13.02.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਜੋ ਹੈ, ਜਿਵੇਂ ਦਾ ਹੈ, ਉਸਨੂੰ ਪੂਰੀ ਤਰ੍ਹਾਂ ਜਾਣਕੇ ਯਾਦ ਕਰਨਾ, ਇਹ ਹੀ ਮੁੱਖ ਗੱਲ ਹੈ, ਮਨੁੱਖਾਂ ਨੂੰ ਇਹ ਗੱਲ ਬਹੁਤ ਯੁਕਤੀ ਨਾਲ ਸਮਝਾਉਂਣੀ ਹੈ"

ਪ੍ਰਸ਼ਨ:-
ਸਾਰੇ ਯੂਨੀਵਰਸ ਦੇ ਲਈ ਕਿਹੜੀ ਪੜ੍ਹਾਈ ਹੈ ਜੋ ਇੱਥੇ ਹੀ ਤੁਸੀਂ ਪੜ੍ਹਦੇ ਹੋ?

ਉੱਤਰ:-
ਸਾਰੇ ਯੂਨੀਵਰਸ ਦੇ ਲਈ ਇਹ ਹੀ ਪੜ੍ਹਾਈ ਹੈ ਕਿ ਤੁਸੀਂ ਸਭ ਆਤਮਾ ਹੋ। ਆਤਮਾ ਸਮਝਕੇ ਬਾਪ ਨੂੰ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ। ਸਾਰੇ ਯੂਨੀਵਰਸ ਦਾ ਜੋ ਬਾਪ ਹੈ ਉਹ ਇੱਕ ਵਾਰ ਆਉਂਦੇ ਹਨ ਸਭਨੂੰ ਪਾਵਨ ਬਣਾਉਣ। ਉਹ ਹੀ ਰਚਤਾ ਅਤੇ ਰਚਨਾ ਦੀ ਨਾਲੇਜ਼ ਦਿੰਦੇ ਹਨ ਇਸਲਈ ਅਸਲ ਵਿੱਚ ਇਹ ਇੱਕ ਹੀ ਯੂਨੀਵਰਸਿਟੀ ਹੈ, ਇਹ ਗੱਲ ਬੱਚਿਆਂ ਨੂੰ ਸਪੱਸ਼ਟ ਕਰ ਸਮਝਾਉਂਣੀ ਹੈ।

ਓਮ ਸ਼ਾਂਤੀ
ਭਗਵਾਨੁਵਾਚ - ਹੁਣ ਇਹ ਤਾਂ ਰੂਹਾਨੀ ਬੱਚੇ ਸਮਝਦੇ ਹਨ ਕਿ ਭਗਵਾਨ ਕੌਣ ਹੈ। ਭਾਰਤ ਵਿੱਚ ਕੋਈ ਵੀ ਪੂਰੀ ਤਰ੍ਹਾਂ ਜਾਣਦੇ ਨਹੀਂ। ਕਹਿੰਦੇ ਵੀ ਹਨ - ਮੈਂ ਜੋ ਹਾਂ, ਜਿਵੇਂ ਹਾਂ ਮੈਨੂੰ ਪੂਰੀ ਤਰ੍ਹਾਂ ਕੋਈ ਨਹੀਂ ਜਾਣਦੇ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹਨ। ਭਾਵੇਂ ਇੱਥੇ ਰਹਿੰਦੇ ਹਨ ਪਰ ਪੂਰੀ ਤਰ੍ਹਾਂ ਨਾਲ ਨਹੀਂ ਜਾਣਦੇ। ਪੂਰੀ ਤਰ੍ਹਾਂ ਜਾਣਕੇ ਅਤੇ ਬਾਪ ਨੂੰ ਯਾਦ ਕਰਨਾ, ਇਹ ਬੜੀ ਮੁਸ਼ਿਕਲਾਤ ਹੈ। ਭਾਵੇਂ ਬੱਚੇ ਕਹਿੰਦੇ ਹਨ ਕਿ ਬਹੁਤ ਸਹਿਜ ਹੈ ਪਰ ਮੈਂ ਜੋ ਹਾਂ, ਮੈਨੂੰ ਨਿਰੰਤਰ ਬਾਪ ਨੂੰ ਯਾਦ ਕਰਨਾ ਹੈ, ਬੁੱਧੀ ਵਿੱਚ ਇਹ ਯੁਕਤੀ ਰਹਿੰਦੀ ਹੈ। ਮੈਂ ਆਤਮਾ ਬਹੁਤ ਛੋਟਾ ਹਾਂ। ਸਾਡਾ ਬਾਪ ਵੀ ਬਿੰਦੀ ਛੋਟਾ ਹੈ। ਅੱਧਾਕਲਪ ਤਾਂ ਭਗਵਾਨ ਦਾ ਕੋਈ ਨਾਮ ਵੀ ਨਹੀਂ ਲੈਂਦੇ ਹਨ। ਦੁੱਖ ਵਿੱਚ ਹੀ ਯਾਦ ਕਰਦੇ ਹਨ - ਹੇ ਭਗਵਾਨ। ਇਹ ਤਾਂ ਕੋਈ ਮਨੁੱਖ ਸਮਝਦੇ ਨਹੀਂ। ਹੁਣ ਮਨੁੱਖਾਂ ਨੂੰ ਕਿਵੇਂ ਸਮਝਾਈਏ - ਇਸ ਤੇ ਵਿਚਾਰ ਸਾਗਰ ਮੰਥਨ ਚਲਣਾ ਚਾਹੀਦਾ। ਨਾਮ ਵੀ ਲਿਖਿਆ ਹੋਇਆ ਹੈ - ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਏ ਵਿਸ਼ਵ ਵਿਦਿਆਲਿਆ। ਇਸ ਨਾਲ ਵੀ ਸਮਝਦੇ ਨਹੀਂ ਹਨ ਕਿ ਇਹ ਰੂਹਾਨੀ ਬੇਹੱਦ ਦੇ ਬਾਪ ਦਾ ਈਸ਼ਵਰੀਏ ਵਿਸ਼ਵ ਵਿਦਿਆਲਿਆ ਹੈ। ਹੁਣ ਕੀ ਨਾਮ ਰੱਖੀਏ ਜੋ ਮਨੁੱਖ ਝੱਟ ਸਮਝ ਜਾਣ? ਕਿਵੇਂ ਮਨੁੱਖਾਂ ਨੂੰ ਸਮਝਾਈਏ ਕਿ ਇਹ ਯੂਨੀਵਰਸਿਟੀ ਹੈ? ਯੂਨੀਵਰਸ ਤੋਂ ਯੂਨੀਵਰਸਿਟੀ ਅੱਖਰ ਨਿਕਲਿਆ ਹੈ। ਯੂਨੀਵਰਸ ਮਤਲਬ ਸਾਰਾ ਵਰਲ੍ਡ, ਉਸਦਾ ਨਾਮ ਰੱਖਿਆ ਹੈ - ਯੂਨੀਵਰਸਿਟੀ, ਜਿਸ ਵਿੱਚ ਸਭ ਮਨੁੱਖ ਪੜ੍ਹ ਸਕਦੇ ਹਨ। ਯੂਨੀਵਰਸ ਦੇ ਪੜ੍ਹਨ ਲਈ ਯੂਨੀਵਰਸਿਟੀ ਹੈ। ਹੁਣ ਅਸਲ ਵਿੱਚ ਯੂਨੀਵਰਸ ਦੇ ਲਈ ਤਾਂ ਇੱਕ ਹੀ ਬਾਪ ਆਉਂਦੇ ਹਨ, ਉਨ੍ਹਾਂ ਦੀ ਇਹ ਇੱਕ ਹੀ ਯੂਨੀਵਰਸਿਟੀ ਹੈ। ਏਮ ਆਬਜੈਕਟ ਵੀ ਇੱਕ ਹੈ। ਬਾਪ ਹੀ ਆਕੇ ਸਾਰੇ ਯੂਨੀਵਰਸ ਨੂੰ ਪਾਵਨ ਬਣਾਉਂਦੇ ਹਨ, ਯੋਗ ਸਿਖਾਉਂਦੇ ਹਨ। ਇਹ ਤਾਂ ਸਭ ਧਰਮ ਵਾਲਿਆਂ ਦੇ ਲਈ ਹੈ। ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ, ਸਾਰੇ ਯੂਨੀਵਰਸ ਦਾ ਬਾਪ ਹੈ - ਇਨਕਾਰਪੋਰੀਅਲ ਗੌਡ ਫ਼ਾਦਰ, ਤਾਂ ਕਿਉਂ ਨਾ ਇਸਦਾ ਨਾਮ ਸਪ੍ਰਿਚੂਅਲ ਯੂਨੀਵਰਸਿਟੀ ਆਫ਼ ਸਪ੍ਰਿਚੂਅਲ ਇਨਕਾਰਪੋਰੀਅਲ ਗੌਡ ਫ਼ਾਦਰ ਰੱਖੀਏ। ਖ਼ਿਆਲ ਕੀਤਾ ਜਾਂਦਾ ਹੈ ਨਾ। ਮਨੁੱਖ ਅਜਿਹੇ ਹਨ ਜੋ ਸਾਰੇ ਵਰਲ੍ਡ ਵਿੱਚ ਬਾਪ ਨੂੰ ਇੱਕ ਵੀ ਨਹੀਂ ਜਾਣਦੇ ਹਨ। ਰਚਤਾ ਨੂੰ ਜਾਣਨ ਤਾਂ ਰਚਨਾ ਨੂੰ ਵੀ ਜਾਣਨ। ਰਚਤਾ ਦੁਆਰਾ ਹੀ ਰਚਨਾ ਨੂੰ ਜਾਣਿਆ ਜਾ ਸਕਦਾ ਹੈ। ਬਾਪ ਬੱਚਿਆਂ ਨੂੰ ਸਭ ਕੁਝ ਸਮਝਾ ਦੇਣਗੇ। ਹੋਰ ਕੋਈ ਵੀ ਜਾਣਦੇ ਨਹੀਂ। ਰਿਸ਼ੀ - ਮੁਨੀ ਵੀ ਨੇਤੀ - ਨੇਤੀ ਕਰਦੇ ਗਏ। ਤਾਂ ਬਾਪ ਕਹਿੰਦੇ ਹਨ ਤੁਹਾਨੂੰ ਪਹਿਲੇ ਇਹ ਰਚਤਾ ਅਤੇ ਰਚਨਾ ਦੀ ਨਾਲੇਜ਼ ਨਹੀਂ ਸੀ। ਹੁਣ ਰਚਤਾ ਨੇ ਸਮਝਾਇਆ ਹੈ। ਬਾਪ ਕਹਿੰਦੇ ਹਨ ਮੈਨੂੰ ਸਭ ਪੁਕਾਰਦੇ ਵੀ ਹਨ ਕਿ ਆਕੇ ਸਾਨੂੰ ਸੁੱਖ - ਸ਼ਾਂਤੀ ਦਵੋ ਕਿਉਂਕਿ ਹੁਣ ਦੁੱਖ - ਅਸ਼ਾਂਤੀ ਹੈ। ਉਨ੍ਹਾਂ ਦਾ ਨਾਮ ਹੀ ਹੈ ਦੁੱਖ ਹਰਤਾ ਸੁੱਖ ਕਰਤਾ। ਉਹ ਕੌਣ ਹਨ? ਭਗਵਾਨ। ਉਹ ਕਿਵੇਂ ਦੁੱਖ ਹਰਕੇ ਸੁੱਖ ਦਿੰਦੇ ਹਨ, ਇਹ ਕੋਈ ਨਹੀਂ ਜਾਣਦੇ ਹਨ। ਤਾਂ ਇਵੇਂ ਕਲੀਅਰ ਕਰ ਲਿਖੋ ਜੋ ਮਨੁੱਖ ਸਮਝਣ ਨਿਰਾਕਾਰ ਗੌਡ ਫ਼ਾਦਰ ਹੀ ਇਹ ਨਾਲੇਜ਼ ਦਿੰਦੇ ਹਨ। ਇਵੇਂ - ਇਵੇਂ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ। ਬਾਪ ਸਮਝਾਉਂਦੇ ਹਨ ਮਨੁੱਖ ਸਭ ਹਨ ਪੱਥਰਬੁੱਧੀ। ਹੁਣ ਤੁਹਾਨੂੰ ਪਾਰਸਬੁੱਧੀ ਬਣਾ ਰਹੇ ਹਨ। ਅਸਲ ਵਿੱਚ ਪਾਰਸਬੁੱਧੀ ਉਨ੍ਹਾਂ ਨੂੰ ਕਹਾਂਗੇ ਜੋ ਘੱਟ ਤੋਂ ਘੱਟ 50 ਤੋਂ ਜ਼ਿਆਦਾ ਨੰਬਰ ਲੈਣ। ਫੇਲ ਹੋਣ ਵਾਲੇ ਪਾਰਸਬੁੱਧੀ ਨਹੀਂ। ਰਾਮ ਨੇ ਵੀ ਘੱਟ ਨੰਬਰ ਲਏ ਤਾਂ ਹੀ ਤਾਂ ਖ਼ਤ੍ਰੀ ਵਿਖਾਇਆ ਹੈ। ਇਹ ਵੀ ਕੋਈ ਸਮਝਦੇ ਨਹੀਂ ਹਨ ਕਿ ਰਾਮ ਨੂੰ ਬਾਣ ਕਿਉਂ ਵਿਖਾਏ ਹਨ? ਸ਼੍ਰੀਕ੍ਰਿਸ਼ਨ ਨੂੰ ਸਵਦਰ੍ਸ਼ਨ ਚੱਕਰ ਵਿਖਾਇਆ ਹੈ ਕਿ ਉਨ੍ਹੇ ਸਭਨੂੰ ਮਾਰਿਆ ਅਤੇ ਰਾਮ ਨੂੰ ਬਾਣ ਵਿਖਾਏ ਹਨ। ਇੱਕ ਖ਼ਾਸ ਮੈਗਜ਼ੀਨ ਨਿਕਲਦੀ ਹੈ, ਜਿਸ ਵਿੱਚ ਵਿਖਾਇਆ ਹੈ - ਕ੍ਰਿਸ਼ਨ ਕਿਵੇਂ ਸਵਦਰ੍ਸ਼ਨ ਚੱਕਰ ਨਾਲ ਅਕਾਸੁਰ - ਬਕਾਸੁਰ ਆਦਿ ਨੂੰ ਮਾਰਦੇ ਹਨ। ਦੋਨਾਂ ਨੂੰ ਹਿੰਸਕ ਬਣਾ ਦਿੱਤਾ ਹੈ ਅਤੇ ਫ਼ੇਰ ਡਬਲ ਹਿੰਸਕ ਬਣਾ ਦਿੱਤਾ ਹੈ। ਕਹਿੰਦੇ ਹਨ ਉਨ੍ਹਾਂ ਨੂੰ ਵੀ ਬੱਚੇ ਪੈਦਾ ਹੋਏ ਨਾ। ਅਰੇ, ਉਹ ਹੈ ਹੀ ਨਿਰਵਿਕਾਰੀ ਦੇਵੀ - ਦੇਵਤਾ। ਉੱਥੇ ਰਾਵਣ - ਰਾਜ ਹੈ ਹੀ ਨਹੀਂ। ਇਸ ਵਕ਼ਤ ਰਾਵਣ ਸੰਪ੍ਰਦਾਏ ਕਿਹਾ ਜਾਂਦਾ ਹੈ।

ਹੁਣ ਤੁਸੀਂ ਸਮਝਦੇ ਹੋ ਅਸੀਂ ਯੋਗਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹਾਂ ਤਾਂ ਕੀ ਯੋਗਬਲ ਨਾਲ ਬੱਚੇ ਨਹੀਂ ਹੋ ਸਕਦੇ। ਉਹ ਹੈ ਹੀ ਨਿਰਵਿਕਾਰੀ ਦੁਨੀਆਂ। ਹੁਣ ਤੁਸੀਂ ਸ਼ੁਦ੍ਰ ਤੋਂ ਬ੍ਰਾਹਮਣ ਬਣੇ ਹੋ। ਇਵੇਂ ਚੰਗੀ ਤਰ੍ਹਾਂ ਸਮਝਾਉਣਾ ਹੈ ਜੋ ਮਨੁੱਖ ਸਮਝਣ ਇਨ੍ਹਾਂ ਕੋਲ ਪੂਰਾ ਗਿਆਨ ਹੈ। ਥੋੜ੍ਹਾ ਵੀ ਇਸ ਗੱਲ ਨੂੰ ਸਮਝਣਗੇ ਤਾਂ ਸਮਝਿਆ ਜਾਵੇਗਾ ਕਿ ਇਹ ਬ੍ਰਾਹਮਣ ਕੁਲ ਦਾ ਹੈ। ਕਿਸੇ ਦੇ ਲਈ ਤਾਂ ਝੱਟ ਸਮਝ ਜਾਣਗੇ - ਇਹ ਬ੍ਰਾਹਮਣ ਕੁਲ ਦਾ ਹੈ ਨਹੀਂ। ਆਉਂਦੇ ਤਾਂ ਅਨੇਕ ਕਈ ਤਰ੍ਹਾਂ ਦੇ ਹਨ ਨਾ। ਤਾਂ ਤੁਸੀਂ ਸਪ੍ਰਿਚੂਅਲ ਯੂਨੀਵਰਸਿਟੀ ਆਫ਼ ਸਪ੍ਰਿਚੂਅਲ ਇਨਕਾਰਪੋਰਿਆਲ ਗੌਡ ਫ਼ਾਦਰ ਲਿੱਖਕੇ ਵੇਖੋ, ਕੀ ਹੁੰਦਾ ਹੈ? ਵਿਚਾਰ ਸਾਗਰ ਮੰਥਨ ਕਰ ਅੱਖਰ ਮਿਲਾਉਣੇ ਹੁੰਦੇ ਹਨ, ਇਸ ਵਿੱਚ ਬੜੀ ਯੁਕਤੀ ਚਾਹੀਦੀ ਲਿਖਣ ਦੀ। ਜੋ ਮਨੁੱਖ ਸਮਝਣ ਇੱਥੇ ਇਹ ਨਾਲੇਜ਼ ਗੌਡ ਫ਼ਾਦਰ ਸਮਝਾਉਂਦੇ ਹਨ ਜਾਂ ਰਾਜਯੋਗ ਸਿਖਾਉਂਦੇ ਹਨ। ਇਹ ਅੱਖਰ ਵੀ ਕਾਮਨ ਹੈ। ਜੀਵਨਮੁਕਤੀ ਡਿਟੀ ਸਾਵਰੰਟੀ ਇੰਨ ਸੈਕਿੰਡ। ਇਵੇਂ - ਇਵੇਂ ਅੱਖਰ ਹੋਣ ਜੋ ਮਨੁੱਖਾਂ ਦੀ ਬੁੱਧੀ ਵਿੱਚ ਬੈਠਣ। ਬ੍ਰਹਮਾ ਦੁਆਰਾ ਵਿਸ਼ਨੂੰਪੂਰੀ ਦੀ ਸਥਾਪਨ ਹੁੰਦੀ ਹੈ। ਮਨਮਨਾਭਵ ਦਾ ਅਰ੍ਥ ਹੈ - ਬਾਪ ਅਤੇ ਵਰਸੇ ਨੂੰ ਯਾਦ ਕਰੋ। ਤੁਸੀਂ ਹੋ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਕੁਲ ਭੂਸ਼ਣ, ਸਵਦਰ੍ਸ਼ਨ ਚੱਕਰਧਾਰੀ। ਹੁਣ ਉਹ ਤਾਂ ਸਵਦਰ੍ਸ਼ਨ ਚੱਕਰ ਵਿਸ਼ਨੂੰ ਨੂੰ ਵਿਖਾਉਂਦੇ ਹਨ। ਕ੍ਰਿਸ਼ਨ ਨੂੰ ਵੀ 4 ਬਾਹਵਾਂ ਵਿਖਾਉਂਦੇ ਹਨ। ਹੁਣ ਉਨ੍ਹਾਂ ਨੂੰ 4 ਬਾਹਵਾਂ ਹੋ ਕਿਵੇਂ ਸਕਦੀਆਂ? ਬਾਪ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ। ਬੱਚਿਆਂ ਨੂੰ ਬੜਾ ਵਿਸ਼ਾਲ ਬੁੱਧੀ, ਪਾਰਸਬੁੱਧੀ ਬਣਨਾ ਹੈ। ਸਤਿਯੁਗ ਵਿੱਚ ਜਿਵੇਂ ਰਾਜਾ - ਰਾਣੀ ਉਵੇਂ ਪ੍ਰਜਾ ਪਾਰਸਬੁੱਧੀ ਕਹਾਂਗੇ ਨਾ। ਉਹ ਹੈ ਪਾਰਸ ਦੁਨੀਆਂ, ਇਹ ਹੈ ਪੱਥਰਾਂ ਦੀ ਦੁਨੀਆਂ। ਤੁਹਾਨੂੰ ਇਹ ਨਾਲੇਜ਼ ਮਿਲਦੀ ਹੈ - ਮਨੁੱਖ ਤੋਂ ਦੇਵਤਾ ਬਣਨ ਦੀ। ਤੁਸੀਂ ਆਪਣਾ ਰਾਜ ਸ਼੍ਰੀਮਤ ਤੇ ਫ਼ੇਰ ਤੋਂ ਸਥਾਪਨ ਕਰ ਰਹੇ ਹੋ। ਬਾਬਾ ਸਾਨੂੰ ਯੁਕਤੀਆਂ ਦੱਸਦੇ ਹਨ ਕਿ ਰਾਜਾ - ਮਹਾਰਾਜਾ ਕਿਵੇਂ ਬਣ ਸਕਦੇ ਹੋ? ਤੁਹਾਡੀ ਬੁੱਧੀ ਵਿੱਚ ਇਹ ਗਿਆਨ ਭਰ ਜਾਂਦਾ ਹੈ ਹੋਰਾਂ ਨੂੰ ਸਮਝਾਉਣ ਦੇ ਲਈ। ਗੋਲੇ ਤੇ ਸਮਝਾਉਣਾ ਵੀ ਬੜਾ ਸਹਿਜ ਹੈ। ਇਸ ਵਕ਼ਤ ਜਨਸੰਖਿਆ ਵੇਖੋ ਕਿੰਨੀ ਹੈ! ਸਤਿਯੁਗ ਵਿੱਚ ਕਿੰਨੇ ਹੁੰਦੇ ਹਨ। ਸੰਗਮ ਤਾਂ ਹੈ ਨਾ। ਬ੍ਰਾਹਮਣ ਤਾਂ ਥੋੜ੍ਹੇ ਹੋਣਗੇ ਨਾ। ਬ੍ਰਾਹਮਣਾਂ ਦਾ ਦਿਨ ਹੀ ਛੋਟਾ ਹੈ। ਬ੍ਰਾਹਮਣਾਂ ਤੋਂ ਬਾਦ ਹਨ ਦੇਵਤਾ, ਫ਼ੇਰ ਵ੍ਰਿਧੀ ਨੂੰ ਪਾਉਂਦੇ ਹਨ। ਬਾਜ਼ੋਲੀ ਹੁੰਦੀ ਹੈ ਨਾ। ਤਾਂ ਪੌੜੀ ਦੇ ਚਿੱਤਰ ਨਾਲ ਵਿਰਾਟ ਰੂਪ ਵੀ ਹੋਵੇਗਾ ਤਾਂ ਸਮਝਾਉਣ ਵਿੱਚ ਕਲੀਅਰ ਹੋਵੇਗਾ। ਜੋ ਤੁਹਾਡੇ ਕੁਲ ਦੇ ਹੋਣਗੇ ਉਨ੍ਹਾਂ ਦੀ ਬੁੱਧੀ ਵਿੱਚ ਰਚਤਾ ਅਤੇ ਰਚਨਾ ਦੀ ਨਾਲੇਜ਼ ਸਹਿਜ ਹੀ ਬੈਠ ਜਾਵੇਗੀ। ਉਨ੍ਹਾਂ ਦੀ ਸ਼ਕਲ ਤੋਂ ਵੀ ਪਤਾ ਪੈ ਜਾਂਦਾ ਹੈ ਕਿ ਇਹ ਸਾਡੇ ਕੁਲ ਦਾ ਹੈ ਜਾਂ ਨਹੀਂ? ਜੇਕਰ ਨਹੀਂ ਹੋਵੇਗਾ ਤਾਂ ਤਵਾਈ ਦੀ ਤਰ੍ਹਾਂ ਸੁਣੇਗਾ। ਜੋ ਸਮਝੁ ਹੋਵੇਗਾ ਉਹ ਧਿਆਨ ਨਾਲ ਸੁਣੇਗਾ। ਇੱਕ ਵਾਰ ਕਿਸੇ ਨੂੰ ਪੂਰਾ ਤੀਰ ਲੱਗਾ ਤਾਂ ਫ਼ੇਰ ਆਉਂਦੇ ਰਹਿਣਗੇ। ਕੋਈ ਪ੍ਰਸ਼ਨ ਪੁੱਛਣਗੇ ਅਤੇ ਕੋਈ ਚੰਗਾ ਫੁੱਲ ਹੋਵੇਗਾ ਤਾਂ ਰੋਜ਼ ਆਪੇਹੀ ਸਮਝਕੇ ਚਲਾ ਜਾਵੇਗਾ। ਚਿੱਤਰਾਂ ਤੇ ਤਾਂ ਕੋਈ ਵੀ ਸਮਝ ਸਕਦੇ ਹਨ। ਇਹ ਤਾਂ ਬਰੋਬਰ ਦੇਵੀ - ਦੇਵਤਾ ਧਰਮ ਦੀ ਸਥਾਪਨਾ ਬਾਪ ਕਰ ਰਹੇ ਹਨ। ਕੋਈ ਨਾ ਪੁੱਛਦੇ ਵੀ ਆਪੇਹੀ ਸਮਝਦੇ ਰਹਿਣਗੇ। ਕੋਈ ਤਾਂ ਬਹੁਤ ਪੁੱਛਦੇ ਰਹਿਣਗੇ, ਸਮਝਣਗੇ ਕੁਝ ਵੀ ਨਹੀਂ। ਫ਼ੇਰ ਸਮਝਾਉਣਾ ਹੁੰਦਾ ਹੈ, ਹੰਗਾਮਾ ਤਾਂ ਕਰਨਾ ਨਹੀਂ ਹੈ। ਫ਼ੇਰ ਕਹਿਣਗੇ ਈਸ਼ਵਰ ਤੁਹਾਡੀ ਰੱਖਿਆ ਵੀ ਨਹੀਂ ਕਰਦੇ ਹਨ! ਹੁਣ ਉਹ ਰੱਖਿਆ ਕੀ ਕਰਦੇ ਹਨ ਉਹ ਤਾਂ ਤੁਸੀਂ ਜਾਣਦੇ ਹੋ। ਕਰਮਾਂ ਦਾ ਹਿਸਾਬ - ਕਿਤਾਬ ਤਾਂ ਹਰ ਇੱਕ ਨੂੰ ਆਪਣਾ ਚੁਕਤੂ ਕਰਨਾ ਹੈ। ਇਵੇਂ ਬਹੁਤ ਹਨ, ਤਬੀਅਤ ਖ਼ਰਾਬ ਹੁੰਦੀ ਹੈ ਤਾਂ ਕਹਿੰਦੇ ਹਨ ਮਦਦ ਕਰੋ। ਬਾਪ ਕਹਿੰਦੇ ਹਨ ਅਸੀਂ ਤਾਂ ਆਉਂਦੇ ਹਾਂ ਪਤਿਤਾਂ ਨੂੰ ਪਾਵਨ ਬਣਾਉਣ। ਉਹ ਧੰਧਾ ਤੁਸੀਂ ਵੀ ਸਿੱਖੋ। ਬਾਪ 5 ਵਿਕਾਰਾਂ ਤੇ ਜਿੱਤ ਪਵਾਉਂਦੇ ਹਨ ਤਾਂ ਹੋਰ ਹੀ ਜ਼ੋਰ ਨਾਲ ਉਹ ਸਾਹਮਣਾ ਕਰਣਗੇ। ਵਿਕਾਰ ਦਾ ਤੂਫ਼ਾਨ ਬਹੁਤ ਜ਼ੋਰ ਨਾਲ ਆਉਂਦਾ ਹੈ। ਬਾਪ ਤਾਂ ਕਹਿੰਦੇ ਹਨ ਬਾਪ ਦਾ ਬਣਨ ਨਾਲ ਇਹ ਬਿਮਾਰੀਆਂ ਉਥਲ ਖਾਣਗੀਆਂ, ਤੂਫ਼ਾਨ ਜ਼ੋਰ ਨਾਲ ਆਵੇਗਾ। ਪੂਰੀ ਬਾਕਸਿੰਗ ਹੈ। ਚੰਗੇ - ਚੰਗੇ ਪਹਿਲਵਾਨਾਂ ਨੂੰ ਵੀ ਹਰਾ ਲੈਂਦੇ ਹਨ। ਕਹਿੰਦੇ ਹਨ - ਨਾ ਚਾਹੁੰਦੇ ਵੀ ਕੁਦ੍ਰਿਸ਼ਟੀ ਹੋ ਜਾਂਦੀ ਹੈ, ਰਜਿਸ਼ਟਰ ਖ਼ਰਾਬ ਹੋ ਜਾਵੇਗਾ। ਕੁਦ੍ਰਿਸ਼ਟੀ ਵਾਲੇ ਨਾਲ ਗੱਲ ਨਹੀਂ ਕਰਨੀ ਚਾਹੀਦੀ। ਬਾਬਾ ਸਭ ਸੈਂਟਰਸ ਦੇ ਬੱਚਿਆਂ ਨੂੰ ਸਮਝਾ ਰਹੇ ਹਨ ਕਿ ਕੁਦ੍ਰਿਸ਼ਟੀ ਵਾਲੇ ਬਹੁਤ ਢੇਰ ਹਨ, ਨਾਮ ਲੈਣ ਨਾਲ ਹੋਰ ਹੀ ਟ੍ਰੇਟਰ ਬਣ ਜਾਣਗੇ। ਆਪਣੀ ਸਤਿਆਨਾਸ਼ ਕਰਨ ਵਾਲੇ ਉਲਟੇ ਕੰਮ ਕਰਨ ਲੱਗ ਪੈਂਦੇ ਹਨ। ਕਾਮ ਵਿਕਾਰ ਨੱਕ ਤੋਂ ਫ਼ੜ ਲੈਂਦਾ ਹੈ। ਮਾਇਆ ਛੱਡਦੀ ਨਹੀਂ ਹੈ, ਕੁਕਰਮ, ਕੁਦ੍ਰਿਸ਼ਟੀ, ਕੁਵਚਨ ਨਿਕਲ ਪੈਂਦੇ ਹਨ। ਕੁਚਲਨ ਹੋ ਪੈਂਦੀ ਹੈ ਇਸਲਈ ਬਹੁਤ - ਬਹੁਤ ਸਾਵਧਾਨ ਰਹਿਣਾ ਹੈ।

ਤੁਸੀਂ ਬੱਚੇ ਜਦੋ ਪ੍ਰਦਰਸ਼ਨੀ ਆਦਿ ਕਰਦੇ ਹੋ ਤਾਂ ਇਵੇਂ ਯੁਕਤੀ ਰਚੋ ਜੋ ਕੋਈ ਵੀ ਸਹਿਜ ਸਮਝ ਸਕੇ। ਇਹ ਗੀਤਾ ਗਿਆਨ ਸਵੈ ਬਾਪ ਪੜ੍ਹਾ ਰਹੇ ਹਨ, ਇਸ ਵਿੱਚ ਸ਼ਾਸਤ੍ਰ ਆਦਿ ਦੀ ਗੱਲ ਨਹੀਂ ਹੈ। ਇਹ ਤਾਂ ਪੜ੍ਹਾਈ ਹੈ। ਕਿਤਾਬ ਗੀਤਾ ਤਾਂ ਇੱਥੇ ਹੈ ਨਹੀਂ। ਬਾਪ ਪੜ੍ਹਾਉਂਦੇ ਹਨ। ਕਿਤਾਬ ਥੋੜ੍ਹੇਹੀ ਹੱਥ ਵਿੱਚ ਚੁੱਕਦੇ ਹਨ। ਫ਼ੇਰ ਇਹ ਗੀਤਾ ਨਾਮ ਕਿਥੋਂ ਆਇਆ? ਇਹ ਸਭ ਧਰਮਸ਼ਾਸਤ੍ਰ ਬਣਦੇ ਹੀ ਬਾਦ ਵਿੱਚ ਹਨ। ਕਿੰਨੇ ਅਨੇਕ ਮੱਠ - ਪੰਥ ਹਨ। ਸਭਦੇ ਆਪਣੇ - ਆਪਣੇ ਸ਼ਾਸਤ੍ਰ ਹਨ। ਟਾਲ - ਡਾਲ ਜੋ ਵੀ ਹਨ, ਛੋਟੇ - ਛੋਟੇ ਮੱਠ - ਪੰਥ, ਉਨ੍ਹਾਂ ਦੇ ਵੀ ਸ਼ਾਸਤ੍ਰ ਆਦਿ ਆਪਣੇ - ਆਪਣੇ ਹਨ। ਤਾਂ ਉਹ ਹੋ ਗਏ ਸਭ ਬਾਲ - ਬੱਚੇ। ਉਨ੍ਹਾਂ ਤੋਂ ਮੁਕਤੀ ਮਿਲ ਨਾ ਸਕੇ। ਸ੍ਰਵਸ਼ਾਸਤ੍ਰਮਈ ਸ਼ਿਰੋਮਣੀ ਗੀਤਾ ਗਾਈ ਹੋਈ ਹੈ। ਗੀਤਾ ਦਾ ਵੀ ਗਿਆਨ ਸੁਣਾਉਣ ਵਾਲੇ ਹੋਣਗੇ ਨਾ। ਤਾਂ ਇਹ ਨਾਲੇਜ਼ ਬਾਪ ਹੀ ਆਕੇ ਦਿੰਦੇ ਹਨ। ਕੋਈ ਵੀ ਸ਼ਾਸਤ੍ਰ ਆਦਿ ਹੱਥ ਵਿੱਚ ਥੋੜ੍ਹੇਹੀ ਹਨ। ਮੈਂ ਵੀ ਸ਼ਾਸਤ੍ਰ ਨਹੀਂ ਪੜ੍ਹਿਆਂ ਹਾਂ, ਤੁਹਾਨੂੰ ਵੀ ਨਹੀਂ ਪੜ੍ਹਾਉਂਦਾ ਹਾਂ। ਉਹ ਸਿੱਖਦੇ ਹਨ, ਸਿਖਾਉਂਦੇ ਹਨ। ਇੱਥੇ ਸ਼ਾਸਤ੍ਰਾਂ ਦੀ ਗੱਲ ਨਹੀਂ। ਬਾਪ ਹੈ ਹੀ ਨਾਲੇਜ਼ਫੁੱਲ। ਮੈਂ ਤੁਹਾਨੂੰ ਸਭ ਵੇਦਾਂ - ਸ਼ਾਸਤ੍ਰਾਂ ਦਾ ਸਾਰ ਦੱਸਦਾ ਹਾਂ। ਮੁੱਖ ਹੈ ਹੀ 4 ਧਰਮਾਂ ਦੇ 4 ਧਰਮਸ਼ਾਸਤ੍ਰ। ਬ੍ਰਾਹਮਣ ਧਰਮ ਦਾ ਕੋਈ ਕਿਤਾਬ ਹੈ ਕੀ? ਕਿੰਨੀਆਂ ਸਮਝਣ ਦੀਆਂ ਗੱਲਾਂ ਹਨ। ਇਹ ਸਭ ਬਾਪ ਬੈਠ ਡਿਟੇਲ ਵਿੱਚ ਸਮਝਾਉਂਦੇ ਹਨ। ਮਨੁੱਖ ਸਭ ਪੱਥਰਬੁੱਧੀ ਹਨ ਤਾਂ ਹੀ ਤਾਂ ਇੰਨੇ ਕੰਗਾਲ ਬਣੇ ਹਨ। ਦੇਵਤਾ ਸੀ ਗੋਲਡਨ ਏਜ ਵਿੱਚ, ਉੱਥੇ ਸੋਨੇ ਦੇ ਮਹਿਲ ਬਣਦੇ ਸੀ, ਸੋਨੇ ਦੀਆਂ ਖਾਣੀਆਂ ਸਨ। ਹੁਣ ਤਾਂ ਸੱਚਾ ਸੋਨਾ ਹੈ ਨਹੀਂ। ਸਾਰੀ ਕਹਾਣੀ ਭਾਰਤ ਤੇ ਹੀ ਹੈ। ਤੁਸੀਂ ਦੇਵੀ - ਦੇਵਤਾ ਪਾਰਸਬੁੱਧੀ ਸੀ, ਵਿਸ਼ਵ ਤੇ ਰਾਜ ਕਰਦੇ ਸੀ। ਹੁਣ ਸਮ੍ਰਿਤੀ ਆਈ ਹੈ, ਅਸੀਂ ਸਵਰਗ ਦੇ ਮਾਲਿਕ ਸੀ ਫ਼ੇਰ ਨਰਕ ਦੇ ਮਾਲਿਕ ਬਣੇ ਹਾਂ। ਹੁਣ ਫ਼ੇਰ ਪਾਰਸਬੁੱਧੀ ਬਣਦੇ ਹਾਂ। ਇਹ ਗਿਆਨ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਜੋ ਫ਼ੇਰ ਹੋਰਾਂ ਨੂੰ ਸਮਝਾਉਣਾ ਹੈ। ਡਰਾਮਾ ਅਨੁਸਾਰ ਪਾਰ੍ਟ ਚੱਲਦਾ ਰਹਿੰਦਾ ਹੈ, ਜੋ ਟਾਈਮ ਪਾਸ ਹੁੰਦਾ ਹੈ ਉਹ ਐਕੁਰੇਟ ਫ਼ੇਰ ਵੀ ਪੁਰਸ਼ਾਰਥ ਤਾਂ ਕਰਾਉਣਗੇ ਨਾ। ਜਿਨ੍ਹਾਂ ਬੱਚਿਆਂ ਨੂੰ ਨਸ਼ਾ ਹੈ ਕਿ ਸਵੈ ਭਗਵਾਨ ਸਾਨੂੰ ਹੇਵਿਨ ਦਾ ਮਾਲਿਕ ਬਣਾਉਣ ਦੇ ਲਈ ਪੁਰਸ਼ਾਰਥ ਕਰਾਉਂਦੇ ਹਨ ਉਨ੍ਹਾਂ ਦੀ ਸ਼ਕਲ ਬੜੀ ਫ਼ਸਟਕਲਾਸ ਖੁਸ਼ਨੁਮਾ ਰਹਿੰਦੀ ਹੈ। ਬਾਪ ਆਉਂਦੇ ਵੀ ਹਨ ਬੱਚਿਆਂ ਨੂੰ ਪੁਰਸ਼ਾਰਥ ਕਰਾਉਣ, ਪ੍ਰਾਲੱਬਧ ਦੇ ਲਈ। ਇਹ ਵੀ ਤੁਸੀਂ ਜਾਣਦੇ ਹੋ, ਦੁਨੀਆਂ ਵਿੱਚ ਥੋੜ੍ਹੇਹੀ ਕੋਈ ਜਾਣਦੇ ਹਨ। ਹੇਵਿਨ ਦਾ ਮਾਲਿਕ ਬਣਾਉਣ ਭਗਵਾਨ ਪੁਰਸ਼ਾਰਥ ਕਰਾਉਂਦੇ ਹਨ ਤਾਂ ਖੁਸ਼ੀ ਹੋਣੀ ਚਾਹੀਦੀ। ਸ਼ਕਲ ਬੜੀ ਫ਼ਸਟਕਲਾਸ, ਖੁਸ਼ਨੁਮਾ ਹੋਣੀ ਚਾਹੀਦੀ। ਬਾਪ ਦੀ ਯਾਦ ਨਾਲ ਤੁਸੀਂ ਸਦੈਵ ਹਰਸ਼ਿਤ ਰਹੋਗੇ। ਬਾਪ ਨੂੰ ਭੁੱਲਣ ਨਾਲ ਹੀ ਮੁਰਝਾਇਸ ਆਉਂਦੀ ਹੈ। ਬਾਪ ਅਤੇ ਵਰਸੇ ਨੂੰ ਯਾਦ ਕਰਨ ਨਾਲ ਖੁਸ਼ਨੁਮਾ ਹੋ ਜਾਂਦੇ ਹਨ। ਹਰ ਇੱਕ ਦੀ ਸਰਵਿਸ ਨਾਲ ਸਮਝਿਆ ਜਾਂਦਾ ਹੈ। ਬਾਪ ਨੂੰ ਬੱਚਿਆਂ ਦੀ ਖੁਸ਼ਬੂ ਤਾਂ ਆਉਂਦੀ ਹੈ ਨਾ। ਸਪੂਤ ਬੱਚਿਆਂ ਤੋਂ ਖੁਸ਼ਬੂ ਆਉਂਦੀ ਹੈ, ਕਪੁੱਤ ਤੋਂ ਬਦਬੂ ਆਉਂਦੀ ਹੈ। ਬਗ਼ੀਚੇ ਵਿੱਚ ਖੁਸ਼ਬੂਦਾਰ ਫੁੱਲ ਨੂੰ ਹੀ ਚੁੱਕਣ ਦੇ ਲਈ ਦਿਲ ਹੋਵੇਗੀ। ਅੱਕ ਨੂੰ ਕੌਣ ਚੁੱਕੇਗਾ! ਬਾਪ ਨੂੰ ਪੂਰੀ ਤਰ੍ਹਾਂ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੀ ਬਾਕਸਿੰਗ ਵਿੱਚ ਹਾਰਨਾ ਨਹੀਂ ਹੈ। ਧਿਆਨ ਰਹੇ ਕਦੀ ਮੁੱਖ ਤੋਂ ਕੁਵਚਨ ਨਾ ਨਿਕਲਣ, ਕੁਦ੍ਰਿਸ਼ਟੀ, ਕੁਚਲਨ, ਕੁਕਰਮ ਨਾ ਹੋ ਜਾਵੇ।

