇਰੇ - ਸਵੇਰੇ ਉੱਠਕੇ ਪਹਿਲੇ - ਪਹਿਲੇ ਕਹੋ ਸ਼ਿਵਬਾਬਾ ਗੁੱਡਮੋਰਨਿੰਗ"

ਪ੍ਰਸ਼ਨ:-
ਐਕੁਰੇਟ ਯਾਦ ਦੇ ਲਈ ਕਿਹੜੀਆਂ ਧਾਰਨਾਵਾਂ ਚਾਹੀਦੀਆਂ ਹਨ? ਐਕੁਰੇਟ ਯਾਦ ਵਾਲੇ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਐਕੁਰੇਟ ਯਾਦ ਦੇ ਲਈ ਹੌਸਲਾ, ਗੰਭੀਰਤਾ ਅਤੇ ਸਮਝ ਚਾਹੀਦੀ ਹੈ। ਇਸ ਧਾਰਨਾ ਦੇ ਅਧਾਰ ਨਾਲ ਜੋ ਯਾਦ ਕਰਦੇ ਹਨ ਉਨ੍ਹਾਂ ਦੀ ਯਾਦ, ਯਾਦ ਨਾਲ ਮਿਲਦੀ ਹੈ ਅਤੇ ਬਾਪ ਦੀ ਕਰੰਟ ਆਉਣ ਲੱਗਦੀ ਹੈ। ਇਸ ਕਰੰਟ ਨਾਲ ਉਮਰ ਵਧੇਗੀ, ਹੈਲਦੀ ਬਣਦੇ ਜਾਣਗੇ। ਦਿਲ ਇੱਕਦਮ ਠਰ ਜਾਵੇਗੀ (ਸ਼ੀਤਲ ਹੋ ਜਾਵੇਗੀ), ਆਤਮਾ ਸਤੋਪ੍ਰਧਾਨ ਬਣਦੀ ਜਾਵੇਗੀ।

ਓਮ ਸ਼ਾਂਤੀ
ਓਮ ਸ਼ਾਂਤੀ ਬਾਪ ਕਹਿੰਦੇ ਹਨ ਮਿੱਠੇ ਬੱਚੇ ਤਤਵਮ ਮਤਲਬ ਤੁਸੀਂ ਆਤਮਾਵਾਂ ਵੀ ਸ਼ਾਂਤ ਸਵਰੂਪ ਹੋ। ਤੁਸੀਂ ਸ੍ਰਵ ਆਤਮਾਵਾਂ ਦਾ ਸਵਧਰ੍ਮ ਹੈ ਹੀ ਸ਼ਾਂਤੀ। ਸ਼ਾਂਤੀਧਾਮ ਤੋਂ ਫੇਰ ਇੱਥੇ ਆਕੇ ਟਾਕੀ ਬਣਦੇ ਹੋ। ਇਹ ਕਰਮਇੰਦ੍ਰੀਆਂ ਤੁਹਾਨੂੰ ਮਿਲਦੀਆਂ ਹਨ ਪਾਰ੍ਟ ਵਜਾਉਣ ਦੇ ਲਈ। ਆਤਮਾ ਛੋਟੀ ਵੱਡੀ ਨਹੀਂ ਹੁੰਦੀ ਹੈ। ਸ਼ਰੀਰ ਛੋਟਾ ਵੱਡਾ ਹੁੰਦਾ ਹੈ। ਬਾਪ ਕਹਿੰਦੇ ਹਨ ਮੈਂ ਤਾਂ ਸ਼ਰੀਰਧਾਰੀ ਨਹੀਂ ਹਾਂ। ਮੈਨੂੰ ਬੱਚਿਆਂ ਨੂੰ ਸਨਮੁੱਖ ਮਿਲਣ ਆਉਣਾ ਹੁੰਦਾ ਹੈ। ਸਮਝੋ ਜਿਵੇਂ ਬਾਪ ਹੈ, ਉਨ੍ਹਾਂ ਤੋਂ ਬੱਚੇ ਪੈਦਾ ਹੁੰਦੇ ਹਨ, ਤਾਂ ਉਹ ਬੱਚਾ ਇਵੇਂ ਨਹੀਂ ਕਹੇਗਾ ਕਿ ਮੈਂ ਪਰਮਧਾਮ ਤੋਂ ਜਨਮ ਲੈ ਮਾਤ - ਪਿਤਾ ਨਾਲ ਮਿਲਣ ਆਇਆ ਹਾਂ। ਭਾਵੇਂ ਕੋਈ ਨਵੀਂ ਆਤਮਾ ਆਉਂਦੀ ਹੈ ਕਿਸੇ ਦੇ ਵੀ ਸ਼ਰੀਰ ਵਿੱਚ, ਜਾਂ ਕੋਈ ਪੁਰਾਣੀ ਆਤਮਾ ਕਿਸੇ ਦੇ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਇਵੇਂ ਨਹੀਂ ਕਹਿਣਗੇ ਕਿ ਮਾਤ - ਪਿਤਾ ਨਾਲ ਮਿਲਣ ਆਇਆ ਹਾਂ। ਉਨ੍ਹਾਂ ਨੂੰ ਆਟੋਮੈਟਿਕਲੀ ਮਾਤ - ਪਿਤਾ ਮਿਲ ਜਾਂਦੇ ਹਨ। ਇੱਥੇ ਇਹ ਹੈ ਨਵੀਂ ਗੱਲ। ਬਾਪ ਕਹਿੰਦੇ ਹਨ ਮੈਂ ਪਰਮਧਾਮ ਤੋਂ ਆਕੇ ਤੁਸੀਂ ਬੱਚਿਆਂ ਦੇ ਸਨਮੁੱਖ ਹੋਇਆ ਹਾਂ। ਬੱਚਿਆਂ ਨੂੰ ਫੇਰ ਤੋਂ ਨਾਲੇਜ਼ ਦਿੰਦਾ ਹਾਂ ਕਿਉਂਕਿ ਮੈਂ ਹਾਂ ਨਾਲੇਜ਼ਫੁੱਲ, ਗਿਆਨ ਦਾ ਸਾਗਰ… ਮੈਂ ਆਉਂਦਾ ਹਾਂ ਤੁਸੀਂ ਬੱਚਿਆਂ ਨੂੰ ਪੜ੍ਹਾਉਣ, ਰਾਜਯੋਗ ਸਿਖਾਉਣ। ਰਾਜਯੋਗ ਸਿਖਾਉਣ ਵਾਲਾ ਭਗਵਾਨ ਹੀ ਹੈ। ਕ੍ਰਿਸ਼ਨ ਦੀ ਆਤਮਾ ਨੂੰ ਇਹ ਈਸ਼ਵਰੀਏ ਪਾਰ੍ਟ ਨਹੀਂ ਹੈ। ਹਰ ਇੱਕ ਦਾ ਪਾਰ੍ਟ ਆਪਣਾ। ਈਸ਼ਵਰ ਦਾ ਪਾਰ੍ਟ ਆਪਣਾ ਹੈ। ਤਾਂ ਬਾਪ ਸਮਝਾਉਂਦੇ ਹਨ ਮਿੱਠੇ ਬੱਚੇ ਆਪਣੇ ਨੂੰ ਆਤਮਾ ਸਮਝੋ। ਇਵੇਂ ਆਪਣੇ ਨੂੰ ਸਮਝਣਾ ਕਿੰਨਾ ਮਿੱਠਾ ਲੱਗਦਾ ਹੈ। ਅਸੀਂ ਕੀ ਸੀ! ਹੁਣ ਕੀ ਬਣ ਰਹੇ ਹਾਂ!

ਇਹ ਡਰਾਮਾ ਕਿਵੇਂ ਵੰਡਰਫੁੱਲ ਬਣਿਆ ਹੋਇਆ ਹੈ ਇਹ ਵੀ ਤੁਸੀਂ ਹੁਣ ਸਮਝਦੇ ਹੋ। ਇਹ ਪੁਰਸ਼ੋਤਮ ਸੰਗਮਯੁਗ ਹੈ ਇੰਨਾ ਸਿਰਫ਼ ਯਾਦ ਰਹੇ ਤਾਂ ਵੀ ਪੱਕਾ ਹੋ ਜਾਂਦਾ ਹੈ ਕਿ ਅਸੀਂ ਸਤਿਯੁਗ ਵਿੱਚ ਜਾਣ ਵਾਲੇ ਹਾਂ। ਹੁਣ ਸੰਗਮ ਤੇ ਹਾਂ, ਫੇਰ ਜਾਣਾ ਹੈ ਆਪਣੇ ਘਰ ਇਸਲਈ ਪਾਵਨ ਤਾਂ ਜ਼ਰੂਰ ਬਣਨਾ ਹੈ। ਅੰਦਰ ਵਿੱਚ ਬਹੁਤ ਖੁਸ਼ੀ ਹੋਣੀ ਚਾਹੀਦੀ। ਓਹੋ! ਬੇਹੱਦ ਦਾ ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ ਮੈਨੂੰ ਯਾਦ ਕਰੋ ਤਾਂ ਤੁਸੀਂ ਸਤੋਪ੍ਰਧਾਨ ਬਣੋਗੇ। ਵਿਸ਼ਵ ਦਾ ਮਾਲਿਕ ਬਣੋਗੇ। ਬਾਪ ਬੱਚਿਆਂ ਨੂੰ ਪਿਆਰ ਕਰਦੇ ਹਨ। ਇਵੇਂ ਨਹੀਂ ਕਿ ਸਿਰਫ਼ ਟੀਚਰ ਦੇ ਰੂਪ ਵਿੱਚ ਪੜ੍ਹਾਕੇ ਅਤੇ ਘਰ ਚਲੇ ਜਾਂਦੇ ਹਨ। ਇਹ ਤਾਂ ਬਾਪ ਵੀ ਟੀਚਰ ਵੀ ਹੈ। ਤੁਹਾਨੂੰ ਪੜ੍ਹਾਉਂਦੇ ਵੀ ਹਨ। ਯਾਦ ਦੀ ਯਾਤਰਾ ਵੀ ਸਿਖਾਉਂਦੇ ਹਨ।

ਇਵੇਂ ਵਿਸ਼ਵ ਦਾ ਮਾਲਿਕ ਬਣਾਉਣ ਵਾਲੇ, ਪਤਿਤ ਤੋਂ ਪਾਵਨ ਬਣਾਉਣ ਵਾਲੇ ਬਾਪ ਦੇ ਨਾਲ ਬਹੁਤ ਲਵ ਹੋਣਾ ਚਾਹੀਦਾ। ਸਵੇਰੇ - ਸਵੇਰੇ ਉੱਠਣ ਨਾਲ ਹੀ ਪਹਿਲੇ - ਪਹਿਲੇ ਸ਼ਿਵਬਾਬਾ ਨੂੰ ਗੁੱਡਮੋਨਿੰਗ ਕਰਨਾ ਚਾਹੀਦਾ। ਗੁੱਡਮੋਰਨਿੰਗ ਮਤਲਬ ਯਾਦ ਕਰਣਗੇ ਤਾਂ ਬਹੁਤ ਖੁਸ਼ੀ ਵਿੱਚ ਰਹਿਣਗੇ। ਬੱਚਿਆਂ ਨੂੰ ਆਪਣੇ ਦਿਲ ਤੋਂ ਪੁੱਛਣਾ ਹੈ ਅਸੀਂ ਸਵੇਰੇ ਉੱਠਕੇ ਕਿੰਨਾ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਾਂ? ਮਨੁੱਖ ਭਗਤੀ ਵੀ ਸਵੇਰੇ ਕਰਦੇ ਹਨ ਨਾ! ਭਗਤੀ ਕਿੰਨੀ ਪਿਆਰ ਨਾਲ ਕਰਦੇ ਹਨ। ਪਰ ਬਾਬਾ ਜਾਣਦੇ ਹਨ ਕਈ ਬੱਚੇ ਦਿਲ ਵਾ ਜਾਨ, ਸਿਕਵਾ ਪ੍ਰੇਮ ਨਾਲ ਯਾਦ ਨਹੀਂ ਕਰਦੇ ਹਨ। ਸਵੇਰੇ ਉੱਠ ਬਾਬਾ ਨੂੰ ਗੁੱਡਮੋਰਨਿੰਗ ਕਰੋ, ਗਿਆਨ ਦੇ ਚਿੰਤਨ ਵਿੱਚ ਰਹਿਣ ਤਾਂ ਖੁਸ਼ੀ ਦਾ ਪਾਰਾ ਚੜੇ। ਬਾਪ ਨੂੰ ਗੁੱਡਮੋਰਨਿੰਗ ਨਹੀਂ ਕਰੋਂਗੇ ਤਾਂ ਪਾਪਾਂ ਦਾ ਬੋਝਾ ਕਿਵੇਂ ਉਤਰੇਗਾ। ਮੁੱਖ ਹੈ ਹੀ ਯਾਦ, ਇਸ ਵਿੱਚ ਭਵਿੱਖ ਦੇ ਲਈ ਤੁਹਾਡੀ ਬਹੁਤ ਭਾਰੀ ਕਮਾਈ ਹੁੰਦੀ ਹੈ। ਕਲਪ - ਕਲਪਾਂਤਰ ਇਹ ਕਮਾਈ ਕੰਮ ਆਵੇਗੀ। ਬੜਾ ਧੀਰਜ, ਗੰਭੀਰਤਾ, ਸਮਝ ਨਾਲ ਯਾਦ ਕਰਨਾ ਹੁੰਦਾ ਹੈ। ਮੋਟੇ ਹਿਸਾਬ ਵਿੱਚ ਤਾਂ ਭਾਵੇਂ ਕਰਕੇ ਇਹ ਕਹਿ ਦਿੰਦੇ ਹਨ ਅਸੀਂ ਬਾਬਾ ਨੂੰ ਬਹੁਤ ਯਾਦ ਕਰਦੇ ਹਾਂ ਪਰ ਐਕੁਰੇਟ ਯਾਦ ਕਰਨ ਵਿੱਚ ਮਿਹਨਤ ਹੈ। ਜੋ ਬਾਪ ਨੂੰ ਜ਼ਿਆਦਾ ਯਾਦ ਕਰਦੇ ਹਨ ਉਨ੍ਹਾਂ ਨੂੰ ਕਰੰਟ ਜ਼ਿਆਦਾ ਮਿਲਦੀ ਹੈ ਕਿਉਂਕਿ ਯਾਦ ਨਾਲ ਯਾਦ ਮਿਲਦੀ ਹੈ। ਯੋਗ ਅਤੇ ਗਿਆਨ ਦੋ ਚੀਜ਼ਾਂ ਹਨ। ਯੋਗ ਦੀ ਸਬਜੈਕਟ ਵੱਖ ਹੈ, ਬਹੁਤ ਭਾਰੀ ਸਬਜੈਕਟ ਹੈ। ਯੋਗ ਨਾਲ ਹੀ ਆਤਮਾ ਸਤੋਪ੍ਰਧਾਨ ਬਣਦੀ ਹੈ। ਯਾਦ ਬਿਨਾਂ ਸਤੋਪ੍ਰਧਾਨ ਹੋਣਾ, ਅਸੰਭਵ ਹੈ। ਚੰਗੀ ਤਰ੍ਹਾਂ ਪਿਆਰ ਨਾਲ ਬਾਪ ਨੂੰ ਯਾਦ ਕਰਣਗੇ ਤਾਂ ਆਟੋਮੈਟਿਕਲੀ ਕਰੰਟ ਮਿਲੇਗੀ, ਹੈਲਦੀ ਬਣ ਜਾਣਗੇ। ਕਰੰਟ ਨਾਲ ਉਮਰ ਵੀ ਵਧਦੀ ਹੈ। ਬੱਚੇ ਯਾਦ ਕਰਦੇ ਹਨ ਤਾਂ ਬਾਬਾ ਵੀ ਸਰਚਲਾਈਟ ਦਿੰਦੇ ਹਨ। ਬਾਪ ਕਿੰਨਾ ਵੱਡਾ ਭਾਰੀ ਖਜ਼ਾਨਾ ਤੁਸੀਂ ਬੱਚਿਆਂ ਨੂੰ ਦਿੰਦੇ ਹਨ।

ਮਿੱਠੇ ਬੱਚਿਆਂ ਨੂੰ ਇਹ ਪੱਕਾ ਯਾਦ ਰੱਖਣਾ ਹੈ, ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਸ਼ਿਵਬਾਬਾ ਪਤਿਤ - ਪਾਵਨ ਵੀ ਹਨ। ਸਦਗਤੀ ਦਾਤਾ ਵੀ ਹੈ। ਸਦਗਤੀ ਮਤਲਬ ਸ੍ਵਰਗ ਦੀ ਰਾਜਾਈ ਦਿੰਦੇ ਹਨ। ਬਾਬਾ ਕਿੰਨਾ ਮਿੱਠਾ ਹੈ। ਕਿੰਨਾ ਪਿਆਰ ਨਾਲ ਬੱਚਿਆਂ ਨੂੰ ਬੈਠ ਪੜ੍ਹਾਉਂਦੇ ਹਨ। ਬਾਪ, ਦਾਦਾ ਦੁਆਰਾ ਸਾਨੂੰ ਪੜ੍ਹਾਉਂਦੇ ਹਨ। ਬਾਬਾ ਕਿੰਨਾ ਮਿੱਠਾ ਹੈ। ਕਿੰਨਾ ਪਿਆਰ ਕਰਦੇ ਹਨ। ਕੋਈ ਤਕਲੀਫ਼ ਨਹੀਂ ਦਿੰਦੇ। ਸਿਰਫ਼ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਚੱਕਰ ਨੂੰ ਯਾਦ ਕਰੋ। ਬਾਪ ਦੀ ਯਾਦ ਵਿੱਚ ਦਿਲ ਇੱਕਦਮ ਠਰ ਜਾਣੀ ਚਾਹੀਦੀ। ਇੱਕ ਬਾਪ ਦੀ ਹੀ ਯਾਦ ਸਤਾਉਣੀ ਚਾਹੀਦੀ ਕਿਉਂਕਿ ਬਾਪ ਤੋਂ ਕਿੰਨਾ ਭਾਰੀ ਵਰਸਾ ਮਿਲਦਾ ਹੈ। ਆਪਣੇ ਨੂੰ ਵੇਖਣਾ ਚਾਹੀਦਾ ਸਾਡਾ ਬਾਪ ਦੇ ਨਾਲ ਕਿੰਨਾ ਲਵ ਹੈ? ਕਿੱਥੇ ਤੱਕ ਸਾਡੇ ਵਿੱਚ ਦੈਵੀਗੁਣ ਹਨ? ਕਿਉਂਕਿ ਤੁਸੀਂ ਬੱਚੇ ਹੁਣ ਕੰਡਿਆਂ ਤੋਂ ਫੁੱਲ ਬਣ ਰਹੇ ਹੋ। ਜਿਨਾਂ - ਜਿਨਾਂ ਯੋਗ ਵਿੱਚ ਰਹਿਣਗੇ ਉਨਾਂ ਕੰਡਿਆਂ ਤੋਂ ਫੁੱਲ, ਸਤੋਪ੍ਰਧਾਨ ਬਣਦੇ ਜਾਣਗੇ। ਫੁੱਲ ਬਣ ਗਏ ਫੇਰ ਇੱਥੇ ਰਹਿ ਨਹੀਂ ਸੱਕਣਗੇ। ਫੁੱਲਾ ਦਾ ਬਗ਼ੀਚਾ ਹੈ ਹੀ ਸ੍ਵਰਗ। ਜੋ ਬਹੁਤਿਆਂ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ ਉਨ੍ਹਾਂ ਨੂੰ ਹੀ ਸੱਚਾ ਖੁਸ਼ਬੂਦਾਰ ਫੁੱਲ ਕਹਿਣਗੇ। ਕਦੀ ਕਿਸੇ ਨੂੰ ਕੰਡਾ ਨਹੀਂ ਲਗਾਉਣਗੇ। ਕਰੋਧ ਵੀ ਵੱਡਾ ਕੰਡਾ ਹੈ, ਬਹੁਤਿਆਂ ਨੂੰ ਦੁੱਖ ਦਿੰਦੇ ਹਨ। ਹੁਣ ਤੁਸੀਂ ਬੱਚੇ ਕੰਡਿਆਂ ਦੀ ਦੁਨੀਆਂ ਤੋਂ ਕਿਨਾਰੇ ਤੇ ਆ ਗਏ ਹੋ, ਤੁਸੀਂ ਹੋ ਸੰਗਮ ਤੇ। ਜਿਵੇਂ ਮਾਲੀ ਫੁੱਲਾਂ ਨੂੰ ਵੱਖ ਪਾਟ (ਪਾਂਡੇ) ਵਿੱਚ ਕੱਢਕੇ ਰੱਖਦੇ ਹਨ ਉਵੇਂ ਹੀ ਤੁਸੀਂ ਫੁੱਲਾਂ ਨੂੰ ਵੀ ਹੁਣ ਸੰਗਮਯੁਗੀ ਪਾਰਟ ਵਿੱਚ ਵੱਖ ਰੱਖਿਆ ਹੋਇਆ ਹੈ। ਫੇਰ ਤੁਸੀਂ ਫੁੱਲ ਸ੍ਵਰਗ ਵਿੱਚ ਚਲੇ ਜਾਉਗੇ, ਕਲਯੁਗੀ ਕੰਡੇ ਭਸਮ੍ ਹੋ ਜਾਣਗੇ।

ਮਿੱਠੇ ਬੱਚੇ ਜਾਣਦੇ ਹਨ ਪਾਰਲੌਕਿਕ ਬਾਪ ਤੋਂ ਸਾਨੂੰ ਅਵਿਨਾਸ਼ੀ ਵਰਸਾ ਮਿਲਦਾ ਹੈ। ਜੋ ਸੱਚੇ - ਸੱਚੇ ਬੱਚੇ ਹਨ, ਜਿਨ੍ਹਾਂ ਦਾ ਬਾਪਦਾਦਾ ਨਾਲ ਪੂਰਾ ਲਵ ਹੈ ਉਨ੍ਹਾਂ ਨੂੰ ਬੜੀ ਖੁਸ਼ੀ ਰਹੇਗੀ। ਅਸੀਂ ਵਿਸ਼ਵ ਦਾ ਮਾਲਿਕ ਬਣਦੇ ਹਾਂ। ਹਾਂ ਪੁਰਸ਼ਾਰਥ ਨਾਲ ਹੀ ਵਿਸ਼ਵ ਦਾ ਮਾਲਿਕ ਬਣਿਆ ਜਾਂਦਾ ਹੈ, ਸਿਰਫ਼ ਕਹਿਣ ਨਾਲ ਨਹੀਂ। ਜੋ ਹੋਰ ਬੱਚੇ ਹਨ ਉਨ੍ਹਾਂ ਨੂੰ ਸਦੈਵ ਇਹ ਯਾਦ ਰਹੇਗਾ ਕਿ ਅਸੀਂ ਆਪਣੇ ਲਈ ਫੇਰ ਤੋਂ ਉਹ ਹੀ ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜਧਾਨੀ ਸਥਾਪਨ ਕਰ ਰਹੇ ਹਾ। ਬਾਪ ਕਹਿੰਦੇ ਹਨ ਮਿੱਠੇ ਬੱਚੇ ਜਿਨਾਂ ਤੁਸੀਂ ਬਹੁਤਿਆਂ ਦਾ ਕਲਿਆਣ ਕਰੋਗੇ ਉਨਾਂ ਹੀ ਤੁਹਾਨੂੰ ਅਜੁਰਾ ਮਿਲੇਗਾ। ਬਹੁਤਿਆਂ ਨੂੰ ਰਸਤਾ ਦੱਸੋਗੇ ਤਾਂ ਬਹੁਤਿਆਂ ਦੀ ਆਸ਼ੀਰਵਾਦ ਮਿਲੇਗੀ। ਗਿਆਨ ਰਤਨਾਂ ਨਾਲ ਝੋਲੀ ਭਰਕੇ ਫੇਰ ਦਾਨ ਕਰਨਾ ਹੈ। ਗਿਆਨ ਸਾਗਰ ਤੁਹਾਨੂੰ ਰਤਨਾਂ ਦੀ ਥਾਲੀਆਂ ਭਰ - ਭਰ ਕੇ ਦਿੰਦੇ ਹਨ। ਜੋ ਫੇਰ ਦਾਨ ਕਰਦੇ ਹਨ ਉਹ ਹੀ ਸਭਨੂੰ ਪਿਆਰੇ ਲੱਗਦੇ ਹਨ। ਬੱਚਿਆਂ ਦੇ ਅੰਦਰ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ। ਸੈਂਸੀਬੁਲ ਬੱਚੇ ਜੋ ਹੋਣਗੇ ਉਹ ਤਾਂ ਕਹਿਣਗੇ ਅਸੀਂ ਬਾਬਾ ਤੋਂ ਪੂਰਾ ਹੀ ਵਰਸਾ ਲਵਾਂਗੇ, ਇੱਕਦਮ ਚਟਕ ਪੈਣਗੇ। ਬਾਪ ਨਾਲ ਬਹੁਤ ਲਵ ਰਹੇਗਾ ਕਿਉਂਕਿ ਜਾਣਦੇ ਹਨ ਪ੍ਰਾਨ ਦੇਣ ਵਾਲਾ ਬਾਪ ਮਿਲਿਆ ਹੈ। ਨਾਲੇਜ਼ ਦਾ ਵਰਦਾਨ ਇਵੇਂ ਦਿੰਦੇ ਹਨ ਜਿਸ ਨਾਲ ਅਸੀਂ ਕੀ ਤੋਂ ਕੀ ਬਣ ਜਾਂਦੇ ਹਾਂ। ਇੰਸਾਲਵੇਂਟ ਤੋਂ ਸਾਲਵੇਂਟ ਬਣ ਜਾਂਦੇ ਹਨ, ਇਨਾਂ ਭੰਡਾਰਾ ਭਰਪੂਰ ਕਰ ਦਿੰਦੇ ਹਨ। ਜਿੰਨਾ ਬਾਪ ਨੂੰ ਯਾਦ ਕਰਣਗੇ ਉਨਾਂ ਲਵ ਰਹੇਗਾ, ਕਸ਼ਿਸ਼ ਹੋਵੇਗੀ। ਸੂਈ ਸਾਫ਼ ਹੁੰਦੀ ਹੈ ਤਾਂ ਚਕਮਕ (ਚੁੰਬਕ) ਵੱਲ ਖਿੱਚ ਜਾਂਦੀ ਹੈ ਨਾ। ਬਾਪ ਦੀ ਯਾਦ ਨਾਲ ਕੱਟ ਨਿਕਲਦੀ ਜਾਵੇਗੀ। ਇੱਕ ਬਾਪ ਦੇ ਸਿਵਾਏ ਹੋਰ ਕੋਈ ਯਾਦ ਨਾ ਆਏ। ਜਿਵੇਂ ਇਸਤ੍ਰੀ ਦਾ ਪਤੀ ਦੇ ਨਾਲ ਕਿੰਨਾ ਲਵ ਹੁੰਦਾ ਹੈ। ਤੁਹਾਡੀ ਵੀ ਸਗਾਈ ਹੋਈ ਹੈ ਨਾ। ਸਗਾਈ ਦੀ ਖੁਸ਼ੀ ਘੱਟ ਹੁੰਦੀ ਹੈ ਕੀ? ਸ਼ਿਵਬਾਬਾ ਕਹਿੰਦੇ ਹਨ ਮਿੱਠੇ ਬੱਚੇ ਤੁਹਾਡੀ ਸਾਡੇ ਨਾਲ ਸਗਾਈ ਹੈ, ਬ੍ਰਹਮਾ ਦੇ ਨਾਲ ਸਗਾਈ ਨਹੀਂ ਹੈ। ਸਗਾਈ ਪੱਕੀ ਹੋ ਗਈ ਫੇਰ ਉਨ੍ਹਾਂ ਦੀ ਹੀ ਯਾਦ ਸਤਾਉਣੀ ਚਾਹੀਦੀ ਹੈ।

ਬਾਪ ਸਮਝਾਉਂਦੇ ਹਨ ਮਿੱਠੇ ਬੱਚੇ ਗ਼ਫ਼ਲਤ ਨਾ ਕਰੋ। ਸਵਦਰ੍ਸ਼ਨ ਚਕ੍ਰਧਾਰੀ ਬਣੋ, ਲਾਇਟ ਹਾਊਸ ਬਣੋ। ਸਵਦਰ੍ਸ਼ਨ ਚਕ੍ਰਧਾਰੀ ਬਣਨ ਦੀ ਪ੍ਰੈਕਟਿਸ ਚੰਗੀ ਹੋ ਜਾਵੇਗੀ ਤਾਂ ਫੇਰ ਤੁਸੀਂ ਜਿਵੇਂ ਗਿਆਨ ਦਾ ਸਾਗਰ ਹੋ ਜਾਵੋਗੇ। ਜਿਵੇਂ ਸਟੂਡੈਂਟ ਪੜ੍ਹਕੇ ਟੀਚਰ ਬਣ ਜਾਂਦੇ ਹਨ ਨਾ। ਤੁਹਾਡਾ ਧੰਧਾ ਹੀ ਇਹ ਹੈ। ਸਭਨੂੰ ਸਵਦਰ੍ਸ਼ਨ ਚਕ੍ਰਧਾਰੀ ਬਣਾਓ ਉਦੋਂ ਹੀ ਚੱਕਰਵਰਤੀ ਰਾਜਾ - ਰਾਣੀ ਬਣੋਗੇ ਇਸਲਈ ਬਾਬਾ ਸਦੈਵ ਬੱਚਿਆਂ ਨੂੰ ਪੁੱਛਦੇ ਹਨ ਸਵਦਰ੍ਸ਼ਨ ਚਕ੍ਰਧਾਰੀ ਹੋ ਬੈਠੇ ਹੋ? ਬਾਪ ਵੀ ਸਵਦਰ੍ਸ਼ਨ ਚਕ੍ਰਧਾਰੀ ਹੈ ਨਾ। ਬਾਪ ਆਏ ਹਨ ਤੁਸੀਂ ਮਿੱਠੇ ਬੱਚਿਆਂ ਨੂੰ ਵਾਪਿਸ ਲੈ ਜਾਣ। ਤੁਸੀਂ ਬੱਚਿਆਂ ਬਗ਼ੈਰ ਸਾਨੂੰ ਵੀ ਜਿਵੇਂ ਬੇਅਰਾਮੀ ਹੁੰਦੀ ਹੈ। ਜਦੋ ਵਕ਼ਤ ਹੁੰਦਾ ਹੈ ਤਾਂ ਬੇਅਰਾਮੀ ਹੋ ਜਾਂਦੀ ਹੈ। ਬੱਸ ਹੁਣੇ ਮੈਂ ਜਾਵਾਂ, ਬੱਚੇ ਬਹੁਤ ਪੁਕਾਰਦੇ ਹਨ, ਬਹੁਤ ਦੁੱਖੀ ਹਨ। ਤਰਸ ਪੈਂਦਾ ਹੈ। ਹੁਣ ਤੁਸੀਂ ਬੱਚਿਆਂ ਨੂੰ ਚੱਲਣਾ ਹੈ ਘਰ। ਫੇਰ ਉੱਥੇ ਦੀ ਤੁਸੀਂ ਆਪੇਹੀ ਚਲੇ ਜਾਓਗੇ ਸੁੱਖਧਾਮ। ਉੱਥੇ ਮੈਂ ਤੁਹਾਡਾ ਸਾਥੀ ਨਹੀਂ ਬਣਾਂਗਾ। ਆਪਣੀ ਅਵਸਥਾ ਅਨੁਸਾਰ ਤੁਹਾਡੀ ਆਤਮਾ ਚਲੀ ਜਾਵੇਗੀ।

ਤੁਸੀਂ ਬੱਚਿਆਂ ਨੂੰ ਇਹ ਨਸ਼ਾ ਰਹਿਣਾ ਚਾਹੀਦਾ ਅਸੀਂ ਰੂਹਾਨੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹਾਂ। ਅਸੀਂ ਗੋਡਲੀ ਸਟੂਡੈਂਟ ਹਾਂ। ਅਸੀਂ ਮਨੁੱਖ ਤੋਂ ਦੇਵਤਾ ਜਾਂ ਵਿਸ਼ਵ ਦੇ ਮਾਲਿਕ ਬਣਨ ਦੇ ਲਈ ਪੜ੍ਹ ਰਹੇ ਹਾਂ। ਇਸ ਨਾਲ ਅਸੀਂ ਸਾਰੀ ਮਿਨਿਸਟਰੀ ਪਾਸ ਕਰ ਲੈਂਦੇ ਹਾਂ। ਹੈਲਥ ਦੀ ਐਜੂਕੇਸ਼ਨ ਵੀ ਪੜ੍ਹਦੇ ਹੋ, ਕਰੈਕਟਰ ਸੁਧਾਰਨ ਦੀ ਵੀ ਨਾਲੇਜ਼ ਪੜ੍ਹਾਉਂਦੇ ਹੋ। ਹੈਲਥ ਮਿਨਿਸਟਰੀ, ਫੂਡ ਮਿਨਿਸਟਰੀ, ਲੈਂਡ ਮਿਨਿਸਟਰੀ, ਬਿਲਡਿੰਗ ਮਿਨਿਸਟਰੀ ਸਭ ਇਸ ਵਿੱਚ ਆ ਜਾਂਦੀ ਹੈ।

ਮਿੱਠੇ - ਮਿੱਠੇ ਬੱਚਿਆਂ ਨੂੰ ਬਾਪ ਬੈਠ ਸਮਝਾਉਂਦੇ ਹਨ ਜਦੋਂ ਸਭਾ ਵਿੱਚ ਭਾਸ਼ਨ ਕਰਦੇ ਹੋ ਜਾਂ ਕਿਸੇ ਨੂੰ ਸਮਝਾਉਂਦੇ ਹੋ ਤਾਂ ਘੜੀ - ਘੜੀ ਬੋਲੋ ਆਪਣੇ ਨੂੰ ਆਤਮਾ ਸਮਝ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕਰੋ। ਇਸ ਯਾਦ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਪਾਵਨ ਬਣ ਜਾਵੋਗੇ। ਘੜੀ - ਘੜੀ ਇਹ ਯਾਦ ਕਰਨਾ ਹੈ। ਪਰ ਇਹ ਵੀ ਤੁਸੀਂ ਉਦੋਂ ਕਹਿ ਸਕੋਗੇ ਜਦੋਂ ਖੁਦ ਯਾਦ ਵਿੱਚ ਹੋਵੋਗੇ। ਇਸ ਗੱਲ ਦੀ ਬੱਚਿਆਂ ਵਿੱਚ ਬਹੁਤ ਕਮਜ਼ੋਰੀ ਹੈ। ਅੰਦਰੂਨੀ ਤੁਸੀਂ ਬੱਚਿਆਂ ਨੂੰ ਖੁਸ਼ੀ ਹੋਵੇਗੀ, ਯਾਦ ਵਿੱਚ ਰਹਿਣਗੇ ਉਦੋਂ ਦੂਜਿਆਂ ਨੂੰ ਸਮਝਾਉਣ ਦਾ ਅਸਰ ਹੋਵੇਗਾ। ਤੁਹਾਡਾ ਬੋਲਣਾ ਜ਼ਿਆਦਾ ਨਹੀਂ ਹੋਣਾ ਚਾਹੀਦਾ। ਆਤਮ - ਅਭਿਮਾਨੀ ਹੋ ਥੋੜਾ ਵੀ ਸਮਝਾਉਣਗੇ ਤਾਂ ਤੀਰ ਵੀ ਲੱਗੇਗਾ। ਬਾਪ ਕਹਿੰਦੇ ਹਨ ਬੱਚੇ ਬੀਤੀ ਸੋ ਬੀਤੀ। ਹੁਣ ਪਹਿਲੇ ਆਪਣੇ ਨੂੰ ਸੁਧਾਰੋ। ਖੁਦ ਯਾਦ ਕਰਣਗੇ ਨਹੀਂ, ਦੂਜਿਆਂ ਨੂੰ ਕਹਿੰਦੇ ਰਹਿਣਗੇ, ਇਹ ਠੱਗੀ ਚੱਲ ਨਾ ਸਕੇ। ਅੰਦਰ ਦਿਲ ਜ਼ਰੂਰ ਖਾਂਦੀ ਹੋਵੇਗੀ। ਬਾਪ ਦੇ ਨਾਲ ਪੂਰਾ ਲਵ ਨਹੀਂ ਹੈ ਤਾਂ ਸ਼੍ਰੀਮਤ ਤੇ ਚੱਲਦੇ ਨਹੀਂ ਹਨ। ਬੇਹੱਦ ਦੇ ਬਾਪ ਜਿਹੀ ਸਿੱਖਿਆ ਤਾਂ ਹੋਰ ਕੋਈ ਦੇ ਨਾ ਸਕੇ। ਬਾਪ ਕਹਿੰਦੇ ਹਨ ਮਿੱਠੇ ਬੱਚੇ ਇਸ ਪੁਰਾਣੀ ਦੁਨੀਆਂ ਨੂੰ ਹੁਣ ਭੁੱਲ ਜਾਓ। ਪਿਛਾੜੀ ਵਿੱਚ ਤਾਂ ਇਹ ਸਭ ਭੁੱਲ ਹੀ ਜਾਣਾ ਹੈ। ਬੁੱਧੀ ਲੱਗ ਜਾਂਦੀ ਹੈ ਆਪਣੇ ਸ਼ਾਂਤੀਧਾਮ ਅਤੇ ਸੁੱਖਧਾਮ ਵਿੱਚ। ਬਾਪ ਨੂੰ ਯਾਦ ਕਰਦੇ - ਕਰਦੇ ਬਾਪ ਦੇ ਕੋਲ ਚਲੇ ਜਾਣਾ ਹੈ। ਪਤਿਤ ਆਤਮਾ ਤਾਂ ਜਾ ਨਾ ਸਕੇ। ਉਹ ਹੈ ਹੀ ਪਾਵਨ ਆਤਮਾਵਾਂ ਦਾ ਘਰ। ਇਹ ਸ਼ਰੀਰ 5 ਤੱਤਵਾ ਨਾਲ ਬਣਿਆ ਹੋਇਆ ਹੈ। ਤਾਂ 5 ਤੱਤਵ ਇੱਥੇ ਰਹਿਣ ਲਈ ਖਿੱਚਦੇ ਹਨ ਕਿਉਂਕਿ ਆਤਮਾ ਨੇ ਇਹ ਜਿਵੇਂ ਪ੍ਰਾਪਟੀ ਲਈ ਹੋਈ ਹੈ, ਇਸਲਈ ਸ਼ਰੀਰ ਵਿੱਚ ਮਮਤਵ ਹੋ ਗਿਆ ਹੈ। ਹੁਣ ਇਸ ਵਿੱਚ ਮਮਤਵ ਨਿਕਾਲ ਜਾਣਾ ਹੈ ਆਪਣੇ ਘਰ। ਉੱਥੇ ਤਾਂ ਇਹ 5 ਤਤਵ ਹੈ ਨਹੀਂ। ਸਤਿਯੁਗ ਵਿੱਚ ਵੀ ਸ਼ਰੀਰ ਯੋਗਬਲ ਨਾਲ ਬਣਦਾ ਹੈ। ਸਤੋਪ੍ਰਧਾਨ ਪ੍ਰਕ੍ਰਿਤੀ ਹੁੰਦੀ ਹੈ ਇਸਲਈ ਖਿੱਚਦੀ ਨਹੀਂ। ਦੁੱਖ ਨਹੀਂ ਹੁੰਦਾ। ਇਹ ਬੜੀ ਮਹੀਨ ਗੱਲਾਂ ਹਨ ਸਮਝਣ ਦੀਆਂ। ਇੱਥੇ 5 ਤਤਵਾਂ ਦਾ ਬਲ ਆਤਮਾ ਨੂੰ ਖਿੱਚਦਾ ਹੈ ਇਸਲਈ ਸ਼ਰੀਰ ਛੱਡਣ ਦੀ ਦਿਲ ਨਹੀਂ ਹੁੰਦੀ ਹੈ। ਨਹੀਂ ਤਾਂ ਇਸ ਵਿੱਚ ਹੋਰ ਹੀ ਖੁਸ਼ ਹੋਣਾ ਚਾਹੀਦਾ। ਪਾਵਨ ਬਣ ਸ਼ਰੀਰ ਇਵੇਂ ਛੱਡਣਗੇ ਜਿਵੇਂ ਮੱਖਣ ਵਿੱਚ ਵਾਲ। ਤਾਂ ਸ਼ਰੀਰ ਨਾਲ, ਸਭ ਚੀਜ਼ਾਂ ਤੋਂ ਮਮਤਵ ਇੱਕਦਮ ਮਿਟਾ ਦੇਣਾ ਹੈ, ਇਸ ਨਾਲ ਸਾਡਾ ਕੋਈ ਕਨੈਕਸ਼ਨ ਨਹੀਂ। ਬਸ ਅਸੀਂ ਜਾਂਦੇ ਹਾਂ ਬਾਬਾ ਦੇ ਕੋਲ। ਇਸ ਦੁਨੀਆਂ ਵਿੱਚ ਆਪਣਾ ਬੈਗ ਬੇਗ਼ਜ਼ ਤਿਆਰ ਕਰ ਪਹਿਲੇ ਤੋਂ ਹੀ ਭੇਜ਼ ਦਿੱਤਾ ਹੈ। ਨਾਲ ਤਾਂ ਚਲ ਨਾ ਸਕੇ। ਬਾਕੀ ਆਤਮਾਵਾਂ ਨੂੰ ਜਾਣਾ ਹੈ। ਸ਼ਰੀਰ ਨੂੰ ਵੀ ਇੱਥੇ ਛੱਡ ਦਿੱਤਾ ਹੈ। ਬਾਬਾ ਨੇ ਨਵੇਂ ਸ਼ਰੀਰ ਦਾ ਸ਼ਾਖਸ਼ਤਕਾਰ ਕਰਾ ਦਿੱਤਾ ਹੈ। ਹੀਰੇ ਜਵਾਹਰਾਤਾਂ ਦੇ ਮਹਿਲ ਮਿਲ ਜਾਣਗੇ। ਇਵੇਂ ਸੁੱਖਧਾਮ ਵਿੱਚ ਜਾਣ ਲਈ ਕਿੰਨੀ ਮਿਹਨਤ ਕਰਨੀ ਚਾਹੀਦੀ। ਥੱਕਣਾ ਨਹੀਂ ਚਾਹੀਦਾ। ਦਿਨਰਾਤ ਬਹੁਤ ਕਮਾਈ ਕਰਨੀ ਹੈ ਇਸਲਈ ਬਾਬਾ ਕਹਿੰਦੇ ਹਨ ਨੀਂਦ ਨੂੰ ਜਿੱਤਣ ਵਾਲੇ ਬੱਚੇ ਮਾਮੇਕਮ ਯਾਦ ਕਰੋ ਅਤੇ ਵਿਚਾਰ ਸਾਗਰ ਮੰਥਨ ਕਰੋ। ਡਰਾਮਾ ਦੇ ਰਾਜ਼ ਨੂੰ ਬੁੱਧੀ ਵਿੱਚ ਰੱਖਣ ਨਾਲ ਬੁੱਧੀ ਇਕਦਮ ਸ਼ੀਤਲ ਹੋ ਜਾਂਦੀ ਹੈ। ਜੋ ਮਹਾਂਰਥੀ ਬੱਚੇ ਹੋਣਗੇ ਉਹ ਕਦੀ ਹਿੱਲਣਗੇ ਨਹੀਂ। ਸ਼ਿਵਬਾਬਾ ਨੂੰ ਯਾਦ ਕਰਣਗੇ ਤਾਂ ਉਹ ਸੰਭਾਲ ਵੀ ਕਰਣਗੇ।