2. ਫ਼ਸਟਕਲਾਸ ਖ਼ੁਸ਼ਬੂਦਾਰ ਫੁੱਲ ਬਣਨਾ ਹੈ। ਨਸ਼ਾ ਰਹੇ ਕਿ ਸਵੈ ਭਗਵਾਨ ਸਾਨੂੰ ਪੜ੍ਹਾਉਂਦੇ ਹਨ। ਬਾਪ ਦੀ ਯਾਦ ਵਿੱਚ ਰਹਿ ਸਦੈਵ ਖੁਸ਼ ਰਹਿਣਾ ਹੈ, ਕਦੀ ਮੁਰਝਾਣਾ ਨਹੀਂ ਹੈ।

ਵਰਦਾਨ:-
ਚੈਲੇਂਜ ਅਤੇ ਪ੍ਰੈਕਟਿਕਲ ਦੀ ਸਮਾਨਤਾ ਦਵਾਰਾ ਖੁਦ ਨੂੰ ਪਾਪਾਂ ਤੋਂ ਸੈਫ਼ ਰੱਖਣ ਵਾਲੇ ਵਿਸ਼ਵ ਸੇਵਾਦਾਰੀ ਭਵ।

ਤੁਸੀ ਬੱਚੇ ਜੋ ਚੈਲੇਂਜ ਕਰਦੇ ਹੋ ਉਸ ਚੈਲੇਂਜ ਅਤੇ ਪ੍ਰੈਕਟਿਕਲ ਜੀਵਨ ਵਿਚ ਸਮਾਨਤਾ ਹੋਵੇ, ਨਹੀਂ ਤਾਂ ਪੁੰਨ ਆਤਮਾ ਦੀ ਬਜਾਏ ਬੋਝ ਵਾਲੀ ਆਤਮਾ ਬਣ ਜਾਵੋਗੇ। ਇਸ ਪਾਪ ਅਤੇ ਪੁੰਨ ਦੀ ਗਤੀ ਨੂੰ ਜਾਣਕੇ ਖੁਦ ਨੂੰ ਸੈਫ਼ ਰੱਖੋ ਕਿਉਂਕਿ ਸੰਕਲਪ ਵਿਚ ਵੀ ਕਿਸੇ ਵਿਕਾਰ ਦੀ ਕਮਜੋਰੀ, ਵਿਅਰਥ ਬੋਲ, ਵਿਅਰਥ ਭਾਵਨਾ, ਘ੍ਰਿਣਾ ਜਾਂ ਈਰਖਾ ਦੀ ਭਾਵਨਾ ਪਾਪ ਦੇ ਖਾਤੇ ਨੂੰ ਵਧਾਉਂਦੀ ਹੈ ਇਸਲਈ ਪੁੰਨ ਆਤਮਾ ਭਵ ਦੇ ਵਰਦਾਨ ਦ੍ਵਾਰਾ ਖੁਦ ਨੂੰ ਸੇਫ਼ ਰਥ ਵਿਸ਼ਵ ਸੇਵਾਦਾਰੀ ਬਣੋ। ਸੰਗਠਿਤ ਰੂਪ ਵਿਚ ਇੱਕਮਤ, ਇੱਕਰਸ ਸਥਿਤੀ ਦਾ ਅਨੁਭਵ ਕਰਵਾਓ।

ਸਲੋਗਨ:-
ਪਵਿੱਤਰਤਾ ਦੀ ਸ਼ਮਾ ਚਾਰੋਂ ਪਾਸੇ ਜਗਾਓ ਤਾਂ ਬਾਪ ਨੂੰ ਸਹਿਜ ਵੇਖ ਸਕੋਗੇ।

ਅਵਿਅਕਤ ਇਸ਼ਾਰੇ : ਇਕਾਂਤਪ੍ਰਿਅ ਬਣੋ ਏਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ।

ਪਰਤਖਤਾ ਦਾ ਝੰਡਾ ਲਹਿਰਾਉਣ ਤੋਂ ਪਹਿਲਾਂ ਸਿਰਫ ਦੋ ਸ਼ਬਦ ਹਰ ਕਰਮ ਵਿਚ ਲਿਆਉਣਾ। ਇੱਕ ਸਰਵ ਸੰਬੰਧ, ਸੰਪਰਕ ਵਿਚ ਆਪਸ ਵਿਚ ਏਕਤਾ। ਅਨੇਕ ਸੰਸਕਾਰ ਹੁੰਦੇ, ਅਨੇਕਤਾ ਵਿੱਚ ਏਕਤਾ ਅਤੇ ਦ੍ਰਿੜਤਾ ਇਹ ਹੀ ਸਫਲਤਾ ਦਾ ਸਾਧਨ ਹੈ। ਕਦੇ - ਕਦੇ ਏਕਤਾ ਹਿੱਲ ਜਾਂਦੀ ਹੈ। ਇਹ ਕਰੇ ਤਾਂ ਮੈਂ ਕਰਾਂ, ਨਹੀਂ। ਤੁਹਾਡਾ ਸਲੋਗਨ ਹੈ ਸਵ ਪਰਿਵਰਤਨ ਨਾਲ ਵਿਸ਼ਵ ਪਰਿਵਰਤਨ, ਵਿਸ਼ਵ ਪ੍ਰੀਰਵਤਨ ਨਾਲ ਸਵ ਪਰਿਵਰਤਨ ਨਹੀਂ।