ਬਾਪ ਤੁਸੀਂ ਬੱਚਿਆਂ ਨੂੰ ਦੁੱਖ ਤੋਂ ਛੁਡਾਕੇ ਸ਼ਾਂਤੀ ਦਾ ਦਾਨ ਦਿੰਦੇ ਹਨ। ਤੁਹਾਨੂੰ ਵੀ ਸ਼ਾਂਤੀ ਦਾ ਦਾਨ ਦੇਣਾ ਹੈ। ਤੁਹਾਡੀ ਇਹ ਬੇਹਦ ਦੀ ਸ਼ਾਂਤੀ ਮਤਲਬ ਯੋਗਬਲ ਨਾਲ ਦੂਜਿਆਂ ਨੂੰ ਵੀ ਇੱਕਦਮ ਸ਼ਾਂਤ ਕਰ ਦੇਣਗੇ। ਝੱਟ ਪਤਾ ਪੈ ਜਾਵੇਗਾ, ਇਹ ਸਾਡੇ ਘਰ ਦਾ ਹੈ ਜਾਂ ਨਹੀਂ। ਆਤਮਾ ਨੂੰ ਝੱਟ ਕਸ਼ਿਸ਼ ਹੋਵੇਗੀ ਇਹ ਸਾਡਾ ਬਾਬਾ ਹੈ। ਨਬਜ਼ ਵੀ ਵੇਖਣੀ ਹੁੰਦੀ ਹੈ। ਬਾਪ ਦੀ ਯਾਦ ਵਿੱਚ ਰਹਿ ਫੇਰ ਵੇਖੋ ਇਹ ਆਤਮਾ ਸਾਡੇ ਕੁੱਲ ਦੀ ਹੈ। ਜੇਕਰ ਹੋਵੇਗੀ ਤਾਂ ਇੱਕਦਮ ਸ਼ਾਂਤ ਹੋ ਜਾਵੇਗੀ। ਜੋ ਇਸ ਕੁੱਲ ਦੇ ਹੋਣਗੇ ਉਨ੍ਹਾਂ ਨੂੰ ਹੀ ਇਨ੍ਹਾਂ ਗੱਲਾਂ ਵਿੱਚ ਰਸ ਬੈਠੇਗਾ। ਬੱਚੇ ਯਾਦ ਕਰਦੇ ਹਨ ਤਾਂ ਬਾਪ ਵੀ ਪਿਆਰ ਕਰਦੇ ਹਨ। ਆਤਮਾ ਨੂੰ ਪਿਆਰ ਕੀਤਾ ਜਾਂਦਾ ਹੈ। ਇਹ ਵੀ ਜਾਣਦੇ ਹਨ ਜਿੰਨ੍ਹਾਂ ਨੇ ਬਹੁਤ ਭਗਤੀ ਕੀਤੀ ਹੈ ਉਹ ਹੀ ਜ਼ਿਆਦਾ ਪੜ੍ਹਣਗੇ। ਉਨ੍ਹਾਂ ਦੇ ਚੇਹਰੇ ਤੋਂ ਪਤਾ ਪੈਂਦਾ ਜਾਵੇਗਾ ਕਿ ਬਾਪ ਵਿੱਚ ਕਿੰਨਾ ਲਵ ਹੈ। ਆਤਮਾ ਬਾਪ ਨੂੰ ਵੇਖਦੀ ਹੈ। ਬਾਪ ਸਾਨੂੰ ਆਤਮਾਵਾਂ ਨੂੰ ਪੜ੍ਹਾ ਰਹੇ ਹਨ। ਬਾਪ ਵੀ ਸਮਝਦੇ ਹਨ ਮੈਂ ਇੰਨੀ ਛੋਟੀ ਬਿੰਦੀ ਆਤਮਾ ਨੂੰ ਪੜ੍ਹਾਉਂਦਾ ਹਾਂ। ਅੱਗੇ ਚਲ ਤੁਹਾਡੀ ਇਹ ਅਵਸਥਾ ਹੋ ਜਾਵੇਗੀ। ਸਮਝਣਗੇ ਅਸੀਂ ਭਰਾ - ਭਰਾ ਨੂੰ ਪੜ੍ਹਾਉਂਦੇ ਹਾਂ। ਸ਼ਕਲ ਭੈਣ ਦੀ ਹੁੰਦੇ ਵੀ ਦ੍ਰਿਸ਼ਟੀ ਆਤਮਾ ਵੱਲ ਜਾਵੇ। ਸ਼ਰੀਰ ਤੇ ਦ੍ਰਿਸ਼ਟੀ ਬਿਲਕੁਲ ਨਾ ਜਾਵੇ, ਇਸ ਵਿੱਚ ਬੜੀ ਮਿਹਨਤ ਹੈ। ਇਹ ਬੜੀ ਮਹੀਨ ਗੱਲਾਂ ਹਨ। ਬੜੀ ਉੱਚ ਪੜ੍ਹਾਈ ਹੈ। ਵਜ਼ਨ ਕਰੋ ਤਾਂ ਇਸ ਪੜ੍ਹਾਈ ਦਾ ਪਾਸਾ ਬਹੁਤ ਭਾਰੀ ਹੋ ਜਾਵੇਗਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੀ ਝੋਲੀ ਗਿਆਨ ਰਤਨਾਂ ਨਾਲ ਭਰਕੇ ਫੇਰ ਦਾਨ ਵੀ ਕਰਨਾ ਹੈ। ਜੋ ਦਾਨ ਕਰਦੇ ਹਨ ਉਹ ਸਭਨੂੰ ਪਿਆਰੇ ਲੱਗਦੇ ਹਨ, ਉਨ੍ਹਾਂ ਨੂੰ ਅਪਾਰ ਖੁਸ਼ੀ ਰਹਿੰਦੀ ਹੈ।

2. ਪ੍ਰਾਣਦਾਨ ਦੇਣ ਵਾਲੇ ਬਾਪ ਨੂੰ ਬਹੁਤ ਪਿਆਰ ਨਾਲ ਯਾਦ ਕਰਦੇ ਸਭਨੂੰ ਸ਼ਾਂਤੀ ਦਾ ਦਾਨ ਦੇਣਾ ਹੈ। ਸਵਦਰ੍ਸ਼ਨ ਚੱਕਰ ਫ਼ਿਰਾਉਂਦੇ ਗਿਆਨ ਦਾ ਸਾਗਰ ਬਣਨਾ ਹੈ।

ਵਰਦਾਨ:-
ਅੰਤ ਵਾਹਕ ਸ਼ਰੀਰ ਦਵਾਰਾ ਸੇਵਾ ਕਰਨ ਵਾਲੇ ਕਰਮਬੰਧਨ ਮੁਕਤ ਡਬਲ ਲਾਇਟ ਭਵ

ਜਿਵੇਂ ਸਥੂਲ ਸ਼ਰੀਰ ਦਵਾਰਾ ਸਕਾਰੀ ਈਸ਼ਵਰੀ ਸੇਵਾ ਵਿੱਚ ਬਿਜ਼ੀ ਰਹਿੰਦੇ ਹੋ ਇਵੇਂ ਆਪਣੇ ਆਕਾਰੀ ਸ਼ਰੀਰ ਦਵਾਰਾ ਅੰਤ ਵਾਹਕ ਸੇਵਾ ਵੀ ਨਾਲ - ਨਾਲ ਕਰਨੀ ਹੈ। ਜਿਵੇਂ ਬ੍ਰਹਮਾ ਬਾਪ ਦਵਾਰਾ ਸਥਾਪਨਾ ਦੀ ਵ੍ਰਿਧੀ ਹੋਈ ਉਵੇਂ ਹੁਣ ਤੁਹਾਡੇ ਸੂਕ੍ਸ਼੍ਮ ਸ਼ਰੀਰਾਂ ਦਵਾਰਾ, ਸ਼ਿਵ ਸ਼ਕਤੀ ਦੇ ਕੰਮਬਾਇੰਡ ਰੂਪ ਦੇ ਸਾਕਸ਼ਾਤਕਾਰ ਦਵਾਰਾ ਸਾਕਸ਼ਾਤਕਾਰ ਅਤੇ ਸੰਦੇਸ਼ ਮਿਲਣ ਦਾ ਕੰਮ ਹੋਣਾ ਹੈ। ਪਰ ਇਸ ਸੇਵਾ ਦੇ ਲਈ ਕਰਮ ਕਰਦੇ ਵੀ ਕਿਸੇ ਵੀ ਕਰਮਬੰਧਨ ਤੋਂ ਮੁਕਤ ਸਦਾ ਡਬਲ ਲਾਇਟ ਰੂਪ ਵਿੱਚ ਰਹੋ।

ਸਲੋਗਨ:-
ਮਨਨ ਕਰਨ ਨਾਲ ਜੋ ਖੁਸ਼ੀ ਰੂਪ ਮੱਖਣ ਨਿਕਲਦਾ ਹੈ - ਉਹ ਹੀ ਜੀਵਨ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ।

ਆਪਣੀ ਸਕਤੀਸ਼ਾਲੀ ਮਨਸਾ ਦਵਾਰਾ ਸਾਕਸ਼ ਦੇਣ ਦੀ ਸੇਵਾ ਕਰੋ।

ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਤਾਂ ਸੇਵਾ ਦਾ ਚਾਂਸ ਨਹੀਂ ਹੈ। ਕੋਈ ਬੋਲ ਨਹੀਂ ਸਕਦੇ ਤਾਂ ਮਨਸਾ ਵਾਯੂਮੰਡਲ ਨਾਲ ਸੁਖ ਦੀ ਵ੍ਰਿਤੀ, ਸੁਖਮਯ ਸਥਿਤੀ ਨਾਲ ਸੇਵਾ ਕਰੋ। ਤਬੀਅਤ ਠੀਕ ਨਹੀਂ ਹੈ ਤੇ ਘਰ ਬੈਠੇ ਵੀ ਸਹਿਯੋਗੀ ਬਣੋ, ਸਿਰਫ਼ ਮਨਸਾ ਵਿੱਚ ਸ਼ੁੱਧ ਸੰਕਲਪਾਂ ਦਾ ਸਟਾਕ ਜਮਾਂ ਕਰੋ, ਸ਼ੁਭ ਭਾਵਨਾਵਾਂ ਨਾਲ ਸੰਪੰਨ ਬਣੋ।